Asha Kumari - Sach Kahoon Punjabi
ਆਸ਼ਾ ਕੁਮਾਰੀ ਦੇ ਬਿਆਨ ਤੋਂ ਉਲਟ ਕਾਂਗਰਸ ਪ੍ਰਧਾਨ ਚਾਹੁੰਦੇ ਹਨ ਕਾਰਵਾਈ
ਸੱਚ ਕਹੂੰ ਨਿਊਜ਼, ਚੰਡੀਗੜ੍ਹ
‘ਮੀ ਟੂ’?ਮਾਮਲੇ ‘ਚ ਘਿਰੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਦੇ ਬਚਾਅ ਲਈ ਕਾਂਗਰਸ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ਼ ਆਸ਼ਾ ਕੁਮਾਰੀ ਨੇ ਮਾਮਲੇ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ  ਆਸ਼ਾ ਕੁਮਾਰੀ ਨੇ ਕਿਹਾ ਕਿ ‘ਮੀ ਟੂ’ ਦੇ ਦਾਇਰੇ ‘ਚ ਸਿਰਫ਼ ਜਿਣਸੀ ਸੋਸ਼ਣ ਨਾਲ ਸਬੰਧਿਤ ਮਾਮਲੇ ਆਉਂਦੇ ਹਨ ਪਰ ਮੰਤਰੀ ਵੱਲੋਂ ਇੱਕ ਮਹਿਲਾ ਆਈਐਸ ਅਧਿਕਾਰ ਨੂੰ ਸੰਦੇਸ਼ ਭੇਜਣ ਦਾ ਮਾਮਲਾ ਵੱਖਰਾ ਹੈ ਅਤੇ ਇਹ ‘ਮੀ ਟੂ’?ਦੇ ਦਾਇਰੇ ‘ਚ ਨਹੀਂ ਆਉਂਦਾ ਹੈ
ਉਨ੍ਹਾਂ ਇਹ ਵੀ ਕਿਹਾ ਕਿ ਮੰਤਰੀ  ਖਿਲਾਫ਼ ਪਾਰਟੀ ਨੂੰ ਕੋਈ ਲਿਖਤੀ ਸ਼ਿਕਾਇਤ ਵੀ ਨਹੀਂ ਮਿਲੀ ਹੈ ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੰਤਰੀ ਵੱਲੋਂ ਮਾਮਲਾ ਹੱਲ ਕਰ ਲਿਆ ਗਿਆ ਹੈ ਅਤੇ ਇਸ ਸਬੰਧੀ ਬਿਆਨ ਵੀ ਦਿੱਤਾ ਜਾ ਚੁੱਕਾ ਹੈ ਹੁਣ ਇਹ ਮਾਮਲਾ ਖਤਮ ਹੋ ਚੁੱਕਾ ਹੈ
ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦਾ ਰਵੱਈਆ ਆਸ਼ਾ ਕੁਮਾਰੀ ਤੋਂ ਵੱਖਰਾ ਨਜ਼ਰ ਆ ਰਿਹਾ ਹੈ ਉਸ ਨੇ ਕਿਹਾ ਕਿ ਮਹਿਲਾ ਅਧਿਕਾਰੀ ਦੇ ਮਾਮਲੇ ‘ਚ ਕਾਰਵਾਈ ਜ਼ਰੂਰੀ ਹੋਵੇਗੀ ਦੋਸ਼ੀ ਭਾਵੇਂ ਕੋਈ ਵੀ ਕਿਉਂ ਨਾ ਹੋਵੇ  ਜ਼ਿਕਰਯੋਗ ਹੈ ਕਿ ਮੰਤਰੀ ਵੱਲੋਂ ਭੇਜੇ ਗਏ ਸੰਦੇਸ਼ ਦਾ ਮਾਮਲਾ ਰਾਜਨੀਤੀ ‘ਚ ਗਰਮਾਇਆ ਹੋਇਆ ਹੈ ਖਾਸ ਕਰਕੇ ਅਕਾਲੀ ਦਲ ਨੇ ਇਸ ਮਾਮਲੇ ‘ਚ ਮੰਤਰੀ ਤੇ ਕਾਂਗਰਸ ਪਾਰਟੀ ਖਿਲਾਫ਼ ਮੁਹਿੰਮ ਵਿੱਢੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਾਖੜ ਦੀ ਸ਼ਿਕਾਇਤ ਪੁੱਜੀ ਆਸ਼ਾ ਕੁਮਾਰੀ ਕੋਲ, ਰਾਹੁਲ ਨੂੰ ਮਿਲਣ ਜਾਣਗੇ ਨੱਥੂ ਰਾਮ
