Punjab Flood Relief - Sach Kahoon Punjabi

Punjab News: ਹੜ੍ਹ ਪੀੜਤਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ, ਵਧਾਈ ਗਈ ਰਾਹਤ ਰਾਸ਼ੀ
15 ਅਕਤੂਬਰ ਤੋਂ ਮਿਲਣਗੇ ਮੁਆਵਜ਼ੇ ਦੇ ਚੈੱਕ, CM ਬੋਲੇ- ਦੀਵਾਲੀ ਤੋਂ ਪਹਿਲਾਂ ਹੀ ਪੰਜਾਬੀਆਂ ਦੇ ਚਿਹਰਿਆਂ ‘ਤੇ ਖੁਸ਼ੀ ਦੇ ਦੀਵੇ ਜਲਾਵਾਂਗੇ

Punjab News: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਅੱਜ ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੇ ਦੂਜੇ ਅਤੇ ਆਖਰੀ ਦਿਨ, ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹਾਂ ਪੀੜਤ ਕਿਸਾਨਾਂ ਅਤੇ ਪਰਿਵਾਰਾਂ ਲਈ ਇੱਕ ਬੇਮਿਸਾਲ ਐਲਾਨ ਕੀਤਾ। ਸੈਸ਼ਨ ਦੀ ਸ਼ੁਰੂਆਤ ਹੀ ਇਸ ਗੱਲ ਨਾਲ ਹੋਈ ਕਿ ਮੁਆਵਜ਼ੇ ਦੇ ਚੈੱਕ 15 ਅਕਤੂਬਰ ਤੋਂ ਜਾਰੀ ਹੋਣਗੇ, ਤਾਂ ਜੋ ਹਰ ਕਿਸਾਨ ਆਪਣੀ ਫਸਲ, ਪਸ਼ੂਆਂ ਅਤੇ ਹੋਰ ਨੁਕਸਾਨ ਦਾ ਮੁਆਵਜ਼ਾ ਸਮੇਂ ਸਿਰ ਪ੍ਰਾਪਤ ਕਰ ਸਕੇ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ, “ਦੀਵਾਲੀ 20 ਅਕਤੂਬਰ ਨੂੰ ਹੈ। ਇਸ ਤੋਂ ਪਹਿਲਾਂ, ਲੋਕਾਂ ਦੇ ਚਿਹਰੇ ‘ਤੇ ਖੁਸ਼ੀ ਦੇ ਦੀਵੇ ਜਗਾਉਣ ਲਈ, ਅਸੀਂ ਮੁਆਵਜ਼ੇ ਦੇ ਚੈੱਕ ਜਾਰੀ ਕਰ ਦੇਵਾਂਗੇ।” ਇਹ ਨਾ ਸਿਰਫ਼ ਮਿਤੀ ਦੀ ਗਰੰਟੀ ਹੈ, ਸਗੋਂ ਪੰਜਾਬ ਸਰਕਾਰ ਦੀ ਲੋਕਾਂ ਦੀ ਭਲਾਈ ਅਤੇ ਖੁਸ਼ਹਾਲੀ ਨੂੰ ਪ੍ਰਧਾਨਤਾ ਦੇਣ ਵਾਲੀ ਸਿਆਸੀ ਸੋਚ ਦਾ ਸਪੱਸ਼ਟ ਪ੍ਰਤੀਕ ਹੈ।

ਮੁੱਖ ਮੰਤਰੀ ਨੇ ਹੜ੍ਹਾਂ ਪੀੜਤ ਕਿਸਾਨਾਂ ਲਈ ਮੁਆਵਜ਼ਾ ਦੀ ਨਵੀਂ ਰਕਮ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾਂ 26–33% ਫਸਲ ਨੁਕਸਾਨ ਵਾਲੇ ਕਿਸਾਨਾਂ ਲਈ 2,000 ਰੁਪਏ ਪ੍ਰਤੀ ਏਕੜ ਮਿਲਦਾ ਸੀ, ਹੁਣ ਇਹ 10,000 ਰੁਪਏ ਪ੍ਰਤੀ ਏਕੜ ਹੋ ਗਿਆ ਹੈ। 33–75% ਨੁਕਸਾਨ ਲਈ ₹6,800 ਦੀ ਥਾਂ ₹10,000 ਅਤੇ 75–100% ਨੁਕਸਾਨ ਵਾਲੇ ਖੇਤਾਂ ਲਈ ਹੁਣ ₹20,000 ਪ੍ਰਤੀ ਏਕੜ ਜਾਰੀ ਕੀਤਾ ਜਾਵੇਗਾ, ਜਿਸ ਵਿੱਚ SDRF ਤੋਂ ₹6,800 ਸ਼ਾਮਲ ਹਨ।

