Middle East Conflict 2025 - Sach Kahoon Punjabi

Arab Nations Iran Israel: ਅਰਬ ਦੇਸ਼ਾਂ ਦਾ ਇਰਾਨ ਤੇ ਇਜ਼ਰਾਈਲ ਜੰਗ ਤੋਂ ਕਿਨਾਰਾ
Arab Nations Iran Israel: ਦੁਨੀਆਂ ਵਿੱਚ ਕੁੱਲ 22 ਅਰਬ ਦੇਸ਼ ਹਨ ਜੋ ਮੱਧ ਪੂਰਬ ਤੋਂ ਲੈ ਕੇ ਉੱਤਰੀ ਅਫਰੀਕਾ ਦੇ ਦੇਸ਼ਾਂ ਜਿਵੇਂ ਮਿਸਰ, ਲੀਬੀਆ, ਮੋਰੱਕੋ ਅਤੇ ਅਲਜ਼ੀਰੀਆ ਆਦਿ ਤੱਕ ਫੈਲੇ ਹੋਏ ਹਨ। ਇਨ੍ਹਾਂ ਵਿੱਚ ਸਭ ਤੋਂ ਜ਼ਿਆਦਾ ਦੌਲਤਮੰਦ ਸਾਊਦੀ ਅਰਬ, ਯੂਨਾਈਟਡ ਅਰਬ ਅਮੀਰਾਤ (ਦੁਬਈ, ਆਬੂਧਾਬੀ, ਸ਼ਾਰਜਾਹ, ਆਜਮਨ, ਉੱਮ ਅਲ ਕੁਵਾਇਨ, ਰਾਸ ਅਲ ਖੇਮਾਹ ਅਤੇ ਫੁਜ਼ਾਈਰਾਹ), ਓਮਾਨ, ਬਹਿਰੀਨ, ਕੁਵੈਤ ਅਤੇ ਕਤਰ ਹਨ। ਇਹ ਸਾਰੇ ਦੇਸ਼ ਸੁੰਨੀ ਫਿਰਕੇ ਨਾਲ ਸਬੰਧ ਰੱਖਦੇ ਹਨ ਤੇ ਫਲਸਤੀਨੀ (ਗਾਜ਼ਾ ਪੱਟੀ ਅਤੇ ਪੱਛਮੀ ਕਿਨਾਰਾ) ਵੀ ਸੁੰਨੀ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਇਜ਼ਰਾਈਲ ਨੂੰ ਗਾਜ਼ਾ ਵਿੱਚ ਜ਼ੁਲਮ ਕਰਦਿਆਂ ਇੱਕ ਸਾਲ ਅੱਠ ਮਹੀਨੇ (7 ਅਕਤੂਬਰ 2023 ਨੂੰ ਸ਼ੁਰੂ ਹੋਏ) ਦੇ ਕਰੀਬ ਹੋ ਗਏ ਹਨ। Arab Nations Iran Israel

ਲਗਭਗ ਰੋਜ਼ਾਨਾ ਹੋ ਰਹੇ ਹਵਾਈ ਹਮਲਿਆਂ ਵਿੱਚ ਸੈਂਕੜੇ ਮਾਸੂਮ ਬੱਚਿਆ, ਔਰਤਾਂ ਅਤੇ ਮਰਦਾਂ ਨੂੰ ਕਤਲ ਕੀਤਾ ਹਾ ਰਿਹਾ ਹੈ। ਪਰ ਹੈਰਾਨੀਜਨਕ ਤੌਰ ’ਤੇ ਸਾਊਦੀ ਅਰਬ (ਜੋ ਅਰਬ ਦੇਸ਼ਾਂ ਦਾ ਸਵੈ-ਘੋਸ਼ਿਤ ਨੇਤਾ ਹੈ) ਸਮੇਤ ਸਾਰੇ ਅਰਬ ਦੇਸ਼ਾਂ ਨੇ ਇਸ ਜ਼ੁਲਮੋ-ਸਿਤਮ ਸਬੰਧੀ ਚੁੱਪ ਧਾਰੀ ਹੋਈ ਹੈ। ਇਰਾਨ ਤੇ ਤੁਰਕੀ, ਜੋ ਅਰਬ ਦੇਸ਼ ਨਹੀਂ ਹਨ, ਤੋਂ ਇਲਾਵਾ ਕਿਸੇ ਇਸਲਾਮੀ ਦੇਸ਼ ਨੇ ਕੋਈ ਖਾਸ ਬਿਆਨ ਤੱਕ ਜਾਰੀ ਨਹੀਂ ਕੀਤਾ। ਪਰ ਅਰਬ ਦੇਸ਼ਾਂ ਦੀ ਜਨਤਾ ਵਿੱਚ ਗਾਜ਼ਾ ਦੇ ਹਾਲਾਤ ਬਾਰੇ ਵਿਆਪਕ ਰੋਸ ਪੱਸਰਿਆ ਹੋਇਆ ਹੈ ਤੇ ਕਈ ਥਾਵਾਂ ’ਤੇ ਵਿਸ਼ਾਲ ਧਰਨੇ ਪ੍ਰਦਰਸ਼ਨ ਵੀ ਹੋਏ ਹਨ। ਜ਼ਿਆਦਾਤਰ ਅਰਬ ਦੇਸ਼ਾਂ ਵਿੱਚ ਬਾਦਸ਼ਾਹਾਂ, ਸੁਲਤਾਨਾਂ ਤੇ ਤਾਨਾਸ਼ਾਹਾਂ ਦਾ ਰਾਜ ਹੈ।

ਇਹ ਖਬਰ ਵੀ ਪੜ੍ਹੋ : Faridkot Shop Theft: ਫ਼ਰੀਦਕੋਟ ’ਚ ਫਿਰ ਬਿਜਲੀ ਦੀ ਦੁਕਾਨ ਚੋਰਾਂ ਨੇ ਕੀਤੀ ਖਾਲੀ

