Test Match - Sach Kahoon Punjabi
ਟੈਸਟ ਮੈਚ ਦਾ ਰੋਮਾਂਚ, ਇੰਗਲੈਂਡ ਨੇ ਆਖਰੀ ਗੇਂਦ ’ਤੇ ਡਰਾਅ ਕਰਵਾਇਆ ਮੈਚ
ਇੰਗਲੈਂਡ ਦੀ ਕਪਤਾਨ ਹੀਥਰ ਨਾਈਟ ਨੂੰ ਪਲੇਅਰ ਆਫ ਦਿ ਮੈਚ (Test Match, England )
ਇੰਗਲੈਂਡ ਨੂੰ ਮਿਲਿਆ ਸੀ 257 ਦੌੜਾਂ ਦਾ ਟਾਰਗੇਟ
ਕੈਨਬਰਾ। ਵੋਮੈਨ ਆਸਟਰੇਲੀਆ ਤੇ ਇੰਗਲੈਂਡ ਦਰਮਿਆਨ ਖੇਡੇ ਗਏ ਏਸ਼ੇਜ਼ ਟੈਸਟ ਮੈਚ ਕਾਫੀ ਰੋਮਾਂਚਕ ਰਿਹਾ। ਇੰਗਲੈਡ ਇਹ ਟੈਸਟ ਡਰਾਅ ਕਰਾਉਣ ’ਚ ਸਫਲ ਰਿਹਾ। ਇੰਗਲੈਂਡ ਸਾਹਮਣੇ 257 ਦੌੜਾਂ ਦਾ ਟਾਰਗੇਟ ਸੀ ਤੇ ਅੰਤਿਮ ਦਿਨ ਟੀਮ ਨੂੰ ਮੈਚ ਜਿੱਤਣ ਲਈ 12 ਗੇਂਦਾਂ ’ਚ 13 ਦੌੜਾਂ ਬਣਾਉਣੀਆਂ ਸਨ ਤੇ ਉਸ ਕੋਲ ਸਿਰਫ ਇੱਕ ਵਿਕਟ ਬਚੀ ਸੀ। ਇੰਗਲੈਂਡ ਨੇ ਆਖਰੀ ਦੋ ਓਵਰਾਂ ’ਚ ਵਿਕਟ ਬਚਾਉਂਦਿਆਂ ਸਿਰਫ 2 ਦੌੜਾਂ ਬਣਾਈਆਂ ਤੇ ਮੈਚ ਨੂੰ ਰੋਮਾਂਚਕ ਢੰਗ ਨਾਲ ਡਰਾਅ ਕਰ ਲਿਆ। (Test Match, England )
ਇੰਗਲੈਂਡ ਵੱਲੋਂ ਕੈਥਰੀਨ ਬਰੰਟ ਨੇ 5 ਵਿਕਟਾਂ ਲਈਆਂ
ਇਸ ਤੋਂ ਪਹਿਲਾਂ ਟਾਸ ਹਾਰ ਕੇ ਅਸਟਰੇਲੀਆ ਨੇ ਪਹਿਲੀ ਪਾਰੀ ’ਚ 337/9 ਦਾ ਸਕੋਰ ਬਣਾਇਆ ਸੀ। ਅਸਟਰੇਲੀਆ ਦੀ ਕਪਤਾਨ ਮੇਗ ਲੇਨਿੰਗਸ (93) ਟਾਪ ਸਕੋਰਰ ਰਹੀ। ਰਾਚੇਲ ਹੇਨਸ (86) ਨੇ ਵੀ ਸ਼ਾਨਦਾਰ ਯੋਗਦਾਨ ਦਿੱਤਾ। ਇੰਗਲੈਂਡ ਵੱਲੋਂ ਕੈਥਰੀਨ ਬਰੰਟ ਨੇ 5 ਵਿਕਟਾਂ ਲਈਆਂ। ਪਹਿਲੀ ਪਾਰੀ ’ਚ ਇੰਗਲੈਂਡ ਨੇ 297 ਦਾ ਸਕੋਰ ਬਣਾਇਆ। ਕਪਤਾਨ ਹੇਦਰ ਨਾਈਟ ਨੇ 168 ਦੌਰਾਂ ਦੀ ਨਾਬਾਦ ਪਾਰੀ ਖੇਡੀ। ਪਹਿਲੀ ਪਾਰੀ ਦੇ ਆਧਾਰ ’ਤੇ ਕੰਗਾਰੂ ਟੀਮ 40 ਦੌਰਾਂ ਦਾ ਵਾਧਾ ਹਾਸਲ ਕਰਨ ’ਚ ਸਫਲ ਰਹੀ। ਦੂਜੀ ਪਾਰੀ ’ਚ ਆਸਟਰੇਲੀਆ ਨੇ 216/7 ਦਾ ਸਕੋਰ ਬਣਾਇਆ ਤੇ ਇੰਗਲੈਂਡ ਸਾਹਮਣਏ 257 ਦੌੜਾਂ ਦੇ ਟੀਚਾ ਰੱਖਿਆ। ਮੈਚ ਦੇ ਤੀਜੇ ਦਿਨ ਮੀਂਹ ਨੇ ਬਹੁਤ ਪ੍ਰਭਾਵਿਤ ਕੀਤਾ ਪਰ ਇਸ ਤੋਂ ਬਾਅਦ ਵੀ ਮੁਕਾਬਲਾ ਬਹੁਤ ਰੋਮਾਂਚਕ ਮੋੜ ’ਤੇ ਪਹੁੰਚ ਗਿਆ।
ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦਾ ਸਕੋਰ 44 ਓਵਰਾਂ ਵਿੱਚ 236/6 ਸੀ ਅਤੇ ਟੀਮ ਨੂੰ 24 ਗੇਂਦਾਂ ਵਿੱਚ 21 ਦੌੜਾਂ ਦੀ ਲੋੜ ਸੀ। ਦੋਵੇਂ ਟੀਮਾਂ ਜਿੱਤ ਦੀਆਂ ਦਾਅਵੇਦਾਰ ਮੰਨੀਆਂ ਜਾ ਰਹੀਆਂ ਸਨ। ਫਿਰ ਆਸਟਰੇਲੀਆ ਨੇ 46ਵੇਂ ਓਵਰ ਵਿੱਚ ਅਤੇ 47ਵੇਂ ਓਵਰ ਵਿੱਚ ਲਗਾਤਾਰ ਦੋ ਗੇਂਦਾਂ ਵਿੱਚ ਦੋ ਵਿਕਟਾਂ ਲੈ ਕੇ ਇੰਗਲੈਂਡ ਨੂੰ ਬੈਕਫੁੱਟ ’ਤੇ ਧੱਕ ਦਿੱਤਾ। ਹੁਣ ਕੰਗਾਰੂ ਟੀਮ ਨੂੰ 13 ਗੇਂਦਾਂ ‘ਤੇ 1 ਵਿਕਟ ਤੇ ਇੰਗਲੈਂਡ ਨੂੰ 12 ਦੌੜਾਂ ਬਣਾਉਣੀਆਂ ਸਨ।
ਇੰਗਲੈਂਡ ਦੀ ਬੱਲੇਬਾਜ਼ੀ ਨੰਬਰ 10 ਸੋਫੀ ਏਕਲਸਟੋਨ ਨੇ ਇਕ ਗੇਂਦ ਅਤੇ 11ਵੇਂ ਨੰਬਰ ਦੀ ਕੇਟ ਕਰਾਸ ਨੇ 12 ਗੇਂਦਾਂ ਖੇਡ ਕੇ ਮੈਚ ਡਰਾਅ ਕਰ ਲਿਆ। ਪਹਿਲੀ ਪਾਰੀ ਵਿੱਚ 168 ਅਤੇ ਦੂਜੀ ਪਾਰੀ ਵਿੱਚ 48 ਦੌੜਾਂ ਬਣਾਉਣ ਵਾਲੀ ਇੰਗਲੈਂਡ ਦੀ ਕਪਤਾਨ ਹੀਥਰ ਨਾਈਟ ਨੂੰ ਪਲੇਅਰ ਆਫ ਦਿ ਮੈਚ ਚੁਣਿਆ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ
ਇੰਗਲੈਂਡ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ
ਇੰਗਲੈਂਡ ਨੇ ਜਿੱਤਿਆ ਟਾਸ, ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ
ਅਹਿਮਦਾਬਾਦ। ਇੰਗਲੈਂਡ ਨੇ ਬੁੱਧਵਾਰ ਨੂੰ ਭਾਰਤ ਖਿਲਾਫ ਚਾਰ ਮੈਚਾਂ ਦੀ ਲੜੀ ਦੇ ਤੀਜੇ ਮੈਚ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਅਤੇ ਇੰਗਲੈਂਡ ਵਿਚਾਲੇ ਚਾਰ ਮੈਚਾਂ ਦੀ ਲੜੀ ਦਾ ਤੀਜਾ ਮੈਚ ਅਹਿਮਦਾਬਾਦ ਦੇ ਨਵੇਂ ਬਣੇ ਮੋਟੇਰਾ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਮੈਚ ਇਕ ਦਿਨ-ਰਾਤ ਦਾ ਟੈਸਟ ਹੈ, ਜੋ ਗੁਲਾਬੀ ਗੇਂਦ ਨਾਲ ਖੇਡਿਆ ਜਾ ਰਿਹੈ। ਇਹ ਦੂਜਾ ਡੇ-ਨਾਈਟ ਟੈਸਟ ਭਾਰਤ ਵਿਚ ਖੇਡਿਆ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.
ਚੌਥੇ ਟੈਸਟ ਮੈਚ ‘ਚ ਇੰਗਲੈਂਡ ਨੂੰ 185 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ‘ਚ 2-1 ਦਾ ਵਾਧਾ ਹਾਸਲ ਕੀਤਾ | Cricket News
