Ludhiana - Sach Kahoon Punjabi

CNG Cylinder Blast: ਟਰੱਕ ’ਚ ਸੀਐਨਜੀ ਸਿਲੰਡਰ ਫੱਟਿਆ, ਡਰਾਈਵਰ ਜ਼ਿੰਦਾ ਸੜਿਆ
CNG Cylinder Blast: (ਸੁਰਿੰਦਰ ਕੁਮਾਰ ਸ਼ਰਮਾ) ਲੁਧਿਆਣਾ। ਲੁਧਿਆਣਾ ’ਚ ਇੱਕ ਟਰੱਕ ਦਾ ਸੀਐਨਜੀ ਸਿਲੰਡਰ ਫਟ ਗਿਆ, ਜਿਸ ਨਾਲ ਪੂਰੇ ਟਰੱਕ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਨ ਡਰਾਈਵਰ ਕੈਬਿਨ ਵਿੱਚ ਜ਼ਿੰਦਾ ਸੜ ਗਿਆ। ਡਰਾਈਵਰ ਨੇ ਆਪਣੇ ਹੱਥ ਹਿਲਾ ਕੇ ਅੱਗ ਦੀਆਂ ਲਪਟਾਂ ਤੋਂ ਮੱਦਦ ਲਈ ਚੀਕਿਆ, ਪਰ ਅੱਗ ਇੰਨੀ ਭਿਆਨਕ ਸੀ ਕਿ ਕੋਈ ਵੀ ਨੇੜੇ ਨਹੀਂ ਜਾ ਸਕਿਆ। ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ, ਡਰਾਈਵਰ ਭੂਸ਼ਣ ਮਾਲਵਾ ਟਰਾਂਸਪੋਰਟ ਲਈ ਇੱਕ ਟਰੱਕ ਚਲਾਉਂਦਾ ਸੀ। ਸ਼ੁੱਕਰਵਾਰ ਰਾਤ ਨੂੰ ਉਸਨੇ ਟਰਾਂਸਪੋਰਟ ਨਗਰ ਤੋਂ ਟਰੱਕ ਵਿੱਚ ਸਾਮਾਨ ਲੱਦਿਆ ਅਤੇ ਫਿਰੋਜ਼ਪੁਰ ਰੋਡ ਵੱਲ ਚੱਲ ਪਿਆ। ਸ਼ੁੱਕਰਵਾਰ ਰਾਤ ਲਗਭਗ 11 ਵਜੇ, ਉਹ ਭਾਈਵਾਲਾ ਚੌਕ ਤੋਂ ਨਾਨਕਸਰ ਗੁਰਦੁਆਰਾ ਸਾਹਿਬ ਵੱਲ ਜਾਣ ਵਾਲੇ ਫਲਾਈਓਵਰ ’ਤੇ ਪਹੁੰਚਿਆ, ਜਿੱਥੇ ਉਸਦਾ ਟਰੱਕ ਖੰਭੇ ’ਚ ਵੱਜਣ ਕਾਰਨ ਹਾਦਸਾਗ੍ਰਸਤ ਹੋ ਗਿਆ।

ਇਹ ਵੀ ਪੜ੍ਹੋ: Mumbai Fire: ਮੁੰਬਈ ਦੇ ਧਾਰਾਵੀ ਇਲਾਕੇ ’ਚ ਲੱਗੀ ਭਿਆਨਕ ਅੱਗ, ਰੇਲ ਸੇਵਾਵਾਂ ’ਚ ਪਿਆ ਵਿਘਨ

ਚਸ਼ਮਦੀਦ ਗਵਾਹ ਬਲ ਸਿੰਘ ਨੇ ਕਿਹਾ ਕਿ ਉਹ ਸਟੋਰ ਦੇ ਬਾਹਰ ਖੜ੍ਹਾ ਸੀ ਜਦੋਂ ਅਚਾਨਕ ਉਸਨੇ ਇੱਕ ਜ਼ੋਰਦਾਰ ਧਮਾਕਾ ਸੁਣਿਆ। ਅਜਿਹਾ ਲੱਗਿਆ ਜਿਵੇਂ ਕਿਸੇ ਚੀਜ਼ ਨੇ ਕਿਸੇ ਹੋਰ ਨੂੰ ਟੱਕਰ ਮਾਰ ਦਿੱਤੀ ਹੋਵੇ। ਉਹ ਮੌਕੇ ’ਤੇ ਭੱਜਿਆ ਅਤੇ ਟਰੱਕ ਨੂੰ ਅੱਗ ਦੀਆਂ ਲਪਟਾਂ ਵਿੱਚ ਘਿਰਿਆ ਹੋਇਆ ਦੇਖਿਆ। ਡਰਾਈਵਰ ਕੈਬਿਨ ਦੇ ਅੰਦਰ ਫਸਿਆ ਹੋਇਆ ਸੀ, ਮੱਦਦ ਲਈ ਹੱਥ ਹਿਲਾ ਰਿਹਾ ਸੀ। ਕੁਝ ਹੀ ਸਕਿੰਟਾਂ ਵਿੱਚ ਟਰੱਕ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਗਿਆ। ਮੌਕੇ ’ਤੇ ਪਹੁੰਚੇ ਜਾਂਚ ਅਧਿਕਾਰੀ ਮੇਵਾ ਸਿੰਘ ਨੇ ਕਿਹਾ ਕਿ ਮੁੱਢਲੀ ਜਾਣਕਾਰੀ ਤੋਂ ਪਤਾ ਚੱਲਦਾ ਹੈ ਕਿ ਟਰੱਕ ਮੇਨ ਬੋਰਡ ਦੇ ਖੰਭੇ ਨਾਲ ਟਕਰਾ ਗਿਆ ਸੀ। ਟਰੱਕ ਇੱਕ ਸੀਐਨਜੀ ਟਰੱਕ ਸੀ। ਜਾਂਚ ਕੀਤੀ ਜਾ ਰਹੀ ਹੈ।

Ludhiana: ਲਗਜ਼ਰੀ ਸ਼ੌਂਕ ਨੇ ਪਹਿਲੀ ਕਤਾਰ ’ਚ ਲਿਆਂਦੇ ਲੁਧਿਆਣਵੀ, ਤਿਉਹਾਰੀ ਸੀਜ਼ਨ ’ਚ ਰਹੇ ਸਭ ਤੋਂ ਅੱਗੇ
Ludhiana: ਪੰਜਾਬ ’ਚ ਮਹਿੰਗੀਆਂ ਕਾਰਾਂ ਰੱਖਣ ਦੇ ਮਾਮਲੇ ਵਿੱਚ ਲੁਧਿਆਣਵੀ ਸਭ ਤੋਂ ਅੱਗੇ

ਲੁਧਿਆਣਾ ਵਾਸੀਆਂ ਦੀ ਲਗਜ਼ਰੀ ਗੱਡੀਆਂ ’ਚ ਵਧੀ ਦਿਲਚਸਪੀ

ਤਿਉਹਾਰਾਂ ਦੇ ਸੀਜ਼ਨ ਦੌਰਾਨ ਖਰੀਦੀਆਂ ਗਈਆਂ 75 Luxury cars

ਲਗਜ਼ਰੀ ਕਾਰਾਂ ਦੀ ਦੀ ਕੀਮਤ 1 ਕਰੋੜ ਰੁਪਏ ਤੋਂ ਵੱਧ

Ludhiana: ਲੁਧਿਆਣਾ (ਸੁਰਿੰਦਰ ਕੁਮਾਰ ਸ਼ਰਮਾ)। ਪੰਜਾਬ ਵਿੱਚ ਮਹਿੰਗੀਆਂ ਕਾਰਾਂ (Luxury cars) ਰੱਖਣ ਦੇ ਮਾਮਲੇ ਵਿੱਚ ਲੁਧਿਆਣਵੀ ਸਭ ਤੋਂ ਅੱਗੇ ਹਨ। ਲਗਜ਼ਰੀ ਕਾਰਾਂ ਪ੍ਰਤੀ ਉਨ੍ਹਾਂ ਦਾ ਜਨੂੰਨ ਇੰਨਾ ਜ਼ਿਆਦਾ ਹੈ ਕਿ ਨਵਰਾਤਰੀ ਤੋਂ ਲੈ ਕੇ ਹੁਣ ਤੱਕ ਉਨ੍ਹਾਂ ਨੇ ਇੱਕ ਕਰੋੜ ਰੁਪਏ ਤੋਂ ਵੱਧ ਦੀਆਂ 75 ਕਾਰਾਂ ਖਰੀਦੀਆਂ ਹਨ। ਇਹ ਕਾਰਾਂ ਲੁਧਿਆਣਾ ਜ਼ਿਲ੍ਹਾ ਟਰਾਂਸਪੋਰਟ ਦਫ਼ਤਰ ਵਿੱਚ ਰਜਿਸਟਰਡ ਹਨ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਚੰਡੀਗੜ੍ਹ ਤੋਂ ਮਹਿੰਗੀਆਂ ਕਾਰਾਂ ਖਰੀਦਦੇ ਹਨ ਅਤੇ ਉਨ੍ਹਾਂ ਨੂੰ ਉੱਥੇ ਰਜਿਸਟਰ ਕਰਵਾਉਂਦੇ ਹਨ।

ਲੁਧਿਆਣਾ ’ਚ ਲਗਜ਼ਰੀ ਕਾਰਾਂ ਦੇ ਬ੍ਰਾਂਡਾਂ ਦੀਆਂ ਕੀਮਤਾਂ 60 ਲੱਖ ਤੋਂ 2.5 ਕਰੋੜ ਰੁਪਏ ਤੱਕ ਹਨ। ਸ਼ੋਅ ਰੂਮ ਸੰਚਾਲਕਾਂ ਦਾ ਕਹਿਣਾ ਹੈ ਕਿ ਇਸ ਸਾਲ ਲੁਧਿਆਣਾ ਵਾਸੀਆਂ ਦੁਆਰਾ ਖਰੀਦੀਆਂ ਗਈਆਂ ਲਗਜ਼ਰੀ ਕਾਰਾਂ 1 ਕਰੋੜ ਤੋਂ 1.75 ਕਰੋੜ ਰੁਪਏ ਤੱਕ ਸਨ। ਉਨ੍ਹਾਂ ਦਾ ਕਹਿਣਾ ਹੈ ਕਿ 22 ਸਤੰਬਰ ਤੋਂ ਧਨਤੇਰਸ ਤੱਕ ਰਿਕਾਰਡ ਵਿਕਰੀ ਦਰਜ ਕੀਤੀ ਗਈ। ਇਸ ਸਾਲ ਲੁਧਿਆਣਾ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਜ਼ਿਆਦਾ ਲਗਜ਼ਰੀ ਕਾਰਾਂ ਵਿਕੀਆਂ। ਕੋਈ ਵੀ ਮਹਿੰਗੇ ਬ੍ਰਾਂਡ ਦਾ ਬੇਸ ਮਾਡਲ ਨਹੀਂ ਖਰੀਦਦਾ। Luxury cars

Ludhiana

ਮਰਸੀਡੀਜ਼ ਸ਼ੋਅ ਰੂਮ ਦੇ ਏਰੀਆ ਸੇਲਜ਼ ਮੈਨੇਜਰ ਅਮਰਿੰਦਰ ਸਿੰਘ ਕਹਿੰਦੇ ਹਨ ਕਿ ਜਦੋਂ ਗਾਹਕ ਇੱਕ ਵੱਡਾ ਅਤੇ ਮਹਿੰਗਾ ਬ੍ਰਾਂਡ ਚੁਣਦੇ ਹਨ, ਤਾਂ ਉਹ ਵੱਧ ਤੋਂ ਵੱਧ ਵਿਸ਼ੇਸ਼ਤਾਵਾਂ ਦੀ ਭਾਲ ਕਰਦੇ ਹਨ। ਇਸ ਲਈ ਕੋਈ ਵੀ ਬੇਸ ਮਾਡਲ ਨਹੀਂ ਖਰੀਦਦਾ। ਉਨ੍ਹਾਂ ਅੱਗੇ ਕਿਹਾ ਕਿ ਕਿਸੇ ਵੀ ਵੱਡੇ ਬ੍ਰਾਂਡ ਦੇ ਨਾਲ ਵੀ, ਲੋਕ₹1 ਕਰੋੜ ਤੋਂ ਵੱਧ ਕੀਮਤ ਵਾਲੀਆਂ ਕਾਰਾਂ ਨੂੰ ਤਰਜੀਹ ਦਿੰਦੇ ਹਨ। ਪਿਛਲੇ ਸਾਲ ਤਿਉਹਾਰਾਂ ਦੇ ਸੀਜ਼ਨ ਦੌਰਾਨ 47 ਵਾਹਨ ਵੇਚੇ ਗਏ ਸਨ। ਪਿਛਲੇ ਸਾਲ, 2024 ਵਿੱਚ, ਲੁਧਿਆਣਾ ਵਾਸੀਆਂ ਨੇ ਲੁਧਿਆਣਾ ਵਿੱਚ 1 ਕਰੋੜ ਰੁਪਏ ਤੋਂ ਵੱਧ ਮੁੱਲ ਦੇ 47 ਵਾਹਨ ਖਰੀਦੇ। ਇਨ੍ਹਾਂ ਵਿੱਚ ਮਰਸੀਡੀਜ਼, ਬੀਐਮਡਬਲਯੂ ਅਤੇ ਜੈਗੁਆਰ ਲੈਂਡ ਰੋਵਰ ਵਰਗੀਆਂ ਕੰਪਨੀਆਂ ਦੀਆਂ ਕਾਰਾਂ ਸ਼ਾਮਲ ਸਨ। ਇਸ ਸਾਲ ਤਿਉਹਾਰਾਂ ਦੇ ਸੀਜ਼ਨ ਦੌਰਾਨ 75 ਤੋਂ ਵੱਧ ਵਾਹਨ ਖਰੀਦੇ ਗਏ ਸਨ।

Luxury cars

ਜੀਐਸਟੀ ਦਰਾਂ ਲਾਗੂ ਹੋਣ ਤੋਂ ਬਾਅਦ ਕੀਮਤਾਂ ਵਿੱਚ ਕਮੀ ਆਈ ਹੈ। ਜੀਐਸਟੀ ਦਰਾਂ ਵਿੱਚ ਬਦਲਾਅ ਦੇ ਕਾਰਨ, ਮਹਿੰਗੇ ਵਾਹਨਾਂ ਦੀਆਂ ਕੀਮਤਾਂ ਵਿੱਚ ਵੀ 10 ਤੋਂ 15 ਪ੍ਰਤੀਸ਼ਤ ਦੀ ਗਿਰਾਵਟ ਆਈ ਹੈ। ਜਦੋਂ ਕਿ ਪਹਿਲਾਂ, ਇਨ੍ਹਾਂ ਵਾਹਨਾਂ ਨੂੰ ਜੀਐਸਟੀ ਤੋਂ ਇਲਾਵਾ ਵਾਧੂ ਸੈੱਸ ਦੀ ਲੋੜ ਹੁੰਦੀ ਸੀ, ਸਰਕਾਰ ਨੇ ਹੁਣ ਇਨ੍ਹਾਂ ਨੂੰ 40 ਪ੍ਰਤੀਸ਼ਤ ਜੀਐਸਟੀ ਦੇ ਦਾਇਰੇ ਵਿੱਚ ਲਿਆ ਦਿੱਤਾ ਹੈ। ਇਸ ਨਾਲ ਵਾਹਨਾਂ ਦੀਆਂ ਕੀਮਤਾਂ ਘੱਟ ਹੋਈਆਂ ਹਨ ਅਤੇ ਮਹਿੰਗੇ ਵਾਹਨਾਂ ਵਿੱਚ ਦਿਲਚਸਪੀ ਵੱਧ ਗਈ ਹੈ। ਭਾਰਤ ਵਿੱਚ ਵਿਦੇਸ਼ੀ ਕਾਰਾਂ ਦਾ ਨਿਰਮਾਣ ਸ਼ੁਰੂ ਹੋਣ ’ਤੇ ਕੀਮਤਾਂ ਘੱਟ ਗਈਆਂ।

Read Also : ਰਜਿਸਟਰੇਸ਼ਨ ਕਰਵਾਉਣ ਵਾਲਿਆਂ ਲਈ ਜ਼ਰੂਰੀ ਖਬਰ, ਪੰਜਾਬ ਸਰਕਾਰ ਦਾ ਵੱਡਾ ਫੈਸਲਾ

ਮੈਨੇਜਰ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਰੇ ਵਿਦੇਸ਼ੀ ਬ੍ਰਾਂਡ ਦੇ ਵਾਹਨ ਹੁਣ ਦੇਸ਼ ਵਿੱਚ ਹੀ ਬਣਾਏ ਜਾਂਦੇ ਹਨ। ਵਿਦੇਸ਼ਾਂ ਤੋਂ ਕਾਰਾਂ ਆਯਾਤ ਕਰਨ ’ਤੇ 120% ਤੱਕ ਆਯਾਤ ਡਿਊਟੀ, ਖੇਤੀਬਾੜੀ ਬੁਨਿਆਦੀ ਢਾਂਚਾ ਵਿਕਾਸ ਟੈਕਸ ਅਤੇ ਸਮਾਜਿਕ ਨਿਰਪੱਖਤਾ ਸੈੱਸ ਲੱਗਦਾ ਸੀ। ਇਸ ਨਾਲ ਕਾਰਾਂ ਦੀਆਂ ਕੀਮਤਾਂ ਬਹੁਤ ਜ਼ਿਆਦਾ ਹੋ ਜਾਂਦੀਆਂ ਸਨ। ਹੁਣ, ਪੁਰਜ਼ੇ ਵਿਦੇਸ਼ਾਂ ਤੋਂ ਆਯਾਤ ਕੀਤੇ ਜਾਂਦੇ ਹਨ ਅਤੇ ਕੰਪਨੀਆਂ ਉਨ੍ਹਾਂ ਨੂੰ ਭਾਰਤ ਵਿੱਚ ਅਸੈਂਬਲ ਕਰਦੀਆਂ ਹਨ। ਇਸ ਨਾਲ ਇਨ੍ਹਾਂ ਕਾਰਾਂ ’ਤੇ ਟੈਕਸ ਵੀ ਘੱਟ ਗਿਆ ਹੈ। ਇਨ੍ਹਾਂ ਦੇ ਬਣਨ ਕਾਰਨ, ਹੁਣ ਇਨ੍ਹਾਂ ’ਤੇ ਸਿਰਫ਼ ਜੀਐਸਟੀ ਦਰ ਲਾਗੂ ਹੈ। ਜਿਗਰ ਯੋਗ ਹੈ ਕੀ ਅੰਮ੍ਰਿਤਸਰ ਵਿੱਚ 11 ਅਤੇ ਜਲੰਧਰ ਵਿੱਚ 12 ਗੱਡੀਆਂ ਖਰੀਦੀਆਂ। ਅੰਮ੍ਰਿਤਸਰ ਅਤੇ ਜਲੰਧਰ ਵਿੱਚ ਮਹਿੰਗੀਆਂ ਕਾਰਾਂ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਦੀ ਗਿਣਤੀ ਬਹੁਤ ਘੱਟ ਹੈ।

Crime News: ਬਜ਼ੁਰਗਾਂ ਸਣੇ ਪਰਿਵਾਰ ਨੂੰ ਜ਼ਬਰੀ ਬਾਹਰ ਕੱਢ ਕੇ ਘਰ ’ਤੇ ਕੀਤਾ ਕਬਜ਼ਾ, ਇੱਕ ਕਾਬੂ
ਗ੍ਰਿਫਤਾਰ ਵਿਅਕਤੀ ਖਿਲਾਫ਼ ਪਹਿਲਾਂ ਵੀ ਦੋ ਅਸਲਾ ਤੇ ਇੱਕ ਐੱਨਡੀਪੀਸੀ ਐਕਟ ਤਹਿਤ ਦਰਜ਼ ਹਨ ਮੁਕੱਦਮੇ | Crime News

Crime News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਬਜ਼ੁਰਗਾਂ ਸਣੇ ਹੋਰ ਪਰਿਵਾਰਕ ਮੈਂਬਰਾਂ ਨੂੰ ਜ਼ਬਰੀ ਬਾਹਰ ਕੱਢਕੇ ਘਰ ’ਤੇ ਕਬਜ਼ਾ ਕਰਨ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਮਾਮਲਾ ਪੈਸੇ ਦੇ ਲੈਣ- ਦੇਣ ਦਾ ਦੱਸਿਆ ਜਾ ਰਿਹਾ ਹੈ, ਜਿਸ ’ਚ ਪੁਲਿਸ ਅੱਗੇ ਜਾਂਚ ਕਰ ਰਹੀ ਹੈ। ਜਾਣਕਾਰੀ ਦਿੰਦਿਆਂ ਏਡੀਸੀਪੀ- 4 ਮਨਦੀਪ ਸਿੰਘ ਸੰਧੂ ਨੇ ਦੱਸਿਆ ਕਿ 29 ਅਪਰੈਲ ਨੂੰ ਨਰਿੰਦਰ ਸਿੰਘ (74) ਨਾਂਅ ਦੇ ਇੱਕ ਬਜ਼ੁਰਗ ਨੇ ਪੁਲਿਸ ਕੋਲ ਪਹੁੰਚ ਕੇ ਸ਼ਿਕਾਇਤ ਕੀਤੀ ਜੋ ਕਿ ਬਿਲਕੁੱਲ ਵੀ ਬਰਦਾਸਤਯੋਗ ਨਹੀਂ। ਇਸ ਲਈ ਤੁਰੰਤ ਕਾਰਵਾਈ ਕਰਦਿਆਂ ਥਾਣਾ ਡਵੀਜਨ ਨੰਬਰ – 7 ਦੇ ਐੱਸਐੱਚਓ ਭੁਪਿੰਦਰ ਸਿੰਘ ਨੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਕਤ ਨਰਿੰਦਰ ਸਿੰਘ ਦੇ ਲੜਕੇ ਨੇ ਅੰਕੁਸ਼ ਚੋਪੜਾ ਤੋਂ ਕੁੱਝ ਪੈਸੇ ਵਿਆਜ ’ਤੇ ਲਏ ਸਨ ਤੇ ਨਾਲ ਹੀ ਅੰਕੁਸ਼ ਚੋਪੜਾ ਨੇ ਨਰਿੰਦਰ ਸਿੰਘ ਦੇ ਲੜਕੇ ਤੋਂ ਇੱਕ ਖਾਲੀ ਕਾਗਜ਼ ’ਤੇ ਦਸਤਖ਼ਤ ਕਰਵਾ ਲਏ ਸਨ।

ਇਹ ਵੀ ਪੜ੍ਹੋ: ਸ਼ਲਾਘਾਯੋਗ : ਬੱਲ੍ਹੋ ਪਿੰਡ ’ਚ ਬਾਲੜੀਆਂ ਦੀ ਗਿਣਤੀ ਵਧੀ

ਉਨ੍ਹਾਂ ਦੱਸਿਆ ਕਿ ਅੰਕੁਸ਼ ਚੋਪੜਾ ਨੇ ਦਿੱਤੇ ਪੈਸਿਆਂ ’ਤੇ ਵਿਆਜ਼ ਕਿੰਨਾ ਲਗਾਇਆ, ਇਸ ਬਾਰੇ ਕਿਸੇ ਨੂੰ ਕੁੱਝ ਨਹੀਂ ਪਤਾ ਜਿਸ ਕਰਕੇ ਉਸਨੇ ਉਕਤ ਨਰਿੰਦਰ ਸਿੰਘ ਸਣੇ ਉਸਦੇ ਹੋਰ ਪਰਿਵਾਰਕ ਮੈਂਬਰਾਂ ਨੂੰ ਜ਼ਬਰੀ ਘਰੋਂ ਕੱਢਕੇ ਪਿੱਛੋਂ ਘਰ ’ਤੇ ਜਿੰਦਰਾ ਲਗਾ ਦਿੱਤਾ। ਨਰਿੰਦਰ ਸਿੰਘ ਨੇ ਦੱਸਿਆ ਕਿ ਅੰਕੁਸ਼ ਚੋਪੜਾ ਮੁਤਾਬਕ ਉਸਦੇ (ਨਰਿੰਦਰ ਸਿੰਘ) ਲੜਕੇ ਨੇ ਮਕਾਨ ਅੰਕੁਸ਼ ਚੋਪੜਾ ਦੇ ਨਾਂਅ ਕਰ ਦਿੱਤਾ ਹੈ। ਜਦਕਿ ਮਕਾਨ ਉਸਦੇ (ਨਰਿੰਦਰ ਸਿੰਘ) ਨਾਂਅ ’ਤੇ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਿਉਂ ਹੀ ਪੁਲਿਸ ਨੇ ਅੰਕੁਸ਼ ਚੋਪੜਾ ਦਾ ਪਿਛਲਾ ਰਿਕਾਰਡ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਪਹਿਲਾਂ ਵੀ ਉਸ ਵੱਲੋਂ ਅਜਿਹਾ ਕੀਤਾ ਗਿਆ ਹੈ ਪਰ ਹੁਣ ਇਹ ਜੁਲਮ ਦੀ ਇੰਤਹਾ ਹੈ ਜਿਸ ਕਰਕੇ ਅੰਕੁਸ਼ ਚੋਪੜਾ ਵਾਸੀ ਗੁਰਮੇਲ ਪਾਰਕ ਲੁਧਿਆਣਾ ਨੂੰ ਮੌਕੇ ’ਤੇ ਹੀ ਇੱਕ ਬੀਐੱਮਡਬਲਯੂ ਕਾਰ ਸਣੇ ਗ੍ਰਿਫਤਾਰ ਕਰਦੇ ਹੋਏ ਪੀੜਤ ਪਰਿਵਾਰ ਨੂੰ ਉਨ੍ਹਾਂ ਦਾ ਮਕਾਨ ਵਾਪਸ ਦਿਵਾਇਆ ਗਿਆ।

ਉਨ੍ਹਾਂ ਦੱਸਿਆ ਕਿ ਅੰਕੁਸ਼ ਚੋਪੜਾ ਖਿਲਾਫ਼ ਪਹਿਲਾਂ ਵੀ ਦੋ ਅਸਲਾ ਤੇ ਇੱਕ ਐਨਡੀਪੀਸੀ ਐਕਟ ਦੇ ਤਹਿਤ ਕੁੱਲ 3 ਮੁਕੱਦਮੇ ਦਰਜ਼ ਹਨ। ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਕਿਸੇ ਨੂੰ ਵੀ ਅਜਿਹੇ ਕਿਸੇ ਵਿਅਕਤੀ ਤੋਂ ਡਰਨ ਦੀ ਲੋੜ ਨਹੀਂ ਜੋ ਬਿਨਾਂ ਵਜ੍ਹਾ ਕਿਸੇ ਨੂੰ ਡਰਾਉਂਦਾ ਜਾਂ ਧਮਕਾਉਂਦਾ ਹੋਵੇ। Crime News

Ludhiana Firing: ਪ੍ਰੋਗਰਾਮ ਦੌਰਾਨ ਫਾਇਰਿੰਗ ’ਚ ਇੱਕ ਵਿਅਕਤੀ ਦੀ ਮੌਤ
ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਕੀਤੀ ਸ਼ੁਰੂ

Ludhiana Firing: ਪ੍ਰੋਗਰਾਮ ਦੌਰਾਨ ਫਾਇਰਿੰਗ ’ਚ ਇੱਕ ਵਿਅਕਤੀ ਦੀ ਮੌਤ(ਵਨਰਿੰਦਰ ਸਿੰਘ ਮਣਕੂ) ਲੁਧਿਆਣਾ। ਥਾਣਾ ਸਦਰ ਲੁਧਿਆਣਾ ਅਧੀਨ ਆਉਂਦੇ ਈਸ਼ਰ ਨਗਰ ਇਲਾਕੇ ਵਿੱਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਦੇਰ ਰਾਤ ਨੂੰ ਇੱਕ ਪ੍ਰੋਗਰਾਮ ਦੌਰਾਨ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਪ੍ਰੋਗਰਾਮ ’ਚ ਆ ਕੇ ਗੋਲੀਆਂ ਚਲਾ ਦਿੱਤੀਆਂ ਗਈਆਂ। ਇਸ ਦੌਰਾਨ ਇੱਕ ਵਿਅਕਤੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ।

ਥਾਣਾ ਸਦਰ ਦੇ ਇੰਚਾਰਜ ਅਵਤਾਰ ਸਿੰਘ ਸਿੰਘ ਨੇ ਘਟਨਾਕ੍ਰਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਟਨਾ 22/23 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਦੱਖਣੀ ਬਾਈਪਾਸ ਦੇ ਨਾਲ ਲੱਗਦੇ ਈਸ਼ਰ ਨਗਰ ਵਿੱਚ ਹੋਈ ਹੈ। ਜਿਸ ’ਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਪ੍ਰੋਗਰਾਮ ਵਿੱਚ ਆ ਕੇ ਦਹਿਸ਼ਤ ਫੈਲਾਉਂਦੇ ਹੋਏ ਫਾਇਰਿੰਗ ਕਰ ਦਿੱਤੀ। ਡਾਕਟਰਾਂ ਮੁਤਾਬਿਕ ਹਸਪਤਾਲ ਪਹੁੰਚਦਿਆਂ ਹੀ ਗੋਲੀ ਲੱਗਣ ਨਾਲ ਜਖ਼ਮੀ ਹੋਏ ਵਿਅਕਤੀ ਮੌਤ ਹੋ ਗਈ।

ਇਹ ਵੀ ਪੜ੍ਹੋ: Drug Smugglers Arrested: ਸੀਆਈਏ ਜੈਤੋ ਨੇ ਪੋਸਤ ਨਾਲ ਭਰੇ ਕੈਂਟਰ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ

ਮ੍ਰਿਤਕ ਦੀ ਪਛਾਣ ਸੋਨੂੰ ਵਜੋਂ ਹੋਈ ਹੈ। ਉਹਨਾਂ ਦੱਸਿਆ ਕਿ ਸੋਨੂੰ ਟਿਕੀ ਤੇ ਗੋਲਗੱਪੇ ਦੀ ਰੇਹੜੀ ਲਗਾਉਂਦਾ ਸੀ ਤੇ ਕੁੱਝ ਸਮਾਂ ਪਹਿਲਾ ਹੀ ਉਸ ਦਾ ਵਿਆਹ ਹੋਇਆ ਸੀ। ਉਹਨਾਂ ਕਿਹਾ ਕਿ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇੰਚਾਰਜ ਸਾਹਿਬ ਦਾ ਕਹਿਣਾ ਹੈ ਕਿ ਪੁਲਿਸ ਜਲਦ ਹੀ ਇਹਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਵੇਗੀ।

Punjab News: ਲੁਧਿਆਣਾ ਪਹੁੰਚੇ ਸੀਐਮ ਮਾਨ ਅਤੇ ਕੇਜਰੀਵਾਲ, ਕੀਤੇ ਕਈ ਵੱਡੇ ਐਲਾਨ
ਦੋ ਹਜ਼ਾਰ ਅਧਿਆਪਕਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ | Punjab News

Punjab News: (ਜਸਬੀਰ ਗਹਿਲ) ਲੁਧਿਆਣਾ। ਮੁੱਖ ਮੰਤਰੀ ਭਗਵੰਤ ਮਾਨ, ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਇੰਚਾਰਜ ਮਨੀਸ਼ ਸਿਸੋਦੀਆ ਅੱਜ 1 ਅਪ੍ਰੈਲ ਨੂੰ ਲੁਧਿਆਣਾ ਪਹੁੰਚ ਗਏ ਹਨ। ਉਨ੍ਹਾਂ ਨੇ ਫਿਰੋਜ਼ਪੁਰ ਰੋਡ ‘ਤੇ ਹੋਟਲ ਕਿੰਗਜ਼ ਵਿਲਾ ਵਿਖੇ ਉਪ ਚੋਣ ਸਬੰਧੀ ਸੂਬਾ ਲੀਡਰਸ਼ਿਪ ਨਾਲ ਮੀਟਿੰਗ ਕੀਤੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਪਹਿਲਾਂ ਸਿਹਤ ਅਤੇ ਸਿੱਖਿਆ ਕਦੇ ਵੀ ਰਾਜਨੀਤਿਕ ਪਾਰਟੀਆਂ ਦੇ ਚੋਣ ਮਨੋਰਥ ਪੱਤਰਾਂ ਵਿੱਚ ਨਹੀਂ ਸਨ, ਪਰ ਆਮ ਆਦਮੀ ਪਾਰਟੀ ਦੇ ਆਉਣ ਤੋਂ ਬਾਅਦ, ਰਾਜਨੀਤਿਕ ਪਾਰਟੀਆਂ ਦੇ ਚੋਣ ਮਨੋਰਥ ਪੱਤਰ ਵੀ ਬਦਲ ਦਿੱਤੇ ਗਏ।

ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ‘ਆਪ’ ਵਰਕਰਾਂ ਨੂੰ ਮੁਹੱਲਾ ਕਲੀਨਿਕਾਂ, ਬਿਜਲੀ, ਥਰਮਲ ਪਲਾਂਟ ਦੀ ਖਰੀਦ ਅਤੇ 18 ਟੋਲ ਪਲਾਜ਼ਾ ਬੰਦ ਕਰਨ ਵਰਗੇ ਕੰਮਾਂ ਸਬੰਧੀ ਲੋਕਾਂ ਕੋਲ ਜਾਣਾ ਪਵੇਗਾ। ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਦੀ ਲੋੜ ਹੈ ਕਿ ਸਰਕਾਰ ਨਸ਼ੇ ਵਿਰੁੱਧ ਕੀ ਕਰ ਰਹੀ ਹੈ। ਸਰਕਾਰ ਭ੍ਰਿਸ਼ਟਾਚਾਰ ਪ੍ਰਤੀ ਗੰਭੀਰ ਹੈ। ਰਿਸ਼ਵਤਖੋਰਾਂ ਨੂੰ ਰੋਕਣ ਲਈ ਲਗਾਤਾਰ ਕਾਰਵਾਈ ਕੀਤੀ ਜਾਵੇਗੀ। ਜ਼ਿਆਦਾਤਰ ਭ੍ਰਿਸ਼ਟਾਚਾਰ ਰਜਿਸਟਰੀ ਦਫ਼ਤਰਾਂ ਵਿੱਚ ਹੋਇਆ। ਇਸ ਲਈ, ਤਹਿਸੀਲਦਾਰਾਂ ਨੂੰ ਦੂਰ-ਦੁਰਾਡੇ ਥਾਵਾਂ ‘ਤੇ ਤਬਦੀਲ ਕੀਤਾ ਗਿਆ ਹੈ ਤਾਂ ਜੋ ਰਿਸ਼ਵਤਖੋਰੀ ਨੂੰ ਰੋਕਿਆ ਜਾ ਸਕੇ।

ਨਸ਼ੇ ਦੇ ਸੌਦਾਗਰਾਂ ਨੂੰ ਬਖਸਿਆ ਨਹੀ ਜਾਵੇਗਾ: ਕੇਜਰੀਵਾਲ

ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਆਖਿਆ ਕਿ ਪਹਿਲਾਂ ਪੰਜਾਬ ਭੰਗੜੇ ਲਈ ਮਸ਼ਹੂਰ ਸੀ ਪਰ ਹੁਣ ਇਹ ਨਸ਼ਿਆਂ ਲਈ ਮਸ਼ਹੂਰ ਹੋ ਗਿਆ ਹੈ। 20 ਸਾਲ ਪਹਿਲਾਂ ਪੰਜਾਬ ਵਿੱਚ ਕੋਈ ਨਸ਼ਾ ਨਹੀਂ ਸੀ। ਹਰ ਕੋਈ ਜਾਣਦਾ ਹੈ ਕਿ ਨਸ਼ੇ ਕੌਣ ਲੈ ਕੇ ਆਇਆ ਸੀ। ਪੁਲਿਸ ਸੁਰੱਖਿਆ ਹੇਠ ਸਰਕਾਰੀ ਨੁਮਾਇੰਦਿਆਂ ਦੇ ਵਾਹਨਾਂ ਵਿੱਚ ਨਸ਼ੇ ਖੁੱਲ੍ਹੇਆਮ ਵੇਚੇ ਜਾਂਦੇ ਸਨ। ਇਹ ਲੋਕ ਜੋ ਵੀ ਹਨ, ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਨ੍ਹਾਂ ਲੋਕਾਂ ਨੂੰ ਜ਼ਰੂਰ ਸਜ਼ਾ ਮਿਲੇਗੀ।

ਮੈਂ ਕੇਜਰੀਵਾਲ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਪੰਜਾਬ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ : ਮਨੀਸ਼ ਸਿਸੋਦੀਆ

‘ਆਪ’ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਕਿ ਮੈਂ ਕੇਜਰੀਵਾਲ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਪੰਜਾਬ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ। ਅੱਜ ਇੱਥੇ ਮੌਜੂਦ ਸਾਰੇ ਆਗੂ ਆਪਣੇ ਆਪ ਨੂੰ ਲੋਕਾਂ ਵਿੱਚ ਟੀਮ ਕੇਜਰੀਵਾਲ ਵਜੋਂ ਪੇਸ਼ ਕਰ ਰਹੇ ਹਨ। ਪੰਜਾਬ ਦੀ ਇਹ ਟੀਮ ਸਿਰਫ਼ ਪੰਜਾਬ ਦੀ ਟੀਮ ਨਹੀਂ ਹੈ, ਸਗੋਂ ਭਾਰਤ ਦੀ ਟੀਮ ਹੈ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਮੈਂ ਪੰਜਾਬ ਵਿੱਚ ਅਜਿਹੇ ਬਹੁਤ ਸਾਰੇ ਲੋਕਾਂ ਨੂੰ ਮਿਲਿਆ ਜੋ ਅੰਨਾ ਹਜ਼ਾਰੇ ਅੰਦੋਲਨ ਨਾਲ ਜੁੜੇ ਹੋਏ ਹਨ। ਇਹ ਪੰਜਾਬ ਦੇ ਲੋਕ ਹਨ ਜੋ ਹਰ ਚੋਣ ਵਿੱਚ ‘ਆਪ’ ਸਰਕਾਰ ਦਾ ਸਮਰਥਨ ਕਰਨ ਆਉਂਦੇ ਹਨ। Punjab News

Trains Cancelled: ਲੁਧਿਆਣਾ ਨੂੰ ਆਉਂਦੀਆਂ-ਜਾਂਦੀਆਂ 15 ਰੇਲਾਂ 29 ਮਾਰਚ ਤੱਕ ਰੱਦ, ਜਾਣੋ
Trains Cancelled: (ਜਗਦੀਪ ਸਿੰਘ) ਫਿਰੋਜ਼ਪੁਰ। ਲੁਧਿਆਣਾ ਦੇ ਰੇਲਵੇ ਸਟੇਸ਼ਨ ‘ਤੇ ਚੱਲ ਰਹੇ ਵਿਕਾਸ ਕਾਰਜਾਂ ਦੇ ਚੱਲਦਿਆਂ 29 ਮਾਰਚ ਤੱਕ ਲੁਧਿਆਣਾ ਸਟੇਸ਼ਨ ‘ਤੇ ਆਉਂਦੀਆਂ ਜਾਂਦੀਆਂ ਕੁਝ ਰੇਲਾਂ ਪ੍ਰਭਾਵਿਤ ਹੋ ਰਹੀਆਂ ਹਨ, ਜਿਹਨਾਂ ਵਿੱਚੋਂ 15 ਰੇਲਾਂ ਨੂੰ 29 ਮਾਰਚ ਤੱਕ ਰੱਦ ਕੀਤਾ ਗਿਆ ਹੈ, ਜਿਸ ਦਾ ਅਸਰ ਪੰਜਾਬ-ਹਰਿਆਣਾ-ਰਾਜਸਥਾਨ ਨਾਲ ਸਬੰਧਤ ਸਟੇਸ਼ਨਾਂ ‘ਤੇ ਆਉਂਦੇ ਜਾਂਦੇ ਯਾਤਰੀਆਂ ‘ਤੇ ਰਹੇਗਾ।

ਇਹ ਵੀ ਪੜ੍ਹੋ: Farmer News: ਪੁਲਿਸ ਨੇ ਤਾਮਿਲਨਾਡੂ ਅਤੇ ਕੇਰਲਾ ਦੇ ਦੋ ਕਿਸਾਨ ਆਗੂਆਂ ਨੂੰ ਕੀਤਾ ਰਿਹਾਅ

ਜਾਣਕਾਰੀ ਦਿੰਦੇ ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਲੁਧਿਆਣਾ-ਫਿਰੋਜ਼ਪੁਰ ਕੈਂਟ, ਫਿਰੋਜ਼ਪੁਰ ਕੈਂਟ-ਐੱਸਏਐੱਸ ਨਗਰ, ਚੰਡੀਗੜ੍ਹ-ਫਿਰੋਜ਼ਪੁਰ ਕੈਂਟ, ਹਿਸਾਰ-ਲੁਧਿਆਣਾ, ਲੁਧਿਆਣਾ-ਚੁਰੂ, ਜਾਖਲ-ਲੁਧਿਆਣਾ, ਅੰਬਾਲਾ ਕੈਂਟ-ਲੁਧਿਆਣਾ, ਚੁਰੂ-ਲੁਧਿਆਣਾ ਨਾਲ ਸਬੰਧਤ 15 ਰੇਲਾਂ ਨੂੰ ਰੱਦ ਕੀਤਾ ਗਿਆ ਜਦ ਕਿ ਲੋਹੀਆਂ ਖਾਸ-ਲੁਧਿਆਣਾ ਰੇਲ ਫਿਲੌਰ ਸਟੇਸ਼ਨ ਤੋਂ ਵਾਪਸ ਮੁੜੇਗੀ ਅਤੇ ਲੁਧਿਆਣਾ-ਭਵਾਨੀ ਰੇਲ ਹਿਸਾਰ ਤੱਕ ਚੱਲੇਗੀ। Trains Cancelled

Ludhiana News: ਰਾਜ ਪੱਧਰੀ ਸਮਾਗਮ ’ਚ ਚਾਰ ਜ਼ਿਲ੍ਹਿਆਂ ਦੇ ਡੀਸੀ ਸਨਮਾਨਿਤ
ਪੰਜਾਬ ਚੋਣ ਕੁਇਜ਼- 2025 ਦੇ ਜੇਤੂ ਸੁਮਿਤ ਨਰੂਲਾ ਮੋਗਾ ਦਾ ਲੈਪਟਾਪ ਨਾਲ ਸਨਮਾਨ

Ludhiana News: (ਜਸਵੀਰ ਸਿੰਘ ਗਹਿਲ) ਲੁਧਿਆਣਾ। 15ਵੇਂ ਰਾਸ਼ਟਰੀ ਵੋਟਰ ਦਿਵਸ ਦਾ ਰਾਜ ਪੱਧਰੀ ਸਮਾਗਮ ਲੁਧਿਆਣਾ ਵਿੱਚ ਕਰਵਾਇਆ ਗਿਆ। ਇਸ ਵਿੱਚ ਮਿਸਾਲੀ ਚੋਣ ਸੇਵਾਵਾਂ ਲਈ ਚਾਰ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਸਣੇ ਯੁਵਕ ਸੇਵਾਵਾਂ ਦੇ ਡਾਇਰੈਕਟਰ ਤੇ ਹੋਰਾਂ ਨੂੰ ਪੁਰਸਕਾਰਾਂ ਨਾਲ ਨਿਵਾਜਿਆ ਗਿਆ।  ਵਧੀਕ ਮੁੱਖ ਚੋਣ ਅਫ਼ਸਰ ਹਰੀਸ਼ ਨਈਅਰ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਵਿੱਚ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ, ਸੰਯੁਕਤ ਮੁੱਖ ਚੋਣ ਅਫ਼ਸਰ ਸਕੱਤਰ ਸਿੰਘ ਬੱਲ, ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ, ਕੁਲਪ੍ਰੀਤ ਸਿੰਘ ਅਤੇ ਹੋਰ ਵੀ ਮੌਜੂਦ ਸਨ।

ਇਗ ਵੀ ਪੜ੍ਹੋ: Punjab News: ਪੰਜਾਬ ਦੇ ਇਸ ਜ਼ਿਲ੍ਹੇ ’ਚ ਦੋ ਦਿਨਾਂ ਲਈ ਸਖ਼ਤ ਆਦੇਸ਼ ਜਾਰੀ

ਸਮਾਗਮ ਦੀ ਸ਼ੁਰੂਆਤ ਇੱਕ ਬਾਈਕ ਰੈਲੀ ਨਾਲ ਹੋਈ ਜਿਸ ਵਿੱਚ ਸੈਂਕੜੇ ਨੌਜਵਾਨਾਂ ਨੇ ਹਾਰਲੇ ਡੇਵਿਡਸਨ ਅਤੇ ਹੋਰ ਸੁਪਰ-ਬਾਈਕਾਂ ’ਤੇ ਸਵਾਰ ਹੋ ਕੇ ਲੋਕਾਂ ਵਿੱਚ ਵੋਟ ਦੇ ਅਧਿਕਾਰ ਦਾ ਸੰਦੇਸ਼ ਦਿੱਤਾ। ਇਸ ਉਪਰੰਤ ਚੋਣ ਅਧਿਕਾਰੀਆਂ ਨੂੰ ਲੋਕ ਸਭਾ ਚੋਣਾਂ 2024 ਦੌਰਾਨ ਮਿਸਾਲੀ ਸੇਵਾਵਾਂ ਲਈ ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ, ਡਿਪਟੀ ਕਮਿਸ਼ਨਰ ਲੁਧਿਆਣਾ ਜਤਿੰਦਰ ਜੋਰਵਾਲ, ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਡਾਇਰੈਕਟਰ ਯੁਵਕ ਸੇਵਾਵਾਂ ਹਰਪ੍ਰੀਤ ਸਿੰਘ ਸੂਦਨ, ਆਈ.ਏ.ਐਸ., ਸਹਾਇਕ ਕਮਿਸ਼ਨਰ ਕ੍ਰਿਤਿਕਾ ਗੋਇਲ ਨੂੰ ਸਨਮਾਨਿਤ ਕੀਤਾ ਗਿਆ। Ludhiana News

ਗੋਇਲ ਨੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਪੁਰਸਕਾਰ ਪ੍ਰਾਪਤ ਕੀਤਾ, ਵਧੀਕ ਡਿਪਟੀ ਕਮਿਸ਼ਨਰ ਰੋਪੜ ਪੂਜਾ ਸਿਆਲ ਗਰੇਵਾਲ, ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਕੁਲਪ੍ਰੀਤ ਸਿੰਘ, ਮੋਗਾ ਸਵੀਪ ਨੋਡਲ ਅਫਸਰ ਸ਼ੁਭੀ ਆਂਗਰਾ, ਫਿਰੋਜ਼ਪੁਰ ਚੋਣ ਤਹਿਸੀਲਦਾਰ ਚੰਦ ਪ੍ਰਕਾਸ਼, ਪੀ.ਡਬਲਯੂ.ਡੀ ਸਾਈਕਲਿਸਟ ਮਨਮੋਹਨ ਸਿੰਘ, ਬੈਸਟ ਈ.ਆਰ.ਓ ਕੁਲਦੀਪ ਬਾਵਾ, ਬੈਸਟ ਸਵੀਪ ਨੋਡਲ ਅਫਸਰ ਹਰਜੋਤ ਸਿੰਘ, ਬੈਸਟ ਬੀ.ਐਲ.ਓ. ਕਰਮਜੀਤ ਕੌਰ ਅਤੇ ਹੋਰਾਂ ਵੱਲੋਂ ਵੀ ਪੁਰਸਕਾਰ ਪ੍ਰਾਪਤ ਕੀਤਾ ਗਿਆ।

ਸੁਮਿਤ ਨਰੂਲਾ ਮੋਗਾ ਨੂੰ ਲੈਪਟਾਪ ਮਿਲਿਆ | Ludhiana News

ਇਸ ਤੋਂ ਇਲਾਵਾ ਪੰਜਾਬ ਚੋਣ ਕੁਇਜ਼- 2025 ਦੇ ਜੇਤੂਆਂ ਵਿੱਚ ਸੁਮਿਤ ਨਰੂਲਾ ਮੋਗਾ ਨੂੰ ਲੈਪਟਾਪ, ਪਟਿਆਲਾ ਤੋਂ ਗੁਰਲੀਨ ਕੌਰ ਅਤੇ ਮੋਹਾਲੀ ਤੋਂ ਲਵਿਸ਼ ਨੂੰ ਮੁੱਖ ਮਹਿਮਾਨ ਦੁਆਰਾ ਟੈਬਲੇਟ ਅਤੇ ਸਮਾਰਟ ਵਾਚ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਦਾ ਇੱਕ ਵੀਡੀਓ ਸੰਦੇਸ਼ ਵੀ ਚਲਾਇਆ ਗਿਆ। ਇਸ ਸਮਾਗਮ ਦੌਰਾਨ ਇਲੈਕਟੋਰਲ ਲਿਟਰੇਸੀ ਕਲੱਬ ਪੋਰਟਲ ਵੀ ਲਾਂਚ ਕੀਤਾ ਗਿਆ ਅਤੇ ਸਵੀਪ ਕੌਫੀ ਟੇਬਲ ਬੁੱਕ ਵੀ ਜਾਰੀ ਕੀਤੀ ਗਈ। ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਐਪਿਕ ਕਾਰਡ ਵੀ ਦਿੱਤੇ ਗਏ। ਪੋਸਟਰ ਮੇਕਿੰਗ, ਮਹਿੰਦੀ, ਭਾਸ਼ਣ ਮੁਕਾਬਲਿਆਂ ਦੇ ਜੇਤੂਆਂ ਨੂੰ ਵੀ ਸਨਮਾਨਿਤ ਕੀਤਾ ਗਿਆ।

Republic Day Function: ਡੀਸੀ ਵੱਲੋਂ ਰਾਜ ਪੱਧਰੀ ਗਣਤੰਤਰ ਦਿਵਸ ਸਮਾਗਮ ਲਈ ਫੁੱਲ ਡਰੈੱਸ ਰਿਹਰਸਲ ਦਾ ਨਿਰੀਖਣ
ਲੁਧਿਆਣਾ ਵਿਖੇ ਰਾਸ਼ਟਰੀ ਝੰਡਾ ਲਹਿਰਾਉਣ ਪਿੱਛੋਂ ਰਾਜਪਾਲ ਪੰਜਾਬ ਹਥਿਆਰਾਂ ਅਤੇ ਟੈਂਕਾਂ ਦੀ ਪ੍ਰਦਰਸ਼ਨੀ ਦਾ ਕਰਨਗੇ ਉਦਘਾਟਨ- ਡੀਸੀ

Republic Day Function: (ਜਸਵੀਰ ਸਿੰਘ ਗਹਿਲ) ਲੁਧਿਆਣਾ। 76ਵੇਂ ਰਾਜ ਪੱਧਰੀ ਗਣਤੰਤਰ ਦਿਵਸ ਲਈ ਇੱਕ ਫੁੱਲ ਡਰੈੱਸ ਰਿਹਰਸਲ ਵੀਰਵਾਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਡ ਗਰਾਊਂਡ ਵਿਖੇ ਕੀਤੀ ਗਈ। ਜਿਸ ’ਚ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਪਰੇਡ ਦੀ ਪ੍ਰਧਾਨਗੀ ਕੀਤੀ ਅਤੇ ਝੰਡਾ ਲਹਿਰਾਇਆ।

ਡਿਪਟੀ ਕਮਿਸ਼ਨਰ ਜੋਰਵਾਲ ਨੇ ਮਾਰਚ ਪਾਸਟ ਵਿੱਚ ਭਾਗ ਲੈਣ ਵਾਲੀਆਂ ਟੁਕੜੀਆਂ ਤੋਂ ਸਲਾਮੀ ਲਈ, ਜਿਸ ਵਿੱਚ ਪਰੇਡ ਕਮਾਂਡਰ ਆਈ.ਪੀ.ਐਸ. ਅਧਿਕਾਰੀ ਆਕਰਸ਼ੀ ਜੈਨ ਦੀ ਅਗਵਾਈ ਵਿੱਚ ਪੰਜਾਬ ਪੁਲਿਸ (ਪੁਰਸ਼ ਅਤੇ ਮਹਿਲਾ), ਪੰਜਾਬ ਹੋਮ ਗਾਰਡ ਅਤੇ ਐਨ.ਸੀ.ਸੀ. ਸਕਾਊਟਸ (ਲੜਕੇ ਅਤੇ ਲੜਕੀਆਂ) ਸ਼ਾਮਲ ਸਨ। ਮਾਰਚ ਪਾਸਟ ਤੋਂ ਬਾਅਦ ਵੱਖ- ਵੱਖ 26 ਸਰਕਾਰੀ ਸਕੂਲਾਂ ਦੇ 900 ਵਿਦਿਆਰਥੀਆਂ ਦੁਆਰਾ ਇੱਕ ਸ਼ਾਨਦਾਰ ਸਮੂਹਿਕ ਸਰੀਰਕ ਸਿਖਲਾਈ ਪ੍ਰਦਰਸ਼ਨੀ ਕੀਤੀ ਗਈ, ਨਾਲ ਹੀ ਬੀ.ਵੀ.ਐਮ. ਸਕੂਲ, ਡੀ.ਏ.ਵੀ. ਸਕੂਲ ਅਤੇ ਆਰਮੀ ਪਬਲਿਕ ਸਕੂਲ (ਜਲੰਧਰ) ਸਮੇਤ ਵੱਖ- ਵੱਖ ਸੰਸਥਾਵਾਂ ਦੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤਾ ਗਿਆ ਇੱਕ ਰੰਗੀਨ ਦੇਸ਼ ਭਗਤੀ ਸੱਭਿਆਚਾਰਕ ਪ੍ਰੋਗਰਾਮ ਵੀ ਸ਼ਾਮਲ ਸੀ।

ਸਮਾਗਮ ਦੌਰਾਨ ਵੱਖ- ਵੱਖ ਵਿਭਾਗਾਂ ਦੀਆਂ ਕੁੱਲ 17 ਝਾਕੀਆਂ ਵਿਖਾਈਆਂ

ਇਸ ਤੋਂ ਇਲਾਵਾ ਫੌਜ ਦੇ ਜਵਾਨਾਂ ਨੇ ਕਲਾਰੀਪਯੱਟੂ, ਇੱਕ ਪ੍ਰਾਚੀਨ ਮਾਰਸ਼ਲ ਆਰਟ ਦਾ ਪ੍ਰਦਰਸ਼ਨ ਕੀਤਾ ਜੋ ਖਿੱਚ ਦਾ ਕੇਂਦਰ ਬਣਿਆ। ਸਮਾਗਮ ਦੌਰਾਨ ਵੱਖ- ਵੱਖ ਵਿਭਾਗਾਂ ਦੀਆਂ ਕੁੱਲ 17 ਝਾਕੀਆਂ ਨੇ ਗਣਤੰਤਰ ਦਿਵਸ ਸਮਾਗਮ ਦੌਰਾਨ ਸਰਕਾਰੀ ਪ੍ਰੋਗਰਾਮਾਂ ਅਤੇ ਨੀਤੀਆਂ ਨੂੰ ਉਜਾਗਰ ਕੀਤਾ। ਫੁੱਲ ਡਰੈੱਸ ਰਿਹਰਸਲ ਤੋਂ ਥੋੜ੍ਹੀ ਦੇਰ ਬਾਅਦ ਡੀਸੀ ਨੇ ਰਾਜ ਪੱਧਰੀ ਗਣਤੰਤਰ ਦਿਵਸ ਸਮਾਰੋਹ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਸਟੇਡੀਅਮ ਵਿੱਚ ਅਧਿਕਾਰੀਆਂ ਨਾਲ ਇੱਕ ਮੀਟਿੰਗ ਬੁਲਾਈ।

ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ 26 ਜਨਵਰੀ ਨੂੰ ਮੈਦਾਨ ਵਿੱਚ ਹੋਣ ਵਾਲੇ ਰਾਜ ਪੱਧਰੀ ਗਣਤੰਤਰ ਦਿਵਸ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਉਹ ਬਾਅਦ ਵਿੱਚ ਮੈਦਾਨ ਦੇ ਨੇੜੇ ਭਾਰਤੀ ਫੌਜ ਦੁਆਰਾ ਇੱਕ ਹਥਿਆਰਾਂ ਅਤੇ ਟੈਂਕਾਂ ਦੀ ਪ੍ਰਦਰਸ਼ਨੀ ਦਾ ਉਦਘਾਟਨ ਵੀ ਕਰਨਗੇ। ਉਨ੍ਹਾਂ ਸਾਰੇ ਸਬੰਧਿਤ ਵਿਭਾਗਾਂ ਨੂੰ ਗਣਤੰਤਰ ਦਿਵਸ ਸਮਾਰੋਹ ਨੂੰ ਬੇਮਿਸਾਲ ਬਣਾਉਣ ਲਈ ਸੁਹਿਰਦ ਯਤਨ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਅਮਰਜੀਤ ਬੈਂਸ, ਰੋਹਿਤ ਗੁਪਤਾ, ਭਾਰਤੀ ਫੌਜ ਦੇ ਅਧਿਕਾਰੀ ਅਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਸਨ। Republic Day Function

Road Accident: ਸਕੂਲ ਬੱਸ ਹੇਠਾਂ ਆਉਣ ਕਾਰਨ ਬੱਚੀ ਦੀ ਦਰਦਨਾਕ ਮੌਤ
Road Accident: (ਜਸਵੀਰ ਸਿੰਘ ਗਹਿਲ) ਲੁਧਿਆਣਾ। ਵਪਾਰਕ ਰਾਜਧਾਨੀ ਲੁਧਿਆਣਾ ਵਿਖੇ ਇੱਕ ਨਿੱਜੀ ਸਕੂਲ ’ਚ ਇੱਕ ਦੂਜੀ ਜਮਾਤ ਦੀ ਬੱਚੀ ਦੀ ਸਕੂਲ ਬੱਸ ਹੇਠਾਂ ਹੀ ਆਉਣ ਕਾਰਨ ਮੌਤ ਹੋ ਗਈ। ਪੁਲਿਸ ਨੇ ਪੁਸ਼ਟੀ ਕੀਤੀ ਕਿ ਸਕੂਲ ਅੰਦਰ ਹੀ ਹੋਏ ਹਾਦਸੇ ਵਿੱਚ ਬੱਚੀ ਦੀ ਮੌਤ ਹੋ ਗਈ ਹੈ ਤੇ ਮਾਮਲੇ ’ਚ ਪੁਲਿਸ ਜਾਂਚ ਕਰ ਰਹੀ ਹੈ।

ਘਟਨਾ ਸੌਮਵਾਰ ਦੀ ਹੈ। ਜਦੋਂ ਬੀਸੀਐੱਮ ਸਕੂਲ ਲੁਧਿਆਣਾ ਵਿਖੇ ਸਕੂਲ ਦੀ ਇੱਕ ਬੱਸ ਨੇ ਦੂਜੀ ਜਮਾਤ ਦੀ ਬੱਚੀ ਨੂੰ ਦਰੜ ਦਿੱਤਾ। ਬੱਸ ਦਾ ਟਾਇਰ ਬੱਚੀ ਦੇ ਸਿਰ ਉੱਪਰ ਦੀ ਲੰਘ ਗਿਆ ਜਿਸ ਕਾਰਨ ਬੱਚੀ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਮ੍ਰਿਤਕ ਬੱਚੀ ਦੀ ਪਹਿਚਾਣ ਅਮਾਇਰਾ ਸ਼ੂਦ (7) ਵਾਸੀ ਭਾਮੀਆਂ ਰੋਡ ਵਜੋਂ ਹੋਈ ਹੈ। ਮਾਮਲੇ ’ਚ ਸਕੂਲ ਪ੍ਰਬੰਧਕਾਂ ਵੱਲੋਂ ਬੱਸ ਸਕੂਲ ਦੀ ਹੋਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਮ੍ਰਿਤਕਾ ਦੀ ਮਾਂ ਰੁਪਿੰਦਰ ਕੌਰ ਨੇ ਦੱਸਿਆ ਕਿ ਉਨਾਂ ਨੂੂੰ ਸੂਚਨਾ ਮਿਲੀ ਕਿ ਉਨਾਂ ਦੀ ਬੱਚੀ ਨੂੰ ਬੱਸ ਨਾਲ ਸੱਟ ਲੱਗੀ ਹੈ ਪਰ ਉਹ ਠੀਕ ਹੈ।

ਇਹ ਵੀ ਪੜ੍ਹੋ: Sarpanch Murder: ਪੰਜਾਬ ’ਚ ਇਸ ਪਿੰਡ ਦੇ ਮੌਜ਼ੂਦਾ ਸਰਪੰਚ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਉਨਾਂ ਅੱਗੇ ਕਿਹਾ ਕਿ ਸਕੂਲ ਦੀ ਲਾਹਪ੍ਰਵਾਹੀ ਹੈ। ਜਿਸ ਵਿੱਚ ਉਨਾਂ ਦੀ ਨੰਨੀ ਬੱਚੀ ਅਮਾਇਰਾ ਦੀ ਦਰਦਨਾਕ ਮੌਤ ਹੋਈ ਹੈ। ਸਕੂਲ ਪ੍ਰਿੰਸੀਪਲ ਡੀਪੀ ਗੁਲੇਰੀਆ ਨੇ ਦੱਸਿਆ ਕਿ ਘਟਨਾ ਸਵੇਰੇ 8: 25 ਵਜੇ ਬੱਚੇ ਸਕੂਲ ਆ ਰਹੇ ਸਨ। ਬੱਚੀ ਬੱਸ ਦੀ ਅਗਲੀ ਟਾਕੀ ਵਿੱਚੋਂ ਉੱਤਰ ਕੇ ਬੱਸ ਦੇ ਪਿਛਲੇ ਟਾਇਰ ਹੇਠਾਂ ਆ ਗਈ। ਜਿਸ ਬੱਸ ’ਚ ਬੱਚੀ ਦੀ ਟੱਕਰ ਹੋਈ ਹੈ। ਉਹ ਸਕੂਲ ਦੀ ਬੱਸ ਨਹੀਂ, ਪ੍ਰਾਈਵੇਟ ਹੈ। ਉਨਾਂ ਦੱਸਿਆ ਕਿ ਪੁਲਿਸ ਨੂੰ ਬੱਸ ਦੇ ਕਾਗਜ਼ ਸੌਂਪ ਦਿੱਤੇ ਗਏ ਹਨ।

ਘਟਨਾ ਦਾ ਪਤਾ ਲੱਗਦਿਆਂ ਹੀ ਪੀੜਤ ਮਾਪਿਆਂ ਸਣੇ ਵੱਡੀ ਗਿਣਤੀ ਲੋਕਾਂ ਤੋਂ ਇਲਾਵਾ ਥਾਣਾ ਡਵੀਜਨ ਨੰਬਰ 7 ਦੇ ਮੁਖੀ ਭੁਪਿੰਦਰ ਸਿੰਘ ਵੀ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪੁੱਜ ਗਏ। ਏਸੀਪੀ ਸੁਮਿਤ ਸ਼ੂਦ ਨੇ ਦੱਸਿਆ ਕਿ ਹਾਦਸਾ ਸਕੂਲ ਦੇ ਅੰਦਰ ਵਾਪਰਿਆ ਹੈ, ਜਿਸ ’ਚ ਸੱਤ ਸਾਲਾ ਬੱਚੀ ਦੀ ਮੌਤ ਹੋ ਗਈ ਹੈ। ਉਨਾਂ ਦੱਸਿਆ ਕਿ ਘਟਨਾ ਦੀ ਜਾਂਚ ਲਈ ਪੁਲਿਸ ਨੇ ਮ੍ਰਿਤਕ ਬੱਚੀ ਦੀ ਲਾਸ਼ ਤੋਂ ਇਲਾਵਾ ਸਕੂਲ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਵੀ ਕਬਜ਼ੇ ’ਚ ਲੈ ਲਿਆ ਹੈ। Road Accident

Central Jail Ludhiana: ਪਾਬੰਦੀਸ਼ੁਦਾ ਸਮੱਗਰੀ ਮਿਲਣ ’ਤੇ ਫਿਰ ਸੁਰਖੀਆਂ ’ਚ ਆਈ ਕੇਂਦਰੀ ਜੇਲ੍ਹ ਲੁਧਿਆਣਾ
Central Jail Ludhiana: (ਜਸਵੀਰ ਸਿੰਘ ਗਹਿਲ) ਲੁਧਿਆਣਾ। ਕੇਂਦਰੀ ਜੇਲ੍ਹ ਲੁਧਿਆਣਾ ਇੱਕ ਵਾਰ ਫ਼ਿਰ ਸੁਰਖੀਆਂ ਵਿੱਚ ਆ ਗਈ ਹੈ। ਜਿੱਥੋਂ ਜੇਲ੍ਹ ਅਧਿਕਾਰੀਆਂ ਨੂੰ ਤਲਾਸ਼ੀ ਮੁਹਿੰਮ ਦੌਰਾਨ ਪਾਬੰਦੀਸ਼ੁਦਾ ਸਮੱਗਰੀ ਬਰਾਮਦ ਹੋਈ ਹੈ। ਮਾਮਲੇ ’ਚ ਪੁਲਿਸ ਨੇ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਦੀ ਸ਼ਿਕਾਇਤ ’ਤੇ 6 ਹਵਾਲਾਤੀ/ਕੈਦੀਆਂ ਨੂੰ ਨਾਮਜ਼ਦ ਕੀਤਾ ਹੈ।

ਇਹ ਵੀ ਪੜ੍ਹੋ: Punjab News: ਬਿਜਲੀ ਮੀਟਰ ਲਗਾਉਣ ਲਈ ਸਰਕਾਰ ਨੇ ਹਟਾਈ ਇਹ ਸ਼ਰਤ, ਜਾਣੋ

ਸਹਾਇਕ ਸੁਪਰਡੈਂਟ ਸੁਰਿੰਦਰਪਾਲ ਸਿੰਘ ਵੱਲੋਂ ਥਾਣਾ ਡਵੀਜਨ ਨੰਬਰ 7 ਦੀ ਪੁਲਿਸ ਨੂੰ ਦਿੱਤੀ ਗਈ ਸਿਕਾਇਤ ਮੁਤਾਬਕ ਮਾਮਲਾ 4 ਮਹੀਨੇ ਪੁਰਾਣਾ ਹੈ। ਜਿਸ ’ਚ ਚੈਕਿੰਗ ਦੌਰਾਨ ਜੇਲ੍ਹ ਅੰਦਰੋਂ 6 ਮੋਬਾਇਲ ਫੋਨ ਬਰਾਮਦ ਹੋਏ ਹਨ। ਸਹਾਇਕ ਸੁਪਰਡੈਂਟ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਜੇਲ੍ਹ ਅਧਿਕਾਰੀਆਂ ਵੱਲੋਂ 3 ਅਗਸਤ ਨੂੰ ਜੇਲ੍ਹ ਦੀ ਚੈਕਿੰਗ ਕੀਤੀ ਗਈ ਸੀ। ਇਸ ਦੌਰਾਨ ਜੇਲ੍ਹ ਅਧਿਕਾਰੀਆਂ ਨੂੰ ਕੁੱਝ ਹਵਾਲਾਤੀਆਂ/ਕੈਦੀਆਂ ਦੇ ਕਬਜ਼ੇ ਵਿੱਚੋਂ ਵੱਖ-ਵੱਖ ਮਾਰਕੇ ਦੇ 6 ਮੋਬਾਇਲ ਫੋਨ ਬਰਾਮਦ ਹੋਏ।

ਉਨ੍ਹਾਂ ਦੱਸਿਆ ਕਿ ਹਵਾਲਾਤੀਆਂ/ ਕੈਦੀਆਂ ਦੀ ਪਹਿਚਾਣ ਹਰਜੀਤ ਸਿੰਘ, ਦਮਨ ਕੁਮਾਰ, ਦਰਪਣ ਸਿੰਗਲਾ, ਅੰਮ੍ਰਿਤ ਕੁਮਾਰ ਤੇ ਗੁਰਿੰਦਰ ਸਿੰਘ ਵਜੋਂ ਹੋਈ ਹੈ, ਜਿੰਨਾਂ ਖਿਲਾਫ਼ ਪੁਲਿਸ ਨੂੰ ਕਾਰਵਾਈ ਲਈ ਲਿਖਿਆ ਗਿਆ ਹੈ। ਮਾਮਲੇ ਦੇ ਤਫ਼ਤੀਸੀ ਅਫ਼ਸਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਕਤਾਨ ਹਵਾਲਾਤੀਆਂ/ ਕੇਦੀਆਂ ਖਿਲਾਫ਼ ਕੇਸ ਦਰਜ਼ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।

Kisan News: ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਕਣਕ ਦੀ ਪਿਛੇਤੀ ਬਿਜਾਈ ਤੋਂ ਲਾਭ ਲੈਣ ਦੇ ਦੱਸੇ ਨੁਕਤੇ
Kisan News: ‘ਕਣਕ ਦੀ ਪਿਛੇਤੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ 15 ਸੈਂ.ਮੀ. ਤਾ ਰੱਖੋ ਫ਼ਾਸਲਾ’

Kisan News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਕਣਕ ਦੀ ਪਿਛੇਤੀ ਬਿਜਾਈ ਤੋਂ ਲਾਭ ਲੈਣ ਦੇ ਨੁਕਤੇ ਸੁਝਾਏ ਹਨ। ਇਸਦੇ ਨਾਲ ਹੀ ਕਿਸਾਨਾਂ ਨੂੰ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕਿਸਮਾਂ ਦੀ ਹੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਹੈ। ਮਾਹਿਰਾਂ ਮੁਤਾਬਕ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕਿਸਮਾਂ ਹੀ ਅਪਣਾਉਣੀਆਂ ਚਾਹੀਦੀਆਂ ਹਨ। ਜਿੰਨ੍ਹਾਂ ਵਿੱਚ ਪੀ. ਬੀ. ਡਬਲਯੂ. 771, ਪੀ. ਬੀ. ਡਬਲਯੂ. 752 ਦੀ ਚੋਣ ਦਸੰਬਰ ਅਖੀਰ ਤੱਕ ਅਤੇ ਉਸ ਤੋਂ ਪਿਛੇਤੀ ਬਿਜਾਈ ਲਈ ਪੀ. ਬੀ. ਡਬਲਯੂ. 757 ਕਿਸਮ ਦੀ ਵਰਤੋਂ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ: Devendra Fadnavis: ਫੜਨਵੀਸ ਤੀਜੀ ਵਾਰ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਬਣੇ, ਮਰਾਠੀ ਭਾਸ਼ਾ ‘ਚ ਚੁੱਕੀ ਸਹੁੰ

ਇਸ ਤੋਂ ਇਲਾਵਾ ਪਿਛੇਤੀ ਬਿਜਾਈ ਲਈ ਕਣਕ ਵਿੱਚ ਕਤਾਰ ਤੋਂ ਕਤਾਰ ਦਾ ਫ਼ਾਸਲਾ 15 ਸੈਂ. ਮੀ. ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਬੂਟਿਆਂ ਦੀ ਗਿਣਤੀ ਵਧਾਈ ਜਾ ਸਕੇ। ਨਾਲ ਹੀ ਪਿਛੇਤੀ ਬੀਜੀ ਗਈ ਕਣਕ ’ਤੇ ਪ੍ਰਤੀ ਏਕੜ 110 ਕਿਲੋ ਯੂਰੀਆ, 55 ਕਿਲੋ ਡੀ.ਏ.ਪੀ. ਅਤੇ 24 ਕਿਲੋ ਪੋਟਾਸ਼ (ਮਿੱਟੀ ਪਰਖ ਅਨੁਸਾਰ) ਪਾਇਆ ਜਾਣਾ ਚਾਹੀਦਾ ਹੈ। ਉਕਤ ਤੋਂ ਬਿਨ੍ਹਾਂ ਪਿਛੇਤੀ ਬਿਜਾਈ ਵਿੱਚ ਸਾਰੀ ਡੀ. ਏ. ਪੀ. ਅਤੇ ਅੱਧੀ ਯੂਰੀਆ (45 ਕਿਲੋ) ਬਿਜਾਈ ਸਮੇਂ ਅਤੇ ਬਾਕੀ ਰਹਿੰਦੀ 45 ਕਿਲੋ ਯੂਰੀਆ ਪਹਿਲੇ ਪਾਣੀ ਨਾਲ ਪਾਉਣੀ ਚਾਹੀਦਾ ਹੈ।

ਮਾਹਿਰਾਂ ਦੇ ਦੱਸਣ ਮੁਤਾਬਕ ਅੱਧ ਦਸੰਬਰ ਤੋਂ ਬਾਅਦ ਬੀਜੀ ਕਣਕ ਨੂੰ ਪ੍ਰਤੀ ਏਕੜ 70 ਕਿਲੋ ਯੂਰੀਆ ਦੋ ਹਿੱਸਿਆਂ ਵਿੱਚ ਪਾਇਆ ਜਾਣਾ ਚਾਹੀਦਾ ਹੈ। ਜਦਕਿ ਪਿਛੇਤੀ ਬੀਜੀ ਗਈ ਕਣਕ ਨੂੰ ਪਹਿਲਾ ਪਾਣੀ 4 ਹਫ਼ਤਿਆਂ ਬਾਅਦ, ਦੂਜਾ ਪਾਣੀ ਪਹਿਲੇ ਪਾਣੀ ਤੋਂ 4 ਹਫ਼ਤਿਆਂ ਬਾਅਦ, ਤੀਜਾ ਪਾਣੀ ਦੂਜੇ ਪਾਣੀ ਤੋਂ 3 ਅਤੇ ਚੌਥਾ ਪਾਣੀ ਤੀਜੇ ਪਾਣੀ ਤੋਂ 2 ਹਫ਼ਤਿਆਂ ਬਾਅਦ ਲਗਾਇਆ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਪਿਛੇਤੀ ਬੀਜੀ ਗਈ ਕਣਕ ਵਿੱਚ ਵਧੀਆ ਲਾਭ ਮਿਲਣਗੇ। Kisan News

Punjab Conference News: ਉੱਪ-ਰਾਸ਼ਟਰਪਤੀ ਸਮੇਤ ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਕੱਲ੍ਹ ਪਹੁੰਚਣਗੇ ਲੁਧਿਆਣਾ, ਇੰਟਰਨੈਸ਼ਨਲ ਕਾਨਫਰੰਸ ’ਚ ਹੋਣਗੇ ਸ਼ਾਮਲ
ਪੀਏਯੂ ਵਿਖੇ ਹੋ ਰਹੀ ਇੰਡੀਅਨ ਇਕੋਲੋਜੀਕਲ ਸੋਸਾਇਟੀ ਇੰਟਰਨੈਸ਼ਨਲ ਕਾਨਫਰੰਸ ’ਚ ਹੋਣਗੇ ਸ਼ਾਮਲ | Punjab Conference News

Punjab Conference News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਇੰਡੀਅਨ ਇਕੋਲੋਜੀਕਲ ਸੋਸਾਇਟੀ ਇੰਟਰਨੈਸ਼ਨਲ ਕਾਨਫਰੰਸ 12 ਨਵੰਬਰ ਨੂੰ ਲੁਧਿਆਣਾ ਵਿਖੇ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਵਿਖੇ ਹੋ ਰਹੀ ਹੈ। ਜਿਸ ਦੀ ਪ੍ਰਧਾਨਗੀ ਉਪ- ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਕਰਨਗੇ। ਜਦੋਂਕਿ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੀ ਇਸ ਕਾਨਫਰੰਸ ’ਚ ਸ਼ਿਰਕਤ ਕਰਨਗੇ।

ਇਹ ਵੀ ਪੜ੍ਹੋ: Bribe News: ਬਿੱਲ ਕਲੀਅਰ ਕਰਨ ਬਦਲੇ ਰਿਸ਼ਵਤ ਲੈਂਦਾ ਐਸਡੀਓ ਤੇ ਸਹਾਇਕ ਗ੍ਰਿਫ਼ਤਾਰ

ਉਪ- ਰਾਸ਼ਟਰਪਤੀ ਦੇ ਦੌਰ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਸੋਮਵਾਰ ਨੂੰ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਤੋਂ ਇਲਾਵਾ ਸਤਪਾਲ ਮਿੱਤਲ ਸਕੂਲ ਵਿਖੇ ਪ੍ਰਬੰਧਾਂ ਦਾ ਜਾਇਜਾ ਲਿਆ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਉਪ-ਰਾਸ਼ਟਰਪਤੀ ਸ੍ਰੀ ਜਗਦੀਪ ਧਨਖੜ ਦੀ 12 ਨਵੰਬਰ ਨੂੰ ਲੁਧਿਆਣਾ ਫੇਰੀ ਲਈ ਪੁਖਤਾ ਪ੍ਰਬੰਧ ਕੀਤੇ ਜਾਣ ਦੀ ਹਦਾਇਤ ਕੀਤੀ। ਪ੍ਰਾਪਤ ਜਾਣਕਾਰੀ ਮੁਤਾਬਕ ਉਪ-ਰਾਸ਼ਟਰਪਤੀ ਪੀਏਯੂ ਵਿਖੇ ਹੋਣ ਵਾਲੀ ਇੰਡੀਅਨ ਇਕੋਲੋਜੀਕਲ ਸੋਸਾਇਟੀ ਇੰਟਰਨੈਸ਼ਨਲ ਕਾਨਫਰੰਸ-2024 ਦੀ ਪ੍ਰਧਾਨਗੀ ਕਰਨਗੇ, ਜਿਸ ਦਾ ਆਯੋਜਨ ਇੰਡੀਅਨ ਇਕੋਲੋਜੀਕਲ ਸੁਸਾਇਟੀ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਕੀਤਾ ਗਿਆ ਹੈ।

ਬਾਅਦ ਵਿੱਚ ਉਪ-ਰਾਸ਼ਟਰਪਤੀ ਸਤਪਾਲ ਮਿੱਤਲ ਸਕੂਲ ਵਿਖੇ ਸਤਪਾਲ ਮਿੱਤਲ ਨੈਸ਼ਨਲ ਅਵਾਰਡ ਦੇ 32ਵੇਂ ਐਡੀਸ਼ਨ ਵਿੱਚ ਵੀ ਸ਼ਿਰਕਤ ਕਰਨਗੇ। ਪੀਏਯੂ ’ਚ ਕਾਨਫਰੰਸ ਦੌਰਾਨ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੀ ਹਿੱਸਾ ਲੈਣਗੇ। ਡਿਪਟੀ ਕਮਿਸ਼ਨਰ ਜੋਰਵਾਲ ਨੇ ਸਿਵਲ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨਾਲ ਤਾਲਮੇਲ ਮੀਟਿੰਗ ਦੌਰਾਨ ਦੋਵਾਂ ਥਾਵਾਂ ’ਤੇ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ। Punjab Conference News