Punjab Flood 2025 - Sach Kahoon Punjabi

Punjab: ਕਣਕ ਦੀ ਬਿਜਾਈ ਲਈ ਕਿਸਾਨਾਂ ਨੂੰ ਬੀਜ ਮੁਫ਼ਤ ਦੇਵੇਗੀ ਪੰਜਾਬ ਸਰਕਾਰ
ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਰਜਨੀਸ਼ ਕੁਮਾਰ ਦਹੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੜ੍ਹਾਂ ਕਾਰਨ ਜਿੰਨ੍ਹਾ ਕਿਸਾਨਾਂ ਦਾ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਕਣਕ ਦੀ ਬਿਜਾਈ ਲਈ ਮੁਫ਼ਤ ਬੀਜ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ’ਚ ਹੁਣ ਆਏ ਹੜ੍ਹਾਂ ਕਾਰਨ ਕਿਸਾਨਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ ਇਸ ਲਈ ਕਿਸਾਨਾਂ ਨੂੰ ਰਾਹਤ ਦਿੰਦੇ ਹੋਏ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਐਲਾਨ ਕੀਤਾ ਗਿਆ ਹੈ।

ਇਹ ਖਬਰ ਵੀ ਪੜ੍ਹੋ : Amloh News: ਸਫਾਈ ਸੇਵਕ ਯੂਨੀਅਨ ਨੇ ਨਗਰ ਕੌਂਸਲ ਅਮਲੋਹ ਦੇ ਪ੍ਰਧਾਨ ਨੂੰ ਦਿੱਤਾ ਮੰਗ ਪੱਤਰ

ਕਿ ਪੂਰੇ ਪੰਜਾਬ ’ਚ ਹੜ੍ਹਾਂ ਕਾਰਨ ਹੋਏ ਨੁਕਸਾਨ ਲਈ 5 ਲੱਖ ਏਕੜ ਜ਼ਮੀਨ ਤੇ ਬਿਜਾਈ ਕਰਨ ਵਾਸਤੇ 2 ਲੱਖ ਕੁਇੰਟਲ ਕਣਕ ਦਾ ਬੀਜ ਕਿਸਾਨਾਂ ਨੂੰ ਮੁਫ਼ਤ ਦਿੱਤਾ ਜਾਵੇਗਾ। ਵਿਧਾਇਕ ਦਹੀਆ ਨੇ ਮੁੱਖ ਮੰਤਰੀ ਪੰਜਾਬ ਵੱਲੋਂ ਕੀਤੇ ਗਏ ਇਸ ਐਲਾਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਵਿਧਾਇਕ ਦਹੀਆ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ ਤੇ ਜਲਦੀ ਹੀ ਕਿਸਾਨਾਂ ਦੇ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਹਨ ਕਿ ਹੋਏ ਨੁਕਸਾਨ ਦੀ ਜਲਦੀ ਰਿਪੋਰਟ ਤਿਆਰ ਕਰਕੇ ਭੇਜੀ ਜਾਵੇ ਤਾਂ ਜੋ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾ ਸਕੇ।

Punjab Flood: ਪੰਜਾਬ ਨੇ ਰਲਮਿਲ ਕੇ ਆਫ਼ਤ ਅੱਗੇ ਬੰਨ੍ਹ ਲਾਇਆ
Punjab Flood: ਅੱਜ ਜੋ ਪੰਜਾਬ ਦੇ ਹਾਲਾਤ ਨੇ ਉਹ ਕਿਸੇ ਤੋਂ ਲੁਕੇ ਹੋਏ ਨਹੀਂ ਹਨ। ਦਰਿਆਵਾਂ ਦੇ ਨਾਲ ਲੱਗਦੇ ਪਿੰਡਾਂ ਵਿੱਚ ਫਸਲਾਂ ਦੀ ਤਬਾਹੀ ਤੇ ਉਹਨਾਂ ਦੇ ਮੌਜੂਦਾ ਹਾਲਾਤ ਜੱਗ-ਜਾਹਿਰ ਹਨ। ਦਰਿਆਵਾਂ ਵਿੱਚ ਪਾਣੀ ਦੇ ਵਧਣ ਨਾਲ ਜਾਨੀ-ਮਾਲੀ ਬਹੁਤ ਨੁਕਸਾਨ ਹੋਇਆ ਹੈ। ਉਸ ਦੀ ਭਰਪਾਈ ਤਾਂ ਨਹੀਂ ਕੀਤੀ ਜਾ ਸਕਦੀ ਹੈ ਪਰ ਪੰਜਾਬ ਦੇ ਨੌਜਵਾਨ ਉਹਨਾਂ ਬੇਸਹਾਰਾ ਲੋਕਾਂ ਦਾ ਦਰਦ ਵੰਡਾਉਣ ਲਈ ਅੱਗੇ ਆਏ ਜਿਸ ਕੋਲੋਂ ਜਿੰਨਾ ਹੋ ਸਕਦਾ ਸੀ ਉਸ ਨੇ ਆਪਣੇ ਹਿਸਾਬ ਨਾਲ ਪੂਰਾ ਸਹਿਯੋਗ ਦਿੱਤਾ ਹੈ।

ਇਹ ਖਬਰ ਵੀ ਪੜ੍ਹੋ : Nepal Interim Government: ਨੇਪਾਲ ਦੀ ਅੰਤਰਿਮ ਸਰਕਾਰ: ਉਮੀਦਾਂ ਤੇ ਚੁਣੌਤੀਆਂ

