Tough - Sach Kahoon Punjabi
ਸਖ਼ਤ ਸੰਘਰਸ਼ ‘ਚ ਜਾਰਡਨ ਤੋਂ ਹਾਰਿਆ ਭਾਰਤ
ਅੰਮ੍ਹਾਨ, 18 ਨਵੰਬਰ
ਭਾਰਤ ਨੂੰ ਵਿਸ਼ਵ ਰੈਂਕਿੰਗ ‘ਚ 112ਵੇਂ ਨੰਬਰ ਦੀ ਟੀਮ ਜਾਰਡਨ ਤੋਂ ਆਪਣੇ ਪਹਿਲੇ ਅੰਤਰਰਾਸ਼ਟਰੀ ਦੋਸਤਾਨਾ ਮੁਕਾਬਲੇ ‘ਚ ਸਖ਼ਤ ਸੰਘਰਸ਼ ‘ਚ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਫੀਫਾ ਰੈਂਕਿੰਗ ‘ਚ 97ਵੇਂ ਨੰਬਰ ਦੀ ਟੀਮ ਭਾਰਤ ਨੇ ਦੋ ਗੋਲਾਂ ਨਾਲ ਪੱਛੜਨ ਤੋਂ ਬਾਅਦ ਗੋਲ ਕੀਤਾ ਪਰ ਉਸਨੂੰ ਮੈਚ ‘ਚ ਬਰਾਬਰੀ ਦਾ ਗੋਲ ਨਾ ਮਿਲ ਸਕਿਆ ਮੇਜ਼ਬਾਨ ਜਾਰਡਨ ਲਈ ਆਮੇਰ ਸ਼ਫੀ ਨੇ 25ਵੇਂ ਅਤੇ ਅਹਿਸਾਨ ਹੱਦਾਦ ਨੇ 58ਵੇਂ ਮਿੰਟ ‘ਚ ਗੋਲ ਕੀਤੇ ਜਦੋਂਕਿ ਭਾਰਤ ਦਾ ਇੱਕੋ ਇੱਕ ਗੋਲ ਨਵੇਂ ਚਿਹਰੇ ਨਿਸ਼ੂ ਕੁਮਾਰ ਨੇ 61ਵੇਂ ਮਿੰਟ ‘ਚ ਕੀਤਾ
ਚਾਰ ਮੁੱਖ ਖਿਡਾਰੀਆਂ ਤੋਂ?ਬਿਨਾਂ ਖੇਡੀ ਭਾਰਤੀ ਟੀਮ ਨੂੰ 1-2 ਨਾਲ ਮਿਲੀ ਹਾਰ
ਕਿੰਗ ਅਬਦੁੱਲਾ ਸਟੇਡੀਅਮ ‘ ਭਾਰਤ ਨੂੰ ਜਿੱਥੇ ਇਸ ਮੁਕਾਬਲੇ ‘ਚ ਗਿੱਟੇ ਦੀ ਸੱਟ ਕਾਰਨ ਬਾਹਰ ਮੁੱਖ ਸਟਰਾਈਕਰ ਸੁਨੀਲ ਛੇਤਰੀ ਦੀ ਕਮੀ ਮਹਿਸੂਸ ਹੋਈ ਉੱਥੇ ਚਾਰ ਤਜ਼ਰਬੇਕਾਰ ਖਿਡਾਰੀਆਂ ਦੇ ਨਾ ਖੇਡ ਸਕਣ ਕਾਰਨ ਉਸਦੀ ਸਥਿਤੀ ਮੈਚ ‘ਚ ਹੋਰ ਖਰਾਬ ਹੋ ਗਈ ਭਾਰਤੀ ਸਟਰਾਈਕਰ ਲਾਲਪੇਖਲੁਆ, ਤਜ਼ਰਬੇਕਾਰ ਬਲਵੰਤ ਸਿੰਘ ਅਤੇ ਟੀਮ ਦੇ ਅਹਿਮ ਵਿੰਗਰ ਉਦਾਂਤਾ ਸਿੰਘ ਅਤੇ ਹਾਲੀਚਰਨ ਨੂੰ ਕੁਵੈਤ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 32 ਘੰਟਿਆਂ ਤੱਕ ਲੰਮਾ ਇੰਤਜ਼ਾਰ ਕਰਨਾ ਪਿਆ
ਜਿਸ ਦੀ ਥਕਾਨ ਦੇ ਕਾਰਨ ਉਹ ਇਸ ਅਹਿਮ ਮੁਕਾਬਲੇ ‘ਚ ਨਹੀਂ ਖੇਡ ਸਕੇ ਜੋਰਦਾਰ ਬਰਸਾਤ ਅਤੇ ਤੂਫ਼ਾਨ ਕਾਰਨ ਜਹਾਜ ਦੀ ਉਡਾਨ ‘ਚ ਦੇਰੀ ਹੋਈ ਸੀ ਅਤੇ ਟੀਮ ਕਾਫ਼ੀ ਮੁਸ਼ਕਲ ਹਾਲਾਤ ਤੋਂ ਲੰਘਣ ਬਾਅਦ ਮੈਚ ਸ਼ੁਰੂ ਹੋਣ ਤੋਂ 24 ਘੰਟੇ ਪਹਿਲਾਂ ਟੀਮ ਹੋਟਲ ‘ਚ ਇਕੱਠੀ ਹੋ ਸਕੀ ਸੀ ਭਾਰਤੀ ਟੀਮ ਪ੍ਰਬੰਧਕ ਮੈਚ ਨੂੰ ਐਤਵਾਰ ਰਾਤ ਨੂੰ ਕਰਾਉਣਾ ਚਾਹੁੰਦੇ ਸਨ ਪਰ ਜਾਰਡਨ ਦੇ ਸਉਦੀ ਅਰਬ ਵਿਰੁੱਧ ਮੰਗਲਵਾਰ ਨੂੰ ਮੈਚ ਨੂੰ ਦੇਖਦਿਆਂ ਇਹ ਸੰਭਵ ਨਹੀਂ ਸੀ ਇਸ ਲਈ ਭਾਰਤ ਦਾ 1-2 ਦੀ ਹਾਰ ‘ਚ ਪ੍ਰਦਰਸ਼ਨ ਸ਼ਲਾਘਾਯੋਗ ਕਿਹਾ ਜਾ ਸਕਦਾ ਹੈ
ਖ਼ਰਾਬ ਮੌਸਮ ਕਾਰਨ ਜਹਾਜ ਲੇਟ ਹੋਣ ‘ਤੇ ਆਈ ਖਿਡਾਰੀਆਂ ਨੂੰ ਦਿੱਕਤ
