Power Cut Punjab - Sach Kahoon Punjabi

Pathankot News: ਪਠਾਨਕੋਟ ’ਚ ਅੱਧੀ ਰਾਤ ਨੂੰ ਬਿਜਲੀ ਕੱਟਾਂ ਤੋਂ ਤੰਗ ਲੋਕਾਂ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ
Pathankot News: ਪਠਾਨਕੋਟ, (ਸੱਚ ਕਹੂੰ ਨਿਊਜ਼/ਹਿੰ.ਸ.)। ਪਠਾਨਕੋਟ ਦੇ ਭੋਆ ਹਲਕੇ ਅਧੀਨ ਆਉਂਦੇ ਮੰਗਵਾਲ ਬਿਜਲੀ ਘਰ ਵਿੱਚ ਬੀਤੀ ਰਾਤ ਉਸ ਵੇਲੇ ਤਣਾਅਪੂਰਨ ਸਥਿਤੀ ਬਣ ਗਈ, ਜਦੋਂ ਲਗਾਤਾਰ ਬਿਜਲੀ ਕੱਟਾਂ ਤੋਂ ਤੰਗ ਆ ਕੇ ਕਰੀਬ 10 ਤੋਂ 12 ਪਿੰਡਾਂ ਦੇ ਵਸਨੀਕ ਰਾਤ ਕਰੀਬ 2 ਵਜੇ ਪਾਵਰ ਹਾਊਸ ਦੇ ਬਾਹਰ ਇਕੱਠੇ ਹੋ ਗਏ। ਪਿੰਡ ਵਾਸੀਆਂ ਨੇ ਬਿਜਲੀ ਵਿਭਾਗ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਅਧਿਕਾਰੀਆਂ ਪ੍ਰਤੀ ਰੋਸ ਪ੍ਰਗਟਾਇਆ।

ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸ਼ੇਖੂਪੁਰ ਮੰਜੀਰੀ ਦੇ ਸਰਪੰਚ ਨੇ ਦੱਸਿਆ ਕਿ ਇਹ ਸਮੱਸਿਆ ਕਈ ਸਾਲਾਂ ਤੋਂ ਬਣੀ ਹੋਈ ਹੈ। ਉਨ੍ਹਾਂ ਦੋਸ਼ ਲਾਇਆ ਕਿ 24 ਘੰਟਿਆਂ ਵਿੱਚੋਂ ਸਿਰਫ਼ 2 ਘੰਟੇ ਹੀ ਬਿਜਲੀ ਦੀ ਸਪਲਾਈ ਮਿਲਦੀ ਹੈ। ਭਿਆਨਕ ਗਰਮੀ ਅਤੇ ਉਮਸ ਕਾਰਨ ਬਿਨਾਂ ਬਿਜਲੀ ਦੇ ਰਹਿਣਾ ਬਹੁਤ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਬਦਲਦੀਆਂ ਰਹੀਆਂ, ਪਰ ਇਸ ਇਲਾਕੇ ਨੂੰ ਬਿਜਲੀ ਸੰਕਟ ਤੋਂ ਰਾਹਤ ਨਹੀਂ ਮਿਲੀ।

