Between - Sach Kahoon Punjabi
ਪੁਰਾਣੇ ਗ੍ਰੰਥਾਂ ‘ਚ ਇੱਕ ਕਥਾ ਆਉਂਦੀ ਹੈ, ਪਰਜਾਪਤੀ ਨੇ ਸ੍ਰਿਸ਼ਟੀ ਬਣਾਈ ਤਾਂ ਕੁਝ ਨਿਯਮ ਵੀ ਬਣਾਏ ਸਾਰਿਆਂ ਨੂੰ ਕਿਹਾ ਕਿ ਇਨ੍ਹਾਂ ਨਿਯਮਾਂ ਮੁਤਾਬਕ ਚੱਲਣਾ ਪਵੇਗਾ ਪਸ਼ੂਆਂ ਨੂੰ ਸਖ਼ਤ ਭੁੱਖ ਲੱਗ ਰਹੀ ਸੀ
ਉਨ੍ਹਾਂ ਨੇ ਪਰਜਾਪਤੀ ਕੋਲ ਜਾ ਕੇ ਕਿਹਾ ‘ਮਹਰਾਜ! ਅਸੀਂ ਖਾਈਏ ਕੀ ਤੇ ਦਿਨ ‘ਚ ਕਿੰਨੀ ਵਾਰ’ ਪਰਜਾਪਤੀ ਬੋਲੇ, ‘ਤੁਹਾਡੇ ਲਈ ਖਾਣ-ਪੀਣ ਦਾ ਕੋਈ ਨਿਯਮ ਨਹੀਂ ਹੈ, ਜਦੋਂ ਚਾਹੋ ਖਾ ਸਕਦੇ ਹੋ ਤੁਹਾਡੇ ਲਈ ਦਿਨ ਤੇ ਰਾਤ, ਸਵੇਰ ਤੇ ਸ਼ਾਮ ਦੀ ਕੋਈ ਪਾਬੰਦੀ ਨਹੀਂ ਤੁਹਾਡੀ ਇੱਛਾ ਹੋਵੇ ਤਾਂ 24 ਘੰਟੇ ਖਾ ਸਕਦੇ ਹੋ’ ਮਨੁੱਖ ਵੀ ਕੋਲ ਹੀ ਖੜ੍ਹੇ ਸਨ
ਉਹ ਵੀ ਅੱਗੇ ਵਧੇ, ਹੱਥ ਜੋੜ ਕੇ ਬੋਲੇ, ‘ਮਹਾਰਾਜ! ਪਸ਼ੂਆਂ ਲਈ ਆਪ ਨੇ ਬਹੁਤ ਵਧੀਆ ਆਗਿਆ ਦਿੱਤੀ, ਪਰੰਤੂ ਭੁੱਖ ਤਾਂ ਸਾਨੂੰ ਵੀ ਲੱਗਦੀ ਹੈ ਸਾਡੇ ਲਈ ਕੀ ਨਿਯਮ ਹੈ?’ ਪਰਜਾਪਤੀ ਬੋਲੇ, ‘ਤੁਸੀਂ ਮਨੁੱਖ ਹੋ ਤੁਹਾਡੇ ਲਈ ਇਹ ਨਿਯਮ ਹੈ ਕਿ ਤੁਸੀਂ ਦਿਨ-ਰਾਤ ‘ਚ ਸਿਰਫ਼ ਦੋ ਵਾਰ ਖਾਓ’ ਮਨੁੱਖ ਨੇ ਸੋਚਿਆ, ‘ਇਹ ਚੰਗਾ ਪਰਜਾਪਤੀ ਹੈ ਪਸ਼ੂਆਂ ਨੂੰ ਤਾਂ ਚੌਵੀ ਘੰਟੇ ਖਾਣ ਦੀ ਆਗਿਆ ਦੇ ਦਿੱਤੀ ਹੈ, ਸਾਨੂੰ ਸਿਰਫ਼ ਦੋ ਵਾਰ ਖਾਣ ਲਈ ਕਿਹਾ ਹੈ ਸਾਥੋਂ ਤਾਂ ਪਸ਼ੂ ਹੀ ਚੰਗੇ ਹਨ’
Read Also : Special Laddu Recipe: ਸਿਹਤ ਤੇ ਸੁਆਦ ਦਾ ਸੁਮੇਲ: ਰਾਮਦਾਣਾ ਲੱਡੂ
ਅਜਿਹਾ ਸੋਚ ਕੇ ਉਹ ਚਲੇ ਆਏ ਉਦੋਂ ਤੋਂ ਮਨੁੱਖ ‘ਚ ਵਾਰ-ਵਾਰ ਉਹ ਪਸ਼ੂਪੁਣਾ ਜਾਗ ਉੱਠਦਾ ਹੈ ਅੱਜ ਕੱਲ੍ਹ ਵੀ ਜਾਗ ਰਿਹਾ ਹੈ ਸਵੇਰ ਤੋਂ ਸ਼ਾਮ ਤੱਕ ਸਾਨੂੰ ਖਾਣ ਤੋਂ ਹੀ ਵਿਹਲ ਨਹੀਂ ਮਿਲਦੀ ਹਰ ਸਮੇਂ ਖਾਣਾ ਤੇ ਬਹੁਤ ਜ਼ਿਆਦਾ ਖਾਣਾ ਮਾਨਵਤਾ ਨਹੀਂ ਹੈ ਇਸ ਲਈ ਬੁੱਧੀਮਤਾ ਦੇ ਰਾਹ ‘ਤੇ ਚੱਲਦੇ ਹੋਏ ਸਮੇਂ ‘ਤੇ ਅਤੇ ਲੋੜ ਮੁਤਾਬਕ ਹੀ ਭੋਜਨ ਖਾਣਾ ਚਾਹੀਦਾ ਹੈ
ਮੋਦੀ-ਜਿਨਪਿੰਗ ਵਿਚਕਾਰ ਦੂਜੀਪ ਗੈਰ-ਰਸਮੀ ਬੈਠਕ ਸ਼ੁਰੂ
ਮੋਦੀ-ਜਿਨਪਿੰਗ ਵਿਚਕਾਰ ਦੂਜੀਪ ਗੈਰ-ਰਸਮੀ ਬੈਠਕ ਸ਼ੁਰੂ Modi
ਮਹਾਬਲੀਪੁਰਮ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਸ਼ਨਿੱਚਰਵਾਰ ਨੂੰ ਇੱਥੇ ਤਾਜ ਹੋਟਲ ਕੋਵ ਰਿਜ਼ਾਰਟ ‘ਚ ਦੂਜੀ ਗੈਰ-ਰਸਮੀ ਬੈਠਕ ਸ਼ੁਰੂ ਹੋ ਗਈ। ਦੋਵਾਂ ਨੇਤਾਵਾਂ ਵਿਚਕਾਰ ਇਹ ਬੈਠਕ 40 ਤੋਂ 50 ਮਿੰਟ ਤੱਕ ਚੱਲਣ ਦੀ ਸੰਭਾਵਨਾ ਹੈ। ਇਸ ਬੈਠਕ ‘ਚ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਅਤੇ ਕੌਮਾਂਤਰੀ ਤੇ ਖ਼ੇਤਰੀ ਮੁੱਦਿਆ ‘ਤੇ ਚਰਚਾ ਹੋ ਸਕਦੀ ਹੈ। ਇਸ ਤੋਂ ਪਹਿਲਾਂ ਮੋਦੀ ਨੇ ਚੀਨੀ ਰਾਸ਼ਟਰਪਤੀ ਜਿਨਪਿੰਗ ਦਾ ਹੋਟਲ ਪਹੁੰਚਣ ‘ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ। Modi
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Modi
ਜੀ-20 ਸਿਖਰ ਸੰਮੇਲਨ : ਮੋਦੀ, ਟਰੰਪ ਦਰਮਿਆਨ ਹੋਈ ਦੋ ਪੱਖੀ ਗੱਲਬਾਤ
ਅੱਤਵਾਦ ਤੋਂ ਮਾਨਵਤਾ ਨੂੰ ਸਭ ਤੋਂ ਵੱਧ ਖਤਰਾ : ਮੋਦੀ
ਬ੍ਰਿਕਸ ਦੇਸ਼ਾਂ ਨੇ ਕੀਤੀ ਅੱਤਵਾਦ ਦੇ ਸਾਰੇ ਫਾਰਮੈਂਟਾਂ ਦੀ ਨਿੰਦਾ
ਖਾੜੀ ਖੇਤਰ ‘ਚ ਸ਼ਾਂਤੀ ਬਣਾਈ ਰੱਖਣ ਲਈ ਮਿਲ ਕੇ ਕੰਮ ਕਰਨਗੇ ਭਾਰਤ ਤੇ ਅਮਰੀਕਾ
ਭਾਰਤ ਤੇ ਅਮਰੀਕਾ ਚੰਗੇ ਦੋਸਤ ਬਣ ਗਏ ਹਨ
ਅਮਰੀਕੀ ਰਾਸ਼ਟਰਪਤੀ ਨੇ ਕਿਹਾ, ਅਸੀਂ ਫੌਜ ਸਮੇਤ ਕਈ ਮਾਮਲਿਆਂ ‘ਤੇ ਇਕੱਠੇ ਕੰਮ ਕਰਾਂਗੇ, ਅੱਜ ਅਸੀਂ ਵਪਾਰ ‘ਤੇ ਚਰਚਾ ਕਰਾਂਗੇ ਉਨ੍ਹਾਂ ਇਸ ਤੱਥ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਭਾਰਤ-ਅਮਰੀਕਾ ਨੂੰ ਇੱਕ ਲੰਮਾ ਰਸਤਾ ਤੈਅ ਕਰਨਾ ਹੈ ਤੇ ਪਿਛਲੇ ਕੁਝ ਸਾਲਾਂ ‘ਚ ਦੋਵੇਂ ਹੋਰ ਕਰੀਬ ਆਏ ਤੇ ਮਜ਼ਬੂਤ ਹੋਏ ਹਨ ਉਨ੍ਹਾਂ ਕਿਹਾ, ਭਾਰਤ ਤੇ ਅਮਰੀਕਾ ਚੰਗੇ ਦੋਸਤ ਬਣ ਗਏ ਹਨ ਤੇ ਸਾਡੇ ਦੇਸ਼ ਕਦੇ ਵੀ ਇੰਨੇ ਕਰੀਬ ਨਹੀਂ ਰਹੇ ਹਨ
