Power Employees Protest - Sach Kahoon Punjabi

Power Employees Protest: ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਵੱਲੋਂ ਮੈਨੇਜਮੈਂਟ ਖ਼ਿਲਾਫ਼ ਸੰਘਰਸ਼ ਦਾ ਐਲਾਨ
(ਗੁਰਪ੍ਰੀਤ ਪੱਕਾ) ਫ਼ਰੀਦਕੋਟ। ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਵੱਲੋਂ ਬਿਜਲੀ ਮੁਲਾਜ਼ਮਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਬਿਜਲੀ ਬੋਰਡ ਦੀ ਮੈਨੇਜਮੈਂਟ ਵੱਲੋਂ ਮੰਨਣ ਤੋਂ ਇਨਕਾਰ ਕਰਨ ਦੇ ਰੋਸ ਵਜੋਂ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ। ਮੋਰਚੇ ਦੇ ਆਗੂਆਂ ਨੇ ਦੱਸਿਆ ਕਿ 15 ਜੂਨ ਤੋਂ 22 ਜੂਨ ਤੱਕ ਸਰਕਲ ਪੱਧਰ ’ਤੇ ਰੋਸ ਧਰਨੇ ਲਗਾਏ ਜਾਣਗੇ, ਜਦਕਿ 24 ਜੂਨ ਨੂੰ ਖੰਨਾ ਵਿਖੇ ਬਿਜਲੀ ਮੰਤਰੀ ਦੀ ਰਿਹਾਇਸ਼ ਅੱਗੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਇਸੇ ਲੜੀ ਤਹਿਤ ਫ਼ਰੀਦਕੋਟ ਸਰਕਲ ਦਾ ਰੋਸ ਧਰਨਾ ਸਰਕਲ ਦਫ਼ਤਰ ਅੱਗੇ ਸਰਕਲ ਪ੍ਰਧਾਨ ਇੰਜੀਨੀਅਰ ਗੁਰਪ੍ਰੀਤ ਸਿੰਘ ਸਦਿਉੜਾ ਦੀ ਅਗਵਾਈ ਹੇਠ ਲਗਾਇਆ ਗਿਆ। ਧਰਨੇ ਵਿੱਚ ਸੂਬਾ ਜਨਰਲ ਸਕੱਤਰ ਹਰਪ੍ਰੀਤ ਸਿੰਘ ਫ਼ਰੀਦਕੋਟ ਅਤੇ ਸੂਬਾ ਸਕੱਤਰ ਇੰਜੀਨੀਅਰ ਸ਼ਿੰਗਾਰ ਚੰਦ ਮਹਿਰੋਕ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਬਿਜਲੀ ਬੋਰਡ ਵਿੱਚ 72 ਹਜ਼ਾਰ ਅਸਾਮੀਆਂ ਮਨਜ਼ੂਰ ਹੋਣ ਦੇ ਬਾਵਜ਼ੂਦ ਮੌਜੂਦਾ ਸਮੇਂ ਸਿਰਫ਼ ਕਰੀਬ 28 ਹਜ਼ਾਰ ਕਰਮਚਾਰੀ ਹੀ ਸੇਵਾਵਾਂ ਨਿਭਾ ਰਹੇ ਹਨ। ਘੱਟ ਸਟਾਫ਼ ਕਾਰਨ ਮੁਲਾਜ਼ਮਾਂ ਨੂੰ ਦਿਨ-ਰਾਤ ਔਖੇ ਹਾਲਾਤਾਂ ਵਿੱਚ ਕੰਮ ਕਰਨਾ ਪੈ ਰਿਹਾ ਹੈ ਅਤੇ ਵੱਧ ਵਰਕਲੋਡ ਕਾਰਨ ਹਾਦਸਿਆਂ ਦਾ ਖ਼ਤਰਾ ਵੀ ਵਧ ਰਿਹਾ ਹੈ।

ਇਹ ਵੀ ਪੜ੍ਹੋ: Road Accident News: ਫਤਿਹਾਬਾਦ ’ਚ ਤੇਜ਼ ਰਫ਼ਤਾਰ ਨਿੱਜੀ ਬੱਸ ਖੇਤ ’ਚ ਪਲਟੀ, ਤਿੰਨ ਯਾਤਰੀਆਂ ਦੀ ਮੌਤ ਤੇ 12 ਜ਼ਖਮੀ

ਆਗੂਆਂ ਨੇ ਪੰਜਾਬ ਸਰਕਾਰ ’ਤੇ ਦੋਸ਼ ਲਾਇਆ ਕਿ ਮੁਲਾਜ਼ਮਾਂ ਨੂੰ 16 ਫ਼ੀਸਦੀ ਮਹਿੰਗਾਈ ਭੱਤੇ (ਡੀ.ਏ.) ਦੀ ਬਕਾਇਆ ਕਿਸ਼ਤ ਜਾਰੀ ਨਹੀਂ ਕੀਤੀ ਗਈ, ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੇ ਵਾਅਦੇ ਵੀ ਪੂਰੇ ਨਹੀਂ ਕੀਤੇ ਗਏ। ਉਨ੍ਹਾਂ ਕਿਹਾ ਕਿ ਭਰਤੀਆਂ ਵਿੱਚ ਕੀਤੀਆਂ ਗਈਆਂ ਸੋਧਾਂ ਕਾਰਨ ਪੰਜਾਬ ਦੇ ਨੌਜਵਾਨਾਂ ਦੇ ਰੁਜ਼ਗਾਰ ਦੇ ਮੌਕੇ ਪ੍ਰਭਾਵਿਤ ਹੋ ਰਹੇ ਹਨ। ਮੋਰਚੇ ਨੇ ਮੰਗ ਕੀਤੀ ਕਿ ਬਿਜਲੀ ਨਿਗਮ ਵਿੱਚ ਖਾਲੀ ਅਸਾਮੀਆਂ ਨੂੰ ਨਿਯਮਿਤ ਭਰਤੀ ਰਾਹੀਂ ਭਰਿਆ ਜਾਵੇ, ਨਵੇਂ ਭਰਤੀ ਮੁਲਾਜ਼ਮਾਂ ਨੂੰ ਸੱਤਵੇਂ ਤਨਖ਼ਾਹ ਕਮਿਸ਼ਨ ਅਨੁਸਾਰ ਲਾਭ ਦਿੱਤੇ ਜਾਣ, 07/2021 ਤੋਂ ਪਹਿਲਾਂ ਭਰਤੀ ਹੋਏ ਮੁਲਾਜ਼ਮਾਂ ਨੂੰ 35,400 ਰੁਪਏ ਦਾ ਸਕੇਲ ਅਤੇ 15 ਫ਼ੀਸਦੀ ਵਾਧਾ ਦਿੱਤਾ ਜਾਵੇ। ਇਸ ਤੋਂ ਇਲਾਵਾ ਸੋਲੇਸ਼ੀਅਮ ਵਾਲੇ ਮ੍ਰਿਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਬਿਨਾਂ ਸ਼ਰਤ ਨੌਕਰੀ ਦੇਣ, ਬਿਜਲੀ ਨਿਗਮ ਦੀਆਂ ਜ਼ਮੀਨਾਂ ਦੀ ਵਿਕਰੀ ਰੋਕਣ ਅਤੇ ਰੋਪੜ ਵਿਖੇ ਦੋ 800 ਮੈਗਾਵਾਟ ਦੇ ਥਰਮਲ ਪਲਾਂਟ ਸਰਕਾਰੀ ਖੇਤਰ ਵਿੱਚ ਸਥਾਪਿਤ ਕਰਨ ਦੀ ਮੰਗ ਵੀ ਉਠਾਈ ਗਈ।

Power Employees Protest: ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਵੱਲੋਂ ਮੈਨੇਜਮੈਂਟ ਖ਼ਿਲਾਫ਼ ਸੰਘਰਸ਼ ਦਾ ਐਲਾਨ

ਆਗੂਆਂ ਨੇ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਨੂੰ ਅਪੀਲ ਕੀਤੀ ਕਿ ਮੁਲਾਜ਼ਮਾਂ ਦੀਆਂ ਮੰਗਾਂ ਦਾ ਜਲਦੀ ਹੱਲ ਕਰਕੇ ਬਿਜਲੀ ਨਿਗਮ ਅੰਦਰ ਸਨਅਤੀ ਮਾਹੌਲ ਨੂੰ ਬਣਾਈ ਰੱਖਿਆ ਜਾਵੇ। ਇਸ ਮੌਕੇ ਸਰਕਲ ਪ੍ਰਧਾਨ ਗੁਰਪ੍ਰੀਤ ਸਿੰਘ ਸਦਿਉੜਾ, ਨਰਿੰਦਰਜੀਤ ਸਿੰਘ, ਅਮਰ ਚੰਦ, ਗੁਰਬਿੰਦਰ ਸਿੰਘ, ਸਾਬਕਾ ਜੋਨ ਪ੍ਰਧਾਨ ਦਰਸ਼ਨ ਸਿੰਘ ਸਰਾਵਾਂ, ਰਣਜੀਤ ਸਿੰਘ ਨੰਗਲ, ਗੁਰਤੇਜ ਸਿੰਘ ਚੀਮਾ, ਚੰਦਰ ਸ਼ੇਖਰ ਜੈਤੋ, ਨਰਿੰਦਰ ਸਿੰਘ ਰਾਜਾ, ਜਸਵੀਰ ਸਿੰਘ ਟਹਿਣਾ, ਬਲਵਿੰਦਰ ਰਾਮ ਸ਼ਰਮਾ, ਸੁਖਚੈਨ ਸਿੰਘ ਚੈਨਾਂ, ਸ਼ਮਿੰਦਰ ਸਿੰਘ ਬਾਜਾਖਾਨਾ, ਸਿਮਰਜੀਤ ਸਿੰਘ, ਇਕਬਾਲ ਸਿੰਘ, ਹਰਪ੍ਰੀਤ ਸਿੰਘ ਖ਼ਾਲਸਾ, ਰਾਜਪਾਲ ਅਤੇ ਇੰਦਰਜੀਤ ਸਿੰਘ ਖ਼ਾਲਸਾ ਸਮੇਤ ਹੋਰ ਆਗੂ ਹਾਜ਼ਰ ਸਨ। ਸਟੇਜ ਦੀ ਕਾਰਵਾਈ ਸਰਕਲ ਸਕੱਤਰ ਗੁਰਬਿੰਦਰ ਸਿੰਘ ਵੱਲੋਂ ਨਿਭਾਈ ਗਈ।

Jalalabad Protest: ਬਿਜਲੀ ਕਾਮਿਆਂ ਵੱਲੋਂ ਤੀਸਰੇ ਦਿਨ ਸਮੂਹਿਕ ਛੁੱਟੀ ਲੈ ਕੇ ਮੰਡਲ ਜਲਾਲਾਬਾਦ ਦਫਤਰ ਅੱਗੇ ਰੋਸ ਧਰਨਾ
Jalalabad Protest: (ਰਜਨੀਸ਼ ਰਵੀ) ਜਲਾਲਾਬਾਦ। ਸਾਝਾ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ (ਰਜਿ 24), ਪੈਨਸ਼ਨਰਜ਼ ਯੂਨੀਅਨ (ਸੰਬੰਧਤ ਏਟਕ), ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ, ਪਾਵਰ ਟਰਾਂਸਮਿਸ਼ਨ ਇੰਪਲਾਈਜ਼ ਐਸੋਸੀਏਸ਼ਨ ਦੇ ਸੱਦੇ ’ਤੇ ਸਮੁੱਚੇ ਪੰਜਾਬ ਅੰਦਰ ਬਿਜਲੀ ਕਾਮਿਆਂ ਵੱਲੋਂ ਲਗਾਤਾਰ ਤੀਸਰੇ ਦਿਨ ਸਮੂਹਿਕ ਛੁੱਟੀ ਲੈ ਕੇ ਮੰਡਲ ਜਲਾਲਾਬਾਦ ਦਫਤਰ ਅੱਗੇ ਇੰਜ ਭਾਗ ਸਿੰਘ ਐਸਡੀਓ ਗੁਰੂਹਰਸਹਾਏ ਦੀ ਪ੍ਰਧਾਨਗੀ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਬਾਰੇ ਪ੍ਰੈਸ ਨੂੰ ਸੁਖਵਿੰਦਰ ਭਗਤ ਜਨਰਲ ਸਕੱਤਰ ਪੰਜਾਬ ਅਤੇ ਹਰਦੇਵ ਸਿੰਘ ਕਾਠਗੜ੍ਹ ਮੰਡਲ ਆਗੂ ਨੇ ਸਾਝੇ ਤੌਰ ’ਤੇ ਜਾਣਕਾਰੀ ਦਿੰਦਿਆਂ ਨੇ ਕਿਹਾ ਕਿ ਜੱਥੇਬੰਦੀ ਵੱਲੋਂ ਮਿਤੀ 11 ਅਪ੍ਰੈਲ ਨੂੰ ਆਪਣਾ ਮੰਗ-ਪੱਤਰ ਮੈਨੇਜਮੈਂਟ ਨੂੰ ਦਿੱਤਾ, ਜਿਸ ਉਪਰੰਤ ਮਿਤੀ 02-06-25 ਨੂੰ ਬਿਜਲੀ ਮੰਤਰੀ ਦੀ ਹਾਜ਼ਰੀ ਵਿੱਚ ਮੁਲਾਜ਼ਮ ਮੰਗਾਂ ਉੱਪਰ ਸਹਿਮਤੀਆਂ ਬਣੀਆਂ ਸਨ, ਪਰੰਤੂ ਦੋ ਮਹੀਨੇ ਤੋਂ ਉਪਰ ਸਮਾਂ ਲੰਘ ਜਾਣ ਉਪਰੰਤ ਵੀ ਸਹਿਮਤੀਆਂ ਲਾਗੂ ਨਹੀਂ ਕੀਤਿਆਂ ਗਈਆਂ, ਜਿਸ ਉਪਰੰਤ ਬਿਜਲੀ ਕਾਮਿਆਂ ਵੱਲੋਂ 24 ਜੂਨ ਤੋਂ ਵਰਕ ਟੂ ਰੂਲ ਮੁਤਾਬਿਕ ਅਪਣੀ ਬਣਦੀ ਡਿਊਟੀ ਕੀਤੀ ਜਾ ਰਹੀ ਹੈ ਅਤੇ ਮਿਤੀ 27 ਜੁਲਾਈ ਨੂੰ ਬਿਜਲੀ ਮੰਤਰੀ ਦੀ ਅੰਮ੍ਰਿਤਸਰ ਰਿਹਾਇਸ਼ ਅੱਗੇ ਵਿਸ਼ਾਲ ਰੋਸ ਧਰਨਾ ਲਗਾਉਣ ਉਪਰੰਤ 11 ਅਗਸਤ ਤੋਂ 13 ਅਗਸਤ ਤੱਕ ਸਮੂਹਿਕ ਛੁੱਟੀ ’ਤੇ ਚੱਲ ਰਹੇ ਹਨ,ਕਈ ਸਰਕਲਾਂ ਵਿੱਚ 90 ਫੀਸਦੀ ਤੋਂ ਵੱਧ ਕਾਮੇ ਛੁੱਟੀ ’ਤੇ ਹਨ ।

ਇਹ ਵੀ ਪੜ੍ਹੋ: Rohit Sharma: ਆਈਸੀਸੀ ਰੈਂਕਿੰਗ, ਹਿਟਮੈਨ ਨੇ ਬਾਬਰ ਆਜ਼ਮ ਨੂੰ ਛੱਡਿਆ ਪਿੱਛੇ

ਆਗੂਆਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਦੀ ਨਿਖੇਧੀ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਨੂੰ ਲਾਗੂ ਕਰਨ ਦੀ ਥਾਂ ’ਤੇ ਟਕਰਾਅ ਦੀ ਨੀਤੀ ਅਪਣਾਈ ਜਾ ਰਹੀ ਹੈ। ਆਗੂਆਂ ਨੇ ਦੱਸਿਆ ਕਿ ਬਿਜਲੀ ਕਾਮਿਆਂ ਦੀਆਂ ਪ੍ਰਮੁੱਖ ਮੰਗਾਂ ਜਿਵੇਂ- ਬੋਰਡ ਨੂੰ ਪਰਾਈਵੇਟ ਹੱਥਾਂ ਵਿੱਚ ਦੇਣ ਤੋਂ ਰੋਕਣ, ਹਜ਼ਾਰਾਂ ਖ਼ਾਲੀ ਅਸਾਮੀਆਂ ਉੱਪਰ ਰੈਗੂਲਰ ਭਰਤੀ ਇੱਕੋ ਅਸਾਮੀ ਉਪਰ ਕੰਮ ਕਰ ਰਹੇ ਕਰਮਚਾਰੀਆਂ ਨੂੰ ਬਰਾਬਰ ਤਨਖਾਹ,

1997 ਤੋਂ ਮਹਿਕਮੇ ਚ ਕੰਮ ਕਰ ਰਹੇ ਕੰਟਰੈਕਟ ਮੀਟਰ ਰੀਡਰ, ਬੀ ਡੀ, ਕੈਸ਼ੀਅਰਾਂ ਨੂੰ ਸਪੈਸ਼ਲ ਕੰਟੀਜੈੰਟ ਬਣਾਉਣਾ, ਵੱਖ-ਵੱਖ ਏਜੰਸੀ ਰਾਹੀਂ ਭਰਤੀ ਕੱਚੇ ਕਾਮੇ ਮਹਿਕਮੇ ਵਿੱਚ ਸਮਾਉਣ, ਸੋਲੇਸ਼ੀਅਮ ਪਾਲਿਸੀ ਤਹਿਤ ਭਰਤੀ ਕੀਤੇ ਕਾਮਿਆਂ ਉੱਪਰ 12 ਫੀਸਦੀ ਵਿਆਜ ਦੀ ਅਣਮਨੁੱਖੀ ਸ਼ਰਤ ਹਟਾਉਣ, ਮੁਲਾਜ਼ਮਾਂ ਦੇ ਡੀ ਏ/ ਭੱਤੇ,ਸੋਧੇ ਸਕੇਲਾਂ ਦੇ ਪੈਨਸ਼ਨ/ ਤਨਖਾਹ ਦੇ ਏਰੀਅਰ, ਗਰਿੱਡ/ ਫੀਲਡ/ ਦਫਤਰੀ ਸਟਾਫ ਦੀਆਂ ਮੰਗਾਂ, ਪੈਨਸ਼ਨਰਾਂ ਦੇ ਵਿਕਾਸ ਟੈਕਸ ਆਦਿ ਮੰਗਾਂ ਨੂੰ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਸਹਿਮਤੀ ਹੋਣ ਤੋਂ ਬਾਅਦ ਲਾਗੂ ਕਰਨ ਤੋਂ ਇਨਕਾਰ ਕਰ ਰਹੀ ਹੈ।

ਜਿਸ ਕਰਕੇ ਸਮੁੱਚੇ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਹੈ, ਜੇਕਰ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਨੇ ਹੋਈਆਂ ਸਹਿਮਤੀਆਂ ਲਾਗੂ ਨਹੀਂ ਕੀਤਿਆਂ, ਜਿਸਦੇ ਰੋਸ ਵਜੋਂ ਜੱਥੇਬੰਦੀ ਵੱਲੋਂ ਸਮੂਹਿਕ ਛੁੱਟੀ ਵਿੱਚ ਵਾਧਾ ਕਰਕੇ 14 ਅਤੇ 15 ਅਗਸਤ ਨੂੰ ਵੀ ਸਮੂਹਿਕ ਛੁੱਟੀ ਦਾ ਐਲਾਨ ਕਰਨਾ ਪੈ ਗਿਆ, ਜਿਸਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਦੀ ਅਪਣੀ ਹੀ ਹੋਵੇਗੀ। Jalalabad Protest

ਪ੍ਰੈਸ ਨੂੰ ਜੱਥੇਬੰਦੀ ਦੇ ਆਗੂਆਂ ਰੋਹਿਤ ਬਾਘਲਾ ਇੰਪਲਾਈਜ ਫੈਡਰੈਸ਼ਨ ਮੰਡਲ ਆਗੂ, ਇੰਜ ਕ੍ਰਿਸਨ ਸਿੰਘ ਜੁਆਇੰਟ ਸਕੱਤਰ ਸਰਕਲ ਬਠਿੰਡਾ, ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲ੍ਹਾ ਪ੍ਰਧਾਨ ਜੋਗਾ ਸਿੰਘ ਭੋਡਈਪੁਰ,ਰੋਸਨ ਲਾਲ ਪੈਨਸ਼ਨਰ ਆਗੂ, ਗਿਆਨ ਚੰਦ, ਐਸ ਗਈ ਓ ਇੰਜ ਲਵਪਰੀਤ ਸਿੰਘ, ਐਸ ਡੀ ਓ ਇੰਜ ਗੱਬਰ ਸਿੰਘ, ਪੈਨਸ਼ਨਰ ਮੰਡਲ ਆਗੂ ਜਗਦੀਸ਼ ਛਾਬੜਾ ਆਦਿ ਨੇ ਵੀ ਸੰਬੋਧਨ ਕੀਤਾ।