Playing - Sach Kahoon Punjabi
57ਵੀਂ ਨੈਸ਼ਨਲ ਰੋਲਰ ਸਕੇਟਿੰਗ ਚੈਂਪੀਅਨਸ਼ਿਪ ‘ਚ ਛਾਈਆਂ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀਆਂ ਖਿਡਾਰਨਾਂ | Roller Skating Championship
ਸਰਸਾ (ਸੱਚ ਕਹੂੰ ਨਿਊਜ਼)। ਵਿਸ਼ਾਖਾਪਟਨਮ ‘ਚ 14 ਤੋਂ 24 ਦਸੰਬਰ ਤੱਕ ਹੋਈ 57ਵੀਂ ਨੈਸ਼ਨਲ ਰੋਲਰ ਸਕੇਟਿੰਗ ਚੈਂਪੀਅਨਸ਼ਿਪ ‘ਚ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀਆਂ ਖਿਡਾਰਨਾਂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹਰਿਆਣਾ ਟੀਮ ‘ਚ ਖੇਡਦੇ ਹੋਏ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦੀਆਂ ਖਿਡਾਰਨਾਂ ਨੇ ਵੱਖ-ਵੱਖ ਉਮਰ ਵਰਗਾਂ ‘ਚ 4 ਸੋਨ ਅਤੇ ਇੱਕ ਸਿਲਵਰ ਅਤੇ ਇੱਕ ਕਾਂਸੇ ਦਾ ਤਮਗਾ ਹਾਸਲ ਕੀਤਾ ਸਕੂਲ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਨੇ ਦੱਸਿਆ ਕਿ ਵਿਸ਼ਾਖਾਪਟਨਮ ‘ਚ ਹੋਈ ਨੈਸ਼ਨਲ ਰੋਲਰ ਸਕੇਟਿੰਗ ਚੈਂਪੀਅਨਸ਼ਿਪ ‘ਚ ਹਰਿਆਣਾ ਦੀ ਟੀਮ ਨੇ ਵੱਖ-ਵੱਖ ਉਮਰ ਵਰਗਾਂ ‘ਚ ਹਿੱਸਾ ਲਿਆ ਉਨ੍ਹਾਂ ਨੇ ਦੱਸਿਆ ਕਿ 7 ਤੋਂ 11 ਉਮਰ ਵਰਗ (ਕੈਡੇਟ ਵਰਗ) ‘ਚ ਹਰਿਆਣਾ ਟੀਮ ਨੇ ਗੋਲਡ ਤਮਗਾ ਪ੍ਰਾਪਤ ਕੀਤਾ ਹੈ ਇਸ ਟੀਮ ‘ਚ ਕੁੱਲ 16 ਖਿਡਾਰੀਆਂ ‘ਚੋਂ ਰਵਿੰਦਰ, ਗਜਲਪ੍ਰਿਆ, ਜੰਨਤ, ਖੁਸ਼ਬੂ ਅਸੀਮਤ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਤੋਂ ਸਨ। (Roller Skating Championship)
ਜਦੋਂਕਿ ਸਬ ਜੂਨੀਅਰ ਵਰਗ ‘ਚ ਸੂਬੇ ਦੀ ਮਹਿਲਾ ਖਿਡਾਰੀਆਂ ਨੇ ਕਾਂਸੇ ਦਾ ਤਮਗਾ ਹਾਸਲ ਕੀਤਾ ਇਸ ਟੀਮ ‘ਚ ਕੋਮਲ, ਅਭੀ, ਨਿਸ਼ੂ, ਗੁਰਪ੍ਰੀਤ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ‘ਚੋਂ ਸਨ ਉੱਥੇ ਜੂਨੀਅਰ ਇਨਲਾਈਨ ਵੀ ਸੂਬੇ ਦੀ ਟੀਮ ਨੇ ਗੋਲਡ ਤਮਗੇ ‘ਤੇ ਕਬਜ਼ਾ ਕੀਤਾ ਜਿਸ ‘ਚ ਮੁਸਕਾਨ, ਸਿਮਰਨ ਪ੍ਰੀਤ, ਹਰਮਨ, ਖੁਸ਼ੀ, ਰੀਨੂੰ ਅਤੇ ਅੰਕਿਤਾ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਤੋਂ ਸਨ ਜੂਨੀਅਰ ਵਰਗ ਸਕੇਟਿੰਗ ‘ਚ ਸੂਬੇ ਦੀਆਂ ਕੁੜੀਆਂ ਨੂੰ ਚਾਂਦੀ ਤਮਗੇ ਨਾਲ ਸੰਤੁਸ਼ਟ ਹੋਣਾ ਪਿਆ ਇਸ ਟੀਮ ‘ਚੋਂ ਕੁੱਲ 12 ਖਿਡਾਰੀ ਖੇਡਦੇ ਹਨ।
ਜਿਨ੍ਹਾਂ ‘ਚੋਂ ਸਾਜੀਆ, ਅਸਮੀ, ਸਿਲਵਨੀਤ, ਸਿਮਰਨ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਤੋਂ ਸਨ ਸੀਨੀਅਰ ਇਨਲਾਈਨ ਸਕੇਟਿੰਗ ‘ਚ ਵੀ ਸੂਬੇ ਦੀਆਂ ਕੁੜੀਆਂ ਨੇ ਕਮਾਲ ਵਿਖਾਉਂਦਿਆਂ ਸੋਨ ਤਮਗਾ ਹਾਸਲ ਕੀਤਾ ਜਿਸ ‘ਚ ਜਸ਼ਨ, ਰਮਨੀਤ, ਸਤਵੀਰ, ਕਾਜਲ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਤੋਂ ਸਨ ਸੀਨੀਅਰ ਵਰਗ ਸਕੇਟਿੰਗ ‘ਚ ਹਰਿਆਣਾ ‘ਚ ਵੀ ਹਰਿਆਣਾ ਦੀ ਮਹਿਲਾ ਟੀਮ ਨੂੰ ਗੋਲਡ ਮਿਲਿਆ ਇਸ ‘ਚ ਮਨਦੀਪ, ਗਗਨਦੀਪ, ਸਾਨੀਆ, ਗੁਰਜੋਤ, ਆਂਚਲ ਅਤੇ ਸਾਵਿਆ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਤੋਂ ਸਨ।
ਸਕੂਲ ਪੁੱਜਣ ‘ਤੇ ਜੇਤੂਆਂ ਦਾ ਜ਼ੋਰਦਾਰ ਸਵਾਗਤ