ਇਹ ਵੀ ਪੜ੍ਹੋ: Kangana Ranaut: ਕੰਗਨਾ ਰਾਣੌਤ ਨੂੰ ਬਠਿੰਡਾ ਕੋਰਟ ਤੋਂ ਝਟਕਾ, ਖੁਦ ਹੋਣਾ ਪਵੇਗਾ ਪੇਸ਼

ਮੁੱਖ ਮੰਤਰੀ ਨੇ ਖੇਤਾਂ ਵਿੱਚ ਰੇਤ ਚੁੱਕਣ ਅਤੇ ਡੀਸਿਲਟਿੰਗ ਲਈ ₹7,200 ਪ੍ਰਤੀ ਏਕੜ, ਕੁਝ ਰੁੜ੍ਹੀਆਂ ਜ਼ਮੀਨਾਂ ਲਈ ₹47,500 ਪ੍ਰਤੀ ਹੈਕਟੇਅਰ, ਘਰਾਂ ਦੇ ਨੁਕਸਾਨ ਲਈ 100% ਨੁਕਸਾਨ ਵਾਲੇ ਘਰਾਂ ਲਈ ₹1,20,000 ਅਤੇ ਘੱਟ ਨੁਕਸਾਨ ਵਾਲੇ ਘਰਾਂ ਲਈ ₹35,100 ਦਾ ਐਲਾਨ ਕੀਤਾ। ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਖੇਤਰਾਂ ਵਿੱਚ ਪਾਣੀ ਕੱਢਣ ਲਈ ਪਹਿਲਾਂ ਹੀ ₹4.5 ਕਰੋੜ ਮੁੱਖ ਮੰਤਰੀ ਰਾਹਤ ਫੰਡ ਤੋਂ ਜਾਰੀ ਕਰ ਦਿੱਤੇ ਗਏ ਹਨ।

2,000 ਤੋਂ ਸਿੱਧਾ ₹10,000 ਪ੍ਰਤੀ ਏਕੜ ਮੁਆਵਜ਼ਾ! 26% ਤੋਂ 100% ਫ਼ਸਲ ਨੁਕਸਾਨ ‘ਤੇ ਵੱਡੀ ਰਾਹਤ, 20,000 ਤੱਕ ਦਾ ਮੁਆਵਜ਼ਾ ਅਤੇ 15 ਅਕਤੂਬਰ ਤੋਂ ਚੈੱਕ ਮਿਲਣੇ ਸ਼ੁਰੂ

ਸਪੈਸ਼ਲ ਸੈਸ਼ਨ ਦੌਰਾਨ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਦੀ ਰਾਹਤ ਯੋਜਨਾ ਦੀ ਨਿਰਾਸ਼ਾਜਨਕਤਾ ਤੇ ਖੁੱਲੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਪਿਛਲੇ ਦਹਾਕਿਆਂ ਵਿੱਚ ਪੰਜਾਬ ਵਿੱਚ ਆਏ ਸਭ ਤੋਂ ਭਿਆਨਕ ਹੜ੍ਹਾਂ ਦੇ ਬਾਵਜੂਦ, ਸਿਰਫ਼ ₹1,600 ਕਰੋੜ ਜਾਰੀ ਕੀਤੇ ਹਨ, ਜਦਕਿ ਪੰਜਾਬ ਨੇ ₹20,000 ਕਰੋੜ ਦੇ ਵਿਆਪਕ ਪੈਕੇਜ ਲਈ ਬੇਨਤੀ ਕੀਤੀ ਸੀ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਕੇਂਦਰ ਦੀ ਇਹ ਲਾਪਰਵਾਹੀ ਸਿਰਫ਼ ਸਰਕਾਰ ਨੂੰ ਨਹੀਂ, ਸਗੋਂ ਹੜ੍ਹਾਂ ਪੀੜਤ ਲੋਕਾਂ ਨੂੰ ਵੀ ਨੁਕਸਾਨ ਪਹੁੰਚਾ ਰਹੀ ਹੈ। ਇਸਦੇ ਬਾਵਜੂਦ, ਪੰਜਾਬ ਸਰਕਾਰ ਆਪਣੇ ਲੋਕਾਂ ਲਈ ਰਾਹਤ ਪਹੁੰਚਾਉਣ ਵਿੱਚ ਕੋਈ ਦੇਰੀ ਨਹੀਂ ਕਰ ਰਹੀ।

