Countries - Sach Kahoon Punjabi
ਏਸੀਆਨ ਦੇਸ਼ਾਂ ਨੇ ਭਾਰਤ ਦੇ ਰੁੱਖ ਦੀ ਕੀਤੀ ਤਾਰੀਫ਼
ਬੈਂਕਾਕ। ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿੱਚ ਚੱਲ ਰਹੇ ਆਸੀਅਨ ਸੰਮੇਲਨ ਵਿੱਚ ਆਸੀਅਨ ਦੇਸ਼ ਦੇ ਨੇਤਾਵਾਂ ਨੇ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਵਿੱਚ ਭਾਰਤ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਵਿਦੇਸ਼ ਸਕੱਤਰ ਵਿਜੇ ਠਾਕੁਰ ਸਿੰਘ ਨੇ ਐਤਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਏਸੀਆਨ ਦੇਸ਼ਾਂ ਦੇ ਨੇਤਾਵਾਂ ਨੇ ਭਾਰਤ ਨੂੰ ਲੰਬੇ ਸਮੇਂ ਦਾ ਮਿੱਤਰ ਅਤੇ ਗਤੀਸ਼ੀਲ ਭਾਈਵਾਲ ਦੱਸਿਆ ਹੈ ਅਤੇ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਵਿੱਚ ਭਾਰਤ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਹੈ।
ਉਨ੍ਹਾਂ ਕਿਹਾ, “ਸਾਨੂੰ ਆਰ ਸੀ ਈ ਪੀ ਉੱਤੇ ਪ੍ਰਸ਼ਨਾਂ ਲਈ ਸੋਮਵਾਰ ਤੱਕ ਇੰਤਜ਼ਾਰ ਕਰਨਾ ਪਏਗਾ, ਪਰ ਭਾਰਤ-ਏਸੀਆਨ ਮੁਕਤ ਵਪਾਰ ਸਮਝੌਤੇ ਦੀ ਸਮੀਖਿਆ ਕਰਨ ਲਈ ਦੇਸ਼ਾਂ ਨਾਲ ਵਿਚਾਰ ਵਟਾਂਦਰੇ ਕੀਤੇ ਗਏ ਹਨ”। ਸ੍ਰੀਮਤੀ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਏਸੀਆਨ ਦੇਸ਼ਾਂ ਦੇ ਨੇਤਾਵਾਂ ਨੇ ਏਸੀਅਨ ਸੰਮੇਲਨ ਵਿੱਚ ਅੱਤਵਾਦ ਅਤੇ ਦੱਖਣੀ ਚੀਨ ਸਾਗਰ ਨਾਲ ਜੁੜੇ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਕੀਤੇ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਲਈ ਅੱਤਵਾਦ ਨੂੰ ਹਰਾਉਣ ਲਈ ਰੱਲ ਕੇ ਕੰਮ ਕਰਾਂਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਨਪ੍ਰੀਤ ਸਿੰਘ ਮੰਨਾ
