Rana Gurjeet Singh - Sach Kahoon Punjabi

ਸਿੱਧੂ ਭਾਜਪਾ ਦਾ ਆਦਮੀ, ਪੰਜਾਬ ’ਚ ਕਾਂਗਰਸ ਨੂੰ ਸਿੱਧੂ ਨੇ ਬਰਬਾਦ ਕੀਤਾ : ਰਾਣਾ ਗੁਰਜੀਤ ਸਿੰਘ
ਸਿੱਧੂ ਦੀ ਬਦੌਲਤ ਕਾਂਗਰਸ ਪੰਜਾਬ ’ਚ ਚੋਣਾਂ ਹਾਰੀ (Rana Gurjeet Singh)

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ‘ਚ ਕਾਂਗਰਸ ਪਾਰਟੀ ਲਈ ਹਮਸ਼ਾ ਸਿਰਦਰਦ ਬਣੇ ਰਹੇ ਸਿੱਧੂ ਖਿਲਾਫ ਹੁਣ ਆਪਣੀ ਹੀ ਪਾਰਟੀ ਦੇ ਆਗੂ ਸਿੱਧੂ ਖਿਲਾਫ ਨਿੱਤਰ ਆਏ ਹਨ। ਸਾਬਕਾ ਮੰਤਰੀ ਰਾਣਾ ਗੁਰਜੀਤ (Rana Gurjeet Singh) ਨੇ ਨਵਜੋਤ ਸਿੱਧੂ ‘ਤੇ ਵੱਡਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਸ਼ੱਕ ਹੈ ਕਿ ਨਵਜੋਤ ਸਿੱਧੂ ਭਾਜਪਾ ਦਾ ਬੰਦਾ ਹੈ। ਜਿਸ ਨੇ ਕਾਂਗਰਸ ਪਾਰਟੀ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ। ਸਿੱਧੂ ਦੀ ਬਦੌਲਤ ਕਾਂਗਰਸ ਪੰਜਾਬ ’ਚ ਚੋਣਾਂ ਹਾਰ ਗਈ।

ਰਾਣਾ ਗੁਰਜੀਤ ਸਿੰਘ ਇੱਥੇ ਵੀ ਨਹੀਂ ਰੁੱਕੇ ਉਨਾਂ ਕਿਹਾ ਕਿ ਮੈਨੂੰ ਸ਼ੱਕ ਹੈ ਕਿ ਸਿੱਧੂ ਬਾਅਦ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਨੇ ਜੋ ਕਰਨਾ ਸੀ ਉਹ ਕਰ ਦਿੱਤਾ ਹੈ। ਰਾਣਾ ਗੁਰਜੀਤ ਸਿੱਧੂ ’ਤੇ ਖੂਭ ਭੜਾਸ ਕੱਢਦਿਆਂ ਕਿਹਾ ਕਿ ਸਿੱਧੂ ਦੀ ਜ਼ੁਬਾਨ AK47 ਵਾਂਗ ਚਲਦੀ ਸੀ। ਉਹ ਇਹ ਵੀ ਨਹੀਂ ਜਾਣਦੇ ਸਨ ਕਿ ਮੈਂ ਕਿਸ ਬਾਰੇ ਗੱਲ ਕਰ ਰਿਹਾ ਹਾਂ। ਬਾਅਦ ਵਿੱਚ ਉਹ ਠੋਕੋ ਤਾਲੀ ਕਹਿ ਦਿੰਦੇ ਸਨ। ਸਾਬਕਾ ਮੰਤਰੀ ਰਾਣਾ ਗੁਰਜੀਤ ਨੇ ਕਿਹਾ ਕਿ ਸਿੱਧੂ ਕਾਤਲ ਸਾਬਤ ਹੋਇਆ ਹੈ।

