Why Respect Parents - Sach Kahoon Punjabi

Respect Your Parents: ਮਾਤਾ-ਪਿਤਾ ਦੀ ਅਣਦੇਖੀ ਨਹੀਂ, ਉਨ੍ਹਾਂ ਦਾ ਸਨਮਾਨ ਕਰੋ
Respect Your Parents: ਸੰਸਾਰ ਦੇ ਜ਼ਿਆਦਾਤਰ ਦੇਸ਼ਾਂ ਦੀ ਸੰਸਕ੍ਰਿਤੀ ਵਿੱਚ ਮਾਤਾ-ਪਿਤਾ ਦਾ ਰਿਸ਼ਤਾ ਸਭ ਤੋਂ ਵੱਡਾ ਤੇ ਮਜ਼ਬੂਤ ਮੰਨਿਆ ਗਿਆ ਹੈ ਭਾਰਤ ਵਿੱਚ ਤਾਂ ਇਨ੍ਹਾਂ ਨੂੰ ਰੱਬ ਦਾ ਰੂਪ ਮੰਨਿਆ ਗਿਆ ਹੈ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਲਈ ਕੀਤੇ ਗਏ ਅਨੇਕਾਂ ਕਾਰਜਾਂ, ਬੱਚਿਆਂ ਪ੍ਰਤੀ ਉਨ੍ਹਾਂ ਦੀ ਨਿਰਸਵਾਰਥ ਵਚਨਬੱਧਤਾ ਤੇ ਇਸ ਰਿਸ਼ਤੇ ਨੂੰ ਪਾਲਣ ਲਈ ਉਨ੍ਹਾਂ ਦੇ ਜੀਵਨ ਭਰ ਦੇ ਤਿਆਗ ਪ੍ਰਤੀ ਸਨਮਾਨ ਦਿੱਤਾ ਜਾਂਦਾ ਹੈ ਜ਼ਿਆਦਾਤਰ ਦੇਸ਼ਾਂ ’ਚ ਸਦੀਆਂ ਤੋਂ ਮਾਤਾ-ਪਿਤਾ ਦੇ ਸਨਮਾਨ ਦੀ ਪਰੰਪਰਾ ਹੈ ਮਾਤਾ-ਪਿਤਾ ਪਰਮਾਤਮਾ ਦਾ ਸਭ ਤੋਂ ਅਨਮੋਲ ਤੋਹਫ਼ਾ ਹਨ ਜੀਵਨ ਵਿੱਚ ਕੋਈ ਵੀ ਉਨ੍ਹਾਂ ਦੀ ਥਾਂ ਨਹੀਂ ਲੈ ਸਕਦਾ ਉਹ ਸੱਚ ਦੇ ਮਾਰਗਦਰਸ਼ਕ ਤੇ ਸ਼ੁੱਭਚਿੰਤਕ ਹੁੰਦੇ ਹਨ।

ਮਾਤਾ-ਪਿਤਾ ਨਾ ਸਿਰਫ਼ ਜੀਵਨ ਦੇਣ ਵਾਲੇ ਹਨ, ਸਗੋਂ ਉਹ ਆਪਣੇ ਬੱਚੇ ਦੇ ਭਵਿੱਖ ਨੂੰ ਅੱਗੇ ਵਧਾਉਣ ਵਾਲੇ ਅਜਿਹੇ ਸ਼ਿਲਪਕਾਰ ਹਨ ਜੋ ਖੁਦ ਟੁੱਟਦੇ-ਖਿੰਡਦੇ ਹਨ, ਪਰ ਬੱਚਿਆਂ ਦੀ ਨੀਂਹ ਨੂੰ ਮਜ਼ਬੂਤੀ ਦੇਣ ਵਿੱਚ ਕਦੇ ਪਿੱਛੇ ਨਹੀਂ ਹਟਦੇ ਇਹ ਵਿਡੰਬਨਾ ਹੀ ਹੈ ਕਿ ਅਜਿਹੇ ਮਹਾਨ ਵਿਅਕਤੀਤਵ ਨੂੰ ਅੱਜ ਅਣਦੇਖੀ, ਦੁਰਵਿਹਾਰ ਤੇ ਇਕੱਲੇਪਣ ਦੀ ਤਰਾਸਦੀ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਜਿੱਥੇ ਕਦੇ ਭਾਰਤ ਵਿੱਚ ਬੱਚੇ ਮਾਤਾ-ਪਿਤਾ ਦੇ ਪੈਰਾਂ ਵਿੱਚ ਸਵਰਗ ਵੇਖਦੇ ਸਨ, ਉੱਥੇ ਹੀ ਅੱਜ ਉਸ ਦੇਸ਼ ਵਿੱਚ ਬਜ਼ੁਰਗ ਮਾਤਾ-ਪਿਤਾ ਅਣਦੇਖੀ, ਮਾਨਸਿਕ ਪ੍ਰੇਸ਼ਾਨੀ ਤੇ ਆਰਥਿਕ ਸ਼ੋਸ਼ਣ ਦਾ ਸਾਹਮਣਾ ਕਰ ਰਹੇ ਹਨ ਅਨੇਕਾਂ ਮਾਮਲਿਆਂ ਵਿੱਚ ਤਾਂ ਇਹ ਅਣਦੇਖੀ ਸਰੀਰਕ ਹਿੰਸਾ ਤੱਕ ਪਹੁੰਚ ਗਈ ਹੈ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਕਦੇ-ਕਦੇ ਮਾਤਾ-ਪਿਤਾ ਦੇ ਕਤਲ ਵਰਗੇ ਘਿਨੌਣੇ ਅਪਰਾਧ ਵੀ ਸਾਹਮਣੇ ਆਉਂਦੇ ਹਨ।

ਇਹ ਵੀ ਪੜ੍ਹੋ : Permanent Treatment Of Cervical: ਪੂਜਨੀਕ ਗੁਰੂ ਜੀ ਨੇ ਦੱਸਿਆ ਸਰਵਾਈਕਲ ਦਾ ਪੱਕਾ ਇਲਾਜ

ਇਹ ਇੱਕ ਚਿੰਤਾਜਨਕ ਸਮਾਜਿਕ ਵਿਗਾੜ ਹੈ, ਜੋ ਆਧੁਨਿਕਤਾ ਦੇ ਨਾਂਅ ’ਤੇ ਰਿਸ਼ਤਿਆਂ ਦੇ ਨਿੱਘ ਨੂੰ ਨਿਗਲਦਾ ਜਾ ਰਿਹਾ ਹੈ ਅਨੇਕਾ ਖੋਜਾਂ ਵਿੱਚ ਇਹ ਸਾਹਮਣੇ ਆਇਆ ਹੈ ਕਿ ਲਗਭਗ 82 ਫੀਸਦੀ ਬਜ਼ੁਰਗ ਮਾਤਾ-ਪਿਤਾ ਆਪਣੇ ਹੀ ਬੱਚਿਆਂ ਜਾਂ ਪਰਿਵਾਰਕ ਮੈਂਬਰਾਂ ਵੱਲੋਂ ਹੋ ਰਹੇ ਦੁਰਵਿਹਾਰ ਦੀ ਸ਼ਿਕਾਇਤ ਸਮਾਜਿਕ ਨਮੋਸ਼ੀ ਜਾਂ ਪਰਿਵਾਰ ਦੀ ਇੱਜਤ ਦੇ ਡਰੋਂ ਨਹੀਂ ਕਰਦੇ ਇਹ ਚੁੱਪ ਸਮਾਜ ਲਈ ਹੋਰ ਵੀ ਖਤਰਨਾਕ ਸੰਕੇਤ ਹੈ ਇੱਕ ਸਰਵੇਖਣ ਅਨੁਸਾਰ 56 ਫੀਸਦੀ ਬਜ਼ੁਰਗਾਂ ਨੂੰ ਅਪਮਾਨ, 49 ਫੀਸਦੀ ਨੂੰ ਗਾਲ੍ਹ-ਮੰਦਾ, 33 ਫੀਸਦੀ ਨੂੰ ਅਣਦੇਖੀ ਅਤੇ 22 ਫੀਸਦੀ ਨੂੰ ਆਰਥਿਕ ਸ਼ੋੋਸ਼ਣ, 12 ਫੀਸਦੀ ਨੂੰ ਸਰੀਰਕ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਵਿੱਚ ਬੇਟੇ ਦੀ ਭੂਮਿਕਾ ਨੂੰਹਾਂ ਤੋਂ ਕਿਤੇ ਜ਼ਿਆਦਾ ਪਾਈ ਗਈ ਹੈ। Respect Your Parents

ਬਦਲਦੀ ਜੀਵਨਸ਼ੈਲੀ, ਉਪਭੋਗਤਾਵਾਦੀ ਨਜ਼ਰੀਆ, ਤਕਨੀਕੀ ਨਿਰਭਰਤਾ ਤੇ ਮਹਾਂਨਗਰਾਂ ਦੇ ਜੀਵਨ ਦੇ ਤਣਾਅ ਨੇ ਪਰਿਵਾਰਕ ਕਦਰਾਂ-ਕੀਮਤਾਂ ਨੂੰ ਪਿੱਛੇ ਧੱਕ ਦਿੱਤਾ ਹੈ। ਨਵੀਂ ਪੀੜ੍ਹੀ ਮੋਬਾਇਲ, ਇੰਟਰਨੈੱਟ ਤੇ ਭੌਤਿਕ ਸੁੱਖਾਂ ਵਿੱਚ ਇੰਨੀ ਗੁਆਚ ਗਈ ਹੈ ਕਿ ਮਾਤਾ-ਪਿਤਾ ਦਾ ਸਾਥ ਉਨ੍ਹਾਂ ਨੂੰ ਬੋਝ ਲੱਗਣ ਲੱਗਾ ਹੈ ਇਹੀ ਕਾਰਨ ਹੈ ਕਿ ਅੱਜ ਬਜ਼ੁਰਗਾਂ ਦੇ ਚਿਹਰੇ ’ਤੇ ਮੁਸਕਾਨ ਦੀ ਬਜਾਏ ਖਾਲੀਪਣ, ਨਿਰਾਸ਼ਾ ਤੇ ਇਕੱਲੇਪਣ ਦਾ ਸਾਇਆ ਵਿਖਾਈ ਦਿੰਦਾ ਹੈ ਅੱਜ ਦੀ ਪੀੜ੍ਹੀ ਇਹ ਭੁੱਲ ਗਈ ਹੈ ਕਿ ਮਾਤਾ-ਪਿਤਾ ਨੇ ਉਨ੍ਹਾਂ ਦੇ ਪਾਲਣ-ਪੋਸ਼ਣ ਵਿੱਚ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਹਨ ਪਿਤਾ ਦੀ ਜੇਬ੍ਹ ਵਿੱਚ ਪੈਸੇ ਘੱਟ ਹੁੰਦੇ ਹਨ ਪਰ ਬੱਚਿਆਂ ਦੀਆਂ ਜ਼ਰੂਰਤਾਂ ਦੇ ਅੱਗੇ ਕਦੇ ਘਾਟ ਮਹਿਸੂਸ ਨਹੀਂ ਹੋਣ ਦਿੱਤੀ ਜਾਂਦੀ ਮਾਂ ਦੀ ਮਮਤਾ ਤੇ ਤਿਆਗ ਦਾ ਕੋਈ ਮੁੱਲ ਨਹੀਂ ਹੁੰਦਾ ਜਦੋਂ ਬੱਚੇ ਤਕਲੀਫ ਵਿੱਚ ਹੁੰਦੇ ਹਨ।

ਤਾਂ ਮਾਂ-ਬਾਪ ਦੀਆਂ ਅੱਖਾਂ ਵਿੱਚ ਸਭ ਤੋਂ ਪਹਿਲਾਂ ਹੰਝੂ ਆਉਂਦੇ ਹਨ ਬਜ਼ੁਰਗਾਂ ਦੀ ਸਥਿਤੀ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ 2007 ਵਿੱਚ ਵਰਿਸ਼ਟ ਨਾਗਰਿਕ ਭਰਣ-ਪੋਸ਼ਣ ਐਕਟ ਪਾਸ ਕੀਤਾ, ਜਿਸ ਦੇ ਤਹਿਤ ਮਾਤਾ-ਪਿਤਾ ਨੂੰ ਉਨ੍ਹਾਂ ਦੇ ਬੱਚਿਆਂ ਤੋਂ ਗੁਜ਼ਾਰੇ ਭੱਤੇ ਦੀ ਮੰਗ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ ਇਸ ਵਿੱਚ ਬਿਰਧ ਆਸ਼ਰਮ, ਡਾਕਟਰੀ ਸਹੂਲਤਾਂ ਤੇ ਜਾਇਦਾਦ ਦੀ ਰੱਖਿਆ ਵਰਗੀਆਂ ਤਜਵੀਜ਼ਾਂ ਹਨ। ਪਰ ਕਾਨੂੰਨ ਆਪਣੇ-ਆਪ ਵਿੱਚ ਸਮੱਸਿਆ ਦਾ ਹੱਲ ਨਹੀਂ ਹੈ ਜਦੋਂ ਤੱਕ ਸਮਾਜਿਕ ਚੇਤਨਾ ਨਹੀਂ ਜਾਗੇਗੀ, ਹਮਦਰਦੀ ਨਹੀਂ ਵਧੇਗੀ, ਉਦੋਂ ਤੱਕ ਕਾਨੂੰਨ ਵੀ ਕਮਜ਼ੋਰ ਹੀ ਰਹੇਗਾ ਸਾਡੇ ਇਤਿਹਾਸ ਵਿੱਚ ਮਾਤਾ-ਪਿਤਾ ਦੇ ਪ੍ਰਤੀ ਸ਼ਰਧਾ ਤੇ ਭਗਤੀ ਦੇ ਅਨੇਕਾਂ ਪ੍ਰੇਰਣਾਦਾਇਕ ਉਦਾਹਰਨ ਹਨ ਭਗਵਾਨ ਰਾਮ ਨੇ ਪਿਤਾ ਦੀ ਆਗਿਆ ਨਾਲ ਰਾਜ-ਭਾਗ ਤਿਆਗ ਕੇ ਜੰਗਲ ਵਿਚ ਰਹਿਣਾ ਸਵਿਕਾਰ ਕੀਤਾ।

ਸਰਵਣ ਕੁਮਾਰ ਨੇ ਆਪਣੇ ਅੰਨ੍ਹੇ ਮਾਤਾ-ਪਿਤਾ ਨੂੰ ਵਹਿੰਗੀ ਵਿੱਚ ਬਿਠਾ ਕੇ ਚਾਰਾਂ ਧਾਮਾਂ ਦੀ ਯਾਤਰਾ ਕਰਵਾਈ ਇਹ ਪ੍ਰਸੰਗ ਇਹ ਦੱਸਦੇ ਹਨ ਕਿ ਮਾਤਾ-ਪਿਤਾ ਦੀ ਸੇਵਾ ਤੇ ਉਨ੍ਹਾਂ ਦਾ ਆਦਰ ਸਾਡੇ ਸੰਸਕਾਰਾਂ ਦੀ ਮੂਲ ਆਤਮਾ ਹੈ ਅੱਜ ਲੋੜ ਹੈ ਉਸ ਸੋਚ ਨੂੰ ਮੁੜ ਸੁਰਜੀਤ ਕਰਨ ਦੀ, ਜੋ ਮਾਤਾ-ਪਿਤਾ ਨੂੰ ਬੋਝ ਨਹੀਂ, ਬਲਕਿ ਅਸ਼ੀਰਵਾਦ ਮੰਨਦੀ ਸੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਸਭ ਦਾ ਸਾਥ, ਸਭ ਦਾ ਵਿਕਾਸ, ਸਭ ਦਾ ਵਿਸ਼ਵਾਸ’ ਵਰਗੇ ਵਿਚਾਰ ਇਸ ਸਮਾਵੇਸ਼ੀ ਸੋਚ ਨੂੰ ਅੱਗੇ ਵਧਾਉਂਦੇ ਹਨ ਜੇਕਰ ਅਸੀਂ ‘ਨਵਾਂ ਭਾਰਤ’ ਬਣਾਉਣਾ ਹੈ ਤਾਂ ਉਸ ਭਾਰਤ ਦੀ ਨੀਂਹ ਮਾਤਾ-ਪਤਾ ਦੇ ਸਨਮਾਨ ਨਾਲ ਰੱਖੀ ਜਾਵੇਗੀ ਮਾਤਾ-ਪਿਤਾ ਦਾ ਰਿਸ਼ਤਾ ਸਿਰਫ ਖੂਨ ਦਾ ਨਹੀਂ ਹੁੰਦਾ।

ਉਹ ਤਿਆਗ ਤੇ ਪ੍ਰੇਰਣਾ ਦਾ ਜਿਉਂਦਾ-ਜਾਗਦਾ ਰੂਪ ਹੈ ਉਹ ਔਲਾਦ ਲਈ ਸੁਰੱਖਿਆ ਕਵਚ ਹੁੰਦੇ ਹਨ, ਜਿਵੇਂ ਸਮੁੰਦਰ ਵਿੱਚ ਜਹਾਜ਼ ਲਈ ਲੰਗਰ ਉਨ੍ਹਾਂ ਬਿਨਾ ਜੀਵਨ ਦਿਸ਼ਾਹੀਣ ਹੋ ਸਕਦਾ ਹੈ ਉਹ ਨਾ ਸਿਰਫ ਬੱਚਿਆਂ ਦੀ ਸਰੀਰਕ ਪਰਵਰਿਸ਼ ਕਰਦੇ ਹਨ ਸਗੋਂ ਮਾਨਸਿਕ ਤੇ ਭਾਵਨਾਤਮਕ ਵਿਕਾਸ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ ਆਧੁਨਿਕ ਸਮਾਜ ਵਿੱਚ ਭਲੇ ਹੀ ਰਿਸ਼ਤਿਆਂ ਦੀਆਂ ਪਰਿਭਾਸ਼ਾਵਾਂ ਬਦਲ ਰਹੀਆਂ ਹਨ ਪਰ ਮਾਤਾ-ਪਿਤਾ ਅਤੇ ਔਲਾਦ ਦੇ ਸੰਬੰਧਾਂ ਦੀ ਸੰਸਕ੍ਰਿਤੀ ਨੂੰ ਜਿੰਦਾ ਰੱਖਣ ਦੀ ਲੋੜ ਪਹਿਲਾਂ ਤੋਂ ਕਿਤੇ ਜ਼ਿਆਦਾ ਹੈ ਇਸ ਲਈ ਆਓ! ਅਸੀਂ ਸਾਰੇ ਇਹ ਸੰਕਲਪ ਕਰੀਏ ਕਿ ਮਾਤਾ-ਪਿਤਾ ਨੂੰ ਸਿਰਫ ਇੱਕ ਫਰਜ਼ ਨਹੀਂ, ਸਗੋਂ ਪ੍ਰੇਮ, ਆਦਰ ਤੇ ਸਮੱਰਪਣ ਨਾਲ ਦੇਖੀਏ ਉਹ ਸਾਡੇ ਜੀਵਨ ਦੀ ਨੀਂਹ ਹਨ, ਉਨ੍ਹਾਂ ਨੂੰ ਸਨਮਾਨ ਦੇਣਾ ਸਿਰਫ਼ ਸਾਡਾ ਧਰਮ ਹੀ ਨਹੀਂ, ਮਨੁੱਖਤਾ ਦਾ ਮੂਲ ਆਧਾਰ ਵੀ ਹੈ।

(ਇਹ ਲੇਖਕ ਦੇ ਨਿੱਜੀ ਵਿਚਾਰ ਹਨ)

ਲਲਿਤ ਗਰਗ