ਪਿੰਡ ਵਾਸੀਆਂ ਦਾ ਸਭ ਤੋਂ ਵੱਧ ਗੁੱਸਾ ਬਿਜਲੀ ਵਿਭਾਗ ਦੇ ਜੂਨੀਅਰ ਇੰਜੀਨੀਅਰ (ਜੇਈ) ਅਤੇ ਸਬ-ਡਿਵੀਜ਼ਨਲ ਅਫ਼ਸਰ (ਐਸਡੀਓ) ਖ਼ਿਲਾਫ਼ ਸੀ। ਪ੍ਰਦਰਸ਼ਨਕਾਰੀਆਂ ਦਾ ਦੋਸ਼ ਸੀ ਕਿ ਜਦੋਂ ਵੀ ਬਿਜਲੀ ਸਬੰਧੀ ਸਮੱਸਿਆ ਆਉਂਦੀ ਹੈ ਤਾਂ ਅਧਿਕਾਰੀ ਫੋਨ ਤੱਕ ਨਹੀਂ ਚੁੱਕਦੇ। ਇੱਕ ਪਿੰਡ ਵਾਸੀ ਨੇ ਦੱਸਿਆ ਕਿ ਸਵੇਰ ਤੋਂ ਲੈ ਕੇ ਰਾਤ ਤੱਕ ਬਿਜਲੀ ਗਾਇਬ ਰਹਿੰਦੀ ਹੈ ਅਤੇ ਕਈ ਵਾਰ ਫੋਨ ਕਰਨ ਦੇ ਬਾਵਜੂਦ ਕੋਈ ਜਵਾਬ ਨਹੀਂ ਮਿਲਦਾ, ਜਿਸ ਕਾਰਨ ਉਨ੍ਹਾਂ ਨੂੰ ਰਾਤ ਸਮੇਂ ਵੱਡੀ ਗਿਣਤੀ ਵਿੱਚ ਬਿਜਲੀ ਘਰ ਪਹੁੰਚਣਾ ਪਿਆ।

ਪ੍ਰਦਰਸ਼ਨਕਾਰੀਆਂ ਨੇ ਇਹ ਵੀ ਦੋਸ਼ ਲਾਇਆ ਕਿ ਪਠਾਨਕੋਟ ਸ਼ਹਿਰ ਜਾਂ ਹੋਰ ਇਲਾਕਿਆਂ ਵਿੱਚ ਹਲਕੀ ਆੰਧੀ ਜਾਂ ਤੂਫ਼ਾਨ ਆਉਣ 'ਤੇ ਵੀ ਉਨ੍ਹਾਂ ਦੇ 7-8 ਪਿੰਡਾਂ ਦੀ ਬਿਜਲੀ ਤੁਰੰਤ ਕੱਟ ਦਿੱਤੀ ਜਾਂਦੀ ਹੈ। ਉਨ੍ਹਾਂ ਤਾਸ਼ ਪਿੰਡ, ਮਾਖਨਪੁਰ, ਬਰਮਾਲ ਜੱਟਾ, ਅਖਾੜਾ, ਮੰਜੀਰੀ ਆਰੀਆਂ, ਜੱਟਾਂ ਦੀ ਮੰਜੀਰੀ, ਰਾਜਪੂਤਾਂ ਦੀ ਮੰਜੀਰੀ ਅਤੇ ਕਿੱਲਪੁਰ ਸਮੇਤ ਕਈ ਪਿੰਡਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਬਿਜਲੀ ਵਿਭਾਗ ਦੀ ਲਾਪਰਵਾਹੀ ਕਾਰਨ ਲੋਕ ਭਾਰੀ ਪ੍ਰੇਸ਼ਾਨੀ ਝੱਲ ਰਹੇ ਹਨ।

ਇਹ ਵੀ ਪੜ੍ਹੋ: Ambala Borewell News: ਦੁਖਦ ਖ਼ਬਰ, ਜ਼ਿੰਦਗੀ ਦੀ ਜੰਗ ਹਾਰਿਆ ਬੋਰਵੈਲ ’ਚ ਡਿੱਗਿਆ ਮਾਸੂਮ