ਆਏ ਦਿਨ ਕਿਸੇ ਨਾ ਕਿਸੇ ਪਾਸਿਓਂ ਕਿਸੇ ਨਾ ਕਿਸੇ ਨੌਜਵਾਨ ਚਾਹੇ ਉਹ ਕੁੜੀ ਹੋਵੇ ਜਾਂ ਮੁੰਡਾ ਦੇ ਵਿਦੇਸ਼ਾਂ ਵਿਚ ਫਸਣ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹੀ ਰਹਿੰਦੀਆਂ ਹਨ। ਜਿਸਦੀਆਂ ਨੌਜਵਾਨਾਂ ਵੱਲੋਂ ਵੀਡੀਓ ਸੋਸ਼ਲ ਮੀਡੀਆ ‘ਤੇ ਪਾ ਕੇ ਵਿਦੇਸ਼ ਮੰਤਰਾਲਿਆਂ ਅਤੇ ਲੋਕਲ ਵਿਧਾਇਕ ਆਦਿ ਨੂੰ ਉਨ੍ਹਾਂ ਨੂੰ ਬਚਾਉਣ ਦੀ ਗੁਹਾਰ ਲਾਈ ਜਾਂਦੀ ਹੈ। ਇਨ੍ਹਾਂ ਖ਼ਬਰਾਂ ਨੂੰ ਦੇਖ ਕੇ ਦੁੱਖ ਹੁੰਦਾ ਹੈ ਕਿ ਨੌਜਵਾਨਾਂ ਦੀ ਹਾਲਾਤ ਇਸ ਵੇਲੇ ਕੀ ਹੋਈ ਪਈ ਹੈ। ਜਦੋਂ ਉਹ ਵੀਡੀਓ ਸੋਸ਼ਲ ਮੀਡੀਆ ‘ਤੇ ਆਉਂਦੀਆਂ ਹਨ, ਇਸ ਤੋਂ ਬਾਅਦ ਅਖਬਾਰਾਂ ਅਤੇ ਟੀ. ਵੀ. ਚੈਨਲਾਂ ਵਾਲੇ ਉਨ੍ਹਾਂ ਦੇ ਮਾਪਿਆਂ ਨੂੰ ਮਿਲਦੇ ਹਨ, ਉਸਦੀਆਂ ਖ਼ਬਰਾਂ ਅਖਬਾਰਾਂ ਵਿੱਚ ਦੇ ਕੇ ਨੌਜਵਾਨਾਂ ਦੇ ਮਾਪੇ ਅਤੇ ਹੋਰ ਪਰਿਵਾਰਕ ਮੈਂਬਰ ਬੱਚਿਆਂ ਨੂੰ ਬਚਾਉਣ ਦੀ ਮੰਗ ਕਰਦੇ ਹਨ। ਮਾਪੇ ਰੋ-ਰੋ ਕੇ ਆਪਣਾ ਹਾਲ ਬਿਆਨ ਕਰਦੇ ਹਨ। ਨੌਜਵਾਨਾਂ ਦੀ ਇਸ ਹਾਲਾਤ ਲਈ ਕੌਣ ਜ਼ਿੰਮੇਵਾਰ ਹਨ, ਇਸ ਬਾਰੇ ਵਿਚ ਸੋਚ-ਵਿਚਾਰ ਕਰਨ ਦੀ ਲੋੜ ਹੈ ਤੇ ਫਿਰ ਉਨ੍ਹਾਂ ਕਾਰਨਾਂ ‘ਤੇ ਕੰਮ ਕਰਕੇ ਆਉਣ ਵਾਲੀ ਪੀੜ੍ਹੀ ਨੂੰ ਏਜੰਟਾਂ ਦੇ ਚੁੰਗਲ ‘ਚੋਂ ਬਚਾ ਕੇ ਵਿਦੇਸ਼ਾਂ ਵਿਚ ਫਸਣ ਤੋਂ ਰੋਕਿਆ ਜਾਣਾ ਚਾਹੀਦਾ ਹੈ ਜੇਕਰ ਇਨ੍ਹਾਂ ਹਾਲਾਤਾਂ ‘ਤੇ ਕਾਬੂ ਨਾ ਪਾਇਆ ਗਿਆ ਤਾਂ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਵੇਗਾ ਇਸਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ।
ਸਰਕਾਰਾਂ ਦੀ ਵੀ ਬਣਦੀ ਹੈ ਕੁਝ ਜ਼ਿੰਮੇਵਾਰੀ:
