Chess - Sach Kahoon Punjabi

Gukesh Dommaraju: ਫੁਰਤੀ ਵਾਲੀਆਂ ਖੇਡਾਂ ’ਚ ਵੀ ਅੱਗੇ ਹੋਣ ਖਿਡਾਰੀ
Gukesh Dommaraju: ਸ਼ਤਰੰਜ ਖਿਡਾਰੀ ਡੀ. ਗੁਕੇਸ਼ ਨੇ ਵਿਸ਼ਵ ਚੈਂਪੀਅਨ ਆਪਣੇ ਨਾਂਅ ਕਰਕੇ ਦੇਸ਼ ਦਾ ਮਾਣ ਵਧਾਇਆ ਹੈ ਉਹ ਦੁਨੀਆਂ ਦੇ ਸਭ ਤੋਂ ਛੇਟੀ ਉਮਰ (18) ਦੇ ਚੈਂਪੀਅਨ ਬਣੇ ਹਨ ਜ਼ਿਕਰਯੋਗ ਹੈ ਕਿ ਸ਼ਤਰੰਜ ’ਚ ਪਹਿਲਾਂ ਵੀ ਭਾਰਤੀ ਖਿਡਾਰੀਆਂ ਨੇ ਪੂਰੀ ਦੁਨੀਆਂ ’ਚ ਲੋਹਾ ਮਨਵਾਇਆ ਹੈ ਵਿਸ਼ਵ ਨਾਥਨ ਆਨੰਦ (ਪੰਜ ਵਾਰ ਚੈਂਪੀਅਨ) ਤੇ ਪ੍ਰਗਿਆਨਾਨੰਦ ਦੀਆਂ ਪ੍ਰਾਪਤੀਆਂ ਨੇ ਦੇਸ਼ ਦਾ ਨਾਂਅ ਉੱਚਾ ਕੀਤਾ ਹੈ ਇੱਥੇ ਗੌਰ ਕਰਨ ਵਾਲੀ ਗੱਲ ਇਹ ਵੀ ਹੈ ਕਿ ਜ਼ੋਰ (ਤਾਕਤ) ਵਾਲੀਆਂ ਅਤੇ ਦਿਮਾਗੀ ਖੇਡਾਂ ’ਚ ਸਾਡੇ ਦੇਸ਼ ਦੇ ਖਿਡਾਰੀ ਜ਼ਰੂਰ ਅੱਗੇ ਹਨ ਪਰ ਫੁਰਤੀ ਵਾਲੀਆਂ ਖੇਡਾਂ ’ਚ ਬਹੁਤ ਪੱਛੜੇ ਹੋਏ ਹਨ ਕਦੇ ਹਾਕੀ ’ਚ ਸਾਡਾ ਸਿੱਕਾ ਚੱਲਦਾ ਸੀ।

ਇਹ ਖਬਰ ਵੀ ਪੜ੍ਹੋ : PRTC Bus Stolen: ਢਾਬੇ ਤੋਂ ਫਰੀਦਕੋਟ ਡਿਪੂ ਦੀ ਪੀਆਰਟੀਸੀ ਬੱਸ ਹੋਈ ਚੋਰੀ, ਇੱਕ ਕਾਬੂ

ਪਰ ਹੁਣ ਹਾਕੀ ਵੀ ਪਿੱਛੇ ਹੈ ਇਸੇ ਤਰ੍ਹਾਂ ਫੁਟਬਾਲ ਹੈਂਡਬਾਲ , ਦੌੜਾਂ, ਤੈਰਾਕੀ ’ਚ ਅਸੀਂ ਤਮਗਿਆਂ ਦੇ ਨੇੜੇ-ਤੇੜੇ ਵੀ ਨਹੀਂ ਹਾਂ ਨਿਸ਼ਾਨੇਬਾਜੀ ’ਚ ਵੀ ਦਿਮਾਗ ਦਾ ਜ਼ੋਰ ਬਰਾਬਰ ਲੱਗਦਾ ਹੈ ਤੇ ਸਾਡੇ ਖਿਡਾਰੀ ਸੋਨ ਤਗਮੇ ਵੀ ਜਿੱਤ ਲਿਆਏ ਇਸੇ ਤਰ੍ਹਾਂ ਕੁਸ਼ਤੀ ਤੇ ਵੇਟਲਿਫਟਿੰਗ ਵਰਗੀਆਂ ਜ਼ੋਰਦਾਰ ਖੇਡਾਂ ’ਚ ਵੀ ਸਾਡੇ ਖਿਡਾਰੀਆਂ ਦਾ ਪ੍ਰਦਰਸ਼ਨ ਵਧੀਆ ਰਿਹਾ ਹੈ ਮੌਜੂਦਾਂ ਖੇਡ ਹਾਲਾਤਾਂ ਦੇ ਮੱਦੇਨਜ਼ਰ ਦੇਸ਼ ਦੇ ਖੇਡ ਢਾਂਚੇ ’ਚ ਵੱਡੀ ਤਬਦੀਲੀ ਕਰਨ ਦੀ ਲੋੜ ਹੈ ਤਾਂ ਕਿ ਸਾਡੇ ਖਿਡਾਰੀ ਫੁਰਤੀ ਵਾਲੀਆਂ ਖੇਡਾਂ ’ਚ ਵੀ ਅੱਗੇ ਵਧਣ ਅਮਰੀਕਾ ਉਲੰਪਿਕ ਦੀਆਂ 32 ਖੇਡਾਂ ’ਚੋਂ 31, ਚੀਨ 30 ਖੇਡਾਂ ’ਚ ਹਿੱਸਾ ਲੈਂਦਾ ਹੈ ਜਦੋਂਕਿ ਸਾਡਾ ਦੇਸ਼ 16 ਤੱਕ ਸਿਮਟ ਜਾਂਦਾ ਹੈ ਸਰਕਾਰ ਖੇਡ ਮਾਹਰਾਂ ਦੀਆਂ ਰਾਏ ਨਾਲ ਹੋਰ ਮਜ਼ਬੂਤ ਖੇਡ ਨੀਤੀ ਬਣਾਏ ਤਾਂ ਜੋ ਖੇਡਾਂ ’ਚ ਸਾਡਾ ਪ੍ਰਦਰਸ਼ਨ ਹੋਰ ਚੰਗਾ ਹੋ ਸਕੇ। Gukesh Dommaraju

ਸ਼ਤਰੰਜ ਦੀ ਖੇਡ ’ਚ ਬਾਜ਼ੀ ਮਾਰ ਰਿਹੈ ਬਲਵਿੰਦਰ ਸਿੰਘ ਬੱਲੀ
ਪੰਜਾਬ ਸਰਕਾਰ ਵੱਲੋਂ ਕਰਵਾਈਆਂ ਖੇਡਾਂ ਵਤਨ ਪੰਜਾਬ ਦੀਆਂ ’ਚ ਜਿੱਤਿਆ ਗੋਲਡ ਮੈਡਲ | Balwinder Singh Balli

ਲਹਿਰਾਗਾਗਾ (ਰਾਜ ਸਿੰਗਲਾ)। ਲਹਿਰਾਗਾਗਾ ਦੇ ਜੰਮਪਲ ਬਲਵਿੰਦਰ ਸਿੰਘ ਬੱਲੀ (Balwinder Singh Balli) ਨੇ ਸ਼ਤਰੰਜ ਦੀ ਖੇਡ ’ਚ ਆਪਣੇ ਦਿਮਾਗ ਦੀ ਸਹੀ ਵਰਤੋਂ ਕਰਕੇ ਇੱਕ ਵੱਖਰੀ ਪਛਾਣ ਬਣਾਈ ਹੈ ਖੇਡ ਪ੍ਰੇਮੀ ਗੁਰਲਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਆਖਿਆ ਕਿ ਬਲਵਿੰਦਰ ਸਿੰਘ ਬੱਲੀ ਪੁੱਤਰ ਰਣਜੀਤ ਸਿੰਘ ਬਚਪਨ ਤੋਂ ਹੀ ਸ਼ਤਰੰਜ ਦੀ ਖੇਡ ਦਾ ਸ਼ੌਂਕੀਨ ਰਿਹਾ ਹੈ। ਉਨ੍ਹਾਂ ਕਿਹਾ ਕਿ ਬਲਵਿੰਦਰ ਸਿੰਘ ਬੱਲੀ ਨੇ ਆਪਣੀ ਕਾਬਲੀਅਤ ਦਾ ਲੋਹਾ ਮੰਨਵਾਉਂਦਿਆਂ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਖੇਡਾਂ ਵਤਨ ਪੰਜਾਬ ਦੀਆਂ ’ਚ ਆਪਣੀ ਟੀਮ ਨਾਲ ਮਿਲ ਕੇ ਗੋਲਡ ਮੈਡਲ ਜਿੱਤਿਆ ਹੈ।

ਬਲਵਿੰਦਰ ਸਿੰਘ ਬੱਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 2022 ’ਚ ਕਰਵਾਈਆਂ ਖੇਡਾਂ ਵਤਨ ਪੰਜਾਬ ਦੀਆਂ ’ਚ ਵੀ ਸਾਡੀ ਟੀਮ ਨੇ ਪੰਜਾਬ ਸ਼ਤਰੰਜ ਚੈਂਪੀਅਨਸ਼ਿਪ ’ਚ ਪੂਰੇ ਪੰਜਾਬ ਦੀਆਂ 16 ਟੀਮਾਂ ’ਚੋਂ ਤੀਸਰਾ ਸਥਾਨ ਹਾਸਲ ਕਰਕੇ ਕਾਂਸੀ ਦਾ ਮੈਡਲ ਹਾਸਲ ਕੀਤਾ ਸੀ ਨੌਰਥ ਜੋਨ ਮੁਕਾਬਲਿਆਂ ’ਚ ਬਾਹਰਲੇ ਸੂਬਿਆਂ ਤੋਂ ਆਈਆਂ ਹੋਈਆਂ ਯੂਨੀਵਰਸਿਟੀਆਂ ਦੀਆਂ ਟੀਮਾਂ ਦੇ ਨਾਲ ਮੁਕਾਬਲੇ ਹੋਏ, ਜਿਸ ’ਚ ਲਗਭਗ 35 ਯੂਨੀਵਰਸਿਟੀਆਂ ਨੇ ਹਿੱਸਾ ਲਿਆ। ਬਲਵਿੰਦਰ ਸਿੰਘ ਬੱਲੀ ਨੇ ਪੰਜਾਬੀ ਯੂਨੀਵਰਸਿਟੀ ਦੀ ਟੀਮ ਦੀ ਅਗਵਾਈ ਕਰਦਿਆਂ ਪੂਰੇ ਦੇਸ਼ ’ਚ ਨਾਂਅ ਕਮਾਇਆ ਹੈ।

Also Read : ਨਸ਼ਾ ਤਸਕਰ ਦੀ ਫਿਰੋਜ਼ਪੁਰ ਪੁਲਿਸ ਨੇ 1.22 ਕਰੋੜ ਦੀ ਜਾਇਦਾਦ ਕੀਤੀ ਫਰੀਜ

ਬੱਲੀ ਨੇ ਚੇਨੱਈ ’ਚ ਹੋਏ ਸ਼ਤਰੰਜ ਦੇ ਮੁਕਾਬਲਿਆਂ ’ਚ ਪੰਜਾਬੀ ਯੂਨੀਵਰਸਿਟੀ ਟੀਮ ਦੀ ਅਗਵਾਈ ਕਰਦਿਆਂ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ ਹੈ, ਜਿੱਥੇ ਦੇਸ਼ ਭਰ ਦੀਆਂ 16 ਟੀਮਾਂ ’ਚੋਂ ਪੰਜਾਬੀ ਯੂਨੀਵਰਸਿਟੀ ਨੇ ਨੌਵਾਂ ਸਥਾਨ ਪ੍ਰਾਪਤ ਕੀਤਾ ਹੈ। ਪੰਜਾਬੀ ਯੂਨੀਵਰਸਿਟੀ ਦੀਆਂ ਹੋਈਆਂ ਇੰਟਰ ਕਾਲਜ ਖੇਡਾਂ ’ਚ ਲਗਾਤਾਰ ਤਿੰਨ ਵਾਰ ਗੋਲਡ ਮੈਡਲ ਜਿੱਤਣ ’ਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਇਨਾਮ ਦੇ ਤੌਰ ’ਤੇ ਬਲਵਿੰਦਰ ਸਿੰਘ ਬੱਨੀ ਦੀ ਸਾਰੀ ਪੜ੍ਹਾਈ ਦਾ ਖਰਚਾ ਯੂਨੀਵਰਸਿਟੀ ਵੱਲੋਂ ਕਰਨ ਦਾ ਐਲਾਨ ਕੀਤਾ ਗਿਆ ਹੈ।

ਖਿਡਾਰੀਆਂ ਵੱਲ ਵਿਸ਼ੇਸ਼ ਧਿਆਨ ਦੇਵੇ ਪੰਜਾਬ ਸਰਕਾਰ: ਸਾਬਕਾ ਨਗਰ ਕੌਂਸਲ ਪ੍ਰਧਾਨ

ਸਾਬਕਾ ਨਗਰ ਕੌਂਸਲ ਪ੍ਰਧਾਨ ਗੁਰਲਾਲ ਸਿੰਘ ਨੇ ਆਖਿਆ ਕਿ ਬਿਨਾਂ ਕੋਚ ਤੋਂ ਮੈਡਲ ਲੈ ਕੇ ਆਉਣੇ ਬਹੁਤ ਔਖੇ ਹਨ ਪਰ ਫਿਰ ਵੀ ਬਲਵਿੰਦਰ ਸਿੰਘ ਬੱਲੀ ਦਾ ਬਹੁਤ ਹੀ ਬਹਾਦਰੀ ਦਾ ਕੰਮ ਹੈ, ਜੋ ਬਿਨਾਂ ਕੋਚ ਤੋਂ ਹੀ ਖੇਡਾਂ ’ਚ ਆਪਣਾ ਨਾਂਅ ਚਮਕਾ ਰਿਹਾ ਹੈ ਸਰਕਾਰਾਂ ਨੂੰ ਇਹੋ ਜਿਹੇ ਖਿਡਾਰੀਆਂ ’ਤੇ ਖਾਸ ਧਿਆਨ ਦੇਣਾ ਚਾਹੀਦਾ ਹੈ। ਜੇਕਰ ਇਨ੍ਹਾਂ ਨੂੰ ਚੰਗੀ ਕੋਚਿੰਗ ਅਤੇ ਖੇਡ ਭੱਤਾ ਅਤੇ ਵਧੀਆ ਅਕੈਡਮੀ ਮੁਹੱਈਆਂ ਹੋ ਜਾਵੇ ਤਾਂ ਇਹ ਕੌਮਾਂਤਰੀ ਪੱਧਰ ’ਤੇ ਵੀ ਵੱਡੀਆਂ ਮੱਲਾਂ ਮਾਰ ਸਕਦੇ ਹਨ ਪੰਜਾਬ ਸਰਕਾਰ ਨੂੰ ਖਿਡਾਰੀਆਂ ਵੱਲੋਂ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।

ਯੂਟਿਊਬ ਤੋਂ ਸਿੱਖੇ ਸ਼ਤਰੰਜ ਦੇ ਦਾਅ-ਪੇਚ

ਬਲਵਿੰਦਰ ਸਿੰਘ ਬੱਲੀ ਨੇ ਦੱਸਿਆ ਕਿ ਇਸ ਸ਼ਤਰੰਜ ਦੇ ਸਫਰ ਦੇ ਦੌਰਾਨ ਉਸ ਦਾ ਕੋਈ ਵੀ ਕੋਚ ਨਹੀਂ ਹੈ ਉਸ ਨੇ ਯੂਟਿਊਬ ਰਾਹੀਂ ਹੀ ਸ਼ਤਰੰਜ ਦੇ ਦਾਅ ਪੇਚ ਸਿੱਖੇ ਹਨ। ਬਲਵਿੰਦਰ ਸਿੰਘ ਬੱਲੀ ਨੇ ਪੰਜਾਬ ਸਰਕਾਰ ਨੂੰ ਮੰਗ ਕੀਤੀ ਹੈ ਕਿ ਖਿਡਾਰੀਆਂ ਨੂੰ ਖੇਡ ਭੱਤਾ ਅਤੇ ਸ਼ਤਰੰਜ ਖੇਡ ਨੂੰ ਉੱਪਰ ਲਿਜਾਣ ਲਈ ਵਧੀਆ ਕੋਚ, ਸਤਰੰਜ ਖੇਡਾਂ ਦਾ ਸਮਾਨ ਮੁਹੱਈਆ ਕਰਵਾਉਣਾ ਚਾਹੀਦਾ ਤਾਂ ਜੋ ਵਧੀਆ ਤਰੀਕੇ ਨਾਲ ਤਿਆਰੀ ਕਰਕੇ ਪੰਜਾਬ ਨੂੰ ਬੁਲੰਦੀਆਂ ਤੱਕ ਪਹੁੰਚਾਇਆ ਜਾ ਸਕੇ।

ਬਠਿੰਡਾ ਪੱਟੀ ਦੇ ਕਿਸਾਨਾਂ ਨੂੰ ਗੁਜਰਾਤੀ ਬੀਜ ਡੀਲਰਾਂ ਵੱਲੋਂ ਚੋਗਾ
ਡੀਲਰਾਂ ਦੇ ਫੋਨ ਖੜਕੇ, ਪਿੰਡਾਂ ‘ਚ ਏਜੰਟ ਵੀ ਸਰਗਰਮ

ਬਠਿੰਡਾ (ਅਸ਼ੋਕ ਵਰਮਾ)। ਕਪਾਹ ਪੱਟੀ ‘ਚ ਨਰਮੇ ਕਪਾਹ ਦੀ ਬਿਜਾਂਦ ਦੂਰ ਹੋਣ ਦੇ ਬਾਵਜੂਦ ਗੁਜਰਾਤੀ ਬੀਜ ਡੀਲਰਾਂ ਨੇ ਬਠਿੰਡਾ ਖਿੱਤੇ ‘ਚ ਕਿਸਾਨਾਂ ਨੂੰ ਚੋਗਾ ਪਾਉਣਾ ਸ਼ੁਰੂ ਕਰ ਦਿੱਤਾ ਹੈ ਬਠਿੰਡਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਕਿਸਾਨਾਂ ਕੋਲ ਗੁਜਰਾਤੀ ਡੀਲਰਾਂ ਦੇ ਫੋਨ ਖੜਕਣ ਲੱਗੇ ਹਨ ਤੇ ਆਪਣੇ ਏਜੰਟਾਂ ਨੂੰ ਵੀ ਸਰਗਰਮ ਕਰ ਦਿੱਤਾ ਹੈ ਗੁਜਰਾਤ ਦੇ ਬੀਜ ਡੀਲਰ ਕਿਸਾਨਾਂ ਨੂੰ ਝਾਂਸਾ ਦੇ ਰਹੇ ਹਨ ਕਿ ਉਨ੍ਹਾਂ ਦੇ ਬੀਜ ਨੂੰ ਚਿੱਟਾ ਮੱਛਰ ਨਹੀਂ ਪੈਂਦਾ ਅਜਿਹੀਆਂ ਰਿਪੋਰਟਾਂ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਬਠਿੰਡਾ ਮੁਸਤੈਦ ਹੋ ਗਿਆ ਹੈ ਡਿਪਟੀ ਕਮਿਸ਼ਨਰ ਬਠਿੰਡਾ ਨੇ ਤਾਂ ਅੱਜ ਏਦਾਂ ਦੇ ਬੀਜਾਂ ਦੀ ਵਿੱਕਰੀ ਖਿਲਾਫ ਅਲਰਟ ਜਾਰੀ ਕਰ ਦਿੱਤਾ ਹੈ ਡਿਪਟੀ ਕਮਿਸ਼ਨਰ ਨੇ ਜਿਲ੍ਹਾ ਪੁਲਿਸ ਨੂੰ ਅਜਿਹੇ ਡੀਲਰਾਂ ਜਾਂ ਏਜੰਟਾਂ ਖਿਲਾਫ ਸਖਤ ਕਾਰਵਾਈ ਦੇ ਨਿਰਦੇਸ਼ ਵੀ ਜਾਰੀ ਕੀਤੇ ਹਨ।

ਸਿਵਲ ਪ੍ਰਸ਼ਾਸਨ ਅਤੇ ਖੇਤੀ ਵਿਭਾਗ ਦੇ ਅਧਿਕਾਰੀਆਂ ਨੂੰ ਮੁੱਖ ਮੰਤਰੀ ਪੰਜਾਬ ਦੇ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਦਾ ਡਰ ਸਤਾ ਰਿਹਾ ਹੈ ਪ੍ਰਮੁੱਖ ਸਕੱਤਰ ਚਿੱਟੀ ਮੱਖੀ ਦੇ ਹਮਲੇ ਮਾਮਲੇ ‘ਚ ਪਹਿਲਾਂ ਵੀ ਕਾਫੀ ਸਖਤ ਰਹੇ ਹਨ ਖਾਸ ਤੌਰ ‘ਤੇ ਸਾਲ 2016 ‘ਚ ਆਪਣੇ ਬਠਿੰਡਾ ਦੌਰੇ ਦੌਰਾਨ ਤਾਂ ਉਨ੍ਹਾਂ ਨੇ ਖੇਤੀ ਅਫਸਰਾਂ ਦੀ ਇਸ ਮੁੱਦੇ ‘ਤੇ ਕਾਫੀ ਖਿਚਾਈ ਵੀ ਕੀਤੀ ਸੀ ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਨਰਮੇ ਦੀ ਖੇਤੀ ਨੂੰ ਸਬੰਧੀ ਆਪਣਾ ਸਟੈਂਡ ਸਖ਼ਤ ਕਰ ਲਿਆ ਹੈ ਤਾਂ ਅਫਸਰ ਵੀ ਫਿਕਰਮੰਦ ਹੋ ਗਏ ਹਨ।

ਇਹ ਵੀ ਪੜ੍ਹੋ : ਕੈਨੇਡਾ ‘ਚ ਵੱਡਾ ਸੜਕ ਹਾਦਸਾ, 15 ਦੀ ਮੌਤ, 10 ਜ਼ਖਮੀ

ਸੂਤਰਾਂ ਅਨੁਸਾਰ ਕਪਾਹ ਦੀ ਬਿਜਾਂਦ ਵਾਲੇ ਪਿੰਡਾਂ ‘ਚ ਗੁਜਰਾਤੀ ਡੀਲਰਾਂ ਵੱਲੋਂ ਕਿਸਾਨਾਂ  ਨਾਲ ਸੰਪਰਕ ਬਣਾਇਆ ਜਾ ਰਿਹਾ ਹੈ ਜੋਕਿ ਚਿੰਤਾ ਦਾ ਵਿਸ਼ਾ ਹੈ ਮੌੜ ਬਲਾਕ ਦੇ ਕਿਸਾਨ ਜਸਬੀਰ ਸਿੰਘ ਨੇ ਦੱਸਿਆ ਕਿ ਉਸ ਨੂੰ ਗੁਜਰਾਤ ਵਿੱਚੋਂ ਦੋ ਬੀਜ ਡੀਲਰਾਂ ਦਾ ਫੋਨ ਆਇਆ ਹੈ ਆਪਣੇ ਬੀਜਾਂ ਨੂੰ ਉਹ ਚਿੱਟੀ ਮੱਖੀ ਦੇ ਹਮਲੇ ਤੋਂ ਰਹਿਤ ਹੋਣ ਦਾ ਦਾਅਵਾ ਕਰ ਰਹੇ ਸਨ ਉਸ ਨੇ ਦੱਸਿਆ ਕਿ ਇਹ ਲੋਕ ਤਾਂ 40 ਮਣ ਪ੍ਰਤੀ ਏਕੜ ਝਾੜ ਦੀ ਵੀ ਗਾਰੰਟੀ ਦੇ ਰਹੇ ਹਨ ਪਰ ਉਸ ਨੇ ਜੋਖਮ ਲੈਣਾ ਠੀਕ ਨਹੀਂ ਸਮਝਿਆ ਹੈ।

ਤਲਵੰਡੀ ਸਾਬੋ ਦੇ ਕਿਸਾਨ ਹਰਦੇਵ ਸਿੰਘ ਦਾ ਕਹਿਣਾ ਹੈ ਕਿ ਗੁਜਰਾਤੀ ਡੀਲਰਾਂ  ਨੇ ਫੋਨ ‘ਤੇ ਇਹੋ ਦੱਸਿਆ ਕਿ ਹੁਣ ਉਨ੍ਹਾਂ ਨਰਮੇ ਦੀ ਪੁਰਾਣੀ ਕਿਸਮ ਵਿੱਚ ਅਜਿਹਾ ਜੀਨ ਪਾ ਦਿੱਤਾ ਹੈ, ਜਿਸ ਨੂੰ ਚਿੱਟੀ ਮੱਖੀ ਨਹੀਂ ਪੈਂਦੀ ਸੂਤਰ ਦੱਸਦੇ ਹਨ ਕਿ ਮਾਨਸਾ ਅਤੇ ਬਠਿੰਡਾ ਜਿਲ੍ਹਿਆਂ ‘ਚ ਤਾਂ ਇਨ੍ਹਾਂ ਡੀਲਰਾਂ ਨੇ ਜੋ ਏਜੰਟ ਤਾਇਨਾਤ ਕੀਤੇ ਹੋਏ ਹਨ ਉਨ੍ਹਾਂ ਵੱਲੋਂ ਕਈ ਪਿੰਡਾਂ ਵਿੱਚ ਕਿਸਾਨਾਂ ਨੂੰ ਗੁਜਰਾਤੀ ਬੀਜਾਂ ਨੂੰ ਚਿੱਟੀ ਮੱਖੀ ਦੇ ਹੱਲੇ ਤੋਂ ਪੂਰੀ ਤਰ੍ਹਾਂ ਰਹਿਤ ਹੋਣ ਦਾ ਭਰੋਸਾ ਦਿਵਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਲਾਹੇਵੰਦ ਹੋ ਸਕਦੈ ਝੋਨੇ ਦੀ ਪਨੀਰੀ ਵੇਚਣ ਦਾ ਕਾਰੋਬਾਰ

ਸੂਤਰਾਂ ਨੇ ਦੱਸਿਆ ਹੈ ਕਿ ਜਿਲ੍ਹਾ ਖੇਤੀ ਬਾੜੀ ਵਿਭਾਗ ਨੂੰ ਜਾਂਚ ਦੌਰਾਨ ਕਪਾਹ ਪੱਟੀ ‘ਚ ਰੋਜ਼ਾਨਾ ਚਾਰ ਦਰਜਨ ਦੇ ਕਰੀਬ ਕਿਸਾਨਾਂ ਵੱਲੋਂ ਗੁਜਰਾਤੀ ਬੀਜ ਲਿਆਉਣ ਦੀ ਪੁਸ਼ਟੀ ਹੋਈ ਹੈ ਸੂਤਰਾਂ ਮੁਤਾਬਕ ਬੀਜ ਦੀ ਪੂਰੀ ਗਰੰਟੀ ਦਿੱਤੀ ਜਾ ਰਹੀ ਅਤੇ 600 ਤੋਂ 650 ਰੁਪਏ ਪ੍ਰਤੀ ਪੈਕੇਟ ਬੀਜ ਦੀ ਕੀਮਤ ਤੈਅ ਕੀਤੀ ਗਈ ਹੈ ਪੰਜਾਬ ‘ਚ ਸਰਕਾਰ ਵੱਲੋਂ ਪ੍ਰਤੀ ਪੈਕਟ ਬੀਜ ਦਾ ਭਾਅ 8 ਸੌ ਰੁਪਏ ਮਿਥਿਆ ਗਿਆ ਹੈ ਪੰਜਾਬ ਖੇਤੀ ‘ਵਰਸਿਟੀ ਦੇ ਮਾਹਿਰ ਡਾ. ਗੁਰਜਿੰਦਰ ਸਿੰਘ ਰੋਮਾਣਾ ਦਾ ਕਹਿਣਾ ਹੈ ਕਿ ਹਾਲੇ ਤੱਕ ਅਜਿਹਾ ਕੋਈ ਬੀਜ ਨਹੀਂ ਆਇਆ, ਜਿਸ ਕਰਕੇ ਕਿਸਾਨ ਇਨ੍ਹਾਂ  ਡੀਲਰਾਂ ਤੋਂ ਚੌਕਸ ਰਹਿਣ ਨਹੀਂ ਤਾਂ ਨੁਕਸਾਨ ਹੋ ਸਕਦਾ ਹੈ।

ਚਿੱਟੀ ਮੱਖੀ ਪ੍ਰਤੀਰੋਧਕ ਬੀਜ ਬਜ਼ਾਰ ‘ਚ ਨਹੀਂ : ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਬਠਿੰਡਾ ਦੀਪਰਵਾ ਲਾਕਰਾ ਦਾ ਕਹਿਣਾ ਸੀ ਕਿ ਖੇਤੀ ਮਾਹਰਾਂ ਅਨੁਸਾਰ ਅੱਜ ਤੱਕ ਚਿੱਟੀ ਮੱਖੀ ਦਾ ਪ੍ਰਤੀਰੋਧਕ ਕੋਈ ਵੀ ਬੀਜ ਬਾਜ਼ਾਰ ਵਿੱਚ ਨਹੀਂ ਆਇਆ ਹੈ ਉਨ੍ਹਾਂ ਆਖਿਆ ਕਿ ਕੁਝ ਲੋਕ ਕਿਸਾਨਾਂ ਦਾ ਫਾਇਦਾ ਉਠਾ ਸਕਦੇ ਹਨ, ਜਿਸ ਕਰਕੇ ਕਿਸਾਨ ਅਜਿਹੇ ਝੂਠੇ ਦਾਅਵਿਆਂ ਵਿੱਚ ਨਾ ਆਉਣ ਉਨ੍ਹਾਂ ਕਿਹਾ ਕਿ ਖੇਤੀ ਅਫ਼ਸਰਾਂ ਨੂੰ ਹੁਕਮ ਕੀਤੇ ਗਏ ਹਨ ਕਿ ਉਹ ਗੁਜਰਾਤ ਵਿੱਚੋਂ ਆਉਣ ਵਾਲੀਆਂ ਗੱਡੀਆਂ ‘ਤੇ ਨਜ਼ਰ ਰੱਖਣ ਤਾਂ ਜੋ ਗ਼ੈਰ ਮਿਆਰੀ ਨਰਮੇ ਦੇ ਬੀਜ ਨੂੰ ਰੋਕਿਆ ਜਾ ਸਕੇ।

ਗੁਜਰਾਤੀ ਬੀਜ ਤੋਂ ਸੁਚੇਤ ਰਹਿਣ ਕਿਸਾਨ

ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ. ਗੁਰਦਿੱਤਾ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਖੇਤੀ ਵਿਭਾਗ ਨੂੰ ਕੁਝ ਕਿਸਾਨਾਂ ਵੱਲੋਂ ਗੁਜਰਾਤੀ ਬੀਜ ਲਿਆਉਣ ਦੀਆਂ ਰਿਪੋਰਟਾਂ ਮਿਲੀਆਂ ਹਨ ਉਨ੍ਹਾਂ ਆਖਿਆ ਕਿ ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਨਰਮੇ ਦੀਆਂ ਕਿਸਮਾਂ ਦੀ ਬਿਜਾਈ ਕਰਨ। ਉਨ੍ਹਾਂ ਕਿਹਾ ਕਿ ਕੁਝ ਸ਼ਰਾਰਤੀ ਅਨਸਰ ਅਤੇ ਗੁਜਰਾਤ ਦੇ ਡੀਲਰ ਕਿਸਾਨਾਂ ਨੂੰ ਗੁੰਮਰਾਹ ਕਰਕੇ ਬੀਜ ਵੇਚ ਰਹੇ ਹਨ ਜਿਸ ਤੋਂ ਕਿਸਾਨ ਪੂਰੀ ਤਰ੍ਹਾਂ ਸੁਚੇਤ ਰਹਿਣ ਦੀ ਜ਼ਰੂਰਤ ਹੈ।