Sun - Sach Kahoon Punjabi

ਹੁਣ ਸੂਰਜ ’ਤੇ ਜਾਵੇਗਾ ਭਾਰਤ, Aditya L1 mission ਵਿੱਚ ਹੈ ਕੁਝ ਖਾਸ, ਪੜ੍ਹੋ ਵੇਰਵੇ
2 ਸਤੰਬਰ ਸਵੇਰੇ 11:50 ਵਜੇ ਲਾਂਚ ਹੋਵੇਗਾ ਆਦਿੱਤਿਆ-ਐੱਲ1 | Aditya L1 mission

ਲਾਂਚਿੰਗ ਨੂੰ ਸ਼੍ਰੀਹਰੀਕੋਟਾ ਸਥਿਤ ਲਾਂਚ ਵਿਊ ਗੈਲਰੀ ਤੋਂ ਦੇਖ ਸਕਣਗੇ ਲੋਕ

ਬੰਗਲੌਰ (ਏਜੰਸੀ)। ਸੂਰਜ ਦਾ ਅਧਿਐਨ ਕਰਨ ਵਾਲੀ ਪਹਿਲੀ ਪੁਲਾੜ-ਅਧਾਰਿਤ ਭਾਰਤੀ ਆਬਜ਼ਰਵੇਟਰੀ ਭਾਰਤ ਦਾ ਸੂਰਜ ਮਿਸ਼ਨ ਆਦਿੱਤਿਆ-ਐੱਲ1 (Aditya L1 mission) , 2 ਸਤੰਬਰ ਨੂੰ ਲਾਂਚ ਕਰੇਗੀ। ਇਸ ਮਿਸ਼ਨ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 11:50 ਵਜੇ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਜਾਵੇਗਾ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਸੋਮਵਾਰ (28 ਅਗਸਤ) ਨੂੰ ਇਹ ਜਾਣਕਾਰੀ ਦਿੱਤੀ। ਇਸਰੋ ਨੇ ਦੱਸਿਆ ਕਿ ਮਿਸ਼ਨ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 11:50 ਵਜੇ ਸ਼੍ਰੀਹਰਿਕੋਟਾ ਤੋਂ ਲਾਂਚ ਕੀਤਾ ਜਾਵੇਗਾ। ਇਸਰੋ ਨੇ ਲੋਕਾਂ ਨੂੰ ਇਸ ਮਿਸ਼ਨ ਦੀ ਲਾਂਚਿੰਗ ਦੇਖਣ ਲਈ ਵੀ ਸੱਦਾ ਦਿੱਤਾ ਹੈ। ਇਸ ਦੀ ਲਾਂਚਿੰਗ ਨੂੰ ਸ਼੍ਰੀਹਰੀਕੋਟਾ ਸਥਿਤ ਲਾਂਚ ਵਿਊ ਗੈਲਰੀ ਤੋਂ ਦੇਖਿਆ ਜਾ ਸਕਦਾ ਹੈ। ਇਸ ਦੇ ਲਈ ਲੋਕਾਂ ਨੂੰ ਵੈੱਬਸਾਈਟ ਰਾਹੀਂ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ।

ਇਸਰੋ ਨੇ ਸੋਸ਼ਲ ਮੀਡੀਆ ਪਲੇਟਫਾਰਮ ਐੱਕਸ (ਪਹਿਲਾਂ ਟਵਿੱਟਰ) ’ਤੇ ਵੈੱਬਸਾਈਟ ਦਾ ਲਿੰਕ ਦਿੱਤਾ ਹੈ ਅਤੇ ਇਹ ਵੀ ਕਿਹਾ ਹੈ ਕਿ ਜਲਦੀ ਹੀ ਰਜਿਸਟ੍ਰੇਸ਼ਨ ਦਾ ਐਲਾਨ ਕੀਤਾ ਜਾਵੇਗਾ।

Aditya L1 ਪੂਰੀ ਤਰ੍ਹਾਂ ਸਵਦੇਸ਼ੀ

ਇਸਰੋ ਦੇ ਇੱਕ ਅਧਿਕਾਰੀ ਅਨੁਸਾਰ ਆਦਿਤਿਆ ਐਲ1 ਦੇਸ਼ ਦੀਆਂ ਸੰਸਥਾਵਾਂ ਦੀ ਭਾਗੀਦਾਰੀ ਨਾਲ ਕੀਤੀ ਜਾਣ ਵਾਲੀ ਇੱਕ ਪੂਰੀ ਤਰ੍ਹਾਂ ਸਵਦੇਸ਼ੀ ਕੋਸ਼ਿਸ਼ ਹੈ। ਬੰਗਲੌਰ ਵਿੱਚ ਇੰਡੀਅਨ ਇੰਸਟੀਚਿਊਟ ਆਫ਼ ਐਸਟਰੋਫਿਜ਼ਿਕਸ (ਆਈਆਈਏ) ਵਿਜ਼ੀਬਲ ਐਮੀਸ਼ਨ ਲਾਈਨ ਕੋਰੋਨਾਗ੍ਰਾਫ ਨੇ ਆਪਣੇ ਪੇਲੋਡ ਬਣਾਏ। ਜਦੋਂਕਿ ਇੰਟਰ-ਯੂਨੀਵਰਸਿਟੀ ਸੈਂਟਰ ਫਾਰ ਐਸਟਰੋਨੋਮੀ ਐਂਡ ਐਸਟਰੋਫਿਜ਼ਿਕਸ ਪੁਣੇ ਨੇ ਮਿਸ਼ਨ ਲਈ ਸੋਲਰ ਅਲਟਰਾਵਾਇਲਟ ਇਮੇਜਰ ਪੇਲੋਡ ਤਿਆਰ ਕੀਤਾ ਹੈ। ਯੂਵੀ ਪੇਲੋਡ ਦੀ ਵਰਤੋਂ ਕੋਰੋਨਾ ਅਤੇ ਸੂਰਜੀ ਕ੍ਰੋਮੋਸਫੀਅਰ ਨੂੰ ਦੇਖਣ ਲਈ ਕੀਤੀ ਜਾਵੇਗੀ, ਜਦੋਂ ਕਿ ਐਕਸ-ਰੇ ਪੇਲੋਡ ਦੀ ਵਰਤੋਂ ਸੂਰਜ ਦੀਆਂ ਲਪਟਾਂ ਨੂੰ ਦੇਖਣ ਲਈ ਕੀਤੀ ਜਾਵੇਗੀ। ਪਾਰਟੀਕਲ ਡਿਟੈਕਟਰ ਅਤੇ ਮੈਗਨੇਟੋਮੀਟਰ ਪੇਲੋਡ, ਚਾਰਜ ਪਾਰਟੀਕਲ ਦੇ ਹਾਲੋ ਆਰਬਿਟ ਤੱਕ ਪਹੁੰਚਣ ਵਾਲੇ ਚੁੰਬਕੀ ਖੇਤਰ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ।

ਚਾਰ ਮਹੀਨਿਆਂ ਵਿੱਚ ਧਰਤੀ ਤੋਂ 15 ਲੱਖ ਕਿਲੋਮੀਟਰ ਦੂਰ ਪਹੁੰਚੇਗਾ

ਉਨ੍ਹਾਂ ਦੱਸਿਆ ਕਿ ਆਦਿੱਤਿਆ ਐਲ1 (Aditya L1 mission) ਸੂਰਜ ਦਾ ਅਧਿਐਨ ਕਰਨ ਵਾਲੀ ਪਹਿਲੀ ਪੁਲਾੜ ਅਧਾਰਿਤ ਭਾਰਤੀ ਪ੍ਰਯੋਗਸ਼ਾਲਾ ਹੋਵੇਗੀ। ਇਸ ਨੂੰ ਸੂਰਜ ਦੇ ਦੁਆਲੇ ਬਣਦੇ ਕੋਰੋਨਾ ਦੇ ਰਿਮੋਟ ਨਿਰੀਖਣ ਲਈ ਤਿਆਰ ਕੀਤਾ ਗਿਆ ਹੈ। ਇਸ ਯਾਨ ਨੂੰ ਸ਼੍ਰੀਹਰੀਕੋਟਾ ਤੋਂ ਪੀਐੱਸਐੱਲਵੀ-ਐਕਸਐੱਲ ਰਾਕੇਟ ਰਾਹੀਂ ਪੁਲਾੜ ਵਿੱਚ ਭੇਜਿਆ ਜਾਵੇਗਾ। ਆਦਿੱਤਿਆ ਯਾਨ ਸੂਰਜ-ਧਰਤੀ ਦੇ ਐੱਲ1 ਭਾਵ ਲੈਗ੍ਰੈਂਜੀਅਨ ਬਿੰਦੂ ’ਤੇ ਰਹਿ ਕੇ ਸੂਰਜ ’ਤੇ ਉੱਠਣ ਵਾਲੇ ਤੂਫਾਨਾਂ ਨੂੰ ਸਮਝੇਗਾ। ਇਹ ਬਿੰਦੂ ਧਰਤੀ ਤੋਂ ਲਗਭਗ 15 ਲੱਖ ਕਿਲੋਮੀਟਰ ਦੂਰ ਹੈ। ਇੱਥੇ ਪਹੁੰਚਣ ਲਈ ਲਗਭਗ 120 ਦਿਨ ਭਾਵ 4 ਮਹੀਨੇ ਲੱਗਣਗੇ। ਇਹ ਵੱਖ-ਵੱਖ ਵੈੱਬ ਬੈਂਡਾਂ ਤੋਂ ਸੱਤ ਪੇਲੋਡਾਂ ਰਾਹੀਂ ਲੈਗਰੇਂਜੀਅਨ ਬਿੰਦੂ ਦੇ ਦੁਆਲੇ ਚੱਕਰ ਲਵੇਗਾ, ਫੋਟੋਸਫੀਅਰ, ਕ੍ਰੋਮੋਸਫੀਅਰ ਅਤੇ ਸਭ ਤੋਂ ਬਾਹਰੀ ਪਰਤ, ਕੋਰੋਨਾ ਦੀ ਜਾਂਚ ਕਰੇਗਾ।