ਮੁਆਵਜ਼ੇ ਦੀ ਇੱਕ ਕਾਪੀ ਤੁਰੰਤ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਵਿੱਤ ਮੰਤਰਾਲੇ ਨੂੰ ਭੇਜੀ ਜਾਵੇ

ਮੁੱਖ ਮੰਤਰੀ ਨੇ ਨੌਜਵਾਨਾਂ, ਐੱਨ. ਡੀ. ਆਰ. ਐੱਫ., ਭਾਰਤੀ ਫੌਜ ਅਤੇ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੱਖਾਂ ਨੌਜਵਾਨਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦਿਆਂ ਲੱਖਾਂ ਲੋਕਾਂ ਦੀ ਜਾਨਾਂ ਬਚਾਈਆਂ ਅਤੇ ਆਪਣੀਆਂ ਰਾਸ਼ਨਾਂ ਨਾਲ ਭਰੀਆਂ ਟਰਾਲੀਆਂ ਵੰਡੀਆਂ। ਇਹ ਸਪੱਸ਼ਟ ਕਰਦਾ ਹੈ ਕਿ ਪੰਜਾਬ ਵਿੱਚ ਸਮਾਜਿਕ ਏਕਤਾ ਅਤੇ ਲੋਕ-ਕੇਂਦਰਤ ਸੋਚ ਹਮੇਸ਼ਾ ਮੌਜੂਦ ਹੈ। ਸੈਸ਼ਨ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਮੁਆਵਜ਼ੇ ਦੀ ਇੱਕ ਕਾਪੀ ਤੁਰੰਤ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਵਿੱਤ ਮੰਤਰਾਲੇ ਨੂੰ ਭੇਜੀ ਜਾਵੇ। ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਮੁਆਵਜ਼ੇ ਦੇ ਚੈੱਕ ਜਾਰੀ ਕਰਕੇ, ਪੰਜਾਬ ਸਰਕਾਰ ਦੇ ਲੋਕ-ਕੇਂਦਰਤ ਐਲਾਨਾਂ ਨਾਲ, ਲੋਕਾਂ ਦੀ ਜ਼ਿੰਦਗੀ ਦੀ ਦੁਬਾਰਾ ਸਥਾਪਨਾ ਕੀਤੀ ਜਾ ਰਹੀ ਹੈ। Punjab News

ਇਹ ਸਪੱਸ਼ਟ ਹੈ ਕਿ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਦੇ ਨਾਲ ਹੈ, ਅਤੇ ਕੇਂਦਰ ਦੀ ਲਾਪਰਵਾਹੀ ਦੇ ਬਾਵਜੂਦ, ਹਰ ਕਿਸਾਨ ਅਤੇ ਪਰਿਵਾਰ ਦੇ ਘਰ ਵਿੱਚ ਖੁਸ਼ੀਆਂ ਦੇ ਦੀਵੇ ਜਗਾਏ ਜਾਣਗੇ। 15 ਅਕਤੂਬਰ ਤੋਂ ਮੁਆਵਜ਼ੇ ਦੇ ਚੈੱਕ ਜਾਰੀ ਹੋਣਗੇ ਅਤੇ ਦੀਵਾਲੀ ਤੱਕ ਹਰ ਕਿਸਾਨ ਦੇ ਘਰ ਖੁਸ਼ੀਆਂ ਨਾਲ ਭਰ ਜਾਣਗੇ, ਇਹ ਪੰਜਾਬ ਸਰਕਾਰ ਦੀ ਲੋਕ-ਕੇਂਦਰਤ ਨੀਤੀ ਅਤੇ ਸਮਰਪਣ ਦਾ ਜੀਵੰਤ ਸਬੂਤ ਹੈ। Punjab News