ਚਾਹੇ ਉਹ ਪਸ਼ੂਆਂ ਦਾ ਚਾਰਾ ਹੋਵੇ ਜਾਂ ਕਿਸੇ ਬੇਸਹਾਰਾ ਦਾ ਸਹਾਰਾ ਚਾਹੇ ਰਾਸ਼ਨ, ਪਾਣੀ ਦਵਾਈਆਂ, ਲੋੜ ਅਨੁਸਾਰ ਜੋ ਚਾਹੀਦਾ ਸੀ, ਇੱਕਜੁਟ ਹੋ ਕੇ ਆਪਣਾ ਯੋਗਦਾਨ ਪਾਇਆ ਸਾਨੂੰ ਮਾਣ ਹੈ ਪੰਜਾਬ ਦੇ ਪੁੱਤ-ਭਰਾਵਾਂ ਉੱਤੇ ਜਿਨ੍ਹਾਂ ਨੂੰ ਹਮੇਸ਼ਾ ਸਮੇਂ-ਸਮੇਂ ’ਤੇ ਬਦਨਾਮ ਕੀਤਾ ਜਾਂਦਾ ਹੈ ਕੁੱਝ ਗ਼ਲਤ ਅਨਸਰਾਂ ਵੱਲੋਂ ਪਰ ਇਨ੍ਹਾਂ ਸ਼ਾਬਤ ਕਰ ਦਿੱਤਾ ਕਿ ਤੁਸੀਂ ਚਾਹੇ ਜੋ ਮਰਜ਼ੀ ਕਹੋ ਅਸੀਂ ਆਪਣੇ ਪੰਜਾਬ ਤੇ ਪੰਜਾਬੀਆਂ ਦੇ ਨਾਲ ਖੜੇ੍ਹ ਹਾਂ। ਇਸ ਆਫ਼ਤ ਵਿੱਚ ਸਾਡੇ ਪੰਜਾਬ ਦੇ ਕਈ ਸਿਤਾਰੇ ਉੱਭਰ ਕੇ ਸਾਹਮਣੇ ਆਏ ਜਿਨ੍ਹਾਂ ਹਰ ਮੁਮਕਿਨ ਸਹਾਇਤਾ ਕੀਤੀ ਤੇ ਜੀ-ਜਾਨ ਨਾਲ ਲੱਗੇ ਹੋਏ ਹਨ। Punjab Flood

ਆਪਣੇ ਭੈਣ-ਭਰਾਵਾਂ ਨਾਲ ਉਨ੍ਹਾਂ ਦਾ ਦੁੱਖ-ਦਰਦ ਵੰਡਾਉਣ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਉਹ ਜਮੀਨੀ ਪੱਧਰ ’ਤੇ ਉੱਤਰ ਕੇ ਕੰਮ ਕਰ ਰਹੇ ਹਨ ਤੇ ਲੋਕਾਂ ਦਾ ਦੁੱਖ-ਦਰਦ ਵੰਡਾ ਰਹੇ ਹਨ। ਧੰਨਵਾਦ ਉਨ੍ਹਾਂ ਸਾਰੇ ਸਹਿਯੋਗੀਆਂ ਦਾ ਜਿਨ੍ਹਾਂ ਪੂਰਾ ਜ਼ੋਰ ਲਾਇਆ ਹੋਇਆ ਹੈ, ਫੇਰ ਤੋਂ ਉਨ੍ਹਾਂ ਪਿੰਡਾਂ-ਸ਼ਹਿਰਾਂ ਨੂੰ ਖੁਸ਼ਹਾਲ ਬਣਾਉਣ ਲਈ ਜਿਨ੍ਹਾਂ ਦਾ ਇਸ ਆਫ਼ਤਾਂ ਨਾਲ ਨੁਕਸਾਨ ਹੋਇਆ ਹੈ। ਨਾਮੀ ਕਲਾਕਾਰਾਂ ਨੇ ਇਸ ਆਫ਼ਤ ਵਿੱਚ ਅੱਗੇ ਆ ਕੇ ਪੰਜਾਬ ਪ੍ਰਤੀ ਆਪਣਾ ਮੋਹ ਜਤਾਇਆ ਹੈ। ਸਾਰੇ ਕਲਾਕਾਰ, ਫਿਲਮੀ ਸਿਤਾਰਿਆਂ, ਨੌਜਵਾਨਾਂ, ਮਾਈ, ਭਾਈ ਸਭ ਦਾ ਫੇਰ ਤੋਂ ਧੰਨਵਾਦ ਜਿਨ੍ਹਾਂ ਇਸ ਔਖੀ ਘੜੀ ਵਿੱਚ ਆਪਣੇ ਲੋਕਾਂ ਦਾ ਸਾਥ ਦਿੱਤਾ ਹੈ। Punjab Flood

ਖਿੱਚੀਆਂ, ਗੁਰਦਾਸਪੁਰ

ਮੋ. 62393-31711

Fazilka Flood Relief: ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਸਰਕਾਰ ਤੇ ਸਮਾਜਸੇਵੀਆਂ ਦੇ ਯਤਨਾਂ ਨਾਲ ਆਈ ਰਾਹਤ
ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਨਿਭਾਈ ਮੁੱਖ ਭੂਮਿਕਾ