ਇਹ ਵੀ ਪੜ੍ਹੋ : ਬੱਚਿਆਂ ਨੂੰ ਰਿਸ਼ਤਿਆਂ ਦੀ ਕੀਮਤ ਤੇ ਮੋਹ ਦਾ ਪਤਾ ਹੀ ਨਹੀਂ ਰਿਹਾ

ਸਤਰੰਗੀ ਛੱਲੇ ਨਾਲ ਘਿਰਿਆ ਸੂਰਜ ਬਣਿਆ ਚਰਚਾ ਦਾ ਵਿਸ਼ਾ
ਵਾਰਾਣਸੀ। (ਸੱਚ ਕਹੂੰ ਨਿਊਜ਼)। ਅਸਮਾਨ ਵਿੱਚ ਸਤਰੰਗੀ ਪੀਂਘਾਂ ਵਿੱਚ ਘਿਰਿਆ ਸੂਰਜ ਕਰੀਬ ਦੋ ਘੰਟੇ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ। ਇਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਸੋਮਵਾਰ ਦੁਪਹਿਰ 12:35 ਵਜੇ ਤੋਂ ਕਰੀਬ ਦੋ ਘੰਟੇ ਤੱਕ ਸੂਰਜ ਨੂੰ ਸਤਰੰਗੀ ਪੀਂਘਾਂ ਨਾਲ ਘਿਰਿਆ ਦੇਖਿਆ ਗਿਆ। ਕਾਫੀ ਸਮੇਂ ਬਾਅਦ ਦੇਖਣ ਨੂੰ ਮਿਲਿਆ ਇਹ ਨਜ਼ਾਰਾ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। (Sun Different)

ਇਹ ਵੀ ਪੜ੍ਹੋ : ਕੰਮਕਾਜ਼ੀ ਔਰਤ ਨੂੰ ਮਿਲਣਗੇ ਪੰਜ ਹਜ਼ਾਰ

ਵਿਗਿਆਨ ਦੀ ਭਾਸ਼ਾ ਵਿੱਚ ‘ਸੋਲਰ ਹੈਲੋ’ (Sun Different)

ਬੀ.ਐਚ.ਯੂ. ਦੇ ਜਿਓਫਿਜ਼ਿਕਸ ਵਿਭਾਗ ਦੇ ਪ੍ਰੋ. ਮਨੋਜ ਸ਼੍ਰੀਵਾਸਤਵ ਦਾ ਕਹਿਣਾ ਹੈ ਕਿ ਵਿਗਿਆਨ ਦੀ ਭਾਸ਼ਾ ਵਿੱਚ ਇਸਨੂੰ ਸੋਲਰ ਹੈਲੋ ਕਿਹਾ ਜਾਂਦਾ ਹੈ। ਜਦੋਂ ਬੱਦਲ ਬਹੁਤ ਜ਼ਿਆਦਾ ਹੁੰਦੇ ਹਨ, ਤਾਂ ਸੂਰਜ ਦੀਆਂ ਉਹ ਕਿਰਨਾਂ ਅਸਮਾਨ ਵਿਚਲੀ ਨਮੀ ਨਾਲ ਟਕਰਾ ਜਾਂਦੀਆਂ ਹਨ। ਇਸ ਕਾਰਨ ਸੂਰਜ ਦੇ ਚਾਰੇ ਪਾਸੇ ਰਿੰਗ ਵਰਗਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ। ਇਹ ਸਤਰੰਗੀ ਪੀਂਘ ਨੂੰ ਜਨਮ ਦਿੰਦਾ ਹੈ। ਇਸ ਤਰ੍ਹਾਂ ਦਾ ਨਜ਼ਾਰਾ ਠੰਢੇ ਇਲਾਕਿਆਂ ਵਿਚ ਜ਼ਿਆਦਾ ਦੇਖਣ ਨੂੰ ਮਿਲਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਸੂਰਜ ਨੂੰ ਦੀਵਾ
ਸੂਰਜ ਨੂੰ ਦੀਵਾ

ਛੋਟੇ ਜਿਹੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਦਾ ਹਰਮਨ ਸ਼ੁਰੂ ਤੋਂ ਹੀ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ। ਉਹ ਥੋੜ੍ਹਾ ਸ਼ਰਮੀਲਾ ਤੇ ਘੱਟ ਬੋਲਣ ਵਾਲਾ ਸੀ । ਇੱਕ ਦਿਨ ਮਾਸਟਰ ਜੀ ਨੇ ਉਸਦੇ ਮਾਤਾ-ਪਿਤਾ ਨੂੰ ਬੁਲਾਇਆ ਅਤੇ ਬੋਲੇ, ‘ਹਰਮਨ ਨੂੰ ਅਫਸਰ ਬਣਾਉਣਾ ਏ ਜੀ… ਇਸ ਦੀ ਪੜ੍ਹਾਈ ਵਿੱਚ ਕੋਈ ਰੁਕਾਵਟ ਨਾ ਆਉਣ ਦਿਓ।’

‘ਤੁਹਾਡਾ ਬੱਚਾ ਏ ਜੀ… ਜਿਵੇਂ ਤੁਸੀਂ ਠੀਕ ਸਮਝੋ…!’ ਮਾਤਾ-ਪਿਤਾ ਦੋਵੇਂ ਹੱਥ ਜੋੜ ਕੇ ਖੜ੍ਹੇ ਹੋ ਗਏ ਛੇ ਫੁੱਟ ਲੰਮੇ ਹਰਮਨ ਨੂੰ ਆਪਣੇ ਵੱਲ ਆਉਂਦਾ ਵੇਖ ਕੇ ਮਾਸਟਰ ਜੀ ਨੂੰ ਕਈ ਸਾਲ ਪਹਿਲਾਂ ਕਹੀ ਗੱਲ ਯਾਦ ਆ ਗਈ। ਲੱਡੂਆਂ ਦਾ ਡੱਬਾ ਫੜਾ ਕੇ ਹਰਮਨ ਮਾਸਟਰ ਜੀ ਦੇ ਪੈਰੀਂ ਹੱਥ ਲਾਉਂਦਾ ਹੋਇਆ ਬੋਲਿਆ, ‘ਸਰ ਜੀ… ਮੈਂ ਬੀ. ਏ. ਫਸਟ ਡਵੀਜ਼ਨ ਵਿੱਚ ਪਾਸ ਕਰ ਲਈ ਹੈ।’ ਮਾਸਟਰ ਜੀ ਨੂੰ ਬੜਾ ਚਾਅ ਚੜ੍ਹਿਆ।

ਉਨ੍ਹਾਂ ਨੇ ਹਰਮਨ ਨੂੰ ਨੇੜਲੇ ਸ਼ਹਿਰ ਪਟਿਆਲੇ ਜਾ ਕੇ ਪੀ.ਸੀ.ਐਸ. ਦੀ ਕੋਚਿੰਗ ਲੈਣ ਦੀ ਸਲਾਹ ਦਿੱਤੀ। ਹਰਮਨ ਕਈ ਦਿਨ ਪਟਿਆਲੇ ਵਿੱਚ ਘੁੰਮਦਾ ਰਿਹਾ। ਮਾਸਟਰ ਜੀ ਦੁਆਰਾ ਦੱਸੇ ਕਈ ਸੈਂਟਰਾਂ ਵਿਚ ਵੀ ਗਿਆ , ਪਰ ਉਸ ਨੂੰ ਹਰ ਥਾਂ ਤੋਂ ਜਵਾਬ ਹੀ ਮਿਲਿਆ। ਇੱਕ ਸੈਂਟਰ ਵਾਲੇ ਨੇ ਤਾਂ ਸਿੱਧਾ ਹੀ ਕਹਿ ਦਿੱਤਾ, ‘ਅਸੀਂ ਪੇਂਡੂ ਸਰਕਾਰੀ ਸਕੂਲ ਦੇ ਬੱਚੇ ਨੂੰ ਦਾਖਲ ਕਰਕੇ ਆਪਣੀ ਰੈਪੋਟੇਸ਼ਨ ਡਾਊਨ ਨਹੀਂ ਕਰਨੀ ਸ਼ਹਿਰ ਦੇ Àੁੱਚੇ ਸੈਂਟਰਾਂ ਦੀਆਂ ਲਿਸ਼ਕਾ-ਪੁਸ਼ਕਾਂ ਵੇਖ ਕੇ ਹਰਮਨ ਨਿਰਾਸ਼ਾ ਨਾਲ ਘਿਰ ਗਿਆ। ਪੜ੍ਹਾਈ ਛੱਡ ਕੇ ਉਹ ਵੀ ਆਪਣੇ ਪਿਤਾ ਨਾਲ ਦਿਹਾੜੀ ‘ਤੇ ਜਾਣ ਲੱਗ ਪਿਆ।

