Theft From Axis Bank - Sach Kahoon Punjabi

Axis Bank Robbery Case: ਪੁਲਿਸ ਵੱਲੋਂ ਐਕਸਿਸ ਬੈਂਕ ’ਚੋਂ 9 ਲੱਖ ਦੀ ਚੋਰੀ ਕਰਨ ਵਾਲੇ 3 ਵਿਅਕਤੀ ਕਾਬੂ
ਚੋਰੀ ਕੀਤੀ ਰਕਮ ’ਚੋਂ 4 ਲੱਖ ਵੀ ਬਰਾਮਦ, 2 ਦਿਨਾਂ ਦਾ ਪੁਲਿਸ ਰਿਮਾਂਡ

Axis Bank Robbery Case: (ਦੁਰਗਾ ਸਿੰਗਲਾ/ਭੂਸ਼ਨ ਸਿੰਗਲਾ) ਪਾਤੜਾਂ। ਪੁਲਿਸ ਨੇ ਬਲਾਕ ਪਾਤੜਾਂ ਦੇ ਪਿੰਡ ਸ਼ੇਰਗੜ੍ਹ ਦੀ ਐਕਸਿਸ ਬੈਂਕ ਦੀ ਬ੍ਰਾਂਚ ’ਚੋਂ 9 ਲੱਖ ਰੁਪਏ ਚੋਰੀ ਕਰਨ ਵਾਲੇ 3 ਵਿਅਕਤੀਆਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ ।

ਸੀਨੀਅਰ ਪੁਲਿਸ ਕਪਤਾਨ ਪਟਿਆਲਾ ਵਰੁਣ ਸ਼ਰਮਾ ਦੀ ਅਗਵਾਈ ਹੇਠ ਗੁਰਬੰਤ ਸਿੰਘ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਇੰਦਰਪਾਲ ਸਿੰਘ ਚੌਹਾਨ ਡੀਐਸਪੀ ਪਾਤੜਾਂ, ਇੰਸਪੈਕਟਰ ਅੰਕੁਰਦੀਪ ਸਿੰਘ ਇੰਚਾਰਜ ਸੀਆਈਏ ਸਟਾਫ ਸਮਾਣਾ ਅਤੇ ਥਾਣਾ ਸ਼ੁਤਰਾਣਾ ਦੇ ਇੰਚਾਰਜ ਸਬ ਇੰਸਪੈਕਟਰ ਜਸਪਾਲ ਸਿੰਘ ਦੀ ਟੀਮ ਨੇ ਐਕਸਿਸ ਬੈਂਕ ਪਿੰਡ ਸ਼ੇਰਗੜ੍ਹ ਦੀ ਬ੍ਰਾਂਚ ਵਿੱਚੋਂ ਕੰਧ ਨੂੰ ਪਾੜ ਲਾ ਕੇ ਕੀਤੀ ਚੋਰੀ ਦੀ ਵਾਰਦਾਤ ਨੂੰ ਸੁਲਝਾਉਂਦਿਆਂ 3 ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਚੋਰੀ ਕੀਤੀ ਰਕਮ ’ਚੋਂ 4 ਲੱਖ ਰੁਪਏ ਅਤੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਸਮੇਂ ਵਰਤੇ ਔਜ਼ਾਰ ਇੱਕ ਲੋਹਾ ਕੱਟਣ ਵਾਲੀ ਕਟਰ ਮਸ਼ੀਨ, ਇੱਕ ਲੈਂਟਰ ਤੋੜਨ ਵਾਲੀ ਮਸ਼ੀਨ, ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਅਤੇ ਇਕ ਸੀਪੀਯੂ ਸਮੇਤ 2 ਰਾੜਾਂ ਅਤੇ ਇਕ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ: World Blood Donation Day: ਮਨੁੱਖਤਾ ਦਾ ਸਭ ਤੋਂ ਵੱਡਾ ਦਿਨ, ਬਹੁਤ ਹੀ ਦਿਲਚਸਪ ਹੈ ਇਤਿਹਾਸ, ਜਾਣੋ

ਜਾਣਕਾਰੀ ਦਿੰਦਿਆਂ ਡੀਐਸਪੀ ਪਾਤੜਾਂ ਇੰਦਰਪਾਲ ਸਿੰਘ ਚੌਹਾਨ ਨੇ ਦੱਸਿਆ ਕਿ 27/28 ਮਈ ਦੀ ਦਰਮਿਆਨੀ ਰਾਤ ਨੂੰ ਪਿੰਡ ਸ਼ੇਰਗੜ੍ਹ ਵਿਖੇ ਐਕਸਿਸ ਬੈਂਕ ਦੀ ਬ੍ਰਾਂਚ ਵਿੱਚੋਂ ਪਾੜ ਲਾ ਕੇ ਨਾ ਮਾਲੂਮ ਵਿਅਕਤੀਆਂ ਵੱਲੋਂ 9 ਲੱਖ 17 ਹਜ਼ਾਰ ਰੁਪਏ ਚੋਰੀ ਕਰ ਲਏ ਗਏ ਸਨ। ਪੁਲਿਸ ਨੇ ਮੁਕੱਦਮੇ ਨੂੰ ਟਰੇਸ ਕਰਦਿਆਂ 3 ਮੁਲਜ਼ਮ ਅਮਿਤ ਕੁਮਾਰ ਟਾਣਕ ਪੁੱਤਰ ਜਗਦੀਸ਼ ਵਾਸੀ ਸਫੈਦੋ ਜ਼ਿਲ੍ਹਾ ਜੀਂਦ ਹਰਿਆਣਾ, ਅਜੇ ਕੁਮਾਰ ਉਰਫ ਛੋਟੀਆਂ ਪੁੱਤਰ ਬੀਰਾ ਰਾਮ ਵਾਸੀ ਪਿੰਡ ਕਰਸਿੱਧੂ ਥਾਣਾ ਉਚਾਣਾ ਜ਼ਿਲ੍ਹਾ ਜੀਂਦ ਹਰਿਆਣਾ ਅਤੇ ਮੱਖਣ ਸਿੰਘ ਪੁੱਤਰ ਬਿੱਟੂ ਉਰਫ ਬੂਟਾ ਸਿੰਘ ਵਾਸੀ ਪਿੰਡ ਦਨੋਲੀ ਥਾਣਾ ਸਦਰ ਅਸੰਧ ਜ਼ਿਲ੍ਹਾ ਕਰਨਾਲ ਹਰਿਆਣਾ ਨੂੰ ਗ੍ਰਿਫ਼ਤਾਰ ਕਰਕੇ ਚੋਰੀ ਕੀਤੀ ਰਕਮ ’ਚੋਂ 4 ਲੱਖ ਰੁਪਏ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।

ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਹੈ। ਜਿਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖਿਲਾਫ ਪਹਿਲਾਂ ਵੀ 8/9 ਮੁਕੱਦਮੇ ਦਰਜ ਹਨ। Axis Bank Robbery Case