ਫਾਜ਼ਿਲਕਾ। Fazilka Flood Relief: ਫਾਜ਼ਿਲਕਾ ਜ਼ਿਲ੍ਹੇ ਵਿੱਚ ਹਾਲ ਦੇ ਹੜ੍ਹਾਂ ਨੇ ਆਮ ਲੋਕਾਂ ਨੂੰ ਬਹੁਤ ਮੁਸ਼ਕਲ ਵਿੱਚ ਪਾਇਆ ਹੈ। ਪਾਣੀ ਦੇ ਤੇਜ਼ ਵਹਾਅ ਤੇ ਲਗਾਤਾਰ ਮੀਂਹ ਕਰਕੇ ਪਿੰਡਾਂ ਤੇ ਪੰਚਾਇਤਾਂ ਪਾਣੀ ’ਚ ਡੁੱਬ ਗਈਆ, ਜਿਸ ਨਾਲ ਪਿੰਡਾਂ ਦੇ ਲੋਕਾਂ ਨੂੰ ਸਭ ਤੋਂ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਮੁੱਖ ਮੰਤਰੀ ਦੇ ਹੁਕਮਾਂ ’ਤੇ ਪੰਜਾਬ ਸਰਕਾਰ ਨੇ ਹਾਲਤ ਕਾਬੂ ਕਰਨ ਲਈ ਦਿਨ-ਰਾਤ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਮੁਸੀਬਤ ਦੇ ਸਮੇਂ ਸਰਕਾਰ ਤੇ ਸਮਾਜਸੇਵੀ ਸੰਗਠਨਾਂ ਨੇ ਮਿਲ ਕੇ ਰਾਹਤ ਕਾਰਜਾਂ ਨੂੰ ਤੇਜ਼ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਫਾਜ਼ਿਲਕਾ ਵਿਧਾਨਸਭਾ ਖੇਤਰ ’ਚ ਕੁੱਲ 12 ਪਿੰਡ ਤੇ 20 ਪੰਚਾਇਤਾਂ ਪੂਰੀ ਤਰ੍ਹਾਂ ਹੜ੍ਹ ਦੀ ਲਪੇਟ ’ਚ ਆ ਗਈਆਂ ਹਨ। Fazilka Flood Relief

ਖੇਤਾਂ ’ਚ ਖੜ੍ਹੀ ਫਸਲ ਨਸ਼ਟ ਹੋ ਗਈ ਤੇ ਘਰਾਂ ਦੇ ਨਾਲ-ਨਾਲ ਸੜਕਾਂ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਸਥਾਨਕ ਵਿਧਾਇਕ ਨਰਿੰਦਰ ਪਾਲ ਸਿੰਘ ਨੇ ਖੁਦ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਹਰ ਪੱਧਰ ’ਤੇ ਪ੍ਰਸ਼ਾਸਨ ਨੂੰ ਦਿਸ਼ਾ-ਨਿਰਦੇਸ਼ ਦੇ ਕੇ, ਰਾਹਤ ਕਾਰਜਾਂ ਨੂੰ ਤੇਜ਼ੀ ਨਾਲ ਸੰਭਾਲਿਆ ਅਤੇ ਲੋਕਾਂ ਦੀ ਤੁਰੰਤ ਮਦਦ ਵੀ ਕੀਤੀ। ਪੰਜਾਬ ਦੇ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਭਾਰੀ ਮੀਂਹ ਅਤੇ ਵਧਦੇ ਪਾਣੀ ਨਾਲ ਜੂਝ ਰਹੇ ਪਰਿਵਾਰਾਂ ਨੂੰ ਜ਼ਰੂਰੀ ਰਾਹਤ ਸਮੱਗਰੀ ਦਿੱਤੀ। ਮੰਤਰੀ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਆਮ ਹਾਲਤ ਬਹਾਲ ਕਰਨ ’ਚ ਸਰਕਾਰ ਦੇ ਲਗਾਤਾਰ ਸਹਿਯੋਗ ਦਾ ਭਰੋਸਾ ਦਿੱਤਾ। ਰਾਹਤ ਮੁਹਿੰਮ ਦੇ ਤਹਿਤ ਖਾਣ ਦੇ ਪੈਕੇਟ, ਦਵਾਈਆਂ ਤੇ ਹੋਰ ਜ਼ਰੂਰੀ ਚੀਜ਼ਾਂ ਦਿੱਤੀਆਂ ਗਈਆਂ।

