Problem - Sach Kahoon Punjabi
ਵਿਜੈਇੰਦਰ ਸਿੰਗਲਾ ਲਈ ਜੀ ਦਾ ਜੰਜਾਲ ਬਣੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ
ਪੰਜਾਬੀ ਯੂਨੀਵਰਸਿਟੀ ਵਿਖੇ ਸਿੱਖਿਆ ਮੰਤਰੀ ਨੂੰ ਅਚਾਨਕ ਘੇਰਿਆ
55 ਫੀਸਦੀ ਨੀਤੀ ਅਤੇ ਉਮਰ ਹੱਦ ਵਧਾਉਣ ਦੀ ਕਰ ਰਹੇ ਨੇ ਮੰਗ
ਸੰਗਰੂਰ ਵਿਖੇ ਪਿਛਲੇ ਦੋ ਮਹੀਂਨਆਂ ਤੋਂ ਚੱਲ ਰਿਹੈ ਸੰਘਰਸ਼
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਲਗਾਤਾਰ ਵਿਰੋਧ ਕੀਤੇ ਜਾਣ ਕਾਰਨ ਕਸੂਤੀ ਸਥਿਤੀ ਵਿੱਚ ਘਿਰਦੇ ਜਾ ਰਹੇ ਹਨ। ਅੱਜ ਪੰਜਾਬੀ ਯੂਨੀਵਰਸਿਟੀ ਪਹੁੰਚੇ ਸਿੱਖਿਆ ਮੰਤਰੀ ਨੂੰ ਟੈੱਟ ਪਾਸ ਬੀ.ਐੱਡ ਬੇਰੁਜ਼ਗਾਰ ਯੂਨੀਅਨ ਅਤੇ ਪੰਜਾਬ ਸਟੂਡੈਂਟ ਵੈਲਫੇਅਰ ਐਸੋਸੀਏਸਨ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਸਿੱਖਿਆ ਮੰਤਰੀ ਨੂੰ ਆਪਣੀ ਜਾਨ ਛੁਡਾ ਕੇ ਭੱਜਣਾ ਪਿਆ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਸਰਕਾਰ ਖਿਲਾਫ਼ ਲਗਾਤਾਰ ਨਾਅਰੇਬਾਜੀ ਕਰਦਿਆਂ ਆਪਣੀਆਂ ਮੰਗਾਂ ਦੀ ਪੂਰਤੀ ਲਈ ਸੰਘਰਸ਼ ਦੀ ਚੇਤਵਾਨੀ ਦਿੱਤੀ ਗਈ।
ਜਾਣਕਾਰੀ ਅਨੁਸਾਰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਇੱਕ ਸਮਾਗਮ ਵਿੱਚ ਪਹੁੰਚੇ ਸਨ, ਜਿਸ ਦੌਰਾਨ ਪੰਜਾਬੀ ਯੂਨੀਵਰਸਟੀ ਦੇ ਟੀ ਪੁਆਇੰਟ ‘ਤੇ ਪਹਿਲਾ ਹੀ ਘਾਤ ਲਾਈ ਬੈਠੇ ਬੇਰੁਜ਼ਗਾਰ ਅਧਿਆਪਕ ਟੈੱਟ ਪਾਸ ਯੂਨੀਅਨ ਅਤੇ ਪੰਜਾਬ ਸਟੂਡੈਂਟ ਵੈਲਫੇਅਰ ਐਸੋਸੀਏਸ਼ਨ ਵੱਲੋਂ ਸਿੰਗਲਾ ਦੀ ਗੱਡੀ ਘੇਰ ਨਾਅਰੇਬਾਜੀ ਸ਼ੁਰੂ ਕਰ ਦਿੱਤੀ ਅਤੇ ਮੰਤਰੀ ਸਾਹਿਬ ਹੱਕੇ ਬੱਕੇ ਰਹਿ ਗਏ। ਇਸ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਸਿੰਗਲਾ ਨਾਲ ਗੱਲ ਕਰਨੀ ਚਾਹੀ, ਪਰ ਉਹ ਬਿਨਾਂ ਗੱਲ ਕੀਤਿਆਂ ਹੀ ਆਪਣੀ ਗੱਡੀ ਕੱਢ ਕੇ ਲੈ ਗਏ।
ਇਸ ਤੋਂ ਬਾਅਦ ਇਨ੍ਹਾਂ ਅਧਿਆਪਕਾਂ ਵੱਲੋਂ ਨਾਅਰੇਬਾਜੀ ਕਰਦਿਆ ਸਰਕਾਰ ਦਾ ਪਿੱਟ ਸਿਆਪਾ ਸ਼ੁਰੂ ਕਰ ਦਿੱਤਾ। ਇਸ ਮੌਕੇ ਆਗੂਆਂ ਕੁਲਵਿੰਦਰ ਸਿੰਘ ਅਤੇ ਨਵਜੀਵਨ ਬਰਨਾਲਾ ਨੇ ਦੱਸਿਆ ਕਿ ਪੰਜਾਬ ਸਰਾਕਰ ਵੱਲੋਂ ਸਕੂਲ ਸਿੱਖਿਆ ਵਿਭਾਗ ਵਿੱਚ ਹੈਡੀਕੈਪਡ ਕੋਟੇ ਦੀਆਂ ਬੈਕਲਾਗ ਮਾਸਟਰ ਕੇਡਰ ਅਸਾਮੀਆਂ ਦਾ ਪਿਛਲੇ ਦਿਨੀ ਇਸਤਿਹਾਰ ਜਾਰੀ ਕੀਤਾ ਹੈ, ਜਿਸ ਵਿੱਚ ਪੰਜਾਬ ਸਰਕਾਰ ਨੇ ਬੇਲੋੜੀਆਂ ਅਤੇ ਤਰਕਹੀਨ ਸਰਤਾਂ ਲਗਾਈਆਂ ਹਨ। ਉਨ੍ਹਾਂ ਕਿਹਾ ਕਿ ਬੀ.ਏ  ਵਿੱਚੋਂ 55 ਫੀਸਦੀ ਅੰਕਾਂ ਵਾਲਾ ਉਮੀਦਵਾਰ ਹੀ ਮਾਸਟਰ ਕਾਡਰ ਦੀਆਂ ਮੰਗਾਂ ਦੀ ਭਰਤੀ ਲਈ ਵਿਸ਼ਾ ਪ੍ਰੀਖਿਆ ਲਈ ਯੋਗ ਉਮੀਦਵਾਰ ਹੋਣਗੇ।
ਜਦੋਂ ਕਿ ਪੰਜਾਬ ਦੇ ਕਾਲਜਾਂ ਵਿੰਚ ਬੀ.ਐੱਡ ਵਿੱਚ ਦਾਖਲਾ ਲੈਣ ਲਈ ਜਨਰਲ 50 ਫੀਸਦੀ ਅਤੇ ਰਾਖਵਿਆਂ ਲਈ 45 ਫੀਸਦੀ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਵੀਂ ਸਿੱਖਿਆ ਨੀਤੀ ਰਾਹੀਂ ਅਧਿਆਪਕ ਭਰਤੀ ਲਈ ਬੀ.ਏ. 55 ਫੀਸਦੀ ਅਤੇ ਈਟੀਟੀ ਨਾਲ ਬੀ.ਏ. 50 ਫੀਸਦੀ ਦੀ ਨੀਤੀ ਅਤੀ ਨਿੰਦਣਯੋਗ ਹੈ। ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਨਾਦਰਸ਼ਾਹੀ ਅਤੇ ਹਿਟਲਰੀ ਲੋਕ ਵਿਰੋਧੀ ਫੁਰਮਾਨ ਜਾਰੀ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਸੰਗਰੂਰ ਵਿਖੇ ਡੀਸੀ ਦਫ਼ਤਰ ਅੱਗੇ ਅਤੇ ਟੈਂਕ ਤੇ ਚੜ੍ਹ ਕੇ ਦੋ ਮਹੀਨਿਆਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ, ਪਰ ਸਰਕਾਰ ਇਸ ਵੱਲ ਧਿਆਨ ਨਹੀਂ ਦੇ ਰਹੀਆਂ। ਉਨ੍ਹਾਂ ਕਿਹਾ ਕਿ ਉਹ ਆਪਣੀਆਂ ਮੰਗਾਂ ਲਈ ਸਰਕਾਰ ਨਾਲ ਸਿੱਧਾ ਮੱਥਾ ਲਾਉਣ ਤੋਂ ਗੁਰੇਜ਼ ਨਹੀਂ ਕਰਨਗੇ। ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਬੀ.ਏ. ਵਿੱਚੋਂ 55 ਫੀਸਦੀ ਦੀ ਨੀਤੀ ਰੱਦ ਕੀਤੀ ਜਾਵੇ,ਉਮਰ ਹੱਦ 37 ਤੋਂ 42 ਸਾਲ ਕੀਤੀ ਜਾਵੇ ਅਤੇ ਇੰਪਰੂਵਮੈਂਟ ਦੀ 40 ਹਜਾਰ ਫੀਹਸੀ ਵਾਪਿਸ ਲਈ ਜਾਵੇ।
ਕ੍ਰਿਸ਼ਨ ਕੁਮਾਰ ਦਾ ਕਰਾਂਗੇ ਘਿਰਾਓ
ਇਸ ਮੌਕੇ ਇਨ੍ਹਾਂ ਸੰਘਰਸ਼ਕਾਰੀਆਂ ਨੇ ਕਿਹਾ ਕਿ ਉਹ 16 ਨਵੰਬਰ ਨੂੰ ਮਾਨਸਾ ਵਿਖੇ ਆ ਰਹੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਘਿਰਾਓ ਕਰਨਗੇ। ਉਨ੍ਹਾਂ ਕਿਹਾ ਕਿ ਕ੍ਰਿਸ਼ਨ ਕੁਮਾਰ ਵੱਲੋਂ ਅਧਿਆਪਕਾਂ ਨਾਲ ਜਬਰ ਕੀਤਾ ਜਾ ਰਿਹਾ ਹੈ ਅਤੇ ਧਰਨੇ ‘ਤੇ ਬੈਠੇ ਬੁਰਜ਼ਗਾਰਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਪੱਕੇ ਹੱਲ ਦੀ ਲੋੜ
ਬਲਜੀਤ ਕੌਰ ਘੋਲੀਆ
ਧਰਤੀ ਉਤੇ ਇੱਕ ਮਨੁੱਖ ਹੀ ਅਜਿਹਾ ਪਾ੍ਰਣੀ ਹੈ।। ਜਿਸਨੇ ਆਪਣੇ ਜੀਵਨ ਦੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਕੁਦਰਤ ਦੀ ਬਣੀ ਹਰ ਚੀਜ਼ ਨੂੰ ਆਪਣੇ ਫਾਇਦੇ ਵਾਸਤੇ ਵਰਤਿਆ ਹੈ ਪਰ ਵਰਤੋਂ ਤੋਂ ਬਾਅਦ ਉੁਸ ਦੀ ਕਦਰ ਕਰਨ ਦੀ ਬਜਾਏ ਉਸ ਨੂੰ ਕੂੜਾ ਸਮਝ ਸੁੱਟ ਦਿੱਤਾ ਗਿਆ। ਇਹਨਾਂ ਲੋੜਾਂ ਵਿੱਚੋ ਪਸ਼ੂਆਂ ਦਾ ਮਨੁੱਖੀ ਜੀਵਨ ਵਿੱਚ ਅਹਿਮ ਰੋਲ ਰਿਹਾ। ਪਸ਼ੂਆਂ ਨੇ ਮਨੁੱਖੀ ਜੀਵਨ ਵਾਸਤੇ ਦਿਨ ਰਾਤ ਮਿਹਨਤ ਕੀਤੀ ਅਤੇ ਪੇਟ ਭਰਨ ਵਾਸਤੇ ਇੱਕ ਹਰੇ ਘਾਹ ਦੀ ਵਰਤੋਂ ਹੀ ਕੀਤੀ। ਅੱਜ ਦੇ ਮਨੁੱਖ ਨੇ ਉਸ ਦੀ ਕਦਰ ਨਹੀਂ ਕੀਤੀ। ਜਦੋਂ ਕੋਈ ਪਸ਼ੂ ਬੁੱਢਾ ਹੋ ਜਾਂਦਾ ਹੈ ਤਾਂ ਉਹ ਮਨੁੱਖ ‘ਤੇ ਬੋਝ ਬਣ ਗਿਆ।