ਜੋ ਅਜਿਹੇ ਪ੍ਰਦਰਸ਼ਨਾਂ ਤੋਂ ਡਰਦੇ ਹਨ ਕਿ ਕਿਤੇ ਜਨਤਾ ਦੇ ਭੜਕੇ ਹੋਏ ਜ਼ਜ਼ਬਾਤ ਉਨ੍ਹਾਂ ਦੀ ਗੱਦੀ ਲਈ ਖਤਰਾ ਨਾ ਬਣ ਜਾਣ। ਇਸ ਕਾਰਨ ਸਾਊਦੀ ਅਰਬ, ਮਿਸਰ, ਜਾਰਡਨ, ਬਹਿਰੀਨ ਅਤੇ ਮੋਰੱਕੋ ਨੇ ਫਲਸਤੀਨ ਪੱਖੀ ਪ੍ਰਦਰਸ਼ਨਾਂ ਨੂੰ ਸਖਤੀ ਨਾਲ ਰੋਕ ਦਿੱਤਾ ਹੈ। ਤਾਨਾਸ਼ਾਹਾਂ ਨੂੰ ਜਨਤਾ ਦੇ ਵਿਰੋਧ ਤੋਂ ਹਮੇਸ਼ਾ ਡਰ ਰਹਿੰਦਾ ਹੈ ਚਾਹੇ ਉਹ ਸੜਕਾਂ ’ਤੇ ਹੋਵੇ ਤੇ ਚਾਹੇ ਮੀਡੀਆ ਰਾਹੀਂ। ਅਰਬੀ ਸ਼ਾਸ਼ਕ ਅਲਜੀਰੀਆ, ਲੀਬੀਆ ਅਤੇ ਸੀਰੀਆ ਵਿੱਚ ਅਜਿਹਾ ਵਰਤਾਰਾ ਦੇਖ ਚੁੱਕੇ ਹਨ ਜਿੱਥੇ ਜਨਤਕ ਰੋਹ ਨੇ ਸਥਾਨਕ ਤਾਨਾਸ਼ਾਹਾਂ ਦਾ ਤਖਤਾ ਪਲਟ ਦਿੱਤਾ ਸੀ। ਇਹ ਵੱਖਰੀ ਗੱਲ ਹੈ ਕਿ ਇਸ ਦੇ ਸਿੱਟੇ ਵਜੋਂ ਲੀਬੀਆ ਅਤੇ ਸੀਰੀਆ ਬਿਲਕੁਲ ਤਬਾਹ ਹੋ ਚੁੱਕੇ ਹਨ। Arab Nations Iran Israel

ਅਰਬ ਦੇਸ਼ ਤੇਲ ਦੀ ਦੌਲਤ ਨਾਲ ਮਾਲਾਮਾਲ ਹਨ ਤੇ ਨਾਗਰਿਕਾਂ ’ਤੇ ਟੈਕਸ ਬਹੁਤ ਹੀ ਘੱਟ ਹਨ। ਇੱਕ ਖਾਸ ਪਾਲਸੀ ਤਹਿਤ ਇਨ੍ਹਾਂ ਦੇਸ਼ਾਂ ਦੇ ਹਾਕਮਾਂ ਨੇ ਜਨਤਾ ਨੂੰ ਜਾਣ-ਬੁੱਝ ਕੇ ਅੱਯਾਸ਼ੀ ਵੱਲ ਧੱਕ ਦਿੱਤਾ ਹੈ। ਉਹ ਚਾਹੁੰਦੇ ਹਨ ਕਿ ਪੈਟਰੋ ਡਾਲਰਾਂ ਨਾਲ ਰੱਜੀ ਜਨਤਾ ਆਪਣਾ ਪੈਸਾ, ਸਮਾਂ ਤੇ ਸੋਚ ਜ਼ਿੰਦਗੀ ਦੇ ਮਜ਼ੇ ਲੁੱਟਣ ਵਿੱਚ ਗੁਜ਼ਾਰੇ ਨਾ ਕਿ ਫਲਸਤੀਨ ਵਰਗੇ ਮਸਲਿਆਂ ਵੱਲ ਧਿਆਨ ਦੇਣ ਲਈ, ਅਜਿਹੇ ਕੰਮ ਸਰਕਾਰਾਂ ’ਤੇ ਛੱਡ ਦੇਣੇ ਚਾਹੀਦੇ ਹਨ। ਫਲਸਤੀਨ ਮਸਲੇ ਨੇ ਅਰਬ ਦੇਸ਼ਾਂ ਦੀ ਕਾਇਰਤਾ ਨੂੰ ਜੱਗ-ਜਾਹਿਰ ਕਰ ਦਿੱਤਾ ਹੈ ਕਿ ਉਨ੍ਹਾਂ ਵਿੱਚ ਇਜ਼ਰਾਈਲ ਨਾਲ ਟੱਕਰ ਲੈਣ ਦੀ ਹਿੰਮਤ ਨਹੀਂ ਹੈ। Arab Nations Iran Israel

ਕੋਈ ਵੀ ਤਾਨਾਸ਼ਾਹ ਵਿਲਾਸਤਾ ਭਰਪੂਰ ਜ਼ਿੰਦਗੀ ਤਿਆਗ ਕੇ ਜੰਗ ਦੀ ਭੱਠੀ ਵਿੱਚ ਨਹੀਂ ਪੈਣਾ ਚਾਹੁੰਦਾ। ਅਸਲ ਵਿੱਚ ਪਹਿਲਾਂ ਵੀ ਤਿੰਨ-ਚਾਰ ਵਾਰ ਇਜ਼ਰਾਈਲ ਅਰਬ ਦੇਸ਼ਾਂ ਦੀਆਂ ਸਾਂਝੀਆਂ ਫੌਜਾਂ ਨੂੰ ਜੰਗਾਂ ਵਿੱਚ ਕਰਾਰੀ ਹਾਰ ਦੇ ਚੁੱਕਾ ਹੈ। ਇਸ ਤੋਂ ਇਲਾਵਾ ਇਜ਼ਰਾਈਲ ਦੇ ਖਿਲਾਫ ਫਲਸਤੀਨੀਆਂ ਦੀ ਮੱਦਦ ਕਰਨ ਦਾ ਸਿੱਧਾ ਮਤਲਬ ਅਮਰੀਕਾ ਨਾਲ ਸਬੰਧ ਵਿਗਾੜਨਾ ਹੋਵੇਗਾ ਜਿਸ ’ਤੇ ਅਰਬ ਦੇਸ਼ ਆਪਣੀ ਸੁਰੱਖਿਆ ਲਈ ਸ਼ਤ-ਪ੍ਰਤੀਸ਼ਤ ਨਿਰਭਰ ਹਨ। ਇਨ੍ਹਾਂ ਦੇਸ਼ਾਂ ਨੂੰ ਪਤਾ ਹੈ ਕਿ ਇਜ਼ਰਾਈਲ ਅਮਰੀਕਾ ਦੇ ਇੱਕ ਇਸ਼ਾਰੇ ’ਤੇ ਕਿਸੇ ਵੀ ਗੁਆਂਢੀ ਦੇਸ਼ ਦੀ ਧੌਣ ਮਰੋੜ ਸਕਦਾ ਹੈ। ਗਾਜ਼ਾ ਦੀ ਜੰਗ ਦਾ ਹਰੇਕ ਦਿਨ ਅਰਬ ਦੇਸ਼ਾਂ ’ਤੇ ਭਾਰੀ ਪੈ ਰਿਹਾ ਹੈ।