Punjab Flood Relief: ਪੰਜਾਬ ਸਰਕਾਰ ਦਾ ‘ਆਪ੍ਰੇਸ਼ਨ ਰਾਹਤ’ ਬਣਿਆ ਹੜ੍ਹ ਪੀੜਤਾਂ ਤੇ ਕਿਸਾਨਾਂ ਦਾ ਸਹਾਰਾ
50 ਪਰਿਵਾਰਾਂ ਨੂੰ ਮਿਲੀ ਨਵੀਂ ਜ਼ਿੰਦਗੀ, ਮੰਤਰੀ ਬੈਂਸ ਖੁਦ ਉਤਰੇ ਪਿੰਡਾਂ ਵਿੱਚ

Punjab Flood Relief: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਇਕ ਵਿਸ਼ੇਸ਼ ਪਹਲ ‘ਆਪ੍ਰੇਸ਼ਨ ਰਾਹਤ’ ਦੀ ਸ਼ੁਰੂਆਤ ਕੀਤੀ ਗਈ ਹੈ। ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਇਸ ਮੁਹਿੰਮ ਦੇ ਤਹਿਤ ਆਪਣੇ ਪਰਿਵਾਰ ਵੱਲੋਂ 5 ਲੱਖ ਰੁਪਏ ਸਮਰਪਿਤ ਕਰਦੇ ਹੋਏ 50 ਘਰਾਂ ਦੀ ਮੁਰੰਮਤ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ। ਭਾਵੇਂ ਭਾਖੜਾ ਡੈਮ ਤੇ ਹਿਮਾਚਲ ਤੋਂ ਆਉਣ ਵਾਲਾ ਪਾਣੀ ਹੁਣ ਘੱਟ ਹੋ ਗਿਆ ਹੈ, ਪਰ ਆਨੰਦਪੁਰ ਸਾਹਿਬ ਹਲਕੇ ਤੇ ਨੰਗਲ ਦੇ ਕਈ ਪਿੰਡ ਅਜੇ ਵੀ ਹੜ੍ਹ ਦੀ ਮਾਰ ਝੱਲ ਰਹੇ ਹਨ। ਘਰ, ਖੇਤ ਤੇ ਸੜਕਾਂ ਤਬਾਹੀ ਦਾ ਨਜ਼ਾਰਾ ਪੇਸ਼ ਕਰ ਰਹੀਆਂ ਹਨ।

ਇਹ ਖਬਰ ਵੀ ਪੜ੍ਹੋ : Vice President Election: ਉਪ ਰਾਸ਼ਟਰਪਤੀ ਚੋਣ ਲਈ ਵੋਟਿੰਗ ਸ਼ੁਰੂ, PM ਮੋਦੀ ਨੇ ਪਾਈ ਪਹਿਲੀ ਵੋਟ

ਐਸੇ ਹਾਲਾਤਾਂ ਨੂੰ ਵੇਖਦਿਆਂ ਮੰਤਰੀ ਬੈਂਸ ਤੇ ਉਨ੍ਹਾਂ ਦੀ ਟੀਮ ਨੇ ਪ੍ਰਭਾਵਿਤ ਪਿੰਡਾਂ ਦਾ ਦੌਰਾ ਸ਼ੁਰੂ ਕੀਤਾ ਤਾਂ ਜੋ ਪੀੜਤ ਪਰਿਵਾਰਾਂ ਤੱਕ ਸਿੱਧੀ ਮਦਦ ਪਹੁੰਚ ਸਕੇ। ਮੰਤਰੀ ਬੈਂਸ ਨੇ ਸਿਰਫ਼ ਯੋਜਨਾਵਾਂ ਦਾ ਐਲਾਨ ਨਹੀਂ ਕੀਤਾ, ਸਗੋਂ ਖੁਦ ਸਰਕਾਰੀ ਸਕੂਲਾਂ ’ਚ ਸਫਾਈ ਮੁਹਿੰਮ ’ਚ ਹਿੱਸਾ ਲਿਆ। ਸਥਾਨਕ ਸਰਪੰਚ ਤੇ ਨੌਜਵਾਨ ਵੀ ਇਸ ਕੰਮ ’ਚ ਉਨ੍ਹਾਂ ਦੇ ਨਾਲ ਰਹੇ। ਮੰਤਰੀ ਨੇ ਕਿਹਾ, ‘ਲੋਕਾਂ ਦੇ ਸਹਿਯੋਗ ਤੇ ਵਾਹਿਗੁਰੂ ਦੀ ਮਿਹਰ ਨਾਲ ਹਰ ਮੁਸ਼ਕਲ ਦਾ ਹੱਲ ਨਿਕਲ ਸਕਦਾ ਹੈ।”ਆਪ੍ਰੇਸ਼ਨ ਰਾਹਤ ਦੇ ਤਹਿਤ ਪਾਣੀ ਨਾਲ ਭਰੇ ਇਲਾਕਿਆਂ ’ਚ ਡੀਡੀਟੀ ਦਾ ਛਿੜਕਾਅ, ਫੋਗਿੰਗ, ਮੈਡੀਕਲ ਟੀਮਾਂ ਅਤੇ ਵੈਟਰਨਰੀ ਡਾਕਟਰਾਂ ਦੀਆਂ ਸੇਵਾਵਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ।

ਤਾਂ ਜੋ ਹੜ੍ਹ ਤੋਂ ਬਾਅਦ ਫੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਿਆ ਜਾ ਸਕੇ ਤੇ ਪਸ਼ੂਆਂ ਦੀ ਸੰਭਾਲ ਕੀਤੀ ਜਾ ਸਕੇ। ਹੜ੍ਹ ਕਾਰਨ ਮੱਕੀ ਤੇ ਧਾਨ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ। ਇਸ ਕਰਕੇ ਅਗਲੇ 10 ਦਿਨਾਂ ਲਈ ਸਾਰਾ ਫ਼ੀਲਡ ਸਟਾਫ਼, ਪਟਵਾਰੀ, ਕਨੂੰਗੋ, ਤਹਿਸੀਲਦਾਰ, ਐਸਡੀਐਮ ਤੇ ਸਰਪੰਚ ਪਿੰਡਾਂ ਵਿੱਚ ਹੀ ਮੌਜੂਦ ਰਹੇਗਾ ਤਾਂ ਜੋ ਕਿਸਾਨਾਂ ਅਤੇ ਪੀੜਤ ਪਰਿਵਾਰਾਂ ਤੱਕ ਸਰਕਾਰੀ ਯੋਜਨਾਵਾਂ ਅਤੇ ਮੁਆਵਜ਼ਾ ਸਿੱਧਾ ਪਹੁੰਚਾਇਆ ਜਾ ਸਕੇ। ਜਿਨ੍ਹਾਂ ਲੋਕਾਂ ਨੇ ਹੜ੍ਹ ਵਿੱਚ ਆਪਣੇ ਪਸ਼ੂ ਗੁਆਏ ਹਨ। Punjab Flood Relief