ਏਜੰਸੀ
ਓਸਾਕਾ, 28 ਜੂਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਅੱਤਵਾਦ ਮਾਨਵਤਾ ਲਈ ਸਭ ਤੋਂ ਵੱਡਾ ਖਤਰਾ ਹੈ ਜੋ ਨਾ ਸਿਰਫ਼ ਬੇਗੁਨਾਹਾਂ ਦਾ ਕਤਲ ਕਰਦਾ ਹੈ, ਸਗੋਂ ਆਰਥਿਕ ਵਿਕਾਸ ਤੇ ਸਮਾਜਿਕ ਸਥਿਰਤਾ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ ਜਪਾਨ ਦੇ ਓਸਾਕਾ ਸ਼ਹਿਰ ‘ਚ ਬ੍ਰਿਕਸ ਆਗੂਆਂ ਦੀ ਰਸਮੀ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਤਵਾਦ ਤੇ ਜਾਤੀਵਾਦ ਦੀ ਕਿਸੇ ਵੀ ਜ਼ਰੀਏ  ਹਮਾਇਤ ਬੰਦ ਕਰਨ ਦੀ ਲੋੜ ਹੈ ਉਨ੍ਹਾਂ ਕਿਹਾ, ਅੱਤਵਾਦ ਮਾਨਵਤਾ ਲਈ ਸਭ ਤੋਂ ਵੱਡਾ ਖਤਰਾ ਹੈ ।
ਪ੍ਰਧਾਨ ਮੰਤਰੀ ਜੀ-20 ਸਿਖਰ ਸੰਮੇਲਨ ‘ਚ ਹਿੱਸਾ ਲੈਣ ਲਈ ਓਸਾਕਾ ਪਹੁੰਚੇ ਹਨ ਓਧਰ ਬ੍ਰਿਕਸ ਦੇ ਮੈਂਬਰ ਦੇਸ਼ਾਂ ਨੇ ਅੱਤਵਾਦ ਦੇ ਸਾਰੇ ਫਾਰਮੈਂਟਾਂ ਦੀ ਨਿੰਦਾ ਕਰਦੇ ਹੋਏ ਵਿੱਤੀ ਕਾਰਵਾਈ ਕਾਰਜ ਬਲ (ਐਫਏਟੀਐਫ) ਦੇ ਅੰਦਰ ਸਹਿਯੋਗ ਸਮੇਤ ਗੈਰ ਕਾਨੂੰਨੀ ਵਿੱਤੀ ਪ੍ਰਵਾਹ ਦਾ ਮੁਕਾਬਲਾ ਕਰਨ ‘ਚ ਕੌਮਾਂਤਰੀ ਸਹਿਯੋਗ ਦੀ ਹਮਾਇਤ ਨੂੰ ਲੈ ਕੇ ਸਹਿਮਤੀ ਪ੍ਰਗਟਾਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਅੱਜ ਦੋਪੱਖੀ ।
ਜੀ-20 ਸਿਖਰ ਸੰਮੇਲਨ…
ਗੱਲਬਾਤ ਕੀਤੀ ਮੋਦੀ ਨੇ ਸਭ ਤੋਂ ਪਹਿਲਾਂ ਹਾਲ ‘ਚ ਮਿਲੀ ਚੁਣਾਵੀ ਜਿੱਤ ‘ਤੇ ਵਧਾਈ ਦੇਣ ਲਈ ਟਰੰਪ ਨੂੰ ਧੰਨਵਾਦ ਦਿੱਤਾ ਮੋਦੀ ਨੇ ਟਰੰਪ ਨੂੰ ਕਿਹਾ, ‘ਭਾਰਤ ‘ਚ ਸਿਆਸੀ ਸਥਿਰਤਾ ਲਈ ਫਤਵਾ ਦੇਣ ਵਾਲੀਆਂ ਚੋਣਾਂ ਤੋਂ ਬਾਅਦ ਸਾਨੂੰ ਵਧਾਈ ਦੇਣ ਤੁਹਾਨੂੰ ਧੰਨਵਾਦ ਦੇਣਾ ਚਾਹੁੰਦਾ ਹਾਂ ਮੋਦੀ ਨੈ ਕਿਹਾ ਕਿ ਅਮਰੀਕਾ ਤੇ ਭਾਰਤ ਦਰਮਿਆਨ ਗੱਲਬਾਤ ‘ਚ ਇਰਾਨ ਤੇ ਰੱਖਿਆ ਸਮੇਤ ਹੋਰ ਮਸਲਿਆਂ ‘ਤੇ ਵੀ ਚਰਚਾ ਹੋਣੀ ਚਾਹੀਦੀ ਹੈ ਉਨ੍ਹਾਂ ਕਿਹਾ, ਅਸੀਂ ਅਮਰੀਕਾ ਦੇ ਨਾਲ ਲੰਮੇ ਸਬੰਧਾਂ ਲਈ ਵਚਨਬੱਧ ਹਾਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
32,815 ਮਤਦਾਨ ਕੇਂਦਰਾਂ ‘ਤੇ ਹੋ ਰਹੀ ਹੈ ਵੋਟਿੰਗ
ਹੈਦਰਾਬਾਦ, ਏਜੰਸੀ। ਤੇਲੰਗਾਨਾ ‘ਚ ਵਿਧਾਨ ਸਭਾ ਦੀਆਂ 119 ਸੀਟਾਂ ਲਈ ਮਤਦਾਨ ਹੋ ਰਿਹਾ ਹੈ। ਰਾਜ ‘ਚ ਸਖ਼ਤ ਸੁਰੱਖਿਆ ਦਰਮਿਆਨ ਵੋਟਿੰਗ ਦੀ ਪ੍ਰਕਿਰਿਆ ਅੱਜ ਸਵੇਰੇ ਸੱਤ ਵਜੇ ਸ਼ੁਰੂ ਹੋਈ। ਰਾਜ ‘ਚ 32,815 ਮਤਦਾਨ ਕੇਂਦਰਾਂ ‘ਤੇ 1.39 ਕਰੋੜ ਮਹਿਲਾਵਾਂ ਸਮੇਤ 2.8 ਕਰੋੜ ਤੋਂ ਜ਼ਿਆਦਾ ਮਤਦਾਤਾ ਅੱਜ ਆਪਣੇ ਵੋਟ ਅਧਿਕਾਰ ਦੀ ਵਰਤੋਂ ਕਰਨਗੇ। ਰਾਜ ਦੇ ਮੁੱਖ ਚੋਣ ਅਧਿਕਾਰੀ ਡਾ. ਰਜਤ ਕੁਮਾਰ ਨੇ ਦੱਸਿਆ ਕਿ 4.57 ਲੱਖ ਦਿਵਿਆਂਗ ਨਾਗਰਿਕਾਂ ਦੇ ਮਤਦਾਨ ਕਰਨ ਦੀ ਉਮੀਦ ਹੈ।
ਉਹਨਾਂ ਦੱਸਿਆ ਕਿ 29,541 ਸਵੈ ਸੇਵਕ ਮਤਦਾਨ ‘ਚ ਉਹਨਾਂ ਦੀ ਸਹਾਇਤਾ ਕਰਨਗੇ। ਹੈਦਰਾਬਾਦ ਦੇ ਜ਼ਿਲ੍ਹਾ ਚੋਣ ਅਧਿਕਾਰੀ ਦਾਨਾ ਕਿਸ਼ੋਰ ਨੇ ਦੱਸਿਆ ਕਿ ਦਿਵਿਆਂਗਾਂ ਲਈ ਹੈਦਰਾਬਾਦ ਦੇ ਸਾਰੇ ਮਤਦਾਨ ਕੇਂਦਰਾਂ ‘ਤੇ ਰੈਂਪ, ਵਹੀਲਚੇਅਰ, ਇੱਕ ਸਵੈ ਸੇਵਕ ਦੇ ਨਾਲ ਰੈਂਪ ਤੇ ਚੱਲਣ ਵਾਲੇ ਵਾਹਨ, ਐਂਡਰਾਇਡ ਆਧਾਰਿਤ ਜੀਐਚਐਮਸੀ ਵਾਦਾ ਐਪ ਅਤੇ ਬ੍ਰੇਲ ਸਲਿਪ ਦੀ ਵਿਵਸਥਾ ਕੀਤੀ ਗਈ ਹੈ। ਉਹਨਾ ਦੱਸਿਆ ਕਿ ਹੈਦਰਾਬਾਦ ‘ਚ ਕੁੱਲ 18000 ਲੋਕ ਦਿਵਿਆਂਗ ਮਤਦਾਤਾ ਦੇ ਤੌਰ ‘ਤੇ ਪੰਜੀਕ੍ਰਿਤ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗੁਰਤੇਜ ਜੋਸ਼ੀ, ਮਾਲੇਰਕੋਟਲਾ
