Nature Conservation - Sach Kahoon Punjabi

Nature Conservation: ਕੁਦਰਤ ਤੋਂ ਦੂਰੀ ਵਧੀ ਤਾਂ ਸੰਕਟ ਹੋਰ ਡੂੰਘਾ ਹੋਵੇਗਾ
Nature Conservation: ਕੁਦਰਤ ਤੇ ਮਨੁੱਖ ਦਾ ਰਿਸ਼ਤਾ ਸਦੀਆਂ ਪੁਰਾਣਾ ਤੇ ਡੂੰਘਾ ਰਿਹਾ ਹੈ। ਮਨੁੱਖੀ ਸੱਭਿਆਚਾਰ ਦਾ ਵਿਕਾਸ ਨਦੀਆਂ, ਜੰਗਲਾਂ, ਪਹਾੜਾਂ ਤੇ ਉਪਜਾਊ ਧਰਤੀ ਦੇ ਸਹਾਰੇ ਹੀ ਸੰਭਵ ਹੋਇਆ। ਪ੍ਰਿਥਵੀ ’ਤੇ ਜੀਵਨ ਦਾ ਸੰਤੁਲਨ ਕਿਸੇ ਇੱਕ ਤੱਤ ਤੋਂ ਨਹੀਂ, ਸਗੋਂ ਅਣਗਿਣਤ ਜੀਵ-ਜੰਤੂਆਂ, ਵਨਸਪਤੀਆਂ, ਜਲ ਸਰੋਤਾਂ ਅਤੇ ਕੁਦਰਤੀ ਵਿਸਥਾਵਾਂ ਦੇ ਸਮੂਹਿਕ ਸਹਿਯੋਗ ਨਾਲ ਬਣਿਆ ਰਹਿੰਦਾ ਹੈ। ਇਹੀ ਜੈਵਿਕ ਵਿਭਿੰਨਤਾ ਪ੍ਰਿਥਵੀ ਨੂੰ ਜੀਵਤ ਬਣਾਈ ਰੱਖਦੀ ਹੈ। ਅੱਜ ਦੁਨੀਆਂ ਜਿਸ ਪੌਣਪਾਣੀ ਸੰਕਟ ਦਾ ਸਾਹਮਣਾ ਕਰ ਰਹੀ ਹੈ, ਉਸ ਦੇ ਪਿੱਛੇ ਕੁਦਰਤ ਨਾਲ ਲਗਾਤਾਰ ਵਧਦੀ ਦਖਲਅੰਦਾਜ਼ੀ ਵੱਡਾ ਕਾਰਨ ਹੈ। ਵਧਦਾ ਤਾਪਮਾਨ, ਬੇਰੁੱਤੀ ਬਾਰਿਸ਼, ਸਮੁੰਦਰੀ ਤੂਫਾਨ, ਸੋਕਾ, ਹੜ੍ਹ ਅਤੇ ਜੰਗਲਾਂ ’ਚ ਅੱਗ ਦੀਆਂ ਵਧਦੀਆਂ ਘਟਨਾਵਾਂ ਸਪੱਸ਼ਟ ਸੰਕੇਤ ਦਿੰਦੀਆਂ ਹਨ ਕਿ ਪ੍ਰਿਥਵੀ ਦਾ ਕੁਦਰਤੀ ਸੰਤੁਲਨ ਤੇਜ਼ੀ ਨਾਲ ਵਿਗੜ ਰਿਹਾ ਹੈ।

ਵਿਗਿਆਨ ਤੇ ਵਾਤਾਵਰਨ ਨਾਲ ਜੁੜੀਆਂ ਅੰਤਰਰਾਸ਼ਟਰੀ ਸੰਸਥਾਵਾਂ ਦੀਆਂ ਰਿਪੋਰਟਾਂ ਵੀ ਸਥਿਤੀ ਦੀ ਗੰਭੀਰਤਾ ਨੂੰ ਸਾਹਮਣੇ ਰੱਖਦੀਆਂ ਹਨ। ਸਾਲ 2019 ਵਿੱਚ ਜਾਰੀ ਵਿਸ਼ਵ ਮੁਲਾਂਕਣ ਰਿਪੋਰਟ ਵਿੱਚ ਦੱਸਿਆ ਗਿਆ ਕਿ ਦੁਨੀਆਂ ਦੀਆਂ ਲਗਭਗ ਦਸ ਲੱਖ ਪ੍ਰਜਾਤੀਆਂ ਵਿਲੁਪਤ ਹੋਣ ਦੇ ਖਤਰੇ ’ਚ ਹਨ। ਇਹ ਆਮ ਕੁਦਰਤੀ ਪ੍ਰਕਿਰਿਆ ਨਹੀਂ, ਸਗੋਂ ਮਨੁੱਖੀ ਗਤੀਵਿਧੀਆਂ ਦਾ ਨਤੀਜਾ ਹੈ। ਜੰਗਲਾਂ ਦੀ ਅੰਨ੍ਹੇਵਾਹ ਕਟਾਈ, ਪ੍ਰਦੂਸ਼ਣ, ਬਿਨ ਯੋਜਨਾ ਸ਼ਹਿਰੀਕਰਨ ਤੇ ਕੁਦਰਤੀ ਸਰੋਤਾਂ ਦਾ ਅਤਿਅੰਤ ਖਾਤਮੇ ਨੇ ਜੀਵ-ਜੰਤੂਆਂ ਤੇ ਵਨਸਪਤੀਆਂ ਦੀ ਹੋਂਦ ਨੂੰ ਸੰਕਟ ’ਚ ਪਾ ਦਿੱਤਾ ਹੈ। ਵਿਸ਼ਵ ਵਣਜੀਵ ਕੋਸ਼ ਦੀ 2022 ਦੀ ਰਿਪੋਰਟ ਵਿੱਚ ਵੀ ਇਹ ਸਾਹਮਣੇ ਆਇਆ ਕਿ ਪਿਛਲੇ ਲਗਭਗ ਪੰਜਾਹ ਸਾਲਾਂ ਵਿੱਚ ਦੁਨੀਆਂ ਭਰ ’ਚ ਵਣਜੀਵਾਂ ਦੀ ਗਿਣਤੀ ਵਿੱਚ ਔਸਤਨ 69 ਫੀਸਦੀ ਗਿਰਾਵਟ ਦਰਜ ਕੀਤੀ ਗਈ।

Read Also : Moga News: ਨਸ਼ੇ ਚ ਧੁੱਤ ਲੜਕੇ ਲੜਕੀ ਦੀ ਵੀਡੀਓ ਵਾਇਰਲ

ਇਹ ਗਿਰਾਵਟ ਸਿਰਫ਼ ਜੀਵਾਂ ਦੀ ਗਿਣਤੀ ਘੱਟ ਹੋਣ ਦਾ ਸੰਕੇਤ ਨਹੀਂ, ਸਗੋਂ ਪੂਰੇ ਤੰਤਰ ਦੇ ਕਮਜ਼ੋਰ ਪੈਣ ਦੀ ਚਿਤਾਵਨੀ ਹੈ। ਭਾਰਤ ਦੇ ਸੰਦਰਭ ’ਚ ਇਹ ਵਿਸ਼ਾ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ। ਭਾਰਤ ਉਨ੍ਹਾਂ ਦੇਸ਼ਾਂ ਵਿੱਚ ਸ਼ਾਮਲ ਹੈ, ਜਿੱਥੇ ਜੈਵਿਕ ਵਿਭਿੰਨਤਾ ਬਹੁਤ ਜ਼ਿਆਦਾ ਹੈ। ਦੁਨੀਆਂ ਦੇ ਕੁੱਲ ਭੂ-ਭਾਗ ਦਾ ਛੋਟਾ ਹਿੱਸਾ ਹੋਣ ਦੇ ਬਾਵਜੂਦ ਇੱਥੇ ਹਜ਼ਾਰਾਂ ਕਿਸਮਾਂ ਦੀਆਂ ਵਨਸਪਤੀਆਂ, ਪਸ਼ੂ-ਪੰਛੀ ਤੇ ਸੂਖਮ ਜੀਵ ਪਾਏ ਜਾਂਦੇ ਹਨ। ਹਿਮਾਲਿਆਂ ਦੀਆਂ ਪਰਬਤ ਲੜੀਆਂ, ਪੱਛਮੀ ਘਾਟ, ਸੁੰਦਰਬਨ, ਅੰਡਮਾਨ-ਨਿਕੋਬਾਰ ਟਾਪੂ ਸਮੂਹ ਅਤੇ ਥਾਰ ਮਾਰੂੁਥਲ ਵਰਗੀਆਂ ਭੂਗੋਲਿਕ ਰਚਨਾਵਾਂ ਕੁਦਰਤ ਦੀ ਅਨਮੋਲ ਵਿਰਾਸਤ ਹਨ। ਪਰ ਬਦਕਿਸਮਤੀ ਵਿਕਾਸ ਦੇ ਨਾਂਅ ’ਤੇ ਇਨ੍ਹਾਂ ਕੁਦਰਤੀ ਖੇਤਰਾਂ ’ਤੇ ਦਬਾਅ ਲਗਾਤਾਰ ਵਧ ਰਿਹਾ ਹੈ। ਤੇਜ਼ੀ ਨਾਲ ਫੈਲਦੇ ਸ਼ਹਿਰ, ਸੜਕਾਂ ਅਤੇ ਇਮਾਰਤਾਂ ਦਾ ਵਿਸਥਾਰ, ਗੈਰ ਕਾਨੂੰਨੀ ਮਾਇਨਿੰਗ ਅਤੇ ਜੰਗਲਾਂ ਦੀ ਕਟਾਈ ਨੇ ਜੈਵਿਕ ਵਿਭਿੰਨਤਾ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਹੈ। ਰਾਜਸਥਾਨ ਦਾ ਗੋਡਾਵਣ ਇਸ ਦੀ ਵੱਡੀ ਉਦਾਹਰਨ ਹੈ।

ਇੱਕ ਵਾਰ ਰੇਗਿਸਤਾਨੀ ਖੇਤਰ ਦੀ ਪਛਾਣ ਮੰਨਿਆ ਜਾਣ ਵਾਲਾ ਇਹ ਪੰਛੀ ਅੱਜ ਅਲੋਪ ਹੋਣ ਦੇ ਕਗਾਰ ’ਤੇ ਪਹੁੰਚ ਚੁੱਕਾ ਹੈ। ਇਸੇ ਤਰ੍ਹਾਂ ਗੰਗਾ ਡਾਲਫਿਨ, ਹਿਮ ਤਿੰਦੂਆ ਅਤੇ ਕਈ ਹੋਰ ਦੁਰਲੱਭ ਪ੍ਰਜਾਤੀਆਂ ਵੀ ਆਪਣੀ ਹੋਂਦ ਬਚਾਉਣ ਦੇ ਸੰਘਰਸ਼ ਵਿੱਚ ਹਨ। ਜੇਕਰ ਸਮਾਂ ਰਹਿੰਦੇ ਠੋਸ ਕਦਮ ਨਾ ਚੁੱਕੇ ਗਏ ਤਾਂ ਆਉਣ ਵਾਲੇ ਸਾਲਾਂ ਵਿੱਚ ਬਹੁਤੀਆਂ ਪ੍ਰਜਾਤੀਆਂ ਹਮੇਸ਼ਾ ਲਈ ਪ੍ਰਿਥਵੀ ਤੋਂ ਖਤਮ ਹੋ ਸਕਦੀਆਂ ਹਨ। ਪੌਣ-ਪਾਣੀ ਬਦਲਾਅ ਨੇ ਇਸ ਸੰਕਟ ਨੂੰ ਹੋਰ ਡੂੰਘਾ ਬਣਾ ਦਿੱਤਾ ਹੈ। ਤਾਪਮਾਨ ਵਧਣ ਨਾਲ ਜੀਵਾਂ ਦੀ ਕੁਦਰਤੀ ਰਿਹਾਇਸ਼ ਪ੍ਰਭਾਵਿਤ ਹੋ ਰਹੇ ਹਨ। ਪਹਾੜੀ ਖੇਤਰਾਂ ਵਿੱਚ ਰਹਿਣ ਵਾਲੇ ਜੀਵ ਉੱਚੀਆਂ ਥਾਵਾਂ ਵੱਲ ਜਾਣ ਲਈ ਮਜਬੂਰ ਹੋ ਰਹੇ ਹਨ, ਜਦਕਿ ਸਮੁੰਦਰੀ ਜੀਵ ਪ੍ਰਦੂਸ਼ਣ ਅਤੇ ਸਮੁੰਦਰ ਦੇ ਵਧਦੇ ਤਾਪਮਾਨ ਤੋਂ ਪ੍ਰਭਾਵਿਤ ਹੋ ਰਹੇ ਹਨ। ਇਸ ਦਾ ਅਸਰ ਸਿਰਫ਼ ਵਣਜੀਵ ਤੱਕ ਸੀਮਤ ਨਹੀਂ ਰਹਿੰਦਾ।

ਖੇਤੀ, ਜਲ ਸਰੋਤ ਅਤੇ ਖੁਰਾਕ ਸੁਰੱਖਿਆ ਵੀ ਇਸ ਤੋਂ ਸਿੱਧੇ ਤੌਰ ’ਤੇ ਪ੍ਰਭਾਵਿਤ ਹੁੰਦੀ ਹੈ। ਖੁਰਾਕ ਤੇ ਖੇਤੀਬਾੜੀ ਸੰਸਥਾ ਅਨੁਸਾਰ ਦੁਨੀਆਂ ਦੀਆਂ ਜ਼ਿਆਦਾਤਰ ਖੁਰਾਕੀ ਫਸਲਾਂ ਪਰਾਗਣ ਕਰਨ ਵਾਲੇ ਜੀਵਾਂ ’ਤੇ ਨਿਰਭਰ ਹਨ। ਮਧੂ ਮੱਖੀਆਂ ਅਤੇ ਹੋਰ ਪਰਾਗਣਕਾਰੀ ਜੀਵਾਂ ਦੀ ਗਿਣਤੀ ਘਟਣ ਦਾ ਮਤਲਬ ਹੈ ਖੇਤੀ ਉਤਪਾਦਨ ਵਿੱਚ ਕਮੀ ਅਤੇ ਭਵਿੱਖ ਵਿੱਚ ਖੁਰਾਕੀ ਸੰਕਟ ਦਾ ਖਤਰਾ।  ਅੱਜ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਵਿਕਾਸ ਅਤੇ ਵਾਤਾਵਰਨ ਵਿਚਾਲੇ ਸੰਤੁਲਨ ਦੀ ਚਰਚਾ ਤਾਂ ਲਗਾਤਾਰ ਹੁੰਦੀ ਹੈ, ਪਰ ਵਿਵਹਾਰ ਵਿੱਚ ਆਰਥਿਕ ਲਾਭ ਨੂੰ ਵਧੇਰੇ ਤਰਜੀਹ ਦਿੱਤੀ ਜਾਂਦੀ ਹੈ। ਜੰਗਲਾਂ ਨੂੰ ਲੱਕੜ ਅਤੇ ਧਰਤੀ ਦਾ ਸਰੋਤ, ਨਦੀਆਂ ਨੂੰ ਜਲ ਭੰਡਾਰ ਅਤੇ ਪਹਾੜਾਂ ਨੂੰ ਖਣਿਜ ਸੰਪਦਾ ਮੰਨਣ ਵਾਲੀ ਸੋਚ ਨੇ ਕੁਦਰਤ ਨੂੰ ਡੂੰਘੀ ਚੋਟ ਪਹੁੰਚਾਈ ਹੈ। ਮਨੁੱਖ ਇਹ ਭੁੱਲਦਾ ਜਾ ਰਿਹਾ ਹੈ ਕਿ ਕੁਦਰਤ ਦੀ ਹੋਂਦ ਕਮਜ਼ੋਰ ਹੋਇਆ।

ਤਾਂ ਉਸ ਦਾ ਪ੍ਰਭਾਵ ਸਭ ਤੋਂ ਪਹਿਲਾਂ ਮਨੁੱਖੀ ਜੀਵਨ ’ਤੇ ਹੀ ਪਵੇਗਾ। ਪ੍ਰਦੂਸ਼ਿਤ ਨਦੀਆਂ, ਘੱਟਦੇ ਜੰਗਲ ਅਤੇ ਵਿਗੜਦਾ ਮੌਸਮ ਅੰਤ ਵਿੱਚ ਸਮਾਜ ਅਤੇ ਅਰਥਵਿਵਸਥਾ ਦੋਵਾਂ ਨੂੰ ਪ੍ਰਭਾਵਿਤ ਕਰਦੇ ਹਨ। ਅਸਲ ’ਚ ਵਿਕਾਸ ਉਸੇ ਨੂੰ ਮੰਨਿਆ ਜਾਣਾ ਚਾਹੀਦਾ ਹੈ, ਜਿਸ ਵਿੱਚ ਕੁਦਰਤ ਅਤੇ ਮਨੁੱਖ ਦੋਵਾਂ ਦਾ ਹਿਤ ਸੁਰੱਖਿਅਤ ਰਹੇ। ਚੌੜੀਆਂ ਸੜਕਾਂ, ਉੱਚੀਆਂ ਇਮਾਰਤਾਂ ਅਤੇ ਉਦਯੋਗਿਕ ਵਿਸਥਾਰ ਤਰੱਕੀ ਦੇ ਸੰਕੇਤ ਹੋ ਸਕਦੇ ਹਨ, ਪਰ ਜੇਕਰ ਇਨ੍ਹਾਂ ਕਾਰਨਾਂ ਕਰਕੇ ਵਾਤਾਵਰਨ ਨਾਸ਼ ਹੋ ਰਿਹਾ ਹੈ ਤਾਂ ਇਸ ਤਰ੍ਹਾਂ ਦੀ ਤਰੱਕੀ ਟਿਕਾਊ ਨਹੀਂ ਕਿਹਾ ਜਾ ਸਕਦਾ। ਪ੍ਰਿਥਵੀ ਸਿਰਫ਼ ਮੌਜੂਦਾ ਪੀੜ੍ਹੀ ਦੀ ਜਾਇਦਾਦ ਨਹੀਂ ਹੈ। ਆਉਣ ਵਾਲੀਆਂ ਪੀੜ੍ਹੀਆਂ ਦਾ ਵੀ ਇਸ ’ਤੇ ਬਰਾਬਰ ਹੱਕ ਹੈ।

ਇਸ ਲਈ ਅੱਜ ਇਹ ਲੋੜੀਂਦਾ ਹੋ ਗਿਆ ਹੈ ਕਿ ਵਿਕਾਸ ਦੀਆਂ ਯੋਜਨਾਵਾਂ ਵਿੱਚ ਵਾਤਾਵਰਨ ਸੁਰੱਖਿਆ ਨੂੰ ਕੇਂਦਰ ਵਿੱਚ ਰੱਖਿਆ ਜਾਵੇ। ਜੈਵਿਕ ਵਿਭਿੰਨਤਾ ਦੀ ਰੱਖਿਆ ਸਿਰਫ਼ ਸਰਕਾਰਾਂ ਦੀ ਜ਼ਿੰਮੇਵਾਰੀ ਨਹੀਂ ਹੈ। ਸਮਾਜ ਅਤੇ ਹਰ ਵਿਅਕਤੀ ਨੂੰ ਵੀ ਆਪਣੀ ਭੂਮਿਕਾ ਨਿਭਾਉਣੀ ਪਵੇਗੀ। ਜਲ, ਜੰਗਲ ਅਤੇ ਧਰਤੀ ਦੇ ਸੰਭਾਲ ਲਈ ਜਾਗਰੂਕਤਾ ਵਧਾਉਣ ਦੀ ਲੋੜ ਹੈ। ਕੁਦਰਤੀ ਸਰੋਤਾਂ ਦੀ ਵਿਵੇਕਪੂਰਣ ਵਰਤੋਂ, ਰੁੱਖ-ਬੂਟਿਆਂ ਦੀ ਸੰਭਾਲ ਅਤੇ ਪ੍ਰਦੂਸ਼ਣ ਘਟਾਉਣ ਵੱਲ ਸਮੂਹਿਕ ਯਤਨ ਹੀ ਭਵਿੱਖ ਨੂੰ ਸੁਰੱਖਿਅਤ ਬਣਾ ਸਕਦੇ ਹਨ।  ਜੇਕਰ ਅੱਜ ਵੀ ਕੁਦਰਤ ਪ੍ਰਤੀ ਜ਼ਿੰਮੇਵਾਰੀ ਨਾ ਸਮਝੀ ਗਈ ਤਾਂ ਆਉਣ ਵਾਲਾ ਸਮਾਂ ਮਨੁੱਖੀ ਸਭਿਆਚਾਰ ਲਈ ਗੰਭੀਰ ਸੰਕਟ ਲੈ ਕੇ ਆ ਸਕਦਾ ਹੈ। ਇਸ ਲਈ ਇਹ ਸਮਾਂ ਚਿਤਾਵਨੀ ਨੂੰ ਸਮਝਣ ਅਤੇ ਕੁਦਰਤ ਨਾਲ ਸੰਤੁਲਿਤ ਰਿਸ਼ਤਾ ਸਥਾਪਤ ਕਰਨ ਦਾ ਹੈ, ਕਿਉਂਕਿ ਜੈਵਿਕ ਵਿਭਿੰਨਤਾ ਹੀ ਜੀਵਨ ਦਾ ਅਸਲ ਆਧਾਰ ਹੈ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਦੇਵੇਂਦਰਰਾਜ ਸੁਥਾਰ

Nature Conservation: ਕੁਦਰਤ ਦੇ ਖਪਤਕਾਰ ਨਹੀਂ, ਰੱਖਿਅਕ ਬਣਨਾ ਜ਼ਰੂਰੀ
Nature Conservation: ਇੱਕ ਸਿਹਤਮੰਦ ਤੇ ਸੰਤੁਲਿਤ ਸਮਾਜ ਦੀ ਨੀਂਹ ਇੱਕ ਸਿਹਤਮੰਦ ਵਾਤਾਵਰਨ ਹੈ ਅਸੀਂ ਸਿਰਫ਼ ਕੁਦਰਤ ਦੇ ਉਪਭੋਗਤਾ ਹੀ ਨਹੀਂ, ਸਗੋਂ ਇਸਦੇ ਰੱਖਿਅਕ ਵੀ ਹਾਂ। ਜੇਕਰ ਅਸੀਂ ਕੁਦਰਤ ਵਾਲੇ ਪਾਸਿਓ ਅਵੇਸਲੇ ਹੋਏ ਅਤੇ ਹੁਣ ਵੀ ਨਾ ਜਾਗੇ ਤਾਂ ਕੁਦਰਤ ਸਾਨੂੰ ਆਪਣੇ ਢੰਗ ਨਾਲ ਜਗਾਵੇਗੀ ਤੇ ਉਦੋਂ ਇਹ ਜਾਗਣਾ ਬਹੁਤ ਮਹਿੰਗਾ ਸਾਬਤ ਹੋ ਸਕਦਾ ਹੈ। ਇਸ ਲਈ ਕੁਦਰਤ ਨੂੰ ਇਸ ਦੀ ਅਸਲ ਸਥਿਤੀ ਵਿੱਚ ਵਾਪਸ ਲਿਆਉਣਾ, ਮੁਰਦਾ ਜਾਂ ਅਕਿਰਿਆਸ਼ੀਲ ਕੁਦਰਤੀ ਪ੍ਰਣਾਲੀਆਂ ਨੂੰ ਮੁੜ ਸੁਰਜੀਤ ਕਰਨਾ ਅਤੇ ਇੱਕ ਅਜਿਹੇ ਭਵਿੱਖ ਦੀ ਕਲਪਨਾ ਕਰਨਾ ਜੋ ਟਿਕਾਊ ਵਿਕਾਸ, ਹਰੀ ਊਰਜਾ ਅਤੇ ਮਨੁੱਖ-ਕੁਦਰਤ ਸਹਿ-ਹੋਂਦ ’ਤੇ ਅਧਾਰਿਤ ਹੈ, ਇਹ ਬਹੁਤ ਜ਼ਰੂਰੀ ਹੈ। Nature Conservation

ਇਹ ਖਬਰ ਵੀ ਪੜ੍ਹੋ : Drug Bust In Punjab: ਪੁਲਿਸ ਵੱਲੋਂ ਨਸ਼ਾ ਸਪਲਾਈ ਦੇ ਅੰਤਰਰਾਜੀ ਰੈਕਟ ਦਾ ਪਰਦਾਫਾਸ਼

ਅਸੀਂ ਸਿਰਫ ਮੱਦਦ ਕਰਕੇ ਕੁਦਰਤ ਸਿਰ ਕੋਈ ਅਹਿਸਾਨ ਨਹੀਂ ਕਰ ਰਹੇ, ਸਗੋਂ ਕੁਦਰਤ ਦੇ ਪ੍ਰਤੀ ਆਪਣੇ ਫਰਜ਼ਾਂ ਨੂੰ ਨਿਭਾ ਰਹੇ ਹਾਂ, ਕਿਉਂਕਿ ਸਾਡੀ ਜੀਵਨਸ਼ੈਲੀ ਹੀ ਕੁਦਰਤੀ ਵਸੀਲਿਆਂ ਦੀ ਸਭ ਤੋਂ ਵੱਡੀ ਉਪਭੋਗਤਾ ਰਹੀ ਹੈ ਵਰਤਮਾਨ ਯੁੱਗ ਵਿੱਚ ਉਦਯੋਗੀਕਰਨ, ਅੰਨ੍ਹੇਵਾਹ ਸ਼ਹਿਰੀਕਰਨ, ਜੰਗਲਾਂ ਦੀ ਕਟਾਈ, ਪਾਣੀ ਅਤੇ ਹਵਾ ਪ੍ਰਦੂਸ਼ਣ, ਪਲਾਸਟਿਕ ਦੀ ਬਹੁਤ ਜ਼ਿਆਦਾ ਵਰਤੋਂ ਤੇ ਜਲਵਾਯੂ ਬਦਲਾਅ ਨੇ ਕੁਦਰਤ ਦੇ ਸੰਤੁਲਨ ਨੂੰ ਵਿਗਾੜ ਦਿੱਤਾ ਹੈ। ਹਰ ਸਾਲ ਲੱਖਾਂ ਏਕੜ ਜੰਗਲ ਤਬਾਹ ਹੋ ਰਹੇ ਹਨ, ਸੈਂਕੜੇ ਪ੍ਰਜਾਤੀਆਂ ਅਲੋਪ ਹੋ ਰਹੀਆਂ ਹਨ ਤੇ ਕੁਦਰਤੀ ਆਫ਼ਤਾਂ ਲਗਾਤਾਰ ਵਧ ਰਹੀਆਂ ਹਨ। ਇਹ ਸਥਿਤੀ ਨਾ ਸਿਰਫ਼ ਜੈਵ ਵਿਭਿੰਨਤਾ ਨੂੰ ਤਬਾਹ ਕਰ ਰਹੀ ਹੈ।

ਸਗੋਂ ਮਨੁੱਖੀ ਹੋਂਦ ਲਈ ਸਿੱਧਾ ਖ਼ਤਰਾ ਵੀ ਬਣ ਚੁੱਕੀ ਹੈ। ਭਾਰਤ ਦੀ ਕੁਦਰਤ ਚੁਣੌਤੀਆਂ ਭਰੀ ਹੈ, ਇੱਕ ਚਿੰਤਾ ਹੈ, ਇੱਕ ਸੰਕਟ ਹੈ, ਲੱਗਦਾ ਹੈ ਜਿਵੇਂ ਕੁਝ ਅਧੂਰਾ ਹੈ ਕਿਉਂਕਿ ਤੁਸੀਂ ਨਾ ਤਾਂ ਆਪਣੀ ਇੱਛਾ ਅਨੁਸਾਰ ਖੁੱਲ੍ਹੀ ਸਾਫ਼ ਹਵਾ ਵਿੱਚ ਸਾਹ ਲੈ ਸਕਦੇ ਹੋ ਅਤੇ ਨਾ ਹੀ ਤੁਸੀਂ ਪੀਣ ਲਈ ਸ਼ੁੱਧ ਪਾਣੀ ਪ੍ਰਾਪਤ ਕਰ ਸਕਦੇ ਹੋ 2000ਵੀਂ ਸੰਸਦੀ ਰਿਪੋਰਟ ਦੱਸਦੀ ਹੈ ਕਿ ਭਾਰਤ ਵਿੱਚ ਕਰੋੜਾਂ ਲੋਕ ਹੁਣ ਵੀ ਸ਼ੁੱਧ ਪਾਣੀ ਤੋਂ ਵਾਂਝੇ ਹਨ ਰਸਾਇਣਕ ਖੇਤੀਬਾੜੀ, ਪਲਾਸਟਿਕ ਪ੍ਰਦੂਸ਼ਣ, ਮਾਈਨਿੰਗ ਕਾਰਨ ਪੈਦਾ ਹੋਇਆ ਜਲ ਪ੍ਰਦੂਸ਼ਣ- ਇਨ੍ਹਾਂ ਨਾਲ ਨਦੀਆਂ, ਤਲਾਬ, ਜ਼ਮੀਨ ਹੇਠਲਾ ਪਾਣੀ, ਕੁਦਰਤ ਸਭ ਦੂਸ਼ਿਤ ਹੋ ਰਹੇ ਹਨ। Nature Conservation

ਟਿਕਾਊ ਪਾਣੀ ਸੁਰੱਖਿਆ ਦਾ ਮਤਲਬ ਹੈ ਹਰ ਪਰਿਵਾਰ ਨੂੰ ਸਾਫ਼, ਲੋੜੀਂਦਾ ਤੇ ਪਹੁੰਚਯੋਗ ਪਾਣੀ ਮਿਲਣਾ ਚਾਹੀਦਾ ਹੈ। ਸਾਫ਼ ਹਵਾ ਤੇ ਸ਼ੁੱਧ ਪਾਣੀ ਕੈਂਸਰ, ਦਿਲ ਦੇ ਦੌਰੇ, ਅਧਰੰਗ, ਛੂਤ ਦੀਆਂ ਅਤੇ ਪੁਰਾਣੀਆਂ ਬਿਮਾਰੀਆਂ ਨੂੰ ਰੋਕਦੇ ਹਨ। ਸਿਹਤਮੰਦ ਜੀਵਨਸ਼ੈਲੀ ਤੇ ਨਿਰੋਗੀ ਸਮਾਜ ਆਰਥਿਕਤਾ ਲਈ ਉਪਜਾਊ ਹੈ। ਜੀਵਨ ਦੇ ਤਿੰਨ ਬੁਨਿਆਦੀ ਤੱਤ ਹਨ- ਹਵਾ, ਪਾਣੀ ਤੇ ਧਰਤੀ। ਕੁਦਰਤ ਦੀ ਸੰਭਾਲ ਨਾ ਸਿਰਫ਼ ਸਾਡੀ ਹੋਂਦ ਨਾਲ ਜੁੜੀ ਹੈ, ਸਗੋਂ ਮਾਨਵਤਾ ਦੀ ਨੈਤਿਕ ਜ਼ਿੰਮੇਵਾਰੀ ਵੀ ਹੈ। ਅੱਜ ਦੇ ਯੁੱਗ ਵਿੱਚ ਜਿਸ ਤੇਜ਼ ਰਫ਼ਤਾਰ ਨਾਲ ਵਿਕਾਸ ਹੋ ਰਿਹਾ ਹੈ, ਉਸੇ ਭੱਜ-ਦੌੜ ਵਿੱਚ ਕੁਦਰਤ ’ਤੇ ਤਰ੍ਹਾਂ-ਤਰ੍ਹਾਂ ਦੇ ਵਾਰ ਹੋ ਰਹੇ ਹਨ। Nature Conservation

ਰੂਸ-ਯੂਕਰੇਨ ਯੁੱਧ, ਹਮਾਸ-ਇਜ਼ਰਾਈਲ ਯੁੱਧ, ਥਾਈਲੈਂਡ-ਕੰਬੋਡੀਆ ਯੁੱਧ, ਦਿੱਲੀ ਦਾ ਉੱਚ ਪ੍ਰਦੂਸ਼ਣ ਸੂਚਕ ਅੰਕ, ਅਮਰੀਕਾ ਦੇ ਜੰਗਲਾਂ ਦੇ ਧੂੰਏਂ ਕਾਰਨ ਪ੍ਰਦੂਸ਼ਿਤ ਹਵਾ, ਵਧਦਾ ਵਾਹਨ ਪ੍ਰਦੂਸ਼ਣ, ਇਹ ਸਭ ਦਰਸਾਉਂਦੇ ਹਨ ਕਿ ਕੁਦਰਤ ਪ੍ਰਦੂਸ਼ਿਤ ਹੋ ਰਹੀ ਹੈ ਦੁਨੀਆ ਭਰ ਦੇ 2.2 ਬਿਲੀਅਨ ਲੋਕਾਂ ਕੋਲ ਸੁਰੱਖਿਅਤ ਪੀਣ ਵਾਲੇ ਪਾਣੀ ਦੀ ਪਹੁੰਚ ਨਹੀਂ ਹੈ। ਅੱਜ, ਜਲਵਾਯੂ ਬਦਲਾਅ ਕਾਰਨ ਗਲੇਸ਼ੀਅਰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਤੇਜ਼ੀ ਨਾਲ ਪਿਘਲ ਰਹੇ ਹਨ। ਅਰਬਾਂ ਲੋਕਾਂ ਲਈ ਪਿਘਲੇ ਹੋਏ ਪਾਣੀ ਦਾ ਪ੍ਰਵਾਹ ਬਦਲ ਰਿਹਾ ਹੈ, ਜਿਸ ਕਾਰਨ ਹੜ੍ਹ, ਸੋਕਾ, ਜ਼ਮੀਨ ਖਿਸਕਣ ਤੇ ਸਮੁੰਦਰ ਦਾ ਪੱਧਰ ਵਧ ਰਿਹਾ ਹੈ।

ਅਣਗਿਣਤ ਭਾਈਚਾਰੇ ਤੇ ਵਾਤਾਵਰਨ ਪ੍ਰਣਾਲੀਆਂ ਤਬਾਹੀ ਦੇ ਖ਼ਤਰੇ ਵਿੱਚ ਹਨ। ਕਾਰਬਨ ਨਿਕਾਸੀ ’ਚ ਵਿਸ਼ਵ ਕਟੌਤੀ ਤੇ ਸੁੰਗੜਦੇ ਗਲੇਸ਼ੀਅਰਾਂ ਦੇ ਅਨੁਕੂਲ ਹੋਣ ਲਈ ਸਥਾਨਕ ਰਣਨੀਤੀਆਂ ਜ਼ਰੂਰੀ ਹਨ। ਦੁਨੀਆਂ ਦੀ ਅਬਾਦੀ ਅੱਠ ਅਰਬ ਤੋਂ ਜ਼ਿਆਦਾ ਹੋ ਚੁੱਕੀ ਹੈ ਇਸ ਵਿੱਚੋਂ ਲਗਭਗ ਅੱਧੇ ਲੋਕਾਂ ਨੂੰ ਸਾਲ ਵਿੱਚ ਘੱਟੋ-ਘੱਟ ਇੱਕ ਮਹੀਨਾ ਪਾਣੀ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈਂਦਾ ਹੈ ਜਲਵਾਯੂ ਬਦਲਾਅ ਕਾਰਨ ਸੰਨ 2000 ਤੋਂ ਹੜ੍ਹ ਦੀਆਂ ਘਟਨਾਵਾਂ ਵਿੱਚ 134 ਫੀਸਦੀ ਵਾਧਾ ਹੋਇਆ ਹੈ ਤੇ ਸੋਕੇ ਦੀ ਮਿਆਦ ਵਿੱਚ 29 ਫੀਸਦੀ ਵਾਧਾ ਹੋਇਆ ਹੈ। ਪੈਕਟ ਅਤੇ ਬੋਤਲਬੰਦ ਪਾਣੀ ਅੱਜ ਵਿਕਾਸ ਦੇ ਪ੍ਰਤੀਕ ਚਿੰਨ੍ਹ ਬਣਦੇ ਜਾ ਰਹੇ ਹਨ। Nature Conservation

ਆਪਣੇ ਵਸੀਲਿਆਂ ਪ੍ਰਤੀ ਸਾਡੀ ਲਾਪਰਵਾਹੀ ਆਪਣੀਆਂ ਮੁੱਢਲੀਆਂ ਲੋੜਾਂ ਨੂੰ ਬਜ਼ਾਰਵਾਦ ਦੇ ਹਵਾਲੇ ਕਰ ਦੇਣ ਦੇ ਰਾਹ ਨੂੰ ਆਸਾਨ ਕਰ ਰਹੀ ਹੈ ਨਿੱਜੀ ਪਹਿਲ ਦੇ ਰੂਪ ਵਿੱਚ ਕੁਦਰਤ ਦੇ ਪ੍ਰਤੀ ਪ੍ਰੇਮ ਨੂੰ ਦਰਸਾਉਂਦੇ ਹੋਏ ਜਿੰਨਾ ਹੋ ਸਕੇ ਕੁਦਰਤੀ ਵਸੀਲਿਆਂ ਦੀ ਸੰਜਮ ਨਾਲ ਵਰਤੋਂ ਕਰੀਏ ਰਹਿੰਦ-ਖੂੰਹਦ ਵਿਉਂਤਬੰਦੀ, ਮੁੜ-ਵਰਤੋਂ ਅਤੇ ਰੀਸਾਈਕਲਿੰਗ ਨੂੰ ਅਪਣਾਈਏ। ਹਰ ਸਾਲ ਘੱਟੋ-ਘੱਟ ਇੱਕ ਰੁੱਖ ਲਾਈਏ ਅਤੇ ਉਸ ਦਾ ਪਾਲਣ-ਪੋਸ਼ਣ ਕਰੀਏ। ਪਾਣੀ, ਹਵਾ ਤੇ ਸ਼ੋਰ ਪ੍ਰਦੂਸ਼ਣ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰੀਏ। ਕੁਦਰਤ ਪ੍ਰਤੀ ਇੱਕ ਸੁਚੇਤ, ਸੰਵੇਦਨਸ਼ੀਲ ਅਤੇ ਸਮਰਪਿਤ ਦ੍ਰਿਸ਼ਟੀਕੋਣ ਪਹੁੰਚ ਅਪਣਾਈਏ। ਕੁਦਰਤ ਸਾਨੂੰ ਆਪਣੇ ਨਾਲ ਨਵਾਂ ਰਿਸ਼ਤਾ ਬਣਾਉਣ ਦਾ ਮੌਕਾ ਦਿੰਦੀ ਹੈ।

ਇੱਕ ਅਜਿਹਾ ਰਿਸ਼ਤਾ ਜਿਸ ਵਿੱਚ ਅਸੀਂ ਸਿਰਫ਼ ਉਪਭੋਗਤਾ ਹੀ ਨਹੀਂ, ਸਗੋਂ ਰੱਖਿਅਕ ਅਤੇ ਸਹਿ ਯਾਤਰੀ ਬਣੀਏ ਜੇਕਰ ਅਸੀਂ ਕੁਦਰਤ ਨਾਲ ਤਾਲਮੇਲ ਵਿੱਚ ਰਹਿੰਦੇ ਹਾਂ, ਤਾਂ ਕੁਦਰਤ ਸਾਨੂੰ ਜੀਵਨ, ਸਿਹਤ ਅਤੇ ਖੁਸ਼ਹਾਲੀ ਵੀ ਪ੍ਰਦਾਨ ਕਰੇਗੀ। ਕੁਦਰਤ ਸਾਡੀ ਮਾਂ ਹੈ, ਇਸ ਦਾ ਸਤਿਕਾਰ ਕਰੀਏ, ਨਾ ਕਿ ਅਪਮਾਨ ਕਰੀਏ, ਉਸ ਦੇ ਜ਼ਖ਼ਮਾਂ ਨੂੰ ਠੀਕ ਕਰੀਏ, ਨਾ ਕਿ ਉਹਨਾਂ ਨੂੰ ਹੋਰ ਨਾ ਵਧਾਈਏ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਕੁਦਰਤ ਨਾਲ ਜੁੜੀਏ, ਤਾਂ ਕਿ ਇੱਕ ਹਰੀ, ਸੁਰੱਖਿਅਤ ਅਤੇ ਸੁੰਦਰ ਧਰਤੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੌਂਪੀ ਜਾ ਸਕੇ। ਇਸ ਲਈ, ਹਰ ਰਾਜਨੀਤਿਕ ਪਾਰਟੀ, ਸਰਕਾਰ ਅਤੇ ਹਰ ਇਨਸਾਨ ਨੂੰ ਆਪਣੀ ਬਣਣੀ ਬਣਦੀ ਜਿੰਮੇਵਾਰੀ ਨਿਭਾਉਣੀ ਪਏਗੀ।

(ਇਹ ਲੇਖਕ ਦੇ ਨਿੱਜੀ ਵਿਚਾਰ ਹਨ)

ਲਲਿਤ ਗਰਗ