ਟੀਮ ਦੋ ਹਿੱਸਿਆਂ ‘ਚ ਅੰਮ੍ਹਾਨ ਪਹੁੰਚੀ ਕੋਚ ਕੋਂਸਟੇਨਟਾਈਨ ਨਾਲ 15 ਖਿਡਾਰੀ ਵੀਰਵਾਰ ਰਾਤ ਪਹੁੰਚੇ ਜਦੋਂਕਿ 7 ਖਿਡਾਰੀ ਕੁਦਰਤ ਦੇ ਅੜਿੱਕਿਆਂ ਕਾਰਨ ਹਵਾਈ ਅੱਡੇ ‘ਤੇ 32 ਘੰਟੇ ਦਾ ਲੰਮਾ ਇੰਤਜਾਰ ਕਰਨ ਬਾਅਦ ਅੰਮ੍ਹਾਨ ਪਹੁੰਚੇ ਟੀਮ ਦਾ ਸਾਮਾਨ ਵੀ ਮੈਚ ਸ਼ੁਰੂ ਹੋਣ ਤੋਂ ਪੰਜ ਘੰਟੇ ਪਹਿਲਾਂ ਹੀ ਖਿਡਾਰੀਆਂ ਕੋਲ ਪਹੁੰਚ ਸਕਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕੁੱਲ ਤਗਮਾ ਸੂਚੀ ਚ ਅੱਗੇ ਆਉਣ ਲਈ ਵੱਧ ਸੋਨ ਤਗਮੇ ਜਰੂਰੀ
ਪਿਛਲੇ ਅੰਕ ‘ਚ ਅਸੀਂ ਗੱਲ ਕੀਤੀ ਸੀ ਕਿ ਇਸ ਹਫ਼ਤੇ 18 ਅਗਸਤ ਤੋਂ ਸ਼ੁਰੂ ਹੋ ਰਹੀਆਂ ਏਸ਼ੀਆਈ ਖੇਡਾਂ ਂਚ ਭਾਰਤੀ ਖਿਡਾਰੀਆਂ ਨੂੰ ਸੋਨ ਤਗਮਿਆਂ ਲਈ ਖ਼ਾਸਾ ਪਸੀਨਾ ਵਹਾਉਣਾ ਪਵੇਗਾ ਕੁੱਲ ਤਗਮਾ ਸੂਚੀ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਹਮੇਸ਼ਾਂ ਹੀ ਆਪਣੇ ਨਜ਼ਦੀਕੀ ਵਿਰੋਧੀਆਂ ਤੋਂ ਚਾਂਦੀ ਅਤੇ ਕਾਂਸੀ ਤਗਮੇ ਕਿਤੇ ਵੱਧ ਜਿੱਤਦਾ ਹੈ ਪਰ ਸੋਨ ਤਗਮੇ ਘੱਟ ਹੋਣ ਕਾਰਨ ਉਸਨੂੰ 7ਵੇਂ , 8ਵੇਂ ਜਾਂ 9ਵੇਂ ਸਥਾਨ ਨਾਲ ਸਬਰ ਕਰਨਾ ਪੈਂਦਾ ਹੈ ਪਿਛਲੀ ਵਾਰ ਭਾਰਤ 11 ਸੋਨ, 10ਚਾਂਦੀ ਅਤੇ 36 ਕਾਂਸੀ ਤਗਮੇ ਜਿੱਤ ਕੇ 8ਵੇਂ ਸਥਾਨ ‘ਤੇ ਰਿਹਾ ਸੀ ਜਦੋਂਕਿ 2010 ‘ਚ 14 ਸੋਨ, 17 ਚਾਂਦੀ ਅਤੇ 34 ਕਾਂਸੀ ਤਗਮਿਆਂ ਨਾਲ 6ਵੇਂ ਸਥਾਨ ‘ਤੇ ਰਿਹਾ ਸੀ। (Asiad Games)
ਜਿਸ ਤੋਂ ਸਾਬਤ ਹੁੰਦਾ ਹੈ ਕਿ ਭਾਰਤ ਨੂੰ ਸੈਮੀਫਾਈਨਲ ਜਾਂ ਫਾਈਨਲ ਮੁਕਾਬਲਿਆਂ ‘ਚ ਮਾਤ ਖਾ ਕੇ ਚਾਂਦੀ ਜਾਂ ਕਾਂਸੀ ਤਗਮੇ ਨਾਲ ਸਬਰ ਕਰਨਾ ਪੈਂਦਾ ਹੈ ਅਤੇ ਇਹ ਵੀ ਸਾਫ਼ ਹੈ ਕਿ ਜਦੋਂ ਭਾਰਤ ਦੇ ਸੋਨ ਤਗਮੇ ਵਧਦੇ ਹਨ ਤਾਂ ਤਗਮਾ ਸੂਚੀ ‘ਚ ਭਾਰਤ Àੁੱਪਰ ਵਧਦਾ ਹੈ ਸੋ ਭਾਰਤੀ ਦਲ ਦੇ ਥਿੰਕ ਟੈਂਕਾਂ ਨੂੰ ਸੈਮੀਫਾਈਨਲ ਜਾਂ ਫਾਈਨਲਾਂ ‘ਚ ਜਿੱਤ ਦੀ ਫੀਸਦ ਨੂੰ ਵਧਾਉਣ ਲਈ ਖਿਡਾਰੀਆਂ ਨੂੰ ਵੱਡੇ ਮੈਚਾਂ ਲਈ ਵੱਖਰੀ ਰਣਨੀਤੀ ਅਤੇ ਦਬਾਅ ਤੋਂ ਦੂਰ ਰਹਿਣ ਲਈ ਖ਼ਾਸ ਤੌਰ ‘ਤੇ ਤਿਆਰ ਕਰਨ ਦੀ ਲੋੜ ਹੈ ਤਾਂਕਿ ਉਹ ਮੁੱਖ ਮੁਕਾਬਲਿਆਂ ‘ਚ ਨਤੀਜੇ ਸੁਧਰ ਸਕਣ। (Asiad Games)
ਇਹ ਵੀ ਪੜ੍ਹੋ : ਹਰਿਆਣਾ : ਨੂੰਹ ਹਿੰਸਾ ’ਤੇ ਪ੍ਰਸ਼ਾਸਨ ਦਾ ਵੱਡਾ ਐਕਸ਼ਨ
ਹਾਲਾਂਕਿ ਇਸ ਮਹੀਨੇ ਰਾਸ਼ਟਰੀ ਅਥਲੈਟਿਕਸ ਚੈਂਪੀਅਨਸ਼ਿਪ ਅਤੇ ਕੁਝ ਹੋਰ ਅੰਤਰਰਾਸ਼ਟਰੀ ਮੁਕਾਬਲਿਆਂ ‘ਚ ਭਾਰਤੀ ਅਥਲੀਟਾਂ ਵੱਲੋਂ ਵੱਡੀ ਗਿਣਤੀ ‘ਚ ਰਿਕਾਰਡ ਤੋੜੇ ਜਾਣ ਕਾਰਨ ਮਾਨਸਿਕ ਪੱਖੋਂ ਖਿਡਾਰੀਆਂ ਦੇ ਕੁਝ ਮਜ਼ਬੂਤ ਹੋਣ ਦੇ ਚਿੰਨ੍ਹ ਨਜ਼ਰ ਆਏ ਹਨ ਅਤੇ ਏਸ਼ੀਆਡ ‘ਚ ਵੀ ਵੱਡੇ ਮੁਕਾਬਲਿਆਂ ‘ਚ ਵੱਡੇ ਤਗਮਿਆਂ ਦੀ ਆਸ ਜਾਗੀ ਹੈ ਰਾਸ਼ਟਰੀ ਚੈਂਪੀਅਨਸ਼ਿਪ ‘ਚ ਜਾਨਸਨ ਨੇ 42 ਸਾਲ ਪਹਿਲਾਂ ਦੇ 800 