ਇੱਕ ਦਿਨ ਸਕੂਲ ਅੱਗਿਓਂ ਸਾਈਕਲ ‘ਤੇ ਲੰਘ ਰਹੇ ਹਰਮਨ ਨੂੰ ਮਾਸਟਰ ਜੀ ਨੇ ਰੋਕ ਲਿਆ। ਹਰਮਨ ਨੇ ਸਾਈਕਲ ਕੰਧ ਨਾਲ ਖੜ੍ਹਾ ਕਰ ਦਿੱਤਾ ਤੇ ਮਾਸਟਰ ਜੀ ਦੇ ਪੈਰੀਂ ਹੱਥ ਲਾਏ । ਪਿੱਛੇ ਹੀ ਉਸ ਦਾ ਪਿਤਾ ਕਰਮਾ ਆ ਗਿਆ। ਮਾਸਟਰ ਜੀ ਦੇ ਪੁੱਛਣ ‘ਤੇ ਕਰਮਾ ਸਾਰੀ ਗੱਲ ਦੱਸਦਾ ਹੋਇਆ ਬੋਲਿਆ, ‘ਬੱਸ ਜੀ… ਹੁਣ ਮੈਂ ਇਸ ਦੀ ਪੜ੍ਹਾਈ ‘ਤੇ ਹੋਰ ਖਰਚਾ ਨਹੀਂ ਕਰ ਸਕਦਾ’ ‘ਕੋਈ ਗੱਲ ਨ੍ਹੀਂ ਕਰਮ ਸਿਆਂ… ਮੈਂ ਤੈਨੂੰ ਇਸ ‘ਤੇ ਖਰਚਾ ਕਰਨ ਲਈ ਨਹੀਂ ਆਖਦਾ… ਪਰ ਅਜੇ ਇਸ ਤੋਂ ਦਿਹਾੜੀ ਨਾ ਕਰਵਾ… ਜ਼ਰੂਰੀ ਨਹੀਂ ਕਿ ਸੈਂਟਰਾਂ ਵਿੱਚ ਪੜ੍ਹ ਕੇ ਹੀ ਟੈਸਟ ਪਾਸ ਹੁੰਦੇ ਨੇ… ਇਹ ਤਾਂ ਲਗਨ ਦੀ ਗੱਲ ਹੁੰਦੀ ਏ’ ਮਾਸਟਰ ਜੀ ਨੇ ਹਰਮਨ ਦੇ ਮੋਢੇ ‘ਤੇ ਦੋ ਵਾਰੀ ਧੱਫਾ ਮਾਰਿਆ।

ਹਰਮਨ ਦੀ ਜਾਗ ਜਿਹੀ ਖੁੱਲ੍ਹ ਗਈ। ਕਰਮੇ ਨੂੰ ਵੀ ਮਾਸਟਰ ਜੀ ਦੀ ਗੱਲ ਸਮਝ ਆ ਗਈ। ਬਿਨਾਂ ਬੁਲਾਏ ਹੀ ਅਗਲੇ ਦਿਨ ਹਰਮਨ ਮਾਸਟਰ ਜੀ ਕੋਲ ਆ ਗਿਆ ਤੇ ਕਾਪੀ ਖੋਲ੍ਹ ਕੇ ਬੋਲਿਆ, ‘ਸਰ ਜੀ… ਕਿਹੜੀਆਂ-ਕਿਹੜੀਆਂ ਕਿਤਾਬਾਂ ਪੜ੍ਹਨੀਆਂ ਨੇ… ਇੱਕ ਵਾਰੀ ਲਿਸਟ ਬਣਵਾ ਦਿਓ ਜੀ!’

ਜਿਵੇਂ ਉਮੀਦ ਸੀ ਉਵੇਂ ਹੀ ਹੋਇਆ। ਮਾਸਟਰ ਜੀ ਖੁਸ਼ ਹੋ ਗਏ। ਫਿਰ ਸ਼ੁਰੂ ਹੋਇਆ ਪੜ੍ਹਨ-ਪੜ੍ਹਾਉਣ ਦਾ ਸਿਲਸਿਲਾ। ਛੁੱਟੀ ਹੁੰਦਿਆਂ ਹੀ ਹਰਮਨ ਚਾਹ ਦੀ ਡੋਲੀ ਲੈ ਕੇ ਸਕੂਲ ਆ ਜਾਂਦਾ। ਮਾਸਟਰ ਜੀ ਵੀ ਕਈ ਵਾਰੀ ਟਿੱਕੀ ਛਿਪਣ ਤੱਕ ਉਸ ਨੂੰ ਪੜ੍ਹਾਉਂਦੇ ਰਹਿੰਦੇ। ਕਈ ਵਾਰੀ ਰਾਤ ਨੂੰ ਦੋ-ਦੋ ਘੰਟੇ ਪੜ੍ਹਾਈ ਹੁੰਦੀ ਰਹਿੰਦੀ। ਨਾ ਤਾਂ ਮਾਸਟਰ ਜੀ ਪੜ੍ਹਾਉਂਦੇ ਥੱਕਦੇ ਅਤੇ ਨਾ ਹੀ ਹਰਮਨ ਪੜ੍ਹਦਾ ਥੱਕਦਾ।

ਹਰਮਨ ਨੂੰ ਇੰਝ ਲੱਗਦਾ ਸੀ ਜਿਵੇਂ ਉਸ ਨੇ ਵੱਡੇ ਕੋਚਿੰਗ ਸੈਂਟਰਾਂ ਖਿਲਾਫ ਕੋਈ ਜੰਗ ਛੇੜ ਦਿੱਤੀ ਹੋਵੇ। ਉਸ ਨੂੰ ਕਈ ਸੈਂਟਰਾਂ ਤੋਂ ਪਈਆਂ ਝਿੜਕਾਂ ਉਕਸਾਉਂਦੀਆਂ ਰਹਿੰਦੀਆਂ। ਅਜਿਹੇ ਮਾਸਟਰ ਜੀ ਵੀ ਕਾਹਦੇ ਮਾਸਟਰ ਹੋਏ , ਜਿਹੜੇ ਆਪਣੇ ਵਿਦਿਆਰਥੀਆਂ ਅੰਦਰ ਧੁਖ਼ ਰਹੀਆਂ ਚਿੰਗਾੜੀਆਂ ਨਾ ਭਾਂਪ ਸਕਣ।

ਪੂਰੇ ਤਿੰਨ ਸਾਲਾਂ ਬਾਅਦ ਟੈਸਟ ਹੋਇਆ। ਸਾਰੇ ਜਿਲ੍ਹੇ ਵਿਚੋਂ ਇੱਕ ਕੋਚਿੰਗ ਸੈਂਟਰ ਦਾ ਰਿਜ਼ਲਟ ਟੌਪ ‘ਤੇ ਰਿਹਾ, ਪਰ ਸੈਂਟਰ ਮੁਖੀ ਨੂੰ ਅਗਲੀ ਖਬਰ ਪੜ੍ਹ ਕੇ ਝਟਕਾ ਜਿਹਾ ਲੱਗਾ। ਖਬਰ ਸੀ… ਪੇਂਡੂ ਸਰਕਾਰੀ ਸਕੂਲ ਵਿੱਚ ਪੜ੍ਹੇ ਹਰਮਨ ਨੇ ਪੂਰੇ ਪੰਜਾਬ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ । ਅਗਲੇ ਹੀ ਪਲ ਉਹ ਕੋਚਿੰਗ ਸੈਂਟਰ ਦੇ ਮਾਲਕ ਦੇ ਦਿਮਾਗ ਵਿੱਚ ਹਰਮਨ ਦੇ ਅਧਿਆਪਕ ਨੂੰ ਮਿਲਣ ਦਾ ਵਿਚਾਰ ਆਇਆ। ਅਗਲੇ ਦਿਨ ਹੀ ਉਹ ਹਰਮਨ ਦੇ ਪਿੰਡ ਪਹੁੰਚ ਗਿਆ।

