Farmer Success Story - Sach Kahoon Punjabi

Farmer Success Story: ਕੇਂਦਰ ਸਰਕਾਰ ਦੀ ਯੋਜਨਾ ਨਾਲ ਬਦਲੀ ਕਿਸਾਨ ਦੀ ਕਿਸਮਤ, ਮੌਸਮੀ ਦੀ ਖੇਤੀ ਨਾਲ ਹੋ ਰਹੀ ਚੰਗੀ ਆਮਦਨ
ਜਾਲਨਾ। ਕੇਂਦਰ ਸਰਕਾਰ ਦੀ ਇੱਕ ਯੋਜਨਾ ਦਾ ਲਾਭ ਉਠਾਉਂਦੇ ਹੋਏ, ਜਾਲਨਾ ਜ਼ਿਲ੍ਹੇ ਦੇ ਅੰਤਰਵਾਲਾ ਪਿੰਡ ਦੇ ਕਿਸਾਨ ਸੰਤਾਜੀ ਭੋਇਟ ਨੇ ਮੌਸਮੀ ਦੀ ਖੇਤੀ ਸ਼ੁਰੂ ਕਰ ਦਿੱਤੀ ਹੈ। ਇਸ ਯੋਜਨਾ ਤਹਿਤ ਸਹਾਇਤਾ ਨਾਲ ਵਿਕਸਤ ਕੀਤਾ ਗਿਆ। ਉਸਦਾ ਬਾਗ਼ ਹੁਣ ਪੈਦਾ ਕਰ ਰਿਹਾ ਹੈ ਤੇ ਚੰਗੀ ਆਮਦਨ ਪੈਦਾ ਕਰ ਰਿਹਾ ਹੈ। ਹਾਲਾਂਕਿ ਇਸ ਸਾਲ ਬਹੁਤ ਜ਼ਿਆਦਾ ਬਾਰਿਸ਼ ਤੇ ਅਣਜਾਣ ਕੀੜਿਆਂ ਦੇ ਹਮਲੇ ਨੇ ਇਲਾਕੇ ਦੇ ਬਾਗਾਂ ਨੂੰ ਨੁਕਸਾਨ ਪਹੁੰਚਾਇਆ, ਫਿਰ ਵੀ ਸੰਤਾਜੀ ਭੋਇਟ ਬਾਰਿਸ਼ ਤੋਂ ਪਹਿਲਾਂ ਮੌਸਮੀ ਦੀ ਵਾਢੀ ਕਰਨ ’ਚ ਕਾਮਯਾਬ ਰਿਹਾ ਤੇ ਆਪਣੀ ਉਪਜ ਦੀ ਚੰਗੀ ਕੀਮਤ ਹਾਸਲ ਕੀਤੀ। ਕਿਸਾਨ ਦਾ ਕਹਿਣਾ ਹੈ ਕਿ ਸਰਕਾਰੀ ਯੋਜਨਾ ਦੀ ਮਦਦ ਤੋਂ ਬਿਨਾਂ, ਉਸ ਲਈ ਇੰਨਾ ਵੱਡਾ ਬਾਗ਼ ਉਗਾਉਣਾ ਆਸਾਨ ਨਹੀਂ ਸੀ। Farmer Success Story

ਜਦੋਂ ਸੰਤਾਜੀ ਭੋਇਟ ਨੂੰ ਇਸ ਯੋਜਨਾ ਬਾਰੇ ਪਤਾ ਲੱਗਾ, ਤਾਂ ਉਸਨੇ ਜਾਲਨਾ ਦੇ ਬਲਾਕ ਵਿਕਾਸ ਅਧਿਕਾਰੀ (ਘਾਟ ਵਿਕਾਸ ਅਧਿਕਾਰੀ) ਨੂੰ ਨਿਰਧਾਰਤ ਫਾਰਮੈਟ ’ਚ ਮੌਸਮੀ ਦੀ ਖੇਤੀ ਲਈ ਅਰਜ਼ੀ ਦਿੱਤੀ। ਅਰਜ਼ੀ ਦੇ ਨਾਲ, ਉਸਨੇ ਸਕੀਮ ਦੇ ਤਹਿਤ ਕੰਮ ਦੀ ਬੇਨਤੀ ਕਰਨ ਵਾਲਾ ਇੱਕ ਪੱਤਰ, ਗ੍ਰਾਮ ਪੰਚਾਇਤ ਦੇ ਗ੍ਰਾਮ ਸਭਾ ਦੇ ਮਤੇ ਦੀ ਇੱਕ ਕਾਪੀ, ਆਪਣਾ ਆਧਾਰ ਕਾਰਡ, ਬੈਂਕ ਪਾਸਬੁੱਕ ਤੇ ਹੋਰ ਜ਼ਰੂਰੀ ਦਸਤਾਵੇਜ਼ ਗ੍ਰਾਮ ਸੇਵਕ ਨੂੰ ਸੌਂਪੇ। ਨਿਰਧਾਰਤ ਪ੍ਰਕਿਰਿਆਵਾਂ ਨੂੰ ਪੂਰਾ ਕਰਨ ਤੋਂ ਬਾਅਦ, ਉਸਨੇ ਯੋਜਨਾ ਦੇ ਲਾਭ ਹਾਸਲ ਕੀਤੇ ਤੇ ਆਪਣੇ ਖੇਤ ’ਚ ਮੌਸਮੀ ਦਾ ਬਾਗ਼ ਲਾਉਣਾ ਸ਼ੁਰੂ ਕਰ ਦਿੱਤਾ। ਇਸ ਯੋਜਨਾ ਰਾਹੀਂ, ਸੰਤਾਜੀ ਭੋਇਟੇ ਨੇ ਆਪਣੇ ਫਾਰਮ ’ਤੇ 600 ਮੌਸਮੀ ਦੇ ਦਰੱਖਤ ਲਗਾਏ। ਇਸ ਬਾਗ਼ ਵਿੱਚ ਟੋਏ ਪੁੱਟਣ ਤੋਂ ਲੈ ਕੇ ਲਾਉਣਾ, ਖਾਦ ਪਾਉਣਾ ਤੇ ਨਦੀਨ ਕੱਢਣ ਤੱਕ ਕਈ ਕੰਮ ਸ਼ਾਮਲ ਸਨ। ਉਸਨੂੰ 600 ਪੌਦਿਆਂ ਲਈ ਪ੍ਰਤੀ ਪੌਦਾ 40 ਰੁਪਏ ਦੀ ਦਰ ਨਾਲ ਸਕੀਮ ਤਹਿਤ ਸਬਸਿਡੀ ਵੀ ਮਿਲੀ।