ਰਾਣਾ ਗੁਰਜੀਤ ਨੇ ਕਿਹਾ ਕਿ ਮੈਂ ਪਹਿਲਾ ਪ੍ਰਧਾਨ ਵੇਖਿਆ ਹੈ ਜਿਸ ਨੇ ਪਾਰਟੀ ਲਈ ਪ੍ਰਚਾਰ ਨਹੀਂ ਕੀਤਾ। ਸਿੱਧੂ ਚਰਨਜੀਤ ਚੰਨੀ ਖਿਲਾਫ ਬੋਲਦਾ ਰਿਹਾ। ਸਿੱਧੂ ਉਹ ਇਨਸਾਨ ਸੀ ਜਿਨ੍ਹਾਂ ਨੇ ਰਾਜੇ-ਰਾਣੇ ਸਾਫ ਕਰਨੇ ਸਨ। ਪਰ ਜਿਨ੍ਹਾਂ ਨੂੰ ਸਿੱਧੂ ਹਰਾਉਣਾ ਚਾਹੁੰਦੇ ਸਨ ਉਹ ਸਭ ਜਿੱਤ ਗਏ।

ਸਿੱਧੂ ਜਿੱਥੇ ਵੀ ਜਵਾਂਗਾ ਉੱਥੇ ਤਬਾਹੀ ਹੋਵੇਗੀ : ਮਨਜਿੰਦਰ ਸਿਰਸਾ

ਸਾਬਕਾ ਮੰਤਰੀ ਰਾਣਾ ਗੁਰਜੀਤ ਦੇ ਦੋਸ਼ਾਂ ‘ਤੇ ਮਨਜਿੰਦਰ ਸਿਰਸਾ ਪਲਟਵਾਰ ਕਰਦਿਆਂ ਕਿਹਾ ਸਿੱਧੂ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ। ਸਿੱਧੂ ਨੂੰ ਹੰਕਾਰੀ ਨਹੀਂ ਹੋਣਾ ਚਾਹੀਦਾ। ਕਿਸੇ ਨਾਲ ਵੀ ਰੁੱਖਾ ਨਹੀਂ ਹੋਣਾ ਚਾਹੀਦਾ। ਸਿੱਧੂ ਜਿੱਥੇ ਵੀ ਜਾਵੇਗਾ, ਉੱਥੇ ਤਬਾਹੀ ਹੋਵੇਗੀ। ਕਾਂਗਰਸ ਨੂੰ ਤਬਾਹ ਕਰਨ ਲਈ ਸਿੱਧੂ ਹੀ ਕਾਫੀ ਹੈ। ਅਸੀਂ ਉਸ ਨੂੰ ਭਾਜਪਾ ਵਿੱਚ ਕਿਉਂ ਲਿਆਵਾਂਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

‘ਬਦਜ਼ੁਬਾਨ ਸਿੱਧੂ’ ਰਹੇ ਆਪਣੀ ਹੱਦ ’ਚ, ਭਾੜੇ ਦਾ ਟੱਟੂ ਐ ਸਿੱਧੂ, ਮੁੱਖ ਮੰਤਰੀ ਬਣਨ ਦਾ ਵੀ ਲਾਲਚੀ
ਟੈਕਨੀਕਲ ਸਿੱਖਿਆ ਵਿਭਾਗ ਦੇ ਮੰਤਰੀ ਰਾਣਾ ਗੁਰਜੀਤ ਦਾ ਕਾਂਗਰਸ ਪ੍ਰਧਾਨ ’ਤੇ ਹਮਲਾ