ਮਾਸਟਰ ਜੀ ਕਲਾਸ ਵਿੱਚ ਸਨ। ਸੈਂਟਰ ਮਾਲਕ ਮਾਸਟਰ ਜੀ ਨੂੰ ਵੇਖ ਕੇ ਹੈਰਾਨ ਹੋ ਗਿਆ। ਉਸ ਨੂੰ ਯਕੀਨ ਨਹੀਂ ਹੋ ਰਿਹਾ ਸੀ, ਇਹ ਉਹੀ ਸਨ ਜਿਨ੍ਹਾਂ ਕੋਲ ਕਦੇ ਸੈਂਟਰ ਮਾਲਿਕ ਪੜ੍ਹਿਆ ਸੀ, ਸ਼ਹਿਰ ਦੇ ਪ੍ਰਾਈਵੇਟ ਸਕੂਲ ਵਿੱਚ। ਪੈਂਟ-ਕੋਟ ਅਤੇ ਗੱਡੀ ਦੀ ਧੌਂਸ ਵਿੱਚ ਉਸ ਨੂੰ ਲੱਗਾ ਜਿਵੇਂ ਮਾਸਟਰ ਜੀ ਨੇ ਉਸਨੂੰ ਪਛਾਣਿਆ ਨਾ ਹੋਵੇ। ਉਸ ਨੇ ਮਿਲਾਉਣ ਲਈ ਹੱਥ ਅੱਗੇ ਕੀਤਾ, ਪਰ ਮਾਸਟਰ ਜੀ ਚਾਕ ਨਾਲ ਲਿੱਬੜੇ ਹੱਥ ਉੱਤੇ ਚੁੱਕ ਕੇ ਹੱਸਣ ਲੱਗੇ ਪਏ। ਮਾਸਟਰ ਜੀ ਦੀ ਤਨਖ਼ਾਹ ਤੋਂ ਦੁੱਗਣੀ ਤਨਖ਼ਾਹ ਅਤੇ ਪੈਨਸ਼ਨ ਦੀ ਆਫਰ ਦਿੰਦਿਆਂ ਸੈਂਟਰ ਮਾਲਕ ਨੇ ਮਾਸਟਰ ਜੀ ਨੂੰ ਆਪਣੇ ਸੈਂਟਰ ਵਿਚ ਆਉਣ ਲਈ ਕਿਹਾ।

‘ਇੰਨੇ ਪੈਸਿਆਂ ਨਾਲ ਤੁਹਾਨੂੰ ਮੈਥੋਂ ਵੀ ਚੰਗੇ ਵਾਧੂ ਟੀਚਰ ਮਿਲ ਜਾਣਗੇ …ਪਰ ਇਹਨਾਂ ਬੱਚਿਆਂ ਨੂੰ ਸ਼ਾਇਦ ਕੋਈ ਨਾ ਮਿਲੇ… ਹੋਰ ਸੁਣਾਓ ਪੁੱਤਰ ਜੀ… ਤੁਹਾਡੇ ਬਿਮਾਰ ਪਿਤਾ ਜੀ ਕਿਵੇਂ ਨੇ ਹੁਣ?’ ਮਾਸਟਰ ਜੀ ਚਾਕ ਨਾਲ ਲਿੱਬੜੇ ਹੱਥ ਝਾੜਦੇ ਹੋਏ ਬੋਲੇ। ਸੈਂਟਰ ਮਾਲਕ ਨੂੰ ਇੱਕਦਮ ਪਸੀਨਾ ਆਉਣ ਲੱਗ ਪਿਆ। ਲਮਕਦੀ ਟਾਈ ਉਸਦਾ ਗਲਾ ਘੁੱਟਣ ਲੱਗੀ। ਉਸ ਨੇ ਰੁਮਾਲ ਨਾਲ ਪਸੀਨਾ ਸਾਫ ਕੀਤਾ ਤੇ ਮਾਸਟਰ ਜੀ ਦੇ ਪੈਰੀਂ ਹੱਥ ਲਾਉਂਦਾ ਹੋਇਆ ਬੋਲਿਆ, ‘ਮਾਫ ਕਰਿਓ ਮਾਸਟਰ ਜੀ… ਮੈਂ ਸੂਰਜ ਨੂੰ ਦੀਵਾ ਦਿਖਾਉਣ ਦੀ ਗਲਤੀ ਕਰ ਬੈਠਾ… ਮੈਨੂੰ ਮਾਫ ਕਰਿਓ….।’

ਵੀਰਇੰਦਰ ਘੰਗਰੋਲੀ

ਮੋ. 98773-55307

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਢਲਦੇ ਸੂਰਜਾਂ ਦੀ ਦਾਸਤਾਂ
ਪੁਸ਼ਪਿੰਦਰ ਮੋਰਿੰਡਾ

ਜ਼ਿੰਦਗੀ ਬਚਪਨ ਅਤੇ ਮੌਤ ਦੇ ਵਿਚਕਾਰ ਸਥਿੱਤ ਤਿੰਨ ਅਹਿਮ ਅਵਸਥਾਵਾਂ ਵਿੱਚੋਂ ਗੁਜਰਦੀ ਹੈ।ਬਚਪਨ ਜਿੰਦਗੀ ਦੀ ਸਵੇਰ, ਜਵਾਨੀ ਦੁਪਹਿਰ ਅਤੇ ਬੁਢਾਪਾ ਇੱਕ ਆਥਣ ਦੀ ਤਰ੍ਹਾਂ ਹੁੰਦਾ ਹੈ।ਇਸ ਪੜਾਅ ਤੇ ਜਿੰਦਗੀ ਦੇ ਸੂਰਜ ਦਾ ਪ੍ਰਕਾਸ਼ ਅਤੇ ਤਪਸ਼ ਮੱਧਮ ਪੈ ਜਾਂਦੀ ਹੈ। ਸਰੀਰਕ ਊਰਜਾ ਮੁੱਕਣ ਲੱਗਦੀ ਹੈ।ਸਾਰੇ ਅੰਗਾਂ ਦੀ ਕਾਰਜਪ੍ਰਣਾਲੀ ਧੀਮੀ ਹੋ ਜਾਂਦੀ ਹੈ।ਇਸ ਉਪਰੰਤ ਮੌਤ  ਦਾ ਹਨੇਰਾ ਸੰਸਾਰ ਕਿਸੇ ਵੀ ਸਮੇ ਜਿੰਦਗੀ ਨੂੰ ਜੀ ਆਇਆਂ ਕਹਿਣ ਲਈ ਤਿਆਰ ਬਰ ਤਿਆਰ ਹੁੰਦਾ ਹੈ।ਇਸ ਅਣਕਿਆਸੇ ਸੰਸਾਰ ਵੱਲ ਕੂਚ ਕਰਨ ਤੋਂ ਮਨੁੱਖੀ ਮਨ ਨੂੰ ਹਮੇਸ਼ਾ ਹੀ ਖੌਫ਼ ਰਿਹਾ ਹੈ।ਪੰਜਾਬੀ ਦੀ ਇੱਕ ਪ੍ਰਸਿੱਧ ਕਹਾਵਤ ਇਹ ਜੱਗ ਮਿੱਠਾ,ਅਗਲਾ ਕਿਸ ਡਿੱਠਾ ਦਿਸਦੇ ਸੰਸਾਰ ਦੇ ਹੀ ਸੋਹਣਾ ਹੋਣ ਦੀ ਪ੍ਰੋੜਤਾ ਕਰਦੀ ਹੈ।ਪਰ ਸਮੇ ਦੀ ਤ੍ਰਾਸਦੀ ਇਹ ਹੈ ਅੱਜ ਬਜੁਰਗਾਂ ਲਈ ਇਹ ਦਿਸਦਾ ਸੰਸਾਰ ਉਸ ਅਣਦਿਸਦੇ ਸੰਸਾਰ ਨਾਲੋਂ ਵੀ ਕੌੜਾ ਹੋਇਆ ਜਾਪਦਾ ਹੈ।