ਮਾਲੇਰਕੋਟਲਾ-ਰਾਏਕੋਟ ਸੜਕ ‘ਤੇ ਸਥਿੱਤ ਕਸਬਾ ਸੰਦੌੜ ਦੇ ਨੇੜੇ ਇੱਕ ਬਹੁਤ ਦਰਦਨਾਕ ਸੜਕ ਹਾਦਸੇ ਦੌਰਾਨ ਦੋ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ। ਪੁਲਿਸ ਸੂਤਰਾਂ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਮੋਟਰਸਾਈਕਲ ਸਵਾਰ ਸੰਦੌੜ ਤੋਂ ਮਲੇਰਕੋਟਲਾ ਵੱਲ ਨੂੰ ਜਾ ਰਹੇ ਸਨ ਪ੍ਰਤੂੰ ਜਦੋਂ ਉਹ ਇੱਕ ਮੈਰਿਜ ਪੈਲੇਸ ਕੋਲ ਪੁੱਜ ਕੇ ਇੱਕ ਵਾਹਨ ਨੂੰ ਪਾਸ ਕਰਨ ਲੱਗੇ ਤਾਂ ਅੱਗੇ ਤੋਂ ਆ ਰਹੀ ਨਿੱਜੀ ਕੰਪਨੀ ਦੀ ਬੱਸ ਨੰਬਰ ਪੀ. ਬੀ 03 ਏ.ਐਫ. 6513 ਨਾਲ ਸਿੱਧੀ ਟੱਕਰ ਹੋ ਗਈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਬੱਸ ਨਾਲ ਟਕਰਾਉਣ ਵਾਲਾ ਮੋਟਰਸਾਈਕਲ ਨੰਬਰ ਪੀ.ਬੀ. 13 ਏ.ਐਨ. 8945 ਬੱਸ ਨਾਲ ਜਦੋਂ ਟਕਰਾਇਆ ਤਾਂ ਮੋਟਰਸਾਈਕਲ ਸਵਾਰ ਦੋਵਂੇ ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਦੋਵਾਂ ਮ੍ਰਿਤਕ ਵਿਅਕਤੀਆਂ ਦੀ ਪਹਿਚਾਣ ਮੁਹੰਮਦ ਅਲੀ ਪੁੱਤਰ ਜਮਾਲਦੀਨ (22) ਤੇ ਡੋਗਰ ਅਲੀ (66) ਪੁੱਤਰ ਮੁਹੰਮਦ ਰਮਜ਼ਾਨ ਵਾਸੀ ਮੁਹੱਲਾ ਕਾਲੂ ਬਸਤੀ ਇਮਾਮਗੜ੍ਹ ਰੋਡ ਮਲੇਰਕੋਟਲਾ ਵਜੋਂ ਹੋਈ। ਘਟਨਾ ਤੋਂ ਬਾਅਦ ਗੁੱਸੇ ਵਿੱਚ ਭੜਕੇ ਲੋਕਾਂ ਨੇ ਬੱਸ ਦੀ ਭੰਨਤੋੜ ਕੀਤੀ। ਇਸ ਸਬੰਧੀ ਥਾਣਾ ਸੰਦੌੜ ਦੇ ਮੁਖੀ ਪਰਮਿੰਦਰ ਸਿੰਘ ਗਰੇਵਾਲ ਨੇ ਦੱਸਿਆ ਕਿ ਮੁਕੱਦਮਾ ਨੰਬਰ 96 ਅਧੀਨ ਧਾਰਾ 304-ਏ, 279,427 ਆਈ.ਪੀ.ਸੀ. ਅਣਪਛਾਤੇ ਡਰਾਈਵਰ ‘ਤੇ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੁਲਿਸ ਤੇ ਆਸ਼ਾ ਵਰਕਰਾਂ ਦਰਮਿਆਨ ਹੋਈ ਖਿੱਚ-ਧੂਹ
ਖਾਲੀ ਭਾਂਡੇ ਖੜਕਾ ਕੇ ਆਸ਼ਾ ਵਰਕਰਾਂ ਵੱਲੋਂ ਸਰਕਾਰ ਨੂੰ ਜਗਾਉਣ ਦਾ ਯਤਨ
ਆਸ਼ਾ ਵਰਕਰਾਂ ਮੋਤੀ ਮਹਿਲਾਂ ਵੱਲ ਜਾਣ ਲਈ ਬਜਿੱਦ, ਕਈ ਮਹਿਲਾ ਪੁਲਿਸ ਮੁਲਾਜ਼ਮਾਂ ਡਿੱਗੀਆਂ
ਨਿਗੂਣੇ ਮਾਣ ਭੱਤਾ ਦੇ ਕੇ ਲਾਏ ਸੋਸ਼ਣ ਦੇ ਦੋਸ਼
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਮੋਤੀ ਮਹਿਲਾਂ ਦੇ ਘਿਰਾਓ ਨੂੰ ਰੋਕਣਾ ਸਥਾਨਕ ਪੁਲਿਸ ਲਈ ਟੇਡੀ ਖੀਰ ਸਾਬਤ ਹੋ ਰਿਹਾ ਹੈ। ਆਸ਼ਾ ਵਰਕਰਾਂ ਵੱਲੋਂ ਅੱਜ ਮੋਤੀ ਮਹਿਲ ਦੇ ਘਿਰਾਓ ਨੂੰ ਲੈ ਕੇ ਪੁਲਿਸ ਤੇ ਆਸ਼ਾ ਵਰਕਰਾਂ ਵਿਚਕਾਰ ਤਕੜੀ ਖਿੱਚ-ਧੂਹ ਹੋਈ। ਇੱਥੋਂ ਤੱਕ ਕਿ ਇਸ ਖਿੱਚ-ਧੂਹ ਵਿੱਚ ਕਈ ਮਹਿਲਾ ਪੁਲਿਸ ਮੁਲਾਜ਼ਮਾਂ ਆਸ਼ਾ ਵਰਕਰਾਂ ਨੂੰ ਰੋਕਣ ਮੌਕੇ ਭਿੜ ਗਈਆਂ ਅਤੇ ਇਸ ਜੱਦੋ ਜਹਿਦ ‘ਚ ਹੇਠਾਂ ਡਿੱਗ ਗਈਆਂ।
ਆਲਮ ਇਹ ਰਿਹਾ ਕਿ ਮਰਦ ਪੁਲਿਸ ਮੁਲਾਜ਼ਮ ਵੀ ਇਨ੍ਹਾਂ ਆਸ਼ਾ ਵਰਕਰਾਂ ਨੂੰ ਰੋਕਣ ਲਈ ਅੜੇ ਰਹੇ। ਜਾਣਕਾਰੀ ਅਨੁਸਾਰ ਅੱਜ ਆਸ਼ਾ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਮੋਤੀ ਮਹਿਲ ਤੇ ਸਿਹਤ ਮੰਤਰੀ ਦੇ ਘਰ ਵੱਲ ਰੋਸ ਮਾਰਚ ਕਰਨਾ ਸੀ। ਆਸ਼ਾ ਵਰਕਰਾਂ ਮੁੱਖ ਮੰਤਰੀ ਦੇ ਮੋਤੀ ਮਹਿਲਾਂ ਤੋਂ ਦੂਰ ਪੋਲੋ ਗਰਾਊਂਡ ਨੇੜੇ ਇਕੱਠੀਆਂ ਹੋ ਗਈਆਂ। ਆਸ਼ਾ ਵਰਕਰਾਂ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਪੁਲਿਸ ਵੱਲੋਂ ਪਹਿਲਾਂ ਹੀ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਤੇ ਪੋਲੋ ਗਰਾਊਂਡ ਨੇੜੇ ਬੈਰੀਕੇਟ ਲਾਏ ਹੋਏ ਸਨ।
ਇਸ ਦੌਰਾਨ ਜਦੋਂ ਆਸ਼ਾ ਵਰਕਰਾਂ ਵੱਲੋਂ ਬੇਰੀਕੇਟ ਹਟਾ ਕੇ ਮੁੱਖ ਮੰਤਰੀ ਦੇ ਮਹਿਲ ਵੱਲ ਵੱਧਣ ਦੀ ਜ਼ੋਰ ਅਜਮਾਈ ਕੀਤੀ ਗਈ ਤਾਂ ਪੁਲਿਸ ਵੱਲੋਂ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ ਗਿਆ। ਇਸ ਦੌਰਾਨ ਔਰਤਾਂ ਦੀ ਗਿਣਤੀ ਨੂੰ ਦੇਖਦਿਆਂ ਮਹਿਲਾ ਪੁਲਿਸ ਮੁਲਾਜ਼ਮਾਂ ਵੱਲੋਂ ਆਸ਼ਾ ਵਰਕਰਾਂ ਨੂੰ ਪਿੱਛੇ ਧੱਕਣ ਦਾ ਯਤਨ ਕੀਤਾ ਗਿਆ ਤਾਂ ਆਸ਼ਾ ਵਰਕਰਾਂ ਦੀ ਇਨ੍ਹਾਂ ਪੁਲਿਸ ਮੁਲਾਜ਼ਮਾਂ ਨਾਲ ਕਾਫੀ ਖਿੱਚ-ਧੂਹ ਅਤੇ ਧੁੱਕਾ ਮੁੱਕੀ ਹੋਈ। ਆਸ਼ਾ ਵਰਕਰਾਂ ਮੋਤੀ ਮਹਿਲ ਵੱਲ ਵਧਣ ਲਈ ਬਜਿੱਦ ਸਨ ਪਰ ਪੁਲਿਸ ਮੁਲਾਜ਼ਮ ਉਨ੍ਹਾਂ ਨੂੰ ਰੋਕਣ ਲਈ ਅੜੇ ਸਨ।
