Middle East Tensions - Sach Kahoon Punjabi

Japan Middle East Crisis: ਮੱਧ ਪੂਰਬ ਸੰਕਟ ਦਾ ਜਪਾਨ ’ਤੇ ਅਸਰ
Japan Middle East Crisis: ਅਮਰੀਕਾ ਅਤੇ ਇਰਾਨ ਵਿਚਾਲੇ ਲਗਭਗ 110 ਦਿਨਾਂ ਤੱਕ ਚੱਲਿਆ ਤਣਾਅ ਤੇ ਸੰਘਰਸ਼ ਜੂਨ 2026 ’ਚ ਸਮਾਪਤ ਹੋ ਗਿਆ। 18 ਜੂਨ ਨੂੰ ਸ਼ਾਂਤੀ ਸਮਝੌਤੇ ਨਾਲ ਜੁੜੇ ਦਸਤਾਵੇਜ਼ਾਂ ’ਤੇ ਦਸਤਖ਼ਤ ਹੋਣ ਤੋਂ ਬਾਅਦ ਜੰਗਬੰਦੀ ਲਾਗੂ ਹੋ ਗਈ ਤੇ ਮੱਧ ਪੂਰਬ ’ਚ ਸਥਿਰਤਾ ਵਾਪਸ ਆਉਣ ਦੀ ਉਮੀਦ ਮਜ਼ਬੂਤ ਹੋਈ। ਹਾਲਾਂਕਿ ਸੰਘਰਸ਼ ਖ਼ਤਮ ਹੋ ਗਿਆ, ਪਰ ਇਸ ਦੌਰਾਨ ਦੁਨੀਆਂ ਦੀਆਂ ਬਹੁਤੀਆਂ ਅਰਥਵਿਵਸਥਾਵਾਂ ’ਤੇ ਪਏ ਅਸਰ ਲੰਮੇ ਸਮੇਂ ਤੱਕ ਮਹਿਸੂਸ ਕੀਤੇ ਜਾਂਦੇ ਰਹਿਣਗੇ। ਜਾਪਾਨ ਉਨ੍ਹਾਂ ਦੇਸ਼ਾਂ ’ਚ ਸ਼ਾਮਲ ਹੈ ਜਿਨ੍ਹਾਂ ਨੇ ਇਸ ਸੰਕਟ ਦੇ ਆਰਥਿਕ, ਰਣਨੀਤਕ ਅਤੇ ਰਾਜਨੀਤਿਕ ਪ੍ਰਭਾਵਾਂ ਨੂੰ ਸਭ ਤੋਂ ਵੱਧ ਗੰਭੀਰਤਾ ਨਾਲ ਮਹਿਸੂਸ ਕੀਤਾ। ਜਾਪਾਨ ਲੰਮੇ ਸਮੇਂ ਤੋਂ ਆਪਣੀਆਂ ਊਰਜਾ ਲੋੜਾਂ ਲਈ ਬਾਹਰੀ ਸਰੋਤਾਂ ’ਤੇ ਨਿਰਭਰ ਰਿਹਾ ਹੈ। ਉਸ ਦੀ ਤੇਲ ਅਤੇ ਕੁਦਰਤੀ ਗੈਸ ਦੀ ਵੱਡੀ ਲੋੜ ਮੱਧ ਪੂਰਬ ਤੋਂ ਪੂਰੀ ਹੁੰਦੀ ਰਹੀ ਹੈ।

ਇਹੀ ਕਾਰਨ ਹੈ ਕਿ ਸੰਘਰਸ਼ ਸ਼ੁਰੂ ਹੁੰਦੇ ਹੀ ਟੋਕੀਓ ’ਚ ਚਿੰਤਾ ਵਧ ਗਈ ਸੀ। ਸਮੁੰਦਰੀ ਮਾਰਗਾਂ ਦੀ ਸੁਰੱਖਿਆ ਬਾਰੇ ਬੇਭਰੋਸਗੀ ਪੈਦਾ ਹੋਈ ਤੇ ਊਰਜਾ ਸਪਲਾਈ ’ਚ ਅੜਿੱਕੇ ਪੈਣ ਦੀਆਂ ਸੰਭਾਵਨਾਵਾਂ ਨੇ ਕੌਮਾਂਤਰੀ ਬਾਜ਼ਾਰਾਂ ਨੂੰ ਪ੍ਰਭਾਵਿਤ ਕੀਤਾ। ਨਤੀਜੇ ਵਜੋਂ ਤੇਲ ਅਤੇ ਗੈਸ ਦੀਆਂ ਕੀਮਤਾਂ ’ਚ ਤੇਜ਼ੀ ਆਈ, ਜਿਸ ਦਾ ਸਿੱਧਾ ਅਸਰ ਜਾਪਾਨ ਦੀ ਅਰਥਵਿਵਸਥਾ ’ਤੇ ਪਿਆ। ਊਰਜਾ ਦੀਆਂ ਵਧਦੀਆਂ ਕੀਮਤਾਂ ਨੇ ਜਾਪਾਨ ਦੇ ਉਦਯੋਗਿਕ ਖੇਤਰ ’ਤੇ ਦਬਾਅ ਵਧਾਇਆ। ਇਸਪਾਤ, ਰਸਾਇਣ, ਆਵਾਜਾਈ ਤੇ ਵਿਨਿਰਮਾਣ ਵਰਗੇ ਖੇਤਰਾਂ ’ਚ ਉਤਪਾਦਨ ਲਾਗਤ ਵਧ ਗਈ। ਮਹਿੰਗਾਈ ’ਚ ਵਾਧੇ ਕਾਰਨ ਆਮ ਨਾਗਰਿਕਾਂ ਦਾ ਜੀਵਨ ਵੀ ਪ੍ਰਭਾਵਿਤ ਹੋਇਆ। ਸਰਕਾਰ ਨੂੰ ਰਾਹਤ ਯੋਜਨਾਵਾਂ ਅਤੇ ਆਰਥਿਕ ਮੱਦਦ ਉਪਾਵਾਂ ’ਤੇ ਵਿਚਾਰ ਕਰਨਾ ਪਿਆ ਤਾਂ ਜੋ ਵਧਦੀ ਜੀਵਨ-ਨਿਰਵਾਹ ਲਾਗਤ ਦਾ ਬੋਝ ਘੱਟ ਕੀਤਾ ਜਾ ਸਕੇ।

ਇਸ ਪੂਰੇ ਦੌਰ ਨੇ ਜਾਪਾਨ ਨੂੰ ਇਹ ਅਹਿਸਾਸ ਕਰਵਾਇਆ ਕਿ ਊਰਜਾ ਸੁਰੱਖਿਆ ਸਿਰਫ਼ ਆਰਥਿਕ ਮੁੱਦਾ ਨਹੀਂ, ਬਲਕਿ ਰਾਸ਼ਟਰੀ ਸੁਰੱਖਿਆ ਦਾ ਵੀ ਮਹੱਤਵਪੂਰਨ ਹਿੱਸਾ ਹੈ। ਸੰਘਰਸ਼ ਦਾ ਅਸਰ ਵਿਸ਼ਵ-ਪੱਧਰੀ ਸਪਲਾਈ ਪ੍ਰਣਾਲੀ ’ਤੇ ਵੀ ਦਿਖਾਈ ਦਿੱਤਾ। ਜਾਪਾਨੀ ਵਾਹਨ ਅਤੇ ਇਲੈਕਟ੍ਰਾਨਿਕ ਉਦਯੋਗਾਂ ਨੇ ਕੱਚੇ ਮਾਲ ਅਤੇ ਲੋੜੀਂਦੇ ਪੁਰਜ਼ਿਆਂ ਦੀ ਉਪਲੱਬਧਤਾ ਬਾਰੇ ਵਾਧੂ ਸਾਵਧਾਨੀ ਵਰਤੀ। ਕਈ ਕੰਪਨੀਆਂ ਨੇ ਬਦਲਵੇਂ ਸਪਲਾਇਰਾਂ ਦੀ ਭਾਲ ਸ਼ੁਰੂ ਕੀਤੀ ਤੇ ਲੋੜੀਂਦੀਆਂ ਚੀਜ਼ਾਂ ਦਾ ਵਾਧੂ ਭੰਡਾਰਨ ਕੀਤਾ। ਇਸ ਅਨੁਭਵ ਨੇ ਜਾਪਾਨ ਨੂੰ ਇਹ ਸਿਖਾਇਆ ਕਿ ਵਿਸ਼ਵ-ਪੱਧਰੀ ਸੰਕਟਾਂ ਦੇ ਸਮੇਂ ਵੱਖ-ਵੱਖ ਸਰੋਤਾਂ ’ਤੇ ਆਧਾਰਿਤ ਸਪਲਾਈ ਵਿਵਸਥਾ ਕਿੰਨੀ ਜ਼ਰੂਰੀ ਹੁੰਦੀ ਹੈ। ਇਸ ਯੁੱਧ ਦਾ ਇੱਕ ਮਹੱਤਵਪੂਰਨ ਨਤੀਜਾ ਊਰਜਾ ਨੀਤੀ ’ਚ ਬਦਲਾਅ ਦੇ ਰੂਪ ’ਚ ਸਾਹਮਣੇ ਆਇਆ। Japan Middle East Crisis

ਜਾਪਾਨ ਨੇ ਨਵਿਆਉਣਯੋਗ ਊਰਜਾ ਸਰੋਤਾਂ ਦੇ ਵਿਸਥਾਰ ਦੀ ਦਿਸ਼ਾ ’ਚ ਆਪਣੇ ਯਤਨ ਤੇਜ਼ ਕੀਤੇ। ਨਾਲ ਹੀ ਪਰਮਾਣੂ ਊਰਜਾ ਬਾਰੇ ਵੀ ਨਵਾਂ ਦ੍ਰਿਸ਼ਟੀਕੋਣ ਵਿਕਸਿਤ ਹੋਇਆ। ਜਿਨ੍ਹਾਂ ਪਰਮਾਣੂ ਪਲਾਂਟਾਂ ਨੂੰ ਪਹਿਲਾਂ ਵਿਵਾਦਾਂ ਕਾਰਨ ਸੀਮਤ ਕੀਤਾ ਗਿਆ ਸੀ, ਉਨ੍ਹਾਂ ਦੀ ਮੁੜ ਵਰਤੋਂ ’ਤੇ ਗੰਭੀਰ ਚਰਚਾ ਹੋਈ। ਨੀਤੀ ਘਾੜਿਆਂ ਦਾ ਮੰਨਣਾ ਸੀ ਕਿ ਊਰਜਾ ਦੇ ਵਧੇਰੇ ਵੱਖ-ਵੱਖ ਸਰੋਤ ਭਵਿੱਖ ਵਿਚ ਅਜਿਹੇ ਸੰਕਟਾਂ ਦੇ ਅਸਰ ਨੂੰ ਘੱਟ ਕਰ ਸਕਦੇ ਹਨ। ਰਾਜਨੀਤਿਕ ਪੱਧਰ ’ਤੇ ਵੀ ਇਹ ਸੰਘਰਸ਼ ਜਾਪਾਨ ਲਈ ਇੱਕ ਪ੍ਰੀਖਿਆ ਸਾਬਤ ਹੋਇਆ। ਲੰਮੇ ਸਮੇਂ ਤੋਂ ਜਾਪਾਨ ਨੇ ਮੱਧ ਪੂਰਬ ਦੇ ਦੇਸ਼ਾਂ ਨਾਲ ਸੰਤੁਲਿਤ ਰਿਸ਼ਤੇ ਬਣਾਈ ਰੱਖੇ ਸਨ। ਉਸ ਨੇ ਕਿਸੇ ਇੱਕ ਪੱਖ ਦਾ ਖੁੱਲ੍ਹਾ ਸਮੱਰਥਨ ਕਰਨ ਦੀ ਬਜਾਏ ਗੱਲਬਾਤ ਅਤੇ ਸ਼ਾਂਤੀ ਦੀ ਨੀਤੀ ਨੂੰ ਪਹਿਲ ਦਿੱਤੀ। ਸੰਘਰਸ਼ ਦੌਰਾਨ ਵੀ ਜਾਪਾਨੀ ਲੀਡਰਸ਼ਿਪ ਨੇ ਸੰਜਮੀ ਰੁਖ ਅਪਣਾਇਆ ਅਤੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਤੇ ਊਰਜਾ ਸਪਲਾਈ ਨੂੰ ਸਰਵਉੱਚ ਮਹੱਤਵ ਦਿੱਤਾ।

ਇਹੀ ਕਾਰਨ ਰਿਹਾ ਕਿ ਜਾਪਾਨ ਖੇਤਰੀ ਤਣਾਅ ਵਿਚਾਲੇ ਵੀ ਤੁਲਨਾਤਮਕ ਤੌਰ ’ਤੇ ਸੰਤੁਲਿਤ ਸਥਿਤੀ ਬਣਾਈ ਰੱਖਣ ’ਚ ਸਫਲ ਰਿਹਾ।  ਇਸ ਸੰਕਟ ਨੇ ਜਾਪਾਨ ਤੇ ਅਮਰੀਕਾ ਦੇ ਰਿਸ਼ਤਿਆਂ ਬਾਰੇ ਵੀ ਨਵੀਆਂ ਚਰਚਾਵਾਂ ਨੂੰ ਜਨਮ ਦਿੱਤਾ। ਜਦੋਂਕਿ ਦੋਵਾਂ ਦੇਸ਼ਾਂ ਵਿਚਾਲੇ ਸੁਰੱਖਿਆ ਸਹਿਯੋਗ ਮਜ਼ਬੂਤ ਰਿਹਾ, ਫਿਰ ਵੀ ਜਾਪਾਨ ਵਿਚ ਇਹ ਵਿਚਾਰ ਵਧੇਰੇ ਪ੍ਰਮੁੱਖ ਹੋਇਆ ਕਿ ਬਦਲਦੇ ਵਿਸ਼ਵ-ਪੱਧਰੀ ਹਾਲਾਤਾਂ ’ਚ ਉਸ ਨੂੰ ਆਪਣੀ ਰਣਨੀਤਿਕ ਸਮਰੱਥਾ ਨੂੰ ਹੋਰ ਮਜ਼ਬੂਤ ਕਰਨਾ ਚਾਹੀਦਾ ਹੈ। ਖੇਤਰੀ ਸਹਿਯੋਗ, ਆਤਮ-ਨਿਰਭਰ ਰੱਖਿਆ ਤਿਆਰੀ ਅਤੇ ਨਵੀਆਂ ਤਕਨੀਕੀ ਸਮੱਰਥਾਵਾਂ ਦੇ ਵਿਕਾਸ ’ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਸੁਰੱਖਿਆ ਨੀਤੀ ਦੇ ਖੇਤਰ ’ਚ ਵੀ ਇਸ ਸੰਘਰਸ਼ ਨੇ ਮਹੱਤਵਪੂਰਨ ਪ੍ਰਭਾਵ ਛੱਡਿਆ। ਚੀਨ ਦੀ ਵਧਦੀ ਸਰਗਰਮੀ, ਉੱਤਰੀ ਕੋਰੀਆ ਦੇ ਹਥਿਆਰ ਪ੍ਰੋਗਰਾਮ ਅਤੇ ਹੋਰ ਖੇਤਰੀ ਚੁਣੌਤੀਆਂ ਵਿਚਾਲੇ ਜਾਪਾਨ ਪਹਿਲਾਂ ਹੀ ਆਪਣੀਆਂ ਰੱਖਿਆ ਸਮਰੱਥਾਵਾਂ ਦੇ ਵਿਸਥਾਰ ’ਤੇ ਵਿਚਾਰ ਕਰ ਰਿਹਾ ਸੀ।

