Ahmedabad Plane Crash - Sach Kahoon Punjabi

Ahmedabad Plane Crash: ਤਕਨੀਕੀ ਗਲਤੀ ਜਾਂ ਮੁਨਾਫ਼ੇ ਲਈ ਅੰਨ੍ਹੀ ਦੌੜ
Ahmedabad Plane Crash: ਬੋਇੰਗ ਕੰਪਨੀ ਇੱਕ ਵਾਰ ਫਿਰ ਗਲੋਬਲ ਜਹਾਜ਼ਾਂ ਦੀ ਸੁਰੱਖਿਆ ਸਬੰਧੀ ਕਟਹਿਰੇ ਵਿੱਚ ਹੈ। ਅਹਿਮਦਾਬਾਦ ਜਹਾਜ਼ ਹਾਦਸੇ ਦੀ ਮੁਢਲੀ ਜਾਂਚ ਰਿਪੋਰਟ ਤੋਂ ਜਿਹੜੇ ਤੱਥ ਸਾਹਮਣੇ ਆਏ ਹਨ, ਉਹ ਸਿਰਫ਼ ਕਿਸੇ ਤਕਨੀਕੀ ਗੜਬੜੀ ਦੀ ਕਹਾਣੀ ਨਹੀਂ ਕਹਿੰਦੇ, ਸਗੋਂ ਇਹ ਮਾਮਲਾ ਇੱਕ ਵੱਡੀ ਪ੍ਰਣਾਲੀਗਤ ਅਸਫਲਤਾ ਦਾ ਪ੍ਰਤੀਕ ਬਣ ਚੁੱਕਾ ਹੈ। ਏਅਰ ਇੰਡੀਆ ਦਾ ਡਰੀਮਲਾਈਨਰ ਜ਼ਹਾਜ ਜਿਸ ਨੇ 12 ਜੂਨ ਨੂੰ ਅਹਿਮਾਦਾਬਾਦ ਤੋਂ ਉਡਾਣ ਭਰੀ ਸੀ, ਕੁਝ ਹੀ ਪਲਾਂ ਵਿੱਚ ਦੁਰਘਟਨਾਗ੍ਰਸਤ ਹੋ ਗਿਆ ਇਸ ਭਿਆਨਕ ਹਾਦਸੇ ਵਿੱਚ 260 ਮੁਸਾਫਰਾਂ ਦੀ ਜਾਨ ਚਲੀ ਗਈ ਮੁਢਲੀ ਜਾਂਚ ਰਿਪੋਰਟ ਵਿੱਚ ਇਹ ਸਾਹਮਣੇ ਆਇਆ ਕਿ ਦੋਵੇਂ ਇੰਜਣ ਅਚਾਨਕ ਬੰਦ ਹੋ ਗਏ ਸਨ। Ahmedabad Plane Crash

ਇਹ ਖਬਰ ਵੀ ਪੜ੍ਹੋ : Bhagwant Mann News: ਲੋਕਾਂ ਨੂੰ ਵੱਡਾ ਤੋਹਫਾ ਦੇਣ ਜਾ ਰਹੇ ਹਨ ਮੁੱਖ ਮੰਤਰੀ ਮਾਨ, ਪੜ੍ਹੋ ਤੇ ਜਾਣੋ

ਜਦੋਂ ਕਿ ਜਹਾਜ਼ ਦਾ ਥਰਾਟਲ ਕੰਟਰੋਲ ਯੰਤਰ ਦੋ ਵਾਰ ਬੋਇੰਗ ਦੇ ਨਿਰਦੇਸ਼ ਅਨੁਸਾਰ ਬਦਲਿਆ ਜਾ ਚੁੱਕਾ ਸੀ ਇਸ ਤੱਥ ਦੇ ਬਾਵਜੂਦ ਇੰਜਣ ਦਾ ਅਚਾਨਕ ਬੰਦ ਹੋ ਜਾਣਾ ਨਾ ਸਿਰਫ਼ ਤਕਨੀਕੀ ਸ਼ੱਕ ਨੂੰ ਜਨਮ ਦਿੰਦਾ ਹੈ, ਸਗੋਂ ਬੋਇੰਗ ਦੀ ਨਿਰਮਾਣਪ੍ਰਣਾਲੀ ’ਤੇ ਵੀ ਗੰਭੀਰ ਸਵਾਲ ਖੜੇ੍ਹ ਕਰਦਾ ਹੈ ਥਰਾਟਲ ਕੰਟਰੋਲ ਯੰਤਰ ਜਹਾਜ਼ ਦੇ ਬਾਲਣ ਸਪਲਾਈ ਤੇ ਇੰਜਣ ਸੰਚਾਲਨ ਵਿੱਚ ਸਭ ਤੋਂ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ ਇਹ ਪ੍ਰਣਾਲੀ ਕਿਸੇ ਵੀ ਸਥਿਤੀ ਵਿੱਚ ਭਰੋਸੇਯੋਗ ਅਤੇ ਨੁਕਸ ਰਹਿਤ ਹੋਣੀ ਚਾਹੀਦੀ, ਕਿਉਂਕਿ ਪਾਇਲਟ ਵੱਲੋਂ ਦਿੱਤੇ ਗਏ ਸਿਗਨਲ ਇਸ ਯੰਤਰ ਰਾਹੀਂ ਇੰਜਣ ਤੱਕ ਪਹੁੰਚਦੇ ਹਨ।

ਜੇਕਰ ਇਹ ਯੰਤਰ ਖਰਾਬ ਹੋ ਜਾਵੇ, ਤਾਂ ਜਹਾਜ਼ ਦਾ ਸੰਤੁਲਨ ਤੇ ਕੰਟਰੋਲ ਪੂਰੀ ਤਰ੍ਹਾਂ ਖਤਮ ਹੋ ਸਕਦਾ ਹੈ ਅਹਿਮਦਾਬਾਦ ਹਾਦਸੇ ਮਾਮਲੇ ਵਿੱਚ ਜ਼ਹਾਜ ਨੇ ਉਡਾਣ ਭਰਨ ਦੇ ਕੁਝ ਹੀ ਪਲਾਂ ਬਾਅਦ ਦੋਵੇਂ ਇੰਜਣ ਖ੍ਹੋ ਦਿੱਤੇ ਤੇ ਫਿਰ ਈਂਧਨ ਕੰਟਰੋਲ ਸਵਿੱਚ ‘ਰਨ’ ਸਥਿਤੀ ਤੋਂ ‘ਕੱਟ ਆਫ’ ਦੀ ਦਿਸ਼ਾ ਵਿੱਚ ਚਲੇ ਗਏ ਬਾਅਦ ਵਿੱਚ ਯੰਤਰ ਨੇ ਸਵੈਸੰਚਾਲਿਤ ਰੂਪ ਨਾਲ ਉਨ੍ਹਾਂ ਨੂੰ ‘ਰਨ’ ਸਥਿਤੀ ਵੱਚ ਵਾਪਸ ਕਰ ਦਿੱਤਾ, ਪਰ ਉਦੋਂ ਤੱਕ ਬਹੁਤ ਦੇਰ ਹੋ ਚੱਕੀ ਸੀ ਇਸ ਪ੍ਰਕਿਰਿਆ ਵਿੱਚ ਮਨੁੱਖੀ ਗਲਤੀ ਦੀ ਕੋਈ ਭੁਮਿਕਾ ਨਹੀਂ ਸੀ, ਕਿਉਂਕਿ ਕਾਕਪਿਟ ਆਵਾਜ ਰਿਕਾਰਡਿੰਗ ’ਚ ਪਾਇਲਟਾਂ ਦੀ ਉਲਝਣ ਸਪੱਸ਼ਟ ਸੁਣਾਈ ਦਿੰਦਾ ਹੈ ਕਿ ਉਹ ਇੰਜਣ ਫੇਲੀਅਰ ਨੂੰ ਸਮਝ ਹੀ ਨਹੀਂ ਪਾ ਰਹੇ ਸਨ ਬੋਇੰਗ ਕੰਪਨੀ ਦੀ ਇਹ ਕੋੲ ਪਹਿਲੀ ਘਟਨਾ ਨਹੀਂ ਹੈ। Ahmedabad Plane Crash

ਜਿੱਥੇ ਉਸ ਦੀ ਪ੍ਰਣਾਲੀਗਤ ਲਾਪਰਵਾਹੀ ਕਾਰਨ ਸੈਂਕੜੇ ਜਾਨਾਂ ਗਈਆਂ ਹਨ ਇਸ ਤੋਂ ਪਹਿਲਾਂ 2018 ਤੇ 2019 ਵਿੱਚ ਬੋਇੰਗ ਦੇ ਹੀ 737 ਮੈਕਸ ਮਾਡਲਾਂ ਦੇ ਦੋ ਜਹਾਜ਼ ਲਾਇਨ ਏਅਰ ਅਤੇ ਇਥੋਪੀਅਨ ਏਅਰਲਾਈਨਜ਼ ਦੇ ਦਰਘਟਨਾਗ੍ਰਸਤ ਹੋਣ ਨਾਲ 346 ਵਿਅਕਤੀਆਂ ਦੀ ਮੌਤ ਹੋ ਗਈ ਸੀ ਉਨ੍ਹਾਂ ਦੋਵਾਂ ਦੁਰਘਟਨਾਂ ਕਾਰਨ ਇੱਕ ਸਾਫਟਵੇਅਰ ਸਿਸਟਮ ਵਿੱਚ ਡਿਜਾਈਨ ਦੀ ਖਾਮੀ ਸੀ, ਜਿਸ ਨਾਲ ਬੋਇੰਗ ਨੇ ਸਾਲਾਂ ਤੱਕ ਛੁਪਾ ਰੱਖਿਆ ਸੀ ਇਨ੍ਹਾਂ ਹਾਦਸਿਆਂ ਤੋਂ ਬਾਅਦ ਵਿਸ਼ਵ ਭਰ ਵਿੱਚ ਬੋਇੰਗ ਦੀ ਸਾਖ ਨੂੰ ਗੰਭੀਰ ਝਟਕਾ ਪਹੁੰਚਿਆ ਤੇ ਜਹਾਜ਼ਾਂ ਨਿਯਾਮਕਾਂ ਨੇ ਉਸ ਦੇ ਮਾਡਲਾਂ ਦੀ ਉਡਾਣ ’ਤੇ ਰੋਕ ਲਾ ਦਿੱਤੀ ਸੀ ਬਾਵਜੂਦ ਇਸ ਦੇ ਕੰਪਨੀ ਨੇ ਆਪਣੀ ਅੰਦਰੂਨੀ ਕਾਰਜਪ੍ਰਣਾਲੀ ਤੇ ਸੁਰੱਖਿਆ ਦ੍ਰਿਸਟੀਕੋਣ ਵਿੱਚ ਕੋਈ ਠੋਸ ਸੁਧਾਰ ਨਹੀਂ ਕੀਤਾ ਇਹ ਦਰਸਾਉਂਦਾ ਹੈ।

ਕਿ ਵਪਾਰਕ ਲਾਭ ਤੇ ਸਮੇਂ ਸਿਰ ਉਤਪਾਦਨ ਨੂੰ ਬੋਇੰਗ ਵੱਲੋਂ ਸੁਰੱਖਿਅਤ ਤੇ ਗੁਣਵਤਾ ਤੋਂ ਉੱਪਰ ਰੱਖਿਆ ਹੈ ਅਹਿਮਦਾਬਾਦ ਹਾਦਸ਼ੇ ਵਿੱਚ ਬੋਇੰਗ ਨੇ ਇਹ ਸਵਿਕਾਰ ਕੀਤਾ ਸੀ ਕਿ ਥਰਾਟਲ ਕੰਟਰੋਲ ਯੰਤਰ ਨੂੰ ਹਰ 24000 ਉਡਾਣ ਘੰਟਿਆਂ ਤੋਂ ਬਾਅਦ ਬਦਲਿਆ ਜਾਣਾ ਚਾਹੀਦਾ ਤੇ ਏਅਰ ਇੰਡੀਆ ਨੇ ਇਸ ਨਿਯਮ ਦੀ ਪਾਲਣਾ ਕਰਦੇ ਹੋਏ ਯੰਤਰ ਨੂੰ ਦੋ ਵਾਰ ਬਦਲਿਆ ਸੀ। ਪਰ ਸਵਾਲ ਇਹ ਹੈ ਕਿ ਜੇਕਰ ਯੰਤਰ ਨੂੰ ਸਮੇਂ ਸਿਰ ਬਦਲਿਆ ਗਿਆ ਸੀ, ਤਾਂ ਇਹ ਅਸਫਲ ਕਿਉਂ ਹੋਇਆ? ਇੱਥੇ ਇਹ ਸੰਭਵ ਹੈ ਕਿ ਯੰਤਰ ਖੁਦ ਖਰਾਬ ਹੋ ਗਿਆ ਜਾਂ ਇਸ ਵਿੱਚ ਵਰਤਿਆ ਜਾਣ ਵਾਲਾ ਲਾਕਿੰਗ ਸਿਸਟਮ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ ਹੈ। Ahmedabad Plane Crash

2018 ਵਿੱਚ ਅਮਰੀਕਾ ਜਹਾਜ਼ ਨਿਯਾਮਕ ਸੰਸਥਾ ਨੇ ਇੱਕ ਚਿਤਾਵਨੀ ਜਾਰੀ ਕੀਤੀ ਸੀ ਜਿਸ ਵਿੱਚ ਇਹਨਾਂ ਸਵਿੱਚਾਂ ਦੇ ਲਾਕਿੰਗ ਸਿਸਟਮ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਗਈ ਸੀ, ਪਰ ਬਦਕਿਸਮਤੀ ਨਾਲ ਇਹ ਚਿਤਾਵਨੀ ਮੰਨਣੀ ਲਾਜ਼ਮੀ ਨਹੀਂ ਸੀ। ਨਾ ਤਾਂ ਬੋਇੰਗ ਨੇ ਇਸ ਨੂੰ ਗੰਭੀਰਤਾ ਨਾਲ ਲਿਆ, ਨਾ ਹੀ ਏਅਰਲਾਈਨਾਂ ਨੇ ਇਸ ਦੀ ਪਾਲਣਾ ਕੀਤੀ। ਇਹ ਮਾਮਲਾ ਸਪੱਸ਼ਟ ਰੂਪ ਵਿੱਚ ਇਹ ਦਰਸਾਉਂਦਾ ਹੈ ਕਿ ਜਿੰਨਾ ਚਿਰ ਸੁਰੱਖਿਆ ਚੇਤਾਵਨੀਆਂ ਸਲਾਹ ਦੇਣ ਵਾਲੀਆਂ ਰਹਿਣਗੀਆਂ, ਵਪਾਰਕ ਦਬਾਅ ਹੇਠ ਉਹਨਾਂ ਨੂੰ ਲਗਾਤਾਰ ਨਜ਼ਰਅੰਦਾਜ ਕੀਤਾ ਜਾਂਦਾ ਰਹੇਗਾ। ਜੇਕਰ ਬੋਇੰਗ ਅਤੇ ਏਅਰਲਾਈਨਾਂ ਨੇ ਉਸ ਸਮੇਂ ਲਾਕਿੰਗ ਸਿਸਟਮ ਦੀ ਸਮੀਖਿਆ ਕੀਤੀ ਹੁੰਦੀ, ਤਾਂ ਇਸ ਹਾਦਸੇ ਨੂੰ ਟਾਲਿਆ ਜਾ ਸਕਦਾ ਸੀ। ਯਤਰਾਂ ਨੂੰ ਬਦਲਣਾ ਕਾਫ਼ੀ ਨਹੀਂ ਹੈ। Ahmedabad Plane Crash

ਜਦੋਂ ਤੱਕ ਉਹਨਾਂ ਦੀ ਗੁਣਵੱਤਾ, ਫਿਟਿੰਗ ਤੇ ਡਿਜ਼ਾਈਨ ਦੀ ਜਾਂਚ ਨਹੀਂ ਕੀਤੀ ਜਾਂਦੀ। ਪਹਿਲਾਂ ਵੀ ਬੋਇੰਗ ਜਹਾਜ਼ਾਂ ਵਿੱਚ ਡੋਰ ਪਲੱਗ ਟੁੱਟਣ, ਰੂਡਰ ਸਿਸਟਮ ਫੇਲ੍ਹ ਹੋਣ ਅਤੇ ਬੈਟਰੀ ਫਟਣ ਦੀਆਂ ਘਟਨਾਵਾਂ ਵਾਪਰੀਆਂ ਹਨ, ਜਿਸ ਵਿੱਚ ਮੁਰੰਮਤ ਪ੍ਰਕਿਰਿਆ ਵਿੱਚ ਦੇਰੀ ਜਾਂ ਅਧੂਰੀ ਸੀ। ਬੋਇੰਗ ਵਰਗੀ ਬਹੁ-ਰਾਸ਼ਟਰੀ ਕੰਪਨੀ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਉਹ ਤਕਨਾਲੋਜੀ ਅਤੇ ਗੁਣਵੱਤਾ ਦੇ ਖੇਤਰ ਵਿੱਚ ਮੋਹਰੀ ਬਣੇ ਨਾ ਕਿ ਲਾਪਰਵਾਹੀ ਅਤੇ ਵਪਾਰਕ ਹੰਕਾਰ ਦਾ ਪ੍ਰਤੀਕ। ਅੱਜ, ਜਦੋਂ ਹਵਾਬਾਜ਼ੀ ਸੁਰੱਖਿਆ ’ਤੇ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ, ਬੋਇੰਗ ਵਰਗੇ ਨਿਰਮਾਤਾ ਵੱਲੋਂ ਅਜਿਹੀ ਲਾਪਰਵਾਹੀ ਪੂਰੇ ਉਦਯੋਗ ਪ੍ਰਤੀ ਅਵਿਸ਼ਵਾਸ ਨੂੰ ਜਨਮ ਦਿੰਦੀ ਹੈ। ਯਾਤਰੀਆਂ ਦੇ ਮਨ ਵਿੱਚ ਇਹ ਸਵਾਲ ਕੁਦਰਤੀ ਤੌਰ ’ਤੇ ਉੱਠਦਾ ਹੈ।

ਕਿ ਕੀ ਉਹ ਆਪਣੀ ਜਾਨ ਇੱਕ ਅਜਿਹੇ ਜਹਾਜ਼ ਨੂੰ ਸੌਂਪ ਸਕਦੇ ਹਨ ਜਿਸਦੇ ਤਕਨੀਕੀ ਸਿਸਟਮ ਅਪਾਰਦਰਸ਼ੀ, ਗੁੰਝਲਦਾਰ ਅਤੇ ਅਸੁਰੱਖਿਅਤ ਹਨ? ਅਜਿਹੇ ਹਾਦਸੇ ਸਿਰਫ਼ ਇੱਕ ਦੇਸ਼ ਦਾ ਦੁੱਖ ਨਹੀਂ ਹਨ, ਇਹ ਵਿਸ਼ਵਵਿਆਪੀ ਚਿੰਤਾ ਦਾ ਵਿਸ਼ਾ ਹਨ। ਇਸ ਲਈ, ਅੰਤਰਰਾਸ਼ਟਰੀ ਪੱਧਰ ’ਤੇ ਜਹਾਜ ਦੀ ਸੁਰੱਖਿਆ ਮਾਪਦੰਡਾਂ ਨੂੰ ਹੋਰ ਸਖ਼ਤ ਬਣਾਉਣ ਦੀ ਜ਼ਰੂਰਤ ਹੈ। ਤਕਨੀਕੀ ਚੇਤਾਵਨੀਆਂ ਨੂੰ ਸਿਰਫ਼ ਸਲਾਹ ਦੇ ਰੂਪ ਵਿੱਚ ਹੀ ਨਹੀਂ, ਸਗੋਂ ਲਾਜ਼ਮੀ ਮਾਪਦੰਡਾਂ ਵਜੋਂ ਲਾਗੂ ਕੀਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ, ਯਾਤਰੀਆਂ ਨੂੰ ਇਹ ਵੀ ਜਾਣਨ ਦਾ ਅਧਿਕਾਰ ਹੋਣਾ ਚਾਹੀਦਾ ਹੈ ਕਿ ਉਹ ਜਿਸ ਜਹਾਜ਼ ਵਿੱਚ ਯਾਤਰਾ ਕਰ ਰਹੇ ਹਨ, ਉਸ ਵਿੱਚ ਵਰਤੇ ਗਏ ਯੰਤਰਾਂ ਦੀ ਸਥਿਤੀ ਅਤੇ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਦੀ ਸਥਿਤੀ ਕੀ ਹੈ।

ਬੋਇੰਗ ਲਈ, ਇਹ ਸਿਰਫ਼ ਇੱਕ ਤਕਨੀਕੀ ਗਲਤੀ ਨਹੀਂ ਹੈ, ਸਗੋਂ ਨੈਤਿਕ ਜ਼ਿੰਮੇਵਾਰੀ ਦੀ ਪ੍ਰੀਖਿਆ ਹੈ। ਕੀ ਕੰਪਨੀ ਹੁਣ ਵੀ ਉਹੀ ਰਸਤਾ ਚੁਣੇਗੀ ਜੋ ਮੁਨਾਫ਼ੇ ਅਤੇ ਤੁਰੰਤ ਹੱਲ ਵੱਲ ਲੈ ਜਾਂਦਾ ਹੈ, ਜਾਂ ਕੀ ਇਹ ਇਸ ਹਾਦਸੇ ਨੂੰ ਇੱਕ ਚੇਤਾਵਨੀ ਸਮਝੇਗੀ ਅਤੇ ਆਪਣੇ ਸਿਸਟਮ ਨੂੰ ਜੜ੍ਹ ਤੋਂ ਸੁਧਾਰਨ ਦੀ ਕੋਸ਼ਿਸ਼ ਕਰੇਗੀ? ਇਹ ਫੈਸਲਾ ਨਾ ਸਿਰਫ਼ ਕੰਪਨੀ ਦੇ ਭਵਿੱਖ ਨੂੰ ਨਿਰਧਾਰਤ ਕਰੇਗਾ, ਸਗੋਂ ਦੁਨੀਆ ਭਰ ਦੇ ਹਵਾਈ ਯਾਤਰੀਆਂ ਦੇ ਵਿਸ਼ਵਾਸ ਨੂੰ ਬਹਾਲ ਜਾਂ ਨਸ਼ਟ ਵੀ ਕਰੇਗਾ। ਸਮਾਂ ਆ ਗਿਆ ਹੈ ਜਦੋਂ ਜ਼ਹਾਜੀ ਕੰਪਨੀਆਂ ਨੂੰ ਇਹ ਸਮਝਣਾ ਪਵੇਗਾ ਕਿ ਤਕਨੀਕੀ ਨਵੀਨਤਾ ਸਿਰਫ਼ ਉਦੋਂ ਹੀ ਅਰਥਪੂਰਨ ਹੈ ਜਦੋਂ ਇਹ ਸੁਰੱਖਿਅਤ, ਪਾਰਦਰਸ਼ੀ ਅਤੇ ਜ਼ਿੰਮੇਵਾਰ ਹੋਵੇ। ਨਹੀਂ ਤਾਂ, ਅਸਮਾਨ ਦੀਆਂ ਉਚਾਈਆਂ ਸਿਰਫ਼ ਇੱਕ ਦਿਖਾਵਾ ਹੀ ਰਹਿਣਗੀਆਂ, ਅਤੇ ਯਾਤਰਾ ਮੌਤ ਦੇ ਪਰਛਾਵੇਂ ਵਿੱਚ ਘੁੰਮਦੀ ਰਹੇਗੀ।

(ਇਹ ਲੇਖਕ ਦੇ ਨਿੱਜੀ ਵਿਚਾਰ ਹਨ।)

ਅਵਨੀਸ਼ ਗੁਪਤਾ

Air India Plane Crash: AAIB ਦੀ ਜਾਂਚ ਰਿਪੋਰਟ ’ਚ ਹੈਰਾਨ ਕਰਨ ਵਾਲੇ ਖੁਲਾਸੇ, ਇਸ ਭਿਆਨਕ ਹਾਦਸੇ ’ਚ ਹੁਣ ਤੱਕ ਕੀ-ਕੀ ਹੋਇਆ?
ਅਹਿਮਦਾਬਾਦ (ਏਜੰਸੀ)। Air India Plane Crash: ਅੱਜ ਤੋਂ ਠੀਕ ਇੱਕ ਮਹੀਨਾ ਪਹਿਲਾਂ, 12 ਜੂਨ ਉਹ ਕਾਲਾ ਦਿਨ ਜਦੋਂ ਅਹਿਮਦਾਬਾਦ ਤੋਂ ਲੰਡਨ ਜਾ ਰਹੀ ਏਅਰ ਇੰਡੀਆ ਦੀ ਉਡਾਣ ਏਆਈ171 ਹਾਦਸੇ ਦਾ ਸ਼ਿਕਾਰ ਹੋ ਗਈ। ਪੂਰਾ ਦੇਸ਼ ਇਸ ਦੁਖਾਂਤ ’ਤੇ ਸੋਗ ਮਨਾ ਰਿਹਾ ਹੈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕੁਝ ਸਕਿੰਟਾਂ ’ਚ 260 ਲੋਕਾਂ ਦੀ ਜਾਨ ਚਲੀ ਗਈ। ਮ੍ਰਿਤਕਾਂ ’ਚ 229 ਯਾਤਰੀ, 12 ਚਾਲਕ ਦਲ ਦੇ ਮੈਂਬਰ ਤੇ ਜ਼ਮੀਨ ’ਤੇ ਮੋਜ਼ੂਦ 19 ਲੋਕ ਸ਼ਾਮਲ ਸਨ।

ਇਹ ਖਬਰ ਵੀ ਪੜ੍ਹੋ : Internet Speed: ਜਪਾਨ ਨੇ ਬਣਾਇਆ ਸਭ ਤੋਂ ਤੇਜ਼ ਇੰਟਰਨੈੱਟ ਸਪੀਡ ਦਾ ਰਿਕਾਰਡ

ਅਜਿਹੀ ਸਥਿਤੀ ’ਚ, ਸ਼ਨਿੱਚਰਵਾਰ, 12 ਜੁਲਾਈ ਨੂੰ, ਜਹਾਜ਼ ਹਾਦਸਿਆਂ ਦੀ ਜਾਂਚ ਕਰਨ ਵਾਲੀ ਏਜੰਸੀ, ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏਏਆਈਬੀ) ਨੇ ਇਸ ਹਾਦਸੇ ਬਾਰੇ 15 ਪੰਨਿਆਂ ਦੀ ਮੁੱਢਲੀ ਰਿਪੋਰਟ ਜਾਰੀ ਕੀਤੀ ਹੈ, ਜਿਸ ’ਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਗਏ ਹਨ। ਆਓ ਇੱਕ ਨਜ਼ਰ ਮਾਰੀਏ ਕਿ ਇਸ ਹਾਦਸੇ ’ਚ ਸ਼ੁਰੂ ਤੋਂ ਲੈ ਕੇ ਹੁਣ ਤੱਕ ਕੀ ਹੋਇਆ…

12 ਜੂਨ ਦਾ ਉਹ ਦਿਨ, ਜਦੋਂ ਇੱਕ ਭਿਆਨਕ ਜਹਾਜ਼ ਹਾਦਸਾ ਹੋਇਆ

ਏਅਰ ਇੰਡੀਆ ਦਾ ਲਗਭਗ 12 ਸਾਲ ਪੁਰਾਣਾ ਬੋਇੰਗ 787-8 ਡ੍ਰੀਮਲਾਈਨਰ ਜਹਾਜ਼ (ਰਜਿਸਟਰੇਸ਼ਨ ਵੀਟੀ-ਏਐੱਨਬੀ) 12 ਜੂਨ ਨੂੰ ਅਹਿਮਦਾਬਾਦ ਤੋਂ ਲੰਡਨ ਗੈਟਵਿਕ ਜਾ ਰਿਹਾ ਸੀ। ਟੇਕਆਫ ਤੋਂ ਕੁਝ ਸਕਿੰਟਾਂ ਬਾਅਦ, ਜਹਾਜ਼ ਅਹਿਮਦਾਬਾਦ ਦੇ ਬੀਜੇ ਮੈਡੀਕਲ ਕਾਲਜ ਦੇ ਰਿਹਾਇਸ਼ੀ ਖੇਤਰ ਵਿੱਚ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿੱਚ ਕੁੱਲ 242 ਲੋਕ ਸਵਾਰ ਸਨ, ਜਿਨ੍ਹਾਂ ’ਚ 230 ਯਾਤਰੀ ਤੇ 12 ਚਾਲਕ ਦਲ ਦੇ ਮੈਂਬਰ ਸ਼ਾਮਲ ਸਨ। ਇਸ ਹਾਦਸੇ ਵਿੱਚ 260 ਲੋਕਾਂ ਦੀ ਜਾਨ ਚਲੀ ਗਈ। ਇਸ ਹਾਦਸੇ ਵਿੱਚ ਇੱਕੋ ਇੱਕ ਬ੍ਰਿਟਿਸ਼ ਨਾਗਰਿਕ ਵਿਸ਼ਵਾਸ ਕੁਮਾਰ ਰਮੇਸ਼ (45 ਸਾਲ) ਦੀ ਜਾਨ ਬਚੀ ਹੈ।

ਏਅਰ ਇੰਡੀਆ ਨੇ ਕੀਤਾ ਮੁਆਵਜ਼ਾ ਤੇ ਸਹਾਇਤਾ ਦਾ ਐਲਾਨ

ਹਾਦਸੇ ਤੋਂ ਬਾਅਦ, ਏਅਰ ਇੰਡੀਆ ਦੀ ਮੂਲ ਕੰਪਨੀ ਟਾਟਾ ਸੰਨਜ਼ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ, ਏਅਰ ਇੰਡੀਆ ਨੇ 25 ਲੱਖ ਰੁਪਏ ਦਾ ਅੰਤਰਿਮ ਮੁਆਵਜ਼ਾ ਵੀ ਦੇਣਾ ਸ਼ੁਰੂ ਕਰ ਦਿੱਤਾ। ਏਅਰ ਇੰਡੀਆ ਨੇ ਸਿਖਲਾਈ ਹਾਸਲ ਮਨੋਵਿਗਿਆਨੀਆਂ ਦੀ ਇੱਕ ਟੀਮ ਭੇਜੀ ਹੈ ਜੋ ਪ੍ਰਭਾਵਿਤ ਪਰਿਵਾਰਾਂ ਨੂੰ ਮਾਨਸਿਕ ਸਹਾਇਤਾ ਪ੍ਰਦਾਨ ਕਰ ਰਹੇ ਹਨ। Air India Plane Crash

ਇੱਕ ਦਿਨ ਬਾਅਦ ਸ਼ੁਰੂ ਹੋਈ ਹਾਦਸੇ ਦੀ ਜਾਂਚ | Air India Plane Crash

ਹਾਦਸੇ ਤੋਂ ਬਾਅਦ, ਦੇਸ਼ ਭਰ ’ਚ ਇੰਨੇ ਵੱਡੇ ਹਾਦਸੇ ਦੇ ਕਾਰਨਾਂ ਬਾਰੇ ਬਹੁਤ ਚਰਚਾ ਹੋਈ। ਅਜਿਹੀ ਸਥਿਤੀ ਵਿੱਚ, 13 ਜੂਨ ਨੂੰ, ਏਅਰਕ੍ਰਾਫਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ (ਏਏਆਈਬੀ) ਨੇ ਹਾਦਸੇ ਦੀ ਜਾਂਚ ਲਈ ਇੱਕ ਮਲਟੀ-ਸਪੈਸ਼ਲਿਸਟ ਟੀਮ ਬਣਾਈ। ਨਾਲ ਹੀ, ਕੇਂਦਰ ਸਰਕਾਰ ਨੇ ਗ੍ਰਹਿ ਮੰਤਰਾਲੇ ਦੇ ਸਕੱਤਰ ਦੀ ਪ੍ਰਧਾਨਗੀ ਹੇਠ ਇੱਕ ਉੱਚ ਪੱਧਰੀ ਕਮੇਟੀ ਬਣਾਈ, ਜੋ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰੇਗੀ ਤੇ ਭਵਿੱਖ ਲਈ ਸੁਰੱਖਿਆ ਦਿਸ਼ਾ-ਨਿਰਦੇਸ਼ ਸੁਝਾਏਗੀ। ਇੰਨਾ ਹੀ ਨਹੀਂ, ਡੀਜੀਸੀਏ ਨੇ ਏਅਰ ਇੰਡੀਆ ਦੇ ਬੋਇੰਗ 787 ਫਲੀਟ ਦੀ ਪੂਰੀ ਸੁਰੱਖਿਆ ਜਾਂਚ ਦੇ ਵੀ ਆਦੇਸ਼ ਦਿੱਤੇ। ਇਸ ਦੇ ਨਾਲ ਹੀ, ਏਅਰ ਇੰਡੀਆ ਨੇ ਆਪਣੇ ਬੋਇੰਗ 777 ਜਹਾਜ਼ ਦੀ ਵਿਸ਼ੇਸ਼ ਜਾਂਚ ਵੀ ਸ਼ੁਰੂ ਕੀਤੀ।

ਬਲੈਕ ਬਾਕਸ ਦੀ ਰਿਕਵਰੀ ਤੇ ਜਾਂਚ

ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਹਾਜ਼ ’ਚ ਲਾਇਆ ਜਾਣ ਵਾਲਾ ਪਹਿਲਾ ਬਲੈਕ ਬਾਕਸ 13 ਜੂਨ ਨੂੰ ਇੱਕ ਇਮਾਰਤ ਦੀ ਛੱਤ ਤੋਂ ਬਰਾਮਦ ਕੀਤਾ ਗਿਆ ਸੀ, ਸ਼ਾਇਦ ਐਫਡੀਆਰ। ਇਸ ਤੋਂ ਬਾਅਦ, ਦੂਜਾ ਬਲੈਕ ਬਾਕਸ, ਸ਼ਾਇਦ ਸੀਵੀਆਰ, 16 ਜੂਨ ਨੂੰ ਮਲਬੇ ਤੋਂ ਮਿਲਿਆ। ਇਸ ਤੋਂ ਬਾਅਦ, ਦੋਵੇਂ ਬਲੈਕ ਬਾਕਸ 24 ਜੂਨ ਨੂੰ ਭਾਰਤੀ ਹਵਾਈ ਸੈਨਾ (ਆਈਏਐਫ) ਦੇ ਜਹਾਜ਼ ਦੁਆਰਾ ਸੁਰੱਖਿਆ ਦੇ ਨਾਲ ਦਿੱਲੀ ਲਿਆਂਦਾ ਗਿਆ। ਪਹਿਲਾ ਬਾਕਸ ਦੁਪਹਿਰ 2 ਵਜੇ ਦਿੱਲੀ ਵਿੱਚ ਏਏਆਈਬੀ ਲੈਬ ਵਿੱਚ ਪਹੁੰਚਿਆ। ਦੂਜਾ ਬਾਕਸ ਸ਼ਨਿੱਚਰਵਾਰ ਸ਼ਾਮ ਨੂੰ ਲਗਭਗ 5:15 ਵਜੇ ਪਹੁੰਚਿਆ। ਬਲੈਕ ਬਾਕਸ ਦਾ ਡੇਟਾ ਕੱਢਣਾ 24 ਜੂਨ ਤੋਂ ਸ਼ੁਰੂ ਹੋਇਆ। ਇਸ ਤੋਂ ਬਾਅਦ, 25 ਜੂਨ ਨੂੰ, ਪਹਿਲੇ ਬਲੈਕ ਬਾਕਸ ਤੋਂ ਕਰੈਸ਼ ਪ੍ਰੋਟੈਕਸ਼ਨ ਮੋਡੀਊਲ (ਸੀਪੀਐਮ) ਨੂੰ ਸੁਰੱਖਿਅਤ ਢੰਗ ਨਾਲ ਹਟਾ ਦਿੱਤਾ ਗਿਆ ਤੇ ਇਸਦੇ ਮੈਮੋਰੀ ਮੋਡੀਊਲ ਨੂੰ ਸਫਲਤਾਪੂਰਵਕ ਪੜਿ੍ਹਆ ਗਿਆ।

ਮੁੱਢਲੀ ਰਿਪੋਰਟ ਹੁਣ ਸਾਹਮਣੇ ਆਈ, ਹੋਏ ਕਈ ਖੁਲਾਸੇ

ਹਾਦਸੇ ਤੋਂ ਇੱਕ ਮਹੀਨੇ ਬਾਅਦ, ਏਏਆਈਬੀ ਨੇ 15 ਪੰਨਿਆਂ ਦੀ ਮੁੱਢਲੀ ਰਿਪੋਰਟ ਜਾਰੀ ਕੀਤੀ ਹੈ। ਦੱਸਿਆ ਗਿਆ ਹੈ ਕਿ ਦੋਵੇਂ ਇੰਜਣ ਉਡਾਣ ਭਰਨ ਦੇ ਸਿਰਫ਼ 90 ਸਕਿੰਟਾਂ ਦੇ ਅੰਦਰ ਹੀ ਬੰਦ ਹੋ ਗਏ ਸਨ। ਰਿਪੋਰਟ ’ਚ ਕਿਹਾ ਗਿਆ ਹੈ ਕਿ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ, ਦੋਵਾਂ ਇੰਜਣਾਂ ਦਾ ਫਿਊਲ ਕੱਟਆਫ ਸਵਿੱਚ ਗਲਤੀ ਨਾਲ ਬੰਦ ਹੋ ਗਿਆ ਸੀ। ਇਹ ਸਵਿੱਚ ਇੱਕ ਦੂਜੇ ਦੇ ਵਿਚਕਾਰ ਸਿਰਫ਼ ਇੱਕ ਸਕਿੰਟ ਦੇ ਅੰਤਰ ਨਾਲ ਬੰਦ ਹੋ ਗਏ ਸਨ। ਇੰਨਾ ਹੀ ਨਹੀਂ, ਰਿਪੋਰਟ ’ਚ ਇਹ ਵੀ ਜ਼ਿਕਰ ਹੈ ਕਿ ਜਦੋਂ ਇੰਜਣ ਬੰਦ ਕੀਤਾ ਗਿਆ ਸੀ, ਉਸ ਸਮੇਂ ਇੱਕ ਪਾਇਲਟ ਨੇ ਦੂਜੇ ਨੂੰ ਪੁੱਛਿਆ ਕਿ ਤੁਸੀਂ ਸਵਿੱਚ ਕਿਉਂ ਬੰਦ ਕੀਤਾ? ਦੂਜਾ ਪਾਇਲਟ ਕਹਿੰਦਾ ਹੈ ਕਿ ਮੈਂ ਇਸਨੂੰ ਬੰਦ ਨਹੀਂ ਕੀਤਾ।

ਦੂਜਾ ਇੰਜਣ ਸ਼ੁਰੂ ਨਹੀਂ ਹੋ ਸਕਿਆ

ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਜਿਵੇਂ ਹੀ ਜਹਾਜ਼ ਦਾ ਇੰਜਣ ਬੰਦ ਕੀਤਾ ਗਿਆ, ਰੈਮ ਏਅਰ ਟਰਬਾਈਨ ਸਿਸਟਮ, ਜੋ ਜਹਾਜ਼ ਦੀ ਐਮਰਜੈਂਸੀ ਸਥਿਤੀ ’ਚ ਬਿਜਲੀ ਦਿੰਦਾ ਹੈ, ਸ਼ੁਰੂ ਹੋ ਗਿਆ, ਪਰ ਜਹਾਜ਼ ਦੀ ਉਚਾਈ ਤੇਜ਼ੀ ਨਾਲ ਡਿੱਗਣ ਲੱਗੀ। ਦੋਵਾਂ ਇੰਜਣਾਂ ਨੂੰ ਮੁੜ ਚਾਲੂ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਪਹਿਲੇ ਇੰਜਣ ਨੇ ਕੁਝ ਸ਼ਕਤੀ ਹਾਸਲ ਕੀਤੀ, ਪਰ ਦੂਜੇ ਇੰਜਣ ਨੂੰ ਮੁੜ ਚਾਲੂ ਨਹੀਂ ਕੀਤਾ ਜਾ ਸਕਿਆ। Air India Plane Crash

ਜਾਂਚ ਰਿਪੋਰਟ ’ਚ ਏਅਰ ਇੰਡੀਆ ਨੇ ਕੀ ਕਿਹਾ?

ਜਾਂਚ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਏਅਰ ਇੰਡੀਆ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਏਅਰ ਇੰਡੀਆ ਨੇ ਕਿਹਾ ਕਿ ਉਹ ਇਸ ਦੁਖਦਾਈ ਘਟਨਾ ਤੋਂ ਬਹੁਤ ਦੁਖੀ ਹੈ ਤੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਕੰਪਨੀ ਨੇ ਕਿਹਾ ਕਿ ਉਹ ਰਿਪੋਰਟ ਦੇ ਨਤੀਜਿਆਂ ’ਤੇ ਕੋਈ ਟਿੱਪਣੀ ਨਹੀਂ ਕਰੇਗੀ ਕਿਉਂਕਿ ਜਾਂਚ ਜਾਰੀ ਹੈ।

Air India: ਦਿੱਲੀ ਤੋਂ ਬਾਲੀ ਜਾ ਰਹੀ ਏਅਰ ਇੰਡੀਆ ਦੀ ਉਡਾਣ ਵਾਪਸ ਪਰਤੀ, ਇਹ ਰਿਹਾ ਕਾਰਨ, ਵੇਖੋ
ਨਵੀਂ ਦਿੱਲੀ (ਏਜੰਸੀ)। Air India: ਪੂਰਬੀ ਇੰਡੋਨੇਸ਼ੀਆ ’ਚ ਬੁੱਧਵਾਰ ਨੂੰ ਇੱਕ ਸ਼ਕਤੀਸ਼ਾਲੀ ਜਵਾਲਾਮੁਖੀ ਫਟਣ ਕਾਰਨ ਕਈ ਅੰਤਰਰਾਸ਼ਟਰੀ ਉਡਾਣਾਂ ਰੱਦ ਕਰਨ ਲਈ ਮਜਬੂਰ ਹੋਣਾ ਪਿਆ, ਜਿਸ ’ਚ ਬਾਲੀ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ਵੀ ਸ਼ਾਮਲ ਸੀ। ਕਈ ਉਡਾਣਾਂ ਨੂੰ ਵੀ ਮੋੜਨਾ ਪਿਆ, ਜਿਸ ਨਾਲ ਯਾਤਰੀਆਂ ਨੂੰ ਬਹੁਤ ਮੁਸ਼ਕਲ ਆਈ। ਦਰਅਸਲ, ਪੂਰਬੀ ਨੁਸਾ ਟੇਂਗਾਰਾ ਪ੍ਰਾਂਤ ’ਚ ਸਥਿਤ ਇੰਡੋਨੇਸ਼ੀਆ ਦੇ ਸਭ ਤੋਂ ਸਰਗਰਮ ਜਵਾਲਾਮੁਖੀਆਂ ’ਚੋਂ ਇੱਕ, ਮਾਊਂਟ ਲੇਵੋਟੋਬੀ ਲੱਕੀ ਲੱਕੀ ਮੰਗਲਵਾਰ ਸ਼ਾਮ ਨੂੰ ਫਟਿਆ। ਇਸ ਕਾਰਨ ਅਸਮਾਨ ’ਚ 10,000 ਮੀਟਰ (32,800 ਫੁੱਟ) ਤੋਂ ਵੱਧ ਦੀ ਉਚਾਈ ਤੱਕ ਸੁਆਹ ਦੇ ਵੱਡੇ ਬੱਦਲ ਉੱਠੇ।

ਇਹ ਖਬਰ ਵੀ ਪੜ੍ਹੋ : Raja Raghuvanshi Murder Case: ਰਾਜਾ ਰਘੂਵੰਸ਼ੀ ਕਤਲ ਮਾਮਲਾ, ਜਾਂਚ ਲਈ ਇੰਦੌਰ ਵਾਲੇ ਫਲੈਟ ਪਹੁੰਚੀ ਮੇਘਾਲਿਆ ਪੁਲਿਸ

ਇਸ ਨੂੰ ਲਗਭਗ 150 ਕਿਲੋਮੀਟਰ ਦੂਰ ਤੋਂ ਵੇਖਿਆ ਜਾ ਸਕਦਾ ਸੀ। ਸਾਵਧਾਨੀ ਵਜੋਂ, ਕਈ ਏਅਰਲਾਈਨਾਂ ਨੇ ਬਾਲੀ ਦੇ ਨਗੁਰਾਹ ਰਾਏ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕੰਮਕਾਜ ਮੁਅੱਤਲ ਕਰ ਦਿੱਤਾ। ਵਰਜਿਨ ਅਸਟਰੇਲੀਆ, ਜੈਟਸਟਾਰ, ਏਅਰ ਨਿਊਜ਼ੀਲੈਂਡ, ਸਿੰਗਾਪੁਰ ਦੀ ਟਾਈਗਰਏਅਰ, ਚੀਨ ਦੀ ਜੁਨਯਾਓ ਏਅਰਲਾਈਨਜ਼ ਤੇ ਏਅਰ ਇੰਡੀਆ ਸਮੇਤ ਕਈ ਏਅਰਲਾਈਨਾਂ ਨੇ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਜਾਂ ਮੋੜ ਦਿੱਤੀਆਂ। ਦਿੱਲੀ ਤੋਂ ਬਾਲੀ ਜਾਣ ਵਾਲੀ ਏਅਰ ਇੰਡੀਆ ਦੀ ਇੱਕ ਉਡਾਣ ਨੂੰ ਅੱਧ-ਉਡਾਣ ਵਾਪਸ ਜਾਣ ਦੀ ਸਲਾਹ ਦਿੱਤੀ ਗਈ। ਇਸ ਤੋਂ ਬਾਅਦ, ਜਹਾਜ਼ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੁਰੱਖਿਅਤ ਢੰਗ ਨਾਲ ਉਤਰ ਗਿਆ। ਏਅਰਲਾਈਨ ਨੇ ਸਪੱਸ਼ਟ ਕੀਤਾ ਕਿ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ। Air India

ਏਅਰ ਇੰਡੀਆ ਦੀਆਂ 13 ਉਡਾਣਾਂ ਰੱਦ | Air India

ਇਸ ਤੋਂ ਪਹਿਲਾਂ, ਏਅਰ ਇੰਡੀਆ ਨੇ ਮੰਗਲਵਾਰ ਨੂੰ 7 ਅੰਤਰਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ ਸਨ ਜਿਨ੍ਹਾਂ ’ਚ ਅਹਿਮਦਾਬਾਦ ਜਹਾਜ਼ ਹਾਦਸੇ ਤੋਂ ਬਾਅਦ ਸੁਰੱਖਿਆ ਜਾਂਚਾਂ ’ਚ ਵਾਧਾ ਤੇ ਜਹਾਜ਼ਾਂ ਦੀ ਉਪਲਬਧਤਾ ਸ਼ਾਮਲ ਸੀ। ਇਨ੍ਹਾਂ ’ਚੋਂ ਛੇ ਦੀ ਵਾਪਸੀ ਵੀ ਰੱਦ ਕਰ ਦਿੱਤੀ ਗਈ ਹੈ, ਜਿਸ ਨਾਲ ਰੱਦ ਕੀਤੀਆਂ ਗਈਆਂ ਉਡਾਣਾਂ ਦੀ ਗਿਣਤੀ 13 ਹੋ ਗਈ ਹੈ।

ਇਹ ਸਾਰੀਆਂ ਬੋਇੰਗ 787 ਡ੍ਰੀਮਲਾਈਨਰ ਉਡਾਣਾਂ ਸਨ। ਇਸ ਦੌਰਾਨ, ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਕਿਹਾ ਕਿ ਤਕਨੀਕੀ ਖਾਮੀਆਂ ਜਾਂ ਜਹਾਜ਼ਾਂ ਦੀ ਉਪਲਬਧਤਾ ਨਾ ਹੋਣ ਕਾਰਨ, 12 ਤੋਂ 17 ਜੂਨ ਤੱਕ ਪਿਛਲੇ ਛੇ ਦਿਨਾਂ ’ਚ ਏਅਰ ਇੰਡੀਆ ਦੀਆਂ ਕੁੱਲ 248 ਡ੍ਰੀਮਲਾਈਨਰ ਉਡਾਣਾਂ ’ਚੋਂ 66 ਨੂੰ ਰੱਦ ਕਰਨਾ ਪਿਆ। ਇਸ ਸਮੇਂ ਦੌਰਾਨ, ਏਅਰ ਇੰਡੀਆ ਨੇ 462 ਵੱਡੇ ਜਹਾਜ਼ ਚਲਾਏ, ਜਿਨ੍ਹਾਂ ’ਚੋਂ 83 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। Air India

ਡੀਜੀਸੀਏ ਅਨੁਸਾਰ, ਮੰਗਲਵਾਰ ਨੂੰ ਰੱਦ ਕੀਤੀਆਂ ਗਈਆਂ ਉਡਾਣਾਂ ’ਚ ਅਹਿਮਦਾਬਾਦ-ਲੰਡਨ, ਲੰਡਨ-ਅੰਮ੍ਰਿਤਸਰ, ਦਿੱਲੀ-ਦੁਬਈ, ਬੰਗਲੌਰ-ਲੰਡਨ, ਦਿੱਲੀ-ਵਿਆਨਾ ਤੇ ਦਿੱਲੀ-ਪੈਰਿਸ ਸ਼ਾਮਲ ਹਨ। ਇਸ ਦੇ ਨਾਲ ਹੀ, ਸੈਨ ਫਰਾਂਸਿਸਕੋ ਤੋਂ ਮੁੰਬਈ ਆ ਰਹੇ ਜਹਾਜ਼ ਨੂੰ ਤਕਨੀਕੀ ਖਰਾਬੀ ਕਾਰਨ ਕੋਲਕਾਤਾ ’ਚ ਉਤਾਰਿਆ ਗਿਆ ਸੀ ਤੇ ਮੁੰਬਈ ਤੇ ਫਿਰ ਵਾਪਸ ਜਾਣ ਵਾਲੀ ਇਸਦੀ ਅਗਲੀ ਯਾਤਰਾ ਰੱਦ ਕਰ ਦਿੱਤੀ ਗਈ ਹੈ। ਇਨ੍ਹਾਂ ਉਡਾਣਾਂ ਦੇ ਰੱਦ ਹੋਣ ਕਾਰਨ ਯਾਤਰੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੈਟਵਿਕ-ਲੰਡਨ ਤੋਂ ਅੰਮ੍ਰਿਤਸਰ ਉਡਾਣ 19-170 ਨੂੰ ਵੀ ਮੰਗਲਵਾਰ ਨੂੰ ਰੱਦ ਕਰ ਦਿੱਤਾ ਗਿਆ ਸੀ।

ਪਹਿਲਾਂ ਸੰਚਾਲਨ ਸਮੱਸਿਆਵਾਂ ਕਾਰਨ ਰੱਦ ਕਰਨ ਬਾਰੇ ਕਿਹਾ ਗਿਆ ਸੀ | Air India

ਅਹਿਮਦਾਬਾਦ-ਲੰਡਨ ਰੂਟ ’ਤੇ ਰੱਦ ਕੀਤੀ ਗਈ ਏਅਰ ਇੰਡੀਆ ਦੀ ਉਡਾਣ ਪਹਿਲਾਂ 19-171 ਕੋਡ ਨਾਲ ਚੱਲਦੀ ਸੀ। ਹਾਦਸੇ ਤੋਂ ਬਾਅਦ, ਇਸ ਨੂੰ ਏਆਈ-159 ’ਚ ਬਦਲ ਦਿੱਤਾ ਗਿਆ ਸੀ।

17 ਜੂਨ ਨੂੰ, ਅਹਿਮਦਾਬਾਦ ਹਵਾਈ ਅੱਡੇ ਦੇ ਅਧਿਕਾਰੀ ਨੇ ਯਾਤਰੀਆਂ ਨੂੰ ਦੱਸਿਆ ਕਿ ਉਡਾਣ ਨੰਬਰ ਏਆਈ-159 ਨੂੰ ਸੰਚਾਲਨ ਸਮੱਸਿਆਵਾਂ ਕਾਰਨ ਰੱਦ ਕਰ ਦਿੱਤਾ ਗਿਆ ਹੈ।

ਬਾਅਦ ’ਚ, ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਉਡਾਣ ਕਿਸੇ ਤਕਨੀਕੀ ਸਮੱਸਿਆ ਕਾਰਨ ਨਹੀਂ ਸਗੋਂ ਜਹਾਜ਼ਾਂ ਦੀ ਘਾਟ ਕਾਰਨ ਰੱਦ ਕੀਤੀ ਗਈ ਹੈ।

ਉਡਾਣਾਂ ’ਚ ਦੇਰੀ ਜਾਂ ਰੱਦ ਕਰਨ ਬਾਰੇ ਸਮੇਂ ਸਿਰ ਜਾਣਕਾਰੀ ਦੇਣ ਦੇ ਨਿਰਦੇਸ਼

ਡੀਜੀਸੀਏ ਨੇ ਕਿਹਾ, ਏਅਰ ਇੰਡੀਆ ਦੇ ਅਧਿਕਾਰੀਆਂ ਨਾਲ ਜਹਾਜ਼ਾਂ ਦੇ ਰੱਖ-ਰਖਾਅ, ਦੇਰੀ, ਹਵਾਈ ਖੇਤਰ ਪਾਬੰਦੀਆਂ, ਯਾਤਰੀਆਂ ਦੀਆਂ ਸ਼ਿਕਾਇਤਾਂ, ਨਿਗਰਾਨੀ ਤੇ ਬੋਇੰਗ 787 ਫਲੀਟ ਦੇ ਸੰਚਾਲਨ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਸੀ।

ਕਈ ਦੇਸ਼ਾਂ ’ਚ ਹਵਾਈ ਖੇਤਰ ਬੰਦ ਕਰਨ ਜਾਂ ਉਡਾਣ ਪਾਬੰਦੀ ਦੇ ਪ੍ਰਭਾਵ ’ਤੇ ਵੀ ਚਰਚਾ ਕੀਤੀ ਗਈ। ਈਰਾਨ-ਇਜ਼ਰਾਈਲ ਟਕਰਾਅ ਕਾਰਨ ਉਡਾਣਾਂ ਨੂੰ ਵੀ ਡਾਇਵਰਟ ਕੀਤਾ ਜਾ ਰਿਹਾ ਹੈ, ਜਿਸ ਕਾਰਨ ਦੇਰੀ ਜਾਂ ਰੱਦ ਵੀ ਹੋ ਰਹੀ ਹੈ।

ਏਅਰ ਇੰਡੀਆ ਨੂੰ ਨਿਰਦੇਸ਼ ਦਿੱਤਾ ਗਿਆ ਸੀ ਕਿ ਉਹ ਯਾਤਰੀਆਂ ਨੂੰ ਉਡਾਣਾਂ ਦੇਰੀ ਤੇ ਰੱਦ ਕਰਨ ਬਾਰੇ ਸਮੇਂ ਸਿਰ ਜਾਣਕਾਰੀ ਦੇਵੇ।

Ahmedabad Plane Crash: ਅਹਿਮਦਾਬਾਦ ਜਹਾਜ਼ ਹਾਦਸਾ, ਵਿਜੇ ਰੂਪਾਨੀ ਦਾ DNA ਹੋਇਆ ਮੈਚ
ਰਾਜਕੋਟ ’ਚ ਹੋਵੇਗਾ ਅੰਤਿਮ ਸਸਕਾਰ | Ahmedabad Plane Crash

ਅਹਿਮਦਾਬਾਦ (ਏਜੰਸੀ)। Ahmedabad Plane Crash: ਅਹਿਮਦਾਬਾਦ ਜਹਾਜ਼ ਹਾਦਸੇ ’ਚ ਜਾਨ ਗਵਾਉਣ ਵਾਲੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦਾ ਡੀਐਨਏ ਮੈਚ ਹੋ ਗਿਆ ਹੈ। ਉਨ੍ਹਾਂ ਦੀ ਦੇਹ ਉਨ੍ਹਾਂ ਦੇ ਪਰਿਵਾਰ ਨੂੰ ਸੌਂਪੀ ਜਾਵੇਗੀ ਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਰਾਜਕੋਟ ’ਚ ਕੀਤਾ ਜਾਵੇਗਾ। ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 275 ਹੋ ਗਈ ਹੈ। ਐਤਵਾਰ ਸਵੇਰ ਤੱਕ 248 ਲਾਸ਼ਾਂ ਦੇ ਡੀਐਨਏ ਨਮੂਨੇ ਲਏ ਗਏ ਸਨ। ਇਨ੍ਹਾਂ ਵਿੱਚੋਂ 31 ਮੇਲ ਖਾਂਦੇ ਹਨ, ਜਿਨ੍ਹਾਂ ’ਚੋਂ 20 ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ ਹਨ। Ahmedabad Plane Crash

ਇਹ ਖਬਰ ਵੀ ਪੜ੍ਹੋ : Israel Iran Conflict 2025: ਇਜ਼ਰਾਈਲ ਦਾ ਈਰਾਨੀ ਰੱਖਿਆ ਮੰਤਰਾਲੇ ’ਤੇ ਹਮਲਾ, ਬੁਸ਼ਹਿਰ ’ਚ ਤੇਲ ਡਿਪੂਆਂ ’ਤੇ ਬੰਬਾਰੀ

ਉਨ੍ਹਾਂ ਦੇ ਮੌਤ ਦੇ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਗਏ ਸਨ। ਐਂਬੂਲੈਂਸਾਂ ਰਾਹੀਂ ਸੁਰੱਖਿਆ ਦੇ ਨਾਲ ਲਾਸ਼ਾਂ ਨੂੰ ਉਨ੍ਹਾਂ ਦੇ ਜੱਦੀ ਸ਼ਹਿਰਾਂ ’ਚ ਪਹੁੰਚਾਇਆ ਜਾ ਰਿਹਾ ਹੈ। ਇਸ ਲਈ 230 ਟੀਮਾਂ ਬਣਾਈਆਂ ਗਈਆਂ ਹਨ, ਜੋ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨਾਲ ਸਿੱਧੇ ਸੰਪਰਕ ’ਚ ਹਨ। 192 ਐਂਬੂਲੈਂਸਾਂ ਤੇ ਵਾਹਨ ਸਟੈਂਡਬਾਈ ’ਤੇ ਹਨ। ਹਾਦਸੇ ’ਚ ਜਾਨ ਗੁਆਉਣ ਵਾਲੇ 11 ਵਿਦੇਸ਼ੀ ਨਾਗਰਿਕਾਂ ਦੇ ਰਿਸ਼ਤੇਦਾਰ ਅੱਜ ਅਹਿਮਦਾਬਾਦ ਪਹੁੰਚ ਸਕਦੇ ਹਨ। ਲਾਸ਼ਾਂ ਨੂੰ ਰੱਖਣ ਲਈ 170 ਤਾਬੂਤ ਬਣਾਉਣ ਦਾ ਆਦੇਸ਼ ਦਿੱਤਾ ਗਿਆ ਹੈ। ਇਨ੍ਹਾਂ ’ਚੋਂ ਲਗਭਗ 100 ਤਾਬੂਤ ਵਡੋਦਰਾ ਤੋਂ ਅਹਿਮਦਾਬਾਦ ਲਿਆਂਦੇ ਗਏ ਹਨ। ਬਾਕੀ ਤਾਬੂਤ ਬਣਾਉਣ ਦਾ ਕੰਮ ਜਾਰੀ ਹੈ।

Ahmedabad Plane Crash: ਮਰਨ ਵਾਲਿਆਂ ਦੀ ਗਿਣਤੀ 275 ਪਹੁੰਚੀ, ਜਹਾਜ਼ ਦੇ ਪਿਛਲੇ ਹਿੱਸੇ ’ਚੋਂ ਇੱਕ ਹੋਰ ਲਾਸ਼ ਮਿਲੀ
ਮਿਲੀ ਲਾਸ਼ ਹੋ ਸਕਦੀ ਹੈ ਏਅਰ ਹੋਸਟੇਸ ਦੀ

ਅਹਿਮਦਾਬਾਦ (ਏਜੰਸੀ)। ਸ਼ਨਿੱਚਰਵਾਰ ਨੂੰ ਅਹਿਮਦਾਬਾਦ ’ਚ ਜਹਾਜ਼ ਹਾਦਸੇ ਵਾਲੀ ਥਾਂ ਤੋਂ ਇੱਕ ਹੋਰ ਲਾਸ਼ ਬਰਾਮਦ ਹੋਈ। ਅੱਜ ਜਦੋਂ ਬੀਜੇ ਮੈਡੀਕਲ ਕਾਲਜ ਦੇ ਹੋਸਟਲ ਤੋਂ ਮਲਬਾ ਹਟਾਇਆ ਜਾ ਰਿਹਾ ਸੀ ਤਾਂ ਇਹ ਜਹਾਜ਼ ਦੀ ਪੂਛ ’ਚ ਫਸਿਆ ਹੋਇਆ ਮਿਲਿਆ, ਜਿਸ ਨੂੰ ਹੇਠਾਂ ਲਿਆਂਦਾ ਗਿਆ। ਬਾਅਦ ’ਚ, ਇਸ ਦਾ ਪੋਸਟਮਾਰਟਮ ਕੀਤਾ ਗਿਆ। ਕਿਹਾ ਜਾ ਰਿਹਾ ਹੈ ਕਿ ਇਹ ਲਾਸ਼ ਏਅਰ ਹੋਸਟੇਸ ਦੀ ਹੋ ਸਕਦੀ ਹੈ। ਦੂਜੇ ਪਾਸੇ, ਮ੍ਰਿਤਕ ਦੇ ਡੀਐਨਏ ਸੈਂਪਲਿੰਗ ਦਾ ਕੰਮ ਅੱਜ ਵੀ ਜਾਰੀ ਹੈ। ਸਿਵਲ ਹਸਪਤਾਲ ਦੇ ਬਾਹਰ ਰਿਸ਼ਤੇਦਾਰਾਂ ਦੀ ਭੀੜ ਹੈ। ਇੱਥੇ ਸਖ਼ਤ ਸੁਰੱਖਿਆ ਪ੍ਰਬੰਧ ਹਨ। ਪੋਸਟਮਾਰਟਮ ਯੂਨਿਟ ਦੇ ਆਲੇ-ਦੁਆਲੇ ਬਾਹਰੀ ਲੋਕਾਂ ਦੇ ਦਾਖਲੇ ’ਤੇ ਪਾਬੰਦੀ ਹੈ। ਹਾਸਲ ਹੋਏ ਵੇਰਵਿਆਂ ਮੁਤਾਬਕ, ਸਿਵਲ ਹਸਪਤਾਲ ’ਚ ਹੁਣ ਤੱਕ 270 ਤੋਂ ਜ਼ਿਆਦਾ ਲਾਸ਼ਾਂ ਦਾ ਪੋਸਟਮਾਰਟਮ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ 230 ਲੋਕਾਂ ਦੇ ਡੀਐਨਏ ਸੈਂਪਲਿੰਗ ਕੀਤੇ ਜਾ ਚੁੱਕੇ ਹਨ। 8 ਲਾਸ਼ਾਂ ਦੀ ਪਛਾਣ ਕੀਤੀ ਗਈ ਹੈ।

ਇਹ ਖਬਰ ਵੀ ਪੜ੍ਹੋ : Attack on Nuclear Center: ਈਰਾਨ-ਇਜ਼ਰਾਈਲ ਟਕਰਾਅ ਦੌਰਾਨ ਸੰਯੁਕਤ ਰਾਸ਼ਟਰ ਨੇ ਪ੍ਰਮਾਣੂ ਕੇਂਦਰਾਂ ’ਤੇ ਹਮਲਿਆਂ ਸਬੰਧੀ ਦ…

Ahmedabad Plane Crash: ਕੈਬਨਿਟ ਮੰਤਰੀ ਆਰਤੀ ਰਾਓ ਨੇ ਅਹਿਮਦਾਬਾਦ ’ਚ ਹੋਏ ਜਹਾਜ਼ ਹਾਦਸੇ ’ਤੇ ਜਤਾਇਆ ਦੁੱਖ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Ahmedabad Plane Crash: ਹਰਿਆਣਾ ਦੀ ਮੰਤਰੀ ਆਰਤੀ ਰਾਓ ਨੇ ਏਅਰ ਇੰਡੀਆ ਦੀ ਉਡਾਣ 19171 ਦੇ ਹਾਦਸੇ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਇਹ ਖ਼ਬਰ ਬਹੁਤ ਦੁਖਦਾਈ ਤੇ ਦਿਲ ਨੂੰ ਦਹਿਲਾ ਦੇਣ ਵਾਲੀ ਹੈ। ਹਾਦਸੇ ਦੌਰਾਨ ਜਹਾਜ਼ ਦੇ ਕੁਝ ਹਿੱਸੇ ਮੈਡੀਕਲ ਹੋਸਟਲ ’ਤੇ ਡਿੱਗ ਪਏ, ਜਿਸ ਕਾਰਨ 50 ਤੋਂ ਵੱਧ ਡਾਕਟਰਾਂ ਦੀ ਵੀ ਜਾਨ ਚਲੀ ਗਈ। ਇਸ ਹਾਦਸੇ ’ਚ ਜਾਨ ਗੁਆਉਣ ਵਾਲਿਆਂ ਦੇ ਪਰਿਵਾਰਾਂ ਨੂੰ ਪਰਮਾਤਮਾ ਹਿੰਮਤ ਤੇ ਤਾਕਤ ਦੇਵੇ। ਆਰਤੀ ਰਾਓ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਤਾਕਤ ਦੇਣ ਲਈ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਇਹ ਬਿਆਨ ਯੋਗਾ ਪ੍ਰੋਟੋਕੋਲ ਸਿਖਲਾਈ ਪ੍ਰੋਗਰਾਮ ਤੋਂ ਬਾਅਦ ਦਿੱਤਾ, ਜਿਸ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। 21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ ’ਤੇ ਕੁਰੂਕਸ਼ੇਤਰ ’ਚ ਇੱਕ ਵੱਡਾ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ ਜਿਸ ’ਚ ਇੱਕ ਲੱਖ ਲੋਕ ਹਿੱਸਾ ਲੈਣਗੇ। Ahmedabad Plane Crash

ਇਹ ਖਬਰ ਵੀ ਪੜ੍ਹੋ : Gold-Silver Price Today: ਇਜ਼ਰਾਈਲ ਤੇ ਈਰਾਨ ਵਿਚਕਾਰ ਟਕਰਾਅ ਕਾਰਨ ਸੋਨੇ ਦੀਆਂ ਕੀਮਤਾਂ 1 ਲੱਖ ਤੋਂ ਪਾਰ

Air India Emergency Landing: ਏਅਰ ਇੰਡੀਆ ਦੇ ਜਹਾਜ਼ ਦੀ ਥਾਈਲੈਂਡ ’ਚ ਐਮਰਜੈਂਸੀ ਲੈਂਡਿੰਗ, ਇਹ ਵੱਡਾ ਕਾਰਨ ਆਇਆ ਸਾਹਮਣੇ
ਜਹਾਜ਼ ’ਚ ਬੰਬ ਹੋਣ ਦੀ ਮਿਲੀ ਸੂਚਨਾ

ਫੁਕੇਟ ਤੋਂ ਜਹਾਜ਼ ਆ ਰਿਹਾ ਸੀ ਦਿੱਲੀ, 156 ਯਾਤਰੀ ਸਨ ਸਵਾਰ

ਬੈਂਕਾਕ (ਏਜੰਸੀ)। Air India Emergency Landing: ਏਅਰ ਇੰਡੀਆ ਦੀ ਉਡਾਣ ਏਆਈ-379 ਨੇ ਥਾਈਲੈਂਡ ਦੇ ਫੁਕੇਟ ’ਚ ਐਮਰਜੈਂਸੀ ਲੈਂਡਿੰਗ ਕੀਤੀ। ਜਹਾਜ਼ ’ਚ ਬੰਬ ਹੋਣ ਦੀ ਰਿਪੋਰਟ ਮਿਲੀ ਸੀ। ਜਹਾਜ਼ ’ਚ 156 ਲੋਕ ਸਵਾਰ ਸਨ। ਹਾਸਲ ਹੋਏ ਵੇਰਵਿਆਂ ਮੁਤਾਬਕ ਨੇ ਫਲਾਈਟ ਟ੍ਰੈਕਰ ‘ਫਲਾਈਟ੍ਰੇਡਰ24’ ਦੇ ਹਵਾਲੇ ਨਾਲ ਕਿਹਾ ਕਿ ਏਅਰ ਇੰਡੀਆ ਦੀ ਉਡਾਣ ਨੇ ਭਾਰਤੀ ਸਮੇਂ ਅਨੁਸਾਰ ਸਵੇਰੇ 9.30 ਵਜੇ (ਸਥਾਨਕ ਸਮੇਂ ਅਨੁਸਾਰ ਦੁਪਹਿਰ 2.30 ਵਜੇ) ਫੁਕੇਟ ਹਵਾਈ ਅੱਡੇ ਤੋਂ ਉਡਾਣ ਭਰੀ। ਅੰਡੇਮਾਨ ਸਾਗਰ ਉੱਤੇ ਇੱਕ ਵੱਡਾ ਚੱਕਰ ਲਾਉਂਦੇ ਹੋਏ ਜਹਾਜ਼ ਪਲਟਿਆ ਤੇ ਇਸ ਤੋਂ ਬਾਅਦ ਫੁਕੇਟ ’ਚ ਐਮਰਜੈਂਸੀ ਲੈਂਡਿੰਗ ਕੀਤੀ।

ਇਹ ਖਬਰ ਵੀ ਪੜ੍ਹੋ : Ahmedabad Plane Crash: ਵੇਖੋ ਇੱਕ ਵਿਅਕਤੀ ਕਿਵੇਂ ਬਣਾ ਰਿਹੈ ਜਹਾਜ਼ ਦੇ ਅੰਦਰ ਦੀ ਲਾਈਵ ਵੀਡੀਓ…

ਕੱਲ੍ਹ ਅਹਿਮਦਾਬਾਦ ’ਚ Air ਇੰਡੀਆ ਦਾ ਜਹਾਜ਼ ਹਾਦਸਾਗ੍ਰਸਤ ਹੋਇਆ ਸੀ, 265 ਲਾਸ਼ਾਂ ਮਿਲੀਆਂ | Air India Emergency Landing

​​12 ਜੂਨ ਨੂੰ ਅਹਿਮਦਾਬਾਦ ’ਚ ਏਅਰ ਇੰਡੀਆ ਦਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਹੁਣ ਤੱਕ 265 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਇਨ੍ਹਾਂ ’ਚੋਂ 241 ਮ੍ਰਿਤਕ ਯਾਤਰੀ ਤੇ ਜਹਾਜ਼ ’ਚ ਸਵਾਰ ਸਨ। 5 ਮ੍ਰਿਤਕ ਉਸ ਮੈਡੀਕਲ ਹੋਸਟਲ ਦੇ ਹਨ ਜਿੱਥੇ ਜਹਾਜ਼ ਹਾਦਸਾਗ੍ਰਸਤ ਹੋਇਆ ਸੀ। ਬੀਜੇ ਮੈਡੀਕਲ ਕਾਲਜ ਦੇ ਹੋਸਟਲ ’ਚ 50 ਤੋਂ ਜ਼ਿਆਦਾ ਲੋਕ ਮੌਜ਼ੂਦ ਸਨ ਜਿੱਥੇ ਜਹਾਜ਼ ਡਿੱਗਿਆ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੈ ਕਿ ਹੋਸਟਲ ’ਚ ਕਿੰਨੀਆਂ ਮੌਤਾਂ ਹੋਈਆਂ ਹਨ। 4 ਐਮਬੀਬੀਐਸ ਵਿਦਿਆਰਥੀਆਂ ਤੇ ਇੱਕ ਡਾਕਟਰ ਦੀ ਪਤਨੀ ਦੇ ਮਾਰੇ ਜਾਣ ਦੀਆਂ ਰਿਪੋਰਟਾਂ ਹਨ।

Ahmedabad Plane Crash: ਜਹਾਜ਼ ਅਤੁਲਿਆ ਹੋਸਟਲ ਦੀਆਂ ਚਾਰੇ ਇਮਾਰਤਾਂ ਨਾਲ ਟਕਰਾਇਆ, 50-60 ਇੰਟਰਨ ਡਾਕਟਰ ਸਨ, 6 ਲਾਸ਼ਾਂ ਬਰਾਮਦ
ਅਹਿਮਦਾਬਾਦ (ਏਜੰਸੀ)। Ahmedabad Plane Crash: ਜਿਸ ਇਮਾਰਤ ’ਤੇ ਏਅਰ ਇੰਡੀਆ ਦਾ ਬੋਇੰਗ 787 ਡ੍ਰੀਮਲਾਈਨਰ ਜਹਾਜ਼ ਅਹਿਮਦਾਬਾਦ ’ਚ ਹਾਦਸਾਗ੍ਰਸਤ ਹੋਇਆ ਸੀ, ਉਸ ਇਮਾਰਤ ’ਚ ਅਹਿਮਦਾਬਾਦ ਸਿਵਲ ਹਸਪਤਾਲ ਦੇ ਇੰਟਰਨ ਡਾਕਟਰ ਰਹਿੰਦੇ ਸਨ। ਇਹ ਇੰਟਰਨ ਡਾਕਟਰਾਂ ਲਈ ਹੋਸਟਲ ਸੀ। ਜਦੋਂ ਜਹਾਜ਼ ਹਾਦਸਾਗ੍ਰਸਤ ਹੋਇਆ, ਤਾਂ ਉੱਥੇ 50 ਤੋਂ 60 ਇੰਟਰਨ ਡਾਕਟਰ ਸਨ। ਜਦੋਂ ਭਾਸਕਰ ਰਿਪੋਰਟਰ ਮੌਕੇ ’ਤੇ ਪਹੁੰਚਿਆ ਤਾਂ ਪਤਾ ਲੱਗਾ ਕਿ ਉੱਥੋਂ ਛੇ ਲਾਸ਼ਾਂ ਬਰਾਮਦ ਹੋਈਆਂ ਹਨ। ਜਹਾਜ਼ ’ਚ ਲੱਗੀ ਅੱਗ ਦੇ ਧੂੰਏਂ ਕਾਰਨ ਹੋਸਟਲ ਦੀ ਇਮਾਰਤ ਪੂਰੀ ਤਰ੍ਹਾਂ ਕਾਲੀ ਹੋ ਗਈ ਹੈ ਤੇ ਹਰ ਪਾਸੇ ਮਲਬਾ ਹੀ ਮਲਬਾ ਹੈ। ਅੰਦਰ ਜਾ ਕੇ ਦੇਖਿਆ ਤਾਂ ਹੋਸਟਲ ਖੰਡਰ ’ਚ ਬਦਲ ਗਿਆ ਸੀ। ਲਾਸ਼ਾਂ ਇੱਧਰ-ਉੱਧਰ ਖਿੰਡੀਆਂ ਪਈਆਂ ਸਨ। Ahmedabad Plane Crash

ਇਹ ਖਬਰ ਵੀ ਪੜ੍ਹੋ : Ludhiana Protest March : ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਸਿਹਤ ਮੁਲਾਜ਼ਮ ਪੰਜਾਬ ਸਰਕਾਰ ਖਿਲ਼ਾਫ ਲੁਧਿਆਣ ’ਚ ਕਰਨਗੇ ਰੋ…