ਇਸ ਤੋਂ ਵੀ ਵਧੇਰੇ ਚਿੰਤਾ ਦਾ ਵਿਸ਼ਾ ਅਜੋਕੇ ਦੌਰ ਵਿੱਚ ਇਹ ਹੈ ਕਿ  ਅਸੀਂ ਅਕਸਰ ਇਹ ਮੰਨਦੇ ਹਾਂ ਕਿ ਸੰਭਾਵੀ ਖਤਰੇ ਵੀਰਾਨਗੀ ,ਹਿੰਸਕ ਲੋਕ ਜਾਂ ਸਰੀਰਕ ਗੈਰਤੰਦਰੁਸਤੀ ਹੋ ਸਕਦਾ ਹੈ।ਪਰ ਅਫਸੋਸਜਨਕ ਸੱਚ ਇਹਵੀ ਹੈ ਕਿ ਸਾਡੇ ਬਜੁਰਗ ਘਰਾਂ ਦੇ ਅੰਦਰ ਵੀ ਅਸਰੁੱਖਿਅਤ ਮਹਿਸੂਸ ਕਰ ਰਹੇ ਹਨ ਜਿੱਥੇ ਉਨ੍ਹਾਂ ਨੂੰ ਬੇਰਹਿਮੀ, ਮਾਨਸਿਕ ਅਤੇ ਸ਼ਰੀਰਕ ਅੱਤਿਆਚਾਰ ਝੱਲਣੇ ਪੈ ਰਹੇ ਹਨ। ਉਹ ਘਰਾਂ ਦੇ ਅੰਦਰ ਇੱਕ ਨਿਰਮੋਹੀ ਸੰਸਾਰ ਵਿੱਚ ਵਿਚਰਦੇ ਮਹਿਸੂਸ ਕਰਦੇ ਹਨ।ਸਿਰਫ ਮਾਪੇ ਅਜਿਹੇ ਇਨਸਾਨ ਹੁੰਦੇ ਹਨ ਜੋ ਆਪਣੇ ਬੱਚਿਆਂ ਨੂੰ ਆਪਣੇ ਤੋਂ ਉੱਪਰ ਦੇਖਣਾ ਚਾਹੁੰਦੇ ਹਨ।ਆਪਣੀਆਂ ਸਾਰੀਆ ਸੁੱਖ ਸਹੂਲਤਾਂ ਬੱਚਿਆ ਲਈ ਕੁਰਬਾਨ ਕਰਨ ਵਾਲੇ ਸਿਰਫ ਮਾਪੇ ਹੀ ਹੁੰਦੇ ਹਨ।ਇਹ ਓਹ ਮਾਲੀ ਹੁੰਦੇ ਹਨ ਜੋ ਜਿੰਦਗੀ ਭਰ ਪੌਦ ਨੂੰ ਪਾਲਦੇ ਹਨ ਤਾਂ ਕਿ ਭਵਿੱਖ ਵਿੱਚ ਛਾਵਾਂ ਹੰਢਾ ਸਕਣ।ਪਰ ਸਮਾ ਆਉਣ ਦੇ ਰੁੱਖ ਬਣੀ ਇਹ ਪੌਦ ਅਕਸਰ ਬੁੱਢੇ ਮਾਲੀਆਂ ਛਾਵਾਂ ਦੇਣ ਤੋਂ ਇਨਕਾਰੀ ਹੋ ਜਾਂਦੀ ਹੈ। ਜਿੰਨਾਂ ਨੂੰ ਸਭ ਤੋਂ ਵੱਧ ਆਪਣੇ ਮੰਨਿਆ ਓਹੀ ਬੇਗਾਨੇ ਹੋ ਜਾਂਦੇ ਹਨ।ਹੈਲਪੇਜ ਇੰਡੀਆ ਦੇ ਖੋਜਕਰਤਾਵਾਂ ਵਲੋਂ  ਪੇਸ਼ ਕੀਤੇ ਅੰਕੜਿਆਂ ਦੀ  ਲੱਭਤ ਇਹ  ਵੀ ਹੈ ਕਿ ਹਰ ਦੂਜਾ ਬਿਰਧ ਦੁਰਵਿਹਾਰ ਜਾਂ ਧੋਖਾਧੜੀ ਦਾ ਸ਼ਿਕਾਰ ਹੈ।ਅਜੋਕਾ ਭਾਰਤ 10 ਕਰੋੜ ਤੋਂ ਵੱਧ ਬਜੁਰਗ ਲੋਕਾਂ ਦਾ ਘਰ ਹੈ।ਅਗਲੇ ਤਿੰਨ ਦਹਾਕਿਆ ਤੱਕ ਇਹ ਗਿਣਤੀ ਤਿੰਨ ਗੁਣਾ ਵਧ ਜਾਣ ਦੀ ਸੰਭਾਵਨਾ ਹੈ।ਬੱਚੇ ਵਧਦੇ ਹਨ ਪਰ ਮਾਪੇ ਘਟਣੇ ਸ਼ੁਰੂ ਜਾਂਦੇ ਹਨ।ਉਹ ਸੋਚਣ ‘ਤੇ ਕੰਮ ਕਰਨ ਦੀ ਸਮਰੱਥਾ ਗੁਆ ਬੈਠਦੇ ਹਨ।ਝੁਰੜੀਆਂ ਵਾਲੇ ਚਿਹਰਿਆਂ ਉੱਤੇ ਬੇਵਸੀ ਅਤੇ ਲਾਚਾਰੀ ਝਲਕਦੀ ਹੈ।ਬਜੁਰਗ ਮਾਪਿਆਂ ਨੂੰ ਔਲਾਦ ਤੋਂ ਫਰਜਾਂ ਨਾਲੋਂ ਜਿਆਦਾ ਲੋੜ ਪਿਆਰ ਅਤੇ ਜਜਬਾਤਾਂ ਦੀ ਹੁੰਦੀ ਹੈ,ਜਿਹੜੀ ਕੋਈ ਬਿਰਧ ਨਿਵਾਸ ਪੂਰੀ ਨਹੀਂ ਕਰ ਸਕਦਾ।ਉਮਰ ਦੇ ਵਧਣ ਨਾਰ ਸਰੀਰਕ ਅਤੇ ਮਾਨਸਿਕ ਜਰੂਰਤਾਂ ਬਦਲ ਜਾਂਦੀਆਂ ਹਨ।ਇਹ ਵੀ ਕਿਹਾ ਜਾਂਦਾ ਹੈ ਕਿ ਨਿਆਣੇ ਅਤੇ ਸਿਆਣੇ ਇੱਕੋ ਜਿਹੇ ਹੀ ਹੁੰਦੇ ਹਨ।

ਬਾਂਝ ਜੋੜੇ ਮਾਪੇ ਬਣਨ ਲਈ ਮੰਨਤਾਂ ਮੰਨਦੇ ਅਤੇ ਸੁੱਖਾਂ ਸੁੱਖਦੇ ਹਨ।ਬਿਰਧ ਮਾਪੇ ਅਨੁਭਵਾਂ ਦਾ ਭੰਡਾਰ ਹੁੰਦੇ ਹਨ।ਉਹ ਅਜਿਹੀ ਚੇਤਾਵਨੀ ਹੁੰਦੇ ਹਨ ਜੋ ਆਪਣੀ ਔਲਾਦ ਨੂੰ ਸੰਭਾਵੀ ਖਤਰਿਆਂ ਤੋਂ ਬਚਾਉਂਦੀ ਹੈ। ਸਿਰਫ ਮਾਪੇ ਹੀ ਉਹ ਇਨਸਾਨ ਹੁੰਦੇ ਹਨ ਜੋ ਆਪਣੀ ਔਲਾਦ ਦੇ ਔਗੁਣ ਆਪਣੀ ਹੀ ਝੋਲੀ ਵਿੱਚ ਸਮੇਟ ਕੇ ਜੱਗ ਜ਼ਾਹਿਰ ਹੋਣ ਤੋਂ ਬਚਾਉਂਦੇ ਹਨ।ਮਾਪੇ ਖੁਸ਼ੀਆਂ ਦੀ ਸਾਂਝ ,ਸਹਾਇਤਾ ਲਈ ਉਧਾਰੇ ਮੋਢੇ,ਉਲਝਣ ਲਈ ਸੁਲਝਣ ਹੁੰਦੇ ਹਨ।