ਇਸੇ ਖਿੱਚ ਧੂਹ ਵਿੱਚ ਕੁਝ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਆਪਣੇ ਡੰਡਿਆਂ ਨੂੰ ਅੱਗੇ ਲਾਕੇ ਰੋਕਣ ਦਾ ਯਤਨ ਕੀਤਾ ਗਿਆ ਤਾਂ ਆਸ਼ਾ ਵਰਕਰਾਂ ਵੱਲੋਂ ਇਨ੍ਹਾਂ ਦੇ ਡੰਡਿਆਂ ਨੂੰ ਹੀ ਧੱਕੇ ਨਾਲ ਖੋਹ ਲਿਆ। ਇਸ ਦੌਰਾਨ ਕੁਝ ਮਹਿਲਾ ਮੁਲਾਜ਼ਮ ਹੇਠਾਂ ਵੀ ਡਿੱਗ ਗਈਆਂ। ਉਂਜ ਆਸ਼ਾ ਵਰਕਰਾਂ ਪੂਰੇ ਜੋਸ਼ ਵਿੱਚ ਸਨ ਅਤੇ ਉਹ ਆਪਣੀਆਂ ਮੰਗਾਂ ਦੀ ਪੂਰਤੀ ਲਈ ਖਾਲੀ ਭਾਂਡੇ ਖੜਕਾ ਕੇ ਕਾਂਗਰਸ ਸਰਕਾਰ ਖਿਲਾਫ਼ ਨਾਅਰੇ ਲਾਉਂਦੀਆਂ ਗਰਜ ਰਹੀਆਂ ਸਨ।
ਇਸ ਮੌਕੇ ਜਥੇਬੰਦੀ ਦੀ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਨੇ ਕਿਹਾ ਕਿ ਬੀਤੇ ਦਿਨੀਂ ਕੇਂਦਰ ਸਰਕਾਰ ਦੇ ਵਧੀਆਂ ਦਰਾਂ ਦਾ ਨੋਟੀਫਿਕੇਸ਼ਨ ਜਾਰੀ ਹੋਇਆ। ਉਸ ਨੂੰ ਲਾਗੂ ਕਰਵਾਉਣ ਸਮੇਤ ਪੰਜਾਬ ਅੰਦਰ ਹਰਿਆਣਾ ਪੈਟਰਨ ਨੂੰ ਲਾਗੂ ਕਰਵਾਉਣ ਲਈ ਇਹ ਰੋਸ ਰੈਲੀ ਕੀਤੀ ਗਈ। ਉਨ੍ਹਾਂ ਕਿਹਾ ਕਿ ਆਸ਼ਾ ਤੇ ਫੈਸਿਲੀਟੇਟਰ ਦੀ ਹਾਜਰੀ ਯਕੀਨੀ ਬਣਾਈ ਜਾਵੇ ਤੇ ਤਨਖਾਹ ਨੂੰ 15 ਹਜ਼ਾਰ ਕੀਤਾ ਜਾਵੇ। ਸਿਹਤ ਮਹਿਕਮੇ ਵਿੱਚ ਹਰ ਪ੍ਰਕਾਰ ਦੇ ਕੰਮ ਕਰਵਾਏ ਜਾ ਰਹੇ ਹਨ, ਪਰ ਇਸ ਬਦਲੇ ਉਨ੍ਹਾਂ ਨੂੰ ਨਿਗੂਣਾ ਭੱਤਾ ਦੇ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਉਹ ਖਜਾਨਾ ਮੰਤਰੀ ਦੇ ਸ਼ਹਿਰ ਅੰਦਰ ਵੀ ਪ੍ਰਦਰਸ਼ਨ ਕਰਨਗੀਆਂ। ਇਸ ਮੌਕੇ ਆਸ਼ਾ ਵਰਕਰਾਂ ਨੇ ਦੋਸ਼ ਲਾਇਆ ਕਿ ਮਰਦ ਪੁਲਿਸ ਵੱਲੋਂ ਉਨ੍ਹਾਂ ਨਾਲ ਗਲਤ ਵਿਵਹਾਰ ਕੀਤਾ ਗਿਆ ਹੈ। ਇਸ ਮੌਕੇ ਹਰ ਆਸ਼ਾ ਵਰਕਰ ਦੇ ਹੱਥ ਵਿੱਚ ਖਾਲੀ ਭਾਂਡੇ ਚੁੱਕੇ ਹੋਏ ਸਨ। ਪੁਲਿਸ ਵੱਲੋਂ ਮੋਤੀ ਮਹਿਲਾ ਵੱਲ ਜਾਂਦੇ ਰਸਤਿਆਂ ‘ਤੇ ਸਖ਼ਤ ਸਰੁੱਖਿਆ ਪ੍ਰਬੰਧ ਕੀਤੇ ਹੋਏ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੋਤੀ ਮਹਿਲਾਂ ਵੱਲ ਜਾਣ ਮੌਕੇ ਅਧਿਆਪਕਾਂ ਤੇ ਪੁਲਿਸ ਵਿਚਾਲੇ ਖਿੱਚ-ਧੂਹ
ਰੈਗੂਲਰ ਦੀ ਮੰਗ ਨੂੰ ਲੈ ਕੇ 5178 ਅਧਿਆਪਕਾਂ ਕੀਤੀ ਜੋਨ ਪੱਧਰੀ ਰੈਲੀ, ਕੱਢਿਆ ਮਾਰਚ
ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਲੰਮੇ ਸਮੇਂ ਤੋਂ ਰੈਗੂਲਰ ਕਰਨ ਦੀ ਹੱਕੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ 5178 ਮਾਸਟਰ ਕਾਡਰ ਯੂਨੀਅਨ ਵੱਲੋਂ ਸੀਐੱਮ ਸਿਟੀ ਵਿਖੇ ਛੇ ਜ਼ਿਲ੍ਹਿਆਂ ਦੇ ਅਧਿਆਪਕਾਂ ਵੱਲੋਂ ਰੋਸ ਮਾਰਚ ਕੱਢਿਆ ਗਿਆ। ਇਸ ਦੌਰਾਨ ਅਧਿਆਪਕਾਂ ਵੱਲੋਂ ਮੋਤੀ ਮਹਿਲਾਂ ਵੱਲ ਜਾਣ ਦਾ ਐਲਾਨ ਕੀਤਾ ਹੋਇਆ ਸੀ ਤੇ ਜਦੋਂ ਅਧਿਆਪਕ ਮੋਤੀ ਮਹਿਲਾਂ ਵੱਲ ਜਾ ਰਹੇ ਸਨ ਤਾਂ ਵੱਡੀ ਗਿਣਤੀ ਪੁਲਿਸ ਫੋਰਸ ਵੱਲੋਂ ਉਨ੍ਹਾਂ ਨੂੰ ਬੈਰੀਕੇਟ ਲਾਕੇ ਫੁਹਾਰਾ ਚੌਂਕ ਨੇੜੇ ਰੋਕ ਲਿਆ। ਇਸ ਦੌਰਾਨ ਅਧਿਆਪਕਾਂ ਵੱਲੋਂ ਬੈਰੀਕੇਟ ਤੋੜ ਕੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨਾਲ ਧੱਕਾ ਮੁੱਕੀ ਵੀ ਹੋਈ।
ਇਸ ਧਰਨੇ ‘ਚ ਜਿਆਦਾਤਰ ਮਹਿਲਾ ਅਧਿਆਪਕਾਂ ਪੁੱਜੀਆਂ ਹੋਈਆਂ ਸਨ। ਜਾਣਕਾਰੀ ਅਨੁਸਾਰ ਸੂਬਾ ਜਨਰਲ ਸਕੱਤਰ ਕੁਲਦੀਪ ਸਿੰਘ ਅਤੇ ਸੂਬਾ ਮੀਤ ਪ੍ਰਧਾਨ ਵਿਕਰਮਜੀਤ ਸਿੰਘ ਦੀ ਅਗਵਾਈ ਵਿੱਚ ਇੱਥੇ ਜੋਨ ਪੱਧਰੀ ਰੈਲੀ ਕੀਤੀ ਗਈ। ਇਸ ਵਿੱਚ ਪਟਿਆਲਾ ਜ਼ਿਲ੍ਹੇ ਤੋਂ ਇਲਾਵਾ ਜ਼ਿਲ੍ਹਾ ਲੁਧਿਆਣਾ, ਰੋਪੜ, ਬਰਨਾਲਾ, ਸੰਗਰੂਰ, ਫਤਹਿਗੜ੍ਹ ਸਾਹਿਬ, ਮੋਹਾਲੀ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ‘ਚ 5178 ਅਧਿਆਪਕ ਸ਼ਾਮਲ ਹੋਏ।