ਜੋ ਇਸ ਵੇਲੇ ਹਾਲਾਤ ਬਣੇ ਹਨ ਉਨ੍ਹਾਂ ਲਈ ਸਰਕਾਰ ਦੀ ਕੁਝ ਜਿੰਮੇਵਾਰੀ ਬਣਦੀ ਹੈ। ਸਰਕਾਰਾਂ ਆਪਣੀ ਜਿੰਮੇਵਾਰੀਆਂ ਤੋਂ ਭੱਜ ਨਹੀਂ ਸਕਦੀਆਂ। ਪਿਛਲੇ ਦਿਨੀਂ ਸਰਕਾਰ ਵੱਲੋਂ ਮਨਜੁਰਸ਼ੁਦਾ ਏਜੰਟਾਂ ਦੀ ਸੂਚੀ ਜਾਰੀ ਕੀਤੀ ਗਈ ਸੀ। ਜਿਸ ਨਾਲ ਸਰਕਾਰ ਦੀ ਜਿੰਮੇਵਾਰੀ ਖਤਮ ਨਹੀਂ ਹੋ ਜਾਂਦੀ। ਜੋ ਮਨਜੂਰ ਨਹੀਂ ਹਨ, ਸਰਕਾਰ ਵੱਲੋਂ ਜਿਨ੍ਹਾਂ ਨੇ ਮਨਜੂਰੀ ਨਹੀਂ ਲਈ ਉਨ੍ਹਾਂ ‘ਤੇ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਕੋਈ ਦੋ ਨੰਬਰ ਦਾ ਕੰਮ ਕਰਨ ਲਈ ਸੋਚ ਵੀ ਨਹੀਂ ਸਕੇਗਾ ਪਰ ਹੋ ਇਸ ਤੋਂ ਉਲਟ ਰਿਹਾ ਹੈ ਏਜੰਟ ਲੱਖਾਂ-ਕਰੋੜਾਂ ਰੁਪਏ ਦੀਆਂ ਠੱਗੀਆਂ ਕਰਕੇ ਭੱਜ ਜਾਂਦੇ ਹਨ, ਕੇਸ ਚੱਲਦੇ ਰਹਿੰਦੇ ਹਨ, ਹੁੰਦਾ ਕੁਝ ਵੀ ਨਹੀਂ। ਉਹੀ ਵਿਅਕਤੀ ਹੋਰ ਕਿਸੇ ਸ਼ਹਿਰ ਵਿਚ ਜਾਂ ਨਾਂਅ ਬਦਲ ਕੇ ਏਜੰਟੀ ਦਾ ਕੰਮ ਕਰ ਲੈਂਦ ਹੈ, ਉੱਥੇ ਵੀ ਆਰਾਮ ਨਾਲ ਠੱਗੀ ਕਰਦਾ ਹੈ, ਜਿਸਨੂੰ ਕੋਈ ਫਰਕ ਨਹੀਂ ਪੈਦਾਂ, ਜਦੋਂ ਤੱਕ ਉੁਸਦੀਆਂ ਸ਼ਿਕਾਇਤਾਂ ‘ਤੇ ਕਾਰਵਾਈ ਹੁੰਦੀ ਉਦੋਂ ਤੱਕ ਉਹ ਕਿਤੇ ਦਾ ਕਿਤੇ ਪਹੁੰਚ ਜਾਂਦਾ ਹੈ ਇਸ ਲਈ ਸਰਕਾਰ ਨੂੰ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ, ਜਿਸ ਨਾਲ ਇਨ੍ਹਾਂ ਦੋ ਨੰਬਰ ਦਾ ਕੰਮ ਕਰਨ ਵਾਲੇ ਏਜੰਟਾਂ ‘ਤੇ ਨੱਥ ਪਾਈ ਜਾ ਸਕੇ।
ਨੌਜਵਾਨ ਵਿਦੇਸ਼ ਜਾਣ ਦੇ ਨਾਂਅ ‘ਤੇ ਠੱਗੀ ਦਾ ਸ਼ਿਕਾਰ ਹੋ ਕੇ ਪੁਲਿਸ ਪ੍ਰਸ਼ਾਸਨ ਕੋਲ ਸ਼ਿਕਾਇਤ ਦਰਜ਼ ਕਰਵਾ ਇਹ ਆਸ ਰੱਖਦੇ ਹਨ ਕਿ ਉਨ੍ਹਾਂ ਦੀ ਸ਼ਿਕਾਇਤ ‘ਤੇ ਕਾਰਵਾਈ ਹੋਵੇਗੀ ਅਤੇ ਉਨ੍ਹਾਂ ਨੂੰ ਇਨਸਾਫ ਮਿਲੇਗਾ। ਪਰੰਤੂ ਪਿਲਸ ਪ੍ਰਸ਼ਾਸਨ ਕੋਲ ਦਿੱਤੀਆਂ ਸ਼ਿਕਾਇਤਾਂ ‘ਤੇ ਕਾਰਵਾਈ ਵਿਚ ਦੇਰੀ ਤੇ ਏਜੇੰਟਾਂ ਨਾਲ ਸਮਝੌਤਾ ਕਰਵਾਉਣ ਦੀ ਕਵਾਇਤ ਕਿਤੇ ਨਾ ਕਿਤੇ ਇਨ੍ਹਾਂ ਸ਼ਿਕਾਇਤਾਂ ਨੂੰ ਸਿਰੇ ਚੜ੍ਹਨ ਤੋਂ ਪਹਿਲਾਂ ਹੀ ਪੈਰ ਅੱਗੇ ਰੋੜਾ ਖੜ੍ਹਾ ਕਰ ਦਿੰਦੀਆਂ ਹਨ।
