Punjab Flood Alert - Sach Kahoon Punjabi

Ghaggar River: ਕਾਬੂ ਤੋਂ ਬਾਹਰ ਹੋ ਸਕਦੈ ਘੱਗਰ ਦਰਿਆ! ਪੰਜਾਬੀਆਂ ਲਈ ਖ਼ਤਰੇ ਦੀ ਘੰਟੀ
ਸਰਦੂਲਗੜ੍ਹ (ਸੱਚ ਕਹੂੰ ਨਿਊਜ਼)। Ghaggar River: ਪਹਾੜਾਂ ਤੋਂ ਆ ਰਹੇ ਪਾਣੀ ਨੇ ਡੈਮਾਂ ਨੂੰ ਪੂਰੀ ਤਰ੍ਹਾਂ ਭਰ ਦਿੱਤਾ ਹੈ, ਜਿਸ ਕਾਰਨ ਘੱਗਰ ਦਾ ਪਾਣੀ ਹੁਣ ਕਾਬੂ ਤੋਂ ਬਾਹਰ ਹੋ ਸਕਦਾ ਹੈ। ਸਰਦੂਲਗੜ੍ਹ ਨੇੜੇ ਘੱਗਰ ’ਚ ਇਸ ਸਮੇਂ ਪਾਣੀ ਦਾ ਪੱਧਰ 21 ਫੁੱਟ ਦੇ ਨੇੜੇ ਪਹੁੰਚ ਗਿਆ ਹੈ, ਜੋ ਕਿ ਇੱਕ ਵੱਡਾ ਖ਼ਤਰਾ ਬਣ ਸਕਦਾ ਹੈ। ਅਜਿਹੀ ਸਥਿਤੀ ’ਚ ਲੋਕਾਂ ਨੂੰ ਚਿੰਤਾ ਹੋ ਰਹੀ ਹੈ। ਇਸ ਦੇ ਨਾਲ ਹੀ ਘੱਗਰ ’ਚ ਵਾਧੇ ਕਾਰਨ ਪਟਿਆਲਾ, ਸੰਗਰੂਰ ਤੇ ਮਾਨਸਾ ’ਚ ਅਲਰਟ ਜਾਰੀ ਕੀਤਾ ਗਿਆ ਹੈ। ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਸ਼ਹਿਰ ’ਚੋਂ ਵਗਦੀ ਘੱਗਰ ਨਦੀ ’ਚ ਪਾਣੀ ਦਾ ਪੱਧਰ ਇਸ ਸਮੇਂ 21 ਫੁੱਟ ਤੱਕ ਪਹੁੰਚਣ ਕਾਰਨ ਲੋਕ ਡਰੇ ਹੋਏ ਹਨ।

ਇਹ ਖਬਰ ਵੀ ਪੜ੍ਹੋ : Supreme Court: ਹੜ੍ਹ ਅਤੇ ਗੈਰ-ਕਾਨੂੰਨੀ ਰੁੱਖਾਂ ਦੀ ਕਟਾਈ ‘ਤੇ ਸੁਪਰੀਮ ਕੋਰਟ ਦਾ ਸਖ਼ਤ ਰੁਖ਼, ਪੰਜਾਬ, ਹਿਮਾਚਲ…

ਹਾਲਾਂਕਿ ਪ੍ਰਸ਼ਾਸਨ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੇ ਡਰ ’ਚ ਨਾ ਰਹਿਣ ਦੀ ਅਪੀਲ ਕਰ ਰਿਹਾ ਹੈ, ਪਰ ਪਾਣੀ ਦਾ ਪੱਧਰ ਲੋਕਾਂ ਨੂੰ ਚਿੰਤਤ ਕਰ ਰਿਹਾ ਹੈ। ਪਿਛਲੇ 2 ਦਿਨਾਂ ’ਚ ਘੱਗਰ ਦਾ ਪਾਣੀ 3 ਫੁੱਟ ਵਧਿਆ ਹੈ। ਇਸ ਸਮੇਂ ਘੱਗਰ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 4 ਫੁੱਟ ਹੇਠਾਂ ਹੈ। ਇਸ ਦੇ ਨਾਲ ਹੀ ਖਨੌਰੀ ਤੇ ਚਾਂਦਪੁਰਾ ਡੈਮ ’ਚ ਵੀ ਪਾਣੀ ਵਧਿਆ ਹੈ। ਘੱਗਰ ’ਚ ਤੇਜ਼ ਵਹਾਅ ਵਾਲੇ ਪਾਣੀ ਨੇ ਲੋਕਾਂ ਦੇ ਸਾਹ ਘੁੱਟ ਦਿੱਤੇ ਹਨ। ਪਹਾੜਾਂ ’ਚ ਮੀਂਹ ਦਾ ਪਾਣੀ ਦੋ ਦਿਨਾਂ ਬਾਅਦ ਚਾਂਦਪੁਰਾ ਡੈਮ ਤੇ ਘੱਗਰ ਦੇ ਸਰਦੂਲਗੜ੍ਹ ਤੱਕ ਪਹੁੰਚਦਾ ਹੈ। ਕੱਲ੍ਹ ਰਾਤ ਪਹਾੜਾਂ ’ਚ ਪਏ ਮੀਂਹ ਦਾ ਪਾਣੀ ਹੁਣ ਘੱਗਰ ’ਚ ਪਾਣੀ ਦੇ ਪੱਧਰ ਨੂੰ ਹੋਰ ਵਧਾ ਸਕਦਾ ਹੈ। Ghaggar River

ਹੜ੍ਹ ਦੇ ਇਸ ਖ਼ਤਰੇ ਤੋਂ ਡਰੇ ਹੋਏ ਲੋਕ ਆਪਣੇ ਖੇਤਾਂ ਤੇ ਘਰਾਂ ਦੀ ਰੱਖਿਆ ਲਈ ਚੌਕਸੀ ’ਤੇ ਬੈਠੇ ਹਨ ਤੇ ਘੱਗਰ ਦੇ ਕਿਨਾਰਿਆਂ ਨੂੰ ਮਿੱਟੀ ਪਾ ਕੇ ਮਜ਼ਬੂਤ ​​ਕਰਨ ’ਚ ਰੁੱਝੇ ਹੋਏ ਹਨ। ਇਸ ਦੌਰਾਨ, ਡੀਸੀ ਨਵਜੋਤ ਕੌਰ ਨੇ ਸਰਦੂਲਗੜ੍ਹ, ਚਾਂਦਪੁਰਾ ਡੈਮ ਤੇ ਘੱਗਰ ਦੇ ਹੋਰ ਇਲਾਕਿਆਂ ਦਾ ਦੌਰਾ ਕੀਤਾ ਹੈ ਤੇ ਅਧਿਕਾਰੀਆਂ ਨੂੰ ਚੌਕਸ ਰਹਿਣ ਤੇ ਨਿਰੰਤਰ ਨਜ਼ਰ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਉਹ ਘੱਗਰ ਵਿੱਚ ਪਾਣੀ ਦੀ ਲਗਾਤਾਰ ਰਿਪੋਰਟ ਲੈ ਰਹੀ ਹੈ। Ghaggar River

Punjab Flood News: ਪੰਜਾਬ ਦੇ ਇਸ ਇਲਾਕੇ ਦੇ ਲੋਕ ਰਹਿਣ ਅਲਰਟ, ਲਗਾਤਾਰ ਵੱਧ ਰਿਹੈ ਪਾਣੀ ਦਾ ਪੱਧਰ, ਕੀਤੀ ਜਾ ਰਹੀ ਅਪੀਲ
ਮੋਹਾਲੀ (ਸੱਚ ਕਹੂੰ ਨਿਊਜ਼)। Punjab Flood News: ਲਗਾਤਾਰ ਹੋ ਰਹੀ ਬਾਰਿਸ਼ ਤੇ ਪਹਾੜਾਂ ਤੋਂ ਆ ਰਹੇ ਪਾਣੀ ਕਾਰਨ ਘੱਗਰ ਨਦੀ ਤੇ ਸੁਖਨਾ ਝੀਲ ’ਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਇਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਐਸਏਐਸ ਨਗਰ (ਮੁਹਾਲੀ) ਨੇ ਇਲਾਕਾ ਵਾਸੀਆਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਪ੍ਰਸ਼ਾਸਨ ਨੇ ਕਿਹਾ ਕਿ ਦਰਿਆ ਤੇ ਨਾਲਿਆਂ ਦੇ ਕੰਢੇ ਰਹਿਣ ਵਾਲੇ ਲੋਕ ਖਾਸ ਤੌਰ ’ਤੇ ਚੌਕਸ ਰਹਿਣ ਤੇ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਵੱਲ ਧਿਆਨ ਨਾ ਦੇਣ। Punjab Flood News

ਇਹ ਖਬਰ ਵੀ ਪੜ੍ਹੋ : Drug Deaddiction: ਰੋਜ਼ਾਨਾ ਲਾਉਂਦਾ ਸੀ ਨਸ਼ੇ ਦੇ 30 ਟੀਕੇ, ਡੇਰਾ ਸੱਚਾ ਸੌਦਾ ’ਚ ਮਿਲੀ ਨਿਜ਼ਾਤ

ਜ਼ਿਲ੍ਹਾ ਪ੍ਰਸ਼ਾਸਨ ਸਥਿਤੀ ’ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ ਤੇ ਸਥਿਤੀ ਨਾਲ ਨਜਿੱਠਣ ਲਈ ਜ਼ਰੂਰੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰਸ਼ਾਸਨ ਦੀਆਂ ਟੀਮਾਂ ਪੂਰੀ ਤਰ੍ਹਾਂ ਸਰਗਰਮ ਹਨ ਤੇ ਸਥਿਤੀ ’ਤੇ ਹਰ ਪਲ ਨਜ਼ਰ ਰੱਖੀ ਜਾ ਰਹੀ ਹੈ। ਪ੍ਰਸ਼ਾਸਨ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਉਣ ਨਾ, ਸਗੋਂ ਪੂਰੀ ਚੌਕਸੀ ਰੱਖਣ। ਬੇਲੋੜੇ ਦਰਿਆ ਤੇ ਨਾਲਿਆਂ ਦੇ ਨੇੜੇ ਨਾ ਜਾਣ ਤੇ ਬੱਚਿਆਂ ਤੇ ਬਜ਼ੁਰਗਾਂ ਦੀ ਸੁਰੱਖਿਆ ਦਾ ਖਾਸ ਧਿਆਨ ਰੱਖਣ। Punjab Flood News

Punjab Flood Alert: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ, ਸ਼ਾਮ ਤੱਕ ਪਹੁੰਚ ਸਕਦੈ ਪਾਣੀ, ਮੌਸਮ ਵਿਭਾਗ ਨੇ ਵੀ ਚਿੰਤਾ ਵਧਾਈ
Punjab Flood Alert: ਚੰਡੀਗੜ੍ਹ। ਪੰਜਾਬ ਦੇ ਅੱਠ ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿਚ ਆ ਚੁੱਕੇ ਹਨ ਅਤੇ ਸੈਂਕੜੇ ਪਿੰਡਾਂ ’ਚ ਹਾਲੇ ਵੀ ਲੋਕ ਫਸੇ ਹੋਏ ਹਨ। ਇਨ੍ਹਾਂ ਜ਼ਿਲ੍ਹਿਆਂ ’ਚ ਹੁਣ ਤੱਕ ਕਰੀਬ 16 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਚੁੱਕਾ ਹੈ। ਉਧਰ ਘੱਗਰ ’ਚ ਇਕਦਮ ਪਾਣੀ ਦਾ ਪੱਧਰ ਵਧਣ ਮਗਰੋਂ ਮੁਹਾਲੀ, ਪਟਿਆਲਾ, ਸੰਗਰੂਰ ਅਤੇ ਮਾਨਸਾ ਜ਼ਿਲ੍ਹਿਆਂ ਵਿਚ ਚਿਤਾਵਨੀ ਜਾਰੀ ਕੀਤੀ ਗਈ ਹੈ।

ਜਾਣਕਾਰੀ ਮਿਲੀ ਹੈ ਕਿ ਸੁਖਨਾ ਲੇਕ ਵਿੱਚੋਂ ਛੱਡਿਆ ਪਾਣੀ ਅੱਜ ਸ਼ਾਮ ਘੱਗਰ ਦਰਿਆ ਰਾਹੀਂ ਪਟਿਆਲਾ-ਸੰਗਰੂਰ ਪਹੁੰਚ ਸਕਦਾ ਹੈ। ਇਸ ਲਈ ਦਰਿਆ ਨੇੜਲੇ ਪਿੰਡਾਂ ਲਈ ਅਲਰਟ ਜਾਰੀ ਕੀਤਾ ਗਿਆ ਹੈ। ਪਾਣੀ ਦਾ ਪੱਧਰ ਕਾਫੀ ਜ਼ਿਆਦਾ ਦੱਸਿਆ ਜਾ ਰਿਹਾ ਹੈ। ਸੰਗਰੂਰ ਦੇ ਮੂਨਕ, ਖਨੌਰੀ ਵਿਚ ਹਾਲਤ ਵਿਗੜ ਸਕਦੇ ਹਨ। ਇਸ ਤੋਂ ਇਲਾਵਾ ਪਟਿਆਲਾ ਦੇ ਕਈ ਪਿੰਡਾਂ ਲਈ ਵੀ ਖਤਰਾ ਬਣਿਆ ਹੋਇਆ ਹੈ। Punjab Flood Alert

Read Also : ਪੰਜਾਬ ’ਚ ਖਤਰੇ ’ਚ ਘੰਟੀ, ਦਰਿਆਵਾਂ ’ਚ ਹੜ੍ਹ, 37 ਸਾਲਾਂ ਦਾ ਰਿਕਾਰਡ ਟੁੱਟਿਆ

ਗੱਲ ਜੇਕਰ ਅੱਜ 30 ਅਗਸਤ 2025 ਸਵੇਰੇ 10 ਵਜੇ ਤੱਕ ਦੀ ਕਰੀਏ ਤਾਂ ਸੰਗਰੂਰ ਤੋਂ ਲੈ ਕੇ ਸਰਦੂਲਗੜ੍ਹ ਤੇ ਸਰਸਾ ਤੱਕ ਪਾਣੀ ਦਾ ਪੱਧਰ ਢਾਈ ਫੁੱਟ ਤੱਕ ਘਟ ਚੁੱਕਿਆ ਹੈ। ਜੇਕਰ ਇਹ ਪਾਣੀ ਅੱਗੇ ਹਰਿਆਣਾ ਤੋਂ ਰਾਜਸੀਾਨ ਨੂੰ ਚਲਾ ਗਿਆ ਤੇ ਪਾਣੀ ਦਾ ਪੱਧਰ ਪੰਜ ਤੋਂ ਸੱਤ ਫੁੱਟ ਤੱਕ ਫਟ ਗਿਆ ਤਾਂ ਪਿੱਛੋਂ ਆਉਣ ਵਾਲੇ ਪਾਣੀ ਤੋਂ ਕੋਈ ਖਤਰਾ ਨਹੀਂ ਹੋਵੇਗਾ। ਹੋਰ ਪਾਣੀ ਆਉਣ ਲਈ ਘੱਗਰ ਦੀ ਧਾਰ ਦੇ ਅੰਦਰ ਜਗ੍ਹਾ ਬਣ ਜਾਵੇਗੀ ਤੇ ਇਸੇ ਤਰ੍ਹਾਂ ਪਾਣੀ ਵਹਿੰਦਾ ਰਹੇਗਾ। ਇਸ ਲਈ ਘੱਗਰ ਕੰਢੇ ਵੱਸਦੇ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਸਗੋਂ ਚੌਕਸ ਰਹਿਣ ਦੀ ਲੋੜ ਹੈ। ਪ੍ਰਸ਼ਾਸਨ ਦੇ ਨਾਲ ਮਿਲ ਕੇ ਬੰਨ੍ਹਾਂ ਨੂੰ ਪੱਕੇ ਕਰਨ ਦਾ ਕੰਮ ਲਗਾਤਾਰ ਚੱਲ ਰਿਹਾ ਹੈ ਜੋ ਕਿ ਚੱਲਦਾ ਹੀ ਰਹੇਗਾ।

Punjab Flood Alert

ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਰੁਕ ਰੁਕ ਕੇ ਪੈ ਰਹੇ ਮੀਂਹ ਕਾਰਨ ਸੁਖਨਾ ਝੀਲ ਵਿਚ ਪਾਣੀ ਮੁੜ ਖਤਰੇ ਦੇ ਨਿਸ਼ਾਨ ’ਤੇ ਪਹੁੰਚ ਗਿਆ। ਪਾਣੀ ਦਾ ਪੱਧਰ ਵਧਦੇ ਦੇਖ ਯੂਟੀ ਪ੍ਰਸ਼ਾਸਨ ਨੇ 24 ਘੰਟਿਆਂ ਵਿੱਚ ਦੂਜੀ ਵਾਰ ਦੇਰ ਰਾਤ 12 ਵਜੇ ਦੇ ਕਰੀਬ ਸੁਖਨਾ ਝੀਲ ਦੇ ਤਿੰਨ ਫਲੱਡ ਗੇਟਾਂ ਵਿੱਚੋਂ ਇੱਕ ਫਲੱਡ ਗੇਟ ਨੂੰ ਖੋਲ੍ਹ ਦਿੱਤਾ ਹੈ। ਇਸ ਗੇਟ ਕਰੀਬ 10 ਘੰਟੇ ਬਾਅਦ ਤੱਕ ਵੀ ਖੁੱਲ੍ਹਾ ਸੀ।

ਮੌਸਮ ਵਿਭਾਗ ਵੱਲੋਂ ਆਉਂਦੇ ਤਿੰਨ ਦਿਨ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ ਹੈ, ਜਿਸ ਨਾਲ ਨਜਿੱਠਣ ਲਈ ਡੈਮਾਂ ’ਚ ਨਵੇਂ ਪਾਣੀ ਲਈ ਥਾਂ ਬਣਾਉਣ ਖ਼ਾਤਰ ਡੈਮਾਂ ਵਿੱਚੋਂ ਪਾਣੀ ਛੱਡਣਾ ਘਟਾਇਆ ਨਹੀਂ ਗਿਆ ਹੈ। ਇਸੇ ਦੌਰਾਨ ਘੱਗਰ ਦਰਿਆ ਵਿਚ ਇਕਦਮ ਪਾਣੀ ਦੇ ਤੇਜ਼ ਵਹਾਅ ਨੇ ਮਾਲਵਾ ਖ਼ੱਤੇ ਵਿਚ ਤਬਾਹੀ ਦੇ ਸੰਕੇਤ ਦੇ ਦਿੱਤੇ ਹਨ, ਜਿਸ ਮਗਰੋਂ ਮਾਲਵਾ ਖ਼ੱਤੇ ਦੇ ਜ਼ਿਲ੍ਹਾ ਮੁਹਾਲੀ, ਪਟਿਆਲਾ, ਸੰਗਰੂਰ ਅਤੇ ਮਾਨਸਾ ਨੂੰ ਅਲਰਟ ’ਤੇ ਕਰ ਦਿੱਤਾ ਹੈ।

Punjab Flood News: ਪੰਜਾਬ ’ਚ ਖਤਰੇ ’ਚ ਘੰਟੀ, ਦਰਿਆਵਾਂ ’ਚ ਹੜ੍ਹ, 37 ਸਾਲਾਂ ਦਾ ਰਿਕਾਰਡ ਟੁੱਟਿਆ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab Flood News: ਸਤਲੁਜ, ਬਿਆਸ ਤੇ ਰਾਵੀ ਦਰਿਆਵਾਂ ਦਾ ਪਾਣੀ ਓਵਰਫਲੋ ਹੋ ਰਿਹਾ ਹੈ। ਭਾਖੜਾ, ਗੋਬਿੰਦ ਸਾਗਰ ਝੀਲ, ਪੋਂਗ ਡੈਮ ਸਮੇਤ ਪੰਜਾਬ ਦੇ ਵੱਖ-ਵੱਖ ਡੈਮਾਂ ’ਚ ਪਾਣੀ ਲਗਾਤਾਰ ਵੱਧ ਰਿਹਾ ਹੈ ਜੋ ਕਿ ਖ਼ਤਰੇ ਦਾ ਸੰਕੇਤ ਬਣਦਾ ਜਾ ਰਿਹਾ ਹੈ। ਹੜ੍ਹਾਂ ਕਾਰਨ ਪੰਜਾਬ ਦੇ ਕਈ ਇਲਾਕਿਆਂ ’ਚ 37 ਸਾਲਾਂ ਦਾ ਰਿਕਾਰਡ ਟੁੱਟ ਗਿਆ ਹੈ। 1988 ਤੋਂ ਬਾਅਦ ਪਹਿਲੀ ਵਾਰ ਅਜਿਹੀ ਗੰਭੀਰ ਹੜ੍ਹ ਦੀ ਸਥਿਤੀ ਵੇਖਣ ਨੂੰ ਮਿਲ ਰਹੀ ਹੈ। ਡੈਮਾਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ, ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ।

ਇਹ ਖਬਰ ਵੀ ਪੜ੍ਹੋ : ਯਾਤਰੀ ਦੇਣ ਧਿਆਨ, ਆਦਮਪੁਰ ਤੋਂ ਇਸ ਰੂਟ ’ਤੇ ਸਾਰੀਆਂ ਉਡਾਣਾਂ ਰੱਦ!

ਜਿਸ ਕਾਰਨ ਪਿੰਡ ਪਾਣੀ ’ਚ ਡੁੱਬ ਗਏ ਹਨ। ਸਰਹੱਦੀ ਜ਼ੋਨ (ਅੰਮ੍ਰਿਤਸਰ) ਨੇੜੇ ਹਿਮਾਚਲ ਤੇ ਜੰਮੂ-ਕਸ਼ਮੀਰ ਨਾਲ ਲੱਗਦੇ ਕਈ ਜ਼ਿਲ੍ਹਿਆਂ ’ਚ ਸਥਿਤੀ ਬਹੁਤ ਮਾੜੀ ਹੈ। ਜੰਮੂ ਰੂਟ ’ਤੇ ਸੈਂਕੜੇ ਰੇਲਗੱਡੀਆਂ ਪ੍ਰਭਾਵਿਤ ਹੋਈਆਂ ਹਨ। ਸਥਿਤੀ ਅਜਿਹੀ ਹੈ ਕਿ ਕਈ ਜ਼ਿਲ੍ਹਿਆਂ ਦੇ ਲੋਕ ਆਪਣੇ ਘਰ ਛੱਡਣ ਲਈ ਮਜਬੂਰ ਹੋ ਗਏ ਹਨ। ਜੇਕਰ ਮੀਂਹ ਜਾਰੀ ਰਿਹਾ ਤਾਂ ਆਉਣ ਵਾਲੇ ਦਿਨਾਂ ’ਚ ਸਥਿਤੀ ਹੋਰ ਵੀ ਵਿਗੜ ਸਕਦੀ ਹੈ। Punjab Flood News

Punjab Flood Alert: ਸੁਖਣਾ ਦੇ ਖੋਲ੍ਹੇ ਫਲੱਡ ਗੇਟ, ਹਿਮਾਚਲ ਤੋੋਂ ਜਿਆਦਾ ਪਾਣੀ ਆਉਣ ਕਰਕੇ ਵੱਧ ਗਿਆ ਸੀ ਪਾਣੀ ਦਾ ਪੱਧਰ
ਮੁਹਾਲੀ ਤੇ ਪਟਿਆਲਾ ਵਿਖੇ ਅਲਰਟ ਜਾਰੀ

ਹਿਮਾਚਲ ਤੋੋਂ ਜਿਆਦਾ ਪਾਣੀ ਆਉਣ ਕਰਕੇ ਸੁਖਣਾ ਝੀਲ ਵਿੱਚ ਵੱਧ ਗਿਆ ਸੀ ਪਾਣੀ ਦਾ ਪੱਧਰ

(ਅਸ਼ਵਨੀ ਚਾਵਲਾ) ਚੰਡੀਗੜ। ਸੁਖਣਾ ਝੀਲ ਦੇ ਫਲੱਡ ਗੇਟ ਬੁੱਧਵਾਰ ਨੂੰ ਚੰਡੀਗੜ੍ਹ ਪ੍ਰਸਾਸਨ ਵੱਲੋਂ ਖੋਲ ਦਿੱਤੇ ਗਏ ਹਨ। ਇਨਾਂ ਫਲੱਡ ਗੇਟ ਦੇ ਖੋਲ੍ਹਣ ਦੇ ਨਾਲ ਹੀ ਮੁਹਾਲੀ ਅਤੇ ਪਟਿਆਲਾ ਜ਼ਿਲੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ, ਕਿਉਂਕਿ ਸੁਖਣਾ ਵਿੱਚ ਛੱਡ ਗਏ ਇਸ ਪਾਣੀ ਦਾ ਅਸਰ ਪਟਿਆਲਾ ਤੱਕ ਦੇਖਣ ਨੂੰ ਮਿਲ ਸਕਦਾ ਹੈ।

ਇਹ ਪਾਣੀ ਡੇਰਾ ਬੱਸੀ ਤੋਂ ਹੁੰਦੇ ਹੋਏ ਘੱਗਰ ਨਦੀ ਦੇ ਰਾਹੀਂ ਪਟਿਆਲਾ ਤੱਕ ਪੁੱਜੇਗਾ। ਸੁਖਣਾ ਝੀਲ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ 1163 ਤੋਂ ਜ਼ਿਆਦਾ ਹੋ ਗਿਆ ਸੀ ਅਤੇ ਸੁਖਣਾ ਡੈਮ ਨੂੰ ਖ਼ਤਰਾ ਵੀ ਪੈਦਾ ਹੋ ਗਿਆ ਸੀ। ਜਿਸ ਕਾਰਨ ਹੀ ਫਲੱਡ ਗੇਟ ਖੋਲ੍ਹਦੇ ਹੋਏ ਪਾਣੀ ਦੇ ਪੱਧਰ ਨੂੰ 2 ਫੀਟ ਤੱਕ ਹੇਠਾਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Land Policy Punjab: ਪੰਜਾਬ ਸਰਕਾਰ ਨੂੰ ਹਾਈ ਕੋਰਟ ਤੋਂ ਝਟਕਾ, ਲੈਂਡ ਪੂਲਿੰਗ ਨੀਤੀ ’ਤੇ ਰੋਕ

ਚੰਡੀਗੜ੍ਹ ਪ੍ਰਸ਼ਾਸਨ ਨੇ ਦੱਸਿਆ ਕਿ ਹਿਮਾਚਲ ਵਿੱਚ ਭਾਰੀ ਬਰਸਾਤ ਹੋਣ ਕਰਕੇ ਪਹਾੜੀ ਇਲਾਕੇ ਤੋਂ ਪਾਣੀ ਦੇ ਨਾਲ ਹੀ ਮਿੱਟੀ ਵੀ ਸੁਖਣਾ ਵਿੱਚ ਆ ਰਹੀ ਹੈ, ਜਿਸ ਕਾਰਨ ਪਾਣੀ ਦਾ ਪੱਧਰ ਕਾਫ਼ੀ ਜਿਆਦਾ ਵੱਧ ਰਿਹਾ ਹੈ। ਸੁਖਣਾ ਡੈਮ ਦਾ ਪੱਧਰ 1163 ਤੱਕ ਹੀ ਰੱਖਿਆ ਜਾ ਸਕਦਾ ਹੈ, ਜਦੋਂ ਕਿ ਮੰਗਲਵਾਰ ਰਾਤ ਨੂੰ ਇਹ ਪਾਣੀ ਦਾ ਪੱਧਰ 1163 ਨੂੰ ਪਾਰ ਕਰ ਰਿਹਾ ਸੀ। ਜਿਸ ਕਾਰਨ ਹੀ ਫਲੱਡ ਗੇਟ ਖੋਲ੍ਹਦੇ ਹੋਏ 2 ਫੁੱਟ ਤੱਕ ਪਾਣੀ ਨੂੰ ਛੱਡਿਆ ਗਿਆ ਹੈ।

ਖਤਰੇ ਦੇ ਸਾਏ ’ਚ ਪੰਜਾਬ ਦੇ ਲੋਕ! ਵਧਿਆ ਡੈਮ ’ਚ ਪਾਣੀ ਦਾ ਪੱਧਰ, ਅੰਕੜੇ ਕਰ ਦੇਣਗੇ ਹੈਰਾਨ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Pong Dam: ਪੰਜਾਬ ਦੇ ਲੋਕਾਂ ਲਈ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਹੁਸ਼ਿਆਰਪੁਰ-ਦਸੂਹਾ ’ਚ ਤਲਵਾੜਾ ਨੇੜੇ ਪੌਂਗ ਡੈਮ ਦੇ ਪਾਣੀ ਦਾ ਪੱਧਰ ਇੱਕ ਵਾਰ ਫਿਰ ਵਧ ਗਿਆ ਹੈ। ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 19 ਫੁੱਟ ਦੂਰ ਹੈ। ਪੌਂਗ ਡੈਮ ’ਚ ਪਾਣੀ ਦਾ ਪੱਧਰ 11 ਫੁੱਟ ਵਧ ਗਿਆ ਹੈ। ਇਸ ਦੇ ਨਾਲ ਹੀ ਮਹਾਰਾਣਾ ਪ੍ਰਤਾਪ ਝੀਲ ਦਾ ਪਾਣੀ ਦਾ ਪੱਧਰ 1361.7 ਫੁੱਟ ਤੱਕ ਪਹੁੰਚ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ’ਚ ਪਾਣੀ ਦੇ ਪੱਧਰ ’ਚ ਵਾਧੇ ਕਾਰਨ, ਬੀਬੀਐਮਬੀ ਵਿਭਾਗ ਨੇ ਸ਼ਾਹ ਨਹਿਰ ਬੈਰਾਜ ਦੇ 4 ਹੜ੍ਹ ਗੇਟ ਖੋਲ੍ਹੇ ਸਨ। ਤੁਹਾਨੂੰ ਦੱਸ ਦੇਈਏ ਕਿ ਪਿਛਲੇ 2 ਦਿਨਾਂ ਤੋਂ ਹਿਮਾਚਲ ਤੇ ਪੰਜਾਬ ’ਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ, ਪੌਂਗ ਡੈਮ ਦਾ ਪਾਣੀ ਦਾ ਪੱਧਰ 1361.7 ਫੁੱਟ ਤੱਕ ਪਹੁੰਚ ਗਿਆ ਹੈ, ਜੋ ਕਿ ਖ਼ਤਰੇ ਦੇ ਨਿਸ਼ਾਨ ਤੋਂ 19 ਫੁੱਟ ਦੂਰ ਹੈ। Pong Dam

ਇਹ ਖਬਰ ਵੀ ਪੜ੍ਹੋ : Aata Barfi: ਕਣਕ ਦੇ ਆਟੇ ਨਾਲ ਬਣਾਓ ਸਿਹਤ ਤੇ ਸੁਆਦ ਬਰਫ਼ੀ, ਜੋ ਸਿਰਫ਼ ਮੂੰਹ ਹੀ ਨਹੀਂ ਦਿਲ ਵੀ ਜਿੱਤ ਲੈਵੇ!

Haryana-Punjab Weather: ਪੰਜਾਬ ਤੇ ਹਰਿਆਣਾ ਵਾਲਿਆਂ ਲਈ ਜ਼ਰੂਰੀ, ਪੜ੍ਹੋ ਹੜ੍ਹਾਂ ਸਬੰਧੀ ਇਹ ਭਵਿੱਖਬਾਣੀ, ਅਗਲੇ 24 ਘੰਟੇ ਬਹੁਤ ਭਾਰੀ
ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸਿੰਹਮਾਰ)। Haryana-Punjab Weather: ਦੱਖਣ-ਪੱਛਮੀ ਮਾਨਸੂਨ ਦੇਸ਼ ਭਰ ’ਚ ਆਪਣੇ ਸਿਖਰ ’ਤੇ ਪਹੁੰਚ ਗਿਆ ਹੈ। ਹਰਿਆਣਾ, ਪੰਜਾਬ, ਰਾਜਸਥਾਨ, ਦਿੱਲੀ, ਚੰਡੀਗੜ੍ਹ, ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ’ਚ ਭਾਰੀ ਬਾਰਿਸ਼ ਹੋਈ। ਭਾਰਤੀ ਮੌਸਮ ਵਿਭਾਗ ਅਨੁਸਾਰ, ਦੇਸ਼ ਭਰ ’ਚ ਮਾਨਸੂਨ ਸਰਗਰਮ ਹੋ ਗਿਆ ਹੈ। ਇਸ ਦੌਰਾਨ, ਕੁਝ ਥਾਵਾਂ ’ਤੇ ਦਰਮਿਆਨੀ ਤੇ ਭਾਰੀ ਬਾਰਿਸ਼ ਹੋਈ। ਹਰਿਆਣਾ ਦੇ ਨਾਲ-ਨਾਲ, ਦਿੱਲੀ ਐਨਸੀਆਰ ’ਚ ਵੀ ਹਵਾਵਾਂ ਦੇ ਨਾਲ ਭਾਰੀ ਬਾਰਿਸ਼ ਹੋਈ।

ਇਹ ਖਬਰ ਵੀ ਪੜ੍ਹੋ : Punjab Holiday: ਆ ਗਈਆਂ ਛੁੱਟੀਆਂ, ਲਗਾਤਾਰ ਐਨੇਂ ਦਿਨ ਬੰਦ ਰਹਿਣਗੇ ਸਕੂਲ-ਕਾਲਜ਼ ਤੇ ਦਫ਼ਤਰ, ਜਾਣੋ

ਇਸ ਦੌਰਾਨ, ਗੁਰੂਗ੍ਰਾਮ, ਹਰਿਆਣਾ ’ਚ ਸੜਕਾਂ, ਭਾਰੀ ਬਾਰਿਸ਼ ਕਾਰਨ ਨਦੀਆਂ ਬਣ ਗਈਆਂ। ਭਾਰੀ ਬਾਰਿਸ਼ ਕਾਰਨ, ਗੁਰੂਗ੍ਰਾਮ ਜ਼ਿਲ੍ਹਾ ਪ੍ਰਸ਼ਾਸਨ ਨੇ ਲੋੜ ਅਨੁਸਾਰ ਘਰੋਂ ਕੰਮ ਕਰਨ ਦੀ ਸਲਾਹ ਜਾਰੀ ਕੀਤੀ ਹੈ। ਇਸ ਦੇ ਨਾਲ ਹੀ, ਰਾਜਸਥਾਨ ਦੇ ਜੈਪੁਰ ਤੇ ਸੀਕਰ ਜ਼ਿਲ੍ਹਿਆਂ ’ਚ ਵੀ ਭਾਰੀ ਬਾਰਿਸ਼ ਹੋਈ। ਆਈਐਮਡੀ ਦੇ ਮੌਸਮ ਬੁਲੇਟਿਨ ਦੇ ਅਨੁਸਾਰ, ਹਰਿਆਣਾ, ਪੰਜਾਬ ਤੇ ਰਾਜਸਥਾਨ ’ਚ 14 ਜੁਲਾਈ ਤੱਕ ਤੇ ਦੇਸ਼ ਦੀ ਰਾਜਧਾਨੀ ਦਿੱਲੀ ’ਚ 16 ਜੁਲਾਈ ਤੱਕ ਮੌਸਮ ’ਚ ਇਸੇ ਤਰ੍ਹਾਂ ਦੇ ਬਦਲਾਅ ਰਹਿਣਗੇ। Haryana-Punjab Weather

ਆਉਣ ਵਾਲੇ ਦਿਨਾਂ ’ਚ, ਰਾਤ ਤੇ ਸਵੇਰ ਵੇਲੇ ਦਿੱਲੀ ’ਚ ਮੀਂਹ ਪਵੇਗਾ। ਇਸ ਦੇ ਨਾਲ ਹੀ, 13 ਤੋਂ 16 ਜੁਲਾਈ ਦੇ ਵਿਚਕਾਰ ਦਿੱਲੀ ’ਚ ਚੰਗੀ ਮੌਨਸੂਨ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ, ਹਿਮਾਚਲ ਪ੍ਰਦੇਸ਼ ’ਚ ਲਗਾਤਾਰ ਬਾਰਿਸ਼ ਹੋਣ ਕਾਰਨ, ਹਰਿਆਣਾ ਦਾ ਘੱਗਰ ਹੜ੍ਹਾਂ ਦੀ ਲਪੇਟ ’ਚ ਹੈ। ਸਰਸਾ, ਫਤਿਹਾਬਾਦ, ਡੱਬਵਾਲੀ, ਹਰਿਆਣਾ ਦੇ ਰਾਣੀਆ ਤੇ ਪੰਜਾਬ ਦੇ ਹੋਰ ਖੇਤਰਾਂ ’ਚ ਘੱਗਰ ਦੇ ਪਾਣੀ ਦੇ ਪੱਧਰ ’ਚ ਵਾਧੇ ਕਾਰਨ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਇਸ ਦੇ ਨਾਲ ਹੀ, ਮੌਸਮ ਵਿਭਾਗ ਨੇ ਅਜੇ ਵੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਤੇ ਕਿਹਾ ਹੈ ਕਿ ਪ੍ਰਸ਼ਾਸਨ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਚੌਕਸ ਰਹਿਣਾ ਚਾਹੀਦਾ ਹੈ। Haryana-Punjab Weather

ਦਿੱਲੀ ’ਚ 20 ਫੀਸਦੀ ਘੱਟ ਪਿਆ ਮੀਂਹ | Haryana-Punjab Weather

ਇਸ ਮਾਨਸੂਨ ਸੀਜ਼ਨ ’ਚ, ਦਿੱਲੀ ’ਚ ਬਾਰਿਸ਼ ਦੀ ਵੰਡ ਬਹੁਤ ਅਸਮਾਨ ਰਹੀ ਹੈ। ਜੂਨ ਦੇ ਮਹੀਨੇ ’ਚ ਬਾਰਿਸ਼ ’ਚ 20 ਪ੍ਰਤੀਸ਼ਤ ਦੀ ਕਮੀ ਦਰਜ ਕੀਤੀ ਗਈ। ਆਮ ਤੌਰ ’ਤੇ, ਜੂਨ ਦੇ ਮਹੀਨੇ ’ਚ 80.6 ਮਿਲੀਮੀਟਰ ਬਾਰਿਸ਼ ਹੁੰਦੀ ਹੈ, ਪਰ ਇਸ ਵਾਰ ਸਿਰਫ 65 ਮਿਲੀਮੀਟਰ ਬਾਰਿਸ਼ ਹੋਈ। ਇਸ ਦੇ ਨਾਲ ਹੀ, ਜੁਲਾਈ ਦੀ ਸ਼ੁਰੂਆਤ ਵੀ ਸੁਸਤ ਰਹੀ ਹੈ। 1 ਤੋਂ 9 ਜੁਲਾਈ ਤੱਕ, ਸਫਦਰਜੰਗ ਆਬਜ਼ਰਵੇਟਰੀ ’ਚ ਸਿਰਫ਼ 19 ਮਿਲੀਮੀਟਰ ਮੀਂਹ ਦਰਜ਼ ਕੀਤਾ ਗਿਆ। Haryana-Punjab Weather

ਜਦੋਂ ਕਿ ਜੁਲਾਈ ਮਹੀਨੇ ਦੀ ਔਸਤ 195.8 ਮਿਲੀਮੀਟਰ ਹੈ। 1 ਜੂਨ ਤੋਂ 9 ਜੁਲਾਈ ਤੱਕ, ਸਿਰਫ਼ ਦੱਖਣ-ਪੱਛਮੀ ਦਿੱਲੀ ’ਚ ਹੀ ਆਮ ਮਾਨਸੂਨ ਬਾਰਿਸ਼ ਹੋਈ ਹੈ। ਬਾਕੀ ਸਾਰੇ ਜ਼ਿਲ੍ਹਿਆਂ ’ਚ ਬਾਰਿਸ਼ ਦੀ ਕਮੀ ਦਰਜ ਕੀਤੀ ਗਈ ਹੈ। ਦਿੱਲੀ ਦੇ ਕਈ ਉੱਤਰੀ ਜ਼ਿਲ੍ਹਿਆਂ ’ਚ ਬਾਰਿਸ਼ ਦੀ ਮਾਤਰਾ ਹੁਣ ਤੱਕ 2 ਅੰਕਾਂ ਤੱਕ ਸੀਮਤ ਰਹੀ ਹੈ, ਜੋ ਕਿ ਇੱਕ ਵੱਡੀ ਕਮੀ ਨੂੰ ਦਰਸ਼ਾਉਂਦੀ ਹੈ। ਹਾਲਾਂਕਿ, ਆਉਣ ਵਾਲਾ ਹਫ਼ਤਾ ਪਿਛਲੇ ਦੋ ਹਫ਼ਤਿਆਂ ਦੇ ਮੁਕਾਬਲੇ ਚੰਗੀ ਤੇ ਭਾਰੀ ਬਾਰਿਸ਼ ਲਿਆ ਸਕਦਾ ਹੈ।