ਇਸ ਮੌਕੇ ਸਟੇਟ ਕਮੇਟੀ ਮੈਂਬਰ ਦੀਪ ਰਾਜਾ ਲੁਧਿਆਣਾ, ਲਖਵੀਰ ਸਿੰਘ ਬਰਨਾਲਾ ਤੇ ਸ਼ੈਲੀ ਸ਼ਰਮਾ ਨੇ ਕਿਹਾ ਕਿ ਸਾਰੀਆਂ ਯੋਗਤਾਵਾਂ ਪੂਰੀਆਂ ਕਰਦੇ 5178 ਅਧਿਆਪਕ ਪੰਜਾਬ ਸਰਕਾਰ ਵੱਲੋਂ 2011 ‘ਚ ਲਿਆ ਪਹਿਲਾ ਟੈੱਟ ਦਾ ਟੈਸਟ ਪਾਸ ਕਰਨ ਉਪਰੰਤ ਸਿੱਖਿਆ ਵਿਭਾਗ ਦੀਆਂ ਮਨਜ਼ੂਰਸ਼ੁਦਾ ਪੋਸਟਾਂ ‘ਤੇ ਨਵੰਬਰ 2014 ਤੋਂ 3 ਸਾਲ ਦੀ ਠੇਕੇ ਦੀ ਸ਼ਰਤ ‘ਤੇ 6000 ਰੁਪਏ ਮਹੀਨਾ ਤਨਖਾਹ ‘ਤੇ ਭਰਤੀ ਕੀਤੇ ਗਏ ਸਨ।
ਨਿਯੁਕਤੀ ਪੱਤਰ ਦੀਆਂ ਸ਼ਰਤਾਂ ਮੁਤਾਬਕ ਇਹਨਾਂ ਅਧਿਆਪਕਾਂ ਤੋਂ ਨਵੰਬਰ 2017 ‘ਚ ਡਾਇਰੈਕਟਰ ਸਿੱਖਿਆ ਵਿਭਾਗ (ਸੈ.ਸਿੱ.) ਵੱਲੋਂ ਰੈਗੂਲਰ ਦੀਆਂ ਫਾਈਲਾਂ ਵੀ ਲੈ ਲਈਆਂ ਗਈਆਂ ਹਨ ਪਰ 10 ਮਹੀਨੇ ਬੀਤ ਜਾਣ ਤੋਂ ਬਾਅਦ ਵੀ ਇਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ। ਜਦ ਕਿ ਵਿੱਤ ਵਿਭਾਗ ਵੱਲੋਂ ਪੱਤਰ ਜਾਰੀ ਕਰਕੇ ਨਾ ਮਾਤਰ ਦਿੱਤੀ ਜਾ ਰਹੀ ਤਨਖਾਹ ਵੀ ਬੰਦ ਕਰ ਦਿੱਤੀ। ਇਸ ਤੋਂ ਇਲਾਵਾ ਸਰਕਾਰ ਵੱਲੋਂ ਮੀਟਿੰਗਾਂ ‘ਚ ਜਾਂ ਤਾਂ ਪੂਰੀ ਤਨਖਾਹ ਹੋਣ ਤੱਕ 10000 ਰੁਪਏ ਸਲਾਨਾ ਵਾਧਾ ਜਾਂ ਅਪਰੈਲ 2019 ਤੋਂ ਰੈਗੂਲਰ ਕਰਨ ਦੀਆਂ ਅਜੀਬੋ ਗਰੀਬ ਸ਼ਰਤਾਂ ਦਾ ਪ੍ਰਸਤਾਵ ਸਾਡੇ ਸਾਹਮਣੇ ਰੱਖਿਆ ਗਿਆ, ਜਿਸ ਨੂੰ ਅਸੀਂ ਮੁੱਢੋਂ ਰੱਦ ਕਰਦੇ ਹਾਂ ਤੇ ਆਪਣੇ 3 ਸਾਲ ਪੂਰੇ ਹੋਣ ‘ਤੇ ਪੂਰੀ ਤਨਖਾਹ ਦੀ ਮੰਗ ਕਰਦੇ ਹਾਂ।
ਜੇਕਰ ਸਾਡੀਆਂ ਜਾਇਜ਼ ਮੰਗਾਂ ਵੱਲ ਪੰਜਾਬ ਸਰਕਾਰ ਧਿਆਨ ਨਹੀਂ ਦਿੰਦੀ ਤੇ ਸਾਨੂੰ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਤਾਂ 5178 ਅਧਿਆਪਕਾਂ ਦੁਆਰਾ ਜਲਦੀ ਹੀ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ। ਮਾਰਚ ਦੌਰਾਨ ਜਦੋਂ ਅਧਿਆਪਕ ਮੋਤੀ ਮਹਿਲਾਂ ਵੱਲ ਵਧ ਰਹੇ ਸਨ ਤਾਂ ਪੁਲਿਸ ਨੇ ਬੈਰੀਗੇਡ ਲਾਕੇ ਰੋਕ ਦਿੱਤਾ।
ਇਸ ਮੌਕੇ ਪੁਲਿਸ ਨਾਲ ਅਧਿਆਪਕਾਂ ਦੀ ਧੱਕਾ-ਮੁੱਕੀ ਵੀ ਹੋਈ। ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ। ਐੱਸਪੀ ਸਿਟੀ ਕੇਸਰ ਸਿੰਘ, ਡੀਐੱਸਪੀ-2 ਸਮੇਤ ਥਾਣਾ ਸਬਜੀ ਮੰਡੀ ਦੇ ਮੁਖੀ ਗੁਰਨਾਮ ਸਿੰਘ, ਐੱਸਐੱਚਓ ਸੁਖਵਿੰਦਰ ਸਿੰਘ ਟਿਵਾਣਾ ਸਮੇਤ ਹੋਰ ਅਧਿਕਾਰੀਆਂ ਨੇ ਮੋਰਚਾ ਸੰਭਾਲਿਆ ਹੋਇਆ ਹੈ। ਇਸ ਮੌਕੇ ਕਰਮਜੀਤ ਨਦਾਮਪੁਰ ਸੰਗਰੂਰ, ਹਰਦੀਪ ਸਿੰਘ ਫਤਹਿਗੜ੍ਹ ਸਾਹਿਬ, ਗੁਰਪ੍ਰੀਤ ਸਿੰਘ ਰੋਪੜ, ਗੁਰਜੀਤ ਕੌਰ ਮੋਹਾਲੀ, ਦਵਿੰਦਰ ਘੱਗਾ, ਗੁਰਪ੍ਰੀਤ ਘੱਗਾ, ਅੰਗਰੇਜ਼, ਸੁਧੀਰ ਸ਼ਰਮਾ, ਸੰਦੀਪ ਵਰਮਾ, ਚੰਦਰ ਮਨੀ ਸਮੇਤ ਵੱਡੀ ਗਿਣਤੀ ਅਧਿਆਪਕ ਹਾਜ਼ਰ ਸਨ।
ਸਿੱਖਿਆ ਮੰਤਰੀ ਨਾਲ  ਮੀਟਿੰਗ 8 ਨੂੰ
ਇੱਧਰ ਧਰਨੇ ਨੂੰ ਦੇਖਦਿਆਂ ਪਟਿਆਲਾ ਦੇ ਐੱਸਡੀਐੱਮ ਅਨਮੋਲ ਸਿੰਘ ਧਾਲੀਵਾਲ ਖੁਦ ਪੁੱਜੇ ਤੇ ਉਨ੍ਹਾਂ ਦੀ ਸਿੱਖਿਆ ਮੰਤਰੀ ਓ ਪੀ ਸੋਨੀ ਨਾਲ 8 ਅਕਤੂਬਰ ਨੂੰ ਮੀਟਿੰਗ ਸਬੰਧੀ ਪੱਤਰ ਦਿੱਤਾ ਗਿਆ। ਆਗੂਆਂ ਕਿਹਾ ਕਿ ਜੇਕਰ 8 ਅਕਤੂਬਰ ਨੂੰ ਉਨ੍ਹਾਂ ਦੀ ਗੱਲ ਸਿਰੇ ਨਾ ਚੜ੍ਹੀ ਤਾਂ ਉਹ ਇਸ ਤੋਂ ਵੀ ਤਕੜਾ ਸੰਘਰਸ਼ ਕਰਨਗੇ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਧਰਨਾ ਚੁੱਕ ਲਿਆ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਨੰਦਪੁਰ ਸਾਹਿਬ-ਨੈਣਾ ਦੇਵੀ ਦਰਮਿਆਨ ਬਣੇਗਾ ਰੋਪਵੇਅ
ਆਨੰਦਪੁਰ ਸਾਹਿਬ ਤੇ ਨੈਣਾ ਦੇਵੀ ਦਰਮਿਆਨ ਰੋਪਵੇਅ ਦੀ ਸਥਾਪਤੀ ਲਈ ਪੰਜਾਬ ਤੇ ਹਿਮਾਚਲ ਪ੍ਰਦੇਸ਼ ਸਰਕਾਰਾਂ ਵੱਲੋਂ ਇੱਕ ਸਹਿਮਤੀ ਪੱਤਰ
ਚੰਡੀਗੜ੍ਹ