ਮੱਧ ਪੂਰਬ ਦੇ ਸੰਕਟ ਨੇ ਇਸ ਸੋਚ ਨੂੰ ਹੋਰ ਬਲ ਦਿੱਤਾ। ਜਾਪਾਨੀ ਨੀਤੀ ਘਾੜਿਆਂ ਨੇ ਮੰਨਿਆ ਕਿ ਬੇਯਕੀਨ ਵਿਸ਼ਵ-ਪੱਧਰੀ ਹਾਲਾਤਾਂ ’ਚ ਦੇਸ਼ ਨੂੰ ਵਧੇਰੇ ਸਮਰੱਥ ਅਤੇ ਤਿਆਰ ਰਹਿਣਾ ਹੋਵੇਗਾ। ਸਮਾਜਿਕ ਪੱਧਰ ’ਤੇ ਵੀ ਇਸ ਸੰਘਰਸ਼ ਨੇ ਬਹਿਸ ਨੂੰ ਨਵੀਂ ਦਿਸ਼ਾ ਦਿੱਤੀ। ਦੂਜੇ ਵਿਸ਼ਵ ਯੁੱਧ ਤੋਂ ਬਾਅਦ ਵਿਕਸਿਤ ਹੋਈ ਜਾਪਾਨ ਦੀ ਸ਼ਾਂਤੀਵਾਦੀ ਪਛਾਣ ਅਤੇ ਬਦਲਦੀਆਂ ਸੁਰੱਖਿਆ ਲੋੜਾਂ ਵਿਚਾਲੇ ਸੰਤੁਲਨ ਬਣਾਉਣ ਦਾ ਸਵਾਲ ਫਿਰ ਚਰਚਾ ਦੇ ਕੇਂਦਰ ’ਚ ਆਇਆ। ਨਾਗਰਿਕਾਂ ਅਤੇ ਮਾਹਿਰਾਂ ਵਿਚਾਲੇ ਇਹ ਵਿਚਾਰ ਪ੍ਰਮੁੱਖ ਰਿਹਾ ਕਿ ਸ਼ਾਂਤੀ ਅਤੇ ਸੁਰੱਖਿਆ ਦੋਵਾਂ ਨੂੰ ਇਕੱਠੇ ਲੈ ਕੇ ਚੱਲਣ ਵਾਲੀ ਨੀਤੀ ਹੀ ਭਵਿੱਖ ਲਈ ਸਭ ਤੋਂ ਸਹੀ ਹੋਵੇਗੀ।

ਅੱਜ ਜਦੋਂਕਿ ਅਮਰੀਕਾ ਅਤੇ ਇਰਾਨ ਵਿਚਾਲੇ ਸ਼ਾਂਤੀ ਸਮਝੌਤਾ ਹੋ ਚੁੱਕਾ ਹੈ ਅਤੇ ਸੰਘਰਸ਼ ਖ਼ਤਮ ਹੋ ਗਿਆ ਹੈ, ਓਦੋਂ ਵੀ ਉਸ ਦੇ ਅਸਰ ਪੂਰੀ ਤਰ੍ਹਾਂ ਖਤਮ ਨਹੀਂ ਹੋਏ ਹਨ। ਇਸ ਸੰਕਟ ਨੇ ਜਾਪਾਨ ਨੂੰ ਊਰਜਾ ਸੁਰੱਖਿਆ, ਆਰਥਿਕ ਲਚਕੀਲਾਪਣ, ਸਪਲਾਈ ਪ੍ਰਣਾਲੀ ਅਤੇ ਰਣਨੀਤਿਕ ਤਿਆਰੀ ਦੇ ਮਹੱਤਵ ਦਾ ਨਵਾਂ ਅਨੁਭਵ ਦਿੱਤਾ। ਇਹੀ ਕਾਰਨ ਹੈ ਕਿ ਯੁੱਧ ਖ਼ਤਮ ਹੋਣ ਤੋਂ ਬਾਅਦ ਵੀ ਜਾਪਾਨ ਆਪਣੀਆਂ ਨੀਤੀਆਂ ’ਚ ਸੁਧਾਰ ਅਤੇ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰੀ ਦੀ ਦਿਸ਼ਾ ’ਚ ਲਗਾਤਾਰ ਅੱਗੇ ਵਧ ਰਿਹਾ ਹੈ। ਇਹ ਸੰਘਰਸ਼ ਜਾਪਾਨ ਲਈ ਇੱਕ ਮਹੱਤਵਪੂਰਨ ਸਬਕ ਬਣ ਕੇ ਉੱਭਰਿਆ, ਜਿਸ ਨੇ ਉਸ ਨੂੰ ਬਦਲਦੇ ਵਿਸ਼ਵ-ਪੱਧਰੀ ਹਾਲਾਤਾਂ ਨੂੰ ਵਧੇਰੇ ਡੂੰਘਾਈ ਨਾਲ ਸਮਝਣ ਦਾ ਮੌਕਾ ਦਿੱਤਾ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਬੀਟਾ ਬੋਚੋਰੋਡਿਜ਼, ਮਾਹਿਰ, ਸੈਂਟਰ ਫਾਰ ਇੰਟਰਨੈਸ਼ਨਲ ਰਿਲੇਸ਼ੰਸ, ਪੋਲੈਂਡ

Iran Attacks Middle East: ਈਰਾਨ ਦੇ ਹਮਲਿਆਂ ਨਾਲ ਕੁਵੈਤ, ਬਹਿਰੀਨ ’ਚ ਹਫੜਾ-ਦਫੜੀ, ਲੇਬਨਾਲ ’ਚ ਧਮਾਕੇ
Iran Attacks Middle East: ਕੁਵੈਤ ਸਿਟੀ/ਮਨਮਾ/ਬੇਰੂਤ/ਵਾਸ਼ਿੰਗਟਨ (ਹਿ.ਸ.)। ਅਮਰੀਕਾ ਨਾਲ ਸ਼ਾਂਤੀ ਸਮਝੌਤੇ ’ਤੇ ਪਹੁੰਚਣ ਦੀਆਂ ਚੱਲ ਰਹੀਆਂ ਕੋਸ਼ਿਸ਼ਾਂ ਦੌਰਾਨ ਈਰਾਨ ਨੇ ਕੁਵੈਤ ਤੇ ਬਹਿਰੀਨ ’ਤੇ ਹਵਾਈ ਹਮਲੇ ਕਰਕੇ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ ਹਨ। ਕੁਵੈਤ ਤੇ ਬਹਿਰੀਨ ਅਮਰੀਕਾ ਦੇ ਸਹਿਯੋਗੀ ਹਨ, ਦੋਵਾਂ ਦੇਸ਼ਾਂ ’ਚ ਅਮਰੀਕੀ ਫੌਜੀ ਅੱਡੇ ਹਨ। ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (ਆਈਆਰਜੀਸੀ) ਨੇ ਇਨ੍ਹਾਂ ਦੇਸ਼ਾਂ ’ਚ ਅਮਰੀਕੀ ਠਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਸਵੀਕਾਰ ਕੀਤੀ ਹੈ। ਈਰਾਨ ਇਸ ਸਮੇਂ ਲੇਬਨਾਨ ’ਤੇ ਇਜ਼ਰਾਈਲੀ ਹਮਲਿਆਂ ਤੋਂ ਗੁੱਸੇ ’ਚ ਹੈ। ਇਜ਼ਰਾਈਲ ਈਰਾਨ ਪੱਖੀ ਅੱਤਵਾਦੀ ਸਮੂਹ ਹਿਜ਼ਬੁੱਲਾ ਦੇ ਠਿਕਾਣਿਆਂ ਨੂੰ ਤਬਾਹ ਕਰ ਰਿਹਾ ਹੈ, ਜਿਸਨੇ ਲੇਬਨਾਨ ’ਚ ਜੜ੍ਹਾਂ ਸਥਾਪਿਤ ਕੀਤੀਆਂ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਹਮਲਿਆਂ ਨੂੰ ਰੋਕਣ ਦੀ ਅਪੀਲ ਬੇਅਸਰ ਸਾਬਤ ਹੋਈ ਹੈ।

ਕੁਵੈਤ ਟਾਈਮਜ਼, ਗਲਫ ਨਿਊਜ਼ ਤੇ ਅਲ ਜਜ਼ੀਰਾ ’ਚ ਰਿਪੋਰਟਾਂ ਅਨੁਸਾਰ, ਕੁਵੈਤ ਦਾ ਹਵਾਈ ਰੱਖਿਆ ਪ੍ਰਣਾਲੀ ਇਸ ਸਮੇਂ ਦੁਸ਼ਮਣ ਦੇ ਡਰੋਨ ਤੇ ਮਿਜ਼ਾਈਲ ਹਮਲਿਆਂ ਦਾ ਜਵਾਬ ਦੇ ਰਹੀ ਹੈ। ਕੁਵੈਤੀ ਹਥਿਆਰਬੰਦ ਸੈਨਾਵਾਂ ਦੇ ਜਨਰਲ ਸਟਾਫ ਨੇ ਮੰਗਲਵਾਰ ਦੇਰ ਰਾਤ ਐਲਾਨ ਕੀਤਾ ਕਿ ਦੇਸ਼ ਡਰੋਨ ਤੇ ਮਿਜ਼ਾਈਲ ਹਮਲਿਆਂ ਦਾ ਸ਼ਿਕਾਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਹਵਾਈ ਰੱਖਿਆ ਪ੍ਰਣਾਲੀਆਂ ਦੁਸ਼ਮਣ ਦੇ ਡਰੋਨ ਤੇ ਮਿਜ਼ਾਈਲ ਹਮਲਿਆਂ ਦਾ ਜਵਾਬ ਦੇ ਰਹੀਆਂ ਸਨ। ਜਨਰਲ ਸਟਾਫ ਨੇ ਬਾਅਦ ’ਚ ਇੱਕ ਬਿਆਨ ’ਚ ਕਿਹਾ ਕਿ ਧਮਾਕੇ ਅਜੇ ਵੀ ਹੋ ਰਹੇ ਹਨ।

Read Also : World Bicycle Day 2026: ਉਮਰਾਂ ਦਾ ਹਮਸਫਰ, ਸਾਈਕਲ ਤੇ ਸਾਈਕਲ ਦਾ ਸੁਹਾਵਣਾ ਸਫਰ

ਅਮਰੀਕੀ ਫੌਜ ਨੇ ਇਨ੍ਹਾਂ ਹਮਲਿਆਂ ਨੂੰ ਜ਼ੋਰਦਾਰ ਢੰਗ ਨਾਲ ਰੋਕਿਆ ਹੈ। ਅਮਰੀਕੀ ਕੇਂਦਰੀ ਕਮਾਂਡ ਨੇ ਕਿਹਾ ਕਿ ਉਸਨੇ ਈਰਾਨ ਦੇ ਮਿਜ਼ਾਈਲ ਤੇ ਡਰੋਨ ਹਮਲਿਆਂ ਨੂੰ ‘ਹਰਾ’ ਦਿੱਤਾ ਹੈ। ਇਸਨੇ ਆਪਣੇ ਗੁਆਂਢੀ ਦੇਸ਼ਾਂ ’ਤੇ ਈਰਾਨੀ ਮਿਜ਼ਾਈਲ ਤੇ ਡਰੋਨ ਹਮਲਿਆਂ ਦੀ ਇੱਕ ਲੜੀ ਨੂੰ ‘ਸਫਲਤਾਪੂਰਵਕ ਨਾਕਾਮ’ ਕਰ ਦਿੱਤਾ ਹੈ, ਅਤੇ ਈਰਾਨ ਦੇ ਕਿਸ਼ਮ ਟਾਪੂ ’ਤੇ ਸਵੈ-ਰੱਖਿਆ ਜਵਾਬੀ ਹਮਲੇ ਸ਼ੁਰੂ ਕੀਤੇ ਹਨ। ‘ਈਰਾਨ ਨੇ ਗੁਆਂਢੀ ਦੇਸ਼ਾਂ ਵੱਲ ਕਈ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਉਨ੍ਹਾਂ ’ਚੋਂ ਕੋਈ ਵੀ ਆਪਣੇ ਟੀਚਿਆਂ ’ਤੇ ਨਹੀਂ ਪਹੁੰਚਿਆ’ ਸੈਂਟਰਲ ਕਮਾਂਡ ਨੇ ਇੱਕ ਬਿਆਨ ’ਚ ਕਿਹਾ। ਬਹਿਰੀਨ ਦੇ ਗ੍ਰਹਿ ਮੰਤਰਾਲੇ ਨੇ ਪੁਸ਼ਟੀ ਕੀਤੀ ਕਿ ਹਮਲੇ ਦੀ ਆਵਾਜ਼ ਮਿਲਣ ’ਤੇ ਸੁਰੱਖਿਆ ਸਾਇਰਨ ਵਜਾਏ ਗਏ ਸਨ।

ਮੰਤਰਾਲੇ ਅਨੁਸਾਰ, ਬਹਿਰੀਨ ਨੇ ਵੀ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ ਤੇ ਨਾਗਰਿਕ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ। ਇਸ ਦੌਰਾਨ, ਕੁਵੈਤ ਦੇ ਗ੍ਰਹਿ ਮੰਤਰਾਲੇ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਮਿਜ਼ਾਈਲ ਦੇ ਟੁਕੜਿਆਂ, ਸ਼ੱਕੀ ਵਸਤੂਆਂ ਜਾਂ ਮਲਬੇ ਦੇ ਨੇੜੇ ਨਾ ਜਾਣ ਜਾਂ ਛੂਹਣ। ਅਮਰੀਕੀ ਕੇਂਦਰੀ ਕਮਾਂਡ ਨੇ ਕਿਹਾ ਕਿ ਉਸਦੀ ਫੌਜ ਨੇ ਇੱਕ ਖਾਲੀ ਤੇਲ ਟੈਂਕਰ ਨੂੰ ਅਯੋਗ ਕਰ ਦਿੱਤਾ ਹੈ ਜੋ ਅਰਬ ਖਾੜੀ ’ਚ ਇੱਕ ਈਰਾਨੀ ਬੰਦਰਗਾਹ ਵੱਲ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। Iran Attacks Middle East

ਕਮਾਂਡ ਨੇ ਕਿਹਾ ਕਿ ਇੱਕ ਅਮਰੀਕੀ ਜਹਾਜ਼ ਨੇ ਬੋਤਸਵਾਨਾ-ਝੰਡੇ ਵਾਲੇ ਐਮਟੀ ਲੈਕਸੀ ਦੇ ਇੰਜਣ ਰੂਮ ’ਤੇ ਇੱਕ ਹੈਲਫਾਇਰ ਮਿਜ਼ਾਈਲ ਦਾਗੀ, ਜਿਸ ਨਾਲ ਟੈਂਕਰ ਨੂੰ ਖਾਰਗ ਟਾਪੂ ਤੱਕ ਪਹੁੰਚਣ ਤੋਂ ਰੋਕਿਆ ਗਿਆ। ਜਦੋਂ ਤੋਂ ਨਾਕਾਬੰਦੀ ਲਗਾਈ ਗਈ ਹੈ, ਅਮਰੀਕੀ ਫੌਜ ਨੇ ਛੇ ਵਪਾਰਕ ਜਹਾਜ਼ਾਂ ਨੂੰ ਅਯੋਗ ਕਰ ਦਿੱਤਾ ਹੈ ਤੇ 122 ਹੋਰਾਂ ਨੂੰ ਆਪਣੇ ਰਸਤੇ ਬਦਲਣ ਲਈ ਮਜਬੂਰ ਕੀਤਾ ਹੈ। ਲੇਬਨਾਨੀ ਸਿਹਤ ਮੰਤਰਾਲੇ ਨੇ ਦੱਸਿਆ ਕਿ ਮੰਗਲਵਾਰ ਨੂੰ ਦੱਖਣੀ ਲੇਬਨਾਨ ’ਤੇ ਇਜ਼ਰਾਈਲੀ ਹਮਲਿਆਂ ’ਚ ਇੱਕ ਬੱਚੇ ਸਮੇਤ ਪੰਜ ਲੋਕ ਮਾਰੇ ਗਏ ਤੇ 48 ਜ਼ਖਮੀ ਹੋ ਗਏ। ਮੰਤਰਾਲੇ ਨੇ ਇੱਕ ਬਿਆਨ ’ਚ ਕਿਹਾ ਕਿ ਹਮਲਿਆਂ ’ਚ ਜ਼ਖਮੀ ਹੋਏ ਲੋਕਾਂ ’ਚ ਟੇਬਨਿਨ ਸਰਕਾਰੀ ਹਸਪਤਾਲ ਦੇ ਇੱਕ ਡਾਕਟਰ ਤੇ ਪੰਜ ਸਟਾਫ ਮੈਂਬਰ ਸ਼ਾਮਲ ਹਨ, ਜਿਨ੍ਹਾਂ ਨੂੰ ਧਮਾਕਿਆਂ ਨਾਲ ਵੀ ਨੁਕਸਾਨ ਪਹੁੰਚਿਆ ਹੈ। Iran Attacks Middle East