ਪਹਿਲਾਂ ਪਿੰਡਾਂ ‘ਚ ਜਾਨਵਰਾਂ ਦੀ ਖਰੀਦ ਵੇਚ ਕਾਫੀ ਹੁੰਦੀ ਸੀ ਪਰ ਹੁਣ ਨਾਂਹ ਦੇ ਬਰਾਬਰ ਹੈ, ਹੁਣ ਬਲਦਾਂ ਦਾ ਕੋਈ ਬਜ਼ਾਰ ਹੀ ਨਹੀਂ ਰਹਿ ਗਿਆ। ਦੁਧਾਰੂ-ਪਸ਼ੂਆਂ ਦੀ ਵਿਕਰੀ ਹੁੰਦੀ ਹੈ। ਇਹਨਾਂ ਦੀ ਵਰਤੋਂ ਦੁੱਧ ਵਾਸਤੇ ਕੀਤੀ ਜਾਂਦੀ ਹੈ। ਜਦੋਂ ਦੁੱਧ ਦੇਣਾ ਬੰਦ ਕਰ ਦੇਵੇ। ਉਦੋਂ ਉਹਨਾਂ ਨੂੰ ਬੇਸਹਾਰਾ ਕਰ ਦਿੱਤਾ ਜਾਂਦਾ ਹੈ। ਅਤੇ ਉਹ ਹੁਣ ਖੁੱਲ੍ਹੇ ਛੱਡ ਦਿੱਤੇ ਜਾਂਦੇ ਹੈ।ਕਈ ਮੁਸ਼ਕਿਲਾਂ ਅਜਿਹੀਆਂ ਹਨ, ਜੋ ਮਨੁੱਖ ਨੇ ਆਪ ਪੈਦਾ ਕੀਤੀਆਂ ਹਨ। ਆਵਾਰਾ ਪਸ਼ੂਆਂ ਦੀ ਵਧ ਰਹੀ ਸਮੱਸਿਆਂ ਅਜਿਹਾ ਹੀ ਇੱਕ ਸ਼ੰਕਟ ਹੈ ਜੋ ਲਗਾਤਾਰ ਵਧਦਾ ਜਾ ਰਿਹਾ ਹੈ। ਸੜਕਾਂ, ਬਾਜ਼ਾਰਾਂ,ਗਲੀਆਂ,ਖੇਤਾਂ ਵਿੱਚ ਘੁੰਮ ਰਹੇ ਆਵਾਰਾ ਪਸ਼ੂਆ ਕਾਰਨ ਹਰ ਰੋਜ ਬੇਕਸੂਰ ਕੀਮਤੀ ਮਨੁੱਖੀ ਜਾਨਾ ਮੌਤ ਦੇ ਮੂੰਹ ਜਾ ਰਹੀਆਂ ਹਨ। ਕਿਸਾਨਾਂ ਦੀਆਂ ਫਸਲਾਂ ਅਣਚਾਹੇ ਆਵਾਰਾ ਪਸ਼ੂਆਂ ਦੀ ਭੇਟ ਚੜ੍ਹ ਜਾਂਦੀਆ ਹਨ। ਆਵਾਰਾ ਪਸ਼ੂ ਕਾਰਾ, ਮੋਟਰਸਾਈਕਲ, ਬੱਸਾਂ ਆਦਿ ਨਾਲ ਟਕਰਾ ਕੇ ਹਾਦਸਿਆਂ ਨੂੰ ਜਨਮ ਦਿੰਦੇ ਹਨ।
ਜਦੋਂ ਕੋਈ ਆਵਾਜਾਈ ਦਾ ਸਾਧਨ ਆਵਾਰਾਂ ਪਸ਼ੂ ਨੂੰ ਬਚਾÀੁਂਦਾ ਹੋਇਆ ਕਿਸੇ ਦੂਸਰੇ ਵਹੀਕਲ ਜਾਂ ਇਨਸਾਨ ਨਾਲ ਭਿੜ ਜਾਂਦਾ ਹੈ ਤਾਂ ਹੱਸਦੇ-ਵੱਸਦੇ ਪਰਿਵਾਰਾਂ ਅੰਦਰ ਮਾਤਮ ਛਾਂਅ ਜਾਂਦਾ ਹੈ। ਇਹਨਾਂ ਆਵਾਰਾ ਪਸ਼ੂਆਂ ਜਿੰਨ੍ਹਾ ਵਿੱਚ ਜਿਆਦਾਤਰ ਬੁੱਢੀਆਂ, ਬਿਮਾਰ, ਤੋਕੜ ਗਾਊਆਂ ਤੇ ਸਾਨ੍ਹ ਹੁੰਦੇ ਹਨ। ਇਹ ਨਾ ਤਾਂ ਦੁੱਧ ਦੇਣ ਦੇ ਕਾਬਲ ਹੁੰਦੇ ਹਨ ਤੇ ਨਾ ਹੀ ਖੇਤੀਬਾੜੀ ਕਰਨ ਯੋਗ। ਇਹ ਆਵਾਰਾ ਪਸ਼ੂ ਹਰਾ ਘਾਹ, ਲੋਕਾਂ ਵਲੋਂ ਸੁੱਟੀਆਂ ਜਾਂਦੀਆਂ ਸੁੱਕੀਆਂ ਰੋਟੀਆਂ, ਗਲੀਆਂ ਤੇ ਬਾਜਾਰਾਂ ਦੇ ਗੰਦੇ ਕਿਨਾਰੇ ਪਈਆਂ ਚੀਜਾਂ ਜੋ ਵੀ ਮਿਲੇ ਭੁੱਖ ਦੀ ਮਜ਼ਬੂਰੀ ਵੱਸ ਇਹ ਸਭ ਕੁਝ ਛਕ ਜਾਂਦੇ ਹਨ।
ਇਹ ਵੀ ਸਵਾਲ ਹੈ ਕਿ ਕੀ ਦੇਸ਼  ਦੇ ਜਿਆਦਾਤਰ ਸੂਬਿਆਂ ਦੇ ਕਿਸਾਨ ਹੁਣ ਪਸ਼ੂ ਪਾਲਣ ਦੇ ਸਮਰੱਥ ਰਹਿਣਗੇ। ਜਿਥੇ ਖੇਤੀ ਤੋਂ ਉਹਨਾਂ ਸਾਲ ਭਰ ਪੇਟ ਭਰਨ ਲਈ ਲੋੜੀਦਾ ਅਨਾਜ ਨਹੀਂ ਮਿਲ ਰਿਹਾ, ਉਥੇ ਗਊ ਬਲਦ ਉਹਨਾਂ ਲਈ ਬੋਝ ਹੀ ਬਣਣਨੇ ਹਨ। ਹੁਣ ਖੇਤੀ ਕੰਮਾ ਚ ਬਲਦਾਂ ਦੀ ਵਰਤੋਂ ਨਾਂਹ ਦੇ ਬਰਾਬਰ ਰਹਿ ਗਈ। ਟਰੈਕਟਰ ਨਾਲ ਖੇਤ ਵਾਹੁਣਾ ਸਸਤਾ ਪੈਦਾ ਹੈ। ਨਾਲ ਹੀ ਦੂਜੇ ਕੰਮਾਂ ਲਈ ਵੀ ਆਮ ਕਿਸਾਨ ਕਿਰਾਏ ਤੋਂ ਮਸੀਨ ਲੈ ਕੇ ਉਹਨਾਂ ਦੀ ਵਰਤੋਂ ਕਰਦੇ ਹਨ।
ਅਜਿਹੇ ਸਮੇਂ ‘ਚ ਕਿਸਾਨ ਪਸ਼ੂ ਧਨ ਦੀ ਕੋਈ ਵਰਤੋਂ ਨਹੀਂ ਕਰ ਸਕਦੇ। ਇਸ ਹਾਲਤ ਚ ਉਹਨਾਂ ਲਈ ਚਾਰਾ ਇੱਕਠਾ ਕਰਨਾ ਵੀ ਇੱਕ ਵੱਡੀ ਸਮੱਸਿਆ ਹੈ। ਮਜ਼ਬੂਰ ਹੋ ਕੇ ਕਿਸਾਨ ਪਸ਼ੂਆਂ ਨੂੰ ਬੇਸਹਾਰਾ ਘੁੰਮਣ ਲਈ ਛੱਡ ਦਿੰਦਾ ਹਨ, ਜਿਹੜੀਆਂ ਗਊਆਂ ਮੱਝ ਦੁੱਧ ਦੇਣਾ ਬੰਦ ਕਰ ਚੁੱਕੀਆਂ ਹਨ ਸਵਾਲ ਹੈ ਕਿ ਉਹਨਾਂ ਦਾ ਕੀ ਹੋਵੇਗਾ। ਉਹਨਾਂ ਦਾ ਕੋਈ ਬਾਜਾਰ ਨਹੀਂ ਹੈ। ਸਰਕਾਰ ਨੇ ਗÀੂਂ ਵੰਸ਼ ਦੀ ਰੱਖਿਆ ਕਰਨ ਅਤੇ ਸਮੱਗਲਿੰਗ ਰੋਕਣ ਦਾ ਸਖ਼ਤ ਕਾਨੂੰਨ ਤਾਂ ਬਣਾ ਦਿੱਤਾ ਪਰ ਵਰਤੋਂ ‘ਚ ਨਾ ਆਉਣ ਵਾਲੇ ਜਾਨਵਰਾਂ ਦਾ ਕੀ ਹੋਵੇਗਾ। ਇਸ ਵਾਸਤੇ ਕੋਈ ਨੀਤੀ ਨਹੀ ਬਣਾਈ।
ਗਊਸਾਲਾ ਸੰਚਾਲਕਾ ਦਾ ਕਹਿਣਾ ਹੈ ਕਿ ਬੇਸਹਾਰਾ ਪਸ਼ੂਆ ਦੇ ਲਈ ਜਿੰਨੀ ਗਿਣਤੀ ਚ ਗਊਸ਼ਾਲਾਵਾ ਦੀ ਲੋੜ ਹੈ। ਪੈਸੇ ਅਤੇ ਸਰਕਾਰੀ ਸਹਾਇਤਾ ਦੀ ਕਮੀ ਕਾਰਨ  ਓੁਨੀਆਂ ਨਹੀਂ ਖੋਲ੍ਹੀਆਂ ਜਾ ਸਕਦੀਆਂ। ਸਰਕਾਰ ਨੇ ਕਾਨੂੰਨ ਤਾਂ ਬੇਹੱਦ ਸਖ਼ਤ ਬਣਾ ਦਿੱਤੇ ਹਨ। ਪਰ ਪਸ਼ੂਆਂ ਦੀ ਸੁੱਰਖਿਆਂ ਨੂੰ ਲੈ ਕੇ ਕੋਈ ਕਾਰਗਰ ਨੀਤੀ ਨਹੀਂ ਬਣਾਈ ਹੈ। ਸਾਡੇ ਪਿੰਡਾਂ ਅਤੇ ਸ਼ਹਿਰੀ ਨਿਗਮ ‘ਚ ਅਸਥਾਈ ਪਨਾਹ ਘਰ ਜਾ ਗਊਸ਼ਲਾਵਾਂ ਖੋਲ੍ਹੀਆਂ ਜਾਣ। ਇਸ ਲਈ ਪਿੰਡ ਤੇ ਸ਼ਹਿਰ ਨਿਗਮਾਂ ਦੇ ਫੰਡ  ਤੇ ਵਿਧਾਇਕ ਅਤੇ ਸੰਸਦੀ ਵਿਕਾਸ ਫੰਡ ਦੀ  ਵੀ ਵਰਤੋ ਕੀਤੀ ਜਾਵੇ।
ਲੁਧਿਆਣਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁਸਲਿਮ ਦੇਸ਼ਾਂ ਲਈ ਵੀ ‘ਜ਼ਾਕਿਰ’ ਸਮੱਸਿਆ ਬਣੇਗਾ
ਵਿਸ਼ਣੂਗੁਪਤ
ਜਾਕਿਰ ਨਾਇਕ ਇੱਕ ਭਸਮਾਸੁਰ ਹੈ, ਇਸਦਾ ਅਹਿਸਾਸ ਮਲੇਸ਼ੀਆ ਨੂੰ ਵੀ ਹੁਣ ਹੋ ਰਿਹਾ ਹੈ ਜਾਕਿਰ ਨਾਇਕ ਇੱਕ ਭਗੌੜਾ ਹੁੰਦੇ ਹੋਏ ਵੀ ਮਲੇਸ਼ੀਆ ’ਚ ਹਿੰਦੂੁਆਂ ਤੇ ਚੀਨੀਆਂ ਖਿਲਾਫ਼ ਨਾ ਸਿਰਫ਼ ਜ਼ਹਿਰ ਉਗਲ ਰਿਹਾ ਹੈ ਸਗੋਂ ਹਿੰਦੂਆਂ ਅਤੇ ਚੀਨੀਆਂ ਨੂੰ ਖਦੇੜਨ ਅਤੇ ਉਨ੍ਹਾਂ ਦਾ ਸਰਵਨਾਸ਼ ਕਰਨ, ਜਮੀਂਦੋਜ਼ ਕਰਨ ਦਾ ਫਰਮਾਨ ਵੀ ਸੁਣਾ ਦਿੱਤਾ ਜਾਕਿਰ ਨੇ ਆਪਣੇ ਇੱਕ ਭਾਸ਼ਣ ’ਚ ਕਿਹਾ ਕਿ ਮਲੇਸ਼ੀਆ ਇੱਕ ਇਸਲਾਮਿਕ ਦੇਸ਼ ਹੈ, ਇਸ ਲਈ ਇੱਥੇ ਹਿੰਦੂਆਂ ਤੇ ਚੀਨੀਆਂ ਦੇ ਰਹਿਣ ਦਾ ਅਰਥ ਇਸਲਾਮ ਦਾ ਅਪਮਾਨ ਕਰਨਾ ਹੈ, ਇਸਲਾਮ ’ਚ ਕਾਫ਼ਰਾਂ ਨੂੰ ਮਾਰਨਾ, ਉਨ੍ਹਾਂ ਨੂੰ ਤੰਗ ਕਰਨਾ ਪੂੰਨ ਦਾ ਕੰਮ ਹੈ ਜਾਕਿਰ ਨਾਇਕ ਦੇ ਇਸ ਜਿਹਾਦੀ ਫ਼ਰਮਾਨ ਦੀ ਗੂੰਜ ਪੂਰੀ ਦੁਨੀਆ ’ਚ ਸੁਣੀ ਗਈ ਪੂਰੀ ਦੁਨੀਆ ਦਾ ਲੋਕਮਤ ਮਲੇਸ਼ੀਆ ਦੇ ਘੱਟ ਗਿਣਤੀਆਂ ਪ੍ਰਤੀ ਜਾਕਿਰ ਨਾਇਕ ਦੇ ਫ਼ਰਮਾਨ ਨੂੰ ਲੈ ਕੇ ਚਿੰਤਾਗ੍ਰਸਤ ਹੈ, ਸਿਰਫ਼ ਏਨਾ ਹੀ ਨਹੀਂ ਸਗੋਂ ਪੂਰੀ ਦੁਨੀਆ ਦਾ ਲੋਕਮਤ ਹੁਣ ਜਾਕਿਰ ਨਾਇਕ ਨੂੰ ਓਸਾਮਾ ਬਿਨ ਲਾਦੇਨ ਵਰਗਾ ਅੱਤਵਾਦੀ ਮੰਨਣ ਲਈ ਵਚਨਬੱਧ ਹੈ ਮਲੇਸ਼ੀਆ ’ਚ 6 ਫੀਸਦੀ ਹਿੰਦੂ ਹਨ ਜਦੋਂਕਿ ਚੀਨੀਆਂ ਦੀ ਗਿਣਤੀ ਕਰੀਬ 25 ਫੀਸਦੀ ਹੈ।
ਜਾਹਿਰ ਤੌਰ ’ਤੇ ਜਾਕਿਰ ਨਾਇਕ ਖਤਰਨਾਕ ਅਤੇ ਨਫ਼ਰਤ ਫੈਲਾਉਣ ਵਾਲਾ ਤੇ ਜ਼ਹਿਰ ਉਗਲਣ ਵਾਲਾ ਮਜਹਬੀ ਸਰਗਨਾ ਹੈ, ਠੀਕ ਉਵੇਂ ਜਿਵੇਂ ਸ਼ੁਰੂਆਤੀ ਦੌਰ ’ਚ ਓਸਾਮਾ ਬਿਨ ਲਾਦੇਨ ਖਤਰਨਾਕ, ਨਫ਼ਰਤ ਫੈਲਾਉਣ ਵਾਲਾ, ਜ਼ਹਿਰ ਉਗਲਣ ਵਾਲਾ ਮਜਹਬੀ ਸਰਗਨਾ ਸੀ ਜੋ ਬਾਦ ’ਚ ਚੱਲ ਕੇ ਅਣਮਨੁੱਖੀ ਅੱਤਵਾਦ ਦਾ ਸਰਗਨਾ ਬਣ ਬੈਠਾ ਸੀ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਕਦੇ ਓਸਾਮਾ ਬਿਨ ਲਾਦੇਨ ਦੀਆਂ ਖਤਰਨਾਕ ਅਤੇ ਜਿਹਾਦੀ ਤਕਰੀਰਾਂ ’ਤੇ ਖੁਸ਼ ਹੁੰਦੇ ਸਨ ਨਤੀਜਾ ਕੀ ਨਿੱਕਲਿਆ? ਓਸਾਮਾ ਬਿਨ ਲਾਦੇਨ ਕਾਰਨ ਹੀ ਅਫ਼ਗਾਨਿਸਤਾਨ ’ਚ ਲੱਖਾਂ ਲੋਕ ਮਾਰੇ ਗਏ, ਜਿੱਥੇ ਅੱਜ ਵੀ ਅਸ਼ਾਂਤੀ ਹੈ, ਸਾਡਾ ਇਸਲਾਮ ਚੰਗਾ, ਤੁਹਾਡਾ ਇਸਲਾਮ ਮਾੜਾ ਦੇ ਨਾਂਅ ’ਤੇ ਅਫ਼ਗਾਨਿਸਤਾਨ ’ਚ ਸੱਤਾ ਸੰਘਰਸ਼ ਗ੍ਰਹਿ ਯੁੱਧ ’ਚ ਤਬਦੀਲ ਹੋ ਚੁੱਕਾ ਹੈ ਅਫ਼ਗਾਨਿਸਤਾਨ ਦਾ ਭਵਿੱਖ ਕੀ ਹੋਵੇਗਾ? ਅਮਰੀਕਾ ਹੁਣ ਅਫ਼ਗਾਨਿਸਤਾਨ ਛੱਡ ਕੇ ਚਲਾ ਜਾਵੇਗਾ ਹੁਣ ਅਫ਼ਗਾਨਿਸਤਾਨ ਕਈ ਫਿਰਕਿਆ ’ਚ ਵੰਡੇ ਜਾਣ ਦੇ ਖਤਰੇ ’ਚ ਹੈ।
ਪਾਕਿਸਤਾਨ ਦਾ ਹਾਲ ਵੀ ਦੇਖ ਲਓ ਪਾਕਿਸਤਾਨ ਖੁਦ ਅੱਤਵਾਦ ਦਾ ਘਰ ਬਣਿਆ ਹੋਇਆ ਹੈ ਓਸਾਮਾ ਬਿਨ ਲਾਦੇਨ ਨੂੰ ਪਾਲਣ ਤੇ ਛੁਪਾ ਕੇ ਰੱਖਣ ’ਚ ਖੁਦ ਪਾਕਿਸਤਾਨ ਅੱਤਵਾਦੀ ਹਿੰਸਾ ਦਾ ਸ਼ਿਕਾਰ ਹੈ ਜ਼ਾਹਿਰ ਤੌਰ ’ਤੇ ਓਸਾਮਾ ਬਿਨ ਲਾਦੇਨ ਦੀ ਨਫ਼ਰਤ ਫੈਲਾਊ ਤੇ ਜ਼ਹਿਰੀਲੀ ਮਾਨਸਿਕਤਾ ਨੇ ਪਾਕਿਸਤਾਨ ਦੀ ਅਰਥਵਿਵਸਥਾ, ਰਾਜਨੀਤੀ, ਸਮਾਜਿਕ ਵਿਵਸਥਾ ਚੌਪਟ ਕਰ ਦਿੱਤੀ ਸੀ ਅੱਜ ਪਾਕਿਸਤਾਨ ਨੂੰ ਕਟੋਰਾ ਲੈ ਕੇ ਦੁਨੀਆ ਭਰ ’ਚ ਭੀਖ ਮੰਗਣੀ ਪੈ ਰਹੀ ਹੈ ਫਿਰ ਵੀ ਪਾਕਿਸਤਾਨ ਨੂੰ ਭੀਖ ਨਹੀਂ ਮਿਲ ਰਹੀ ਹੈ ਹਰ ਅੰਤਰਾਸ਼ਟਰੀ ਮੰਚ ’ਤੇ ਪਾਕਿਸਤਾਨ ਨੂੰ ਅਪਮਾਨਿਤ ਹੋਣਾ ਪੈ ਰਿਹਾ ਹੈ, ਅੱਜ ਇੱਕ ਤਰ੍ਹਾਂ ਪਾਕਿਸਤਾਨ ਅੰਤਰਰਾਸ਼ਟਰੀ ਭਾਈਚਾਰੇ ਤੋਂ ਵੱਖ ਹੋ ਗਿਆ।
ਜੇਕਰ ਅਫ਼ਗਾਨਿਸਤਾਨ ਤੇ ਪਾਕਿਸਤਾਨ ਨੇ ਓਸਾਮਾ ਬਿਨ ਲਾਦੇਨ ਦੀ ਨਫ਼ਰਤ ਫੈਲਾਊ ਤੇ ਕੋਝੀ ਮਾਨਸਿਕਤਾ ਦੇ ਸਹਿਚਰ ਨਾ ਬਣਦੇ ਤਾਂ ਫਿਰ ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਅੱਜ ਇਹ ਮਾੜੀ ਹਾਲਤ ਨਾ ਹੁੰਦੀ, ਦੋਵਾਂ ਦੇਸ਼ਾਂ ’ਚ ਸ਼ਾਂਤੀ ਹੁੰਦੀ, ਅਰਥਵਿਵਸਥਾ ਨੂੰ ਹਿੰਸਾ ਮੁਕਤ ਵਾਤਾਵਰਨ ਮਿਲਦਾ ਮਲੇਸ਼ੀਆ ਵਰਗੇ ਦੇਸ਼ ਨੇ ਅਫ਼ਗਾਨਿਸਤਾਨ, ਪਾਕਿਸਤਾਨ ਦੇ ਹਸ਼ਰ ਨੂੰ ਨਹੀਂ ਦੇਖਿਆ, ਓਸਾਮਾ ਬਿਨ ਲਾਦੇਨ ਦੇ ਸਬਕ ਨੂੰ ਸਮਝਿਆ ਨਹੀਂ ਜੇਕਰ ਮਲੇਸ਼ੀਆ ਨੇ ਅਫ਼ਗਾਨਿਸਤਾਨ ਪਾਕਿਸਤਾਨ ਦੇ ਹਸ਼ਰ ਨੂੰ ਸਮਝਿਆ ਹੁੰਦਾ, ਓਸਾਮਾ ਬਿਨ ਲਾਦੇਨ ਦੇ ਸਬਕ ਨੂੰ ਸਮਝਿਆ ਹੁੰਦਾ ਤਾਂ ਜਾਕਿਰ ਨਾਇਕ ਨੂੰ ਨਾ ਸਿਰਫ਼ ਭਸਮਾਸੁਰ ਮੰਨਦਾ ਸਗੋਂ ਆਪਣੀ ਖੁਦਮੁਖਤਿਆਰੀ ਲਈ ਵੀ ਖ਼ਤਰਾ ਮੰਨਦਾ ਮਲੇਸ਼ੀਆ ਨੇ ਇਸਲਾਮ ਦੇ ਨਾਂਅ ’ਤੇ ਉਸ ਭਸਮਾਸੁਰ ਨੂੰ ਸੁਰੱਖਿਆ ਦੇ ਦਿੱਤੀ ਜਿਸਦੀ ਮਾਨਸਿਕਤਾ ਖੁਦ ਨੂੰ ਸੁਰੱਖਿਆ ਦੇਣ ਵਾਲਿਆਂ ਖਿਲਾਫ਼ ਭਸਮਾਸੁਰ ਬਣਨ ਵਾਲੀ ਹੈ ਵੱਖ-ਵੱਖ ਭਾਈਚਾਰਿਆਂ ਵਿਚਕਾਰ ਨਫ਼ਤਰ ਫੈਲਾਉਣ, ਭਾਰਤ ’ਚ ਹੀ ਨਹੀਂ ਸਗੋਂ ਮੁਸਲਿਮ ਦੇਸ਼ ਬੰਗਲਾਦੇਸ਼ ’ਚ ਅੱਤਵਾਦ ਦਾ ਪ੍ਰਤੀਕ ਬਣ ਜਾਣਾ ਉਸਦੀ ਮਾਨਸਿਕਤਾ ਰਹੀ ਹੈ ਜਾਕਿਰ ਨਾਇਕ ਕੌਣ ਹੈ, ਇਹ ਕੌਣ ਨਹੀਂ ਜਾਣਦਾ ਹੈ ਉਹ ਨਾ ਸਿਰਫ਼ ਨਫ਼ਰਤ ਫੈਲਾਉਣ ਤੇ ਖੂਨ-ਖ਼ਰਾਬਾ ਕਰਨ ਲਈ ਗੁੰਮਰਾਹ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ ਸਗੋਂ ਅੱਤਵਾਦ ਵੀ ਫੈਲਾਉਂਦਾ ਹੈ ਜਿਸ ਤਰ੍ਹਾਂ ਕਦੇ ਓਸਾਮਾ ਬਿਨ ਲਾਦੇਨ ਅੱਤਵਾਦ ਫੈਲਾਉਣ ਲਈ ਇਸਲਾਮ ਦੀ ਘੁੱਟੀ ਲੋਕਾਂ ਨੂੰ ਪਿਲਾਉਂਦਾ ਸੀ ਉਸੇ ਤਰ੍ਹਾਂ ਜਾਕਿਰ  ਨਾਇਕ ਵੀ ਇਸਲਾਮ ਦੇ ਨਾਂਅ ’ਤੇ ਨਫ਼ਰਤ ਅਤੇ ਅੱਤਵਾਦ ਫੈਲਾਉਂਦਾ ਰਿਹਾ ਹੈ ਜਾਕਿਰ ਨਾਇਕ ਦੀ ਤਬਾਹਕਾਰੀ ਭੂਮਿਕਾ ਬੰਗਲਾਦੇਸ਼ ਦੀ ਸਰਕਾਰ ਨੇ ਸਭ ਤੋਂ ਪਹਿਲਾਂ ਪਛਾਣੀ ਸੀ ਜਾਕਿਰ ਨਾਇਕ ਨੂੰ ਓਸਾਮਾ ਬਿਨ ਲਾਦੇਨ ਵਰਗਾ ਖਤਰਨਾਕ ਸਰਗਨਾ ਬੰਗਲਾਦੇਸ਼ ਦੀ ਸਰਕਾਰ ਨੇ ਮੰਨਿਆ ਸੀ ਬੰਗਲਾਦੇਸ਼ ਦੀਆਂ ਜਾਸੂਸੀ ਏਜੰਸੀਆਂ ਦਾ ਮੰਨਣਾ ਸੀ ਕਿ ਜਾਕਿਰ ਨਾਇਕ ਦੇ ਭਾਸ਼ਣਾਂ ਕਾਰਨ ਬੰਗਲਾਦੇਸ਼ ’ਚ ਅੱਤਵਾਦੀ ਮਾਨਸਿਕਤਾ ਪਸਰ ਰਹੀ ਹੈ, ਮੁਸਲਿਮ ਨੌਜਵਾਨ ਗੁੰਮਰਾਹ ਹੋ ਰਹੇ ਹਨ ਇਹ ਇੱਕ ਸੱਚਾਈ ਸੀ ਇਸ ਸੱਚਾਈ ਨੂੰ ਸਵੀਕਾਰ ਕਰਨ ਤੇ ਦੁਨੀਆ ਭਰ ’ਚ ਉਜਾਗਰ ਕਰਨ ਹੀ ਹਿੰਮਤ ਬੰਗਲਾਦੇਸ਼ ਦੀ ਸਰਕਾਰ ਨੇ ਦਿਖਾਈ ਸੀ।
ਬੰਗਲਾਦੇਸ਼ ’ਚ ਇੱਕ ਵੱਡੀ ਅੱਤਵਾਦੀ ਘਟਨਾ ਘਟੀ ਸੀ, ਜਿਸ ’ਚ ਕਈ ਲੋਕ ਮਾਰੇ ਗਏ ਸਨ ਉਸ ਅੱਤਵਾਦੀ ਘਟਨਾ ਨੇ ਪੂਰੇ ਬੰਗਲਾਦੇਸ਼ ਨੂੰ ਅਸਥਿਰ ਕਰ ਦਿੱਤਾ ਸੀ ਉਸ ਅੱਤਵਾਦੀ ਘਟਨਾ ਦੇ ਸਰਗਨਾਵਾਂ ਦੇ ਸਬੰਧ ਜਾਕਿਰ ਨਾਇਕ ਨਾਲ ਸਨ ਅਜਿਹੀ ਜਾਣਕਾਰੀ ਭਾਰਤੀ ਸੁਰੱਖਿਆ ਏਜੰਸੀਆਂ ਨੂੰ ਪਹਿਲਾਂ ਤੋਂ ਹੀ ਸੀ ਪਰ ਸਿਆਸੀ ਦਖ਼ਲਅੰਦਾਜੀ ਕਾਰਨ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਦੇ ਹੱਥ ਬੰਨ੍ਹੇ ਹੋਏ ਸਨ ਬੰਗਲਾਦੇਸ਼ ਦੀ ਸਰਕਾਰ ਨੇ ਜਾਕਿਰ ਨਾਇਕ ਦੇ ਸਾਰੇ ਭਾਸ਼ਣਾਂ ’ਤੇ ਪਾਬੰਦੀ ਲਾ ਦਿੱਤੀ ਜਾਕਿਰ ਨਾਇਕ ਦੇ ਭਾਸ਼ਣਾਂ ਦੇ ਕੈਸੇਟ ਤੇ ਪ੍ਰਿੰਟ ਕਾਪੀ ਰੱਖਣ ਵਾਲਿਆਂ ਨੂੰ ਅੱਤਵਾਦੀ ਐਲਾਨ ਕਰਨ ਦਾ ਫ਼ਰਮਾਨ ਸੁਣਾ ਦਿੱਤਾ ਗਿਆ ਭਾਰਤ ਦੀ ਵਰਤਮਾਨ ਸਰਕਾਰ ਨੇ ਜਦੋਂ ਜਾਂਚ ਸ਼ੁਰੂ ਕਰਵਾਈ ਉਦੋਂ ਵੱਡੀ ਹੈਰਾਨੀ ਵਾਲੀ ਗੱਲ ਸਾਹਮਣੇ ਆਈ ਸੀ ਇਹ ਸਮੱਸ਼ਟ ਹੋਇਆ ਸੀ ਕਿ ਭਾਰਤ ਦੀ ਮਾਣ-ਮਰਿਆਦਾ ਤੇ ਏਕਤਾ ਅਤੇ ਅਖੰਡਤਾ ਖਿਲਾਫ਼ ਜਾਕਿਰ ਨਾਇਕ ਅਪ੍ਰਤੱਖ ਯੁੱਧ ’ਚ ਸ਼ਾਮਲ ਸੀ ਜਦੋਂ ਗ੍ਰਿਫ਼ਤਾਰੀ ਦੀ ਤਲਵਾਰ ਲਟਕੀ ਤਾਂ ਫਿਰ ਜਾਕਿਰ ਨਾਇਕ ਭੱਜ ਕੇ ਮਲੇਸ਼ੀਆ ਚਲਾ ਗਿਆ ਮਲੇਸ਼ੀਆ ਲਈ ਵੀ ਹੁਣ ਜਾਕਿਰ ਨਾਇਕ ਭਸਮਾਸੁਰ ਬਣ ਗਿਆ ਹੈ ਮਲੇਸ਼ੀਆ ਨੂੰ ਵੀ ਹੁਣ ਉਸਦੇ ਖਤਰੇ, ਉਸਦੀ ਹਿੰਸਾ, ਉਸਦੀ ਹਿੰਸਕ ਮਾਨਸਿਕਤਾ ਦਾ ਡਰ ਸਤਾਉਣ ਲੱਗਾ ਹੈ ਜਾਕਿਰ ਨਾਇਕ ਜੋ ਕੰਮ ਭਾਰਤ ’ਚ ਕਰਦਾ ਸੀ ਉਹੀ ਕੰਮ ਮਲੇਸ਼ੀਆ ’ਚ ਵੀ ਕਰ ਰਿਹਾ ਹੈ ਮਲੇਸ਼ੀਆ ਹੁਣ ਸੁਰੱਖਿਆ ਦੇਣ ਦੀ ਆਪਣੀ ਨੀਤੀ ’ਤੇ ਜ਼ਰੂਰ ਕਾਇਮ ਰਿਹਾ ਹੈ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੂੰ ਪਤਾ ਨਹੀਂ ਹੈ ਕਿ ਮਲੇਸ਼ੀਆ ’ਚ ਜਾਕਿਰ ਨਾਇਕ ਨੂੰ ਸੁਰੱਖਿਆ ਤੇ ਸਥਾਈ ਨਾਗਰਿਕਤਾ ਕਿਵੇਂ ਮਿਲੀ? ਦਰਅਸਲ ਮਲੇਸ਼ੀਆ ਦੀ ਸੱਤਾ ’ਚ ਇਸਲਾਮ ਦੇ ਜਿਹਾਦੀ ਸੰਗਠਨਾਂ ਦੀ ਘੁਸਪੈਠ ਹੈ ਜਿਹਾਦੀ ਸੰਗਠਨਾਂ ਨੇ ਹੀ ਜਾਕਿਰ ਨਾਇਕ ਨੂੰ ਸਥਾਈ ਨਾਗਰਿਕਤਾ ਦਿਵਾਈ ਹੈ ਸਿਰਫ਼ ਜਾਕਿਰ ਨਾਇਕ ਦੇ ਕੱਟਰਪੰਥੀ ਬੋਲਾਂ ’ਤੇ ਪਾਬੰਦੀ ਲਾਉਣ ਨਾਲ ਗੱਲ ਨਹੀਂ ਬਣੇਗੀ ਜੇਕਰ ਇਸ ਤਰ੍ਹਾਂ ਜਾਕਿਰ ਨਾਇਕ ਨੂੰ ਸੁਰੱਖਿਆ ਮਿਲਦੀ ਰਹੀ ਤਾਂ ਇੱਕ ਨਾ ਇੱਕ ਦਿਨ ਮਲੇਸ਼ੀਆ ਦਾ ਹਾਲ ਵੀ ਅਫ਼ਗਾਨਿਸਤਾਨ-ਪਾਕਿਸਤਾਨ ਵਰਗਾ ਹੋਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਿੱਧੂ ਨੂੰ ਕੋਈ ਪ੍ਰਾਬਲਮ ਹੈ ਤਾਂ ਕਰਨ ਹਾਈਕਮਾਨ ਨਾਲ ਗੱਲ
ਪਰਨੀਤ ਕੌਰ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ‘ਤੇ ਸਾਧਿਆ ਹਮਲਾ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਪਰਨੀਤ ਕੌਰ ਨੇ ਵੀ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ‘ਤੇ ਹਮਲਾ ਕਰਦਿਆਂ ਆਖਿਆ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਪ੍ਰਾਬਲਮ ਹੈ, ਤਾਂ ਉਹ ਹਾਈ ਕਮਾਨ ਨਾਲ ਗੱਲ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਟਿਕਟ ਮਾਮਲੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ।  ਪਰਨੀਤ ਕੌਰ ਇੱਥੇ ਮੋਤੀ ਮਹਿਲ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਸਿੱਧੂ ਵੱਲੋਂ ਆਪਣੀ ਗੱਲ ਕਹਿਣ ਲਈ ਸਮਾਂ ਗਲਤ ਚੁਣਿਆ ਗਿਆ ਹੈ, ਜੇਕਰ ਕੋਈ ਰੋਸ ਹੈ ਤਾਂ ਉਸ ਦੇ ਨਿਬੇੜੇ ਲਈ ਹਾਈਕਮਾਂਡ ਕੋਲ ਜਾਣ।  ਉਨ੍ਹਾਂ ਐਗਜਿਟ ਪੋਲ ਨੂੰ ਕਟਿਹਰੇ ਵਿੱਚ ਖੜ੍ਹਾ ਕਰਦਿਆਂ ਆਖਿਆ ਕਿ ਇਨ੍ਹਾਂ ‘ਤੇ ਭਰੋਸਾ ਕਰਨਾ ਵਾਜਿਬ ਨਹੀਂ। ਉਨ੍ਹਾਂ ਕਿਹਾ ਕਿ 2017 ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਐਗਜਿਟ ਪੋਲ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੀ ਭਵਿੱਖ ਬਾਣੀ ਕੀਤੀ ਸੀ, ਜਦਕਿ ਹੋਇਆ ਇਸ ਦੇ ਉਲਟ। ਕਾਂਗਰਸ ਵੱਲੋਂ 70 ਤੋਂ ਵੱਧ ਸੀਟਾਂ ‘ਤੇ ਜਿੱਤ ਦਰਜ਼ ਕੀਤੀ ਗਈ ਸੀ, ਜੋ ਕਿਸੇ ਨੇ ਸੋਚਿਆ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਕੌਮੀ ਪੱਧਰ ‘ਤੇ ਚੰਗਾ ਪ੍ਰਰਦਸਨ ਕਰੇਗੀ। ਇੱਕ ਸੁਆਲ ਦੇ ਜਵਾਬ ਵਿੱਚ ਪਰਨੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਪਟਿਆਲਾ ਤੋਂ ਚੰਗੀਆਂ ਖਬਰਾਂ ਮਿਲ ਰਹੀਆਂ ਹਨ, ਪਰ ਉਹ 23 ਤਾਰੀਖ ਦੀ ਉਡੀਕ ਵਿੱਚ ਹਨ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਮੋਤੀ ਮਹਿਲ ਦੇ ਦਰਵਾਜੇ ਕਦੇ ਬੰਦ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ 20 ਸਾਲਾਂ ਤੋਂ ਤਾਂ ਅਜਿਹਾ ਨਹੀਂ ਹੋਇਆ, ਚਾਹੇ ਉਹ ਪਿਛਲੀ ਵਾਰ ਹਾਰ ਵੀ ਗਏ ਸਨ, ਪਰ ਫੇਰ ਵੀ ਉਹ ਲੋਕਾਂ ਨਾਲ ਖੜ੍ਹੇ ਹਨ।
ਉਨ੍ਹਾਂ ਕਿਹਾ ਕਿ ਵਿਰੋਧੀਆਂ ਵੱਲੋਂ ਜਾਣ ਬੁੱਝ ਕੇ ਅਜਿਹੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੇ ਕੰਮਾਂ ਨੂੰ ਤਰਜੀਹ ਦਿੰਦੇ ਹਨ ਅਤੇ ਕੱਲ੍ਹ ਅਤੇ ਅੱਜ ਵੀ ਲਗਾਤਾਰ ਉਨ੍ਹਾਂ ਕੋਲ ਕਾਂਗਰਸੀ ਵਰਕਰ ਆਪਣੇ ਕੰਮਾਂ ਲਈ ਆ ਰਹੇ ਹਨ। ਉਨ੍ਹਾਂ ਕਿਹਾ ਕਿ ਕੰਮ ਕਦੇ ਵੀ ਖਤਮ ਨਹੀਂ ਹੁੰਦੇ। ਪਰਨੀਤ ਕੌਰ ਨੇ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਸਭ ਤੋਂ ਵੱਧ ਸੀਟਾਂ ਪ੍ਰਾਪਤ ਕਰੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਸ ਕਾਰਵਾਈ ਨੂੰ ਆਪਣੇ ਰੁਤਬੇ ‘ਤੇ ਵੱਡਾ ਹਮਲਾ ਮੰਨ ਰਹੇ ਨੇ ਵਕੀਲ
ਬਠਿੰਡਾ (ਸੱਚ ਕਹੂੰ ਨਿਊਜ਼) | ਬਾਰ ਐਸੋਸੀਏਸ਼ਨ ਬਠਿੰਡਾ ਦੀ ਚੋਣ ‘ਚ ਲੋਕ ਨਿਰਮਾਣ ਵਿਭਾਗ ਵੱਲੋਂ ਜ਼ਿਲ੍ਹਾ ਕਚਹਿਰੀਆਂ ਅੱਗੇ ਵਕੀਲਾਂ ਦੇ ਢਾਹੇ ਆਰਜੀ ਨਿਰਮਾਣ ਵੱਡਾ ਮੁੱਦਾ ਬਣਨ ਦੇ ਸੰਕੇਤ ਹਾਸਲ ਹੋਏ ਹਨ ਇਸ ਥਾਂ ‘ਤੇ ਕਰੀਬ ਦੋ ਦਰਜਨ ਵਕੀਲ ਅਤੇ ਵੱਡੀ ਗਿਣਤੀ ‘ਚ ਟਾਈਪਿਸਟ ਤੇ ਹੋਰ ਲੋਕ ਕੰਮ-ਧੰਦਾ ਕਰਕੇ ਆਪਣੀ ਰੋਜ਼ੀ ਰੋਟੀ ਚਲਾ ਰਹੇ ਸਨ ਹੁਣ ਜਦੋਂ ਇਹ ਜਗ੍ਹਾ ਪੂਰੀ ਤਰ੍ਹਾਂ ਸਾਫ ਕਰ ਦਿੱਤੀ ਗਈ ਹੈ ਤਾਂ ਆਸ ਖਤਮ ਹੋਣ ਪਿੱਛੋਂ ਵਕੀਲਾਂ ‘ਚ ਰੋਸ ਵੀ ਵਧ ਗਿਆ ਹੈ ਵਕੀਲ ਇਸ ਕਾਰਵਾਈ ਨੂੰ ਆਪਣੇ ਰੁਤਬੇ ‘ਤੇ ਕੀਤਾ ਵੱਡਾ ਹਮਲਾ ਮੰਨ ਰਹੇ ਹਨ, ਜਿਸ ਕਰਕੇ ਇਹ ਮੁੱਦਾ ਗਰਮਾਉਂਦਾ ਜਾ ਰਿਹਾ ਹੈ
ਵਕੀਲਾਂ ਦਾ ਕਹਿਣਾ ਹੈ ਕਿ ਹੱਕਾਂ ‘ਤੇ ਪਹਿਰਾ ਦੇਣ ਵਾਲੇ ਵਿਅਕਤੀ ਨੂੰ ਆਪਣਾ ਨਮਾਇੰਦਾ ਚੁਣਨਾ ਉਨ੍ਹਾਂ ਦੀ ਤਰਜੀਹ ਹੋਵੇਗੀ ਉਨ੍ਹਾਂ ਦੱਸਿਆ ਕਿ ਚੋਣਾਂ ‘ਚ ਉਂਜ ਵਕੀਲਾਂ ਦੇ ਮਸਲੇ ਤੇ ਮੰਗਾਂ ਹੀ ਮੁੱਦੇ ਬਣਦੀਆਂ ਹਨ ਪਰ ਐਤਕੀਂ ਖੋਖੇ ਢਾਹੁਣ ਦਾ ਮਾਮਲਾ ਅਹਿਮ ਮੁੱਦਾ ਹੋਵੇਗਾ ਓਧਰ ਲੋਕ ਨਿਰਮਾਣ ਵਿਭਾਗ ਦੀ ਕਾਰਵਾਈ ਨੇ ਤਾਂ ਵਕੀਲਾਂ ‘ਚ ਆਪਸੀ ਵਿਵਾਦ ਵੀ ਖੜ੍ਹਾ ਕੀਤਾ ਹੋਇਆ ਹੈ ਆਪਸੀ ਤਕਰਾਰ ਸਬੰਧੀ ਇੱਕ ਵਕੀਲ ਨੇ ਆਪਣੇ ਹੀ ਸਾਥੀ ਖਿਲਾਫ ਪੁਲਿਸ ਕੇਸ ਵੀ ਦਰਜ ਕਰਵਾ ਦਿੱਤਾ ਸੀ ਉਸ ਮਗਰੋਂ ਵਕੀਲ ਇਸ ਮਾਮਲੇ ਨੂੰ ਬਾਰ ਕੌਂਸਲ ਪੰਜਾਬ ਕੋਲ ਲੈ ਗਏ ਸਨ ਬਾਰ ਕੌਂਸਲ ਨੇ ਦਲੀਲਾਂ ਸੁਣਨ ਅਤੇ ਬਾਰ ਐਸੋਸੀਏਸ਼ਨ ਬਠਿੰਡਾ ਦੀ ਮਹੱਤਤਾ ਨੂੰ ਬਰਕਰਾਰ ਰੱਖਣ ਦੇ ਮੰਤਵ ਨਾਲ ਪੁਰਾਣੇ ਚੋਣ ਪ੍ਰੋਗਰਾਮ ਨੂੰ ਰੱਦ ਕਰਕੇ ਨਵਾਂ ਉਲੀਕ ਦਿੱਤਾ ਹੈ ਮੌਜ਼ੂਦਾ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਬਾਰ ਐਸੋਸੀਏਸ਼ਨ ਦੀ ਸਿਆਸੀ ਪੱਖ ਤੋਂ ਵੱਡੀ ਅਹਿਮੀਅਤ ਸਮਝੀ ਜਾਂਦੀ ਹੈ ਜਿਸ ਕਰਕੇ ਸਿਆਸੀ ਨੇਤਾਵਾਂ ਅਤੇ ਸ਼ਹਿਰ ਵਾਸੀਆਂ ਦੀ ਨਜ਼ਰਾਂ ਨਤੀਜਿਆਂ ‘ਤੇ ਲੱਗੀਆਂ ਹੋਈਆਂ ਹਨ ਦੱਸਣਯੋਗ ਹੈ ਕਿ ਲੰਘੀ 10 ਮਾਰਚ ਨੂੰ ਨਿਰਮਾਣ ਵਿਭਾਗ ਨੇ ਕਚਹਿਰੀਆਂ ਦੇ ਮੁੱਖ ਗੇਟ ਕੋਲ ਵਕੀਲਾਂ ਤੇ ਕੁਝ ਹੋਰ ਲੋਕਾਂ ਵੱਲੋਂ ਪਿਛਲੇ ਕਈ ਵਰ੍ਹਿਆਂ ਤੋਂ ਕਥਿਤ ਨਜਾਇਜ਼ ਕਬਜੇ ਕਰਕੇ ਉਸਾਰੇ ਚੈਂਬਰ ਆਦਿ ਢਾਹ ਦਿੱਤੇ ਸਨ ਇਸ ਮੌਕੇ ਬਾਰ ਆਗੂਆਂ ਨੇ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਾ ਹੋਣ ਦੇ ਵਿਰੋਧ ‘ਚ ਵਕੀਲਾਂ ਨੇ ਤਿੰਨ-ਚਾਰ ਦਿਨ ਕੰਮ ਠੱਪ ਰੱਖਿਆ ਪਰ ਮਸਲੇ ਦਾ ਹੱਲ ਨਹੀਂ ਹੋਇਆ ਬਾਰ ਕੌਂਸਲ ਪੰਜਾਬ ਦੇ ਦਖਲ ਤੋਂ ਬਾਅਦ ਭਾਵੇਂ ਇੱਕ ਵਾਰ ਮਾਮਲਾ ਸ਼ਾਂਤ ਹੋ ਗਿਆ ਹੈ ਪਰ ਢਾਹ ਢੁਹਾਈ ਦੀ ਅੱਗ ਅੰਦਰੋ-ਅੰਦਰੀ ਸੁਲਗ ਰਹੀ ਹੈ ਪੀੜਤ ਵਕੀਲ ਐਡਵੋਕੇਟ ਰਾਜਵਿੰਦਰ ਸਿੰਘ ਸਿੱਧੂ ਦਾ ਪ੍ਰਤੀਕਰਮ ਸੀ ਕਿ ਇਹ ਕੋਈ ਛੋਟੀ ਗੱਲ  ਨਹੀਂ ਹੈ ਬਲਕਿ ਬਾਰ ਐਸੋਸੀਏਸ਼ਨ ਦੀ ਚੋਣ ਲਈ ਅਹਿਮ ਮੁੱਦਾ ਹੈ ਕਿਉਂਕਿ ਵਕੀਲਾਂ ਦੇ ਮਾਣ ਸਨਮਾਨ ਨੂੰ ਪੁੱਜੀ ਠੇਸ ਨਾਲ ਜੁੜਿਆ ਹੋਇਆ ਹੈ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਪਹਿਲਾਂ ਨੋਟਿਸ ਦੇਣੇ ਚਾਹੀਦੇ ਸਨ ਤੇ ਬਾਅਦ ‘ਚ ਨਾ ਮੰਨਣ ਦੀ ਸੂਰਤ ‘ਚ ਢਾਹ-ਢੁਹਾਈ ਕੀਤੀ ਜਾਂਦੀ ਤਾਂ ਕਿਸੇ ਨੂੰ ਰੋਸ ਨਹੀਂ ਹੋਣਾ ਸੀ ਉਨ੍ਹਾਂ ਬਾਰ ਦੇ ਵੋਟਰ ਵਕੀਲਾਂ ਨੂੰ ਹੱਕਾਂ ਦੀ ਰਾਖੀ ਲਈ ਸਮਰੱਥ ਅਤੇ ਲੜਾਈ ਲੜਨ ਵਾਲੇ ਉਮੀਦਵਾਰ ਨੂੰ ਵੋਟ ਪਾਉਣ ਦਾ ਸੱਦਾ ਵੀ ਦਿੱਤਾ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਮੰਦਰ ਸਿੰਘ ਦਾ ਕਹਿਣਾ ਸੀ ਕਿ ਹਾਈਕੋਰਟ ਦੇ ਆਦੇਸ਼ਾਂ ਤੇ ਨਜਾਇਜ਼ ਉਸਾਰੀਆਂ ਢਾਹੀਆਂ ਸਨ ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ, ਜਿਨ੍ਹਾਂ ਨੂੰ ਅਣਗੌਲਿਆਂ ਕਰ ਦਿੱਤਾ ਗਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਕੀਮ ਦਾ ਲਾਹਾ ਲੈਣ ਵਾਲੇ ਕਿਸਾਨਾਂ ਨੇ ਕੀਤੀ ਸਰਕਾਰ ਨੂੰ ਅਪੀਲ
ਕਿਲੀ ਚਾਹਲਾਂ (ਸੁਖਜੀਤ ਮਾਨ) | ਪੰਜਾਬ ਸਰਕਾਰ ਵੱਲੋਂ ਭਾਵੇਂ ਹੀ ਕਿਸਾਨਾਂ ਦੀ ਕਰਜ਼ਾ ਮੁਆਫੀ ਸਕੀਮ ਦਾ ਬੀਤੇ ਦਿਨ ਰੈਲੀ ਦੌਰਾਨ ਚੌਥਾ ਪੜ੍ਹਾਅ ਸ਼ੁਰੂ ਕਰ ਦਿੱਤਾ ਗਿਆ ਪਰ ਕਰਜ਼ਈ ਕਿਸਾਨ ਇਸਦਾ ਪੱਕਾ ਹੱਲ ਭਾਲਦੇ ਹਨ ਕਿਸਾਨ ਆਖਦੇ ਨੇ ਕਿ ਇੱਕ ਵਾਰੀ ਕਰਜ਼ਾ ਮੁਆਫ ਕਰਨ ਨਾਲ ਇਹ ਤੈਅ ਨਹੀਂ ਕੀਤਾ ਜਾ ਸਕਦਾ ਕਿ ਮੁੜ ਕਰਜ਼ਾ ਨਹੀਂ ਚੁੱਕਣਾ ਪਵੇਗਾ ਕਿਉਂਕਿ ਫਸਲਾਂ ਦੇ ਘੱਟ ਭਾਅ ਅਤੇ ਕੁਦਰਤੀ ਕਰੋਪੀ ਉਨ੍ਹਾਂ ਨੂੰ ਕਰਜ਼ਾ ਚੁੱਕਣ ਲਈ ਮਜ਼ਬੂਰ ਕਰ ਦਿੰਦੀ ਹੈ ਉਂਜ ਮੁਆਫੀ ਹਾਸਿਲ ਕਰਨ ਵਾਲੇ ਕਿਸਾਨਾਂ ਨੇ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਜ਼ਰੂਰ ਕੀਤੀ ਹੈ ਕਿਉਂਕਿ ਇਸ ਮੁਆਫੀ ਨਾਲ ਉਨ੍ਹਾਂ ਦੇ ਕਰਜ਼ ਦਾ ਭਾਰ ਹੌਲਾ ਜ਼ਰੂਰ ਹੋਇਆ ਹੈ
ਕਰਜ਼ਾ ਮੁਆਫ ਸਕੀਮ ਦਾ ਲਾਹਾ ਹਾਸਿਲ ਕਰਨ ਲਈ ਪੁੱਜੇ ਪਿੰਡ ਕਟੋਰਾ ਦਾ ਕਿਸਾਨ ਗੁਰਚਰਨ ਸਿੰਘ ਤੰਗੀਆਂ ਨੂੰ ਦੂਰ ਕਰਨ ਲਈ ਸਬਜੀ ਦੀ ਕਾਸਤ ਕਰਦਾ ਸੀ ਪਰ ਮਾੜੇ ਮੰਡੀਕਰਨ ਨੇ ਰਾਹ ਰੋਕ ਲਿਆ ਕਿਸਾਨ ਨੇ ਆਖਿਆ ਕਿ ‘ਜੇ ਫਸਲਾਂ ਦੇ ਭਾਅ ਨਾ ਵਧੇ ਕਰਜ਼ਾ ਤਾਂ ਫੇਰ ਚੜੂ’ ਇਸ ਕਿਸਾਨ ਨੇ ਰਵਾਇਤੀ ਖੇਤੀ ਦੇ ਨਾਲ-ਨਾਲ ਬਦਲਵੀਂ ਖੇਤੀ ਦੇ ਰਾਹ ਪੈਂਦਿਆਂ ਸ਼ਿਮਲਾ ਮਿਰਚ, ਲਸਣ ਅਤੇ ਅਰਬੀ ਦੀ ਕਾਸ਼ਤ ਆਰੰਭੀ ਸੀ ਪਰ ਲਾਹੇਵੰਦ ਭਾਅ ਨਾ ਮਿਲਣ ਕਾਰਨ ਉਹ ਨਿਰਾਸ਼ ਹੋ ਗਿਆ ਇਸ ਕਿਸਾਨ ਨੇ ਮੰਗ ਕੀਤੀ ਕਿ ਬਦਲਵੀਆਂ ਫਸਲਾਂ ਦੇ ਮੰਡੀਕਰਨ ਨੂੰ ਯਕੀਨੀ ਬਣਾਇਆ ਜਾਣਾ ਜ਼ਰੂਰੀ ਹੈ ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਨੇ ਜੋ ਕਰਜ਼ਾ ਮੁਆਫ ਕਰ ਦਿੱਤਾ ਇਸ ਨਾਲ ਵੀ ਵੱਡਾ ਸਹਾਰਾ ਮਿਲਿਆ ਹੈ ਪਰ ਹੁਣ ਕੇਂਦਰ ਸਰਕਾਰ ਨੂੰ ਵੀ ਕੋਈ ਬੋਨਸ ਦੇਣਾ ਚਾਹੀਦਾ ਹੈ ਪਿੰਡ ਲਸਾੜਾ ਦੇ ਕਿਸਾਨ ਦਰਸ਼ਨ ਸਿੰਘ ਨੇ ਆਖਿਆ ਕਿ ਫਸਲਾਂ ਦੇ ਉੱਚ ਭਾਅ ਦੀ ਜ਼ਰੂਰਤ ਹੈ ਪਰ ਇਸ ਸਬੰਧੀ ਕੋਈ ਗੱਲ ਰੈਲੀ ‘ਚ ਵੀ ਨਹੀਂ ਹੋਈ ਜੋ ਜ਼ਰੂਰ ਹੋਣੀ ਚਾਹੀਦੀ ਸੀ
ਪਿੰਡ ਟਾਂਡੀਆ ਦੇ ਕਿਸਾਨ ਬਲਵਿੰਦਰ ਸਿੰਘ ਨੇ ਵੀ ਫਸਲਾਂ ਦੇ ਪੱਕੇ ਭਾਅ ਦੀ ਮੰਗ ਕੀਤੀ ਹੈ ਇਹ ਸਿਰਫ ਕੁੱਝ ਕਿਸਾਨਾਂ ਦੀਆਂ ਉਦਾਹਾਰਨਾਂ ਹਨ ਇਨ੍ਹਾਂ ਤੋਂ ਇਲਾਵਾ ਕਰਜ਼ਾ ਮੁਆਫੀ ਹਾਸਿਲ ਕਰਨ ਵਾਲੇ ਹੋਰ ਕਿਸਾਨਾਂ ਨੇ ਵੀ ਫਸਲਾਂ ਲਈ ਸਹੀ ਮੁੱਲ ਅਤੇ ਕਿਸਾਨ ਪੱਖੀ ਸਕੀਮਾਂ ਲਾਗੂ ਕਰਨ ਦੀ ਮੰਗ ਕੀਤੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬੰਬ ਧਮਾਕੇ ਤੇ ਬੰਦੂਕਾਂ ਕਿਸੇ ਵੀ ਮਸਲੇ ਦਾ ਹੱਲ ਨਹੀਂ : ਭਗਵੰਤ ਮਾਨ
ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) | ਪੁਲਵਾਮਾ ਵਿਖੇ ਹੋਇਆ ਅੱਤਵਾਦੀ ਹਮਲਾ ਬੇਹੱਦ ਦਰਦਨਾਕ ਹੈ ਜਿਸ ਨਾਲ ਸਮੁੱਚੇ ਦੇਸ਼ ਦੀਆਂ ਭਾਵਨਾਵਾਂ ਵਲੂੰਧਰੀਆਂ ਗਈਆਂ ਹਨ ਬੰਦੂਕਾਂ ਅਤੇ ਬੰਬ ਧਮਾਕੇ ਕਿਸੇ ਵੀ ਮਸਲੇ ਦਾ ਹੱਲ ਨਹੀਂ, ਸਾਨੂੰ ਸ਼ਾਂਤੀ ਨਾਲ ਇਸ ਮਸਲੇ ਦਾ ਹੱਲ ਕੱਢਣਾ ਚਾਹੀਦਾ ਹੈ
ਇਹ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਸਥਾਨਕ ਰੈਸਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਮਾਨ ਨੇ ਕਿਹਾ ਕਿ ਪੁਲਵਾਮਾ ਵਿਖੇ ਅੱਤਵਾਦੀਆਂ ਨੇ ਜਿਹੜੀ ਘਟਨਾ ਨੂੰ ਅੰਜ਼ਾਮ ਦਿੱਤਾ, ਉਹ ਬਹੁਤ ਹੀ ਨਿੰਦਣਯੋਗ ਹੈ ਅਸੀਂ ਇਸ ਘਟਨਾ ਦੀ ਜ਼ੋਰਦਾਰ ਨਿਖੇਧੀ ਕਰਦੇ ਹਾਂ ਇਸ ਹਮਲੇ ਦੇ ਦੋਸ਼ੀਆਂ ਨੂੰ ਬੇਪਰਦ ਕਰਨਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਬੰਦੂਕਾਂ ਅਤੇ ਬੰਬ ਧਮਾਕੇ ਕਿਸੇ ਚੀਜ਼ ਦਾ ਹੱਲ ਲਈ ਸਾਰਿਆਂ ਧਿਰਾਂ ਨੂੰ ਮਿਲ ਬੈਠ ਕੇ ਇਸ ਮਸਲੇ ਦੇ ਹੱਲ ਲਈ ਸੋਚਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਦੇ 40 ਤੋਂ ਵੱਧ ਸ਼ਹੀਦ ਹੋਏ ਹਨ
ਜਿਨ੍ਹਾਂ ਵਿੱਚੋਂ ਕਈ ਜਵਾਨ ਪੰਜਾਬ ਦੇ ਵੀ ਹਨ ਉਨ੍ਹਾਂ ਕਿਹਾ ਕਿ ਛੇਤੀ ਤੋਂ ਛੇਤੀ ਇਸ ਮਸਲੇ ਦੇ ਹੱਲ ਕੱਢਣਾ ਚਾਹੀਦਾ ਹੈ ਅਤੇ ਵਿਸ਼ਵ ਪੱਧਰ ਤੇ ਇਸ ਸਬੰਧੀ ਗੱਲਬਾਤ ਕਰਕੇ ਜਿਹੜੇ ਇਸ ਮਾਮਲੇ ਵਿੱਚ ਦੇਸ਼ ਦੋਸ਼ੀ ਹਨ ਜਾਂ ਕੋਈ ਏਜੰਸੀ ਹੈ ਤਾਂ ਉਸ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਅਸੀਂ ਆਪਣੇ ਪੱਧਰ ‘ਤੇ ਵੀ ਇਸ ਮਾਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੇਸ਼ ਲਈ ਘਾਤਕ ਸਮੱਸਿਆ ਹੈ ਅਬਾਦੀ ਦਾ ਵਧਣਾ
ਨਵਜੋਤ ਬਜਾਜ (ਗੱਗੂ)
ਨਾਂਅ ਵੀ ਆਉਂਦਾ ਹੈ ਭਾਰਤ ਵਿੱਚ ਕਰੋੜਪਤੀਆਂ ਦੀ ਗਿਣਤੀ ਵਿੱਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ ਸਾਡੀ ਅਰਥਵਿਵਸਥਾ ਵੀ ਤੇਜੀ ਨਾਲ ਵਧ ਰਹੀ ਹੈ ਇਸ ਸਾਰੀ ਸਥਿਤੀ ਤੋਂ ਖੁਸ਼ੀ ਹੁੰਦੀ ਹੈ ਅਤੇ ਮਾਣ ਵੀ ਹੁੰਦਾ ਹੈ ਪਰ ਦੇਸ਼ ਦੀ ਦੂਜੀ ਤਸਵੀਰ ਚਿੰਤਾਜਨਕ ਤੇ ਸ਼ਰਮਨਾਕ ਵੀ ਹੈ ਕਿਉਂਕਿ ਪੂਰੇ ਦੇਸ਼ ਵਿੱਚ 25 ਫੀਸਦੀ ਲੋਕ ਝੁੱਗੀਆਂ-ਝੋਂਪੜੀਆਂ ਵਿੱਚ ਰਹਿੰਦੇ ਹਨ ਅਤੇ 20 ਫੀਸਦੀ ਲੋਕ ਅੱਤ ਦੀ ਗਰੀਬੀ ਵਿੱਚ ਗੁਰਬਤ ਭਰੀ ਜਿੰਦਗੀ ਬਤੀਤ ਕਰ ਰਹੇ ਹਨ ਇਸ ਦਾ ਵੱਡਾ ਕਾਰਨ ਹੈ ਅਬਾਦੀ ਦਾ ਵਧਣਾ ਪਿੰਡਾਂ-ਸ਼ਹਿਰਾਂ ਵਿੱਚ ਵਧਦੀ ਭੀੜ, ਕੂੜੇ-ਕਰਕਟ ਦੇ ਢੇਰਾਂ ਅਤੇ ਪ੍ਰਦੂਸ਼ਣ ਦਾ ਲੋਕਾਈ ਸ਼ਿਕਾਰ ਹੋ ਰਹੀ ਹੈ।
ਦੁਨੀਆ ਵਿੱਚ ਸਭ ਤੋਂ ਜਿਆਦਾ ਭੁੱਖ ਨਾਲ ਪੀੜਤ ਲੋਕ ਭਾਰਤ ਵਿੱਚ ਰਹਿੰਦੇ ਹਨ ਕੁਪੋਸ਼ਣ ਨਾਲ ਮਰਨ ਵਾਲੇ ਬੱਚਿਆਂ ਦੀ ਗਿਣਤੀ ਸਭ ਤੋਂ ਜਿਆਦਾ ਭਾਰਤ ਵਿੱਚ ਹੈ ਦੁਨੀਆ ਦਾ ਸਭ ਤੋਂ ਜਿਆਦਾ ਆਰਥਿਕ ਸੰਕਟ ਵੀ ਭਾਰਤ ਵਿੱਚ ਹੀ ਹੈ ਇਥੇ ਲਗਭਗ 19 ਕਰੋੜ ਲੋਕ ਭੁੱਖਮਰੀ ਦਾ ਸ਼ਿਕਾਰ ਹਨ ਸਮਾਜਿਕ-ਆਰਥਿਕ ਸਰਵੇਖਣ ਅਨੁਸਾਰ 60 ਕਰੋੜ ਲੋਕ ਸਿਰਫ ਇੱਕ ਹਜ਼ਾਰ ਰੁਪਏ ਮਹੀਨਾ ਕਮਾਈ ਨਾਲ ਗੁਜਾਰਾ ਕਰ ਰਹੇ ਹਨ ਦੇਸ਼ ਦੇ ਇੱਕ ਸੂਬੇ ਵਿੱਚ ਲੋਕ ਗਰੀਬੀ ਤੋਂ ਇਨੇ ਮਜਬੂਰ ਸਨ ਕਿ ਉਹਨਾਂ ਨੂੰ ਘਾਹ ਦੀ ਰੋਟੀ ਖਾਣ ਲਈ ਮਜਬੂਰ ਹੋਣਾ ਪਿਆ ਇਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਕਾਫੀ ਸਮਾਂ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ । ਦਿਹਾਤੀ ਖੇਤਰਾਂ ਵਿੱਚ ਸਿਹਤ ਸਹੂਲਤਾਂ ਦੀ ਵੱਡੀ ਘਾਟ ਹੈ ਕਈ ਇਲਾਕਿਆਂ ਵਿੱਚ ਬਿਨਾ ਇਲਾਜ (ਗਰੀਬੀ ਕਾਰਨ) ਲੋਕ ਮਰ ਰਹੇ ਹਨ ਬੇਰੁਜਗਾਰੀ ਦੀ ਸਥਿਤੀ ਲਗਾਤਾਰ ਭਿਆਨਕ ਹੁੰਦੀ ਜਾ ਰਹੀ ਹੈ ਦੇਸ਼ ਦੇ ਇੱਕ ਸੂਬੇ ਵਿੱਚ ਪਿੱਛੇ ਜਿਹੇ 300 ਚਪੜਾਸੀ ਦੇ ਅਹੁਦਿਆਂ ਲਈ ਲਗਭਗ 22 ਲੱਖ ਉਮੀਦਵਾਰਾਂ ਨੇ ਅਰਜੀਆਂ ਭੇਜੀਆਂ, ਜਿਨਾਂ ‘ਚ ਬੀ.ਏ, ਐਮ.ਏ, ਪਾਸ ਨੌਜਵਾਨ ਵੀ ਸਨ ਨੌਜਵਾਨਾਂ ਦੀ ਵਧਦੀ ਬੇਰੁਜਗਾਰੀ ਨਿਰਾਸ਼ਾ ਫੈਲਾਅ ਰਹੀ ਹੈ ਤੇ ਦੇਸ਼ ‘ਚ ਅਪਰਾਧ ਵਧਣ ਦਾ ਵੀ ਇਹ ਇੱਕ ਬਹੁਤ ਵੱਡਾ ਕਾਰਨ ਹੈ।
ਇੱਕ ਅੰਦਾਜੇ ਮੁਤਾਬਿਕ ਦੇਸ਼ ‘ਚ ਹਰ ਸਾਲ ਲਗਭਗ 80 ਲੱਖ ਨੌਜਵਾਨ ਨੌਕਰੀਆਂ ਹਾਸਲ ਕਰਨ ਵਾਲੇ ਹੁੰਦੇ ਹਨ ਪਰ ਮੁਸ਼ਕਲ ਨਾਲ 40 ਲੱਖ ਨੌਜਵਾਨਾਂ ਨੂੰ ਹੀ ਨੌਕਰੀਆਂ ਮਿਲਦੀਆਂ ਹਨ। ਦੇਸ਼ ਦੀ ਅਜਾਦੀ ਦੇ ਲੰਮੇ ਚੱਲੇ ਸੰਘਰਸ਼ ਵਿੱਚ ਲੱਖਾਂ ਦੇਸ਼ ਭਗਤਾਂ ਨੇ ਕੁਰਬਾਨੀਆਂ ਦਿੱਤੀਆਂ ਫਾਂਸੀ ਦੇ ਰੱਸਿਆਂ ‘ਤੇ ਝੂਲਦੇ ਹੋਏ 1947 ਨੂੰ ਦੇਸ਼ ਅਜਾਦ ਕਰਵਾਇਆ ਉਨ੍ਹਾਂ ਦੀ ਆਖਰੀ ਇੱਛਾ ਸੀ ਕਿ ਭਾਰਤ ਦੇਸ਼ ਆਜਾਦ ਹੋ ਜਾਵੇ, ਇੱਥੇ ਖੁਸ਼ਹਾਲੀ ਹੋਵੇ, ਕੋਈ ਗਰੀਬ ਤੇ ਕੋਈ ਭੁੱਖਾ ਨਾ ਹੋਵੇ ਪਰ ਅੱਜ ਅਮੀਰੀ ਚਮਕ ਰਹੀ ਹੈ ਤੇ ਗਰੀਬੀ ਦਿਨੋ-ਦਿਨ ਵਧ ਰਹੀ ਹੈ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਧਸਦੇ ਜਾਂ ਰਹੇ ਹਨ ਭੁੱਖੇ ਲੋਕਾਂ ਦੀ ਜ਼ਿਆਦਾ ਗਿਣਤੀ ਭਾਰਤ ਵਿੱਚ ਹੈ ਵਧਦੀ ਅਬਾਦੀ ਕਾਰਨ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ, ਵਿੱਦਿਆ, ਅਮਨ-ਸ਼ਾਂਤੀ (ਕਾਨੂੰਨ) ਵਰਗੀਆਂ ਸਹੂਲਤਾਂ, ਕੁਝ ਕੁ ਲੋਕਾਂ ਤੱਕ ਹੀ ਸਿਮਟ ਕੇ ਰਹਿ ਜਾਂਦੀਆਂ ਹਨ।
ਸਰਕਾਰ ਵੱਲੋਂ ਬਹੁਤ ਕੁਝ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਲੋਕਾਂ ਦਾ ਭਲਾ ਹੋ ਸਕੇ, ਪਰ ਵਧਦੀ-ਅਬਾਦੀ ਦੀ ਸਮੱਸਿਆ ਸਭ ਕੁਝ ਠੱਪ ਕਰਕੇ ਰੱਖ ਦਿੰਦੀ ਹੈ ਗਰੀਬੀ, ਬੇਰੁਜ਼ਗਾਰੀ, ਪ੍ਰਦੂਸ਼ਣ ਸਮੇਤ ਅਨੇਕਾਂ ਸਮੱਸਿਆਵਾਂ ਨਾਲ ਭਾਰਤ ਜੂਝ ਰਿਹਾ ਹੈ, ਪਰ ਸਭ ਤੋਂ ਵੱਡੀ ਸਮੱਸਿਆ ਅਬਾਦੀ-ਵਧਣ ਵੱਲ ਕਿਸੇ ਵੀ ਸਰਕਾਰ ਦਾ ਧਿਆਨ ਨਹੀਂ ਗਿਆ ਇਸ ਇੱਕ ਸਮੱਸਿਆ ਦਾ ਹੱਲ ਹੋਣ ਨਾਲ ਬਹੁਤੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ ਦੇਸ਼ ਦੀ ਆਜਾਦੀ ਮੌਕੇ ਭਾਰਤ ਦੀ ਅਬਾਦੀ 35 ਕਰੋੜ ਸੀ, ਜੋ ਪਿਛਲੇ 70 ਸਾਲਾਂ ਵਿੱਚ ਵਧ ਕੇ ਸਵਾ ਅਰਬ ਤੋਂ ਜਿਆਦਾ ਹੋ ਗਈ ਹੈ, ਭਾਵ ਹਰ ਸਾਲ 1 ਕਰੋੜ 80 ਲੱਖ ਅਬਾਦੀ ਵਧ ਰਹੀ ਹੈ।
ਅਬਾਦੀ ਵਧਣ ਨਾਲ ਮਕਾਨ (ਘਰ) ਵਧ ਰਹੇ ਹਨ ਪਿੰਡਾਂ ਦੇ ਲੋਕਾਂ ਦੀ ਰਿਹਾਇਸ਼ ਖੇਤਾਂ ਤੱਕ, ਸ਼ਹਿਰਾਂ ਦੇ ਲੋਕਾਂ ਦੀ ਰਿਹਾਇਸ਼ ਸ਼ਹਿਰਾਂ ਦੇ ਬਾਹਰ ਤੱਕ ਆ ਗਈ ਜੰਗਲ, ਦਰੱਖਤ (ਹਰਿਆਵਲ) ਕੱਟੇ ਜਾ ਰਹੇ ਹਨ ਇੰਡਸਟਰੀ ਵਧ ਰਹੀ ਹੈ ਗੱਡੀਆਂ ਜਿਆਦਾ ਚੱਲਣ ਲੱਗ ਪਈਆਂ, ਲੋਕਾਂ ਦੀ ਭੀੜ ਵਧ ਗਈ, ਪ੍ਰਦੂਸ਼ਣ ਵੀ ਘਟਣ ਦਾ ਨਾਂਅ ਨਹੀਂ ਲੈ ਰਿਹਾ ਆਵਾਜਾਈ ਵਧਣ ਨਾਲ ਦੇਸ਼ ਭਰ ਵਿੱਚ ਹਾਦਸਿਆਂ ਕਾਰਨ ਅਨੇਕਾਂ ਲੋਕ ਰੋਜਾਨਾ ਬੇਵਕਤੀ ਮੌਤ ਮਰ ਰਹੇ ਹਨ ਵਧਦੀ ਅਬਾਦੀ ਨੇ ਬੱਚਿਆਂ ਦੇ ਖੇਡਣ ਤੇ ਲੋਕਾਂ ਦੇ ਘੁੰਮਣ-ਫਿਰਨ ਵਾਲੀਆਂ ਥਾਵਾਂ ਖਤਮ ਕਰ ਦਿੱਤੀਆ ਅਤੇ ਕੂੜੇ ਦੇ ਢੇਰ ਥਾਂ-ਥਾਂ ‘ਤੇ ਬਿਮਾਰੀਆਂ ਵਧਾ ਰਹੇ ਹਨ।
ਕਦੇ ਚੀਨ ਵੀ ਸਾਡੇ ਵਾਂਗ ਵਧਦੀ ਆਬਾਦੀ ਤੋਂ ਪੀੜਤ ਸੀ ਪਰ ਉਸ ਨੇ ਵਧਦੀ ਅਬਾਦੀ ‘ਤੇ ਰੋਕ ਲਾ ਕੇ ਚੀਨ ‘ਚੋਂ ਗਰੀਬੀ ਨੂੰ ਲਗਭਗ ਖਤਮ ਕਰ ਦਿੱਤਾ ਜਿਸ ਤਰ੍ਹਾਂ ਅੱਜ ਭਾਰਤ ਦੀ ਅਬਾਦੀ ਵਧ ਰਹੀ ਹੈ ਕੁਝ ਹੀ ਸਾਲਾਂ ‘ਚ ਭਾਰਤ ਦੁਨੀਆ ਵਿੱਚ ਸਭ ਤੋਂ ਜਿਆਦਾ ਆਬਾਦੀ ਵਾਲਾ ਦੇਸ਼ ਹੋਵੇਗਾ। ਭਾਰਤ ਨੂੰ ਇਸ ਭਿਆਨਕ ਮੁੱਦੇ ਨੂੰ ਗੰਭੀਰਤਾ ਨਾਲ ਲੈਣਾ ਪਵੇਗਾ ਤੇ ਕੌਮੀ ਸਹਿਮਤੀ ਬਣਾ ਕੇ ਕਿਸੇ ਵੀ ਢੰਗ ਨਾਲ ਵਧਦੀ ਅਬਾਦੀ ‘ਤੇ ਰੋਕ ਲਾਉਣੀ ਪਵੇਗੀ ਇਸ ਨਾਲ ਬੇਰੁਜ਼ਗਾਰੀ ਤੇ ਪ੍ਰਦੂਸ਼ਣ ਖ਼ਤਮ ਹੋਏਗਾ, ਸ਼ੁੱਧ ਵਾਤਾਵਰਨ ਮਿਲੇਗਾ ਤੇ ਦੇਸ਼ ਦੁਨੀਆ ਦੇ ਨਕਸ਼ੇ ‘ਤੇ ਨਵੀਆਂ ਬੁਲੰਦੀਆਂ ਵੀ ਹਾਸਲ ਕਰੇਗਾ ਆਓ! ਸੁਚੇਤ ਹੋਈਏ ਤੇ ਦੇਸ਼ ਦੇ ਭਵਿੱਖ ਨੂੰ ਬਰਬਾਦ ਹੋਣ ਤੋਂ ਬਚਾਈਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੁਣ ਸਿੱਧੂ ਦੇ ਗਲ ਪਈ ਖ਼ਾਲਿਸਤਾਨ ਸਮੱਸਿਆ