ਆਨੰਦਪੁਰ ਸਾਹਿਬ ਤੇ ਨੈਣਾ ਦੇਵੀ ਦਰਮਿਆਨ ਰੋਪਵੇਅ ਦੀ ਸਥਾਪਤੀ ਲਈ ਪੰਜਾਬ ਤੇ ਹਿਮਾਚਲ ਪ੍ਰਦੇਸ਼ ਸਰਕਾਰਾਂ ਵੱਲੋਂ ਇੱਕ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਕਰਨ ਦੇ ਨਾਲ ਇਸ ਖਿੱਤੇ ਵਿਚ ਸੈਰ-ਸਪਾਟੇ ਨੂੰ ਵੱਡਾ ਉਤਸ਼ਾਹ ਮਿਲਣ ਲਈ ਰਾਹ ਪੱਧਰਾ
ਹੋ ਗਿਆ ਹੈ।
ਇਸ ਸਹਿਮਤੀ ਪੱਤਰ ‘ਤੇ ਹਸਤਾਖਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹਿਮਚਾਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਦੀ ਹਾਜ਼ਰੀ ‘ਚ ਸੈਰ-ਸਪਾਟਾ ਤੇ ਸੱਭਿਆਚਾਰ ਮਾਮਲੇ ਪੰਜਾਬ ਦੇ ਸਕੱਤਰ ਵਿਕਾਸ ਪ੍ਰਤਾਪ ਤੇ ਹਿਮਾਚਲ ਪ੍ਰਦੇਸ਼ ਦੇ ਸੈਰ-ਸਪਾਟਾ ਦੇ ਏਸੀਐੱਸ ਰਾਮ ਸੁਭਾਗ ਸਿੰਘ ਨੇ ਕੀਤੇ। ਇਸ ਮੌਕੇ ਜੈ ਰਾਮ ਠਾਕੁਰ ਨੇ ਕਿਹਾ ਕਿ ਇਹ ਪ੍ਰੋਜੈਕਟ ਲੰਮਾ ਸਮਾਂ ਪਹਿਲਾਂ ਹੀ ਮੁਕੰਮਲ ਹੋ ਜਾਣਾ ਚਾਹੀਦਾ ਸੀ ਕਿਉਂਕਿ ਦੋਵਾਂ ਸੂਬਿਆਂ ਵਾਸਤੇ ਇਸ ਪ੍ਰੋਜੈਕਟ ਦੀ ਬਹੁਤ ਜ਼ਿਆਦਾ ਮਹੱਤਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਹਿਮਾਚਲ ਨੇ ਇਹ ਪ੍ਰੋਜੈਕਟ 2014 ‘ਚ ਰੱਦ ਕਰ ਦਿੱਤਾ ਸੀ ਪਰ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨ ਤੋਂ ਬਾਅਦ ਇਸ ਨੂੰ ਮੁੜ ਸੁਰਜੀਤ ਕਰਨ ਦੀ ਪਹਿਲਕਦਮੀ ਕੀਤੀ।
ਇਹ ਪ੍ਰੋਜੈਕਟ ਜਨਤਕ-ਨਿੱਜੀ ਭਾਈਵਾਲੀ (ਪੀਪੀਪੀ) ਦੇ ਹੇਠ ਸਥਾਪਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਤੇ ਹਿਮਚਾਲ ਪ੍ਰਦੇਸ਼ ਸਰਕਾਰਾਂ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਤੇ ਨੈਣਾ ਦੇਵੀ ਦਰਮਿਆਨ ਰੋਪਵੇਅ ਸਥਾਪਤ ਕਰਨ ਲਈ 26 ਜੁਲਾਈ, 2012 ਨੂੰ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਗਏ ਸਨ। ਪੰਜਾਬ ਦੇ ਸੈਰ-ਸਪਾਟਾ ਵਿਭਾਗ ਨੇ ਇਸ ਵਾਸਤੇ 118 ਕਨਾਲ ਤੇ 13 ਮਰਲਾ ਜ਼ਮੀਨ ਪ੍ਰਾਪਤ ਕੀਤੀ ਸੀ ਪਰ ਹਿਮਚਾਲ ਪ੍ਰਦੇਸ਼ ਸਰਕਾਰ ਨੇ 3 ਜੂਨ, 2014 ਨੂੰ ਇਹ ਸਮਝੌਤਾ ਰੱਦ ਕਰ
ਦਿੱਤਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਪਾਨ ਤੇ ਅਮਰੀਕਾ ਦਰਮਿਆਨ ਵਪਾਰਕ ਗੱਲਬਾਤ 24 ਸਤੰਬਰ ਨੂੰ
ਟੋਕੀਓ, ਏਜੰਸੀ।
ਜਪਾਨ ਅਤੇ ਅਮਰੀਕਾ ਦਰਮਿਆਨ 24 ਸਤੰਬਰ ਨੂੰ ਨਿਊਯਾਰਕ ‘ਚ ਵਪਾਰਕ ਗੱਲਬਾਤ ਦਾ ਦੂਜਾ ਦੌਰ ਸ਼ੁਰੂ ਹੋਵੇਗਾ। ਜਪਾਨ ਦੇ ਵਿੱਤ ਮੰਤਰੀ ਤੋਸ਼ੀਮਿਤਸੂ ਮੋਤੇਗੀ ਨੇ ਅੱਜ ਇਸ ਗੱਲ ਦੀ ਜਾਣਕਾਰੀ ਦਿੱਤੀ। ਅਗਸਤ ‘ਚ ਸ੍ਰੀ ਮੋਤੇਗੀ ਅਤੇ ਅਮਰੀਕੀ ਵਪਾਰ ਪ੍ਰਤੀਨਿਧੀ ਰਾਬਰਟ ਲਾਈਟਥਾਈਜਰ ਦਰਮਿਆਨ ਹੋਏ ਪਹਿਲੇ ਦੌਰ ਦੀ ਮੀਟਿੰਗ ਤੋਂ ਬਾਅਦ ਇਹ ਗੱਲਬਾਤ ਕਾਫੀ ਮਹੱਤਵਪੂਰਨ ਮੰਨੀ ਜਾ ਰਹੀ ਹੈ। ਪਹਿਲੇ ਦੌਰ ਦੀ ਗੱਲਬਾਤ ‘ਚ ਦੋਵਾਂ ਦੇਸ਼ਾ ਦਰਿਆਮਨ ਦੁਵੱਲੇ ਮੁਕਤ ਵਪਾਰ ਸਮਝੌਤੇ (ਐਫਟੀਏ) ਸਬੰਧੀ ਸਹਿਮਤ ਨਹੀਂ ਬਣ ਸਕੀ ਸੀ। ਸ੍ਰੀ ਮੋਤੇਗੀ ਨੇ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਕਿਹਾ ਪਹਿਲੇ ਦੌਰ ‘ਚ ਕੁਝ ਮੁੱਦਿਆਂ ਸਬੰਧੀ ਬਣੀ ਸਹਿਮਤੀ ਦੇ ਆਧਾਰ ‘ਤੇ ਅਸੀਂ ਇਹ ਉਮੀਦ ਕਰਦੇ ਹਾਂ ਕਿ ਇਸ ਮੀਟਿੰਗ ਦੇ ਪਰਿਣਾਮ ਦੋਵਾਂ ਦੇਸ਼ਾਂ ਲਈ ਵਧੀਆ ਹੋਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੁਲਿਸ ਦੇ ਹੱਥ ਨਹੀਂ ਲੱਗਾ ਕੋਈ ਸੁਰਾਗ
‘ਭਿੰਡਰਾਂਵਾਲਾ ਟਾਈਗਰਜ਼ ਫੋਰਸ ਆਫ ਖਾਲਿਸਤਾਨ’ ਨੇ ਲਈ ਜਿੰਮੇਵਾਰੀ
ਜਲੰਧਰ, ਸੱਚ ਕਹੂੰ ਨਿਊਜ਼