ਮੀਟਰ ਦੌੜ ਦੇ ਰਾਸ਼ਟਰੀ ਰਿਕਾਰਡ ਨੂੰ ਤੋੜਿਆ ਹੈ ਹਿਮਾ ਦਾਸ ਵਿਸ਼ਵ ਅੰਡਰ20 ਅਥਲੈਟਿਕਸ ਚੈਂਪੀਅਨਸ਼ਿਪ ‘ਚ ਸੋਨ ਤਗਮਾ ਜਿੱਤੀ ਨੇਜਾ ਸੁੱਟਣ ‘ਚ ਨੀਰਜ ਚੋਪੜਾ ਵੱਲੋਂ ਫਰਾਂਸ ‘ਚ ਸੋਨ ਤਗਮਾ ਤੋਂ ਇਲਾਵਾ ਵੀ ਕਈ ਇਤਿਹਾਸਕ ਪ੍ਰਦਰਸ਼ਨ ਇਸ ਸਾਲ ਭਾਰਤੀ ਅਥਲੀਟਾਂ ਦੇ ਦੇਖਣ ਨੂੰ ਮਿਲੇ ਹਾਲਾਂਕਿ ਏਸ਼ੀਆਡ ‘ਚ ਤਗਮੇ ਇਸ ਗੱਲ ‘ਤੇ ਨਿਰਭਰ ਹੋਣਗੇ ਕਿ  ਵੱਖ-ਵੱਖ ਖੇਡਾਂ ‘ਚ ਭਾਰਤੀ ਕੋਚਾਂ ਵੱਲੋਂ ਕੋਰੀਆ, ਚੀਨ, ਜਾਪਾਨ, ਇੰਡੋਨੇਸ਼ੀਆ ਅਤੇ ਇਰਾਨ ਵਰਗੇ ਮੁੱਖ ਚੁਣੌਤੀ ਦੇਣ ਵਾਲੇ ਦੇਸ਼ਾਂ ਦੇ ਅਥਲੀਟਾਂ ਵਿਰੁੱਧ  ਆਪਣੀਆਂ ਰਣਨੀਤੀਆਂ ਨੂੰ ਕਿਸ ਹੱਦ ਤੱਕ ਹਕੀਕੀ ਰੂਪ ਦਿੰਦੇ ਹਨ। (Asiad Games)
ਕਬੱਡੀ ‘ਚ ਸੋਨ ਤਗਮਾ ਪੱਕਾ: ਏਸ਼ੀਆਡ ‘ਚ ਕਬੱਡੀ ਇੱਕੋ-ਇੱਕ ਅਜਿਹੀ ਖੇਡ ਹੈ ਜਿਸ ਵਿੱਚ ਭਾਰਤ ਦੇ ਦੋ ਸੋਨ ਤਗਮੇ ਪੱਕੇ ਮੰਨੇ ਜਾ ਸਕਦੇ ਹਨ ਬੀਜ਼ਿੰਗ ਦੀਆਂ 1990 ‘ਚ ਹੋਈਆਂ ਏਸ਼ੀਆ ਖੇਡਾਂ ‘ਚ ਪਹਿਲੀ ਵਾਰ ਸ਼ਾਮਲ ਹੋਈ ਕਬੱਡੀ ‘ਚ ਹੁਣ ਤੱਕ ਭਾਰਤ ਦੀ ਹੀ ਬਾਦਸ਼ਾਹਤ ਰਹੀ ਹੈ ਅਤੇ ਇਸ ਵਾਰ ਵੀ ਭਾਰਤ ਨੂੰ ਦੋਵਾਂ ਵਰਗਾਂ ‘ਚ ਸੋਨ ਤਗਮੇ ਲਈ ਕੋਈ ਵੱਡੀ ਚੁਣੌਤੀ ਮਿਲਣ ਦੀ ਆਸ ਨਹੀਂ ਹੈ ਭਾਰਤ ਨੇ 2017 ‘ਚ ਹੋਈ ਪੁਰਸ਼ ਏਸ਼ੀਅਨ ਕਬੱਡੀ ਚੈਂਪੀਅਨਸ਼ਿਪ ‘ਚ ਪਾਕਿਸਤਾਨ ਨੂੰ ਹਰਾ ਕੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਸੀ ਅਤੇ ਜੇਕਰ ਕੋਈ ਵੱਡਾ ਉਲਟਫੇਰ ਨਹੀਂ ਹੁੰਦਾ ਤਾਂ ਭਾਰਤ ਦੀ ਕਬੱਡੀ ‘ਚ ਸਰਦਾਰੀ ਕਾਇਮ ਰਹੇਗੀ। (Asiad Games)
ਅਥਲੈਟਿਕਸ | Asiad Games
ਅਥਲੈਟਿਕਸ ‘ਚ ਇਸ ਵਾਰ 48 ਸੋਨ ਤਗਮਿਆਂ ਲਈ 24 ਪੁਰਸ਼, 23 ਮਹਿਲਾਵਾਂ ਅਤੇ ਇੱਕ ਮਿਕਸਡ ਵਰਗ ‘ਚ ਮੁਕਾਬਲਾ ਹੋਵੇਗਾ ਭਾਰਤ ਦਾ ਇਸ ਵਾਰ ਏਸ਼ੀਆਈ ਖੇਡਾਂ ‘ਚ ਸਭ ਤੋਂ ਵੱਡਾ 50 ਅਥਲੀਟਾਂ ਦਾ ਦਲ ਨਿੱਤਰੇਗਾ ਰਾਸ਼ਟਰੀ ਅਥਲੈਟਿਕਸ ਚੈਂਪੀਅਨਸ਼ਿਪ ‘ਚ ਇਸ ਵਾਰ ਕਾਫ਼ੀ ਗਿਣਤੀ ‘ਚ ਟੁੱਟੇ ਰਾਸ਼ਟਰੀ ਰਿਕਾਰਡਾਂ ਕਾਰਨ ਭਾਰਤੀ ਦਲ ਤੋਂ ਇਤਿਹਾਸਕ ਪ੍ਰਦਰਸ਼ਨ ਦੀਆਂ ਆਸਾਂ ਹਨ ਭਾਰਤ ਨੇ 2014 ‘ਚ 2 ਸੋਨ ਤਗਮਿਆਂ ਸਮੇਤ ਕੁੱਲ 13 ਤਗਮੇ ਜਿੱਤੇ ਸਨ ਅਤੇ ਜੇਕਰ ਇਸ ਵਾਰ ਭਾਰਤ 4 ਸੋਨ ਅਤੇ ਕੁੱਲ 141 ਤਗਮਿਆਂ ਚੋਂ 30 ਤਗਮੇ ਵੀ ਜਿੱਤਦਾ ਹੈ ਤਾਂ ਵੱਡੀ ਸਫ਼ਲਤਾ ਹੋਵੇਗੀ ਅਤੇ ਆਸ  ਹੈ ਕਿ ਭਾਰਤ ਵੱਡੀ ਸਫ਼ਲਤਾ ਦੇ ਕਰੀਬ ਰਹੇਗਾ।
ਇਹ ਵੀ ਪੜ੍ਹੋ : Viral Video: ਪਹਿਲਾਂ ਸੱਪ ਤੇ ਹੁਣ ਇਸ ਜੀਵ ਨੂੰ ਦੇਖ ਕੇ ਕੰਬ ਉੱਠੇ ਖਿਡਾਰੀ!