ਇਹ ਵੀ ਪੜ੍ਹੋ : Iron Deficiency: ਸਰੀਰ ’ਚ ਆਇਰਨ ਦੀ ਕਮੀ ਨੂੰ ਨਾ ਕਰੋ ਨਜ਼ਰਅੰਦਾਜ਼, ਵੱਧ ਸਕਦੈ ਅਨੀਮੀਆ ਦਾ ਖਤਰਾ

ਇਸ ਨਾਲ ਬਾਗ਼ ਸਥਾਪਤ ਕਰਨ ਦੀ ਲਾਗਤ ਘੱਟ ਗਈ ਤੇ ਉਸਨੂੰ ਆਪਣੀ ਜ਼ਮੀਨ ’ਤੇ ਲੰਬੇ ਸਮੇਂ ਦੀ ਆਮਦਨ ਦਾ ਇੱਕ ਵਾਧੂ ਸਰੋਤ ਵਿਕਸਤ ਕਰਨ ’ਚ ਮਦਦ ਮਿਲੀ। ਸੰਤਾਜੀ ਭੋਇਟੇ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ, ਬਾਗ਼ ਹਰ ਸਾਲ ਲਗਭਗ 3 ਟਨ ਮੌਸਮੀ ਦਾ ਉਤਪਾਦਨ ਕਰਦਾ ਹੈ, ਜਿਸ ਨਾਲ ਉਸਨੂੰ ਚੰਗੀ ਆਮਦਨ ਹੁੰਦੀ ਹੈ। ਇਸ ਸਾਲ, ਉਸਨੂੰ ਲਗਭਗ 5 ਤੋਂ 6 ਟਨ ਪੈਦਾ ਹੋਣ ਦੀ ਉਮੀਦ ਸੀ। ਹਾਲਾਂਕਿ, ਇੱਕ ਅਣਜਾਣ ਕੀਟ ਦੇ ਹਮਲੇ ਤੇ ਬਹੁਤ ਜ਼ਿਆਦਾ ਬਾਰਿਸ਼ ਨੇ ਬਾਗ਼ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ। ਇਸ ਦੇ ਬਾਵਜੂਦ, ਉਸਨੂੰ ਬਾਰਿਸ਼ ਤੋਂ ਪਹਿਲਾਂ ਮੌਸਮੀ ਦੀ ਕਟਾਈ ਤੋਂ ਕਾਫ਼ੀ ਆਮਦਨ ਹੋਈ। ਸੰਤਾਜੀ ਭੋਇਟੇ ਕਹਿੰਦੇ ਹਨ ਕਿ ਮੌਸਮ ਅਤੇ ਕੀੜਿਆਂ ਕਾਰਨ ਹੋਏ ਨੁਕਸਾਨ ਦੇ ਬਾਵਜੂਦ, ਉਸਦੇ ਬਾਗ਼ ਤੋਂ ਆਮਦਨ ਉਸਦੇ ਲਈ ਕਾਫ਼ੀ ਲਾਭਦਾਇਕ ਸਾਬਤ ਹੋ ਰਹੀ ਹੈ। Farmer Success Story