ਉਹਨਾਂ ਨੂੰ ਵੀ ਖ਼ਾਸ ਮਦਦ ਦਿੱਤੀ ਜਾਵੇਗੀ। ਮੰਤਰੀ ਬੈਂਸ ਨੇ ਕਿਹਾ ਕਿ ਗਰੀਬ ਤੇ ਪ੍ਰਭਾਵਿਤ ਪਰਿਵਾਰਾਂ ਦੇ ਘਰਾਂ ਦੀ ਬਹਾਲੀ ਲਈ 3–4 ਦਿਨਾਂ ’ਚ ਪੂਰਾ ਡਾਟਾ ਤਿਆਰ ਕਰ ਲਿਆ ਜਾਵੇਗਾ ਤੇ ਉਸੇ ਅਧਾਰ ’ਤੇ ਤੁਰੰਤ ਮਦਦ ਦਿੱਤੀ ਜਾਵੇਗੀ। ਉਨ੍ਹਾਂ ਭਰੋਸਾ ਜਤਾਇਆ ਕਿ ‘ਆਪ੍ਰੇਸ਼ਨ ਰਾਹਤ ਅਗਲੇ 8–10 ਦਿਨਾਂ ’ਚ ਵੱਡੇ ਪੱਧਰ ’ਤੇ ਪੂਰਾ ਕਰ ਦਿੱਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਇਸ ਆਫ਼ਤ ਤੋਂ ਜਲਦੀ ਰਾਹਤ ਮਿਲ ਸਕੇ।” ‘ਆਪ੍ਰੇਸ਼ਨ ਰਾਹਤ’ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੰਤਰੀ ਹਰਜੋਤ ਬੈਂਸ ਨੇ ਆਪਣੀ ਲੋਕਸੇਵਾ ਦੀ ਅਸਲ ਮਿਸਾਲ ਪੇਸ਼ ਕੀਤੀ। ਉਨ੍ਹਾਂ ਨੇ ਆਪਣੇ ਦੋ ਨਿੱਜੀ ਨਿਵਾਸ ਗੰਭੀਰਪੁਰ ਵਾਲਾ ਘਰ ਤੇ ਨੰਗਲ ਵਿਖੇ ਸੇਵਾ ਸਦਨ ਪੂਰੀ ਤਰ੍ਹਾਂ ਹੜ੍ਹ ਪੀੜਤ ਪਰਿਵਾਰਾਂ ਲਈ ਖੋਲ੍ਹ ਦਿੱਤੇ। ਇਨ੍ਹਾਂ ਥਾਵਾਂ ’ਤੇ ਪ੍ਰਭਾਵਿਤ ਲੋਕਾਂ ਨੂੰ 24 ਘੰਟੇ ਖਾਣ-ਪੀਣ, ਰਹਿਣ-ਸਹਿਣ ਤੇ ਇਲਾਜ ਦੀ ਸੁਵਿਧਾ ਮਿਲਦੀ ਰਹੀ।

ਮੰਤਰੀ ਬੈਂਸ ਨੇ ਇਸ ਮੌਕੇ ’ਤੇ ਕਿਹਾ ਸੀ, ‘ਮੈਂ ਜੋ ਕੁਝ ਵੀ ਹਾਂ, ਉਹ ਲੋਕਾਂ ਦੀ ਬਦੌਲਤ ਹਾਂ। ਇਸ ਵੱਡੀ ਆਫ਼ਤ ਦੇ ਸਮੇਂ ਮੇਰੇ ਘਰਾਂ ਦੇ ਦਰਵਾਜ਼ੇ ਹਰੇਕ ਪੀੜਤ ਪਰਿਵਾਰ ਲਈ 24ਗ7 ਖੁੱਲ੍ਹੇ ਰਹੇ।”ਇਹ ਪਹਲ ਸਿਰਫ਼ ਇਕ ਮੰਤਰੀ ਦਾ ਨਿੱਜੀ ਯੋਗਦਾਨ ਹੀ ਨਹੀਂ, ਸਗੋਂ ਪੰਜਾਬ ਸਰਕਾਰ ਦੀ ਸੰਵੇਦਨਸ਼ੀਲਤਾ, ਜ਼ਿੰਮੇਵਾਰੀ ਅਤੇ ਲੋਕਾਂ ਪ੍ਰਤੀ ਸਮਰਪਣ ਦਾ ਜੀਵੰਤ ਉਦਾਹਰਣ ਹੈ। ਆਪ੍ਰੇਸ਼ਨ ਰਾਹਤ ਆਨੰਦਪੁਰ ਸਾਹਿਬ ਹਲਕੇ ’ਚ ਨਵੀਂ ਉਮੀਦ ਅਤੇ ਨਵੀਂ ਸ਼ੁਰੂਆਤ ਦੀ ਮਿਸਾਲ ਬਣ ਰਿਹਾ ਹੈ। Punjab Flood Relief

Punjab Flood News: ਵਰਦੇ ਮੀਂਹ ’ਚ ਰਾਹਤ ਸਮੱਗਰੀ ਲੈ ਕੇ ਪਹੁੰਚੇ ਮੰਤਰੀ ਅਤੇ ਵਿਧਾਇਕ
ਲੋਕਾਂ ਨੂੰ ਸੁਰੱਖਿਤ ਥਾਵਾਂ ’ਤੇ ਆਉਣ ਦੀ ਅਪੀਲ ਕਰਦੇ ਹਾਂ : ਡਾ ਬਲਜੀਤ ਕੌਰ

