Bank Account in HDFC - Sach Kahoon Punjabi

Bank Account in HDFC: ਐੱਚਡੀਐੱਫਸੀ ’ਚ ਐ ਬੈਂਕ ਖ਼ਾਤਾ ਤਾਂ ਭੁੱਲ ਜਾਓ ਤਨਖ਼ਾਹ ਤੇ ਪੈਨਸ਼ਨ
Bank Account in HDFC: ਐੱਚਡੀਐੱਫਸੀ ਬੈਂਕ ਦੇ ਖ਼ਿਲਾਫ਼ ਹੋਇਆ ਖ਼ਜ਼ਾਨਾ ਵਿਭਾਗ, ਹੁਣ ਬੈਂਕ ਖ਼ਾਤੇ ਵੀ ਬੰਦ ਕਰਵਾਉਣ ਲੱਗੀ ਸਰਕਾਰ

ਪ੍ਰਾਈਵੇਟ ਠੇਕੇਦਾਰਾਂ ਅਤੇ ਫਰਮਾਂ ਨੂੰ ਵੀ ਆਦੇਸ਼, ਆਪਣੇ ਨਿੱਜੀ ਬੈਂਕ ਖ਼ਾਤੇ ਵੀ ਕਰਵਾਓ ਬੰਦ | Bank Account in HDFC

Bank Account in HDFC: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਐੱਚਡੀਐੱਫਸੀ ਬੈਂਕ ਨੂੰ ਡੀਪੈਨਲ ਕਰਨ ਦੇ ਨਾਲ ਹੀ ਹੁਣ ਐੱਚਡੀਐੱਫਸੀ ਬੈਂਕ ਦੇ ਸਾਰੇ ਖ਼ਾਤੇ ਵੀ ਬੰਦ ਕਰਵਾਉਣ ਤੱਕ ਕਾਰਵਾਈ ਕਰ ਰਹੀ ਹੈ। ਪੰਜਾਬ ਦੇ ਜਿਹੜੇ ਵੀ ਸਰਕਾਰੀ ਮੁਲਾਜ਼ਮਾਂ ਜਾਂ ਫਿਰ ਪੈਨਸ਼ਨਰਜ਼ ਦਾ ਬੈਂਕ ਖ਼ਾਤਾ ਐੱਚਡੀਐੱਫਸੀ ਵਿੱਚ ਹੈ, ਉਸ ਨੂੰ ਆਪਣੀ ਤਨਖ਼ਾਹ ਜਾਂ ਫਿਰ ਪੈਨਸ਼ਨ ਨੂੰ ਭੁੱਲਣਾ ਹੀ ਪੈਣਾ ਹੈ, ਕਿਉਂਕਿ ਉਸ ਸਰਕਾਰੀ ਮੁਲਾਜ਼ਮ ਨੂੰ ਤਨਖ਼ਾਹ ਅਤੇ ਪੈਨਸ਼ਨਰਜ਼ ਨੂੰ ਪੈਨਸ਼ਨ ਐੱਚਡੀਐੱਫਸੀ ਬੈਂਕ ਦੇ ਖ਼ਾਤੇ ਵਿੱਚ ਨਹੀਂ ਮਿਲੇਗੀ। ਇਸ ਲਈ ਹੁਣ ਸਾਰੇ ਵਿਭਾਗਾਂ ਦੇ ਸਰਕਾਰੀ ਮੁਲਾਜ਼ਮਾਂ ਨੂੰ ਆਪਣਾ ਬੈਂਕ ਖ਼ਾਤਾ ਐੱਚਡੀਐੱਫਸੀ ਵਿੱਚੋਂ ਬੰਦ ਕਰਵਾਉਣ ਪਵੇਗਾ।

ਪੰਜਾਬ ਦਾ ਖ਼ਜ਼ਾਨਾ ਵਿਭਾਗ ਐੱਚਡੀਐੱਫਸੀ ਬੈਂਕ ਦੇ ਖ਼ਿਲਾਫ ਇੱਥੇ ਹੀ ਨਹੀਂ ਰੁਕ ਰਿਹਾ, ਸਗੋਂ ਪ੍ਰਾਈਵੇਟ ਕੰਪਨੀਆਂ ਅਤੇ ਨਿੱਜੀ ਠੇਕੇਦਾਰਾਂ ਨੂੰ ਵੀ ਇਹ ਆਦੇਸ਼ ਜਾਰੀ ਹੋ ਗਏ ਹਨ ਕਿ ਉਹ ਵੀ ਆਪਣੇ ਬੈਂਕ ਖ਼ਾਤੇ ਐੱਚਡੀਐੱਫਸੀ ਬੈਂਕ ਵਿੱਚੋਂ ਬੰਦ ਕਰਵਾਉਣ ਜਾਂ ਫਿਰ ਕਿਸੇ ਹੋਰ ਬੈਂਕ ਵਿੱਚ ਖ਼ਾਤਾ ਖੁੱਲ੍ਹਵਾਉਂਦੇ ਹੋਏ ਉਸ ਬੈਂਕ ਅਕਾਊਂਟ ਦਾ ਨੰਬਰ ਦੇਣ, ਕਿਉਂਕਿ ਐੱਚਡੀਐੱਫਸੀ ਬੈਂਕ ਵਿੱਚ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਅਦਾਇਗੀ ਨਹੀਂ ਕੀਤੀ ਜਾਵੇਗੀ।