West Asia Tension: ਪੱਛਮੀ ਏਸ਼ੀਆ ’ਚ ਵਧਿਆ ਤਣਾਅ, ਅਮਰੀਕਾ ਨੇ ਕੀਤੇ ਈਰਾਨ ’ਤੇ ਹਵਾਈ ਹਮਲੇ
West Asia Tension: ਤਹਿਰਾਨ (ਏਜੰਸੀ)। ਪੱਛਮੀ ਏਸ਼ੀਆ ’ਚ ਤਣਾਅ ਵੱਧਦਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਅਮਰੀਕੀ ਫੌਜ ਨੇ ਕਿਹਾ ਹੈ ਕਿ ਉਸਨੇ ਈਰਾਨੀ ਰਾਡਾਰ ਤੇ ਡਰੋਨ ਕਮਾਂਡ ਸਹੂਲਤਾਂ ’ਤੇ ਹਵਾਈ ਹਮਲੇ ਕੀਤੇ ਹਨ। ਇਹ ਕਾਰਵਾਈ ਤਹਿਰਾਨ ਵੱਲੋਂ ਇੱਕ ਅਮਰੀਕੀ ਪ੍ਰੀਡੇਟਰ ਡਰੋਨ ਨੂੰ ਡੇਗਣ ਤੋਂ ਬਾਅਦ ਕੀਤੀ ਗਈ ਹੈ। ਅਮਰੀਕੀ ਸੈਂਟਰਲ ਕਮਾਂਡ ਅਨੁਸਾਰ, ਇਹ ਹਮਲੇ ਈਰਾਨ ਦੀਆਂ ਹਮਲਾਵਰ ਗਤੀਵਿਧੀਆਂ ਦੇ ਜਵਾਬ ’ਚ ਕੀਤੇ ਗਏ ਸਨ। ਇਨ੍ਹਾਂ ਹਮਲਿਆਂ ਨੇ ਈਰਾਨੀ ਡਰੋਨ ਕੰਟਰੋਲ ਤੇ ਰਾਡਾਰ ਸਥਾਪਨਾਵਾਂ ਨੂੰ ਨਿਸ਼ਾਨਾ ਬਣਾਇਆ।

ਇੱਕ ਬਿਆਨ ’ਚ, ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਕਿ ਉਨ੍ਹਾਂ ਨੇ ਈਰਾਨੀ ਸ਼ਹਿਰਾਂ ਗੋਰੂਕ ਤੇ ਕੇਸ਼ਮ ’ਚ ਹਮਲੇ ਕੀਤੇ। ਇਨ੍ਹਾਂ ਹਮਲਿਆਂ ਨੇ ਈਰਾਨੀ ਰਾਡਾਰ ਤੇ ਡਰੋਨ ਸਹੂਲਤਾਂ ਨੂੰ ਨਿਸ਼ਾਨਾ ਬਣਾਇਆ। ਅਮਰੀਕਾ ਨੇ ਕਿਹਾ ਕਿ ਇਹ ਹਮਲੇ ਈਰਾਨ ਵੱਲੋਂ ਹਾਲ ਹੀ ’ਚ ਅੰਤਰਰਾਸ਼ਟਰੀ ਪਾਣੀਆਂ ’ਚ ਆਪਣੇ ਡਰੋਨ ਨੂੰ ਨਿਸ਼ਾਨਾ ਬਣਾਏ ਜਾਣ ਦੇ ਜਵਾਬ ’ਚ ਸਨ। ਅਮਰੀਕੀ ਫੌਜ ਨੇ ਕਿਹਾ ਕਿ ਉਨ੍ਹਾਂ ਨੇ ਈਰਾਨੀ ਹਵਾਈ ਰੱਖਿਆ, ਜ਼ਮੀਨੀ ਕੰਟਰੋਲ ਸਟੇਸ਼ਨਾਂ ਤੇ ਡਰੋਨ ਸਹੂਲਤਾਂ ਨੂੰ ਨਿਸ਼ਾਨਾ ਬਣਾਇਆ।

Read Also : Weather Update: ਦੇਸ਼ ਭਰ ’ਚ ਹੀਟਵੇਵ ਖਤਮ, ਮੀਂਹ ਨਾਲ ਡਿੱਗਿਆ ਤਾਪਮਾਨ

ਕੁਵੈਤ ਦਾ ਦਾਅਵਾ, ਉਨ੍ਹਾਂ ’ਤੇ ਵੀ ਹੋਏ ਹਮਲੇ | West Asia Tension

ਕੁਵੈਤ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਹਵਾਈ ਰੱਖਿਆ ਪ੍ਰਣਾਲੀਆਂ ਨੇ ਦੇਸ਼ ਵੱਲ ਜਾ ਰਹੇ ਡਰੋਨ ਅਤੇ ਮਿਜ਼ਾਈਲਾਂ ਨੂੰ ਰੋਕਿਆ ਹੈ। ਹਮਲਿਆਂ ਦੌਰਾਨ ਕੁਵੈਤ ਦੇ ਕਈ ਖੇਤਰਾਂ ’ਚ ਧਮਾਕੇ ਸੁਣੇ ਗਏ, ਜਿਸ ਨੂੰ ਕੁਵੈਤੀ ਫੌਜ ਨੇ ਇੱਕ ਰੁਕਾਵਟ ਕਾਰਵਾਈ ਦਾ ਹਿੱਸਾ ਦੱਸਿਆ ਹੈ। ਖੇਤਰ ’ਚ ਵਧ ਰਹੇ ਤਣਾਅ ਦੇ ਵਿਚਕਾਰ ਸੁਰੱਖਿਆ ਏਜੰਸੀਆਂ ਹਾਈ ਅਲਰਟ ’ਤੇ ਹਨ।

Agriculture Crisis News: ਮੱਧ ਪੂਰਬ ਸੰਕਟ ਨਾਲ ਵਧੀ ਖੇਤੀ ਦੀ ਚਿੰਤਾ
Agriculture Crisis News: ਮੱਧ-ਪੁੂਰਬ ’ਚ ਵਧਦਾ ਤਣਾਅ ਹੁਣ ਸਿਰਫ਼ ਅੰਤਰਰਾਸ਼ਟਰੀ ਰਾਜਨੀਤੀ ਦਾ ਵਿਸ਼ਾ ਨਹੀਂ ਰਹਿ ਗਿਆ ਹੈ ਇਸ ਦਾ ਅਸਰ ਸਿੱਧਾ ਭਾਰਤ ਦੀ ਅਰਥਵਿਵਸਥਾ ਅਤੇ ਵਿਸੇਸ਼ ਤੌਰ ’ਤੇ ਖੇਤੀ ਖੇਤਰ ਤੇ ਦਿਖਾਈ ਦੇਣ ਲੱਗਿਆ ਹੈ ਅਮਰੀਕਾ, ਇਜਰਾਇਲ ਅਤੇ ਇਰਾਨ ਵਿਚਕਾਰ ਵਧਦੇ ਟਕਰਾਅ ਨੇ ਵਿਸ਼ਵੀ ਊਰਜਾ ਸਪਲਾਈ ਨੂੰ ਅਸਥਿਰ ਕਰ ਦਿੱਤਾ ਹੈ ਇਸ ਅਸਥਿਰਤਾ ਦਾ ਅਸਰ ਸਿਰਫ਼ ਪੈਟਰੋਲੀਅਮ ਬਜ਼ਾਰ ਤੱਕ ਸੀਮਿਤ ਨਹੀਂ ਹੈ, ਸਗੋਂ ਖਾਦ ਉਦਯੋਗ ਵੀ ਇਸ ਲਪੇਟ ’ਚ ਆ ਗਿਆ ਹੈ ਭਾਰਤ ਵਰਗੇ ਖੇਤੀ ਪ੍ਰਧਾਨ ਦੇਸ਼ ਲਈ ਇਹ ਸਥਿਤੀ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਈ ਹੈ, ਕਿਉਂਕਿ ਦੇਸ਼ ਦੀ ਖੇਤੀ ਅੱਜ ਵੀ ਵੱਡੇ ਪੈਮਾਨੇ ’ਤੇ ਰਸਾਈਣਿਕ ਖਾਦਾਂ ’ਤੇ ਨਿਰਭਰ ਹੈ ਭਾਰਤ ਨੂੰ ਅਕਸਰ ਖੇਤੀ ਖੇਤਰ ’ਚ ਆਤਮ- ਨਿਰਭਰ ਰਾਸ਼ਟਰ ਵਜੋਂ ਪੇਸ਼ ਕੀਤਾ ਜਾਂਦਾ ਹੈ, ਪਰ ਅਸਲੀਅਤ ਇਹ ਹੈ ਹੈ ਖਾਦਾਂ ਦੇ ਮਾਮਲੇ ’ਚ ਦੇਸ਼ ਹੁਣ ਵੀ ਵਿਦੇਸ਼ੀ ਸਪਲਾਈ ’ਤੇ ਨਿਰਭਰ ਹੈ।

ਯੂਰੀਆ ਅਤੇ ਹੋਰ ਨਾਈਟ੍ਰੋਜਨ ਅਧਾਰਿਤ ਖਾਦਾਂ ਦੇ ਨਿਰਮਾਣ ’ਚ ਕੁਦਰਤੀ ਗੈਸ ਦੀ ਮੁੱਖ ਭੂਮਿਕਾ ਹੁੰਦੀ ਹੈ ਵਿਸ਼ਵ ਪੱਧਰ ’ਤੇ ਗੈਸ ਸਪਲਾਈ ਪ੍ਰਭਾਵਿਤ ਹੋਣ ’ਤੇ ਪੈਦਾਵਾਰ ਲਾਗਤ ਵਧ ਜਾਂਦੀ ਹੈ ਅਤੇ ਉਪਲੱਧਤਾ ਵੀ ਘੱਟ ਹੋ ਜਾਂਦੀ ਹੈ ਇਸ ਕਾਰਨ ਸਾਲ 2026 ਦੇ ਸ਼ੁਰੂਆਤੀ ਮਹੀਨਿਆਂ ’ਚ ਭਾਰਤ ਦੇ ਖਾਦ ’ਚ ਪੈਦਾਵਾਰ ’ਚ ਲੱਗਭੱਗ 20 ਫੀਸਦੀ ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ ਭਾਰਤ ਆਪਣੀ ਕੁੱਲ ਖਾਦ ਜ਼ਰੂਰਤ ਦਾ ਵੱਡਾ ਹਿੱਸਾ ਆਯਾਤ  ਜ਼ਰੀਏ ਨਾਲ ਪੂਰਾ ਕਰਦਾ ਹੈ ਇਨ੍ਹਾਂ ’ਚ ਖਾੜ੍ਹੀ ਦੇਸ਼ਾਂ ਦੀ ਭੂਮਿਕਾ ਸਭ ਤੋਂ ਮਹੱਤਵਪੂਰਨ ਹੈ ਇਹੀ ਖੇਤਰ ਵਿਸ਼ਵ ਊਰਜਾ ਸਪਲਾਈ ਦਾ ਮੁੱਖ ਕੇਂਦਰ ਵੀ ਹੈ ਹੋਰਮੁਜ਼ ਜਲਡਮਰੂ ਵਿਚਕਾਰ ਤੋਂ ਹੋ ਕੇ ਦੁਨੀਆ ਦੇ ਵੱਡੇ ਹਿੱਸੇ ਦਾ ਤੇਲ ਅਤੇ ਗੈਸ ਆਵਾਜਾਈ ਹੁੰਦੀ ਹੈ।

Read Also : PBKS vs RCB: ਰੋਮਾਂਚਕ ਮੁਕਾਬਲੇ ’ਚ ਪੰਜਾਬ ਨੂੰ ਹਰਾ RCB ਪਲੇਆਫ ’ਚ ਪਹੁੰਚੀ

ਹਾਲ ਦੇ ਤਣਾਵਾਂ ਕਾਰਨ ਇਸ ਮਾਰਗ ’ਤੇ ਜੋਖ਼ਿਮ ਵਧ ਗਿਆ ਹੈ ਜਹਾਜ਼ਾਂ ਦੇ ਬੀਮਾ ਖਰਚ ’ਚ ਵਾਧਾ, ਸੁਰੱਖਿਆ ਸਬੰਧੀ ਸ਼ੰਕਾਵਾਂ ਅਤੇ ਸਪਲਾਈ ’ਚ ਸੰਭਾਵਿਤ ਰੁਕਾਵਟਾਂ ਨੇ ਅੰਤਰਰਾਸ਼ਟਰੀ ਬਜ਼ਾਰ ਨੂੰ ਅਸਿਥਰ ਬਣਾ  ਦਿੱਤਾ ਹੈ ਨਤੀੇਜੇ ਵਜੋਂ ਖਾਦਾਂ ਦੀਆਂ ਕੀਮਤਾਂ ’ਚ ਤੇਜ਼ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਸੰਯੁਕਤ ਰਾਸ਼ਟਰ ਦੇ ਖਾਦ ਅਤੇ ਖੇਤੀ ਸੰਗਠਨ ਨੇ ਵੀ ਇਸ ਸਥਿਤੀ ਸਬੰਧੀ ਚਿੰਤਾ ਪ੍ਰਗਟ ਕੀਤੀ ਹੈ ਸੰਗਠਨ ਦੇ ਮੁੱਖ ਅਰਥਸ਼ਾਸਤਰੀ ਮੈਕਸਮੋ ਟੋਰੇਰੋ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਖਾਦਾਂ ਦੀ ਸਪਲਾਈ ਰੁਕੀ ਰਹੀ, ਤਾਂ ਵਿਸ਼ਵ ਖਾਦ ਸੰਕਟ ਹੋਰ ਡੂੰਘਾ ਹੋ ਸਕਦਾ ਹੈ ਭਾਰਤ ਲਈ ਇਹ ਚਿਤਾਵਨੀ ਜ਼ਿਆਦਾ ਮਹੱਤਵਪੂਰਨ ਹੈ, ਕਿੳਂੁਂਕਿ ਇੱਥੋਂ ਦੀ ਵੱਡੀ ਅਬਾਦੀ ਖਾਦ ਸੁਰੱਖਿਆ ’ਤੇ ਨਿਰਭਰ ਕਰਦੀ ਹੈ ਖੇਤੀ ’ਚ ਥੋੜ੍ਹੀ ਵੀ ਗਿਰਾਵਟ ਸਿੱਧਾ ਮਹਿੰਗਾਈ, ਬੇਰੁਜ਼ਗਾਰੀ ਅਤੇ ਪੇਂਡੂ ਸੰਕਟ ਨੂੰ ਵਧਾ ਸਕਦੀ ਹੈ ਸਥਿਤੀ ਇਸ ਲਈ ਵੀ ਚਿੰਤਾਜਨਕ ਹੈ। Agriculture Crisis News

ਕਿਉਂਕਿ ਸਾਉਣੀ ਮੌਸਮ ਨਜਦੀਕ ਹੈ ਭਾਰਤ ਦੀ ਜ਼ਿਆਦਾਤਰ ਖੇਤੀ ਮਾਨਸੂਨ ਅਧਾਰਿਤ ਹੈ ਜੇਕਰ ਬਰਸਾਤ ਲੋੜ ਤੋਂ ਘੱਟ ਰਹਿੰਦੀ ਹੈ ਅਤੇ ਦੂਜੇ ਪਾਸੇ ਖਾਦਾਂ ਦੀ ਉਪਲੱਬਧਤਾ ਵੀ ਘਟਦੀ ਹੈ, ਤਾਂ ਖੇਤੀ ਪੈਦਾਵਾਰ ਪ੍ਰਭਾਵਿਤ ਹੋਣਾ ਲੱਗਭੱਗ ਤੈਅ ਹੈ ਵੱਖ-ਵੱਖ ਮੌਸਮ ਏਜੰਸੀਆਂ ਨੇ ਇਸ ਸਾਲ ਸਧਾਰਨ ਤੋਂ ਘੱਟ ਬਰਸਾਤ ਦੀ ਸੰਭਾਵਨਾ ਪ੍ਰਗਟਾਈ ਹੈ ਅਜਿਹੇ ਹਾਲਾਤਾਂ ’ਚ ਕਿਸਾਨ ਦੂਹਰੀ ਮਾਰ ਝੱਲਣ ਨੂੰ ਮਜ਼ਬੂਰ ਹਨ ਪਿਛਲੇ ਕੁਝ ਮਹੀਨਿਆਂ ’ਚ ਅੰਤਰਰਾਸ਼ਟਰੀ ਬਜ਼ਾਰ ’ਚ ਖਾਦਾਂ ਦੀਆਂ ਕੀਮਤਾਂ ’ਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ ਇਸ ਦਾ ਸਿੱਧਾ ਅਸਰ ਕਿਸਾਨਾਂ ਦੀ ਲਾਗਤ ’ਤੇ ਪਿਆ ਹੈ ਛੋਟੇ ਅਤੇ ਸੀਮਿਤ ਕਿਸਾਨ ਪਹਿਲਾਂ ਹੀ ਆਰਥਿਕ ਦਬਾਅ ’ਚ ਹਨ ਜਦੋਂ ਖਾਦਾਂ ਦੀਆਂ ਕੀਮਤਾਂ ਵਧਦੀਆਂ ਹਨ, ਤਾਂ ਕਿਸਾਨ ਜਾਂ ਤਾਂ ਉਨ੍ਹਾਂ ਦੀ ਘੱਟ ਵਰਤੋਂ ਕਰਦਾ ਹੈ ਜਾਂ ਫਿਰ ਕਰਜ਼ ਲੈਣ ਲਈ ਮਜ਼ਬੂਰ ਹੁੰਦਾ ਹੈ ਦੋਵਾਂ ਸਥਿਤੀਆਂ ਲੰਮੇ ਸਮੇਂ ’ਚ ਨੁਕਸਾਨਦਾਇਕ ਹਨ।

ਘੱਟ ਖਾਦ ਵਰਤੋਂ ਨਾਲ ਪੈਦਾਵਰ ਘਟਦੀ ਹੈ ਅਤੇ ਕਰਜ਼ ਵਧਣ ਨਾਲ ਪੇਂਡੂ ਅਰਥਵਿਵਸਥਾ ਕਮਜ਼ੋਰ ਹੁੰਦੀ ਹੈ ਸਰਕਾਰ ਨੇ ਸਥਿਤੀ ਨੂੰ ਸੰਭਾਲਣ ਲਈ ਖਾਦ ਸਹਾਇਤਾ ਰਾਸ਼ੀ ’ਚ ਵਾਧਾ ਕੀਤਾ ਹੈ ਸਾਲ 2026-27 ਲਈ ਭਾਰੀ ਵਿੱਤੀ ਤਜ਼ਵੀਜ਼ ਕੀਤੀ ਗਈ ਹੈ ਤਾਂ ਕਿ ਕਿਸਾਨਾਂ ’ਤੇ ਬੋਝ ਘੱਟ ਕੀਤਾ ਜਾ ਸਕੇ ਇਹ ਕਦਮ ਰਾਹਤ ਜ਼ਰੂਰੀ ਦਿੰਦਾ ਹੈ, ਪਰ ਇਸ ਦੀਆਂ ਆਪਣੀਆਂ ਸੀਮਾਵਾਂ ਹਨ ਜੇਕਰ ਬਜ਼ਾਰ ’ਚ ਭਰਪੂਰ ਖਾਦ ਮੁਹੱਈਆ ਹੀ ਨਾ ਹੋਵੇ, ਤਾਂ ਸਿਰਫ਼ ਆਰਥਿਕ ਸਹਾਇਤਾ ਸਮੱਸਿਆ ਦਾ ਹੱਲ ਨਹੀਂ ਕਰ ਸਕਦੀ ਭਾਰਤ ਦਾ ਖਾਦ ਉਦਯੋਗ ਵੀ ਇਸ ਸਮੇਂ ਦਬਾਅ ’ਚ ਹੈ ਦੇਸ਼ ਦੇ ਜ਼ਿਆਦਾਤਰ ਤਰਲ ਪਲਾਂਟ ਕੁਦਰਤੀ ਗੈਸ ’ਤੇ ਅਧਾਰਿਤ ਹਨ ਜਦੋਂ ਗੈਸ ਮਹਿੰਗੀ ਹੁੰਦੀ ਹੈ, ਤਾਂ ਪੈਦਾਵਰ ਲਾਗਤ ਤੇਜ਼ੀ ਨਾਲ ਵਧਦੀ ਹੈ ਕਈ ਕੰਪਨੀਆਂ ਨੇ ਹਾਲ ਦੇ ਮਹੀਨਿਆਂ ’ਚ ਪੈਦਾਵਰ ਘਟਾਈ ਹੈ ਕੁਝ ਪਲਾਟਾਂ ’ਚ ਅਸਥਾਈ ਰੁਕਾਵਟ ਵੀ ਦੇਖੀ ਗਈ ਹੈ। Agriculture Crisis News

ਜੇਕਰ ਇਹ ਸਥਿਤੀ ਬਣੀ ਰਹੀ, ਤਾਂ ਘਰੇਲੂ ਪੈਦਾਵਰ ਹੋਰ ਜ਼ਿਆਦਾ ਪ੍ਰਭਾਵਿਤ ਹੋ ਸਕਦੀ ਹੈ ਰੂਸ ਅਤੇ ਯੁੂਕਰੇਨ ਜੰਗ ਨੇ ਪਹਿਲਾਂ ਹੀ ਵਿਸ਼ਵੀ ਖਾਦ ਬਜ਼ਾਰ ਨੂੰ ਝਟਕਾ ਦਿੱਤਾ ਸੀ ਉਸ ਸਮੇਂ ਵੀ ਸਪਲਾਈ ਰੁਕੀ ਹੋਈ ਸੀ ਅਤੇ ਕੀਮਤਾਂ ਰਿਕਾਰਡ ਪੱਧਰ ਤੱਕ ਪਹੁੰਚ ਗਈਆਂ ਸਨ ਹੁਣ ਮੱਧ-ਪੁੂਰਬ ਦਾ ਤਣਾਅ ਉਸ ਸੰਕਟ ਨੂੰ ਹੋਰ ਡੂੰਘਾ ਕਰਨ ਦੀ ਸ਼ੰਕਾ ਪੈਦਾ ਕਰ ਰਿਹਾ ਹੈ ਅਜਿਹੇ ਸਮੇਂ ’ਚ ਭਾਰਤ ਨੂੰ ਆਪਣੀ ਖੇਤੀ ਨੀਤੀ ’ਤੇ ਗੰਭੀਰ ਮੁੜ-ਵਿਚਾਰ ਕਰਨ ਦੀ ਜ਼ਰੂਰਤ ਹੈ ਖਾਦਾਂ ਪੈਦਾਵਰ ’ਚ ਆਤਮ ਨਿਰਭਰ ਭਰਪੂਰ ਨਹੀਂ ਹੈ ਜਿਹੜੇ ਵਸੀਲਿਆਂ ਦੇ ਸਹਾਰੇ ਖੇਤੀ ਚੱਲਦੀ ਹੈ, ਉਨ੍ਹਾਂ ’ਚ ਵੀ ਆਤਮ ਨਿਰਭਰ ਹੋਣਾ ਜ਼ਰੂਰੀ ਹੈ ਖਾਦ ਅਤੇ ਊਰਜਾ ਇਸ ਵਿਵਸਥਾ ਦੇ ਸਭ ਤੋਂ ਮਹੱਤਵਪੂਰਨ ਅਧਾਰ ਹਨ ਭਾਰਤ ਨੂੰ ਹੁਣ ਬਦਲਵੇਂ ਸਪਲਾਈ ਸਰੋਤਂ ਦੀ ਖੋਜ਼ ਤੇਜ਼ ਕਰਨੀ ਹੋਵੇਗੀ ਅਫਰੀਕਾ, ਮੱਧ ਏਸ਼ੀਆ ਅਤੇ ਲੈਟਿਨ ਅਮਰੀਕਾ ਦੇ ਦੇਸ਼ਾਂ ਨਾਲ ਲੰਮੇ ਸਮੇਂ ਦੇ ਸਮਝੌਤੇ ਲਾਹੇਵੰਦ ਸਾਬਤ ਹੋ ਸਕਦੇ ਹਨ।

ਨਾਲ ਹੀ ਰਣਨੀਤਿਕ ਭੰਡਾਰ ਵਿਵਸਥਾ ਨੂੰ ਖਾਦਾਂ ਤੱਕ ਹੋਰ ਵਧਾਉਣਾ ਵੀ ਜ਼ਰੂਰੀ ਹੈ ਲੰਮੇਂ ਸਮੇਂ ਦੇ ਹੱਲ ਲਈ ਹਰੀ ਖਾਦ ਅਤੇ ਬਦਲਵੇਂ ਊਰਜਾ ਅਧਾਰਿਤ ਪੈਦਾਵਰ ’ਤੇ ਧਿਆਨ ਦੇਣਾ ਹੋਵੇਗਾ ਜੈਵ ਖਾਦ, ਕੁਦਰਤੀ ਖੇਤੀ ਅਤੇ ਹਰੀ ਹਾਈਡਰ੍ਰੋਜਨ ਅਧਾਰਿਤ ਅਮੋਨੀਆ ਪੈਦਾਵਾਰ ਭਵਿੱਖ ਦੇ ਮਹੱਤਵਪੂਰਨ ਬਦਲ ਬਣ ਸਕਦੇ ਹਨ ਇਸ ਦੇ ਨਾਲ ਹੀ ਘਰੇਲੂ ਪੈਦਾਵਾਰ ਸਮਰੱਥਾ ਵਧਾਉਣ ਲਈ ਤਕਨੀਕੀ ਨਿਵੇਸ਼ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਹੋਵੇਗਾ ਭਾਰਤ ਦੀ ਖੇਤੀ ਵਿਵਸਥਾ ਲੰਮੇ ਸਮੇਂ ਤੋਂ ਰਸਾਇਣਕ ਖਾਦਾਂ ’ਤੇ ਬਹੁਤ ਜ਼ਿਆਦਾ ਨਿਰਭਰ ਰਹੀ ਹੈ ਇਸ ਕਾਰਨ ਮਿੱਟੀ ਦੀ ਗੁਣਵੱਤਾ ’ਤੇ ਵੀ ਨਕਾਰਾਤਮਕ ਅਸਰ ਪਿਆ ਹੈ ਹੁਣ ਜ਼ਰੂਰਤ ਸੰਤੁਲਿਤ ਅਤੇ ਟਿਕਾਊ ਖੇਤੀ ਪ੍ਰਣਾਲੀ ਵਿਕਸਿਤ ਕਰਨ ਦੀ ਹੈ ਕਿਸਾਨਾਂ ਨੂੰ ਸੰਤੁਲਿਤ ਪੋਸ਼ਣ ਪ੍ਰਬੰਧਨ, ਜੈਵ ਖਾਦਾਂ ਅਤੇ ਸੁੂਖ਼ਮ ਪੋਸ਼ਕ ਤੱਤਾਂ ਦੀ ਵਰਤੋਂ ਲਈ ਉਤਸ਼ਾਹਿਤ ਕਰਨਾ ਸਮੇਂ ਦੀ ਮੰਗ ਹੈ। Agriculture Crisis News

ਖੇਤੀ ਵਿਸਥਾਰ ਸੇਵਾਵਾਂ ਦੀ ਭੂਮਿਕਾ ਵੀ ਹੁਣ ਪਹਿਲਾਂ ਤੋਂ ਜ਼ਿਆਦਾ ਮਹੱਤਵਪੂਰਨ ਹੋ ਗਈ ਹੈ ਜੇਕਰ ਕਿਸਾਨਾਂ ਤੱਕ ਸਮੇਂ ’ਤੇ ਮੌਸਮ, ਮਿੱਟੀ ਅਤੇ ਬਜ਼ਾਰ ਸਬੰਧੀ ਜਾਣਕਾਰੀ ਪਹੁੰਚਾਈ ਜਾਵੇ , ਤਾਂ ਉਹ ਬਿਹਤਰ ਫੈਸਲਾ ਲੈ ਸਕਦੇ ਹਨ ਆਧੁਨਿਕ ਡਿਜੀਟਲ ਤਕਨੀਕ ਇਸ ਦਿਸ਼ਾ ’ਚ ਨਵੀਆਂ ਸੰਭਾਵਨਾਂਵਾਂ ਪ੍ਰਦਾਨ ਕਰ ਰਹੀ ਹੈ ਡਾਟਾ ਆਧਾਰਿਤ ਖੇਤੀ ਮਾਡਲ ਖੇਤੀ ਨੂੰ ਜ਼ਿਆਦਾ ਸੁਰੱਖਿਅਤ ਅਤੇ ਟਿਕਾਊ ਬਣਾ ਸਕਦੇ ਹਨ ਆਖ਼ਰ ਹੁਣ ਸਮਾਂ ਆ ਗਿਆ ਹੈ ਕਿ ਖੇਤੀ ਨੂੰ  ਟਿਕਾਊ ਅਤੇ ਆਤਮਨਿਰਭਰ ਵਿਵਸਥਾ ਦੇ ਰੂਪ ’ਚ ਵਿਕਸਿਤ ਕੀਤਾ ਜਾਵੇ ਜੇਕਰ ਸਮਾਂ ਰਹਿੰਦੇ ਪ੍ਰਭਾਵੀ ਕਦਮ ਨਾ ਚੁੱਕੇ ਗਏ, ਤਾਂ ਇਹ ਸੰਕਟ ਵੱਡੇ ਪੱਧਰ ’ਤੇ ਪ੍ਰਭਾਵਿਤ ਕਰ ਸਕਦਾ ਹੈ ਭਾਰਤ ਲਈ ਇਹ ਆਤਮ-ਮੰਥਨ ਦਾ ਸਮਾਂ ਹੈ ਕਿ ਵਿਸ਼ਵੀ ਨਿਰਭਰਤਾ ਅਤੇ ਘਰੇਲੂ ਮਜ਼ਬੂਤੀ ਵਿਚਕਾਰ ਸੰਤੁਲਨ ਕਿਵੇਂ ਸਥਾਪਿਤ ਕੀਤਾ ਜਾਵੇ ਕਿਉਂਕਿ ਜਦੋਂ ਖੇਤੀ ਕਮਜ਼ੋਰ ਹੁੰਦੀ ਹੈ, ਤਾਂ ਉਸ ਦਾ ਅਸਰ ਸਿਰਫ਼ ਖੇਤਾਂ ਤੱਕ ਸੀਮਤ ਨਹੀਂ ਰਹਿੰਦਾ, ਉਹ ਪੂਰੇ ਰਾਸ਼ਟਰ ਦੀ ਸਥਿਰਤਾ ਨੂੰ ਪ੍ਰਭਾਵਿਤ ਕਰਦਾ ਹੈ।

ਇਹ ਲੇਖਕ ਦੇ ਨਿੱਜੀ ਵਿਚਾਰ ਹਨ।
ਸੋਨਮ ਲਵਵੰਸ਼ੀ

Gold Price Today: ਮੱਧ ਪੂਰਬ ’ਚ ਤਣਾਅ ਵਿਚਕਾਰ ਸੋਨੇ ਤੇ ਚਾਂਦੀ ਦਾ ਵਪਾਰ ਸੀਮਤ ਦਾਇਰੇ ’ਚ
ਮੁੰਬਈ। ਮੱਧ ਪੂਰਬ ’ਚ ਤਣਾਅ ਵਿਚਕਾਰ, ਮੰਗਲਵਾਰ ਨੂੰ ਸੋਨਾ ਤੇ ਚਾਂਦੀ ਇੱਕ ਸੀਮਤ ਸੀਮਾ ’ਚ ਕਾਰੋਬਾਰ ਕਰ ਰਹੇ ਸਨ, ਦੋਵੇਂ ਕੀਮਤੀ ਧਾਤਾਂ ਥੋੜ੍ਹੀ ਜਿਹੀ ਗਿਰਾਵਟ ਦੇ ਨਾਲ ਲਾਲ ਰੰਗ ’ਚ ਵਪਾਰ ਕਰ ਰਹੀਆਂ ਸਨ। ਮਲਟੀ ਕਮੋਡਿਟੀ ਐਕਸਚੇਂਜ ’ਤੇ 5 ਜੂਨ, 2026 ਲਈ ਸੋਨੇ ਦਾ ਇਕਰਾਰਨਾਮਾ ਸਵੇਰੇ 9:50 ਵਜੇ 1,49,325 ਰੁਪਏ ’ਤੇ ਕਾਰੋਬਾਰ ਕਰ ਰਿਹਾ ਸੀ, ਜੋ ਕਿ 14 ਰੁਪਏ ਜਾਂ 0.01 ਫੀਸਦੀ ਘੱਟ ਹੈ। ਸੋਨਾ ਹੁਣ ਤੱਕ 1,49,325 ਰੁਪਏ ਦੇ ਹੇਠਲੇ ਪੱਧਰ ਤੇ 1,49,950 ਰੁਪਏ ਦੇ ਉੱਚ ਪੱਧਰ ਨੂੰ ਛੂਹ ਗਿਆ ਹੈ।

3 ਜੁਲਾਈ, 2026 ਲਈ ਚਾਂਦੀ ਦਾ ਇਕਰਾਰਨਾਮਾ 673 ਰੁਪਏ ਜਾਂ 0.28 ਪ੍ਰਤੀਸ਼ਤ ਘੱਟ ਕੇ 2,43,222 ਰੁਪਏ ’ਤੇ ਕਾਰੋਬਾਰ ਕਰ ਰਿਹਾ ਸੀ। ਚਾਂਦੀ ਹੁਣ ਤੱਕ 2,42,907 ਰੁਪਏ ਦੇ ਹੇਠਲੇ ਪੱਧਰ ਤੇ 2,43,927 ਰੁਪਏ ਦੇ ਉੱਚ ਪੱਧਰ ਨੂੰ ਛੂਹ ਗਈ ਹੈ। ਅੰਤਰਰਾਸ਼ਟਰੀ ਬਾਜ਼ਾਰਾਂ ’ਚ ਸੋਨਾ ਤੇ ਚਾਂਦੀ ਰਲਵਾਂ-ਮਿਲਵਾਂ ਕਾਰੋਬਾਰ ਕਰ ਰਹੇ ਹਨ। ਲਿਖਣ ਸਮੇਂ, ਕਾਮੈਕਸ ’ਤੇ ਸੋਨਾ 0.14 ਪ੍ਰਤੀਸ਼ਤ ਵੱਧ ਕੇ $4,540 ਪ੍ਰਤੀ ਔਂਸ ’ਤੇ ਵਪਾਰ ਕਰ ਰਿਹਾ ਸੀ, ਜਦੋਂ ਕਿ ਚਾਂਦੀ 0.42 ਫੀਸਦੀ ਡਿੱਗ ਕੇ $73.21 ਪ੍ਰਤੀ ਔਂਸ ’ਤੇ ਵਪਾਰ ਕਰ ਰਹੀ ਸੀ। ਮੱਧ ਪੂਰਬ ’ਚ ਤਣਾਅ ਲਗਾਤਾਰ ਵਧ ਰਿਹਾ ਹੈ। Gold Price Today

Read Also : Nisha Millet Success Story: ਨਿਸ਼ਾ ਮਿਲੇਟ, ਪਾਣੀ ਤੋਂ ਡਰਨ ਵਾਲੀ ਕੁੜੀ ਨੇ ਤੈਰਾਕੀ ’ਚ ਦੇਸ਼ ਲਈ ਜਿੱਤਿਆ ਸੋਨਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਫੌਜ ਨੇ 7 ਈਰਾਨੀ ਛੋਟੇ ਜਹਾਜ਼ਾਂ ਨੂੰ ਡੁਬੋ ਦਿੱਤਾ ਹੈ। ਟਰੰਪ ਨੇ ਕਿਹਾ ਕਿ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਇਹ ਛੋਟੇ ਜਹਾਜ਼ ਹੋਰਮੁਜ਼ ਜਲਡਮਰੂ ਵਿੱਚੋਂ ਲੰਘ ਰਹੇ ਜਹਾਜ਼ਾਂ ’ਤੇ ਹਮਲਾ ਕਰ ਰਹੇ ਸਨ। ਹਾਲਾਂਕਿ ਈਰਾਨ ਨੇ ਕੋਈ ਜਵਾਬ ਨਹੀਂ ਦਿੱਤਾ ਹੈ, ਪਰ ਉਹ ਹੋਰਮੁਜ਼ ਜਲਡਮਰੂ ’ਤੇ ਕੰਟਰੋਲ ਹੋਣ ਦਾ ਦਾਅਵਾ ਕਰਦਾ ਹੈ। ਇਸ ਦੌਰਾਨ, ਵਿਸ਼ਵਵਿਆਪੀ ਅਸਥਿਰਤਾ ਵਿਚਕਾਰ, ਰੁਪਿਆ ਡਾਲਰ ਦੇ ਮੁਕਾਬਲੇ ਕਮਜ਼ੋਰ ਹੁੰਦਾ ਜਾ ਰਿਹਾ ਹੈ। ਇੰਟਰਕੌਂਟੀਨੈਂਟਲ ਐਕਸਚੇਂਜ ਦੇ ਅੰਕੜਿਆਂ ਅਨੁਸਾਰ, ਰੁਪਿਆ ਡਾਲਰ ਦੇ ਮੁਕਾਬਲੇ ਕਮਜ਼ੋਰ ਖੁੱਲ੍ਹਿਆ ਤੇ ਫਿਰ ਹੋਰ ਗਿਰਾਵਟ ਵਿੱਚ ਆਇਆ। ਵਰਤਮਾਨ ਵਿੱਚ, ਇਹ 26 ਪੈਸੇ ਡਿੱਗ ਕੇ 95.33 ’ਤੇ ਬੰਦ ਹੋਇਆ ਹੈ।

Middle East Tension: ਟਰੰਪ ਦੀ ਚੇਤਾਵਨੀ, ਈਰਾਨ ਨੇ ਗਲਤੀ ਕੀਤੀ ਤਾਂ ਫਿਰ ਕਰਾਂਗੇ ਹਮਲਾ
Middle East Tension: ਤਹਿਰਾਨ (ਏਜੰਸੀ)। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਈਰਾਨ ਕੋਈ ਗਲਤੀ ਕਰਦਾ ਹੈ, ਤਾਂ ਉਸ ਨੂੰ ਇੱਕ ਹੋਰ ਹਮਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਫਲੋਰੀਡਾ ’ਚ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਉਨ੍ਹਾਂ ਕਿਹਾ ਕਿ ਅਮਰੀਕਾ ਇਸ ਸਮੇਂ ਇੱਕ ਮਜ਼ਬੂਤ ​​ਸਥਿਤੀ ’ਚ ਹੈ, ਜਦੋਂ ਕਿ ਤਹਿਰਾਨ ਦਬਾਅ ਹੇਠ ਹੈ ਤੇ ਇੱਕ ਸਮਝੌਤਾ ਕਰਨਾ ਚਾਹੁੰਦਾ ਹੈ। ਇਸ ਤੋਂ ਇਲਾਵਾ, ਟਰੰਪ ਨੇ ਟਰੂਥ ਸੋਸ਼ਲ ’ਤੇ ਪੋਸਟ ਕੀਤਾ, ਜਿਸ ’ਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੀ ਵਿਚੋਲਗੀ ਰਾਹੀਂ ਈਰਾਨ ਤੋਂ 14-ਨੁਕਾਤੀ ਪ੍ਰਸਤਾਵ ਹਾਸਲ ਹੋਇਆ ਹੈ, ਤੇ ਪ੍ਰਸਤਾਵ ਦਾ ਇੱਕ ਵਿਸਤ੍ਰਿਤ ਖਰੜਾ ਉਡੀਕ ਰਿਹਾ ਹੈ। ਉਨ੍ਹਾਂ ਅੱਗੇ ਕਿਹਾ, ‘ਹਾਲਾਂਕਿ, ਮੈਨੂੰ ਵਿਸ਼ਵਾਸ ਨਹੀਂ ਹੈ ਕਿ ਇਹ ਸਵੀਕਾਰਯੋਗ ਹੋਵੇਗਾ। ਕਿਉਂਕਿ ਈਰਾਨ ਨੇ ਪਿਛਲੇ 47 ਸਾਲਾਂ ’ਚ ਮਨੁੱਖਤਾ ਤੇ ਦੁਨੀਆ ਨਾਲ ਜੋ ਕੀਤਾ ਹੈ, ਉਸ ਲਈ ਅਜੇ ਤੱਕ ਭਾਰੀ ਕੀਮਤ ਨਹੀਂ ਚੁਕਾਈ ਹੈ।’

Read Also : Sirsa News: ਸਰੀਰਦਾਨ ਕਰ ਅਮਰ ਹੋਏ ਸੁਸ਼ੀਲਾ ਇੰਸਾਂ, ਸਰੀਰਦਾਨ ਕਰਕੇ ਮੈਡੀਕਲ ਖੋਜਾਂ ਨੂੰ ਸਮੱਰਪਿਤ ਕੀਤੀ ਮ੍ਰਿਤਕ ਦੇਹ

ਪਿਛਲੇ 24 ਘੰਟਿਆਂ ਤੋਂ 5 ਵੱਡੇ ਅਪਡੇਟਸ... | Middle East Tension

ਇੱਕ ਹੋਰ ਯੁੱਧ ਦਾ ਖ਼ਤਰਾ : ਈਰਾਨੀ ਅਧਿਕਾਰੀ ਮੁਹੰਮਦ ਜਾਫਰ ਅਸਾਦੀ ਨੇ ਚੇਤਾਵਨੀ ਦਿੱਤੀ ਕਿ ਅਮਰੀਕਾ ਨਾਲ ਇੱਕ ਹੋਰ ਯੁੱਧ ਸੰਭਵ ਹੈ, ਤੇ ਈਰਾਨੀ ਫੌਜ ਇਸ ਲਈ ਤਿਆਰ ਹੈ।

48 ਜਹਾਜ਼ਾਂ ਨੇ ਰਸਤਾ ਬਦਲਿਆ : ਅਮਰੀਕਾ ਨੇ ਦਾਅਵਾ ਕੀਤਾ ਕਿ ਪਿਛਲੇ 20 ਦਿਨਾਂ ’ਚ, ਅਮਰੀਕਾ ਦੇ ਦਬਾਅ ਕਾਰਨ 48 ਜਹਾਜ਼ਾਂ ਨੇ ਈਰਾਨੀ ਬੰਦਰਗਾਹਾਂ ਤੋਂ ਆਪਣਾ ਰਸਤਾ ਮੋੜ ਲਿਆ ਹੈ।

ਹੋਰਮੁਜ਼ ਨੂੰ ਖੋਲ੍ਹਣ ਦਾ ਪ੍ਰਸਤਾਵ : ਇੱਕ ਸੀਨੀਅਰ ਈਰਾਨੀ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਦੇ ਨਵੇਂ ਪ੍ਰਸਤਾਵ ’ਚ ਪਹਿਲਾਂ ਹੋਰਮੁਜ਼ ਨੂੰ ਖੋਲ੍ਹਣ ਤੇ ਅਮਰੀਕੀ ਨਾਕਾਬੰਦੀ ਨੂੰ ਖਤਮ ਕਰਨ ਦੀ ਮੰਗ ਕੀਤੀ ਗਈ ਹੈ, ਜਦੋਂ ਕਿ ਪ੍ਰਮਾਣੂ ਮੁੱਦੇ ’ਤੇ ਗੱਲਬਾਤ ਬਾਅਦ ’ਚ ਕੀਤੀ ਜਾਵੇਗੀ।

16 ਅਮਰੀਕੀ ਠਿਕਾਣਿਆਂ ਨੂੰ ਨੁਕਸਾਨ ਪਹੁੰਚਿਆ : ਸੀਐਨਐਨ ਦੀ ਇੱਕ ਜਾਂਚ ਰਿਪੋਰਟ ਅਨੁਸਾਰ, ਈਰਾਨ ਨੇ ਯੁੱਧ ਦੌਰਾਨ ਮੱਧ ਪੂਰਬ ਦੇ ਅੱਠ ਦੇਸ਼ਾਂ ’ਚ 16 ਅਮਰੀਕੀ ਠਿਕਾਣਿਆਂ ਨੂੰ ਨੁਕਸਾਨ ਪਹੁੰਚਾਇਆ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਹੁਣ ਵਰਤੋਂ ਯੋਗ ਨਹੀਂ ਹਨ।

ਕਿਊਬਾ ’ਤੇ ਕਬਜ਼ਾ : ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਮਰੀਕਾ ਤੁਰੰਤ ਕਿਊਬਾ ’ਤੇ ਕਬਜ਼ਾ ਕਰ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਇਹ ਈਰਾਨ ਨਾਲ ਚੱਲ ਰਹੀ ਜੰਗ ਤੋਂ ਬਾਅਦ ਹੋ ਸਕਦਾ ਹੈ।

US Iran Talks Pakistan: ਇਰਾਨ ਨਾਲ ਗੱਲਬਾਤ ਲਈ ਅੱਜ ਪਾਕਿ ਪਹੁੰਚਣਗੇ ਅਮਰੀਕੀ ਪ੍ਰਤੀਨਿਧੀ
US Iran Talks Pakistan: ਵਾਸ਼ਿੰਗਟਨ/ਤਹਿਰਾਨ (ਏਜੰਸੀ)। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਕਿ ਉਨ੍ਹਾਂ ਦੇ ਪ੍ਰਤੀਨਿਧੀ ਇਰਾਨ ਨਾਲ ਦੂਜੇ ਗੇੜ ਦੀ ਗੱਲਬਾਤ ਲਈ ਸੋਮਵਾਰ ਸ਼ਾਮ ਨੂੰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਪਹੁੰਚਣਗੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਟਰੰਪ ਨੇ ਦੋਸ਼ ਲਾਇਆ ਕਿ ਇਰਾਨ ਨੇ ਕੱਲ੍ਹ ਹੋਰਮੁਜ਼ ਸਟਰੇਟ ਵਿੱਚ ਗੋਲੀਆਂ ਚਲਾ ਕੇ ਜੰਗਬੰਦੀ ਸਮਝੌਤੇ ਦੀ ਪੂਰੀ ਤਰ੍ਹਾਂ ਉਲੰਘਣਾ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ’ਚੋਂ ਕਈ ਗੋਲੀਆਂ ਇੱਕ ਫਰਾਂਸੀਸੀ ਜਹਾਜ਼ ਅਤੇ ਇੱਕ ਬ੍ਰਿਟਿਸ਼ ਕਾਰਗੋ ਜਹਾਜ਼ ਨੂੰ ਨਿਸ਼ਾਨਾ ਬਣਾ ਕੇ ਚਲਾਈਆਂ ਗਈਆਂ, ਜਿਸ ਨੂੰ ਉਨ੍ਹਾਂ ਨੇ ਬਹੁਤ ਹੀ ਅਣਉਚਿਤ ਵਿਹਾਰ ਦੱਸਿਆ। US Iran Talks Pakistan

ਇਹ ਖਬਰ ਵੀ ਪੜ੍ਹੋ : ਰਾਜਸਥਾਨ ’ਚ ਲੂ ਦੀ ਸ਼ੁਰੂਆਤ, ਪੰਜਾਬ-ਹਰਿਆਣਾ ਲਈ ਅਲਰਟ ਜਾਰੀ

ਓਧਰ ਇਰਾਨੀ ਰਾਸ਼ਟਰਪਤੀ ਮਸੂਦ ਪਜ਼ਸ਼ਕੀਆਨ ਨੇ ਐਤਵਾਰ ਨੂੰ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਰਾਨ ਦੇ ਪ੍ਰਮਾਣੂ ਅਧਿਕਾਰਾਂ ਨੂੰ ਸੀਮਤ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਇਰਾਨੀ ਸਮਾਚਾਰ ਏਜੰਸੀ ਇਸਰਾ ਅਨੁਸਾਰ ਪਜ਼ਸ਼ਕੀਆਨ ਨੇ ਕਿਹਾ ਕਿ ਟਰੰਪ ਕਹਿੰਦਾ ਹੈ ਕਿ ਇਰਾਨ ਆਪਣੇ ਪ੍ਰਮਾਣੂ ਅਧਿਕਾਰਾਂ ਦੀ ਵਰਤੋਂ ਨਹੀਂ ਕਰ ਸਕਦਾ, ਪਰ ਇਹ ਨਹੀਂ ਦੱਸਦਾ ਕਿ ਕਿਸ ਅਪਰਾਧ ਲਈ। ਉਹ ਕੌਣ ਹੁੰਦਾ ਹੈ ਜੋ ਕਿਸੇ ਦੇਸ਼ ਨੂੰ ਉਸ ਦੇ ਅਧਿਕਾਰਾਂ ਤੋਂ ਵਾਂਝਾ ਕਰੇ?

ਇਸ ਦੌਰਾਨ ਇਰਾਨ ਦੀ ਸੁਪਰੀਮ ਨੈਸ਼ਨਲ ਸਿਕਿਓਰਿਟੀ ਕੌਂਸਲ ਨੇ ਕਿਹਾ ਕਿ ਉਹ ਹੋਰਮੁਜ਼ ਜਲਡਮਰੂ ਵਿੱਚੋਂ ਲੰਘਣ ਵਾਲੇ ਜਹਾਜ਼ਾਂ ਦਾ ਕੰਟਰੋਲ ਅਤੇ ਨਿਗਰਾਨੀ ਉਦੋਂ ਤੱਕ ਬਣਾਈ ਰੱਖੇਗਾ, ਜਦੋਂ ਤੱਕ ਯੁੱਧ ਪੂਰੀ ਤਰ੍ਹਾਂ ਖਤਮ ਨਹੀਂ ਹੋ ਜਾਂਦਾ ਅਤੇ ਖੇਤਰ ਵਿੱਚ ਸਥਾਈ ਸ਼ਾਂਤੀ ਸਥਾਪਤ ਨਹੀਂ ਹੋ ਜਾਂਦੀ। ਇਰਾਨੀ ਮੀਡੀਆ ਅਨੁਸਾਰ ਇਹ ਬਿਆਨ ਇਰਾਨ ਦੀ ਮੁੱਖ ਫੌਜੀ ਕਮਾਂਡ, ਖਾਤਮ ਅਲ-ਅੰਬੀਆ ਸੈਂਟਰਲ ਹੈੱਡਕੁਆਰਟਰ, ਵੱਲੋਂ ਐਲਾਨ ਕੀਤੇ ਜਾਣ ਤੋਂ ਬਾਅਦ ਆਇਆ ਹੈ ਕਿ ਅਮਰੀਕੀ ਸਮੁੰਦਰੀ ਫੌਜ ਦੀ ਲਗਾਤਾਰ ਨਾਕਾਬੰਦੀ ਕਾਰਨ ਹੋਰਮੁਜ਼ ਜਲਡਮਰੂ ਵਿੱਚ ਸਖਤ ਨਿਯੰਤਰਣ ਬਹਾਲ ਕੀਤਾ ਜਾ ਰਿਹਾ ਹੈ।

US Iran Talks Pakistan: ਇਰਾਨ ਨਾਲ ਗੱਲਬਾਤ ਲਈ ਅੱਜ ਪਾਕਿ ਪਹੁੰਚਣਗੇ ਅਮਰੀਕੀ ਪ੍ਰਤੀਨਿਧੀ

ਸ਼ਿਨਹੂਆ ਦੀ ਰਿਪੋਰਟ ਅਨੁਸਾਰ ਐੱਸਐੱਨਐੱਸਸੀ ਨੇ ਕਿਹਾ ਕਿ ਉਹ ਜਲਡਮਰੂ ਵਿੱਚੋਂ ਲੰਘਣ ਵਾਲੇ ਜਹਾਜ਼ਾਂ ਤੋਂ ਜਾਣਕਾਰੀ ਮੰਗੇਗਾ, ਉਨ੍ਹਾਂ ਨੂੰ ਆਵਾਜਾਈ ਪਰਮਿਟ ਦੇਵੇਗਾ, ਸੁਰੱਖਿਆ ਅਤੇ ਵਾਤਾਵਰਨ ਸੇਵਾਵਾਂ ਲਈ ਫੀਸ ਲਵੇਗਾ, ਅਤੇ ਆਪਣੇ ਨਿਯਮਾਂ ਅਤੇ ਯੁੱਧ ਸਮੇਂ ਦੇ ਪ੍ਰਬੰਧਾਂ ਦੇ ਅਨੁਸਾਰ ਜਹਾਜ਼ਾਂ ਦੀ ਆਵਾਜਾਈ ਨੂੰ ਕੰਟਰੋਲ ਕਰੇਗਾ। ਕੌਂਸਲ ਨੇ ਕਿਹਾ ਕਿ ਦੇਸ਼ ਹੋਰਮੁਜ਼ ਜਲਡਮਰੂ ਨੂੰ ਸ਼ਰਤੀਆ ਅਤੇ ਸੀਮਤ ਰੂਪ ਵਿੱਚ ਦੁਬਾਰਾ ਖੋਲ੍ਹਣ ਦੀ ਇਜਾਜ਼ਤ ਨਹੀਂ ਦੇਣਗੇ, ਜਦੋਂ ਤੱਕ ਦੁਸ਼ਮਣ ਜਲਡਮਰੂ ਰਾਹੀਂ ਸਮੁੰਦਰੀ ਜਹਾਜ਼ਾਂ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਜਾਰੀ ਰੱਖਦਾ ਹੈ ਅਤੇ ਸਮੁੰਦਰੀ ਫੌਜ ਦੀਆਂ ਨਾਕਾਬੰਦੀਆਂ ਵਰਗੇ ਤਰੀਕਿਆਂ ਦਾ ਸਹਾਰਾ ਲੈਂਦਾ ਹੈ, ਜਿਸ ਨੂੰ (ਮੌਜ਼ੂਦਾ ਦੋ ਹਫ਼ਤਿਆਂ ਦੀ) ਜੰਗਬੰਦੀ ਦੀ ਉਲੰਘਣਾ ਮੰਨਿਆ ਜਾਵੇਗਾ।

Iran US Tensions: ਅਮਰੀਕਾ ’ਤੇ ਭਰੋਸਾ ਨਹੀਂ, ਹਾਲਾਤ ਵਿਗੜ ਸਕਦੇ ਹਨ : ਈਰਾਨ
Iran US Tensions: ਤਹਿਰਾਨ (ਏਜੰਸੀ)। ਈਰਾਨ ਨੇ ਕਿਹਾ ਹੈ ਕਿ ਉਸ ਨੂੰ ਅਮਰੀਕਾ ’ਤੇ ਭਰੋਸਾ ਨਹੀਂ ਹੈ। ਸੰਸਦ ਸਪੀਕਰ ਮੁਹੰਮਦ ਬਾਘੇਰ ਨੇ ਕਿਹਾ ਕਿ ਸਥਿਤੀ ਕਿਸੇ ਵੀ ਸਮੇਂ ਵਿਗੜ ਸਕਦੀ ਹੈ, ਤੇ ਫੌਜ ਪੂਰੀ ਤਰ੍ਹਾਂ ਤਿਆਰ ਹੈ। ਸ਼ਨਿੱਚਰਵਾਰ ਰਾਤ ਨੂੰ ਜਾਰੀ ਇੱਕ ਬਿਆਨ ’ਚ, ਗਾਲਿਬਾਫ ਨੇ ਕਿਹਾ ਕਿ ਜੇਕਰ ਈਰਾਨੀ ਜਹਾਜ਼ ਹੋਰਮੁਜ਼ ਜਲਡਮਰੂ ਤੋਂ ਲੰਘਣ ’ਚ ਅਸਮਰੱਥ ਹੁੰਦੇ ਹਨ, ਤਾਂ ਦੂਜੇ ਦੇਸ਼ਾਂ ਦੇ ਜਹਾਜ਼ਾਂ ਨੂੰ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

Iran US Tensions: ਅਮਰੀਕਾ ’ਤੇ ਭਰੋਸਾ ਨਹੀਂ, ਹਾਲਾਤ ਵਿਗੜ ਸਕਦੇ ਹਨ : ਈਰਾਨ

ਉਸਨੇ ਈਰਾਨੀ ਬੰਦਰਗਾਹਾਂ ਦੀ ਅਮਰੀਕਾ ਦੀ ਨਾਕਾਬੰਦੀ ਨੂੰ ਇੱਕ ਗਲਤ ਤੇ ਲਾਪਰਵਾਹੀ ਵਾਲਾ ਫੈਸਲਾ ਦੱਸਿਆ। ਉਨ੍ਹਾਂ ਕਿਹਾ ਕਿ ਇਹ ਕਦਮ ਖੇਤਰ ’ਚ ਤਣਾਅ ਵਧਾ ਰਿਹਾ ਹੈ। ਗਾਲਿਬਾਫ ਨੇ ਚੇਤਾਵਨੀ ਦਿੱਤੀ ਕਿ ਹੋਰਮੁਜ਼ ਜਲਡਮਰੂ ਵਿੱਚ ਮਾਈਨ-ਸਫਾਈ ਵਰਗੀ ਕੋਈ ਵੀ ਕਾਰਵਾਈ ਜੰਗਬੰਦੀ ਦੀ ਉਲੰਘਣਾ ਮੰਨੀ ਜਾਵੇਗੀ ਤੇ ਇਸ ਦਾ ਜਵਾਬ ਦਿੱਤਾ ਜਾਵੇਗਾ। ਉਸਨੇ ਇਹ ਵੀ ਕਿਹਾ ਕਿ ਈਰਾਨ ਗੱਲਬਾਤ ਲਈ ਤਿਆਰ ਹੈ, ਪਰ ਇਸ ਨੂੰ ਕਮਜ਼ੋਰੀ ਨਹੀਂ ਸਮਝਣਾ ਚਾਹੀਦਾ। ਉਸਨੇ ਦਾਅਵਾ ਕੀਤਾ ਕਿ ਅਮਰੀਕਾ ਦੇ ਸਰੋਤਾਂ ਤੇ ਹਥਿਆਰਾਂ ਬਾਵਜੂਦ, ਇਹ ਈਰਾਨ ਵਿਰੁੱਧ ਰਣਨੀਤਕ ਤੌਰ ’ਤੇ ਕਮਜ਼ੋਰ ਹੈ।

Read Also : ਮੁਫ਼ਤ ਦਿਲ ਦੇ ਰੋਗਾਂ ਦੀ ਜਾਂਚ ਅਤੇ ਨਿਵਾਰਨ ਕੈਂਪ ’ਚ 318 ਮਰੀਜ਼ਾਂ ਨੇ ਉਠਾਇਆ ਲਾਭ

ਪਿਛਲੇ 24 ਘੰਟਿਆਂ ਦੇ 5 ਵੱਡੇ ਅਪਡੇਟਸ

ਭਾਰਤੀ ਜਹਾਜ਼ਾਂ ’ਤੇ ਗੋਲੀਬਾਰੀ : ਈਰਾਨ ਨੇ ਹੋਰਮੁਜ਼ ਜਲਡਮਰੂ ’ਚ ਦੋ ਭਾਰਤੀ ਜਹਾਜ਼ਾਂ ’ਤੇ ਗੋਲੀਬਾਰੀ ਕੀਤੀ। 14 ਜਹਾਜ਼ਾਂ ਨੂੰ ਰੋਕਿਆ ਗਿਆ, ਤੇ 13 ਵਾਪਸ ਆ ਗਏ। ਭਾਰਤ ਨੇ ਰਾਜਦੂਤ ਨੂੰ ਤਲਬ ਕੀਤਾ ਤੇ ਵਿਰੋਧ ਕੀਤਾ।

ਹੋਰਮੂਜ਼ ਜਲਡਮਰੂ ਫਿਰ ਬੰਦ : ਈਰਾਨ ਨੇ ਜਲਡਮਰੂ ਨੂੰ ਫਿਰ ਬੰਦ ਕਰ ਦਿੱਤਾ, ਅਮਰੀਕਾ ’ਤੇ ਜੰਗਬੰਦੀ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ।

ਅਮਰੀਕਾ ਨੇ 26 ਮਿਲੀਅਨ ਬੈਰਲ ਤੇਲ ਜਾਰੀ ਕੀਤਾ : ਸਪਲਾਈ ਸੰਕਟ ਵਿਚਕਾਰ, ਅਮਰੀਕਾ ਨੇ ਆਪਣੇ ਐਮਰਜੈਂਸੀ ਭੰਡਾਰਾਂ ਤੋਂ 26 ਮਿਲੀਅਨ ਬੈਰਲ ਤੇਲ ਜਾਰੀ ਕੀਤਾ ਤੇ ਇਸ ਨੂੰ ਕੰਪਨੀਆਂ ਨੂੰ ਜਾਰੀ ਕੀਤਾ।

ਅਮਰੀਕਾ-ਈਰਾਨ ਗੱਲਬਾਤ ਦਾ ਅਗਲਾ ਦੌਰ ਸੰਭਵ ਹੈ : ਸੋਮਵਾਰ ਨੂੰ ਪਾਕਿਸਤਾਨ ਵਿੱਚ ਨਵੀਂ ਗੱਲਬਾਤ ਹੋ ਸਕਦੀ ਹੈ। ਦੋਵਾਂ ਧਿਰਾਂ ਨੇ ਅਜੇ ਤੱਕ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਕੀਤੀ ਹੈ।

ਟਰੰਪ ਨੇ ਕਿਹਾ ਕਿ ਨਾਕਾਬੰਦੀ ਜਾਰੀ ਰਹੇਗੀ : ਟਰੰਪ ਨੇ ਕਿਹਾ ਕਿ ਇੱਕ ਸਮਝੌਤਾ ਨੇੜੇ ਹੈ, ਪਰ ਈਰਾਨ ’ਤੇ ਜਲਡਮਰੂ ਨਾਕਾਬੰਦੀ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਕੋਈ ਸਮਝੌਤਾ ਨਹੀਂ ਹੋ ਜਾਂਦਾ।

ਈਰਾਨ ਨੇ ਹੋਰਮੂਜ਼ ਜਲਡਮਰੂ ਨੂੰ ਕੀਤਾ ਪੂਰੀ ਤਰ੍ਹਾਂ ਬੰਦ

ਈਰਾਨ ਨੇ ਹੋਰਮੂਜ਼ ਜਲਡਮਰੂ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਐਲਾਨ ਕੀਤਾ ਹੈ। ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਜਲ ਸੈਨਾ ਨੇ ਕਿਹਾ ਕਿ ਇਹ ਮਹੱਤਵਪੂਰਨ ਸਮੁੰਦਰੀ ਰਸਤਾ ਉਦੋਂ ਤੱਕ ਬੰਦ ਰਹੇਗਾ ਜਦੋਂ ਤੱਕ ਅਮਰੀਕਾ ਨਾਕਾਬੰਦੀ ਨਹੀਂ ਹਟਾਉਂਦਾ। ਪਹਿਲਾਂ, ਈਰਾਨ ਨੇ ਜਹਾਜ਼ਾਂ ਨੂੰ ਫੀਸ ਤੇ ਇਜਾਜ਼ਤ ਨਾਲ ਲੰਘਣ ਦੀ ਇਜਾਜ਼ਤ ਦਿੱਤੀ ਸੀ, ਪਰ ਹੁਣ, ਸਖ਼ਤ ਰੁਖ਼ ਅਪਣਾਉਂਦੇ ਹੋਏ, ਇਸਨੇ ਇਸਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਜਲ ਸੈਨਾ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਫੈਸਲੇ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਜਹਾਜ਼ ਨੂੰ ਨਿਸ਼ਾਨਾ ਬਣਾਇਆ ਜਾਵੇਗਾ। ਈਰਾਨ ਦਾ ਕਹਿਣਾ ਹੈ ਕਿ ਅਮਰੀਕੀ ਨਾਕਾਬੰਦੀ ਉਸ ਦੀ ਜੰਗਬੰਦੀ ਦੀ ਉਲੰਘਣਾ ਕਰਦੀ ਹੈ, ਤੇ ਇਹ ਕਦਮ ਜਵਾਬ ’ਚ ਹੈ।

West Asia Tensions: ਪੱਛਮੀ ਏਸ਼ੀਆਂ ਤਣਾਅ, ਸੰਜਮ, ਸੰਵਾਦ ਤੇ ਵਿਸਵਾਸ ਦੀ ਲੋੜ
ਪੱਛਮੀ ਏਸ਼ੀਆ ’ਚ ਜਾਰੀ ਤਣਾਅ ਵਿਚਕਾਰ ਜੰਗਬੰਦੀ ਨੇ ਵਿਸ਼ਵ ਭਾਈਚਾਰੇ ਨੂੰ ਪਲ ਭਰ ਲਈ ਰਾਹਤ ਤਾਂ ਦਿੱਤੀ ਹੈ, ਪਰ ਇਸ ਨੂੰ ਆਖ਼ਰੀ ਹੱਲ ਸਮਝ ਲੈਣਾ ਅਸਲੀਅਤ ਤੋਂ ਅੱਖਾਂ ਮੀਚਣ ਵਰਗਾ ਹੋਵੇਗਾ। ਹਾਲੀਆ ਘਟਨਾਕ੍ਰਮ ਇਸ ਗੱਲ ਦਾ ਸੰਕੇਤ ਦਿੰਦੇ ਹਨ ਕਿ ਇਹ ਜੰਗਬੰਦੀ ਸਥਾਈ ਸ਼ਾਂਤੀ ਵਾਲੀ ਨਹੀਂ ਹੈ। 7 ਅਪਰੈਲ ਦੀ ਸ਼ਾਮ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਿੱਖੀ ਬਿਆਨਬਾਜ਼ੀ ਕਰਦਿਆਂ ਇਰਾਨ ਨੂੰ ਸਖ਼ਤ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਸੀ, ਪਰ ਅਗਲੇ ਹੀ ਦਿਨ ਦੋ ਹਫ਼ਤਿਆਂ ਦੀ ਜੰਗਬੰਦੀ ਦਾ ਐਲਾਨ ਕਰ ਦਿੱਤਾ ਗਿਆ। ਇਸ ਫ਼ੈਸਲੇ ਤੋਂ ਪਹਿਲਾਂ ਉਨ੍ਹਾਂ ਬੇਂਜਾਮਿਨ ਨੇਤਨਯਾਹੂ ਨਾਲ ਗੱਲਬਾਤ ਕੀਤੀ।

ਜਿਸ ਤੋਂ ਬਾਅਦ ਇਜ਼ਰਾਈਲ ਨੂੰ ਵੀ ਇਸ ਫ਼ੈਸਲੇ ਨੂੰ ਸਵੀਕਾਰ ਕਰਨਾ ਪਿਆ। ਲਗਭਗ 40 ਦਿਨ ਤੱਕ ਚੱਲੇ ਇਸ ਸੰਘਰਸ਼ ਤੋਂ ਬਾਅਦ ਲੱਗੀ ਇਹ ਬੰਦੀ ਇਸ ਗੱਲ ਦਾ ਸੰਕੇਤ ਹੈ ਕਿ ਯੁੱਧ ਆਪਣੇ ਐਲਾਨ ਉਦੇਸ਼ਾਂ ਦੀ ਦਿਸ਼ਾ ਵੱਲ ਫੈਸਲਾਕੁਨ ਮੋੜ ਤੱਕ ਨਹੀਂ ਪਹੁੰਚ ਸਕਿਆ। ਇਸ ਸੰਘਰਸ਼ ਨੇ ਸਿਰਫ਼ ਖੇਤਰੀ ਸਮੀਕਰਨ ਹੀ ਨਹੀਂ ਬਦਲੇ, ਸਗੋਂ ਵਿਸ਼ਵ ਅਰਥਵਿਵਸਥਾ ਅਤੇ ਕੂਟਨੀਤੀ ਨੂੰ ਵੀ ਪ੍ਰਭਾਵਿਤ ਕੀਤਾ। ਹਾਰਮੁਜ਼ ਜਲਡਮਰੂ ਮੱਧ ਦੇ ਆਸ-ਪਾਸ ਵਧਦੇ ਤਣਾਅ ਨੇ ਊਰਜਾ ਸਪਲਾਈ ਨੂੰ ਅਸਥਿਰ ਕੀਤਾ, ਜਿਸ ਕਾਰਨ ਤੇਲ ਦੀਆਂ ਕੀਮਤਾਂ ਵਿੱਚ ਉਤਾਰ-ਚੜ੍ਹਾਅ ਦੇਖਿਆ ਗਿਆ।

ਵਿਸ਼ਵ ਦੇ ਕਈ ਦੇਸ਼ਾਂ ਲਈ ਇਹ ਸਥਿਤੀ ਚਿੰਤਾ ਦਾ ਕਾਰਨ ਬਣੀ, ਕਿਉਂਕਿ ਉਨ੍ਹਾਂ ਦੀਆਂ ਅਰਥਵਿਵਸਥਾਵਾਂ ਊਰਜਾ ਦਰਾਮਦ ’ਤੇ ਨਿਰਭਰ ਹਨ। ਇਸ ਲਈ ਜੰਗਬੰਦੀ ਦੇ ਐਲਾਨ ਨਾਲ ਬਾਜ਼ਾਰਾਂ ਵਿੱਚ ਕੁਝ ਸਥਿਰਤਾ ਮੁੜੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਰਾਹਤ ਦਾ ਵਾਤਾਵਰਨ ਬਣਿਆ। ਫਿਰ ਵੀ ਇਸ ਸ਼ਾਂਤੀ ਦੇ ਪਿੱਛੇ ਕਈ ਗੁੰਝਲਦਾਰ ਤੇ ਅਣਸੁਲਝੇ ਸਵਾਲ ਮੌਜੂਦ ਹਨ ਅਮਰੀਕਾ ਅਤੇ ਇਜ਼ਰਾਈਲ ਨੇ ਜਿਨ੍ਹਾਂ ਟੀਚਿਆਂ ਨਾਲ ਇਹ ਫੌਜੀ ਕਾਰਵਾਈ ਸ਼ੁਰੂ ਕੀਤੀ ਸੀ, ਉਹ ਅਜੇ ਤੱਕ ਪੂਰੀ ਤਰ੍ਹਾਂ ਹਾਸਲ ਨਹੀਂ ਹੋ ਸਕੇ ਹਨ। ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਰੋਕਣਾ, ਉਸ ਦੀ ਫੌਜੀ ਸਮਰੱਥਾ ਨੂੰ ਕਮਜ਼ੋਰ ਕਰਨਾ ਅਤੇ ਖੇਤਰੀ ਪ੍ਰਭਾਵ ਨੂੰ ਸੀਮਤ ਕਰਨਾ ਮੁੱਖ ਉਦੇਸ਼ਾਂ ਵਿੱਚ ਸ਼ਾਮਲ ਸਨ, ਪਰ ਅਸਲੀਅਤ ਵਿੱਚ ਇਨ੍ਹਾਂ ਟੀਚਿਆਂ ਦੀ ਪ੍ਰਾਪਤੀ ਅਧੂਰੀ ਹੀ ਨਜ਼ਰ ਆਉਂਦੀ ਹੈ।

ਦੂਜੇ ਪਾਸੇ ਇਰਾਨ ਵੀ ਇਸ ਜੰਗਬੰਦੀ ਨੂੰ ਆਪਣੀ ਰਣਨੀਤਕ ਸਫਲਤਾ ਵਜੋਂ ਪੇਸ਼ ਕਰ ਰਿਹਾ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਦੋਵੇਂ ਪੱਖ ਆਪਣੇ-ਆਪਣੇ ਤਰੀਕੇ ਨਾਲ ਨਤੀਜਿਆਂ ਦੀ ਵਿਆਖਿਆ ਕਰ ਰਹੇ ਹਨ। ਅਗਾਮੀ ਗੱਲਾਂ-ਬਾਤਾਂ ਨੂੰ ਲੈ ਕੇ ਵੀ ਬੇਯਕੀਨੀ ਬਣੀ ਹੋਈ ਹੈ। ਇਸਲਾਮਾਬਾਦ ’ਚ ਸ਼ੁਰੂ ਹੋਈ ਗੱਲਬਾਤ ਨੂੰ ਸੰਭਾਵੀ ਹੱਲ ਦੀ ਦਿਸ਼ਾ ਵੱਲ ਇੱਕ ਕੋਸ਼ਿਸ਼ ਮੰਨਿਆ ਜਾ ਰਿਹਾ ਹੈ, ਪਰ ਇਹ ਕਹਿਣਾ ਔਖਾ ਹੈ ਕਿ ਇਸ ਨਾਲ ਸਥਾਈ ਸ਼ਾਂਤੀ ਸਥਾਪਿਤ ਹੋ ਸਕੇਗੀ।

ਅਮਰੀਕਾ ਆਪਣੀ ਫੌਜੀ ਮੌਜ਼ੂਦਗੀ ਨੂੰ ਲੈ ਕੇ ਸਪੱਸ਼ਟ ਰੁਖ ਅਪਣਾਉਣ ਤੋਂ ਬਚਦਾ ਨਜ਼ਰ ਆ ਰਿਹਾ ਹੈ, ਜਦੋਂਕਿ ਇਜ਼ਰਾਈਲ ਦੀ ਹਮਲਾਵਰ ਨੀਤੀ ਵਿੱਚ ਕਿਸੇ ਵੱਡੀ ਤਬਦੀਲੀ ਦੇ ਸੰਕੇਤ ਨਹੀਂ ਮਿਲ ਰਹੇ। ਇਸ ਲਈ ਇਹ ਸੰਭਾਵਨਾ ਬਣੀ ਹੋਈ ਹੈ ਕਿ ਜੰਗਬੰਦੀ ਦੇ ਬਾਵਜ਼ੂਦ ਤਣਾਅ ਕਿਸੇ ਵੀ ਵੇਲੇ ਮੁੜ ਭੜਕ ਸਕਦਾ ਹੈ। ਇਸ ਪੂਰੇ ਘਟਨਾਕ੍ਰਮ ਵਿੱਚ ਚੀਨ ਦੀ ਭੂਮਿਕਾ ਵੀ ਜ਼ਿਕਰਯੋਗ ਰਹੀ ਹੈ, ਜਿਸ ਨੇ ਵਿਚੋਲੇ ਵਜੋਂ ਸੰਵਾਦ ਨੂੰ ਅੱਗੇ ਵਧਾਉਣ ਦਾ ਯਤਨ ਕੀਤਾ। ਇੱਥੇ ਪਾਕਿਸਤਾਨ, ਤੁਰਕੀਏ ਅਤੇ ਮਿਸਰ ਵਰਗੇ ਦੇਸ਼ਾਂ ਨੇ ਸੰਦੇਸ਼ਵਾਹਕ ਦੀ ਭੂਮਿਕਾ ਨਿਭਾਈ। ਕੂਟਨੀਤਕ ਪੱਧਰ ’ਤੇ ਇਹ ਸਰਗਰਮੀ ਇਸ ਗੱਲ ਦਾ ਸਬੂਤ ਹੈ।

ਕਿ ਅੰਤਰਰਾਸ਼ਟਰੀ ਭਾਈਚਾਰਾ ਇਸ ਸੰਘਰਸ਼ ਨੂੰ ਲੰਮਾ ਖਿੱਚਣ ਤੋਂ ਰੋਕਣਾ ਚਾਹੁੰਦਾ ਹੈ, ਕਿਉਂਕਿ ਇਸ ਦੇ ਵਿਆਪਕ ਪ੍ਰਭਾਵਾਂ ਤੋਂ ਕੋਈ ਵੀ ਅਛੂਤਾ ਨਹੀਂ ਰਹਿ ਸਕਦਾ। ਜੰਗ ਦੌਰਾਨ ਹੋਈ ਵਿਆਪਕ ਤਬਾਹੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਬੁਨਿਆਦੀ ਢਾਂਚੇ ਦੀ ਤਬਾਹੀ, ਨਾਗਰਿਕਾਂ ਦੀਆਂ ਮੌਤਾਂ ਅਤੇ ਮਨੁੱਖੀ ਸੰਕਟ ਇਸ ਸੰਘਰਸ਼ ਦੀ ਕਰੜੀ ਸੱਚਾਈ ਹਨ। ਇਰਾਨ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ, ਪਰ ਉਸ ਦਾ ਮਨੋਬਲ ਅਤੇ ਫੌਜੀ ਢਾਂਚਾ ਪੂਰੀ ਤਰ੍ਹਾਂ ਤਬਾਹ ਨਹੀਂ ਹੋਇਆ।

ਇਹੀ ਕਾਰਨ ਹੈ ਕਿ ਉਹ ਗੱਲਬਾਤ ਦੀ ਮੇਜ਼ ’ਤੇ ਵੀ ਆਪਣੀਆਂ ਸ਼ਰਤਾਂ ਨਾਲ ਹਾਜ਼ਰ ਹੋ ਰਿਹਾ ਹੈ। ਇਹ ਸਥਿਤੀ ਦਰਸਾਉਂਦੀ ਹੈ ਕਿ ਜੰਗ ਵਿੱਚ ਸਪੱਸ਼ਟ ਜਿੱਤ ਅਤੇ ਹਾਰ ਤੈਅ ਨਹੀਂ ਹੋਈ ਹੈ।  ਵਰਤਮਾਨ ਪਰਿਦ੍ਰਿਸ਼ ਵਿੱਚ ਇੱਕ ਹੋਰ ਮਹੱਤਵਪੂਰਨ ਪਹਿਲੂ ਇਹ ਹੈ ਕਿ ਦੋਵਾਂ ਪੱਖਾਂ ਦੀ ਬਿਆਨਬਾਜ਼ੀ ਵਿੱਚ ਲਗਾਤਾਰ ਆਪਾ-ਵਿਰੋਧ ਦਿਖਾਈ ਦਿੰਦਾ ਹੈ। ਇੱਕ ਪਾਸੇ ਅਮਰੀਕਾ ਇਸ ਜੰਗਬੰਦੀ ਨੂੰ ਆਪਣੀ ਉਪਲੱਬਧੀ ਵਜੋਂ ਪੇਸ਼ ਕਰ ਰਿਹਾ ਹੈ, ਜਦੋਂਕਿ ਇਜ਼ਰਾਈਲ ਗੁਆਂਢੀ ਖੇਤਰਾਂ ਵਿੱਚ ਹਮਲੇ ਜਾਰੀ ਰੱਖਣ ਦੀ ਗੱਲ ਕਰਦਾ ਹੈ। ਦੂਜੇ ਪਾਸੇ ਇਰਾਨ ਚਿਤਾਵਨੀ ਦੇ ਰਿਹਾ ਹੈ ਕਿ ਜੇ ਉਸ ’ਤੇ ਹਮਲੇ ਜਾਰੀ ਰਹੇ ਤਾਂ ਉਹ ਸੰਘਰਸ਼ ਦਾ ਵਿਸਥਾਰ ਕਰ ਸਕਦਾ ਹੈ।

ਇਹ ਦੁਵੱਲੀ ਅਵਿਸ਼ਵਾਸ ਸ਼ਾਂਤੀ ਪ੍ਰਕਿਰਿਆ ਨੂੰ ਕਮਜ਼ੋਰ ਕਰਦਾ ਹੈ ਅਤੇ ਭਵਿੱਖ ਲਈ ਨਵੇਂ ਖਦਸ਼ੇ ਪੈਦਾ ਕਰਦਾ ਹੈ। ਹਾਰਮੁਜ਼ ਜਲਡਮਰੂਮੱਧ ਨੂੰ ਲੈ ਕੇ ਵੀ ਵਿਵਾਦ ਬਣਿਆ ਹੋਇਆ ਹੈ। ਇਰਾਨ ਇਸ ਉੱਤੇ ਆਪਣਾ ਕੰਟਰੋਲ ਬਣਾਈ ਰੱਖਣ ਦੀ ਗੱਲ ਕਰਦਾ ਹੈ ਅਤੇ ਜਹਾਜ਼ਾਂ ਤੋਂ ਟੈਕਸ ਵਸੂਲਣ ਦੀ ਯੋਜਨਾ ਰੱਖਦਾ ਹੈ, ਜਦਕਿ ਅਮਰੀਕਾ ਆਪਣੀ ਮੌਜੂਦਗੀ ਬਣਾਈ ਰੱਖਣ ਦੇ ਪੱਖ ਵਿੱਚ ਹੈ। ਇਹ ਟਕਰਾਅ ਵਿਸ਼ਵ ਵਪਾਰ ਅਤੇ ਊਰਜਾ ਸਪਲਾਈ ਲਈ ਵੀ ਮਹੱਤਵਪੂਰਨ ਹੈ। ਜੇ ਇਸ ਮੁੱਦੇ ਦਾ ਹੱਲ ਨਾ ਨਿੱਕਲਿਆ ਤਾਂ ਭਵਿੱਖ ਵਿੱਚ ਫਿਰ ਤਣਾਅ ਵਧ ਸਕਦਾ ਹੈ। ਅੰਤਰਰਾਸ਼ਟਰੀ ਬਾਜ਼ਾਰਾਂ ਦੀ ਪ੍ਰਤੀਕਿਰਿਆ ਇਸ ਗੱਲ ਦਾ ਸੰਕੇਤ ਦਿੰਦੀ ਹੈ ਕਿ ਦੁਨੀਆ ਇਸ ਸੰਘਰਸ਼ ਨਾਲ ਕਿੰਨੀ ਪ੍ਰਭਾਵਿਤ ਹੋਈ ਹੈ।

West Asia Tensions

ਜੰਗਬੰਦੀ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਅਤੇ ਬਾਜ਼ਾਰਾਂ ਵਿੱਚ ਤੇਜ਼ੀ ਇਸ ਉਮੀਦ ਨੂੰ ਦਰਸਾਉਂਦੀ ਹੈ ਕਿ ਹਾਲਾਤ ਆਮ ਹੋ ਸਕਦੇ ਹਨ। ਪਰ ਇਹ ਸਥਿਰਤਾ ਉਦੋਂ ਹੀ ਟਿਕਾਊ ਹੋਵੇਗੀ, ਜਦੋਂ ਗੱਲਬਾਤਾਂ ਠੋਸ ਨਤੀਜੇ ਦੇਣ ਅਤੇ ਸਾਰੇ ਪੱਖ ਆਪਣੇ ਹਮਲਾਵਰ ਰੁਖ ਵਿੱਚ ਨਰਮੀ ਲਿਆਉਣ। ਇਸ ਲਈ ਵਿੱਚ ਇਹ ਸਪੱਸ਼ਟ ਹੈ ਕਿ ਵਰਤਮਾਨ ਜੰਗਬੰਦੀ ਕੋਈ ਅੰਤਿਮ ਨਿਸ਼ਚਾ ਨਹੀਂ ਹੈ। ਇਹ ਸਿਰਫ਼ ਇੱਕ ਮੌਕਾ ਹੈ, ਜਿਸ ਨੂੰ ਜੇ ਠੀਕ ਦਿਸ਼ਾ ਵਿੱਚ ਵਰਤਿਆ ਗਿਆ ਤਾਂ ਸਥਾਈ ਸ਼ਾਂਤੀ ਦੀ ਸੰਭਾਵਨਾ ਬਣ ਸਕਦੀ ਹੈ। ਪਰ ਜੇ ਇਸ ਨੂੰ ਸਿਰਫ਼ ਰਣਨੀਤਕ ਬੰਦੀ ਵਜੋਂ ਲਿਆ ਗਿਆ ਤਾਂ ਨੇੜਲੇ ਭਵਿੱਖ ਵਿੱਚ ਸੰਘਰਸ਼ ਫਿਰ ਉੱਭਰ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਸਾਰੇ ਪੱਖ ਸੰਜਮ, ਸੰਵਾਦ ਅਤੇ ਆਪਸੀ ਵਿਸ਼ਵਾਸ ਦੇ ਆਧਾਰ ’ਤੇ ਅੱਗੇ ਵਧਣ, ਤਾਂ ਕਿ ਇਸ ਖੇਤਰ ਵਿੱਚ ਸਥਾਈ ਸ਼ਾਂਤੀ ਸਥਾਪਿਤ ਹੋ ਸਕੇ।

(ਇਹ ਲੇਖਕ ਦੇ ਨਿੱਜੀ ਵਿਚਾਰ ਹਨ)
ਰੋਹਿਤ ਮਹੇਸ਼ਵਰੀ

Iran Israel War: ਇਜ਼ਰਾਈਲ ਦੀ ਚਿਤਾਵਨੀ, ਈਰਾਨੀ ਜਨਤਾ ਰੇਲਗੱਡੀ ਰਾਹੀਂ ਸਫਰ ਨਾ ਕਰੇ
Iran Israel War: ਤਹਿਰਾਨ (ਏਜੰਸੀ)। ਇਜ਼ਰਾਈਲ ਨੇ ਈਰਾਨ ਦੇ ਲੋਕਾਂ ਨੂੰ ਟ੍ਰੇਨ ਰਾਹੀਂ ਯਾਤਰਾ ਨਾ ਕਰਨ ਦੀ ਚੇਤਾਵਨੀ ਜਾਰੀ ਕੀਤੀ ਹੈ। ਕਿਹਾ ਗਿਆ ਹੈ ਕਿ ਅਗਲੇ 12 ਘੰਟਿਆਂ ਲਈ ਟਰੇਨ ਦੀ ਵਰਤੋਂ ਨਾ ਕਰੋ ਤੇ ਰੇਲਵੇ ਪਟੜੀਆਂ ਤੋਂ ਵੀ ਦੂਰ ਰਹੋ। ਇਜ਼ਰਾਈਲੀ ਫੌਜ (ਆਈਡੀਐਫ) ਨੇ ਮੰਗਲਵਾਰ ਨੂੰ ਜਾਰੀ ਇੱਕ ਬਿਆਨ ’ਚ ਕਿਹਾ, ‘ਪਿਆਰੇ ਨਾਗਰਿਕੋ, ਤੁਹਾਡੀ ਸੁਰੱਖਿਆ ਲਈ, ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਹੁਣ ਤੋਂ ਰਾਤ 9 ਵਜੇ (ਈਰਾਨ ਦੇ ਸਮੇਂ) ਤੱਕ ਪੂਰੇ ਦੇਸ਼ ’ਚ ਟ੍ਰੇਨ ਰਾਹੀਂ ਯਾਤਰਾ ਨਾ ਕਰੋ। ਰੇਲਗੱਡੀਆਂ ਤੇ ਰੇਲਵੇ ਲਾਈਨਾਂ ਦੇ ਨੇੜੇ ਤੁਹਾਡੀ ਮੌਜੂਦਗੀ ਤੁਹਾਡੀ ਜਾਨ ਲਈ ਖ਼ਤਰਾ ਹੋ ਸਕਦੀ ਹੈ।’ ਟਰੰਪ ਨੇ ਈਰਾਨ ਨੂੰ ਹੋਰਮੁਜ਼ ਜਲਡਮਰੂ ਖੋਲ੍ਹਣ ਲਈ ਮੰਗਲਵਾਰ ਰਾਤ 8 ਵਜੇ (ਅਮਰੀਕੀ ਸਮੇਂ) ਤੱਕ ਦਾ ਸਮਾਂ ਦਿੱਤਾ ਹੈ, ਪਰ ਇਜ਼ਰਾਈਲ ਦੀ ਚੇਤਾਵਨੀ ਉਸ ਤੋਂ ਲਗਭਗ 6.5 ਘੰਟੇ ਪਹਿਲਾਂ ਖਤਮ ਹੋ ਜਾਵੇਗੀ।

Iran Israel War: ਇਜ਼ਰਾਈਲ ਦੀ ਚਿਤਾਵਨੀ, ਈਰਾਨੀ ਜਨਤਾ ਰੇਲਗੱਡੀ ਰਾਹੀਂ ਸਫਰ ਨਾ ਕਰੇ

Also Read : ਪੰਜਾਬ ’ਚ ਭਲਕੇ ਰਹੇਗੀ ਸਰਕਾਰੀ ਛੁੱਟੀ, PU ਨੇ ਸਾਰੀਆਂ ਪ੍ਰੀਖਿਆਵਾਂ ਕੀਤੀਆਂ ਮੁਲਤਵੀ

Iran Israel War: ਇਜ਼ਰਾਈਲ ’ਤੇ ਈਰਾਨੀ ਹਮਲਿਆਂ ਦੀ ਲਹਿਰ, ਕੇਂਦਰੀ ਸ਼ਹਿਰਾਂ ’ਚ ਮਿਜ਼ਾਈਲ ਹਮਲੇ, ਦਰਜ਼ਨਾਂ ਜ਼ਖਮੀ
Iran Israel War: ਤੇਲ ਅਵੀਵ। ਇਜ਼ਰਾਈਲੀ ਪੱਤਰਕਾਰ ਸਮਾਹ ਵਤਾਦ ਨੇ ਅਲ ਜਜ਼ੀਰਾ ਨੂੰ ਰਿਪੋਰਟ ਦਿੱਤੀ ਕਿ ਈਰਾਨੀ ਹਮਲਿਆਂ ਦੀ ਗਤੀ ਲਗਾਤਾਰ ਵੱਧ ਰਹੀ ਹੈ। ਉਸਨੇ ਕਿਹਾ ਕਿ ਹਮਲਿਆਂ ਨੇ ਮੱਧ ਇਜ਼ਰਾਈਲ ’ਚ ਸਾਇਰਨ ਵਜਾਏ, ਤੇ ਲੇਬਨਾਨ ਤੋਂ ਦਾਗੀ ਗਈ ਇੱਕ ਮਿਜ਼ਾਈਲ ਉੱਤਰੀ ਇਜ਼ਰਾਈਲ ’ਚ ਇੱਕ ਕਾਰ ਨੂੰ ਟੱਕਰ ਮਾਰੀ, ਜਿਸ ਨਾਲ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਹੈ। ‘ਇਹ ਪਿਛਲੇ 30 ਮਿੰਟਾਂ ’ਚ ਤੀਜੀ ਚੇਤਾਵਨੀ ਹੈ। ਹਮਲਿਆਂ ਦੀ ਗਤੀ ਪਹਿਲਾਂ ਦੇ ਮੁਕਾਬਲੇ ਵਧੀ ਹੈ, ਅਤੇ ਹੁਣ ਇਹ ਹੋਰ ਵੀ ਤੀਬਰ ਹੈ, ਸਮਾਹ ਵਤਾਦ ਨੇ ਕਿਹਾ। Iran Israel War

ਇਹ ਖਬਰ ਵੀ ਪੜ੍ਹੋ : Punjab School Holiday: ਪੰਜਾਬ ’ਚ ਭਲਕੇ ਸਰਕਾਰੀ ਛੁੱਟੀ, ਸਕੂਲ-ਕਾਲਜ ਤੇ ਦਫਤਰ ਰਹਿਣਗੇ ਬੰਦ

ਅਰਾਦ ਤੇ ਡਿਮੋਨਾ ’ਚ ਰਾਤ ਭਰ ਹੋਏ ਹਮਲਿਆਂ ’ਚ ਲਗਭਗ 100 ਲੋਕ ਜ਼ਖਮੀ ਹੋਏ ਅਤੇ ਕਾਫ਼ੀ ਨੁਕਸਾਨ ਹੋਇਆ। ਇਜ਼ਰਾਈਲੀ ਫੌਜ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਬਹੁਤ ਸਾਰੀਆਂ ਮਿਜ਼ਾਈਲਾਂ ਨੂੰ ਇਸਦੇ ਹਵਾਈ ਰੱਖਿਆ ਪ੍ਰਣਾਲੀ ਵੱਲੋਂ ਰੋਕਿਆ ਗਿਆ ਸੀ। ਹਾਲਾਂਕਿ, ਪਰਮਾਣੂ ਸਹੂਲਤਾਂ ’ਤੇ ਹਮਲੇ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ। ਵਾਤਾਦ ਨੇ ਇਹ ਵੀ ਕਿਹਾ ਕਿ ਸੰਵੇਦਨਸ਼ੀਲ ਥਾਵਾਂ ਤੇ ਦੇਸ਼ ਭਰ ’ਚ ਹੋਏ ਨੁਕਸਾਨ ਦੇ ਆਲੇ-ਦੁਆਲੇ ਭਾਰੀ ਸੈਂਸਰਸ਼ਿਪ ਲਾਈ ਗਈ ਹੈ। Iran Israel War

ਇਜ਼ਰਾਈਲੀ ਫੌਜ ਦੇ ਬੁਲਾਰੇ ਅਵਿਚਾਈ ਅਦਰੇਈ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਰਿਪੋਰਟ ਦਿੱਤੀ ਕਿ ਲੇਬਨਾਨ ਤੋਂ ਦਾਗੀ ਗਈ ਇੱਕ ਪ੍ਰੋਜੈਕਟਾਈਲ ਉੱਤਰੀ ਇਜ਼ਰਾਈਲ ਦੇ ਇੱਕ ਕਸਬੇ ’ਚ ਵੱਜੀ, ਜਿਸ ਨਾਲ ਜਾਇਦਾਦ ਨੂੰ ਨੁਕਸਾਨ ਪਹੁੰਚਿਆ ਤੇ ਜ਼ਖਮੀ ਹੋਏ। ਉਸਨੇ ਕਿਹਾ ਕਿ ਇਹ ਘਟਨਾ ਥੋੜ੍ਹੀ ਦੇਰ ਪਹਿਲਾਂ ਵਾਪਰੀ ਸੀ ਅਤੇ ਜਾਂਚ ਅਧੀਨ ਹੈ। ਸੱਟਾਂ ਦੀ ਗਿਣਤੀ ਜਾਂ ਉਨ੍ਹਾਂ ਦੀ ਗੰਭੀਰਤਾ ਬਾਰੇ ਅਜੇ ਤੱਕ ਕੋਈ ਵੇਰਵਾ ਜਾਰੀ ਨਹੀਂ ਕੀਤਾ ਗਿਆ ਹੈ। Iran Israel War

Iran Gas Field Attack: ਸਾਊਦੀ ਅਰਬ ’ਚ ਤੇਲ ਸੋਧਕ ਕਾਰਖਾਨੇ ’ਤੇ ਹਮਲਾ, ਕਤਰ ਦੇ ਤੇਲ ਤੇ ਗੈਸ ਪਲਾਂਟ ’ਤੇ ਵੀ ਡਰੋਨ ਹਮਲਾ
Iran Gas Field Attack: ਤਹਿਰਾਨ (ਏਜੰਸੀ)। ਅੱਜ ਅਮਰੀਕਾ, ਇਜ਼ਰਾਈਲ ਤੇ ਈਰਾਨ ਵਿਚਕਾਰ ਚੱਲ ਰਹੇ ਟਕਰਾਅ ਦਾ 20ਵਾਂ ਦਿਨ ਹੈ। ਸਾਊਦੀ ਅਰਬ ਦੇ ਯਾਨਬੂ ਬੰਦਰਗਾਹ ’ਤੇ ਸਥਿਤ ਸੈਮਰੇਫ ਤੇਲ ਰਿਫਾਇਨਰੀ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲਾ ਕੀਤਾ ਗਿਆ ਹੈ। ਹੋਰਮੁਜ਼ ਜਲਡਮਰੂ ਦੇ ਬੰਦ ਹੋਣ ਕਾਰਨ, ਜ਼ਿਆਦਾਤਰ ਤੇਲ ਨਿਰਯਾਤ ਹੁਣ ਯਾਨਬੂ ਬੰਦਰਗਾਹ ਰਾਹੀਂ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਯੂਏਈ ਤੇ ਕਤਰ ’ਚ ਤੇਲ ਤੇ ਗੈਸ ਸਹੂਲਤਾਂ ’ਤੇ ਡਰੋਨ ਹਮਲੇ ਕੀਤੇ ਗਏ ਹਨ।

ਇਹ ਖਬਰ ਵੀ ਪੜ੍ਹੋ : Snake Venom Case: ਸੱਪ ਦੇ ਜ਼ਹਿਰ ਮਾਮਲੇ ’ਚ ਯੂਟਿਊਬਰ ਐਲਵਿਸ਼ ਯਾਦਵ ਨੂੰ ਸੁਪਰੀਮ ਕੋਰਟ ਤੋਂ ਰਾਹਤ

ਈਰਾਨ ਨੇ ਹਾਲ ਹੀ ’ਚ ਸਾਊਦੀ ਅਰਬ, ਯੂਏਈ ਤੇ ਕਤਰ ’ਚ ਤੇਲ ਸਥਾਪਨਾਵਾਂ ਨੂੰ ਖਾਲੀ ਕਰਨ ਦੀ ਚੇਤਾਵਨੀ ਜਾਰੀ ਕੀਤੀ ਸੀ। ਅੱਜ, ਸਾਊਦੀ ਅਰਬ ਨੇ ਈਰਾਨ ਨੂੰ ਸਖ਼ਤ ਚੇਤਾਵਨੀ ਜਾਰੀ ਕੀਤੀ। ਸਾਊਦੀ ਵਿਦੇਸ਼ ਮੰਤਰੀ ਫੈਸਲ ਬਿਨ ਫਰਹਾਨ ਅਲ ਸਾਊਦ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਕੋਲ ਈਰਾਨ ਵਿਰੁੱਧ ਬਦਲਾ ਲੈਣ ਦੀ ਪੂਰੀ ਸਮਰੱਥਾ ਹੈ। ਉਨ੍ਹਾਂ ਅੱਗੇ ਕਿਹਾ ਕਿ ਈਰਾਨ ਦੇ ਹਮਲੇ ਪਹਿਲਾਂ ਤੋਂ ਸੋਚੇ ਸਮਝੇ ਜਾਪਦੇ ਹਨ ਤੇ ਉਨ੍ਹਾਂ ਦੇ ਸਬਰ ਦੀ ਪਰਖ ਕਰਨ ਵਿਰੁੱਧ ਚੇਤਾਵਨੀ ਦਿੱਤੀ ਗਈ ਹੈ। Iran Gas Field Attack