Punjab Flood News: (ਸੱਚ ਕਹੂੰ ਨਿਊਜ਼) ਚੰਡੀਗੜ੍ਹ/ਫਾਜ਼ਿਲਕਾ। ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਅੱਜ ਵਰਦੇ ਮੀਂਹ ਵਿੱਚ ਰਾਹਤ ਸਮੱਗਰੀ ਦੇ ਕੈਂਟਰ ਲੈ ਕੇ ਪਿੰਡ ਤੇਜਾ ਰੁਹੇਲਾ ਤੇ ਚੱਕ ਰੁਹੇਲਾ ਵਿਖੇ ਪਹੁੰਚੇ। ਇਸ ਮੌਕੇ ਉਨਾਂ ਨੇ ਕੋਲੇ ਖੜ ਕੇ ਦੁਧਾਰੂ ਜਾਨਵਰਾਂ ਲਈ ਕੈਟਲ ਫੀਡ ਦੀ ਵੰਡ ਕਰਵਾਈ। ਇਸ ਮੌਕੇ ਲੋਕਾਂ ਨਾਲ ਗੱਲਬਾਤ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਪਹਾੜਾਂ ’ਤੇ ਹੋ ਰਹੀ ਬਾਰਿਸ਼ ਦੇ ਮੱਦੇਨਜ਼ਰ ਪਿੱਛੋਂ ਪਾਣੀ ਦੀ ਮਾਤਰਾ ਲਗਾਤਾਰ ਵਧ ਰਹੀ ਹੈ। ਉਹਨਾਂ ਕਿਹਾ ਕਿ ਅੱਜ ਹਰੀਕੇ ਹੈਡਵਰਕਸ਼ ਤੋਂ 1.7 ਲੱਖ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਕੱਲ੍ਹ ਤੱਕ ਫਾਜ਼ਿਲਕਾ ਜ਼ਿਲ੍ਹੇ ਵਿੱਚੋਂ ਲੰਘਦੀ ਸਤਲੁਜ ਕ੍ਰੀਕ ਵਿੱਚ ਵੀ ਇਸ ਪਾਣੀ ਦਾ ਕੁਝ ਹਿੱਸਾ ਆਵੇਗਾ ਅਤੇ ਇਸ ਨਾਲ ਖੇਤਰ ਵਿੱਚ ਪਾਣੀ ਦਾ ਪੱਧਰ ਹੋਰ ਵਧ ਸਕਦਾ ਹੈ।

ਇਸ ਲਈ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਔਰਤਾਂ, ਬਜ਼ੁਰਗਾਂ ਅਤੇ ਬੱਚਿਆਂ ਨੂੰ ਸੁਰੱਖਿਤ ਥਾਵਾਂ ’ਤੇ ਭੇਜਿਆ ਜਾਵੇ। ਹਾਂਲਾਕਿ ਪਿੰਡ ਵਾਸੀ ਚੜਦੀ ਕਲਾ ਵਿੱਚ ਸਨ ਅਤੇ ਉਨਾਂ ਨੇ ਕਿਹਾ ਕਿ ਉਹ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਆਪਣੇ-ਆਪ ਨੂੰ ਇੱਥੇ ਵੀ ਸੁਰੱਖਿਤ ਹੀ ਮਹਿਸੂਸ ਕਰ ਰਹੇ ਹਨ।

ਇਹ ਵੀ ਪੜ੍ਹੋ: Haryana-Punjab Flood: ਘੱਗਰ ’ਚ ਆ ਰਹੇ ਪਾਣੀ ਨੇ ਵਧਾਈ ਪੰਜਾਬ-ਹਰਿਆਣਾ ਦੀ ਚਿੰਤਾ, ਇਨ੍ਹਾਂ ਇਲਾਕਿਆਂ ’ਚ ਮੰਡਰਾ ਰਿਹੈ…