ਉਸਨੇ ਕਿਸਾਨਾਂ ਦੇ ਹਿੱਤ ’ਚ ਲਾਗੂ ਕੀਤੀਆਂ ਗਈਆਂ ਯੋਜਨਾਵਾਂ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ। ਉਸਨੇ ਕਿਹਾ ਕਿ ਸਰਕਾਰ ਦੀ ਇਸ ਯੋਜਨਾ ਨੇ ਉਸਨੂੰ ਆਪਣਾ ਬਾਗ਼ ਸਥਾਪਤ ਕਰਨ ’ਚ ਮਦਦ ਕੀਤੀ, ਤੇ ਹੁਣ ਉਸਨੂੰ ਇਸ ਤੋਂ ਨਿਯਮਤ ਆਮਦਨ ਹੋ ਰਹੀ ਹੈ। ਉਸਨੇ ਹੋਰ ਕਿਸਾਨਾਂ ਨੂੰ ਅਜਿਹੀਆਂ ਯੋਜਨਾਵਾਂ ਬਾਰੇ ਸਿੱਖਣ ਅਤੇ ਆਪਣੀ ਯੋਗਤਾ ਅਨੁਸਾਰ ਇਹਨਾਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ। ਉਸਦੇ ਅਨੁਸਾਰ, ਸਰਕਾਰੀ ਸਹਾਇਤਾ, ਸਖ਼ਤ ਮਿਹਨਤ ਤੇ ਸਹੀ ਖੇਤੀ ਵਿਕਲਪਾਂ ਦੀ ਚੋਣ ਕਿਸਾਨਾਂ ਦੀ ਆਮਦਨ ਵਧਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਮੌਸਮੀ ਦੀ ਖੇਤੀ ਲਾਭਦਾਇਕ ਸਾਬਤ ਹੋਈ ਹੈ, ਤੇ ਹੋਰ ਕਿਸਾਨ ਵੀ ਉਪਲਬਧ ਸਰਕਾਰੀ ਯੋਜਨਾਵਾਂ ਦਾ ਲਾਭ ਉਠਾ ਕੇ ਆਪਣੀਆਂ ਖੇਤੀਬਾੜੀ ਗਤੀਵਿਧੀਆਂ ਨੂੰ ਮਜ਼ਬੂਤ ​​ਕਰ ਸਕਦੇ ਹਨ।

Farmer Success Story: ਭਤੀਜੇ ਦੀ ਜਮਾਂਦਰੂ ਬਿਮਾਰੀ ਵੇਖੀ ਤਾਂ ਖੇਤ ਵਿੱਚੋਂ ਰੇਹ ਸਪਰੇਅ ਬਾਹਰ ਕਰ ਸ਼ੁਰੂ ਕੀਤੀ ਕੁਦਰਤੀ ਖੇਤੀ
Farmer Success Story: ਡਾਕਟਰਾਂ ਨੇ ਦੱਸਿਆ ਕਿ ਖੇਤ ’ਚ ਖੁਰਾਕੀ ਤੱਤਾਂ ਦੀ ਘਾਟ ਕਾਰਨ ਹੋਈ ਸੀ ਬਿਮਾਰੀ

12 ਸਾਲਾਂ ਤੋਂ ਪਰਾਲੀ ਨੂੰ ਵੀ ਨਹੀਂ ਲਾ ਰਿਹਾ ਅੱਗ

Farmer Success Story: ਮਾਨਸਾ (ਸੁਖਜੀਤ ਮਾਨ)। ਪੰਜਾਬ ਦੀਆਂ ਜ਼ਮੀਨਾਂ ’ਚੋਂ ਸੋਨਾ ਉੱਗਦਾ ਸੀ ਪਰ ਹੁਣ ਫਸਲਾਂ ਜ਼ਹਿਰੀ ਹੋ ਗਈਆਂ। ਝਾੜ ਵਧਾਉਣ ਲਈ ਮਜ਼ਬੂਰੀਵੱਸ ਕੀਤੀਆਂ ਜਾਂਦੀਆਂ ਰੇਹਾਂ-ਸਪਰੇਆਂ ਨੇ ਬਿਮਾਰੀਆਂ ਵਧਾ ਦਿੱਤੀਆਂ। ਵੱਡੀ ਗਿਣਤੀ ਲੋਕ ਜਾਗਰੂਕ ਹੋ ਕੇ ਹੁਣ ਬਦਲਵੀਂ ਤੇ ਕੁਦਰਤੀ ਖੇਤੀ ਦੇ ਰਾਹ ਪਏ ਹਨ। ਜ਼ਿਲ੍ਹਾ ਮਾਨਸਾ ਦੇ ਪਿੰਡ ਬੀਰੋਕੇ ਕਲਾਂ ਦੇ ਕਿਸਾਨ ਸੁਖਜੀਤ ਸਿੰਘ ਨਾਲ ਵੀ ਇਹੋ ਬੀਤੀ ਹੈ।