ਇਸ ਵਾਰ ਡਿਸਕਸ ਥ੍ਰੋ ‘ਚ ਸੀਮਾ ਪੂਨੀਆ ਦਾ ਸੋਨ ਤਗਮਾ ਪੱਕਾ ਜਾਪਦਾ ਹੈ ਨੇਜਾ ਸੁੱਟਣ ‘ਚ ਨੀਰਜ ਚੋਪੜਾ( ਸਰਵਸ੍ਰੇਸ਼ਠ 87.43 ਮੀਟਰ) ਨੂੰ ਸੋਨੇ ਲਈ 91.36 ਮੀਟਰ ਤੱਕ ਨੇਜਾ ਸੁੱਟ ਚੁੱਕੇ ਤਾਈਵਾਨ ਦੇ ਚੇਂਗ ਤੋਂ ਸਖ਼ਤ ਚੁਣੌਤੀ ਮਿਲੇਗੀ ਇਸ ਤੋਂ ਇਲਾਵਾ 200, 400 ਮੀਟਰ, ਅਤੇ ਰਿਲੇਅ ਵਰਗ ‘ਚ  ਸੋਨੇ ਦੀ ਆਸ ਰੱਖੀ ਜਾ ਸਕਦੀ ਹੈ ਹਿਮਾ ਦਾਸ ਦੇ ਪ੍ਰਦਰਸ਼ਨ ਕਾਰਨ ਵੀ ਵੀ ਭਾਰਤੀ ਅਥਲੀਟ ਵਧੇ ਮਨੋਬਲ ਨਾਲ ਨਵੇਂ ਟੀਚੇ ਲੈ ਕੇ ਨਿੱਤਰਣਗੇ ਜਿਸ ਕਾਰਨ ਸੋਨ ਤਗਮਿਆਂ ਦੀ ਗਿਣਤੀ ‘ਚ ਵਾਧਾ ਲਾਜ਼ਮੀ ਲੱਗਦਾ ਹੈ ਪੁਰਸ਼ਾਂ ਦੀ 800 ਮੀਟਰ ਦੌੜ ‘ਚ ਜਿਨਸਨ ਜਾਨਸਨ, ਮਨਜੀਤ ਸਿੰਘ ਤੋਂ ਸੋਨ ਤਗਮੇ ਦੀ ਆਸ ਹੈ।
ਇਹ ਵੀ ਪੜ੍ਹੋ : ਹਰਿਆਣਾ : ਨੂੰਹ ਹਿੰਸਾ ’ਤੇ ਪ੍ਰਸ਼ਾਸਨ ਦਾ ਵੱਡਾ ਐਕਸ਼ਨ
ਜਿੰਨ੍ਹਾਂ ਰਾਸ਼ਟਰੀ ਖੇਡਾਂ ‘ਚ 1:45 ਦੇ ਸਮੇਂ ਨਾਲ 2014 ਦੇ ਸੋਨ ਤਗਮਾ ਜੇਤੂ ਇਰਾਕੀ ਅਥਲੀਟ ਦੇ ਸਮੇਂ (1:47.) ਨੂੰ ਪਿੱਛੇ ਛੱਡਿਆ ਹੈ ਪੁਰਸ਼ਾਂ ਦੀ 400 ਮੀਟਰ ਅੜਿੱਕਾ ਦੌੜ ‘ਚ ਧਰੁਣ ਨੇ 49.68 ਸੈਕਿੰਡ ਦੇ ਸਮੇਂ ਨਾਲ ਰਾਸ਼ਟਰੀ ਰਿਕਾਰਡ ਬਣਾਇਆ ਹੈ ਜੋ ਏਸ਼ੀਆਡ ‘ਚ ਸੋਨੇ ਦੇ ਦਾਅਵੇਦਾਰ ਫਿਲੀਪੀਂਸ ਦੇ ਐਰਿਕ (48.98) ਅਤੇ ਤਾਈਵਾਨ ਦੇ ਚੇਨ (49.05) ਤੋਂ ਕੁਝ ਹੀ ਜ਼ਿਆਦਾ ਹੈ ਪਿਛਲੀਆਂ ਖੇਡਾਂ ਦੀ ਚਾਂਦੀ ਤਗਮਾ ਜੇਤੂ ਟਿੰਟੂ ਲੂਕਾ ਅਤੇ ਪਹਿਲੀ ਵਾਰ ਹੋਣ ਵਾਲੀ ਮਿਕਸਡ ਰਿਲੇਅ ਦੌੜ ਚ ਮੁਹੰਮਦ ਅਨਸ ਅਤੇ ਹਿਮਾ ਦਾਸ ਭਾਰਤ ਨੂੰ ਸੋਨਾ ਦਿਵਾਉਣ ਦੇ ਸਮਰੱਥ ਹਨ। 2 ਸੋਨ ਤਗਮਿਆਂ ਲਈ ਮੁਕਾਬਲੇ ਹੋਣਗੇ ਭਾਰਤ ਦੋਵੇਂ ਵਰਗਾਂ(ਪੁਰਸ਼-ਮਹਿਲਾ) ‘ਚ ਇਸ ਵਾਰ ਅੱਵਲ ਰੈਂਕ ਦੀ ਟੀਮ ਵਜੋਂ ਨਿੱਤਰੇਗੀ ਪਿਛਲੀ ਵਾਰ ਦੀ ਸੋਨ ਤਗਮਾ ਜੇਤੂ ਪੁਰਸ਼ ਟੀਮ ਨੂੰ ਪਾਕਿਸਤਾਨ ਅਤੇ ਦੱਖਣੀ ਕੋਰੀਆ ਸਖ਼ਤ ਚੁਣੌਤੀ ਦੇ ਸਕਦੇ ਹਨ ਜਦੋਂਕਿ ਮਹਿਲਾਵਾਂ ਨੂੰ ਚੀਨ, ਕੋਰੀਆ ਅਤੇ ਜਾਪਾਨ ਵਿਰੁੱਧ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਦੇਣਾ ਹੋਵੇਗਾ।
ਨਿਸ਼ਾਨੇਬਾਜ਼ੀ | Asiad Games
‘ਚ 18 ਸੋਨ ਤਗਮਿਆਂ ਲਈ ਮੁਕਾਬਲੇ ਹੋਣਗੇ ਭਾਰਤ 16 ਪੁਰਸ਼ ਅਤੇ 12 ਮਹਿਲਾ ਨਿਸ਼ਾਨੇਬਾਜ਼ਾਂ ਨੂੰ ਤਗਮਿਆਂ ‘ਤੇ ਨਿਸ਼ਾਨਾ ਲਾਉਣ ਲਈ ਭੇਜੇਗਾ ਮਨੂ ਭਾਕਰ, ਹਿਨਾ ਸਿੱਧੂ, ਮਾਨਵਜੀਤ ਸਿੰਘ ਭੁੱਲਰ ਤੋਂ ਸੋਨ ਤਗਮੇ ਦੀ ਆਸ ਹੈ ਪਰ ਉਹਨਾਂ ਨੂੰ ਚੀਨ ਅਤੇ ਕੋਰੀਆ ਦੇ ਅਚੂਕ ਨਿਸ਼ਾਨੇਬਾਜ਼ਾ ਤੋਂ ਪਾਰ ਪਾਉਣ ਲਈ ਬਹੁਤ ਸਟੀਕ ਨਿਸ਼ਾਨੇ ਲਾਉਣੇ ਹੋਣਗੇ ਭਾਰਤ ਨੇ ਕਾਮਨਵੈਲਥ ‘ਚ  7 ਸੋਨ ਤਗਮਿਆਂ ਨਾਲ ਅੱਵਲ ਸੀ ਜਦੋਂਕਿ 2014 ਏਸ਼ੀਆਡ’ਚ ਭਾਰਤ ਨੇ 1 ਸੋਨ, 1 ਚਾਂਦੀ ਸਮੇਤ ਕੁੱਲ 9 ਤਗਮੇ ਜਿੱਤੇ ਸਨ ਏਸ਼ੀਆਡ ‘ਚ ਭਾਰਤ ਤੋਂ 2-3 ਸੋਨ ਤਗਮਿਆਂ ਦੀ ਆਸ ਵਾਜ਼ਬ ਹੈ।
