Punjab Drug Crisis - Sach Kahoon Punjabi

BJP Punjab News: ਪੰਜਾਬ ’ਚ ਨਸ਼ਾ ਸਭ ਤੋਂ ਵੱਡਾ ਸੰਕਟ, ਭਾਜਪਾ ਸਰਕਾਰ ਬਣਦੇ ਹੀ ਤਸਕਰ ਪੰਜਾਬ ਛੱਡ ਜਾਣਗੇ: ਮੁੱਖ ਮੰਤਰੀ ਸੈਣੀ
BJP Punjab News:

BJP Punjab News: ਪੰਜਾਬ ’ਚ ਨਸ਼ਾ ਸਭ ਤੋਂ ਵੱਡਾ ਸੰਕਟ, ਭਾਜਪਾ ਸਰਕਾਰ ਬਣਦੇ ਹੀ ਤਸਕਰ ਪੰਜਾਬ ਛੱਡ ਜਾਣਗੇ: ਮੁੱਖ ਮੰਤਰੀ ਸੈਣੀ

ਚੰਡੀਗੜ੍ਹ, (ਸੱਚ ਕਹੂੰ ਨਿਊਜ਼/ਹਿੰ.ਸ.)। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੰਜਾਬ ਵਿੱਚ ਵਧ ਰਹੇ ਨਸ਼ੇ ਨੂੰ ਸਭ ਤੋਂ ਵੱਡਾ ਸੰਕਟ ਦੱਸਦਿਆਂ ਕਿਹਾ ਕਿ ਨਸ਼ੇ ਕਾਰਨ ਅਨੇਕਾਂ ਪਰਿਵਾਰ ਬਰਬਾਦ ਹੋ ਰਹੇ ਹਨ ਅਤੇ ਨੌਜਵਾਨ ਪੀੜ੍ਹੀ ਇਸ ਦੀ ਗ੍ਰਿਫ਼ਤ ਵਿੱਚ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਅਜਿਹੇ ਲੋਕ ਪੰਜਾਬ ਛੱਡਣ ਲਈ ਮਜ਼ਬੂਰ ਹੋ ਜਾਣਗੇ।

ਨਾਇਬ ਸਿੰਘ ਸੈਣੀ ਐਤਵਾਰ ਨੂੰ ਲੁਧਿਆਣਾ ਵਿੱਚ ਧਾਨਕ ਸਮਾਜ ਵੱਲੋਂ ਸੰਤ ਕਬੀਰ ਜੀ ਦੇ 628ਵੇਂ ਪ੍ਰਗਟ ਦਿਵਸ ਮੌਕੇ ਕਰਵਾਏ ਗਏ ਰਾਜ ਪੱਧਰੀ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਲੁਧਿਆਣਾ ਵਿੱਚ ਸੰਤ ਕਬੀਰ ਭਵਨ ਬਣਾਉਣ ਦਾ ਐਲਾਨ ਕੀਤਾ ਅਤੇ ਇਸ ਲਈ 11 ਲੱਖ ਰੁਪਏ ਦੀ ਰਕਮ ਦੇਣ ਦਾ ਵੀ ਐਲਾਨ ਕੀਤਾ। ਮੁੱਖ ਮੰਤਰੀ ਨੇ ਸੰਤ ਕਬੀਰ ਦਾਸ ਜੀ ਨੂੰ ਨਮਨ ਕਰਦਿਆਂ ਕਿਹਾ ਕਿ ਸੰਤ ਕਬੀਰ ਨੇ ਉਸ ਸਮੇਂ ਸਮਾਜ ਨੂੰ ਨਵੀਂ ਦਿਸ਼ਾ ਦਿੱਤੀ ਜਦੋਂ ਲੋਕ ਅੰਧਵਿਸ਼ਵਾਸ, ਪਾਖੰਡ, ਛੂਤ-ਛਾਤ ਅਤੇ ਰੂੜੀਵਾਦੀ ਸੋਚ ਵਿੱਚ ਫਸੇ ਹੋਏ ਸਨ। ਉਨ੍ਹਾਂ ਕਿਹਾ ਕਿ ਸੰਤ ਕਬੀਰ ਦੀ ਬਾਣੀ ਨੇ ਮਨੁੱਖਤਾ, ਬਰਾਬਰੀ ਅਤੇ ਸਮਾਜਿਕ ਏਕਤਾ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਸੰਤ ਕਬੀਰ ਦਾਸ ਜੀ ਭਾਰਤ ਦੇ ਮਹਾਨ ਸਮਾਜ ਸੁਧਾਰਕ ਸਨ, ਜਿਨ੍ਹਾਂ ਨੇ ਧਰਮ ਦੇ ਨਾਂ ’ਤੇ ਫੈਲੀਆਂ ਕੁਰੀਤੀਆਂ ਦਾ ਵਿਰੋਧ ਕੀਤਾ ਅਤੇ ਲੋਕਾਂ ਨੂੰ ਸੱਚ, ਇਨਸਾਨੀਅਤ ਅਤੇ ਸਮਰਸਤਾ ਦਾ ਰਾਹ ਦਿਖਾਇਆ।