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਗ੍ਰੈਜੂਏਟ ਕਿਸਾਨ ਸੁਖਜੀਤ ਸਿੰਘ ਨੇ ਦੱਸਿਆ ਕਿ ਸਾਲ 2012 ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਕਰਕੇ ਖੇਤ ਵਿਚ ਉਸ ਨੇ ਸੱਪ ਅਤੇ ਕੁਝ ਹੋਰ ਜੀਵ-ਜੰਤੂ ਮਰੇ ਵੇਖੇ। ਇਸ ਤੋਂ ਇਲਾਵਾ ਉਸਦੇ ਭਰਾ ਦੇ ਨਵਜੰਮੇ ਪੁੱਤਰ ਨੂੰ ਜ਼ਮਾਂਦਰੂ ਬਿਮਾਰੀ ਦਾ ਪਤਾ ਲੱਗਿਆ । ਪੀਜੀਆਈ ਚੰਡੀਗੜ੍ਹ ਦੇ ਡਾਕਟਰਾਂ ਨੇ ਪਰਿਵਾਰ ਨੂੰ ਦੱਸਿਆ ਕਿ ਇਹ ਜ਼ਮੀਨ ਵਿੱਚ ਖੁਰਾਕੀ ਤੱਤਾਂ ਦੀ ਘਾਟ ਅਤੇ ਖੇਤੀ ਰਸਾਇਣਾਂ ਦੀ ਵਧਦੀ ਵਰਤੋਂ ਕਾਰਨ ਹੋ ਸਕਦਾ ਹੈ।

Read Also : ਹੁਣ ਹੋ ਜਾਓ ਕੜਾਕੇ ਦੀ ਠੰਢ ਲਈ ਤਿਆਰ, ਭਲਕੇ 10 ਡਿਗਰੀ ਪਹੁੰਚ ਸਕਦਾ ਹੈ ਘੱਟੋ-ਘੱਟ ਤਾਪਮਾਨ

ਇਸ ਤੋਂ ਬਾਅਦ ਉਨ੍ਹਾਂ ਨੇ ਖੇਤੀ ਲਈ ਕਿਸੇ ਵੀ ਰਸਾਇਣ ਦੀ ਵਰਤੋਂ ਨਾ ਕਰਨ ਦਾ ਫ਼ੈਸਲਾ ਕੀਤਾ ਅਤੇ ਪਰਾਲੀ ਸਾੜਨੀ ਵੀ ਛੱਡ ਦਿੱਤੀ। ਇਹ ਕਿਸਾਨ ਸਾਲ 2013 ਤੋਂ ਪਰਾਲੀ ਦਾ ਨਿਬੇੜਾ ਕਰਕੇ ਅਤੇ ਕੁਦਰਤੀ ਖੇਤੀ ਨਾਲ ਜੁੜ ਕੇ ਸਫਲ ਅਤੇ ਉੱਦਮੀ ਕਿਸਾਨ ਵਜੋਂ ਉਭਰਿਆ ਹੈ। ਸੁਖਜੀਤ ਸਿੰਘ ਕਰੀਬ 12 ਸਾਲਾਂ ਤੋਂ ਆਪਣੇ ਭਰਾ ਨਾਲ ਮਿਲ ਕੇ ਆਪਣੀ ਅੱਠ ਏਕੜ ਜ਼ਮੀਨ ਵਿੱਚ ਪਰਾਲੀ ਦਾ ਖੇਤ ਵਿਚ ਨਿਬੇੜਾ ਅਤੇ ਮਲਚਿੰਗ ਕਰ ਰਿਹਾ ਹੈ।

Farmer Success Story

ਇਸ ਸਾਲ ਵੀ ਉਹ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕਰੇਗਾ। ਇਸ ਕਿਸਾਨ ਨੇ ਦੱਸਿਆ ਕਿ ਪਰਾਲੀ ਦਾ ਨਿਬੇੜਾ ਅਤੇ ਜੈਵਿਕ ਖੇਤੀ ਨਾਲ ਜਿੱਥੇ ਕਣਕ-ਝੋਨੇ ਦੀ ਫ਼ਸਲ ਦੀ 40 ਤੋਂ 50 ਫ਼ੀਸਦੀ ਲਾਗਤ ਘਟੀ, ਉੱਥੇ ਉਸਦੇ ਖੇਤ ਦੀ ਮਿੱਟੀ ਦੀ ਸਿਹਤ ਵਿੱਚ ਵੱਡਾ ਸੁਧਾਰ ਹੋਇਆ। ਉਹ ਤਕਰੀਬਨ 2 ਸਾਲ ਬਾਅਦ ਮਿੱਟੀ ਦੇ ਜੈਵਿਕ ਤੱਤਾਂ ਦੇ ਟੈਸਟ ਕਰਾਉਂਦਾ ਹੈ ਅਤੇ ਹਰ ਵਾਰ ਮਿੱਟੀ ਦੀ ਸਿਹਤ ਵਿੱਚ ਸੁਧਾਰ ਦੇਖਣ ਨੂੰ ਮਿਲਦਾ ਹੈ।