ਨੌਜਵਾਨਾਂ ਦੇ ਮਾਪੇ ਵਿਚਾਰੇ ਪੈਸੇ ਏਜੰਟਾਂ ਤੋਂ ਵਾਪਸ ਲੈਣ ਦਾ ਡਰ ਆਪਣੇ ਮੰਨ ਵਿਚ ਰੱਖ ਕੇ ਜਿਸ ਤਰ੍ਹਾਂ ਪੁਲਿਸ ਪ੍ਰਸ਼ਾਸਨ ਕਹਿੰਦਾ ਹੈ ਉਸੇ ਤਰ੍ਹਾਂ ਕਰਦੇ ਚਲੇ ਜਾਂਦੇ ਹਨ। ਏਜੰਟ ਥੋੜ੍ਹੇ-ਥੋੜ੍ਹੇ ਬੰਦਿਆਂ ਦੇ ਪੈਸੇ ਵਾਪਸ ਕਰਕੇ ਬਾਕੀਆਂ ਦੇ ਪੈਸੇ ਡਕਾਰ ਜਾਂਦੇ ਹਨ, ਜਿਸ ਨਾਲ ਏਜੰਟਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਫਿਰ ਮੁੜ ਕੇ ਖੁੱਲ੍ਹੇਆਮ ਘੁੰਮਦੇ ਹਨ, ਜਿਸ ਨਾਲ ਹੋਰ ਦੋ ਨੰਬਰ ਦੇ ਕੰਮ ਵਾਲੇ ਵੀ Àੁੱਠ ਖੜ੍ਹੇ ਹੋ ਜਾਂਦੇ ਹਨ, ਫਿਰ ਕੰਮ ਅੱਗੇ ਤੋਂ ਅੱਗੇ ਵਧਦਾ ਹੋਇਆ ਬਹੁਤ ਵੱਡੇ ਪੱਧਰ ‘ਤੇ ਵਧ ਜਾਂਦਾ ਹੈ। ਇਸ ਲਈ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤਾਂ ‘ਤੇ ਕਾਰਵਾਈ ਕਰਦੇ ਹੋਏ ਏਜੰਟਾਂ ਨੂੰ ਸਜ਼ਾ ਦੇ ਨਾਲ-ਨਾਲ ਲੋਕਾਂ ਦੇ ਪੈਸੇ ਵੀ ਵਾਪਸ ਕਰਵਾਉਣੇ ਚਾਹੀਦੇ ਹਨ ਤਾਂ ਜਾ ਕੇ ਇਨ੍ਹਾਂ ‘ਤੇ ਲਗਾਮ ਲਾਈ ਜਾ ਸਕਦੀ ਹੈ।
ਵਿਦੇਸ਼ਾਂ ਵਿਚ ਨੌਜਵਾਨਾਂ ਦੇ ਫਸਣ ਵਿਚ ਮਾਪਿਆਂ ਅਤੇ ਨੌਜਵਾਨਾਂ ਦਾ ਜਾਗਰੂਕ ਨਾ ਹੋਣਾ ਵੀ ਇੱਕ ਵਜ੍ਹਾ ਹੈ। ਸਰਕਾਰ ਸਮੇਂ-ਸਮੇਂ ‘ਤੇ ਧੋਖੇਬਾਜ਼ ਏਜੰਟਾਂ ਤੋਂ ਬਚਣ ਲਈ ਜਾਗਰੂਕ ਕਰਦੀ ਰਹਿੰਦੀ ਹੈ, ਪਰ ਲੋਕ ਇਨ੍ਹਾਂ ਏਜੰਟਾਂ ਵੱਲੋਂ ਦਿਖਾਏ ਗਏ ਸੁਪਨਿਆਂ ਦੇ ਜਾਲ ਵਿਚ ਫਸ ਜਾਂਦੇ ਹਨ, ਇਸ ਲਈ ਉਨ੍ਹਾਂ ਨੂੰ ਏਜੰਟਾਂ ਦੀ ਚੋਣ ਕਰਦੇ ਸਮੇਂ ਅੱਖਾਂ ਖੋਲਣ ਦੀ ਲੋੜ ਹੈ ਤਾਂ ਜਾ ਕੇ ਇਨ੍ਹਾਂ ਏਜੰਟਾਂ ਤੋਂ ਬਚਾਅ ਹੋ ਸਕਦਾ ਹੈ। ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਨੌਜਵਾਨਾਂ ਦੇ ਵਿਦੇਸ਼ਾਂ ਵਿਚ ਫਸਣ ਦਾ ਸਿਲਸਿਲਾ ਰੁਕਣ ਵਾਲਾ ਨਹੀਂ ਹੈ, ਬਲਕਿ ਦਿਨ-ਪ੍ਰਤੀਦਿਨ ਵਧਦਾ ਹੀ ਜਾਵੇਗਾ ਜਿਸ ‘ਤੇ ਲਗਾਮ ਲਾਉਣਾ ਔਖਾ ਹੋਵੇਗਾ। ਇਸ ਲਈ ਸਮਾਂ ਰਹਿੰਦਿਆਂ ਹੀ ਜਾਗਰੂਕ ਹੋਣ ਦੀ ਲੋੜ ਹੈ ਅਤੇ ਨਾਲ ਵਾਲੇ ਸਾਥੀਆਂ ਨੂੰ ਵੀ ਇਸ ਪ੍ਰਤੀ ਦੱਸਣ ਦੀ ਲੋੜ ਹੈ।