ਟੇਬਲ ਟੈਨਿਸ | Asiad Games
ਟੇਬਲ ਟੈਨਿਸ ‘ਚ ਕੁੱਲ 7 ਸੋਨ ਤਗਮਿਆਂ ਲਈ ਮੁਕਾਬਲੇ ਹੋਣਗੇ ਕਾਮਨਵੈਲਥ ‘ਚ ਭਾਰਤ ਨੇ ਆਪਣਾ ਇਤਿਹਾਸਕ ਪ੍ਰਦਰਸ਼ਨ ਕਰਦਿਆਂ 3 ਸੋਨ ਸਮੇਤ ਕੁੱਲ 8 ਤਗਮੇ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ ਪਰ ਏਸ਼ੀਆਈ ਖੇਡਾਂ ‘ਚ ਚੀਨ, ਕੋਰੀਆ ਤੇ ਜਾਪਾਨ ਭਾਰਤ ਨੂੰ ਤਗਮਿਆਂ ਦੇ ਮਾਮਲੇ ‘ਚ ਨੇੜੇ ਨਹੀਂ ਲੱਗਣ ਦੇਣਗੇ ਫਿਰ ਵੀ ਕਾਮਨਵੈਲਥ ‘ਚ ਭਾਰਤ ਨੂੰ ਚਾਰ ਤਗਮੇ ਜਿਤਾ ਕੇ ਗੋਲਡਨ ਗਰਲ ਬਣੀ ਮਣਿਕਾ ਬੱਤਰਾ ਤੋਂ ਤਗਮੇ ਦੀ ਆਸ ਕੀਤੀ ਜਾ ਸਕਦੀ ਹੈ।
ਕੁਸ਼ਤੀ | Asiad Games
ਪੁਰਸ਼ਾਂ ‘ਚ 12 ਅਤੇ ਮਹਿਲਾਵਾਂ ‘ਚ 6 ਸੋਨ ਤਗਮਿਆਂ ਲਈ ਮੁਕਾਬਲੇ ਹੋਣਗੇ  ਭਾਰਤੀ ਪਹਿਲਵਾਨਾਂ ਨੂੰ ਉਜ਼ਬੇਕਿਸਤਾਨ ਅਤੇ ਇਰਾਨੀ ਪਹਿਲਵਾਨਾਂ ਤੋਂ ਸਖ਼ਤ ਚੁਣੌਤੀ ਮਿਲੇਗੀ ਜੋ ਭਾਰਤੀ ਪਹਿਲਵਾਨਾਂ ਦੇ ਕਾਮਨਵੈਲਥ ‘ਚ ਜਿੱਤੇ 5 ਸੋਨ ਸਮੇਤ ਕੁੱਲ 12 ਤਗਮਿਆਂ ਦੀ ਗਿਣਤੀ ਤੱਕ ਪਹੁੰਚਣ ਨੂੰ ਨਾਮੁਮਕਿਨ ਕਰ ਦੇਣਗੇ  ਫਿਰ ਵੀ  ਸੁਸ਼ੀਲ ਕੁਮਾਰ ਆਪਣੇ ਤਜ਼ਰਬੇ ਦੇ ਦਮ ‘ਤੇ ਸੋਨ ਤਗਮੇ ਨੂੰ ਜੱਫਾ ਲਾ ਸਕਦੇ ਹਨ। (Asiad Games)
ਟੈਨਿਸ | Asiad Games
ਭਾਰਤੀ ਦਲ ‘ਚ 6 ਪੁਰਸ਼ ਅਤੇ 6 ਮਹਿਲਾਵਾਂ ਭਾਰਤੀ ਚੁਣੌਤੀ ਪੇਸ਼ ਕਰਨਗੇ ਭਾਰਤ ਨੂੰ 2014 ‘ਚ ਦੋ ਤਗਮੇ ਦਿਵਾਉਣ ਵਾਲੇ ਸਾਨੀਆ ਮਿਰਜ਼ਾ ਅਤੇ ਭਾਰਤ ਦੇ ਨੰਬਰ ਇੱਕ ਪੁਰਸ਼ ਖਿਡਾਰੀ ਯੂਕੀ ਭਾਂਬਰੀ ਦੀ ਕਮੀ ਮਹਿਸੂਸ ਹੋਵੇਗੀ ਹਾਲਾਂਕਿ ਲਿਏਂਡਰ ਪੇਸ ਅਤੇ ਰੋਹਨ ਬੋਪੰਨਾ ਜਿਹੇ ਤਜ਼ਰਬੇਕਾਰ ਖਿਡਾਰੀਆਂ ਤੋਂ ਪੁਰਸ਼ ਡਬਲਜ਼ ਜਾਂ ਮਿਕਸਡ ਡਬਲਜ਼ ‘ਚ ਸੋਨ ਤਗਮੇ ਤੋਂ ਇਲਾਵਾ ਕੁੱਲ 3 ਤਗਮਿਆਂ ਦੀ ਆਸ ਹੈ।
ਮੁੱਕੇਬਾਜ਼ੀ | Asiad Games
ਇਸ ਖੇਡ ‘ਚ 7 ਪੁਰਸ਼ਾਂ ਦੇ ਅਤੇ 3 ਮਹਿਲਾਵਾਂ ਦੇ ਵਰਗ ‘ਚ ਸੋਨ ਤਗਮੇ ਹਨ ਭਾਰਤ 2 ਜਾਂ ਤਿੰਨ ਸੋਨ ਤਗਮੇ  ਜਿੱਤ ਸਕਦਾ ਹੈ ਜੋ ਕਿ ਇਤਿਹਾਸਕ ਹੋਵੇਗਾ ਭਾਰਤ ਦੇ 7 ਪੁਰਸ਼ ਅਤੇ 3 ਮਹਿਲਾ ਮੁੱਕੇਬਾਜ਼ ਤਗਮਿਆਂ ਦੀ ਦੌੜ ‘ਚ ਆਪਣੇ ਦਮ ਅਤੇ ਤਕਨੀਕ ਨੂੰ ਪਰਖਣਗੇ ਕਾਮਨਵੈਲਥ ‘ਚ ਸੋਨ ਤਗਮਾ ਜੇਤੂ ਅਤੇ ਵਿਸ਼ਵ ਚੈਂਪੀਅਨ ਮੈਰੀਕਾੱਮ ਦੇ ਆਪਣੇ ਪਸੰਦੀਦਾ ਭਾਰ ਵਰਗ ਨਾ ਮਿਲਣ ਕਾਰਨ ਨਾਂਅ ਵਾਪਸ ਲਏ ਜਾਣ ਕਾਰਨ ਭਾਰਤ ਦੀ ਇੱਕੋ ਇੱਕ ਸੋਨ ਤਗਮੇ ਦੀ ਆਸ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤ ਨੂੰ ਇਸ ਵਰਗ ‘ਚ ਬਾਦਸ਼ਾਹ ਕਜ਼ਾਖ਼ਿਸਤਾਨ ਅਤੇ ਕੋਰੀਆਈ ਮੁੱਕੇਬਾਜ਼ਾਂ ਦੀ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।
ਬੈਡਮਿੰਟਨ | Asiad Games