ਕਿਉਂਕਿ ਉਨ੍ਹਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜ਼ੂਦ ਲੋਕ-ਰੋਹ ਵਧਦਾ ਜਾ ਰਿਹਾ ਹੈ। ਇਸ ਮਜ਼ਬੂਰੀ ਕਾਰਨ ਅਰਬ ਦੇਸ਼ ਗਾਜ਼ਾ ਜੰਗ ਨੂੰ ਰੋਕਣ ਤੇ ਆਪਣੀਆਂ ਗੱਦੀਆਂ ਬਚਾਉਣ ਲਈ ਅਮਰੀਕਾ ਨੂੰ ਅਪੀਲਾਂ ਕਰ ਰਹੇ ਹਨ, ਉਨ੍ਹਾਂ ਨੂੰ ਫਲਸਤੀਨੀਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਜਨਤਾ ਸਵਾਲ ਕਰਨ ਲੱਗ ਪਈ ਹੈ ਕਿ ਜਿਹੜੇ ਅਰਬ ਦੇਸ਼ ਹਰ ਸਾਲ ਅਮਰੀਕਾ ਤੋਂ ਅਰਬਾਂ ਡਾਲਰ ਦੇ ਹਥਿਆਰ ਖਰੀਦਦੇ ਹਨ, ਉਹ ਫਲਸਤੀਨੀਆਂ ਨੂੰ ਇੱਕ ਗੋਲੀ ਤੱਕ ਦੀ ਮੱਦਦ ਵੀ ਨਹੀਂ ਦੇ ਸਕੇ। ਯੂਨਾਈਟਿਡ ਅਰਬ ਅਮੀਰਾਤ, ਬਹਿਰੀਨ ਅਤੇ ਮੋਰੱਕੋ ਵਰਗੇ ਦੇਸ਼ ਜਿਨ੍ਹਾਂ ਨੇ ਅਮਰੀਕਾ ਦੇ ਦਬਾਅ ਹੇਠ ਇਜ਼ਰਾਈਲ ਨਾਲ ਕੂਟਨੀਤਕ ਸਬੰਧ ਸਥਾਪਿਤ ਕਰ ਲਏ ਸਨ। Arab Nations Iran Israel

ਹੁਣ ਫਸੇ ਹੋਏ ਮਹਿਸੂਸ ਕਰ ਰਹੇ ਹਨ। ਇਸ ਤੋਂ ਇਲਾਵਾ ਇੱਕ ਹੋਰ ਮੁੱਦਾ ਵੀ ਅਰਬ ਦੇਸ਼ਾਂ ਲਈ ਮੁਸੀਬਤ ਦਾ ਕਾਰਨ ਬਣ ਸਕਦਾ ਹੈ। ਫਲਸਤੀਨ ਪੱਖੀ ਪ੍ਰਦਰਸ਼ਨ ਕੱਟੜ ਮੁਲਾਣਿਆਂ ਦੀ ਅਗਵਾਈ ਹੇਠ ਹੋ ਰਹੇ ਹਨ ਜੋ ਅਰਬੀ ਤਾਨਾਸ਼ਾਹਾਂ ਦੇ ਕੱਟੜ ਵਿਰੋਧੀ ਹਨ। ਜੇ ਕਿਤੇ ਇਨ੍ਹਾਂ ਤਾਨਾਸ਼ਾਹਾਂ ਦੀ ਹਕੂਮਤ ਖਤਮ ਹੋਈ ਤਾਂ ਲੋਕਤੰਤਰ ਦੀ ਬਜਾਏ ਇਹ ਦੇਸ਼ ਸੀਰੀਆ ਅਤੇ ਇਰਾਨ ਵਾਂਗ ਕੱਟੜਪੰਥੀਆਂ ਦੇ ਕਬਜ਼ੇ ਹੇਠ ਆ ਜਾਣਗੇ। ਫਲਸਤੀਨ ਵਾਂਗ ਇਰਾਨ ਅਤੇ ਇਜ਼ਰਾਈਲ ਦਰਮਿਆਨ ਚੱਲ ਰਹੇ ਘਮਸਾਣ ਵਿੱਚ ਵੀ ਕੋਈ ਅਰਬ ਦੇਸ਼ ਇਰਾਨ ਦੀ ਮੱਦਦ ਨਹੀਂ ਕਰ ਰਿਹਾ, ਸਿਰਫ ਬਿਆਨ ਦੇ ਕੇ ਖਾਨਾਪੂਰਤੀ ਕਰ ਰਹੇ ਹਨ। ਅਸਲ ਵਿੱਚ ਇਰਾਨ ਨਾ ਤਾਂ ਅਰਬ ਦੇਸ਼ ਹੈ ਤੇ ਨਾ ਹੀ ਸੁੰਨੀ। ਉਹ ਆਪਣੇ-ਆਪ ਨੂੰ ਆਰੀਅਨ ਮੂਲ ਦਾ ਸਮਝਦਾ ਹੈ ਤੇ ਇੱਥੇ ਇਸਲਾਮ ਦੀ ਸ਼ੀਆ ਸ਼ਾਖਾ ਦਾ ਬੋਲ ਬਾਲਾ ਹੈ।

ਸਾਊਦੀ ਅਰਬ ਅਤੇ ਇਰਾਨ ਦੇ ਸਬੰਧ ਬਾਦਸ਼ਾਹ ਸ਼ਾਹ ਰਜ਼ਾ ਪਹਿਲਵੀ (ਰਾਜ 1941 ਤੋਂ 1979) ਦੇ ਸਮੇਂ ਬਹੁਤ ਵਧੀਆ ਸਨ। 1979 ਵਿੱਚ ਇਰਾਨ ਵਿੱਚ ਇਸਲਾਮਿਕ ਕ੍ਰਾਂਤੀ ਹੋ ਗਈ ਤੇ ਸ਼ਾਹ ਦਾ ਤਖਤਾ ਪਲਟਕੇ ਆਯਤਉੱਲਾ ਖੋਮੇਨੀ ਇਰਾਨ ਦਾ ਸੁਪਰੀਮ ਲੀਡਰ ਬਣ ਗਿਆ। ਗੱਦੀ ਸੰਭਾਲਦੇ ਸਾਰ ਖੋਮੇਨੀ ਨੇ ਸਾਰੇ ਮੁਸਲਿਮ ਦੇਸ਼ਾਂ ਦੀ ਜਨਤਾ ਨੂੰ ਸੱਦਾ ਦਿੱਤਾ ਕਿ ਬਾਦਸ਼ਾਹਾਂ ਤੇ ਤਾਨਾਸ਼ਾਹਾਂ ਦਾ ਤਖਤਾ ਪਲਟ ਕੇ ਹਰ ਦੇਸ਼ ਵਿੱਚ ਇਸਲਾਮੀ ਰਾਜ ਕਾਇਮ ਕੀਤਾ ਜਾਵੇ। ਇਸ ਕਾਰਨ ਅਰਬ ਦੇਸ਼ਾਂ ਵਿੱਚ ਭੈਅ ਦਾ ਮਾਹੌਲ ਬਣ ਗਿਆ ਤੇ ਉਨ੍ਹਾਂ ਨੇ ਇਰਾਨ ਤੋਂ ਦੂਰੀ ਬਣਾਉਣ ਵਿੱਚ ਹੀ ਭਲਾਈ ਸਮਝੀ। Arab Nations Iran Israel

4 ਨਵੰਬਰ 1979 ਨੂੰ ਆਯਤਉੱਲਾ ਖੋਮੇਨੀ ਪੱਖੀ ਵਿਦਿਆਰਥੀਆਂ ਨੇ ਤਹਿਰਾਨ ਸਥਿਤ ਅਮਰੀਕੀ ਦੂਤਘਰ ’ਤੇ ਕਬਜ਼ਾ ਕਰਕੇ ਅਧਿਕਾਰੀਆਂ ਨੂੰ ਬੰਧਕ ਬਣਾ ਲਿਆ। ਲੱਖ ਯਤਨ ਕਰਨ ਦੇ ਬਾਵਜੂਦ ਵੀ ਅਮਰੀਕਾ ਆਪਣੇ ਬੰਧਕ ਨਾ ਛੁਡਾ ਸਕਿਆ ਤੇ ਅਖੀਰ 20 ਜਨਵਰੀ 1981ਵਾਲੇ ਦਿਨ ਉਸ ਨੂੰ ਇਰਾਨ ਦੀਆਂ ਮੰਗਾਂ ਮੰਨਣੀਆਂ ਪਈਆਂ। ਇਸ ਕਾਰਨ ਇਰਾਨ ਦੀ ਅਮਰੀਕਾ ਨਾਲ ਵੀ ਕੱਟੜ ਦੁਸ਼ਮਣੀ ਸ਼ੁਰੂ ਹੋ ਗਈ ਜੋ ਅੱਜ ਤੱਕ ਜਾਰੀ ਹੈ। ਅਮਰੀਕਾ ਤੇ ਅਰਬ ਦੇਸ਼ਾਂ ਦੀ ਸ਼ਹਿ ’ਤੇ 22 ਸਤੰਬਰ 1980 ਨੂੰ ਇਰਾਕ ਦੇ ਰਾਸ਼ਟਰਪਤੀ ਸੱਦਾਮ ਹੁਸੈਨ ਨੇ ਇਰਾਨ ’ਤੇ ਹਮਲਾ ਕਰ ਦਿੱਤਾ। Arab Nations Iran Israel

ਅਮਰੀਕਾ ਅਤੇ ਅਰਬ ਦੇਸ਼ਾਂ ਤੋਂ ਮਿਲੀ ਭਾਰੀ ਆਰਥਿਕ ਤੇ ਸੈਨਿਕ ਮੱਦਦ ਦੇ ਬਾਵਜੂਦ ਇਰਾਕ ਸ਼ੁਰੂਆਤੀ ਬੜਤ ਕਾਇਮ ਨਾ ਰੱਖ ਸਕਿਆ ਤੇ ਲੜਾਈ ਫਸ ਗਈ। ਹੌਲੀ-ਹੌਲੀ ਧਾਰਮਿਕ ਜੋਸ਼ ਨਾਲ ਲੜ ਰਹੀ ਇਰਾਨੀ ਫੌਜ ਨੇ ਆਪਣੇ ਸਾਰੇ ਇਲਾਕੇ ਵਾਪਸ ਲੈ ਲਏ ਤੇ ਇਰਾਕ ’ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਆਖਰ ਯੂਐਨਓ ਦੇ ਦਖਲ ਨਾਲ 20 ਅਗਸਤ 1988 ਨੂੰ ਇਹ ਜੰਗ ਬੰਦ ਹੋਈ। ਖੋਮੇਨੀ ਸਾਊਦੀ ਅਰਬ ਦੇ ਸ਼ਾਹੀ ਘਰਾਣੇ ਨੂੰ ਸ਼ੈਤਾਨ ਦੇ ਪੁੱਤਰ ਕਹਿੰਦਾ ਹੁੰਦਾ ਸੀ। ਉਹ ਚਾਹੁੰਦਾ ਸੀ ਕਿ ਮੱਕਾ ਮਦੀਨਾ ਸਥਿਤ ਇਸਲਾਮਿਕ ਧਾਰਮਿਕ ਸਥਾਨਾਂ ’ਤੇ ਸਾਰੇ ਮੁਸਲਿਮ ਦੇਸ਼ਾਂ ਦਾ ਬਰਾਬਰ ਅਧਿਕਾਰ ਹੋਵੇ। 1987 ਵਿੱਚ ਇਰਾਨ ਤੋਂ ਗਏ ਹਾਜ਼ੀਆਂ ਨੇ ਕਾਅਬਾ ’ਤੇ ਕਬਜ਼ਾ ਕਰ ਲਿਆ। ਸਾਊਦੀ ਪੁਲਿਸ ਨਾਲ ਹੋਈ ਲੜਾਈ ਵਿੱਚ 275 ਇਰਾਨੀ, 85 ਪੁਲਿਸ ਵਾਲੇ ਤੇ 42 ਹੋਰ ਦੇਸ਼ਾਂ ਦੇ ਹਾਜ਼ੀ ਮਾਰੇ ਗਏ।

ਪਰ ਕਬਜ਼ਾ ਛੁਡਾ ਲਿਆ ਗਿਆ। ਇਸ ਤੋਂ ਇਲਾਵਾ ਸੀਰੀਆ, ਯਮਨ, ਬਹਿਰੀਨ, ਲੈਬਨਾਨ ਅਤੇ ਇਰਾਕ ਵਿੱਚ ਹੋਈਆਂ ਸਿਵਲ ਜੰਗਾਂ ਸਮੇਂ ਸਾਊਦੀ ਅਰਬ ਅਤੇ ਇਰਾਨ ਇੱਕ-ਦੂਸਰੇ ਦੇ ਵਿਰੋਧ ਵਿੱਚ ਖੜ੍ਹੇ ਨਜ਼ਰ ਆਏ ਸਨ। ਪਰ ਪਿਛਲੇ ਕੁਝ ਸਾਲਾਂ ਤੋਂ ਦੋਵੇਂ ਦੇਸ਼ ਨਜ਼ਦੀਕ ਆਉਣ ਲੱਗ ਪਏ ਹਨ। ਚੀਨ ਦੀ ਵਿਚੋਲਗੀ ਕਾਰਨ 10 ਮਾਰਚ 2023 ਨੂੰ ਦੋਵਾਂ ਦਰਮਿਆਨ ਇੱਕ ਸੰਧੀ ਹੋ ਗਈ ਤੇ ਇਰਾਨ ਨੇ ਸਾਊਦੀ ਅਰਬ ਦੀ ਮੁੱਖ ਮੰਗ ਮੰਨ ਲਈ ਕਿ ਉਹ ਹਾਊਥੀ ਬਾਗੀਆਂ ਨੂੰ ਹਥਿਆਰ ਨਹੀਂ ਦੇਵੇਗਾ। ਦੋਵਾਂ ਦੇਸ਼ਾਂ ਨੇ ਇੱਕ-ਦੂਸਰੇ ਅੰਦਰ ਆਪਣੇ ਦੂਤਘਰ ਖੋਲ੍ਹ ਲਏ ਤੇ ਵਪਾਰ ਵੀ ਸ਼ੁਰੂ ਹੋ ਗਿਆ। ਪਰ ਹੁਣ ਅਰਬ ਦੇਸ਼ ਇਰਾਨ ਦੀਆਂ ਵਾਰ-ਵਾਰ ਅਪੀਲਾਂ ਦੇ ਬਾਵਜੂਦ ਇਜ਼ਰਾਈਲ ਅਤੇ ਅਮਰੀਕਾ ਦੇ ਡਰੋਂ ਉਸ ਨੂੰ ਕੋਈ ਫੌਜੀ ਸਹਾਇਤਾ ਨਹੀਂ ਦੇ ਰਹੇ ਹਨ। Arab Nations Iran Israel

ਏਆਈਜੀ (ਰਿਟਾ), ਪੰਡੋਰੀ ਸਿੱਧਵਾਂ

ਮੋ. 95011-00062

ਬਲਰਾਜ ਸਿੰਘ ਸਿੱਧੂ

Middle East Conflict 2025: ਮੱਧ ਪੂਰਬ ਵਿੱਚ ਯੁੱਧ ਦਾ ਸੰਕਟ ਵਿਸ਼ਵ ਸ਼ਾਂਤੀ ਲਈ ਖ਼ਤਰਾ
Middle East Conflict 2025: ਇਜ਼ਰਾਈਲ ਵੱਲੋਂ ਇਰਾਨ ਦੇ ਪ੍ਰਮਾਣੂ ਟਿਕਾਣਿਆਂ ’ਤੇ ਕੀਤੀ ਗਈ ਅਚਾਨਕ ਫੌਜੀ ਕਾਰਵਾਈ ਨੇ ਨਾ ਸਿਰਫ਼ ਅੰਤਰਰਾਸ਼ਟਰੀ ਭਾਈਚਾਰੇ ਨੂੰ ਹੈਰਾਨ ਕਰ ਦਿੱਤਾ ਹੈ, ਸਗੋਂ ਪੂਰੇ ਪੱਛਮੀ ਏਸ਼ੀਆ ਨੂੰ ਡਰ, ਡਾਵਾਂਡੋਲਤਾ ਤੇ ਬੇਯਕੀਨੀ ਦੀ ਦਲਦਲ ਵਿੱਚ ਧੱਕ ਦਿੱਤਾ ਹੈ। ਇਜ਼ਰਾਈਲ ਨੇ ਜਿਸ ਤਰ੍ਹਾਂ ਆਪ੍ਰੇਸ਼ਨ ਰਾਈਜ਼ਿੰਗ ਲਾਇਨ ਦੇ ਤਹਿਤ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਨਿਸ਼ਾਨਾ ਬਣਾਇਆ ਹੈ, ਉਹ ਇੱਕ ਆਮ ਫੌਜੀ ਪ੍ਰਤੀਕਿਰਿਆ ਨਹੀਂ ਹੈ, ਸਗੋਂ ਇੱਕ ਵੱਡੇ ਸੰਘਰਸ਼ ਦਾ ਸੰਕੇਤ ਹੈ। ਇਸ ਹਮਲੇ ਨੂੰ ਨਾ ਸਿਰਫ਼ ਇਰਾਨ ਦੀਆਂ ਪ੍ਰਮਾਣੂ ਇੱਛਾਵਾਂ ਨੂੰ ਰੋਕਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਸਕਦਾ ਹੈ, ਸਗੋਂ ਇਹ ਇੱਕ ਵੱਡੀ ਰਣਨੀਤਕ ਜੰਗ ਦੀ ਸ਼ੁਰੂਆਤ ਦਾ ਰੂਪ ਵੀ ਲੈ ਸਕਦਾ ਹੈ। Middle East Conflict 2025

ਇਹ ਖਬਰ ਵੀ ਪੜ੍ਹੋ : Clean Patiala Campaign: ਪ੍ਰੇਮ ਨਗਰ ਭਾਦਸੋਂ ਰੋਡ ਪਟਿਆਲਾ ਦੇ ਕਲੋਨੀ ਵਾਸੀਆਂ ਨੂੰ ਕੂੜੇ ਦੇ ਢੇਰ ਤੋਂ ਮਿਲੀ ਨਿਯਾਤ

ਦੱਸਿਆ ਜਾ ਰਿਹਾ ਹੈ ਕਿ ਇਜ਼ਰਾਈਲ ਨੇ ਘੱਟੋ-ਘੱਟ ਛੇ ਪੜਾਵਾਂ ਵਿੱਚ ਹਵਾਈ ਹਮਲੇ ਕੀਤੇ ਅਤੇ ਇਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡਜ਼ ਕੋਰ ਦੇ ਮੁਖੀ ਹੁਸੈਨ ਸਲਾਮੀ ਦੀ ਮੌਤ ਦੀ ਵੀ ਪੁਸ਼ਟੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਇਰਾਨ ਨੇ ਵੀ ਇੱਕ ਜ਼ੋਰਦਾਰ ਜਵਾਬੀ ਹਮਲਾ ਸ਼ੁਰੂ ਕਰ ਦਿੱਤਾ ਹੈ। ਇਸ ਟਕਰਾਅ ਨੇ ਵਿਸ਼ਵ ਅਰਥਵਿਵਸਥਾ, ਊਰਜਾ ਸਪਲਾਈ, ਸ਼ਾਂਤੀ ਪ੍ਰਕਿਰਿਆ ਅਤੇ ਰਾਜਨੀਤਿਕ ਸਥਿਰਤਾ ਲਈ ਇੱਕ ਗੰਭੀਰ ਸੰਕਟ ਪੈਦਾ ਕਰ ਦਿੱਤਾ ਹੈ। ਹਮਲੇ ਦੇ ਕੁਝ ਘੰਟਿਆਂ ਦੇ ਅੰਦਰ ਤੇਲ ਦੀਆਂ ਕੀਮਤਾਂ ਵਿੱਚ 13 ਫੀਸਦੀ ਦਾ ਵਾਧਾ ਹੋਇਆ, ਵਿਸ਼ਵ ਸਟਾਕ ਬਾਜ਼ਾਰ ਕਰੈਸ਼ ਹੋ ਗਏ ਅਤੇ ਆਰਥਿਕ ਅਸਥਿਰਤਾ ਦਾ ਡਰ ਡੂੰਘਾ ਹੋਣ ਲੱਗਾ।

ਭਾਰਤ-ਪਾਕਿਸਤਾਨ ਤਣਾਅ ਨਾਲ ਜੂਝ ਰਹੀ ਦੁਨੀਆ ਦੇ ਸਾਹਮਣੇ ਇੱਕ ਹੋਰ ਯੁੱਧ ਦੀ ਚੁਣੌਤੀ

ਇਹ ਰੂਸ-ਯੂਕਰੇਨ ਯੁੱਧ, ਇਜ਼ਰਾਈਲ-ਹਮਾਸ ਟਕਰਾਅ ਤੇ ਏਸ਼ੀਆ ਵਿੱਚ ਭਾਰਤ-ਪਾਕਿਸਤਾਨ ਤਣਾਅ ਨਾਲ ਜੂਝ ਰਹੀ ਦੁਨੀਆ ਦੇ ਸਾਹਮਣੇ ਇੱਕ ਹੋਰ ਯੁੱਧ ਦੀ ਚੁਣੌਤੀ ਹੈ। ਇਜ਼ਰਾਈਲ ਦਾ ਦਾਅਵਾ ਹੈ ਕਿ ਇਰਾਨ ਪ੍ਰਮਾਣੂ ਹਥਿਆਰ ਬਣਾਉਣ ਦੇ ਬਹੁਤ ਨੇੜੇ ਸੀ ਅਤੇ ਜੇਕਰ ਸਮੇਂ ਸਿਰ ਕਾਰਵਾਈ ਨਾ ਕੀਤੀ ਜਾਂਦੀ, ਤਾਂ ਉਹ 15 ਪ੍ਰਮਾਣੂ ਬੰਬ ਬਣਾ ਸਕਦਾ ਸੀ। ਇਸ ਕਥਿਤ ਖ਼ਤਰੇ ਨੂੰ ਖਤਮ ਕਰਨ ਲਈ ਇਹ ਫੌਜੀ ਕਾਰਵਾਈ ਕੀਤੀ ਗਈ ਹੈ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸਪੱਸ਼ਟ ਕੀਤਾ ਹੈ ਕਿ ਇਹ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਇਰਾਨ ਦੀ ਪ੍ਰਮਾਣੂ ਸਮਰੱਥਾ ਅਤੇ ਉਸਦੇ ਮਿਜ਼ਾਈਲੀ ਹਥਿਆਰਾਂ ਨੂੰ ਪੂਰੀ ਤਰ੍ਹਾਂ ਤਬਾਹ ਨਹੀਂ ਕਰ ਦਿੱਤਾ ਜਾਂਦਾ।

ਇਹ ਖਬਰ ਵੀ ਪੜ੍ਹੋ : Canal Breach: ਨਹਿਰ ’ਚ ਪਏ 50 ਫੁੱਟ ਦੇ ਪਾੜ ਨੂੰ ਪੂਰਨ ’ਚ ਜੁਟੇ ਗ੍ਰੀਨ ਐੱਸ ਦੇ ਸੇਵਾਦਾਰ

ਇਰਾਨ ਤੇ ਇਜ਼ਰਾਈਲ ਵਿਚਕਾਰ ਇਹ ਟਕਰਾਅ ਸਿਰਫ਼ ਇਨ੍ਹਾਂ ਦੋਵਾਂ ਦੇਸ਼ਾਂ ਵਿਚਕਾਰ ਲੜਾਈ ਨਹੀਂ ਹੈ, ਇਹ ਇੱਕ ਵਿਸ਼ਵਵਿਆਪੀ ਸੰਘਰਸ਼ ਦੇ ਬੀਜ ਬੀਜ ਸਕਦਾ ਹੈ। ਜੇਕਰ ਇਹ ਸੰਘਰਸ਼ ਵਧਦਾ ਹੈ, ਤਾਂ ਅਮਰੀਕਾ, ਰੂਸ, ਚੀਨ ਵਰਗੇ ਵੱਡੇ ਦੇਸ਼ ਸਿੱਧੇ ਜਾਂ ਅਸਿੱਧੇ ਤੌਰ ’ਤੇ ਇਸ ਵਿੱਚ ਸ਼ਾਮਲ ਹੋ ਸਕਦੇ ਹਨ। ਇਹ ਸੰਭਾਵੀ ਤੀਜੇ ਵਿਸ਼ਵ ਯੁੱਧ ਲਈ ਪਿਛੋਕੜ ਤਿਆਰ ਕਰ ਰਿਹਾ ਹੈ। ਖਾਸ ਕਰਕੇ ਜਦੋਂ ਮੁਸਲਿਮ ਦੇਸ਼ਾਂ ਵਿੱਚ ਇਹ ਧਾਰਨਾ ਫੈਲੀ ਹੈ ਕਿ ਯਹੂਦੀ ਸ਼ਾਸਨ ਮੁਸਲਮਾਨਾਂ ’ਤੇ ਜ਼ੁਲਮ ਕਰ ਰਿਹਾ ਹੈ। ਅਜਿਹੀ ਸਥਿਤੀ ਵਿੱਚ ਅਰਬ ਦੇਸ਼ਾਂ ਦੀ ਭੂਮਿਕਾ ਵੀ ਮਹੱਤਵਪੂਰਨ ਹੋ ਸਕਦੀ ਹੈ, ਜੋ ਟਕਰਾਅ ਨੂੰ ਹੋਰ ਗੁੰਝਲਦਾਰ ਬਣਾ ਸਕਦੀ ਹੈ। Middle East Conflict 2025

ਇੱਕ ਪਾਸੇ ਇਰਾਨ ਭਾਰਤ ਦਾ ਰਵਾਇਤੀ ਦੋਸਤ

ਇਹ ਸਥਿਤੀ ਭਾਰਤ ਵਰਗੇ ਦੇਸ਼ਾਂ ਲਈ ਬਹੁਤ ਸੰਵੇਦਨਸ਼ੀਲ ਹੈ। ਭਾਰਤ ਦੇ ਕੱਚੇ ਤੇਲ ਦਾ 80 ਫੀਸਦੀ ਤੋਂ ਵੱਧ ਆਯਾਤ ’ਤੇ ਨਿਰਭਰ ਕਰਦਾ ਹੈ। ਪੱਛਮੀ ਏਸ਼ੀਆ ਵਿੱਚ ਜੰਗ ਤੇਲ ਸਪਲਾਈ ਵਿੱਚ ਵਿਘਨ ਪਾ ਸਕਦੀ ਹੈ, ਜਿਸ ਦਾ ਮਹਿੰਗਾਈ, ਵਪਾਰ ਘਾਟਾ, ਰੁਜ਼ਗਾਰ ਸੰਕਟ ਅਤੇ ਰੋਜ਼ੀ-ਰੋਟੀ ਦੇ ਸਾਰੇ ਖੇਤਰਾਂ ’ਤੇ ਮਾੜਾ ਪ੍ਰਭਾਵ ਪਵੇਗਾ। ਰੁਪਿਆ ਕਮਜ਼ੋਰ ਹੋ ਸਕਦਾ ਹੈ ਅਤੇ ਦੇਸ਼ ਦੀ ਆਰਥਿਕ ਸਥਿਰਤਾ ਖ਼ਤਰੇ ਵਿੱਚ ਪੈ ਸਕਦੀ ਹੈ। ਭਾਰਤ ਦੀ ਕੂਟਨੀਤਕ ਸਥਿਤੀ ਵੀ ਮੁਸ਼ਕਲ ਹੈ। ਇੱਕ ਪਾਸੇ ਇਰਾਨ ਭਾਰਤ ਦਾ ਰਵਾਇਤੀ ਦੋਸਤ ਰਿਹਾ ਹੈ, ਜਿਸਨੇ ਅੰਤਰਰਾਸ਼ਟਰੀ ਮੰਚਾਂ ’ਤੇ ਭਾਰਤ ਦਾ ਸਮਰਥਨ ਕੀਤਾ ਹੈ। Middle East Conflict 2025

ਇਜ਼ਰਾਈਲ ਭਾਰਤ ਦਾ ਪ੍ਰਮੁੱਖ ਰਣਨੀਤਕ ਅਤੇ ਰੱਖਿਆ ਸਹਿਯੋਗੀ

ਦੂਜੇ ਪਾਸੇ ਇਜ਼ਰਾਈਲ ਭਾਰਤ ਦਾ ਪ੍ਰਮੁੱਖ ਰਣਨੀਤਕ ਅਤੇ ਰੱਖਿਆ ਸਹਿਯੋਗੀ ਹੈ। ਅਜਿਹੀ ਸਥਿਤੀ ਵਿੱਚ, ਭਾਰਤ ਨੂੰ ਇੱਕ ਬਹੁਤ ਹੀ ਸੰਤੁਲਿਤ ਅਤੇ ਸਾਵਧਾਨੀ ਵਾਲਾ ਰਵੱਈਆ ਅਪਣਾਉਣਾ ਹੋਵੇਗਾ। ਭਾਰਤ ਨੂੰ ਸ਼ਾਂਤੀ ਦੀ ਵਕਾਲਤ ਕਰਦੇ ਰਹਿਣਾ ਚਾਹੀਦਾ ਹੈ, ਕੂਟਨੀਤਕ ਯਤਨਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ, ਪਰ ਨਾਲ ਹੀ ਆਪਣੇ ਆਪ ਨੂੰ ਹਰ ਸੰਭਵ ਸਥਿਤੀ ਲਈ ਤਿਆਰ ਰੱਖਣਾ ਚਾਹੀਦਾ ਹੈ। ਇਹ ਜੰਗ ਸਿਰਫ਼ ਮਿਜ਼ਾਈਲਾਂ ਅਤੇ ਬੰਬਾਂ ਬਾਰੇ ਨਹੀਂ ਹੈ, ਇਹ ਮਨੁੱਖਤਾ ਦੇ ਭਵਿੱਖ ਲਈ ਵੀ ਜੰਗ ਹੈ। ਜੰਗ ਕਦੇ ਵੀ ਕਿਸੇ ਦੇ ਹਿੱਤ ਵਿੱਚ ਨਹੀਂ ਹੁੰਦੀ। ਜਦੋਂ ਸਾਨੂੰ ਤਬਾਹੀ ਤੋਂ ਬਾਅਦ ਗੱਲਬਾਤ ਦੀ ਮੇਜ਼ ’ਤੇ ਬੈਠਣਾ ਪੈਂਦਾ ਹੈ, ਤਾਂ ਪਹਿਲਾਂ ਕਿਉਂ ਨਹੀਂ? ਕੀ ਹਥਿਆਰਾਂ ਦੀ ਬਜਾਏ ਗੱਲਬਾਤ ਨੂੰ ਤਰਜੀਹ ਦੇਣਾ ਸਮਝਦਾਰੀ ਨਹੀਂ ਹੈ? Middle East Conflict 2025

ਟਰੰਪ ਤੇ ਵਲਾਦੀਮੀਰ ਪੁਤਿਨ ਵਿਚਕਾਰ ਇੱਕ ਸੰਭਾਵਿਤ ਗੱਲਬਾਤ ਵਿਸ਼ਵ ਸ਼ਾਂਤੀ ਲਈ ਉਮੀਦ ਦੀ ਕਿਰਨ

ਕੀ ਜੰਗ ਤੋਂ ਬਾਅਦ ਸ਼ਾਂਤੀ ਸਮਝੌਤਾ ਜੰਗ ਤੋਂ ਪਹਿਲਾਂ ਕੂਟਨੀਤੀ ਨਾਲੋਂ ਜ਼ਿਆਦਾ ਕੀਮਤੀ ਹੋ ਸਕਦਾ ਹੈ? ਇਸ ਸਮੇਂ ਦੁਨੀਆ ਨੂੰ ਅਮਰੀਕਾ, ਰੂਸ, ਚੀਨ, ਯੂਰਪੀਅਨ ਯੂਨੀਅਨ ਅਤੇ ਸੰਯੁਕਤ ਰਾਸ਼ਟਰ ਵਰਗੇ ਅੰਤਰਰਾਸ਼ਟਰੀ ਸ਼ਕਤੀ ਕੇਂਦਰ ਤੋਂ ਉਮੀਦ ਹੈ ਉਹ ਅੱਗੇ ਆਉਣਗੇ ਤੇ ਇਸ ਟਕਰਾਅ ਨੂੰ ਖਤਮ ਕਰਨ ਲਈ ਪਹਿਲ ਕਰਨਗੇ। ਡੋਨਾਲਡ ਟਰੰਪ ਤੇ ਵਲਾਦੀਮੀਰ ਪੁਤਿਨ ਵਿਚਕਾਰ ਇੱਕ ਸੰਭਾਵਿਤ ਗੱਲਬਾਤ ਵਿਸ਼ਵ ਸ਼ਾਂਤੀ ਲਈ ਉਮੀਦ ਦੀ ਕਿਰਨ ਹੋ ਸਕਦੀ ਹੈ, ਭਾਵੇਂ ਚੀਨ ਅਤੇ ਯੂਰਪੀਅਨ ਯੂਨੀਅਨ ਇਸ ਸਮੀਕਰਨ ਨੂੰ ਪਸੰਦ ਨਹੀਂ ਕਰਦੇ।

ਇਰਾਨ ਦੀ ਰਣਨੀਤਕ ਮਹੱਤਤਾ ਵੀ ਘੱਟ ਨਹੀਂ ਹੈ। ਇਹ ਸਮੁੰਦਰ ਰਾਹੀਂ ਵਿਸ਼ਵ ਵਪਾਰ ਵਿੱਚ ਵਿਘਨ ਪਾ ਸਕਦਾ ਹੈ, ਜਿਸ ਨਾਲ ਵਿਸ਼ਵ ਸਪਲਾਈ ਲੜੀ ਟੁੱਟ ਸਕਦੀ ਹੈ। ਵਿਸ਼ਵ ਵਪਾਰ ਰੁਕ ਸਕਦਾ ਹੈ ਅਤੇ ਤੇਲ ਸੰਕਟ ਪੈਦਾ ਹੋ ਸਕਦਾ ਹੈ, ਜਿਸ ਨਾਲ ਹਰ ਦੇਸ਼ ਦੀ ਆਰਥਿਕਤਾ ਪ੍ਰਭਾਵਿਤ ਹੋਵੇਗੀ।ਅੱਜ ਦੁਨੀਆ, ਜਿਸ ਤਰ੍ਹਾਂ ਕਈ ਮੋਰਚਿਆਂ ’ਤੇ ਟਕਰਾਵਾਂ ਨਾਲ ਜੂਝ ਰਹੀ ਹੈ, ਉਹ ਮਨੁੱਖਤਾ ਲਈ ਇੱਕ ਖਤਰੇ ਦੀ ਘੰਟੀ ਹੈ। ਸ਼ੱਕ, ਅਸੁਰੱਖਿਆ ਤੇ ਬੇਭਰੋਸਗੀ ਦੀ ਭਾਵਨਾ ਨੇ ਮਨੁੱਖ ਨੂੰ ਅੰਦਰੋਂ ਖੋਖਲਾ ਕਰ ਦਿੱਤਾ ਹੈ।

ਇਹ ਯੁੱਧ ਸਿਰਫ਼ ਸਰਹੱਦਾਂ ਬਾਰੇ ਨਹੀਂ ਹੈ, ਸਗੋਂ ਵਿਚਾਰਾਂ ਅਤੇ ਕਦਰਾਂ-ਕੀਮਤਾਂ ਬਾਰੇ ਹੈ।ਸਾਨੂੰ ਫੈਸਲਾ ਕਰਨਾ ਪਵੇਗਾ ਕਿ ਅਸੀਂ ਗੱਲਬਾਤ ਦਾ ਰਸਤਾ ਚੁਣਦੇ ਹਾਂ ਜਾਂ ਤਬਾਹੀ ਦੇ ਰਸਤੇ ’ਤੇ ਚੱਲਦੇ ਹਾਂ। ਇਸ ਸਮੇਂ ਸਭ ਤੋਂ ਵੱਡੀ ਲੋੜ ਜੰਗ ਦੇ ਵਿਰੁੱਧ ਇੱਕ ਸੰਯੁਕਤ ਵਿਸ਼ਵਵਿਆਪੀ ਸੰਕਲਪ ਹੈ। ਹਥਿਆਰਾਂ ਦੀ ਦੌੜ ਦੀ ਬਜਾਏ ਸਹਿਯੋਗ ਦੀ ਸੰਸਕ੍ਰਿਤੀ ਨੂੰ ਉਤਸ਼ਾਹਿਤ ਕਰਨਾ ਹੋਵੇਗਾ। ਸਾਨੂੰ ਡਰ, ਹਿੰਸਾ ਅਤੇ ਸੱਤਾ ਦੀ ਰਾਜਨੀਤੀ ਤੋਂ ਬਾਹਰ ਆ ਕੇ ਸ਼ਾਂਤੀ, ਸਹਿਣਸ਼ੀਲਤਾ ਅਤੇ ਸਹਿ-ਹੋਂਦ ਦੀਆਂ ਕਦਰਾਂ-ਕੀਮਤਾਂ ਨੂੰ ਮੁੜ ਸਥਾਪਤ ਕਰਨਾ ਪਵੇਗਾ। ਕਿਉਂਕਿ ਅੰਤ ਵਿੱਚ ਜੰਗ ਕਿਸੇ ਦੇ ਹਿੱਤ ਵਿੱਚ ਨਹੀਂ ਹੁੰਦੀ। Middle East Conflict 2025

(ਇਹ ਲੇਖਕ ਦੇ ਨਿੱਜੀ ਵਿਚਾਰ ਹਨ)

ਲਲਿਤ ਗਰਗ