ਵਿਦੇਸ਼ ਜਾਣ ਦੀ ਹੋੜ ਦੇ ਚੱਲਦਿਆਂ ਹੀ ਨੌਜਵਾਨ ਧੋਖੇਬਾਜ਼ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੁੰਦੇ ਹਨ। ਇਸ ਤੋਂ ਬਚਣ ਲਈ ਸਭ ਤੋਂ ਸੌਖਾ ਤਰੀਕਾ ਜੇਕਰ ਦੇਖਿਆ ਜਾਵੇ ਤਾਂ ਨੌਜਵਾਨਾਂ ਨੂੰ ਆਪਣੇ ਦੇਸ਼ ਵਿਚ ਹੀ ਕੋਈ ਨਾ ਕੋਈ ਕੰਮ ਖੋਲ੍ਹ ਕੇ ਦਿੱਤਾ ਜਾ ਸਕਦਾ ਹੈ। ਇਸ ਨਾਲ ਦੋ ਫਾਇਦੇ ਹੋ ਸਕਦੇ ਹਨ ਇੱਕ, ਜੋ ਪੈਸਾ ਅਸੀਂ ਮਾਰਕਿਟ ਵਿਚ ਲਾਇਆ ਹੈ, ਉਸ ‘ਤੇ ਨਜ਼ਰ ਵੀ ਰਹੇਗੀ, ਦੂਜਾ, ਨਾਲ-ਨਾਲ ਆਪਣਾ ਬੱਚਾ ਆਪਣੇ ਕੋਲ ਵੀ ਰਹੇਗਾ। ਕੰਮ ਦੇ ਪ੍ਰਤੀ ਨੌਜਵਾਨਾਂ ਵਿਚ ਉਤਸ਼ਾਹ ਪੈਦਾ ਕਰਨਾ ਵੀ ਮਾਂ-ਬਾਪ ਦੇ ਹੱਥ ਹੀ ਹੁੰਦਾ ਹੈ। ਜੇਕਰ ਬੱਚੇ ਵਿਦੇਸ਼ਾਂ ਵਿਚ ਜਾਂਦੇ ਹਨ ਤਾਂ ਉੱਥੇ ਜਾ ਕੇ ਵੀ ਤਾਂ ਕੰਮ ਕਰਨਾ ਹੀ ਪੈਂਦਾ ਹੈ, ਉੱਥੇ ਦਿਨ-ਰਾਤ ਮਿਹਨਤ ਕਰਨੀ ਪੈਂਦੀ ਹੈ ਜਿੰਨੀ ਮਿਹਨਤ ਉਹ ਵਿਦੇਸ਼ਾਂ ਵਿਚ ਕਰਦੇ ਹਨ ਜੇਕਰ ਉਸ ਨਾਲੋਂ ਅੱਧੀ ਵੀ ਕਰ ਲਈ ਜਾਵੇ ਤਾਂ ਆਪਣੇ ਦੇਸ਼ ਵਿਚ ਨੌਜਵਾਨ ਕਾਮਯਾਬ ਹੋ ਸਕਦੇ ਹਨ, ਜਿਸ ਨਾਲ ਹੋਰ ਨੌਜਵਾਨਾਂ ਵਿਚ ਵੀ ਜਾਗਰੂਕਤਾ ਆਵੇਗੀ।
ਵਾਰਡ ਨੰਬਰ 5 ਏ,
ਗੜਦੀਵਾਲਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁਸਲਿਮ ਦੇਸ਼ਾਂ ਲਈ ਵੀ ‘ਜ਼ਾਕਿਰ’ ਸਮੱਸਿਆ ਬਣੇਗਾ
ਵਿਸ਼ਣੂਗੁਪਤ
ਜਾਕਿਰ ਨਾਇਕ ਇੱਕ ਭਸਮਾਸੁਰ ਹੈ, ਇਸਦਾ ਅਹਿਸਾਸ ਮਲੇਸ਼ੀਆ ਨੂੰ ਵੀ ਹੁਣ ਹੋ ਰਿਹਾ ਹੈ ਜਾਕਿਰ ਨਾਇਕ ਇੱਕ ਭਗੌੜਾ ਹੁੰਦੇ ਹੋਏ ਵੀ ਮਲੇਸ਼ੀਆ ’ਚ ਹਿੰਦੂੁਆਂ ਤੇ ਚੀਨੀਆਂ ਖਿਲਾਫ਼ ਨਾ ਸਿਰਫ਼ ਜ਼ਹਿਰ ਉਗਲ ਰਿਹਾ ਹੈ ਸਗੋਂ ਹਿੰਦੂਆਂ ਅਤੇ ਚੀਨੀਆਂ ਨੂੰ ਖਦੇੜਨ ਅਤੇ ਉਨ੍ਹਾਂ ਦਾ ਸਰਵਨਾਸ਼ ਕਰਨ, ਜਮੀਂਦੋਜ਼ ਕਰਨ ਦਾ ਫਰਮਾਨ ਵੀ ਸੁਣਾ ਦਿੱਤਾ ਜਾਕਿਰ ਨੇ ਆਪਣੇ ਇੱਕ ਭਾਸ਼ਣ ’ਚ ਕਿਹਾ ਕਿ ਮਲੇਸ਼ੀਆ ਇੱਕ ਇਸਲਾਮਿਕ ਦੇਸ਼ ਹੈ, ਇਸ ਲਈ ਇੱਥੇ ਹਿੰਦੂਆਂ ਤੇ ਚੀਨੀਆਂ ਦੇ ਰਹਿਣ ਦਾ ਅਰਥ ਇਸਲਾਮ ਦਾ ਅਪਮਾਨ ਕਰਨਾ ਹੈ, ਇਸਲਾਮ ’ਚ ਕਾਫ਼ਰਾਂ ਨੂੰ ਮਾਰਨਾ, ਉਨ੍ਹਾਂ ਨੂੰ ਤੰਗ ਕਰਨਾ ਪੂੰਨ ਦਾ ਕੰਮ ਹੈ ਜਾਕਿਰ ਨਾਇਕ ਦੇ ਇਸ ਜਿਹਾਦੀ ਫ਼ਰਮਾਨ ਦੀ ਗੂੰਜ ਪੂਰੀ ਦੁਨੀਆ ’ਚ ਸੁਣੀ ਗਈ ਪੂਰੀ ਦੁਨੀਆ ਦਾ ਲੋਕਮਤ ਮਲੇਸ਼ੀਆ ਦੇ ਘੱਟ ਗਿਣਤੀਆਂ ਪ੍ਰਤੀ ਜਾਕਿਰ ਨਾਇਕ ਦੇ ਫ਼ਰਮਾਨ ਨੂੰ ਲੈ ਕੇ ਚਿੰਤਾਗ੍ਰਸਤ ਹੈ, ਸਿਰਫ਼ ਏਨਾ ਹੀ ਨਹੀਂ ਸਗੋਂ ਪੂਰੀ ਦੁਨੀਆ ਦਾ ਲੋਕਮਤ ਹੁਣ ਜਾਕਿਰ ਨਾਇਕ ਨੂੰ ਓਸਾਮਾ ਬਿਨ ਲਾਦੇਨ ਵਰਗਾ ਅੱਤਵਾਦੀ ਮੰਨਣ ਲਈ ਵਚਨਬੱਧ ਹੈ ਮਲੇਸ਼ੀਆ ’ਚ 6 ਫੀਸਦੀ ਹਿੰਦੂ ਹਨ ਜਦੋਂਕਿ ਚੀਨੀਆਂ ਦੀ ਗਿਣਤੀ ਕਰੀਬ 25 ਫੀਸਦੀ ਹੈ।
ਜਾਹਿਰ ਤੌਰ ’ਤੇ ਜਾਕਿਰ ਨਾਇਕ ਖਤਰਨਾਕ ਅਤੇ ਨਫ਼ਰਤ ਫੈਲਾਉਣ ਵਾਲਾ ਤੇ ਜ਼ਹਿਰ ਉਗਲਣ ਵਾਲਾ ਮਜਹਬੀ ਸਰਗਨਾ ਹੈ, ਠੀਕ ਉਵੇਂ ਜਿਵੇਂ ਸ਼ੁਰੂਆਤੀ ਦੌਰ ’ਚ ਓਸਾਮਾ ਬਿਨ ਲਾਦੇਨ ਖਤਰਨਾਕ, ਨਫ਼ਰਤ ਫੈਲਾਉਣ ਵਾਲਾ, ਜ਼ਹਿਰ ਉਗਲਣ ਵਾਲਾ ਮਜਹਬੀ ਸਰਗਨਾ ਸੀ ਜੋ ਬਾਦ ’ਚ ਚੱਲ ਕੇ ਅਣਮਨੁੱਖੀ ਅੱਤਵਾਦ ਦਾ ਸਰਗਨਾ ਬਣ ਬੈਠਾ ਸੀ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਕਦੇ ਓਸਾਮਾ ਬਿਨ ਲਾਦੇਨ ਦੀਆਂ ਖਤਰਨਾਕ ਅਤੇ ਜਿਹਾਦੀ ਤਕਰੀਰਾਂ ’ਤੇ ਖੁਸ਼ ਹੁੰਦੇ ਸਨ ਨਤੀਜਾ ਕੀ ਨਿੱਕਲਿਆ? ਓਸਾਮਾ ਬਿਨ ਲਾਦੇਨ ਕਾਰਨ ਹੀ ਅਫ਼ਗਾਨਿਸਤਾਨ ’ਚ ਲੱਖਾਂ ਲੋਕ ਮਾਰੇ ਗਏ, ਜਿੱਥੇ ਅੱਜ ਵੀ ਅਸ਼ਾਂਤੀ ਹੈ, ਸਾਡਾ ਇਸਲਾਮ ਚੰਗਾ, ਤੁਹਾਡਾ ਇਸਲਾਮ ਮਾੜਾ ਦੇ ਨਾਂਅ ’ਤੇ ਅਫ਼ਗਾਨਿਸਤਾਨ ’ਚ ਸੱਤਾ ਸੰਘਰਸ਼ ਗ੍ਰਹਿ ਯੁੱਧ ’ਚ ਤਬਦੀਲ ਹੋ ਚੁੱਕਾ ਹੈ ਅਫ਼ਗਾਨਿਸਤਾਨ ਦਾ ਭਵਿੱਖ ਕੀ ਹੋਵੇਗਾ? ਅਮਰੀਕਾ ਹੁਣ ਅਫ਼ਗਾਨਿਸਤਾਨ ਛੱਡ ਕੇ ਚਲਾ ਜਾਵੇਗਾ ਹੁਣ ਅਫ਼ਗਾਨਿਸਤਾਨ ਕਈ ਫਿਰਕਿਆ ’ਚ ਵੰਡੇ ਜਾਣ ਦੇ ਖਤਰੇ ’ਚ ਹੈ।