ਮਾਪੇ ਆਪਣੀ ਸੰਤਾਨ ਲਈ ਸਿਰਫ ਵਿਰਾਸਤੀ ਮਾਦੇ ਦੇ ਵਾਹਕ ਹੀ ਨਹੀਂ ਹੁੰਦੇ ਸਗੋਂ ਇੱਕ ਸਮਾਜਿਕ ਚੌਖਟੇ ਦਾ ਆਧਾਰ ਵੀ ਹੁੰਦੇ ਹਨ ਜੋ ਆਪਣੇ ਜਿਗਰ ਦੇ ਟੁਕੜਿਆਂ ਲਈ ਹਰ ਤਰਾਂ ਦਾ ਜੋਖਮ ਝੱਲਣ ਲਈ ਤਿਆਰ ਰਹਿੰਦੇ ਹਨ। ਅਸੀ ਪੁਰਾਤਤਵ ਚੀਜਾਂ ਜਾ ਵਿਰਾਸਤੀ ਇਮਾਰਤਾਂ ਨੂੰ ਸੰਭਾਲਣ ਲਈ ਕਰੋੜਾਂ ਰੁਪਏ ਖਰਚ ਕਰਦੇ ਹਾਂ ਕਿਉਂਕਿ ਅਸੀਂ ਆਪਣੇ ਸ਼ਾਨਦਾਰ ਅਤੀਤ ਦੇ ਸਬੂਤਾਂ ਦੀ ਸੰਭਾਲ ਲਈ ਤਾਂ ਫਿਕਰਮੰਦ ਹਾਂ ਪਰ ਜਿਉਂਦੀ ਜਾਗਦੀ ਵਿਰਾਸਤ ਪ੍ਰਤੀ ਅਵੇਸਲੇ ਹੀ ਨਹੀਂ ਬੇਧਿਆਨੇ ਵੀ ਹਾਂ।ਜੀਵਿਤ ਮਾਪਿਆ ਦੀ ਭੁੱਖ ਜਾਂ ਦਵਾ ਦਾਰੂ ਦੀ ਜਰੂਰਤ ਦਾ ਕੋਈ ਅਹਿਸਾਸ ਨਹੀਂ ਪਰ ਗੁਜਰ ਜਾਣ ਤੋਂ ਬਾਦ ਭੋਗ ਸਮਾਗਮ ਮੌਕੇ ਬਹੁਭਾਂਤੀ ਖਾਣੇ ਪਰੋਸ ਕੇ ਵਡੱਪਣ ਜਿਤਾਉਣਾ ਕਿੰਨਾ ਕੁ ਵਾਜਿਬ ਹੈ?ਜੇਕਰ ਮਾਪੇ ਹੀ ਧੁੱਪਾਂ ਹੰਢਾਉਂਦੇ ਇਸ ਜਹਾਨੋਂ ਵਿਦਾ ਹੋ ਗਏ ਤਾਂ ਉਨਾਂ ਦੀ ਯਾਦ ਵਿੱਚ  ਕੀਤੇ ਦਾਨ ਪੁੰਨ ਜਾਂ ਸ਼ਰਾਧ ਕਦੇ ਵੀ ਕਬੂਲ ਨਹੀਂ ਹੋਣਗੇ। ਪੱਛਮ ਦੀ ਤਰਜ ਤੇ ਸਿਰਫ ਇੱਕ ਦਿਨ ਪਿਤਾ ਦਿਵਸ ਜਾਂ ਮਾਤਾ ਦਿਵਸ ਮੌਕੇ ਸ਼ੋਸ਼ਲ ਮੀਡੀਆ ਤੇ ਮਾਂ ਬਾਪ ਦੀਆਂ ਤਸਵੀਰਾਂ ਪਾ ਕੇ ਉਨਾਂ ਲਈ ਸਮਰਪਿਤ ਹੋਣ  ਦਾ ਦਿਖਾਵਾ ਕਰਨ ਦੀ ਜਰੂਰਤ ਨਹੀਂ ਕਿਉਂਕਿ ਅਸੀ ਆਪਣੀ ਬੁਨਿਆਦ ਦਾ ਕਰਜ਼  ਕਦੇ ਵੀ ਨਹੀਂ ਉਤਾਰ ਸਕਦੇ।

ਉਂਜ ਵੀ ਉਹਨਾ ਨੂੰ ਤਾਂ ਹਰ ਸਮੇ ਬੱਚਿਆਂ ਦੀ ਆਵਾਜ ਸੁਨਣ ਅਤੇ ਚਿਹਰਾ ਦੇਖਣ ਦੀ ਤਾਂਘ ਰਹਿੰਦੀ ਹੈ।ਇੱਕ ਵਿਅਕਤੀ ਪ੍ਰਸਿੱਧ ਅਮੀਰ ਅਤੇ ਸ਼ਕਤੀਸ਼ਾਲੀ ਹੋ ਸਕਦਾ ਹੈ,ਪਰ ਉਹ ਕਦੇ ਵੀ ਸ਼ਾਂਤ ਅਤੇ ਖੁਸ਼ ਨਹੀਂ ਹੋ ਸਕਦਾ ਜੇਕਰ ਉਸ ਦੇ ਮਾਪੇ  ਨਾਂਖੁਸ਼ ਬੈਠੇ ਹਨ।ਆਪਣੇ ਦਿਨ ਦੀ ਸ਼ੁਰੂਆਤ ਮਾਂ ਬਾਪ ਦੇ ਚਰਨ ਛੂਹ ਕੇ ਕਰਕੇ ਤਾਂ ਦੇਖੋ ,ਕਿਵੇਂ ਧੁਰ ਦਰਗਾਹੋਂ ਆਸ਼ੀਰਵਾਦ ਤੁਹਾਡੀ ਝੋਲੀ ਭਰ ਦੇਣਗੇ। ਬੱਚਿਆਂ ਦੇ ਮੋਹ ਭਿੱਜੇ ਬੋਲ ਹੀ ਉਨਾਂ ਦੀ ਤੰਦਰੁਸਤੀ ਦੀ ਦਵਾ ਹੁੰਦੇ ਹਨ।ਰੁਝੇਵਿਆਂ ਭਰੇ ਜੀਵਨ ਦੀਆਂ ਅਣਗਿਣਤ ਮਜਬੂਰੀਆਂ ਹੋਣਗੀਆਂ,ਪਰ ਬਜੁਰਗ ਮਾਪਿਆਂ ਲਈ ਸਮਾਂ ਵੀ ਇਸੇ ਸੂਚੀ ਵਿੱਚ ਹੋਣਾ ਜਰੂਰੀ ਹੈ।    ਅਜੇ ਵੀ ਸਮਾਂ ਹੈ ਦੇਖਣ ਦਾ ਕਿ ਘਰ ਦੇ ਕਿਸੇ ਕੋਨੇ ਵਿੱਚ ਬਿਰਧ ਮਾਪੇ ਅਣਗੌਲੇ ਜਾਂ ਉਦਾਸ ਤਾਂ ਨਹੀਂ?ਜੇਕਰ ਜ਼ਿੰਦਗੀ ਦੀ ਆਥਣ ‘ਤੇ ਬੈਠੇ ਇਹ ਸੂਰਜ ਅਚਾਨਕ ਹੀ ਛੁਪ ਗਏ ਤਾਂ ਇਸ ਉਪਰੰਤ ਹੋਣ ਵਾਲਾ ਹਨੇਰਾ ਜਿੰਦਗੀ ਭਰ ਪਛਤਾਵੇ ਦਾ ਕਾਰਨ ਯਕੀਨਨ ਬਣ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਸਵੇਰ ਤੋਂ ਹੀ ਅੱਗ ਵਰ੍ਹਾ ਰਿਹੈ ਸੂਰਜ
ਨਵੀਂ ਦਿੱਲੀ (ਏਜੰਸੀ)। ਹਨ੍ਹੇਰੀ-ਤੂਫਾਨ ਦਾ ਕਹਿਰ ਰੁਕਦਿਆਂ ਹੀ ਉੱਤਰ ਭਾਰਤ ਦੇ ਜ਼ਿਆਦਾਤਰ ਹਿੱਸਿਆਂ ‘ਚ ਗਰਮੀ ਆਪਣੇ ਪੂਰੇ ਜ਼ੋਰਾਂ ‘ਤੇ ਹੈ ਦੇਸ਼ ਦੀ ਰਾਜਧਾਨੀ ਦਿੱਲੀ ਦੇ ਨਾਲ ਹੀ ਐਨਸੀਆਰ ‘ਚ ਵੀ ਜਿੱਥੇ ਇੱਕ ਪਾਸੇ ਸੂਰਜ ਅਸਮਾਨ ਤੋਂ ਅੱਗ ਵਰ੍ਹਾ ਰਿਹਾ ਹੈ, ਉੱਥੇ ਗਰਮ ਹਵਾਵਾਂ ਵੀ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀਆਂ ਹਨ।