ਪ੍ਰਦਰਸ਼ਨ ਦੌਰਾਨ ਮਾਹੌਲ ਉਸ ਵੇਲੇ ਹੋਰ ਗਰਮਾ ਗਿਆ ਜਦੋਂ ਲੋਕਾਂ ਨੇ ਬਿਜਲੀ ਵਿਭਾਗ, ਜੇਈ ਅਤੇ ਐਸਡੀਓ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਸਰਪੰਚ ਅਤੇ ਹੋਰ ਪਤਵੰਤਿਆਂ ਨੇ ਚੇਤਾਵਨੀ ਦਿੱਤੀ ਕਿ ਉਹ ਇਸ ਵਾਰ ਸ਼ਾਂਤੀਪੂਰਵਕ ਢੰਗ ਨਾਲ ਆਪਣੀ ਮੰਗ ਰੱਖਣ ਅਤੇ ਬੇਨਤੀ ਕਰਨ ਆਏ ਹਨ, ਪਰ ਜੇ ਅੱਗੇ ਵੀ ਬਿਨਾਂ ਕਿਸੇ ਕਾਰਨ ਪਿੰਡਾਂ ਦੀ ਬਿਜਲੀ ਕੱਟੀ ਗਈ ਜਾਂ ਕ੍ਰੱਸ਼ਰਾਂ ਨੂੰ ਤਰਜੀਹ ਦੇ ਕੇ ਉਨ੍ਹਾਂ ਦੀ ਸਪਲਾਈ ਰੋਕੀ ਗਈ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਅਤੇ ਸੁਰੱਖਿਆ ਕਰਮੀ ਵੀ ਮੌਕੇ 'ਤੇ ਪਹੁੰਚ ਗਏ ਤਾਂ ਜੋ ਕਾਨੂੰਨ-ਵਿਵਸਥਾ ਬਣੀ ਰਹੇ।

Power Cut Punjab: ਮਾਰਚ ’ਚ ਹੀ ਲੱਗੇ ਬਿਜਲੀ ਕੱਟ, ਲੋਕ ਕਹਿੰਦੇ ਜੂਨ-ਜੁਲਾਈ ’ਚ ਕੀ ਬਣੂੰ
Power Cut Punjab: ਪਿਛਲੇ ਕਈ ਦਿਨਾਂ ਤੋਂ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਲੱਗ ਰਹੇ ਬਿਜਲੀ ਕੱਟ

ਪਾਵਰਕੌਮ ਵੱਲੋਂ ਗਰੁੱਪਾਂ ਵਿੱਚ ਬਿਜਲੀ ਕੱਟਾਂ ਬਾਰੇ ਦਿੱਤੀ ਜਾ ਰਹੀ ਐ ਜਾਣਕਾਰੀ

Power Cut Punjab: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਮਾਰਚ ਮਹੀਨੇ ’ਚ ਸੂਬੇ ਅੰਦਰ ਬਿਜਲੀ ਕੱਟਾਂ ਦੀ ਸ਼ੁਰੂਆਤ ਹੋ ਗਈ ਹੈ। ਆਲਮ ਇਹ ਹੈ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਕਈ-ਕਈ ਘੰਟਿਆਂ ਦੇ ਬਿਜਲੀ ਕੱਟ ਲੱਗ ਰਹੇ ਹਨ। ਸੋਸ਼ਲ ਮੀਡੀਆ ’ਤੇ ਵੀ ਲੱਗ ਰਹੇ ਬਿਜਲੀ ਕੱਟਾਂ ਨੂੰ ਲੈ ਕੇ ਪੋਸਟਾਂ ਦੀ ਭਰਮਾਰ ਹੈ। ਇੱਧਰ ਲੋਕਾਂ ਵਿੱਚ ਆਉਣ ਵਾਲੇ ਗਰਮੀ ਦੇ ਸੀਜ਼ਨ ਨੂੰ ਦੇਖਦਿਆਂ ਲੱਗ ਰਹੇ ਕੱਟਾਂ ਕਾਰਨ ਧੁੜਕੂ ਪੈਦਾ ਹੋ ਗਿਆ ਹੈ। ਦੱਸਣਯੋਗ ਹੈ ਕਿ ਪਿਛਲੇ ਚਾਰ ਦਿਨਾਂ ਤੋਂ ਸੂਬੇ ਅੰਦਰ ਇੱਕਦਮ ਬਿਜਲੀ ਕੱਟ ਲੱਗਣੇ ਸ਼ੁਰੂ ਹੋ ਗਏ ਹਨ। ਖਾਸ ਕਰਕੇ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ ਨੂੰ 10 ਵਜੇ ਤੱਕ ਬਿਜਲੀ ਕੱਟਾਂ ਦਾ ਸਾਮਹਣਾ ਕਰਨਾ ਪੈ ਰਿਹਾ ਹੈ।