ਇਹ ਵੀ ਪੜ੍ਹੋ: Congress Uttarakhand News: ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ’ਚ ਜੁੱਟੀ ਕਾਂਗਰਸ

ਉਨ੍ਹਾਂ ਹਰਿਆਣਾ ਸਰਕਾਰ ਦੀਆਂ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਗਰੀਬ ਪਰਿਵਾਰਾਂ ਨੂੰ ਪਲਾਟਾਂ ਦਾ ਕਬਜ਼ਾ ਦਿਵਾਉਣ, ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਕਾਨ ਬਣਾਉਣ, ਸ਼ਹਿਰੀ ਖੇਤਰਾਂ ਵਿੱਚ ਪਲਾਟ ਅਤੇ ਫਲੈਟ ਦੇਣ ਸਮੇਤ ਕਈ ਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਔਰਤਾਂ ਲਈ ਲਾਡੋ ਲਕਸ਼ਮੀ ਯੋਜਨਾ, ਸਸਤੇ ਗੈਸ ਸਿਲੰਡਰ ਅਤੇ ਆਯੁਸ਼ਮਾਨ ਯੋਜਨਾ ਵਰਗੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।

ਪੰਜਾਬ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਨਾਇਬ ਸਿੰਘ ਸੈਣੀ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿੱਚ ਅਸਫਲ ਰਹੀ ਹੈ ਅਤੇ ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਬਣਨ ’ਤੇ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਦਿੱਤੇ ਜਾਣਗੇ। ਇਸ ਮੌਕੇ ਸਤੀਸ਼ ਖੁੰਡੀਆ, ਪ੍ਰੋ. ਜੈਨਾਰਾਇਣ, ਜ਼ਿਲ੍ਹਾ ਪ੍ਰਧਾਨ ਰਣਜੀਤ ਧੀਮਾਨ, ਪ੍ਰਦੇਸ਼ ਜਨਰਲ ਸਕੱਤਰ ਅਨਿਲ ਸਰੀਨ, ਸਾਬਕਾ ਸੰਸਦ ਮੈਂਬਰ ਅਮਰੀਕ ਸਿੰਘ, ਰਾਖੀ ਅਗਰਵਾਲ, ਡਾ. ਕਨਿਕਾ ਜਿੰਦਲ ਸਮੇਤ ਕਈ ਪਾਰਟੀ ਆਗੂ ਅਤੇ ਨਾਗਰਿਕ ਮੌਜ਼ੂਦ ਸਨ।

