Film - Sach Kahoon Punjabi
Film: ਬਾਲ ਵਿਆਹ ਨੂੰ ਰੋਕਣ ਦੇ ਲਈ ਜਾਗਰੂਕਤਾ ਫ਼ਿਲਮ ਵਿਖਾਈ
ਬਾਲ ਵਿਆਹ ਮੁਕਤ ਭਾਰਤ ਮੁਹਿੰਮ ਤਹਿਤ ਚੁੱਕੀ ਸਹੁੰ | Film
ਬਾਲ ਵਿਆਹ ਦੀ ਮਾੜੀ ਪ੍ਰਥਾ ਨੂੰ ਨੱਥ ਪਾਉਣ ਲਈ ਜਾਗਰੂਕਤਾ ਜ਼ਰੂਰੀ : ਡਾ. ਜਗਜੀਤ ਸਿੰਘ
Film: (ਗੁਰਤੇਜ ਜੋਸ਼ੀ) ਮਾਲੇਰਕੋਟਲਾ। ਬਾਲ ਵਿਆਹ ਨੂੰ ਜੜੋ ਖ਼ਤਮ ਕਰਨ ਦੇ ਉਦੇਸ਼ ਨਾਲ ਸਿਵਲ ਸਰਜਨ ਮਾਲੇਰਕੋਟਲਾ ਡਾ. ਸੰਜੇ ਗੋਇਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜਗਜੀਤ ਸਿੰਘ ਦੀ ਅਗਵਾਈ ਹੇਠ ਜਿਲ੍ਹਾ ਹਸਪਤਾਲ ਮਾਲੇਰਕੋਟਲਾ ਵਿਖ਼ੇ ਬਾਲ ਵਿਆਹ ਮੁਕਤ ਭਾਰਤ ਮੁਹਿੰਮ ਤਹਿਤ ਸਹੁੰ ਚੁੱਕੀ ਗਈ ਅਤੇ ਬਾਲ ਵਿਆਹ ਨੂੰ ਰੋਕਣ ਦੇ ਲਈ ਜਾਗਰੂਕਤਾ ਫ਼ਿਲਮ ਵਿਖਾਈ ਗਈ, ਇਸ ਸਮਾਗਮ ਦੇ ਵਿੱਚ ਜਿੱਥੇ ਸਿਵਲ ਹਸਪਤਾਲ ਦੇ ਕਰਮਚਾਰੀਆਂ ਨੇ ਭਾਗ ਲਿਆ ਉੱਥੇ ਹੀ ਆਂਗਨਵਾੜੀ, ਆਸ਼ਾ ਅਤੇ ਸਥਾਨਕ ਭਾਈਚਾਰੇ ਦੇ ਲੋਕਾਂ ਨੇ ਸਮੂਲੀਅਤ ਕਰਦੇ ਹੋਏ ਬਾਲ ਵਿਆਹ ਰੋਕਣ ਲਈ ਅੱਗੇ ਆਉਣ ਦਾ ਅਹਿਦ ਲਿਆ।
ਇਹ ਵੀ ਪੜ੍ਹੋ: Pink Bollworm Attack: ਕਣਕ ਦੀ ਫਸਲ ’ਚ ਗੁਲਾਬੀ ਸੁੰਡੀ ਦਾ ਹਮਲੇ, ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੇ ਦਿੱਤੀ ਇਹ ਸ…
ਇਸ ਮੌਕੇ ਬੋਲਦਿਆਂ ਐਸ. ਐਮ. ਓ ਡਾ. ਜਗਜੀਤ ਸਿੰਘ ਨੇ ਕਿਹਾ ਕੇ ਇਸ ਪਹਿਲਕਦਮੀ ਦਾ ਉਦੇਸ਼ ਬਾਲ ਵਿਆਹ ਦੀ ਮਾੜੀ ਪ੍ਰਥਾ ਨੂੰ ਖ਼ਤਮ ਕਰਨਾ ਹੈ ਉਹਨਾਂ ਕਿਹਾ ਕੇ ਬਾਲ ਵਿਆਹ ਦੀ ਮਾੜੀ ਪ੍ਰਥਾ ਨੂੰ ਨੱਥ ਪਾਉਣ ਦੇ ਲਈ ਸਾਰਿਆਂ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਸਮਾਜ ਵਿੱਚੋਂ ਇਸ ਮਾੜੀ ਰੀਤ ਨੂੰ ਹਮੇਸ਼ਾ ਹਮੇਸ਼ਾ ਲਈ ਖ਼ਤਮ ਕੀਤਾ ਜਾ ਸਕੇ ਉਹਨਾਂ ਕਿਹਾ ਅੱਜ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਜਿੱਥੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਅਪੀਲ ਕੀਤੀ ਗਈ ਹੈ ਉੱਥੇ ਹੀ ਆਸ਼ਾ, ਆਂਗਨਵਾੜ੍ਹੀ ਸਮੇਤ ਸਮਾਜਿਕ ਸੰਸਥਾਵਾਂ, ਭਾਈਚਾਰੇ ਦੀ ਅਗਵਾਈ ਕਰਨ ਵਾਲੇ ਆਗੂ ਪੰਚਾਇਤੀ ਰਾਜ ਸੰਸਥਾਵਾਂ, ਚੁਣੇ ਹੋਏ ਆਗੂ ਸਹਿਬਾਨ ਸਭਨੂੰ ਆਪੋ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅੱਗੇ ਆਉਣਾ ਚਾਹੀਦਾ ਹੈ।
ਉਹਨਾਂ ਦੱਸਿਆ ਕੇ ਬਾਲ ਵਿਆਹ ਦੇ ਨਾਲ ਲੜਕੀਆਂ ਦੀ ਸਿੱਖਿਆ, ਸਿਹਤ ਅਤੇ ਸੁਰੱਖਿਆ ਦੇ ਵਿਕਾਸ ਵਿੱਚ ਰੁਕਾਵਟ ਪੈਦਾ ਹੁੰਦੀ ਹੈ, ਇਸਦੇ ਨਾਲ ਲੜਕੀਆਂ ਦੇ ਸੁਪਨਿਆਂ ਨੂੰ ਪੂਰਾ ਹੋਣ ਤੋਂ ਪਹਿਲਾਂ ਹੀ ਰੋਕ ਲੱਗ ਜਾਂਦੀ ਹੈ, ਉਹਨਾਂ ਦੱਸਿਆ ਕੇ ਕਾਨੂੰਨ ਅਨੁਸਾਰ ਲੜਕੀਆਂ ਲਈ ਵਿਆਹ ਦੀ ਘੱਟੋ-ਘੱਟ ਉਮਰ 18 ਸਾਲ ਅਤੇ ਲੜਕੇ ਲਈ 21 ਸਾਲ ਹੈ। ਇਸ ਮੌਕੇ ਐਸ. ਐਮ. ਓ ਡਾ. ਜਗਜੀਤ ਸਿੰਘ, ਗੁਰਪ੍ਰੀਤ ਸਿੰਘ ਵਾਲੀਆ ਸਿਹਤ ਕੌਸ਼ਲਰ,ਕਮਲਜੀਤ ਕੌਰ ਐਲ. ਐਚ. ਵੀ, ਮੁਹੰਮਦ ਅਸਲਮ ਆਈ. ਏ, ਮਲਟੀਪਰਪਜ ਹੈਲਥ ਵਰਕਰ ਗੁਰਪ੍ਰੀਤ ਸਿੰਘ ਸਮੇਤ ਸਮੂਹ ਸਟਾਫ਼ ਅਤੇ ਆਸ਼ਾ ਵੀ ਹਾਜ਼ਰ ਸਨ। Film