Bank Account in HDFC

ਜਾਣਕਾਰੀ ਅਨੁਸਾਰ ਪੰਜਾਬ ਦੇ ਖ਼ਜਾਨਾ ਵਿਭਾਗ ਵੱਲੋਂ ਬੀਤੇ ਹਫ਼ਤੇ ਐੱਚਡੀਐੱਫਸੀ ਬੈਂਕ ਨੂੰ ਆਪਣੀ ਸੂਚੀ ਵਿੱਚ ਡੀਪੈਨਲ ਕਰ ਦਿੱਤਾ ਗਿਆ ਸੀ ਅਤੇ ਇਸ ਐੱਚਡੀਐੱਫਸੀ ਬੈਂਕ ਨੂੰ ਡੀਪੈਨਲ ਕਰਨ ਦੇ ਨਾਲ ਹੀ ਉਸ ਨਾਲ ਸਾਰੇ ਰਿਸ਼ਤੇ ਤੋੜ ਦਿੱਤੇ ਗਏ ਸਨ। ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦਾ ਕਰੋੜਾਂ-ਅਰਬਾਂ ਰੁਪਏ ਪ੍ਰਾਈਵੇਟ ਬੈਂਕਾਂ ਵਿੱਚ ਜਮ੍ਹਾਂ ਰਹਿੰਦਾ ਹੈ ਅਤੇ ਵਿਭਾਗ ਆਪਣੀ ਲੋੜ ਅਨੁਸਾਰ ਉਨ੍ਹਾਂ ਪ੍ਰਾਈਵੇਟ ਬੈਂਕਾਂ ਰਾਹੀਂ ਅਦਾਇਗੀ ਵੀ ਕਰਦੇ ਰਹਿੰਦੇ ਹਨ। ਪੰਜਾਬ ਸਰਕਾਰ ਦਾ ਖ਼ਜ਼ਾਨਾ ਵਿਭਾਗ ਆਪਣੇ ਪੱਧਰ ’ਤੇ ਬੈਂਕਾਂ ਨੂੰ ਪੈਨਲ ਅਤੇ ਡੀਪੈਨਲ ਕਰਦਾ ਰਹਿੰਦਾ ਹੈ ਪਰ ਇਸ ਵਿੱਚ ਕਿਸੇ ਵੀ ਵਿਭਾਗ ਨੂੰ ਇਹ ਦਬਾਅ ਨਹੀਂ ਹੁੰਦਾ ਹੈ ਕਿ ਉਹ ਪੈਨਲ ਵਿੱਚ ਰਹਿਣ ਵਾਲੇ ਸਾਰੇ ਬੈਂਕਾਂ ਨਾਲ ਕਾਰੋਬਾਰ ਕਰਨ ਜਾਂ ਫਿਰ ਨਾ ਕਰਨ।

ਇਹ ਹਰ ਵਿਭਾਗ ਦੀ ਆਪਣੀ ਮਰਜ਼ੀ ਹੁੰਦੀ ਹੈ ਪਰ ਡੀਪੈਨਲ ਹੋਣ ਵਾਲੇ ਬੈਂਕ ਨਾਲ ਵੱਡੇ ਪੱਧਰ ’ਤੇ ਕਾਰੋਬਾਰ ਕਰਨ ਤੋਂ ਵਿਭਾਗ ਹਮੇਸ਼ਾ ਹੀ ਗੁਰੇਜ਼ ਕਰਦੇ ਹਨ ਪਰ ਤਨਖ਼ਾਹ ਅਤੇ ਪੈਨਸ਼ਨ ਸਣੇ ਹੋਰ ਭੱਤੇ ਸਰਕਾਰੀ ਕਰਮਚਾਰੀ ਜਾਂ ਫਿਰ ਪੈਨਸ਼ਨਰ ਕਿਹੜੇ ਬੈਂਕ ਵਿੱਚ ਲੈਣਾ ਚਾਹੁੰਦੇ ਹਨ, ਇਹ ਸਾਰੇ ਸਰਕਾਰੀ ਕਰਮਚਾਰੀਆਂ ਦਾ ਆਪਣਾ ਨਿੱਜੀ ਅਧਿਕਾਰ ਹੀ ਰਹਿੰਦਾ ਹੈ ਪਰ ਹੁਣ ਸਰਕਾਰ ਦੇ ਖ਼ਜਾਨਾ ਵਿਭਾਗ ਵੱਲੋਂ ਸਰਕਾਰੀ ਕਰਮਚਾਰੀਆਂ ਤੋਂ ਇਹ ਨਿੱਜੀ ਅਧਿਕਾਰ ਵੀ ਖੋਹਿਆ ਜਾ ਰਿਹਾ ਹੈ।

Read Also : Thermal Power Plants Punjab: ਗਰਮੀ ਤੇ ਝੋਨੇ ਦੇ ਸੀਜ਼ਨ ’ਚ ਥਰਮਲ ਛੱਡ ਰਹੇ ਨੇ ਪਾਵਰਕੌਮ ਦਾ ਸਾਥ

ਕਿਸੇ ਪ੍ਰਾਈਵੇਟ ਬੈਂਕ ਵਿੱਚ ਖ਼ਾਤਾ ਖੁਲ੍ਹਵਾਉਣ ਦੇ ਫਾਇਦੇ ਦੱਸਦੇ ਹੋਏ ਸਰਕਾਰੀ ਵਿਭਾਗ ਆਪਣੇ ਕਰਮਚਾਰੀਆਂ ਨੂੰ ਉਸ ਬੈਂਕ ਵਿੱਚ ਤਨਖ਼ਾਹ ਦਾ ਖਾਤਾ ਖੁਲ੍ਹਵਾਉਣ ਦੀ ਸਲਾਹ ਤਾਂ ਦੇ ਸਕਦਾ ਹੈ ਪਰ ਕਿਸੇ ਬੈਂਕ ਵਿੱਚ ਤਨਖ਼ਾਹ ਜਾਂ ਫਿਰ ਪੈਨਸ਼ਨ ਦਾ ਬੈਂਕ ਖ਼ਾਤਾ ਬੰਦ ਕਰਵਾਉਣ ਦਾ ਦਬਾਅ ਪੰਜਾਬ ਸਰਕਾਰ ਦਾ ਕੋਈ ਵੀ ਵਿਭਾਗ ਨਹੀਂ ਪਾ ਸਕਦਾ ਹੈ ਪਰ ਪੰਜਾਬ ਸਰਕਾਰ ਦਾ ਖਜ਼ਾਨਾ ਵਿਭਾਗ ਇਹ ਨਵੇਕਲਾ ਕਾਰਨਾਮਾ ਵੀ ਕਰਨ ਵਿੱਚ ਲੱਗਿਆ ਹੋਇਆ ਹੈ।

ਖ਼ਜਾਨੇ ਵਿੱਚੋਂ ਨਹੀਂ ਕੀਤੀ ਜਾ ਰਹੀ ਐੱਚਡੀਐੱਫਸੀ ਬੈਂਕ ’ਚ ਅਦਾਇਗੀ

ਜੇਕਰ ਤੁਸੀਂ ਨਿੱਜੀ ਠੇਕੇਦਾਰ ਹੋ ਜਾਂ ਫਿਰ ਆਮ ਦੁਕਾਨਦਾਰ ਤੇ ਵਪਾਰੀ ਹੋ ਅਤੇ ਕਿਸੇ ਵੀ ਤਰ੍ਹਾਂ ਦਾ ਪੈਸਾ ਤੁਸੀਂ ਸਰਕਾਰ ਤੋਂ ਲੈਣਾ ਹੈ ਤਾਂ ਤੁਹਾਡੇ ਬਿੱਲ ਦੀ ਅਦਾਇਗੀ ਤਾਂ ਹੀ ਹੋਏਗੀ, ਜੇਕਰ ਤੁਹਾਡਾ ਬੈਂਕ ਖ਼ਾਤਾ ਐੱਚਡੀਐੱਫਸੀ ਬੈਂਕ ਤੋਂ ਇਲਾਵਾ ਕਿਸੇ ਵੀ ਹੋਰ ਬੈਂਕ ਦਾ ਹੋਏਗਾ। ਪੰਜਾਬ ਸਰਕਾਰ ਦੇ ਖ਼ਜਾਨਾ ਵਿਭਾਗ ਨੇ ਐੱਚਡੀਐੱਫਸੀ ਬੈਂਕ ਵਿੱਚ ਕਿਸੇ ਵੀ ਬਿੱਲ ਦੀ ਅਦਾਇਗੀ ਕਰਨ ਤੱਕ ’ਤੇ ਅਣਐਲਾਨੀ ਰੋਕ ਲਗਾਈ ਹੋਈ ਹੈ। ਐੱਚਡੀਐੱਫਸੀ ਬੈਂਕ ਦਾ ਖ਼ਾਤਾ ਦੇਖਦੇ ਹੀ ਖਜਾਨਾ ਵਿਭਾਗ ਦੇ ਅਧਿਕਾਰੀ ਬਿੱਲ ਦੀ ਅਦਾਇਗੀ ਨੂੰ ਰੋਕ ਰਹੇ ਹਨ ਅਤੇ ਉਸ ਨਿੱਜੀ ਵਿਅਕਤੀ ਜਾਂ ਫਿਰ ਵਪਾਰੀ ਤੇ ਠੇਕੇਦਾਰ ਨੂੰ ਫੋਨ ਜਾ ਰਿਹਾ ਹੈ ਕਿ ਤੁਸੀਂ ਐੱਚਡੀਐੱਫਸੀ ਬੈਂਕ ਦੀ ਥਾਂ ’ਤੇ ਕਿਸੇ ਹੋਰ ਬੈਂਕ ਦਾ ਖ਼ਾਤਾ ਦੇਓਗੇ ਤਾਂ ਤੁਹਾਨੂੰ ਅਦਾਇਗੀ ਹੋਏਗੀ ਨਹੀਂ ਤਾਂ ਤੁਹਾਡੀ ਅਦਾਇਗੀ ਲਟਕਦੀ ਰਹੇਗੀ।

ਮੁੱਖ ਸਕੱਤਰ ਦੇ ਦਰਬਾਰ ਪੁੱਜੇ ਬੈਂਕ ਦੇ ਅਧਿਕਾਰੀ

ਐੱਚਡੀਐੱਫਸੀ ਬੈਂਕ ਦੇ ਅਧਿਕਾਰੀ ਖ਼ਜਾਨਾ ਵਿਭਾਗ ਦੀ ਇਸ ਕਾਰਵਾਈ ਤੋਂ ਪਰੇਸ਼ਾਨ ਹੋ ਕੇ ਪੰਜਾਬ ਦੇ ਮੁੱਖ ਸਕੱਤਰ ਕੇਏਪੀ ਸਿਨਹਾ ਦੇ ਦਰਬਾਰ ਪੁੱਜ ਗਏ ਹਨ। ਐੱਚਡੀਐੱਫਸੀ ਬੈਂਕ ਦੇ ਅਧਿਕਾਰੀਆਂ ਨਾਲ ਮੁੱਖ ਸਕੱਤਰ ਨਾਲ ਮੀਟਿੰਗ ਕਰਦੇ ਹੋਏ ਖ਼ਜ਼ਾਨਾ ਵਿਭਾਗ ਦੀ ਇਸ ਕਾਰਵਾਈ ਨੂੰ ਰੋਕਣ ਦੀ ਅਪੀਲ ਕੀਤੀ ਹੈ। ਮੁੱਖ ਸਕੱਤਰ ਨਾਲ ਹੋਈ ਐੱਚਡੀਐੱਫਸੀ ਬੈਂਕ ਦੇ ਅਧਿਕਾਰੀਆਂ ਦੀ ਇਸ ਮੀਟਿੰਗ ਤੋਂ ਬਾਅਦ ਐੱਚਡੀਐੱਫਸੀ ਬੈਂਕ ਨੂੰ ਉਮੀਦ ਹੈ ਕਿ ਆਉਣ ਵਾਲੇ 2-3 ਦਿਨਾਂ ਵਿੱਚ ਇਸ ਤਰ੍ਹਾਂ ਦੀ ਕਾਰਵਾਈ ਨੂੰ ਰੋਕ ਦਿੱਤਾ ਜਾਵੇਗਾ, ਪਰ ਖ਼ਜਾਨਾ ਵਿਭਾਗ ਵਿੱਚ ਫਿਲਹਾਲ ਐੱਚਡੀਐੱਫਸੀ ਬੈਂਕ ’ਤੇ ਕਈ ਤਰ੍ਹਾਂ ਦੀ ਅਣਐਲਾਨੀ ਰੋਕ ਨੂੰ ਜਾਰੀ ਰੱਖਿਆ ਜਾ ਰਿਹਾ ਹੈ। ਜਿਸ ਕਾਰਨ ਐੱਚਡੀਐੱਫਸੀ ਬੈਂਕ ਦੇ ਕਿਸੇ ਵੀ ਬੈਂਕ ਖ਼ਾਤੇ ਵਿੱਚ ਅਦਾਇਗੀ ਨਹੀਂ ਕੀਤੀ ਜਾ ਰਹੀ ਹੈ।