Property - Sach Kahoon Punjabi
ਸਪਾ ਨੇਤਾ ‘ਤੇ ਚੱਲਿਆ ਯੋਗੀ ਦਾ ਡੰਡਾ, ਛਵਿਨਾਥ ਯਾਦਵ ਦੀ ਕਰੋੜਾਂ ਦੀ ਜਾਇਦਾਦ ਕੁਰਕ
(ਏਜੰਸੀ)
ਪ੍ਰਤਾਪਗੜ੍ਹ। ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਵਿੱਚ ਸਮਾਜਵਾਦੀ ਪਾਰਟੀ (ਐਸਪੀ) ਦੇ ਜ਼ਿਲ੍ਹਾ ਪ੍ਰਧਾਨ ਛਵੀਨਾਥ ਯਾਦਵ ਖ਼ਿਲਾਫ਼ ਗੈਂਗਸਟਰ ਐਕਟ ਤਹਿਤ ਕਾਰਵਾਈ ਕਰਦਿਆਂ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ’ਤੇ ਤਹਿਸੀਲ ਪ੍ਰਸ਼ਾਸਨ ਨੇ ਕਰੀਬ 10 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ।ਪੁਲਸ ਸੁਰੱਖਿਆ ‘ਚ ਬੁੱਧਵਾਰ ਨੂੰ ਹੋਈ ਇਸ ਕਾਰਵਾਈ ‘ਚ ਯਾਦਵ ਦੀ ਜਾਇਦਾਦ ‘ਤੇ ਕੁਰਕੀ ਦਾ ਨੋਟਿਸ ਚਿਪਕਾਇਆ ਗਿਆ ਹੈ। ਇਸ ਤਹਿਤ ਉਸ ਦੇ ਕਾਲਜ ਨੂੰ ਤਾਲਾ ਲਾਉਣ ਦੇ ਨਾਲ-ਨਾਲ ਉਸ ਦੇ ਜੱਦੀ ਪਿੰਡ ਵਿੱਚ ਸਥਿਤ ਜ਼ਮੀਨ ਅਤੇ ਹੋਰ ਪਿੰਡਾਂ ਵਿੱਚ ਸਥਿਤ ਬਾਗ ਅਤੇ ਜ਼ਮੀਨ ਨੂੰ ਸਥਾਨਕ ਪ੍ਰਸ਼ਾਸਨ ਨੇ ਕੁਰਕ ਕਰ ਲਿਆ ਹੈ।
ਕੀ ਹੈ ਮਾਮਲਾ
ਜ਼ਿਕਰਯੋਗ ਹੈ ਕਿ ਮਾਨਿਕਪੁਰ ਥਾਣਾ ਖੇਤਰ ਦੇ ਕਰੇਟੀ ਅਤੇ ਮੁਦਰਾ ਪਿੰਡ ਦੇ ਰਹਿਣ ਵਾਲੇ ਛਵਨਾਥ ਯਾਦਵ ਦੇ ਖਿਲਾਫ ਕਤਲ, ਡਕੈਤੀ, ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਹਮਲੇ ਵਰਗੇ ਗੰਭੀਰ ਮਾਮਲੇ ਦਰਜ ਹਨ। ਜ਼ਿਲੇ ਦੇ ਭੂ-ਮਾਫੀਆ ਦੀ ਸੂਚੀ ‘ਚ ਛੇਵਨਾਥ ਯਾਦਵ ਦਾ ਨਾਂ ਸ਼ਾਮਲ ਹੋਣ ਕਾਰਨ ਪੁਲਸ ਡਾਇਰੀ ‘ਚ ਉਸ ਦਾ ਨਾਂ ਗੈਂਗਸਟਰ ਦੇ ਤੌਰ ‘ਤੇ ਦਰਜ ਹੋ ਗਿਆ ਹੈ।
ਇਸ ਮਾਮਲੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਛੇਵੀਨਾਥ ਯਾਦਵ ਦੀ ਕਾਲਜ ਸਮੇਤ 09 ਕਰੋੜ 83 ਲੱਖ 96 ਹਜ਼ਾਰ 104 ਰੁਪਏ ਦੀ ਜਾਇਦਾਦ ਕੁਰਕ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਦੀ ਪਤਨੀ ਪ੍ਰਿਯੰਕਾ ਯਾਦਵ ਕਰੇਤੀ ਪਿੰਡ ਦੀ ਮੁਖੀ ਹੈ ਅਤੇ ਮਾਂ ਸ਼ਸ਼ੀ ਪ੍ਰਭਾ ਯਾਦਵ ਮੌਦਾਰਾ ਪਿੰਡ ਦੀ ਮੁਖੀ ਹੈ। ਜਦਕਿ ਭੈਣ ਸੀਮਾ ਯਾਦਵ ਕੁੰਡਾ ਨਗਰ ਪੰਚਾਇਤ ਦੀ ਚੇਅਰਮੈਨ ਹੈ। ਛੱਤਾਨਾਥ ਦਾ ਦੋਸ਼ ਹੈ ਕਿ ਇਹ ਕਾਰਵਾਈ ਕੁੰਡਾ ਦੇ ਵਿਧਾਇਕ ਰਘੂਰਾਜ ਪ੍ਰਤਾਪ ਸਿੰਘ ਉਰਫ਼ ਰਾਜਾ ਭਈਆ ਦੇ ਇਸ਼ਾਰੇ ‘ਤੇ ਕੀਤੀ ਗਈ ਹੈ।
ਉਨ੍ਹਾਂ ਕਿਹਾ ਹੈ ਕਿ ਸਿਆਸੀ ਬਦਲਾਖੋਰੀ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਹ ਇਸ ਅੱਗੇ ਝੁਕਣ ਵਾਲੇ ਨਹੀਂ ਹਨ।ਯਾਦਵ ਨੇ ਕਿਹਾ, ‘ਸਾਨੂੰ ਅਦਾਲਤ ‘ਤੇ ਪੂਰਾ ਭਰੋਸਾ ਹੈ, ਸਾਨੂੰ ਨਿਆਂ ਮਿਲੇਗਾ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਛਵਨਾਥ ਯਾਦਵ ਨੇ ਕੁੰਡਾ ਹਲਕੇ ਤੋਂ ਸਪਾ ਉਮੀਦਵਾਰ ਵਜੋਂ ਜਨਸੱਤਾ ਦਲ ਦੇ ਰਾਜਾ ਭਈਆ ਵਿਰੁੱਧ ਚੋਣ ਲੜੀ ਸੀ ਅਤੇ ਹਾਰ ਗਏ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਜਾਇਦਾਦ ਦਾ ਹਿਸਾਬ ਕਿਤਾਬ ਦੇਣ ਨੂੰ ਤਿਆਰ ਨਹੀਂ ਵਿਧਾਇਕ
ਵਿਧਾਨ ਸਭਾ ਵਿੱਚ 117 ਵਿਧਾਇਕਾਂ ਵਿੱਚੋਂ ਸਿਰਫ਼ 67 ਨੇ ਦਿੱੱਤਾ ਆਪਣੀ ਜਾਇਦਾਦ ਦਾ ਹਿਸਾਬ, 50 ਵਿਧਾਇਕਾਂ ਨੇ ਵੱੱਟੀ ਚੁੱਪ
31 ਜਨਵਰੀ ਸੀ ਆਖਰੀ ਤਾਰੀਖ, 1 ਜਨਵਰੀ ਤੋਂ ਲਗਾਤਾਰ ਵਿਧਾਇਕਾਂ ਸਣੇ ਮੰਤਰੀਆਂ ਨੂੰ ਜਾ ਰਹੇ ਸਨ ਸੁਨੇਹੇ
ਪਿਛਲੇ ਸਾਲ ਵਿਧਾਨ ਸਭਾ ‘ਚ ਪਾਸ ਕੀਤਾ ਗਿਆ ਸੀ ਐਕਟ, ਮੁੱਖ ਮੰਤਰੀ ਵੀ ਆਉਂਦੇ ਹਨ ਇਸੇ ਐਕਟ ਦੇ ਘੇਰੇ ‘ਚ
ਚੰਡੀਗੜ, (ਅਸ਼ਵਨੀ ਚਾਵਲਾ)। ਸਰਕਾਰ ਦੀ ਪਾਈ ਪਾਈ ਦਾ ਹਿਸਾਬ ਕਿਤਾਬ ਕਰਨ ਵਾਲੇ ਵਿਧਾਇਕ ਖ਼ੁਦ ਹੀ ਜਾਇਦਾਦ ਦਾ ਹਿਸਾਬ ਕਿਤਾਬ ਦੇਣ ਨੂੰ ਤਿਆਰ ਨਹੀਂ ਹਨ। ਪੰਜਾਬ ਵਿਧਾਨ ਸਭਾ ਵਿੱਚ ਪਿਛਲੇ ਸਾਲ ਪਾਸ ਹੋਏ ਐਕਟ ਦੇ ਅਨੁਸਾਰ ਹਰ ਵਿਧਾਇਕ ਨੂੰ 1 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਆਪਣੀ ਪ੍ਰਾਪਰਟੀ ਰਿਟਰਟ ਵਿਧਾਨ ਸਭਾ ਸਕਤਰੇਤ ਵਿਖੇ ਦਾਖ਼ਲ ਕਰਨਾ ਜਰੂਰੀ ਹੈ ਪਰ ਫਿਰ ਵੀ 117 ਵਿਧਾਇਕਾਂ ਵਿੱਚੋਂ 50 ਇਹੋ ਜਿਹੇ ਵਿਧਾਇਕ ਹਨ, ਜਿਨਾਂ ਨੇ ਇਸ ਸਮੇਂ ਦੌਰਾਨ ਆਪਣੀ ਪ੍ਰਾਪਰਟੀ ਰਿਟਰਨ ਵਿਧਾਨ ਸਭਾ ਨੂੰ ਹੁਣ ਤੱਕ ਭੇਜੀ ਹੀ ਨਹੀਂ ਹੈ।
ਪੰਜਾਬ ਵਿਧਾਨ ਸਭਾ ਵਿੱਚ ਪਾਸ ਹੋਏ ਨਵੇਂ ਐਕਟ ਦੇ ਅਨੁਸਾਰ ਹਰ ਵਿਧਾਇਕ ਦੇ ਨਾਲ ਹੀ ਮੁੱਖ ਮੰਤਰੀ, ਸਾਰੇ ਕੈਬਨਿਟ ਮੰਤਰੀ ਅਤੇ ਵਿਰੋਧੀ ਧਿਰ ਦੇ ਲੀਡਰ ਸਣੇ ਖ਼ੁਦ ਵਿਧਾਨ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ ਵੀ ਇਸੇ ਕਾਨੂੰਨ ਦੇ ਘੇਰੇ ਵਿੱਚ ਆਉਂਦੇ ਹਨ ਜਾਣਕਾਰੀ ਅਨੁਸਾਰ ਕਾਂਗਰਸ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਸਰਕਾਰ ਵਿਧਾਨ ਸਭਾ ਵਿੱਚ ਇੱਕ ਐਕਟ ਪਾਸ ਕਰੇਗੀ, ਜਿਸ ਦੇ ਤਹਿਤ ਹਰ ਵਿਧਾਇਕ ਨੂੰ ਹਰ ਸਾਲ ਪ੍ਰਾਪਰਟੀ ਰਿਟਰਨ ਵਿਧਾਨ ਸਭਾ ਵਿੱਚ ਭੇਜਣੀ ਪਏਗੀ।
ਕਾਂਗਰਸ ਪਾਰਟੀ ਨੇ ਸੱਤਾ ਵਿੱਚ ਆਉਣ ਤੋਂ ਬਾਦ ਸਾਲ 2018 ਵਿੱਚ ਵਿਧਾਨ ਸਭਾ ਵਿੱਚ ਵਿਧਾਇਕਾਂ ਬਾਰੇ ਬਣੇ ਐਕਟ ਵਿੱਚ ਸੋਧ ਕਰਦੇ ਹੋਏ ਇਹ ਜਰੂਰੀ ਕਰ ਦਿੱਤਾ ਕਿ ਹਰ ਵਿਧਾਇਕ ਆਪਣੀ ਪ੍ਰਾਪਰਟੀ ਰਿਟਰਨ ਦੀ ਜਾਣਕਾਰੀ ਹਰ ਸਾਲ ਵਿਧਾਨ ਸਭਾ ਨੂੰ ਦੇਵੇਗਾ। ਇਸ ਸੋਧ ਐਕਟ ਵਿੱਚ ਇਹ ਗਲਤੀ ਹੋ ਗਈ ਕਿ ਪ੍ਰਾਪਰਟੀ ਰਿਟਰਨ ਦਾਖ਼ਲ ਕਰਨ ਦੀ 1 ਜਨਵਰੀ ਹੀ ਤਾਰੀਖ ਰੱਖੀ ਗਈ ਸੀ। ਜਿਸ ਕਾਰਨ ਵਿਧਾਇਕਾਂ ਨੇ ਕਿਹਾ ਕਿ ਉਹ 31 ਦਸੰਬਰ ਤੱਕ ਦੀ ਪ੍ਰਾਪਰਟੀ ਰਿਟਰਨ ਰਾਤੋ ਰਾਤ ਵਿੱਚ ਕਿਵੇਂ ਤਿਆਰ ਕਰ ਸਕਦੇ ਹਨ।
ਵਿਧਾਨ ਸਭਾ ਵਿੱਚ ਮੁੜ ਸੋਧ ਬਿੱਲ ਪੇਸ਼ ਕਰਕੇ ਪ੍ਰਾਪਰਟੀ ਰਿਟਰਨ ਦਾਖ਼ਲ ਕਰਨ ਦੀ ਆਖ਼ਰੀ ਤਰੀਕ 31 ਜਨਵਰੀ ਕਰ ਦਿੱਤੀ ਗਈ ਸੀ। ਇਸ ਐਕਟ ਸੋਧ ਹੋਣ ਤੋਂ ਬਾਅਦ ਹਰ ਵਿਧਾਇਕ ਕੋਲ ਆਪਣੀ ਪ੍ਰਾਪਰਟੀ ਰਿਟਰਨ ਦਾਖ਼ਲ ਕਰਨ ਲਈ 1 ਜਨਵਰੀ ਤੋਂ 31 ਜਨਵਰੀ ਤੱਕ ਦਾ ਸਮਾਂ ਸੀ। ਪਿਛਲੇ ਸਾਲ 1 ਜਨਵਰੀ 2019 ਤੋਂ 31 ਦਸੰਬਰ 2019 ਤੱਕ ਦੀ ਪ੍ਰਾਪਰਟੀ ਰਿਟਰਨ ਬੀਤੇ ਦਿਨੀਂ 31 ਜਨਵਰੀ ਤੱਕ ਹਰ ਵਿਧਾਇਕ ਨੇ ਵਿਧਾਨ ਸਭਾ ਸਕਤਰੇਤ ਨੂੰ ਭੇਜਣੀ ਸੀ।
ਵਿਧਾਨ ਸਭਾ ਸਕੱਤਰੇਤ ਨੇ ਇਸ ਪ੍ਰਾਪਰਟੀ ਰਿਟਰਨ ਨੂੰ ਭੇਜਣ ਲਈ ਬਕਾਇਦਾ ਹਰ ਵਿਧਾਇਕ ਨੂੰ ਸੁਨੇਹਾ ਤੱਕ ਭੇਜਿਆ ਗਿਆ ਅਤੇ ਇਸ ਪ੍ਰਾਪਰਟੀ ਰਿਟਰਨ ਨੂੰ ਹੱਥ ਦਸਤੀ ਸਣੇ ਈਮੇਲ ਰਾਹੀਂ ਭੇਜਣ ਲਈ ਵੀ ਇਜਾਜਤ ਦੇ ਦਿੱਤੀ ਗਈ ਫਿਰ ਵੀ ਪ੍ਰਾਪਰਟੀ ਰਿਟਰਨ ਸਿਰਫ਼ 67 ਵਿਧਾਇਕਾਂ ਨੇ ਹੀ ਵਿਧਾਨ ਸਭਾ ਨੂੰ ਭੇਜੀ ਹੈ, ਜਦੋਂ ਕਿ ਬਾਕੀ ਰਹਿੰਦੇ 50 ਵਿਧਾਇਕਾਂ ਵਲੋਂ ਹੁਣ ਤੱਕ ਕੋਈ ਵੀ ਜੁਆਬ ਵਿਧਾਨ ਸਭਾ ਨੂੰ ਨਹੀਂ ਭੇਜਿਆ ਗਿਆ ਹੈ।
ਕਿਹੜੀ ਪਾਰਟੀ ਦੇ ਕਿੰਨੇ ਵਿਧਾਇਕਾਂ ਨੇ ਭੇਜੀ ਪ੍ਰਾਪਰਟੀ ਰਿਟਰਨ ?
ਪਾਰਟੀ     ਕੁਲ ਕਿੰਨੇ ਵਿਧਾਇਕ      ਕਿੰਨੇ ਵਿਧਾਇਕਾਂ ਨੇ ਭੇਜੀ ਪ੍ਰਾਪਰਟੀ ਰਿਟਰਨ
ਕਾਂਗਰਸ                80                          44
ਆਪ                      19                          13
ਅਕਾਲੀ ਦਲ            14                           7
ਭਾਜਪਾ                       1                          1
ਲੋਕ ਇਨਸਾਫ਼ ਪਾਰਟੀ   2                          2
ਜਨਤਕ ਨਹੀਂ ਹੋਏਗੀ ਕਿਸੇ ਦੀ ਵੀ ਪ੍ਰਾਪਰਟੀ ਰਿਟਰਨ ?
ਵਿਧਾਇਕਾਂ ਵਲੋਂ ਪੰਜਾਬ ਵਿਧਾਨ ਸਭਾ ਕੋਲ ਦਾਖ਼ਲ ਕੀਤੀ ਗਈ ਕਿ ਪ੍ਰਾਪਰਟੀ ਰਿਟਰਨ ਕਿਸੇ ਵੀ ਤਰਾਂ ਜਨਤਕ ਨਹੀਂ ਕੀਤੀ ਜਾਏਗੀ, ਜਿਸ ਕਾਰਨ ਇਸ ਪ੍ਰਾਪਰਟੀ ਰਿਟਰਨ ਨੂੰ ਦਾਖਲ ਕਰਵਾਉਣ ਦਾ ਮਕਸਦ ਸਮਝ ਨਹੀਂ ਆ ਰਿਹਾ ਹੈ। ਜਿਹੜੇ ਵੀ ਵਿਧਾਇਕਾਂ ਵਲੋਂ ਪ੍ਰਾਪਰਟੀ ਰਿਟਰਨ ਵਿਧਾਨ ਸਭਾ ਸਕਤਰੇਤ ਨੂੰ ਭੇਜੀ ਜਾਏਗੀ, ਉਸ ਪ੍ਰਾਪਰਟੀ ਰਿਟਰਨ ਨੂੰ ਫਾਇਲ ‘ਚ ਲਗਾ ਕੇ ਰੱਖ ਦਿੱਤਾ ਜਾਏਗਾ, ਜਦੋਂ ਕਿ ਇਸ ਪ੍ਰਾਪਰਟੀ ਰਿਟਰਨ ਨੂੰ ਵਿਧਾਨ ਸਭਾ ਦੀ ਵੈਬਸਾਇਟ ਰਾਹੀਂ ਜਨਤਕ ਨਹੀਂ ਕੀਤਾ ਜਾਏਗਾ। ਜਦੋਂ ਕਿ ਕਾਂਗਰਸ ਪਾਰਟੀ ਦੇ ਚੋਣ ਮਨੋਰਥ ਪੱਤਰ ਵਿੱਚ ਇਹ ਸਾਫ਼ ਸੀ ਕਿ ਸਾਰੇ ਵਿਧਾਇਕਾਂ ਦੀ ਪ੍ਰਾਪਰਟੀ ਰਿਟਰਨ ਜਨਤਕ ਕੀਤੀ ਜਾਏਗੀ।
ਮੁੱਖ ਮੰਤਰੀ ਨੇ ਦਿੱਤੀ ਜਾਣਕਾਰੀ, 9 ਮੰਤਰੀਆਂ ਨੇ ਨਹੀਂ ਭੇਜੀ ਰਿਟਰਨ
ਪ੍ਰਾਪਰਟੀ ਰਿਟਰਨ ਵਿਧਾਨ ਸਭਾ ਸਕਤਰੇਤ ਨੂੰ ਭੇਜਣ ਦੇ ਕਾਨੂੰਨ ਦੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਸਮਾਂ ਰਹਿੰਦੇ ਆਪਣੀ ਸਾਰੀ ਜਾਣਕਾਰੀ ਵਿਧਾਨ ਸਭਾ ਕੋਲ ਭੇਜ ਦਿੱਤੀ ਹੈ ਅਤੇ ਉਨਾਂ ਦੇ ਨਾਲ ਹੀ ਕੁਲ 8 ਕੈਬਨਿਟ ਮੰਤਰੀਆਂ ਨੇ ਵੀ ਵਿਧਾਨ ਸਭਾ ਨੂੰ ਆਪਣੀ ਪ੍ਰਾਪਰਟੀ ਰਿਟਰਨ ਭੇਜੀ ਹੈ ਪਰ 9 ਮੰਤਰੀ ਇਹੋ ਜਿਹੇ ਵੀ ਹਨ, ਜਿਨਾਂ ਨੇ ਹੁਣ ਤੱਕ ਤੈਅ ਸਮੇਂ ਅਨੁਸਾਰ ਵਿਧਾਨ ਸਭਾ ਨੂੰ ਆਪਣੀ ਪ੍ਰਾਪਰਟੀ ਰਿਟਰਨ ਹੀ ਨਹੀਂ ਭੇਜੀ ਹੈ। ਇਨਾਂ 9 ਮੰਤਰੀਆਂ ਵਿੱਚ ਕਈ ਵੱਡੇ ਵਿਭਾਗਾਂ ‘ਤੇ ਕਾਬਜ਼ ਮੰਤਰੀ ਵੀ ਸਾਮਲ ਹਨ। ਇਥੇ ਹੀ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਦੇ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਨੇ ਵੀ ਆਪਣੀ ਪ੍ਰਾਪਰਟੀ ਦਾਖ਼ਲ ਕਰ ਦਿੱਤੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਾਬਕਾ ਪ੍ਰਧਾਨ ਮੰਤਰੀ ਸਵ. ਅਟਲ ਬਿਹਾਰੀ ਵਾਜਪਾਈ ਦੀ 25 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕੀਤਾ
ਲਖਨਊ : ਹਿੰਸਕ ਘਟਨਾਵਾਂ ਸਬੰਧੀ ਬੋਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਏਜੰਸੀ/ਲਖਨਊ । ਬੁੱਧਵਾਰ ਨੂੰ ਲਖਨਊ ਦੇ ਲੋਕ ਭਵਨ ‘ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ 25 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕੀਤਾ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਗੀ ਸਰਕਾਰ ਦੀ ਵੀ ਸ਼ਲਾਘਾ ਕੀਤੀ ਲਖਨਊ ‘ਚ ਪ੍ਰਧਾਨ ਮੰਤਰੀ ਮੋਦੀ ਨੇ ਧਾਰਾ 370, ਰਾਮ ਜਨਮ ਭੂਮੀ ਫੈਸਲੇ ਤੇ ਨਾਗਰਿਕਤਾ ਸੋਧ ਐਕਟ ‘ਤੇ ਵੀ ਗੱਲ ਕੀਤੀ।  ਯੂਪੀ ‘ਚ ਹੋਈ ਹਿੰਸਾ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਨਾਗਰਿਕਾਂ ਨੂੰ ਅਧਿਕਾਰ ਦੇ ਨਾਲ-ਨਾਲ ਆਪਣੇ ਫਰਜ਼ਾਂ ਨੂੰ ਵੀ ਨਿਭਾਉਣਾ ਚਾਹੀਦਾ ਹੈ ।
ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਤੋਂ ਬਚਣਾ ਚਾਹੀਦਾ ਹੈ ਅਟਲ ਬਿਹਾਰੀ ਵਾਜਪਾਈ ਦੀ ਇਹ ਮੂਰਤੀ ਕਾਂਸੀ ਦੀ ਬਣੀ ਹੈ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ‘ਚ ਅਟਲ ਬਿਹਾਰੀ ਵਾਜਪਾਈ ਨੂੰ ਯਾਦ ਕੀਤਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰਾਸਤ ‘ਚ ਮਿਲੀ ਕਈ ਸਮੱਸਿਆਵਾਂ ਦਾ ਸਰਲਤਾ ਨਾਲ ਹੱਲ ਕਰਕੇ ਨਿਊ ਇੰਡੀਆ ਨਵੇਂ ਦਹਾਕੇ ‘ਚ ਚੁਣੌਤੀਆਂ ਨੂੰ ਚੁਣੌਤੀ ਦੇਣ ਲਈ ਤਿਆਰ ਹੈ ਮੋਦੀ ਨੇ ਕਿਹਾ ਕਿ ਨਵੇਂ ਸਾਲ ‘ਚ ਜੋ ਚੁਣੌਤੀਆਂ ਬਾਕੀ ਹਨ, ਉਨ੍ਹਾਂ ਦੇ ਹੱਲ ਲਈ ਹਰ ਭਾਰਤਵਾਸੀ ਆਪਣੀ ਪੂਰੀ ਤਾਕਤ ਨਾਲ ਕੰਮ ਕਰ ਰਿਹਾ ਹੈ ਚੁਣੌਤੀਆਂ ਨੂੰ ਚੁਣੌਤੀ ਦੇਣ ਦਾ ਕੋਈ ਮੌਕਾ ਉਨ੍ਹਾਂ ਦੀ ਸਰਕਾਰ ਨੇ ਛੱਡਿਆ ਨਹੀਂ ਹੈ।
ਮੋਦੀ ਨੇ ਅਟਲ ਭੂ-ਜਲ ਯੋਜਨਾ ਦੀ ਸ਼ੁਰੂਆਤ ਕੀਤੀ
ਨਵੀਂ ਦਿੱਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੱਤ ਸੂਬਿਆਂ ਦੇ 8350 ਤੋਂ ਵੱਧ ਗ੍ਰਾਮ ਪੰਚਾਇਤਾਂ ਦੇ ਭੂ-ਜਲ ਨੂੰ ਦਰੁਸਤ ਕਰਨ ਵਾਲੀ ਅਟਲ ਭੂ-ਜਲ ਯੋਜਨਾ ਦੀ ਅੱਜ ਸ਼ੁਰੂਆਤ ਕੀਤੀ ਮੋਦੀ ਨੇ ਰਾਜਧਾਨੀ ਦੇ ਵਿਗਿਆਨ ਭਵਨ ‘ਚ ਹੋਏ ਪ੍ਰੋਗਰਾਮ ਦੌਰਾਨ ਇਸ ਯੋਜਨਾ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਅਟਲ ਭੂਜਲ ਯੋਜਨਾ ਨਾਲ ਮਹਾਂਰਾਸ਼ਟਰ, ਕਰਨਾਟਕ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਤੇ ਗੁਜਰਾਤ ਦੇ ਭੂ-ਜਲ ਦਾ ਲਾਭ ਉਠਾਉਣ ‘ਚ ਬਹੁਤ ਮੱਦਦ ਮਿਲੇਗੀ ਇਨ੍ਹਾਂ ਸੱਤ ਸੂਬਿਆਂ ਦੇ 78 ਜ਼ਿਲ੍ਹਿਆਂ ‘ਚ 8,350 ਤੋਂ ਵੱਧ ਗ੍ਰਾਮ ਪੰਚਾਇਤਾਂ ‘ਚ ਭੂ-ਜਲ ਦੀ ਸਥਿਤੀ ‘ਚ ਸੁਧਾਰ ਹੋਵੇਗਾ ਮੋਦੀ ਨੇ ਕਿਹਾ ਕਿ ਪੰਚਾਇਤਾਂ ‘ਚ ਭੂ-ਜਲ ਦੀ ਸਥਿਤੀ ਬਹੁਤ ਹੀ ਚਿੰਤਾਜਨਕ ਹੈ ਇਸ ਦਾ ਬਹੁਤ ਵੱਡਾ ਖਮਿਆਜਾ।
ਉੱਥੋਂ ਦੇ ਲੋਕਾਂ ਨੂੰ ਉਠਾਉਣਾ ਪੈਂਦਾ ਹੈ ਲੋਕਾਂ ਨੂੰ ਇਨ੍ਹਾਂ ਮੁਸ਼ਕਲਾਂ ਤੋਂ ਮੁਕਤੀ ਮਿਲੇ, ਜਲ ਪੱਧਰ ‘ਚ ਸੁਧਾਰ ਹੋਵੇ ਇਸ ਦੇ ਲਈ ਸਾਨੂੰ ਜਾਗਰੂਕਤਾ ਮੁਹਿੰਮ ਚਲਾਉਣ ਹੋਵੇਗੀ ਉਨ੍ਹਾਂ ਕਿਹਾ ਕਿ ਇਸ ਨਾਲ ਵਾਜਪਾਈ ਜੀ ਦਾ ਸੁਫ਼ਨਾ ਪੂਰਾ ਹੋਇਆ ਪਾਣੀ ਦਾ ਵਿਸ਼ਾ ਅਟਲ ਜੀ ਦੇ ਦਿਲ ਦੇ ਕਾਫ਼ੀ ਕਰੀਬ ਸੀ ਪਾਣੀ ਦਾ ਸੰਕਟ ਸਭ ਲਈ ਚਿੰਤਾ ਦਾ ਵਿਸ਼ਾ ਵਾਜਪਾਈ ਜੀ ਨੇ ਸ਼ੁਰੂ ਕੀਤਾ ਸੀ ਪਾਣੀ ਬਚਾਉਣ ਦਾ ਕੰਮ ਪ੍ਰੋਗਰਾਮ ‘ਚ ਪ੍ਰਧਾਨ ਮੰੰਤਰੀ ਨੇ ਦੱਸਿਆ ਕਿ ਅਟਲ ਜੀ ਦੀ ਅਗਵਾਈ ‘ਚ ਸ਼ਾਂਤਾ ਕੁਮਾਰ ਨੇ ਪਾਣੀ ਸਬੰਧੀ ਵੱਡੀ ਯੋਜਨਾ ਚਲਾਈ, ਪਰ ਜਦੋਂ ਅਟਲ ਜੀ ਦੀ ਸਰਕਾਰ ਚਲੀ ਗਈ ਤਾਂ ਪਾਣੀ ਦੀ ਯੋਜਨਾ ਹੀ ਵਹਿ ਗਈ ਸਾਡੀ ਸਰਕਾਰ ਨੇ ਪਿਛਲੇ ਕਾਰਜਕਾਲ ‘ਚ ਇਸ ‘ਤੇ ਕੰਮ ਕੀਤਾ ਅਟਲ ਭੂ-ਜਲ ਯੋਜਨਾ ਤਹਿਤ 2024 ਤੱਕ ਹਰ ਘਰ ‘ਚ ਪੀਣ ਦਾ ਪਾਣੀ ਪਹੁੰਚਾਇਆ ਜਾਵੇਗਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭੂ-ਮਾਫੀਏ ਤੋਂ ਅੱਕੇ ਪ੍ਰਵਾਸੀ ਪੰਜਾਬੀ ਵੇਚਣ ਲੱਗੇ ਜ਼ੱਦੀ ਜ਼ਾਇਦਾਦਾਂ
ਐਨਆਰਆਈ ਥਾਣੇ ਬਣੇ ਸਫੈਦ ਹਾਥੀ
ਗੁਰਜੀਵਨ ਸਿੱਧੂ/ਨਥਾਣਾ (ਬਠਿੰਡਾ) ਭਾਵੇਂ ਹੀ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਵਿਦੇਸ਼ੀਂ ਵੱਸਦੇ ਪੰਜਾਬੀਆਂ ਨੂੰ ਪਿੱਛੇ ਰਹਿ ਗਈਆਂ ਆਪਣੀਆਂ ਜ਼ਮੀਨਾਂ/ਜਾਇਦਾਦਾਂ ਅਤੇ ਮਹਿੰਗੀਆਂ ਕੋਠੀਆਂ ਆਦਿ ਲਈ ਬੇਫਿਕਰ ਰਹਿਣ ਦੇ ਹੋਕੇ ਦਿੱਤੇ ਜਾਂਦੇ ਨੇ ਪਰ ਹਕੀਕਤ ਇਹ ਹੈ ਕਿ ਉਨ੍ਹਾਂ ਦਾ ਇੱਧਰ ਕੁੱਝ ਵੀ ਸੁਰੱਖਿਅਤ ਨਹੀਂ ਰਹਿੰਦਾ ਕਬਜਿਆਂ ਆਦਿ ਦੇ ਮਾਮਲਿਆਂ ਤੋਂ ਅੱਕੇ ਪ੍ਰਵਾਸੀ ਆਪਣੀਆਂ ਜਾਇਦਾਦਾਂ ਵੇਚਣ ਵਿੱਚ ਹੀ ਭਲਾਈ ਸਮਝਣ ਲੱਗੇ ਹਨ। ਪਿਛਲੇ ਦੋ ਦਹਾਕਿਆਂ ਤੋਂ ਅਜਿਹੇ ਮਾੜੇ ਰੁਝਾਨ ਨੇ ਵਧੇਰੇ ਜੋਰ ਫੜਿਆ ਹੋਇਆ ਹੈ। ਪੰਜਾਬ ਦੀ ਅਜਿਹੀ ਬੇਵਿਸ਼ਵਾਸੀ ਵਾਲੀ ਸਮਾਜਿਕ ਹਾਲਾਤਾਂ ਕਾਰਨ ਐਨਆਰਆਈਜ਼ ਨੂੰ ਪੰਜਾਬ ਆ ਕੇ ਆਪਣੀਆਂ ਜਾਇਦਾਦਾਂ ਨੂੰ ਬਚਾਉਣ ਦਾ ਫਿਕਰ ਘੁਣ ਵਾਂਗ ਖਾਣ ਲੱਗਾ ਹੈ। Àਹ ਬਹੁਤ ਸਾਰੇ ਮਾਮਲਿਆਂ ਵਿੱਚ ਆਪਣੇ ਨੇੜਲਿਆਂ ਦੇ ਧੋਖੇ ਦਾ ਸ਼ਿਕਾਰ ਵੀ ਹੋ ਰਹੇ ਹਨ।
ਐਨਆਰਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਬਾਹਰ ਇਹ ਪਤਾ ਲੱਗਦਾ ਹੈ ਕਿ ਕਿਸੇ ਨੇ ਉਨ੍ਹਾਂ ਦੀ ਜਾਇਦਾਦ ਉੱਪਰ ਨਜਾਇਜ ਕਬਜ਼ਾ ਕਰ ਲਿਆ ਹੈ ਤਾਂ ਉਹ ਆਪਣਾ ਕੰਮ-ਧੰਦਾ ਛੱਡ ਕੇ ਪੰਜਾਬ ਆਉਂਦੇ ਹਨ ਪਰ ਇੱਥੋਂ ਦੇ ਭ੍ਰਿਸ਼ਟ ਤੰਤਰ ਅਤੇ ਲੰਮੀ ਅਦਾਲਤੀ ਪ੍ਰਕਿਰਿਆ ਕਰਕੇ ਬੜੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਸਮਾਂ ਪਹਿਲਾਂ ਬਠਿੰਡਾ ਜ਼ਿਲ੍ਹੇ ਦੇ ਇੱਕ ਐਨਆਰਆਈ ਨੌਜਵਾਨ ਨੇ ਕੈਨੇਡਾ ਪੁੱਜ ਕੇ ਸ਼ਿਕਾਇਤ ਭੇਜੀ ਕਿ ਸੀਆਈਏ ਸਟਾਫ ਇੱਕ ਦੀ ਪੁਲਿਸ ਨੇ ਉਸਨੂੰ ਇੱਕ ਝੂਠੇ ਮਾਮਲੇ ‘ਚ ਗ੍ਰਿਫਤਾਰ ਕਰ ਲਿਆ ਅਤੇ ਛੱਡਣ ਬਦਲੇ ਇੱਕ ਕਾਂਗਰਸੀ ਵਿਧਾਇਕ ਰਾਹੀਂ ਦਸ ਲੱਖ ਰੁਪਏ ਦੀ ਰਿਸ਼ਵਤ ਲਈ ਗਈ ਪਰ ਪੁਲਿਸ ਨੇ ਉੱਪਰਲੇ ਹੁਕਮਾਂ ‘ਤੇ ਕੋਈ ਕਾਰਵਾਈ ਨਾ ਕਰਕੇ ਇਸ ਨੂੰ ਠੰਢੇ ਬਸਤੇ ਵਿੱਚ ਰੱਖ ਦਿੱਤਾ ਹੈ।
ਪ੍ਰਵਾਸੀ ਪੰਜਾਬੀਆਂ ਦੀਆਂ ਜਾਇਦਾਦਾਂ ਉੱਪਰ ਕਬਜ਼ੇ ਜਮਾਉਣ ਦੀ ਸ਼ੁਰੂਆਤ ਮੁਹਾਲੀ ਤੋਂ ਹੋਈ, ਜਿੱਥੇ ਮਹਿੰਗੀਆਂ ਕੋਠੀਆਂ, ਪਲਾਟਾਂ ਉੱਪਰ ਨਜ਼ਾਇਜ ਕਬਜ਼ੇ ਹੋਏ। ਇਸ ਪਿੱਛੋਂ ਇਹ ਮਾੜਾ ਰੁਝਾਨ ਜਲੰਧਰ, ਲੁਧਿਆਣਾ, ਮੋਗਾ ਹੁੰਦਾ ਹੋਇਆ ਹੁਣ ਮਾਲਵੇ ਦੇ ਹੋਰ ਸ਼ਹਿਰਾਂ, ਪਿੰਡਾਂ, ਕਸਬਿਆਂ ਵਿੱਚ ਪੁੱਜ ਗਿਆ ਹੈ। ਇਹੀ ਵਜ੍ਹਾ ਹੈ ਕਿ ਅਜਿਹੇ ਪੰਜਾਬੀ ਆਪਣੀਆਂ ਜਾਇਦਾਦਾਂ ਵੇਚ ਕੇ ਪੰਜਾਬ ਨਾਲੋਂ ਪੱਕੇ ਤੌਰ ‘ਤੇ ਆਪਣਾ ਨਾਤਾ ਤੋੜਨ ਲਈ ਮਜ਼ਬੂਰ ਹਨ।
ਮਕਾਨ ਦੇ ਹੇਠਲੇ ਹਿੱਸੇ ‘ਤੇ ਨਜ਼ਾਇਜ ਕਬਜ਼ਾ
ਸਵਿਟਜ਼ਰਲੈਂਡ ਵਿੱਚ ਰਹਿੰਦੇ ਬਲਦੇਵ ਸਿੰਘ ਵਾਸੀ ਬੀਬੀ ਵਾਲਾ ਚੌਂਕ ਬਠਿੰਡਾ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਬਾਹਰ ਰਹਿੰਦਾ ਹੈ ਅਤੇ ਪਿੱਛੋਂ ਕੁਝ ਲੋਕਾਂ ਨੇ ਪੁਲਿਸ ਦੀ ਸ਼ਹਿ ਨਾਲ ਉਸਦੇ ਮਕਾਨ ਦੇ ਹੇਠਲੇ ਹਿੱਸੇ ‘ਤੇ ਨਜ਼ਾਇਜ ਕਬਜ਼ਾ ਕਰ ਲਿਆ ਹੈ। ਇੱਥੇ ਆ ਕੇ ਉਹ ਇਨਸ਼ਾਫ ਲਈ ਦਰ-ਦਰ ਦੀਆਂ ਠ੍ਹੋਕਰਾਂ ਖਾ ਰਿਹਾ ਹੈ ਪਰ ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ। ਉਸਨੇ ਐਨਆਰਆਈ ਥਾਣੇ ਸਮੇਤ ਐਸਐਸਪੀ ਬਠਿੰਡਾ ਨੂੰ ਦਰਖਾਸਤ ਦਿੱਤੀ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਇਸ ਲੜੀ ਵਿੱਚ ਹੀ ਅਮਰੀਕਾ ਵਿੱਚ ਸ਼ਹੀਦ ਵਾਲੇ ਪੁਲਿਸ ਅਧਿਕਾਰੀ ਸ਼ੰਦੀਪ ਸਿੰਘ ਦੇ ਪਰਿਵਾਰਿਕ ਮੈਂਬਰਾਂ ਦੀ ਜ਼ਮੀਨ ਉੱਪਰ ਵੀ ਨਜ਼ਾਇਜ ਕਬਜ਼ੇ ਦੀ ਘਟਨਾ ਸਾਹਮਣੇ ਆਈ ਹੈ।
ਇਸ ਤਰ੍ਹਾਂ ਹੀ ਇਟਲੀ ਦੇ ਪੱਕੇ ਵਸਨੀਕ ਗੁਰਿੰਦਰ ਸਿੰਘ ਵਾਸੀ ਭਗਤਾ ਭਾਈ ਕਾ ਦੀ ਜ਼ਮੀਨ ‘ਤੇ ਕਬਜ਼ੇ ਦੇ ਯਤਨ ਅਕਾਲੀ-ਭਾਜਪਾ ਸਰਕਾਰ ਸਮੇਂ ਸ਼ੁਰੂ ਹੋਏ। ਹੁਣ ਦੋਵੇਂ ਪਿਉ-ਪੁੱਤਰ ਵੱਲੋਂ ਇੱਥੇ ਆ ਕੇ ਆਪਣੀ ਜ਼ਮੀਨ ਬਚਾਉਣ ਲਈ ਚਾਰਾਜੋਈ ਕੀਤੀ ਜਾ ਰਹੀ ਹੈ ਪਰ ਹੁਣ ਉਨ੍ਹਾਂ ਉੱਪਰ ਹੀ ਮੁਕੱਦਮਾ ਦਰਜ ਕਰ ਦਿੱਤਾ ਗਿਆ ਇਸ ਮਗਰੋਂ ਐਨਆਰਆਈ ਕਮਿਸ਼ਨ ਦੀ ਸਖਤੀ ਪਿੱਛੋਂ ਨਥਾਣਾ ਥਾਣੇ ਦੇ ਐਸਐਚਓ ਨੂੰ ਮੁਅੱਤਲ ਕੀਤਾ ਗਿਆ ਹੈ। ਗੁਰਿੰਦਰ ਸਿੰਘ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਪਿੰਡ ਕਲਿਆਣ ਸੱਦਾ ਵਿੱਚ ਸਾਢੇ ਸੋਲ੍ਹਾਂ ਏਕੜ ਜ਼ਮੀਨ ‘ਤੇ ਰਾਜਸੀ-ਪੁਲਿਸ ਗਠਜੋੜ ਦੀ ਸ਼ਹਿ ਪ੍ਰਾਪਤ ਭੂ-ਮਾਫੀਆ ਗਿਰੋਹ ਫਿਰ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਲੱਗਾ ਹੋਇਆ ਹੈ ਅਤੇ ਇੱਥੇ ਰਹਿੰਦਿਆਂ ਉਨ੍ਹਾਂ ਦੀ ਜਾਨ ਨੂੰ ਵੀ ਖਤਰਾ ਹੈ।
ਚਿੱਟੇ ਹਾਥੀ ਬਣਨ ਲੱਗੇ ਐਨਆਰਆਈ ਥਾਣੇ
ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਪ੍ਰਵਾਸੀ ਪੰਜਾਬੀਆਂ ਦੀ ਅਜਿਹੀ ਖੱਜਲ-ਖੁਆਰੀ ਨੂੰ ਦੂਰ ਕਰਨ ਅਤੇ ਛੇਤੀ ਇਨਸ਼ਾਫ ਦੇਣ ਦੇ ਮਨੋਰਥ ਨਾਲ ਐਨਆਰਆਈ ਪੁਲਿਸ ਥਾਣਿਆਂ ਦੀ ਵਿਵਸਥਾ ਤਾਂ ਕੀਤੀ ਸੀ ਪਰ ਇਹ ਪ੍ਰਣਾਲੀ ਵੀ ਉਸੇ ਹੀ ਭ੍ਰਿਸ਼ਟ ਪੁਲਿਸ ਤੰਤਰ ਦਾ ਇੱਕ ਅੰਗ ਹੋਣ ਕਰਕੇ ਕੋਈ ਸਾਰਥਿਕ ਨਤੀਜੇ ਸਾਹਮਣੇ ਨਹੀਂ ਆਏ ਸਗੋਂ ਉਹ ਥਾਣੇ ਵੀ ਚਿੱਟੇ ਹਾਥੀ ਸਾਬਤ ਹੋ ਰਹੇ ਹਨ। ਇਨ੍ਹਾਂ ਥਾਣਿਆਂ ਵਿੱਚ ਐਨਆਰਆਈ ਆਪਣੀ ਸ਼ਿਕਾਇਤ ਈਮੇਲ ਰਾਹੀਂ ਭੇਜਦੇ ਹਨ, ਜਿਸ ਉੱਪਰ ਸਾਲਾਂਬੱਧੀ ਕੋਈ ਕਾਰਵਾਈ ਨਹੀਂ ਹੁੰਦੀ।
ਐਨਆਰਆਈ ਕਿਵੇਂ ਕਰਨਗੇ ਨਿਵੇਸ਼
ਪ੍ਰਵਾਸੀ ਪੰਜਾਬੀਆਂ ਦਾ ਕਹਿਣਾ ਹੈ ਕਿ  ਪੰਜਾਬ  ਸਰਕਾਰ ਵੱਲੋਂ ਪ੍ਰਵਾਸੀ ਪੰਜਾਬੀਆਂ ਨੂੰ ਇੱਥੇ ਵੱਧ ਤੋਂ ਵੱਧ ਪੂੰਜੀ ਨਿਵੇਸ਼ ਕਰਨ ਲਈ ਸੰਮੇਲਨ ਤਾਂ ਕਰਵਾਏ ਜਾ ਰਹੇ ਨੇ ਪਰ ਇੱਥੋਂ ਦੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਜਿਸ ਨੂੰ ਵੇਖ ਕੇ ਉਹ ਇੱਥੇ ਨਿਵੇਸ਼ ਕਰਨ ਉਨ੍ਹਾਂ ਆਖਿਆ ਕਿ ਅਜਿਹੇ ਬੇਯਕੀਨੀ ਵਾਲੇ ਮਾਹੌਲ ‘ਚ ਕੌਣ ਆਪਣੀ ਖੂਨ-ਪਸੀਨੇ ਦੀ ਕਮਾਈ ਬਰਬਾਦ ਕਰੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਕਿਸਾਨ ਵਿਕਾਸ ਚੈਂਬਰ ਦੀ ਜਾਇਦਾਦ ਦਾ ਕਬਜ਼ਾ ਲਏਗਾ Agriculture Department
ਕਿਸਾਨਾਂ ਦੀ ਭਲਾਈ ਨੂੰ ਯਕੀਨੀ ਨਹੀਂ ਬਣਾਇਆ ਪਾਇਆ ਪੰਜਾਬ ਕਿਸਾਨ ਵਿਕਾਸ ਚੈਂਬਰ
ਚੰਡੀਗੜ(ਅਸ਼ਵਨੀ ਚਾਵਲਾ)। ਮੋਹਾਲੀ ਵਿੱਚ ਸਥਿਤ ਪੰਜਾਬ ਕਿਸਾਨ ਵਿਕਾਸ ਚੈਂਬਰ, ਕਿਸਾਨਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਦੇ ਉਦੇਸ਼ ਬਾਰੇ ਪੂਰੀ ਤਰਾਂ ਨਾਕਾਮ ਰਹਿ ਜਾਣ ‘ਤੇ ਮੰਤਰੀ ਮੰਡਲ ਨੇ ਇਸ ਦੀ ਦੋ ਏਕੜ ਜ਼ਮੀਨ ਅਤੇ ਦਫ਼ਤਰ ਦਾ ਕਬਜ਼ਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਹੱਥਾਂ ਵਿੱਚ ਸੌਂਪਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਫੈਸਲੇ ਦਾ ਮਨੋਰਥ ਵਿਕਾਸ ਚੈਂਬਰ ਨੂੰ ਮੁਫ਼ਤ ਵਿੱਚ ਮੁਹੱਈਆ ਕਰਵਾਈ ਗਈ ਜਾਇਦਾਦ ਦੀ ਵਰਤੋਂ ਕਿਸਾਨਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਕਰਨਾ ਹੈ।
ਅੱਜ ਇੱਥੇ ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਰਾਜ ਕਿਸਾਨ ਤੇ ਖੇਤੀ ਕਾਮੇ ਕਮਿਸ਼ਨ ਅਤੇ ਐਗਰੀਕਲਚਰ ਮਾਰਕੀਟਿੰਗ ਇਨੋਵੇਸ਼ਨ ਰਿਸਰਚ ਐਂਡ ਇੰਟੈਲੀਜੈਂਸ ਸੈਂਟਰ (ਏ.ਐਮ.ਆਈ.ਆਰ.ਆਈ.ਸੀ) ਜੋ ਕਿਸਾਨ ਮੁੱਦਿਆਂ ਅਤੇ ਉਨਾਂ ਦੀ ਸਹਾਇਤਾ ਕਰਨ ਦੇ ਉਦੇਸ਼ ਦੇ ਕੇਂਦਰਿਤ ਹਨ, ਦੇ ਦਫ਼ਤਰ ਹੁਣ ਇਸ ਇਮਾਰਤ ਵਿੱਚ ਸਥਾਪਤ ਕੀਤੇ ਜਾਣਗੇ। ਇਸ ਵਿੱਚ ਪੰਜਾਬ ਕਿਸਾਨ ਵਿਕਾਸ ਚੈਂਬਰ ਸਮੇਤ ਹੋਰ ਸੰਸਥਾਵਾਂ ਨੂੰ ਕਿਸਾਨਾਂ ਦੀ ਭਲਾਈ ਲਈ ਸੈਮੀਨਾਰ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਇਆ ਕਰੇਗੀ। ਬੁਲਾਰੇ ਨੇ ਅੱਗੇ ਦੱਸਿਆ ਕਿ ਵਜ਼ਾਰਤ ਦਾ ਇਹ ਵੀ ਮੰਨਣਾ ਸੀ ਕਿ ਚੈਂਬਰ ਨੂੰ ਜਾਰੀ ਕੀਤੀ 25 ਕਰੋੜ ਦੀ ਗਰਾਂਟ ਵਿੱਚੋਂ ਬਕਾਇਆ ਪਈ ਰਕਮ ਵੀ ਵਾਪਸ ਲੈਣ ਦੀ ਲੋੜ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਡੀ.ਜੀ.ਪੀ. ਵੱਲੋਂ ਪਟਿਆਲਾ ਪੁਲਿਸ ਦੀ ਟੀਮ ਨੂੰ ਇੱਕ ਲੱਖ ਰੁਪਏ ਦਾ ਨਕਦ ਇਨਾਮ
ਪਟਿਆਲਾ (ਖੁਸ਼ਵੀਰ ਸਿੰਘ ਤੂਰ)।
ਪਟਿਆਲਾ ਪੁਲਿਸ ਵੱਲੋ ਅਗਵਾਸੁਦਾ ਪ੍ਰਾਪਰਟੀ ਡੀਲਰ ਸੰਪੂਰਨ ਸਿੰਘ ਨੂੰ ਅਗਵਾਕਾਰਾਂ ਦੇ ਚੁਗਲ ਵਿੱਚੋਂ ਸਹੀ ਸਲਾਮਤ ਯੂਪੀ ਦੇ ਸਹਾਰਨਪੁਰ ਤੋਂ ਛੁਡਵਾਉਣ ਵਿੱਚ ਕਾਮਯਾਬ ਰਹਿਣ ਤੋਂ ਬਾਅਦ ਅੱਜ ਉਨ੍ਹਾਂ 4 ਕਾਬੂ ਕੀਤੇ ਗਏ ਅਗਵਾਕਾਰਾਂ ਨੂੰ ਕੋਰਟ ਵਿੱਚ ਪੇਸ਼ ਕਰਕੇ 8 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ।
ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁੱਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਦੇ ਡੀ.ਜੀ.ਪੀ. ਸ਼੍ਰੀ ਦਿਨਕਰ ਗੁਪਤਾ ਵੱਲੋਂ ਪਟਿਆਲਾ ਪੁਲਿਸ ਦੀ ਟੀਮ ਨੂੰ ਇੱਕ ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। ਨਾਲ ਹੀ ਉਹਨਾਂ ਦੱਸਿਆ ਕਿ ਪੁਲਿਸ ਦੀ ਜਿਸ ਟੀਮ ਨੇ ਅਗਵਾਕਾਰਾਂ ਤੋਂ ਸੰਪੂਰਨ ਸਿੰਘ ਨੂੰ ਬਿਨਾਂ ਕਿਸੇ ਨੁਕਸਾਨ ਤੋਂ ਛੁਡਵਾਇਆ ਹੈ ਉਸ ਟੀਮ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਧਿਕਾਰੀ ਅਤੇ ਕਰਮਚਾਰੀਆਂ ਨੂੰ 5 ਡੀ.ਜੀ.ਪੀ. ਕੋਮੋਡੇਸ਼ਨ ਡਿਸਕ ਅਤੇ 3 ਲੋਕਲ ਰੈਂਕ ਦੀਆਂ ਪ੍ਰਮੋਸ਼ਨਾਂ ਦੇਣ ਦਾ ਐਲਾਨ ਵੀ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜ਼ਿਲ੍ਹੇ ਵਿੱਚ ਜਾ ਕੇ ਪਟਿਆਲਾ ਪੁਲਿਸ ਦੀ 17 ਮੈਂਬਰੀ ਟੀਮ ਨੇ 5 ਦਿਨਾਂ ਤੱਕ ਲਗਾਤਾਰ ਕਾਰਵਾਈ ਕਰਨ ਤੋਂ ਇਲਾਵਾ ਹਰਿਆਣਾ ਰਾਜ ਦੇ ਅੰਬਾਲਾ ਤੋਂ ਵੀ 2 ਅਗਵਾਕਾਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਬਾਅਦ ਸਹਾਰਨਪੁਰ ਤੋਂ ਕਾਬੂ ਕੀਤੇ ਗਏ ਅਗਵਾਕਾਰਾਂ ਲਈ ਵੀ ਵਿਸ਼ੇਸ਼ ਵਿਉਂਤਬੰਦੀ ਕੀਤੀ ਗਈ ਅਤੇ 6 ਪ੍ਰਾਈਵੇਟ ਗੱਡੀਆਂ ਰਾਹੀਂ ਸਾਦੀ ਵਰਦੀ ‘ਚ ਪਟਿਆਲਾ ਪੁਲਿਸ ਨੇ ਇਹ ਕਾਰਵਾਈ ਕੀਤੀ।  ਉਨ੍ਹਾਂ ਦੱਸਿਆ ਕਿ ਐਸ.ਪੀ.ਇੰਨਵੈਸਟੀਗੇਸਨ ਹਰਮੀਤ ਸਿੰਘ ਹੁੰਦਲ ਅਤੇ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਸੀ.ਆਈ.ਏ ਸਟਾਫ ਪਟਿਆਲਾ ਦੀ ਟੀਮ ਦਾ ਗਠਨ ਕੀਤਾ ਗਿਆ ਅਤੇ ਅਗਵਾਕਾਰਾਂ ਬਾਰੇ ਹਰਿਆਣਾ , ਦਿੱਲੀ, ਪੰਜਾਬ ਅਤੇ ਯੂ.ਪੀ ਵਿਚ ਹੋਣ ਬਾਰੇ ਸੂਚਨਾਵਾਂ ਪ੍ਰਾਪਤ ਹੋਈਆਂ ਸਨ।
4 ਮਾਰਚ ਨੂੰ ਸੰਪੂਰਨ ਸਿੰਘ ਦੇ ਫੋਨ ਤੋ ਸੰਪੂਰਨ ਸਿੰਘ ਦੇ ਲੜਕੇ ਨਰਵਿੰਦਰ ਸਿੰਘ ਨੂੰ ਸੰਪੂਰਨ ਸਿੰਘ ਨੂੰ ਛੱਡਣ ਬਦਲੇ 1 ਕਰੋੜ ਰੂਪੈ ਦੀ ਮੰਗ ਕੀਤੀ ਗਈ ਸੀ ਤੇ ਧਮਕੀ ਦਿੱਤੀ ਕਿ ਪ੍ਰਸਾਸਨ ਨੂੰ ਇਸ ਬਾਰੇ ਕੁਝ ਨਹੀ ਦੱਸਣਾ ਨਹੀਂ ਤਾਂ ਸੰਪੂਰਨ ਸਿੰਘ ਨੂੰ ਮਾਰ ਦਿੱਤਾ ਜਾਵੇਗਾ।  ਸਹਾਰਨਪੁਰ ਤੋਂ ਗ੍ਰਿਫਤਾਰ ਹੋਏ ਇਰਸਾਦ ਤੇ ਨਦੀਮ ਦੀ ਨਿਸ਼ਾਨਦੇਹੀ ‘ਤੇ ਮੇਜਰ ਕੁਮਾਰ ਵਾਸੀ ਕਲਸੀ ਥਾਣਾ ਤੀਤਰੋ ਜਿਲ੍ਹਾ ਸਹਾਰਨਪੁਰ ਦੇ ਕਮਾਦ (ਗੰਨਾ) ਦੇ ਖੇਤਾਂ ਵਿੱਚ ਸੰਪੂਰਨ ਸਿੰਘ ਨੂੰ ਜਿੱਥੇ ਰੱਖਿਆ ਹੋਇਆ ਸੀ, ਅਗਵਾਕਾਰਾਂ ਦੇ ਕਬਜੇ ਵਿੱਚੋਂ ਸਹੀ ਸਲਾਮਤ ਬਰਾਮਦ ਕੀਤਾ ਗਿਆ।ਇਸੇ ਦੌਰਾਨ ਹੀ ਬਲਿਸਟਰ ਉਰਫ ਬਾਨਾ ਅਤੇ ਮੁਸਤਕੀਨ ਨੇ ਪੁਲਿਸ ਪਾਰਟੀ ‘ਤੇ ਫਾਇਰਿੰਗ ਕੀਤੀ ਜੋ ਪੁਲਿਸ ਦੀ ਜਵਾਬੀ ਫਾਇਰਿੰਗ ਨਾਲ ਬਲਿਸਟਰ ਉਰਫ ਬਾਨਾ ਲੱਤ ਵਿੱਚ ਗੋਲੀ ਲੱਗਣ ਕਾਰਨ ਜਖਮੀ ਹੋ ਗਿਆ, ਮੁਸਤਕੀਨ ਪੁੱਤਰ ਫੇਹਾਜ ਅਤੇ ਫਾਰੁਖ ਜੋ ਕੇ ਮੌਕੇ ਤੋਂ ਭੱਜ ਗਿਆ। ਇਸ ਕੇਸ ਵਿੱਚ 4 ਮੁਲਜਮ ਜਿਹਨਾਂ ਵਿਚ ਸੁਭਾਸ ਚੰੰਦ, ਵਿਕਾਸ ਕੁਮਾਰ ਉਰਫ ਬੰਟੀ ਨੂੰ ਅੰਬਾਲਾ ਤੋਂ ਅਤੇ ਇਰਸਾਦ ਤੇ ਨਦੀਮ ਨੂੰ ਸਹਾਰਨਪੁਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਬਲਿਸਟਰ ਉਰਫ ਬਾਨਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਮੁਲਜਮਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬ ਦੇ ਮਰਹੂਮ ਵਿਧਾਇਕਾਂ ਦੀ ਜਾਇਦਾਦ ਹੋਵੇਗੀ ਕੁਰਕ
ਵਿਧਾਨ ਸਭਾ ਕਰੇਗੀ ਲੱਖਾਂ ਰੁਪਇਆਂ ਦੀ ਵਸੂਲੀ, ਡੀਸੀ ਨੂੰ ਆਦੇਸ਼
ਚੰਡੀਗੜ੍ਹ। ਪੰਜਾਬ ਵਿੱਚ ਜਲਦ ਹੀ ਉਨ੍ਹਾਂ ਤਿੰਨ ਸਾਬਕਾ ਵਿਧਾਇਕਾਂ ਦੀ ਜ਼ਮੀਨ ਜਾਇਦਾਦ ਕੁਰਕ ਹੋਣ ਜਾ ਰਹੀ ਹੈ, ਜਿਹੜੇ ਇਸ ਦੁਨੀਆ ਵਿੱਚ ਵੀ ਨਹੀਂ ਹਨ। ਪੰਜਾਬ ਵਿਧਾਨ ਸਭਾ ਨੇ ਆਪਣੇ ਇਨ੍ਹਾਂ ਸਵਰਗਵਾਸੀ ਤਿੰਨ ਸਾਬਕਾ ਵਿਧਾਇਕਾਂ ਦੀ ਜਮੀਨ ਜਾਇਦਾਦ ਦੀ ਕੁਰਕੀ ਕਰਨ ਦੇ ਆਦੇਸ਼ ਸਬੰਧਿਤ ਡਿਪਟੀ ਕਮਿਸ਼ਨਰਾਂ ਨੂੰ ਚਾੜ੍ਹ ਦਿੱਤੇ ਹਨ। ਇਨਾਂ ਤਿੰਨੇ ਸਾਬਕਾ ਵਿਧਾਇਕਾਂ ਦੀ ਜ਼ਮੀਨ ਕੁਰਕ ਹੋਣ ਤੋਂ ਬਾਅਦ ਇਕੱਠੀ ਹੋਣ ਵਾਲੀ ਰਕਮ ਨੂੰ ਵਿਧਾਨ ਸਭਾ ਵਿੱਚ ਜਮ੍ਹਾ ਕਰਵਾਇਆ ਜਾਵੇਗਾ।
ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਵੱਲੋਂ ਪਿਛਲੇ ਕੁਝ ਸਾਲਾਂ ਪਹਿਲਾਂ ਵਿਧਾਇਕਾਂ ਨੂੰ ਮਕਾਨ ਬਣਾਉਣ ਅਤੇ ਨਵੀਂ ਕਾਰ ਖਰੀਦਣ ਲਈ ਕਰਜ਼ਾ ਦਿੱਤਾ ਜਾਂਦਾ ਸੀ। ਕਰਜ਼ਾ ਲੈਣ ਤੋਂ ਬਾਅਦ ਵਿਧਾਇਕ ਘੱਟ ਵਿਆਜ ਇਸ ਰਕਮ ਨੂੰ ਕਿਸ਼ਤਾਂ ਵਿੱਚ ਵਾਪਸ ਕਰਦੇ ਸਨ।ਵੇਰਕਾ ਸੀਟ ਤੋਂ ਅਕਾਲੀ ਦਲ ਦੀ ਟਿਕਟ ‘ਤੇ 1997 ਵਿੱਚ ਵਿਧਾਇਕ ਬਣੇ ਉਜਾਗਰ ਸਿੰਘ ਰੰਗਰੇਟਾ ਨੇ ਮਕਾਨ ਦੀ ਉਸਾਰੀ ਕਰਨ ਲਈ 6 ਲੱਖ ਰੁਪਏ ਦਾ ਵਿਧਾਨ ਸਭਾ ਤੋਂ ਕਰਜ਼ਾ ਲਿਆ ਸੀ, ਜਿਸ ਵਿੱਚੋਂ 1 ਲੱਖ 63 ਹਜ਼ਾਰ 500 ਰੁਪਏ ਮੂਲ ਅਤੇ 2 ਲੱਖ 92 ਹਜ਼ਾਰ 215 ਰੁਪਏ ਵਿਆਜ ਸਣੇ ਡਿਫਾਲਟਰ ਹੋਣ ਤੋਂ ਬਾਅਦ ਪੀਨਲ ਬਕਾਇਆ ਹੈ। ਉਹ 13 ਮਾਰਚ 2005 ਨੂੰ ਸਵਰਗਵਾਸ ਹੋ ਗਏ ਸਨ, ਜਿਸ ਤੋਂ ਬਾਅਦ ਇਹ ਬਕਾਇਆ ਚਲਦਾ ਆ ਰਿਹਾ ਹੈ।
ਮੂਲ ਅਤੇ ਵਿਆਜ ਦੀ ਵਸੂਲੀ ਕਰਨ ਲਈ ਡਿਪਟੀ ਕਮਿਸ਼ਨਰ ਨੂੰ ਆਦੇਸ਼
ਇਸ ਲਈ ਵਿਧਾਨ ਸਭਾ ਨੇ ਉਜਾਗਰ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਨਾਅ ਜਮੀਨ ਜਾਇਦਾਦ ਦੀ ਕੁਰਕੀ ਕਰਕੇ ਸਾਰੇ ਮੂਲ ਅਤੇ ਵਿਆਜ ਦੀ ਵਸੂਲੀ ਕਰਨ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਆਦੇਸ਼ ਦਿੱਤੇ ਹਨ।ਇਸੇ ਤਰ੍ਹਾਂ ਵਲਟੋਹਾ ਤੋਂ ਸਵਰਗਵਾਸੀ ਵਿਧਾਇਕਾਂ ‘ਤੇ 1997 ਵਿੱਚ ਵਿਧਾਇਕ ਬਣੇ ਪ੍ਰੋ. ਜਗੀਰ ਸਿੰਘ ਭੁੱਲਰ ਨੇ ਮਕਾਨ ਦੀ ਉਸਾਰੀ ਲਈ 6 ਲੱਖ ਰੁਪਏ ਲਏ ਸਨ, ਉਨ੍ਹਾਂ ਦੀ 12 ਅਪ੍ਰੈਲ 2003 ਨੂੰ ਮੌਤ ਹੋ ਗਈ ਸੀ। ਜਿਸ ਪਿੱਛੋਂ ਉਨਾਂ ਵਲ 2 ਲੱਖ 17 ਹਜ਼ਾਰ 368 ਰੁਪਏ ਵਿਆਜ ਅਤੇ ਮੂਲ ਬਕਾਇਆ ਰਹਿੰਦਾ ਹੈ।   ਇਥੇ ਹੀ ਦੀਨਾਨਗਰ ਤੋਂ 1997 ਵਿੱਚ ਭਾਜਪਾ ਦੀ ਟਿਕਟ ‘ਤੇ ਵਿਧਾਇਕ ਬਣੀ ਰੂਪ ਰਾਣੀ ਨੇ ਨਵੀਂ ਕਾਰ ਖਰੀਦਣ ਲਈ 3 ਲੱਖ ਅਤੇ ਮਕਾਨ ਦੀ ਉਸਾਰੀ ਕਰਨ ਲਈ 6 ਲੱਖ ਰੁਪਏ ਦਾ ਲੋਨ ਲਿਆ ਸੀ, ਜਿਸ ਵਿੱਚੋਂ ਕੁਝ ਵੀ ਵਿਧਾਨ ਸਭਾ ਨੂੰ ਵਾਪਸੀ ਨਹੀਂ ਹੋਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਧਾਇਕ ਪਹਿਲੀ ਜਨਵਰੀ ਤੱਕ ਦੇਣਗੇ ਜਾਇਦਾਦ ਦੇ ਵੇਰਵੇ
ਵਿਧਾਇਕ ਪਹਿਲੀ ਜਨਵਰੀ ਤੱਕ ਦੇਣਗੇ ਜਾਇਦਾਦ ਦੇ ਵੇਰਵੇ
ਖ਼ੁਦ ਅਤੇ ਪਰਿਵਾਰ ਦੀ ਸਾਰੀ ਚੱਲ ਤੇ ਅਚੱਲ ਜਾਇਦਾਦ ਬਾਰੇ ਜਾਣਕਾਰੀ ਦੇਣੀ ਪਵੇਗੀ ਵਿਧਾਇਕਾਂ ਨੂੰ
ਚੰਡੀਗੜ੍ਹ, ਪੰਜਾਬ ਵਿਧਾਨ ਸਭਾ ਦੇ ਸਾਰੇ ਵਿਧਾਇਕਾਂ ਨੂੰ ਹੁਣ 1 ਜਨਵਰੀ 2019 ਤੋਂ ਪਹਿਲਾਂ-ਪਹਿਲਾਂ ਆਪਣੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਚੱਲ-ਅੱਚਲ ਜਾਇਦਾਦ ਦਾ ਵੇਰਵਾ ਹਰ ਹਾਲਤ ਵਿੱਚ ਦੇਣਾ ਪਵੇਗਾ। ਇਸ ਸਬੰਧੀ ਪੰਜਾਬ ਵਿਧਾਨ ਸਭਾ ਸਕੱਤਰੇਤ ਵੱਲੋਂ ਸਾਰੇ 117 ਵਿਧਾਇਕਾਂ, ਜਿਨ੍ਹਾਂ ਵਿੱਚ ਮੰਤਰੀ ਤੇ ਮੁੱਖ ਮੰਤਰੀ ਵੀ ਸ਼ਾਮਲ ਹਨ, ਨੂੰ ਪੱਤਰ ਭੇਜਦੇ ਹੋਏ ਸੂਚਿਤ ਕਰ ਦਿੱਤਾ ਗਿਆ ਹੈ।ਹਰ ਵਿਧਾਇਕ ਵੱਲੋਂ ਦਿੱਤੀ ਗਈ ਜਾਣਕਾਰੀ ਨੂੰ ਵਿਧਾਨ ਸਭਾ ਦੀ ਵੈਬਸਾਈਟ ‘ਤੇ ਪਾ ਦਿੱਤਾ ਜਾਵੇਗਾ, ਜਿੱਥੋਂ ਕੋਈ ਵੀ ਆਪਣੇ ਵਿਧਾਇਕ ਦੀ ਚੱਲ-ਅਚੱਲ ਜਾਇਦਾਦ ਵੇਰਵਾ ਹਾਸਲ ਕਰ ਸਕੇਗਾ।
ਜਾਣਕਾਰੀ ਅਨੁਸਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਉਹ ਸੱਤਾ ਵਿੱਚ ਆਉਣ ਤੋਂ ਤੁਰੰਤ ਬਾਅਦ ਆਪਣੇ ਹਰ ਵਿਧਾਇਕ ਅਤੇ ਮੰਤਰੀ ਸਣੇ ਮੁੱਖ ਮੰਤਰੀ ਦੀ ਚੱਲ-ਅੱਚਲ ਸੰਪਤੀ ਦਾ ਵੇਰਵਾ ਹਰ ਸਾਲ ਜਨਤਾ ਦੇ ਅੱਗੇ ਰੱਖਣਗੇ ਤਾਂ ਕਿ ਜਨਤਾ ਨੂੰ ਵੀ ਜਾਣਕਾਰੀ ਮਿਲ ਸਕੇ ਇਸ ਦਾ ਮਕਸਦ ਰਾਜਨੀਤੀ ‘ਚੋਂ ਭ੍ਰਿਸ਼ਟ ਤਰੀਕੇ ਨਾਲ ਪੈਸਾ ਕਮਾਉਣ ‘ਤੇ ਰੋਕ ਲਾਉਣਾ ਹੈ
ਕਾਂਗਰਸ ਵੱਲੋਂ ਇਹ ਵਾਅਦਾ ਕਰਨ ਤੋਂ ਬਾਅਦ ਪਿਛਲੇ ਸਾਲ ਇਸ ਸਬੰਧੀ ਐਕਟ ਵਿੱਚ ਸੋਧ ਕਰਦੇ ਹੋਏ ਹਰ ਵਿਧਾਇਕ ਲਈ ਚੱਲ-ਅਚੱਲ ਜਾਇਦਾਦ ਦੀ ਰਿਟਰਨ ਭਰਨਾ ਜ਼ਰੂਰੀ ਕਰ ਦਿੱਤਾ ਗਿਆ ਸੀ, ਜਿਸ ਲਈ 1 ਜਨਵਰੀ ਹੀ ਤਰੀਕ ਮਿਥੀ ਗਈ ਸੀ ਪਰ ਕੁਝ ਵਿਧਾਇਕਾਂ ਵੱਲੋਂ ਸਿਰਫ਼ ਇਕ ਦਿਨ ਦਾ ਸਮਾਂ ਘੱਟ ਦੱਸਦੇ ਹੋਏ ਸਮਾਂ ਵਧਾਉਣ ਦੀ ਮੰਗ ਕੀਤੀ ਸੀ ਤਾਂ ਕਿ ਜੇਕਰ ਉਹ 1 ਜਨਵਰੀ ਨੂੰ ਆਪਣੀ ਸੰਪਤੀ ਦਾ ਵੇਰਵਾ ਨਾ ਦੇ ਸਕੇ ਤਾਂ ਅੱਗੇ ਪਿੱਛੇ ਦੇ ਸਕਣ। ਜਿਸ ਤੋਂ ਬਾਅਦ ਸੰਪਤੀ ਦੇ ਵੇਰਵਾ ਦੇਣ ਦਾ ਮੁੱਦਾ ਇਸ ਵਿਵਾਦ ਵਿੱਚ ਹੀ ਉਲਝ ਕੇ ਰਹਿ ਗਿਆ ਅਤੇ ਕਿਸੇ ਨੇ ਵੀ ਸਾਲ 2018 ਵਿੱਚ ਆਪਣੀ ਸੰਪਤੀ ਦੀ ਰਿਟਰਨ ਨਹੀਂ ਦਿੱਤੀ।
ਜਿਸ ਕਾਰਨ ਸਾਲ 2019 ਦੀ 1 ਜਨਵਰੀ ਨੂੰ ਸੰਪਤੀ ਰਿਟਰਨ ਲੈਣ ਲਈ ਵਿਧਾਨ ਸਭਾ ਸਕੱਤਰੇਤ ਵਲੋਂ ਹੁਣ ਤੋਂ ਹੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਾਰੇ ਵਿਧਾਇਕਾਂ ਨੂੰ ਪੱਤਰ ਭੇਜਦੇ ਹੋਏ ਇੱਕ 3 ਪੇਜ ਦਾ ਫਾਰਮ ਵੀ ਦਿੱਤਾ ਗਿਆ ਹੈ। ਜਿਸ ਵਿੱਚ ਉਨਾਂ ਨੇ ਸਾਰਾ ਵੇਰਵਾ ਭਰ ਕੇ ਦੇਣਾ ਹੈ।
ਇਹ ਸੰਪਤੀ ਦੀ ਰਿਟਰਨ ਵਿਧਾਇਕਾਂ ਤੋਂ ਇਲਾਵਾ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਸਣੇ ਖ਼ੁਦ ਵਿਧਾਨ ਸਭਾ ਦੇ ਸਪੀਕਰ ਨੂੰ ਵੀ ਦੇਣੀ ਪਏਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Legislators. give, property, details, till, Jan 1
ਜ਼ਬਤ ਹੋਵੇਗੀ ਭਗੌੜਿਆਂ ਦੀ ਜਾਇਦਾਦ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਗੌੜਾ ਆਰਥਿਕ ਅਪਰਾਧੀ ਬਿੱਲ ਨੂੰ ਦਿੱਤੀ ਮਨਜ਼ੂਰੀ
ਨਵੀਂ ਦਿੱਲੀ, ਏਜੰਸੀ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਭਗੌੜਾ ਆਰਥਿਕ ਅਪਰਾਧੀ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਕਾਨੂੰਨ ਦੇ ਅਮਲ ‘ਚ ਆਉਣ ਤੋਂ ਬਾਅਦ ਭਗੌੜੇ ਆਰਥਿਕ ਅਪਰਾਧੀਆਂ ‘ਤੇ ਲਗਾਮ ਲੱਗੇਗੀ ਤੇ ਉਹ ਕਾਨੂੰਨ ਪ੍ਰਕਿਰਿਆ ਤੋਂ ਨਹੀਂ ਬਚ ਸਕਣਗੇ। ਭੌਗੜਾ ਆਰਥਿਕ ਅਪਰਾਧੀ ਉਹ ਵਿਅਕਤੀ ਹੁੰਦਾ ਹੈ, ਜਿਸ ਖਿਲਾਫ਼ 100 ਕਰੋੜ ਰੁਪਏ ਜਾਂ ਉਸ ਤੋਂ ਵੱਧ ਮੁੱਲ ਦੇ ਚੁਣਵੇਂ ਆਰਥਿਕ ਅਪਰਾਧਾਂ ‘ਚ ਸ਼ਾਮਲ ਹੋਣ ਦੀ ਵਜ੍ਹਾ ਨਾਲ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਗਿਆ ਹੋਵੇ ਤੇ ਉਹ ਅਪਰਾਧਿਕ ਪੈਰਵੀ ਤੋਂ ਬਚਣ ਲਈ ਦੇਸ਼ ਤੋਂ ਬਾਹਰ ਚਲਾ ਗਿਆ ਹੋਵੇ।
ਇਸ ਨਵੇਂ ਕਾਨੂੰਨ ਨਾਲ ਵਿਜੈ ਮਾਲਿਆ ਤੇ ਨੀਰਵ ਮੋਦੀ ਵਰਗੇ, ਵੱਡੇ ਆਰਥਿਕ ਅਪਰਾਧਾਂ ‘ਚ ਸ਼ਾਮਲ ਵਿਅਕਤੀਆਂ ਨੂੰ ਦੇਸ਼ ਤੋਂ ਭੱਜਣ ਤੇ ਕਾਨੂੰਨ ਤੋਂ ਬਚਣ ਤੋਂ ਰੋਕਿਆ ਜਾ ਸਕੇਗਾ। ਮਾਲਿਆ ਤੇ ਮੋਦੀ ਦੀ ਆਰਥਿਕ ਅਪਰਾਧਾਂ ‘ਚ ਤਲਾਸ਼ ਹੈ ਦੋਵੇਂ ਹੀ ਦੇਸ਼ ਛੱਡ ਕੇ ਜਾ ਚੁੱਕੇ ਹਨ। ਦੋਵਾਂ ਦੇ ਮਾਮਲਿਆਂ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਕਰ ਰਹੀ ਹੈ।
ਜੁਲਾਈ ‘ਚ ਸਦਨ ਤੋਂ ਮਿਲੀ ਸੀ ਮਨਜ਼ੂਰੀ
ਭਗੌੜਾ ਆਰਥਿਕ ਅਪਰਾਧੀ ਬਿੱਲ 2018 ਰਾਜ ਸਭਾ ‘ਚ 25 ਜੁਲਾਈ ਨੂੰ ਪਾਸ ਹੋਇਆ ਸੀ ਜਦੋਂਕਿ ਲੋਕ ਸਭਾ ਨੇ ਇਸ ਬਿੱਲ ਨੂੰ 19 ਜੁਲਾਈ ਨੂੰ ਮਨਜ਼ੂਰੀ ਦਿੱਤੀ ਸੀ। ਇਸ ਕਾਨੂੰਨ ਦੇ ਤਹਿਤ ਘੱਟ-ਘੱਟੋ 100 ਕਰੋੜ ਰੁਪਏ ਦੀ ਸੀਮਾ ਨੂੰ ਉੱਚਿਤ ਠਹਿਰਾਉਂਦਿਆਂ ਵਿੱਤ ਮੰਤਰੀ ਪੀਯੂਸ਼ ਗੋਇਲ ਨੇ ਹਾਲ ‘ਚ ਸੰਸਦ ‘ਚ ਕਿਹਾ ਸੀ ਕਿ ਇਸ ਪਿੱਛੇ ਮਕਸਦ ਵੱਡੇ ਅਪਰਾਧੀਆਂ ਨੂੰ ਫੜਨਾ ਹੈ। ਉਨ੍ਹਾਂ ਕਿਹਾ ਸੀ ਕਿ ਕਾਨੂੰਨ ਤਹਿਤ ਈਡੀ ਜਾਂਚ ਏਜੰਸੀ ਦਾ ਕੰਮ ਕਰੇਗੀ।
ਭਾਰਤ ਨੇ ਐਂਟੀਗੁਆ ਨੂੰ ਸੌਂਪੇ ਕਾਗਜ਼ਾਤ
ਨਵੀਂ ਦਿੱਲੀ ਪੀਐਨਬੀ ਘਪਲੇ ਦੇ ਦੋਸ਼ੀ ਤੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਦੀ ਹਵਾਲਗੀ ਲਈ ਭਾਰਤ ਸਰਕਾਰ ਨੇ ਐਂਟੀਗੁਆ ਨੂੰ ਰਸਮੀ ਕਾਗਜ਼ਾਤ ਸੌਪ ਦਿੱਤੇ ਹਨ। ਭਾਰਤ ਤੋਂ ਫਰਾਰ ਚੋਕਸੀ ਪਿਛਲੇ ਮਹੀਨੇ ਅਮਰੀਕਾ ਤੋਂ ਐਂਟੀਗੁਆ ਸ਼ਿਫ਼ਟ ਹੋ ਗਿਆ ਸੀ। ਇੱਥੋਂ ਤੱਕ ਕਿ ਉਸ ਕੋਲ ਹੁਣ ਐਂਟੀਗੁਆ ਦੀ ਨਾਗਰਿਕਤਾ ਵੀ ਹੈ ਇਹੀ ਕਾਰਨ ਹੈ ਕਿ ਭਾਰਤ ਦਾ ਪਾਸਪੋਰਟ ਰੱਦ ਹੋਣ ਦੇ ਬਾਵਜ਼ੂਦ ਉਸ ਨੂੰ ਆਸਾਨੀ ਨਾਲ ਐਂਟੀਗੁਆ ‘ਚ ਐਂਟਰੀ ਮਿਲ ਗਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਐਂਟੀਗੁਆ ਦੇ ਵਿਦੇਸ਼ ਮੰਤਰੀ ਈਪੀ ਚੇਤ ਗ੍ਰੀਨ ਨੇ ਭਰੋਸਾ ਦਿਵਾਇਆ ਸੀ ਕਿ ਚੋਕਸੀ ਦੀ ਹਵਾਲਗੀ ਦੇ ਕਿਸੇ ਵੀ ਜਾਇਜ਼ ਅਪੀਲ ਦਾ ਸਨਮਾਨ ਕੀਤਾ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਹੁਰਿਆਂ ਦੀ ਜ਼ਾਇਦਾਦ ਦੇ ਲਾਲਚੀ ਪਤੀ ਵੱਲੋਂ ਪਤਨੀ ਦਾ ਕਤਲ
ਵਾਰਦਾਤ ਪਿੱਛੋਂ ਖੁਦਕੁਸ਼ੀ ਦੀ ਕੋਸ਼ਿਸ਼ | Murder
ਬਰਨਾਲਾ, (ਜੀਵਨ ਰਾਮਗੜ)। ਬਰਨਾਲਾ ਦੇ ਪਿੰਡ ਰੂੜੇਕੇ ਕਲਾਂ ਵਿਖੇ ਕਿਸਾਨੀ ਨਾਲ ਸਬੰਧਿਤ ਇੱਕ ਸਰਦੇ ਪੁਜ਼ਦੇ ਘਰ ਦੇ ਵਿਅਕਤੀ ਨੇ ਆਪਣੇ ਹੀ ਘਰ ਵਾਲੀ ਦਾ ਇਸ ਲਈ ਕਤਲ ਕਰ ਦਿੱਤਾ ਕਿਉਂਕਿ ਉਸਦੇ ਜਾਇਦਾਦ ਦੇ ਲਾਲਚ ਦੀ ਭੁੱਖ ਅਜੇ ਮਿਟੀ ਨਹੀਂ ਸੀ। ਮੁਲਜ਼ਮ ਆਪਣੇ ਸਾਲੇ ਵਿਹੂਣੇ ਸਹੁਰਿਆਂ ਦੀ ਜ਼ਮੀਨ ‘ਤੇ ਜਲਦ ਕਾਬਜ਼ ਹੋਣਾਂ ਚਾਹੁੰਦਾ ਸੀ। ਘਟਨਾਂ ਪਿੱਛੋਂ ਮੁਲਜ਼ਮ ਨੇ ਖੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ। ਪਤਾ ਲੱਗਾ ਹੈ ਕਿ ਮੁਲਜ਼ਮ ਖੁਦ ਕਰੋੜਾਂ ਦੀ ਜਾਇਦਾਦ ਦਾ ਮਾਲਕ ਵੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਰਨਾਲਾ-ਤਪਾ ਰੋਡ ‘ਤੇ ਪਿੰਡ ਰੂੜੇਕੇ ਕਲਾਂ ਵਿਖੇ ਇੱਕ ਸਰਦੇ ਪੁਜ਼ਦੇ ਕਿਸਾਨ ਪ੍ਰੀਵਾਰ ਨਾਲ ਸਬੰਧਿਤ ਕਰਮਜੀਤ ਸਿੰਘ ਨੇ ਅੱਜ ਸਵੇਰੇ ਆਪਣੇ ਜਵਾਨ ਧੀ ਅਤੇ ਪੁੱਤਰ ਦੀ ਗੈਰ-ਹਾਜ਼ਰੀ ‘ਚ ਆਪਣੀ ਪਤਨੀ ਬਲਵਿੰਦਰ ਕੌਰ ਦਾ ਕਤਲ ਕਰ ਦਿੱਤਾ। ਘਟਨਾਂ ਦਾ ਮੂਲ ਕਾਰਨ ਜ਼ਮੀਨੀ ਲਾਲਚ ਅਤੇ ਨਸ਼ਾ ਦੱਸਿਆ ਜਾ ਰਿਹਾ ਹੈ। (Murder)
ਕਰਮਜੀਤ ਸਿੰਘ ਦੀ ਧੀ ਲਵਪੀ੍ਰਤ ਕੌਰ ਜੋ ਕਿ ਬੀਏ ਭਾਗ ਦੂਜਾ ਦੀ ਵਿਦਿਆਰਥਣ ਹੈ ਨੇ ਦੱਸਿਆ ਕਿ ਉਸਦਾ ਪਿਤਾ ਨਸ਼ੇ ਕਰਨ ਦਾ ਆਦੀ ਸੀ ਅਤੇ ਪਿਛਲੇ ਸਮੇਂ ਤੋਂ ਉਹ ਉਸਦੀ ਮਾਂ ਬਲਵਿੰਦਰ ਕੌਰ ਦੇ ਹਿੱਸੇ ਵਾਲੀ ਜ਼ਮੀਨ ‘ਤੇ ਤੁਰੰਤ ਹੱਕ ਜਿਤਾ ਰਿਹਾ ਸੀ। ਮ੍ਰਿਤਕਾ ਬਲਵਿੰਦਰ ਕੌਰ ਦੇ ਕੋਈ ਭਰਾ ਨਹੀਂ ਸੀ ਅਤੇ ਉਸਦੀ ਦੂਜੀ ਵਿਆਹੁਤਾ ਭੈਣ ਪੇਕੇ ਪਿੰਡ ਦੁੱਗਾਂ ਵਿਖੇ ਮਾਪਿਆਂ ਨਾਲ ਹੀ ਰਹਿੰਦੀ ਹੈ। ਮ੍ਰਿਤਕਾ ਬਲਵਿੰਦਰ ਕੌਰ ਦੇ ਪਿਤਾ ਨੇ ਆਪਣੀਆਂ ਦੋਵੇਂ ਧੀਆਂ ਦੇ ਨਾਂਅ 11-11 ਏਕੜ ਜ਼ਮੀਨ ਨਾਂਅ ਕਰਾ ਰੱਖੀ ਹੈ।
ਇਹ ਵੀ ਪੜ੍ਹੋ : ਭਿਆਨਕ ਹਾਦਸਾ : ਛੱਤ ਡਿੱਗਣ ਨਾਲ ਗਰਭਵਤੀ ਔਰਤ ਸਮੇਤ 3 ਜੀਆਂ ਦੀ ਮੌਤ, ਇਕ ਜ਼ਖਮੀ
ਜਿਸ ਦੇ ਇੱਕ ਹਿੱਸੇ ‘ਤੇ ਕਾਬਜ਼ ਹੋਣ ਲਈ ਕਰਮਜੀਤ ਸਿੰਘ ਆਪਣੀ ਪਤਨੀ ਬਲਵਿੰਦਰ ਕੌਰ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਮ੍ਰਿਤਕਾ ਦੀ ਧੀ ਲਵਪੀ੍ਰਤ ਕੌਰ ਨੇ ਦੱਸਿਆ ਕਿ ਅੱਜ ਜਦੋਂ ਉਹ ਅਤੇ ਉਸਦਾ ਭਰਾ ਹਰਮਨਪ੍ਰੀਤ ਸਿੰਘ ਘਰ ਨਹੀਂ ਸਨ ਤਾਂ ਕਰਮਜੀਤ ਸਿੰਘ ਨੇ ਬਲਵਿੰਦਰ ਕੌਰ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਜਿਸ ਨੂੰ ਗੰਭੀਰ ਰੂਪ ‘ਚ ਆਸ ਪਾਸ ਦੇ ਲੋਕਾਂ ਨੇ ਤੁਰੰਤ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਜਿਥੇ ਉਸਨੂੰ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ।
ਮ੍ਰਿਤਕਾ ਦੀ ਮਾਂ ਅਤੇ ਭੈਣ ਨੇ ਮੁਲਜ਼ਮ ਕਰਮਜੀਤ ਸਿੰਘ ‘ਤੇ ਗੰਭੀਰ ਦੋਸ਼ ਲਗਾਉਂਦਿਆਂ ਉਸ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਪੁਲਿਸ ਥਾਣਾ ਰੂੜੇਕੇ ਦੇ ਇਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਪੀੜਤ ਧਿਰ ਦਾ ਬਿਆਨ ਕਲਮਬੰਦ ਕੀਤਾ ਜਾ ਰਿਹਾ ਹੈ ਜਿਸ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਪੁਲਿਸ ਨੇ ਜਾਂਚ ਆਰੰਭ ਦਿੱਤੀ ਹੈ। ਮ੍ਰਿਤਕਾ ਦੀ ਲਾਸ਼ ਦਾ ਪੋਸਟਮਾਰਟਮ ਕਰਨ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ।
ਜਾਇਦਾਦ ਖਾਤਰ ਭਰਾ ਨੂੰ ਕਤਲ ਕਰਨ ਦੀ ਕੋਸ਼ਿਸ਼ ਕਰਨ ਵਾਲੀ ਭੈਣ ਸਮੇਤ 4 ਗ੍ਰਿਫ਼ਤਾਰ, ਇੱਕ ਫਰਾਰ
ਲੁਧਿਆਣਾ (ਰਘਬੀਰ ਸਿੰਘ/ਸੱਚ ਕਹੂੰ ਨਿਊਜ) ਸਥਾਨਕ ਥਾਣਾ ਹੈਬੋਵਾਲ ਹੇਠ ਆਉਂਦੇ ਇਲਾਕੇ ਚੂਹੜਪੁਰ ਹੈਬੋਵਾਲ ਵਿਖੇ 10 ਜੁਲਾਈ ਰਾਤ ਨੂੰ ਮਨਪ੍ਰੀਤ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੀ ਕੋਸ਼ਿਸ਼ ਕਰਨ ਵਾਲੀ ਭੈਣ ਸਮੇਤ 4 ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਜਦੋਂਕਿ ਇੱਕ ਵਿਅਕਤੀ ਫਰਾਰ ਚੱਲ ਰਿਹਾ ਹੈ। ਗ੍ਰਿਫਤਾਰ ਵਿਅਕਤੀਆਂ ਵਿੱਚ ਪੀੜਤ ਦੀ ਭੈਣ ਐਨੀਪ੍ਰੀਤ ਕੌਰ, ਸਤਨਾਮ ਸਿੰਘ, ਜਸਵੀਰ ਸਿੰਘ ਅਤੇ ਸੁਖਦੇਵ ਸਿੰਘ ਸ਼ਾਮਲ ਹਨ ਜਦੋਂਕਿ ਫਰਾਰ ਵਿਅਕਤੀ ਦੀ ਪਛਾਣ ਜਸ਼ਨਜੋਤ ਸਿੰਘ ਵਜੋਂ ਹੋਈ ਹੈ। (Ludiana News)
ਐਨੀਪ੍ਰੀਤ ਕੌਰ ਨੇ ਆਪਣੇ ਪਿਤਾ ਦੀ ਜਾਇਦਾਦ ਹੜੱਪਣ ਲਈ ਜਾਇਦਾਦ ਦੇ ਇਕੱਲੇ ਵਾਰਸ ਆਪਣੇ ਭਰਾ ਮਨਪ੍ਰੀਤ ਸਿੰਘ ਨੂੰ ਰਾਹ ਵਿੱਚੋਂ ਹਟਾਉਣ ਲਈ ਗੋਲੀਆਂ ਮਾਰ ਕੇ ਕਤਲ ਕਰਨ ਦੀ ਕੋਸ਼ਿਸ਼ ਕੀਤੀ। ਹਮਲਾਵਰਾਂ ਨੇ ਮਨਪ੍ਰੀਤ ਸਿੰਘ ਨੂੰ ਤਿੰਨ ਗੋਲੀਆਂ ਮਾਰੀਆਂ ਅਤੇ ਉਸ ਨੂੰ ਮਰਿਆ ਸਮਝ ਕੇ ਫਰਾਰ ਹੋ ਗਏ। ਪੁਲਿਸ ਨੇ ਉਨ੍ਹਾਂ ਕੋਲੋਂ ਵਾਰਦਾਤ ਵਿੱਚ ਵਰਤੇ ਰਿਵਾਲਵਰ ਅਤੇ ਮੋਟਰਸਾਈਕਲ ਬਰਾਮਦ ਕਰ ਲਏ ਹਨ।
ਇਹ ਵੀ ਪੜ੍ਹੋ : ਹਨੂੰਮਾਨਗੜ੍ਹ, ਟਿੱਬੀ ਅਤੇ ਪੀਲੀਬੰਗਾ ਦੇ ਸਾਰੇ ਸਕੂਲਾਂ ’ਚ ਛੁੱਟੀ ਦਾ ਐਲਾਨ
ਸਿੰਗਲ ਵਿੰਡੋ ਹਾਲ ਵਿਖੇ ਅੱਜ ਇੱਕ ਪੱਤਰਕਾਰ ਸੰਮੇਲਨ ਦੌਰਾਨ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨਪ੍ਰੀਤ ਸਿੰਘ ਵੱਲੋਂ ਪੁਲਿਸ ਕੋਲ ਦਰਜ਼ ਕਰਵਾਏ ਬਿਆਨ ਦੇ ਅਧਾਰ ‘ਤੇ ਪੁਲਿਸ ਨੇ ਸ਼ੱਕ ਹੋਣ ‘ਤੇ ਜਾਂਚ ਵਿੱਚ ਉਸ ਦੀ ਭੈਣ ਐਨੀਪ੍ਰੀਤ ਕੌਰ ਨੂੰ ਸ਼ਾਮਲ ਕੀਤਾ। ਐਨੀਪ੍ਰੀਤ ਕੌਰ ਨੇ ਪੁੱਛ-ਗਿੱਛ ਵਿੱਚ ਖੁਲਾਸਾ ਕੀਤਾ ਕਿ ਉਸ ਦੇ ਪਤੀ ਦੀ ਬਿਮਾਰੀ ਕਾਰਨ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਸੀ। ਪਤੀ ਦੀ ਮੌਤ ਤੋਂ ਬਾਅਦ ਐਨੀਪ੍ਰੀਤ ਕੌਰ ਆਪਣੇ ਪੇਕੇ ਘਰ ਰਹਿਣ ਲੱਗ ਪਈ। ਇਸ ਦੌਰਾਨ ਉਸ ਦੇ ਪਿਤਾ ਕੋਲ ਡਰਾਈਵਰੀ ਦਾ ਕੰਮ ਕਰਦੇ ਕਥਿੱਤ ਦੋਸ਼ੀ ਸਤਨਾਮ ਸਿੰਘ ਨਾਲ ਉਸ ਦੇ ਗਲਤ ਸਬੰਧ ਬਣ ਗਏ। ਉਸ ਦਾ ਭਰਾ ਉਸ ਦੇ ਪਿਤਾ ਦੀ ਜਾਇਦਾਦ ਦਾ ਇਕੱਲਾ ਵਾਰਸ ਹੈ। (Ludiana News)
ਜਾਇਦਾਦ ਹੜੱਪ ਕੇ ਸਤਨਾਮ ਸਿੰਘ ਨਾਲ ਵਿਆਹ ਕਰਵਾਉਣ ਦੀ ਨੀਅਤ ਨਾਲ ਉਸ ਨੇ ਸਤਨਾਮ ਸਿੰਘ ਨਾਲ ਮਿਲ ਕੇ ਆਪਣੇ ਭਰਾ ਮਨਪ੍ਰੀਤ ਸਿੰਘ ਨੂੰ ਟਿਕਾਣੇ ਲਾਉਣ ਦੀ ਯੋਜਨਾ ਬਣਾਈ। ਪੁਲਿਸ ਨੇ ਸਤਨਾਮ ਸਿੰਘ ਨੂੰ 13 ਜੁਲਾਈ ਨੂੰ ਪਿੰਡ ਮੰਡਾਲੀ ਫਗਵਾੜਾ ਦੇ ਗੁਰਦੁਆਰਾ ਬਾਬਾ ਦੀਪ ਸਿੰਘ ਨੇੜਿਉਂ ਗ੍ਰਿਫਤਾਰ ਕਰਕੇ ਵਾਰਦਾਤ ਵਿੱਚ ਵਰਤੇ ਰਿਵਾਲਵਰ ਸਮੇਤ 7 ਜਿੰਦਾ ਕਾਰਤੂਸ ਅਤੇ ਪਲਸਰ ਮੋਟਰਸਾਈਕਲ ਬਰਾਮਦ ਕਰ ਲਿਆ। ਉਸ ਤੋਂ ਪੁੱਛ-ਗਿੱਛ ‘ਤੇ ਉਸ ਦਾ ਦੂਜਾ ਸਾਥੀ ਜਸਵੀਰ ਸਿੰਘ ਸਮੇਤ ਦੇਸੀ ਕੱਟਾ 315 ਬੋਰ ਅਤੇ ਇੱਕ ਰੌਂਦ ਸਣੇ ਸਿਵਲ ਹਸਪਤਾਲ ਜਲੰਧਰ ਤੋਂ ਗ੍ਰਿਫਤਾਰ ਕਰ ਲਿਆ ਗਿਆ। ਜਸਵੀਰ ਸਿੰਘ ਦੇ ਖੁਲਾਸੇ ਤੋਂ ਬਾਦ ਉਨ੍ਹਾਂ ਦੇ ਸਾਥੀ ਸੁਖਦੇਵ ਸਿੰਘ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਜੋਸ਼ਨਜੋਤ ਸਿੰਘ ਵਾਸੀ ਪਿੰਡ ਘੁਮਾਣ ਤਹਿਸੀਲ ਮਹਿਤਾ ਜਿਲ੍ਹਾ ਗੁਰਦਾਸਪੁਰ ਦੀ ਗ੍ਰਿਫਤਾਰੀ ਅਜੇ ਬਾਕੀ ਹੈ। (Ludiana News)
ਜਾਇਦਾਦਾਂ ਵੇਚ ਕੀਤੀ ਵਸੂਲੀ
ਮਾਲਿਆ ਦੀਆਂ ਜਾਇਦਾਦਾਂ ਵੇਚ ਕੇ ਬੈਂਕਾਂ ਨੇ 963 ਕਰੋੜ ਵਸੂਲੇ : ਐੱਸਬੀਆਈ
ਨਵੀਂ ਦਿੱਲੀ, (ਏਜੰਸੀ)। ਬੈਂਕਾਂ ਨੇ ਵਿਜੈ ਮਾਲਿਆ ਦੀਆਂ ਭਾਰਤ ‘ਚ ਮੌਜ਼ੂਦ ਕੰਪਨੀਆਂ ਵੇਚ ਕੇ 963 ਕਰੋੜ ਰੁਪਏ ਦੀ ਵਸੂਲੀ ਕਰ ਲਈ ਹੈ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਦੇ ਐਮਡੀ ਅਰਜਿਤ ਬਸੂ ਨੇ ਅੱਜ ਇਹ ਜਾਣਕਾਰੀ ਦਿੱਤੀ ਬਸੂ ਨੇ ਦੱਸਿਆ ਕਿ ਲੰਦਨ ‘ਚ ਵੀ ਰਿਕਵਰੀ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ ਬ੍ਰਿਟਿਸ਼ ਹਾਈਕੋਰਟ ਨੇ ਬ੍ਰਿਟੇਨ ਦੇ ਇਨਫੋਰਸਮੈਂਟ ਅਫ਼ਸਰ ਨੂੰ ਲੰਦਨ ਕੋਲ ਹਰਟਫੋਰਡਸ਼ਾਇਰ ‘ਚ ਮਾਲਿਆ ਦੀ ਪ੍ਰਾਪਰਟੀ ‘ਚ ਤਲਾਸ਼ੀ ਤੇ ਜ਼ਬਤੀ ਦੀ ਇਜ਼ਾਜਤ ਦਿੱਤੀ ਹੈ। (Properties)
ਇਹ ਆਦੇਸ਼ ਭਾਰਤੀ ਬੈਂਕਾਂ ਦੇ ਵੀ ਪੱਖ ‘ਚ ਹੈ ਭਾਰਤੀ ਬੈਂਕਾਂ ਦੇ ਲਈ ਹੁਣ ਵਿਦੇਸ਼ਾਂ ‘ਚ ਮਾਲਿਆ ਦੀ ਜਾਇਦਾਦ ਫ੍ਰੀਜ ਕਰਕੇ ਵਸੂਲੀ ਸੌਖੀ ਹੋ ਜਾਵੇਗੀ ਐਸਬੀਆਈ ਦੇ ਐਮਡੀ ਨੇ ਕਿਹਾ ਕਿ ਮਾਲਿਆ ‘ਤੇ ਬਕਾਇਆ ਰਕਮ ਦੀ ਪੂਰੀ ਵਸੂਲੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬ੍ਰਿਅਿਸ਼ ਕੋਰਟ ਦੇ ਫੈਸਲੇ ਤੋਂ ਬਾਅਦ ਉਮੀਦ ਹੈ ਕਿ ਰਕਮ ਦਾ ਵੱਡਾ ਹਿੱਸਾ ਮਿਲ ਜਾਵੇਗਾ ਐਸਬੀਆਈ ਦੀ ਅਗਵਾਈ ‘ਚ 13 ਬੈਂਕਾਂ ਦੇ ਕੰਜੋਸ਼ੀਰਯਮ ਨੇ ਮਾਲਿਆ ਦੀ ਕਿੰਗਫਿਸ਼ਰ ਏਅਰਲਾਈਨਜ਼ ਨੂੰ ਲੋਨ ਦਿੱਤਾ ਸੀ। (Properties)