ਮੈਨਚੇਸਟਰ (ਏਜੰਸੀ)। ਤੇਜ਼ ਗੇਂਦਬਾਜ਼ ਪੈਟ ਕਮਿੰਸ (43 ਦੌੜਾਂ ‘ਤੇ ਚਾਰ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਅਸਟਰੇਲੀਆ ਨੇ ਸਖਤ ਵਿਰੋਧੀ ਇੰਗਲੈਂਡ ਨੂੰ ਚੌਥੇ ਟੈਸਟ ਦੇ ਪੰਜਵੇਂ ਅਤੇ ਆਖਰੀ ਦਿਨ 185 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ‘ਚ 2-1 ਦਾ ਵਾਧਾ ਬਣਾ ਲਿਆ ਅਤੇ ਏਸ਼ੇਜ਼ ‘ਤੇ ਆਪਣਾ ਕਬਜ਼ਾ ਕਾਇਮ ਰੱਖਿਆ ਅਸਟਰੇਲੀਆ ਨੇ ਮੇਜ਼ਬਾਨ ਇੰਗਲੈਂਡ ਸਾਹਮਣੇ ਜਿੱਤ ਲਈ 383 ਦੌੜਾਂ ਦਾ ਟੀਚਾ ਰੱਖਿਆ ਗਿਆ ਸੀ ਅਤੇ ਇੰਗਲੈਂਡ ਨੇ 197 ਦੌੜਾਂ ‘ਤੇ ਹੀ ਗੋਡੇ ਟੇਕ ਦਿੱਤੇ ਅਸਟਰੇਲੀਅ ਨੂੰ ਇਸ ਜਿੱਤ ਨਾਲ 24 ਅੰਕ ਮਿਲੇ ਅਤੇ ਉਸ ਦੇ ਹੁਣ ਆਈਸੀਸੀ ਟੈਸਟ ਚੈਂਪੀਅਨਸ਼ਿਪ ‘ਚ  56 ਅੰਕ ਹੋ ਗਏ ਹਨ।
ਜਦੋਂਕਿ ਇੰਗਲੈਂਡ ਦੇ ਇਸ ਹਾਰ ਤੋਂ ਬਾਅਦ 32 ਅੰਕ ਹਨ ਇਸ ਜਿੱਤ ਨੇ ਅਸਟਰੇਲੀਆ ਦਾ ਏਸ਼ੇਜ਼ ‘ਤੇ ਕਬਜ਼ਾ ਕਾਇਮ ਰੱਖਿਆ ਅਸਟਰੇਲੀਆ ਨੇ 2017-18 ‘ਚ ਆਪਣੀ ਜ਼ਮੀਨ ‘ਤੇ ਏਸ਼ੇਜ਼ ਲੜੀ 4-0 ਨਾਲ ਜਿੱਤੀ ਸੀ ਇੰਗਲੈਂਡ ਨੇ 5ਵੇਂ ਦਿਨ ਆਪਣੀ ਪਾਰੀ ਜਦੋਂ ਅੱਗੇ ਵਧਾਈ ਤਾਂ ਉਸ ਨੂੰ ਮੈਚ ਬਚਾਉਣ ਲਈ ਪੂਰਾ ਦਿਨ ਕੱਢਣਾ ਸੀ ਇਸ ਵਾਰ ਤੀਜੇ ਟੈਸਟ ਜਿਹਾ ਚਮਤਕਾਰ ਨਹੀਂ ਹੋ ਸਕਿਆ ਪਿਛਲੇ ਟੈਸਟ ‘ਚ ਬੇਨ ਸਟੋਕਸ ਨਾਬਾਦ 135 ਦੌੜਾਂ ਬਣਾ ਕੇ ਇੰਗਲੈਂਡ ਨੂੰ ਇੱਕ ਵਿਕਟ ਨਾਲ ਹੈਰਾਨੀਜਨਕ ਜਿੱਤ ਦਿਵਾਈ ਸੀ ਪਰ ਇਸ ਵਾਰ ਉਹ ਇੱਕ ਦੌੜ ਬਣਾ ਕੇ ਕਮਿੰਸ ਦਾ ਸ਼ਿਕਾਰ ਬਣ ਗਏ ਅਤੇ ਇਸ ਦੇ ਨਾਲ ਹੀ ਇੰਗਲੈਂਡ ਨੂੰ ਮੈਚ ਬਚਾਉਣ ਦੀ ਉਮੀਦਾਂ ਵੀ ਸਮਾਪਤ ਹੋ ਗਈਆਂ ਜਬਰਦਸਤ ਫਾਰਮ ‘ਚ ਚੱਲ ਰਹੇ ਅਤੇ ਪਹਿਲੀ ਪਾਰੀ ‘ਚ ਦੂਹਰਾ ਸੈਂਕੜਾ ਬਣਾਉਣ ਵਾਲੇ ਸਟੀਵਨ ਨੂੰ ਮੈਨ ਆਫ ਦਾ ਮੈਚ ਦਾ ਪੁਰਸਕਾਰ ਮਿਲਿਆ।
ਦੋਵਾਂ ਟੀਮਾਂ ਦਰਮਿਆਨ ਸਟੀਵਨ ਸਮਿੱਥ ਸਭ ਤੋਂ ਵੱਡਾ ਫਰਕ : ਜੋ ਰੂਟ
ਮੈਨਚੇਸਟਰ ਅਸਟਰੇਲੀਆ ਹੱਥੋਂ ਏੇਸ਼ੇਜ਼ ਲੜੀ ਦੇ ਚੌਥੇ ਮੁਕਾਬਲੇ ‘ਚ ਮਿਲੀ 185 ਦੌੜਾਂ ਦੀ ਹਾਰ ਤੋਂ ਬਾਅਦ ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਕਿਹਾ ਕਿ ਜੇਕਰ ਸਟੀਵਨ ਸਮਿੱਥ ਨੂੰ ਹਟਾ ਦਿੱਤੇ ਜਾਵੇ ਤਾਂ ਪ੍ਰਦਰਸ਼ਨ ਦੇ ਮਾਮਲੇ ‘ਚ ਦੋਵੇਂ ਟੀਮਾਂ ਇੱਕ ਸਮਾਨ ਹਨ ਉਨ੍ਹਾਂੰ ਨੇ ਕਿਹਾ, ਮੇਰੇ ਖਿਆਲ ਨਾਲ ਇਹ ਕਾਫੀ ਚੰਗਾ ਟੈਸਟ ਮੈਚ ਸੀ ਅਤੇ ਪਿੱਚ ਵੀ ਚੰਗੀ ਸੀ ਇਸ ਮੈਚ ‘ਚ ਟਾਸ ਦੀ ਅਹਿਮ ਭੂਮਿਕਾ ਸੀ ਪਰ ਅਸੀਂ ਟਾਸ ਹਾਰ ਗਏ ਇਸ ਮੈਚ ਨੂੰ ਜਿੱਤਣ ਦਾ ਸਿਹਰਾ ਪੂਰੀ ਤਰ੍ਹਾਂ ਅਸਟਰੇਲੀਆ ਦੀ ਟੀਮ ਨੂੰ ਜਾਂਦਾ ਹੈ ਸਮਿੱਥ ਅਤੇ ਪੇਨ ਦਰਮਿਆਨ ਚੰਗੀ ਸਾਂਝੇਦਾਰੀ ਹੋਈ ਅਸੀਂ ਓਨਾ ਵਧੀਆ ਵਧੀਆ ਨਹੀਂ ਕਰ ਸਕੇ ਜਿਹੋ ਜਿਹਾ ਸਾਨੂੰ ਕਰਨਾ ਚਾਹੀਦਾ ਸੀ ਸਮਿੱਥ ਦੇ ਫਾਰਮ ‘ਚ ਰਹਿਣ ਸਮੇਂ ਉਨ੍ਹਾਂ ਨੂੰ ਗੇਂਦਬਾਜ਼ੀ ਕਰਨਾ ਅਸਾਨ ਨਹੀਂ ਹੈ ਉਨ੍ਹਾਂ ਨੇ ਕਿਹਾ ਕਿ ਪੈਟ ਕਮਿੰਸ ਨੇ ਸਹੀ ਜਗਾ ਗੇਂਦਬਾਜ਼ੀ ਕੀਤੀ ਸਾਡੀ ਟੀਮ ਲਈ ਇਹ ਇੱਕ ਚੰਗਾ ਸਬਕ ਹੈ। (Cricket News)
ਏਸ਼ੇਜ਼ ਜਿੱਤਣਾ ਸਾਡੇ ਲਈ ਵਿਸ਼ੇਸ਼ : ਸਮਿੱਥ
ਮੈਨਚੇਸਟਰ ਇੰਗਲੈਂਡ ਨੂੰ ਏਸ਼ੇਜ਼ ਟੈਸਟ ਦੇ ਚੌਥੇ ਮੁਕਾਬਲੇ ‘ਚ ਹਰਾ ਕੇ ਲੜੀ ‘ਚ ਜੇਤੂ ਵਾਧਾ ਹਾਸਲ ਕਰਨ ਤੋਂ ਬਾਅਦ ਅਸਟਰੇਲੀਆ ਦੇ ਬੱਲੇਬਾਜ਼ ਸਟੀਵਨ ਸਮਿੱਥ ਨੇ ਕਿਹਾ ਕਿ ਏਸ਼ੇਜ਼ ਜਿੱਤਣਾ ਟੀਮ ਲਈ ਵਿਸ਼ੇਸ਼ ਹੈ ਸਮਿੱਥ ਨੇ ਕਿਹਾ, ਏਸ਼ੇਜ਼ ‘ਤੇ ਕਬਜ਼ਾ ਕਾਇਮ ਰੱਖਣਾ ਸੁਖਦ ਅਨੁਭਵ ਹੈ ਇਹ ਜਿੱਤ ਟੀਮ ਲਈ ਖਾਸ ਹੈ ਮੈਂ ਕੁਝ ਸਮੇਂ ਤੋਂ ਇੱਥੇ ਖੇਡ ਰਿਹਾ ਹਾਂ ਅਤੇ ਚੀਜ਼ਾਂ ਸਾਡੇ ਅਨੁਕਲ ਨਹੀਂ ਸਨ 2013 ਅਤੇ 2015 ‘ਚ ਅਸੀਂ ਉਮੀਦ ਅਨੁਸਾਰ ਪ੍ਰਦਰਸ਼ਨ ਨਹੀਂ ਕੀਤਾ ਸੀ ਮੈਂ ਬਸ ਇੱਥੇ ਜ਼ਿਆਦਾ ਤੋਂ ਜ਼ਿਆਦਾ ਦੌੜਾਂ ਬਣਾਉਣਾ ਚਾਹੁੰਦਾ ਸੀ ਉਨ੍ਹਾਂ ਨੇ ਕਿਹਾ ਕਿ ਹਾਲੇ ਲੜੀ ਦਾ ਇੱਕ ਮੈਚ ਬਾਕੀ ਹੈ ਅਤੇ ਜਾਹਿਰ ਤੌਰ ‘ਤੇ ਅਸੀਂ  ਇਹ ਮੁਕਾਬਲਾ ਜਿੱਤਣਾ ਚਾਹੁੰਦੇ ਹਾਂ ਮੈਂ ਟੀਮ ਦੇ ਪ੍ਰਦਰਸ਼ਨ ਤੋਂ ਸੰਤੁਸ਼ਟ ਹਾਂ। (Cricket News)
ਭਾਰਤ ਦਾ 622 ਦਾ ਐਵਰੈਸਟ, ਸ੍ਰੀਲੰਕਾ ਨੂੰ ਦੋ ਝਟਕੇ
ਅਸ਼ਵਿਨ, ਜਡੇਜਾ ਤੇ ਰਿਧੀਮਾਨ ਸਾਹਾ ਦੇ ਅਰਧ ਸੈਂਕੜਿਆਂ ਨਾਲ ਬਣਿਆ ਵੱਡਾ ਸਕੋਰ
ਕੋਲੰਬੋ: ਚੇਤੇਸ਼ਵਰ ਪੁਜਾਰਾ (133) ਅਤੇ ਅਜਿੰਕਿਆ ਰਹਾਣੇ (132) ਦੇ ਜ਼ੋਰਦਾਰ ਸੈਂਕੜਿਆਂ ਤੋਂ ਬਾਅਦ ਰਵੀਚੰਦਰਨ ਅਸ਼ਵਿਨ (54), ਰਿਧੀਮਾਨ ਸਾਹਾ (67) ਅਤੇ ਰਵਿੰਦਰ ਜਡੇਜਾ (ਨਾਬਾਦ 70) ਦੇ ਅਰਧ ਸੈਂਕੜਿਆਂ ਦੇ ਦਮ ‘ਤੇ ਭਾਰਤ ਨੇ ਸ੍ਰੀਲੰਕਾ ਖਿਲਾਫ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ 9 ਵਿਕਟਾਂ ‘ਤੇ 622 ਦੌੜਾਂ ਦਾ ਵੱਡਾ ਸਕੋਰ ਬਣਾ ਕੇ ਆਪਣੀ ਪਹਿਲੀ ਪਾਰੀ ਐਲਾਨ ਕਰ ਦਿੱਤੀ