ਉਹ ਕਣਕ, ਝੋਨੇ ਤੋਂ ਇਲਾਵਾ ਛੋਲੇ, ਦਾਲਾਂ, ਗੰਨਾ, ਹਲਦੀ ਆਦਿ ਵੀ ਲਾਉਂਦਾ ਹੈ। ਇਨ੍ਹਾਂ ਫ਼ਸਲਾਂ ਵਿੱਚ ਉਹ ਪਰਾਲੀ ਨੂੰ ਮਲਚ ਕਰਦਾ ਹੈ, ਜਿਸ ਨਾਲ ਇਨ੍ਹਾਂ ਫ਼ਸਲਾਂ ਖਾਸ ਕਰਕੇ ਹਲਦੀ ਦੇ ਝਾੜ ਵਿੱਚ ਵੱਡਾ ਫਰਕ ਦੇਖਣ ਨੂੰ ਮਿਲਿਆ ਹੈ। ਉਹ ਦਾਲਾਂ, ਮੋਟੇ ਅਨਾਜ, ਹਲਦੀ ਤੇ ਹੋਰ ਖਾਦ ਪਦਾਰਥਾਂ ਦੀ ਪ੍ਰੋਸੈਸਿੰਗ ਵੀ ਕਰ ਰਿਹਾ ਹੈ। ਉਸਨੇ ਆਪਣੇ ਘਰ ਵਿਚ ਸਟੋਰ ਬਣਾਇਆ ਹੈ ਜਿੱਥੇ ਉਹ ਮੋਟੇ ਅਨਾਜ, ਮੋਟੇ ਅਨਾਜਾਂ ਦਾ ਆਟਾ, ਬਿਸਕੁਟ, ਹਲਦੀ, ਹਲਦੀ ਪੰਜੀਰੀ, ਵੱਖ-ਵੱਖ ਤਰ੍ਹਾਂ ਦੇ ਤੇਲ, ਗੁੜ, ਸ਼ੱਕਰ, ਜੈਵਿਕ ਮਸਾਲੇ ਆਦਿ ਰੱਖਦਾ ਹੈ ਅਤੇ ਇਸਦਾ ਸਮਾਨ ਘਰ ਤੋਂ ਜਾਂ ਆਨਲਾਈਨ ਵਿਕ ਜਾਂਦਾ ਹੈ।

ਉਸਦੇ ਬੀਰੋਕੇ ਨੈਚੁਰਲ ਫਾਰਮ ਦੇ ਉਤਪਾਦ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਅਤੇ ਬਾਹਰਲੇ ਦੇਸ਼ਾਂ ਵਿੱਚ ਵੀ ਜਾ ਰਹੇ ਹਨ। ਉਹ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਸਣੇ ਕਰੀਬ 6 ਬਾਹਰਲੇ ਦੇਸ਼ਾਂ ਵਿੱਚ ਜੈਵਿਕ ਉਤਪਾਦ ਭੇਜ ਰਹੇ ਹਨ। ਉਸਦੇ ਦੇਸੀ ਬੀਜਾਂ ਦੀ ਮੰਗ ਬਹੁਤ ਜਿਆਦਾ ਹੈ ਜਿਸ ਤੋਂ ਉਹ ਵਧੀਆ ਕਮਾਈ ਕਰ ਰਿਹਾ ਹੈ।

ਡਿਪਟੀ ਕਮਿਸ਼ਨਰ ਨੇ ਕੀਤੀ ਸ਼ਲਾਘਾ

ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਨੇ ਉੱਦਮੀ ਕਿਸਾਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸੁਖਜੀਤ ਸਿੰਘ ਨੇ ਪਰਾਲੀ ਪ੍ਰਬੰਧਨ ਅਤੇ ਜੈਵਿਕ ਖੇਤੀ ਵਿੱਚ ਨਵੀਆਂ ਪੈੜਾਂ ਪਾਈਆਂ ਹਨ। ਸੁਖਜੀਤ ਸਿੰਘ ਨਵੀਆਂ ਤਕਨੀਕਾਂ ਜਿਵੇਂ ਬੈਡ ਪਲਾਂਟਿੰਗ, ਸੁਪਰ ਸੀਡਰ ਆਦਿ ਮਸ਼ੀਨਰੀ ਦਾ ਲਾਹਾ ਲੈਂਦਾ ਹੈ। ਇਹ ਕਿਸਾਨ ਜਿੱਥੇ ਸਫਲ ਕਿਸਾਨ ਵਜੋਂ ਉਭਰਿਆ ਹੈ, ਉੱਥੇ ਸਫ਼ਲ ਉੱਦਮੀ ਵਜੋਂ ਜੈਵਿਕ ਖਾਦ ਪਦਾਰਥਾਂ ਦੀ ਪ੍ਰੋਸੈਸਿੰਗ ਦੇ ਕਾਰੋਬਾਰ ਅਤੇ ਦੂਜੇ ਕਿਸਾਨਾਂ ਨੂੰ ਸੇਧ ਦੇਣ ਵਾਲੇ ਅਗਾਂਹਵਧੂ ਕਿਸਾਨ ਵਜੋਂ ਪਛਾਣ ਬਣਾ ਚੁੱਕਾ ਹੈ। ਇਸ ਕਿਸਾਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ ਅਤੇ ਉਹ ਜ਼ਿਲ੍ਹੇ ਦੇ ਕਿਸਾਨਾਂ ਲਈ ਵੱਡੀ ਉਦਾਹਰਨ ਹੈ।

