Chemical Free Farming - Sach Kahoon Punjabi

Organic Farming In India: ਹੁਣ ਸਮਾਂ ਹੈ ਜੈਵਿਕ ਖੇਤੀ ਨਾਲ ਜੁੜਨ ਦਾ
Organic Farming In India: ਭਾਰਤੀ ਖੇਤੀਬਾੜੀ ਦੀਆਂ ਜੜ੍ਹਾਂ ਸਦੀਆਂ ਤੋਂ ਕੁਦਰਤ ’ਚ ਰਚੀਆਂ ਵਸੀਆਂ ਰਹੀਆਂ ਹਨ ਸਾਡੀ ਧਰਤੀ ਮਾਂ ਨੇ ਹਮੇਸ਼ਾ ਸਾਨੂੰ ਸਿਖਾਇਆ ਕਿ ਜੇਕਰ ਅਸੀਂ ਉਸ ਨਾਲ ਤਾਲਮੇਲ ’ਚ ਰਹੀਏ ਤਾਂ ਉਹ ਸਾਨੂੰ ਭਰਪੂਰ ਦਿੰਦੀ ਹੈ, ਪੋਸ਼ਣ, ਉਤਪਾਦਨ ਤੇ ਖੁਸ਼ਹਾਲੀ ਪਰ ਜਿਵੇਂ-ਜਿਵੇਂ ਸਮਾਂ ਬਦਲਿਆ ਅਸੀਂ ਖੇਤਾਂ ਨੂੰ ਪੈਦਾਵਾਰ ਦੀ ਮਸ਼ੀਨ ਸਮਝ ਲਿਆ ਹਰੀ ਕ੍ਰਾਂਤੀ ਦੌਰਾਨ, ਖਾਦਾਂ ਤੇ ਕੀਟਨਾਸ਼ਕਾਂ ਨੇ ਖੇਤਾਂ ਨੂੰ ਤਾਂ ਭਰ ਦਿੱਤਾ, ਪਰ ਮਿੱਟੀ ਦੀ ਉਪਜਾਊ ਸ਼ਕਤੀ, ਪਾਣੀ ਦੇ ਸਰੋਤਾਂ ਦੀ ਸ਼ੁੱਧਤਾ ਤੇ ਮਨੁੱਖੀ ਸਿਹਤ ਨੂੰ ਹੋਣ ਵਾਲਾ ਨਾ ਦਿਖਣ ਵਾਲਾ ਨੁਕਸਾਨ ਹੁਣ ਸਾਹਮਣੇ ਆ ਰਿਹਾ ਹੈ। ਅੱਜ ਜਦੋਂ ਦੇਸ਼ ਦੇ ਕਈ ਕਿਸਾਨ ਗੰਭੀਰ ਆਰਥਿਕ ਤੇ ਸਿਹਤ ਸੰਕਟਾਂ ਨਾਲ ਜੂਝ ਰਹੇ ਹਨ। Organic Farming In India

ਇਹ ਖਬਰ ਵੀ ਪੜ੍ਹੋ : IND vs ENG: ਮੈਨਚੈਸਟਰ ਟੈਸਟ, ਖਰਾਬ ਰੌਸ਼ਨੀ ਕਾਰਨ ਪਹਿਲੇ ਦਿਨ ਦੀ ਖੇਡ ਸਮਾਪਤ, ਜਡੇਜਾ-ਸ਼ਾਰਦੁਲ ਕ੍ਰੀਜ ‘ਤੇ