ਜੇਤੂ ਖਿਡਾਰੀਆਂ ਦਾ ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ‘ਚ ਪਹੁੰਚਣ ‘ਤੇ ਸ਼ਨਿੱਚਰਵਾਰ ਨੂੰ ਸਕੂਲ ਪ੍ਰਿੰਸੀਪਲ ਡਾ. ਸ਼ੀਲਾ ਪੂਨੀਆ ਨੇ ਜ਼ੋਰਦਾਰ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ ਸਕੂਲ ਪ੍ਰਿੰਸੀਪਲ ਅਤੇ ਸਾਰੇ ਖਿਡਾਰੀਆਂ ਨੇ ਇਸ ਜਿੱਤ ਦਾ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆਵਾਂ ਅਤੇ ਕੋਚਿੰਗ ਨੂੰ ਦਿੱਤਾ ਉਨ੍ਹਾਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦੀ ਸਿਖਾਈ ਤਕਨੀਕ ਦੀ ਬਦੌਲਤ ਹੀ ਉਹ ਅੱਜ ਇਸ ਮੁਕਾਮ ‘ਤੇ ਪਹੁੰਚੇ ਹਨ।
ਅਬੋਹਰ। ਲਾਈਨਪਾਰ ਖੇਤਰ ਨਵੀਂ ਆਬਾਦੀ ‘ਚ ਵੀਰਵਾਰ ਸ਼ਾਮ ਨੂੰ ਗਲੀ ਵਿਚ ਖੇਡ ਰਿਹਾ ਇਕ 12 ਸਾਲਾ ਬੱਚਾ ਅਚਾਨਕ ਲਾਪਤਾ ਹੋ ਗਿਆ। ਪੁਲਿਸ ਵੱਲੋਂ ਸ਼ੁੱਕਰਵਾਰ ਦੁਪਹਿਰ ਤੱਕ ਇਸ ਮਾਮਲੇ ਵਿਚ ਢਿੱਲੀ ਕਾਰਵਾਈ ਕਰਨ ਅਤੇ ਬੱਚੇ ਨੂੰ ਬਰਾਮਦ ਨਾ ਕਰਨ ਕਾਰਨ ਭੜਕੇ ਪਰਿਵਾਰ ਨੇ ਐੱਸ.ਡੀ.ਐੱਮ. ਦਫ਼ਤਰ ਸਾਹਮਣੇ ਧਰਨਾ ਦੇ ਦਿੱਤਾ।
ਪਰਿਵਾਰ ਨੇ ਬੱਚੇ ਦੀ ਕਿਡਨੈਪਿੰਗ ਦੇ ਦੋਸ਼ ਲਗਾਏ ਹਨ। ਪਰਿਵਾਰ ਦੇ ਰੋਸ ਨੂੰ ਵੇਖਦੇ ਹੋਏ ਨਗਰ ਥਾਣਾ ਨੰਬਰ 2 ਦੀ ਪੁਲਿਸ ਨੇ ਇਸ ਮਾਮਲੇ ਵਿਚ ਅਣਪਛਾਤੇ ਵਿਅਕਤੀ ‘ਤੇ ਮਾਮਲਾ ਦਰਜ ਕਰਕੇ ਬੱਚੇ ਨੂੰ ਛੇਤੀ ਬਰਾਮਦ ਕਰਨ ਦਾ ਭਰੋਸਾ ਦਿੱਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਲਾਈਨਪਾਰ ਖੇਤਰ ਨਵੀਂ ਆਬਾਦੀ ਵਾਸੀ ਫਾਈਨਾਂਸਰ ਬਲਜਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਦੀ ਪਤਨੀ ਨੇ ਦੋਸ਼ ਲਗਾਏ ਕਿ ਵੀਰਵਾਰ ਸ਼ਾਮ ਨੂੰ ਉਸਦਾ 12 ਸਾਲਾ ਪੁੱਤਰ ਅਰਮਾਨ ਗਲੀ ਵਿਚ ਖੇਡ ਰਿਹਾ ਸੀ।
ਉਸਨੂੰ ਇਕ ਅਣਪਛਾਤਾ ਮੋਟਰਸਾਈਕਲ ਸਵਾਰ ਆਪਣੇ ਨਾਲ ਬਿਠਾ ਕੇ ਲੈ ਗਿਆ। ਪਰਿਵਾਰ ਨੇ ਪੁਲਿਸ ਵੱਲੋਂ ਇਸ ਮਾਮਲੇ ਵਿਚ ਢਿੱਲੀ ਕਾਰਵਾਈ ਕਰਨ ਅਤੇ ਬੱਚੇ ਨੂੰ ਬਰਾਮਦ ਨਾ ਕਰਨ ਦੇ ਇਲਜ਼ਾਮ ਹੇਠ ਅੱਜ ਐਸ.ਡੀ.ਐਮ. ਦਫਤਰ ਮੁਹਰੇ ਧਰਨਾ ਦਿੰਦੇ ਹੋਏ ਰੋਸ ਵਿਖਾਵਾ ਕੀਤਾ। ਬਲਜਿੰਦਰ ਸਿੰਘ ਦਾ ਇਲਜ਼ਾਮ ਹੈ ਕਿ ਉਸਦੇ ਖਿਲਾਫ ਕੁੱਝ ਦਿਨ ਪਹਿਲਾਂ 306 ਦਾ ਮਾਮਲਾ ਦਰਜ ਹੋਇਆ ਸੀ। ਜਿਸਦੇ ਤਹਿਤ ਦੂਜੀ ਧਿਰ ਨੇ ਉਸਦੇ ਪਰਿਵਾਰ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸਦੀ ਜ਼ਮਾਨਤ ਹੋ ਗਈ ਤਾਂ ਉਸਦੇ ਬੇਟੇ ਨੂੰ ਚੁੱਕ ਲਿਆ ਜਾਵੇਗਾ।
ਇਸ ਬਾਰੇ ਜਦ ਡੀ.ਐਸ.ਪੀ. ਰਾਹੁਲ ਭਾਰਦਵਾਜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਬਲਜਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ । ਪੁਲਿਸ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਰਾਹੀਂ ਕਿਡਨੈਪਰ ਦੀ ਪਛਾਣ ਕਰਕੇ ਉਸਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਬਜੀ ਗੇਮ ਖੇਡਣ ਨਾਲ ਬਰਬਾਦ ਹੋ ਰਹੀਆਂ ਜ਼ਿੰਦਗੀਆਂ
ਯੋਗੇਸ਼ ਕੁਮਾਰ ਸੋਨੀ
ਬੀਤੇ ਦਿਨੀਂ ਇੱਕ ਬੱਚਾ ਜ਼ੋਰ ਨਾਲ ਚੀਕਿਆ ਅਤੇ ਮਰ ਗਿਆ ਅਚਾਨਕ ਹੋਈ ਇਸ ਘਟਨਾ ਨਾਲ ਲੋਕ ਬੇਹੱਦ ਹੈਰਾਨ ਹੋਏ ਪਰ ਜਦੋਂ ਹਕੀਕਤ ਦਾ ਪਤਾ ਲੱਗਿਆ ਤਾਂ ਸਭ ਦੇ ਹੋਸ਼ ਉੱਡ ਗਏ ਇਹ ਲੜਕਾ ਪਬਜੀ ਗੇਮ ਖੇਡਣ ਦੀ ਵਜ੍ਹਾ ਨਾਲ ਮਰਿਆ ਸੀ ਉਸਦੇ ਦਿਲ ਅਤੇ ਦਿਮਾਗ ‘ਤੇ ਗੇਮ ਦਾ ਐਨਾ ਅਸਰ ਹੋ ਗਿਆ ਸੀ ਕਿ ਉਹ ਪੂਰਨ ਤੌਰ ‘ਤੇ ਉਸਦੀ ਚਪੇਟ ‘ਚ ਆ ਗਿਆ ਸੀ ਜਾਂ ਇਹ ਕਹੀਏ ਕਿ ਉਸਦੀ ਸਾਰੀ ਦਿਮਾਗੀ ਸ਼ਕਤੀ ਖੋਹ ਲਈ ਗਈ ਸੀ ਅਜਿਹੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਤਮਾਮ ਜਗ੍ਹਾ ਇਹ ਗੇਮ ਬੈਨ ਵੀ ਹੋ ਗਈ ਹੈ ਪਰ ਇਸ ‘ਤੇ ਹੋ ਰਹੀਆਂ ਘਟਨਾਵਾਂ ਘਟਣ ਦੀ ਵਜਾਇ ਲਗਾਤਾਰ ਵਧ ਰਹੀਆਂ ਹਨ ਜਿਸ ਨਾਲ ਸਾਡੀ ਨਵੀਂ ਪੀੜ੍ਹੀ ‘ਤੇ ਇੱਕ ਬਹੁਤ ਵੱਡਾ ਖਤਰਾ ਮੰਡਰਾ ਰਿਹਾ ਹੈ ।