ਜਲੰਧਰ ਦੇ ਮਕਸੂਦਾਂ ਥਾਣੇ ‘ਚ ਸ਼ੁੱਕਰਵਾਰ ਸ਼ਾਮ ਨੂੰ ਹੋਏ 4 ਬੰਬ ਧਮਾਕਿਆਂ ‘ਚ ਜਿੱਥੇ 24 ਘੰਟੇ ਬੀਤ ਜਾਣ ‘ਤੇ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗਾ। ਉੱਥੇ ਸੋਸ਼ਲ ਮੀਡੀਆ ‘ਚ ਵਾਇਰਲ ਹੋਏ  ‘ਭਿੰਡਰਾਂਵਾਲਾ ਟਾਈਗਰਜ਼ ਫੋਰਸ ਆਫ ਖਾਲਿਸਤਾਨ’ ਦੇ ਨਾਂਅ ਦੇ ਪੱਤਰ ‘ਚ ‘ਭਿੰਡਰਾਂਵਾਲਾ ਟਾਈਗਰਜ਼ ਫੋਰਸ ਆਫ ਖਾਲਿਸਤਾਨ’ ਵੱਲੋਂ ਇਸ ਧਮਾਕੇ ਦੀ ਜਿੰਮੇਵਾਰ ਲਈ ਗਈ ਹੈ, ਜਿਸ ਕਾਰਨ ਇਸ ਮਾਮਲੇ ਦੀ ਗੁੱਥੀ ਹੋਰ ਵੀ ਗੁੰਝਲਦਾਰ ਹੋ ਗਈ ਹੈ। ਸ਼ਹਿਰ ਦੇ ਬਾਹਰੀ ਇਲਾਕੇ ਵਿੱਚ ਬਣੇ  ਮਕਸੂਦਾਂ ਥਾਣੇ ਵਿੱਚ ਇੱਕ-ਇੱਕ ਕਰਕੇ ਲਗਾਤਾਰ ਹੋਏ ਚਾਰ ਧਮਾਕਿਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਧਮਾਕਿਆਂ ਦਾ ਖੁਰਾ ਖੋਜ ਲੱਭਣ ਲਈ ਅੱਜ ਪੂਰਾ ਦਿਨ ਪੁਲਿਸ ਦੀਆਂ ਵੱਖ-ਵੱਖ ਟੀਮਾਂ ਮਾਮਲੇ ਦੀ ਜਾਂਚ ਕਰਦੀ ਰਹੀਆਂ ਪਰ ਕੁਝ ਹਾਸਿਲ ਨਹੀਂ ਹੋਇਆ। ਇਸ ਮਾਮਲੇ ‘ਚ ਜਲੰਧਰ ਤੋਂ ਬਾਅਦ ਚੰਡੀਗੜ੍ਹ ਦੀ ਫਾਰੇਂਸਿਕ ਟੀਮ ਨੇ ਵੀ ਮੌਕੇ ਦਾ ਮੁਆਇਨਾ ਕੀਤਾ। ਇਸ ਤੋਂ ਬਾਅਦ ਮਾਮਲੇ ਦੀ ਜਾਂਚ ਵਿੱਚ ਐਨਐਸਜੀ ਨੂੰ ਵੀ ਸ਼ਾਮਿਲ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਦੂਜੇ ਪਾਸੇ ‘ਭਿੰਡਰਾਂਵਾਲਾ ਟਾਈਗਰਜ਼ ਫੋਰਸ ਆਫ ਖਾਲਿਸਤਾਨ’ ਵੱਲੋਂ ਇਸ ਧਮਾਕੇ ਦੀ ਜਿੰਮੇਵਾਰੀ ਲਈ ਗਈ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ‘ਭਿੰਡਰਾਂਵਾਲਾ ਟਾਈਗਰਜ਼ ਫੋਰਸ ਆਫ ਖਾਲਿਸਤਾਨ’ ਦੇ ਨਾਂਅ ਦੇ ਪੱਤਰ ‘ਚ ਮਕਸੂਦਾਂ ਥਾਣੇ ‘ਚ ਹੋਏ ਧਮਾਕੇ ਦੀ ਜ਼ਿੰਮੇਵਾਰੀ ਲੈਣ ਦੇ ਨਾਲ-ਨਾਲ ਐੱਸਐੱਸਪੀ ਦਫਤਰ ਨਵਾਂਸ਼ਹਿਰ ਅਤੇ ਦਰਿਆ ਪੁਲਿਸ ਸਟੇਸ਼ਨ ਚੰਡੀਗੜ੍ਹ ‘ਤੇ ਹਮਲੇ ਕਰਨ ਦੀ ਵੀ ਕਥਿਤ ਤੌਰ ‘ਤੇ ਜ਼ਿੰਮੇਵਾਰੀ ਲਈ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜੇਤਲੀ ਤੇ ਮਾਲਿਆ ਦਰਮਿਆਨ ਹੋਈ ਸੀ ਲੰਮੀ ਗੱਲਬਾਤ : ਰਾਹੁਲ
ਮਾਲਿਆ-ਜੇਤਲੀ ਵਿਵਾਦ : ਕਾਂਗਰਸ ਨੇ ਮੰਗਿਆ ਅਰੁਣ ਜੇਤਲੀ ਤੋਂ ਅਸਤੀਫ਼ਾ
ਪੂਨਿਆ ਨੇ ਦਾਅਵਾ ਕੀਤਾ ਕਿ ਜੇਤਲੀ ਤੇ ਮਾਲਿਆ ਦੀ ਮੁਲਾਕਾਤ ਸੰਸਦ ਦੇ ਕੇਂਦਰੀ ਰੂਮ ‘ਚ ਇੱਕ ਮਾਰਚ ਨੂੰ ਹੋਈ ਸੀ
ਨਵੀਂ ਦਿੱਲੀ, ਏਜੰਸੀ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਹੈ ਕਿ ਕਰੋੜਾਂ ਰੁਪਏ ਦੇ ਬੈਂਕ ਘਪਲੇ ਦੇ ਦੋਸ਼ੀ ਵਿਜੈ ਮਾਲਿਆ ਦੀ ਵਿਦੇਸ਼ ਜਾਣ ਤੋਂ ਪਹਿਲਾਂ ਵਿੱਤ ਮੰਤਰੀ ਅਰੁਣ ਜੇਤਲੀ ਦਰਮਿਆਨ ਲੰਮੀ ਗੱਲਬਾਤ ਹੋਈ ਸੀ ਤੇ ਹੁਣ ਉਨ੍ਹਾਂ ਦੀ ਮੁਲਾਕਾਤ ਦੇ ‘ਸਬੂਤ’ ਦੇ ਮੱਦੇਨਜ਼ਰ ਜੇਤਲੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ।
ਗਾਂਧੀ ਨੇ ਅੱਜ ਕਾਂਗਰਸ ਦਫ਼ਤਰ ‘ਚ ਵਿਸ਼ੇਸ਼ ਪ੍ਰੈਸ ਕਾਨਫਰੰਸ ‘ਚ ਦੋਸ਼ ਲਾਇਆ ਕਿ ਜੇਤਲੀ ਤੇ ਮਾਲਿਆ ਦਰਮਿਆਨ ਕੋਈ ਨਾ ਕੋਈ ‘ਡੀਲ’ ਹੋਈ ਸੀ। ਜੇਤਲੀ ਦਾ ਇਹ ਕਹਿਣਾ ਪੂਰੀ ਤਰ੍ਹਾਂ ਝੂਠ ਹੈ ਕਿ ਮਾਲਿਆ ਨਾਲ ਉਨ੍ਹਾਂ ਦੀ ਮੁਲਾਕਾਤ ਸੰਸਦ ਦੇ ਗਲਿਆਰੇ ‘ਚ ਚੱਲਦੇ-ਚੱਲਦੇ ਕੁਝ ਪਲ ਲਈ ਹੋਈ ਸੀ ਉਨ੍ਹਾਂ ਦਾਅਵਾ ਕੀਤਾ ਕਿ ਅਸਲ ‘ਚ ਦੋਵਾਂ ਦਰਮਿਆਨ ਲੰਮੀ ਮੀਟਿੰਗ ਹੋਈ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਂਸਦ ਪੀ ਐਲ ਪੂਨੀਆ ਜੇਤਲੀ ਤੇ ਮਾਲਿਆ ਦਰਮਿਆਨ ਹੋਈ ਮੁਲਾਕਾਤ ਦੇ  ਗਵਾਹ ਹੈ।
ਪ੍ਰੈੱਸ ਕਾਨਫਰੰਸ ‘ਚ ਮੌਜ਼ੂਦ ਪੂਨੀਆ ਨੇ ਦਾਵਆ ਕੀਤਾ ਕਿ ਜੇਤਲੀ ਤੇ ਮਾਲਿਆ ਦੀ ਮੁਲਾਕਾਤ ਸੰਸਦ ਦੇ ਕੇਂਦਰੀ ਰੂਮ ‘ਚ ਇੱਕ ਮਾਰਚ 2016 ਨੂੰ ਹੋਈ ਸੀ ਪਹਿਲਾਂ ਦੋਵੇਂ ਰੂਪ ‘ਚ ਇੱਕ ਕਿਨਾਰੇ ਕੁਝ ਮਿੰਟ ਗੱਲ ਕਰਦੇ ਰਹੇ ਤੇ ਉਸ ਤੋਂ ਬਾਅਦ ਉਨ੍ਹਾਂ ਦਰਮਿਆਨ ਲਗਭਗ 15-20 ਮਿੰਟਾਂ ਤੱਕ ਮੀਟਿੰਗ ਕਰਕੇ ਗੱਲਬਾਤ ਹੋਈ ਪੁਨੀਆ ਨੇ ਕਿਹਾ ਕਿ ਕੇਂਦਰੀ ਰੂਮ ‘ਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਤੇ ਫੁਟੇਜ ਤੋਂ ਇਸ ਮੁਲਾਕਾਤ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ।
ਮਾਲਿਆ-ਜੇਤਲੀ ਮੁਲਾਕਾਤ ਦਾ ਗਵਾਹ ਹੋਣ ਦਾ ਪੂਨੀਆ ਨੇ ਕੀਤਾ ਦਾਅਵਾ
ਨਵੀਂ ਦਿੱਲੀ। ਕਾਂਗਰਸੀ ਆਗੂ ਤੇ ਸਾਂਸਦ ਪੀ ਐਲ ਪੂਨੀਆ ਨੇ ਵਿੱਤ ਮੰਤਰੀ ਅਰੁਣ ਜੇਤਲੀ ਤੇ ਭਗੌੜੇ ਵਪਾਰੀ ਵਿਜੈ ਮਾਲਿਆ ਦਰਮਿਆਨ ਉਨ੍ਹਾਂ ਸਾਹਮਣੇ ਮੁਲਾਕਾਤ ਹੋਦ ਦਾ ਦਾਅਵਾ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀ ਗੱਲ ਗਲਤ ਨਿਕਲਦੀ ਹੈ ਤਾਂ ਉਹ ਸਿਆਸਤ ਛੱਡਣ ਲਈ ਤਿਆਰ ਹਨ, ਨਹੀਂ ਤਾਂ ਜੇਤਲੀ ਸਿਆਸਤ ਤੋਂ ਸੰਨਿਆਸ ਲੈ ਲੈਣ।
ਵਿੱਤ ਮੰਤਰੀ ਇਸ ਮਸਲੇ ‘ਤੇ ਢਾਈ ਸਾਲਾਂ ਤੱਕ ਚੁੱਪ ਵੱਟੀ ਰਹੇ ਸੰਸਦ ‘ਚ ਇਸ ਮਾਮਲੇ ‘ਤੇ ਬਹਿਸ ਹੋਈ ਪਰ ਉਨ੍ਹਾਂ ਮਾਲਿਆ ਨਾਲ ਮੁਲਾਕਾਤ ਦਾ ਜ਼ਿਕਰ ਨਹੀਂ ਕੀਤਾ। ਜ਼ਿਕਰਯੋਗ ਹੈ ਕਿ ਮਾਲਿਆ ਨੇ ਕੱਲ੍ਹ ਲੰਦਨ ‘ਚ ਕਿਹਾ ਸੀ ਕਿ ਬੈਂਕਾਂ ਤੋਂ ਕਰਜ਼ ਨੂੰ ਨਿਪਟਾਉਣ ਸਬੰਧੀ ਉਨ੍ਹਾਂ ਜੇਤਲੀ ਨਾਲ ਮੁਲਾਕਾਤ ਕੀਤੀ ਸੀ, ਜਿਸ ਦਾ ਵਿੱਤ ਮੰਤਰੀ ਨੇ ਖੰਡਨ ਕਰਦਿਆਂ ਕਿਹਾ ਕਿ ਉਨ੍ਹਾਂ ਨਾ ਤਾਂ ਆਪਣੇ ਘਰ ‘ਚ ਤੇ ਨਾ ਹੀ ਆਪਣੇ ਦਫ਼ਤਰ ‘ਚ ਉਨ੍ਹਾਂ ਨਾਲ ਕਦੇ ਮੁਲਾਕਾਤ ਕੀਤੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਫਿਰੋਜ਼ਪੁਰ (ਸੱਚ ਕਹੂੰ ਨਿਊਜ਼)। 19 ਸਤੰਬਰ ਨੂੰ ਹੋਣ ਜਾ ਰਹੀਆਂ ਬਲਾਕ ਸੰਮਤੀ ਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਨੂੰ ਲੈ ਕੇ ਜਿੱਥੇ ਕਾਂਗਰਸੀਆਂ ‘ਤੇ ਅਕਾਲੀਆਂ ਨੂੰ ਇਨ੍ਹਾਂ ਚੋਣਾਂ ਦੇ ਪੱਤਰ ਦਾਖਲ ਨਾ ਕਰਨ ਦੇ ਦੋਸ਼ ਲੱਗੇ ਹਨ, ਉੱਥੇ ਹੀ ਜ਼ਿਲ੍ਹਾ ਫਿਰੋਜ਼ਪੁਰ ‘ਚ ਇੱਕ ਸੀਟ ‘ਤੇ ਚੋਣ ਲੜਨ ਲਈ ਤਿਆਰ ਦੋ ਕਾਂਗਰਸ ਦੇ ਆਗੂਆਂ ਵਿਚਕਾਰ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਅਨੁਸਾਰ ਜ਼ੋਨ ਜੋਧਪੁਰ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਲਈ ਆਲ ਇੰਡਿਆ ਕਾਂਗਰਸ ਯੂਥ ਦੇ ਸਕੈਟਰੀ ਗੁਰਭੇਜ ਸਿੰਘ ਟਿੱਬੀ ਤੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਰਾਣਾ ਸੋਢੀ ਦੇ ਪੀਏ ਨਸੀਬ ਸੰਧੂ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਸਨ ਪਰ 10 ਸਤੰਬਰ ਨੂੰ ਹੋਈ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ ਗੁਰਭੇਜ ਸਿੰਘ ਟਿੱਬੀ ਦੇ ਕਾਗਜ਼ ਕੈਂਸਲ ਕੀਤੇ ਗਏ, ਜਿਸ ਤੋਂ ਬਾਅਦ ਦੋਵਾਂ ਧਿਰਾਂ ‘ਚ ਝੜਪ ਹੋਈ। ਇਸ ਝੜਪ ਦੌਰਾਨ ਪੁਲਿਸ ਵੱਲੋਂ ਗੁਰਭੇਜ ਟਿੱਬੀ ਦੇ ਭਰਾ ਸੁਖਦੇਵ ਸਿੰਘ ਨੂੰ ਗ੍ਰਿਫਤਾਰ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਇਸ ਸਬੰਧੀ ਜਦ ਗੁਰਭੇਜ ਸਿੰਘ ਟਿੱਬੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਿਆਸੀ ਦਬਾਅ ਕਾਰਨ ਉਨ੍ਹਾਂ ਝੂਠਾ ਦੋਸ਼ ਲਾ ਕੇ ਉਸ ਦੇ ਕਾਗਜ਼ ਰੱਦ ਕਰਵਾਏ ਗਏ ਤੇ ਇਸ ਸਬੰਧੀ ਉਹ ਦੁਬਾਰਾ ਅਪੀਲ ਕਰਨਗੇ।
ਦੂਜੇ ਪਾਸੇ ਨਸੀਬ ਸੰਧੂ ਨਾਲ ਗੱਲ ਕਰਨ ‘ਤੇ ਉਹਨਾਂ ਦੱਸਿਆ ਕਿ ਗੁਰਭੇਜ ‘ਤੇ ਪੰਚਾਇਤੀ ਜ਼ਮੀਨ ‘ਤੇ ਕਬਜ਼ਾ ਕਰਨ ਦੇ ਐਲੀਗੇਸ਼ਨ ਹਨ, ਜਿਸ ਕਾਰਨ ਕਾਗਜ਼ ਕੈਂਸਲ ਹੋਏ, ਜਿਸ ਕਾਰਨ ਇਹਨਾਂ ਨੇ ਉਸਨੂੰ ਰਿਵਾਲਵਰ ਕੱਢ ਕੇ ਕਥਿਤ ਤੌਰ ‘ਤੇ ਗੋਲੀ ਮਾਰਨ ਲੱਗੇ ਸਨ ਤਾਂ ਮੌਕੇ ‘ਤੇ ਉਨ੍ਹਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ। ਜਦ ਇਸ ਸਬੰਧੀ ਸਬੰਧਿਤ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ।