Called - Sach Kahoon Punjabi
ਪੇਸ਼ ਹੋਣ ਸਿੱਖਿਆ ਸਕੱਤਰ, ਐਸ.ਸੀ. ਕਮਿਸ਼ਨ ਨੇ ਕੀਤਾ ਤਲਬ
ਮਾਮਲਾ ਐਸ.ਸੀ ਕੈਟਾਗਿਰੀ ਦੀਆਂ ਈ.ਟੀ.ਟੀ ਬੈਕਲਾਗ ਦੀਆਂ 595 ਪੋਸਟਾਂ ਦਾ
ਐਸ.ਸੀ ਕਮਿਸ਼ਨ ਵੱਲੋਂ ਦਲਿਤ ਆਗੂ ਦੀ ਸ਼ਿਕਾਇਤ ‘ਤੇ ਸਿੱਖਿਆ ਸਕੱਤਰ ਤਲਬ
ਯੋਗਤਾ ਟੈਸਟ ਐਸ.ਸੀ ਉਮੀਦਵਾਰਾਂ ਨੂੰ ਭਰਤੀ ਤੋਂ ਬਾਹਰ ਰੱਖਣ ਦੀ ਸਾਜ਼ਿਸ਼ : ਡਾ. ਜਤਿੰਦਰ ਸਿੰਘ ਮੱਟੂ
ਚੰਡੀਗੜ, (ਅਸ਼ਵਨੀ ਚਾਵਲਾ)। ਐਸ.ਸੀ. ਕਮਿਸ਼ਨ ਵਲੋਂ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੂੰ 20 ਫਰਵਰੀ ਨੂੰ ਤਲਬ ਕਰ ਲਿਆ ਹੈ। ਉਨਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਐਸ.ਸੀ. ਕੈਟਾਗਿਰੀ ਨਾਲ ਕੀਤੇ ਜਾਣ ਵਾਲੇ ਕਥਿਤ ਧੱਕੇ ਸਬੰਧੀ ਜੁਆਬ ਦੇਣਾ ਪਏਗਾ। ਦਲਿਤ ਆਗੂਆਂ ਨੇ ਐਸ.ਸੀ. ਕਮਿਸ਼ਨ ਕੋਲ ਸ਼ਿਕਾਇਤ ਕੀਤੀ ਸੀ ਕਿ 595 ਅਧਿਆਪਕ ਦੀਆਂ ਪੋਸਟਾਂ ਨੂੰ ਐਸ.ਸੀ. ਕੋਟੇ ਤਹਿਤ ਬਿਨਾਂ ਟੈਟ ਪਾਸ ਉਮੀਦਵਾਰਾਂ ਲਈ ਭਰੇ ਜਾਣ ਦੇ ਆਦੇਸ਼ ਹੋਣ ਦੇ ਬਾਵਜੂਦ ਟੈਟ ਪਾਸ ਵਾਲੇ ਉਮੀਦਵਾਰਾਂ ਲਈ ਇਸ਼ਤਿਹਾਰ ਜਾਰੀ ਕੀਤਾ ਜਾ ਰਿਹਾ ਹੈ।
ਪੰਜਾਬ ਦੇ ਐਸ.ਸੀ ਭਾਈਚਾਰੇ ਦੀ ਨੁਮਾਇੰਦਗੀ ਕਰ ਰਹੇ ਡਾ. ਅੰਬੇਡਕਰ ਕਰਮਚਾਰੀ ਮਹਾਂ ਸੰਘ, ਪੰਜਾਬ ਦੇ ਸੂਬਾ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਵਲੋਂ ਸਿੱਖਿਆ ਵਿਭਾਗ ਨੂੰ ਇਸ ਮਾਮਲੇ ‘ਤੇ ਘੇਰਿਆ ਗਿਆ ਹੈ। ਦਲਿਤ ਆਗੂ ਵਲੋਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਪਾਸ ਕੀਤੀ ਸ਼ਿਕਾਇਤ ਤੋਂ ਬਾਅਦ ਐਸ.ਸੀ ਕਮਿਸ਼ਨ ਨੇ ਸਿੱਖਿਆ ਸਕੱਤਰ ਨੂੰ ਪਹਿਲਾਂ 6 ਫਰਵਰੀ ਅਤੇ ਹੁਣ 20 ਫਰਵਰੀ ਨੂੰ ਤਲਬ ਕੀਤਾ ਗਿਆ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਦਲਿਤ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਸਾਲ 2015-16 ਵਿਚ ਸਿੱਖਿਆ ਵਿਭਾਗ ਪੰਜਾਬ ਵਲੋਂ ਕੀਤੀ ਗਈ 4500 ਅਤੇ ਫਿਰ 2005 ਕੁੱਲ 6505 ਈ.