Tragic Incident News: ਨਸ਼ੇ ਦੀ ਓਵਰਡੋਜ਼ ਨੇ ਨੌਜਵਾਨ ਦੀ ਜਾਨ ਲਈ, ਪਰਿਵਾਰ ਦਾ ਰੋ-ਰੋ ਕੇ ਬੁਰਾ
Tragic Incident News: (ਰਵੀਪਾਲ) ਦੋਦਾ। ਹਲਕਾ ਗਿੱਦੜਬਾਹਾ ਦੇ ਪਿੰਡ ਹਰੀਕੇ ਕਲਾਂ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਪਿੰਡ ਵਾਸੀਆਂ ਨੇ ਦੱਸਿਆਂ ਕਿ ਮ੍ਰਿਤਕ ਮਨਪ੍ਰੀਤ ਸਿੰਘ  ਉਰਫ਼ ਕਾਕਾ (32)  ਪੁੱਤਰ ਸੂਬਾ ਸਿੰਘ ਜੋ ਕਿ ਨਸ਼ੇ ਵੇਚਣ ਵਾਲਿਆਂ ਦੇ ਘਰ ਨੇੜੇ ਓਵਰਡੋਜ਼ ਟੀਕਾ ਲਗਾ ਕੇ ਮੌਤ ਹੋਈ ਹੈ, ਜਿਸ ਦੇ ਟੀਕੇ ਦੀ ਸੂਈ ਸਰੀਰ ’ਚ ਲੱਗੀ ਲਗਾਈ ਰਹਿ ਗਈ। ਪਿੰਡ ਵਾਸੀਆਂ ਨੇ ਦੱਸਿਆਂ ਕਿ ਪੀੜਤ ਪਰਿਵਾਰ ਦੇ ਘਰ ਦਾ ਚਿਰਾਗ ਬੁੱਝ ਜਾਣ ਕਰਕੇ ਡੂੰਘਾ ਸਦਮਾ ਲੱਗਾ ਹੈ, ਕਿਉਂਕਿ ਮ੍ਰਿਤਕ ਨੌਜਵਾਨ ਬੀ.ਏ ਪੜ੍ਹਿਆ-ਲਿਖਿਆ ਤੇ ਡਿਗਰੀ ਪ੍ਰਾਪਤ ਸੀ।

ਇਹ ਵੀ ਪੜ੍ਹੋ: Canada News: ਲੁਧਿਆਣਾ ਦੀ ਨੌਜਵਾਨ ਲੜਕੀ ਦੀ ਕੈਨੇਡਾ ’ਚ ਸ਼ੱਕੀ ਹਾਲਾਤਾਂ ’ਚ ਮੌਤ

ਉਨਾਂ ਮੰਗ ਕੀਤੀ ਕਿ ਨਸ਼ੇ ਵੇਚਣ ਵਾਲਿਆਂ ’ਤੇ ਅਮਲੀ ਤੌਰ ਸਖ਼ਤੀ ਵਰਤੀ ਕੇ ਮਾਮਲਾ ਦਰਜ ਕੀਤਾ ਜਾਵੇ ਤਾਂ ਜੋ ਕਿਸੇ ਹੋਰ ਘਰ ਦਾ ਚਿਰਾਗ ਨਾ ਬੁੱਝੇ। ਪਰਿਵਾਰਕ ਮੈਂਬਰਾਂ ਨੇ ਦੱਸਿਆਂ ਮ੍ਰਿਤਕ ਨੌਜਵਾਨ ਦਾ ਸੰਸਕਾਰ ਕਰਨ ਦੀ ਬਜਾਏ ਲਾਸ਼ ਨੂੰ ਚਿੱਟਾ ਵੇਚਣ ਵਾਲਿਆ ਦੇ ਘਰ ਅੱਗੇ ਰੱਖ ਕੇ ਧਰਨਾ ਦਿੱਤਾ ਜਾ ਰਿਹਾ ਹੈ, ਜਦੋਂ ਤੱਕ ਇਨਸਾਫ ਨਹੀ ਮਿਲਦਾ ਸੰਸਕਾਰ ਨਹੀ ਕੀਤਾ ਜਾਵੇਗਾ। ਪੁਲਿਸ ਵੱਲੋਂ ਵੀ ਆਪਣੀ ਕਾਰਵਾਈ ਕੀਤੀ ਜਾ ਰਹੀ ਹੈ।

ਮ੍ਰਿਤਕ ਨੌਜਵਾਨ ਦੀ ਪੁਰਾਣੀ ਤਸਵੀਰ ।

Drug Free India Campaign: ਨਸ਼ਾ ਮੁਕਤ ਭਾਰਤ ਬਣਾਉਣ ਦੀ ਵੱਡੀ ਚੁਣੌਤੀ
‘ਅੰਤਰਰਾਸ਼ਟਰੀ ਨਸ਼ਾ ਤੇ ਨਸ਼ੀਲੇ ਪਦਾਰਥਾਂ ਰੋਕੂ ਦਿਵਸ’ ’ਤੇ ਵਿਸ਼ੇਸ਼

ਹਰ ਸਾਲ 26 ਜੂਨ ਨੂੰ ‘ਅੰਤਰਰਾਸ਼ਟਰੀ ਨਸ਼ਾ ਤੇ ਨਸ਼ੀਲੇ ਪਦਾਰਥਾਂ ਰੋਕੂ ਦਿਵਸ’ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਹੈ ਲੋਕਾਂ ਵਿੱਚ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਤੇ ਉਨ੍ਹਾਂ ਦੀ ਤਸਕਰੀ ਦੇ ਵਿਰੁੱਧ ਜਾਗਰੂਕਤਾ ਫੈਲਾਉਣਾ ਪਰ ਇਹ ਦਿਨ ਸਿਰਫ਼ ਰਸਮ ਬਣ ਕੇ ਨਾ ਰਹਿ ਜਾਵੇ, ਇਸ ਲਈ ਜ਼ਰੂਰੀ ਹੈ ਕਿ ਇਸ ਦੀਆਂ ਜੜ੍ਹਾਂ ਨੂੰ ਸਮਝੀਏ ਤੇ ਇਸ ਦਾ ਸੰਪੂਰਨ ਸਮਾਜਿਕ ਵਿਸ਼ਲੇਸ਼ਣ ਕਰੀਏ ਅੱਜ ਭਾਰਤ ਸਮੇਤ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਨਸ਼ੇ ਦੀ ਲਤ, ਖਾਸ ਕਰਕੇ ਨੌਜਵਾਨਾਂ ਵਿੱਚ ਇੱਕ ਮਹਾਂਮਾਰੀ ਦਾ ਰੂਪ ਲੈ ਚੱਕੀ ਹੈ ਹਾਲਾਤ ਇੰਨੇ ਚਿੰਤਾਜਨਕ ਹਨ ਕਿ ਹੁਣ ਨਸ਼ੇ ਦਾ ਰੁਝਾਨ ਸਿਰਫ ਸ਼ਹਿਰੀ ਕੇਂਦਰਾਂ ਤੱਕ ਸੀਮਤ ਨਹੀਂ ਰਿਹਾ। Drug Free India Campaign

ਇਹ ਖਬਰ ਵੀ ਪੜ੍ਹੋ : Teacher Scam Punjab: ਮੁੱਖ ਮੰਤਰੀ ਦਫ਼ਤਰ ਦਾ ਨਾਂਅ ਵਰਤ ਕੇ ਮੁੱਖ ਅਧਿਆਪਕਾਂ ਨਾਲ ਮਾਰੀ ਹਜ਼ਾਰਾਂ ਦੀ ਠੱਗੀ, ਮਾਮਲਾ ਦ…

ਸਗੋਂ ਇਹ ਹੌਲੀ-ਹੌਲੀ ਪਿੰਡਾਂ ਵਿੱਚ ਵੀ ਆਪਣੇ ਪੈਰ ਪਸਾਰ ਚੁੱਕਾ ਹੈ ਪਿੰਡਾਂ ਵਿੱਚ ਅਫੀਮ, ਗਾਂਜਾ, ਚਰਸ, ਸਮੈਕ ਜਿਹੇ ਨਸ਼ੀਲੇ ਪਦਾਰਥਾਂ ਦੇ ਨਾਲ-ਨਾਲ ਹੁਣ ਸਿੰਥੈਟਿਕ ਡਰੱਗਸ ਤੇ ਇੰਜੈਕਸ਼ਨ ਰਾਹੀਂ ਦਿੱਤੇ ਜਾਣ ਵਾਲੇ ਪਦਾਰਥਾਂ ਦਾ ਸੇਵਨ ਵੀ ਤੇਜੀ ਨਾਲ ਵਧ ਰਿਹਾ ਹੈ ਡਿਜ਼ੀਟਲ ਯੁੱਗ ਵਿੱਚ ਇੰਟਰਨੈੱਟ ਵੀ ਨਸ਼ੇ ਦੇ ਰੁਝਾਨ ਨੂੰ ਵਧਾਉਣ ਵਿੱਚ ਇੱਕ ਪ੍ਰਮੁੱਖ ਕਾਰਕ ਬਣ ਗਿਆ ਹੈ ਸੋਸ਼ਲ ਮੀਡੀਆ, ਆਨਲਾਈਨ ਪਲੇਟਫਾਰਮ ਤੇ ਡਾਰਕ ਵੈੱਬ ਰਾਹੀਂ ਨਸ਼ੀਲੇ ਪਦਾਰਥਾਂ ਤੱਕ ਨੌਜਵਾਨਾਂ ਦੀ ਪਹੁੰਚ ਪਹਿਲਾਂ ਤੋਂ ਕਿਤੇ ਸੌਖੀ ਹੋ ਗਈ ਹੈ ਹਾਲੀਆ ਰਿਪੋਰਟਾਂ ਅਨੁਸਾਰ ਭਾਰਤ ਵਿੱਚ ਨਸ਼ਾ ਕਰਨ ਵਾਲੇ ਲੋਕਾਂ ਵਿੱਚ ਲਗਭਗ 40 ਫੀਸਦੀ ਕਾਲਜ ਦੇ ਵਿਦਿਆਰਥੀ ਹਨ।

ਇਨ੍ਹਾਂ ਵਿੱਚ ਲੜਕੀਆਂ ਦੀ ਹਿੱਸੇਦਾਰੀ ਵੀ ਘੱਟ ਨਹੀਂ

ਇਨ੍ਹਾਂ ਵਿੱਚ ਲੜਕੀਆਂ ਦੀ ਹਿੱਸੇਦਾਰੀ ਵੀ ਘੱਟ ਨਹੀਂ ਹੈ ਅਸਲ ’ਚ ਕਈ ਕਾਲਜਾਂ ਤੇ ਸਕੂਲਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਉਪਲੱਬਧਤਾ ਇੰਨੀ ਸੌਖੀ ਹੋ ਗਈ ਹੈ ਕਿ ਵਿਦਿਆਰਥੀ ਤੇ ਵਿਦਿਆਰਥਣਾਂ ਜਾਂ ਤਾਂ ਦਬਾਅ ਵਿੱਚ ਜਾਂ ਦਿਖਾਵੇ ਦੇ ਚੱਕਰ ਵਿੱਚ ਨਸ਼ੇ ਵੱਲ ਖਿੱਚੇ ਜਾਂਦੇ ਹਨ ਮਾਨਸਿਕ ਤਣਾਅ, ਪਰਿਵਾਰਕ ਤਣਾਅ, ਪੜ੍ਹਾਈ ਦਾ ਦਬਾਅ ਜਾਂ ਆਤਮ-ਵਿਸ਼ਵਾਸ ਦੀ ਕਮੀ ਵਰਗੀਆਂ ਸਥਿਤੀਆਂ ਵੀ ਕਈ ਵਾਰ ਨੌਜਵਾਨਾਂ ਨੂੰ ਇਸ ਦਲਦਲ ਵਿੱਚ ਧੱਕ ਦਿੰਦੀਆਂ ਹਨ ਨਸ਼ੀਲੇ ਪਦਾਰਥਾਂ ਦਾ ਸੇਵਨ ਹੌਲੀ-ਹੌਲੀ ਨਾ ਸਿਰਫ਼ ਸਰੀਰ ਨੂੰ ਖੋਖਲਾ ਕਰਦਾ ਹੈ ਸਗੋਂ ਇਹ ਵਿਅਕਤੀ ਦੀ ਰਚਨਾਤਮਕ, ਉਤਪਾਦਕਤਾ ਤੇ ਫੈਸਲਾ ਕਰਨ ਦੀ ਸਮਰੱਥਾ ਨੂੰ ਵੀ ਖ਼ਤਮ ਕਰ ਦਿੰਦਾ ਹੈ।

ਨਸ਼ਾ ਵਿਅਕਤੀ ਦੀ ਸੋਚਣ-ਸਮਝਣ ਦੀ ਸਮਰੱਥਾ ਨੂੰ ਘੱਟ ਕਰ ਦਿੰਦਾ ਹੈ

ਇੱਕ ਵਾਰ ਲੱਤ ਲੱਗਣ ਤੋਂ ਬਾਅਦ ਵਿਅਕਤੀ ਖੁਦ ਨੂੰ ਉਸ ਤੋਂ ਬਿਨਾ ਬੇਵੱਸ ਮਹਿਸੂਸ ਕਰਨਾ ਸ਼ੁਰੂ ਕਰਨ ਲੱਗਦਾ ਹੈ ਇਹੀ ਨਹੀਂ, ਉਹ ਪਹਿਲਾਂ ਵਰਗਾ ਪ੍ਰਭਾਵ ਪਾਉਣ ਲਈ ਲਗਾਤਾਰ ਮਾਤਰਾ ਵਧਾਉਂਦਾ ਜਾਂਦਾ ਹੈ ਜਿਸ ਨਾਲ ਉਹ ਪੂਰੀ ਤਰ੍ਹਾਂ ਇਸ ਦਾ ਗੁਲਾਮ ਬਣ ਜਾਂਦਾ ਹੈ ਕੁਝ ਮਿੱਥਾਂ ਵੀ ਇਸ ਲੱਤ ਨੂੰ ਹੱਲਾਸ਼ੇਰੀ ਦਿੰਦੀਆਂ ਹਨ ਜਿਵੇਂ ਕਿ ਨਸ਼ੇ ਨਾਲ ਕਲਪਨਾਸ਼ੀਲਤਾ ਵਧਦੀ ਹੈ, ਇਕਾਗਰਤਾ ਵਿੱਚ ਸੁਧਾਰ ਹੁੰਦਾ ਹੈ ਪਰ ਹਕੀਕਤ ਇਹ ਹੈ ਕਿ ਨਸ਼ਾ ਵਿਅਕਤੀ ਦੀ ਸੋਚਣ-ਸਮਝਣ ਦੀ ਸਮਰੱਥਾ ਨੂੰ ਘੱਟ ਕਰ ਦਿੰਦਾ ਹੈ ਤੇ ਉਸ ਦੇ ਸਰੀਰਕ ਤੇ ਮਾਨਸਿਕ ਸੰਤੁਲਨ ਨੂੰ ਬੁਰੀ ਤਰ੍ਹਾਂ ਵਿਗਾੜ ਦਿੰਦਾ ਹੈ। Drug Free India Campaign

ਨਸ਼ਿਆਂ ਦਾ ਵਪਾਰ ਵਿਸ਼ਵ ਦੀ ਕਾਲੀ ਆਰਥਿਕਤਾ ਦਾ ਲਗਭਗ 15 ਫੀਸਦੀ ਹਿੱਸਾ

ਸਰੀਰਕ ਲੱਛਣਾਂ ਦੀ ਗੱਲ ਕਰੀਏ ਤਾਂ ਨਸ਼ੀਲੇ ਪਦਾਰਥਾਂ ਦੇ ਆਦੀ ਵਿਅਕਤੀ ’ਚ ਭੁੱਖ ਦੀ ਘਾਟ, ਭਾਰ ਘਟਣਾ, ਲਾਲ ਜਾਂ ਸੁੱਜੀਆਂ ਅੱਖਾਂ, ਨੀਂਦ ਨਾ ਆਉਣਾ, ਚਿੜਚਿੜਾਪਨ, ਉਦਾਸੀ, ਥਕਾਵਟ ਅਤੇ ਸਮਾਜਿਕ ਉਦਾਸੀਨਤਾ ਵਰਗੇ ਲੱਛਣ ਆਮ ਹੋ ਜਾਂਦੇ ਹਨ। ਜੋ ਲੋਕ ਟੀਕੇ ਰਾਹੀਂ ਨਸ਼ਾ ਕਰਦੇ ਹਨ ਉਹ ਏਡਜ਼ ਵਰਗੀਆਂ ਜਾਨਲੇਵਾ ਬਿਮਾਰੀਆਂ ਦਾ ਵੀ ਸ਼ਿਕਾਰ ਹੋ ਜਾਂਦੇ ਹਨ। ਨਸ਼ਿਆਂ ਦਾ ਵਪਾਰ ਵਿਸ਼ਵ ਦੀ ਕਾਲੀ ਆਰਥਿਕਤਾ ਦਾ ਲਗਭਗ 15 ਫੀਸਦੀ ਹਿੱਸਾ ਹੈ। ਇਹ ਗੈਰ-ਕਾਨੂੰਨੀ ਵਪਾਰ ਨਾ ਸਿਰਫ਼ ਮੁਨਾਫ਼ੇ ਦਾ ਸਰੋਤ ਹੈ ਸਗੋਂ ਇਹ ਅੱਤਵਾਦ, ਸੰਗਠਿਤ ਅਪਰਾਧ ਤੇ ਮਨੀ ਲਾਂਡਰਿੰਗ ਵਰਗੇ ਗੰਭੀਰ ਅਪਰਾਧਾਂ ਨਾਲ ਵੀ ਜੁੜਿਆ ਹੋਇਆ ਹੈ।

ਇਸ ਸੰਕਟ ਨਾਲ ਨਜਿੱਠਣਾ ਸਿਰਫ ਸਰਕਾਰ ਜਾਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦਾ ਕੰਮ ਨਹੀਂ ਹੈ

ਨਸ਼ਿਆਂ ਤੋਂ ਪ੍ਰਾਪਤ ਪੈਸੇ ਦੀ ਵਰਤੋਂ ਕਈ ਵਾਰ ਅੱਤਵਾਦੀ ਗਤੀਵਿਧੀਆਂ ਨੂੰ ਵਿੱਤ ਸਹਾਇਤਾ ਲਈ ਵੀ ਕੀਤੀ ਜਾਂਦੀ ਹੈ। ਭਾਰਤ ਵਿੱਚ ਨਸ਼ੇ ਖਿਲਾਫ ਹੋਰ ਦੇਸ਼ਾਂ ਦੀ ਤੁਲਨਾ ਵਿੱਚ ਸਖਤ ਕਾਨੂੰਨ ਹਨ ਐੱਨਡੀਪੀਐੱਸ ਐਕਟ (1985) ਵਰਗੇ ਸਖ਼ਤ ਕਾਨੂੰਨ ਨਸ਼ੀਲੇ ਪਦਾਰਥਾਂ ਦੇ ਨਿਰਮਾਣ, ਤਸਕਰੀ ਅਤੇ ਸੇਵਨ ਵਿਰੁੱਧ ਬਣਾਏ ਗਏ ਹਨ ਪਰ ਕਾਨੂੰਨੀ ਖਾਮੀਆਂ ਅਤੇ ਭ੍ਰਿਸ਼ਟਾਚਾਰ ਦੇ ਚੱਲਦੇ ਦੋਸ਼ੀ ਅਕਸਰ ਬਚ ਜਾਂਦੇ ਹਨ। ਪੁਲਿਸ, ਸੀਮਾ ਸੁਰੱਖਿਆ ਬਲ ਤੇ ਨਾਰਕੋਟਿਕਸ ਬਿਊਰੋ ਦੀ ਸਖ਼ਤੀ ਦੇ ਬਾਵਜ਼ੂਦ, ਤਸਕਰਾਂ ਦੀਆਂ ਗਤੀਵਿਧੀਆਂ ਨੂੰ ਪੂਰੀ ਤਰ੍ਹਾਂ ਰੋਕਣਾ ਸੰਭਵ ਨਹੀਂ ਹੋਇਆ ਹੈ। ਇਸ ਸੰਕਟ ਨਾਲ ਨਜਿੱਠਣਾ ਸਿਰਫ ਸਰਕਾਰ ਜਾਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦਾ ਕੰਮ ਨਹੀਂ ਹੈ। ਸਮਾਜ ਦੀ ਵੀ ਇਸ ਵਿੱਚ ਬਰਾਬਰ ਦੀ ਭੂਮਿਕਾ ਹੈ ਪਰਿਵਾਰਾਂ ਨੂੰ ਚਾਹੀਦਾ ਹੈ। Drug Free India Campaign

ਕਿ ਉਹ ਬੱਚਿਆਂ ਦੇ ਵਿਹਾਰ ਤੇ ਰੁਟੀਨ ’ਤੇ ਨਜ਼ਰ ਰੱਖਣ ਸਕੂਲ ਕਾਲਜਾਂ ਵਿੱਚ ਕਾਉਂਸਲੰਗ, ਜਾਗਰੂਕਤਾ ਅਭਿਆਨ, ਖੇਡਾਂ ਤੇ ਰਚਨਾਤਮਕ ਗਤੀਵਿਧੀਆਂ ਨੂੰ ਹੱਲਾਸ਼ੇਰੀ ਦੇ ਕੇ ਵਿਦਿਆਰਥੀਆਂ ਨੂੰ ਸਕਾਰਾਤਮਕ ਦਿਸ਼ਾ ਦਿੱਤੀ ਜਾ ਸਕਦੀ ਹੈ ਐੱਨਜੀਓ, ਧਾਰਮਿਕ ਸੰਸਥਾਨ ਤੇ ਮੀਡੀਆ ਨੂੰ ਵੀ ਇਸ ਦਿਸ਼ਾ ਵਿੱਚ ਸਰਗਰਮ ਭੂਮਿਕਾ ਨਿਭਾਉਣੀ ਚਾਹੀਦੀ ਹੈ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣ ਲਈ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਅਜਿਹੀ ਪਰਵਰਿਸ਼ ਦਿੱਤੀ ਜਾਵੇ, ਜਿੱਥੇ ਉਹ ਆਪਣੇ ਆਤਮ-ਵਿਸ਼ਵਾਸ।

Dera Sacha Sauda ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਨਸ਼ੇ ਦੀ ਲਤ ਨੂੰ ਖ਼ਤਮ ਕਰਨ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ

ਹੁਨਰ ਤੇ ਟੀਚੇ ਵੱਲ ਵਧ ਸਕਣ, ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਨਸ਼ੇ ਦੀ ਲਤ ਨੂੰ ਖ਼ਤਮ ਕਰਨ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਰਿਹਾ ਹੈ। ਆਪ ਜੀ ਅਧਿਆਤਮ ਦੇ ਜ਼ਰੀਏ ਉਹ ਲੱਖਾਂ ਲੋਕਾਂ ਨੂੰ ਨਸ਼ਾ ਮੁਕਤ ਕਰ ਚੁੱਕੇ ਹਨ ਪੂਜਨੀਕ ਗੁਰੂ ਜੀ ਵੱਲੋਂ ਚਲਾਈ ਗਈ ‘ਡੈਪਥ ਮੁਹਿੰਮ’ ਦੇ ਅੰਤਰਗਤ ਹੁਣ ਤੱਕ ਕਰੋੜਾਂ ਲੋਕ ਨਸ਼ਾ ਛੱਡ ਚੁੱਕੇ ਹਨ, ਅਤੇ ਆਮ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਣਾ ਦਿੱਤੀ ਜਾਂਦੀ ਹੈ ਆਪ ਜੀ ਦੇ ਬਚਨਾਂ ਤੇ ਸਤਿਸੰਗਾਂ ਦੇ ਪ੍ਰਭਾਵ ਨਾਲ ਨੌਜਵਾਨ ਨਸ਼ਾ ਛੱਡ ਕੇ ਇੱਕ ਸਕਾਰਾਤਮਕ ਜੀਵਨ ਵੱਲ ਵਧ ਰਹੇ ਹਨ। Drug Free India Campaign

ਇਹੀ ਨਹੀਂ, ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨਸ਼ਾ ਤਿਆਗਣ ਵਾਲੇ ਵਿਅਕਤੀਆਂ ਨੂੰ ਪੌਸ਼ਟਿਕ ਆਹਾਰ ਦੀਆਂ ਕਿੱਟਾਂ ਵੰਡ ਕੇ ਉਨ੍ਹਾਂ ਦੀ ਸਰੀਰਕ ਤੇ ਮਾਨਸਿਕ ਸਿਹਤ ਨੂੰ ਬਹਾਲ ਕਰਨ ਵਿੱਚ ਸਹਿਯੋਗ ਕਰਦੀ ਹੈ ਇਹ ਸੇਵਾ ਭਾਵ ਤੇ ਸਮਾਜਿਕ ਜਾਗਰੂਕਤਾ ਦਾ ਅਦਭੁੱਤ ਉਦਾਹਰਨ ਹੈ ਜੋ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਦੀ ਦਿਸ਼ਾ ਵਿਚ ਇੱਕ ਠੋਸ ਪਹਿਲ ਹੈ ਨਸ਼ੇ ਖਿਲਾਫ਼ ਇਹ ਲੜਾਈ ਕਾਨੂੰਨ ਦੇ ਨਾਲ-ਨਾਲ ਨੈਤਿਕ ਤੇ ਸਮਾਜਿਕ ਪੱਧਰ ’ਤੇ ਲੜੀ ਜਾਣੀ ਚਾਹੀਦੀ ਹੈ, ਤਾਂ ਹੀ ਅਸੀਂ ਇੱਕ ਸਿਹਤਮੰਦ, ਮਜ਼ਬੂਤ ਅਤੇ ਸਵੈ-ਨਿਰਭਰ ਭਾਰਤ ਦੇ ਸੁਫ਼ਨੇ ਨੂੰ ਸਾਕਾਰ ਕਰ ਸਕਾਂਗੇ। Drug Free India Campaign

(ਇਹ ਲੇਖਕ ਦੇ ਆਪਣੇ ਵਿਚਾਰ ਹਨ)

ਯੋਗੇਸ਼ ਕੁਮਾਰ ਗੋਇਲ