ਕਈ ਪਿੰਡਾਂ ਦੇ ਪਾਣੀ ’ਚ ਡੁੱਬਣ ਤੇ ਖੇਤੀ ਜ਼ਮੀਨ ਖਰਾਬ ਹੋਣ ਕਰਕੇ, ਰਾਜ ਸਰਕਾਰ ਨੇ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਸਹਾਇਤਾ ਅਤੇ ਲੰਬੇ ਸਮੇਂ ਦੇ ਪੁਨਰਵਾਸ ਦੇਣ ਦੇ ਯਤਨ ਵੀ ਤੇਜ਼ ਕਰ ਦਿੱਤੇ ਹਨ। ਸਿਹਤ ਸੇਵਾਵਾਂ ਨੂੰ ਪ੍ਰਸ਼ਾਸਨ ਵੱਲੋਂ ਪਹਿਲ ਦਿੱਤੀ ਗਈ ਹੈ ਕਿਉਂਕਿ ਹੜ੍ਹ ਦੇ ਬਾਅਦ ਬਿਮਾਰੀਆਂ ਤੇਜ਼ੀ ਨਾਲ ਫੈਲਣ ਦਾ ਖਤਰਾ ਰਹਿੰਦਾ ਹੈ। ਇਸੇ ਲਈ ਜ਼ਿਲ੍ਹੇ ’ਚ ਚੌਵੀ ਘੰਟੇ ਸਰਗਰਮ ਰਹਿਣ ਵਾਲੀਆਂ ਅੱਠ ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਇਹ ਟੀਮਾਂ ਪਿੰਡ-ਪਿੰਡ ਜਾ ਕੇ ਮਰੀਜ਼ਾਂ ਨੂੰ ਦਵਾਈਆਂ ਅਤੇ ਜ਼ਰੂਰੀ ਇਲਾਜ ਮੁਹੱਈਆ ਕਰਵਾ ਰਹੀਆਂ ਹਨ। ਇਸ ਤੋਂ ਇਲਾਵਾ, ਰਾਹਤ ਕੈਂਪਾਂ ’ਚ 26 ਹੋਰ ਮੈਡੀਕਲ ਟੀਮਾਂ ਲਗਾਤਾਰ ਲੋਕਾਂ ਦੀ ਦੇਖਭਾਲ ਕਰ ਰਹੀਆਂ ਹਨ।

ਤਾਂ ਜੋ ਕੋਈ ਵੀ ਪਰਿਵਾਰ ਸਿਹਤ ਸੇਵਾਵਾਂ ਤੋਂ ਵਾਂਝਾ ਨਾ ਰਹਿ ਸਕੇ। ਹੜ੍ਹ ਦੇ ਦਰਮਿਆਨ ਕਈ ਦੁਖਦਾਈ ਘਟਨਾਵਾਂ ਵੀ ਸਾਹਮਣੇ ਆਈਆਂ ਪਰ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਕੇ ਹਾਲਤ ਸੰਭਾਲੀ। ਇੱਕ ਇਲਾਕੇ ਵਿੱਚ ਕੰਧ ਡਿੱਗਣ ਨਾਲ ਚਾਰ ਲੋਕ ਜ਼ਖਮੀ ਹੋਏ ਸਨ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਪਹੁੰਚਾ ਕੇ ਇਲਾਜ ਮੁਹੱਈਆ ਕਰਵਾਇਆ ਗਿਆ। ਇਸੇ ਤਰ੍ਹਾਂ ਕਰੰਟ ਲੱਗਣ ਦੀ ਘਟਨਾ ਵੀ ਹੋਈ, ਪਰ ਸਮੇਂ ’ਤੇ ਲੋਕਾਂ ਦੀ ਚੌਕਸੀ ਨਾਲ ਪੀੜਤ ਨੂੰ ਬਚਾ ਲਿਆ ਗਿਆ। ਇੱਕ ਬੱਚਾ ਫਿਸਲ ਕੇ ਪਾਣੀ ’ਚ ਡਿੱਗ ਪਿਆ ਤੇ ਉਸ ਦੀ ਤਬੀਅਤ ਖਰਾਬ ਹੋ ਗਈ ਸੀ, ਪਰ ਐਂਬੂਲੈਂਸ ਦੀ ਮਦਦ ਨਾਲ ਉਸ ਨੂੰ ਵੀ ਸਮੇਂ ’ਤੇ ਇਲਾਜ ਮਿਲ ਗਿਆ ਤੇ ਉਸਦੀ ਜਾਨ ਬਚਾਈ ਜਾ ਸਕੀ।

ਇਹ ਖਬਰ ਵੀ ਪੜ੍ਹੋ : Phil Salt: ਫਿਲ ਸਾਲਟ ਦਾ ਇੰਗਲੈਂਡ ਲਈ ਸਭ ਤੋਂ ਤੇਜ਼ ਟੀ20 ਸੈਂਕੜਾ, ਅੰਗਰੇਜ਼ਾਂ ਨੇ ਤੋੜੇ ਵੱਡੇ ਰਿਕਾਰਡ

ਪ੍ਰਭਾਵਿਤ ਇਲਾਕਿਆਂ ਵਿੱਚ ਹੜ੍ਹ ਦੇ ਦੌਰਾਨ ਚਾਰ ਔਰਤਾਂ ਦੀ ਸੁਰੱਖਿਅਤ ਡਿਲੀਵਰੀ ਵੀ ਕਰਵਾਈ ਗਈ ਹੈ। ਇਨ੍ਹਾਂ ਵਿੱਚੋਂ ਇੱਕ ਔਰਤ ਅੱਜ ਵੀ ਸਲੇਮਪੁਰ ਰਾਹਤ ਕੈਂਪ ਵਿੱਚ ਰਹਿ ਰਹੀ ਹੈ, ਜਿੱਥੇ ਮਾਂ ਤੇ ਨਵਜੰਮਿਆ ਬੱਚਾ ਦੋਵੇਂ ਪੂਰੀ ਤਰ੍ਹਾਂ ਸੁਰੱਖਿਅਤ ਹਨ। ਇਹ ਪ੍ਰਸ਼ਾਸਨ ਦੇ ਤੁਰੰਤ ਬਚਾਅ ਕਾਰਜਾਂ ਅਤੇ ਮੈਡੀਕਲ ਟੀਮਾਂ ਦੇ ਅਥਾਹ ਯਤਨਾਂ ਦਾ ਨਤੀਜਾ ਹੈ ਕਿ ਸੰਕਟਕਾਲੀ ਸਥਿਤੀਆਂ ਦੇ ਬਾਵਜੂਦ ਵੀ ਮਾਵਾਂ ਤੇ ਬੱਚਿਆਂ ਨੂੰ ਸੁਰੱਖਿਅਤ ਰੱਖਿਆ ਜਾ ਸਕਿਆ। ਹੜ੍ਹ ਪ੍ਰਭਾਵਿਤ ਪਰਿਵਾਰਾਂ ਤੱਕ ਜ਼ਰੂਰੀ ਚੀਜ਼ਾਂ ਪਹੁੰਚਾਉਣਾ ਵੀ ਪ੍ਰਸ਼ਾਸਨ ਲਈ ਇੱਕ ਵੱਡੀ ਚੁਣੌਤੀ ਸੀ।

ਭਾਰੀ ਪਾਣੀ ਅਤੇ ਖਰਾਬ ਰਸਤਿਆਂ ਦੇ ਬਾਵਜੂਦ ਲਗਾਤਾਰ ਯਤਨਾਂ ਨਾਲ ਲਗਭਗ 3800 ਪਰਿਵਾਰਾਂ ਤੱਕ ਇੱਕ ਹੀ ਚੱਕਰ ਵਿੱਚ ਰਾਸ਼ਨ ਅਤੇ ਜ਼ਰੂਰੀ ਸਮੱਗਰੀ ਪਹੁੰਚਾ ਦਿੱਤੀ ਗਈ। ਇਸ ਨਾਲ ਲੋਕਾਂ ਨੂੰ ਭੋਜਨ ਅਤੇ ਰਾਹਤ ਦੋਵੇਂ ਮਿਲ ਸਕੇ, ਜਿਸ ਨਾਲ ਘਬਰਾਹਟ ਅਤੇ ਬੇਚੈਨੀ ਦੀ ਸਥਿਤੀ ਵਿੱਚ ਵੀ ਉਨ੍ਹਾਂ ਨੂੰ ਰਾਹਤ ਮਹਿਸੂਸ ਹੋਈ। ਇਸ ਸੰਕਟ ਦੀ ਘੜੀ ਵਿੱਚ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਵੀ ਸ਼ਲਾਘਾਯੋਗ ਯੋਗਦਾਨ ਦਿੱਤਾ। ਉਨ੍ਹਾਂ ਨੇ ਖੁਦ ਰਾਹਤ ਕਾਰਜਾਂ ਦੀ ਕਮਾਨ ਸੰਭਾਲੀ ਤੇ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਕੇ ਲੋਕਾਂ ਤੱਕ ਮਦਦ ਪਹੁੰਚਾਈ। ਉਹ ਸਿਰਫ ਰਾਸ਼ਨ ਅਤੇ ਦਵਾਈਆਂ ਵੰਡਣ ਤੱਕ ਸੀਮਤ ਨਹੀਂ ਰਹੇ ਬਲਕਿ ਖੇਤਰ ਦੇ ਨੌਜਵਾਨਾਂ ਨੂੰ ਵੀ ਇਸ ਸੇਵਾ ਕਾਰਜ ’ਚ ਜੋੜਿਆ, ਜਿਸ ਨਾਲ ਰਾਹਤ ਕਾਰਜਾਂ ’ਚ ਤੇਜ਼ੀ ਆਈ। Fazilka Flood Relief

ਉਨ੍ਹਾਂ ਦੀ ਇਹ ਪਹਿਲ ਨਾ ਕੇਵਲ ਪ੍ਰਸ਼ਾਸਨ ਨੂੰ ਸਹਿਯੋਗ ਕਰਨ ਵਾਲੀ ਰਹੀ ਬਲਕਿ ਹੜ੍ਹ ਪ੍ਰਭਾਵਿਤ ਲੋਕਾਂ ਲਈ ਵੀ ਵੱਡੀ ਰਾਹਤ ਲੈ ਕੇ ਆਈ। ਸਰਕਾਰ ਅਤੇ ਸਮਾਜਸੇਵੀਆਂ ਦੇ ਇਹ ਸਾਂਝੇ ਯਤਨ ਦੱਸਦੇ ਹਨ ਕਿ ਜਦੋਂ ਮੁਸ਼ਕਲ ਹਾਲਤਾਂ ਸਾਹਮਣੇ ਆਉਂਦੀਆਂ ਹਨ, ਤਾਂ ਪ੍ਰਸ਼ਾਸਨਿਕ ਤਾਕਤ ਅਤੇ ਸਮਾਜਿਕ ਸਹਿਯੋਗ ਮਿਲ ਕੇ ਵੱਡੀ ਤੋਂ ਵੱਡੀ ਆਫਤ ਦਾ ਸਾਮਣਾ ਕਰ ਸਕਦੇ ਹਨ। ਮੁੱਖ ਮੰਤਰੀ ਦੀ ਅਗਵਾਈ ਵਿੱਚ ਸਰਕਾਰ ਦਿਨ-ਰਾਤ ਕੰਮ ਕਰ ਰਹੀ ਹੈ ਅਤੇ ਜ਼ਮੀਨੀ ਪੱਧਰ ’ਤੇ ਅਧਿਕਾਰੀ ਹਰ ਸਮੱਸਿਆ ’ਤੇ ਨਜ਼ਰ ਬਣਾਏ ਹੋਏ ਹਨ। ਅਜਿਹੇ ਵਿੱਚ ਫਾਜ਼ਿਲਕਾ ਦੇ ਲੋਕ ਹੌਲੀ-ਹੌਲੀ ਆਮ ਜਿੰਦਗੀ ਵੱਲ ਵਾਪਸ ਜਾ ਰਹੇ ਹਨ ਤੇ ਉਮੀਦ ਕਰ ਰਹੇ ਹਨ ਕਿ ਇਹ ਸੰਕਟ ਵੀ ਹੁਣ ਜਲਦੀ ਹੀ ਪਿੱਛੇ ਰਹਿ ਜਾਵੇਗਾ। Fazilka Flood Relief

Punjab Schools Closed: ਪੰਜਾਬ ਦੇ ਇਸ ਜ਼ਿਲ੍ਹੇ ’ਚ ਨਹੀਂ ਖੁੱਲਣਗੇ ਸਕੂਲ, ਪੜ੍ਹੋ ਤੇ ਜਾਣੋ
Punjab Schools Closed: ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। ਅੰਮ੍ਰਿਤਸਰ ਜ਼ਿਲ੍ਹੇ ਦੇ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਤੇ ਨਿੱਜੀ ਸਕੂਲ ਕੱਲ੍ਹ 8 ਸਤੰਬਰ ਨੂੰ ਬੰਦ ਰਹਿਣਗੇ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਇਹ ਫੈਸਲਾ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਲਿਆ ਗਿਆ ਹੈ। ਉਨ੍ਹਾਂ ਨੇ ਸਕੂਲਾਂ ਦੇ ਪ੍ਰਿੰਸੀਪਲਾਂ ਤੇ ਪ੍ਰਬੰਧਨ ਕਮੇਟੀਆਂ ਨੂੰ ਇਮਾਰਤਾਂ ਦਾ ਖੁਦ ਨਿਰੀਖਣ ਕਰਨ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਲਿਖਤੀ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ ਹਨ। ਜੇਕਰ ਇਮਾਰਤਾਂ ਸੁਰੱਖਿਅਤ ਪਾਈਆਂ ਜਾਂਦੀਆਂ ਹਨ, ਤਾਂ ਸਕੂਲ 9 ਸਤੰਬਰ ਤੋਂ ਖੋਲ੍ਹ ਦਿੱਤੇ ਜਾਣਗੇ। ਹਾਲਾਂਕਿ, ਹੜ੍ਹ ਪ੍ਰਭਾਵਿਤ ਖੇਤਰਾਂ ਰਾਮਦਾਸ, ਅਜਨਾਲਾ ਤੇ ਲੋਪੋਕੇ ਦੇ ਸਕੂਲ ਅਗਲੇ ਨੋਟਿਸ ਤੱਕ ਬੰਦ ਰਹਿਣਗੇ। ਇਨ੍ਹਾਂ ਖੇਤਰਾਂ ਦੀਆਂ ਇਮਾਰਤਾਂ ਦੇ ਨਾਲ-ਨਾਲ ਸਕੂਲਾਂ ਨੂੰ ਜਾਣ ਵਾਲੀ ਸੜਕ ਦਾ ਨਿਰੀਖਣ ਕਰਨਾ ਹੋਵੇਗਾ। Punjab Schools Closed

ਇਹ ਖਬਰ ਵੀ ਪੜ੍ਹੋ : Japan Prime Minister Resigns: ਜਾਪਾਨ ਦੇ ਪੀਐਮ ਨੇ ਦਿੱਤਾ ਅਸਤੀਫਾ, ਜਾਣੋ ਕਾਰਨ

ਅਗਲਾ ਫੈਸਲਾ ਰਿਪੋਰਟ ਮਿਲਣ ਤੋਂ ਬਾਅਦ ਹੀ ਲਿਆ ਜਾਵੇਗਾ। ਜ਼ਿਲ੍ਹਾ ਸਿੱਖਿਆ ਅਧਿਕਾਰੀ ਰਾਜੇਸ਼ ਸ਼ਰਮਾ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਬੱਚੇ ਜੋ ਅਸਥਾਈ ਤੌਰ ’ਤੇ ਦੂਜੇ ਖੇਤਰਾਂ ’ਚ ਰਹਿ ਰਹੇ ਹਨ, ਨੇੜਲੇ ਸਕੂਲਾਂ ’ਚ ਦਾਖਲਾ ਲੈ ਸਕਦੇ ਹਨ। ਇਸ ਸਬੰਧੀ ਸਕੂਲਾਂ ਨੂੰ ਆਦੇਸ਼ ਭੇਜੇ ਗਏ ਹਨ ਤਾਂ ਜੋ ਪੜ੍ਹਾਈ ਪ੍ਰਭਾਵਿਤ ਨਾ ਹੋਵੇ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਸਕੂਲ ਸੁਰੱਖਿਅਤ ਹਨ, ਪਰ ਸਾਵਧਾਨੀ ਵਜੋਂ, ਪੂਰੀ ਤਰ੍ਹਾਂ ਸਫਾਈ, ਸੈਨੀਟਾਈਜ਼ੇਸ਼ਨ ਤੇ ਸੁਰੱਖਿਆ ਜਾਂਚ ਤੋਂ ਬਾਅਦ ਹੀ ਖੋਲ੍ਹੇ ਜਾਣਗੇ। Punjab Schools Closed

Punjab Flood 2025: ਪੰਜਾਬ ’ਚ ਹੜ੍ਹ ਸੰਕਟ, ਪੀਐਮ ਮੋਦੀ ਕਰਨਗੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ, ਤਾਰੀਖ ਤੈਅ
ਨਵੀਂ ਦਿੱਲੀ (ਏਜੰਸੀ)। Punjab Flood 2025: ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਸਤੰਬਰ ਨੂੰ ਪੰਜਾਬ ਦੇ ਹੜ੍ਹ ਪ੍ਰਭਾਵਿਤ ਗੁਰਦਾਸਪੁਰ ਜ਼ਿਲ੍ਹੇ ਦਾ ਦੌਰਾ ਕਰਨਗੇ। ਪ੍ਰਧਾਨ ਮੰਤਰੀ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਨਗੇ ਤੇ ਨੁਕਸਾਨ ਦਾ ਜਾਇਜ਼ਾ ਲੈਣਗੇ। ਪੰਜਾਬ ’ਚ ਹਾਲ ਹੀ ’ਚ ਆਏ ਹੜ੍ਹਾਂ ਨੇ 23 ਜ਼ਿਲ੍ਹਿਆਂ ਦੇ 1,900 ਤੋਂ ਵੱਧ ਪਿੰਡਾਂ ਨੂੰ ਪ੍ਰਭਾਵਿਤ ਕੀਤਾ ਹੈ, ਜਿਸ ’ਚ 43 ਲੋਕਾਂ ਦੀ ਮੌਤ ਹੋ ਗਈ ਹੈ ਤੇ 1.71 ਲੱਖ ਹੈਕਟੇਅਰ ਫਸਲ ਤਬਾਹ ਹੋ ਗਈ ਹੈ। ਅਦਾਕਾਰ ਤੇ ਸਮਾਜਿਕ ਕਾਰਕੁਨ ਸੋਨੂੰ ਸੂਦ ਐਤਵਾਰ ਸਵੇਰੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਪਹੁੰਚੇ।

ਇਹ ਖਬਰ ਵੀ ਪੜ੍ਹੋ : Punjab Floods: ਪੰਜਾਬ ’ਚ ਨਹੀਂ ਰੁਕ ਰਿਹਾ ਹੈ ਹੜ੍ਹਾਂ ਦਾ ਕਹਿਰ, ਹੁਣ ਮਾਲਵੇ ਦੇ ਕਈ ਜ਼ਿਲ੍ਹਿਆਂ ’ਚ ਬੁਰੇ ਹਾਲਾਤ

ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਰਾਹਤ ਕਾਰਜਾਂ ’ਚ ਯੋਗਦਾਨ ਪਾਉਣ ਤੇ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਦਾ ਵਾਅਦਾ ਕੀਤਾ ਹੈ। ਹਵਾਈ ਅੱਡੇ ’ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੋਨੂੰ ਸੂਦ ਨੇ ਕਿਹਾ, ‘ਮੈਂ ਬਾਗਪੁਰ, ਸੁਲਤਾਨਪੁਰ ਲੋਧੀ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਅਜਨਾਲਾ ਵਰਗੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਾਂਗਾ ਤੇ ਉੱਥੇ ਦੀ ਸਥਿਤੀ ਦਾ ਜਾਇਜ਼ਾ ਲਵਾਂਗਾ।’ ਪੰਜਾਬ ’ਚ ਅਜੇ ਵੀ ਮੀਂਹ ਜਾਰੀ ਹੈ, ਜਿਸ ਕਾਰਨ ਬਹੁਤ ਸਾਰੇ ਘਰ ਤਬਾਹ ਹੋ ਗਏ ਹਨ ਤੇ ਲੋਕਾਂ ਦੀ ਰੋਜ਼ੀ-ਰੋਟੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਮੈਂ ਹਰ ਸੰਭਵ ਤਰੀਕੇ ਨਾਲ ਮਦਦ ਕਰਨ ਦੀ ਕੋਸ਼ਿਸ਼ ਕਰਾਂਗਾ। Punjab Flood 2025

ਸਥਾਨਕ ਪ੍ਰਸ਼ਾਸਨ ਤੋਂ ਪ੍ਰਭਾਵਿਤ ਲੋਕਾਂ ਦੀਆਂ ਜ਼ਰੂਰਤਾਂ ਦੀ ਸੂਚੀ ਲਵਾਂਗਾ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਨੂੰ ਮੁੜ ਲੀਹ ’ਤੇ ਲਿਆਉਣ ਲਈ ਘੱਟੋ-ਘੱਟ ਕੁਝ ਮਹੀਨੇ ਲੱਗਣਗੇ। ਇਹ ਇੱਕ ਹਫ਼ਤੇ ਜਾਂ ਦਸ ਦਿਨਾਂ ਦੀ ਗੱਲ ਨਹੀਂ ਹੈ। ਬਹੁਤ ਸਾਰੇ ਲੋਕ ਮਦਦ ਲਈ ਅੱਗੇ ਆ ਰਹੇ ਹਨ, ਪਰ ਸਾਨੂੰ ਹੋਰ ਲੋਕਾਂ ਨੂੰ ਇਕੱਠੇ ਕਰਨ ਦੀ ਲੋੜ ਹੈ ਤਾਂ ਜੋ ਪੰਜਾਬ ਨੂੰ ਜਲਦੀ ਤੋਂ ਜਲਦੀ ਮੁੜ ਸੁਰਜੀਤ ਕੀਤਾ ਜਾ ਸਕੇ। ਜਿਨ੍ਹਾਂ ਦੇ ਘਰ ਤਬਾਹ ਹੋ ਗਏ ਹਨ, ਅਸੀਂ ਉਨ੍ਹਾਂ ਲਈ ਇਕੱਠੇ ਕੁਝ ਘਰ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਮੈਂ ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗਾ ਤੇ ਜਲਦੀ ਵਾਪਸ ਜਾਣ ਦੀ ਯੋਜਨਾ ਨਹੀਂ ਬਣਾ ਰਿਹਾ।

School Holiday: ਪੰਜਾਬ ਦੇ ਸਕੂਲਾਂ ’ਚ ਛੁੱਟੀਆਂ ਵਧਣ ਸਬੰਧੀ ਆਈ ਨਵੀਂ ਅਪਡੇਟ, ਜਾਣੋ
School Holiday: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ’ਚ ਲਗਾਤਾਰ ਭਾਰੀ ਮੀਂਹ ਕਾਰਨ ਆਏ ਹੜ੍ਹਾਂ ਨੇ ਸਥਿਤੀ ਨੂੰ ਬਹੁਤ ਗੰਭੀਰ ਬਣਾ ਦਿੱਤਾ ਹੈ। ਇਸ ਕਾਰਨ ਸੂਬੇ ਦੇ ਸਾਰੇ ਸਕੂਲਾਂ ਤੇ ਕਾਲਜਾਂ ’ਚ 7 ​​ਸਤੰਬਰ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਸਰਕਾਰੀ ਹੁਕਮਾਂ ਮੁਤਾਬਕ ਸੂਬੇ ਦੇ ਸਕੂਲ 8 ਸਤੰਬਰ ਨੂੰ ਖੁੱਲ੍ਹਣੇ ਹਨ, ਪਰ ਪੰਜਾਬ ’ਚ ਹੋਈ ਤਬਾਹੀ ਨੂੰ ਵੇਖਦੇ ਹੋਏ ਛੁੱਟੀਆਂ ਦੁਬਾਰਾ ਵਧਾਈਆਂ ਜਾ ਸਕਦੀਆਂ ਹਨ। ਕਿਉਂਕਿ ਹੜ੍ਹਾਂ ਤੋਂ ਪ੍ਰਭਾਵਿਤ ਸਕੂਲ ਅਜੇ ਵੀ ਪੂਰੀ ਤਰ੍ਹਾਂ ਪਾਣੀ ਨਾਲ ਭਰੇ ਹੋਏ ਹਨ ਤੇ ਜਿੱਥੇ ਪਾਣੀ ਘੱਟ ਗਿਆ ਹੈ, ਉੱਥੇ ਚਿੱਕੜ ਜਮ੍ਹਾਂ ਹੈ। School Holiday

ਇਹ ਖਬਰ ਵੀ ਪੜ੍ਹੋ : Pong Dam News: ਵੱਡੀ ਖਬਰ, ਪੌਂਗ ਡੈਮ ਨੇ ਫਿਰ ਵਧਾਈ ਚਿੰਤਾ, ਪੜ੍ਹੋ ਤਾਜਾ ਅਪਡੇਟ

ਇਸ ਦੌਰਾਨ ਇਹ ਵੀ ਚਰਚਾ ਹੈ ਕਿ ਜਿਨ੍ਹਾਂ ਇਲਾਕਿਆਂ ’ਚ ਹੜ੍ਹ ਆਇਆ ਹੈ। ਉਨ੍ਹਾਂ ਇਲਾਕਿਆਂ ਦੇ ਸਕੂਲਾਂ ’ਚ ਛੁੱਟੀਆਂ ਹੋਰ ਵਧਾਈਆਂ ਜਾ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਪੰਜਾਬ ’ਚ ਭਾਖੜਾ ਡੈਮ ਤੇ ਹੋਰ ਡੈਮਾਂ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪੌਂਗ ਡੈਮ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ 14 ਫੁੱਟ ਉੱਪਰ ਚਲਾ ਗਿਆ ਹੈ। ਇਸ ਖ਼ਤਰੇ ਦੇ ਵਿਚਕਾਰ, ਪੰਜਾਬ ਦੇ ਕਈ ਇਲਾਕਿਆਂ ’ਚ ਦੁਬਾਰਾ ਪਾਣੀ ਭਰਨ ਦੀ ਸੰਭਾਵਨਾ ਹੈ। ਨਾਲ ਹੀ, ਮੌਸਮ ਵਿਭਾਗ ਨੇ ਸੂਬੇ ’ਚ ਮੀਂਹ ਦੀ ਚੇਤਾਵਨੀ ਵੀ ਜਾਰੀ ਕੀਤੀ ਹੈ, ਜਿਸ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਸਕੂਲਾਂ ਦੀਆਂ ਛੁੱਟੀਆਂ ਵਧਾਉਣ ਦਾ ਫੈਸਲਾ ਲੈ ਸਕਦੀ ਹੈ। School Holiday