ਇਸ ਮੌਕੇ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਦੱਸਿਆ ਕਿ ਸਰਕਾਰ ਵੱਲੋਂ ਰਾਹਤ ਕੈਂਪ ਵੀ ਬਣਾਏ ਗਏ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਸਾਰਾ ਪ੍ਰਸ਼ਾਸਨ ਹੜ੍ਹ ਪੀੜਤਾਂ ਨੂੰ ਮੱਦਦ ਮੁਹੱਈਆ ਕਰਵਾਉਣ ਲਈ ਲੱਗਿਆ ਹੋਇਆ ਹੈ। ਉਹਨਾਂ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ, ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀਆਂ ਟੀਮਾਂ ਅਤੇ ਮਾਲ ਵਿਭਾਗ ਦੀਆਂ ਸਾਰੀਆਂ ਟੀਮਾਂ ਪਿੰਡਾਂ ਵਿੱਚ ਤਾਇਨਾਤ ਹਨ।

ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ ਇਸ ਲਈ ਸਰਕਾਰ ਹਰ ਸੰਭਵ ਉਪਰਾਲਾ ਕਰ ਰਹੀ ਹੈ। ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਵੀ ਗਰਭਵਤੀ ਔਰਤਾਂ, ਛੋਟੇ ਬੱਚਿਆਂ ਤੇ ਉਨ੍ਹਾਂ ਦੀਆਂ ਮਾਂਵਾਂ ਨੂੰ ਦਿੱਤੀ ਜਾਣ ਵਾਲੀ ਫੀਡ ਪਹਿਲ ਦੇ ਅਧਾਰ ’ਤੇ ਇੰਨ੍ਹਾਂ ਪਿੰਡਾਂ ਵਿੱਚ ਮੁਹੱਈਆ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਪ੍ਰਸ਼ਾਸਨ ਹੜ ਪੀੜਤਾਂ ਨੂੰ ਦੇ ਰਿਹਾ ਹੈ ਹਰ ਸੰਭਵ ਮੱਦਦ : ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ

ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਇਸ ਮੌਕੇ ਅਪੀਲ ਕੀਤੀ ਕਿ ਲੋਕ ਬਜ਼ੁਰਗਾਂ, ਬੱਚਿਆਂ ਅਤੇ ਔਰਤਾਂ ਨੂੰ ਸੁਰੱਖਿਤ ਥਾਵਾਂ ’ਤੇ ਭੇਜਣ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪਿੰਡਾਂ ਵਿੱਚ ਹਰ ਮੱਦਦ ਮੁਹੱਈਆ ਕਰਵਾਈ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਰਾਸ਼ਨ ਦੀ ਵੰਡ ਵੀ ਪਿੰਡਾਂ ਵਿੱਚ ਕੀਤੀ ਜਾ ਰਹੀ ਹੈ ਅਤੇ ਅੱਜ ਵੀ ਪਿੰਡਾਂ ਵਿੱਚ ਰਾਸ਼ਨ ਕਿੱਟਾਂ, ਕੈਟਲਫੀਡ ਅਤੇ ਹਰੇ ਚਾਰੇ ਦੀ ਵੰਡ ਕੀਤੀ ਗਈ ਹੈ। Punjab Flood News

ਇਸ ਮੌਕੇ ਉਨਾਂ ਦੇ ਨਾਲ ਫਾਜ਼ਿਲਕਾ ਦੇ ਵਧੀਕ ਡਿਪਟੀ ਕਮਿਸ਼ਨਰ ਜਰਨਲ ਡਾ. ਮਨਦੀਪ ਕੌਰ, ਐਸਡੀਐਮ ਵੀਰਪਾਲ ਕੌਰ ਡੀਐਸਪੀ ਅਵਿਨਾਸ਼ ਚੰਦਰ ਅਤੇ ਤਹਿਸੀਲਦਾਰ ਜਸਪ੍ਰੀਤ ਸਿੰਘ ਵੀ ਹਾਜ਼ਰ ਸਨ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਨੇ ਜ਼ਿਲ੍ਹਾਂ ਪ੍ਰਬੰਧਕੀ ਕੰਪਲੈਕਸ ਵਿਖੇ ਅਧਿਕਾਰੀਆਂ ਨਾਲ ਬੈਠਕ ਕਰਕੇ ਹੜ੍ਹ ਰਾਹਤ ਪ੍ਰਬੰਧਾਂ ਦੀ ਸਮੀਖਿਆ ਕੀਤੀ ਅਤੇ ਕਿਹਾ ਕਿ ਹਰੇਕ ਵਿਭਾਗ ਆਪਣਾ ਕੰਮ ਤਨਦੇਹੀ ਨਾਲ ਕਰੇ।