ਆਲਮ ਇਹ ਹੈ ਕਿ ਲੋਕਾਂ ਨੂੰ ਆਪਣਾ ਚਿਹਰਾ ਢੱਕ ਕੇ ਚੱਲਣਾ ਪੈ ਰਿਹਾ ਹੈ ਮੌਸਮ ਵਿਭਾਗ ਦੀ ਮੰਨੀਏ ਤਾਂ ਹਨ੍ਹੇਰੀ ਤੇ ਮੀਂਹ ਕਾਰਨ ਤੇਜ਼ ਧੁੱਪ ਤੇ ਹੁੰਮਸ ਭਰੀ ਗਰਮੀ ਤੋਂ ਮਿਲ ਰਹੀ ਰਾਹਤ ਦਾ ਦੌਰ ਹੁਣ ਖਤਮ ਹੋ ਗਿਆ ਹੈ । ਇਸ ਦਾ ਅਸਰ ਵੀ ਸੋਮਵਾਰ ਨੂੰ ਸਵੇਰ ਤੋਂ ਹੀ ਨਜ਼ਰ ਆਉਣ ਲੱਗਾ ਦਿਨ ਚੜ੍ਹਨ ਦੇ ਨਾਲ ਗਰਮੀ ਇੱਕ ਵਾਰ ਫਿਰ ਜ਼ੋਰ ਫੜ੍ਹਨ ਲੱਗੀ ਹੈ । ਮੌਸਮ ਵਿਭਾਗ ਦੀ ਮੰਨੀਏ ਤਾਂ ਤਾਪਮਾਨ ਲਗਾਤਾਰ ਵਧੇਗਾ ਤੇ 43 ਡਿਗਰੀ ਸੈਲਸੀਅਸ ਤੋਂ ਪਾਰ ਜਾ ਸਕਦਾ ਹੈ ਇਸ ਦੌਰਾਨ ਕਿਸੇ ਮੀਂਹ ਦੀ ਸੰਭਾਵਨਾ ਨਹੀਂ ਹੈ ਮੌਸਮ ਵਿਭਾਗ ਮੁਤਾਬਿਕ ਗਰਮੀ ‘ਚ ਵਾਧੇ ਦਾ ਦੌਰ ਐਤਵਾਰ ਤੋਂ ਸ਼ੁਰੂ ਵੀ ਹੋ ਗਿਆ।  ਤੇਜ਼ ਧੁੱਪ ਕਾਰਨ ਛੁੱਟੀ ਦਾ ਦਿਨ ਹੋਣ ‘ਤੇ ਵੀ ਦਿਨ ਭਰ ਜ਼ਿਆਦਾ ਲੋਕ ਘਰਾਂ ‘ਚ ਹੀ ਕੈਦ ਰਹੇ।

ਕਦੋਂ ਚੜ੍ਹੇਂਗਾ ਸੁੱਖਾਂ ਦਿਆ ਸੂਰਜਾ, ਕਦੋਂ ਮੁੱਕਣੀ ਐ ਦੁੱਖਾਂ ਵਾਲੀ ਰਾਤ
ਬਠਿੰਡਾ (ਅਸ਼ੋਕ ਵਰਮਾ)। ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ਦੇ ਪਿੰਡ ਕਾਸਿਮਪੁਰ ਤੋਂ ਸਿਰਫ਼ 11 ਸਾਲ ਦੀ ਉਮਰ ‘ਚ ਅਗੰਮ ਸਿੰਘ ਨੇ ਜਦੋਂ ਪੰਜਾਬ ਦੀ ਧਰਤੀ ਤੇ ਪੈਰ ਧਰਿਆ ਸੀ, ਤਾਂ ਉਸ ਨੇ ਕੇਦੇ ਸੁਫ਼ਨੇ ‘ਚ ਵੀ ਨਹੀਂ ਸੋਚਿਆ ਸੀ ਕਿ ਜਿੰਦਗੀ ਦੇ ਅੰਤਮ ਪੜਾਅ ਤੇ ਉਸ ਨੂੰ ਉਜਾੜੇ ਦਾ ਮੂੰਹ ਵੇਖਣਾ ਪਵੇਗਾ। ਅਗੰਮ ਸਿੰਘ ਹੋਰਨਾਂ ਪ੍ਰਵਾਸੀ ਮਜਦੂਰਾਂ ਦੀ ਤਰ੍ਹਾਂ ਆਪਣੇ ਪਰਿਵਾਰ ਨੂੰ ਵਧੀਆ ਜ਼ਿੰਦਗੀ ਦੇਣ ਲਈ ਪੰਜਾਬ ਆਇਆ ਸੀ, ਜਿੱਥੇ ਉਸ ਨੇ ਬਠਿੰਡਾ ਥਰਮਲ ਦੀ ਉਸਾਰੀ ਲਈ ਆਪਣਾ ਪਸੀਨਾ ਵਹਾਇਆ। ਅਗੰਮ ਸਿੰਘ ਦਾ ਪੁੱਤਰ ਪੰਕਜ਼ ਥਰਮਲ ‘ਚ ਠੇਕਾ ਮੁਲਾਜ਼ਮ ਸੀ, ਜਿਸ ਦੀ ਨੌਕਰੀ ਚਲੀ ਗਈ ਹੈ ਅਗੰਮ ਸਿੰਘ ਨੂੰ ਪਹਿਲੋ ਪਹਿਲ ਥਰਮਲ ਦੀ ਚਾਰਦੀਵਾਰੀ ਦੀ ਉਸਾਰੀ ‘ਚ ਕੰਮ ਮਿਲਿਆ ਸੀ, ਜਿੱਥੇ ਉਹ ਇੱਕ ਰੁਪੈ ਨਾਲ ਰੋਜ਼ਾਨਾ ਦਿਹਾੜੀ ਕਰਦਾ ਰਿਹਾ ਹੈ। ਜਦੋਂ ਥਰਮਲ ਬੰਦ ਕਰਨ ਦੀ ਖਬਰ ਆਈ ਤਾਂ ਉਸ ਦਾ ਦਿਨ ਦਾ ਚੈਨ ਅਤੇ ਰਾਤਾਂ ਦੀ ਨੀਂਦ ਉੱਡ ਗਈ ਹੈ।

ਇਹ ਵੀ ਪੜ੍ਹੋ : ਹਰਜਿੰਦਰ ਸਿੰਘ ਇੰਸਾਂ ਨੇ ਵੀ ਲਿਖਵਾਇਆ ਸਰੀਰਦਾਨੀਆਂ ’ਚ ਨਾਂਅ

ਇਸ ਪ੍ਰਵਾਸੀ ਮਜ਼ਦੂਰ ਨੇ ਕਿਹਾ ਕਿ ਕੈਪਟਨ ਹਕੂਮਤ ਦੇ ਥਰਮਲ ਬੰਦ ਕਰਨ ਫੈਸਲੇ ਨੇ ਉਸ ਦੇ ਪੁੱਤਰ ਅਤੇ ਪਰਿਵਾਰ ਦੀ ਜਿੰਦਗੀ ਦੇ ਰੰਗ ਬੇਰੰਗ ਕਰ ਦਿੱਤੇ ਹਨ। ਉਸ ਨੂੰ ਸਮਝ ਨਹੀਂ ਆ ਰਿਹਾ ਕਿ ਹੁਣ ਉਹ ਕਿਸ ਕੋਲ ਫਰਿਆਦ ਕਰੇ ਕਾਫ਼ੀ ਭਰੇ ਮਨ ਨਾਲ ਅਗੰਮ ਸਿੰਘ ਨੇ ਆਖਿਆ ਕਿ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਪੰਜਾਬ ਦਾ ਤਾਂ ਇਤਿਹਾਸ ਭੁੱਖਿਆਂ ਨੂੰ ਰਜਾਉਣ ਵਾਲਾ ਹੈ, ਉੱਥੋਂ ਦੇ ਲੀਡਰਾਂ ਨੇ ਉਨ੍ਹਾਂ ਦੇ ਮੂੰਹੋਂ ਰੋਟੀ ਦੀ ਬੁਰਕੀ ਖੋਹ ਲਈ ਹੈ। ਕੰਟਰੈਕਟ ਵਰਕਰ ਪੰਕਜ਼ ਕਮਾਰ ਨੇ ਦੱਸਿਆ ਕਿ ਉਸ ਦੇ ਬਾਪ ਨੇ ਥਰਮਲ ਬੰਦ ਹੋਣ ਮਗਰੋਂ ਚੰਗੀ ਤਰ੍ਹਾਂ ਰੋਟੀ ਨਹੀਂ ਖਾਧੀ ਹੈ ਦੱਸਣਯੋਗ ਹੈ, ਕਿ ਪ੍ਰਾਈਵੇਟ ਤਾਪ ਬਿਜਲੀ ਘਰਾਂ ਦੇ ਮੁਕਾਬਲੇ ਸਰਕਾਰੀ ਖੇਤਰ ਦੇ ਥਰਮਲ ਪ੍ਰਜੈਕਟਾਂ ਦੀ ਬਿਜਲੀ ਮਹਿੰਗੀ ਪੈਣ ਦੀ ਦਲੀਲ ਦੇਕੇ ਪੰਜਾਬ ਸਰਕਾਰ ਨੇ ਬਠਿੰਡਾ ਥਰਮਲ ਨੂੰ ਮੁਕੰਮਲ ਤੌਰ ‘ਤੇ ਬੰਦ ਕਰਨ ਦਾ ਫੈਸਲਾ ਲਿਆ ਹੈ।