ਦਰਅਸਲ ਕੁਝ ਦਿਨ ਪਹਿਲਾਂ ਇੱਕ ਵੀਡੀਓ ਗੇਮ ਪਬਜੀ ਮਾਰਕਿਟ ‘ਚ ਆਈ ਜਿਸ ਨੂੰ ਸਾਡੇ ਦੇਸ਼ ‘ਚ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਇਸ ਤੋਂ ਪਹਿਲਾਂ ਜੋ ਵੀ ਗੇਮਾਂ ਆਈਆਂ ਸਨ ਸਿਰਫ਼ ਬੱਚੇ ਹੀ ਪਸੰਦ ਕਰਦੇ ਸਨ ਪਰ ਇਹ ਗੇਮ ਅਜਿਹੀ ਹੈ ਜਿਸਦੀ ਹਰ ਉਮਰ ਵਰਗ ਦੇ ਲੋਕਾਂ ‘ਚ ਰੁਚੀ ਲਗਾਤਾਰ ਵਧ ਰਹੀ ਹੈ ਇਸ ਗੇਮ ਦੇ ਵਿਸ਼ੇ ‘ਚ ਜਾਣੀਏ ਤਾਂ ਇਸ ‘ਚ ਕਈ ਲੋਕ ਇੱਕੋ ਸਮੇਂ ਖੇਡ ਸਕਦੇ ਹਨ ਉੱਥੇ ਇਸ ‘ਚ ਲੁੱਟ-ਖੋਹ ਵੀ ਇੱਕ ਪ੍ਰਕਿਰਿਆ ਹੈ ਨੌਜਵਾਨਾਂ ਅਤੇ ਉਮਰਦਰਾਜ ਲੋਕਾਂ ਦਾ ਇਹ ਸਮਾਂ ਬਰਬਾਦ ਕਰ ਰਹੀ ਹੈ ਪਰ ਬੱਚਿਆਂ ਨੂੰ ਚੋਰ ਅਤੇ ਡਾਕੂ ਬਣਾ ਰਹੀ ਹੈ ਲਗਾਤਾਰ ਖਬਰਾਂ ਤੋਂ ਇਹ ਪਤਾ ਲੱÎਗਾ ਹੈ ਕਿ ਇਸ ਨਾਲ ਰੋਜ਼ਾਨਾ ਸੈਂਕੜੇ ਘਰਾਣੇ ਖਰਾਬ ਹੋ ਰਹੇ ਹਨ ਜੋ ਬੇਹੱਦ ਮੰਦਭਾਗਾ ਹੈ ਇਸ ਨਾਲ ਸਕੂਲੀ ਬੱਚਿਆਂ ਦੀ ਪੜ੍ਹਾਈ-ਲਿਖਾਈ ‘ਤੇ ਬੇਹੱਦ ਮਾੜਾ ਅਸਰ ਪੈ ਰਿਹਾ ਹੈ ਜਦੋਂ ਤੋਂ ਸਕੂਲ ਦਾ ਸਿਲੇਬਸ ਅਤੇ ਹੋਮਵਰਕ ਸਬੰਧਿਤ ਸਾਈਟਾਂ ‘ਤੇ ਆਇਆ ਉਦੋਂ ਤੋਂ ਬੱਚੇ ਮਾਤਾ-ਪਿਤਾ ਤੋਂ ਮੋਬਾਇਲ ਇਸ ਬਹਾਨੇ ਲੈ ਜਾਂਦੇ ਹਨ ਪਰ ਮਾਤਾ-ਪਿਤਾ ਇਸ ਘਟਨਾ ਤੋਂ ਅਣਜਾਣ ਰਹਿੰਦੇ ਹਨ ਕਿ ਬੱਚੇ ਉਸਦੀ ਆੜ ਵਿਚ ਪਬਜੀ ਗੇਮ ਖੇਡ ਰਹੇ ਹਨ ਤੁਹਾਨੂੰ ਯਾਦ ਹੋਵੇਗਾ ਕਿ ਹੁਣ ਤੋਂ ਲਗਭਗ ਦੋ ਦਹਾਕੇ ਪਹਿਲਾਂ ਬੱਚੇ ਸਕੂਲ ਗੋਲ ਕਰਦੇ ਸਨ ਗੋਲ ਤੋਂ ਮਤਲਬ ਸਕੂਲ ਤੋਂ ਬੰਕ ਮਾਰਨਾ ਜਾਂ ਸਕੂਲ ਨਾ ਜਾਣਾ ਹੁੰਦਾ ਹੈ ਕਿਉਂਕਿ ਦੋ ਦਹਾਕਿਆਂ ਵਿਚ ਪੂਰਨ ਤੌਰ ‘ਤੇ ਦੌਰ ਬਦਲਿਆ ਤਾਂ ਕੰਪੀਟਿਸ਼ਨ ਦਾ ਜ਼ਮਾਨਾ ਆ ਗਿਆ ਇਸ ਵਜ੍ਹਾ ਨਾਲ ਬੱਚਿਆਂ ਦੀ ਸਿੱਖਿਆ ਵਿਚ ਲਗਾਤਾਰ ਸੁਧਾਰ ਆਉਣ ਲੱਗਾ ਅਤੇ ਬੱਚੇ ਆਪਣੀ ਪੜ੍ਹਾਈ ਲਿਖਾਈ ਅਤੇ ਕਰੀਅਰ ਪ੍ਰਤੀ ਗੰਭੀਰ ਹੁੰਦੇ ਚਲੇ ਗਏ ਹੁਣ ਦੇਖਿਆ ਜਾਣ ਲੱਗਾ ਸੀ ਕਿ ਬੰਕ ਪ੍ਰਕਿਰਿਆ ਬੇਹੱਦ ਘੱਟ ਜਾਂ ਇੰਜ ਕਹੀਏ ਕਿ ਖ਼ਤਮ ਹੋ ਚੁੱਕੀ ਸੀ ਪਰ ਇਸ ਮੰਦਭਾਗ ਨੇ ਫਿਰ ਤੋਂ ਇਤਰਾਉਣਾ ਸ਼ੁਰੂ ਕਰ ਦਿੱਤਾ ਕਿਉਂਕਿ ਪਬਜੀ ਨੇ ਬੱਚਿਆਂ ਦੀ ਬੁੱਧੀ ਫਿਰ ਤੋਂ ਆਪਣੇ ਵੱਸ ਵਿਚ ਕਰ ਲਈ ।
ਮਾਹਿਰਾਂ ਅਨੁਸਾਰ ਪਬਜੀ ਲੋਕਾਂ ਦੇ ਦਿਮਾਗ ‘ਤੇ ਇੱਕ ਤਰ੍ਹਾਂ ਦੇ ਨਸ਼ੇ ਦੀ ਤਰ੍ਹਾਂ ਹਾਵੀ ਹੋ ਜਾਂਦੀ ਹੈ ਜਿਸਦੀ ਲਤ ਛੁਡਾਉਣਾ ਅਜਿਹਾ ਹੋ ਗਿਆ ਹੈ ਮੰਨੋ ਕਿਸੇ ਦੀ ਸ਼ਰਾਬ ਜਾਂ ਹੋਰ ਨਸ਼ੇ ਨੂੰ ਕਿਸੇ ਦੇ ਜੀਵਨ ‘ਚੋਂ ਖ਼ਤਮ ਕਰਨਾ ਹੋਵੇ ਸਰਕਾਰੀ ਤੋਂ ਪ੍ਰਾਈਵੇਟ ਸਕੂਲ ਤੱਕ ਬੱਚੇ ਹੁਣ ਪਾਰਕਾਂ, ਰੈਸਟੋਰੈਂਟਾਂ ਅਤੇ ਹੋਰ ਕਈ ਥਾਵਾਂ ‘ਤੇ ਇਹ ਖੇਡ ਖੇਡਦੇ ਦਿਖਾਈ ਦੇਣ ਲੱਗੇ ਹਨ ਪਬਜੀ ਖੇਡਣ ਵਾਲੇ ਬੱਚਿਆਂ ਦੀ ਅੰਕ ਪ੍ਰਸੈਂਟੇਜ਼ ਘੱਟ ਆਉਣ ਲੱਗੀ ਮਾਤਾ-ਪਿਤਾ ਲਈ ਬੇਹੱਦ ਚਿੰਤਾ ਦਾ ਵਿਸ਼ਾ ਬਣਿਆ ਇਹ ਮੁੱਦਾ ਹੁਣ ਦੇਸ਼ ਦੇ ਹਰ ਸੂਬੇ, ਮੁਹੱਲੇ ਅਤੇ ਘਰਾਂ ਵਿਚ ਦਿਸਣ ਲੱਗਾ ਹੈ ਜਿਸ ਘਰ ਵਿਚ ਸਕੂਲੀ ਬੱਚੇ ਹਨ ਉਨ੍ਹਾਂ ਮਾਪਿਆਂ ਨੂੰ ਗੰਭੀਰ ਹੋਣ ਲੋੜ ਹੈ ਦਿੱਲੀ ਦੇ ਇੱਕ ਬੱਚੇ ਨੇ ਕਈ ਲੋਕਾਂ ਨੂੰ ਇੱਕ ਪਲੇਟਫਾਰਮ ‘ਤੇ ਇਕੱਠੇ ਕਰਕੇ ਉਨ੍ਹਾਂ ਤੋਂ ਪੇਟੀਐਮ ਦੁਆਰਾ ਪੈਸਾ ਲੈ ਕੇ ਖੇਡਿਆ ਹੋਇਆ ਦੇਖਿਆ ਗਿਆ ਗੇਮ ਦੇ ਅੰਦਰ ਇੱਕ ਖਿਡਾਰੀ ਨੂੰ ਮਾਰਨ ‘ਤੇ 20 ਰੁਪਏ ਵੀ ਮਿਲਦੇ ਸਨ ਪਰ ਜਦੋਂ ਉਹ ਫੇਲ੍ਹ ਹੋਇਆ ਤਾਂ ਉਸਦੇ ਮਾਂ-ਬਾਪ ਨੂੰ ਸਾਰੀ ਸੱਚਾਈ ਪਤਾ ਲੱਗੀ।
ਇਸ ਤੋਂ ਇਲਾਵਾ ਹੁਣ ਗੱਲ ਕਰੀਏ ਨੌਜਵਾਨਾਂ ਅਤੇ ਉਨ੍ਹਾਂ ਤੋਂ ਉੱਪਰ ਦੀ ਪੀੜ੍ਹੀ ਦੀ ਤਾਂ ਇਨ੍ਹਾਂ ਲੋਕਾਂ ਦੀ ਜਿੰਦਗੀ ਵਿਚ ਇਸ ਗੇਮ ਨੇ ਉਨ੍ਹਾਂ ਨੂੰ ਇਸ ਹਾਲ ਵਿਚ ਪਹੁੰਚਾ ਦਿੱਤਾ ਕਿ ਉਨ੍ਹਾਂ ਨੂੰ ਆਪਣੇ ਜੀਵਨ ਦੀ ਪਰਵਾਹ ਹੀ ਨਹੀਂ ਰਹੀ ਅਤੇ ਇਸਦੀ ਵਜ੍ਹਾ ਨਾਲ ਬਰਬਾਦੀ ਦਾ ਆਲਮ ਦਸਤਕ ਦੇ ਚੁੱਕਾ ਹੈ ਕਈ ਨੌਜਵਾਨ ਜਦੋਂ ਕੰਪਨੀਆਂ ਵਿਚ ਆਪਣੀ ਪਰਫਾਰਮੈਂਸ ਦੇਣ ਵਿਚ ਨਾਕਾਮ ਹੋਣ ਲੱਗੇ ਤਾਂ ਇਸਦਾ ਕਾਰਨ ਪਬਜੀ ਖੇਡਣਾ ਦੱਸਿਆ ਗਿਆ ਪਹਿਲਾਂ ਤਾਂ ਇਹ ਘਟਨਾ ਬੇਹੱਦ ਹਾਸੋਹੀਣੀ ਲੱਗੀ ਪਰ ਜਦੋਂ ਇਸਦੀ ਗੰਭੀਰਤਾ ਦਾ ਮੁਲਾਂਕਣ ਕੀਤਾ ਤਾਂ ਵਾਕਈ ਚਿੰਤਾ ਦਾ ਵਿਸ਼ਾ ਨਿੱਕਲਿਆ ਗ੍ਰੇਟਰ ਨੋਇਡਾ ਵਿਚ ਕੰਮ ਕਰ ਰਹੇ ਕੁਝ ਨੌਜਵਾਨਾਂ ਨੇ ਤਾਂ ਇਸ ਗੇਮ ਦੇ ਚੱਕਰ ਵਿਚ ਆਪਣੀ ਨੌਕਰੀ ਤੱਕ ਛੱਡ ਦਿੱਤੀ ਦਰਅਸਲ ਮਾਮਲਾ ਇਹ ਸੀ ਕਿ ਇੱਕ ਵੱਡੀ ਕੰਪਨੀ ਨੇ ਹਰੇਕ ਕਰਮਚਾਰੀ ਨੂੰ ਲੰਚ ਤੋਂ ਇਲਾਵਾ ਵੀ ਇੱਕ ਬ੍ਰੇਕ ਦੇਣ ਦਾ ਪ੍ਰਬੰਧ ਕੀਤਾ ਹੋਇਆ ਸੀ ਜਿਸ ਵਿਚ ਹਰੇਕ ਦੀ ਟਾਈਮਿੰਗ ਵੱਖ ਹੈ ਪਰ ਉਹ ਸਾਰੇ ਨੌਜਵਾਨ ਇਕੱਠੇ ਜਾਂਦੇ ਸਨ, ਲੰਚ ਤੋਂ ਇਲਾਵਾ ਵੀ ਵਾਧੂ ਬ੍ਰੇਕ ਵਿਚ ਇਕੱਠੇ ਨਿੱਕਲ ਕੇ ਪਬਜੀ ਖੇਡਣ ਲੱਗੇ ਜਿਸ ‘ਤੇ ਮੈਨੇਜ਼ਰ ਨੇ ਇਤਰਾਜ਼ ਕੀਤਾ ਤਾਂ ਉਨ੍ਹਾਂ ਲੋਕਾਂ ਨੇ ਚੰਗੀ ਵਧੀਆ ਨੌਕਰੀ ਨੂੰ ਛੱਡ ਕੇ ਬੇਰੁਜ਼ਗਾਰੀ ਨੂੰ ਗਲੇ ਲਾ ਲਿਆ।
ਮਾਹਿਰਾਂ ਨੇ ਪਬਜੀ ਨੂੰ ਬਲੂ ਵ੍ਹੇਲ ਤੋਂ ਜ਼ਿਆਦਾ ਘਾਤਕ ਐਲਾਨ ਕਰ ਦਿੱਤਾ ਹੈ ਪਿਛਲੇ ਹਫ਼ਤੇ ਗੁਜ਼ਰਾਤ ਸਰਕਾਰ ਨੇ ਇਸਨੂੰ ਪੂਰਨ ਤੌਰ ‘ਤੇ ਬੰਦ ਕਰ ਦਿੱਤਾ ਗੁਜ਼ਰਾਤ ਦੇ ਸਿੱਖਿਆ ਵਿਭਾਗ ਨੇ ਅਧਿਆਪਕਾਂ ਨੂੰ ਨਿਰਦੇਸ਼ ਜਾਰੀ ਕੀਤਾ ਕਿ ਬੱਚਿਆਂ ਨੂੰ ਪਬਜੀ ਜਾਂ ਹੋਰ ਗੇਮਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਜਾਣੂ ਕਰਵਾਉਂਦੇ ਹੋਏ ਇਨ੍ਹਾਂ ਦੇ ਮਾੜੇ ਨਤੀਜੇ ਸਮਝਾਓ ਮੇਰਾ ਮੰਨਣਾ ਇਹ ਹੈ ਕਿ ਜਦੋਂ ਇਸ ਤਰ੍ਹਾਂ ਦੀਆਂ ਗੇਮਾਂ ਭਾਰਤ ਵਿਚ ਲਾਂਚ ਹੁੰਦੀਆਂ ਹਨ ਤਾਂ ਇਨ੍ਹਾਂ ‘ਤੇ ਨਜ਼ਰ ਰੱਖੀ ਜਾਣੀ ਚਾਹੀਦੀ ਹੈ ਕੁਝ ਬੱਚਿਆਂ, ਸਾਰੀਆਂ ਘਟਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਪਬਜੀ ਜਾਂ ਕਿਸੇ ਗੇਮ ਨੂੰ ਆਪਣੀ ਜਿੰਦਗੀ ਵਿਚ ਇੰਨਾ ਹਾਵੀ ਨਹੀਂ ਹੋਣ ਦੇਣਾ ਚਾਹੀਦਾ ਕਿ ਤੁਹਾਡੀ ਜਿੰਦਗੀ ਨੂੰ ਹੀ ਤਬਾਹ ਕਰ ਦੇਵੇ ਇੱਥੇ ਬੱਚਿਆਂ ਦੇ ਨਾਲ ਬਹੁਤ ਸਾਵਧਾਨੀ ਵਰਤਣ ਦੀ ਲੋੜ ਹੈ ਕਿਉਂਕਿ ਜੇਕਰ ਹੁਣੇ ਤੋਂ ਉਹ ਇਸਦੇ ਸ਼ਿਕਾਰ ਹੋ ਗਏ ਤਾਂ ਯਕੀਨੀ ਤੌਰ ‘ਤੇ ਉਸ ਬੱਚੇ ਦੇ ਨਾਲ ਉਸ ਪਰਿਵਾਰ ਦਾ ਭਵਿੱਖ ਬਰਬਾਦ ਹੋਣਾ ਤੈਅ ਹੈ ਇਸ ਤੋਂ ਇਲਾਵਾ ਨੌਜਵਾਨਾਂ ਅਤੇ ਹੋਰ ਉਮਰ ਵਰਗ ਨੂੰ ਖੁਦ ਨੂੰ ਸਮਝਣ ਅਤੇ ਸੰਭਾਲਣ ਦੀ ਲੋੜ ਹੈ ਨਹੀਂ ਤਾਂ ਜਿੰਦਗੀ ਵਿਚ ਹਨ੍ਹੇਰੇ ਤੋਂ ਸਿਵਾਏ ਕੁਝ ਨਹੀਂ ਬਚੇਗਾ  ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਿਹੜੇ ਵਿਧਾਇਕਾਂ ਤੋਂ ਮੰਗ ਰਿਹਾ ਸੀ ਫੁਲਕਾ ਅਸਤੀਫ਼ਾ, ਹੁਣ ਉਨਾਂ ਨਾਲ ਹੀ ਮਿਲ ਗਿਆ ਐ : ਮਜੀਠੀਆ
ਚੰਡੀਗੜ (ਅਸ਼ਵਨੀ ਚਾਵਲਾ) । ਸੱਜਨ ਕੁਮਾਰ ਨੂੰ ਸਜਾ ਦਿਵਾਉਣ ਲਈ ਆਪਣੀ ਪਿੱਠ ਥਾਪੜਨ ਵਾਲਾ ਐਚ.ਐਸ. ਫੁਲਕਾ ਹੁਣ ਉਨਾਂ ਹੀ ਕਾਂਗਰਸੀਆਂ ਨਾਲ ਮਿਲ ਗਿਆ ਹੈ। ਅੱਜ ਕੱਲ ਫੂਲਕਾ ਕਿਸੇ ਹੋਰ ਨਹੀਂ ਸਗੋਂ ਗਾਂਧੀ ਪਰਿਵਾਰ ਦੇ ਹੱਥਾਂ ਵਿੱਚ ਖੇਡ ਰਿਹਾ ਹੈ ਅਤੇ ਉਸ ਦੀ ਗੁਪਤ ਗੂ ਕਾਂਗਰਸ ਨਾਲ ਕੁਝ ਜਿਆਦਾ ਹੀ ਚਲ ਰਹੀਂ ਹੈ। ਜਿਸ ਕਾਰਨ ਕਾਂਗਰਸੀ ਮੰਤਰੀਆਂ ਦੇ ਕਹਿਣ ‘ਤੇ ਐਚ.ਐਸ. ਫੂਲਕਾ ਨੇ ਵਿਧਾਨ ਸਭਾ ਦੇ ਅੰਦਰ ਐਸ.ਜੀ.ਪੀ.ਸੀ. ਦੀਆਂ ਚੋਣਾਂ ਕਰਵਾਉਣ ਬਾਰੇ ਪ੍ਰਸਤਾਵ ਪੇਸ਼ ਕੀਤਾ ਹੈ।
ਇਹ ਦੋਸ਼ ਅਕਾਲੀ ਵਿਧਾਇਕ ਬਿਕਰਮ ਮਜੀਠੀਆ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲਗਾਏ ਗਏ ਹਨ। ਬਿਕਰਮ ਮਜੀਠੀਆ ਨੇ ਕਿਹਾ ਕਿ ਉਹ ਤਾਂ ਪਹਿਲਾਂ ਤੋਂ ਹੀ ਕਹਿੰਦੇ ਆ ਰਹੇ ਹਨ ਕਿ ਆਮ ਆਦਮੀ ਪਾਰਟੀ ਇਸ ਸਮੇਂ ਕਾਂਗਰਸ ਦੀ ਬੀ ਟੀਮ ਵਜੋਂ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਕੰਮ ਕਰ ਰਹੀ ਹੈ, ਜਿਸ ਦਾ ਸਬੂਤ ਅੱਜ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਮੁੜ ਤੋਂ ਮਿਲ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਐਚ.ਐਸ. ਫੂਲਕਾ ਜਿਹੜੇ ਮੰਤਰੀ ਸੁਖਜਿੰਦਰ ਰੰਧਾਵਾ ਦਾ ਅਸਤੀਫ਼ਾ ਮੰਗ ਰਹੇ ਹਨ, ਉਸ ਰੰਧਾਵਾ ਦੇ ਨਾਲ ਸਦਨ ਤੋਂ ਬਾਹਰ ਮੀਟਿੰਗ ਕਰਕੇ ਫੈਸਲਾ ਕਰਕੇ ਆਏ ਸਨ ਕਿ ਉਹ ਪ੍ਰਸਤਾਵ ਪੇਸ਼ ਕਰਨਗੇ। ਮਰੀਠੀਆ ਨੇ ਕਿਹਾ ਕਿ ਸੁਖਜਿੰਦਰ ਰੰਧਾਵਾ ਦੇ ਕਹਿਣ ‘ਤੇ ਹੀ ਫੁਲਕਾ ਨੇ ਪ੍ਰਸਤਾਵ ਪੇਸ਼ ਕੀਤਾ ਹੈ, ਜਿਸ ਦੀ ਤਿਆਰੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਕੀਤੀ ਹੋਈ ਸੀ, ਜਿਸ ਕਾਰਨ ਪ੍ਰਸਤਾਵ ਪੇਸ਼ ਹੁੰਦੇ ਸਾਰ ਹੀ ਅਮਰਿੰਦਰ ਸਿੰਘ ਨੇ ਖ਼ੁਦ ਸੀਟ ਤੋ ਖੜੇ ਹੁੰਦੇ ਹੋਏ ਖ਼ੁਦ ਦੀ ਡਿਊਟੀ ਲਗਵਾ ਲਈ।
ਮਜੀਠੀਆ ਨੇ ਕਿਹਾ ਕਿ ਉਹ ਕਾਨੂੰਨ ਐਸ.ਜੀ.ਪੀ.ਸੀ. ਦੀਆਂ ਚੋਣਾਂ ਤੋਂ ਪਿੱਛੇ ਨਹੀਂ ਹਟ ਰਹੇ ਹਨ ਪਰ ਚੋਣਾਂ ਹੋਣਗੀਆਂ ਜਾਂ ਫਿਰ ਨਹੀਂ ਹੋਣਗੀਆਂ ਇਹ ਮਾਮਲਾ ਕੇਂਦਰ ਸਰਕਾਰ ਜਾਂ ਫਿਰ ਸੁਪਰੀਮ ਕੋਰਟ ਨੇ ਦੇਖਣਾ ਹੈ। ਉਹ ਤਾਂ ਪਹਿਲਾਂ ਵੀ ਤਿਆਰ ਬਰ ਤਿਆਰ ਸਨ ਅਤੇ ਹੁਣ ਵੀ ਤਿਆਰ ਹਨ, ਕਿਉਂਕਿ ਸੰਵਿਧਾਨਿਕ ਤਰੀਕੇ ਨਾਲ ਹੋਣ ਵਾਲੇ ਹਰ ਕੰਮ ਦੇ ਨਾਲ ਉਹ ਖੜੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Phoolka, Playing, Hands, Gandhi
ਤੜਕੇ ਉੱਠ ਕੇ 150 ਕਿਮੀ ਦੂਰ ਜਾਕੇ ਕਰਦੇ ਸਨ ਅਭਿਆਸ
ਜਕਾਰਤਾ, (ਏਜੰਸੀ)। ਭਾਰਤ ਨੂੰ 18ਵੀਆਂ ਏਸ਼ੀਆਈ ਖੇਡਾਂ ਦੇ ਪੰਜਵੇਂ ਦਿਨ ਭਾਰਤ ਨੂੰ ਨਿਸ਼ਾਨੇਬਾਜ਼ੀ ‘ਚ ਤਗਮਾ ਦਿਵਾਉਣ ਵਾਲੇ 15 ਵਰ੍ਹਿਆਂ ਦੇ ਸ਼ਾਰਦੁਲ ਮੌਜ਼ੂਦਾ ਏਸ਼ੀਆਈ ਖੇਡਾਂ ‘ਚ ਤਗਮਾ ਜਿੱਤਣ ਵਾਲੇ ਭਾਰਤ ਦੀ ਤੀਸਰੇ ਸਭ ਤੋਂ ਛੋਟੀ ਉਮਰ ਦੇ ਅਥਲੀਟਾਂ ‘ਚੋਂ ਇੱਕ ਹੈ ਉਹਨਾਂ ਦੇ ਨਾਲ ਇਸ ਲਿਸਟ ‘ਚ ਸੌਰਭ ਚੌਧਰੀ ਅਤੇ ਲਕਸ਼ੇ ਸ਼ਾਮਲ ਹਨ। (Asiad Games)
7 ਸਾਲ ਦੀ ਉਮਰ ‘ਚ ਰਾਈਫਲ ਚਲਾਉਣ ਦਾ ਸ਼ੌਕ ਲੱਗਾ ਸੀ | Asiad Games
ਸ਼ਾਰਦੁਲ ਨੂੰ 7 ਸਾਲ ਦੀ ਉਮਰ ‘ਚ ਰਾਈਫਲ ਚਲਾਉਣ ਦਾ ਸ਼ੌਕ ਲੱਗਾ ਸੀ ਇਸ ਦੇ ਪਿੱਛੇ ਵੀ ਕਹਾਣੀ ਬੇਹੱਦ ਰੋਚਕ ਹੈ ਦਰਅਸਲ ਸ਼ਾਰਦੁਲ ਜਦੋਂ 6 ਸਾਲ ਦਾ ਸੀ ਤਾਂ ਉਸਦੇ ਪਿਛਾ ਦੀਪਕ ਵਿਹਾਨ ਨੇ ਬੇਟੇ ਦੀ ਖੇਡ ‘ਚ ਰੂਚੀ ਨੂੰ ਦੇਖਦਿਆਂ ਕ੍ਰਿਕਟ ਕਲੱਬ ‘ਚ ਦਾਖ਼ਲਾ ਕਰਵਾ ਦਿੱਤਾ ਕਰੀਬ ਇੱਕ ਸਾਲ ਤੱਕ ਸ਼ਾਰਦੁਲ ਨੇ ਕ੍ਰਿਕਟ ਕਲੱਬ ਖੇਡਿਆ ਪਰ ਉਸਨੇ ਆਪਣੇ ਪਿਤਾ ਨੂੰ ਕਿਹਾ ਕਿ ਉਹ ਅੱਗੇ ਕ੍ਰਿਕਟ ਨਹੀਂ ਖੇਡਣਾ ਚਾਹੁੰਦਾ ਕਿਉਂਕਿ ਉਸਨੂੰ ਫੀਲਡਿੰੰਗ ‘ਚ ਸਭ ਤੋਂ ਪਿੱਛੇ ਖੜ੍ਹਾ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਵੀ ਉਸਨੂੰ ਸਭ ਤੋਂ ਆਖ਼ਰ ‘ਚ ਦਿੱਤੀ ਜਾਂਦੀ ਹੈ ਬੇਟੇ ਦੀ ਗੱਲ ਸੁਣ ਕੇ ਪਿਤਾ ਦੀਪਕ ਨੇ ਉਸਨੂੰ ਬੈਡਮਿੰਟਨ ਕੋਚ ਕੋਲ ਭੇਜਿ ਦਿੱਤਾ ਇੱਕ ਦਿਨ ਸ਼ਾਰਦੁਲ ਨੂੰ ਪ੍ਰੈਕਟਿਸ ‘ਚ ਪਹੁੰਚਣ ‘ਚ ਦੇਰੀ ਹੋ ਗਈ ਅਤੇ ਬੈਡਮਿੰਟਨ ਕੋਚ ਨੇ ਉਸਨੂੰ ਘਰ ਭੇਜ ਦਿੱਤਾ ਅਤੇ ਘਰਦਿਆਂ ਨੂੰ ਕਿਹਾ ਕਿ ਇਸ ਨੂੰ ਕਿਸੇ ਹੋਰ ਖੇਡ ‘ਚ ਭੇਜੋ। (Asiad Games)
ਸ਼ਾਰਦੁਲ ਜਦੋਂ 7 ਸਾਲ ਦੇ ਸਨ ਤਾਂ ਪਿਤਾ ਨੇ ਉਸਨੂੰ ਰਾਈਫਲ ਐਸੋਸੀਏਸ਼ਨ ਦੇ ਕੋਚ ਵੇਦਪਾਲ ਸਿੰਘ ਨੂੰ ਮਿਲਵਾਇਆ ਉਮਰ ਛੋਟੀ ਹੋਣ ਦੇ ਬਾਵਜ਼ੂਦ ਕੋਚ ਨੇ ਪਰਖ਼ਣ ਲਈ ਸ਼ਾਰਦੁਲ ਨੂੰ ਇੱਕ ਵਾਰ ਰਾਈਫਲ ਨਾਲ ਨਿਸ਼ਾਨਾ ਲਾਉਣ ਦਾ ਮੌਕਾ ਦਿੱਤਾ 7 ਸਾਲ ਦੇ ਸ਼ਾਰਦੁਲ ਨੇ ਬਹੁਤ ਆਰਾਮ ਨਾਲ ਰਾਈਫਲ ਚੁੱਕੀ ਤੇ ਨਿਸ਼ਾਨਾ ਲਾ ਦਿੱਤਾ ਕੋਚ ਇਹ ਦੇਖ ਹੈਰਾਨ ਹੋ ਗਏ ਅਤੇ ਟਰੇਨਿੰਗ ਦੇਣ ਲਈ ਰਾਜ਼ੀ ਹੋ ਗਏ ਸ਼ਾਰਦੁਲ ਨੇ ਚਾਰ ਸਾਲ ਵੇਦਪਾਲ ਤੋਂ ਕੋਚਿੰਗ ਲਈ ਇਸ ਤੋਂ ਬਾਅਦ ਦਿੱਲੀ ‘ਚ ਟਰੇਨਿੰਗ ਲੈਣੀ ਸ਼ੁਰੂ ਕੀਤੀ ਸ਼ਾਰਦੁਲ ਹਰ ਰੋਜ਼ਾ ਆਪਣੇ ਚਾਚੇ ਨਾਲ ਮੇਰਠ ਤੋਂ ਸਵੇਰੇ 4 ਵਜੇ ਉੱਠ ਕੇ ਕਰੀਬ 150 ਕਿਮੀ ਦੀ ਦੂਸਰੀ ਤੈਅ ਕਰਕੇ ਦਿੱਲੀ ਪ੍ਰੈਕਟਿਸ ਲਈ ਜਾਂਦੇ ਸਨ। (Asiad Games)
ਭਾਰਤ-ਅਫ਼ਗਾਨਿਸਤਾਨ ਟੈਸਟ ਮੈਚ : ਭਾਰਤ ਦੀ ਇਤਿਹਾਸਕ ਜਿੱਤ
ਅਫ਼ਗਾਨਾਂ ਨੂੰ ਪਾਰੀ ਤੇ 262 ਦੌੜਾਂ ਨਾਲ ਦਰੜਿਆ
ਭਾਰਤ ਦੀ 18ਵੀਂ ਪਾਰੀ ਦੀ ਜਿੱਤ
ਏਜੰਸੀ, (ਬੰਗਲੁਰੂ) ਬੰਗਲੁਰੂ ‘ਚ ਭਾਰਤ ਅਤੇ ਅਫ਼ਗਾਨਿਸਤਾਨ ਦਰਮਿਆਨ ਇਤਿਹਾਸਕ ਕ੍ਰਿਕਟ ਟੈਸਟ ਮੈਚ ਰਾਹੀਂ ਟੈਸਟ ਕ੍ਰਿਕਟ ‘ਚ ਸ਼ੁਰੂਆਤ ਕਰ ਰਹੇ ਅਫ਼ਗਾਨਿਸਤਾਨ ਨੂੰ ਭਾਰਤ ਨੇ ਪਾਰੀ ਅਤੇ 262 ਦੌੜਾਂ ਨਾਲ ਹਰਾ ਕੇ ਟੈਸਟ ਇਤਿਹਾਸ’ਚ ਪਾਰੀ ਦੇ ਲਿਹਾਜ਼ ਨਾਲ ਸਭ ਤੋਂ ਵੱਡੀ ਜਿੱਤ ਦਰਜ ਕਰ ਲਈ ਅਤੇ ਹਾਲ ਹੀ ‘ਚ ਟਵੰਟੀ20 ਲੜੀ ‘ਚ ਬੰਗਲਾਦੇਸ਼ ਨੂੰ 3-0 ਨਾਲ ਸ਼ਾਨਦਾਰ ਢੰਗ ਨਾਲ ਹਰਾ ਕੇ ਭਾਰਤ ਵਿਰੁੱਧ ਟੈਸਟ ਮੈਚ ‘ਚ ਨਿੱਤਰੀ ਅਫਗਾਨਿਸਤਾਨ ਟੀਮ ਨੂੰ ਵਿਸ਼ਵ ਦੀ ਨੰਬਰ ਇੱਕ ਟੀਮ ਭਾਰਤ ਨੇ ਇਹ ਸਬਕ ਦੇ ਦਿੱਤਾ ਕਿ ਲੰਮੇ ਫਾਰਮੇਟ ‘ਚ ਉਸਨੂੰ ਅਜੇ ਕਾਫ਼ੀ ਮਿਹਨਤ ਦੀ ਜ਼ਰੂਰਤ ਹੈ।
ਇਸ ਇੱਕੋ ਇੱਕ ਟੈਸਟ ‘ਚ ਭਾਰਤ ਨੇ 2 ਦਿਨ ‘ਚ ਹੀ ਇਹ ਮੈਚ ਆਪਣੇ ਨਾਂਅ ਕਰ ਲਿਆ ਅਤੇ ਮੈਚ ਦੇ ਦੂਸਰੇ ਹੀ ਦਿਨ ਅਫ਼ਗਾਨਿਸਤਾਨ ਦੀਆਂ ਦੋਵੇਂ ਪਾਰੀਆਂ (109 ਅਤੇ 103) ਨਿਪਟਾ ਦਿੱਤੀਆਂ ਪਹਿਲੀ ਵਾਰ ਟੈਸਟ ਮੈਚ ਖੇਡਣ ਵਾਲੀ ਕਿਸੇ ਵੀ ਟੀਮ ਦੀ ਇਹ ਸਭ ਤੋਂ ਵੱਡੀ ਹਾਰ ਹੈ ਇਸ ਤੋਂ ਪਹਿਲਾਂ ਇਹ ਰਿਕਾਰਡ ਪਾਕਿਸਤਾਨ ਦੇ ਨਾਂਅ ਦਰਜ ਸੀ, ਜਿਸ ਨੇ ਆਪਣੇ ਪਹਿਲੇ ਟੈਸਟ ‘ਚ ਭਾਰਤ ਵਿਰੁੱਧ ਪਾਰੀ ਅਤੇ 70 ਦੌੜਾਂ ਨਾਲ ਹਾਰ ਦਾ ਸਾਹਮਣਾ ਕੀਤਾ ਸੀ ਅਫ਼ਗਾਨਿਸਤਾਨ ਦੀ ਟੀਮ ਆਪਣੀ ਪਹਿਲੀ ਪਾਰੀ ‘ਚ ਸਿਰਫ਼ 27.5 ਓਵਰਾਂ ‘ਚ ਸਿਮਟੀ ਹਾਲਾਂਕਿ ਦੂਸਰੀ ਪਾਰੀ ‘ਚ ਉਸਨੇ 38.4 ਓਵਰ ਖੇਡੇ ਪਰ ਉਸਦਾ ਬੋਰੀਆ ਬਿਸਤਰ 103 ਦੌੜਾਂ ਤੱਕ ਬੱਝ ਗਿਆ।
ਇਸ ਤੋਂ ਪਹਿਲਾਂ ਦੂਸਰੇ ਦਿਨ ਦੀ ਸ਼ੁਰੂਆਤ ‘ਚ ਭਾਰਤ ਦੀ ਪਹਿਲੀ ਪਾਰੀ 474 ਦੌੜਾਂ ‘ਤੇ ਸਿਮਟ ਗਈ ਇਸ ਦੇ ਜਵਾਬ ‘ਚ ਅਫ਼ਗਾਨਿਸਤਾਨ ਦੀ ਟੀਮ 109 ਦੌੜਾਂ ਬਣਾ ਕੇ ਆਊਟ ਹੋ ਗਈ ਪਹਿਲੀ ਪਾਰੀ ਦੇ ਆਧਾਰ ‘ਤੇ ਭਾਰਤ ਨੂੰ 365 ਦੌੜਾਂ ਦਾ ਵਾਧਾ ਮਿਲਿਆ ਅਤੇ ਭਾਰਤ ਨੇ ਅਫ਼ਗਾਨਿਸਤਾਨ ਨੂੰ ਫਾਲੋਆਨ ਦੇਣ ਦਾ ਫੈਸਲਾ ਕੀਤਾ ਆਪਣੇ ਪਹਿਲੇ ਟੈਸਟ ਮੈਚ ‘ਚ ਫਾਲੋਆਨ ਖੇਡਣ ਤੋਂ ਬਾਅਦ ਵੀ ਅਫ਼ਗਾਨੀ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ ਨੂੰ ਟਿਕ ਕੇ ਨਾ ਖੇਡ ਸਕੇ ਅਤੇ ਅਤੇ ਟੀਮ ਦੂਜੇ ਦਿਨ ਦੀ ਖੇਡ ਖ਼ਤਮ ਹੋਣ ਤੋਂ ਘੰਟਾ ਪਹਿਲਾਂ ਹੀ ਭਾਰਤ ਅੱਗੇ ਹਥਿਆਰ ਸੁੱਟ ਗਈ।
ਭਾਰਤੀ ਟੀਮ ਦੇ ਪਹਿਲੀ ਪਾਰੀ ਦੇ 474 ਦੌੜਾਂ ਦੇ ਜਵਾਬ ‘ਚ ਬੱਲੇਬਾਜ਼ੀ ਕਰਨ ਉੱਤਰੀ ਅਫ਼ਗਾਨ ਟੀਮ ਦੀ ਪਹਿਲੀ ਪਾਰੀ ‘ਚ ਵੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਸਿਰਫ਼ 15 ਦੌੜਾਂ ਦੇ ਸਕੋਰ ‘ਤੇ ਉਸਦੇ ਸਲਾਮੀ ਬੱਲੇਬਾਜ਼ ਮੁਹੰਮਦ ਸ਼ਹਿਜ਼ਾਦ ਰਨ ਆਊਟ ਹੋ ਗਏ ਇਸ ਤੋਂ ਬਾਅਦ ਵਿਕਟਾਂ ਦੀ ਝੜੀ ਦੌਰਾਨ ਉਮੇਸ਼ ਯਾਦਵ ਨੇ ਰਹਿਮਤ ਸ਼ਾਹ ਨੂੰ ਆਊਟ ਕਰਕੇ ਟੈਸਟ ਕ੍ਰਿਕਟ ‘ਚ ਆਪਣੀਆਂ 100 ਵਿਕਟਾਂ ਪੂਰੀਆਂ ਕੀਤੀਆਂ ਅਸ਼ਵਿਨ ਨੇ ਸਭ ਤੋਂ ਵੱਧ ਚਾਰ ਵਿਕਟਾਂ ਲਈਆਂ ਉਸਨੇ ਇਸ ਦੌਰਾਨ ਮਹਿਮਾਨ ਟੀਮ ਨੂੰ ਇੱਕ ਹੀ ਓਵਰ ‘ਚ ਦੋ ਝਟਕੇ ਦਿੱਤੇ ਪਹਿਲਾਂ ਅਹਿਮਦਜ਼ਈ ਨੂੰ ਜਡੇਜਾ ਹੱਥੋਂ ਕੈਚ ਕਰਾ ਕੇ ਅਤੇ ਫਿਰ ਮੁਹੰਮਦ ਨਬੀ ਨੂੰ ਇਸ਼ਾਂਤ ਹੱਥੋਂ ਕੈਚ ਆਊਟ ਕਰਵਾਇਆ।
ਇਸ ਤੋਂ ਪਹਿਲਾਂ ਹਰਫ਼ਨਮੌਲਾ ਹਾਰਦਿਕ ਪਾਂਡਿਆ ਦੀ 71 ਦੌੜਾਂ ਦੀ ਤੇਜ਼ ਤਰਾਰ ਪਾਰੀ ਦੀ ਬਦੌਲਤ ਭਾਰਤ ਨੇ ਅਫ਼ਗਾਨਿਸਤਾਨ ਵਿਰੁੱਧ ਇੱਕੋ ਇੱਕ ਕ੍ਰਿਕਟ ਟੈਸਟ ਮੈਚ ਦੇ ਦੂਸਰੇ ਦਿਨ ਲੰਚ ਤੱਕ ਆਪਣੀ ਪਹਿਲੀ ਪਾਰੀ ‘ਚ 474 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ ਭਾਰਤ ਨੇ ਕੱਲ ਦੇ 6 ਵਿਕਟਾਂ ‘ਤੇ 347 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਉਸਦੀ ਪਹਿਲੀ ਪਾਰੀ 474 ਦੌੜਾਂ ‘ਤੇ ਸਮਾਪਤ ਹੋਈ ਪਾਂਡਿਆ ਨੇ 10 ਦੌੜਾਂ ਤੋਂ ਅੱਗੇ ਖੇਡਦੇ ਹੋਏ 94 ਗੇਂਦਾਂ ‘ਚ 10 ਚੌਕਿਆਂ ਦੀ ਮੱਦਦ ਨਾਲ 71 ਦੌੜਾਂ ਬਣਾਈਆਂ ਪਾਂਡਿਆ ਦਾ ਇਹ ਤੀਸਰਾ ਅਰਧ ਸੈਂਕੜਾ ਸੀ ਇਸ ਤੋਂ ਇਲਾਵਾ ਅਸ਼ਵਿਨ, ਜਡੇਜਾ ਅਤੇ ਉਮੇਸ਼ ਯਾਦਵ ਨੇ ਵੀ ਤੇਜ਼ ਤਰਾਰ ਪਾਰੀਆਂ ਨਾਲ ਚੰਗਾ ਯੋਗਦਾਨ ਦਿੱਤਾ ਭਾਰਤੀ ਪਾਰੀ 104.5 ਓਵਰਾਂ ‘ਚ ਸਮਾਪਤ ਹੋਈ ਭਾਰਤ ਵਿਰੁੱਧ 25 ਸਾਲ ਦੇ ਤੇਜ਼ ਗੇਂਦਬਾਜ਼ ਯਾਤਿਨ ਅਹਿਮਦਜ਼ਈ ਨੇ 19 ਓਵਰਾਂ ‘ਚ 51 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਅਤੇ ਸਭ ਤੋਂ ਸਫ਼ਲ ਗੇਂਦਬਾਜ਼ ਰਹੇ 18 ਸਾਲ ਦੇ ਵਫਾਦਾਰ ਨੇ 21 ਓਵਰਾਂ ‘ਚ 100 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।
ਬਾਕਸਿੰਗ ‘ਚ 24 ਗੋਲਡ ਸਮੇਤ 128 ਰਾਸ਼ਟਰੀ ਤੇ ਰਾਜ ਪੱਧਰੀ ਮੈਡਲ ਜਿੱਤ ਚੁੱਕੇ ਨੇ ਹੋਣਹਾਰ ਬਾਕਸਰ
ਖਿਡਾਰੀਆਂ ਦੀ ਵਧੀਆ ਕਾਰਗੁਜ਼ਾਰੀ ਹੀ ‘ਮਿਸ਼ਨ ਤੰਦਰੁਸਤ ਪੰਜਾਬ’ ਨੂੰ ਬਣਾ ਸਕਦੀ ਹੈ ਸਫ਼ਲ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, (ਰਾਜੀਵ ਸ਼ਰਮਾ/ਸੱਚ ਕਹੂੰ ਨਿਊਜ਼)। ਸਥਾਨਕ ਇਨਡੋਰ ਸਟੇਡੀਅਮ ਉਚ ਕੋਟੀ ਦੇ ਖਿਡਾਰੀ ਪੈਦਾ ਕਰਕੇ ਪੰਜਾਬ ਸਰਕਾਰ ਦੀ ‘ਮਿਸ਼ਨ ਤੰਦਰੁਸਤ ਪੰਜਾਬ’ ਮੁਹਿੰਮ ਨੂੰ ਸਫ਼ਲ ਬਣਾਉਣ ਵਿੱਚ ਕਾਰਗਰ ਸਾਬਤ ਹੋ ਰਿਹਾ ਹੈ। ਇੱਥੇ ਜ਼ਿਲ੍ਹਾ ਖੇਡ ਵਿਭਾਗ ਵੱਲੋਂ ਵੱਖ-ਵੱਖ ਖੇਡਾਂ ਤੋਂ ਇਲਾਵਾ ਬਾਕਸਿੰਗ ਦੀ ਕੋਚਿੰਗ ਬਿਲਕੁੱਲ ਮੁਫ਼ਤ ਦਿੱਤੀ ਜਾ ਰਹੀ ਹੈ, ਜਿਸ ਦੀ ਬਦੌਲਤ ਜਿੱਥੇ ਖਿਡਾਰੀਆਂ ਨੇ 24 ਗੋਲਡ ਸਮੇਤ 128 ਰਾਸ਼ਟਰੀ ਤੇ ਰਾਜ ਪੱਧਰੀ ਮੈਡਲ ਜਿੱਤੇ ਹਨ, ਉਥੇ ਇਸ ਸਟੇਡੀਅਮ ਤੋਂ ਸਿਖਲਾਈ ਪ੍ਰਾਪਤ ਕਰਕੇ ਬਾਕਸਰ ਏਕਤਾ ਸਰੋਜ ਨੇ ਪੀ.ਆਈ.ਐਸ. ਵਲੋਂ ਖੇਡਦਿਆਂ ਅੰਤਰਰਾਸ਼ਟਰੀ ਪੱਧਰ ‘ਤੇ ਗੋਲਡ ਜਿੱਤ ਕੇ ਪੂਰੀ ਦੁਨੀਆਂ ਵਿੱਚ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ।
ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਸਟੇਡੀਅਮ ਵਿੱਚ ਵੱਖ-ਵੱਖ ਕੋਚਾਂ ਵਲੋਂ ਕੋਚਿੰਗ ਦੇ ਕੇ ਖਿਡਾਰੀਆਂ ਨੂੰ ਮੁਕਾਬਲਿਆਂ ਲਈ ਤਿਆਰ ਕੀਤਾ ਜਾ ਰਿਹਾ ਹੈ।   ਉਨ੍ਹਾਂ ਦੱਸਿਆ ਕਿ ਬੱਚਿਆਂ ਅਤੇ ਨੌਜਵਾਨਾਂ ਦੀ ਖੇਡਾਂ ਵਿੱਚ ਰੁਚੀ ਹੀ ਸਰਕਾਰ ਦੇ ‘ਮਿਸ਼ਨ ਤੰਦਰੁਸਤ ਪੰਜਾਬ’ ਨੂੰ ਸਫ਼ਲ ਬਣਾ ਸਕਦੀ ਹੈ ਅਤੇ ਇਹ ਰੁਚੀ ਪੈਦਾ ਕਰਨ ਲਈ ਇਨਡੋਰ ਸਟੇਡੀਅਮ ਇਕ ਅਹਿਮ ਭੂਮਿਕਾ ਅਦਾ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਸਥਿਤ ਇਨਡੋਰ ਸਟੇਡੀਅਮ ਦੇ ਨਾਲ-ਨਾਲ ਆਊਟਡੋਰ ਸਟੇਡੀਅਮ ਵਿੱਚ ਵੀ ਜਿਲ੍ਹੇ ਦੇ ਖੇਡ ਵਿਭਾਗ ਵਲੋਂ ਵੱਖ-ਵੱਖ ਖੇਡਾਂ ਤਹਿਤ ਖਿਡਾਰੀਆਂ ਨੂੰ ਉਚ ਮੁਕਾਮ ਛੂਹਣ ਦੇ ਕਾਬਲ ਬਣਾਇਆ ਜਾ ਰਿਹਾ ਹੈ।
ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਇਨਡੋਰ ਸਟੇਡੀਅਮ ਵਿੱਚ ਕੋਚ ਸ੍ਰੀ ਹਰਜੰਗ ਸਿੰਘ ਵਲੋਂ ਮੁਫ਼ਤ ਬਾਕਸਿੰਗ ਦੀ ਕੋਚਿੰਗ ਦਿੱਤੀ ਜਾ ਰਹੀ ਹੈ, ਜਿਸ ਸਦਕਾ 2014 ਤੋਂ ਹੁਣ ਤੱਕ 128 ਰਾਸ਼ਟਰੀ ਅਤੇ ਰਾਜ ਪੱਧਰੀ ਮੈਡਲ ਜ਼ਿਲ੍ਹੇ ਦੇ ਹੋਣਹਾਰ ਬਾਕਸਰਾਂ ਵਲੋਂ ਜਿੱਤੇ ਜਾ ਚੁੱਕੇ ਹਨ। ਇਨ੍ਹਾਂ ਮੈਡਲਾਂ ਵਿੱਚ 24 ਗੋਲਡ, 38 ਸਿਲਵਰ ਅਤੇ 66 ਕਾਂਸੇ ਦੇ ਤਮਗੇ ਸ਼ਾਮਲ ਹਨ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਨੂੰ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ।
ਝੂੰਝੁਨੂ (ਏਜੰਸੀ)। ਕੁਝ ਸਾਲ ਪਹਿਲਾਂ ਇੱਕ ਹਾਦਸੇ ‘ਚ ਇੱਕ ਪੈਰ ਗੁਆ ਚੁੱਕੇ ਨੌਜਵਾਨ ਨੇ ਆਤਮ-ਵਿਸ਼ਵਾਸ ਤੇ ਹੌਂਸਲੇ ਦੇ ਦਮ ‘ਤੇ ਦੇਸ਼ ਲਈ ਖੇਡਣ ਦਾ ਆਪਣਾ ਸੁਫਨਾ ਸਾਕਾਰ ਕਰ ਲਿਆ ਜ਼ਿਲ੍ਹੇ ਦੇ ਬੁਹਾਨਾ ਦੇ ਰਾਧੂ ਦੀ ਢਾਣੀ ਦਾ ਅਨਿਲ ਕੁਮਾਰ ਇਨ੍ਹੀਂ ਦਿਨੀਂ ਬੈਂਕਾਕ ‘ਚ ਥਾਈਲੈਂਡ ਤੇ ਭਾਰਤ ਦਰਮਿਆਨ ਖੇਡੀ ਜਾ ਰਹੀ ਸਿਟਿੰਗ ਵਾਲੀਬਾਲ ਲੜੀ ‘ਚ ਭਾਰਤੀ ਟੀਮ ਦੇ ਖਿਡਾਰੀ ਵਜੋਂ ਖੇਡ ਰਿਹਾ ਹੈ ਅਨਿਲ ਦਾ ਬਚਪਨ ਤੋਂ ਹੀ ਵਾਲੀਬਾਲ ਦਾ ਬਿਹਤਰੀਨ ਖਿਡਾਰੀ ਬਣਕੇ ਦੇਸ਼ ਦੀ ਟੀਮ ਦੀ ਅਗਵਾਈ ਕਰਨ ਦਾ ਸੁਫ਼ਨਾ ਸੀ। ਆਪਣੇ ਇਸ ਸੁਫਨੇ ਨੂੰ ਸਾਕਾਰ ਕਰਨ ਵੱਲ ਵਧ ਰਹੇ ਇਸ ਨੌਜਵਾਨ ਨੇ ਇੱਕ ਪੈਰ ਅਕਤੂਬਰ 2014 ‘ਚ ਇੱਕ ਹਾਦਸੇ ‘ਚ ਗੁਆ ਦਿੱਤਾ ਪਰ ਆਪਣੇ ਹੌਂਸਲੇ ਤੇ ਹਿੰਮਤ ਦੇ ਦਮ  ‘ਤੇ ਥੋੜ੍ਹੇ ਸਮੇਂ ਬਾਅਦ ਹੀ ਘਰ ਤੋਂ ਮੈਦਾਨ ‘ਚ ਆ ਗਿਆ ਤੇ ਵਾਲੀਵਾਲ ਖੇਡਣ ਲੱਗਾ ਤੇ ਤਿੰਨ ਸਾਲਾਂ ਦੇ ਲਗਾਤਾਰ ਅਭਿਆਸ ਤੋਂ ਬਾਅਦ ਸਿਟਿੰਗ ਵਾਲੀਬਾਲ ਦੀ ਭਾਰਤੀ ਟੀਮ ‘ਚ ਜਗ੍ਹਾ ਬਣਾ ਲਿਆ।
ਕੋਈ ਮੁਸ਼ਕਲ ਹਿੰਮਤੀ ਮਨੁੱਖ ਦਾ ਰਾਹ ਨਹੀਂ ਰੋਕ ਸਕਦੀ, ਇਸੇ ਗੱਲ ਨੂੰ ਮੁੱਖ ਰੱਖਦਿਆਂ ਉਹ ਲਗਾਤਾਰ ਮਿਹਨਤ ਅਤੇ ਲਗਨ ਨਾਲ ਅਭਿਆਸ ਕਰਦਾ ਰਿਹਾ ਤੇ ਆਖਿਰ ਉਸ ਨੂੰ ਮੰਜਿਲ ਨਜ਼ਰ ਆਉਣ ਲੱਗੀ ਇਲਾਕੇ ਦੇ ਲੋਕ ਉਸ ਦੀ ਹਿੰਮਤ ਤੇ ਜ਼ਜਬੇ ਨੂੰ ਦੇਖ ਕੇ ਹੈਰਾਨ ਹਨ ਹਰ ਕੋਈ ਉਸ ਦੇ ਜਜ਼ਬੇ ਦੀ ਪ੍ਰਸੰਸਾ ਕਰ ਰਿਹਾ ਹੈ। ਆਈਟੀਆਈ ਕਰ ਰਹੇ ਅਨਿਲ ਆਪਣੇ ਸੰਸਥਾਨ ਦੀ ਜੈਵਲਿਨ ਥ੍ਰੋ ਟੀਮ ਦੇ ਮੈਂਬਰ ਵੀ ਹੈ ਅਨਿਲ ਦਾ ਕਹਿਣਾ ਹੈ ਕਿ ਟੀਚਾ ਹਾਸਲ ਕਰਨ ਲਈ ਜੋਸ਼, ਜਜ਼ਬਾ ਤੇ ਲਗਨ ਨਾਲ ਗਾਈਡੈਂਸ ਤੇ ਸਪੋਰਟਸ ਦੀ ਲੋੜ ਹੁੰਦੀ ਹੈ।