ਮੈਂ ਜਨਮ ਤੋਂ ਕਾਂਗਰਸੀ, ਸਿੱਧੂ ਸਿਰਫ਼ ਮੁੱਖ ਮੰਤਰੀ ਦੀ ਲਾਲਚ ’ਚ ਹੋਇਆ ਕਾਂਗਰਸ ਸ਼ਾਮਲ : ਰਾਣਾ ਗੁਰਜੀਤ ਸਿੰਘ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਆਪਣੀ ਜ਼ੁਬਾਨ ’ਤੇ ਕਾਬੂ ਰੱਖਦੇ ਹੋਏ ਬਦਜ਼ੁਬਾਨੀ ਨਾ ਕਰੇ। ਸਿਰਫ਼ ਮੁੱਖ ਮੰਤਰੀ ਦੀ ਲਾਲਚ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਇਆ ਸਿੱਧੂ ਸਾਨੂੰ ਕਾਂਗਰਸ ਪ੍ਰਤੀ ਵਫ਼ਾਦਾਰੀ ਦਾ ਪਾਠ ਸਿਖਾਏਗਾ। ਅਸੀਂ ਤਾਂ ਜਨਮ ਤੋਂ ਹੀ ਕਾਂਗਰਸੀ ਹਾਂ, ਜਦੋਂ ਕਿ ਨਵਜੋਤ ਸਿੱਧੂ ਭਾੜੇ ਦਾ ਟੱਟੂ ਹੈ, ਜਿਸਦਾ ਕੋਈ ਜ਼ਮੀਰ ਤੱਕ ਨਹੀਂ ਹੈ। ਉਹ ਕੁਝ ਮਰਜ਼ੀ ਕਰੇ ਪਰ ਆਪਣੀ ਜੁਬਾਨ ’ਤੇ ਕਾਬੂ ਰੱਖੇ ਕਿ ਰਾਣਾ ਨੂੰ ਕਾਂਗਰਸ ਵਿੱਚ ਰਹਿਣ ਨਹੀਂ ਦੇਣਾ ਹੈ। ਇਹ ਕੌਣ ਹੁੰਦਾ ਐ ਸਾਨੂੰ ਕਾਂਗਰਸ ਵਿੱਚ ਰੱਖਣ ਜਾਂ ਫਿਰ ਕਾਂਗਰਸ ਤੋਂ ਬਾਹਰ ਕਰਨ ਵਾਲਾ। ਇਹ ਤਿੱਖਾ ਹਮਲਾ ਪੰਜਾਬ ਦੇ ਟੈਕਨੀਕਲ ਸਿੱਖਿਆ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਨਵਜੋਤ ਸਿੱਧੂ ’ਤੇ ਕੀਤਾ ਹੈ।

ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਨਵਜੋਤ ਸਿੱਧੂ ਕਾਂਗਰਸ ਪ੍ਰਧਾਨ ਦੇ ਤੌਰ ’ਤੇ ਪਾਰਟੀ ਨੂੰ ਇੱਕਜੁਟ ਕਰਨ ਦੀ ਥਾਂ ’ਤੇ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨੂੰ ਕਿ ਬਰਦਾਸ਼ਤ ਨਹੀਂ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਪ੍ਰਤੀ ਵਫ਼ਾਦਾਰ ਹੋਣ ਸਬੰਧੀ ਉਨ੍ਹਾਂ ’ਤੇ ਸੁਆਲ ਚੁੱਕਣ ਵਾਲੇ ਨਵਜੋਤ ਸਿੱਧੂ ਕੋਈ ਨਹੀਂ ਹੁੰਦੇ । ਉਹ ਪਹਿਲਾਂ ਆਪਣੀ ਵਫ਼ਾਦਾਰੀ ਸਾਬਤ ਕਰਨ, ਕਿਉਂਕਿ ਉਹ ਹੀ ਪਾਰਟੀਆਂ ਨੂੰ ਬਦਲਦੇ ਹੋਏ ਸਿਰਫ਼ ਆਪਣੀ ਲਾਲਚ ਲਈ ਇੱਧਰ ਓਧਰ ਜਾ ਰਹੇ ਹਨ। ਉਹ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ, ਇਸੇ ਲਾਲਚ ਕਰਕੇ ਹੀ ਉਹ ਕਾਂਗਰਸ ਵਿੱਚ ਆਏ ਹਨ।

ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਨਵਜੋਤ ਸਿੱਧੂ ਆਪਣੀ ਭਾਸ਼ਾ ’ਤੇ ਕੰਟਰੋਲ ਰੱਖਣ, ਕਿਉਂਕਿ ਉਹ ਇੱਕ ਸੱਚੇ ਕਾਂਗਰਸੀ ਲੀਡਰ ਬਾਰੇ ਗੱਲ ਕਰ ਰਹੇ ਹਨ। ਰਾਣਾ ਗੁਰਜੀਤ ਸਿੰਘ ਨੇ ਨਵਜੋਤ ਸਿੱਧੂ ਬਾਰੇ ਆਪਣੇ ਬਿਆਨ ਵਿੱਚ ਕਈ ਵਾਰ ਭਾੜੇ ਦੇ ਟੱਟੂ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਸਿਰਫ਼ 5 ਸਾਲ ਪਹਿਲਾਂ ਹੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਵਾਲਾ ਭਾੜੇ ਦਾ ਟੱਟੂ ਹੁਣ ਉਨ੍ਹਾਂ ਨੂੰ ਗਿਆਨ ਦੇਣ ਦੀ ਗੱਲ ਰਿਹਾ ਹੈ ਕਿ ਕਾਂਗਰਸ ਦੇ ਪ੍ਰਤੀ ਵਫ਼ਾਦਾਰੀ ਕੀ ਹੁੰਦੀ ਹੈ ? ਉਹ ਤਾਂ ਜਨਮ ਤੋਂ ਹੀ ਕਾਂਗਰਸ ਵਿੱਚ ਹਨ ਅਤੇ ਪਾਰਟੀ ਵਿੱਚ ਹੀ ਰਹਿਣਗੇ ਪਰ ਇਸ ਭਾੜੇ ਦੇ ਟੱਟੂ ਦਾ ਕੋਈ ਭਰੋਸਾ ਨਹੀਂ ਹੈ, ਕਿਉਂਕਿ ਇਹ ਇੱਕ ਨੰਬਰ ਦਾ ਲਾਲਚੀ ਇਨਸਾਨ ਹੈ।

ਰਾਣਾ ਗੁਰਜੀਤ ਸਿੰਘ ਨੇ ਕਾਂਗਰਸ ਹਾਈ ਕਮਾਨ ਨੂੰ ਵੀ ਸਲਾਹ ਦਿੱਤੀ ਹੈ ਕਿ ਨਵਜੋਤ ਸਿੱਧੂ ਦੇ ਵਿਹਾਰ ’ਤੇ ਨਜ਼ਰ ਰੱਖਣੀ ਚਾਹੀਦੀ ਹੈ, ਕਿਉਂਕਿ ਇਸ ਦਾ ਕੋਈ ਭਰੋਸਾ ਨਹੀਂ ਹੈ ਕਿ ਇਹ ਵਿਧਾਨ ਸਭਾ ਚੋਣਾਂ ਤੱਕ ਕਾਂਗਰਸ ਪਾਰਟੀ ਵਿੱਚ ਰਹੇਗਾ ਜਾਂ ਫਿਰ ਇਸ ਤੋਂ ਪਹਿਲਾਂ ਹੀ ਛੱਡ ਕੇ ਭੱਜ ਜਾਵੇਗਾ।

ਸਿਆਸੀ ਆਕਾਵਾਂ ਦੇ ਇਸ਼ਾਰੇ ’ਤੇ ਕਾਂਗਰਸ ਨੂੰ ਖ਼ਤਮ ਕਰਨਾ ਚਾਹੁੰਦੇ ਸਿੱਧੂ

ਰਾਣਾ ਗੁਰਜੀਤ ਸਿੰਘ ਨੇ ਦੋਸ਼ ਲਗਾਇਆ ਕਿ ਨਵਜੋਤ ਸਿੱਧੂ ਇੱਕ ਗੁਪਤ ਏਜੰਡੇ ਨੂੰ ਲੈ ਕੇ ਹੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਇਆ ਹੈ। ਅਸਲ ਵਿੱਚ ਉਹ ਆਪਣੇ ਸਿਆਸੀ ਆਕਾਵਾਂ ਦੇ ਇਸ਼ਾਰੇ ’ਤੇ ਚਲਦਾ ਹੋਇਆ ਪਾਰਟੀ ਵਿੱਚ ਵੰਡ ਪਾਉਣ ਦੇ ਨਾਲ ਹੀ ਉਸ ਨੂੰ ਨੁਕਸਾਨ ਪਹੁੰਚਾਉਣ ਲਈ ਆਇਆ ਹੈ। ਜਿਸ ਕਾਰਨ ਹੀ ਇਹ ਇਹੋ ਜਿਹੀਆਂ ਹਰਕਤਾਂ ਕਰਦਾ ਵੀ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੰਨੀ ਜਲਦੀ ਕਾਂਗਰਸ ਪਾਰਟੀ ਨੂੰ ਛੱਡ ਕੇ ਨਵਜੋਤ ਸਿੱਧੂ ਚਲਾ ਜਾਵੇ, ਉਨ੍ਹਾਂ ਹੀ ਘੱਟ ਨੁਕਸਾਨ ਕਾਂਗਰਸ ਪਾਰਟੀ ਦਾ ਹੋਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਰਾਣਾ ਗੁਰਜੀਤ ਸਿੰਘ ਦਾ ਭਤੀਜਾ ਗ੍ਰਿਫ਼ਤਾਰ, ਧੋਖਾਧੜੀ ਦਾ ਦੋਸ਼
2 ਕਰੋੜ ਤੋਂ ਜ਼ਿਆਦਾ ਦੀ ਕੀਤੀ ਧੋਖਾਧੜੀ

ਮੁਲਾਂਪੁਰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਰਾਣਾ (Rana Gurjit Singh) ਗੁਰਜੀਤ ਸਿੰਘ ਦੀਆਂ ਮੁਸ਼ਕਲਾਂ ਮੁੱਕਣ ਦਾ ਨਾਂਅ ਨਹੀਂ ਲੈ ਰਹੀਆਂ ਹਨ। ਪਹਿਲਾ ਕਈ ਵਾਰ ਖ਼ੁਦ ਦੋਸ਼ਾਂ ਦੇ ਘਿਰਨ ਤੋਂ ਬਾਅਦ ਹੁਣ ਉਨਾਂ ਨੂੰ ਭਤੀਜੇ ‘ਤੇ ਧੋਖਾਧੜੀ ਦੇ ਦੋਸ਼ ਵਿੱਚ ਮੁੱਲਾਂਪੁਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਰਾਣਾ ਗੁਰਜੀਤ ਸਿੰਘ ਦੇ ਭਤੀਜੇ ‘ਤੇ ਦੋਸ਼ ਹੈ ਕਿ ਉਸ ਨੇ ਜ਼ਮੀਨ ਦਾ ਸੌਦਾ ਕਰਵਾਉਣ ਲਈ 2 ਕਰੋੜ 25 ਲੱਖ ਰੁਪਏ ਲਏ ਪਰ ਨਾ ਹੀ ਜ਼ਮੀਨ ਦਿੱਤੀ ਅਤੇ ਨਾ ਹੀ ਪੈਸੇ ਵਾਪਸ ਕੀਤੇ ਹਨ।

ਜ਼ਮੀਨ ਦੇ ਲੈਣ-ਦੇਣ ਕਰਨ ਲਈ ਲਿਆ ਸੀ ਪੈਸਾ, ਨਾ ਜ਼ਮੀਨ ਦਿੱਤੀ ਤੇ ਨਾ ਹੀ ਪੈਸਾ | Rana Gurjit Singh

ਮੁਹਾਲੀ ਦੇ ਵਾਸੀ ਇੱਕ ਵਿਅਕਤੀ ਨੇ ਮੁੱਲਾਂਪੁਰ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਰਾਣਾ (Rana Gurjit Singh) ਗੁਰਜੀਤ ਸਿੰਘ ਦੇ ਭਤੀਜੇ ਰਾਣਾ ਹਰਦੀਪ ਸਿੰਘ ਨੇ ਪਿਛਲੇ ਕੁਝ ਸਮਾਂ ਪਹਿਲਾਂ ਉਨ੍ਹਾਂ ਨਾਲ ਜ਼ਮੀਨ ਦਾ ਸੌਦਾ ਕੀਤਾ ਸੀ, ਜਿਸ ਲਈ ਉਨ੍ਹਾਂ ਨੇ ਹਰਦੀਪ ਸਿੰਘ ਨੂੰ 2 ਕਰੋੜ 25 ਲੱਖ ਰੁਪਏ ਦਿੱਤੇ ਸਨ, ਜਿਸ ਤੋਂ ਬਾਅਦ ਕਾਫ਼ੀ ਸਮਾਂ ਬੀਤਣ ਤੋਂ ਬਾਅਦ ਵੀ ਰਾਣਾ ਹਰਦੀਪ ਸਿੰਘ ਨੇ ਨਾ ਹੀ ਉਸ ਜ਼ਮੀਨ ਦਾ ਸੌਦਾ ਕੀਤਾ ਅਤੇ ਨਾ ਹੀ ਵਾਰ ਵਾਰ ਕਹਿਣ ‘ਤੇ ਉਨ੍ਹਾਂ ਦੇ ਪੈਸੇ ਵਾਪਸ ਕੀਤੇ ਹਨ। ਉਕਤ ਵਿਅਕਤੀ ਦੀ ਸ਼ਿਕਾਇਤ ਆਉਣ ਤੋਂ ਬਾਅਦ ਮੁੱਲਾਂਪੁਰ ਪੁਲਿਸ ਨੇ ਰਾਣਾ ਹਰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀਂ ਹੈ।

ਰੇਤੇ ਨੇ ਰੋਲਿਆ ਰਾਣਾ, ਅਸਤੀਫ਼ਾ ਮਨਜ਼ੂਰ
ਰਾਹੁਲ ਦੇ ਇਸ਼ਾਰੇ ‘ਤੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ ਪ੍ਰਵਾਨ

ਮੰਤਰੀ ਮੰਡਲ ਵਾਧੇ ਲਈ ਨਹੀਂ ਮਿਲੀ ਹਰੀ ਝੰਡੀ, ਲੁਧਿਆਣਾ ਨਿਗਮ ਚੋਣਾਂ ਤੱਕ ਕਰਨਾ ਪਵੇਗਾ ਇੰਤਜ਼ਾਰ

ਜਲਦ ਬਣੇਗਾ ਪੰਜਾਬ ਕਾਂਗਰਸ ਦਾ ਨਵਾਂ ਜਥੇਬੰਦਕ ਢਾਂਚਾ

ਚੰਡੀਗੜ੍ਹ (ਅਸ਼ਵਨੀ ਚਾਵਲਾ)। ਆਲ ਇੰਡੀਆ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਤੇ ਅਮਰਿੰਦਰ ਸਿੰਘ ਵੱਲੋਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਗਿਆ ਹੈ ਹਾਲਾਂਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਇਸ ਅਸਤੀਫ਼ੇ ਨੂੰ ਪ੍ਰਵਾਨ ਕਰਨ ਦੇ ਹੱਕ ਵਿੱਚ ਨਹੀਂ ਸਨ ਪਰ ਵਿਰੋਧੀ ਪਾਰਟੀਆਂ ਨੇ ਦਬਾਓ ਅਤੇ ਕਾਂਗਰਸ ਦੇ ਸੀਨੀਅਰ ਲੀਡਰਾਂ ਦੀ ਸਲਾਹ ਤੋਂ ਰਾਹੁਲ ਗਾਂਧੀ ਨੇ ਅਸਤੀਫ਼ਾ ਪ੍ਰਵਾਨ ਕਰਨ ਲਈ ਆਦੇਸ਼ ਜਾਰੀ ਕਰ ਦਿੱਤੇ ਸਨ। ਦਿੱਲੀ ਵਿਖੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਵੀ ਕੀਤੀ।

ਇਹ ਵੀ ਪੜ੍ਹੋ : ਇਮਾਨਦਾਰੀ ਦੀ ਜਿਉਂਦੀ ਜਾਗਦੀ ਉਦਾਹਰਨ ਪੇਸ਼ ਕਰਕੇ ਬਣੇ ਸ਼ਲਾਘਾ ਦਾ ਵਿਸ਼ਾ

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੈਬਨਿਟ ਮੰਤਰੀ ਵੱਲੋਂ 10 ਦਿਨ ਪਹਿਲਾਂ ਦਿੱਤੇ ਅਸਤੀਫ਼ੇ ਦਾ ਮਾਮਲਾ ਅੱਜ ਰਾਹੁਲ ਗਾਂਧੀ ਨਾਲ ਵਿਚਾਰਿਆ ਗਿਆ, ਜਿਸ ਤੋਂ ਬਾਅਦ ਇਸ ਨੂੰ ਪ੍ਰਵਾਨ ਕਰਨ ਦਾ ਫੈਸਲਾ ਲਿਆ ਗਿਆ। ਮੁੱਖ ਮੰਤਰੀ ਨੇ ਦੱਸਿਆ ਕਿ ਅਗਲੇਰੀਆਂ ਲੋੜੀਂਦੀਆਂ ਰਸਮਾਂ ਲਈ ਰਾਣਾ ਗੁਰਜੀਤ ਸਿੰਘ ਦਾ ਅਸਤੀਫ਼ਾ ਹੁਣ ਰਾਜਪਾਲ ਨੂੰ ਭੇਜਿਆ ਜਾਵੇਗਾ। ਆਪਣੇ ਅਸਤੀਫ਼ੇ ਵਿੱਚ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਭਾਵੇਂ ਕਿ ਉਹ ਪਿਛਲੇ 10 ਸਾਲਾਂ ਤੋਂ ਆਪਣੇ ਪਰਿਵਾਰ ਦੇ ਕਾਰੋਬਾਰ ਨਾਲ ਨਹੀਂ ਜੁੜੇ ਹੋਏ ਪਰ ਪਿਛਲੇ ਕੁਝ ਮਹੀਨਿਆਂ ਵਿੱਚ ਛਿੜੇ ਵਿਵਾਦ ਕਾਰਨ ਪਾਰਟੀ ਦੇ ਹਿੱਤ ਵਿੱਚ ਅਸਤੀਫ਼ਾ ਦੇਣ ਦਾ ਰਾਹ ਚੁਣਿਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਵੱਲੋਂ ਕੀਤੇ ਚੰਗੇ ਕੰਮਾਂ ਵਿੱਚ ਉਹ ਰੁਕਾਵਟ ਪੈਣ ਦਾ ਮਸਲਾ ਨਹੀਂ ਖੜ੍ਹਾ ਹੋਣ ਦੇਣਾ ਚਾਹੁੰਦੇ ਜਿਸ ਕਰਕੇ ਉਨ੍ਹਾਂ ਪਾਰਟੀ ਦੇ ਹਿੱਤ ਵਿੱਚ ਅਸਤੀਫ਼ਾ ਦਿੱਤਾ।

ਇਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਨਾਲ ਕਾਂਗਰਸ ਦੀ ਪੰਜਾਬ ਇਕਾਈ ਦੇ ਨਵੇ ਜਥੇਬੰਦਕ ਢਾਂਚੇ ਦਾ ਮਾਮਲਾ ਵੀ ਵਿਚਾਰਿਆ ਗਿਆ। ਉਨ੍ਹਾਂ ਕਿਹਾ ਕਿ ਸਾਲ 2019 ਦੀਆਂ ਲੋਕ ਸਭਾ ਚੋਣਾਂ ਦੇ ਮੱਦੇ-ਨਜ਼ਰ ਬਹੁਤ ਛੇਤੀ ਪਾਰਟੀ ਦਾ ਨਵਾਂ ਜਥੇਬੰਦਕ ਢਾਂਚਾ ਕਾਇਮ ਕੀਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੰਤਰੀ ਮੰਡਲ ਦਾ ਵਿਸਥਾਰ ਲੁਧਿਆਣਾ ਨਗਰ ਨਿਗਮ ਦੀਆਂ ਚੋਣਾਂ ਤੋਂ ਮਗਰੋਂ ਕੀਤਾ ਜਾਵੇਗਾ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਮੰਤਰੀ ਮੰਡਲ ਦੇ ਵਿਸਥਾਰ ਲਈ ਪਹਿਲਾਂ ਵਾਂਗ ਹੁਣ ਵੀ ਨਵੇਂ ਮੰਤਰੀਆਂ ਦੀ ਚੋਣ ਲਈ ਨੌਜਵਾਨ ਅਤੇ ਹੁਨਰ ਦੇ ਤਾਲਮੇਲ ਨੂੰ ਪ੍ਰਮੁੱਖਤਾ ਦਿੱਤੀ ਜਾਵੇਗੀ।