ਹਾਲਾਂਕਿ ਵਿਧਾਨ ਸਭਾ ਚੋਣਾਂ ਮੌਕੇ ਕੈਪਟਲ ਅਮਰਿੰਦਰ ਸਿੰਘ ਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਰਕਾਰੀ ਥਰਮਲ ਚਾਲੂ ਰੱਖਣ ਦਾ ਵਾਅਦਾ ਕੀਤਾ ਸੀ, ਜਿਸ ਦੇ ਉਲਟ ਪਹਿਲੀ ਜਨਵਰੀ ਤੋਂ ਬਿਜਲੀ ਉਤਪਾਦਨ ਰੋਕ ਦਿੱਤਾ ਗਿਆ ਹੈ। ਏਦਾਂ ਹੀ ਥਰਮਲ ਬੰਦੀ ਦਾ ਫੈਸਲਾ ਠੇਕਾ ਮੁਲਾਜਮ ਅਰਵਿੰਦ ਰਾਮ ਲਈ ਝੱਖੜ ਬਣ ਕੇ ਆਇਆ ਹੈ। ਹੁਣ ਉਹ ਕਿਸੇ ਪਾਸੇ ਦਾ ਨਹੀਂ ਰਿਹਾ ਹੈ ਜਿੰਦਗੀ ਦੇ ‘ਅੱਛੇ ਦਿਨ’ ਉਸ ਨੇ ਬਠਿੰਡਾ ਥਰਮਲ ਦੇ ਲੇਖੇ ਲਾ ਦਿੱਤੇ ਹੈ।

ਇਹ ਵੀ ਪੜ੍ਹੋ : ਲਾਹੇਵੰਦ ਹੋ ਸਕਦੈ ਝੋਨੇ ਦੀ ਪਨੀਰੀ ਵੇਚਣ ਦਾ ਕਾਰੋਬਾਰ

ਅਰਵਿੰਦ ਨੌਕਰੀ ਦੇ ਪੱਖ ਤੋਂ ਓਵਰਏਜ ਹੋ ਗਿਆ ਹੈ ਉਹ ਦਿਨ ਵਕਤ ਸਰਕਾਰ ਖਿਲਾਫ਼ ਧਰਨੇ ਤੇ ਬੈਠਦਾ ਹੈ ਅਤੇ ਆਪਣਾ ਚੁੱਲ੍ਹਾ ਬਲਦਾ ਰੱਖਣ ਲਈ ਸ਼ਾਮ ਸਵੇਰ ਪਰਸ ਰਾਮ ਨਗਰ ‘ਚ ਜੁੱਤੀਆਂ ਗੰਢਦਾ ਹੈ। ਉਸ ਨੇ ਪਤਨੀ ਦਾ ਆਪਰੇਸ਼ਨ ਕਰਵਾਇਆ ਹੈ ਜਿਸ ਨੇ ਸਿਰ ਕਰਜਾ ਚਾੜ੍ਹ ਦਿੱਤਾ ਸਾਲ 2012 ‘ਚ ਤੰਗੀਆਂ ਤੁਰਸ਼ੀਆਂ ਨਾਲ ਜੂਝਦਿਆਂ ਪਿਤਾ ਦੀ ਮੌਤ ਹੋ ਗਈ। ਉਸ ਤੇ ਦੁੱਖਾਂ ਦਾ ਪਹਾੜ ਉਦੋਂ ਟੁੱਟਿਆ ਜਦੋਂ ਪਿਛੇ ਜਿਹੇ ਛੋਟਾ ਲੜਕਾ ਜਹਾਨੋ ਚੱਲ ਵਸਿਆ ਉਸ ਦੇ ਛੋਟੇ ਛੋਟੇ ਬੱਚੇ ਹਨ। ਜਿੰਨ੍ਹਾਂ ਦੇ ਭਵਿੱਖ ਲਈ ਫਿਕਰਮੰਦ ਅਰਵਿੰਦ ਰਾਮ ਨੇ ਥਰਮਲ ਚਾਲੂ ਕਰਵਾਉਣ ਲਈ ਆਖਰੀ ਸਾਹ ਤੱਕ ਲੜਾਈ ਲੜਨ ਦੀ ਗੱਲ ਆਖੀ ਹੈ।

ਏਦਾਂ ਦੇ ਹੋਰ ਵੀ ਕਈ ਬਜ਼ੁਰਗ ਹਨ, ਜਿੰਨ੍ਹਾਂ ਨੇ ਚਾਰ ਦਹਾਕੇ ਪਹਿਲਾਂ ਜਦੋਂ ਪੰਜਾਬ ਦੀ ਧਰਤੀ ਤੇ ਪੈਰ ਧਰੇ ਤਾਂ ਸੁਨਹਿਰੀ ਭਵਿੱਖ ਦਾ ਸੁਫ਼ਨਾ ਦੇਖਿਆ ਸੀ। ਇਸ ਮੁਕਾਮ ਉਨ੍ਹਾਂ ਕਰੜੀ ਮੁਸ਼ੱਕਤ ਰਾਹੀਂ ਹਾਸਲ ਕਰ ਵੀ ਲਿਆ, ਪਰ ਨੇਤਾਵਾਂ ਦੀ ਨੀਤੀ ‘ਤੇ ਨੀਅਤ ਨੇ ਸਭ ਤਬਾਹ ਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਲਈ ਥਰਮਲ ਸੀਮਿੰਟ ਤੇ ਲੋਹੇ ਦਾ ਢਾਂਚਾ ਨਹੀਂ ਬਲਕਿ ਉਹ ਚੁੱਲ੍ਹਾ ਸੀ, ਜਿਸ ਦੇ ਸੇਕ ਨਾਲ ਹਜ਼ਾਰਾਂ ਆਂਦਰਾਂ ਦੀ ਭੁੱਖ ਮਿਟਦੀ ਸੀ।

ਇੰਨ੍ਹਾਂ ਬਿਰਧਾਂ ਦਾ ਪ੍ਰਤੀਕਰਮ ਹੈ, ਕਿ ਸਰਕਾਰ ਉਨ੍ਹਾਂ ਦੇ ਬੁਢਾਪੇ ਤੇ ਪੋਤੇ ਪੋਤੀਆਂ ਦਾ ਖਿਆਲ ਕਰਕੇ ਰਹਿਮ ਕਰੇ ਦੱਸਣਯੋਗ ਹੈ ਕਿ ਥਰਮਲਜ਼ ਕੰਟਰੈਕਟ ਵਰਕਰਜ਼ ਕੋਆਰਡੀਨੇਸ਼ਨ ਕਮੇਟੀ ਨੇ ਥਰਮਲ ਬੰਦ ਕਰਨ ਖਿਲਾਫ ਪਹਿਲੀ ਜਨਵਰੀ ਤੋਂ ਥਰਮਲ ਬਚਾਓ ਪੱਕਾ ਮੋਰਚਾ ਲਾਇਆ ਹੋਇਆ ਹੈ ਕੱਚੇ ਕਾਮਿਆਂ ਨੇ ਸੰਘਰਸ਼ੀ ਲੋਹੜੀ ਤੇ ਹੋਲੀ ਵੀ ਪੱਕੇ ਮੋਰਚੇ ‘ਚ ਮਨਾਈ। ਮੋਰਚੇ ‘ਚ ਠੇਕਾ ਮੁਲਾਜਮਾਂ ਵੱਲੋਂ ਨਿੱਤ ਨਵਾਂ ਪੁਤਲਾ ਤਿਆਰ ਕੀਤਾ ਜਾਂਦਾ ਹੈ। ਜਿਸ ਨੂੰ ਕੱਚੇ ਕਾਮੇ ਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਔਰਤਾਂ ਤੇ ਬੱਚੇ ਸਾੜਕੇ ਆਪਣਾ ਰੋਸ ਪ੍ਰਗਟ ਕਰਦੇ ਹਨ।

ਕੋਆਰਡੀਨੇਸ਼ਨ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਢਿੱਲੋਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਮਾਪੇ ਆਪਣੀ ਜੰਮਣ ਭੋਇੰ ਤਿਆਗ ਕੇ ਸੁਨਹਿਰੀ ਭਵਿੱਖ ਦੇ ਨਕਸ਼ ਤਰਾਸ਼ਣ ਲਈ ਤੁਰੇ ਸਨ, ਜਿੰਨ੍ਹਾਂ ਨੂੰ ਕੈਪਟਨ ਸਰਕਾਰ ਨੇ ਰਾਖ ਕਰ ਦਿੱਤਾ ਹੈ ਉਨ੍ਹਾਂ ਆਖਿਆ ਕਿ ਉਹ ਪਿਛਲੇ ਦੋ ਮਹੀਨਿਆਂ ਦੌਰਾਨ ਹਰ ਅਫਸਰ ਅਤੇ ਨੇਤਾਵਾਂ ਦੇ ਬੂਹੇ ਤੇ ਦਸਤਕ ਦਿੱਤੀ ਹੈ ਪਰ ਕਿਸੇ ਨੇ ਵੀ ਸੁੱਖ ਸੁਨੇਹੇਂ ਵਾਲਾ ਕੁੰਡਾ ਨਹੀਂ ਖੋਹਲਿਆ। ਸ੍ਰੀ ਢਿੱਲੋਂ ਨੇ ਕਿਹਾ ਕਿ ਸਰਕਾਰ ਜੋ ਮਰਜੀ ਕਹੇ ਥਰਮਲ ਚਾਲੂ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਏਗਾ।