School of Eminence Bhadson - Sach Kahoon Punjabi

Punjab School Result: ‘ਸਕੂਲ ਆਫ਼ ਐਮੀਨੈਂਸ' ਦੀ ਹਰਨਾਜ਼ ਕੌਰ ਨੇ ਅੱਠਵੀਂ ਦੇ ਨਤੀਜਿਆਂ 'ਚ ਮਾਰੀ ਬਾਜ਼ੀ; ਮੈਰਿਟ ਸੂਚੀ 'ਚ ਬਣਾਈ ਜਗ੍ਹਾ
Punjab School Result: (ਸੁਸ਼ੀਲ ਕੁਮਾਰ) ਭਾਦਸੋਂ। ਪੰਜਾਬ ਸਕੂਲ ਸਿੱਖਿਆ ਬੋਰਡ ਪੰਜਾਬ ਵੱਲੋਂ ਕੱਲ੍ਹ ਅੱਠਵੀਂ ਬੋਰਡ ਜਮਾਤ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ। ਇਸੇ ਲੜੀ ਤਹਿਤ ਸਕੂਲ ਆਫ਼ ਐਮੀਨੈਂਸ, ਭਾਦਸੋਂ ਦਾ ਅੱਠਵੀਂ ਬੋਰਡ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਜ਼ਿਲ੍ਹਾ ਸਿੱਖਿਆ ਅਫਸਰ ਸੰਜੀਵ ਸ਼ਰਮਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰਪਾਲ ਸ਼ਰਮਾ ਦੀ ਅਗਵਾਈ ਅਤੇ ਪ੍ਰਿੰਸੀਪਲ ਪ੍ਰੀਤਇੰਦਰ ਘਈ ਦੀ ਰਹਿਨੁਮਾਈ ਹੇਠ ਭਾਦਸੋਂ ਸਕੂਲ ਦੀ ਵਿਦਿਆਰਥਣ ਹਰਨਾਜ਼ ਕੌਰ ਪੁੱਤਰੀ ਰਣਬੀਰ ਸਿੰਘ ਪਿੰਡ ਮਟੋਰਡਾ ਨੇ 98.3% ਅੰਕ ਪ੍ਰਾਪਤ ਕਰਕੇ ਮੈਰਿਟ ਵਿੱਚ ਆਪਣਾ ਨਾਂਅ ਦਰਜ ਕੀਤਾ ਅਤੇ ਸਕੂਲ ਵਿੱਚ 600 ਵਿੱਚੋਂ 584 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਗਿਆ।

ਇਹ ਵੀ ਪੜ੍ਹੋ: Indian Railway News: ਰੇਲ ਯਾਤਰੀਆਂ ਲਈ ਖੁਸ਼ਖਬਰੀ, ਚੱਲੇਗੀ ਗਰਮੀਆਂ ਵਾਲੀ ਸਪੈਸ਼ਲ ਟ੍ਰੇਨ, ਜਾਣੋ

ਇਸੇ ਵਿਦਿਆਰਥਣ ਨੇ SOE ਦੀ ਪ੍ਰੀਖਿਆ ਵਿੱਚ ਵੀ ਮੈਰਿਟ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਨਵਲੀਨ ਪੁੱਤਰੀ ਜਸਬੀਰ ਸਿੰਘ ਪਿੰਡ ਭਾਦਸੋਂ ਨੇ 600 ਵਿੱਚੋਂ 574 ਅੰਕ (95%) ਪ੍ਰਾਪਤ ਕਰਕੇ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਸਲੋਨੀ ਪੁੱਤਰੀ ਜੀਵਨ ਕੁਮਾਰ ਪਿੰਡ ਭਾਦਸੋਂ ਨੇ 600 ਵਿੱਚੋਂ 564 (94%) ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ ਦੁਆਰਾ ਵੀ ਬੱਚਿਆਂ ਨੂੰ ਪ੍ਰੇਰਿਤ ਕੀਤਾ ਗਿਆ ਅਤੇ ਅਗਲੇਰੀ ਪ੍ਰੀਖਿਆ ਦੇ ਲਈ ਹੋਰ ਦ੍ਰਿੜ ਸੰਕਲਪ ਨਾਲ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ਅਤੇ ਉਮੀਦ ਜਤਾਈ ਕਿ ਅਗਲੇ ਵਰ੍ਹੇ ਬੱਚੇ ਇਸ ਤੋਂ ਵੀ ਜਿਆਦਾ ਮੈਰਿਟਾਂ ਹਾਸਲ ਕਰਨਗੇ।

ਇਸ ਮੌਕੇ ਪ੍ਰਿੰਸੀਪਲ ਪ੍ਰੀਤਇੰਦਰ ਘਈ ਨੇ ਦੱਸਿਆ ਕਿ ਇਹ ਸ਼ਾਨਦਾਰ ਨਤੀਜਾ ਆਉਣ ਦਾ ਮੁੱਖ ਕਾਰਨ ਸਕੂਲ ਵੱਲੋਂ ਚਲਾਏ ਜਾਣ ਵਾਲੇ 'ਮਿਸ਼ਨ ਐਕਸੀਲੈਂਸ' ਅਭਿਆਨ ਕਰਕੇ ਅਤੇ ਅਧਿਆਪਕਾਂ ਦੀ ਕਾਰਗੁਜ਼ਾਰੀ ਅਤੇ ਵਿਦਿਆਰਥੀਆਂ ਵੱਲੋਂ ਕੀਤੇ ਜਾਣ ਵਾਲੇ ਮਿਹਨਤ ਭਰੇ ਜਜ਼ਬੇ ਕਰਕੇ ਹੈ। ਉਨ੍ਹਾਂ ਨੇ ਪੁਜੀਸ਼ਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ, ਅਧਿਆਪਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੱਤੀਆਂ ਅਤੇ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਇਸ ਤੋਂ ਇਲਾਵਾ ਬੱਚਿਆਂ ਦੀ ਹੌਂਸਲਾ ਅਫਜਾਈ ਕਰਨ ਦੇ ਲਈ 'ਪ੍ਰਆਸ ਗਰੁੱਪ' ਦੇ ਮੈਂਬਰਜ਼ ਅਤੇ ਕਰਤਾਰ ਕੰਬਾਇਨ ਦੇ MD ਸ.ਮਨਪ੍ਰੀਤ ਸਿੰਘ ਵੀ ਮੌਜ਼ੂਦ ਸਨ। ਉਹਨਾਂ ਨੇ ਵੀ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ। ਸਕੂਲ ਦੇ ਅੱਠਵੀਂ ਜਮਾਤ ਦੇ ਕੁੱਲ 108 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ 108 ਵਿਦਿਆਰਥੀ ਪਾਸ ਹਨ ਅਤੇ ਨਤੀਜਾ 100% ਰਿਹਾ। ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਜ਼ਿਲ੍ਹਾ ਸਿੱਖਿਆ ਅਫਸਰ ਸੰਜੀਵ ਸ਼ਰਮਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰਪਾਲ ਸ਼ਰਮਾ, ਪ੍ਰਿੰਸੀਪਲ ਪ੍ਰੀਤਇੰਦਰ ਘਈ, ਪ੍ਰਆਸ ਗਰੁੱਪ ਦੇ ਮੈਂਬਰਾਂ ਅਤੇ ਕਰਤਾਰ ਕੰਬਾਈਨ ਦੇ MD ਮਨਪ੍ਰੀਤ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ।

ਭਾਦਸੋਂ: ਸਕੂਲ ਵੱਲੋਂ ਵਿਦਿਆਰਥਣ ਹਰਨਾਜ਼ ਕੌਰ ਨੂੰ ਸਨਮਾਨਿਤ ਕਰਨ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਸੰਜੀਵ ਸ਼ਰਮਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰਪਾਲ ਸ਼ਰਮਾ, ਪ੍ਰਿੰਸੀਪਲ ਪ੍ਰੀਤਇੰਦਰ ਘਈ, ਪ੍ਰਆਸ ਗਰੁੱਪ ਦੇ ਮੈਂਬਰਾਂ ਅਤੇ ਕਰਤਾਰ ਕੰਬਾਈਨ ਦੇ MD ਮਨਪ੍ਰੀਤ ਸਿੰਘ ਅਤੇ ਹੋਰ । ਤਸਵੀਰ : ਸੁਸ਼ੀਲ ਕੁਮਾਰ

Flood Victims: ਸਕੂਲ ਆਫ਼ ਐਮੀਨੈਂਸ ਭਾਦਸੋਂ ਦੇ ਸਟਾਫ ਮੈਂਬਰਾਂ ਵੱਲੋਂ ਹੜ੍ਹ ਪੀੜਤਾਂ ਨੂੰ ਰਾਸ਼ਨ ਸਮੱਗਰੀ ਭੇਜੀ
Flood Victims: (ਸੁਸ਼ੀਲ ਕੁਮਾਰ) ਭਾਦਸੋਂ। ਪੰਜਾਬ ’ਚ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਅਤੇ ਹਿਮਾਚਲ ਪ੍ਰਦੇਸ਼ ਅਤੇ ਜੰਮੂ ਅਤੇ ਕਸ਼ਮੀਰ ਵਿੱਚ ਉਨ੍ਹਾਂ ਦੇ ਜਲ ਖੇਤਰ ਵਿੱਚ ਭਾਰੀ ਮੀਂਹ ਕਾਰਨ ਮੌਸਮੀ ਨਦੀਆਂ ਵਿੱਚ ਆਏ ਵੱਡੇ ਹੜ੍ਹਾਂ ਦੀ ਲਪੇਟ ਵਿੱਚ ਹੈ। ਇਸ ਲਈ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਰਾਸ਼ਨ ਸਮੱਗਰੀ ਵੱਡੀ ਮਾਤਰਾ ਦੇ ਵਿੱਚ ਪਹੁੰਚਾਈ ਜਾ ਰਹੀ ਹੈ। ਇਸੇ ਲੜੀ ਤਹਿਤ ਸਕੂਲ ਆਫ਼ ਐਮੀਨੈਂਸ ਭਾਦਸੋਂ, ਸਰਕਾਰੀ ਹਾਈ ਸਕੂਲ ਰੰਨ੍ਹੋਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਂਗੇਵਾਲ, ਸਰਕਾਰੀ ਹਾਈ ਸਕੂਲ ਰਾਜਪੁਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰਾਚੋਂ ਦੇ ਸਕੂਲ ਸਟਾਫ਼ ਵੱਲੋਂ ਲਗਭਗ 2 ਲੱਖ ਰੁਪਏ ਦੀ ਰਾਸ਼ਨ ਸਮੱਗਰੀ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਭੇਜੀ ਗਈ ਹੈ। ਇਹ ਰਾਸ਼ਨ ਸਮੱਗਰੀ ਅਨੰਦਪੁਰ ਸਾਹਿਬ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਬੇਲਾ,ਧਿਆਨੀ ਵਿਖੇ ਪਹੁੰਚਾਈ ਗਈ।

ਇਹ ਵੀ ਪੜ੍ਹੋ: MLA Ghaggar River: ਹਲਕਾ ਵਿਧਾਇਕ ਨੇ ਵੀ ਲੋਕਾਂ ਨਾਲ ਮਿਲ ਕੇ ਘੱਗਰ ’ਤੇ 600 ਫੁੱਟ ਲੰਬਾ ਬੰਨ੍ਹ ਬੰਨਿਆ

ਸ: ਸਤਪਾਲ ਸਿੰਘ ਬੀਪੀਈਓ ਮਾਨਸਾ, ਪ੍ਰਿੰਸੀਪਲ ਪ੍ਰੀਤਇੰਦਰ ਘਈ, ਲੈਕ. ਗੁਰਪ੍ਰੀਤ ਸਿੰਘ, ਪ੍ਰਿੰਸੀਪਲ ਦੀਪਕ ਕੁਮਾਰ, ਹੈਡ ਮਾਸਟਰ ਕੁਲਵੀਰ ਸ਼ਰਮਾ,ਹਰਦੀਪ ਸਿੰਘ,ਹਰਿੰਦਰ ਸਿੰਘ ਆਪਣੀ ਟੀਮ ਬਣਾ ਕੇ ਸਕੂਲ ਆਫ਼ ਐਮੀਨੈਂਸ ਭਾਦਸੋਂ ਤੋਂ ਰਾਸ਼ਨ ਸਮੱਗਰੀ ਲੈ ਕੇ ਰਵਾਨਾ ਹੋਏ। ਜਿਸ ਵਿੱਚ ਹੜ੍ਹ ਪੀੜਤਾਂ ਦੇ ਲਈ ਕੰਬਲ, ਮਸਾਲੇ, ਆਟਾ, ਦਾਲ,ਪਾਣੀ, ਘਿਓ,ਚੀਨੀ ਨਮਕ, ਮਿਰਚ ਪਾਊਡਰ, ਹਲਦੀ, ਪਸ਼ੂਆਂ ਲਈ ਚਾਰਾ, ਸੈਨਟਰੀ ਪੈਡ ਆਦਿ ਸਮਾਨ ਸ਼ਾਮਿਲ ਸੀ। Flood Victims