ਖਾਲਿਸਤਾਨੀ ਸਮੱਰਥਕ ਗੋਪਾਲ ਸਿੰਘ ਚਾਵਲਾ ਨਾਲ ਸਾਹਮਣੇ ਆਈ ਤਸਵੀਰ
ਚੰਡੀਗੜ੍ਹ ਪਾਕਿਸਤਾਨ ਫੇਰੀ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਵਿਵਾਦਾਂ ‘ਚ ਘਿਰਦੇ ਦਿਸ ਰਹੇ ਹਨ ਤਿੰਨ ਮਹੀਨਿਆਂ ਬਾਅਦ ਪਾਕਿਸਤਾਨ ਗਏ ਸਿੱਧੂ ਨਾਲ ਇੱਕ ਹੋਰ ਵਿਵਾਦ ਜੁੜ ਗਿਆ ਹੈ ਪਾਕਿਸਤਾਨ ਦੇ ਨਾਗਰਿਕ ਤੇ ਖਾਲਿਸਤਾਨੀ ਸਮੱਰਥਕ ਗੋਪਾਲ ਸਿੰਘ ਚਾਵਲਾ ਨੇ ਸਿੱਧੂ ਨਾਲ ਤਸਵੀਰ ਖਿਚਵਾਈ ਹੈ ਇਸ ਤੋਂ ਬਾਅਦ ਸਿੱਧੂ ‘ਤੇ ਕਾਰਵਾਈ ਕਰਨ ਦੀ ਮੰਗ ਉੱਠ ਰਹੀ ਹੈ ਆਪਣੇ ਪਿਛਲੇ ਪਾਕਿਸਤਾਨ ਦੌਰੇ ਦੌਰਾਨ ਵੀ ਸਿੱਧੂ ਵਿਵਾਦਾਂ ਵਿੱਚ ਘਿਰ ਗਏ ਸਨ ਉਸ ਸਮੇਂ ਉਨ੍ਹਾਂ ਦੀ ਪਾਕਿ ਫੌਜ਼ ਮੁਖੀ ਕਮਰ ਜਾਵੇਦ ਬਾਜਵਾ ਨਾਲ ਗਲਵੱਕੜੀ ਸਵਾਲਾਂ ਵਿੱਚ ਆ ਗਈ ਸੀ ਤੇ ਇਸ ਵਾਰ ਵਿਵਾਦਤ ਸਖਸੀਅਤ ਗੋਪਾਲ ਚਾਵਲਾ ਨਾਲ ਆਈ ਤਸਵੀਰ ਤੋਂ ਵਿਵਾਦ ਪੈਦਾ ਹੋ ਗਿਆ ਹੈ
ਕੋਣ ਹੈ ਗੋਪਾਲ ਚਾਵਲਾ ਮੈਂ ਨਹੀਂ ਜਾਣਦਾ : ਨਵਜੋਤ ਸਿੱਧੂ
ਇਸ ਵਿਵਾਦ ‘ਤੇ ਨਵਜੋਤ ਸਿੰਘ ਸਿੱਧੂ ਨੇ ਆਪਣਾ ਪੱਖ ਰੱਖਦੇ ਹੋਏ ਇਸ ਮਾਮਲੇ ਨੂੰ ਬੇਲੋੜਾ ਦੱਸਿਆ ਹੈ ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਜਿਸ ਜਗ੍ਹਾਂ ਸਮਾਗਮ ਹੋਇਆ ਸੀ ਉੱਥੇ ਲੱਖਾਂ ਦੀ ਗਿਣਤੀ ਵਿੱਚ ਲੋਕ ਸਨ ਇਸ ਦੌਰਾਨ ਕੌਣ ਕਿਸ ਕੋਲ ਬੈਠਾ ਹੈ, ਇਸ ਦਾ ਕੀ ਪਤਾ ਲੱਗਦਾ ਹੈ ਉਨ੍ਹਾਂ ਕਿਹਾ ਕਿ ਉਹ ਗੋਪਾਲ ਚਾਵਲਾ ਨੂੰ ਜਾਣਦੇ ਹੀ ਨਹੀਂ ਸਿੱਧੂ ਨੇ ਕਿਹਾ ਕਿ ਪਾਕਿਸਤਾਨੀ ਪ੍ਰਧਾਨ ਮੰੰਤਰੀ ਇਮਰਾਨ ਖ਼ਾਨ ਨੇ ਭਰੋਸਾ ਜਤਾÎਇਆ ਹੈ ਕਿ ਅੰਮ੍ਰਿਤਸਰ ਤੇ ਫਿਰੋਜ਼ਪੁਰ ਦੇ ਬਾਰਡਰ ਖੁੱਲ੍ਹ ਸਕਦੇ ਹਨ ਤੇ ਵਪਾਰ ਵਧ ਸਕਦਾ ਹੈ ਇਸ ਨਾਲ ਖੁਸ਼ਹਾਲ ਹੋਵੇਗੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਪੰਜਾਬੀਆਂ ਨੂੰ ਜੂਝਣਾ ਪਏਗਾ ਅਵਾਰਾ ਪਸ਼ੂਆਂ ਦੀ ਸਮੱਸਿਆ ਨਾਲ, ਸਰਕਾਰ ਨੇ ਕੀਤੇ ਹੱਥ ਖੜ੍ਹੇ
ਪੰਜਾਬ ਭਰ ‘ਚ 2 ਲੱਖ 50 ਹਜ਼ਾਰ ਤੋਂ ਜ਼ਿਆਦਾ ਅਵਾਰਾ ਪਸ਼ੂ ਘੁੰਮ ਰਹੇ ਹਨ ਸੜਕਾਂ ‘ਤੇ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ
ਪੰਜਾਬੀਆਂ ਦੀ ਜਾਨ ਨੂੰ ਖ਼ਤਰਾ ਬਣੇ ਹੋਏ ਅਵਾਰਾ ਪਸ਼ੂਆਂ ਨੂੰ ਕੰਟਰੋਲ ਕਰਨ ਤੋਂ ਪੰਜਾਬ ਸਰਕਾਰ ਨੇ ਸਾਫ਼ ਤੌਰ ‘ਤੇ ਹੱਥ ਖੜ੍ਹੇ ਕਰ ਦਿੱਤੇ ਹਨ। ਇਸ ਕਾਰਨ ਪੰਜਾਬੀਆਂ ਨੂੰ ਭਵਿੱਖ ਵਿੱਚ ਵੀ ਅਵਾਰਾ ਪਸ਼ੂਆਂ ਨਾਲ ਜੂਝਣਾ ਪਏਗਾ। ਹਾਲਾਂਕਿ ਇਸ ਸਬੰਧੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ 26 ਸਤੰਬਰ ਨੂੰ ਇੱਕ ਮੀਟਿੰਗ ਸੱਦ ਕੇ ਸੁਝਾਅ ਤਾਂ ਮੰਗੇ ਪਰ ਵਿਭਾਗੀ ਕੈਬਨਿਟ ਮੰਤਰੀ ਹੀ ਇਸ ਮਾਮਲੇ ਵਿੱਚ ਕੁਝ ਵੀ ਹੋਣ ਤੋਂ ਸਾਫ਼ ਇਨਕਾਰ ਕਰ ਰਹੇ ਹਨ।
ਜਿਸ ਪਿੱਛੇ ਵਿਭਾਗ ਵੱਲੋਂ ਅਵਾਰਾ ਪਸ਼ੂਆਂ ਲਈ ਫੰਡ ਨਹੀਂ ਹੋਣ ਦੀ ਗੱਲ ਕਹਿ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੀਆਂ ਮੁੱਖ ਤੇ ਸ਼ਹਿਰ ਦੇ ਅੰਦਰ ਦੀਆਂ ਸੜਕਾਂ ‘ਤੇ ਅਵਾਰਾ ਪਸ਼ੂਆਂ ਦੀ ਪਰੇਸ਼ਾਨੀ ਨਾਲ ਹਰ ਪੰਜਾਬੀ ਪਿਛਲੇ ਕਈ ਸਾਲਾਂ ਤੋਂ ਦੋ ਚਾਰ ਹੋ ਰਿਹਾ ਹੈ ਤੇ ਸਰਕਾਰ ਵੱਲੋਂ ਕਈ ਵਾਰ ਅਵਾਰਾ ਪਸ਼ੂਆਂ ਦੀ ਦਿੱਕਤ ਨੂੰ ਦੂਰ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ ਪਰ ਹੁਣ ਤੱਕ ਇਸ ਮਾਮਲੇ ਵਿੱਚ ਕੋਈ ਹੱਲ ਤਾਂ ਕੀ ਨਿਕਲਣਾ ਸੀ ਪੰਜਾਬ ਵਿੱਚ ਇਨ੍ਹਾਂ ਅਵਾਰਾ ਪਸ਼ੂਆਂ ਦੀ ਗਿਣਤੀ ਵਿੱਚ ਹੀ ਦੋ ਗੁਣਾ ਵਾਧਾ ਹੋ ਗਿਆ ਹੈ।
ਸਰਕਾਰੀ ਅੰਕੜਿਆਂ ਅਨੁਸਾਰ ਸਾਲ 2012 ਵਿੱਚ ਪੰਜਾਬ ਦੀਆਂ ਸੜਕਾਂ ‘ਤੇ 1 ਲੱਖ 50 ਹਜ਼ਾਰ ਅਵਾਰਾ ਪਸ਼ੂ ਘੁੰਮਦੇ ਨਜ਼ਰ ਆਉਂਦੇ ਸਨ ਪਰ ਹੁਣ 2018 ਵਿੱਚ ਇਨ੍ਹਾਂ ਅਵਾਰਾ ਪਸ਼ੂਆਂ ਦੀ ਗਿਣਤੀ ਵੱਧ ਕੇ 2 ਲੱਖ 75 ਹਜ਼ਾਰ ਨੂੰ ਵੀ ਪਾਰ ਕਰ ਗਈ ਹੈ। ਸੜਕਾਂ ‘ਤੇ ਘੁੰਮ ਰਹੇ ਅਵਾਰਾ ਪਸ਼ੂਆਂ ਵਿੱਚ ਜ਼ਿਆਦਾਤਰ ਗਿਣਤੀ ਸਾਨ੍ਹਾਂ ਦੀ ਹੈ, ਜਿਨ੍ਹਾਂ ਨੂੰ ਉਨ੍ਹਾਂ ਦੇ ਮਾਲਕਾਂ ਨੇ ਘਰ ਵਿੱਚ ਰੱਖਣ ਦੀ ਥਾਂ ਸੜਕਾਂ ‘ਤੇ ਛੱਡ ਦਿੱਤਾ ਹੈ ਅਤੇ ਉਹ ਸੜਕੀਂ ਹਾਦਸਿਆਂ ਦਾ ਮੁੱਖ ਕਾਰਨ ਬਣ ਰਹੇ ਹਨ।
ਸਰਕਾਰੀ ਅੰਕੜਿਆਂ ਅਨੁਸਾਰ ਹੀ ਪਿਛਲੇ 5 ਸਾਲਾਂ ਵਿੱਚ ਸਿਰਫ਼ ਅਵਾਰਾ ਪਸ਼ੂਆਂ ਕਾਰਨ ਹੀ ਸੜਕੀਂ ਹਾਦਸਿਆਂ ਵਿੱਚ 500 ਗੁਣਾ ਤੋਂ ਜਿਆਦਾ ਵਾਧਾ ਹੋਇਆ ਹੈ। ਹਰ 10ਵੇਂ ਹਾਦਸੇ ਤੋਂ ਬਾਅਦ ਕੋਈ ਨਾ ਕੋਈ ਮੌਤ ਦਾ ਸ਼ਿਕਾਰ ਹੋ ਰਿਹਾ ਹੈ। ਪੰਜਾਬ ਵਿੱਚ ਇਨ੍ਹਾਂ ਅਵਾਰਾ ਪਸ਼ੂਆਂ ਕਾਰਨ ਵਧੀ ਸੜਕੀਂ ਹਾਦਸਿਆਂ ਦੀ ਗਿਣਤੀ ਦੇ ਬਾਵਜੂਦ ਵੀ ਪੰਜਾਬ ਸਰਕਾਰ ਇਸ ਪਾਸੇ ਕੋਈ ਕਦਮ ਨਹੀਂ ਪੁੱਟਣ ਜਾ ਰਹੀ ਹੈ।
ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਬਲਬੀਰ ਸਿੱਧੂ ਨੇ ਇਸ ਸਬੰਧੀ ਕਿਹਾ ਕਿ ਅਵਾਰਾ ਪਸ਼ੂਆਂ ਨੂੰ ਕੰਟਰੋਲ ਕਰਨਾ ਬਹੁਤ ਹੀ ਜ਼ਿਆਦਾ ਔਖਾ ਹੈ, ਕਿਉਂਕਿ ਪੰਜਾਬ ਸਰਕਾਰ ਕੋਲ ਕੋਈ ਵੀ ਇਹੋ ਜਿਹੀ ਥਾਂ ਨਹੀਂ ਹੈ, ਜਿੱਥੇ ਕਿ ਇਨ੍ਹਾਂ ਨੂੰ ਰੱਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਗੋਚਰ ਜ਼ਮੀਨ ‘ਤੇ ਵੱਡੀ ਗਿਣਤੀ ਵਿੱਚ ਕਬਜ਼ੇ ਹੋਏ ਪਏ ਹਨ ਤੇ ਸਰਕਾਰ ਉਨ੍ਹਾਂ ਬਾਰੇ ਫਿਲਹਾਲ ਕੁਝ ਵੀ ਨਹੀਂ ਕਰ ਸਕਦੀ।
ਬਲਬੀਰ ਸਿੱਧੂ ਨੇ ਕਿਹਾ ਕਿ ਭਵਿੱਖ ‘ਚ ਵੀ ਆਮ ਲੋਕਾਂ ਨੂੰ ਇਨ੍ਹਾਂ ਅਵਾਰਾ ਪਸ਼ੂਆਂ ਦੀ ਦਿੱਕਤ ਨਾਲ ਜੂਝਣਾ ਪਏਗਾ, ਕਿਉਂਕਿ ਇਨ੍ਹਾਂ ਨੂੰ ਰੱਖਣ ਲਈ ਬਹੁਤ ਜਿਆਦਾ ਖ਼ਰਚਾ ਹੁੰਦਾ ਹੈ, ਜਿਸ ਲਈ ਪੰਜਾਬ ਸਰਕਾਰ ਕੋਲ ਫੰਡ ਨਹੀਂ ਹਨ। ਹਾਲਾਂਕਿ ਇਸ ਸਬੰਧੀ ਮੁੱਖ ਮੰਤਰੀ ਵੱਲੋਂ 26 ਸਤੰਬਰ ਨੂੰ ਮੀਟਿੰਗ ਸੱਦੀ ਹੋਈ ਹੈ। ਜਿੱਥੇ ਕਿ ਬੈਠ ਕੇ ਇਸ ਸਬੰਧੀ ਵਿਚਾਰ ਜਰੂਰ ਕੀਤਾ ਜਾਏਗਾ ਪਰ ਨਤੀਜੇ ਕਦੋਂ ਆਉਣਗੇ, ਇਸ ਸਬੰਧੀ ਨਹੀਂ ਕਿਹਾ ਜਾ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਐਡੀਡਾਸ ਕਰੇਗਾ ਬਰਮਨ ਦੀ ਛੇ ਉੰਗਲਾਂ ਲਈ ਜੁੱਤਿਆਂ ਦਾ ਹੱਲ
ਨਵੀਂ ਦਿੱਲੀ, 14 ਸਤੰਬਰ
ਪੈਰ ਦੀਆਂ 12 ਉਂਗਲਾਂ ਵਾਲੀ ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਸਵਪਨਾ ਬਰਮਨ ਹੁਣ ਕਸਟਮਾਈਜ਼ ਜੁੱਤੇ ਪਾ ਕੇ ਮੁਕਾਬਲਿਆਂ ‘ਚ ਹਿੱਸਾ ਲੈ ਸਕੇਗੀ ਕਿਉਂਕਿ ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਨੇ ਐਡੀਡਾਸ ਨਾਲ ਕਰਾਰ ਕੀਤਾ ਹੈ ਜੋ ਇਸ ਹੈਪਟਾਥਲੀਟ ਦੇ 12 ਉਂਗਲੀਆਂ ਵਾਲੇ ਪੈਰਾਂ ਲਈ ਖ਼ਾਸ ਤੌਰ ‘ਤੇ ਡਿਜ਼ਾਈਨ ਕੀਤੇ ਜੁੱਤੇ ਤਿਆਰ ਕਰੇਗੀ
ਸਾਈ ਮਹਾਂਨਿਦੇਸ਼ਕ ਨੀਲਮ ਕਪੂਰ ਨੇ ਕਿਹਾ ਕਿ ਸਵਪਨਾ ਦਾ ਮਾਮਲਾ ਜਾਣਨ ਤੋਂ ਬਾਅਦ ਖੇਡ ਮੰਤਰਾਲੇ ਨੇ ਜਕਾਰਤਾ ਤੋਂ ਤੁਰੰਤ ਸਾਨੂੰ ਨਿਰਦੇਸ਼ ਦਿੱਤਾ ਸੀ ਕਿ ਉਸ ਲਈ ਖ਼ਾਸ ਜੁੱਤਿਆਂ ਦਾ ਇੰਤਜ਼ਾਮ ਕਰੋ ਅਸੀਂ ਐਡੀਡਾਸ ਨਾਲ ਇਸ ਸੰਬੰਧ ‘ਚ ਗੱਲ ਕੀਤੀ ਅਤੇ ਉਹਨਾਂ ਸਾਨੂੰ ਖ਼ਾਸ ਜੁੱਤੇ ਮੁਹੱਈਆ ਕਰਾਉਣ ‘ਤੇ ਸਹਿਮਤੀ ਜਿਤਾਈ ਹੈ
ਛੇ ਉਂਗਲੀਆਂ ਕਾਰਨ ਸਵਪਨਾ ਨੂੰ ਆਮ ਜੁੱਤੇ ਪਾਉਣ ‘ਚ ਕਾਫ਼ੀ ਦਿੱਕਤਾ ਹੁੰਦੀ ਹੈ ਸਵਪਨਾ ਨੇ ਏਸ਼ੀਆਈ ਖੇਡਾਂ ‘ਚ ਸੋਨ ਤਮਗਾ ਜਿੱਤਣ ਤੋਂ ਬਾਅਦ ਜ਼ਜਬਾਤੀ ਹੋ ਕੇ ਖ਼ਾਸ ਜੁੱਤੇ ਬਣਾਉਣ ਦੀ ਅਪੀਲ ਕੀਤੀ ਸੀ ਅਤੇ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਦੇ ਨਿਰਦੇਸ਼ਾਂ ਤੋਂ ਬਾਅਦ ਇਸ ਦਾ ਹੱਲ ਕਰ ਦਿੱਤਾ ਗਿਆ ਸਵਪਨਾ ਨੂੰ ਪਿਛਲੇ ਸਾਲ ਸਤੰਬਰ ‘ਚ ਸਰਕਾਰ ਦੀ ਟਾੱਪਸ ਸਕੀਮ ‘ਚ ਸ਼ਾਮਲ ਕੀਤਾ ਗਿਆ ਸੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਾਈਕੋਰਟ : ਡੇਰਾ ਸੱਚਾ ਸੌਦਾ ਦੇ ਸਕੂਲਾਂ ਤੇ ਹਸਪਤਾਲ ਨੂੰ ਕੋਈ ਦਿੱਕਤ ਨਾ ਆਵੇ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦਿੱਤੀ ਡਿਪਟੀ ਕਮਿਸ਼ਨਰ ਸਰਸਾ ਨੂੰ ਸਲਾਹ
ਸਕੂਲ ਅਤੇ ਹਸਪਤਾਲ ਪ੍ਰਬੰਧਕੀ ਕਮੇਟੀ ਵੱਲੋਂ ਕੀਤੀ ਗਈ ਸੀ ਹਾਈ ਕੋਰਟ ਨੂੰ ਅਪੀਲ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼
ਸਰਸਾ ਦੇ ਡਿਪਟੀ ਕਮਿਸ਼ਨਰ ਅਤੇ ਉੱਚ ਅਧਿਕਾਰੀ ਇਸ ਵੱਲ ਧਿਆਨ ਦੇਣ ਕਿ ਡੇਰਾ ਸੱਚਾ ਸੌਦਾ ਵਿੱਚ ਚਲ ਰਹੇ ਸਕੂਲ ਅਤੇ ਕਾਲਜ ਸਣੇ ਹਸਪਤਾਲ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ, ਕਿਉਂਕਿ ਇੱਥੇ ਵਿਦਿਆਰਥੀਆਂ ਦੇ ਭਵਿੱਖ ਦਾ ਸੁਆਲ ਹੈ ਤਾਂ ਹਸਪਤਾਲ ਵਿੱਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਦੀ ਜ਼ਿੰਦਗੀ ਦਾ ਮਾਮਲਾ ਹੈ।
ਇਸ ਲਈ ਇਨ੍ਹਾਂ ਦੋਵਾਂ ਅਦਾਰਿਆਂ ਦੀ ਲੋੜ ਅਨੁਸਾਰ ਕੰਮ ਨੂੰ ਜਲਦ ਕੀਤਾ ਜਾਵੇ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਫੁਲ ਬੈਂਚ ਵੱਲੋਂ ਬੁੱਧਵਾਰ ਨੂੰ ਇੱਕ ਮੁੱਖ ਪਟੀਸ਼ਨ ਦੇ ਮਾਮਲੇ ਵਿੱਚ 2 ਘੰਟੇ ਤੱਕ ਲੰਬੀ ਸੁਣਵਾਈ ਕਰਦੇ ਹੋਏ ਇਹ ਸਲਾਹ ਡਿਪਟੀ ਕਮਿਸ਼ਨਰ ਸਰਸਾ ਤੇ ਉੱਚ ਅਧਿਕਾਰੀ ਨੂੰ ਦਿੱਤੀ ਹੈ।
ਮਾਣਯੋਗ ਹਾਈ ਕੋਰਟ ਵਿੱਚ ਸਕੂਲ ਅਤੇ ਹਸਪਤਾਲ ਪ੍ਰਬੰਧਕੀ ਕਮੇਟੀ ਵੱਲੋਂ ਇੱਕ ਅਰਜ਼ੀ ਦਾਖ਼ਲ ਕਰਦੇ ਹੋਏ ਅਪੀਲ ਕੀਤੀ ਸੀ ਕਿ ਹਸਪਤਾਲ ਦੇ ਸਟਾਫ਼ ਨੂੰ ਤਨਖਾਹ ਤੇ ਪੀ.ਐੱਫ. ਸਣੇ ਈ.ਡਬਲੂ.ਐਸ. ਦਾ ਭੁਗਤਾਨ ਕਰਨ ਵਿੱਚ ਕਾਫ਼ੀ ਜਿਆਦਾ ਦਿੱਕਤ ਦਾ ਸਾਹਮਣਾ ਕਰਨਾ ਪਿਆ ਹੈ, ਕਿਉਂਕਿ ਇਸ ਸਬੰਧੀ ਇਜਾਜ਼ਤ ਦੇਣ ਵਿੱਚ ਡਿਪਟੀ ਕਮਿਸ਼ਨਰ ਸਰਸਾ ਵੱਲੋਂ ਜਿਆਦਾ ਦੇਰੀ ਕੀਤੀ ਗਈ, ਜਿਸ ਨਾਲ ਕਾਫ਼ੀ ਜਿਆਦਾ ਕੰਮ ਵੀ ਪ੍ਰਭਾਵਿਤ ਹੋਇਆ ਹੈ।
ਇਸ ‘ਤੇ ਹਾਈ ਕੋਰਟ ਨੇ ਕਿਹਾ ਕਿ ਇਹ ਮਾਮਲਾ ਸਕੂਲ ਅਤੇ ਕਾਲਜ ਵਿੱਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦੇ ਭਵਿੱਖ ਦਾ ਹੈ, ਇਸ ਲਈ ਅਧਿਕਾਰੀਆਂ ਨੂੰ ਇਸ ਪਾਸੇ ਧਿਆਨ ਦੇਣ ਦੀ ਜਰੂਰਤ ਹੈ, ਇਸ ਨਾਲ ਹੀ ਡੇਰੇ ਦਾ ਹਸਪਤਾਲ ਕਾਫ਼ੀ ਚੰਗਾ ਬਣਿਆ ਹੋਇਆ ਹੈ ਅਤੇ ਉਸ ਵਿੱਚ ਕਾਫ਼ੀ ਜਿਆਦਾ ਮਸ਼ੀਨਰੀ ਵੀ ਹੈ, ਜਿਸ ਦਾ ਫਾਇਦਾ ਆਖ਼ਰਕਾਰ ਗਰੀਬ ਮਰੀਜ਼ਾ ਨੂੰ ਹੀ ਮਿਲਣਾ ਹੈ, ਇਸ ਲਈ ਸਰਕਾਰ ਅਤੇ ਅਧਿਕਾਰੀ ਇਸ ਪਾਸੇ ਧਿਆਨ ਦੇਣ ਕਿ ਇਨਾਂ ਨੂੰ ਕੋਈ ਵੀ ਦਿੱਕਤ ਨਾ ਪੇਸ਼ ਆਵੇ।
ਇਥੇ ਹਾਈ ਕੋਰਟ ਨੇ ਡੇਰਾ ਸੱਚਾ ਸੌਦਾ ਵਿੱਚ ਰਿਹਾਇਸ਼ੀ ਇਲਾਕੇ ਬਾਰੇ ਕਿਹਾ ਕਿ ਜਿਥੇ ਆਬਾਦੀ ਵਸ ਜਾਂਦੀ ਹੈ, ਉਸ ਨੂੰ ਉਠਾਇਆ ਜਾਣਾ ਕਾਫ਼ੀ ਜਿਆਦਾ ਔਖਾ ਹੈ। ਇਸ ਲਈ ਕੀ ਹਰਿਆਣਾ ਸਰਕਾਰ ਦੇ ਨਿਯਮਾਂ ਵਿੱਚ ਕੋਈ ਇਹੋ ਜਿਹਾ ਨਿਯਮ ਹੈ, ਜਿਸ ਦੇ ਤਹਿਤ ਇਨਾਂ ਨੂੰ ਕਾਨੂੰਨ ਅਨੁਸਾਰ ਰੈਗੂਲਰ ਕੀਤਾ ਜਾ ਸਕੇ। ਇਸ ਮੌਕੇ ਕਈ  ਉਦਾਹਰਨ ਵੀ ਦਿੱਤੇ ਗਏ ਸਨ।
ਇੱਥੇ ਈ.ਡੀ. ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਵੱਲੋਂ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਜਾਣਕਾਰੀ ਦਿੱਤੀ ਜਾ ਰਹੀਂ ਹੈ ਅਤੇ ਕਈ ਵਾਰ ਉਨਾਂ ਤੋਂ ਪੁੱਛ-ਗਿੱਛ ਕੀਤੀ ਗਈ ਹੈ, ਇਸ ਦੌਰਾਨ ਜਿਹੜੇ ਦਸਤਾਵੇਜ਼ ਉਨਾਂ ਤੋਂ ਮੰਗੇ ਗਏ ਹਨ, ਉਨਾਂ ਨੂੰ ਵਿਪਾਸਨਾ ਇੰਸਾਂ ਵਲੋਂ ਦੇ ਦਿੱਤੇ ਗਏ ਹਨ। ਇਨਾਂ ਸਾਰੇ ਦਸਤਾਵੇਜ਼ ਦੀ ਜਾਂਚ ਚਲ ਰਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।