ਉਦੋਂ ਇੱਕ ਨਵੀਂ ਚੇਤਨਾ ਜਨਮ ਲੈ ਰਹੀ ਹੈ ਰਸਾਇਣ-ਮੁਕਤ, ਕੁਦਰਤੀ ਖੇਤੀ ਵੱਲ ਵਾਪਸੀ। ਇਹ ਸਿਰਫ਼ ਇੱਕ ਪ੍ਰਯੋਗ ਨਹੀਂ ਹੈ, ਸਗੋਂ ਇੱਕ ਲਹਿਰ ਬਣ ਰਹੀ ਹੈ। ਗੋਬਰ, ਨਿੰਮ੍ਹ, ਵਰਮੀਕੰਪੋਸਟ, ਜੀਵਨ ਅੰਮ੍ਰਿਤ ਤੇ ਬ੍ਰਹਮਾਸਤਰ ਵਰਗੇ ਰਵਾਇਤੀ ਉਪਚਾਰ ਇੱਕ ਵਾਰ ਫਿਰ ਖੇਤਾਂ ਦੀ ਜਾਨ ਬਣ ਰਹੇ ਹਨ। ਇਸ ਵਿੱਚ ਕੋਈ ਵਿਦੇਸ਼ੀ ਤਕਨਾਲੋਜੀ ਨਹੀਂ ਹੈ, ਨਾ ਹੀ ਮਹਿੰਗੇ ਇਨਪੁਟ। ਸਿਰਫ਼ ਸਮਝ, ਧੀਰਜ ਤੇ ਸਹੀ ਦਿਸ਼ਾ ਦੀ ਲੋੜ ਹੈ।ਇਸ ਬਦਲਾਅ ਪਿੱਛੇ ਸਿਰਫ਼ ਭਾਵਨਾਵਾਂ ਹੀ ਨਹੀਂ, ਠੋਸ ਵਿਗਿਆਨਕ ਤੇ ਆਰਥਿਕ ਅਧਾਰ ਵੀ ਹਨ। ਰਸਾਇਣਿਕ ਖੇਤੀ ਵਿੱਚ ਅੱਜ ਇੱਕ ਕਿਸਾਨ ਔਸਤਨ ਪ੍ਰਤੀ ਏਕੜ 6000 ਤੋਂ 8000 ਰੁ. ਖਾਦਾਂ ਅਤੇ ਕੀਟਨਾਸ਼ਕਾਂ ’ਤੇ ਖਰਚ ਕਰਦਾ ਹੈ।

ਉੱਥੇ ਹੀ ਕੁਦਰਤੀ ਖੇਤੀ ਵਿੱਚ ਇਹ ਖਰਚਾ ਘੱਟ ਕੇ 2000 ਤੋਂ 3000 ਰੁ. ਤੱਕ ਆ ਜਾਂਦਾ ਹੈ। ਇਹ ਹੀ ਨਹੀਂ ਜੋ ਕੁਦਰਤੀ ਤਰੀਕਿਆਂ ਨਾਲ ਪ੍ਰਾਪਤ ਕਰਦਾ ਹੈ ਉਸ ਨੂੰ ਬਜ਼ਾਰ ਵਿੱਚ ਆਮ ਉਤਪਾਦ ਨਾਲੋਂ 20 ਫੀਸਦੀ ਤੱਕ ਵੱਧ ਮੁੱਲ ਮਿਲਦਾ ਹੈ। ਇਸ ਦਾ ਪ੍ਰਮਾਣ ਆਈਸੀਏਆਰ ਰਿਪੋਰਟ ਵਿੱਚ ਵੀ ਮਿਲਦਾ ਹੈ। ਸ਼ਹਿਰਾਂ ਤੇ ਵਿਦੇਸ਼ਾਂ ’ਚ ਜੈਵਿਕ ਉਤਪਾਦਾਂ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਸਾਲ 2023 ਵਿੱਚ ਭਾਰਤ ਨੇ 7000 ਕਰੋੜ ਰੁਪਏ ਦੇ ਜੈਵਿਕ ਉਤਪਾਦਾਂ ਦਾ ਨਿਰਯਾਤ ਕੀਤਾ। ਲੋਕ ਸਮਝਣ ਲੱਗ ਪਏ ਹਨ ਕਿ ਭੋਜਨ ਸਿਰਫ਼ ਪੇਟ ਭਰਨ ਦਾ ਸਾਧਨ ਨਹੀਂ ਹੈ, ਸਗੋਂ ਸਿਹਤ ਦੀ ਨੀਂਹ ਹੈ। ਪਰ ਇਹ ਸਿਰਫ਼ ਬਜ਼ਾਰ ਜਾਂ ਮੁਨਾਫ਼ੇ ਬਾਰੇ ਨਹੀਂ ਹੈ।

ਇਹ ਬਦਲਾਅ ਕਿਸਾਨ ਦੇ ਸਰੀਰ ਤੇ ਲੋਕਾਂ ਦੀ ਸਿਹਤ ਲਈ ਵੀ ਜ਼ਰੂਰੀ ਹੋ ਗਿਆ ਹੈ। ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ ਦੇ ਲਗਾਤਾਰ ਸੰਪਰਕ ਕਾਰਨ, ਕਿਸਾਨ ਖੁਦ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਖੇਤਾਂ ’ਚ ਕੈਂਸਰ, ਚਮੜੀ ਦੇ ਰੋਗ, ਅੱਖਾਂ ਦੀਆਂ ਸਮੱਸਿਆਵਾਂ ਵਰਗੀਆਂ ਗੰਭੀਰ ਬਿਮਾਰੀਆਂ ਹੁਣ ਆਮ ਹੋ ਗਈਆਂ ਹਨ। ਕੁਦਰਤੀ ਖੇਤੀ ਇਨ੍ਹਾਂ ਖਤਰਿਆਂ ਨੂੰ ਘਟਾ ਸਕਦੀ ਹੈ। ਨਾਲ ਹੀ, ਇਹ ਪਾਣੀ ਦੇ ਸਰੋਤਾਂ ਨੂੰ ਬਚਾਉਣ ਵਿੱਚ ਮੱਦਦਗਾਰ ਹੈ। ਅੱਜ, ਜਦੋਂ ਭੂਮੀਗਤ ਪਾਣੀ ਤੇ ਨਦੀਆਂ ਨਾਈਟਰੇਟਸ ਤੇ ਰਸਾਇਣਾਂ ਨਾਲ ਪ੍ਰਦੂਸ਼ਿਤ ਹੋ ਗਈਆਂ ਹਨ। Organic Farming In India

ਤਾਂ ਖੇਤੀ ਦਾ ਇਹ ਬਦਲ ਜਲਵਾਯੂ ਸੰਕਟ ਵੱਲ ਵੀ ਰਾਹਤ ਬਣ ਸਕਦਾ ਹੈ। ਹਾਲਾਂਕਿ ਇਹ ਬਦਲਾਅ ਆਸਾਨ ਨਹੀਂ ਹੈ। ਜਦੋਂ ਕੋਈ ਕਿਸਾਨ ਸਾਲਾਂ ਤੋਂ ਰਸਾਇਣਾਂ ’ਤੇ ਨਿਰਭਰ ਹੈ, ਤਾਂ ਉਸ ਲਈ ਅਚਾਨਕ ਕੁਦਰਤੀ ਸਾਧਨਾਂ ’ਤੇ ਭਰੋਸਾ ਕਰਨਾ ਚੁਣੌਤੀਪੂਰਨ ਹੁੰਦਾ ਹੈ। ਪਹਿਲੇ ਦੋ-ਤਿੰਨ ਸਾਲਾਂ ਵਿੱਚ, ਉਪਜ ਵਿੱਚ 10 ਤੋਂ 25 ਫੀਸਦੀ ਦੀ ਗਿਰਾਵਟ ਆਉਂਦੀ ਹੈ, ਖਾਸ ਕਰਕੇ ਝੋਨਾ ਤੇ ਕਣਕ ਵਰਗੀਆਂ ਪ੍ਰਮੁੱਖ ਫਸਲਾਂ ਵਿੱਚ। ਇਹੀ ਕਾਰਨ ਹੈ ਕਿ ਛੋਟੇ ਅਤੇ ਸੀਮਾਂਤ ਕਿਸਾਨ ਡਰਦੇ ਤੇ ਝਿਜਕਦੇ ਹਨ। ਜੈਵਿਕ ਪ੍ਰਮਾਣੀਕਰਣ ਦੀ ਗੁੰਝਲਦਾਰ ਪ੍ਰਕਿਰਿਆ ਤੇ ਜਾਗਰੂਕਤਾ ਦੀ ਘਾਟ ਵੀ ਉਨ੍ਹਾਂ ਦਾ ਰਸਤਾ ਮੁਸ਼ਕਲ ਬਣਾਉਂਦੀ ਹੈ। Organic Farming In India

ਬਹੁਤ ਸਾਰੇ ਕਿਸਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਜੀਵਨ ਅੰਮ੍ਰਿਤ ਕਿਵੇਂ ਬਣਾਇਆ ਜਾਵੇ, ਮਿਸ਼ਰਤ ਫਸਲ ਪ੍ਰਣਾਲੀ ਕੀ ਹੈ, ਜਾਂ ਘਰੇਲੂ ਕੀਟਨਾਸ਼ਕ ਕਿਵੇਂ ਤਿਆਰ ਕਰਨੇ ਹਨ। ਅਜਿਹੀ ਸਥਿਤੀ ਵਿੱਚ, ਗਲਤ ਜਾਣਕਾਰੀ ਉਨ੍ਹਾਂ ਨੂੰ ਅਸਫਲਤਾ ਵੱਲ ਲੈ ਜਾਂਦੀ ਹੈ।ਹਾਲਾਂਕਿ ਕੁਝ ਰਾਜਾਂ ਨੇ ਇਸ ਦਿਸ਼ਾ ’ਚ ਸ਼ਲਾਘਾਯੋਗ ਪਹਿਲਕਦਮੀਆਂ ਕੀਤੀਆਂ ਹਨ। ਸਿੱਕਮ ਨੇ ਆਪਣੇ ਆਪ ਨੂੰ ਭਾਰਤ ਦਾ ਪਹਿਲਾ ਪੂਰਨ ਜੈਵਿਕ ਰਾਜ ਐਲਾਨ ਕੀਤਾ ਹੈ। ਆਂਧਰਾ ਪ੍ਰਦੇਸ਼ ਵਿੱਚ 50 ਲੱਖ ਤੋਂ ਵੱਧ ਕਿਸਾਨ ਜ਼ੀਰੋ ਬਜਟ ਕੁਦਰਤੀ ਖੇਤੀ ਮਾਡਲ ਵਿੱਚ ਸ਼ਾਮਲ ਹੋਏ ਹਨ। ਮਹਾਰਾਸ਼ਟਰ ਤੇ ਕਰਨਾਟਕ ਦੇ ਬਹੁਤ ਸਾਰੇ ਪਿੰਡ ਜੈਵਿਕ ਪਿੰਡ ਬਣ ਗਏ ਹਨ। Organic Farming In India

ਪਰ ਇਹ ਯਤਨ ਅਜੇ ਵੀ ਖਿੰਡੇ ਹੋਏ ਹਨ। ਜੇਕਰ ਭਾਰਤ ਨੂੰ ਪੂਰੀ ਤਰ੍ਹਾਂ ਕੁਦਰਤੀ ਖੇਤੀ ਵੱਲ ਲਿਜਾਣਾ ਹੈ, ਤਾਂ ਇੱਕ ਵਿਆਪਕ ਨੀਤੀ ਦੀ ਲੋੜ ਹੈ। ਖਾਦ ਸਬਸਿਡੀ ਦਾ ਇੱਕ ਹਿੱਸਾ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਵਰਤਿਆ ਜਾਣਾ ਚਾਹੀਦਾ ਹੈ। ਹਰ ਜ਼ਿਲ੍ਹੇ ਵਿੱਚ ਜੈਵਿਕ ਉਤਪਾਦਾਂ ਲਈ ਵੱਖਰੀਆਂ ਮੰਡੀਆਂ ਹੋਣੀਆਂ ਚਾਹੀਦੀਆਂ ਹਨ, ਤਾਂ ਜੋ ਕਿਸਾਨਾਂ ਨੂੰ ਸਹੀ ਕੀਮਤ ਤੇ ਬਜ਼ਾਰ ਮਿਲ ਸਕੇ। ਖੇਤੀਬਾੜੀ ਯੂਨੀਵਰਸਿਟੀਆਂ ਨੂੰ ਸਥਾਨਕ ਜ਼ਰੂਰਤਾਂ ਤੇ ਰਵਾਇਤੀ ਗਿਆਨ ਦੇ ਆਧਾਰ ’ਤੇ ਮਾਡਲ ਵਿਕਸਤ ਕਰਨੇ ਚਾਹੀਦੇ ਹਨ ਜੋ ਸਰਲ, ਪਹੁੰਚਯੋਗ ਤੇ ਪ੍ਰਭਾਵਸ਼ਾਲੀ ਹੋਣ। ਅੱਜ ਦਾ ਨੌਜਵਾਨ ਕਿਸਾਨ ਤਕਨਾਲੋਜੀ ਨਾਲ ਜੁੜਿਆ ਹੋਇਆ ਹੈ।

ਉਹ ਮੋਬਾਈਲ ਰਾਹੀਂ ਬਜ਼ਾਰ ਦੀ ਖੋਜ ਕਰਦਾ ਹੈ, ਡਿਜੀਟਲ ਭੁਗਤਾਨ ਕਰਦਾ ਹੈ ਅਤੇ ਯੂਟਿਊਬ ਤੋਂ ਸਿੱਖਦਾ ਹੈ। ਇਸ ਪੀੜ੍ਹੀ ਲਈ ਕੁਦਰਤੀ ਖੇਤੀ ਨੂੰ ਇੱਕ ਨਵੇਂ ਤਰੀਕੇ ਨਾਲ ਪੇਸ਼ ਕਰਨ ਦੀ ਲੋੜ ਹੈ। ਸਟਾਰਟਅੱਪ, ਡਿਜੀਟਲ ਮਾਰਕੀਟਿੰਗ ਅਤੇ ਈ-ਕਾਮਰਸ ਰਾਹੀਂ ਦੇਸ਼ ਅਤੇ ਵਿਦੇਸ਼ਾਂ ਵਿੱਚ ਜੈਵਿਕ ਉਤਪਾਦਾਂ ਨੂੰ ਪਹੁੰਚਾਇਆ ਜਾ ਸਕਦਾ ਹੈ। ਸੱਚਾਈ ਇਹ ਹੈ ਕਿ ਜਦੋਂ ਕੋਈ ਕਿਸਾਨ ਰਸਾਇਣ-ਮੁਕਤ ਖੇਤੀ ਵੱਲ ਵਧਦਾ ਹੈ, ਤਾਂ ਉਹ ਸਿਰਫ਼ ਆਪਣੇ ਖੇਤ ਨੂੰ ਹੀ ਨਹੀਂ ਬਦਲਦਾ, ਉਹ ਇੱਕ ਪੂਰੀ ਜੀਵਨ ਸ਼ੈਲੀ ਨੂੰ ਬਦਲ ਦਿੰਦਾ ਹੈ। ਉਸਦਾ ਸਰੀਰ, ਉਸਦਾ ਪਰਿਵਾਰ, ਉਸਦਾ ਪਿੰਡ ਅਤੇ ਅੰਤ ’ਚ ਪੂਰਾ ਦੇਸ਼ ਇਸ ਬਦਲਾਅ ਤੋਂ ਪ੍ਰਭਾਵਿਤ ਹੁੰਦਾ ਹੈ। Organic Farming In India

ਇਹ ਰਸਤਾ ਜ਼ਰੂਰ ਔਖਾ ਹੈ, ਪਰ ਇਹ ਉਹ ਰਸਤਾ ਹੈ ਜੋ ਮਿੱਟੀ ਨੂੰ ਜ਼ਹਿਰ ਤੋਂ ਮੁਕਤ ਕਰੇਗਾ, ਪਾਣੀ ਨੂੰ ਸ਼ੁੱਧ ਕਰੇਗਾ ਤੇ ਸਿਹਤ ਨੂੰ ਨਵਾਂ ਜੀਵਨ ਦੇਵੇਗਾ।ਆਖਿਆ ਜਾਂਦਾ ਹੈ ਕਿ ਹਰ ਖੇਤ ਸਿਰਫ਼ ਅਨਾਜ ਹੀ ਨਹੀਂ ਉਗਾਉਂਦਾ, ਇਹ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਬੀਜਦਾ ਹੈ। ਅਜਿਹੀ ਸਥਿਤੀ ਵਿੱਚ, ਜੇਕਰ ਸਾਨੂੰ ਭਵਿੱਖ ਨੂੰ ਸੁਰੱਖਿਅਤ ਕਰਨਾ ਹੈ, ਤਾਂ ਸਾਨੂੰ ਕੁਦਰਤ ਵੱਲ ਵਾਪਸ ਜਾਣਾ ਪਵੇਗਾ ਅਤੇ ਇਹ ਵਾਪਸੀ ਸਿਰਫ਼ ਇੱਕ ਲਹਿਰ ਨਹੀਂ ਹੈ, ਸਗੋਂ ਭਾਰਤ ਦੀ ਅਸਲ ਖੁਸ਼ਹਾਲੀ ਵੱਲ ਇੱਕ ਕਦਮ ਹੈ- ਸ਼ੁੱਧ, ਸੁਰੱਖਿਅਤ ਤੇ ਟਿਕਾਊ ਖੁਸ਼ਹਾਲੀ ਵੱਲ। Organic Farming In India

(ਇਹ ਲੇਖਕ ਦੇ ਨਿੱਜੀ ਵਿਚਾਰ ਹਨ)

ਸਚਿਨ ਤ੍ਰਿਪਾਠੀ