ਲਾਗਤ ਘਟਣ ਨਾਲ 20 ਤੋਂ 30 ਫੀਸਦੀ ਆਮਦਨ ਵਧੀ

ਸੁਖਜੀਤ ਸਿੰਘ ਨੇ ਦੱਸਿਆ ਕਿ ਪਰਾਲੀ ਨੂੰ ਜ਼ਮੀਨ ਵਿਚ ਵਾਹੁਣ ਅਤੇ ਕੁਦਰਤੀ ਖੇਤੀ ਨਾਲ ਉਸਦੀ ਆਮਦਨ 20 ਤੋਂ 30 ਫੀਸਦੀ ਵਧੀ ਹੈ। ਕਿਸਾਨ ਦੇ ਦੱਸਣ ਮੁਤਾਬਿਕ ਆਮ ਤੌਰ ’ਤੇ ਕਣਕ ਦੀ ਫ਼ਸਲ ਦਾ ਪ੍ਰਤੀ ਏਕੜ ਖਰਚਾ 10 ਹਜ਼ਾਰ ਰੁਪਏ ਤੱਕ ਆ ਜਾਂਦਾ ਹੈ, ਜਦੋਂਕਿ ਉਸਦਾ 4 ਹਜ਼ਾਰ ਰੁਪਏ ਪ੍ਰਤੀ ਏਕੜ ਤੱਕ ਹੀ ਆਉਂਦਾ ਹੈ। ਇਸੇ ਤਰ੍ਹਾਂ ਝੋਨੇ ਦਾ ਆਮ ਕਿਸਾਨ ਦਾ ਖ਼ਰਚਾ 15 ਤੋਂ 20 ਹਜ਼ਾਰ ਰੁਪਏ ਪ੍ਰਤੀ ਏਕੜ ਆਉਂਦਾ ਹੈ, ਜਦਕਿ ਉਸਦਾ ਖਰਚਾ 8 ਤੋਂ 10 ਹਜ਼ਾਰ ਰੁਪਏ ਤੱਕ ਹੀ ਆਉਂਦਾ ਹੈ। ਰਸਾਇਣਾਂ ਦੀ ਲਾਗਤ ਘਟਣ, ਮਿੱਟੀ ਦੇ ਸਿਹਤ ਸੁਧਾਰ ਅਤੇ ਪ੍ਰੋਸੈਸਿੰਗ ਬਦੌਲਤ ਉਸਦੀ 20 ਤੋਂ 30 ਫੀਸਦੀ ਆਮਦਨ ਵਧੀ ਹੈ।

ਸਰਸਾ ਜਿਲ੍ਹੇ ਦਾ ਮਾਣ ਵਧਾਉਣ ਵਾਲੇ ਅਗਾਂਹਵਧੂ ਕਿਸਾਨ ਗੁਰਪ੍ਰੀਤ ਇੰਸਾਂ ਤੇ ਗੁਰਦੀਪ ਇੰਸਾਂ ਨੂੰ ਮੁੱਖ ਮੰਤਰੀ ਨੇ ਕੀਤਾ ਸਨਮਾਨਿਤ
Farmer Success Story: ਵੱਖਰੇ ਤਰੀਕੇ ਨਾਲ ਖੇਤੀ ਕਰਨ ਨਾਲ ਹੋਰ ਕਿਸਾਨਾਂ ਲਈ ਪ੍ਰੇਰਨਾਸਰੋਤ ਬਣ ਰਹੇ ਹਨ ਦੋਵੇਂ ਕਿਸਾਨ

Farmer Success Story: ਔਢਾਂ (ਸੱਚ ਕਹੂੰ ਨਿਊਜ਼)। ਖੇਤੀ ’ਚ ਵਧੀਆ ਪ੍ਰਦਰਸ਼ਨ ਕਰਨ ’ਤੇ ਜ਼ਿਲ੍ਹਾ ਸਰਸਾ ਦੇ ਪਿੰਡ ਮੱਤੜ ਵਾਸੀ ਗੁਰਪ੍ਰੀਤ ਇੰਸਾਂ ਤੇ ਪਿੰਡ ਨਾਗੋਕੀ ਵਾਸੀ ਕਿਸਾਨ ਗੁਰਦੀਪ ਸਿੰਘ ਇੰਸਾਂ ਸਨਮਾਨਿਤ ਹੋਏ ਹਨ।

ਹਿਸਾਰ ਦੇ ਚੌ. ਚਰਨ ਸਿੰਘ ਖੇਤੀ ਯੂਨੀਵਰਸਿਟੀ ’ਚ ਹੋਏ 2 ਦਿਨਾਂ ਕਿਸਾਨ ਮੇਲੇ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦੋ ਕਿਸਾਨਾਂ ਨੂੰ ਸਨਮਾਨਿਤ ਕੀਤਾ। ਦੋਨੋਂ ਕਿਸਾਨਾਂ ਨੇ ਇਹ ਸਾਬਤ ਕਰ ਦਿੱਤਾ ਕਿ ਕੁਝ ਨਵਾਂ ਕੀਤਾ ਜਾਵੇ ਤਾਂ ਖੇਤੀ ਘਾਟੇ ਦਾ ਨਹੀਂ, ਸਗੋਂ ਮੁਨਾਫੇ ਦਾ ਸੌਦਾ ਬਣ ਸਕਦੀ ਹੈ। ਇਹ ਦੋਵੇਂ ਕਿਸਾਨ ਖੇਤਰ ਦੇ ਕਿਸਾਨਾਂ ਲਈ ਪੇ੍ਰਰਨਾ ਸਰੋਤ ਬਣ ਰਹੇ ਹਨ।

ਮੁੱਖ ਮੰਤਰੀ ਤੋਂ ਸਨਮਾਨਿਤ ਹੋਣ ਵਾਲੇ ਇਨ੍ਹਾਂ ਦੋਵੇਂ ਕਿਸਾਨਾਂ ਨਾਲ ਸੱਚ ਕਹੂੰ ਪੱਤਰਕਾਰਾਂ ਨੇ ਵਿਸ਼ੇਸ਼ ਗੱਲਬਾਤ ਕੀਤੀ। ਪਿੰਡ ਮੱਤੜ ਵਾਸੀ ਕਿਸਾਨ ਗੁਰਪ੍ਰੀਤ ਇੰਸਾਂ ਨੇ ਗੱਲਬਾਤ ’ਚ ਦੱਸਿਆ ਕਿ ਉਹ ਪਿਛਲੇ ਕਰੀਬ 30 ਸਾਲਾਂ ਤੋਂ ਫਲ-ਸਬਜ਼ੀਆਂ ਦੀ ਆਧੁਨਿਕ ਢੰਗ ਨਾਲ ਖੇਤੀ ਕਰ ਰਿਹਾ ਹੈ। ਉਸਦੇ ਦਾਦਾ ਬਚਨ ਸਿੰਘ ਨੇ ਸ਼ੁਰੂਆਤ ’ਚ ਥੋੜ੍ਹੀ ਜਿਹੀ ਜਗ੍ਹਾ ’ਚ ਸਬਜ਼ੀਆਂ ਦੀ ਖੇਤੀ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਉਸਦੇ ਪਿਤਾ ਗੁਰਚਰਨ ਇੰਸਾਂ ਨੇ ਇਸਨੂੰ ਅੱਗੇ ਵਧਾਇਆ। ਫਿਰ ਉਸਨੇ ਇਸ ’ਚ ਕੁਝ ਨਵਾਂ ਕਰਦਿਆਂ ਦਾਇਰਾ ਵਧਾਇਆ। ਉਸਨੇ ਇਸ ਖੇਤੀ ’ਚ ਆਧੁਨਿਕ ਤਕਨੀਕਾਂ ਤੇ ਖੇਤੀ ਯੰਤਰਾਂ ਦੀ ਵਰਤੋਂ ਕੀਤੀ।

Farmer Success Story

ਇਸਦੇ ਨਾਲ-ਨਾਲ ਉਸਨੇ ਇਸ ’ਚ ਮਲਚਿੰਗ, ਮਚਾਨ ਤੇ ਨੇਟ ਵਿਧੀ ਨੂੰ ਵੀ ਸ਼ਾਮਲ ਕੀਤਾ। ਕਿਸਾਨ ਗੁਰਪ੍ਰੀਤ ਇੰਸਾਂ ਵੱਲੋਂ 5 ਏਕੜ ’ਚ ਸਬਜ਼ੀ ਦੀਆਂ ਕਰੀਬ 42 ਵੈਰਾਇਟੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ’ਚੋਂ ਕੁਝ ਵਰਾਇਟੀਆਂ ਅਜਿਹੀਆਂ ਹਨ ਜੋ ਖੇਤਰ ’ਚ ਕਾਫੀ ਘੱਟ ਪਾਈਆਂ ਜਾਂਦੀਆਂ ਹਨ। ਕਿਸਾਨ ਗੁਰਪ੍ਰੀਤ ਇੰਸਾਂ ਇਸ ਵਾਰ ਤਰਬੂਜ ਤੇ ਲੌਕੀ ਦੀ ਇੱਕ ਨਵੀਂ ਵਰਾਇਟੀ ਸ਼ਾਮਲ ਕਰਨ ਦੀ ਸੋਚ ਰਿਹਾ ਹੈ।

ਆਰਗੈਨਿਕ ਹਲਦੀ ਨਾਲ ਵੱਡਾ ਮੁਨਾਫਾ ਕਮਾ ਰਿਹੈ ਕਿਸਾਨ ਗੁਰਦੀਪ ਇੰਸਾਂ

ਦੂਜੇ ਪਾਸੇ ਪਿੰਡ ਨਾਗੋਕੀ ਵਾਸੀ ਕਿਸਾਨ ਗੁਰਦੀਪ ਇੰਸਾਂ ਪਿਛਲੇ ਕਰੀਬ 6 ਸਾਲ ਤੋਂ ਆਰਗੈਨਿਕ ਹਲਦੀ ਦਾ ਉਤਪਦਾਨ ਕਰਕੇ ਚੰਗਾ ਮੁਨਾਫਾ ਕਮਾ ਰਿਹਾ ਹੈ। ਕਿਸਾਨ ਨੇ ਪਹਿਲੇ ਸਾਲ ਕੁਝ ਜਗ੍ਹਾ ’ਚ ਟਰਾਇਲ ਦੇ ਤੌਰ ’ਤੇ ਆਰਗੈਨਿਕ ਹਲਦੀ ਬੀਜੀ ਸੀ, ਜਿਸ ’ਤੇ ਕਰੀਬ 70 ਹਜ਼ਾਰ ਰੁਪਏ ਦਾ ਖਰਚ ਆਇਆ।

Read Also : Old Age Home: ਉਮਰ ਭਰ ਹੱਡ ਭੰਨ੍ਹਵੀਂ ਕਮਾਈ ਕਰਨ ਵਾਲੇ ਬਜ਼ੁਰਗ ਨਵੀਂ ਪੀੜ੍ਹੀ ਤੋਂ ਕੀ ਕਰਦੇ ਨੇ ਮੰਗ

ਜਿਸ ’ਚ ਉਸਨੂੰ 40 ਕੁਇੰਟਲ ਉਤਪਾਦਨ ਪ੍ਰਾਪਤ ਹੋਇਆ। ਦੂਜੀ ਵਾਰ ਉਸਨੇ ਦਾਇਰਾ ਵਧਾਉਂਦੇ ਹੋਏ 4 ਏਕੜ ’ਚ ਹਲਦੀ ਦੀ ਫਸਲ ਬੀਜੀ, ਜਿਸ ’ਚ ਕਰੀਬ ਸਵਾ 100 ਕੁਇੰਟਲ ਦਾ ਉਤਪਾਦਨ ਹੋਇਆ। ਗੁਰਦੀਪ ਇੰਸਾਂ ਨੇ ਆਪਣਾ ਖੁਦ ਦਾ ਬੀਜ ਤਿਆਰ ਕਰਦਿਆਂ ਕਰੀਬ 20 ਕੁਇੰਟਲ ਹਲਦੀ ਦਾ ਭੰਡਾਰਨ ਕਰ ਰੱਖਿਆ ਹੈ। ਗੁਰਦੀਪ ਇੰਸਾਂ ਨੇ ਦੱਸਿਆ ਕਿ ਹੋਰ ਫਸਲਾਂ ਦੇ ਮੁਕਾਬਲੇ ਹਲਦੀ ਦੇ ਉਤਪਾਦਨ ’ਚ ਮਿਹਨਤ ਜ਼ਿਆਦਾ ਹੈ ਤੇ ਬੀਜ ਵੀ ਕਾਫੀ ਮਹਿੰਗਾ ਹੈ, ਪਰ ਆਮਦਨ ਵੀ ਕਾਫੀ ਚੰਗੀ ਹੈ। ਕਿਉਂਕਿ ਸਾਬਤ ਹਲਦੀ ਦੇ ਭਾਅ ਕਰੀਬ 200 ਰੁਪਏ ਪ੍ਰਤੀ ਕਿਲੋਗ੍ਰਾਮ ਚੱਲ ਰਹੇ ਹਨ। ਹਲਦੀ ਦੀ ਫਸਲ ’ਚ ਫੰਗਸ ਦੀ ਸ਼ਿਕਾਇਤ ਕੁਝ ਜ਼ਿਆਦਾ ਰਹਿੰਦੀ ਹੈ।

ਇਸ ਲਈ ਉਸਨੇ ਘਰ ’ਤੇ ਹੀ ਦੇਸੀ ਤਕਨੀਕ ਨਾਲ ਗਊ ਮੂਤਰ, ਨਿੰਮ ਦੇ ਪੱਤੇ ਤੇ ਕੁਝ ਹੋਰ ਚੀਜ਼ਾਂ ਦੀ ਵਰਤੋਂ ਕਰਕੇ ਦਵਾਈ ਤਿਆਰ ਕੀਤੀ ਹੈ। ਗੁਰਦੀਪ ਇੰਸਾਂ ਨੇ ਦੱਸਿਆ ਕਿ ਹਲਦੀ ਦੀ ਬਿਜਾਈ ਅਪਰੈਲ ਮਹੀਨੇ ’ਚ ਹੁੰਦੀ ਹੈ ਅਤੇ ਜਨਵਰੀ ਮਹੀਨੇ ’ਚ ਤਿਆਰ ਹੋ ਜਾਂਦੀ ਹੈ। ਆਸਪਾਸ ਦੇ ਲੋਕ ਤੇ ਦੁਕਾਨਦਾਰ ਵੀ ਉਸਦੇ ਕੋਲੋਂ ਹਲਦੀ ਖਰੀਦ ਕੇ ਲੈ ਜਾਂਦੇ ਹਨ। ਕਿਉਂਕਿ ਇਹ ਸ਼ੁੱਧ ਤੇ ਆਰਗੈਨਿਕ ਹੈ। 21 ਸਤੰਬਰ ਨੂੰ ਹਿਸਾਰ ’ਚ ਹੋਏ ਕਿਸਾਨ ਮੇਲੇ ’ਚ ਗੁਰਦੀਪ ਸਿੰਘ ਦੀ ਆਰਗੈਨਿਕ ਹਲਦੀ ਤੇ ਪੀਲੀ ਸਰ੍ਹੋਂ ਦੇ ਸ਼ੁੱਧ ਤੇਲ ਤੇ ਗਾਂ ਦੇ ਦੇਸੀ ਘਿਓ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ।