save water - Sach Kahoon Punjabi

ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ’ਤੇ ਲੱਗੇਗਾ 2000 ਰੁਪਏ ਜ਼ੁਰਮਾਨਾ, ਸਰਕਾਰ ਨੇ ਦਿੱਤੇ ਆਦੇਸ਼
ਦਿੱਲੀ ਸਰਕਾਰ ਨੇ ਪਾਣੀ ਬਰਬਾਦ ਕਰਨ ਵਾਲਿਆਂ ’ਤੇ ਜ਼ੁਰਮਾਨਾ ਲਾਉਣ ਦੇ ਦਿੱਤੇ ਹੁਕਮ

(ਏਜੰਸੀ) ਨਵੀਂ ਦਿੱਲੀ। ਗਰਮੀ ਦੇ ਦਿਨਾਂ ’ਚ ਪਾਣੀ ਦੀ ਘਾਟ ਲਗਭਗ ਰਹਿੰਦੀ ਹੈ। ਇਸ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਦਿੱਲੀ ਸਰਕਾਰ ਨੇ ਜ਼ਰੂਰੀ ਕਦਮ ਚੁੱਕਿਆ ਹੈ। ਦਿੱਲੀ ਸਰਕਾਰ ਨੇ ਬੁੱਧਵਾਰ ਨੂੰ ਦਿੱਲੀ ਜਲ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨੂੰ ਨਿਰਦੇਸ਼ ਦਿੱਤਾ ਕਿ ਰਾਜਧਾਨੀ ਦਿੱਲੀ ’ਚ ਪਾਣੀ ਦੀ ਕਮੀ ਨੂੰ ਰੋਕਣ ਲਈ ਪਾਣੀ ਦੀ ਦੁਰਵਰਤੋਂ ਕਰਨ ਵਾਲੇ ਕਿਸੇ ਵੀ ਵਿਅਕਤੀ ’ਤੇ 2000 ਰੁਪਏ ਦਾ ਜ਼ੁਰਮਾਨਾ ਲਗਾਇਆ ਜਾਵੇ ਅਤੇ ਸਾਰੇ ਨਾਜਾਇਜ਼ ਕੁਨੈਕਸ਼ਨ ਕੱਟ ਦਿੱਤੇ ਜਾਣ। Save Water

ਇਹ ਵੀ ਪੜ੍ਹੋ: ਔਰਤਾਂ ਨੂੰ ਹਜ਼ਾਰ ਨਹੀਂ, 1100 ਰੁਪਏ ਦੇਵਾਂਗੇ ਛੇਤੀ : ਭਗਵੰਤ ਮਾਨ

ਦਿੱਲੀ ਦੀ ਕੈਬਨਿਟ ਮੰਤਰੀ ਆਤਿਸ਼ੀ ਵੱਲੋਂ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਨਾਜਾਇਜ਼ ਪਾਣੀ ਦੇ ਕੁਨੈਕਸ਼ਨ ਕੱਟ ਦਿੱਤੇ ਜਾਣ। ਦਿੱਲੀ ਦੀ ਕੈਬਨਿਟ ਮੰਤਰੀ ਆਤਿਸ਼ੀ ਵੱਲੋਂ ਜਾਰੀ ਨਿਰਦੇਸ਼ ਦੇ ਅਨੁਸਾਰ ਪਾਣੀ ਦੀ ਬਰਬਾਦੀ ਅਤੇ ਨਾਜਾਇਜ਼ ਪਾਣੀ ਦੇ ਕੁਨੈਕਸ਼ਨਾਂ ’ਤੇ ਨਕੇਲ ਕੱਸ਼ਣ ਲਈ ਦਿੱਲੀ ਜਲ ਬੋਰਡ ਦੀਆਂ 200 ਟੀਮਾਂ ਵੀਰਵਾਰ ਸਵੇਰੇ 8 ਵਜੇ ਤੋਂ ਰਾਜਧਾਨੀ ’ਚ ਤਾਇਨਾਤ ਕੀਤੀਆਂ ਜਾਣਗੀਆਂ।  Save Water

ਪਾਣੀ ਦੀ ਬੱਚਤ ਲਈ ਮੋਟੇ ਅਨਾਜ਼ ਦੀ ਖੇਤੀ ਕਰਨ ’ਤੇ ਜ਼ੋਰ
ਪਾਣੀ ਦੀ ਖਪਤ ਘਟਾਉਣ ਲਈ ਝੋਨੇ ਦੀ ਥਾਂ ਮੋਟੇ ਅਨਾਜ ਦੀ ਖੇਤੀ ਕਰਨ ਕਿਸਾਨ : ਅਮਿਤਾਭ ਕਾਂਤ

ਨਵੀਂ ਦਿੱਲੀ (ਏਜੰਸੀ)। ਭਾਰਤ ਦੇ ਜੀ20 ਸ਼ੇਰਪਾ ਅਮਿਤਾਭ ਕਾਂਤ ਨੇ ਕਿਹਾ ਕਿ ਪਾਣੀ ਦੀ ਵਧੇਰੇ ਖਪਤ (Save Water) ਨੂੰ ਘਟਾਉਣ ਲਈ ਭਾਰਤੀ ਕਿਸਾਨਾਂ ਨੂੰ ਝੋਨੇ ਦੀ ਥਾਂ ਮੋਟੇ ਅਨਾਜ ਦੀ ਖੇਤੀ ਵੱਲ ਜਾਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀ ਪ੍ਰਮੁੱਖ ਪੋਸ਼ਣ ਮੁਹਿੰਮ ’ਚ ਸਿਰਫ ਮੋਟਾ ਅਨਾਜ ਦਿੱਤਾ ਜਾਣਾ ਚਾਹੀਦਾ ਹੈ। ਭਾਰਤੀ ਉਦਯੋਗ ਸੰਘ (ਸੀ. ਆਈ. ਆਈ.) ਵੱਲੋਂ ਕਰਵਾਏ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਕਾਂਤ ਨੇ ਕਿਹਾ ਕਿ ਮੋਟਾ ਅਨਾਜ, ਪੌਸ਼ਟਿਕ ਅਤੇ ਸੂਖਮ ਪੋਸ਼ਕ ਤੱਤਾਂ, ਵਿਸ਼ੇਸ਼ ਤੌਰ ’ਤੇ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ ਅਤੇ ਭਾਰਤ ’ਚ ਇਸ ਦੀ ਖਪਤ ਨੂੰ ਉੱਚ ਪੱਧਰ ਤੱਕ ਵਧਾਉਣ ਦੀ ਚੁਣੌਤੀ ਹੈ।

ਉਨ੍ਹਾਂ ਕਿਹਾ ਕਿ ਭਾਰਤ ਨੂੰ ਚੌਲ ਅਤੇ ਕਣਕ ਦੀ ਖੇਤੀ ਤੋਂ ਵਧੇਰੇ ਦੂਰ ਜਾਣ ਅਤੇ ਵੱਧ ਤੋਂ ਵੱਧ ਮੋਟੇ ਅਨਾਜ ਦੇ ਉਤਪਾਦਨ ਅਤੇ ਐਕਸਪੋਰਟ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਮੋਟੇ ਅਨਾਜ ਦੀ ਖੇਤੀ ਨਾਲ ਵੀ ਪਾਣੀ ਬਚਾਉਣ ’ਚ ਮੱਦਦ ਮਿਲੇਗੀ। ਕਾਂਤ ਨੇ ਕਿਹਾ ਕਿ ਮੋਟੇ ਅਨਾਜ ਨੂੰ ਭਾਰਤ ਦਾ ‘ਸੁਪਰਫੂਡ’ ਬਣਾਉਣ ’ਚ ਨਿੱਜੀ ਖੇਤਰ ਨੂੰ ਅਹਿਮ ਭੂਮਿਕਾ ਨਿਭਾਉਣ ਦੀ ਲੋੜ ਹੈ। ਨੀਤੀ ਆਯੋਗ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਨੇ ਕਿਹਾ ਕਿ ਸਾਰੀਆਂ ਪੋਸ਼ਣ ਮੁਹਿੰਮ ਯੋਜਨਾਵਾਂ ’ਚ ਸਿਰਫ ਮੋਟਾ ਅਨਾਜ ਦਿੱਤਾ ਜਾਣਾ ਚਾਹੀਦਾ ਹੈ। ਸਾਲ 2018 ’ਚ ਕੇਂਦਰ ਨੇ ਮਿਸ਼ਨ ਮੁਹਿੰਮ ਦੇ ਤਹਿਤ ਕੁਪੋਸ਼ਣ ਨਾਲ ਲੜਨ ਲਈ ਰਾਸ਼ਟਰ ਦਾ ਧਿਆਨ ਆਕਰਸ਼ਿਤ ਕਰਨ ਅਤੇ ਕਾਰਵਾਈ ਕਰਨ ਲਈ ਆਪਣਾ ਪ੍ਰਮੁੱਖ ਪ੍ਰੋਗਰਾਮ ਪੋਸ਼ਣ (ਸਮੁੱਚੇ ਪੋਸ਼ਣ ਲਈ ਪ੍ਰਧਾਨ ਮੰਤਰੀ ਦੀ ਵਿਆਪਕ ਯੋਜਨਾ) ਮੁਹਿੰਮ ਸ਼ੁਰੂ ਕੀਤੀ। (Save Water)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਸਰਕਾਰੀ ਹੁਕਮ ਹੀ ਨਹੀਂ, ਪਾਣੀ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਵੀ ਲੋੜ
ਸਰਕਾਰੀ ਹੁਕਮ ਹੀ ਨਹੀਂ, ਪਾਣੀ ਬਚਾਉਣ ਲਈ ਲੋਕਾਂ ਨੂੰ ਜਾਗਰੂਕ ਕਰਨ ਦੀ ਵੀ ਲੋੜ

ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨ-ਬ-ਦਿਨ ਥੱਲੇ ਜਾ ਰਿਹਾ ਹੈ। ਜਿਹੜਾ ਪਾਣੀ ਅਸੀਂ ਪੀ ਰਹੇ ਹਾਂ ਉਹ ਵੀ ਗੰਧਲਾ ਹੋ ਰਿਹਾ ਜੋ ਕਿ ਪੀਣ ਦੇ ਲਾਇਕ ਨਹੀਂ ਹੈ। ਪਰ ਇਸ ਤੋਂ ਅਸੀਂ ਜਾਗੂਰਕ ਨਹੀ ਹਾਂ ਜਾਂ ਫੇਰ ਇਸ ਨੂੰ ਅਸੀਂ ਜਾਣ-ਬੱੁਝ ਕੇ ਪਾਣੀ ਬਚਾਉਣ ਲਈ ਅਮਲੀ ਜਾਮਾ ਨਹੀਂ ਪਹਿਨਾ ਰਹੇ। ਕੇਵਲ ਅਖਬਾਰਾਂ ’ਚ ਅਤੇ ਟੀ. ਵੀ. ਚੈਨਲਾਂ ’ਤੇ ਪਾਣੀ ਬਚਾਉਣ ਬਾਰੇ ਕਈ ਬੱੁਧੀਜੀਵੀਆਂ ਦੇ ਵਿਚਾਰ ਜਾਂ ਫੇਰ ਸਰਕਾਰੀ ਇਸ਼ਤਿਹਾਰ ਦੇਖ ਕੇ ਅਣਸੁਣਿਆ ਕਰ ਦਿੰਦੇ ਹਾਂ ਜਿਵੇਂਕਿ ਇਹ ਕੋਈ ਖਾਸ ਗੱਲ ਨਹੀਂ ਹੈ।

ਪਰ ਇਹ ਬਹੁਤ ਹੀ ਗੰਭੀਰ ਸੰਕਟ ਹੈ ਜੋ ਕਿ ਸਾਡੇ ’ਤੇ ਆਉਣ ਵਾਲਾ ਹੈ ਜਿਸ ਦਾ ਖਮਿਆਜਾ ਜੇ ਅਸੀਂ ਨਹੀਂ ਤਾਂ ਫੇਰ ਸਾਡੀਆਂ ਆਉਣ ਵਾਲੀਆਂ ਨਸਲਾਂ ਜਰੂਰ ਭੁਗਤਣਗੀਆਂ। ਜਿਸ ਬਾਰੇ ਸਾਨੂੰ ਸਾਰਿਆਂ ਨੂੰ ਸੋਚਣ ਅਤੇ ਜਾਗੂਰਕ ਹੋਣ ਦੀ ਲੋੜ ਹੈ। ਸਰਕਾਰ ਨੇ ਹੁਕਮ ਜਾਰੀ ਕਰ ਦਿੱਤੇ ਕਿ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਕਰਨੀ ਹੈ ਤਾਂ ਜੋ ਪਾਣੀ ਦੀ ਬੱਚਤ ਹੋ ਸਕੇ ਅਤੇ 20 ਜੂਨ ਤੋਂ ਪਹਿਲਾਂ ਕਿਸੇ ਕਿਸਾਨ ਨੇ ਝੋਨੇ ਦੀ ਲਵਾਈ ਨਹੀਂ ਕਰਨੀ। ਪਰ ਕਈ ਕਿਸਾਨਾਂ ਨੂੰ ਇਹ ਸ਼ਾਇਦ ਪਤਾ ਹੀ ਨਹੀਂ ਕਿ ਇਹ ਝੋਨੇ ਦੀ ਲਵਾਈ ਦਾ ਸਮਾਂ ਸਰਕਾਰ ਨੇ ਵੀਹ ਜੂਨ ਦਾ ਕਿਸ ਕਰਕੇ ਕੀਤਾ ਹੈ।

ਪਾਣੀ ਦੀ ਕਮੀ ਦਾ ਖਮਿਆਜਾ

ਜਾਗਰੂਕ ਨਾ ਹੋਣ ਕਰਕੇ ਹੀ ਕਈ ਕਿਸਾਨ ਖਾਲੀ ਖੇਤਾਂ ’ਚ ਮੋਟਰਾਂ ਚਲਾ ਕੇ ਧਰਤੀ ਹੇਠਲੇ ਪਾਣੀ ਨੂੰ ਬਰਬਾਦ ਕਰ ਰਹੇ ਹਨ, ਸ਼ਾਇਦ ਉਨ੍ਹਾਂ ਨੂੰ ਇਹ ਹੈ ਕਿ ਮੋਟਰ ਚਲਾ ਦਿਓ, ਖੇਤ ਠੰਢੇ ਹੋ ਜਾਣੇ ਹਨ, ਕਿਹੜਾ ਮੋਟਰ ਦਾ ਬਿੱਲ ਆਉਣਾ ਹੈ। ਜਦੋਂਕਿ ਜਿਹੜਾ ਕਿਸਾਨ ਅਜਿਹਾ ਕਰ ਰਿਹਾ ਹੈ ਪਾਣੀ ਦੀ ਕਮੀ ਦਾ ਖਮਿਆਜਾ ਤਾਂ ਉਨ੍ਹਾਂ ਦੀਆਂ ਨਸਲਾਂ ਵੀ ਭੁਗਤਣਗੀਆਂ, ਪਾਣੀ ਤੋਂ ਬਿਨਾਂ ਤਾਂ ਉਹ ਵੀ ਨਹੀਂ ਰਹਿ ਸਕਦੀਆਂ।

ਇਸ ਲਈ ਅਜਿਹੇ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ। ਜਿਸ ਵਿੱਚ ਕਿ ਸਰਕਾਰ ਤੋਂ ਇਲਾਵਾ ਵੀ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿਉਂਕਿ ਇਹ ਸਾਡੇ ਸਾਰਿਆਂ ਦਾ ਗੰਭੀਰ ਮਸਲਾ ਹੈ। ਇਸ ਤੋਂ ਇਲਾਵਾ ਕਈ ਥਾਈਂ ਦੇਖਣ ਨੂੰ ਮਿਲਿਆ ਕਿ ਸਾਂਝੀਆਂ ਥਾਵਾਂ ’ਤੇ ਲੱਗੀਆਂ ਟੂਟੀਆਂ ਬਿਨਾ ਮਤਲਬ ਹੀ ਚੱਲੀ ਜਾਂਦੀਆਂ ਹਨ, ਪਾਣੀ ਇਸੇ ਤਰ੍ਹਾਂ ਹੀ ਬਰਬਾਦ ਹੋਈ ਜਾਂਦਾ ਹੈ। ਸ਼ਾਇਦ ਪਾਣੀ ਦੀ ਕੀਮਤ ਤੋਂ ਜਾਗਰੂਕ ਨਾ ਹੋਣ ਕਾਰਨ ਹੀ ਇਨ੍ਹਾਂ ਟੂਟੀਆਂ ਨੂੰ ਕੋਈ ਬੰਦ ਨਹੀਂ ਕਰਦਾ ਹੈ ਅਤੇ ਨਾ ਹੀ ਪਿੰਡ ਦਾ ਕੋਈ ਸੂਝਵਾਨ ਆਦਮੀ ਬੰਦ ਕਰਨ ਬਾਰੇ ਕਿਸੇ ਨੂੰ ਕਹਿੰਦਾ ਹੈ। ਬੱਸ ਆਮ ਜਿਹੀ ਗੱਲ ਸਮਝ ਕੇ ਕੋਲ ਦੀ ਲੰਘ ਜਾਂਦਾ ਹੈ ਅਤੇ ਘਰੇ ਜਾ ਕੇ ਕਹਿੰਦਾ ਹੈ, ਮੈਨੂੰ ਪਾਣੀ ਦਿਓ ਪਿਆਸ ਬਹੁਤ ਲੱਗੀ ਹੈ।

ਸੋਚੋ ਘਰ ਜਾ ਕੇ ਪੀਣ ਲਈ ਸਾਨੂੰ ਪਾਣੀ ਨਾ ਮਿਲੇ ਤਾਂ ਸਾਡਾ ਕੀ ਹਾਲ ਹੋਵੇਗਾ। ਇਸ ਲਈ ਜੇਕਰ ਅਸੀਂ ਪਾਣੀ ਬਚਾਉਣਾ ਹੈ ਤਾਂ ਸਾਨੂੰ ਸਾਰਿਆਂ ਨੂੰ ਜਾਗੂਰਕ ਹੋਣਾ ਪਵੇਗਾ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਕਹਿੰਦੀ ਹੈ ਕਿ ਜਿਸ ਕਿਸਾਨ ਕੋਲ 10 ਏਕੜ ਜ਼ਮੀਨ ਹੈ ਜੇ ਉਹ ਪਾਣੀ ਬਚਾਉਣ ਦਾ ਉਪਰਾਲਾ ਕਰਨਾ ਚਾਹੇ ਤਾਂ 10 ਏਕੜ ’ਚੋਂ 5 ਏਕੜ ’ਚ ਝੋਨੇ ਤੋਂ ਇਲਾਵਾ ਕੋਈ ਹੋਰ ਰਵਾਇਤੀ ਫਸਲਾਂ ਬੀਜ ਲਵੇ। ਪਰ ਕਿਸਾਨਾਂ ਦਾ ਕਹਿਣਾ ਹੈ ਅਸੀਂ ਰਵਾਇਤੀ ਫਸਲਾਂ ਬੀਜਣ ਨੂੰ ਤਿਆਰ ਹਾਂ ਦੂਜੀਆਂ ਫਸਲਾਂ ਦਾ ਕੋਈ ਪੱਕਾ ਮੰਡੀਕਰਨ ਦੀ ਨੀਤੀ ਸਰਕਾਰ ਲੈ ਕੇ ਆਵੇ।

ਇਸ ਵਾਰ ਸਰਕਾਰ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ’ਤੇ 1500 ਰੁਪਏ ਫੀ ਏਕੜ ਦੇਣ ਦਾ ਲਾਲਚ ਦਿੱਤਾ ਹੈ। ਪਰ ਕਿਸਾਨ ਕਹਿੰਦੇ ਕਿ ਸਾਨੂੰ ਇਹ ਸਿੱਧੀ ਬਿਜਾਈ ਲਾਭਦਾਇਕ ਨਹੀਂ ਹੈ। ਇਸ ਕਰਕੇ ਇਹ ਸਾਰਾ ਕੁਝ ਛੱਡ ਕੇ ਲੋਕਾਂ ਨੂੰ ਜਾਗੂਰਕ ਕਰਨ ਦੀ ਲੋੜ ਹੈ ਕਿ ਸਾਡਾ ਜੀਵਨ ਖਤਰੇ ’ਚ ਹੈ ਸਾਨੂੰ ਪਾਣੀ ਬਚਾਉਣ ਬਾਰੇ ਸੋਚਣਾ ਹੀ ਪਵੇਗਾ। ਇਸ ਤੋਂ ਇਲਾਵਾ ਜੇਕਰ ਕਿਸਾਨ ਜਥੇਬੰਦੀਆਂ ਕੇਂਦਰ ਸਰਕਾਰ ਕੋਲ ਪਾਣੀ ਦੇ ਮਸਲੇ ਨੂੰ ਲੈ ਕੇ ਅਵਾਜ ਚੱੁਕਦੀਆਂ ਹਨ ਤਾਂ ਇਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਇਸ ਤਰ੍ਹਾਂ ਬਰਬਾਦ ਹੋ ਰਹੇ ਪਾਣੀ ਨੂੰ ਬਚਾਉਣ ’ਤੇ ਵੀ ਬੋਲਣਾ ਚਾਹੀਦਾ ਹੈ ਕਿਉਂਕਿ ਜੇਕਰ ਪਾਣੀ ਹੈ ਤਾਂ ਜੀਵਨ ਹੈ ਜੇ ਜੀਵਨ ਹੈ ਤਾਂ ਹੀ ਸਾਰਾ ਕੁਝ ਹੈ।

ਰਾਮ ਸਰੂਪ ਪੰਜੋਲਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਪਾਣੀ ਬਚਾਓ, ਰੁੱਖ ਲਾਓ, ਇਸ ਧਰਤੀ ਨੂੰ ਸਵਰਗ ਬਣਾਓ
ਪਾਣੀ ਬਚਾਓ, ਰੁੱਖ ਲਾਓ, ਇਸ ਧਰਤੀ ਨੂੰ ਸਵਰਗ ਬਣਾਓ

ਮਨੁੱਖ ਭਾਵੇਂ ਸਮੇਂ ਨਾਲ ਹੋਰ ਵਧੇਰੇ ਸਿਆਣਾ ਹੁੰਦਾ ਜਾ ਰਿਹਾ ਹੈ ਇਸਨੇ ਆਪਣੀ ਸੂਝ-ਬੂਝ ਨਾਲ ਬਹੁਤ ਤਰੱਕੀ ਕਰ ਲਈ ਹੈ। ਪਰ ਤਰੱਕੀ ਦੇ ਨਾਲ-ਨਾਲ ਇਸ ਵਲੋਂ ਕੁਦਰਤੀ ਸਾਧਨਾਂ ਦਾ ਜੋ ਵਿਨਾਸ ਕੀਤਾ ਜਾ ਰਿਹਾ ਹੈ ਉਹ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਹਵਾ, ਪਾਣੀ ਤੇ ਧਰਤੀ ਕੁਦਰਤ ਦੀਆਂ ਬਖ਼ਸ਼ੀਆਂ ਹੋਈਆਂ ਉਹ ਸੌਗਾਤਾਂ ਹਨ ਜਿਨ੍ਹਾਂ ਦੇ ਸਹਾਰੇ ਮਨੁੱਖ ਅਤੇ ਦੁਨੀਆਂ ਦੇ ਹੋਰ ਜੀਵ ਜਿਊਂਦੇ ਹਨ। ਜੇਕਰ ਹਵਾ ਜ਼ਹਿਰੀਲੀ ਹੋ ਜਾਵੇ ਜਾਂ ਨਹਿਰਾਂ ਅਤੇ ਦਰਿਆਵਾਂ ਦਾ ਪਾਣੀ ਖਤਮ ਹੋ ਜਾਵੇ ਜਾਂ ਧਰਤੀ ਮਾਰੂਥਲ ਹੋ ਜਾਵੇ, ਤਾਂ ਮਨੁੱਖ ਅਤੇ ਸੰਸਾਰ ਦੇ ਜੀਵ ਜਿਊਂਦੇ ਨਹੀਂ ਰਹਿਣਗੇ।

ਦੁਨੀਆਂ ਦੇ ਅਨੇਕਾਂ ਮੁਲਕਾਂ ਦੀ ਧਰਤੀ ਇਸ ਲਈ ਮਾਰੂਥਲ ਬਣਦੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਮੁਲਕਾਂ ਦੇ ਲੋਕਾਂ ਨੇ ਧਰਤੀ ਤੋਂ ਰੁੱਖ ਕੱਟ-ਕੱਟ ਕੇ ਉਸਨੂੰ ਨੰਗਿਆ ਕਰ ਛੱਡਿਆ ਹੈ। ਮੋਹੰਜੋਦੜੋ ਤੇ ਹੜੱਪਾ ਦੋ ਪ੍ਰਸਿੱਧ ਸ਼ਹਿਰ ਸਨ ਜੋ ਕਿ ਸ਼ਹਿਰਾਂ ਦੀ ਆਦਰਸ਼ ਵਿਉਂਤਬੰਦੀ ਦੇ ਨਮੂਨੇ ਸਨ। ਉਹ ਵੀ ਰੇਤ ਦੀਆਂ ਹਨੇਰੀਆਂ ਨਾਲ ਦੱਬ ਕੇ ਸਮਾਪਤ ਹੋ ਗਏ, ਕਿਉਂਕਿ ਉਥੋਂ ਦੇ ਲੋਕਾਂ ਨੇ ਧਰਤੀ ਤੋਂ ਰੁੱਖਾਂ ਦੀ ਕਟਾਈ ਲੋੜ ਤੋਂ ਬਹੁਤ ਵੱਧ ਕਰ ਦਿੱਤੀ ਸੀ।

ਰੁੱਖ ਸ਼ੁੱਧ ਵਾਤਾਵਰਨ ਲਈ ਅਤਿਅੰਤ ਮਹੱਤਵਪੂਰਨ ਹਨ। ਰੁੱਖ ਦੀ ਛਾਂ, ਲੱਕੜ, ਫੱਲ, ਦਵਾਈਆਂ ਨੇ ਹਮੇਸ਼ਾ ਮਨੁੱਖ ਨੂੰ ਖ਼ੁਸ਼ਹਾਲ ਜ਼ਿੰਦਗੀ ਦਿਤੀ ਹੈ। ਰੁੱਖ ਧਰਤੀ ਦਾ ਸਰਮਾਇਆ ਹਨ ਤੇ ਅੱਜ ਆਧੁਨਿਕ ਮਨੁੱਖ ਵੀ ਰੁੱਖਾਂ ਉਤੇ ਹੀ ਨਿਰਭਰ ਹੈ। ਰੁੱਖ ਧਰਤੀ ਹੇਠਲੇ ਪਾਣੀ ਦਾ ਸੰਤੁਲਨ ਬਣਾਈ ਰੱਖਣ ਵਿਚ ਸਹਾਇਕ ਹੁੰਦੇ ਹਨ। ਧਰਤੀ ’ਤੇ ਜੀਵਨ ਪ੍ਰਦਾਨ ਕਰਨ ਵਾਲੀ ਆਕਸੀਜਨ ਅਤੇ ਵਰਖਾ ਦਾ ਮੁੱਖ ਸਾਧਨ ਰੁੱਖ ਹੀ ਹਨ।

ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ ਨੇ ਰੁੱਖਾਂ ਬਾਰੇ ਲਿਖਿਆ ਹੈ,

‘ਕੁਝ ਰੁੱਖ ਮੈਨੂੰ ਪੁੱਤ ਲਗਦੇ ਨੇ, ਕੁਝ ਰੁੱਖ ਲੱਗਦੇ ਮਾਵਾਂ,

ਕੁਝ ਨੂੰਹਾਂ ਧੀਆਂ ਲੱਗਦੇ, ਕੁਝ ਰੁੱਖ ਵਾਂਗ ਭਰਾਵਾਂ,

ਕੁਝ ਰੁੱਖ ਮੇਰੇ ਬਾਬੇ ਵਾਕਣ, ਪੱਤਰ ਟਾਵਾਂ-ਟਾਵਾਂ।‘

ਅੱਜ ਮਨੁੱਖ ਨੇ ਆਪਣੇ ਲਈ ਹਰ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਤਾਂ ਜੁਟਾ ਲਈਆਂ ਹਨ ਪਰ ਦੂਜੇ ਪਾਸੇ ਜੀਵਨ ਜਿਊਣ ਲਈ ਜੋ ਮੁਢਲੀਆਂ ਜਰੂਰੀ ਚੀਜਾਂ ਚਾਹੀਦੀਆਂ ਹਨ ਉਨ੍ਹਾਂ ਦੀ ਧੜਾਧੜ ਬਰਬਾਦੀ ਕਰ ਰਿਹਾ ਹੈ। ਅੰਨੇਵਾਹ ਪਾਣੀ ਦੀ ਦੁਰਵਰਤੋਂ ਅਤੇ ਨਦੀਆਂ, ਦਰਿਆਵਾਂ ਦੇ ਪਾਣੀ ਨੂੰ ਗੰਧਲਾ ਕਰ ਕੇ ਬੋਤਲਾਂ ਵਾਲਾ ਪਾਣੀ ਖਰੀਦਣ ਦੀ ਆਦਤ ਤਾਂ ਅਸੀਂ ਪਾ ਹੀ ਲਈ ਹੈ ਆਉਣ ਵਾਲੇ ਸਮੇਂ ਵਿੱਚ ਆਕਸੀਜਨ ਵੀ ਮੁੱਲ ਖਰੀਦ ਕੇ ਸਾਹ ਲੈਣਾ ਪਵੇਗਾ। ਕਰੋਨਾ ਮਹਾਂਮਾਰੀ ਦੌਰਾਨ ਆਕਸੀਜਨ ਪੈਦਾਵਾਰ ਦੀ ਕਮੀਂ ਦੇ ਚਲਦਿਆਂ ਲੋਕ ਆਪਣੇ ਕਿਸੇ ਪਰਿਵਾਰਕ ਮੈਂਬਰ ਲਈ ਕਿਵੇਂ ਇੱਕ-ਇੱਕ ਆਕਸੀਜਨ ਸਿਲੰਡਰ ਲਈ ਮਾਰੇ ਮਾਰੇ ਫਿਰਦੇ ਸਨ।

ਜੇਕਰ ਸਾਨੂੰ ਸਾਰਿਆਂ ਨੂੰ ਹੀ ਇਸ ਤਰ੍ਹਾਂ ਆਕਸੀਜਨ ਸਿਲੰਡਰਾਂ ਦੀ ਜਰੂਰਤ ਪੈ ਜਾਵੇ ਤਾਂ ਸੋਚ ਕੇ ਵੇਖੋ! ਫਿਰ ਹਾਲਾਤ ਕੀ ਹੋਣਗੇ? ਸਾਡੇ ਵਾਤਾਵਰਨ ਵਿਚ ਲਗਾਤਾਰ ਵੱਧਦਾ ਪ੍ਰਦੂਸ਼ਨ ਅਤੇ ਇਸ ਵਿੱਚ ਵੱਧਦਾ ਅਸੰਤੁਲਨ ਗੰਭੀਰ ਚਿੰਤਾ ਦਾ ਵਿਸ਼ਾ ਹੈ। ਹਾਲਾਤ ਇਹ ਹਨ ਕਿ ਵਿਕਾਸ ਦੀ ਆੜ ਵਿਚ ਥਾਂ ਥਾਂ ਤੇ ਰੁੱਖਾਂ ਦਾ ਕਤਲੇਆਮ ਹੋ ਰਿਹਾ ਹੈ ਅਤੇ ਰੁੱਖਾਂ ਹੇਠ ਰਕਬਾ ਦਿਨੋਂ ਦਿਨ ਘਟਦਾ ਜਾ ਰਿਹਾ ਹੈ। ਕੱਟੇ ਜਾਣ ਵਾਲੇ ਇਹਨਾਂ ਰੁੱਖਾਂ ਦੀ ਥਾਂ ਨਵੇਂ ਰੁੱਖ ਲਗਾਉਣ ਸਬੰਧੀ ਨਾ ਹੀ ਸਰਕਾਰ ਅਤੇ ਸਬੰਧਿਤ ਵਿਭਾਗ ਅਤੇ ਨਾ ਹੀ ਲੋਕ ਬਹੁਤੀ ਗੰਭੀਰਤਾ ਦਿਖਾਉਂਦੇ ਹਨ।

ਬਹੁਤ ਸਾਰੇ ਵਾਤਾਵਰਨ ਪ੍ਰੇਮੀਆਂ ਵੱਲੋਂ ਪਹਿਲ ਕਰਦਿਆਂ ਨਵੇਂ ਪੌਦੇ ਲਗਾਉਣ ਅਤੇ ਲੋਕਾਂ ਨੂੰ ਇਸ ਪ੍ਰਤੀ ਪ੍ਰੇਰਣ ਦੇ ਯਤਨ ਕੀਤੇ ਜਾਂਦੇ ਹਨ। ਇਥੇ ਇਹ ਵੀ ਜਿਕਰਯੋਗ ਹੈ ਕਿ ਹਰ ਸਾਲ ਹੀ ਕੁਝ ਸੰਸਥਾਂਵਾਂ ਵੱਖ-ਵੱਖ ਥਾਵਾਂ ਉਪਰ ਨਵੇਂ ਪੌਦੇ ਤਾਂ ਲਗਾਉਂਦੀਆਂ ਹਨ ਪਰ ਉਹਨਾਂ ਪੌਦਿਆਂ ਦੀ ਸਹੀ ਦੇਖਭਾਲ ਨਾ ਹੋਣ ਕਾਰਨ ਉਹ ਪੌਦੇ ਕੁਝ ਮਹੀਨਿਆਂ ਵਿਚ ਹੀ ਸੁੱਕ ਜਾਂਦੇ ਹਨ ਅਤੇ ਅਗਲੇ ਸਾਲ ਸੰਸਥਾਵਾਂ ਫਿਰ ਉਹਨਾਂ ਹੀ ਥਾਂਵਾਂ ਉਪਰ ਨਵੇਂ ਪੌਦੇ ਲਗਾ ਕੇ ਆਪਣਾ ਫਰਜ ਪੂਰਾ ਹੋਇਆ ਸਮਝ ਲੈਂਦੀਆਂ ਹਨ। ਜਿਸ ਕਾਰਨ ਰੁੱਖਾਂ ਦੀ ਗਿਣਤੀ ਵੱਧਣ ਦੀ ਥਾਂ ਦਿਨੋਂ ਦਿਨ ਘੱਟਦੀ ਹੀ ਜਾ ਰਹੀ ਹੈ।

ਬਹੁਤ ਸਾਰੇ ਲੀਡਰ ਅਤੇ ਸਰਕਾਰੀ ਅਧਿਕਾਰੀ ਸਮਾਜਿਕ ਹਿੱਤਾਂ ਦੇ ਤਾਣੇ-ਬਾਣੇ ਬਣਾਉਂਦਿਆਂ ਅਖ਼ਬਾਰੀ ਸੁਰਖੀਆਂ ਲਈ ਰੁੱਖ ਲਗਵਾਉਣ ਵੇਲੇ ਤਸਵੀਰ ਤਾਂ ਖਿਚਾਉਂਦੇ ਹਨ ਪਰ ਸੱਚੀ ਭਾਵਨਾ ਨਾਲ ਰੁੱਖ ਦੇ ਵੱਡਾ ਹੋਣ ਤੱਕ ਇਸ ਰੁੱਖ ਦੀ ਸੰਭਾਲ ਦਾ ਕੋਈ ਯੋਗ ਪ੍ਰਬੰਧ ਨਹੀਂ ਕੀਤਾ ਜਾਂਦਾ।

ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਧਨ-ਦੌਲਤ, ਜਮੀਨ-ਜਾਇਦਾਦ ਇਕੱਠਾ ਕਰਨ ਤੇ ਹੀ ਸਾਰਾ ਜੋਰ ਲਗਾ ਰੱਖਿਆ ਹੈ।

ਜੇਕਰ ਅਸੀਂ ਉਨ੍ਹਾਂ ਦੇ ਸਾਹ ਲੈਣ ਲਈ ਸਾਫ ਹਵਾ, ਪੀਣ ਲਈ ਸਾਫ ਪਾਣੀ ਹੀ ਨਾ ਛੱਡਿਆ ਤਾਂ ਇਹ ਜਾਇਦਾਦਾਂ ਉਨ੍ਹਾਂ ਦੇ ਕਿਸ ਕੰਮ ਦੀਆਂ ਹਨ? ਮਨੁੱਖ ਦਾ ਫ਼ਰਜ਼ ਬਣਦਾ ਹੈ ਕਿ ਉਹ ਵੱਧ ਤੋਂ ਵੱਧ ਪੌਦੇ ਲਗਾਵੇ ਅਤੇ ਕੁਦਰਤੀ ਵਸੀਲਿਆਂ ਦੀ ਸੰਭਾਲ ਕਰੇ। ਇਸ ਲਈ ਸਾਨੂੰ ਸਾਰਿਆਂ ਨੂੰ ਰੁੱਖਾਂ ਦੀ ਮਹੱਤਤਾ ਸਮਝਣੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਇਸਦੇ ਨਾਲ ਹੀ ਪਹਿਲਾਂ ਲਗਾਏ ਪੌਦਿਆਂ ਦੀ ਵੀ ਪੂਰੀ ਸੰਭਾਲ ਕਰਨੀ ਚਾਹੀਦੀ ਹੈ ਤਾਂ ਕਿ ਉਹ ਇੱਕ ਦਿਨ ਰੁੱਖ ਬਣ ਕੇ ਸਾਡੇ ਭਵਿੱਖ ਨੂੰ ਸੋਹਣਾ ਬਣਾ ਸਕਣ।

ਪਿੰਡ ਗੁਰਨੇ ਖੁਰਦ (ਮਾਨਸਾ),

ਸੰਪਰਕ : 9876888177

ਚਾਨਣ ਦੀਪ ਸਿੰਘ ਔਲਖ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ

ਪਾਣੀ ਸੰਭਾਲ ਲਈ ਜ਼ਰੂਰੀ ਕਦਮ
save water | ਪਾਣੀ ਸੰਭਾਲ ਲਈ ਜ਼ਰੂਰੀ ਕਦਮ

save water | ਪੰਜਾਬ ਸਰਕਾਰ ਨੇ ਪਾਣੀ ਦੀ ਬੱਚਤ ਤੇ ਜਲ ਸਰੋਤਾਂ ਨੂੰ ਸੰਭਾਲਣ ਲਈ ਵਿਧਾਨ ਸਭਾ ‘ਚ ਇੱਕ ਬਿੱਲ ਪਾਸ ਕਰ ਦਿੱਤਾ ਹੈ ਇਸ ਸਬੰਧੀ ਸਰਕਾਰ ਨੇ ਸਾਰੀਆਂ ਪਾਰਟੀਆਂ ਦੀ ਮੀਟਿੰਗ ਵੀ ਬੁਲਾ ਲਈ ਹੈ ਇਹ ਕਦਮ ਬਹੁਤ ਪਹਿਲਾਂ ਚੁੱਕਿਆ ਜਾਣਾ ਚਾਹੀਦਾ ਸੀ ਕਿਉਂਕਿ ਸੂਬੇ ‘ਚ ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਹੇਠਾਂ ਜਾ ਚੁੱਕਾ ਹੈ ਦੂਜੇ ਪਾਸੇ ਸੂਬੇ ਦੇ ਦਰਿਆ ਬੇਹੱਦ ਦੂਸ਼ਿਤ ਹੋ ਚੁੱਕੇ ਹਨ ਸਤਲੁਜ ਨੂੰ ਤਾਂ ਲੋਕ ਸੀਵਰੇਜ਼ ਦਾ ਨਾਂਅ ਦੇ ਰਹੇ ਹਨ ਫਿਰ ਵੀ ਸਰਕਾਰ ਭਾਵੇਂ ਦੇਰੀ ਨਾਲ ਜਾਗੀ ਇਹ ਫੈਸਲਾ ਦਰੁਸਤ ਹੈ ਤੇ ਦੂਜੇ ਸੂਬਿਆਂ ਲਈ ਵੀ ਚੰਗਾ ਸੰਦੇਸ਼ ਜਾਵੇਗਾ ਸਰਕਾਰ ਵੱਲੋਂ ਪਾਣੀ ਦੀ ਵਰਤੋਂ ਸਬੰਧੀ ਸਖ਼ਤ ਨਿਯਮ ਬਣਾਉਣ ਦੀ ਸੰਭਾਵਨਾ ਹੈ ਘਰੇਲੂ ਵਰਤੋਂ ਵਾਲੇ ਪਾਣੀ ਦੇ ਰੇਟਾਂ ‘ਤੇ ਵਿਚਾਰ ਹੋਵੇਗੀ ਲੱਗਦਾ ਹੈ

ਸਰਕਾਰ ਇਹ ਮੰਨ ਕੇ ਚੱਲ ਰਹੀ ਹੈ ਕਿ ਮੁਫ਼ਤ ਜਾਂ ਸਸਤੇ ਰੇਟਾਂ ‘ਤੇ ਮਿਲਦੀ ਵਸਤੂ ਦੀ ਕੋਈ ਕਦਰ ਨਹੀਂ ਹੁੰਦੀ ਹੈ ਬਿਨਾ ਸ਼ੱਕ ਪਾਣੀ ਅਨਮੋਲ ਹੈ ਤੇ ਸਾਰਾ ਸੰਸਾਰ ਹੀ ਪਾਣੀ ਦੇ ਸੀਮਿਤ ਭੰਡਾਰ ਬਾਰੇ ਫਿਕਰਮੰਦ ਹੈ ਪਾਣੀ ਦੀ ਕਦਰ ਕਰਨ ਵਾਲਾ ਢਾਂਚਾ ਤਾਂ ਬਣਨਾ ਹੀ ਚਾਹੀਦਾ ਹੈ ਇਸ ਲਈ ਪਾਣੀ ਸਬੰਧੀ ਟੈਰਿਫ਼ ਵੀ ਸਰਕਾਰ ਲਈ ਮੁੱਖ ਬਿੰਦੂ ਹੋਣਗੇ ਦਰਅਸਲ ਪਾਣੀ ਦੀ ਘਾਟ ਦੀ ਸਮੱਸਿਆ ਸਿਰਫ਼ ਪੰਜਾਬ ਲਈ ਨਹੀਂ ਸਗੋਂ ਪੂਰੇ ਦੇਸ਼ ਲਈ ਇੱਕ ਵੱਡੀ ਸਮੱਸਿਆ ਹੈ ਜਿਸ ਵੱਲ ਜ਼ਿਆਦਾ ਗੌਰ ਨਹੀਂ ਕੀਤੀ ਜਾ ਰਹੀ ਵਧ ਰਹੀ ਆਬਾਦੀ ਤੇ ਵਿਕਾਸ  ਕਾਰਜਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਪਾਣੀ ਦੀ ਖਪਤ ‘ਚ ਭਾਰੀ ਵਾਧਾ ਹੋ ਰਿਹਾ ਹੈ, ਪਰ ਸਿਆਸੀ ਤੇ ਹੋਰ ਕਾਰਨਾਂ ਕਰਕੇ ਇਸ ਭਿਆਨਕ ਸਮੱਸਿਆ ਤੋਂ ਸਰਕਾਰਾਂ ਤੇ ਲੋਕਾਂ ਨੇ ਮੁੱਖ ਮੋੜੀ ਰੱਖਿਆ ਹੈ

ਮਹਾਂਰਾਸ਼ਟਰ ਦੇ ਲਾਤੂਰ ਤੇ ਉੱਤਰ ਪ੍ਰਦੇਸ਼ ਦੇ ਬੁੰਦੇਲਖੰਡ ਵਰਗੇ ਖੇਤਰ ਪਾਣੀ ਦੀ ਸਮੱਸਿਆ ਦੀ ਭਿਆਨਕਤਾ ਦਾ ਸਾਹਮਣਾ ਕਰ ਚੁੱਕੇ ਹਨ

ਇਹ ਲਾਪਰਵਾਹੀ ਲੰਮੇ ਸਮੇਂ ਤੱਕ ਨਹੀਂ ਚੱਲ ਸਕਦੀ, ਆਖ਼ਰ ਨੂੰ ਹੱਲ ਤਾਂ ਕੱਢਣਾ ਹੀ ਪੈਣਾ ਹੈ ਮਹਾਂਰਾਸ਼ਟਰ ਦੇ ਲਾਤੂਰ ਤੇ ਉੱਤਰ ਪ੍ਰਦੇਸ਼ ਦੇ ਬੁੰਦੇਲਖੰਡ ਵਰਗੇ ਖੇਤਰ ਪਾਣੀ ਦੀ ਸਮੱਸਿਆ ਦੀ ਭਿਆਨਕਤਾ ਦਾ ਸਾਹਮਣਾ ਕਰ ਚੁੱਕੇ ਹਨ ਪੰਜਾਬ, ਹਰਿਆਣਾ, ਰਾਜਸਥਾਨ, ਕਰਨਾਟਕ, ਤਾਮਿਲਨਾਡੂ ਤੇ ਕੇਰਲ ਪਾਣੀ ਦੀ ਕਾਨੂੰਨੀ ਲੜਾਈ ਵੀ ਲੜ ਰਹੇ ਹਨ ਪਾਣੀ ਦੀ ਮੰਗ ਤਾਂ ਹਰ ਕੋਈ ਕਰਦਾ ਹੈ ਪਰ ਬੱਚਤ ਤੇ ਸੰਭਾਲ ਲਈ ਇਜ਼ਰਾਈਲ ਵਰਗੀ ਹਿੰਮਤ ਸਰਕਾਰਾਂ ਨੇ ਨਹੀਂ ਕੀਤੀ ਇਸ ਮਾਮਲੇ ‘ਚ ਛੱਤੀਸਗੜ੍ਹ, ਮੱਧ ਪ੍ਰਦੇਸ਼  ਤੇ ਝਾਰਖੰਡ ਦੇ ਕੁਝ ਹਿੰਮਤੀ ਵਿਅਕਤੀਆਂ ਦੀ ਨਿੱਜੀ ਮਿਹਨਤ ਤੇ ਜਨੂੰਨ ਕਾਬਲੇ ਤਾਰੀਫ਼ ਤੇ ਪ੍ਰੇਰਨਾਦਾਇਕ ਹੈ ਜਦੋਂ ਇੱਕ ਹੀ ਵਿਅਕਤੀ ਪੂਰੇ ਪਿੰਡ ਤੇ ਇਲਾਕੇ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਪਾਣੀ ਦੇ ਤਲਾਅ ਪੁੱਟ ਦਿੱਤੇ ਸੂਬਾ ਸਰਕਾਰਾਂ ਸਿਆਸੀ ਤਿਕੜਮਬਾਜੀਆਂ, ਬਿਆਨਬਾਜ਼ੀਆਂ ‘ਚ ਜਿੰਨਾ ਸਮਾਂ ਤੇ ਊਰਜਾ ਲਾਉਂਦੀਆਂ ਹਨ ਉਸ ਦਾ ਜੇਕਰ ਤੀਜਾ ਹਿੱਸਾ ਵੀ ਜਨਤਕ ਮਸਲਿਆਂ ਵੱਲ ਲਾਉਣ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

ਗੱਡੀਆਂ ਚਮਕਾਓ, ਪਰ ਪਾਣੀ ਵੀ ਬਚਾਓ
ਜੀਵਨ ਦੀ ਮੁੱਢਲੀ ਲੋੜ, ਪਾਣੀ ਦੀ ਹਾਲਤ ਸਾਡੇ ਦੇਸ਼ ਵਿੱਚ ਇੰਨੀ ਭਿਆਨਕ ਹੈ ਕਿ ਲੂੰ-ਕੰਡੇ ਖੜ੍ਹੇ ਹੋ ਜਾਂਦੇ ਹਨ ਦੇਸ਼ ਵਿੱਚ ਪਾਣੀ ਸਰੋਤ ਤੇਜੀ ਨਾਲ ਘੱਟ, ਸੁੱਕ ਅਤੇ ਪ੍ਰਦੂਸ਼ਿਤ ਹੋ ਰਹੇ ਹਨ ।ਪਾਣੀ ਪ੍ਰਦੂਸ਼ਣ, ਸੁੱਕਦੇ ਪਾਣੀ-ਸਰੋਤ,  ਪ੍ਰਦੂਸ਼ਿਤ ਹੁੰਦੀਆਂ ਨਦੀਆਂ ਅਤੇ ਮੀਂਹ ਦੇ ਪਾਣੀ ਦਾ ਭੰਡਾਰ ਨਾ ਹੋ ਸਕਣ ਦੀ ਤਾਂ ਖੂਬ ਚਰਚਾ ਅਤੇ ਵਿਚਾਰ-ਵਟਾਂਦਰਾ ਹੁੰਦਾ ਹੈ ਪਰ ਸ਼ਰ੍ਹੇਆਮ ਸਾਡੇ ਚਾਰੇ ਪਾਸੇ ਪੀਣ ਦੇ ਮਿੱਠੇ ਪਾਣੀ ਦੀ ਬਰਬਾਦੀ ਹੋ ਰਹੀ ਹੈ, ਉਸ ਵੱਲ ਸ਼ਾਇਦ ਹੀ ਕਿਸੇ ਦਾ ਧਿਆਨ ਜਾਂਦਾ ਹੋਵੇ।ਇਹ ਹਾਲਾਤ ਉਦੋਂ ਹਨ ਜਦੋਂ ਲਾਤੂਰ ਅਤੇ ਬੁੰਦੇਲਖੰਡ ਵਿੱਚ ‘ਵਾਟਰ ਟ੍ਰੇਨ’ ਦਾ ਨਜ਼ਾਰਾ ਪੂਰਾ ਦੇਸ਼ ਵੇਖ ਚੁੱਕਾ ਹੈ।

ਇਹ ਵੀ ਪੜ੍ਹੋ : ‘7 ਕਰੋੜ ਨਹੀਂ ਲੁਟੇਰਿਆਂ ਨੇ 8.49 ਕਰੋੜ ਰੁਪਏ ਲੁੱਟੇ ਹਨ ਸੀਐਮਐਸ ਕੰਪਨੀ ਦੇ ਦਫ਼ਤਰ ’ਚੋਂ’

ਦੇਸ਼  ਦੇ ਹਰ ਛੋਟੇ-ਵੱਡੇ ਕਸਬੇ,  ਸ਼ਹਿਰ ਅਤੇ ਮਹਾਂਨਗਰਾਂ ਵਿੱਚ ਚੱਲ ਰਹੇ ਦੋਪਹੀਆ ਅਤੇ ਚਾਰ ਪਹੀਆ ਵਾਹਨਾਂ ਦੀ ਸਰਵਿਸ ਅਤੇ ਧੁਆਈ ਸੈਂਟਰ (ਸਰਵਿਸ ਸਟੇਸ਼ਨ) ਨਿੱਤ ਪੀਣ ਵਾਲੇ ਪਾਣੀ ਦੀ ਜੰਮ ਕੇ ਦੁਰਵਰਤੋਂ ਵਾਹਨ ਧੁਆਈ ਵਿੱਚ ਹੋ ਰਹੀ ਹੈ । ਹੈਰਾਨੀ ਦੀ ਗੱਲ ਇਹ ਹੈ ਕਿ ਪੀਣ  ਵਾਲੇ ਪਾਣੀ ਦੀ ਇਸ ਵੱਡੀ ਬਰਬਾਦੀ ‘ਤੇ ਕਿਤੇ ਕੋਈ ਚਿੰਤਾ ਅਤੇ ਚਰਚਾ ਸੁਣਾਈ ਨਹੀਂ ਦਿੰਦੀ। ਪੂਰੇ ਦੇਸ਼ ਵਿੱਚ ਬਿਨਾ ਕਿਸੇ ਰੋਕ-ਟੋਕ ਦੇ ਧੜੱਲੇ ਨਾਲ ਵਾਹਨ ਧੁਆਈ ਸੈਂਟਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਨ੍ਹਾਂ ਧੁਆਈ ਸੈਂਟਰਾਂ ਵਿੱਚ ਵੀਹ ਤੋਂ ਤਿੰਨ ਸੌ ਰੁਪਏ ਵਿੱਚ ਗੱਡੀ ਧੋਣ  ਦੇ ਨਾਂਅ ‘ਤੇ ਹਜਾਰਾਂ ਲੀਟਰ ਪੀਣ ਵਾਲਾ ਮਿੱਠਾ ਪਾਣੀ ਬਰਬਾਦ ਕਰ ਦਿੱਤਾ ਜਾਂਦਾ ਹੈ। ਇਸ ਅਹਿਮ ਮਸਲੇ ‘ਤੇ ਸਥਾਨਕ ਪ੍ਰਸ਼ਾਸਨ ਤੋਂ ਲੈ ਕੇ ਸਮਾਜਿਕ ਸੰਗਠਨਾਂ, ਵਾਤਾਵਰਨ ਮਾਹਿਰਾਂ ਅਤੇ ਸਮਾਜਿਕ ਵਰਕਰਾਂ ਦੀ ਚੁੱਪ ਹੈਰਾਨ ਕਰਦੀ ਹੈ।

ਇੱਕ ਅਨੁਮਾਨ ਅਨੁਸਾਰ ਇੱਕ ਆਮ ਸਰਵਿਸ ਸੈਂਟਰ ਵਿੱਚ ਕਾਰ ਧੁਆਈ ‘ਤੇ ਤਕਰੀਬਨ 150 ਤੋਂ 250 ਲੀਟਰ ਅਤੇ ਦੋਪਹੀਆ ਵਾਹਨ ‘ਤੇ 60 ਤੋਂ 90 ਲੀਟਰ ਪਾਣੀ ਰੋੜ੍ਹਿਆ ਜਾਂਦਾ ਹੈ।ਦੇਸ਼ ਵਿੱਚ ਜਿਸ ਤੇਜੀ ਨਾਲ ਦੋਪਹੀਆ ਅਤੇ ਚਾਰ ਪਹੀਆ ਵਾਹਨਾਂ ਦੀ ਗਿਣਤੀ ਵਧ ਰਹੀ ਹੈ ਉਸ ਅਨੁਪਾਤ ਵਿੱਚ ਵਾਹਨ ਧੁਆਈ ਵਿੱਚ ਖਰਚ ਹੋਣ ਵਾਲੇ ਪਾਣੀ ਦੀ ਮਾਤਰਾ ਵੀ ਵਧਦੀ ਜਾ ਰਹੀ ਹੈ । ਇੱਕ ਸਰਵਿਸ ਸਟੇਸ਼ਨ ਸੰਚਾਲਕ ਇੱਕ ਦਿਨ ਵਿੱਚ ਔਸਤਨ 20 ਤੋਂ 25 ਬਾਈਕ ਅਤੇ ਚਾਰ ਤੋਂ ਪੰਜ ਚਾਰ ਪਹੀਆ ਵਾਹਨ ਧੋਂਦਾ ਹੈ । ਇਸ ਲਿਹਾਜ਼ ਨਾਲ ਦੇਸ਼ ਭਰ ਵਿੱਚ ਧੁਆਈ ਸਰਵਿਸ ਸੈਂਟਰਾਂ ‘ਤੇ ਲੱਖਾਂ ਲੀਟਰ ਪਾਣੀ ਰੋਜ ਬਰਬਾਦ ਹੋ ਰਿਹਾ ਹੈ। ਸਰਵਿਸ ਸੈਂਟਰ  ਤੋਂ ਇਲਾਵਾ ਘਰਾਂ ਵਿੱਚ ਨਿੱਤ ਵਾਹਨ ਧੋਣ ਵਾਲੀਆਂ ਦੀ ਵੱਡੀ ਤਾਦਾਦ ਹੈ, ਜੋ ਗੱਡੀ ਧੋਣ ਵਿੱਚ ਕੀਮਤੀ ਪਾਣੀ ਬਰਬਾਦ ਕਰਦੇ ਹਨ। ਦੇਸ਼ ਵਿੱਚ ਕਾਰੋਬਾਰੀ ਵਾਹਨਾਂ ਦੀ ਗਿਣਤੀ ਵੀ ਲੱਖਾਂ ਵਿੱਚ ਹੈ ਜਿਨ੍ਹਾਂ ‘ਤੇ ਕਾਰਾਂ ਦੇ ਮੁਕਾਬਲੇ ਚਾਰ ਤੋਂ ਛੇ ਗੁਣਾ ਜਿਆਦਾ ਪਾਣੀ ਖਰਚ ਹੁੰਦਾ ਹੈ।

ਇਹ ਵੀ ਪੜ੍ਹੋ : ਜਲ ਸਪਲਾਈ ਵਿਭਾਗ ਅੱਗੇ ਗਰਜ਼ੇ ਕੱਚੇ ਕਾਮੇ

ਵਿਸ਼ਵ ਬਾਜ਼ਾਰ ਵਿੱਚ ਚੀਨ ਤੋਂ ਬਾਅਦ ਆਟੋ ਉਦਯੋਗ ਦੇਸ਼ ਦਾ ਸਭ ਤੋਂ ਤੇਜੀ ਨਾਲ ਵਧਦਾ ਖੇਤਰ ਹੈ। ਵਿਸ਼ਵ ਭਰ ਵਿੱਚ ਬਣਨ ਵਾਲੀ ਹਰ ਇੱਕ ਛੇਵੀਂ ਕਾਰ ਭਾਰਤ ਵਿੱਚ ਵਿਕਦੀ ਹੈ । ਇੱਕ ਅਨੁਮਾਨ  ਅਨੁਸਾਰ ਵਰਤਮਾਨ ਵਿੱਚ ਦੇਸ਼ ਵਿੱਚ 60-70 ਮਿਲੀਅਨ ਵਾਹਨ ਹਨ।ਆਟੋਮੋਬਾਈਲ ਇੰਡਸਟ੍ਰੀਜ ਦਾ ਸਾਲਾਨਾ ਵਾਧਾ 18-20 ਫੀਸਦੀ ਹੈ।ਜਿਸ ਰਫ਼ਤਾਰ ਨਾਲ ਦੇਸ਼ ਵਿੱਚ ਦੋਪਹੀਆ, ਚਾਰ ਪਹੀਆ ਅਤੇ ਕਾਰੋਬਾਰੀ ਵਾਹਨਾਂ ਦੀ ਗਿਣਤੀ ਵਧ ਰਹੀ ਹੈ ਉਸ ਹਿਸਾਬ ਨਾਲ ਅਗਲੇ 20 ਸਾਲਾਂ ਵਿੱਚ ਦੇਸ਼ ਵਿੱਚ ਵਾਹਨਾਂ ਦੀ ਗਿਣਤੀ 400-450 ਮਿਲੀਅਨ ਪੁੱਜਣ ਦੀ ਸੰਭਾਵਨਾ ਹੈ । ਤਸਵੀਰ ਦਾ ਦੂਜਾ ਪੱਖ ਇਹ ਹੈ ਕਿ ਦੇਸ਼ ਵਿੱਚ ਪਾਣੀ ਸਰੋਤ ਬੜੀ ਤੇਜੀ ਨਾਲ ਸੁੱਕ ਅਤੇ ਘਟ ਰਹੇ ਹਨ ਪਿਛਲੇ ਦੋ ਦਹਾਕਿਆਂ ਵਿੱਚ ਪਾਣੀ  ਦੇ ਵਧਦੇ ਕਾਰੋਬਾਰੀ ਪ੍ਰਯੋਗ ਅਤੇ ਅੰਨ੍ਹੇਵਾਹ ਦੋਹਣ ਨਾਲ ਪਾਣੀ ਦੇ ਪੱਧਰ ਵਿਚ ਤੇਜੀ ਨਾਲ ਗਿਰਵਾਟ ਆਈ ਹੈ।

ਆਮ ਤੌਰ ‘ਤੇ ਲੋਕਾਂ ਦਾ ਸੋਚਣਾ ਹੈ ਕਿ ਇਸ ਧਰਤੀ ‘ਤੇ ਪਾਣੀ ਦਾ ਬੇਹੱਦ ਭੰਡਾਰ ਹੈ ਜੋ ਕਦੇ ਖਤਮ ਨਹੀਂ ਹੋ ਸਕਦਾ ।ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਧਰਤੀ ‘ਤੇ ਪਾਣੀ ਸੀਮਤ ਹੈ।ਦੁਨੀਆ ਵਿੱਚ ਜਿੰਨੀ ਅਬਾਦੀ ਇਸ ਸਮੇਂ ਹੈ ਉਸ ਤੋਂ ਕਈ ਗੁਣਾ ਆਬਾਦੀ ਦੀ ਪਿਆਸ ਬੁਝਾਉਣ ਲਾਇਕ ਮਿੱਠਾ ਪਾਣੀ ਇਸ ਧਰਤੀ ‘ਤੇ ਮੌਜੂਦ ਹੈ ਪਰ ਵਧਦੇ ਹੋਏ ਪ੍ਰਦੂਸ਼ਣ, ਬੰਜਰ ਹੁੰਦੀ ਜ਼ਮੀਨ, ਮੀਂਹ ਦੀ ਵੱਧ-ਘੱਟ ਵੰਡ ਵਰਗੀਆਂ ਕਈ ਸਮੱਸਿਆਵਾਂ ਨੇ ਕਈ ਦੇਸ਼ਾਂ ਵਿੱਚ ਪਾਣੀ ਦੀ ਕਮੀ ਪੈਦਾ ਕਰ ਦਿੱਤੀ ਹੈ।ਧਰਤੀ ‘ਤੇ ਮੌਜੂਦ ਪਾਣੀ ਦਾ ਇੱਕ ਫ਼ੀਸਦੀ ਤੋਂ ਵੀ ਘੱਟ ਪੀਣ ਲਾਇਕ ਹੈ, ਬਾਕੀ ਸਮੁੰਦਰ  ਦੇ ਖਾਰੇ ਪਾਣੀ ਅਤੇ ਬਰਫ  ਦੇ ਰੂਪ ਵਿੱਚ ਜੰਮਿਆ ਹੋਇਆ ਹੈ।

ਇਹ ਵੀ ਪੜ੍ਹੋ : ਗੈਂਗਸਟਰ ਹਰਪ੍ਰੀਤ ਸਿੰਘ ਭਾਊ ਗ੍ਰਿਫਤਾਰ

ਨਿੱਤ ਸੂਰਜ ਦੀ ਗਰਮੀ ਨਾਲ ਕਰੀਬ ਇੱਕ ਖਰਬ ਟਨ ਪਾਣੀ ਭਾਫ਼ ਬਣਕੇ ਉੱਡ ਜਾਂਦਾ ਹੈ । ਸੰਸਾਰ ਦੇ ਕੁੱਲ ਉਪਲੱਬਧ ਪਾਣੀ ‘ਚੋਂ ਸਿਰਫ 0.08 ਫ਼ੀਸਦੀ ਹੀ ਪੀਣ ਲਈ ਉਪਲੱਬਧ ਹੈ। ਮਨੁੱਖੀ ਗਤੀਵਿਧੀਆਂ ਕੁਦਰਤ ਦੇ ਇਸ ਅਨਮੋਲ ਤੋਹਫੇ ਨੂੰ ਬੁਰੀ ਤਰ੍ਹਾਂ ਬਰਬਾਦ ਕਰ ਰਹੀਆਂ ਹਨ। ਵਿਸ਼ਵ ਬੈਂਕ ਦੀ ਇੱਕ ਰਿਪੋਰਟ ਅਨੁਸਾਰ ਏਸ਼ੀਆ ਅਤੇ ਪ੍ਰਸ਼ਾਂਤ ਖੇਤਰਾਂ ਵਿੱਚ ਕੁਦਰਤੀ ਵਸੀਲਿਆਂ ਨੂੰ ਸਭ ਤੋਂ ਜਿਆਦਾ ਦੋਹਣ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਇਸ ਸ਼ਤਾਬਦੀ ਵਿੱਚ ਪੂਰੇ ਸੰਸਾਰ ਵਿੱਚ ਪਾਣੀ ਦੀ ਕਮੀ ਹੋਵੇਗੀ। ਇੱਕ ਰਿਪੋਰਟ ਦੱਸਦੀ ਹੈ ਕਿ 2040 ਤੱਕ ਦੇਸ਼ ਵਿੱਚ ਪੀਣ ਵਾਲਾ ਪਾਣੀ ਖਤਮ ਹੋ ਜਾਵੇਗਾ । ਕੇਂਦਰ ਦੀ ਰਿਪੋਰਟ ਵੀ ਕਹਿ ਰਹੀ ਹੈ ਕਿ ਦੇਸ਼  ਦੇ 91 ਵੱਡੇ ਪਾਣੀ ਭੰਡਾਰਾਂ ਵਿੱਚ ਸਿਰਫ 22 ਫੀਸਦੀ ਪਾਣੀ ਬਚਿਆ ਹੈ । ਇਹ ਕੁੱਲ 34.08 ਅਰਬ ਘਣ ਮੀਟਰ ਦੇ ਬਰਾਬਰ ਬੈਠਦਾ ਹੈ । ਹਰ ਭਾਰਤੀ ਔਸਤਨ 90 ਲੀਟਰ ਪਾਣੀ ਰੋਜ਼ਾਨਾ ਵਰਤਦਾ ਹੈ।

ਦੇਸ਼ ਦੇ ਪੂਰਬ-ਉੱਤਰ ਰਾਜਾਂ ਵਿੱਚ ਪੀਣ ਵਾਲੇ ਪਾਣੀ ਦੀ ਉਪਲੱਬਧਤਾ ਗੰਭੀਰ  ਹਾਲਤ ਵਿੱਚ ਹੈ। ਅਸਮ ਵਿੱਚ ਸ਼ਹਿਰੀ ਆਬਾਦੀ ‘ਚੋਂ ਸਿਰਫ਼ 10 ਫੀਸਦੀ ਅਤੇ ਤਮਿਲਨਾਡੂ ਦੀ 50 ਫੀਸਦੀ ਆਬਾਦੀ ਨੂੰ ਹੀ ਪੀਣ ਵਾਲਾ ਪਾਣੀ ਉਪਲੱਬਧ ਹੈ । ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਕੁੱਝ ਹੋਰ ਰਾਜਾਂ ਵਿੱਚ ਕੇਰਲ, ਆਂਧਰ  ਪ੍ਰਦੇਸ਼ ,  ਬਿਹਾਰ ,  ਗੋਵਾ, ਰਾਜਸਥਾਨ,  ਪੱਛਮੀ ਬੰਗਾਲ , ਮੇਘਾਲਿਆ , ਮਿਜੋਰਮ, ਮਣੀਪੁਰ, ਤ੍ਰਿਪੁਰਾ ਅਤੇ ਸਿੱਕਮ ਸ਼ਾਮਲ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਗਵਰਨਰ ਦਾ ਮੁੱਖ ਮੰਤਰੀ ’ਤੇ ਪਲਟਵਾਰ, ਕਿਹਾ ਮੇਰੀ ਸਰਕਾਰ ਨਾ ਕਹਿਣ ਦਾ ਰਿਕਾਰਡ ਪੇਸ਼ ਕਰਨ ਮਾਨ

ਪਾਣੀ ਦੀ ਕਮੀ ਦੇ ਚਲਦੇ ਦੇਸ਼ ਵਿੱਚ ”ਵਾਟਰ ਟਰੇਨ” ਤੱਕ ਚੱਲ ਚੁੱਕੀ ਹੈ । ਦੇਸ਼ ਵਿੱਚ 2.65 ਲੱਖ ਪਿੰਡ ਅਜਿਹੇ ਹਨ, ਜਿਨ੍ਹਾਂ ਕੋਲ ਸੁਰੱਖਿਅਤ ਪੀਣ ਵਾਲਾ ਪਾਣੀ ਉਪਲੱਬਧ ਨਹੀਂ ਹੈ । ਆਜ਼ਾਦੀ ਦੇ ਸਮੇਂ ਅਜਿਹੇ 225 ਪਿੰਡ ਸਨ । ਜੇਕਰ ਪਾਣੀ ਦੀ ਅਹਿਮੀਅਤ ਸਮਝਣੀ ਹੋਵੇ ਤਾਂ ਉਨ੍ਹਾਂ ਲੋਕਾਂ ਤੋਂ ਪੁੱਛੋ ਜੋ ਰਾਤ ਭਰ ਜਾਗ ਕੇ ਪਾਣੀ ਦੀ ਇੱਕ-ਇੱਕ ਬੂੰਦ ਸੰਭਾਲਦੇ ਹਨ, ਜੋ ਲੋਕ ਪਾਣੀ ਦੀ ਭਾਲ ਵਿੱਚ ਮੀਲਾਂ ਦਾ ਸਫਰ ਤੈਅ ਕਰਦੇ ਹਨ । ਸਾਡੇ ਦੇਸ਼ ਦੀ 17 ਫੀਸਦੀ ਪੇਂਡੂ ਔਰਤਾਂ 1 ਕਿਲੋਮੀਟਰ ਤੋਂ ਜਿਆਦਾ ਦੂਰੋਂ ਪੀਣ ਵਾਲਾ ਪਾਣੀ ਢੋਹ ਕੇ ਲਿਆਉਂਦੀਆਂ ਹਨ।

ਵਾਹਨ ਧੁਆਈ ਵਿੱਚ ਬੇਕਾਰ ਰੁੜ੍ਹਨ ਵਾਲੇ ਮਿੱਠੇ ਪਾਣੀ ਦੀ ਬਰਬਾਦੀ ਨਾਲ ਪੂਰਾ ਸੰਸਾਰ ਚਿੰਤਤ ਹੈ । ਅਮਰੀਕਾ, ਆਸਟਰੇਲੀਆ,  ਸਪੇਨ, ਫ਼ਰਾਂਸ , ਇੰਡੋਨੇਸ਼ੀਆ, ਜਾਪਾਨ , ਮਲੇਸ਼ੀਆ , ਰੋਮਾਨੀਆ ਅਤੇ ਯੂਏਈ ਆਦਿ ਨੇ ਕਨੂੰਨ ਬਣਾਕੇ ਵਾਹਨ ਧੁਆਈ ਵਿੱਚ ਹੋਣ ਵਾਲੀ ਬਰਬਾਦੀ ਨੂੰ ਰੋਕਿਆ ਹੈ। ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਸਥਾਨਕ ਪ੍ਰਸ਼ਾਸਨ ਨੇ ਵਾਹਨ, ਘਰ ਧੁਆਈ ਅਤੇ ਬਾਗਬਾਨੀ ‘ਤੇ ਖਰਚ ਹੋਣ ਵਾਲੇ ਪਾਣੀ ਦੀ ਬਰਬਾਦੀ ‘ਤੇ ਰੋਕ ਲਾਉਣ ਦੀ ਦਿਸ਼ਾ ਵਿੱਚ ਕਦਮ ਚੁੱਕਦੇ ਹੋਏ ਸਵੇਰ ਦੇ ਸਮੇਂ ਧੁਆਈ ਦੇ ਕੰਮਾਂ ‘ਤੇ ਰੋਕ ਲਾਉਣ ਦਾ ਪ੍ਰਯੋਗ ਕੀਤਾ ਸੀ, ਜੋ ਕਾਫ਼ੀ ਹੱਦ ਤੱਕ ਸਫਲ ਰਿਹਾ । ਦੱਖਣ ਭਾਰਤ ਵਿੱਚ ਕੁੱਝ ਸਮਾਜਸੇਵੀ ਅਤੇ ਸਮਾਜਿਕ ਸੰਗਠਨ ਵਾਹਨਾਂ ਦੀ ਧੁਆਈ ‘ਚ ਖਰਚ ਹੋਣ ਵਾਲੇ ਪਾਣੀ ਦੇ ਨੁਕਸਾਨ ਅਤੇ ਉਸ ਤੋਂ ਹੋਣ ਵਾਲੇ ਪਾਣੀ ਪ੍ਰਦੂਸ਼ਣ ਨੂੰ ਰੋਕਣ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ : ਸੁਨਿਆਰੇ ਨੂੰ ਗੋਲੀ ਮਾਰ ਸੋਨਾ ਲੈ ਕੇ ਲੁਟੇਰੇ ਫਰਾਰ

ਪਰ ਦੇਸ਼ ਵਿੱਚ ਵਿਆਪਕ ਤੌਰ ‘ਤੇ ਇਸ ਦਿਸ਼ਾ ਵਿੱਚ ਕੋਈ ਬਹੁਤੀਆਂ ਕੋਸ਼ਿਸ਼ਾਂ ਜਾਂ ਅਭਿਆਨ ਨਹੀਂ ਚੱਲ ਰਿਹਾ ਹੈ । ਦਿੱਲੀ ਵਿੱਚ ਪਾਣੀ ਦੀ ਕਿੱਲਤ ਦੀ ਮੁੱਖ ਵਜ੍ਹਾ ਹੈ ਵਾਹਨਾਂ ਦੀ ਸਫਾਈ ਵਿੱਚ ਪਾਣੀ ਦੀ ਬਰਬਾਦੀ। ਇੱਕ ਅਨੁਮਾਨ ਮੁਤਾਬਕ ਸਾਡੇ ਇੱਥੇ ਘੱਟੋ-ਘੱਟ ਪੰਜ ਕਰੋੜ ਲੀਟਰ ਪਾਣੀ ਕਾਰ, ਬੱਸ, ਟੈਕਸੀ ਅਤੇ ਦੋ ਪਹੀਆ ਵਾਹਨਾਂ ਦੀ ਸਫਾਈ ਵਿੱਚ ਬਰਬਾਦ ਹੋ ਜਾਂਦਾ ਹੈ ਜਦੋਂ ਕਿ ਅਮਰੀਕਾ ਵਰਗੇ ਦੇਸ਼ਾਂ ਵਿੱਚ ਜਿੱਥੇ ਕਾਰਾਂ ਦੀ ਗਿਣਤੀ ਭਾਰਤ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ।

ਕਾਰਾਂ ਦੀ ਸਫਾਈ ਵਿੱਚ ਪਾਣੀ ਦਾ ਘੱਟ ਤੋਂ ਘੱਟ ਇਸਤੇਮਾਲ ਹੁੰਦਾ ਹੈ।ਰਾਜਧਾਨੀ ਸਮੇਤ ਦੇਸ਼  ਦੇ ਤਮਾਮ ਹਿੱਸਿਆਂ ਵਿੱਚ ਪਾਣੀ  ਦੇ ਵਧਦੇ ਸੰਕਟ ਦੀ ਵੱਡੀ ਵਜ੍ਹਾ ਪਾਣੀ ਦੀ ਬਬਾਰਦੀ ਹੈ । ਵਾਹਨ ਧੁਆਈ ਸਮੇਂ ਪਾਣੀ  ਦੇ ਨਾਲ ਰੁੜ੍ਹਨ ਵਾਲੇ ਤੇਲ, ਡੀਜ਼ਲ, ਗਰੀਸ ਨਾਲ ਹੋਣ ਵਾਲੇ ਪਾਣੀ ਅਤੇ ਭੋਇੰ-ਪ੍ਰਦੂਸ਼ਣ ਦੀ ਰੋਕਥਾਮ ਲਈ ਗੰਦਗੀ ਨਿਪਟਾਰਾ ਪਲਾਂਟ ਦਾ ਕੋਈ ਪ੍ਰਬੰਧ ਗਿਣੇ-ਚੁਣੇ ਸਰਵਿਸ ਸੈਂਟਰਾਂ ‘ਤੇ ਹੀ ਉਪਲੱਬਧ ਹੈ । ਗਲੀ-ਮੁਹੱਲੇ ਵਿੱਚ ਖੁੱਲ੍ਹੇ ਸਰਵਿਸ ਅਤੇ ਧੁਆਈ ਸੈਂਟਰਾਂ ਵਿੱਚ ਗੰਦਗੀ ਨਿਪਟਾਰਾ ਪਲਾਂਟ ਦੀ ਗੱਲ ਸੋਚਣਾ ਵੀ ਵਿਅਰਥ ਹੈ।

ਇਹ ਵੀ ਪੜ੍ਹੋ : ਆਖਰ ਪੈਣ ਲੱਗਿਆ ਇਸ ਇਲਾਕੇ ਦੇ ਲੋਕਾਂ ਦੀਆਂ ਆਸਾਂ ਨੂੰ ਬੂਰ!

ਵਿਕਸਿਤ ਦੇਸ਼ਾਂ ਵਿੱਚ ਵਾਹਨ ਧੋਣ ਦੀਆਂ ਉੱਨਤ ਤਕਨੀਕਾਂ ਪ੍ਰਯੋਗ ਵਿੱਚ ਲਿਆਂਦੀਆਂ ਜਾ ਰਹੀਆਂ ਹਨ । ਦੇਸ਼ ਦੇ ਚੋਣਵੇਂ ਸ਼ਹਿਰਾਂ ਵਿੱਚ ਘੱਟ ਪਾਣੀ ਦੇ ਖਰਚ ਵਾਲੀ ਧੁਆਈ ਤਕਨੀਕ ਖਾਸਕਰ ਚਾਰ ਪਹੀਆ ਵਾਹਨਾਂ ਦੀ ਧੁਆਈ ਵਿੱਚ ਇਸਤੇਮਾਲ ਹੋ ਰਹੀ ਹੈ । ਪਰ ਫਿਲਹਾਲ ਇਹ ਸਹੂਲਤ ਗਿਣੇ-ਚੁਣੇ ਸ਼ਹਿਰਾਂ ਵਿੱਚ ਕਾਫ਼ੀ ਘੱਟ ਗਿਣਤੀ ਵਿੱਚ ਹੀ ਉਪਲੱਬਧ ਹੈ । ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਪਾਈਪ ਨਾਲ ਕਾਰ ਧੋਣ ਵਿੱਚ ਇੱਕ ਵਾਰ ਵਿੱਚ ਡੇਢ ਸੌ ਤੋਂ ਦੋ ਸੌ ਲੀਟਰ ਪਾਣੀ ਖਰਚ ਹੁੰਦਾ ਹੈ । ਜਦੋਂ ਕਿ ਬਾਲਟੀ ਵਿੱਚ ਪਾਣੀ ਲੈ ਕੇ ਕਾਰ ਸਾਫ਼ ਕਰੋ, ਤਾਂ ਸਿਰਫ਼ 20 ਲੀਟਰ ਖਰਚ ਹੋਵੇਗਾ । ਭਾਵ ਹਰ ਵਾਰ ਤੁਸੀਂ ਕਰੀਬ 130 ਲੀਟਰ ਤੋਂ ਜ਼ਿਆਦਾ ਪਾਣੀ ਬਚਾ ਸਕਦੇ ਹੋ। ਪਰ ਜਿਆਦਾਤਰ ਲੋਕਾਂ ਨੂੰ ਪਾਈਪ ਨਾਲ ਵਾਹਨ ਧੋਣਾ ਹੀ ਪਸੰਦ ਹੁੰਦਾ ਹੈ।