ਟੀ.ਟੀ ਅਧਿਆਪਕਾਂ ਦੀ ਭਰਤੀ ਬਿਨਾਂ ਕਿਸੇ ਯੋਗਤਾ ਟੈਸਟ ਰਾਹੀਂ ਕੀਤੀ ਗਈ ਸੀ। ਉਨਾਂ ਦੱਸਿਆ ਕਿ ਅਪ੍ਰੈਲ 2019 ਵਿੱਚ 6505 ਅਧਿਆਪਕ ਭਰਤੀ ਦੇ ਹੈਂਡੀਕੈਪਡ ਕੈਟਾਗਿਰੀ ਦੇ ਬੈਕਲਾਗ ਦੀਆਂ 161 ਪੋਸਟਾਂ ਵੀ ਬਿਨਾਂ ਕਿਸੇ ਯੋਗਤਾ ਟੈਸਟ ਦੇ ਭਰੀਆਂ ਜਾ ਚੁੱਕੀਆਂ ਹਨ।
ਉਮੀਦਵਾਰਾਂ ਦੀ ਨਿਰਧਾਰਿਤ ਯੋਗਤਾ ਅਤੇ ਟੈਟ ਦੀ ਬਣਾਈ ਗਈ ਮੈਰਿਟ ਦੇ ਅਧਾਰ ‘ਤੇ ਭਰਤੀ ਕੀਤੀ ਗਈ ਸੀ। ਹੁਣ ਅਦਾਲਤ ਦੇ ਹੁਕਮਾਂ ‘ਤੇ ਸਿੱਖਿਆ ਵਿਭਾਗ ਪੋਸਟਾਂ ਭਰਨ ਲਈ ਰਾਜ਼ੀ ਤਾਂ ਹੋਇਆ ਪਰ ਇੰਨ੍ਹਾਂ ਪੋਸਟਾਂ ਲਈ ਯੋਗਤਾ ਟੈਸਟ ਦੀ ਲਗਾਈ ਜਾ ਰਹੀ ਸ਼ਰਤ ਐਸ.ਸੀ ਵਰਗ ਦੇ ਉਮੀਦਵਾਰਾਂ ਨੂੰ ਸਿੱਧਾ ਭਰਤੀ ਪ੍ਰਕ੍ਰਿਆ ਤੋਂ ਬਾਹਰ ਕੀਤੇ ਜਾਣ ਦੀ ਸਾਜ਼ਿਸ਼ ਹੈ। ਸਿਰਫ਼ ਐਸ.ਸੀ ਵਰਗ ਦੀਆਂ ਪੋਸਟਾਂ ਦੇ ਬੈਕਲਾਗ ਨੂੰ ਭਰਨ ਸਮੇਂ ਹੀ ਟੈਸਟ ਦੀ ਰੱਖੀ ਜਾ ਰਹੀ ਸ਼ਰਤ ਗੈਰ ਬਰਾਬਰੀ ਵਾਲਾ ਪਾੜਾ ਪਾ ਰਹੀ ਹੈ। ਸ੍ਰੀ ਮੱਟੂ ਨੇ ਕਿਹਾ ਕਿ ਜੇਕਰ ਵਿਭਾਗ ਵਲੋਂ ਈ.ਟੀ.ਟੀ ਬੈਕਲਾਗ ਦੀਆਂ ਇਨਾਂ 595 ਅਸਾਮੀਆਂ ਲਈ ਕੋਈ ਯੋਗਤਾ ਟੈਸਟ ਲਿਆ ਜਾਂਦਾ ਹੈ ਤਾਂ ਪੰਜਾਬ ਦਾ ਸਮੁੱਚਾ ਦਲਿਤ ਭਾਈਚਾਰਾ ਪੰਜਾਬ ਵਿਚ ਸਿੱਖਿਆ ਵਿਭਾਗ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ ਸੜਕਾਂ ‘ਤੇ ਉੱਤਰਨ ਲਈ ਮਜਬੂਰ ਹੋਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪ੍ਰੈਸ ਕਾਨਫਰੰਸ ਸੱਦ ਕੇ ਮਹਿਲਾ ਆਗੂ ਨੇ ਮੀਡੀਆ ਤੋਂ ਵੱਟਿਆ ਪਾਸਾ
ਮਾਮਲਾ ਭਾਜਪਾ ਮਹਿਲਾ ਮੋਰਚਾ ਦੀ ਆਗੂ ਨਾਲ ਬਦਸਲੂਕੀ ਦਾ
ਅਸ਼ੋਕ ਵਰਮਾ, ਬਠਿੰਡਾ
ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਠਿੰਡਾ ਦੇ ਆਗੂਆਂ ਦੇ ਅੰਦਰੂਨੀ ਕਲੇਸ਼ ਦਾ ਸੜਕਾਂ ‘ਤੇ ਆਉਣ ਤੋਂ ਤਾਂ ਬਚਾਅ ਹੋ ਗਿਆ ਹੈ ਪਰ ਢਕੀ ਰਿੱਝ ਨਹੀਂ ਸਕੀ ਹੈ ਮਾਮਲਾ ਭਾਜਪਾ ਦੇ ਜ਼ਿਲ੍ਹਾ ਪੱਧਰੀ ਅਹੁਦੇਦਾਰ ਵੱਲੋਂ ਪਾਰਟੀ ਦੇ ਮਹਿਲਾ ਮੋਰਚਾ ਦੀ ਸੂਬਾ ਆਗੂ ਪ੍ਰਤੀ ਵਰਤੀ ਕਥਿਤ ਭੱਦੀ ਸ਼ਬਦਾਵਲੀ ਦਾ ਹੈ, ਜਿਸ ਤੋਂ ਅੱਗ ਬਬੂਲਾ ਹੋਈ ਮਹਿਲਾ ਆਗੂ ਨੇ ਪ੍ਰੈਸ ਕਾਨਫਰੰਸ ਸੱਦ ਕੇ ਖਲਾਰਾ ਪਾਉਣ ਦੀ ਤਿਆਰੀ ਕਰ ਲਈ ਸੀ ਪਰ ਸੀਨੀਅਰ ਲੀਡਰਸ਼ਿਪ ਦੇ ਦਖਲ ਨਾਲ ਮਹਿਲਾ ਆਗੂ ਦਾ ਗੁੱਸਾ ਠੰਢਾ ਕਰ ਦਿੱਤਾ ਹੈ ਰੌਚਕ ਪਹਿਲੂ ਹੈ ਕਿ ਇੱਕ ਪਾਸੇ ਨਗਰ ਨਿਗਮ ਬਠਿੰਡਾ ਦੇ ਵਾਰਡ ਨੰਬਰ 30 ਦੀ ਜਿਮਨੀ ਚੋਣ ਦਾ ਦਿਨ ਨੇੜੇ ਆ ਰਿਹਾ ਹੈ ਜਿੱਥੇ ਭਾਜਪਾ ਦਾ ਆਗੂ ਚੋਣ ਲੜ ਰਿਹਾ ਹੈ ਜਦੋਂ ਕਿ ਦੂਜੇ ਪਾਸੇ ਵੱਕਾਰ ਦਾ ਸਵਾਲ ਬਣੀ ਇਸ ਚੋਣ ਦੇ ਬਾਵਜੂਦ ਭਾਜਪਾ ਆਗੂਆਂ ‘ਚ ਅੰਦਰੋਂ ਅੰਦਰੀ ਸੁਲਘ ਰਹੀ ਠੰਢੀ ਜੰਗ ਸਾਹਮਣੇ ਆ ਗਈ ਹੈ
ਵੇਰਵਿਆਂ ਅਨੁਸਾਰ ਭਾਰਤੀ ਜਨਤਾ ਪਾਰਟੀ ਮਹਿਲਾ ਮੋਰਚਾ ਦੀ ਸੂਬਾ ਸਕੱਤਰ ਪਰਮਿੰਦਰ ਕੌਰ ਨੇ ਭਾਜਪਾ ਦੇ ਜ਼ਿਲ੍ਹਾ ਪੱਧਰੀ ਅਹੁਦੇਦਾਰ ‘ਤੇ ਬਦਸਲੂਕੀ ਦੇ ਦੋਸ਼ ਮੜ੍ਹ ਦਿੱਤੇ ਤੇ ਗੁੱਸੇ ਨਾਲ ਭਰੀ ਪੀਤੀ ਮਹਿਲਾ ਆਗੂ ਨੇ ਉਸ ਨੇਤਾ ਖਿਲਾਫ ਸ਼ਨੀਵਾਰ ਨੂੰ ਦੁਪਹਿਰ ਡੇਢ ਵਜੇ ਪ੍ਰੈਸ ਕਾਨਫਰੰਸ ਸੱਦ ਲਈ ਤਕਰੀਬਨ 12 ਵਜੇ ਪੱਤਰਕਾਰਾਂ ਨੂੰ ਪ੍ਰੈਸ ਕਾਨਫਰੰਸ ਦਾ ਸੁਨੇਹਾ ਮਿਲਿਆ ਜਿਸ ਦੀ ਭਿਣਕ ਭਾਜਪਾ ਦੀ ਸਥਾਨਕ ਲੀਡਰਸ਼ਿਪ ਤੇ ਸੂਬਾ ਕਮੇਟੀ ਨੂੰ ਪੈ ਗਈ ਆਨਣ ਫਾਨਣ ‘ਚ ਭਾਜਪਾ ਆਗੂ ਹਰਕਤ ‘ਚ ਆ ਗਏ ਤੇ ਭਾਜਪਾ ਆਗੂ ਪਰਮਿੰਦਰ ਕੌਰ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸੂਤਰਾਂ ਮੁਤਾਬਿਕ ਇਸ ਮਹਿਲਾ ਆਗੂ ਨੂੰ ਮਨਾਉਣ ਆਏ ਆਗੂਆਂ ਕੋਲ ਰੱਜ ਕੇ ਭੜਾਸ ਕੱਢੀ ਤੇ ਪ੍ਰੈਸ ਕਾਨਫਰੰਸ ਰੱਦ ਕਰਨ ਤੋਂ ਜਵਾਬ ਦੇ ਦਿੱਤਾ ਪਤਾ ਲੱਗਾ ਹੈ ਕਿ ਕਾਫੀ ਦੇਰ ਬਾਅਦ ਵੀ ਜਦੋਂ ਗੱਲ ਕਿਸੇ ਤਣ ਪੱਤਣ ਨਾ ਲੱਗੀ ਤਾਂ ਪਰਮਿੰਦਰ ਕੌਰ ਨੇ ਪ੍ਰੈਸ ਕਾਨਫਰੰਸ ਲਈ ਚਾਲੇ ਪਾ ਦਿੱਤੇ ਅੰਤ ਨੂੰ ਆਖਰੀ ਹੱਲੇ ਵਜੋਂ ਸਮਝੌਤਾ ਟੀਮ ਨੇ ਮਹਿਲਾ ਆਗੂ ਨੂੰ ਰਾਹ ‘ਚ ਰੋਕ ਲਿਆ ਤੇ ਸਮਝੌਤਾ ਕਰਵਾਉਣ ਦੇ ਬਹਾਨੇ ਆਪਣੇ ਨਾਲ ਲੈ ਗਏ
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪ੍ਰੈਸ ਕਲੱਬ ‘ਚ ਮੀਡੀਆ ਦਾ ਜਮਾਵੜਾ ਹੋ ਗਿਆ ਪਰ ਤੈਅ ਵਕਤ ਤੋਂ ਅੱਧਾ ਘੰਟਾ ਬਾਅਦ ਵੀ ਪਰਮਿੰਦਰ ਕੌਰ ਨਾ ਆਏ ਇਸ ਮੌਕੇ ਪ੍ਰੈਸ ਕਾਨਫਰੰਸ ਹੋਣ ਜਾਂ ਨਾ ਹੋਣ ਬਾਰੇ ਚਰਚਾ ਵੀ ਚੱਲਦੀ ਰਹੀ ਪੱਤਰਕਾਰਾਂ ਵੱਲੋਂ ਵਾਰ-ਵਾਰ ਫੋਨ ਕਰਨ ‘ਤੇ ਭਾਜਪਾ ਮਹਿਲਾ ਮੋਰਚੇ ਦੀ ਆਗੂ ਪਰਮਿੰਦਰ ਕੌਰ ਨੇ ਕਿਸੇ ਦਾ ਵੀ ਫੋਨ ਨਹੀਂ ਚੁੱਕਿਆ ਕਾਫੀ ਦੇਰ ਬਾਅਦ ਜਦੋਂ ਪਰਮਿੰਦਰ ਕੌਰ ਨਾਲ ਗੱਲ ਹੋਈ ਤਾਂ ਉਨ੍ਹਾਂ ਨੇ ਪ੍ਰੈਸ ਕਾਨਫਰੰਸ ‘ਚ ਨਾ ਆਉਣ ਦਾ ਕਾਰਨ ਉਨ੍ਹਾਂ ਨੂੰ ਕੁਝ ਆਗੂਆਂ ਵੱਲੋਂ ਸਮਝੌਤੇ ਲਈ ਲਿਜਾਣਾ ਦੱਸਿਆ ਉਨ੍ਹਾਂ ਪ੍ਰੈਸ ਕਾਨਫਰੰਸ ‘ਚ ਨਾ ਆ ਸਕਣ ਲਈ ਮੀਡੀਆ ਤੋਂ ਮੁਆਫੀ ਵੀ ਮੰਗੀ
ਮਸਲਾ ਸੁਲਝਾ ਲਿਆ : ਸੋਢੀ
ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਦਿਆਲ ਸੋਢੀ ਦਾ ਕਹਿਣਾ ਸੀ ਕਿ ਦੋਵਾਂ ਧਿਰਾਂ ਨੂੰ ਬਿਠਾ ਕੇ ਮਸਲਾ ਸੁਲਝਾ ਲਿਆ ਗਿਆ ਹੈ ਉਨ੍ਹਾਂ ਕਿਹਾ ਕਿ ਗੱਲ ਕੋਈ ਵੱਡੀ ਨਹੀਂ ਸੀ ਪਰ ਕੁਝ ਲੋਕਾਂ ਨੇ ਤੂਲ ਦੇ ਦਿੱਤਾ ਸੀ ਸ੍ਰੀ ਸੋਢੀ ਨੇ ਪਾਰਟੀ ਦਾ ਅੰਦਰੂਨੀ ਮਾਮਲਾ ਹੋਣ ਕਰਕੇ ਕੋਈ ਹੋਰ ਟਿੱਪਣੀ ਤੋਂ ਗੁਰੇਜ਼ ਕੀਤਾ ਹੈ
ਗਲਤੀ ਦਾ ਅਹਿਸਾਸ ਕਰਵਾਇਆ
ਭਾਜਪਾ ਮਹਿਲਾ ਮੋਰਚਾ ਦੀ ਸੂਬਾ ਸਕੱਤਰ ਪਰਮਿੰਦਰ ਕੌਰ ਦਾ ਕਹਿਣਾ ਸੀ ਕਿ ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਉਨ੍ਹਾਂ ਬਾਰੇ ਕਿਸੇ ਕੋਲ ਫੋਨ ‘ਤੇ ਪੁੱਠੀਆਂ ਸਿੱਧੀਆਂ ਗੱਲਾਂ ਕੀਤੀਆਂ ਸਨ ਜਦੋਂ ਉਨ੍ਹਾਂ ਕੋਲ ਇਸ ਦੀ ਰਿਕਾਰਡਿੰਗ ਪੁੱਜੀ ਤਾਂ ਉਹ ਇੱਕ ਸੀਨੀਅਰ ਅਹੁਦੇਦਾਰ ਦਾ ਇੱਕ ਮਹਿਲਾ ਪ੍ਰਤੀ ਰਵੱਈਆ ਸੁਣ ਕੇ ਦੰਗ ਰਹਿ ਗਈ ਉਨ੍ਹਾਂ ਦੱਸਿਆ ਕਿ ਇਸ ਕਰਕੇ ਉਸ ਨੇ ਮੀਡੀਆ ਅੱਗੇ ਆਪਣੀ ਗੱਲ ਰੱਖਣ ਦਾ ਮਨ ਬਣਾਇਆ ਸੀ ਬਦਸਲੂਕੀ ਦੀ ਘਟਨਾ ਉਨ੍ਹਾਂ ਨੇ ਖੁਦ ਪਾਰਟੀ ਹਾਈਕਮਾਨ ਅੱਗੇ ਰੱਖੀ ਸੀ ਪਰ ਹੁਣ ਸੀਨੀਅਰ ਆਗੂ ਸਮਝੌਤਾ ਕਰਨ ਦੀ ਗੱਲ ਕਹਿ ਰਹੇ ਹਨ ਉਨ੍ਹਾਂ ਆਖਿਆ ਕਿ ਕਿਸੇ ਮਹਿਲਾ ਨਾਲ ਬਦਸਲੂਕੀ ਸ਼ਰਮਨਾਕ ਤਾਂ ਹੈ ਹੀ ਪਰ ਪਾਰਟੀ ਹਾਈਕਮਾਂਡ ਤੇ ਜ਼ਿਲ੍ਹੇ ਦੇ ਸੀਨੀਅਰ ਆਗੂਆਂ ਵੱਲੋਂ ਸਮਝੌਤਾ ਕਰਵਾਉਣ ਲਈ ਅੱਗੇ ਆਉਣ ਕਰਕੇ ਉਨ੍ਹਾਂ ਨੂੰ ਮੀਡੀਆ ਨਾਲ ਗੱਲ ਕਰਨ ਤੋਂ ਰੋਕ ਦਿੱਤਾ ਗਿਆ ਉਨ੍ਹਾਂ ਦੱਸਿਆ ਕਿ ਬਦਸਲੂਕੀ ਕਰਨ ਵਾਲੇ ਆਗੂ ਨੂੰ ਗਲਤੀ ਦਾ ਅਹਿਸਾਸ ਕਰਵਾ ਦਿੱਤਾ ਫੰਗਿਆ ਹੈ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਸ ਨੇ ਫਿਰ ਕਦੇ ਅਜਿਹਾ ਵਤੀਰਾ ਅਪਣਾਇਆ ਤਾਂ ਮਹਿਲਾ ਮੋਰਚਾ ਚੁੱਪਚਾਪ ਸਹਿਣ ਦੀ ਬਜਾਏ ਉਸ ਆਗੂ ਖਿਲਾਫ ਮੋਰਚਾ ਲਾਏਗਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਊਦੀ ਕ੍ਰਾਊਂਨ ਪ੍ਰਿੰਸ ਮੁਹੰਮਦ ਨੇ ਦਿੱਤਾ ਸੀ khashoggi ਦੀ ਹੱਤਿਆ ਕਰਨ ਦਾ ਹੁਕਮ
ਵਾਸ਼ਿੰਗਟਨ, ਏਜੰਸੀ। ਅਮਰੀਕਾ ‘ਚ ਸਾਊਦੀ ਰਾਜਦੂਤ ਖਾਲਿਦ ਬਿਨ ਸਲਮਾਨ ਨੇ ਅਮਰੀਕੀ ਸਰਕਾਰ ਦੇ ਦਾਅਵੇ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੇ ਪੱਤਰਕਾਰ ਜਮਾਲ ਖਸ਼ੋਗੀ ਨੂੰ ਤੁਰਕੀ ਜਾਣ ਲਈ ਕਦੇ ਨਹੀਂ ਬੋਲਿਆ ਸੀ। ਇਸ ਤੋਂ ਪਹਿਲਾਂ ਵਾਸ਼ਿੰਗਟਨ ਪੋਸਟ ਦੀ ਖਬਰ ‘ਚ ਦੱਸਿਆ ਗਿਆ ਹੈ ਕਿ ਅਮਰੀਕੀ ਖੁਫੀਆ ਏਜੰਸੀ ਸੀਆਈਏ ਨੇ ਫੋਨ ਇੰਟਰਸੇਪਟਸ ਦੀ ਜਾਂਚ-ਪੜਤਾਲ ਦੇ ਆਧਾਰ ‘ਤੇ ਕਿਹਾ ਹੈ ਕਿ ਸਾਊਦੀ ਕ੍ਰਾਊਂਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਸ਼੍ਰੀ ਖਸ਼ੋਗੀ ਦੀ ਹੱਤਿਆ ਕਰਨ ਦਾ ਹੁਕਮ ਦਿੱਤਾ ਸੀ।  (khashoggi Case)
ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਕ੍ਰਾਊਂਨ ਪ੍ਰਿੰਸ ਦੇ ਆਦੇਸ਼ ਮਿਲਣ ‘ਤੇ ਸਾਊਦੀ ਰਾਜਦੂਤ ਨੇ ਸ਼੍ਰੀ ਖਸ਼ੋਗੀ ਨੂੰ ਇਸਤਾਂਬੁਲ ‘ਚ ਸਾਊਦੀ ਦੂਤਾਵਾਸ ਜਾਣ ਲਈ ਕਿਹਾ ਸੀ, ਜਿੱਥੇ ਉਨ੍ਹਾਂ ਦੀ ਹੱਤਿਆ ਹੋਈ ਸੀ। ਕ੍ਰਾਊਂਨ ਪ੍ਰਿੰਸ ਦੇ ਭਰਾ ਸ਼੍ਰੀ ਸਲਮਾਨ ਨੇ ਟਵਿਟਰ ‘ਤੇ ਕਿਹਾ ਕਿ ‘ਮੈਂ ਕਦੇ ਸ਼੍ਰੀ ਖਸ਼ੋਗੀ ਨਾਲ ਫੋਨ ‘ਤੇ ਗੱਲ ਨਹੀਂ ਕੀਤੀ ਅਤੇ ਕਿਸੇ ਕਾਰਨ ਵੀ ਤੁਰਕੀ ਜਾਣ ਲਈ ਨਹੀਂ ਕਿਹਾ। ਮੈਂ ਅਮਰੀਕੀ ਸਰਕਾਰ ਨੂੰ ਇਸ ਦਾਅਵੇ ਨਾਲ ਸਬੰਧਿਤ ਸੂਚਨਾ ਜਾਰੀ ਕਰਨ ਲਈ ਕਿਹਾ ਹੈ।’
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਸਟਿਸ ਜੋਸੇਫ ਲਈ ਕਾਲੇਜੀਅਮ ਦੀ ਮੀਟਿੰਗ ਸੱਦੀ ਜਾਵੇ : ਜਸਟਿਸ ਚੇਲਮੇਸ਼ਵਰ
ਸਰਕਾਰ ਨੇ 26 ਅਪਰੈਲ ਨੂੰ ਜਸਟਿਸ ਜੋਸਫ ਨੂੰ ਪ੍ਰਮੋਟ ਕਰਨ ਦੀ ਕਾਲਜੀਅਮ ਦੀ ਸਿਫਾਰਿਸ਼ ਨੂੰ ਕੀਤਾ ਸੀ ਰੱਦ
ਨਵੀਂ ਦਿੱਲੀ (ਏਜੰਸੀ) ਸੁਪਰੀਮ ਕੋਰਟ ਦੇ ਸੀਨੀਅਰ-ਮੋਸਟ ਜੱਜ ਜੇ. ਚੇਲਮੇਸ਼ਵਰ ਨੇ ਚੀਫ਼ ਜਸਟਿਸ ਨੂੰ ਚਿੱਠੀ ਲਿਖ ਕੇ ਕਾਲੇਜੀਅਮ ਦੀ ਮੀਟਿੰਗ ਸੱਦਣ ਲਈ ਕਿਹਾ ਹੈ, ਜਿਸ ਨਾਲ ਉੱਤਰਾਖੰਡ ਹਾਈਕੋਰਟ ਦੇ ਚੀਫ਼ ਜਸਟਿਸ ਕੇ ਐੱਮ ਜੋਸਫ ਦੇ ਨਾਂਅ ਦੀ ਫੌਰਨ ਕੇਂਦਰ ਤੋਂ ਸਿਫਾਰਸ਼ ਕੀਤੀ ਜਾ ਸਕੇ। ਜ਼ਿਕਰਯੋਗ ਹੈ ਕਿ ਸਰਕਾਰ ਨੇ 26 ਅਪਰੈਲ ਨੂੰ ਜਸਟਿਸ ਜੋਸਫ ਨੂੰ ਪ੍ਰਮੋਟ ਕਰਨ ਦੀ ਕਾਲੇਜੀਅਮ ਦੀ ਸਿਫਾਰਿਸ਼ ਨੂੰ ਠੁਕਰਾ ਦਿੱਤਾ ਸੀ। ਕੇਂਦਰ ਨੇ ਮਤੇ ‘ਤੇ ਕਿਹਾ ਸੀ ਕਿ ਇਹ ਟਾੱਪ ਕੋਰਟ ਦੇ ਪੈਰਾਮੀਟਰਸ ਤਹਿਤ ਨਹੀਂ ਹੈ ਤੇ ਸਰਵਉੱਚ ਅਦਾਲਤ ‘ਚ ਕੇਰਲ ਤੋਂ ਢੁੱਕਵੀਂ ਪ੍ਰਤੀਨਿਧਤਵ ਹੈ ਜਿੱਥੋਂ ਉਹ ਆਉਂਦੇ ਹਨ।
ਕੇਂਦਰ ਨੇ ਸੁਪਰੀਮ ਕੋਰਟ ਦੇ ਜੱਜ ਵਜੋਂ ਪ੍ਰਮੋਸ਼ਨ ਲਈ ਜਸਟਿਸ ਜੋਸਫ ਦੀ ਸੀਨੀਆਰਤਾ ‘ਤੇ ਵੀ ਸਵਾਲ ਚੁੱਕੇ ਸਨ। ਇਸ ਦਰਮਿਆਨ ਜਸਟਿਸ ਚੇਲਮੇਸ਼ਵਰ ਨੇ ਇਹ ਚਿੱਠੀ ਲਿਖੀ ਹੈ। ਸੁਪਰੀਮ ਕੋਰਟ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਸੀਜੇਆਈ ਨੂੰ ਭੇਜੀ ਚਿੱਠੀ ‘ਚ ਜਸਟਿਸ ਚੇਲਮੇਸ਼ਵਰ ਨੇ ਸੂਚਿਤ ਕੀਤਾ ਹੈ।