ਸ੍ਰੀਲੰਕਾ ਨੇ ਇਸ ਦੇ ਜਵਾਬ ‘ਚ ਦੂਜੇ ਦਿਨ ਦਾ ਖੇਡ ਸਮਾਪਤ ਹੋਣ ਤੱਕ ਦੋ ਵਿਕਟਾਂ ਗੁਆ ਕੇ 50 ਦੌੜਾਂ ਬਣਾ ਲਈਆਂ ਸ੍ਰੀਲੰਕਾ ਅਜੇ ਭਾਰਤ ਦੇ ਸਕੋਰ ਤੋਂ 572 ਦੌੜਾਂ ਪਿੱਛੇ ਹੈ ਸ੍ਰੀਲੰਕਾ ਦੀ ਪਾਰੀ ‘ਚ ਡਿੱਗੇ ਦੋਵੇਂ ਆਫ ਸਪਿੱਨਰ ਰਵੀਚੰਦਰਨ ਅਸ਼ਵਿਨ ਨੇ ਝਟਕੇ ਅਸ਼ਵਿਨ ਨੇ ਸ੍ਰੀਲੰਕਾਈ ਪਾਰੀ ਦਾ ਦੂਜਾ ਓਵਰ ਸੁੱਟਿਆ ਅਤੇ ਮੁਹੰਮਦ ਸ਼ਮੀ ਨਾਲ ਗੇਂਦਬਾਜੀ ਦੀ ਸ਼ੁਰੂਆਤ ਕੀਤੀ ਅਸ਼ਵਿਨ ਨੇ ਉਪੁਲ ਤਰੰਗਾ (00) ਨੂੰ ਦੂਜੇ ਹੀ ਓਵਰ ‘ਚ ਲੋਕੇਸ਼ ਰਾਹੁਲ ਦੇ ਹੱਥੋਂ ਕੈਚ ਕਰਵਾਇਆ ਅਤੇ ਫਿਰ ਦੂਜੇ ਓਪਨਰ ਦਿਮੁਥ ਕਰੁਣਾਰਤਨੇ (25) ਨੂੰ ਅਜਿੰਕਿਆ ਰਹਾਣੇ ਦੇ ਹੱਥੋਂ ਕੈਚ ਕਰਵਾ ਦਿੱਤਾ
ਅਸ਼ਵਿਨ ਨੇ 38 ਦੌੜਾਂ ‘ਤੇ ਦੋ ਵਿਕਟਾਂ ਲਈਆਂ ਸਟੰਪਸ ਦੇ ਸਮੇਂ ਕੁਸ਼ਲ ਮੈਂਡਿਸ 16 ਅਤੇ ਕਪਤਾਨ ਦਿਨੇਸ਼ ਚਾਂਡੀਮਲ ਅੱਠ ਦੌੜਾਂ ਬਣਾ ਕੇ ਕ੍ਰੀਜ਼ ‘ਤੇ ਸਨ ਇਸ ਤੋਂ ਪਹਿਲਾਂ ਭਾਰਤ ਨੇ ਇਸ ਤਰ੍ਹਾ ਲਗਾਤਾਰ ਦੂਜੇ ਟੈਸਟ ‘ਚ 600 ਦਾ ਸਕੋਰ ਬਣਾਇਆ ਭਾਰਤ ਨੇ ਗਾਲੇ ਟੇਸਟ ਦੀ ਪਹਿਲੀ ਪਾਰੀ ‘ਚ 600 ਦੌੜਾਂ ਬਣਾਂਈਆਂ ਸਨ ਅਤੇ ਇੱਥੇ ਉਸ ਨੇ 622 ਦੇ ਅੰਕੜੇ ‘ਤੇ ਆਪਣੀ ਪਾਰੀ ਐਲਾਨ ਕਰ ਦਿੱਤੀ ਭਾਰਤ ਦਾ ਸ੍ਰੀਲੰਕਾ ਦੀ ਜ਼ਮੀਨ ‘ਤੇ ਇਹ ਦੂਜਾ ਸਭ ਤੋਂ ਵੱਡਾ ਸਕੋਰ ਹੈ ਭਾਰਤ ਨੇ ਜੁਲਾਈ 2010 ‘ਚ ਕੋਲੰਬੋ ‘ਚ ਹੀ ਸ੍ਰੀਲੰਕਾ ਖਿਲਾਫ 707 ਦੌੜਾਂ ਦਾ ਸਕੋਰ ਬਣਾਇਆ ਸੀ
ਟੀਮ ਇੰਡੀਆ ਦਾ ਸ੍ਰੀਲੰਕਾ ਦੀ ਜ਼ਮੀਨ ਤੇ ਇਹ ਦੂਜਾ ਸਭ ਤੋਂ ਵੱਡਾ ਸਕੋਰ
ਵਿਸ਼ਵ ਦੀ ਨੰਬਰ ਇੱਕ ਟੀਮ ਭਾਰਤ ਦੇ ਲਗਭਗ ਸਾਰੇ ਬੱਲੇਬਾਜ਼ਾਂ ਨੇ ਦੌੜਾਂ ਦੀ ਵਹਿੰਦੀ ਗੰਗਾ ‘ਚ ਹੱਥ ਧੋਂਦਿਆਂ ਦੌੜਾਂ ਬਣਾਈਆਂ ਟੀਮ ਦੇ ਚੋਟੀ 10 ਬੱਲੇਬਾਜ਼ਾਂ ਦੇ ਸਕੋਰ ਨੂੰ ਵੇਖਿਆ ਜਾਵੇ ਤਾਂ ਉਸ ‘ਚ ਸਭ ਤੋਂ ਘੱਟ ਸਕੋਰ ਕਪਤਾਨ ਵਿਰਾਟ ਕੋਹਲੀ ਦਾ 13 ਦੌੜਾਂ ਰਿਹਾ ਕੱਲ੍ਹ ਦੇ ਨਾਬਾਦ ਬੱਲੇਬਾਜ਼ ਪੁਜਾਰਾ 133 ਅਤੇ ਰਹਾਣੇ 132 ਦੌੜਾਂ ਬਣਾ ਕੇ ਆਊਟ ਹੋਏ ਅਸ਼ਵਿਨ ਨੇ 54, ਸਾਹਾ ਨੇ 67, ਹਾਰਦਿਕ ਪਾਂਡਿਆ ਨੇ 20, ਜਡੇਜਾ ਨੇ ਨਾਬਾਦ 70 ਅਤੇ ਮੁਹੰਮਦ ਸ਼ਮੀ ਨੇ 19 ਦੌੜਾਂ ਬਣਾਈਆਂ ਉਮੇਸ਼ ਯਾਦਵ ਅੱਠ ਦੌੜਾਂ ‘ਤੇ ਨਾਬਾਦ ਰਹੇ
ਸ੍ਰੀਲੰਕਾ ਲਈ ਸਭ ਤੋਂ ਸਫਲ ਗੇਂਦਬਾਜ਼ ਖੱਬੇ ਹੱਥ ਦੇ ਸਪਿੱਨਰ ਰੰਗਨਾ ਹੈਰਾਥ ਰਹੇ ਜਿਨ੍ਹਾਂ ਨੇ 42 ਓਵਰਾਂ ਦੀ ਗੇਂਦਬਾਜੀ ‘ਚ 154 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ ਮਲਿੰਡਾ ਪੁਸ਼ਪਕੁਮਾਰਾ ਨੇ 38.2 ਓਵਰਾਂ ‘ਚ 156 ਦੌੜਾਂ ‘ਤੇ ਦੋ ਵਿਕਟਾਂ ਲਈਆਂ ਭਾਰਤ ਨੇ ਸਵੇਰੇ ਕੱਲ੍ਹ ਦੇ ਤਿੰਨ ਵਿਕਟਾਂ ‘ਤੇ 344 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ
ਪੁਜਾਰਾ ਨੇ 128 ਅਤੇ ਰਹਾਣੇ ਨੇ 103 ਦੌੜਾਂ ਨਾਲ ਆਪਣੀ ਪਾਰੀ ਨੂੰ ਅੱਗੇ ਵਧਾਇਆ ਭਾਰਤ ਨੇ ਲੰਚ ਤੱਕ ਆਪਣਾ ਸਕੋਰ ਪੰਜ ਵਿਕਟਾਂ ‘ਤੇ 442 ਦੌੜਾਂ ਅਤੇ ਚਾਹ ਸਮੇਂ ਤੱਕ ਸੱਤ ਵਿਕਟਾਂ ‘ਤੇ 553 ਦੌੜਾਂ ਤੱਕ ਪਹੁੰਚਾਇਆ ਇਸ ਤੋਂ ਬਾਅਦ ਭਾਰਤ ਨੇ 622 ਦੌੜਾਂ ‘ਤੇ ਆਪਣੀ ਪਾਰੀ ਐਲਾਨ ਦਿੱਤੀ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਅਤੇ ਬੰਗਲਾਦੇਸ਼ ਟੈਸਟ ਮੈਚ : ਅਸ਼ਵਿਨ-ਪੁਜਾਰਾ ਦਾ ਦਮ, ਭਾਰਤ ਜਿੱਤ ਤੋਂ 7 ਕਦਮ ਦੂਰ
Test Match : ਭਾਰਤ ਨੇ ਬੰਗਲਾਦੇਸ਼ ਨੂੰ ਪਹਿਲੀ ਪਾਰੀ ‘ਚ 388 ਦੌੜਾਂ ‘ਤੇ ਸਮੇਟਣ ਦੇ ਬਾਵਜੂਦ ਫਾਲੋਆਨ ਨਹੀਂ ਕਰਵਾਇਆ
(ਏਜੰਸੀ)  ਹੈਦਰਾਬਾਦ। ਆਫ ਸਪਿੱਨਰ ਰਵੀਚੰਦਰਨ ਅਸ਼ਵਿਨ ਦੀਆਂ ਸਭ ਤੋਂ ਤੇਜ਼ 250 ਵਿਕਟਾਂ ਦੇ ਵਿਸ਼ਵ ਰਿਕਾਰਡ ਅਤੇ ਸ੍ਰੀਮਾਨ ਭਰੋਸੇਮੰਦ ਚੇਤੇਸ਼ਵਰ ਪੁਜਾਰਾ ਦੀਆਂ ਨਾਬਾਦ 54 ਦੌੜਾਂ ਦੇ ਦਮ ‘ਤੇ ਭਾਰਤ ਇੱਕਮਾਤਰ ਟੈਸਟ ‘ਚ ਬੰਗਲਾਦੇਸ਼ ਖਿਲਾਫ਼ ਅੱਜ ਚੌਥੇ ਦਿਨ ਜਿੱਤ ਦੀ ਦਹਿਲੀਜ਼ ‘ਤੇ ਪਹੁੰਚ ਗਿਆ ਭਾਰਤ ਨੇ ਬੰਗਲਾਦੇਸ਼ ਨੂੰ ਪਹਿਲੀ ਪਾਰੀ ‘ਚ 388 ਦੌੜਾਂ ‘ਤੇ ਸਮੇਟਣ ਦੇ ਬਾਵਜੂਦ ਫਾਲੋਆਨ ਨਹੀਂ ਕਰਵਾਇਆ ਅਤੇ (Test Match) ਆਪਣੀ ਦੂਜੀ ਪਾਰੀ ‘ਚ ਖੇਡਣ ਦਾ ਫ਼ੈਸਲਾ ਕੀਤਾ ਭਾਰਤ ਨੇ ਆਪਣੀ ਦੂਜੀ ਪਾਰੀ 29 ਓਵਰਾਂ ‘ਚ 4 ਵਿਕਟਾਂ ‘ਤੇ 159 ਦੌੜਾਂ ਬਣਾ ਕੇ ਐਲਾਨ ਕਰ ਦਿੱਤੀ ਭਾਰਤ ਨੂੰ ਪਹਿਲੀ ਪਾਰੀ ‘ਚ 299 ਦੌੜਾਂ ਦਾ ਵਿਸ਼ਾਲ ਵਾਧਾ ਮਿਲਿਆ ਸੀ ਭਾਰਤ ਨੇ ਇਸ ਤਰ੍ਹਾਂ ਬੰਗਲਾਦੇਸ਼ ਸਾਹਮਣੇ ਜਿੱਤ ਲਈ 459 ਦੌੜਾਂ ਦਾ ਮੁਸ਼ਕਲ ਟੀਚਾ ਰੱਖਿਆ ਭਾਰਤ ਨੇ ਚੌਥੇ ਦਿਨ ਦੀ ਖੇਡ ਸਮਾਪਤੀ ਤੱਕ ਬੰਗਲਾਦੇਸ਼ ਦੇ ਤਿੰਨ ਬੱਲੇਬਾਜ਼ਾਂ ਨੂੰ 103 ਦੌੜਾਂ ਦੇ ਸਕੋਰ ਤੱਕ ਪਵੇਲੀਅਨ ਦੀ ਰਾਹ ਵਿਖਾ ਦਿੱਤੀ।
ਬੰਗਲਾਦੇਸ਼ ਨੂੰ ਹਾਰ ਤੋਂ ਬਚਣ ਲਈ 356 ਦੌੜਾਂ ਹੋਰ ਬਣਾਉਣੀਆਂ ਹਨ
ਅਸ਼ਵਿਨ ਨੇ ਇਨ੍ਹਾਂ ਤਿੰਨਾਂ ‘ਚੋਂ ਦੋ ਵਿਕਟਾਂ ਲਈਆਂ ਜਦੋਂਕਿ ਇੱਕ ਵਿਕਟ ਲੈਫਟ ਆਰਮ ਸਪਿੱਨਰ ਰਵਿੰਦਰ ਜਡੇਜਾ ਦੇ ਹਿੱਸੇ ‘ਚ ਆਈ ਅਸ਼ਵਿਨ ਨੇ ਤਮੀਮ ਇਕਬਾਲ (03) ਅਤੇ ਮੋਮੀਨੁਲ ਹੱਕ (27) ਨੂੰ ਆਊਟ ਕੀਤਾ ਜਡੇਜਾ ਨੇ ਸੌਮਿਆ ਸਰਕਾਰ (42) ਦੀ ਵਿਕਟ ਹਾਸਲ ਕੀਤੀ ਅਸ਼ਵਿਨ ਨੇ ਸਵੇਰੇ ਬੰਗਲਾਦੇਸ਼ ਦੀ ਪਾਰੀ ‘ਚ ਮੁਸਫਿਕੁਰ ਰਹੀਮ (127) ਨੂੰ ਆਊਟ ਕਰਕੇ ਆਪਣੀ 250ਵੀਂ ਵਿਕਟ ਹਾਸਲ ਕੀਤੀ ਅਤੇ ਸਭ ਤੋਂ ਤੇਜ਼ 250 ਵਿਕਟਾਂ ਪੂਰੀਆਂ ਕਰਨ ਦਾ ਨਵਾਂ ਰਿਕਾਰਡ ਬਣਾਇਆ ਬੰਗਲਾਦੇਸ਼ ਨੂੰ ਹਾਰ ਤੋਂ ਬਚਣ ਲਈ 356 ਦੌੜਾਂ ਹੋਰ ਬਣਾਉਣੀਆਂ ਹਨ ਜਦੋਂਕਿ ਉਸਦੀਆਂ 7 ਵਿਕਟਾਂ ਬਾਕੀ ਹਨ ਸਟੰਪ ਸਮੇਂ ਮਹਿਮਦੁੱਲਾ 9 ਅਤੇ ਸਾਕਿਬ ਅਲ ਹਸਨ 21 ਦੌੜਾਂ ਬਣਾ ਕੇ ਕ੍ਰੀਜ ‘ਤੇ ਸਨ ਭਾਰਤ ਨੇ ਬੰਗਲਾਦੇਸ਼ ਨੂੰ 388 ਦੌੜਾਂ ‘ਤੇ ਸਮੇਟਣ ਦੇ ਬਾਵਜੂਦ ਫਾਲੋਆਨ ਨਹੀਂ ਕਰਵਾਇਆ ਅਤੇ ਆਪਣੀ ਦੂਜੀ ਪਾਰੀ ‘ਚ ਖੇਡਣ ਦਾ ਫ਼ੈਸਲਾ ਕੀਤਾ।
ਭਾਰਤ ਨੇ ਆਪਣੀ ਦੂਜੀ ਪਾਰੀ 29 ਓਵਰਾਂ ‘ਚ 4 ਵਿਕਟਾਂ ‘ਤੇ 159 ਦੌੜਾਂ ਬਣਾ ਕੇ ਐਲਾਨ ਕੀਤੀ ਹਾਲਾਂਕਿ ਦੂਜੀ ਪਾਰੀ ‘ਚ ਭਾਰਤ ਨੂੰ ਸ਼ੁਰੂਆਤ ‘ਚ ਹੀ ਦੋ ਝਟਕੇ ਲੱਗੇ ਜਦੋਂ ਤਸਕੀਨ ਅਹਿਮਦ ਨੇ ਓਪਨਰ ਮੁਰਲੀ ਵਿਜੈ (7) ਅਤੇ ਲੋਕੇਸ਼ ਰਾਹੁਲ (10) ਨੂੰ ਵਿਕਟਕੀਪਰ ਮੁਸਫਿਕੁਰ ਰਹੀਮ ਹੱਥੋਂ ਕੈਚ ਕਰਵਾਇਆ ਵਿਜੈ ਨੇ ਪਹਿਲੀ ਪਾਰੀ ‘ਚ 108 ਦੌੜਾਂ ਬਣਾਈਆਂ ਸਨ ਜਦੋਂਕਿ ਰਾਹੁਲ ਨੇ ਦੋ ਦੌੜਾਂ ਬਣਾਈਆਂ ਸਨ ਰਾਹੁਲ ਇਸ ਤਰ੍ਹਾਂ ਲਗਾਤਾਰ ਦੂਜੀ ਪਾਰੀ ‘ਚ ਸਸਤੇ ‘ਚ ਆਊਟ ਹੋਏ ਚੇਤੇਸ਼ਵਰ ਪੁਜਾਰਾ (ਨਾਬਾਦ 54) ਅਤੇ ਪਹਿਲੀ ਪਾਰੀ ‘ਚ ਦੂਹਰਾ ਸੈਂਕੜਾ ਬਣਾਉਣ ਵਾਲੇ ਕਪਤਾਨ ਵਿਰਾਟ ਕੋਹਲੀ (38) ਨੇ ਤੀਜੀ ਵਿਕਟ ਲਈ 67 ਦੌੜਾਂ ਦੀ ਸਾਂਝੇਦਾਰੀ ਕੀਤੀ ਲੈਫਟ ਆਰਮ ਸਪਿੱਨਰ ਸਾਕਿਬ ਅਲ ਹਸਨ ਨੇ ਵਿਰਾਟ ਨੂੰ ਮਹਿਮਦੁੱਲਾ ਹੱਥੋਂ ਕੈਚ ਕਰਵਾ ਕੇ ਭਾਰਤ ਨੂੰ ਤੀਜਾ ਝਟਕਾ ਦਿੱਤਾ।
ਮੁਸਫਿਕੁਰ ਰਹੀਮ ਨੇ 81 ਅਤੇ ਮੇਹਦੀ ਹਸਨ ਮਿਰਾਜ ਨੇ 51 ਦੌੜਾਂ ਤੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ Test Match
ਰਵਿੰਦਰ ਜਡੇਜਾ ਨੇ ਨਾਬਾਦ 16 ਦੌੜਾਂ ‘ਚ 1 ਚੌਕਾ ਅਤੇ 1 ਛੱਕਾ ਲਾਇਆ ਪਹਿਲੀ ਪਾਰੀ ‘ਚ 83 ਦੌੜਾਂ ਬਣਾਉਣ ਵਾਲੇ ਪੁਜਾਰਾ ਨਾਬਾਦ 54 ਦੌੜਾਂ ਬਣਾ ਕੇ ਪਵੇਲੀਅਨ ਪਰਤੇ ਪੁਜਾਰਾ ਦਾ ਇਹ 13ਵਾਂ ਅਰਧ ਸੈਂਕੜਾ ਸੀ ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ 6 ਵਿਕਟਾਂ ‘ਤੇ 322 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਅਤੇ ਉਸਦੀ ਪਹਿਲੀ ਪਾਰੀ 388 ਦੌੜਾਂ ‘ਤੇ ਸਮਾਪਤ ਹੋਈ ਮੁਸਫਿਕੁਰ ਰਹੀਮ ਨੇ 81 ਅਤੇ ਮੇਹਦੀ ਹਸਨ ਮਿਰਾਜ ਨੇ 51 ਦੌੜਾਂ ਤੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ ਮਿਰਾਜ ਆਪਣੇ ਸਕੋਰ ‘ਚ ਕੋਈ ਵਾਧਾ ਕੀਤੇ ਬਿਨਾ ਭੁਵਨੇਸ਼ਵਰ ਦੀ ਗੇਂਦ ‘ਤੇ ਬੋਲਡ ਹੋ ਗਏ।
ਤੈਜੁਲ ਇਸਲਾਮ 10 ਦੌੜਾਂ ਬਣਾਉਣ ਤੋਂ ਬਾਅਦ ਉਮੇਸ਼ ਯਾਦਵ ਦੀ ਗੇਂਦ ‘ਤੇ ਵਿਕਟਕੀਪਰ ਰਿਧੀਮਾਨ ਸ਼ਾਹਾ ਨੂੰ ਕੈਚ ਫੜਾ ਬੈਠੇ ਮੁਸਫਿਕੁਰ ਨੇ ਦੂਜੇ ਪਾਸੇ ਜੰਮ ਕੇ ਖੇਡਦਿਆਂ ਆਪਣਾ ਪੰਜਵਾਂ ਸੈਂਕੜਾ ਪੂਰਾ ਕੀਤਾ ਅਤੇ ਇਸਦੇ ਨਾਲ ਹੀ ਉਨ੍ਹਾਂ ਨੇ ਟੈਸਟ ਕ੍ਰਿਕਟ ‘ਚ 3000 ਦੌੜਾਂ ਵੀ ਪੂਰੀਆਂ ਕੀਤੀਆਂ ਉਨ੍ਹਾਂ ਨੇ ਆਪਣੇ 52ਵੇਂ ਟੈਸਟ ‘ਚ ਇਹ ਉਪਲੱਬਧੀ ਹਾਸਲ ਕੀਤੀ ਜਡੇਜਾ ਨੇ ਤਸਕੀਨ (08) ਨੂੰ ਆਊਟ ਕੀਤਾ ਜਦੋਂਕਿ ਆਫ ਸਪਿੱਨਰ ਰਵੀਚੰਦਰਨ ਅਸ਼ਵਿਨ ਨੇ ਮੁਸਫਿਕੁਰ (127) ਨੂੰ ਆਊਟ ਕਰਕੇ ਬੰਗਲਾਦੇਸ਼ ਦੀ ਪਾਰੀ 388 ਦੌੜਾਂ ‘ਤੇ ਸਮੇਟ ਦਿੱਤੀ ਅਸ਼ਵਿਨ ਦੀ ਇਹ 250ਵੀਂ ਵਿਕਟ ਸੀ ਅਤੇ ਉਨ੍ਹਾਂ ਨੇ ਸਭ ਤੋਂ ਤੇਜ਼ 250 ਵਿਕਟਾਂ ਹਾਸਲ ਕਰਨ ‘ਚ ਅਸਟਰੇਲੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਡੇਨਿਸ ਲਿਲੀ ਦਾ ਰਿਕਾਰਡ ਤੋੜਿਆ ਮੁਸ਼ਫਿਕੁਰ ਦੀ ਪਾਰੀ ਨੇ ਹੀ ਬੰਗਲਾਦੇਸ਼ ਦੇ ਸਕੋਰ ਨੂੰ ਕੁਝ ਸਨਮਾਨ ਦਿੱਤਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