ਫਿਲਮ ਵਿਵਾਦ : ਕਾਂਗਰਸ ਨੇ ਫਿਲਮ ਦੇ ਕੰਟੈਂਟ ‘ਤੇ ਇਤਾਰਜ਼ਗੀ ਪ੍ਰਗਟਾਈ
ਪੰਜਾਬ ‘ਚ ਨਹੀਂ ਲੱਗੇਗਾ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ‘ਤੇ ਬੈਨ
ਭੋਪਾਲ | ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਜੀਵਨ ‘ਤੇ ਅਧਾਰਿਤ ਫਿਲਮ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦ ਦੀ ਸਥਿਤੀ  ਬਣ ਗਈ ਹੈ ਕਾਂਗਰਸ ਨੇ ਸ਼ੁੱਕਰਵਾਰ ਨੂੰ ਇਸ ਫਿਲਮ ਦਾ ਟ੍ਰੇਲਰ ਸੋਸ਼ਲ ਮੀਡੀਆ ‘ਤੇ ਰਿਲੀਜ਼ ਹੋਣ ਤੋਂ ਬਾਅਦ ਇਸ ‘ਤੇ ਇਤਰਾਜ਼ਗੀ ਪ੍ਰਗਟਾਉਂਦਿਆਂ ਨਿਰਮਾਤਾ ਡਾਇਰੈਕਟਰ ਨਾਲ ਇਤਰਾਜ਼ਯੋਗ ਦ੍ਰਿਸ਼ ਤੇ ਗੱਲਬਾਤ ਹਟਾਉਣ ਦੀ ਮੰਗ ਕੀਤੀ ਹੈ
ਕਾਂਗਰਸ ਦੀ ਮੀਡੀਆ ਵਿਭਾਗ ਦੀ ਮੁਖੀ ਸ਼ੋਭਾ ਓਝਾ ਨੇ ਕਿਹਾ ਕਿ ਇਸ ਫਿਲਮ ਦਾ ਟ੍ਰੇਲਰ ਵੇਖਿਆ ਗਿਆ ਹੈ ਕਾਂਗਰਸ ਨਿਰਮਾਤਾ ਡਾਇਰੈਕਟਰ ਤੋਂ ਮੰਗ ਕਰਦੀ ਹੈ ਕਿ ਇਸ ਫਿਲਮ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਪਾਰਟੀ ਦੇ ਜ਼ਿੰਮੇਵਾਰ ਆਗੂਆਂ ਨੂੰ ਦਿਖਾਇਆ ਜਾਵੇ ਟ੍ਰੇਲਰ ‘ਚ ਹੀ ਕੁਝ ਇਤਰਾਜਯੋਗ ਦ੍ਰਿਸ਼ ਤੇ ਗੱਲਬਾਤ ਹੈ, ਜਿਸ ਤੋਂ ਲੱਗਦਾ ਹੈ ਕਿ ਇਸ ਦੇ ਰਾਹੀਂ ਕਾਂਗਰਸ ਦੇ ਸੀਨੀਅਰ ਆਗੂਆਂ ਦੀ ਛਵੀ ਨੂੰ ਕਲੰਕਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਦੇ ਦ੍ਰਿਸ਼ ਤੇ ਗੱਲਬਾਤ ਫਿਲਮ ‘ਚ ਨਹੀਂ ਹੋਣੀ ਚਾਹੀਦੀ ਮੱਧ ਪ੍ਰਦੇਸ਼ ‘ਚ ‘ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ’ ‘ਤੇ ਬੈਨ ਦੀਆਂ ਖਬਰਾਂ ਦਰਮਿਆਨ ਪੰਜਾਬ ਦੀ ਕਾਂਗਰਸ ਸਰਕਾਰ ਨੇ ਸਪੱਸ਼ਟ ਕੀਤਾ ਕਿ ਸੂਬੇ ‘ਚ ਫਿਲਮ ‘ਤੇ ਬੈਨ ਨਹੀਂ ਲਾਇਆ ਜਾਵੇਗਾ ਪੰਜਾਬ ‘ਚ ਕਾਂਗਰਸ ਇਸ ਦੇ ਜਵਾਬ ‘ਚ ਪ੍ਰਧਾਨ ਮੰਤਰੀ ਮੋਦੀ ‘ਤੇ ਫਿਲਮ ਬਣਾਏਗੀ ਅੰਮ੍ਰਿਤਸਰ ਪੱਛਮ ਤੋਂ ਕਾਂਗਰਸ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਇਸ ਫਿਲਮ ਦੇ ਵਿਰੋਧ ‘ਓ ਪ੍ਰਧਾਨ ਮੰਤਰੀ ਮੋਦੀ ‘ਤੇ ਫਿਲਮ ਬਣਾਉਣ ਦਾ ਐਲਾਨ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਟਰੇਲਰ ਦਿਖਾਉਂਦਾ ਐ ਇੱਕ ਕਮੇਡੀ ਫਿਲਮ ਦੀ ਝਲਕ (Aate di chidi)
ਚੰਡੀਗੜ੍ਹ। ਰਿਲੀਜ਼ ਹੋਏ ਟ੍ਰੇਲਰ ਦੇ ਅਨੁਸਾਰ, ਆਟੇ ਦੀ ਚਿਡ਼ੀ ਇਕ ਕਾਮੇਡੀ ਫ਼ਿਲਮ ਹੈ ਜਿਸ ਵਿੱਚ ਪੰਜਾਬ ਦੇ ਕਈ ਮੁੱਦਿਆਂ ਨੂੰ ਕੋਮਲਤਾ ਅਤੇ ਹਾਸ ਰਸ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ। ਫ਼ਿਲਮ ਦੇ ਨਿਰਦੇਸ਼ਕ ਹਨ ਹੈਰੀ ਭੱਟੀ ਅਤੇ ਇਸਦੀ ਕਹਾਣੀ ਲਿਖੀ ਹੈ ਰਾਜੂ ਵਰਮਾ ਨੇ। ਇਹ ਫ਼ਿਲਮ ਤੇਗ ਪ੍ਰੋਡਕਸ਼ਨਸ ਦੀ ਪੇਸ਼ਕਸ਼ ਹੈ। ਇਸਦੀ ਸ਼ੂਟਿੰਗ ਪੰਜਾਬ ਅਤੇ ਕਨੇਡਾ ਵਿੱਚ ਕੀਤੀ ਗਈ ਹੈ। ਇੱਕ ਵਿੱਦਿਅਕ ਅਦਾਰਾ ਚਲਾਉਣ ਤੋਂ ਲੈ ਕੇ ਫ਼ਿਲਮਾਂ ਬਣਾਉਣ ਤੱਕ ਇਹ ਆਪਣੇ ਵਲੋਂ ਹਰ ਪੱਖ ਤੋਂ ਬਿਹਤਰੀਨ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ । ਆਪਣੀ ਨਵੀਂ ਫਿਲਮ ਬਾਰੇ ਗੱਲ ਕਰਦੇ ਹੋਏ ਚਰਨਜੀਤ ਸਿੰਘ ਵਾਲੀਆ ਅਤੇ ਤੇਗਬੀਰ ਸਿੰਘ ਵਾਲੀਆ ਨੇ ਕਿਹਾ ਕਿ ਉਹਨਾਂ ਇਹ ਫੈਸਲਾ ਲਿਆ ਹੈ ਕਿ ਕਾਲਜ ਦੀ ਤਰਾਂ ਹੀ ਜਿੱਥੇ ਉਹ ਕੋਸ਼ਿਸ਼ ਕਰਦੇ ਹਨ ਬੱਚਿਆਂ ਨੂੰ ਸਿਖਾਉਣ ਦੀ ਅਤੇ ਵਧੀਆ ਇਨਸਾਨ ਬਣਾਉਣ ਦੀ, ਉਹਨਾਂ ਦੀਆਂ ਫ਼ਿਲਮਾਂ ਵੀ ਕੁਝ ਸਿਖਾਉਣ ਦੀ ਕੋਸ਼ਿਸ਼ ਕਰਨਗੀਆਂ । ਉਹਨਾਂ ਨੇ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਉਹਨਾਂ ਦੇ ਪ੍ਰੋਡਕਸ਼ਨ ਹਾਊਸ ਦੀਆਂ ਫ਼ਿਲਮਾਂ ਕੋਈ ਨਾ ਕੋਈ ਸੰਦੇਸ਼ ਜਰੂਰ ਦੇਣ ਅਤੇ ਦਰਸ਼ਕਾਂ ਤੇ ਕੋਈ ਨਾ ਕੋਈ ਪ੍ਰਭਾਵ ਜਰੂਰ ਪਾਵੇ। (Aate di chidi)
ਬੱਚਿਆਂ ਨੂੰ ਮਾਤ ਭੂਮੀ ਦੀ ਮਹੱਤਤਾ ਸਮਝਾਵੇਗੀ ਫਿਲਮ
ਉਹਨਾਂ ਦੀ ਅਗਲੀ ਫਿਲਮ ‘ਆਟੇ ਦੀ ਚਿਡ਼ੀ’ ਵੀ ਅਜਿਹਾ ਹੀ ਇੱਕ ਪ੍ਰੋਜੈਕਟ ਹੈ ਜੋ ਪੰਜਾਬ ਵਿੱਚ ਸਿਨੇਮਾ ਦਾ ਰੂਪ ਬਦਲੇਗਾ। ਇਹ ਬੱਚਿਆਂ ਨੂੰ ਉਹਨਾਂ ਦੀ ਮਾਤ ਭੂਮੀ ਦੀ ਮਹੱਤਤਾ ਸਮਝਾਏਗਾ ਅਤੇ ਵੱਡਿਆਂ ਨੂੰ ਉਹਨਾਂ ਦੇ ਬਚਪਨ ਦੀਆਂ ਯਾਦਾਂ ਨੂੰ ਤਾਜਾ ਕਰਵਾਵੇਗਾ ।ਉਹਨਾਂ ਨੇ ਅੱਗੇ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਇਸ ਪ੍ਰੋਜੈਕਟ ਨਾਲ ਹਰ ਪੰਜਾਬੀ ਚਾਹੇ ਉਹ ਭਾਰਤ ਵਿੱਚ ਰਹਿੰਦਾ ਹੋਵੇ ਜਾਂ ਬਾਹਰ, ਬੱਚਾ ਹੋਵੇ ਜਾਂ ਵੱਡਾ ਸਭ ਇਸ ਕਾਨਸੈਪਟ ਨਾਲ ਜੁਡ਼ਨਗੇ। ਉਹ ਆਪਣੇ ਵਲੋਂ ਕੋਈ ਕਮੀ ਨਹੀਂ ਛੱਡਣਾ ਚਾਹੁੰਦੇ ਇਸ ਫਿਲਮ ਨੂੰ ਜ਼ਿਆਦਾ ਤੋਂ ਜ਼ਿਆਦਾ ਦਰਸ਼ਕਾਂ ਤੱਕ ਪਹੁੰਚਾਉਣ ਵਿੱਚ । ਇਸ ਤਰਾਂ ਦੀ ਸੋਚ ਨਾਲ ਜੇ ਫ਼ਿਲਮਾਂ ਬਣਾਈਆਂ ਜਾਣ ਤਾਂ ਪੂਰਾ ਵਿਸ਼ਵਾਸ ਹੈ ਕਿ ਪੋਲੀਵੁਡ ਦਾ ਭਵਿੱਖ ਬਿਲਕੁਲ ਸੁਰੱਖਿਅਤ ਹੈ। ਆਟੇ ਦੀ ਚਿਡ਼ੀ ਨੂੰ ਪੂਰੇ ਸੰਸਾਰ ਭਰ ਵਿੱਚ ਮੁਨੀਸ਼ ਸਾਹਨੀ ਦੀ ਕੰਪਨੀ ਓਮਜੀ ਗਰੁੱਪ ਵਲੋਂ ਵਿਤਰਣ ਕੀਤਾ ਜਾਵੇਗਾ। ਇਹ ਫਿਲਮ 19 ਅਕਤੂਬਰ 2018 ਨੂੰ ਰੀਲਿਜ ਹੋਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੱਖਣੀ ਭਾਰਤ ਦੇ ਵੱਡੇ ਰਾਜ ਤਾਮਿਲਨਾਡੂ ਦੀ ਸਿਆਸਤ ਇਸ ਵਾਰ ਨਵਾਂ ਰੁਖ਼ ਲੈਂਦੀ ਨਜ਼ਰ ਆ ਰਹੀ ਹੈ ਲੋਕ ਸਭਾ ਚੋਣਾਂ 2019 ਦੇ ਮਿਸ਼ਨ ‘ਚ ਕਾਂਗਰਸ ਤੇ ਭਾਜਪਾ ਨੇ ਆਪਣੇ-ਆਪਣੇ ਗੱਠਜੋੜ ਨੂੰ ਮਜ਼ਬੂਤ ਕਰਨ ਲਈ ਕਮਰ ਕੱਸ ਲਈ ਹੈ ਇਹਨਾਂ ਦੋਵਾਂ ਪਾਰਟੀਆਂ ਦੀ ਤਾਮਿਲਨਾਡੂ ‘ਤੇ ਤਿੱਖੀ ਨਜ਼ਰ ਹੈ ਜੈਲਲਿਤਾ ਦੇ ਚਲਾਣਾ ਕਰਨ ਤੋਂ ਬਾਅਦ ਇਸ ਸੂਬੇ ਦੀ ਸਿਆਸਤ ਬੁਰੀ ਤਰ੍ਹਾਂ ਡਾਵਾਂਡੋਲ ਸੀ ਉੱਤੋਂ ਫਿਲਮੀ ਅਦਾਕਾਰ ਰਜਨੀਕਾਂਤ ਤੇ ਕਮਲ ਹਾਸਨ ਵੱਲੋਂ ਰਾਜਨੀਤੀ ‘ਚ ਉੱਤਰਨ ਦਾ ਐਲਾਨ ਕੀਤੇ ਜਾਣ ਨਾਲ ਰਵਾਇਤੀ ਪਾਰਟੀਆਂ ਨੂੰ ਨਵੇਂ ਸਿਰਿਓਂ ਰਣਨੀਤੀ ਘੜਨ ਦੀ ਜ਼ਰੂਰਤ ਮਹਿਸੁਸ ਹੋ ਰਹੀ ਹੈ ਭਾਵੇਂ ਫ਼ਿਲਮ ਜਗਤ ਤੇ ਸਿਆਸਤ ਦਾ ਨਾਤਾ ਪੁਰਾਣਾ ਹੈ ਪਰ ਦੱਖਣੀ ਭਾਰਤ ਵੱਖਰੀ ਹੀ ਮਿਸਾਲ ਰਿਹਾ ਹੈ ਜਿੱਥੇ ਫ਼ਿਲਮੀ ਆਗੂ ਕਿਸੇ ਪੁਰਾਣੀ ਪਾਰਟੀ ਦਾ ਅੰਗ ਬਣਨ ਦੀ ਬਜਾਇ ਖੁਦ ਅਗਵਾਈਕਰਤਾ ਬਣ ਕੇ ਪਾਰਟੀ ਸੰਭਾਲਦੇ ਰਹੇ ਹਨ।
ਇਹ ਵੀ ਪੜ੍ਹੋ : ਸੜਕ ਬਣਾਉਣ ‘ਚ ਦੇਰੀ ਦਾ ਅਨੋਖੇ ਤਰੀਕੇ ਨਾਲ ਕੀਤਾ ਵਿਰੋਧ
ਆਂਧਰਾ ਪ੍ਰਦੇਸ਼ ‘ਚ ਜੈਲਲਿਤਾ, ਐਨਟੀ ਰਾਮਾ ਰਾਓ ਤੇ ਤਾਮਿਲਨਾਡੂ ‘ਚ ਜੈਲਲਿਤਾ ਨੇ ਰਾਜਨੀਤੀ ‘ਚ ਅਜਿਹੀ ਪਕੜ ਬਣਾਈ ਕਿ ਵੱਡੀਆਂ ਪਾਰਟੀਆਂ ਬਹੁਮਤ ਦੀ ਪੂਰਤੀ ਲਈ ਇਹਨਾਂ ਵੱਲ ਵੇਖਦੀਆਂ ਰਹੀਆਂ ਇੱਕ ਵਾਰ ਕੇਂਦਰ ‘ਚ ਸਰਕਾਰ ਟੁੱਟਣ ਪਿੱਛੇ ਵੀ ਫ਼ਿਲਮੀ ਸਿਆਸਤਦਾਨਾਂ ਦੀ ਸਰਗਰਮ ਭੂਮਿਕਾ ਰਹੀ ਵਰਤਮਾਨ ਹਾਲਾਤ ਵੀ ਤਾਮਿਲਨਾਡੂ ਲਈ ਬੜੇ ਅਹਿਮ ਹਨ ਰਜਨੀਕਾਂਤ ਵਰਗੇ ਅਭਿਨੇਤਾ ਦੀ ਹਰਮਨਪਿਆਰਤਾ ਦਾ ਗ੍ਰਾਫ਼ ਜੈਲਲਿਤਾ ਸਮੇਤ ਫਿਲਮਕਾਰਾਂ ਤੋਂ ਸਿਆਸੀ ਆਗੂ ਬਣੇ।
ਕਈ ਹੋਰ ਵਿਅਕਤੀਆਂ ਨਾਲੋਂ ਕਿਤੇ ਜ਼ਿਆਦਾ ਹੈ ਜੇਕਰ ਰਜਨੀਕਾਂਤ ਦਾ ਸਿਆਸਤ ਅੰਦਰ ਵੀ ਜਾਦੂ ਚੱਲ ਜਾਂਦਾ ਹੈ ਤਾਂ ਇਹ ਸਿਆਸੀ ਸਮੀਕਰਨਾਂ ‘ਚ ਵੱਡੀ ਤਬਦੀਲੀ ਲਿਆ ਸਕਦਾ ਹੈ ਦਰਅਸਲ ਗੱਲ ਚੋਣਾਂ ਜਿੱਤਣ ਦੀ ਨਹੀਂ ਸਗੋਂ ਸਿਆਸਤ ‘ਚ ਬੁਨਿਆਦੀ ਤਬਦੀਲੀ ਦੀ ਹੈ ਦੇਸ਼ ਅੰਦਰ ਭ੍ਰਿਸ਼ਟਾਚਾਰ, ਭਾਈ-ਭਤੀਜਾਵਾਦ ਤੇ ਗੈਰ-ਜਿੰਮੇਵਾਰਾਨਾ ਰਵੱਈਆ ਜਿਹੀਆਂ ਬੁਰਾਈਆਂ ਕਾਰਨ ਆਮ ਆਦਮੀ ਸਿਆਸਤ ਪ੍ਰਤੀ ਉਦਾਸੀਨ ਰਵੱਈਆ ਅਪਣਾ ਰਿਹਾ ਹੈ। ਜਨਤਾ ਨਵੇਂ ਨਜ਼ਰੀਏ ਤੇ ਨਵੀਂ ਇੱਛਾ ਸ਼ਕਤੀ ਵਾਲੇ ਆਗੂਆਂ ਨੂੰ ਰਵਾਇਤੀ ਰਾਜਨੀਤੀ ਦੇ ਵਿਕਲਪ ਦੇ ਰੂਪ ‘ਚ ਵੇਖਦੀ ਹੈ ਇਮਾਨਦਾਰ, ਮਿਹਨਤੀ, ਲੋਕ-ਹਿਤੈਸ਼ੀ ਆਗੂਆਂ ਨੂੰ ਜਨਤਾ ਭਰਪੂਰ ਹਮਾਇਤ ਦਿੰਦੀ ਹੈ ਜਿੱਥੋਂ ਤੱਕ ਦੱਖਣੀ ਰਾਜਾਂ ਦੀ ਗੱਲ ਹੈ, ਇੱਥੋਂ ਦੇ ਫ਼ਿਲਮਕਾਰ ਸਿਆਸਤਦਾਨਾਂ ਨੇ ਲੋਕ ਭਲਾਈ ਦੀਆਂ ਕਈ ਸਕੀਮਾਂ ਦੀ ਪਹਿਲ ਕੀਤੀ ਜਿਨ੍ਹਾਂ ਨੂੰ ਉੱਤਰੀ ਭਾਰਤ ਸਮੇਤ ਪੂਰੇ ਦੇਸ਼ ਅੰਦਰ ਇੱਕ ਮਾਡਲ ਵਜੋਂ ਅਪਣਾਇਆ ਗਿਆ।
ਇਹ ਵੀ ਪੜ੍ਹੋ : ਬਲਾਕ ਬਠੋਈ-ਡਕਾਲਾ ‘ਚ ਕਟੋਰੇ ਰੱਖ ਕੇ ਮਨਾਈ ਸੱਚ ਕਹੂੰ ਦੀ 21ਵੀਂ ਵਰੇਗੰਢ
ਦੂਜੇ ਪਾਸੇ ਉੱਤਰੀ ਭਾਰਤ ‘ਚ ਸਿਆਸੀ ਪਾਰਟੀਆਂ ਨੇ ਕਲਾਕਾਰਾਂ ਨੂੰ ਵੱਡੀ ਜਿੰਮੇਵਾਰੀ ਦੇਣ ਦੀ ਬਜਾਇ ਉਹਨਾਂ ਨੂੰ ਪਾਰਟੀ ਦੇ ਪ੍ਰਚਾਰ ਤੱਕ ਹੀ ਸੀਮਤ ਰੱਖਿਆ ਚੋਣਾਂ ਜਿੱਤ ਕੇ ਵੀ ਇਹ ਕਲਾਕਾਰ ਪਾਰਟੀ ਦੇ ਅੰਦਰ ਜਾਂ ਸਮੁੱਚੀ ਰਾਜਨੀਤੀ ‘ਚ ਆਪਣਾ ਕੋਈ ਪ੍ਰਭਾਵ ਨਹੀਂ ਛੱਡ ਸਕੇ ਕੋਈ ਵਿਰਲਾ ਕਲਾਕਾਰ ਹੀ ਸੰਸਦ ਜਾਂ ਵਿਧਾਨ ਸਭਾ ‘ਚ ਆਪਣੀ ਹਾਜ਼ਰੀ ਲੁਆ ਸਕਿਆ ਹੈ ਬਹੁਤੇ ਫ਼ਿਲਮੀ ਸਿਆਸਤਦਾਨ ਤਾਂ ਮੂਕ ਦਰਸ਼ਕ ਬਣ ਕੇ ਸੰਸਦ ਦੀ ਕਾਰਵਾਈ ਹੀ ਵੇਖਦੇ ਰਹੇ ਦੱਖਣੀ ਭਾਰਤ ਦੀਆਂ ਸਿਆਸੀ ਪਾਰਟੀਆਂ ਨੇ ਕਲਾਕਾਰਾਂ ਨੂੰ ਅਗਵਾਈ ਕਰਨ ਦਾ ਮੌਕਾ ਦਿੱਤਾ ਹੈ ਕਲਾਕਾਰ ਆਪਣੇ ਸੁਭਾਅ ਤੋਂ ਸਿਰਜਣਾਤਮਕ ਹੁੰਦਾ ਹੈ ਜੇਕਰ ਪਾਰਟੀਆਂ ਕਲਾਕਾਰ ਨੂੰ ਖੁੱਲ੍ਹ ਕੇ ਕੰਮ ਕਰਨ ਦਾ ਮੌਕਾ ਦੇਣ ਤਾਂ ਉਹ ਜ਼ਰੂਰ ਕੁਝ ਕਰਕੇ ਵਿਖਾ ਸਕਦੇ ਹਨ ਤਾਜ਼ਾ ਹਾਲਾਤਾਂ ਦੇ ਮੱਦੇਨਜ਼ਰ ਤਾਮਿਲਨਾਡੂ ਲੋਕ ਸਭਾ ਚੋਣਾਂ ਦਿਲਚਸਪੀ ਦਾ ਕੇਂਦਰ ਬਣ ਸਕਦੀਆਂ ਹਨ।
ਹੁਣ 25 ਜਨਵਰੀ ਨੂੰ ਹੋਵੇਗੀ ਰਿਲੀਜ਼
ਨਵੀਂ ਦਿੱਲੀ (ਏਜੰਸੀ)। ਸੁਪਰੀਮ ਕੋਰਟ ਨੇ ਫਿਲਮ ‘ਪਦਮਾਵਤ’ ਦੀ ਰਿਲੀਜ਼ ਨੂੰ ਹਰੀ ਝੰਡੀ ਦੇ ਦਿੱਤੀ ਹੈ ਇਸ ਦੀ ਸਕਰੀਨਿੰਗ ਦੇਸ਼ ਭਰ ‘ਚ ਹੁਣ 25 ਜਨਵਰੀ ਨੂੰ ਹੋਵੇਗੀ ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ ਤੇ ਗੁਜਰਾਤ ‘ਚ ਪਾਬੰਦੀ ਲਾਉਣ ਖਿਲਾਫ਼ ਫਿਲਮ ਦੇ ਪ੍ਰੋਡਿਊਸਰਜ਼ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਖਲ ਕੀਤੀ ਸੀ ਵੀਰਵਾਰ ਨੂੰ ਇਸ ‘ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਇਨ੍ਹਾਂ ਸੂਬਿਆਂ ਦੇ ਨੋਟੀਫਿਕੇਸ਼ਨ ‘ਤੇ ਰੋਕ ਲਾ ਦਿੱਤੀ। ਸੁਪਰੀਮ ਕੋਰਟ ਨੇ ਮੱਧ ਪ੍ਰਦੇਸ਼, ਹਰਿਆਣਾ, ਰਾਜਸਥਾਨ ਤੇ ਗੁਜਰਾਤ ਸਰਕਾਰਾਂ ਦੇ ਉਨ੍ਹਾਂ ਨੋਟੀਫਿਕੇਸ਼ਨਾਂ ‘ਤੇ ਵੀ ਸਟੇਅ ਲਾ ਦਿੱਤਾ ਹੈ, ਜਿਨ੍ਹਾਂ ‘ਚ ਫਿਲਮ ਰਿਲੀਜ਼ ਨਾ ਹੋਣ ਦਾ ਆਰਡਰ ਦਿੱਤਾ ਗਿਆ ਸੀ ਪ੍ਰੋਡਿਊਸਰਜ਼ ਦੇ ਵਕੀਲ ਹਰੀਸ਼ ਸਾਲਵੇ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਉਹ ਸੂਬਿਆਂ ਲਈ ਡਾਇਰੈਕਸ਼ਨ ਜਾਰੀ ਕਰਨ ਤਾਂ ਕਿ ਫਿਲਮ ਦੀ ਰਿਲੀਜ਼ ‘ਚ ਕੋਈ ਮੁਸ਼ਕਲ ਪੇਸ਼ ਨਾ ਆਵੇ।
ਹਰੀਸ਼ ਸਾਲਵੇ ਨੇ ਸੁਪਰੀਮ ਕੋਰਟ ‘ਚ ਕਿਹਾ ਕਿ ਜੇਕਰ ਸੂਬੇ ਹੀ ਫਿਲਮ ਨੂੰ ਬੈਨ ਕਰਨ ਲੱਗਣਗੇ ਤਾਂ ਇਸ ਨਾਲ ਫੈਡਰਲ ਸਟ੍ਰਕਚਰ (ਸੰਘੀ ਢਾਂਚਾ) ਤਬਾਹ ਹੋ ਜਾਵੇਗਾ ਇਹ ਬਹੁਤ ਗੰਭੀਰ ਮਾਮਲਾ ਹੈ ਜੇਕਰ ਕਿਸੇ ਨੂੰ ਇਸ ਨਾਲ (ਫਿਲਮ ਤੋਂ) ਮੁਸ਼ਕਲ ਹੈ ਤਾਂ ਉਹ ਸਬੰਧਿਤ ਟ੍ਰਿਬਿਊਨਲ ‘ਚ ਰਾਹਤ ਪਾਉਣ ਲਈ ਅਪੀਲ ਕਰ ਸਕਦਾ ਹੈ ਸੂਬੇ ਫਿਲਮ ਦੇ ਸਬਜੈਕਟ ਨਾਲ ਛੇੜਛਾੜ ਨਹੀਂ ਕਰ ਸਕਦੇ ਵੀਰਵਾਰ ਨੂੰ ਚੀਫ਼ ਜਸਟਿਸ ਮਿਸ਼ਰਾ ਦੀ ਅਗਵਾਈ ਵਾਲੀ ਬੈਂਚ ਨੇ ਮਾਮਲੇ ਦੀ ਸੁਣਵਾਈ ਕੀਤੀ ਬੈਂਚ ‘ਚ ਜਸਟਿਸ ਖਾਨਵਿਲਕਰ ਤੇ ਜਸਟਿਸ ਡੀ.ਵਾਈ ਚੰਦਰਚੂਹੜ ਵੀ ਸਨ।
ਰਾਜਪੂਤ ਸੰਗਠਨਾਂ ਵੱਲੋਂ ਵਿਰੋਧ ਜਾਰੀ
ਓਧਰ ਰਾਜਪੂਤ ਸੰਗਠਨ ਅਜੇ ਵੀ ਫਿਲਮ ਦੇ ਖਿਲਾਫ਼ ਡਟੇ ਹੋਏ ਹਨ ਰਾਜਸਥਾਨ ਦੇ ਗ੍ਰਹਿ ਮੰਤਰੀ ਗੁਲਾਬ ਚੰਦ ਲਾਬ ਚੰਦ ਕਟਰੀਆਂ ਨੇ ਕਿਹਾ ਕਿ ਕਾਨੂੰਨ ਦੀ ਪਾਲਣਾ ਕੀਤੀ ਜਾਵੇਗੀ ਤੇ ਅਦਾਲਤ ਦੇ ਆਦੇਸ਼ ਤੋਂ ਪੈਦਾ ਹਾਲਾਤਾਂ ਨਾਲ ਨਜਿੱਠਣ ਲਈ ਕਾਨੂੰਨ ਵਿਭਾਗ ਤੋਂ ਸਲਾਹ ਲੈ ਕੇ ਕੋਈ ਰਸਤਾ ਕੱਢਿਆ ਜਾਵੇਗਾ ਓਧਰ ਰਾਜਪੂਤ ਸੰਗਠਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਫੈਸਲੇ ‘ਤੇ ਅਡਿੱਗ ਹਨ ਤੇ ਕਾਨੂੰਨ ਵਿਵਸਥਾ ਸੰਭਾਲਣ ਦਾ ਜਿੰਮਾ ਸਰਕਾਰ ਦਾ ਹੈ।
ਫਿਲਮ ਸਟਾਰ ਰਜਨੀਕਾਂਤ ਨੇ ਸਿਆਸੀ ਪਾਰਟੀ ਬਣਾਉਣ ਦਾ ਕੀਤਾ ਐਲਾਨ
ਮੈਂ ਪ੍ਰਬੰਧ ਨੂੰ ਬਦਲ ਦਿਆਂਗਾ : ਰਜਨੀਕਾਂਤ | Rajinikanth
ਚੇਨਈ (ਏਜੰਸੀ) ਦੱਖਣੀ ਭਾਰਤੀ ਫਿਲਮ ਦੇ ਸੁਪਰ ਸਟਾਰ ਰਜਨੀਕਾਂਤ ਨੇ ਸਿਆਸੀ ਪਾਰਟੀ ਬਣਾਉਣ ਦਾ ਅੱਜ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਉਹ ਰਾਜ ਵਿੱਚ ਸੁਸ਼ਾਸਨ ਅਤੇ ਸਕਾਰਾਤਮਕ ਬਦਲਾਅ ਲਿਆਉਣਾ ਚਾਹੁੰਦੇ ਹਨ। ਰਜਨੀਕਾਂਤ ਨੇ ਆਪਣੀ ਪਾਰਟੀ ਬਣਾਉਣ ਦੇ ਐਲਾਨ ਦੇ ਨਾਲ ਕਿਹਾ ਕਿ ਉਨ੍ਹਾਂ ਦੀ ਪਾਰਟੀ ਤਾਮਿਲਨਾਡੂ ‘ਚ ਆਉਂਦੀਆਂ ਵਿਧਾਨ ਸਭਾ ਚੋਣਾਂ ਦੀਆਂ ਸਾਰੀਆਂ 234 ਸੀਟਾਂ ‘ਤੇ ਉਮੀਦਵਾਰ ਖੜ੍ਹੇ ਕਰੇਗੀ ਅਤੇ ਰਾਜ ਵਿੱਚ ਸੁਸ਼ਾਸਨ ਅਤੇ ਸਕਾਰਾਤਮਕ ਬਦਲਾਅ ਲਿਆਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ  ਉਹ ਤਿੰਨ ਸਾਲ ਦੇ ਅੰਦਰ ਅਜਿਹਾ ਨਾ ਕਰ ਸਕਦੇ ਤਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ। (Rajinikanth)
ਇਹ ਵੀ ਪੜ੍ਹੋ : 4200 ਨਸ਼ੀਲੀਆਂ ਗੋਲੀਆਂ ਅਤੇ ਡਰੱਗ ਮਨੀ ਸਮੇਤ ਇੱਕ ਕਾਬੂ
ਬਰਲਿਨ ਫਿਲਮ ਫੈਸ਼ਨ ਫੈਸਟੀਵਲ ‘ਚ ਛਾਇਆ ‘ਵਰਸ਼ਾ ਹੈ ਆਈ’ ਗਾਣਾ
ਸੱਚ ਕਹੂੰ ਨਿਊਜ਼, ਨਵੀਂ ਦਿੱਲੀ:ਦੁਨੀਆ ਦੇ ਸਭ ਤੋਂ ਵੱਡੇ ਫਿਲਮ ਫੈਸ਼ਨ ਮਹਾਂ ਉਤਸਵ ਬਰਲਿਨ ਫਿਲਮ ਫੈਸ਼ਨ ਫੈਸਟੀਵਲ ‘ਚ ਡਾ. ਐੱਮਐੱਸਜੀ ਦੀ ਫਿਲਮ ‘ਐੱਮਐੱਸਜੀ ਦ ਵਾਰੀਅਰ ਲਾਇਨ ਹਾਰਟ’ ਦੇ ਗਾਣੇ ‘ਵਰਸ਼ਾ ਹੈ ਆਈ’ ਦੀ ਧੁੰਮ ਰਹੀ ਪ੍ਰੋਗਰਾਮ ‘ਚ ਸਕਰੀਨਿੰਗ ਦੌਰਾਨ ਜਿਵੇਂ ਹੀ ਪਰਦੇ ‘ਤੇ ਫਿਲਮ ਦੇ ਗਾਣੇ ਦਾ ਪ੍ਰਸਾਰਨ ਕੀਤਾ ਗਿਆ ਤਾਂ ਦੁਨੀਆ ਦੇ ਕੋਨੇ-ਕੋਨੇ ਤੋਂ ਆਈਆਂ ਫਿਲਮ ਜਗਤ ਦੀਆਂ ਹਸਤੀਆਂ ਨੇ ਇਸਦੀ ਰੱਜਵੀਂ ਸ਼ਲਾਘਾ ਕੀਤੀ
ਇਸ ਗਾਣੇ ਦੇ ਡਾਇਰੈਕਸ਼ਨ, ਫੈਸ਼ਨ ਤੇ ਕ੍ਰਿਏਟੀਵਿਟੀ ਲਈ ਉੱਥੇ ਮੌਜ਼ੂਦ ਜਿਊਰੀ ਤੇ ਪਤਵੰਤੇ ਸੱਜਣਾਂ ਨੇ ਬਾਪ-ਬੇਟੀ ਦੀ ਜੋੜੀ (ਡਾ. ਐੱਮਐੱਸਜੀ ਤੇ ਆਦਰਯੋਗ ਸਾਹਿਬਜ਼ਾਦੀ ਭੈਣ ਹਨੀਪ੍ਰੀਤ ਜੀ ਇੰਸਾਂ) ਦੀ ਖੂਬ ਪ੍ਰਸ਼ੰਸਾ ਕੀਤੀ ਤੇ ਸਭ ਨੇ ਖੜ੍ਹੇ ਹੋ ਕੇ ਸਤਿਕਾਰ-ਸਨਮਾਨ ਕੀਤਾ ਡਾਇਰੈਕਟਰ ਤੇ ਜਿਊਰੀ ਮੈਂਬਰ ਜਰਮਨੀ ਦੇ ਏਲਾਇਸ ਬੋਟਾਰੋ ਦਾ ਕਹਿਣਾ ਸੀ ਕਿ ਅਸਲ ‘ਚ ਹੀ ਇਹ ਗਾਣਾ ਕਲਾ ਦੀ ਅਨੋਖੀ ਰਚਨਾ ਹੈ
ਉਕਤ ਗਾਣੇ ਨਾਲ ਬੇਹੱਦ ਖੁਸ਼ ਹੋਏ ਏਲਾਇਸ ਨੇ ਫਿਲਮ ਦੀ ਸ਼ੂਟਿੰਗ ਸਬੰਧੀ ਜਾਣਨ ਦੀ ਇੱਛਾ ਪ੍ਰਗਟਾਈ ਕਲਚਰਲ ਸਟ੍ਰੇਟੇਜਿਸਟ, ਇਟਲੀ ਤੋਂ ਆਏ ਜੋਆਨਾ ਮਾਰੀਏ ਸਟੋਲਜ ਨੇ ਵੀ ਫੈਸ਼ਨ ਤੇ ਫਿਲਮਾਂ  ਦੁਆਰਾ ਲੋਕਾਂ ਨੂੰ ਇਨਸਾਨੀਅਤ ਨਾਲ ਜੋੜਨ ਦੀ ਡਾ. ਐੱਮਐੱਸਜੀ ਦੀ ਅਨੋਖੀ ਪਹਿਲ ਦੀ ਤਹਿ ਦਿਲੋਂ ਨਾਲ ਸ਼ਲਾਘਾ ਕੀਤੀ ਜਰਮਨੀ ਤੋਂ ਸੂਪ ਫਿਲਮਸ ਦੇ ਐਕਜੀਕਿਊਟੀਵ ਪ੍ਰੋਡੂਸਰ ਤੇ ਜਿਊਰੀ ਮੈਂਬਰ ਏਡਾ ਜੁਏਦਰਹੋਏਕ ਨੇ ਸਭ ਤੋਂ ਪਹਿਲਾਂ ਖੜ੍ਹੇ ਹੋ ਕੇ ਡਾ. ਐੱਮਐੱਸਜੀ ਤੇ ਆਰਦਯੋਗ ਸਾਹਿਬਜ਼ਾਦੀ ਹਨੀਪ੍ਰੀਤ ਜੀ ਇੰਸਾਂ ਦੇ ਸਨਮਾਨ ‘ਚ ਖੜ੍ਹੇ ਹੋ ਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
(ਸੱਚ ਕਹੂੰ ਨਿਊਜ਼) ਸਰਸਾ। ਬਾਕਸ ਆਫਿਸ ‘ਤੇ ਧੁੰਮਾਂ ਪਾ ਰਹੀ ਡਾ. ਐੱਮਐੱਸਜੀ ਦੀ ਚੌਥੀ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’  (ਐਮਐਸਜੀ ਲਾਇਨ ਹਾਰਟ-2) ਨੇ 11 ਦਿਨਾਂ ‘ਚ 153 ਕਰੋੜ ਦਾ ਬਿਜਨੈਸ ਕਰ ਲਿਆ ਹੈ ਮੰਗਲਵਾਰ ਨੂੰ 12ਵੇਂ ਦਿਨ ਵੀ ਦੇਸ਼ ਭਰ ਦੇ ਸਿਨੇਮਾ ਘਰਾਂ ‘ਚ ਫਿਲਮ ਦੇ ਹਾਊਸਫੁੱਲ ਸ਼ੋਅ ਚੱਲੇ। ਦਰਸ਼ਕਾਂ ‘ਤੇ ਫਿਲਮ ਦਾ ਇਸ ਕਦਰ ਜਨੂੰਨ ਬਰਕਰਾਰ ਹੈ ਕਿ ਸਵੇਰੇ ਹੀ ਸਿਨੇਮਾ ਘਰਾਂ ਦੀਆਂ ਖਿੜਕੀਆਂ ‘ਤੇ ਦਰਸ਼ਕਾਂ ਦੀ ਭੀੜ ਪੁੱਜਣ ਲੱਗਦੀ ਹੈ ਤੇ ਇਹ ਸਿਲਸਿਲਾ ਦੇਰ ਸ਼ਾਮ ਤੱਕ ਜਾਰੀ ਰਹਿੰਦਾ ਹੈ।
ਵੱਡੇ ਪਰਦੇ ‘ਤੇ ਫਿਲਮ ਦੇ ਹਿੱਟ ਹੋਣ ਦਾ ਅੰਦਾਜ਼ਾ ਸਿਨੇਮਾਘਰਾਂ ‘ਚ ਰੋਜ਼ਾਨਾ ਚੱਲ ਰਹੇ ਹਾਊਸਫੁੱਲ ਸ਼ੋਅ ਤੋਂ ਲਾਇਆ ਜਾ ਸਕਦਾ ਹੈ ਫਿਲਮ ਨੂੰ ਲੈ ਕੇ ਹਰ ਵਰਗ ‘ਚ ਕਾਫ਼ੀ ਉਤਸ਼ਾਹ ਦਿਖਾਈ ਦੇ ਰਿਹਾ ਹੈ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ‘ਹਿੰਦ ਕਾ ਨਾਪਾਕ ਕੋ ਜਵਾਬ’ ਫਿਲਮ ‘ਚ ਆਪਣੇ ਮੁਲਕ ਦੀ ਰੱਖਿਆ ਦਾ ਜੋ ਇਤਿਹਾਸਕ ਸੰਦੇਸ਼ ਦਿੱਤਾ ਗਿਆ ਹੈ, ਉਸਤੋਂ ਪ੍ਰੇਰਿਤ ਹੋ ਕੇ ਨੌਜਵਾਨ ਦੇਸ਼
ਸੁਰੱਖਿਆ ਦਾ ਪ੍ਰਣ ਲੈ ਰਹੇ ਹਨ ਦਮਦਾਰ ਕਹਾਣੀ ਤੇ ਸ਼ੁੱਧ ਮਨੋਰੰਜਨ ਨੂੰ ਆਪਣੇ ‘ਚ ਪਿਰੋਈ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ ਦਰਸ਼ਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ ਤੇ ਖੂਬ ਪਸੰਦ ਆ ਰਹੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਸਬੂਤ ਮੰਗਣ ਵਾਲਿਆਂ ਨੂੰ ਮਿਲਿਆ ਪੂਰਾ ਕਰਾਰਾ ਜਵਾਬ: ਬਰਾਲਾ
ਹਰਿਆਣਾ ਭਾਜਪਾ  ਪ੍ਰਧਾਨ ਨੇ ਸਾਥੀਆਂ ਸਮੇਤ ਵੇਖੀ ਫਿਲਮ ਤੇ ਕੀਤੀ ਭਰਪੂਰ ਸ਼ਲਾਘਾ
ਬਰਾਲਾ ਨੇ ਟਵਿੱਟਰ ‘ਤੇ  ਪੂਜਨੀਕ ਗੁਰੂ ਜੀ ਨੂੰ ਦੇਸ਼ ਭਗਤੀ ਦੀ ਫਿਲਮ ਬਣਾਉਣ ਦੀ ਵਧਾਈ ਦਿੱਤੀ
(ਸੱਚ ਕਹੁੰ ਨਿਊਜ਼) ਟੋਹਾਣਾ। ਹਰਿਆਣਾ ਦੇ ਭਾਜਪਾ ਪ੍ਰਧਾਨ ਤੇ ਟੋਹਾਣਾ ਵਿਧਾਇਕ ਸੁਭਾਸ਼ ਬਰਾਲਾ ਨੇ ਟੋਹਾਣਾ ਦੇ ਰਿਟੀਜ਼ ਸਿਨੇਮਾਘਰ ਵਿੱਚ ਡਾ. ਐੱਮਐੱਸਜੀ ਦੀ ਫਿਲਮ ‘ਹਿੰਦ ਕਾ ਨਾਪਾਕ ਕੋ ਜਵਾਬ’ ਫਿਲਮ ਵੇਖੀ ਇਸ ਮੌਕੇ ਉਨ੍ਹਾਂ ਨਾਲ ਭਾਜਪਾ ਆਗੂ ਤੇ ਸ਼ਹਿਰ ਦੇ ਪਤਵੰਤੇ ਵਿਅਕਤੀ ਹਾਜ਼ਰ ਸਨ ਹਿੰਦ ਕਾ ਨਾਪਾਕ ਕੋ ਜਵਾਬ ਫਿਲਮ ਵੇਖਣ ਲਈ ਸੁਭਾਸ਼ ਬਰਾਲਾ ਸ਼ਾਮ 6 ਵਜੇ ਸਿਨੇਮਾਘਰ ਪਹੁੰਚੇ।
ਉੱਥੇ ਫਿਲਮ ਵੇਖਣ ਤੋਂ ਬਾਅਦ ਸਿਨੇਮਾਘਰ ਤੋਂ ਬਾਹਰ ਆਏ ਬਰਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫਿਲਮ ਦੇ ਪੋਸਟਰਾਂ ਤੇ ਸੋਸ਼ਲ ਮੀਡੀਆ ਵਿੱਚ ਹੋ ਰਹੇ ਪ੍ਰਚਾਰ ਤੋਂ ਫਿਲਮ ਬਾਰੇ ਪਤਾ ਲੱਗ ਰਿਹਾ ਹੈ ਕਿ ਇਹ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਫਿਲਮ ਹੈ ਤੇ ਇਸ ਕਾਰਨ ਉਹ ਫਿਲਮ ਵੇਖਣ ਲਈ ਉਤਸ਼ਾਹਿਤ ਹਸਨ ਪਰ ਸਮਾਂ ਨਹੀਂ ਮਿਲ ਰਿਹਾ ਸੀਬਰਾਲਾ ਨੇ ਕਿਹਾ ਕਿ ਫਿਲਮ ਅੰਦਰ ਦੇਸ਼ ਭਗਤੀ  ਦੇ ਪ੍ਰਤੀ ਜਜ਼ਬੇ ਨੂੰ ਭਰਨ ਦੀ  ਪੂਰੀ ਕੋਸ਼ਿਸ਼ ਕੀਤੀ ਗਈ ਹੈ ਸੁਭਾਸ਼ ਬਰਾਲਾ ਨੇ  ਕਿਹਾ ਕਿ ਉਨ੍ਹਾਂ ਲੋਕਾਂ ਨੂੰ ਵੀ ਸਬਕ ਦਿੱਤਾ ਹੈ ਜੋ ਫੌਜ ਦੀ ਕਾਰਵਾਈ ‘ਤੇ  ਸਵਾਲ  ;ਸਬੂਤ ਮੰਗਣ ਵਾਲਿਆਂ….ਚੁੱਕ ਰਹੇ ਹਨ ਤੇ ਸਾਡੀ ਫੌਜ ਤੋਂ ਸਬੂਤ ਮੰਗ ਰਹੇ ਹਨ।
ਹਰਿਆਣਾ ਭਾਜਪਾ  ਪ੍ਰਧਾਨ ਨੇ ਸਾਥੀਆਂ ਸਮੇਤ ਵੇਖੀ ਫਿਲਮ ਤੇ ਕੀਤੀ ਭਰਪੂਰ ਸ਼ਲਾਘਾ
ਫਿਲਮ ਅੰਦਰ ਸਬੂਤ ਮੰਗਣ ਵਾਲਿਆਂ ਨੂੰ ਜਵਾਬ ਦੇ ਨਾਲ-ਨਾਲ ਸਾਡੇ ਗੁਆਂਢੀ ਦੇਸ਼ ਦੀ ਨਾਪਾਕ ਹਰਕਤਾਂ ਨੂੰ ਵੀ ਵਿਖਾਇਆ ਗਿਆ  ਹੈ ਕਿ ਕਿਵੇਂ ਗੁਆਂਢੀ ਦੇਸ਼ ਵੱਖ-ਵੱਖ ਤਰੀਕੇ ਅਪਨਾ ਕੇ ਸਾਡੇ ਦੇਸ਼ ਨੂੰ ਤੋੜਨਾ ਚਾਹੁੰਦੇ ਹਨ ਇਸ ਮੌਕੇ ਸੁਭਾਸ਼ ਬਰਾਲਾ  ਨਾਲ ਉਨ੍ਹਾਂ ਦੇ ਨਿੱਜੀ ਸਕੱਤਰ ਕ੍ਰਿਸ਼ਨ ਨੈਣ, ਜ਼ਿਲ੍ਹੇ ਸਿੰਘ ਬਰਾਲਾ, ਨਗਰ ਪਰਿਸ਼ਦ ਚੇਅਰਮੈਨ ਕੁਲਦੀਪ, ਵੇਦ ਜਾਂਗੜਾ, ਸੁਸ਼ੀਲ, ਸ਼ੰਕਰ ਵਧਵਾ, ਜ਼ਿਲ੍ਹੇ ਸਿੰਘ ਡਾਂਗਰਾ, ਮਾਸਟਰ ਮੋਮਨ, ਸੁਭਾਸ਼ ਮੂੰਡ, ਉਮੇਦ ਮੁੰਡ, ਬਲਰਾਜ ਸੇਲਵਾਲ, ਚਾਂਦ ਰਾਮ ਡਾਂਗਰਾ, ਬਲਾਕ ਭੰਗੀਦਾਸ ਸਿਮਰ ਇੰਸਾਂ, ਜਿੰਮੇਵਾਰ ਰਮੇਸ਼ ਸੈਣੀ, ਸੰਜੈ ਇੰਸਾਂ, ਜਤਿੰਦਰ ਇੰਸਾਂ, ਡਾ. ਦਲਸ਼ੇਰ ਸਿੰਘ, ਡਾ. ਸੁਭਾਸ਼  ਇੰਸਾਂ ਸਮੈਣ, ਪ੍ਰਕਾਸ਼ ਇੰਸਾਂ ਜਮਾਲਪੁਰ , ਮਿਸਤਰੀ ਜਸਪਾਲ ਇੰਸਾਂ,ਵੇਦ ਦੀਵਾਨਾ, ਸਤੀਸ਼ ਇੰਸਾਂ ਤੋਂ ਇਲਾਵਾ ਹੋਰ ਹਾਜਰ ਸਨ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