ਹਥਿਆਰਾਂ ਦੀ ਸਪਲਾਈ ਕਰਦੇ ਸਨ ਦੋ ਅਖੌਤੀ ਪੁਜਾਰੀ
ਪੁਲਿਸ ਨੇ ਕੀਤਾ ਪਰਦਾਫਾਸ਼, ਮਹਿੰਗੇ ਭਾਅ ਵੇਚਦੇ ਸਨ ਨਜਾਇਜ਼ ਅਸਲਾ
ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਜ਼ਿਲ੍ਹਾ ਸੰਗਰੂਰ ਦੀ ਪੁਲਿਸ ਨੇ ਅਜਿਹੇ ਦੋ ਅਖੌਤੀ ਪੁਜਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਹੜੇ ਮੰਦਰਾਂ ‘ਚ ਰਹਿ ਕੇ ਗ਼ੈਰ ਕਾਨੂੰਨੀ ਤੌਰ ‘ਤੇ ਹਥਿਆਰ ਵੇਚਣ ਦੇ ਧੰਦੇ ਨੂੰ ਅੰਜ਼ਾਮ ਦੇ ਰਹੇ ਸਨ। ਪੁਲਿਸ ਨੇ ਦੋਵਾਂ ਪੁਜਾਰੀਆਂ ਤੇ ਇੱਕ ਹੋਰ ਵਿਅਕਤੀ ਨੂੰ 3 ਪਿਸਤੌਲਾਂ ਤੇ ਕਾਰਤੂਸ ਵੀ ਬਰਾਮਦ ਕਰਵਾਏ ਹਨ। ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਅੱਜ ਪੁਲਿਸ ਲਾਈਨਜ਼ ਵਿਖੇ ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਤਰਾਂ ਤੋਂ ਪਤਾ ਲੱਗਿਆ ਕਿ ਭਗਵਾਨ ਦਾਸ ਉਰਫ ਕਰਨ ਪੁੱਤਰ ਲੇਟ ਰਾਮ ਪ੍ਰਸ਼ਾਦ ਵਾਸੀ ਪਿੰਡ ਸੇਹੀ ਜ਼ਿਲ੍ਹਾ ਮਥੁਰਾ (ਯੂ.ਪੀ.) ਜਿਹੜਾ ਹੁਣ ਸੁਨਾਮ ਦੇ ਠਾਕੁਰ ਦੁਆਰਾ ਮੰਦਿਰ ਦਾ ਪੁਜਾਰੀ ਹੈ ਅਤੇ ਲੇਖ ਰਾਜ ਪੁੱਤਰ ਗਿਰਧਾਰੀ ਲਾਲ ਵਾਸੀ ਪਿੰਡ ਸਹਾਰ ਥਾਣਾ ਬਰਸਾਨਾ ਜਿਲ੍ਹਾ ਮਥੁਰਾ (ਯੂ.ਪੀ.) ਜੋ ਸ਼ਿਵ ਮੰਦਿਰ ਖਡਿਆਲ ਦਾ ਪੁਜਾਰੀ ਹੈ, ਇਹ ਹਥਿਆਰ ਵੇਚਣ ਦਾ ਗੈਰ ਕਾਨੂੰਨੀ ਧੰਦਾ ਕਰਦੇ ਹਨ।
ਉਨ੍ਹਾਂ ਇਨ੍ਹਾਂ ਦੋਵਾਂ ‘ਤੇ ਥਾਣਾ ਦਿੜ੍ਹਬਾ ਵਿਖੇ ਅਸਲਾ ਐਕਟ ਤੇ ਹੋਰ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਦੌਰਾਨ ਬੱਸ ਅੱਡਾ ਪਿੰਡ ਕਾਕੂਵਾਲ ਕੋਲ ਨਾਕਾਬੰਦੀ ਕਰਕੇ ਇਨ੍ਹਾਂ ਨੂੰ ਕਾਬੂ ਕਰ ਲਿਆ। ਭਗਵਾਨ ਦਾਸ ਕੋਲੋਂ ਇੱਕ ਪਿਸਤੌਲ 32 ਬੋਰ ਸਮੇਤ ਦੋ ਰੋਂਦ 32 ਬੋਰ ਜਿੰਦਾ ਅਤੇ ਲੇਖਰਾਜ ਕੋਲੋਂ ਵੀ ਇੱਕ ਪਿਸਤੌਲ 12 ਬੋਰ ਸਮੇਤ ਦੋ ਰੌਂਦ 12 ਬੋਰ ਜਿੰਦਾ ਬਰਾਮਦ ਕਰਵਾਏ ਗਏ ਅਤੇ ਜਿਹੜੇ ਮੋਟਰ ਸਾਈਕਲ ‘ਤੇ ਆ ਰਹੇ ਸਨ, ਉਹ ਤੇ ਜਾਅਲੀ ਨੰਬਰ ਲਾਇਆ ਹੋਇਆ ਸੀ।
ਇਹ ਵੀ ਪੜ੍ਹੋ : ਬਲਾਕ ਬਠੋਈ-ਡਕਾਲਾ ‘ਚ ਕਟੋਰੇ ਰੱਖ ਕੇ ਮਨਾਈ ਸੱਚ ਕਹੂੰ ਦੀ 21ਵੀਂ ਵਰੇਗੰਢ
ਸਿੱਧੂ ਨੇ ਦੱਸਿਆ ਕਿ ਪੁਲਿਸ ਦੀ ਪੁੱਛ ਗਿੱਛ ਉਪਰੰਤ ਇਹ ਗੱਲ ਸਾਹਮਣੇ ਆਈ ਕਿ ਭਗਵਾਨ ਦਾਸ 2007 ਵਿੱਚ ਪਹਿਲੀ ਵਾਰ ਗਊਸ਼ਾਲਾ ਮੰਦਰ ਦਿੜ੍ਹਬਾ ਵਿਖੇ ਆਇਆ ਸੀ, ਉਸ ਤੋਂ ਬਾਅਦ ਇਹ ਮੰਦਰ ਪਿੰਡ ਕਕਰਾਲਾ ਥਾਣਾ ਘੱਗਾ ਵਿੱਚ 8 ਮਹੀਨੇ ਅਤੇ ਠਾਕੁਰ ਦੁਆਰ ਮੰਦਿਰ ਸੁਨਾਮ ਵਿੱਚ 1 ਸਾਲ ਪੁਜਾਰੀ ਰਿਹਾ ਹੈ।ਇਸ ਨੇ ਅਵਤਾਰ ਸਿੰਘ ਉਰਫ ਲਾਲੀ ਵਾਸੀ ਖਡਿਆਲ ਨੂੰ ਇੱਕ ਕੱਟਾ 32 ਬੋਰ ਸਮੇਤ 10 ਰੌਂਦ ਦਿੱਤੇ ਸੀ, ਉਸ ਤੋਂ ਬਾਅਦ ਭਗਵਾਨ ਦਾਸ ਨੇ ਇੱਕ ਕੱਟਾ 315 ਬੋਰ ਰਾਜੂ ਵਾਸੀ ਮਹਿਲਾਂ ਕੋਠੇ ਅਤੇ ਇੱਕ ਕੱਟਾ 315 ਬੋਰ ਅਕਾਸ਼ ਵਾਸੀ ਸੰਗਰੂਰ ਨੂੰ ਦਿੱਤਾ ਸੀ।
ਉਨ੍ਹਾਂ ਦੱਸਿਆ ਕਿ ਲੇਖਰਾਜ ਵੀ 2007 ਵਿੱਚ ਪਹਿਲੀ ਵਾਰ ਬ੍ਰਹਮਸ਼ਰਾ ਮੰਦਿਰ ਸੁਨਾਮ ਵਿੱਚ ਆਇਆ ਸੀ ਜਿੱਥੇ ਇਹ ਕਰੀਬ 5 ਸਾਲ ਰਿਹਾ ਉਸ ਤੋਂ ਬਾਅਦ ਇਹ ਉਪਲੀ ਚੱਠੇ ਮੰਦਿਰ ਵਿੱਚ ਕਰੀਬ 3 ਸਾਲ ਰਿਹਾ। ਉਸ ਤੋਂ ਬਾਅਦ ਕਰੀਬ 3 ਸਾਲ ਤੋਂ ਇਹ ਸ਼ਿਵ ਮੰਦਿਰ ਖਡਿਆਲ ਵਿਖੇ ਰਹਿ ਰਿਹਾ ਹੈ। ਲੇਖਰਾਜ ਨੇ ਲਖਵਿੰਦਰ ਸਿੰਘ ਉਰਫ ਲੱਖੀ ਵਾਸੀ ਮਹਿਲਾਂ ਚੌਂਕ ਨੂੰ ਇੱਕ ਪਿਸਤੌਲ 12 ਬੋਰ, ਇੱਕ ਪਿਸਤੌਲ 30 ਬੋਰ ਦਿੱਤੇ ਸੀ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪੁਲਿਸ ਨੇ ਅਵਤਾਰ ਸਿੰਘ ਉਰਫ ਲਾਲੀ ਪੁੱਤਰ ਗੁਰਜੰਟ ਸਿੰਘ ਵਾਸੀ ਲਸ਼ਕਰੀ ਪੱਤੀ, ਖਡਿਆਲ ਥਾਣਾ ਛਾਜਲੀ ਨੂੰ ਗ੍ਰਿਫਤਾਰ ਕਰਕੇ ਇੱਕ ਪਿਸਤੌਲ 32 ਬੋਰ ਸਮੇਤ ਦੋ ਰੋਂਦ 32 ਬੋਰ ਬਰਾਮਦ ਕਰਵਾਏ ਗਏ। ਅਵਤਾਰ ਸਿੰਘ ਨੇ ਇਹ ਪਿਸਤੌਲ ਵੀ ਭਗਵਾਨ ਦਾਸ ਪਾਸੋਂ ਖਰੀਦਿਆ ਸੀ।