7 ਈਵੇਂਟ ‘ਚ ਸੋਨ ਤਗਮਾ ਹੋਵੇਗਾ ਜਿਸ ਵਿੱਚ 3 ਪੁਰਸ਼, 3 ਮਹਿਲਾ ਅਤੇ ਇੱਕ ਮਿਕਸਡ ਵਰਗ ‘ਚ ਜਿੱਤਿਆ ਜਾ ਸਕਦਾ ਹੈ  ਭਾਰਤ ਕੁੱਲ 20 ਖਿਡਾਰੀਆਂ ਨੂੰ ਆਪਣੇ ਰੈਕੇਟ ਦੀ ਕਲਾ ਨੂੰ ਪਰਖਣ ਲਈ ਭੇਜੇਗਾ ਭਾਰਤ ਪਿਛਲੇ ਤਿੰਨ ਦਹਾਕਿਆਂ ਤੋਂ ਸਿੰਗਲ ਵਰਗ ‘ਚ ਇੱਥੇ ਕਾਂਸੀ ਤਗਮਾ ਵੀ ਨਹੀਂ ਜਿੱਤ ਸਕਿਆ ਹੈ  ਪਰ ਪੀਵੀ ਸਿੰਧੂ ਨੇ ਪਿਛਲੇ ਮਹੀਨੇ ਵਿਸ਼ਵ ਚੈਂਪੀਅਨਸ਼ਿਪ ‘ਚ ਏਸ਼ੀਆ ਦੀਆਂ ਸਟਾਰ ਯਾਮਾਗੁਚੀ, ਓਕੁਹਾਰਾ ਅਤੇ ਸੁਨ ਜੀ ਨੂੰ ਹਰਾ ਕੇ ਸੋਨ ਤਗਮੇ ਦੀ ਆਸ ਜਗਾਈ ਹੈ ਹਾਲਾਂਕਿ  ਸੋਨੇ ਲਈ ਜ਼ਿਆਦਾ ਮੁਕਾਬਲੇ  ਚੀਨ, ਇੰਡੋਨੇਸ਼ੀਆ ਤੇ ਮਲੇਸ਼ੀਆ ਦਰਮਿਆਨ ਹੋਣਗੇ।
ਜਿਮਨਾਸਟਿਕ, ਸਾਈਕਲਿੰਗ, ਰੋਈਂਗ, ਵੁਸ਼ੂ, ਸੇਲਿੰਗ, ਤੈਰਾਕੀ, ਸਕੁਐਸ਼ ਅਤੇ ਕਿਸ਼ਤੀ ਚਾਲਨ ‘ਚ ਭਾਰਤੀ ਖਿਡਾਰੀ ਚਾਂਦੀ ਜਾਂ ਕਾਂਸੀ ਤਗਮਿਆਂ ਤੱਕ ਦੀ ਪਹੁੰਚ ਕਰ ਸਕਦੇ ਹਨ ਜਦੋਂਕਿ ਬਾਕੀ ਖੇਡਾਂ ‘ਚ ਭਾਰਤ ਲਈ ਕੋਈ ਵੀ ਤਗਮਾ  ਇਤਿਹਾਸਕ ਹੋਵੇਗਾ ਕੁੱਲ ਮਿਲਾ ਕੇ ਇੱਥੇ ਚੀਨ ਦੀ ਸਰਦਾਰੀ ਕਾਇਮ ਰਹਿਣ ਦੀਆਂ ਪੂਰੀਆਂ ਆਸਾਂ ਹਨ ਭਾਰਤ ਆਸਾਂ ਮੁਤਾਬਕ ਜੇਕਰ 15 ਦੇ ਕਰੀਬ ਸੋਨ ਤਗਮੇ ਅਤੇ ਕੁੱਲ 60-70 ਤਗਮੇ ਜਿੱਤਦਾ ਹੈ ਤਾਂ ਆਪਣੇ ਪਿਛਲੇ 8ਵੇਂ ਸਥਾਨ ਦੇ ਪ੍ਰਦਰਸ਼ਨ ਨੂੰ ਸੁਧਾਰਦਿਆਂ 6ਵਾਂ ਜਾਂ 7ਵਾਂ ਸਥਾਨ ਪਾ ਸਕਦਾ ਹੈ ਹਾਲਾਂਕਿ ਇਹ ਵੀ ਸਾਫ਼ ਹੈ ਕਿ ਜੋ ਟੀਮ ਜਾਂ ਖਿਡਾਰੀ ਮੌਕਿਆਂ ਅਤੇ ਦਿਨ ਦੇ ਹਿਸਾਬ ਨਾਲ ਚੰਗਾ ਜਾਂ ਮਾੜਾ ਪ੍ਰਦਰਸ਼ਨ ਕਰੇਗਾ, ਉਹ ਉਲਟਫੇਰ ਕਰ ਵੀ ਸਕਦਾ ਹੈ ਅਤੇ ਉਲਟਫੇਰ ਦਾ ਸ਼ਿਕਾਰ ਵੀ ਹੋ ਸਕਦੇ ਹਨ ਜੇਕਰ ਭਾਰਤੀ ਅਥਲੀਟ ਦਬਾਅ ਦੇ ਪਲਾਂ ‘ਚ ਮਾਨਸਿਕ ਪੱਖੋਂ ਮਜ਼ਬੂਤੀ ਦਾ ਸਬੂਤ ਦਿੰਦੇ ਹੋਏ ਮੌਕਿਆਂ ਅਤੇ ਰਣਨੀਤੀ ਦਾ ਸਹੀ ਫ਼ਾਇਦਾ ਲੈ ਸਕੇ ਤਾਂ ਭਾਰਤ ਇਤਿਹਾਸਕ ਪ੍ਰਦਰਸ਼ਨ ਕਰਨ ‘ਚ ਕਾਮਯਾਬ ਰਹੇਗਾ।
ਜਿੱਤ ਨਾਲ ਪੂਲ ‘ਚ ਮਿਲੀ ਹਾਰ ਦਾ ਬਦਲਾ ਲੈ ਸਕਦਾ ਹੈ ਭਾਰਤ
ਲੰਦਨ, 1 ਅਗਸਤ
ਤਜ਼ਰਬੇਕਾਰ ਫਾਰਵਰਡ ਰਾਣੀ ਦੀ ਕਪਤਾਨੀ ‘ਚ ਭਾਰਤੀ ਮਹਿਲਾ ਹਾੱਕੀ ਟੀਮ ਦਾ ਵਿਸ਼ਵ ਕੱਪ ਹਾੱਕੀ ਟੂਰਨਾਮੈਂਟ ਦੇ ਕੁਆਰਟਰਫਾਈਨਲ ‘ਚ ਆਇਰਲੈਂਡ ਨਾਲ ਮੁਕਾਬਲਾ ਹੋਵੇਗਾ ਜਿਸ ਨੇ ਪੂਲ ਮੈਚ ‘ਚ ਭਾਰਤ ਨੂੰ 1-0 ਨਾਲ ਹਰਾਇਆ ਸੀ ਇਸ ਤਰ੍ਹਾਂ ਭਾਰਤ ਲਈ ਇਹ ਮੁਕਾਬਲਾ ਸੌਖਾ ਨਹੀਂ ਹੋਵੇਗਾ ਹਾਲਾਂਕਿ ਰੈਂਕਿੰਗ ਦੇ ਹਿਸਾਬ ਨਾਲ 10ਵੀਂ ਰੈਂਕ ਦੀ ਭਾਰਤ ਦੇ ਮੁਕਾਬਲੇ ਆਇਰਲੈਂਡ ਨੂੰ 16ਵਾਂ ਦਰਜਾ ਹਾਸਲ ਹੈ
ਆਇਰਲੈਂਡ ਕੋਲ ਭਾਰਤ ਨੂੰ ਪੂਲ ‘ਚ ਹਰਾਉਣ ਦਾ ਮਾਨਸਿਕ ਵਾਧਾ
ਭਾਰਤੀ ਟੀਮ ਕੋਲ ਆਇਰਲੈਂਡ ਵਿਰੁੱਧ ਜਿੱਤ ਨਾਲ ਨਾ ਸਿਰਫ਼ ਸੈਮੀਫਾਈਨਲ ‘ਚ ਪਹੁੰਚਣ ਦਾ ਮੌਕਾ ਹੋਵੇਗਾ ਸਗੋਂ ਉਹ ਪੂਲ ਮੈਚ ‘ਚ ਮਿਲੀ ਹਾਰ ਦਾ ਬਦਲਾ ਵੀ ਲੈ ਸਕਦੀ ਹੈ ਇਹ ਗੱਲ ਪੱਕੀ ਹੈ ਕਿ ਜਿਸ ਤਰ੍ਹਾਂ ਭਾਰਤ ਨੇ ਕ੍ਰਾੱਸ ਮੈਚ ‘ਚ ਇਟਲੀ ਵਿਰੁੱਧ 3-0 ਦੀ ਜਿੱਤ ਦੌਰਾਨ ਪ੍ਰਦਰਸ਼ਨ ਕੀਤਾ ਹੈ ਜੇਕਰ ਅਜਿਹਾ ਪ੍ਰਦਰਸ਼ਨ ਉਹ ਆਇਰਲੈਂਡ ਵਿਰੁੱਧ ਦੁਹਰਾਉਣ ‘ਚ ਕਾਮਯਾਬ ਰਹੀ ਤਾਂ ਸੈਮੀਫਾਈਨਲ ‘ਚ ਉਸਦਾ ਖੇਡਣਾ ਪੱਕਾ ਹੀ ਕਿਹਾ ਜਾ ਸਕਦਾ ਹੈ ਪਰ ਆਇਰਲੈਂਡ ਕੋਲ ਭਾਰਤ ਨੂੰ ਪੂਲ ਮੈਚ ‘ਚ ਹਰਾਉਣ ਕਾਰਨ ਮਾਨਸਿਕ ਤੌਰ ‘ਤੇ ਵਾਧਾ ਹਾਸਲ ਹੈ ਜਿਸ ਦਾ ਉਹ ਭਾਰਤ ਵਿਰੁੱਧ ਦਬਾਅ ਬਣਾ ਕੇ ਫਾਇਦਾ ਲੈ ਸਕਦਾ ਹੈ
ਭਾਰਤ ਕੋਲ 1974 ਦੇ ਇਤਿਹਾਸ ਦੀ ਬਰਾਬਰੀ ਕਰਨ ਦਾ ਮੌਕਾ
ਭਾਰਤੀ ਮਹਿਲਾ ਟੀਮ ਦਾ ਵਿਸ਼ਵ ਕੱਪ ‘ਚ ਸਰਵਸ੍ਰੇਸ਼ਠ ਪ੍ਰਦਰਸ਼ਨ 1974 ‘ਚ ਚੌਥੇ ਸਥਾਨ ‘ਤੇ ਰਹਿਣਾ ਸੀ 1978 ‘ਚ ਭਾਰਤ ਸੱਤਵੇਂ, 1983 ‘ਚ 11ਵੇਂ, 1998 ‘ਚ 12ਵੇਂ ਅਤੇ 2006 ‘ਚ 11ਵੇਂ ਅਤੇ 2010 ‘ਚ 9ਵੇਂ ਸਥਾਨ ‘ਤੇ ਰਹੀ ਸੀ ਲੀ ਵੇਲੀ ਹਾੱਕੀ ਅਤੇ ਟੈਨਿਸ ਸੈਂਟਰ ‘ਚ ਮੁਕਾਬਲਾ ਦੋ ਅਗਸਤ ਨੂੰ ਰਾਤ ਸਾਢੇ 10 ਵਜੇ ਤੋਂ ਖੇਡਿਆ ਜਾਵੇਗਾ ਸੱਤਵੀਂ ਵਾਰ ਵਿਸ਼ਵ ਕੱਪ ਖੇਡ ਰਹੀ ਭਾਰਤੀ ਟੀਮ ਦਾ ਸਰਵਸ੍ਰੇਸ਼ਠ ਪ੍ਰਦਰਸ਼ਨ 1974 ਦੇ ਵਿਸ਼ਵ ਕੱਪ ‘ਚ ਚੌਥਾ ਸਥਾਨ ਰਿਹਾ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਰਵਸ੍ਰੇਸ਼ਠ ਰੈਂਕਿੰਗ ਦੀ ਬਰਾਬਰੀ | Ramkumar
ਜਾੱਨਸਨ ਨੇ ਜਿੱਤਿਆ ਖਿ਼ਤਾਬ | Ramkumar
ਅਮਰੀਕੀ ਖਿਡਾਰੀ ਨੂੰ ਜਿੱਤ ਨਾਲ 99, 375 ਡਾਲਰ ਅਤੇ 250 ਏਟੀਪੀ ਅੰਕ ਮਿਲੇ ਜਦੋਂਕਿ ਭਾਰਤ ਦੇ ਰਾਮਕੁਮਾਰ ਨੂੰ 52, 340 ਡਾਲਰ ਅਤੇ 150 ਅੰਕ | Ramkumar
ਨਵੀਂ ਦਿੱਲੀ (ਏਜੰਸੀ)। ਭਾਰਤੀ ਡੇਵਿਸ ਕੱਪ ਖਿਡਾਰੀ ਰਾਮਕੁਮਾਰ ਰਾਮਨਾਥਨ ਨੇ ਅਮਰੀਕਾ ਦੇ ਟਿਮ ਸਮਾਈਜੇਕ ਵਿਰੁੱਧ ਤਿੰਨ ਸੈੱਟਾਂ ਤੱਕ ਸਖ਼ਤ ਸੰਘਰਸ਼ ਕੀਤਾ ਪਰ ਉਹਨਾਂ ਨੂੰ ਅਮਰੀਕਾ ਦੇ ਨਿਊਪੋਰਟ ‘ਚ 6, 23, 710 ਡਾੱਲਰ ਦੇ ਹਾੱਲ ਆਫ਼ ਫ਼ੇਮ ਏਟੀਪੀ ਟੈਨਿਸ ਟੂਰਨਾਮੈਂਟ ਦੇ ਫ਼ਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਆਪਣਾ ਪਹਿਲਾ ਏਟੀਪੀ ਫਾਈਨਲ ਖੇਡ ਰਹੇ ਰਾਮਕੁਮਾਰ ਨੂੰ ਅਮਰੀਕੀ ਖਿਡਾਰੀ ਨੇ 7-5, 3-6, 6-2 ਨਾਲ ਹਰਾਇਆ 23 ਸਾਲ ਦੇ ਰਾਮਕੁਮਾਰ ‘ਤੇ ਤਿੰਨ ਟੂਰ ਖ਼ਿਤਾਬ ਜਿੱਤਣ ਵਾਲੇ 28 ਸਾਲਾ ਜਾੱਨਸਨ ਦਾ ਤਜ਼ਰਬਾ ਥੋੜ੍ਹਾ ਭਾਰੀ ਪੈ ਗਿਆ ਅਤੇ ਉਸਨੇ ਦੋ ਘੰਟੇ ‘ਚ ਇਹ ਮੁਕਾਬਲਾ ਜਿੱਤ ਲਿਆ।
ਅਮਰੀਕੀ ਖਿਡਾਰੀ ਨੂੰ ਇਸ ਜਿੱਤ ਨਾਲ 99, 375 ਡਾਲਰ ਅਤੇ 250 ਏਟੀਪੀ ਅੰਕ ਮਿਲੇ ਜਦੋਂਕਿ ਭਾਰਤ ਦੇ ਰਾਮਕੁਮਾਰ ਨੂੰ 52, 340 ਡਾਲਰ ਅਤੇ 150 ਅੰਕ ਮਿਲੇ ਰਾਮਕੁਮਾਰ ਨੇ ਇਸ ਦੇ ਨਾਲ ਹੀ 46 ਸਥਾਨ ਦੀ ਛਾਲ ਲਾ ਕੇ ਆਪਣੀ ਸਰਵਸ੍ਰੇਸ਼ਠ 115ਵੀਂ ਰੈਂਕਿੰਗ ਦੀ ਬਰਾਬਰੀ ਕਰ ਲਈ ਜੋ ਉਹਨਾਂ ਅਪ੍ਰੈਲ ‘ਚ ਹਾਸਲ ਕੀਤੀ ਸੀ ਰਾਮਕੁਮਾਰ ਜੇਕਰ ਖ਼ਿਤਾਬ ਜਿੱਤਦੇ ਤਾਂ ਉਹ ਪਹਿਲੀ ਵਾਰ ਟਾੱਪ 100 ‘ਚ ਪਹੁੰਚ ਜਾਂਦੇ ਵਿੰਬਲਡਨ ਤੋਂ ਬਾਅਦ ਟੂਰਨਾਮੈਂਟ ਟੈਨਿਸ ਤੋਂ ਦੂਰ ਰਹੇ।