ਜ਼ਿਲ੍ਹਾ ਪਟਿਆਲਾ, ਸੰਗਰੂਰ, ਸ੍ਰੀ ਫਤਹਿਗੜ੍ਹ ਸਾਹਿਬ, ਮੋਗਾ, ਲੁਧਿਆਣਾ, ਬਰਨਾਲਾ ਆਦਿ ਜ਼ਿਲ੍ਹਿਆਂ ’ਚ ਬਿਜਲੀ ਕੱਟਾਂ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੋਂ ਤੱਕ ਕਿ ਪਾਵਰ ਸਪਲਾਈ ਨੂੰ ਲੈ ਕੇ ਜੋ ਪਾਵਰਕੌਮ ਦੇ ਵੱਖ-ਵੱਖ ਇਲਾਕਿਆਂ ਵਿੱਚ ਬਿਜਲੀ ਸਪਲਾਈ ਦੀ ਜਾਣਕਾਰੀ ਸਬੰਧੀ ਵਟਸਐਪ ਗਰੁੱਪ ਬਣੇ ਹੋਏ ਹਨ, ਉਨ੍ਹਾਂ ਦੇ ਸਕਰੀਨ ਸਾਟ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਰਹੇ ਹਨ, ਜਿਨ੍ਹਾਂ ਵਿੱਚ ਕੱਟਾਂ ਕਰਕੇ ਬਿਜਲੀ ਬੰਦ ਰਹਿਣ ਦੀ ਜਾਣਕਾਰੀ ਦਿੱਤੀ ਗਈ ਹੈ। ਪਟਿਆਲਾ ਜ਼ਿਲ੍ਹੇ ਦੇ ਪਿੰਡ ਬਠੋਈ ਕਲਾਂ ਦੇ ਦਰਬਾਰਾ ਸਿੰਘ, ਨਿਰਭੈ ਸਿੰਘ, ਮੱਘਰ ਸਿੰਘ, ਸੰਗਰੂਰ ਜ਼ਿਲ੍ਹੇ ਦੇ ਜਗਵਿੰਦਰ ਸਿੰਘ, ਰਾਜ ਸਿੰਘ, ਰਾਣਾ ਸਿੰਘ ਅਤੇ ਦਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਚਾਰ ਦਿਨਾਂ ਤੋਂ ਸ਼ਾਮ 6 ਵਜੇਂ ਤੋਂ 10 ਵਜੇਂ ਤੱਕ ਬਿਜਲੀ ਕੱਟ ਲੱਗ ਰਹੇ ਹਨ। Power Cut Punjab

Read Also : ਭਾਜਪਾ ਦੀ ‘ਬਦਲਾਅ ਰੈਲੀ’ ਅੱਜ, ਪੰਜਾਬ ’ਚ ਭਖਾਏਗੀ ਸਿਆਸੀ ਮਾਹੌਲ

ਉਨ੍ਹਾਂ ਕਿਹਾ ਕਿ ਕਈ ਘੰਟਿਆਂ ਦੇ ਗਰਮੀ ਦੇ ਸੀਜਨ ਤੋਂ ਪਹਿਲਾਂ ਕੱਟ ਲੱਗਣੇ ਸਮਝ ਤੋਂ ਬਾਹਰ ਦੀ ਗੱਲ ਹੈ ਜਦਕਿ ਦਾਅਵੇ 24 ਘੰਟੇ ਸਪਲਾਈ ਦੇ ਕੀਤੇ ਜਾ ਰਹੇ ਹਨ। ਉਨ੍ਹਾਂ ਅਖਿਆ ਕਿ ਸਰਕਾਰ ਵੱਲੋਂ ਪ੍ਰਾਈਵੇਟ ਥਰਮਲ ਪਲਾਂਟ ਮੁੱਲ ਵੀ ਖਰੀਦਿਆ ਗਿਆ ਸੀ ਪਰ ਬਾਵਜੂਦ ਇਸਦੇ ਸਥਿਤੀ ਹੋਰ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਅਜੇ ਗਰਮੀ ਅਤੇ ਝੋਨੇ ਦਾ ਸੀਜ਼ਨ ਆਉਣਾ ਬਾਕੀ ਹੈ ਜੇਕਰ ਮਾਰਚ ਵਿੱਚ ਇਹ ਹਾਲ ਹੈ ਤਾਂ ਜੂਨ-ਜੁਲਾਈ ’ਚ ਤਾਂ ਬਿਜਲੀ ਕਿੱਲਤ ਲੋਕਾਂ ਦਾ ਧੂੰਆਂ ਕੱਢ ਦੇਵੇਗੀ। ਦੱਸਣਯੋਗ ਹੈ ਕਿ ਪਿਛਲੇ ਸਾਲ ਬਿਜਲੀ ਦੀ ਵਧੀ ਮੰਗ ਨੇ ਸਾਰੇ ਰਿਕਾਰਡ ਤੋੜ ਦਿੱਤੇ ਸਨ ਅਤੇ ਮੰਗ 16 ਹਜਾਰ ਮੈਗਾਵਟ ਨੂੰ ਪਾਰ ਕਰ ਗਈ ਸੀ। ਬਿਜਲੀ ਦੇ ਕੱਟਾਂ ਸਬੰਧੀ ਜਦੋਂ ਪਾਵਰਕੌਮ ਦੇ ਇੱਕ ਸੀਨੀਅਰ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਥਰਮਲ ਪਲਾਂਟ ਦੇ ਇੱਕ ਯੂਨਿਟ ਵਿੱਚ ਤਕਨੀਕੀ ਖਰਾਬੀ ਆ ਗਈ ਸੀ, ਜਿਸ ਕਾਰਨ ਹੀ ਬਿਜਲੀ ਪ੍ਰਭਾਵਿਤ ਹੋਈ ਹੈ।

ਸਰਕਾਰੀ ਥਰਮਲਾਂ ਦੇ 2 ਯੂਨਿਟ ਬੰਦ

10 ਮਾਰਚ ਨੂੰ ਸੂਬੇ ਅੰਦਰ ਬਿਜਲੀ ਦੀ ਮੰਗ 10 ਹਜ਼ਾਰ ਮੈਗਾਵਾਟ ਨੂੰ ਪਾਰ ਹੋ ਗਈ ਸੀ। ਅੱਜ ਸੂਬੇ ਅੰਦਰ ਬਿਜਲੀ ਦੀ ਮੰਗ 8 ਹਜ਼ਾਰ ਮੈਗਾਵਾਟ ਨੇੜੇ ਚੱਲ ਰਹੀ ਸੀ ਕਿਉਂਕਿ ਮੌਸਮ ’ਚ ਕੁਝ ਤਬਦੀਲੀ ਆਉਣ ਕਰਕੇ ਪਾਰਾ ਹੇਠਾਂ ਗਿਆ ਹੈ। ਸਰਕਾਰੀ ਥਰਮਲਾਂ ਦੇ 10 ਵਿੱਚੋਂ 8 ਯੂਨਿਟ ਚੱਲ ਰਹੇ ਹਨ ਜਦਕਿ ਦੋ ਯੂਨਿਟ ਬੰਦ ਹਨ ਇਸੇ ਤਰ੍ਹਾਂ ਹੀ ਪ੍ਰਾਈਵੇਟ ਥਰਮਲਾਂ ਦੇ ਪੰਜੋਂ ਯੂਨਿਟ ਚਾਲੂ ਹਨ। ਪਿਛਲੇ ਦਿਨਾਂ ਦੌਰਾਨ ਦਿਨ ਦਾ ਪਾਰਾ 35 ਡਿਗਰੀ ’ਤੇ ਪੁੱਜ ਗਿਆ ਸੀ, ਜਿਸ ਕਾਰਨ ਗਰਮੀ ਆਪਣਾ ਰੰਗ ਦਿਖਾਉਣ ਲੱਗੀ ਸੀ।

Power Cut Punjab: ਭਲਕੇ ਸ਼ਹਿਰ ’ਚ ਬੰਦ ਰਹੇਗੀ ਬਿਜ਼ਲੀ, ਜਾਣੋ ਕਦੋਂ ਤੱਕ
Power Cut Punjab: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਇੰਜੀਨੀਅਰ ਅਮਨਦੀਪ ਸਿੰਘ, ਐਡੀਸ਼ਨਲ ਐਸਡੀਓ, ਤੇ ਇੰਜੀਨੀਅਰ ਮਨਜੀਤ ਸਿੰਘ, ਜੇਈ, ਸਬ-ਅਰਬਨ ਸਬ-ਡਿਵੀਜ਼ਨ, ਪੀਐਸਪੀਸੀਐਲ, ਕੋਟਕਪੂਰਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, 132 ਕੇਵੀ ਸਬ-ਸਟੇਸ਼ਨ ਦੇਵੀਵਾਲਾ ਰੋਡ ਗਰਿੱਡ ਨੰਬਰ 2 ਤੇ 66 ਕੇਵੀ ਸਬ-ਸਟੇਸ਼ਨ ਰਾਮਸਰ, 11 ਕੇਵੀ ਕੋਟਕਪੂਰਾ ਅਰਬਨ ਅਤੇ 11 ਕੇਵੀ ਬੀਡ ਰੋਡ, ਹਰਿਆਲੀ ਤੋਂ ਚੱਲਦੇ ਹਨ। ਇਸ ਤੋਂ ਇਲਾਵਾ, ਜ਼ਰੂਰੀ ਮੁਰੰਮਤ ਕਾਰਨ, 16 ਨਵੰਬਰ, ਐਤਵਾਰ ਨੂੰ ਨਵੀਂ ਦਾਣਾ ਮੰਡੀ, 11 ਕੇਵੀ ਪ੍ਰੇਮ ਨਗਰ, ਗੁਰੂ ਤੇਗ ਬਹਾਦਰ ਨਗਰ ਤੇ ਡਿਸਪੋਜ਼ਲ ਫੀਡਰਾਂ ’ਤੇ 11 ਕੇਵੀ ਅਰਵਿੰਦ ਨਗਰ, ਦੇਵੀਵਾਲਾ ਯੂਪੀਐਸ (ਸਾਰੇ 11 ਕੇਵੀ ਫੀਡਰ) ਨੂੰ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਮੁਅੱਤਲ ਰਹੇਗੀ। ਇਸ ਨਾਲ ਮੋਗਾ ਰੋਡ, ਦੇਵੀਵਾਲਾ ਰੋਡ, ਨਵਾਂ ਬੱਸ ਸਟੈਂਡ, ਗਰਲਜ਼ ਸਕੂਲ, ਪ੍ਰੇਮ ਨਗਰ, ਜੀਵਨ ਨਗਰ, ਗੁਰੂ ਤੇਗ ਬਹਾਦਰ ਨਗਰ, ਕਪੂਰ ਪੱਤਰਿਕਾ ਸਟਰੀਟ, ਗੁਰੂਦੁਆਰਾ ਬਾਜ਼ਾਰ ਆਦਿ ਖੇਤਰਾਂ ’ਚ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।

ਇਹ ਖਬਰ ਵੀ ਪੜ੍ਹੋ : Liver: ਲੀਵਰ ਲਈ ਬਹੁਤ ਫਾਇਦੇਮੰਦ ਹਨ ਇਹ ਸਬਜ਼ੀਆਂ, ਜਾਣੋ

Power Cut Punjab: ਅੱਜ ਇਨ੍ਹਾਂ ਇਲਾਕਿਆਂ ’ਚ ਬੰਦ ਰਹੇਗੀ ਬਿਜਲੀ, ਲੱਗੇਗਾ ਲੰਬਾ ਬਿਜਲੀ ਕੱਟ
ਜਲੰਧਰ (ਸੱਚ ਕਹੂੰ ਨਿਊਜ਼)। Power Cut Punjab: ਇਹ ਜਲੰਧਰ ਵਾਸੀਆਂ ਲਈ ਇੱਕ ਮਹੱਤਵਪੂਰਨ ਖ਼ਬਰ ਹੈ। ਦਰਅਸਲ, ਚਿਲਡਰਨ ਪਾਰਕ ਪਾਵਰ ਹਾਊਸ ਤੋਂ ਚੱਲਣ ਵਾਲਾ 11 ਕੇਵੀ ਨਿਊ ਜਵਾਹਰ ਨਗਰ ਫੀਡਰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗਾ, ਜਿਸ ਕਾਰਨ ਬਦਰੀ ਦਾਸ ਕਲੋਨੀ, ਨਿਊ ਜਵਾਹਰ ਨਗਰ, ਰੇਡੀਓ ਕਲੋਨੀ, ਮਾਡਰਨ ਕਲੋਨੀ, ਗੁਰੂ ਗੋਬਿੰਦ ਸਿੰਘ ਸਟੇਡੀਅਮ ਖੇਤਰ, ਮਹਾਂਵੀਰ ਮਾਰਗ, ਏਪੀਜੇ, ਗੁਰੂ ਨਾਨਕ ਮਿਸ਼ਨ ਖੇਤਰ ਪ੍ਰਭਾਵਿਤ ਹੋਣਗੇ। Power Cut Punjab

ਇਹ ਖਬਰ ਵੀ ਪੜ੍ਹੋ : Punjab Government Job Update: ਪੰਜਾਬ ’ਚ ਇਸ ਅਹੁਦੇ ਲਈ ਭਰਤੀ ਦਾ ਇਸ਼ਤਿਹਾਰ ਲਿਆ ਗਿਆ ਵਾਪਸ, ਨੋਟੀਫਿਕੇਸ਼ਨ ਜਾਰੀ

Power Cut Punjab: ਕੱਲ੍ਹ ਲਈ ਹੋ ਜਾਓ ਤਿਆਰ, ਇਸ ਸ਼ਹਿਰ ’ਚ ਲੱਗਣ ਜਾ ਰਿਹੈ ਲੰਬਾ ਬਿਜ਼ਲੀ ਦਾ ਕੱਟ
ਸ਼੍ਰੀ ਮੁਕਤਸਰ ਸਾਹਿਬ (ਸੱਚ ਕਹੂੰ ਨਿਊਜ਼)। ਪੰਜਾਬ ’ਚ ਬਿਜਲੀ ਸਬੰਧੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਹਾਇਕ ਇੰਜੀਨੀਅਰ ਪੀਐਸਪੀਸੀਐਲ ਨੇ ਦੱਸਿਆ ਕਿ 66 ਕੇਵੀ ਸਬ ਸਟੇਸ਼ਨ ਫੱਤਣਵਾਲਾ ਤੇ 66 ਕੇਵੀ ਸਬ ਸਟੇਸ਼ਨ ਗੁਲਾਬੇਵਾਲਾ ਤੋਂ ਚੱਲਣ ਵਾਲੇ ਫੀਡਰਾਂ ਦੀ ਬਿਜਲੀ ਸਪਲਾਈ ਸੋਮਵਾਰ, 21 ਜੁਲਾਈ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ ਕਿਉਂਕਿ 66 ਕੇਵੀ ਸਬ ਸਟੇਸ਼ਨ ਫੱਤਣਵਾਲਾ ਵਿਖੇ 66 ਕੇਵੀ ਸੋਲਰ ਇੰਸਟਾਲੇਸ਼ਨ ਦਾ ਕੰਮ ਕੀਤਾ ਜਾਣਾ ਹੈ।

ਇਹ ਖਬਰ ਵੀ ਪੜ੍ਹੋ : Haryana Murder News: ਹਰਿਆਣਾ ’ਚ ਨਸ਼ੇੜੀ ਪੁੱਤਰ ਨੇ 20 ਰੁਪਏ ਲਈ ਕੀਤਾ ਮਾਂ ਦਾ ਕਤਲ