Hands - Sach Kahoon Punjabi
ਚੋਰਾਂ ਨੇ ਤੋੜੇ ਸੇਫ ਚੁੱਕਿਆ ਸਾਮਾਨ, ਪੁਲਿਸ ਕਰ ਰਹੀ ਐ ਜਾਂਚ
ਸੁਨਾਮ, ਊਧਮ ਸਿੰਘ ਵਾਲਾ (ਕਰਮ ਥਿੰਦ/ਖੁਸ਼ਪ੍ਰੀਤ ਜੋਸ਼ਨ) ਸਥਾਨਕ ਨਵੀਂ ਅਨਾਜ ਮੰਡੀ ‘ਚ ਅੱਜ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ 12 ਦੇ ਕਰੀਬ ਆੜ੍ਹਤੀਆਂ ਦੀ ਦੁਕਾਨਾਂ ‘ਚੋਂ (thieves) ਚੋਰਾਂ ਨੇ ਤਾਲੇ ਤੋੜ ਕੇ ਚੋਰੀ ਕੀਤੀ ਇਸ ਮੌਕੇ ਆੜ੍ਹਤੀਆਂ ਦੇ ਦੱਸਣ ਦੇ ਮੁਤਾਬਿਕ ਇੱਕ ਪਾਸੇ ਵਾਲੀ ਲਾਇਨ ‘ਚ ਤਕਰੀਬਨ 9 ਦੁਕਾਨਾਂ ਦੇ ਤਾਲੇ ਤੋੜ ਕੇ ਚੋਰਾਂ ਵੱਲੋਂ ਚੋਰੀ ਕੀਤੀ ਗਈ ਜਿਸ ਚ ਚੋਰਾਂ ਵੱਲੋਂ ਅੰਦਰ ਵੜ ਕੇ ਕਿਸੇ ਦੁਕਾਨ ਦਾ ਸੇਫ, ਅਲਮਾਰੀਆਂ ਖੋਲ੍ਹੀਆਂ ਗਈਆਂ ਅਤੇ ਜੋ ਵੀ ਮਿਲਿਆ ਉਸ ਨੂੰ ਚੋਰੀ ਕਰ ਲਿਆ ਗਿਆ ਜਦਕਿ ਇੱਕ ਦੁਕਾਨ ਤਾਂ ਉਨ੍ਹਾਂ ਵੱਲੋਂ ਚਿੱਪ ਵਾਲਾ ਕੈਮਰਾ ਤੱਕ ਵੀ ਚੋਰੀ ਕਰ ਲਿਆ
ਮੌਕੇ ਦਾ ਜਾਇਜ਼ਾ ਲੈਣ ਪਹੁੰਚੇ ਆੜ੍ਹਤੀ ਐਸੋਸੀਏਸਨ ਦੇ ਪ੍ਰਧਾਨ ਮਨੀਸ ਸੋਨੀ ਨੇ ਕਿਹਾ ਕਿ ਮੰਡੀ ਚ ਚੌਕੀਦਾਰਾਂ ਦਾ ਅਤੇ ਸੀਸੀਟੀਵੀ ਕੈਮਰੇ ਦਾ ਪ੍ਰਬੰਧ ਕੀਤਾ ਜਾਵੇਗਾ ਉਨ੍ਹਾਂ ਨੇ ਦੱਸਿਆ ਕਿ ਮੰਡੀ ਚ ਪਹਿਲਾਂ ਗੇਟ ਲਗਾਏ ਗਏ ਹਨ ਕਿਉਂਕਿ ਪਹਿਲਾਂ ਕਾਫੀ ਨੁਕਸਾਨ ਹੋ ਜਾਦਾ ਸੀ ਇਸ ਮਾਮਲੇ ਦੀ ਫੋਰੈਂਸਿਕ ਮੋਬਾਇਲ ਵੈਨ ਵੱਲੋਂ ਜਾਂਚ ਕੀਤੀ ਜਾ ਰਹੀ ਹੈ
ਚੋਰਾਂ ਵੱਲੋਂ ਕੀਤੀ ਗਈ ਚੋਰੀ ਦੇ ਫਿੰਗਰ ਪ੍ਰਿੰਟ ਤੇ ਹੋਰ ਕਈ ਜਾਂਚ ਕਰ ਰਹੀ ਹੈ ਪੁਲਿਸ ਵੱਲੋਂ ਇਸ ਘਟਨਾ ਨੂੰ ਲੈ ਕੇ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਕਿ ਇਹ ਚੋਰ ਫੜੇ ਜਾ ਸਕਣ ਇਸ ਮੌਕੇ ਮੈਡਮ ਦਾਮਨ ਬਾਜਵਾ ਕਾਂਗਰਸ ਸਪੋਕਸ ਪਰਸਨ ਪੰਜਾਬ ਨੇ ਕਿਹਾ ਕਿ ਜੋ ਅੱਜ ਸਵੇਰੇ ਸੁਨਾਮ ਵਿੱਚ ਦੁਕਾਨਾਂ ਵਿੱਚ ਚੋਰੀ ਦਾ ਮਸਲਾ ਸਾਹਮਣੇ ਆਇਆ ਹੈ ਅਤੇ ਜੋ ਸੁਨਾਮ ਵਿੱਚ ਪਿਛਲੇ ਦਿਨਾਂ ਵਿੱਚ ਇਸ ਤਰ੍ਹਾਂ ਦੀ ਦਿੱਕਤ ਸੁਨਾਮ ਵਾਸੀਆਂ ਨੂੰ ਆ ਰਹੀ ਹੈ, ਇਹ ਇੱਕ ਬਹੁਤ ਹੀ ਗੰਭੀਰ ਮਸਲਾ ਹੈ ਉਨ੍ਹਾਂ ਕਿਹਾ ਕਿ ਪੁਲਿਸ ਨੇ ਉਹਨਾਂ ਨੂੰ ਭਰੋਸਾ ਦਵਾਇਆ ਕਿ ਆਉਣ ਵਾਲੇ 48 ਘੰਟਿਆਂ ਵਿੱਚ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ
ਸਥਾਨਕ ਨਵੀਂ ਅਨਾਜ ਮੰਡੀ ‘ਚ ਅੱਜ ਉਸ ਸਮੇਂ ਦਹਿਸ਼ਤ ਦਾ ਮਾਹੌਲ
ਆੜ੍ਹਤੀਆਂ ਦੀ ਦੁਕਾਨਾਂ ‘ਚੋਂ ਚੋਰਾਂ ਨੇ ਤਾਲੇ ਤੋੜ ਕੇ ਕੀਤੀ ਚੋਰੀ
9 ਦੁਕਾਨਾਂ ਦੇ ਤਾਲੇ ਤੋੜ ਕੇ ਚੋਰਾਂ ਵੱਲੋਂ ਚੋਰੀ ਕੀਤੀ ਗਈ
ਇੱਕ ਦੁਕਾਨ ਤਾਂ ਉਨ੍ਹਾਂ ਵੱਲੋਂ ਚਿੱਪ ਵਾਲਾ ਕੈਮਰਾ ਤੱਕ ਵੀ ਚੋਰੀ ਕਰ ਲਿਆ
ਮੰਡੀ ਚ ਚੌਕੀਦਾਰਾਂ ਦਾ ਅਤੇ ਸੀਸੀਟੀਵੀ ਕੈਮਰੇ ਦਾ ਪ੍ਰਬੰਧ ਕੀਤਾ ਜਾਵੇਗਾ
ਚੋਰਾਂ ਵੱਲੋਂ ਕੀਤੀ ਗਈ ਚੋਰੀ ਦੇ ਫਿੰਗਰ ਪ੍ਰਿੰਟ ਤੇ ਹੋਰ ਜਾਂਚ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਨੌਜਵਾਨਾਂ ਦੇ ਹੱਥ ‘ਚ ਹੋਵੇਗੀ ਅਗਲੇ ਦਹਾਕੇ ਵਾਗਡੋਰ : ਮੋਦੀ
ਮਨ ਕੀ ਬਾਤ ‘ਚ ਬੋਲੇ ਮੋਦੀ
ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਲੇ ਦਹਾਕੇ ‘ਚ ਨੌਜਵਾਨਾਂ Youth ਦੀ ਅਗਵਾਈ ‘ਤੇ ਭਰੋਸਾ ਪ੍ਰਗਟ ਕਰਦੇ ਹੋਏ ਐਤਵਾਰ ਨੂੰ ਕਿਹਾ ਕਿ ਇਨ੍ਹਾਂ ਦੀ ਸਮਰੱਥਾ ਨਾਲ ਦੇਸ਼ ਦਾ ਵਿਕਾਸ ਹੋਵੇਗਾ। ਭਾਰਤ ਨੂੰ ਆਧੁਨਿਕ ਬਣਾਉਣ ‘ਚ ਇਸ ਦੀ ਮਹੱਤਵਪੂਰਨ ਭਮਿਕਾ ਹੋਵੇਗੀ। ਮੋਦੀ ਅਕਾਸ਼ਵਾਣੀ ‘ਤੇ ਆਪਣੇ ਮਹੀਨਾਵਾਰ ਪ੍ਰੋਗਰਾਮ ਮਨ ਕੀ ਬਾਤ ‘ਚ ਬੋਲ ਰਹੇ ਸਨ। ਉਨ੍ਹਾਂ ਕਿਹਾ ਕਿ ਆਧੁਨਿਕ ਨੌਜਵਾਨ ਵਿਵਸਥਾ ‘ਤੇ ਭਰੋਸਾ ਕਰਦਾ ਹੈ। ਉਨ੍ਹਾਂ ਅਰਾਜਕਤਾ, ਅਵਿਵਸਥਾ, ਅਸਥਿਰਤਾ, ਪਰਿਵਾਰਵਾਦ, ਜਾਤੀਵਾਦੀ, ਆਪਣਾ-ਪਰਾਇਆ, ਇਸਤਰੀ ਪੁਰਸ਼ ਵਰਗੇ ਭੇਦਭਾਵਾਂ ਤੋਂ ਚਿੜ ਰਿਹਾ ਹੈ। ਇਸ ਨੂੰ ਉਹ ਪਸੰਦ ਨਹੀਂ ਕਰਦੇ।
ਕੁਝ ਨਵਾਂ ਕਰਨ ਦਾ ਸੁਪਨਾ
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੀ ਪੀੜ੍ਹੀ ਬਹੁਤ ਹੀ ਪ੍ਰਤਿਭਾਸ਼ਾਲੀ ਹੈ। ਕੁਝ ਨਵਾਂ ਕਰਨ ਦਾ, ਵੱਖ ਕਰਨ ਦਾ, ਉਨ੍ਹਾਂ ਦਾ ਸੁਪਨਾ ਰਹਿੰਦਾ ਹੈ। ਉਸ ਦੇ ਆਪਣੇ ਵਿਚਾਰ ਵੀ ਹੁੰਦੇ ਹਨ। ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਉਹ ਵਿਵਸਥਾ ਪਸੰਦ ਕਰਦੇ ਹਨ। ਉਹ ਇਹ ਵੀ ਮੰਨਦੇ ਹਨ ਅਤੇ ਕਦੋਂ, ਕਿੱਥੇ ਇਸ ਦਾ ਪਾਲਣ ਨਹੀਂ ਹੁੰਦਾ ਤਾਂ ਉਹ ਬੇਚੈਨ ਵੀ ਹੋ ਜਾਂਦੇ ਹਨ। ਹਿੰਮਤ ਨਾਲ ਸਵਾਲ ਵੀ ਕਰਦੇ ਹਨ। ਅੱਜ, ਭਾਰਤ ਨੂੰ ਇਸ ਪੀੜ੍ਹੀ ਤੋਂ ਬਹੁਤ ਉਮੀਦਾਂ ਹਨ। ਇਨ੍ਹਾਂ ਨੌਜਵਾਨਾਂ ਨੂੰ, ਦੇਸ਼ ਨੂੰ, ਨਵੀਂ ਉਚਾਈ ‘ਤੇ ਲੈ ਜਾਣਾ ਹੈ।
ਇਹ ਵੀ ਬੋਲੀ ਪ੍ਰਧਾਨ ਮੰਤਰੀ
ਦੇਸ਼ ਦੇ ਵਿਕਾਸ ਨੂੰ ਗਤੀ ਦੇ ‘ਚ ਨਿਭਾਵਾਂਗੇ ਅਹਿਮ ਭੂਮਿਕਾ।
ਮਿਲੇਨੀਅਲਸ ਅਤੇ ਜੇਨੈਰੇਸ਼ਨ ਜੈੱਡ ਦੇ ਨਾਂਅ ਨਾਲ ਜਾਣੇ ਜਾਂਦੇ ਹਨ ਅਜਿਹੇ ਨੌਜਵਾਨ
ਨੌਜਵਾਨ ਅਵਸਥਾ ਦੀ ਕੀਮਤ ਨੂੰ ਆਂਕਿਆ ਨਹੀਂ ਜਾ ਸਕਦਾ।
ਜੀਵਨ ‘ਚ ਸਭ ਤੋਂ ਮੁੱਲਵਾਨ ਕਾਲਖੰਡ।
ਮਨੁੱਖ ਦਾ ਭਵਿੱਖ ਅਤੇ ਜੀਵਨ ਅਵਸਥਾ ‘ਤੇ ਨਿਰਭਰ।
ਊਰਜਾ ਤੇ ਜੀਵੰਤਤਾ ਨਾਲ ਭਰਿਆ ਤੇ ਬਦਲਾਅ ਦੀ ਤਾਕਤ ਨਾਲ ਪਰਿਪੂਰਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਾਕੀ ਸੀਰੀਜ਼ : ਇੰਗਲੈਂਡ ਦੌਰੇ ਲਈ 18 ਮੈਂਬਰੀ ਟੀਮ ਦਾ ਹੋਇਆ ਐਲਾਨ | Sports News
ਨਵੀਂ ਦਿੱਲੀ (ਏਜੰਸੀ)। ਹਾਕੀ ਇੰਡੀਆ (ਐਚਆਈ) ਨੇ ਸ਼ੁੱਕਰਵਾਰ ਨੂੰ ਰਾਣੀ ਦੀ ਅਗਵਾਈ ‘ਚ 27 ਸਤੰਬਰ ਤੋਂ 4 ਅਕਤੂਬਰ ਤੱਕ ਚੱਲਣ ਵਾਲੇ ਇੰਗਲੈਂਡ ਦੌਰੇ ਲਈ 18 ਮੈਂਬਰੀ ਸੀਨੀਅਰ ਮਹਿਲਾ ਹਾਕੀ ਟੀਮ ਦਾ ਐਲਾਨ ਕੀਤਾ ਹੈ ਭਾਰਤ ਅਤੇ ਇੰਗਲੈਂਡ ਦਰਮਿਆਨ ਮਾਰਲੇ ‘ਚ ਕੁੱਲ ਪੰਜ ਮੈਚਾਂ ਦੀ ਲੜੀ ਖੇਡੀ ਜਾਣੀ ਹੈ ਟੀਮ ਦੀ ਕਪਤਾਨੀ ਰਾਣੀ ਸੰਭਾਲੇਗੀ ਜਦੋਂਕਿ ਉਪਕਪਤਾਨੀ ਸਵਿਤਾ ਦੇ ਹੱਥਾਂ ‘ਚ ਰਹੇਗੀ ਤਜ਼ਰਬੇਕਾਰ ਗੋਲਕੀਪਰ ਸਵਿਤਾ ਅਤੇ ਰਜਨੀ ਇਤਿਮਾਰਪੂ ਨੇ ਟੀਮ ‘ਚ ਆਪਣੀ ਜਗ੍ਹਾ ਕਾਇਮ ਰੱਖੀ ਹੈ ਜੋ ਓਲੰਪਿਕ ਟੈਸਟ ਇਵੇਂਟ ਜਿੱਤਣ ਵਾਲੀ ਟੀਮ ਦਾ ਵੀ ਹਿੱਸਾ ਰਹੀ ਸੀ ਜਦੋਂਕਿ ਡਿਫੈਂਡਰ ਦੀਪ ਗ੍ਰੇਸ ਏਕਾ, ਗੁਰਜੀਤ ਕੌਰ, ਰੀਨਾ ਖੋਕਰ ਅਤੇ ਸਲੀਮਾ ਟੇਟੇ ਨੂੰ ਵੀ ਟੀਮ ‘ਚ ਜਗ੍ਹਾ ਮਿਲੀ ਹੈ। (Sports News)
ਮਿਡਫੀਲਡ ‘ਚ ਤਜ਼ਰਬੇਕਾਰ ਨਮਿਤਾ ਟੋਪੋ ਸੱਟ ਕਾਰਨ ਲੰਬੇ ਸਮੇਂ ਬਾਅਦ ਟੀਮ ‘ਚ ਵਾਪਸੀ ਕਰ ਰਹੀ ਹੈ ਫਾਰਵਰਡ ਲਾਈਨ ‘ਚ ਰਾਣੀ, ਵੰਦਨਾ ਕਟਾਰੀਆ, ਨਵਜੋਤ ਕੌਰ ਅਤੇ ਨੌਜਵਾਨ ਸ਼ਰਮਿਲਾ ਦੇਵੀ ਨੂੰ ਜਗ੍ਹਾ ਮਿਲੀ ਹੈ ਜਿਨ੍ਹਾਂ ਨੇ ਜਪਾਨ ‘ਚ ਹੋਏ ਓਲੰਪਿਕ ਇਵੇਂਟ ‘ਚ ਆਗਾਜ਼ ਕੀਤਾ ਸੀ ਮੁੱਖ ਕੋਚ ਸੁਆਰਡ ਮਰੀਨੇ ਨੇ ਟੀਮ ਚੋਣ ਸਬੰਧੀ ਕਿਹਾ ਸਾਡਾ ਟੀਚਾ 2020 ਓਲੰਪਿਕ ਲਈ ਕੁਆਲੀਫਾਈ ਕਰਨਾ ਹੈ ਅਤੇ ਅਸੀਂ ਇਸੇ ਨੂੰ ਧਿਆਨ ‘ਚ ਰੱਖ ਕੇ ਪਿਛਲੀ ਚੈਂਪੀਅਨਸ਼ਿਪ ਦੀ ਹੀ ਟੀਮ ਨੂੰ ਕਾਇਮ ਰੱਖਿਆ ਹੈ ਨਮਿਤਾ ਦੀ ਏਸ਼ੀਅਨ ਗੇਮਜ਼ 2018 ਤੋਂ ਬਾਅਦ ਵਾਪਸੀ ਹੋ ਰਹੀ ਹੈ। (Sports News)
ਉਨ੍ਹਾਂ ਦੇ ਆਉਣ ਨਾਲ ਸਾਡਾ ਆਤਮਵਿਸ਼ਵਾਸ ਵਧਿਆ ਹੈ ਹਾਲੈਂਡ ਮੂਲ ਦੇ ਕੋਚ ਮਰੀਨੇ ਨੇ ਕੁਆਲੀਫਾਇਰ ਦੀ ਤਿਆਰੀਆਂ ‘ਤੇ ਕਿਹਾ, ਬ੍ਰਿਟੇਨ ਅਤੇ ਅਮਰੀਕਾ ਇੱਕ ਸਮਾਨ ਹੀ ਖੇਡਦੀ ਹੈ ਅਤੇ ਕਿਸੇ ਮਜ਼ਬੂਤ ਟੀਮ ਖਿਲਾਫ ਤਿਆਰੀ ਨਾਲ ਸਾਨੂੰ ਕੁਆਲੀਫਾਇਰ ‘ਚ ਬਿਹਤਰ ਪ੍ਰਦਰਸ਼ਨ ‘ਚ ਮੱਦਦ ਮਿਲੇਗੀ ਸਾਡਾ ਧਿਆਨ ਹਾਲੇ ਇੰਗਲੈਂਡ ‘ਚ ਚੰਗਾ ਖੇਡਣ ਅਤੇ ਆਪਣੀ ਤਕਨੀਕ ‘ਤੇ ਕੰਮ ਕਰਨ ਦਾ ਹੈ ਅਸੀਂ ਜੋ ਗਲਤੀਆਂ ਓਲੰਪਿਕ ਟੈਸਟ ਇਵੇਂਟ ‘ਚ ਕੀਤੀ ਸੀ ਅਸੀਂ ਉਸ ‘ਚ ਵੀ ਸੁਧਾਰ ਦੀ ਕੋਸ਼ਿਸ਼ ਕਰਾਂਗੇ। (Sports News)
ਭਾਰਤੀ ਟੀਮ ਇਸ ਤਰ੍ਹਾਂ ਹੈ :
ਗੋਲਕੀਪਰ-ਸਵਿਤਾ (ਉਪਕਪਤਾਨ), ਰਜਨੀ ਇਤਮਾਰੂਪ
ਡਿਫੈਂਡਰ : ਦੀਪ ਗ੍ਰੇਸ ਏਕਾ, ਗੁਰਜੀਤ ਕੌਰ, ਰੀਨਾ ਖੋਕਰ, ਸਲੀਮਾ ਟੇਟੇ
ਮਿਡਫੀਲਡਰ : ਸੁਸ਼ਾਲੀ ਚਾਨੂ ਪੁਖਰਮਬਮ, ਨਿਕੀ ਪ੍ਰਧਾਨ, ਮੋਨਿਕਾ, ਨੇਹਾ ਗੋਇਲ, ਲਿਲਿਮਾ ਮਿੰਜ, ਨਮਿਤਾ ਟੋਪੋ
ਫਾਰਵਰਡ : ਰਾਣੀ (ਕਪਤਾਨ), ਵੰਦਨਾ ਕਟਾਰੀਆ, ਨਵਨੀਤ ਕੌਰ, ਲਾਲਰੇਮਸਿਆਮੀ, ਨਵਜੋਤ ਕੌਰ, ਸ਼ਰਮਿਲਾ ਦੇਵੀ
ਹੁਣ ਵਿਧਾਇਕਾਂ ਦੇ ਹੱਥੋਂ ਜਾਏਗੀ ਕਮਾਨ, ਸਿਰਫ਼ ਕੰਪਿਊਟਰ ਕਰੇਗਾ ਤਬਾਦਲੇ ਦਾ ਫੈਸਲਾ
ਸਿਆਸੀ ਤੌਰ ‘ਤੇ ਨਹੀਂ ਹੋ ਸਕੇਗਾ ਇੱਕ ਵੀ ਤਬਾਦਲਾ, ਨਿਯਮਾਂ ਅਨੁਸਾਰ ਹੀ ਕੰਪਿਊਟਰ ਕਰੇਗਾ ਤਬਾਦਲਾ
ਅੱਜ ਹੋ ਜਾਏਗਾ ਨੋਟੀਫਿਕੇਸ਼ਨ, ਮੰਤਰੀ ਵਿਜੈਇੰਦਰ ਸਿੰਗਲਾ ਕਰਨਗੇ ਪ੍ਰੈੱਸ ਕਾਨਫਰੰਸ
ਕਾਂਗਰਸੀ ਵਿਧਾਇਕਾਂ ਵੱਲੋਂ ਵਿਰੋਧੀ ਹੋਇਆ ਸ਼ੁਰੂ, ਮੁੱਖ ਮੰਤਰੀ ਨੂੰ ਮਿਲ ਕੇ ਜਤਾਉਣਗੇ ਰੋਸ
ਅਸ਼ਵਨੀ ਚਾਵਲਾ, ਚੰਡੀਗੜ੍ਹ
ਸਿੱਖਿਆ ਵਿਭਾਗ ‘ਚ ਇੱਕ-ਅੱਧਾ ਤਬਾਦਲਾ ਕਰਵਾ ਕੇ ਆਪਣੇ ਸਮਰਥਕਾਂ ਨੂੰ ਖੁਸ਼ ਕਰਨ ਵਾਲੇ ਵਿਧਾਇਕਾਂ ਦੇ ਹੱਥੋਂ ਹੁਣ ਇਹ ਕਮਾਨ ਵੀ ਜਾ ਰਹੀ ਹੈ। ਅੱਜ ਮੰਗਲਵਾਰ ਨੂੰ ਆਨਲਾਈਨ ਤਬਾਦਲੇ ਕਰਨ ਵਾਲਾ ਨੋਟੀਫਿਕੇਸ਼ਨ ਜਾਰੀ ਹੋਣ ਜਾ ਰਿਹਾ ਹੈ, ਜਿਸ ਤੋਂ ਬਾਅਦ ਇੱਕ ਵੀ ਤਬਾਦਲਾ ਸਿਆਸੀ ਸਿਫ਼ਾਰਸ਼ ਨਾਲ ਨਹੀਂ ਹੋਏਗਾ, ਸਗੋਂ ਖ਼ੁਦ ਕੰਪਿਊਟਰ ਹੀ ਨਿਯਮਾਂ ਤੇ ਸ਼ਰਤਾਂ ਅਨੁਸਾਰ ਫੈਸਲਾ ਕਰੇਗਾ ਕਿ ਤਬਾਦਲਾ ਹੋ ਵੀ ਸਕਦਾ ਹੈ ਜਾਂ ਫਿਰ ਨਹੀਂ ਹੋ ਪਾਏਗਾ। ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਅੱਜ ਜਾਂ ਭਲਕੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਇਸ ਦਾ ਐਲਾਨ ਕਰਨ ਜਾ ਰਹੇ ਹਨ। ਜਦੋਂ ਕਿ ਇਸ ਆਨਲਾਈਨ ਤਬਾਦਲਾ ਪਾਲਿਸੀ ਖ਼ਿਲਾਫ਼ ਕਾਂਗਰਸ ਦੇ ਕਈ ਵਿਧਾਇਕ ਜਲਦ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮਿਲਣ ਲਈ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਇਸੇ ਸਾਲ 8 ਮਾਰਚ ਨੂੰ ਕੈਬਨਿਟ ਮੀਟਿੰਗ ‘ਚ ਅਧਿਆਪਕਾਂ ਦੇ ਤਬਾਦਲੇ ਨੂੰ ਆਨਲਾਈਨ ਕਰਨ ਦਾ ਫੈਸਲਾ ਕਰਦੇ ਹੋਏ ਤਬਾਦਲਾ ਨੀਤੀ ਨੂੰ ਪਾਸ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਮੌਕੇ ਦੇ ਸਿੱਖਿਆ ਮੰਤਰੀ ਓ. ਪੀ. ਸੋਨੀ ਵੱਲੋਂ ਇਸ ਆਨਲਾਈਨ ਤਬਾਦਲਾ ਨੀਤੀ ਨੂੰ ਆਪਣੀ ਮਨਜ਼ੂਰੀ ਨਹੀਂ ਦਿੰਦੇ ਹੋਏ ਨੋਟੀਫਿਕੇਸ਼ਨ ਦੀ ਫਾਈਲ ਨੂੰ ਰੋਕਿਆ ਹੋਇਆ ਸੀ ਪਰ ਜੂਨ ਮਹੀਨੇ ਵਿੱਚ ਇਸ ਫਾਈਲ ਨੂੰ ਪਾਸ ਕਰ ਦਿੱਤਾ ਗਿਆ ਹੈ।
ਹੁਣ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਆਨਲਾਈਨ ਤਬਾਦਲਾ ਨੀਤੀ ਦਾ ਨੋਟੀਫਿਕੇਸ਼ਨ ਜਾਰੀ ਕਰਵਾਉਣ ਜਾ ਰਹੇ ਹਨ ਅਤੇ ਇਸ ਤਬਾਦਲਾ ਨੀਤੀ ਦੇ ਨੋਟੀਫਿਕੇਸ਼ਨ ਨੂੰ ਜਾਰੀ ਕਰਨ ਦਾ ਐਲਾਨ ਉਹ ਪ੍ਰੈਸ ਕਾਨਫਰੰਸ ਵਿੱਚ ਕਰਨਗੇ। ਵਿਜੈਇੰਦਰ ਸਿੰਗਲਾ ਦਿੱਲੀ ਹੋਣ ਕਾਰਨ ਪ੍ਰੈੱਸ ਕਾਨਫਰੰਸ ਦਾ ਦਿਨ ਅੱਜ ਮੰਗਲਵਾਰ ਤਾਂ ਤੈਅ ਨਹੀਂ ਹੋ ਸਕਿਆ ਹੈ ਪਰ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਸਬੰਧੀ ਤਿਆਰੀ ਖਿੱਚ ਲਈ ਗਈ ਹੈ। ਇਸ ਆਨਲਾਈਨ ਤਬਾਦਲਾ ਨੀਤੀ ਲਾਗੂ ਹੋਣ ਤੋਂ ਬਾਅਦ ਅਧਿਕਾਰੀਆਂ ਤੇ ਖ਼ੁਦ ਸਿੱਖਿਆ ਮੰਤਰੀ ਵੱਲੋਂ ਕੋਈ ਵੀ ਤਬਾਦਲਾ ਆਪਣੇ ਪੱਧਰ ‘ਤੇ ਨਹੀਂ ਕੀਤਾ ਜਾ ਸਕੇਗਾ। ਤਬਾਦਲਾ ਖ਼ੁਦ ਕੰਪਿਊਟਰ ਤੈਅ ਨਿਯਮਾਂ ਅਨੁਸਾਰ ਹੀ ਕਰੇਗਾ। ਸਿੱਖਿਆ ਵਿਭਾਗ ਦੇ ਇਸ ਫੈਸਲੇ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਕਈ ਵਿਧਾਇਕ ਨਰਾਜ਼ ਹੋ ਗਏ ਹਨ ਤੇ ਇਸ ਸਬੰਧੀ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਸਿਆਸੀ ਕੰਮ ਦੇਖਣ ਵਾਲੇ ਅਧਿਕਾਰੀ ਵੀ ਨੋਟੀਫਿਕੇਸ਼ਨ ਖ਼ਿਲਾਫ਼ ਖੜ੍ਹੇ ਹੋ ਗਏ ਹਨ।
ਹਮਾਇਤੀਆਂ ਦੇ ਤਬਾਦਲੇ ਵੀ ਨਹੀਂ ਕਰਵਾ ਸਕੇ ਤਾਂ ਕਾਹਦੈ ਵਿਧਾਇਕ
3-4 ਵਿਧਾਇਕਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਜਲਦ ਹੀ ਮੁਲਾਕਾਤ ਕਰਨ ਦਾ ਐਲਾਨ ਕਰ ਦਿੱਤਾ ਹੈ ਅਤੇ ਮੁਲਾਕਾਤ ਤੋਂ ਪਹਿਲਾਂ ਵਿਧਾਇਕਾਂ ਵੱਲੋਂ ਨਾਂਅ ਨਾ ਛਾਪਣ ਦੀ ਸ਼ਰਤ ‘ਤੇ ਕਿਹਾ ਕਿ ਉਨ੍ਹਾਂ ਦੇ ਹਲਕੇ ਦਾ ਕੋਈ ਸਰਪੰਚ ਜਾਂ ਫਿਰ ਐਮ.ਸੀ. ਉਨ੍ਹਾਂ ਕੋਲ ਇੱਕ ਅੱਧਾ ਤਬਾਦਲਾ ਕਰਵਾਉਣ ਦੀ ਸਿਫ਼ਾਰਸ਼ ਲੈ ਕੇ ਆ ਜਾਂਦਾ ਹੈ, ਜਿਹੜਾ ਕਿ ਅਸੀਂ ਚੰਡੀਗੜ੍ਹ ਤੋਂ ਕਰਵਾ ਕੇ ਉਨ੍ਹਾਂ ਨੂੰ ਖੁਸ਼ ਕਰ ਦਿੰਦੇ ਹਾਂ ਪਰ ਹੁਣ ਤਾਂ ਅਧਿਕਾਰੀਆਂ ਨੇ ਉਨ੍ਹਾਂ ਦੇ ਹੱਥੋਂ ਇਹ ਸਿਆਸੀ ਤਾਕਤ ਵੀ ਖੋਹਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹੁਣ ਅਸੀਂ ਆਪਣੇ ਸਮਰਥਕ ਦਾ ਇੱਕ ਤਬਾਦਲਾ ਵੀ ਨਹੀਂ ਕਰਵਾ ਸਕੀਏ ਤਾਂ ਕਾਹਦੇ ਵਿਧਾਇਕ ਹੋਏ ਅਸੀਂ! ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਮਿਲ ਕੇ ਇਸ ਪਾਲਿਸੀ ਨੂੰ ਨੋਟੀਫਾਈ ਨਹੀਂ ਹੋਣ ਦੇਣਗੇ।
ਦਰੁਸਤ ਫ਼ਰਮਾਉਂਦੇ ਹਨ ਵਿਧਾਇਕ, ਕੀਤੀ ਜਾਏਗੀ ਮੁੱਖ ਮੰਤਰੀ ਨਾਲ ਗੱਲਬਾਤ
ਮੁੱਖ ਮੰਤਰੀ ਦਫ਼ਤਰ ਵਿੱਚ ਸਿਆਸੀ ਲੀਡਰਾਂ ਤੇ ਵਿਧਾਇਕਾਂ ਦਾ ਕੰਮ ਕਰਵਾਉਣ ਵਾਲੇ ਇੱਕ ਅਧਿਕਾਰੀ ਨੇ ਕਿਹਾ ਕਿ ਕਾਂਗਰਸ ਦੇ ਵਿਧਾਇਕ ਬਿਲਕੁਲ ਹੀ ਦਰੁਸਤ ਫਰਮਾ ਰਹੇ ਹਨ ਕਿ ਜਿਹੜੇ ਸਮਰਥਕ ਚੋਣਾਂ ਸਮੇਂ ਦਿਨ-ਰਾਤ ਇੱਕ ਕਰਕੇ ਚੋਣ ਜਿਤਾਉਂਦੇ ਹਨ, ਜੇਕਰ ਉਨ੍ਹਾਂ ਦਾ ਇੱਕ ਤਬਾਦਲਾ ਵੀ ਉਹ ਨਾ ਕਰਵਾ ਸਕੇ ਤਾਂ ਉਨ੍ਹਾਂ ਦੇ ਹਮਾਇਤੀ ਕੀ ਕਹਿਣਗੇ। ਉਨ੍ਹਾਂ ਕਿਹਾ ਕਿ ਵਿਧਾਇਕਾਂ ਦੇ ਇਸ ਮੁੱਦੇ ਨੂੰ ਮੁੱਖ ਮੰਤਰੀ ਤੱਕ ਜਰੂਰ ਪਹੁੰਚਾਇਆ ਜਾਏਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁੱਦਕੀ(ਬਲਜਿੰਦਰ ਸਿੰਘ) |  ਕਸਬਾ ਮੁੱਦਕੀ ਦੇ ਨਜ਼ਦੀਕ ਪਿੰਡ ਜਵਾਹਰ ਸਿੰਘ ਵਾਲਾ ਵਿਖੇ 6 ਟਰਾਂਸਫਾਰਮਰਾਂ ‘ਚੋਂ ਤੇਲ ਤਾਂਬਾ ਤੇ ਬੁਸ਼ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਸੁਖਦੇਵ ਸਿੰਘ ਨੇ ਭਰੇ ਮਨ ਨਾਲ ਦੱਸਦਿਆਂ ਕਿਹਾ ਕਿ ਪਿੰਡ ਜਵਾਹਰ ਸਿੰਘ ਵਾਲਾ ਦੇ ਸ਼ੇਰ ਸਿੰਘ ਪੁੱਤਰ ਪਾਲਾ ਸਿੰਘ, ਮਹਿੰਦਰ ਸਿੰਘ ਪੁੱਤਰ ਸਰਦਾਰਾ ਸਿੰਘ, ਪਰਵੇਜ਼ ਸਿੰਘ ਪੁੱਤਰ ਦਰਸ਼ਨ ਸਿੰਘ, ਪ੍ਰਤਾਪ ਸਿੰਘ ਪੁੱਤਰ ਵਰਿਆਮ ਸਿੰਘ, ਬਿੰਦਰ ਸਿੰਘ ਪੁੱਤਰ ਆਤਮਾ ਸਿੰਘ, ਰਣਜੀਤ ਸਿੰਘ ਪੁੱਤਰ ਜੰਗੀਰ ਸਿੰਘ ਦੇ ਨਾਮ ਉੱਪਰ ਲੱਗੇ ਟਰਾਂਸਫਾਰਮਰਾਂ ਵਿਚੋਂ ਚੋਰਾਂ ਨੇ ਤੇਲ ਅਤੇ ਤਾਂਬੇ ਦੀਆਂ ਕੁਆਇਲਾਂ ਅਤੇ ਬੁਸ਼ ਚੋਰੀ ਕੀਤੇ ਹਨ। ਸੁਖਦੇਵ ਸਿੰਘ ਨੇ ਅੱਗੇ ਦੱਸਿਆ ਕਿ ਚੋਰੀ ਦੀਆਂ ਘਟਨਾਵਾਂ ਕਾਰਨ ਪਿੰਡ ਵਿਚ ਡਰ ਦਾ ਮਹੌਲ ਬਣਿਆ ਹੋਇਆ ਹੈ। ਇਕੱਠੇ ਖੇਤ ਨੂੰ ਪਾਣੀ ਲਾਉਂਣ ਜਾਣਾਂ ਵੀ ਖਤਰੇ ਤੋਂ ਖਾਲੀ ਨਹੀ ਪ੍ਰਸਾਸ਼ਨ ਨੂੰ ਪਹਿਲ ਦੇ ਅਧਾਰ ‘ਤੇ ਇਸ ਬਾਰੇ ਕੋਈ ਠੋਸ ਕਦਮ ਚੁਣੇ ਚਾਹੀਦੇ ਹਨ ਤਾਂ ਜੋ ਗਰੀਬ ਕਿਸਾਨ ਘਰ ਬੈਠੇ ਸੁਖ ਦੀ ਨੀਂਦ ਸੌ ਸਕਣ। ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਦੱਬੇ ਹੋਏ  ਹਨ ਅਤੇ ਆਪਣਾਂ ਗੁਜ਼ਾਰਾ ਬੜੀ ਮੁਸ਼ਕਲ ਨਾਲ ਕਰ ਰਹੇ ਹਨ ਅਤੇ ਹੁਣ ਕਿਸਾਨਾਂ ਨੂੰ ਕਣਕ ਦੀ ਫ਼ਸਲ ਲਈ ਆਖਰੀ ਪਾਣੀ ਦੀ ਲੋੜ ਹੈ। ਜੇਕਰ ਜਿਮੀਦਾਰਾਂ ਦੇ ਖੇਤਾਂ ‘ਚੋਂ ਟਰਾਂਸਫਾਰਮਰ ਹੀ ਚੋਰੀ ਹੋ ਗਏ ਤਾਂ ਫ਼ਸਲ ਬਰਬਾਦ ਹੋ ਸਕਦੀ ਹੈ।
ਜਦ ਇਸ ਸੰਬੰਧੀ ਸਬ ਡਵੀਜ਼ਨ ਮੁੱਦਕੀ ਦੇ ਐੱਸ.ਡੀ.ਓ ਬਲਵਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਬਹੁਤ ਹੀ ਮਾੜਾ ਰੁਝਾਨ ਹੈ। ਸਿਰਫ ਤਾਂਬੇ ਦੀ ਖਾਤਰ ਖੇਤੀ ਦਾ ਨੁਕਸਾਨ ਕਰ ਰਹੇ ਹਨ। ਜਿਮੀਦਾਰ ਤਾਂ ਪਹਿਲਾਂ ਹੀ ਕਰਜ਼ੇ ਦੀ ਮਾਰ ਹੋਣ ਕਾਰਨ ਖੁਦਕਸ਼ੀਆਂ ਕਰ ਰਹੇ ਹਨ। ਪਰ ਪਾਵਰ ਕੌਮ ਦੇ ਅਧਿਕਾਰੀ ਵੀ ਮਜ਼ਬੂਰ ਹਨ। ਜਦ ਵੀ ਕੋਈ ਇਸ ਸੰਬਧ ਵਿਚ ਦਰਖਸਤ ਲੈ ਕੇ ਆਉਂਦਾ ਹੈ ਤਾਂ ਮਨ ਨੂੰ ਬੜਾ ਦੁੱਖ ਹੁੰਦਾ ਹੈ। ਪਿੰਡਾਂ ਦੀਆਂ ਪੰਚਾਇਤਾਂ ਜੇਕਰ ਰਾਤ ਨੂੰ ਪੁਲਸ ਪ੍ਰਸਾਸ਼ਨ ਦੀ ਮੱਦਦ ਨਾਲ ਠੀਕਰੀ ਪਹਿਰੇ ਲਗਾਵੇ ਤਾਂ ਗਲਤ ਅਨਸਰਾਂ ਨੂੰ ਠੱਲ ਪੈ ਸਕਦੀ ਹੈ। ਬਾਕੀ ਚੋਰ ਹਥਿਆਰਬੰਦ ਵੀ ਹੋ ਸਕਦੇ ਹਨ। ਇੱਕ ਦੋ ਜਾਣਿਆਂ ਦਾ ਪਹਿਰਾ ਲਗਾਉਂਣਾਂ ਖਤਰਨਾਕ ਸਿੱਧ ਹੋ ਸਕਦਾ ਹੈ। ਕੋਈ ਅਣਹੋਣੀ ਵੀ ਘੱਟ ਸਕਦੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਿਹੜੇ ਵਿਧਾਇਕਾਂ ਤੋਂ ਮੰਗ ਰਿਹਾ ਸੀ ਫੁਲਕਾ ਅਸਤੀਫ਼ਾ, ਹੁਣ ਉਨਾਂ ਨਾਲ ਹੀ ਮਿਲ ਗਿਆ ਐ : ਮਜੀਠੀਆ
ਚੰਡੀਗੜ (ਅਸ਼ਵਨੀ ਚਾਵਲਾ) । ਸੱਜਨ ਕੁਮਾਰ ਨੂੰ ਸਜਾ ਦਿਵਾਉਣ ਲਈ ਆਪਣੀ ਪਿੱਠ ਥਾਪੜਨ ਵਾਲਾ ਐਚ.ਐਸ. ਫੁਲਕਾ ਹੁਣ ਉਨਾਂ ਹੀ ਕਾਂਗਰਸੀਆਂ ਨਾਲ ਮਿਲ ਗਿਆ ਹੈ। ਅੱਜ ਕੱਲ ਫੂਲਕਾ ਕਿਸੇ ਹੋਰ ਨਹੀਂ ਸਗੋਂ ਗਾਂਧੀ ਪਰਿਵਾਰ ਦੇ ਹੱਥਾਂ ਵਿੱਚ ਖੇਡ ਰਿਹਾ ਹੈ ਅਤੇ ਉਸ ਦੀ ਗੁਪਤ ਗੂ ਕਾਂਗਰਸ ਨਾਲ ਕੁਝ ਜਿਆਦਾ ਹੀ ਚਲ ਰਹੀਂ ਹੈ। ਜਿਸ ਕਾਰਨ ਕਾਂਗਰਸੀ ਮੰਤਰੀਆਂ ਦੇ ਕਹਿਣ ‘ਤੇ ਐਚ.ਐਸ. ਫੂਲਕਾ ਨੇ ਵਿਧਾਨ ਸਭਾ ਦੇ ਅੰਦਰ ਐਸ.ਜੀ.ਪੀ.ਸੀ. ਦੀਆਂ ਚੋਣਾਂ ਕਰਵਾਉਣ ਬਾਰੇ ਪ੍ਰਸਤਾਵ ਪੇਸ਼ ਕੀਤਾ ਹੈ।
ਇਹ ਦੋਸ਼ ਅਕਾਲੀ ਵਿਧਾਇਕ ਬਿਕਰਮ ਮਜੀਠੀਆ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲਗਾਏ ਗਏ ਹਨ। ਬਿਕਰਮ ਮਜੀਠੀਆ ਨੇ ਕਿਹਾ ਕਿ ਉਹ ਤਾਂ ਪਹਿਲਾਂ ਤੋਂ ਹੀ ਕਹਿੰਦੇ ਆ ਰਹੇ ਹਨ ਕਿ ਆਮ ਆਦਮੀ ਪਾਰਟੀ ਇਸ ਸਮੇਂ ਕਾਂਗਰਸ ਦੀ ਬੀ ਟੀਮ ਵਜੋਂ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਕੰਮ ਕਰ ਰਹੀ ਹੈ, ਜਿਸ ਦਾ ਸਬੂਤ ਅੱਜ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਮੁੜ ਤੋਂ ਮਿਲ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਐਚ.ਐਸ. ਫੂਲਕਾ ਜਿਹੜੇ ਮੰਤਰੀ ਸੁਖਜਿੰਦਰ ਰੰਧਾਵਾ ਦਾ ਅਸਤੀਫ਼ਾ ਮੰਗ ਰਹੇ ਹਨ, ਉਸ ਰੰਧਾਵਾ ਦੇ ਨਾਲ ਸਦਨ ਤੋਂ ਬਾਹਰ ਮੀਟਿੰਗ ਕਰਕੇ ਫੈਸਲਾ ਕਰਕੇ ਆਏ ਸਨ ਕਿ ਉਹ ਪ੍ਰਸਤਾਵ ਪੇਸ਼ ਕਰਨਗੇ। ਮਰੀਠੀਆ ਨੇ ਕਿਹਾ ਕਿ ਸੁਖਜਿੰਦਰ ਰੰਧਾਵਾ ਦੇ ਕਹਿਣ ‘ਤੇ ਹੀ ਫੁਲਕਾ ਨੇ ਪ੍ਰਸਤਾਵ ਪੇਸ਼ ਕੀਤਾ ਹੈ, ਜਿਸ ਦੀ ਤਿਆਰੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਕੀਤੀ ਹੋਈ ਸੀ, ਜਿਸ ਕਾਰਨ ਪ੍ਰਸਤਾਵ ਪੇਸ਼ ਹੁੰਦੇ ਸਾਰ ਹੀ ਅਮਰਿੰਦਰ ਸਿੰਘ ਨੇ ਖ਼ੁਦ ਸੀਟ ਤੋ ਖੜੇ ਹੁੰਦੇ ਹੋਏ ਖ਼ੁਦ ਦੀ ਡਿਊਟੀ ਲਗਵਾ ਲਈ।
ਮਜੀਠੀਆ ਨੇ ਕਿਹਾ ਕਿ ਉਹ ਕਾਨੂੰਨ ਐਸ.ਜੀ.ਪੀ.ਸੀ. ਦੀਆਂ ਚੋਣਾਂ ਤੋਂ ਪਿੱਛੇ ਨਹੀਂ ਹਟ ਰਹੇ ਹਨ ਪਰ ਚੋਣਾਂ ਹੋਣਗੀਆਂ ਜਾਂ ਫਿਰ ਨਹੀਂ ਹੋਣਗੀਆਂ ਇਹ ਮਾਮਲਾ ਕੇਂਦਰ ਸਰਕਾਰ ਜਾਂ ਫਿਰ ਸੁਪਰੀਮ ਕੋਰਟ ਨੇ ਦੇਖਣਾ ਹੈ। ਉਹ ਤਾਂ ਪਹਿਲਾਂ ਵੀ ਤਿਆਰ ਬਰ ਤਿਆਰ ਸਨ ਅਤੇ ਹੁਣ ਵੀ ਤਿਆਰ ਹਨ, ਕਿਉਂਕਿ ਸੰਵਿਧਾਨਿਕ ਤਰੀਕੇ ਨਾਲ ਹੋਣ ਵਾਲੇ ਹਰ ਕੰਮ ਦੇ ਨਾਲ ਉਹ ਖੜੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Phoolka, Playing, Hands, Gandhi
ਹੁਣ ਤੱਕ ਡੀ.ਪੀ.ਆਈ. ਦੇ ਹੱਥ ਸੀ ਕਮਾਨ
ਪ੍ਰਿੰਸੀਪਲ ਅਤੇ ਹੈੱਡਮਾਸਟਰਾਂ ਨੂੰ ਮੁਅੱਤਲ ਕਰ ਸਕਣਗੇ ਜਿਲ੍ਹਾ ਸਿੱਖਿਆ ਅਧਿਕਾਰੀ
ਅਸ਼ਵਨੀ ਚਾਵਲਾ, ਚੰਡੀਗੜ੍ਹ
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹੁਣ ਤੱਕ ਫਰਲੋ ਮਾਰਨ ਅਤੇ ਹੜਤਾਲ ਵਿੱਚ ਭਾਗ ਲੈਣ ਵਾਲੇ ਅਧਿਆਪਕਾਂ ਦੀ ਹੁਣ ਖੈਰ ਨਹੀਂ ਹੈ ਕਿਉਂਕਿ ਹੜਤਾਲ਼ੀ ਜਾਂ ਫਿਰ ਸਕੂਲਾਂ ਵਿੱਚ ਤੈਨਾਤ ਅਧਿਆਪਕਾਂ ‘ਤੇ ਹੁਣ ਵੱਡੀ ਤਲਵਾਰ ਲਟਕਾਉਂਦੇ ਹੋਏ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਨਵੇਂ ਆਦੇਸ਼ ਜਾਰੀ ਕਰ ਦਿੱਤੇ ਹਨ।
ਹੁਕਮਾਂ ਤਹਿਤ ਕੋਈ ਵੀ ਸਕੂਲ ਪ੍ਰਿੰਸੀਪਲ ਜਾਂ ਫਿਰ ਹੈਡ ਮਾਸਟਰ ਆਪਣੇ ਸਕੂਲ ਦੇ ਅਧਿਆਪਕ ਨੂੰ ਕਿਸੇ ਵੀ ਕਾਰਨ ਮੁਅੱਤਲ ਕਰ ਸਕੇਗਾ। ਜਿਸ ਨਾਲ ਹੁਣ ਤੋਂ ਬਾਅਦ ਸਕੂਲ ਪ੍ਰਿੰਸੀਪਲ ਅਤੇ ਹੈਡ ਮਾਸਟਰ ਦੇ ਹੱਥ ਵੱਡੀ ਸ਼ਕਤੀ ਆ ਗਈ ਹੈ। ਜਿਹੜੀ ਕਿ ਹੁਣ ਤੱਕ ਸਿਰਫ਼ ਡੀ.ਪੀ.ਆਈ. ਦੇ ਕੋਲ ਹੀ ਸੀ।
ਇਸ ਨਾਲ ਹੀ ਜ਼ਿਲ੍ਹਾ ਸਿਖਿਆ ਅਫ਼ਸਰ ਕੋਲ ਪ੍ਰਿੰਸੀਪਲ ਅਤੇ ਹੈਡ ਮਾਸਟਰ ਨੂੰ ਮੁਅੱਤਲ ਕਰਨ ਦੀ ਸ਼ਕਤੀ ਦੇ ਦਿੱਤੀ ਹੈ। ਇਸ ਤਰ੍ਹਾਂ ਮੁਅੱਤਲ ਕਰਨ ਦੀਆਂ ਨਵੀਂ ਸ਼ਕਤੀਆਂ ਦੀ ਵੰਡ ਕਰਨ ਤੋਂ ਬਾਅਦ ਅਧਿਆਪਕਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ, ਕਿਉਂਕਿ ਹੜਤਾਲ ‘ਤੇ ਜਾਣ ਜਾਂ ਫਿਰ ਸਕੂਲ ਤੋਂ ਫਰਲੋ ਮਾਰਨ ਵਾਲੇ ਕਿਸੇ ਵੀ ਅਧਿਆਪਕ ਨੂੰ ਹੁਣ ਪ੍ਰਿੰਸੀਪਲ ਹੀ ਮੌਕੇ ‘ਤੇ ਮੁਅੱਤਲ ਕਰ ਸਕਦਾ ਹੈ।
ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਵਿੱਚ ਹੁਣ ਤੱਕ ਕਿਸੇ ਵੀ ਅਧਿਆਪਕ ਅਤੇ ਪ੍ਰਿੰਸੀਪਲ ਤੋਂ ਲੈ ਕੇ ਹੈੱਡਮਾਸਟਰ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਦਾ ਅਧਿਕਾਰ ਸਿਰਫ਼ ਸਿੱਖਿਆ ਵਿਭਾਗ ਡਾਇਰੈਕਟਰ ਕੋਲ ਹੀ ਸੀ। ਇਸ ਲਈ ਜੇਕਰ ਕਿਸੇ ਵੀ ਸਕੂਲ ਵਿੱਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਆਉਂਦੀ ਤਾਂ ਪ੍ਰਿੰਸੀਪਲ ਜਾਂ ਫਿਰ ਹੈਡ ਮਾਸਟਰ ਨੂੰ ਲਿਖਤੀ ਰੂਪ ਵਿੱਚ ਜਿਲਾ ਸਿੱਖਿਆ ਅਧਿਕਾਰੀ ਰਾਹੀਂ ਡੀ.ਪੀ.ਆਈ. ਨੂੰ ਹੀ ਭੇਜਣਾ ਪੈਂਦਾ ਸੀ। ਜਿਥੇ ਕਿ ਡੀ.ਪੀ.ਆਈ. ਆਪਣੀ ਮਰਜ਼ੀ ਅਨੁਸਾਰ ਫੈਸਲਾ ਲੈਂਦੇ ਹੋਏ ਮੁਅੱਤਲ ਕਰਦਾ ਸੀ।
ਹੁਣ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਨਵੇਂ ਆਦੇਸ਼ ਜਾਰੀ ਕਰਦੇ ਹੋਏ ਮੁਅੱਤਲ ਕਰਨ ਦੀਆਂ ਸ਼ਕਤੀਆਂ ਹੇਠਾਂ ਪੱਧਰ ‘ਤੇ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਦੇ ਦਿੱਤੀਆਂ ਹਨ। ਇਸ ਨਾਲ ਕੋਈ ਵੀ ਪ੍ਰਿੰਸੀਪਲ ਅਤੇ ਹੈਡ ਮਾਸਟਰ ਆਪਣੇ ਸਕੂਲ ਦੇ ਅਧਿਆਪਕ ਅਤੇ ਕਲਰਕ ਨੂੰ ਮੁਅੱਤਲ ਕਰ ਸਕੇਗਾ। ਜਦੋਂ ਕਿ ਪ੍ਰਿੰਸੀਪਲ ਅਤੇ ਹੈੱਡਮਾਸਟਰ ਨੂੰ ਮੁਅੱਤਲ ਕਰਨ ਦੀ ਸ਼ਕਤੀ ਜਿਲ੍ਹਾ ਸਿੱਖਿਆ ਅਧਿਕਾਰੀ ਕੋਲ ਆ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੇਂਦਰ ਨੇ ਸੂਬਾ ਸਰਕਾਰਾਂ ਹੱਥ ਫੜਾਇਆ ਠੂਠਾ : ਗਾਂਧੀ
ਲੋਕ ਸਭਾ ਮੈਂਬਰ ਨੇ ਪੰਜਾਬ ਲਈ ਆਰਥਿਕ ਖੁਦਮੁਖਤਿਆਰੀ ਦੀ ਕੀਤੀ ਮੰਗ
ਪਹਿਲਾਂ ਬਾਦਲ ਅਤੇ ਹੁਣ ਮਨਪ੍ਰੀਤ ਇੱਕ ਹੱਥ ਠੂਠਾ ਅਤੇ ਦੂਜੇ ਹੱਥ ਬੁੱਕੇ ਲੈ ਕੇ ਜਾਂਦੇ ਹਨ ਕੇਂਦਰ ਕੋਲ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਇੱਕ ਦੇਸ਼ ਇੱਕ ਟੈਕਸ ਲਾਗੂ ਕਰਦੇ ਹੋਏ ਕੇਂਦਰ ਸਰਕਾਰ ਨੇ ਸੂਬਾ ਸਰਕਾਰ ਨੂੰ ਖ਼ਤਮ ਕਰਨ ਦੀ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਟੈਕਸ ਸੂਬੇ ਦੇ ਵਾਸੀ ਦੇ ਰਹੇ ਹਨ ਪਰ ਉਸ ਸੂਬੇ ਦੀਆਂ ਸਰਕਾਰਾਂ ਨੂੰ ਆਪਣੇ ਹੱਥਾਂ ਵਿੱਚ ਠੂਠਾ ਲੈ ਕੇ ਕੇਂਦਰ ਸਰਕਾਰ ਕੋਲ ਜਾਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਹਰ ਸੂਬਾ ਸਰਕਾਰ ਨੂੰ ਖ਼ੁਦਮੁਖ਼ਤਿਆਰੀ ਦੇ ਕੇ ਟੈਕਸ ਇਕੱਠੇ ਕਰਨ ਦੀ ਛੋਟ ਹੋਣੀ ਚਾਹੀਦੀ ਹੈ, ਜਦੋਂ ਕਿ ਕੇਂਦਰ ਸਰਕਾਰ ਨੂੰ ਤਾਂ ਟੈਕਸ ਵਿੱਚੋਂ ਸਿਰਫ਼ ਛੋਟਾ ਜਿਹਾ ਹਿੱਸਾ ਜਾਣਾ ਚਾਹੀਦਾ ਹੈ। ਇਹ ਪ੍ਰਗਟਾਵਾ ਸੰਸਦ ਮੈਂਬਰ ਡਾ ਧਰਮਵੀਰ ਗਾਂਧੀ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।
ਡਾ. ਗਾਂਧੀ ਨੇ ਕਿਹਾ ਕਿ ਸੂਬਾ ਸਰਕਾਰਾਂ ਨੂੰ ਆਪਣੀ ਜਾੜ ਹੇਠਾਂ ਰੱਖਣ ਦੀ ਸਾਜ਼ਿਸ਼ ਤਹਿਤ ਕੇਂਦਰ ਸਰਕਾਰ ਨੇ ਇਸ ਤਰ੍ਹਾਂ ਦੇ ਫੈਸਲੇ ਲਏ ਹਨ ਤਾਂ ਕਿ ਹਰ ਕੰਮ ਲਈ ਸੂਬਾ ਸਰਕਾਰਾਂ ਕੇਂਦਰ ਕੋਲ ਪੈਸੇ ਮੰਗਣ ਲਈ ਜਾਣਾ ਪਏੇ। ਗਾਂਧੀ ਨੇ ਕਿਹਾ ਕਿ ਹਮੇਸ਼ਾ ਹੀ ਹਰ ਸੂਬੇ ਵਿੱਚ ਸਿਹਤ ਸੇਵਾਵਾਂ ਅਤੇ ਸਿੱਖਿਆ ਸਣੇ ਮੁੱਢਲੀਆਂ ਸਹੂਲਤਾਂ ਸੂਬੇ ਦੀ ਸਰਕਾਰ ਦਿੰਦੀ ਹੈ, ਇਸ ਲਈ ਉਥੇ ਦੋ ਲੋਕਾਂ ਤੋਂ ਲਿਆ ਜਾਣ ਵਾਲੇ ਟੈਕਸ ‘ਤੇ ਵੀ ਪਹਿਲਾਂ ਹੱਕ ਸੂਬਾ ਸਰਕਾਰਾਂ ਕੋਲ ਹੋਣਾ ਚਾਹੀਦਾ ਹੈ ਪਰ ਇਥੇ ਸਾਰਾ ਕੁਝ ਉਲਟ ਹੈ। ਹਰ ਤਰ੍ਹਾਂ ਦੀ ਸਹੂਲਤ ਸੂਬਾ ਸਰਕਾਰ ਦੇਵੇਗੀ, ਪਰ ਸਾਰਾ ਟੈਕਸ ਕੇਂਦਰ ਸਰਕਾਰ ਇਕੱਠੇ ਕਰਕੇ ਸੂਬਾ ਸਰਕਾਰਾਂ ਦੇ ਹੱਥ ਵਿੱਚ ਠੂਠਾ ਫੜਾ ਰਹੀ ਹੈ।
ਉਨਾਂ ਕਿਹਾ ਕਿ ਸੂਬਾ ਸਰਕਾਰ ਆਪਣਾ ਹੱਥ ਲੈਣ ਲਈ ਵੀ ਕੇਂਦਰ ਸਰਕਾਰ ਕੋਲ ਹੱਥ ਫੈਲਾਉਣੇ ਪੈ ਰਹੇ ਹਨ। ਹੁਣ ਤੋਂ ਪਹਿਲਾਂ ਪਰਕਾਸ਼ ਸਿੰਘ ਬਾਦਲ ਕੇਂਦਰ ਦੀ ਕਾਂਗਰਸ ਸਰਕਾਰ ਕੋਲ ਇੱਕ ਹੱਥ ਵਿੱਚ ਠੂਠਾ ਅਤੇ ਦੂਜੇ ਹੱਥ ਵਿੱਚ ਬੁੱਕੇ ਲੈ ਕੇ ਮੰਗਣ ਲਈ ਜਾਂਦੇ ਸਨ ਅਤੇ ਹੁਣ ਮਨਪ੍ਰੀਤ ਬਾਦਲ ਕੇਂਦਰ ਦੀ ਭਾਜਪਾ ਸਰਕਾਰ ਕੋਲ ਇੱਕ ਹੱਥ ਵਿੱਚ ਠੂਠਾ ਅਤੇ ਦੂਜੇ ਹੱਥ ਵਿੱਚ ਬੁੱਕੇ ਲੈ ਕੇ ਮੰਗਣ ਜਾ ਰਹੇ ਹਨ।
ਉਨਾਂ ਕਿਹਾ ਕਿ ਪੰਜਾਬ ਸਣੇ ਸਾਰੀ ਸੂਬਾ ਸਰਕਾਰਾਂ ਨੂੰ ਵਿੱਤੀ ਤੌਰ ‘ਤੇ ਖ਼ੁਦ ਮੁਖ਼ਤਿਆਰੀ ਦੇਣ ਦੀ ਜਰੂਰਤ ਹੈ, ਨਹੀਂ ਤਾਂ ਸੂਬਾ ਸਰਕਾਰਾਂ ਦੇ ਸਿਰ ‘ਤੇ ਕਰਜ਼ਾ ਦਾ ਬੋਝ ਵਧਦਾ ਜਾਏਗਾ ਅਤੇ ਇੱਕ ਦਿਨ ਸੂਬਾ ਸਰਕਾਰਾਂ ਦਿਵਾਲੀਆ ਪਣ ਹੋਣ ਵੱਲ ਵੱਧ ਜਾਣਗੀਆਂ।
ਰੈਫਰੰਡਮ 2020 ਨਾਲ ਕੋਈ ਸਬੰਧ ਨਹੀਂ
ਡਾ. ਗਾਂਧੀ ਨੇ ਕਿਹਾ ਕਿ ਅਸੀਂ ਪੰਜਾਬ ਲਈ ਖੁਦਮੁਖਤਿਆਰੀ ਮੰਗਦੇ ਹਾਂ ਪਰ ਸਾਡਾ ਰੈਫਰੰਡਮ 2020 ਨਾਲ ਕੋਈ ਸਬੰਧ ਨਹੀਂ ਪੰਜਾਬ ਦੇ ਸਾਰੇ ਮਸਲਿਆਂ ਦਾ ਹੱਲ ਸੂਬੇ ਨੂੰ ਆਰਥਿਕ ਖੁਦਮੁਖਤਿਆਰ ਦੇਣ ਨਾਲ ਹੋਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਜੀਲੈਂਸ ਵੱਲੋਂ ਏਐਸਆਈ 14 ਹਜਾਰ ਰਿਸ਼ਵਤ ਲੈਦਾ ਰੰਗੇ ਹੱਥੀਂ ਕਾਬੂ
ਹੌਲਦਾਰ ਅਤੇ ਦਰਜ਼ਾ ਚਾਰ ਮੁਲਾਜ਼ਮ ਨੂੰ ਵੀ ਕੀਤਾ ਗਿਆ ਨਾਮਜ਼ਦ
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਵਿਜੀਲੈਂਸ ਬਿਊਰੋ ਵੱਲੋਂ ਇੱਕ ਏਐਸਆਈ ਨੂੰ 14 ਹਜ਼ਾਰ ਰੁਪਏ ਦੀ ਵੱਢੀ ਲੈਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਵੱਲੋਂ ਇਸ ਮਾਮਲੇ ਸਬੰਧੀ ਇੱਕ ਹੋਲਦਾਰ ਅਤੇ ਇੱਕ ਦਰਜਾ ਚਾਰ ਮੁਲਾਜ਼ਮ ਨੂੰ ਵੀ ਨਾਮਜਦ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਵਿਜੀਲੈਂਸ ਬਿਊਰੋ ਦੇ ਐਸਐਸਪੀ ਜਸਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਤਰਨਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਅਫਸਰ ਨਗਰ ਸਰਹਿੰਦ ਰੋਡ ਪਟਿਆਲਾ ਜੋਂ ਕਿ ਭਾਰਤ ਨਗਰ ਵਿਖੇ ਮੁਬਾਇਲਾਂ ਦੀ ਦੁਕਾਨ ਕਰਦਾ ਹੈ, ਦੇ ਖਿਲਾਫ਼ ਸ਼ਰਾਬ ਦਾ ਝੂਠਾ ਪਰਚਾ ਦਰਜ਼ ਕਰਨ ਦਾ ਡਰਾਵਾ ਦੇ ਕੇ 30 ਹਜਾਰ ਰੁਪਏ ਦੀ ਮੰਗ ਕੀਤੀ ਗਈ ਅਤੇ ਸੌਦਾ 20 ਹਜਾਰ ਰੁਪਏ ਵਿੱਚ ਤਹਿ ਹੋ ਗਿਆ।
ਉਨ੍ਹਾਂ ਦੱਸਿਆ ਕਿ ਤਰਨਜੀਤ ਸਿੰਘ ਕੋਲ ਸਿਰਫ਼ 14 ਹਜਾਰ ਰੁਪਏ ਦਾ ਹੀ ਇੰਤਜਾਮ ਹੋਣ ਤੇ ਅੱਜ ਵਿਜੀਲੈਂਸ ਦੀ ਟੀਮ ਵੱਲੋਂ ਏਐਸਆਈ ਗੁਰਮੀਤ ਸਿੰਘ ਥਾਣਾ ਅਨਾਜ ਮੰਡੀ ਪਟਿਆਲਾ ਨੂੰ 14 ਹਜਾਰ ਰੁਪਏ ਦੀ ਰਿਸ਼ਵਤ ਲੈਦਿਆ ਡੀਐਸਪੀ ਕੇ.ਡੀ. ਸ਼ਰਮਾ ਦੀ ਅਗਵਾਈ ਹੇਠਲੀ ਟੀਮ ਵੱਲੋਂ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਹੌਲਦਾਰ ਹਰਜਿੰਦਰ ਸਿੰਘ ਥਾਣਾ ਅਨਾਜ ਮੰਡੀ ਅਤੇ ਅਸ਼ੋਕ ਕੁਮਾਰ ਦਰਜ਼ਾ ਚਾਰ ਮੁਲਾਜ਼ਮ ਪੀਐਸਓ, ਐਸਐਚਓ ਥਾਣਾ ਅਨਾਜ ਮੰਡੀ ਨੂੰ ਵੀ ਰਿਸ਼ਵਤ ਵਾਲੀ ਰਕਮ ਵਿੱਚੋਂ ਹਿੱਸਾ ਮਿਲਣਾ ਸੀ, ਜਿਸ ਸਬੰਧੀ ਉਨ੍ਹਾਂ ਨੂੰ ਵੀ ਨਾਮਜਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਵੱਲੋਂ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ। ਲਿਆ।
ਭਾਰਤੀ ਜਨਤਾ ਪਾਰਟੀ ਨੇ ਧਨੌਲਾ ਤੋਂ ਅਰੰਭੀ ਲੋਕ ਸਭਾ ਚੋਣਾਂ ਦੀ ਤਿਆਰੀ
ਧਨੌਲਾ/ਬਰਨਾਲਾ (ਜੀਵਨ ਰਾਮਗੜ੍ਹ)। ਭਾਰਤੀ ਜਨਤਾ ਪਾਰਟੀ ਨੇ ਅੱਜ ਪੰਜਾਬ ਦੇ ਵੱਡੇ ਖਿੱਤੇ ਮਾਲਵਾ ਦੀ ਧਰਤੀ ‘ਤੇ ਲੋਕ ਸਭਾ ਚੋਣਾਂ 2019 ਦੀ ਤਿਆਰੀ ਦਾ ਆਗਾਜ ਕਰਦਿਆਂ ਚੋਣ ਬਿਗਲ ਵਜਾ ਦਿੱਤਾ। ਮਾਲਵਾ ਦੇ ਕੇਂਦਰ ‘ਚ ਪੈਂਦੇ ਬਰਨਾਲਾ ਦੇ ਕਸਬਾ ਧਨੌਲਾ ‘ਚ ਪਹੁੰਚੇ ਪੰਜਾਬ ਬੀਜੇਪੀ ਪ੍ਰਧਾਨ ਸ਼ਵੇਤ ਮਲਿਕ ਨੇ ਕਾਂਗਰਸ ਰਾਜ ਨੂੰ ਆੜੇ ਹੱਥੀਂ ਲੈਂਦਿਆਂ ਸੂਬੇ ਦੀਆਂ 13’ਚੋਂ 13 ਲੋਕ ਸਭਾ ਦੀਆਂ ਸੀਟਾਂ ਗੱਠਜੋੜ ਵੱਲੋਂ ਜਿੱਤਣ ਦਾ ਦਾਅਵਾ ਠੋਕਿਆ ਹੈ।
ਪੰਜਾਬ ਬੀਜੇਪੀ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਕਿਸਾਨਾਂ ਨੂੰ ਧੋਖਾ ਦਿੱਤਾ ਹੈ। ਪੰਜਾਬ ‘ਚ ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ ਪ੍ਰੰਤੂ ਸੂਬੇ ਦੀਆਂ ਨਹਿਰਾਂ ਸੁੱਕੀਆਂ ਪਈਆਂ ਹਨ। ਰੇਤ ਮਾਫੀਆਂ ਨੂੰ ਰੋਕਣ ਵਾਲਿਆਂ ‘ਤੇ ਹਮਲੇ ਹੋ ਰਹੇ ਹਨ ਜਦਕਿ ਮਾਫੀਆਂ ਨੂੰ ਬਚਾਇਆ ਜਾ ਰਿਹਾ ਹੈ। ਕਾਂਗਰਸ ਰਾਜ ‘ਚ ਅਪਰਾਧੀਆਂ ਨੂੰ ਸੁਰੱਖਿਆ ਦਿੱਤੀ ਜਾ ਰਹੀ ਹੈ ਅਤੇ ਰੋਕਣ ਵਾਲਿਆਂ ‘ਤੇ ਹਮਲੇ/ਪਰਚੇ ਦਰਜ਼ ਹੋ ਰਹੇ ਹਨ। ਕਾਂਗਰਸ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਮਲਿਕ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਨੂੰ ਪੰਜਾਬ ਕਾਂਗਰਸ ਸਰਕਾਰ ਕਿਸਾਨਾਂ ਤੱਕ ਪਹੁੰਚਣ ਨਹੀਂ ਦੇ ਰਹੀ।
ਉਨ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ‘ਤੇ ਨਿਸ਼ਾਨਾਂ ਸਾਧਦਿਆਂ ਕਿਹਾ ਕਿ ਸੁਨੀਲ ਜਾਖੜ ਜੋ ਕਿ ਕਿਸਾਨਾਂ ਦੇ ਹਿਤੈਸ਼ੀ ਬਣਦੇ ਸੀ ਹੁਣ ਸਰਕਾਰ ਆਉਣ ‘ਤੇ ਕਿਉਂ ਚੁੱਪ ਹੋ ਗਏ। ਉਨ੍ਹਾਂ ਦੋਸ਼ ਲਗਾਉਂਦਿਆ ਕਿਹਾ ਕਿ ਸ੍ਰੀ ਜਾਖੜ ਦਾ ਭਤੀਜ਼ਾ ਜੋ ਕਿ ਕਿਸਾਨ ਕਮਿਸ਼ਨ ਦਾ ਚੇਅਰਮੈਨ ਹੈ ਨੇ ਨਾਦਰਸ਼ਾਹੀ ਫੁਰਮਾਨ ਜਾਰੀ ਕਰਕੇ ਕਿਸਾਨਾਂ ਨੂੰ ਮੁਫ਼ਤ ਦਿੱਤੀ ਜਾ ਰਹੀ ਬਿਜ਼ਲੀ ਵਾਪਿਸ ਲੈਣ ਸੰਬਧੀ ਕਿਹਾ ਹੈ। ਸ੍ਰੀ ਮਲਿਕ ਨੇ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ ਦਾ ਗਲ਼ਾ ਘੁੱਟ ਰਹੀ ਹੈ। ਸਹਿਕਾਰੀ ਬੈਂਕਾਂ ਦੁਆਰਾ ਪਹਿਲਾਂ 14 ਹਜ਼ਾਰ ਰੁਪਏ ਪ੍ਰਤੀ ਏਕੜ ਕਰਜ਼ਾ ਮਿਲਦਾ ਸੀ ਪ੍ਰੰਤੂ ਹੁਣ ਕੈਪਟਨ ਸਰਕਾਰ ਨੇ ਘਟਾ ਕੇ 10 ਹਜ਼ਾਰ ਪ੍ਰਤੀ ਏਕੜ ਕਰ ਦਿੱਤਾ ਹੈ। ਮਲਿਕ ਨੇ ਕਾਂਗਰਸ ਸਰਕਾਰ ‘ਤੇ ਰੇਤ ਮਾਫੀਆਂ ਨੂੰ ਤਾਕਤ ਦੇਣ ਦੇ ਦੋਸ਼ ਵੀ ਲਗਾਏ।
ਊਨ੍ਹਾਂ ਕਰਜ਼ ਮਾਫੀ ਸਬੰਧੀ ਬੋਲਦਿਆਂ ਕਿਹਾ ਕਿ ਅੱਜ ਮੁੱਖ ਮੰਤਰੀ ਪੰਜਾਬ ਨੂੰ ਕਿਸਾਨ ਕਰਜ਼ ਮਾਫੀ ਮੌਕੇ ਪ੍ਰਧਾਨ ਮੰਤਰੀ ਯਾਦ ਆ ਗਏ। ਉਨ੍ਹਾਂ ਸਵਾਲ ਕੀਤਾ ਕਿ ਜਦ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਨਾਲ ਕਰਜ਼ ਮਾਫੀ ਦਾ ਝੂਠਾ ਵਾਅਦਾ ਕਰ ਰਹੇ ਸਨ ਕੀ ਉਸ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਂਅ ਲਿਆ ਸੀ? ਉਨ੍ਹਾਂ ਨਸ਼ਿਆਂ ਦੇ ਮੁੱਦੇ ‘ਤੇ ਵੀ ਸਰਕਾਰ ਨੂੰ ਨਿਸ਼ਾਨੇ ‘ਤੇ ਲੈਂਦਿਆਂ ਸਵਾਲ ਕਰਦਿਆਂ ਕਿਹਾ ਕੀ ਹੁਣ ਕੈਪਟਨ ਅਮਰਿੰਦਰ ਸਿੰਘ ਹੁਣ ਹੱਥ ‘ਚ ਗੁੱਟਕਾ ਸਾਹਿਬ ਲੈ ਕੇ ਸਹੁੰ ਚੁੱਕਣਗੇ ਕਿ ਪੰਜਾਬ ਨਸ਼ਾ ਮੁਕਤ ਹੋ ਗਿਆ ਹੈ? ਉਨ੍ਹਾਂ ਕਿਹਾ ਕਿ ਸੂਬੇ ‘ਚ ਹਰ ਵਰਗ ਦੁਖ਼ੀ ਹੈ ਜਿਸ ਦੇ ਕਾਰਨ ਸੂਬੇ ਦੀਆਂ ਸਾਰੀਆਂ ਲੋਕ ਸਭਾ ਸੀਟਾਂ ‘ਤੇ ਕਾਂਗਰਸ ਦੀ ਜ਼ਮਾਨਤ ਜ਼ਬਤ ਹੋਵੇਗੀ।
ਇਸ ਸਮੇਂ ਬੀਜੇਪੀ ਦੇ ਸਥਾਨਕ ਨੇਤਾਵਾਂ ਨੇ ਸ੍ਰੀ ਸਵੇਤ ਮਲਿਕ ਦਾ ਸਨਮਾਨ ਵੀ ਕੀਤਾ। ਇਸ ਮੌਕੇ ਬੀਜੇਪੀ ਦੇ ਸੂਬਾਈ ਨੇਤਾ ਮੈਡਮ ਅਰਚਨਾ ਦੱਤ, ਸੁਖਵੰਤ ਧਨੌਲਾ, ਧੀਰਜ ਕੁਮਾਰ ਦੱਦਾਹੂਰ, ਜਿਲ੍ਹਾ ਪ੍ਰਧਾਨ ਗੁਰਮੀਤ ਬਾਵਾ, ਯਾਦਵਿੰਦਰ ਸੰਟੀ, ਰਜਿੰਦਰ ਉਪਲ, ਲਲਿਤ ਕੁਮਾਰ, ਪ੍ਰੇਮ ਪ੍ਰੀਤਮ ਜਿੰਦਲ ਆਦਿ ਸਮੇਤ ਸਮੂਹ ਅਹੁਦੇਦਾਰ ਸ਼ਾਮਲ ਸਨ।
ਪੰਜਾਬ ਬੀਜੇਪੀ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਇੱਕ ਸਵਾਲ ਦੇ ਜੁਆਬ ‘ਚ ਕਿਹਾ ਕਿ ਪੰਜਾਬ ਦੇ ਦਿਹਾਤ ਖੇਤਰ ‘ਚ ਇਹ ਰੈਲੀ ਅਕਾਲੀ ਦਲ ਨੂੰ ਟੱਕਰ ਦੇਣ ਲਈ ਨਹੀਂ ਹੈ। ਉਨ੍ਹਾਂ ਕਿਹ ਕਿ ਬੀਜੇਪੀ ਇੱਕ ਨੈਸ਼ਨਲ ਪਾਰਟੀ ਹੈ ਜੋ ਕਿ ਆਪਣੀਆਂ ਨੀਤੀਆਂ ਨੂੰ ਪੰਜਾਬ ਦੀ ਗਲੀ-ਗਲੀ ਲੈ ਕੇ ਜਾ ਰਹੀ ਹੈ। ਉਨ੍ਹਾਂ ਸਫ਼ਾਈ ਦਿੰਦਿਆਂ ਕਿਹਾ ਕਿ ਅਕਾਲੀ ਦਲ ਤੇ ਬੀਜੇਪੀ ਦੋ ਭਰਾ ਹਨ ਅਤੇ ਮੋਢੇ ਨਾਲ ਮੋਢਾ ਲਾ ਕੇ 13 ਦੀਆਂ 13 ਲੋਕ ਸਭਾ ਸੀਟਾਂ ਜਿੱਤਣਗੇ। ਉਨ੍ਹਾਂ ਬੀਜੇਪੀ ਅਤੇ ਅਕਾਲੀ ਦਲ ਦੀ ਪਿਛਲੀ ਖਟਾਸ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
ਸੀਐਮ ਸਿਟੀ ਦੀ ਪੁਲਿਸ ਦੇ ਹੱਥ ਲੁਟੇਰਿਆਂ ਦੀ ਗਰਦਨ ਤੱਕ ਦੂਜੇ ਦਿਨ ਵੀ ਨਾ ਅੱਪੜੇ
ਪੈਟਰੋਲ ਪੰਪ ਕਤਲ ਕਾਂਡ ਤੇ ਲੁੱਟ ਦਾ ਮਾਮਲਾ
ਪੁਲਿਸ ਵੱਲੋਂ ਅੱਡੀ ਚੋਟੀ ਦਾ ਜੋਰ, ਕਈ ਸ਼ੱਕੀਆਂ ਤੋਂ ਪੁੱਛਗਿਛ ਜਾਰੀ
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਦੇ ਸ਼ਹਿਰ ਅੰਦਰ ਪੈਟਰੋਲ ਪੰਪ ਲੁੱਟਣ ਵਾਲੇ ਲੁਟੇਰਿਆਂ ਦਾ ਅੱਡੀ-ਚੋਟੀ ਦਾ ਜੋਰ ਲਾਉਣ ਦੇ ਬਾਵਜੂਦ ਵੀ ਅੱਜ ਦੂਜੇ ਦਿਨ ਪੁਲਿਸ ਦੇ ਹੱਥ ਖਾਲੀ ਰਹੇ। ਉਂਜ ਪੁਲਿਸ ਵੱਲੋਂ ਵੱਖ ਵੱਖ ਥਾਵਾਂ ਤੋਂ ਕਈ ਸੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਪੁਛਗਿੱਛ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਬੀਤੇ ਦਿਨੀ ਰਾਜਪੁਰਾ ਰੋਡ ਦੇ ਪਿੰਡ ਚਮਾਰਹੇੜੀ ਨੇੜੇ ਸਥਿੱਤ ਗੁਰੂ ਨਾਨਕ ਫਿਲਿੰਗ ਸਟੇਸ਼ਨ ਤੇ ਤਿੰਨ ਲੁਟੇਰਿਆਂ ਵੱਲੋਂ ਦੋਂ ਕੈਂਟਰ ਡਰਾਇਵਰਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਇਸਦੇ ਨਾਲ ਗਿਆਰਾ ਹਜਾਰ ਰੁਪਏ ਲੁੱਟ ਕੇ ਫਰਾਰ ਹੋ ਗਏ। ਉਂਜ ਇਨ੍ਹਾਂ ਲੁਟੇਰਿਆਂ ਦੀਆਂ ਪੈਟਰੋਲ ਪੰਪ ਦੇ ਸੀਸੀਟੀਵੀ ਕੈਮਿਰਆਂ ਵਿੱਚ ਤਸਵੀਰਾਂ ਕੈਂਦ ਹੋ ਗਈਆਂ, ਪਰ ਮੂੰਹ ਬੰਨੇ ਹੋਣ ਕਾਰਨ ਪਹਿਚਾਣ ਮੁਸ਼ਕਿਲ ਹੋ ਰਹੀ ਹੈ। ਇਸ ਦੇ ਨਾਲ ਪੁਲਿਸ ਵੱਲੋਂ ਸ਼ਹਿਰ ਅੰਦਰ ਹੋਰ ਵੱਖ ਵੱਖ ਸੀਸੀਟੀਵੀ ਕੈਮਰਿਆਂ ਸਮੇਤ ਇਨ੍ਹਾਂ ਦੀ ਮੁਬਾਇਲ ਲੁਕੇਸ਼ਨ ਟ੍ਰੇਸ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।
ਇਹ ਵੀ ਪਤਾ ਲੱਗਾ ਹੈ ਕਿ ਪੁਲਿਸ ਵੱਲੋਂ ਜ਼ਿਲ੍ਹੇ ਦੇ ਵੱਖ ਵੱਖ ਥਾਵਾਂ ਤੋਂ ਕਈ ਸੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਦੀ ਇੱਕ ਟੀਮ ਵੱਲੋਂ ਇਨ੍ਹਾਂ ਲੁਟੇਰਿਆਂ ਦਾ ਸਕੈਂਚ ਵੀ ਤਿਆਰ ਕੀਤਾ ਜਾ ਰਿਹਾ ਹੈ ਜੋਂ ਕਿ ਕੱਲ ਤੱਕ ਜਾਰੀ ਕਰਨ ਦੀ ਸੰਭਾਵਨਾ ਹੈ। ਪੁਲਿਸ ਵੱਲੋਂ ਲੁਟੇਰਿਆਂ ਨੂੰ ਨੱਪਣ ਲਈ ਅੱਡੀ ਚੋਟੀ ਦਾ ਜੋਰ ਲਾਇਆ ਜਾ ਰਿਹਾ ਹੈ, ਪਰ ਇਸਦੇ ਬਾਵਜੂਦ ਹੀ ਅੱਜ ਸ਼ਾਮ ਤੱਕ ਪੁਲਿਸ ਦੇ ਹੱਥ ਕੋਈ ਲੁਟੇਰਾ ਨਹੀਂ ਲੱਗਾ।
ਇੱਧਰ ਪਟਿਆਲਾ ਦੇ ਐਸਐਸਪੀ ਡਾ. ਐਸ. ਭੁਪਤੀ ਛੁੱਟੀ ਤੇ ਹਨ, ਉਨ੍ਹਾਂ ਦਾ ਕਾਰਜਭਾਰ ਐਸਪੀਐਚ ਕੰਵਰਦੀਪ ਕੌਰ ਵੱਲੋਂ ਦੇਖਿਆ ਜਾ ਰਿਹਾ ਹੈ। ਇਸ ਸਬੰਧੀ ਕੰਵਰਦੀਪ ਕੌਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਹਰ ਪਹਿਲੂ ਨੂੰ ਬਾਰੀਕੀ ਨਾਲ ਛੋਹਿਆ ਜਾ ਰਿਹਾ ਹੈ ਅਤੇ ਜਲਦੀ ਹੀ ਪੁਲਿਸ ਇਨ੍ਹਾਂ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਵੇਗੀ। ਉਨ੍ਹਾਂ ਪੁਸਟੀ ਕਰਦਿਆ ਕਿਹਾ ਕਿ ਇੱਕ ਲੁਟੇਰੇ ਦੀ ਪਛਾਣ ਹੋ ਗਈ ਹੈ ਅਤੇ ਬਾਕੀਆਂ ਦੀ ਪਛਾਣ ਲਈ ਚਸਮਦੀਦਾਂ ਤੋਂ ਸਕੈਚ ਬਣਵਾਏ ਜਾ ਰਹੇ ਹਨ। ਉਂਜ ਪੁਲਿਸ ਵੱਲੋਂ ਅਜੇ ਕੁਝ ਹੋਰ ਦੱਸਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ।
ਸਰਕਾਰ ਨੇ ਫੰਡਾਂ ਤੋਂ ਹੱਥ ਕੀਤੇ ਖੜ੍ਹੇ
ਖ਼ੁਦ ਕਮਾਉਣ ਖ਼ੁਦ ਵਿਕਾਸ ਕਰਨ ਨਿਗਮ ਅਤੇ ਕੌਂਸਲਾਂ
ਸ਼ਹਿਰੀ ਵਿਕਾਸ ਲਈ ਨਹੀਂ ਐ ਸਰਕਾਰ ਕੋਲ ਕੋਈ ਫੰਡ, ਪਿਛਲੇ ਡੇਢ ਸਾਲ ਤੋਂ ਨਹੀਂ ਦਿੱਤੀ ਪੰਜੀ ਦੀ ਗ੍ਰਾਂਟ
ਨਵਜੋਤ ਸਿੱਧੂ ਨੇ ਖ਼ੁਦ ਚਾੜ੍ਹੇ ਆਦੇਸ਼, ਵਿਕਾਸ ਲਈ ਖੁਦ ਕਰੋ ਟੈਕਸ ਦੀ ਉਗਰਾਹੀ ਤੇ ਖ਼ਰਚ
ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਸਪੈਸ਼ਲ)। ਪੱਲੇ ਨਹੀਂ ਐ ਧੇਲਾ, ਕਰਦੀ ਮੇਲਾ ਮੇਲਾ… ਦਾ ਰਾਗ ਅੱਜ-ਕੱਲ੍ਹ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੱਧੂ ਅਲਾਪਦੇ ਨਜ਼ਰ ਆ ਰਹੇ ਹਨ ਕਿਉਂਕਿ ਪਿਛਲੇ ਡੇਢ ਸਾਲ ਦੇ ਵਕਫ਼ੇ ਦੌਰਾਨ ਇੱਕ ਪੰਜੀ ਦੀ ਵੀ ਗ੍ਰਾਂਟ ਨਾ ਭੇਜਣ ਵਾਲੇ ਨਵਜੋਤ ਸਿੱਧੂ ਨੇ ਹੁਣ ਪੱਕੇ ਤੌਰ ‘ਤੇ ਹੱਥ ਹੀ ਖੜ੍ਹੇ ਕਰ ਦਿੱਤੇ ਹਨ। ਨਵਜੋਤ ਸਿੱਧੂ ਨੇ ਪੰਜਾਬ ਦੀਆਂ ਸਾਰੀਆਂ ਨਗਰ ਕੌਂਸਲਾਂ ਅਤੇ ਨਗਰ ਨਿਗਮਾਂ ਨੂੰ ਆਦੇਸ਼ ਦੇ ਦਿੱਤੇ ਹਨ ਕਿ ਜੇਕਰ ਉਹ ਆਪਣੇ ਇਲਾਕੇ ਦਾ ਵਿਕਾਸ ਕਰਵਾਉਣਾ ਚਾਹੁੰਦੇ ਹਨ ਤਾਂ ਖ਼ੁਦ ਹੀ ਆਪਣੇ ਟੈਕਸ ਦੀ ਉਗਰਾਹੀ ਕਰਦੇ ਹੋਏ ਖ਼ੁਦ ਹੀ ਵਿਕਾਸ ਕਾਰਜ ਕਰਨ। ਇਸ ਦੇ ਨਾਲ ਹੀ ਸਥਾਨਕ ਸਰਕਾਰਾਂ ਵਿਭਾਗ ਵੱਲ ਉਹ ਝਾਕਣ ਵੀ ਨਾ, ਕਿਉਂਕਿ ਉਨ੍ਹਾਂ ਨੂੰ ਵਿਕਾਸ ਦੇ ਨਾਂਅ ‘ਤੇ ਗ੍ਰਾਂਟ ਰਾਹੀਂ ਇੱਕ ਨਵਾਂ ਪੈਸਾ ਵੀ ਨਹੀਂ ਮਿਲਣ ਵਾਲਾ ਹੈ।
ਜਾਣਕਾਰੀ ਅਨੁਸਾਰ ਸੱਤਾ ਵਿੱਚ ਆਉਣ ਤੋਂ ਬਾਅਦ ਲਗਾਤਾਰ ਅਮਰਿੰਦਰ ਸਿੰਘ ਦੀ ਸਰਕਾਰ ਖ਼ਾਲੀ ਖਜਾਨੇ ਦਾ ਰਾਗ ਅਲਾਪਦੇ ਹੋਏ ਪੰਜਾਬ ਭਰ ਵਿੱਚ ਹਰ ਤਰ੍ਹਾਂ ਦੇ ਵਿਕਾਸ ਕਾਰਜ ਰੋਕੀ ਬੈਠੀ ਹੈ। ਪਿਛਲੇ ਡੇਢ ਸਾਲ ਵਿੱਚ ਨਾ ਹੀ ਕਿਸੇ ਪਿੰਡ ਨੂੰ ਗ੍ਰਾਂਟ ਮਿਲੀ ਹੈ  ਅਤੇ ਨਾ ਹੀ ਕਿਸੇ ਸ਼ਹਿਰੀ ਇਲਾਕੇ ਨੂੰ ਤਵੱਜੋਂ ਦਿੰਦੇ ਹੋਏ ਵਿਕਾਸ ਕਾਰਜਾਂ ਲਈ ਪੈਸੇ ਦਿੱਤੇ ਗਏ ਹਨ। ਸ਼ੁਰੂਆਤ ਵਿੱਚ ਪਿੰਡਾਂ ਅਤੇ ਸਹਿਰਾ ਵਿੱਚ ਆਡਿਟ ਕਰਵਾਉਣ ਦਾ ਲਾਰੇ ਨਾਲ ਵਿਕਾਸ ਕਾਰਜ ਰੋਕੇ ਹੋਏ ਸਨ, ਜਦੋਂ ਕਿ ਹੁਣ ਪੰਜਾਬ ਸਰਕਾਰ ਵਲੋਂ ਪੱਕੇ ਤੌਰ ‘ਤੇ ਪੱਲਾ ਝਾੜ ਲਿਆ ਗਿਆ ਹੈ।
ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਿੱਧੇ ਤੌਰ ‘ਤੇ ਪੰਜਾਬ ਦੀਆਂ ਸਾਰੀਆਂ ਨਗਰ ਕੌਂਸਲਾਂ ਅਤੇ ਨਗਰ ਨਿਗਮਾਂ ਨੂੰ ਕਹਿ ਦਿੱਤਾ ਹੈ ਕਿ ਕੋਈ ਵੀ ਉਨਾਂ ਕੋਲ ਗ੍ਰਾਂਟ ਮੰਗਣ ਲਈ ਨਾ ਆਏ, ਕਿਉਂਕਿ ਉਨਾਂ ਦੇ ਹੱਥ ਪੱਲੇ ਕੁਝ ਵੀ ਨਹੀਂ ਹੈ। ਨਵਜੋਤ ਸਿੱਧੂ ਨੇ ਇਨਾਂ ਕੌਂਸਲਾਂ ਅਤੇ ਨਿਗਮਾਂ ਨੂੰ ਕਿਹਾ ਹੈ ਕਿ ਟੈਕਸ ਰਾਹੀਂ ਹੋਣ ਵਾਲੀ ਉਗਰਾਹੀ ਰਾਹੀਂ ਹੀ ਉਹ ਵਿਕਾਸ ਕਰਵਾਉਣ ਅਤੇ ਕਰਮਚਾਰੀਆਂ ਦੀ ਤਨਖਾਹ ਦਾ ਭੁਗਤਾਨ ਕਰਨ। ਸਥਾਨਕ ਸਰਕਾਰਾਂ ਵਿਭਾਗ ਵਲੋਂ ਪਿਛਲੇ ਡੇਢ ਸਾਲ ਖ਼ਾਲੀ ਬੀਤਣ ਤੋਂ ਬਾਅਦ ਹੁਣ ਅਗਲੇ ਸਾਲਾਂ ਵਿੱਚ ਵੀ ਗ੍ਰਾਂਟ ਦੇਣ ਦੀ ਕੋਈ ਉਮੀਦ ਨਾ ਰੱਖੀ ਜਾਵੇ।
ਵਿੱਤ ਕਮਿਸ਼ਨ ਰਾਹੀਂ ਆਈ ਕੇਂਦਰੀ ਗ੍ਰਾਂਟ, ਲਿਆ ਕੁਝ ਸਾਹ
ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਬੀਤੇ 4-5 ਮਹੀਨੇ ਪਹਿਲਾਂ ਨਗਰ ਕੌਂਸਲਾਂ ਅਤੇ ਨਗਰ ਨਿਗਮਾਂ ਨੂੰ ਕੁਝ ਰਾਹਤ ਦਿੰੰਦੇ ਹੋਏ ਵਿੱਤ ਕਮਿਸ਼ਨ ਰਾਹੀਂ ਵੱਖ-ਵੱਖ ਕੈਟਾਗਿਰੀ ਤਹਿਤ ਗ੍ਰਾਂਟ ਭੇਜੀ ਸੀ। ਜਿਸ ਨਾਲ ਨਗਰ ਨਿਗਮਾਂ ਅਤੇ ਨਗਰ ਕੌਂਸਲਾਂ ਵੱਲੋਂ ਕੁਝ ਪੁਰਾਣੇ ਫਸੇ ਹੋਏ ਅਤੇ ਅਧੂਰੇ ਵਿਕਾਸ ਕਾਰਜਾਂ ਨੂੰ ਮੁਕੰਮਲ ਕਰਵਾਇਆ ਗਿਆ ਹੈ ਪਰ ਨਵੇਂ ਵਿਕਾਸ ਕਾਰਜਾਂ ਬਾਰੇ ਕੁਝ ਵੀ ਨਹੀਂ ਹੋ ਰਿਹਾ ਹੈ।
ਕਾਸ਼! ਸਾਡੇ ਪਾਸੇ ਵੀ ਹੋ ਜਾਵੇ ਕੋਈ ਜਿਮਨੀ ਚੋਣ
ਕਾਸ਼ ਸਾਡੇ ਇਲਾਕੇ ਵਿੱਚ ਵੀ ਕੋਈ ਉਪ ਚੋਣ ਜਾਂ ਫਿਰ ਲੋਕਲ ਚੋਣ ਆ ਜਾਵੇ ਤਾਂ ਕਿ ਸਾਡੇ ਇਲਾਕੇ ਨੂੰ ਵੀ ਵਿਕਾਸ ਦੇ ਨਾਂਅ ‘ਤੇ ਕੁਝ ਕਰੋੜਾਂ ਰੁਪਏ ਮਿਲ ਜਾਣ। ਇਹ ਫਰਿਆਦ ਪੰਜਾਬ ਭਰ ਵਿੱਚ ਇਸ ਕਰਕੇ ਕੀਤੀ ਜਾ ਰਹੀ ਹੈ ਕਿ ਪਿਛਲੇ ਸਾਲ ਕੁਝ ਨਗਰ ਪੰਚਾਇਤਾਂ ਅਤੇ ਨਗਰ ਕੌਂਸਲਾਂ ਸਣੇ ਇੱਕ ਲੋਕ ਸਭਾ ਤੇ ਵਿਧਾਨ ਸਭਾ ਦੀ ਉਪ ਚੋਣ ਆਉਣ ਕਾਰਨ ਅਮਰਿੰਦਰ ਸਿੰਘ ਵੱਲੋਂ ਖ਼ਾਲੀ ਖਜਾਨੇ ਦੇ ਮੂੰਹ ਨੂੰ ਖੋਲ੍ਹਦੇ ਹੋਏ ਕਰੋੜਾਂ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ ਪਰ ਜਿੱਥੇ ਕੋਈ ਚੋਣ ਨਹੀਂ ਹੈ, ਉਨ੍ਹਾਂ ਨੂੰ ਖ਼ਾਲੀ ਹੱਥ ਹੀ ਰਹਿਣਾ ਪੈ ਰਿਹਾ ਹੈ।