ਯੂਕੀ ਭਾਂਬਰੀ ਇੱਕ ਸਥਾਨ ਖ਼ਿਸਕ ਕੇ 86ਵੇਂ ਨੰਬਰ ‘ਤੇ ਆ ਗਏ ਹਨ ਜਦੋਂਕਿ ਪ੍ਰਜਨੇਸ਼ ਗੁਣੇਸ਼ਵਰਨ ਦੋ ਸਥਾਨ ਦੇ ਨੁਕਸਾਨ ਨਾਲ 186ਵੇਂ ਨੰਬਰ ‘ਤੇ ਆ ਗਏ ਹਨ ਇਸ ਪ੍ਰਦਰਸ਼ਨ ਕਾਰਨ ਰਾਮਕੁਮਾਰ ਨੂੰ ਅਟਲਾਂਟਾ ਦੇ ਅਗਲੇ ਏਟੀਪੀ ਟੂਰਨਾਮੈਂਟ ‘ਚ ਖ਼ਾਸ ਛੂਟ ਦੇ ਕਾਰਨ ਮੁੱਖ ਡਰਾਅ ‘ਚ ਸਿੱਧਾ ਪ੍ਰਵੇਸ਼ ਮਿਲ ਗਿਆ ਹੈ ਜਦੋਂਕਿ ਭਾਰਤ ਦੇ ਗੁਣੇਸ਼ਵਰਨ ਨੇ ਅਟਲਾਂਟਾ ਟੂਰਨਾਮੈਂਟ ਦੇ ਦੋ ਕੁਆਲੀਫਾਈਂਗ ਗੇੜ ਜਿੱਤ ਕੇ ਮੁੱਖ ਡਰਾਅ ‘ਚ ਜਗ੍ਹਾ ਬਣਾ ਲਈ ਹੈ।
ਵੈਂਨਕੂਵਰ (ਏਜੰਸੀ)। ਦੁਨੀਆ ਦੇ 20 ਦੇਸ਼ਾਂ ਨੇ ਕੈਨੇਡਾ ਦੇ ਵੈਂਨਕੂਵਰ ਸ਼ਹਿਰ ‘ਚ ਹੋਈ ਇੱਕ ਮੀਟਿੰਗ ‘ਚ ਉੱਤਰੀ ਕੋਰੀਆ ਵੱਲੋਂ ਆਪਣੀ ਪਰਮਾਣੂ ਯੋਜਨਾ ਨੂੰ ਨਾ ਛੱਡਣ ਦੀ ਸਥਿਤੀ ‘ਚ ਉਸ ‘ਤੇ ਸਖ਼ਤ ਪਾਬੰਦੀਆਂ ਲਾਉਣ ‘ਤੇ ਸਹਿਮਤੀ ਪ੍ਰਗਟਾਈ ਅਤੇ ਅਮਰੀਕੀ ਵਿਦੇਸ਼ ਮੰਤਰੀ ਨੇ ਉਸ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਗੱਲਬਾਤ ਲਈ ਤਿਆਰ ਨਾ ਹੋਇਆ ਤਾਂ ਉਸ ‘ਤੇ ਫੌਜ ਕਾਰਵਾਈ ਕੀਤੀ ਜਾ ਸਕਦੀ ਹੈ।
ਇਹ ਮੀਟਿੰਗ ਅਮਰੀਕਾ ਅਤੇ ਕੈਨੇਡਾ ਵੱਲੋਂ ਉੱਤਰੀ ਕੋਰੀਆ ‘ਤੇ ਦਬਾਅ ਵਧਾਉਣ ਦੇ ਤਰੀਕਿਆਂ ‘ਤੇ ਵਿਚਾਰ ਕਰਨ ਲਈ ਸੰਯੁਕਤ ਰੂਪ ‘ਚ ਕੀਤੀ ਗਈ ਅਮਰੀਕਾ ਵੱਲੋਂ ਆਹੂਤ 1950-53 ‘ਚ ਕੋਰੀਆ ਯੁੱਧ ਦੌਰਾਨ ਦੱਖਣੀ ਕੋਰੀਆ ਦਾ ਸਮਰਥਨ ਕਰਨ ਵਾਲੇ ਦੇਸ਼ਾਂ ਦੀ ਇਸ ਮੀਟਿੰਗ ਦੌਰਾਨ ਕੋਰੀਆਈ ਦੇਸ਼ਾਂ ਦਰਮਿਆਨ ਸ਼ੁਰੂ ਹੋਈ ਗੱਲਬਾਤ ‘ਚ ਸਹਿਯੋਗ ਕਰਨ ਦੀ ਵਚਨਬੱਧਤਾ ਵਿਖਾਈ ਗਈ। ਇਨ੍ਹਾਂ ਦੇਸ਼ਾਂ ਨੇ ਉਮੀਦ ਪ੍ਰਗਟਾਈ ਕਿ ਇਸ ਨਾਲ ਤਣਾਅ ਘੱਟ ਕਰਨ ‘ਚ ਮੱਦਦ ਮਿਲੇਗੀ ਅਤੇ ਇਸ ਗੱਲ ‘ਤੇ ਸਹਿਮਤੀ ਪ੍ਰਗਟਾਈ ਕਿ ਇਸ ਸੰਕਟ ਦਾ ਡਿਪਲੋਮੈਂਟ ਹੱਲ ਜ਼ਰੂਰੀ ਵੀ ਹੈ ਅਤੇ ਇਹ ਸੰਭਵ ਵੀ ਹੈ ਉੱਤਰੀ ਕੋਰੀਆ ‘ਤੇ ਜ਼ੋਰ ਅਜਮਾਇਸ ਦੇ ਸਵਾਲ ਦੇ ਜਵਾਬ ‘ਚ ਸ੍ਰੀ ਟਿਲਰਸਨ ਨੇ ਕਿਹਾ ਕਿ ਮੈਂ ਇਸ ‘ਤੇ ਕੋਈ ਟਿੱਪਣੀ ਨਹੀਂ ਕਰ ਸਕਦਾ।
ਕੌਮੀ ਸੁਰੱਖਿਆ ਪ੍ਰੀਸ਼ਦ ਅਤੇ ਰਾਸ਼ਟਰਪਤੀ ਟਰੰਪ ਨੇ ਇਸ ਬਾਰੇ ਹਾਲੇ ਕੋਈ ਫੈਸਲਾ ਨਹੀਂ ਲਿਆ ਹੈ ਉਨ੍ਹਾਂ ਨੇ ਕਿਹਾ ਕਿ ਸਾਨੂੰ ਮੌਜ਼ੂਦਾ ਸਥਿਤੀ ਨੂੰ ਪੂਰੀ ਗੰਭੀਰਤਾ ਅਤੇ ਸਪੱਸ਼ਟਤਾ ਨਾਲ ਵੇਖਣ ਦੀ ਜ਼ਰੂਰਤ ਹੈ ਸਾਨੂੰ ਵਧਦੇ ਖਤਰੇ ਦਾ ਅਹਿਸਾਸ ਹੈ ਜੇਕਰ ਉੱਤਰੀ ਕੋਰੀਆ ਗੱਲਬਾਤ ਲਈ ਤਿਆਰ ਨਹੀਂ ਹੁੰਦਾ, ਤਾਂ ਉਹ ਖੁਦ ਸਾਨੂੰ ਫੌਜ ਬਦਲ ਲਈ ਮਜ਼ਬੂਰ ਕਰੇਗਾ ਵੈਂਨਕੂਵਰ ਮੀਟਿੰਗ ਤੋਂ ਬਾਅਦ ਸਾਰੇ ਦੇਸ਼ਾਂ ਨੇ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਕਿ ਉਹ ਉੱਤਰੀ ਕੋਰੀਆ ‘ਤੇ ਕਦਮ ਦਰ ਕਦਮ ਇੱਕਤਰਫਾ ਪਾਬੰਦੀਆਂ ਲਾਉਣ ‘ਤੇ ਸਹਿਮਤ ਹਨ।