ਹਲਕਾ ਬੱਲੂਆਣਾ ਦੇ ਵਿਧਾਇਕ ਨੱਥੂ ਰਾਮ ਨੇ ਕਾਂਗਰਸ ਪ੍ਰਧਾਨ ‘ਤੇ ਲਾਇਆ ਹਲਕੇ ‘ਚ ਦਖ਼ਲਅੰਦਾਜ਼ੀ ਕਰਨ ਦਾ ਦੋਸ਼
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਖ਼ਿਲਾਫ਼ ਕਾਂਗਰਸੀ ਵਿਧਾਇਕ ਨੱਥੂ ਰਾਮ ਹੁਣ ਕਾਂਗਰਸ ਹਾਈ ਕਮਾਨ ਕੋਲ ਜਾਣ ਦੀ ਤਿਆਰੀ ਵਿੱਚ ਹਨ ਤਾਂ ਕਿ ਉਨ੍ਹਾਂ ਦੇ ਹਲਕੇ ਬੱਲੂਆਣਾ ਵਿੱਚ ਨਾ ਸਿਰਫ਼ ਸੁਨੀਲ ਜਾਖੜ, ਸਗੋਂ ਉਨ੍ਹਾਂ ਦੇ ਕਰੀਬੀ ਸਾਥੀਆਂ ਦੀ ਦਖਲ ਅੰਦਾਜ਼ੀ ਖਤਮ ਹੋ ਸਕੇ। ਨੱਥੂ ਰਾਮ ਵੱਲੋਂ ਆਪਣੀ ਸਾਰੀ ਪ੍ਰੇਸ਼ਾਨੀ ਲਈ ਪੰਜਾਬ ਇੰਚਾਰਜ਼ ਆਸ਼ਾ ਕੁਮਾਰੀ ਨੂੰ ਸਾਰੀ ਜਾਣਕਾਰੀ ਦਿੰਦੇ ਹੋਏ ਆਪਣੀ ਗੱਲ ਕਹਿ ਦਿੱਤੀ ਹੈ, ਜਦੋਂ ਕਿ ਹੁਣ ਉਨ੍ਹਾਂ ਨੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਤੋਂ ਵੀ ਮਿਲਣ ਲਈ ਸਮਾਂ ਮੰਗਿਆ ਹੈ।
ਸੁਨੀਲ ਜਾਖੜ ਨੂੰ ਇਹ ਸਾਰਾ ਘਟਨਾਕ੍ਰਮ ਕਾਫ਼ੀ ਜ਼ਿਆਦਾ ਮਹਿੰਗਾ ਪੈ ਸਕਦਾ ਹੈ, ਕਿਉਂਕਿ ਇਸ ਸਾਰੇ ਘਟਨਾਕ੍ਰਮ ਪਿੱਛੇ ਵਿਧਾਇਕ ਨੱਥੂ ਰਾਮ ਐਸ.ਸੀ. ਜਾਤੀ ਤੋਂ ਹੋਣ ਦਾ ਕਾਰਨ ਦੱਸ ਰਹੇ ਹਨ, ਜਿਹੜਾ ਕਿ ਕਾਂਗਰਸ ਲਈ ਪੰਜਾਬ ਵਿੱਚ ਨੁਕਸਾਨ ਦਾਇਕ ਸਾਬਤ ਹੋ ਸਕਦਾ ਹੈ, ਕਿਉਂਕਿ ਪੰਜਾਬ ਵਿੱਚ ਇਸ ਸਮੇਂ 35 ਫੀਸਦੀ ਅਬਾਦੀ ਦਲਿਤਾਂ ਦੀ ਹੈ ਅਤੇ ਵਿਧਾਇਕ ਨੱਥੂ ਰਾਮ ਨੇ ਇਸ ਸਬੰਧੀ ਦੱਸਿਆ ਕਿ ਉਨ੍ਹਾਂ ਨੇ ਸੁਨੀਲ ਜਾਖੜ ਨੂੰ ਪੱਤਰ ਲਿਖਦੇ ਹੋਏ ਆਪਣਾ ਰੋਸ ਜ਼ਾਹਿਰ ਕਰ ਦਿੱਤਾ ਹੈ ਪਰ ਅਜੇ ਤੱਕ ਵੀ ਉਨ੍ਹਾਂ ‘ਤੇ ਹੋ ਰਹੇ ਜਾਤੀਵਾਦ ਦੇ ਹਮਲੇ ਰੁਕ ਨਹੀਂ ਰਹੇ ਹਨ, ਸਗੋਂ ਪਹਿਲਾਂ ਨਾਲੋਂ ਵੀ ਜ਼ਿਆਦਾ ਤੇਜ਼ ਹੋ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪ੍ਰਦੇਸ਼ ਕਾਂਗਰਸ ਇੰਚਾਰਜ ਆਸਾ ਕੁਮਾਰੀ ਨਾਲ ਉਨ੍ਹਾਂ ਦੀ ਗੱਲਬਾਤ ਹੋ ਗਈ ਹੈ ਅਤੇ ਉਨ੍ਹਾਂ ਨੇ ਸਾਰੀ ਗੱਲਬਾਤ ਖੁੱਲ੍ਹ ਕੇ ਦੱਸ ਦਿੱਤੀ ਹੈ। ਨੱਥੂ ਰਾਮ ਨੇ ਦਬੀ ਹੋਈ ਜੁਬਾਨ ਵਿੱਚ ਇਹ ਵੀ ਦੱਸਿਆ ਕਿ ਇਸ ਮਾਮਲੇ ਸਬੰਧੀ ਉਹ ਬਹੁਤ ਹੀ ਜਿਆਦਾ ਗੰਭੀਰ ਹਨ ਅਤੇ ਰਾਹੁਲ ਗਾਂਧੀ ਤੋਂ ਵੀ ਉਨ੍ਹਾਂ ਨੇ ਮਿਲਣ ਦਾ ਸਮਾਂ ਮੰਗਿਆਂ ਹੋਇਆ ਹੈ। ਜਿੱਥੇ ਉਹ ਸਾਰੀ ਗੱਲਬਾਤ ਦੱਸਣਗੇ।
ਇਥੇ ਜਿਕਰਯੋਗ ਹੈ ਕਿ ਨੱੱਥੂ ਰਾਮ ਬੱਲੂਆਣਾ ਦੀ ਐਸ.ਸੀ. ਸੀਟ ਤੋਂ ਵਿਧਾਇਕ ਹਨ ਅਤੇ ਸੁਨੀਲ ਜਾਖੜ ਦਾ ਜੱਦੀ ਸ਼ਹਿਰ ਅਬੋਹਰ ਦਾ ਇਸ ਸੀਟ ‘ਤੇ ਕਾਫ਼ੀ ਜਿਆਦਾ ਅਸਰ ਰਹਿੰਦਾ ਹੈ, ਕਿਉਂਕਿ ਬੱਲੂਆਣਾ ਇੱਕ ਦਿਹਾਤੀ ਸੀਟ ਹੈ, ਇਸ ਤੋਂ ਕੁਝ ਹੀ ਦੂਰੀ ‘ਤੇ ਅਬੋਹਰ ਸ਼ਹਿਰ ਪੈਂਦਾ ਹੈ। ਜਿਸ ਕਾਰਨ ਨੱਥੂ ਰਾਮ ਵਲੋਂ ਬੀਤੇ ਦਿਨੀਂ ਸੁਨੀਲ ਜਾਖੜ ਨੂੰ ਪੱਤਰ ਲਿਖਦੇ ਹੋਏ ਇਸ ਸਬੰਧੀ ਸਾਰਾ ਕੁਝ ਨਾ ਸਿਰਫ਼ ਦੱਸਿਆ ਗਿਆ ਸੀ, ਸਗੋਂ ਉਨਾਂ ਦੇ ਹਲਕੇ ਵਿੱਚ ਹੋ ਰਹੀ ਬੇਲੋੜੀ ਦਖ਼ਲ ਅੰਦਾਜ਼ੀ ਲਈ ਉਨਾਂ ਨੇ ਇਤਰਾਜ਼ ਜ਼ਾਹਿਰ ਕਰਦੇ ਹੋਏ ਅਗਾਂਹ ਤੋਂ ਬੱਲੂਆਣਾ ਵਿਖੇ ਕਾਂਗਰਸ ਦਾ ਕੰਮਕਾਜ ਕਰਨ ਤੋਂ ਸਾਫ਼ ਇਨਕਾਰ ਵੀ ਕਰ ਦਿੱਤਾ ਹੈ।
ਪਹਿਲਾਂ ਹੀ ਦਲਿਤ ਨਰਾਜ਼ ਹਨ ਕਾਂਗਰਸ ਤੋਂ ਹੁਣ ਹੋਰ ਵਧ ਸਕਦੀ ਐ ਨਰਾਜ਼ਗੀ
ਪੰਜਾਬ ਕਾਂਗਰਸ ਅਤੇ ਅਮਰਿੰਦਰ ਸਰਕਾਰ ਤੋਂ ਦਲਿਤ ਵਿਧਾਇਕ  ਪਹਿਲਾਂ ਤੋਂ ਹੀ ਨਰਾਜ਼ ਚਲਦੇ ਆ ਰਹੇ ਹਨ। ਇਸ ਸਾਲ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਕੈਬਨਿਟ ਵਿੱਚ ਵਾਧਾ ਕਰਨ ਮੌਕੇ ਦਲਿਤ ਵਿਧਾਇਕਾਂ ਨੇ ਉਨ੍ਹਾਂ ਨੂੰ ਮੰਤਰੀ ਨਾ ਬਣਾਏ ਜਾਣ ‘ਤੇ ਸਖ਼ਤ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਨੱਥੂ ਰਾਮ ਤੇ ਇੱਕ ਹੋਰ ਵਿਧਾਇਕ ਨੇ ਆਪਣੀ ਨਾਰਾਜ਼ਗੀ ਜ਼ਾਹਿਰ ਕਰਨ ਲਈ ਪ੍ਰੈੱਸ ਕਾਨਫਰੰਸ ਵੀ ਕਰ ਦਿੱਤੀ ਸੀ।  ਹੁਣ ਨੱਥੂ ਰਾਮ ਦੀ ਨਾਰਾਜ਼ਗੀ ਨਾਲ ਹੋਰ ਦਲਿਤ ਵਿਧਾਇਕ ਵੀ ਉਨ੍ਹਾਂ ਖੜ੍ਹ ਸਕਦੇ ਹਨ। ਇਹ ਘਟਨਾਵਾਂ ਥੋੜ੍ਹੇ ਦਿਨਾਂ ਤੱਕ ਹੋ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਕਾਂਗਰਸ ਲਈ ਸਿਰਦਰਦੀ ਬਣ ਸਕਦੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੰਤਰੀ ਮੰਡਲ ਵਾਧੇ ਸਬੰਧੀ ਅਮਰਿੰਦਰ ਸਿੰਘ ਨੂੰ ਮਿਲੀ ਕਾਂਗਰਸ ਇੰਚਾਰਜ਼ ਆਸ਼ਾ ਕੁਮਾਰੀ
ਲੰਚ ‘ਤੇ ਹੋਈ ਮੀਟਿੰਗ, ਇੱਕ ਘੰਟੇ ਤੋਂ ਜ਼ਿਆਦਾ ਹੋਈ ਚਰਚਾ
ਜਲਦ ਹੀ ਮੰਤਰੀ ਮੰਡਲ ‘ਚ ਵਾਧਾ ਚਾਹੁੰਦੇ ਹਨ ਅਮਰਿੰਦਰ ਸਿੰਘ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਅਮਰਿੰਦਰ ਸਿੰਘ ਦੀ ਸਰਕਾਰ ਦੇ ਮੰਤਰੀ ਮੰਡਲ ਵਿੱਚ ਵਾਧੇ ਸਬੰਧੀ ਚੱਲ ਰਹੇ ਚਰਚਿਆਂ ਦੇ ਦੌਰ ਵਿੱਚ ਸੋਮਵਾਰ ਨੂੰ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰਦੇ ਹੋਏ ਇੱਕ ਘੰਟੇ ਤੋਂ ਜ਼ਿਆਦਾ ਲੰਬੀ ਗੱਲਬਾਤ ਕੀਤੀ। ਮੁੱਖ ਮੰਤਰੀ ਅਮਰਿੰਦਰ ਸਿੰਘ ਜਲਦ ਹੀ ਮੰਤਰੀ ਮੰਡਲ ਵਿੱਚ ਵਾਧਾ ਚਾਹੁੰਦੇ ਹਨ, ਇਸ ਲਈ ਆਸ਼ਾ ਕੁਮਾਰੀ ਨੂੰ ਕੋਸ਼ਿਸ਼ਾਂ ਤੇਜ ਕਰਨ ਲਈ ਕਿਹਾ ਗਿਆ ਹੈ। ਆਸ਼ਾ ਕੁਮਾਰੀ ਹਿਮਾਚਲ ਪ੍ਰਦੇਸ਼ ਦੇ ਬਜਟ ਸੈਸ਼ਨ ਵਿੱਚ ਭਾਗ ਲੈਣ ਤੋਂ ਬਾਅਦ ਅਗਲੇ 2-3 ਦਿਨਾਂ ਵਿੱਚ ਦਿੱਲੀ ਕਾਂਗਰਸ ਹਾਈ ਕਮਾਨ ਕੋਲ ਅਮਰਿੰਦਰ ਸਿੰਘ ਦੀ ਇਸ ਮੰਗ ਸਬੰਧੀ ਮਿਲੇਗੀ।
ਜਾਣਕਾਰੀ ਅਨੁਸਾਰ ਆਸ਼ਾ ਕੁਮਾਰੀ ਦਿੱਲੀ ਤੋਂ ਚੰਡੀਗੜ੍ਹ ਵਿਖੇ ਸੋਮਵਾਰ ਨੂੰ ਆਏ ਹੋਏ ਸਨ, ਜਿਸ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਆਸ਼ਾ ਕੁਮਾਰੀ ਨੂੰ ਲੰਚ ‘ਤੇ ਆਉਣ ਦਾ ਸੱਦਾ ਦਿੰਦੇ ਹੋਏ ਮੀਟਿੰਗ ਤੈਅ ਕਰ ਲਈ। ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਵਲੋਂ ਹੀ ਆਸ਼ਾ ਕੁਮਾਰੀ ਨੂੰ ਲੈਣ ਲਈ ਬਕਾਇਦਾ ਗੱਡੀ ਵੀ ਭੇਜੀ ਗਈ ਤਾਂ ਕਿ ਕਿਸੇ ਨੂੰ ਭਿਣਕ ਨਾ ਲੱਗੇ ਆਸ਼ਾ ਕੁਮਾਰੀ ਨਾਲ ਲੱਗਭਗ ਅਮਰਿੰਦਰ ਸਿੰਘ ਦੀ ਇੱਕ ਘੰਟਾ ਮੀਟਿੰਗ ਲੰਚ ਦੇ ਟੇਬਲ ‘ਤੇ ਹੀ ਹੋਈ ਹੈ।ਅਮਰਿੰਦਰ ਸਿੰਘ ਵੱਲੋਂ ਮੰਤਰੀ ਮੰਡਲ ਵਿੱਚ ਜਲਦ ਹੀ ਵਾਧਾ ਕਰਵਾਉਣ ਸਬੰਧੀ ਆਸ਼ਾ ਕੁਮਾਰੀ ਨੂੰ ਕਿਹਾ ਗਿਆ ਹੈ, ਕਿਉਂਕਿ ਕੈਬਨਿਟ ਵਿੱਚ ਮੰਤਰੀ ਘੱਟ ਹੋਣ ਕਾਰਨ ਸਰਕਾਰ ਦੇ ਕੰਮ ਵਿੱਚ ਕਾਫ਼ੀ ਜ਼ਿਆਦਾ ਦੇਰੀ ਹੋ ਰਹੀਂ ਹੈ। ਆਸ਼ਾ ਕੁਮਾਰੀ ਨੇ ਵੀ ਅਮਰਿੰਦਰ ਸਿੰਘ ਨੂੰ ਵਾਅਦਾ ਕੀਤਾ ਹੈ ਕਿ ਜਿਵੇਂ ਹੀ ਰਾਹੁਲ ਗਾਂਧੀ ਵਿਦੇਸ਼ ਦੌਰੇ ਤੋਂ ਵਾਪਸ ਦਿੱਲੀ ਆਉਣਗੇ ਉਹ ਸ੍ਰੀ ਗਾਂਧੀ ਨਾਲ ਮੁਲਾਕਾਤ ਕਰਨਗੇ।
ਲੰਚ ਬਹੁਤ ਚੰਗਾ ਸੀ, ਮੀਟਿੰਗ ਬਾਰੇ ਨਹੀਂ ਦੇ ਸਕਦੀ ਜਾਣਕਾਰੀ : ਆਸ਼ਾ ਕੁਮਾਰੀ
ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਤੋਂ ਬਾਅਦ ਆਸ਼ਾ ਕੁਮਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਫੋਨ ‘ਤੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਨਾਂਹ ਕਰਦੇ ਹੋਏ ਕਿਹਾ ਕਿ ਉਨਾਂ ਨੂੰ ਅਮਰਿੰਦਰ ਸਿੰਘ ਵੱਲੋਂ ਲੰਚ ‘ਤੇ ਸੱਦਾ ਦਿੱਤਾ ਗਿਆ ਸੀ ਅਤੇ ਲੰਚ ਬਹੁਤ ਹੀ ਜ਼ਿਆਦਾ ਚੰਗਾ ਸੀ। ਇਸ ਤੋਂ ਇਲਾਵਾ ਲੰਚ ਦੇ ਟੇਬਲ ‘ਤੇ ਕੀ ਚਰਚਾ ਹੋਈ, ਉਹ ਇਸ ਸਬੰਧੀ ਜਾਣਕਾਰੀ ਨਹੀਂ ਦੇਣਗੇ।