ਪਾਕਿਸਤਾਨ ਦਾ ਹਾਲ ਵੀ ਦੇਖ ਲਓ ਪਾਕਿਸਤਾਨ ਖੁਦ ਅੱਤਵਾਦ ਦਾ ਘਰ ਬਣਿਆ ਹੋਇਆ ਹੈ ਓਸਾਮਾ ਬਿਨ ਲਾਦੇਨ ਨੂੰ ਪਾਲਣ ਤੇ ਛੁਪਾ ਕੇ ਰੱਖਣ ’ਚ ਖੁਦ ਪਾਕਿਸਤਾਨ ਅੱਤਵਾਦੀ ਹਿੰਸਾ ਦਾ ਸ਼ਿਕਾਰ ਹੈ ਜ਼ਾਹਿਰ ਤੌਰ ’ਤੇ ਓਸਾਮਾ ਬਿਨ ਲਾਦੇਨ ਦੀ ਨਫ਼ਰਤ ਫੈਲਾਊ ਤੇ ਜ਼ਹਿਰੀਲੀ ਮਾਨਸਿਕਤਾ ਨੇ ਪਾਕਿਸਤਾਨ ਦੀ ਅਰਥਵਿਵਸਥਾ, ਰਾਜਨੀਤੀ, ਸਮਾਜਿਕ ਵਿਵਸਥਾ ਚੌਪਟ ਕਰ ਦਿੱਤੀ ਸੀ ਅੱਜ ਪਾਕਿਸਤਾਨ ਨੂੰ ਕਟੋਰਾ ਲੈ ਕੇ ਦੁਨੀਆ ਭਰ ’ਚ ਭੀਖ ਮੰਗਣੀ ਪੈ ਰਹੀ ਹੈ ਫਿਰ ਵੀ ਪਾਕਿਸਤਾਨ ਨੂੰ ਭੀਖ ਨਹੀਂ ਮਿਲ ਰਹੀ ਹੈ ਹਰ ਅੰਤਰਾਸ਼ਟਰੀ ਮੰਚ ’ਤੇ ਪਾਕਿਸਤਾਨ ਨੂੰ ਅਪਮਾਨਿਤ ਹੋਣਾ ਪੈ ਰਿਹਾ ਹੈ, ਅੱਜ ਇੱਕ ਤਰ੍ਹਾਂ ਪਾਕਿਸਤਾਨ ਅੰਤਰਰਾਸ਼ਟਰੀ ਭਾਈਚਾਰੇ ਤੋਂ ਵੱਖ ਹੋ ਗਿਆ।
ਜੇਕਰ ਅਫ਼ਗਾਨਿਸਤਾਨ ਤੇ ਪਾਕਿਸਤਾਨ ਨੇ ਓਸਾਮਾ ਬਿਨ ਲਾਦੇਨ ਦੀ ਨਫ਼ਰਤ ਫੈਲਾਊ ਤੇ ਕੋਝੀ ਮਾਨਸਿਕਤਾ ਦੇ ਸਹਿਚਰ ਨਾ ਬਣਦੇ ਤਾਂ ਫਿਰ ਪਾਕਿਸਤਾਨ ਅਤੇ ਅਫਗਾਨਿਸਤਾਨ ਦੀ ਅੱਜ ਇਹ ਮਾੜੀ ਹਾਲਤ ਨਾ ਹੁੰਦੀ, ਦੋਵਾਂ ਦੇਸ਼ਾਂ ’ਚ ਸ਼ਾਂਤੀ ਹੁੰਦੀ, ਅਰਥਵਿਵਸਥਾ ਨੂੰ ਹਿੰਸਾ ਮੁਕਤ ਵਾਤਾਵਰਨ ਮਿਲਦਾ ਮਲੇਸ਼ੀਆ ਵਰਗੇ ਦੇਸ਼ ਨੇ ਅਫ਼ਗਾਨਿਸਤਾਨ, ਪਾਕਿਸਤਾਨ ਦੇ ਹਸ਼ਰ ਨੂੰ ਨਹੀਂ ਦੇਖਿਆ, ਓਸਾਮਾ ਬਿਨ ਲਾਦੇਨ ਦੇ ਸਬਕ ਨੂੰ ਸਮਝਿਆ ਨਹੀਂ ਜੇਕਰ ਮਲੇਸ਼ੀਆ ਨੇ ਅਫ਼ਗਾਨਿਸਤਾਨ ਪਾਕਿਸਤਾਨ ਦੇ ਹਸ਼ਰ ਨੂੰ ਸਮਝਿਆ ਹੁੰਦਾ, ਓਸਾਮਾ ਬਿਨ ਲਾਦੇਨ ਦੇ ਸਬਕ ਨੂੰ ਸਮਝਿਆ ਹੁੰਦਾ ਤਾਂ ਜਾਕਿਰ ਨਾਇਕ ਨੂੰ ਨਾ ਸਿਰਫ਼ ਭਸਮਾਸੁਰ ਮੰਨਦਾ ਸਗੋਂ ਆਪਣੀ ਖੁਦਮੁਖਤਿਆਰੀ ਲਈ ਵੀ ਖ਼ਤਰਾ ਮੰਨਦਾ ਮਲੇਸ਼ੀਆ ਨੇ ਇਸਲਾਮ ਦੇ ਨਾਂਅ ’ਤੇ ਉਸ ਭਸਮਾਸੁਰ ਨੂੰ ਸੁਰੱਖਿਆ ਦੇ ਦਿੱਤੀ ਜਿਸਦੀ ਮਾਨਸਿਕਤਾ ਖੁਦ ਨੂੰ ਸੁਰੱਖਿਆ ਦੇਣ ਵਾਲਿਆਂ ਖਿਲਾਫ਼ ਭਸਮਾਸੁਰ ਬਣਨ ਵਾਲੀ ਹੈ ਵੱਖ-ਵੱਖ ਭਾਈਚਾਰਿਆਂ ਵਿਚਕਾਰ ਨਫ਼ਤਰ ਫੈਲਾਉਣ, ਭਾਰਤ ’ਚ ਹੀ ਨਹੀਂ ਸਗੋਂ ਮੁਸਲਿਮ ਦੇਸ਼ ਬੰਗਲਾਦੇਸ਼ ’ਚ ਅੱਤਵਾਦ ਦਾ ਪ੍ਰਤੀਕ ਬਣ ਜਾਣਾ ਉਸਦੀ ਮਾਨਸਿਕਤਾ ਰਹੀ ਹੈ ਜਾਕਿਰ ਨਾਇਕ ਕੌਣ ਹੈ, ਇਹ ਕੌਣ ਨਹੀਂ ਜਾਣਦਾ ਹੈ ਉਹ ਨਾ ਸਿਰਫ਼ ਨਫ਼ਰਤ ਫੈਲਾਉਣ ਤੇ ਖੂਨ-ਖ਼ਰਾਬਾ ਕਰਨ ਲਈ ਗੁੰਮਰਾਹ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ ਸਗੋਂ ਅੱਤਵਾਦ ਵੀ ਫੈਲਾਉਂਦਾ ਹੈ ਜਿਸ ਤਰ੍ਹਾਂ ਕਦੇ ਓਸਾਮਾ ਬਿਨ ਲਾਦੇਨ ਅੱਤਵਾਦ ਫੈਲਾਉਣ ਲਈ ਇਸਲਾਮ ਦੀ ਘੁੱਟੀ ਲੋਕਾਂ ਨੂੰ ਪਿਲਾਉਂਦਾ ਸੀ ਉਸੇ ਤਰ੍ਹਾਂ ਜਾਕਿਰ  ਨਾਇਕ ਵੀ ਇਸਲਾਮ ਦੇ ਨਾਂਅ ’ਤੇ ਨਫ਼ਰਤ ਅਤੇ ਅੱਤਵਾਦ ਫੈਲਾਉਂਦਾ ਰਿਹਾ ਹੈ ਜਾਕਿਰ ਨਾਇਕ ਦੀ ਤਬਾਹਕਾਰੀ ਭੂਮਿਕਾ ਬੰਗਲਾਦੇਸ਼ ਦੀ ਸਰਕਾਰ ਨੇ ਸਭ ਤੋਂ ਪਹਿਲਾਂ ਪਛਾਣੀ ਸੀ ਜਾਕਿਰ ਨਾਇਕ ਨੂੰ ਓਸਾਮਾ ਬਿਨ ਲਾਦੇਨ ਵਰਗਾ ਖਤਰਨਾਕ ਸਰਗਨਾ ਬੰਗਲਾਦੇਸ਼ ਦੀ ਸਰਕਾਰ ਨੇ ਮੰਨਿਆ ਸੀ ਬੰਗਲਾਦੇਸ਼ ਦੀਆਂ ਜਾਸੂਸੀ ਏਜੰਸੀਆਂ ਦਾ ਮੰਨਣਾ ਸੀ ਕਿ ਜਾਕਿਰ ਨਾਇਕ ਦੇ ਭਾਸ਼ਣਾਂ ਕਾਰਨ ਬੰਗਲਾਦੇਸ਼ ’ਚ ਅੱਤਵਾਦੀ ਮਾਨਸਿਕਤਾ ਪਸਰ ਰਹੀ ਹੈ, ਮੁਸਲਿਮ ਨੌਜਵਾਨ ਗੁੰਮਰਾਹ ਹੋ ਰਹੇ ਹਨ ਇਹ ਇੱਕ ਸੱਚਾਈ ਸੀ ਇਸ ਸੱਚਾਈ ਨੂੰ ਸਵੀਕਾਰ ਕਰਨ ਤੇ ਦੁਨੀਆ ਭਰ ’ਚ ਉਜਾਗਰ ਕਰਨ ਹੀ ਹਿੰਮਤ ਬੰਗਲਾਦੇਸ਼ ਦੀ ਸਰਕਾਰ ਨੇ ਦਿਖਾਈ ਸੀ।
ਬੰਗਲਾਦੇਸ਼ ’ਚ ਇੱਕ ਵੱਡੀ ਅੱਤਵਾਦੀ ਘਟਨਾ ਘਟੀ ਸੀ, ਜਿਸ ’ਚ ਕਈ ਲੋਕ ਮਾਰੇ ਗਏ ਸਨ ਉਸ ਅੱਤਵਾਦੀ ਘਟਨਾ ਨੇ ਪੂਰੇ ਬੰਗਲਾਦੇਸ਼ ਨੂੰ ਅਸਥਿਰ ਕਰ ਦਿੱਤਾ ਸੀ ਉਸ ਅੱਤਵਾਦੀ ਘਟਨਾ ਦੇ ਸਰਗਨਾਵਾਂ ਦੇ ਸਬੰਧ ਜਾਕਿਰ ਨਾਇਕ ਨਾਲ ਸਨ ਅਜਿਹੀ ਜਾਣਕਾਰੀ ਭਾਰਤੀ ਸੁਰੱਖਿਆ ਏਜੰਸੀਆਂ ਨੂੰ ਪਹਿਲਾਂ ਤੋਂ ਹੀ ਸੀ ਪਰ ਸਿਆਸੀ ਦਖ਼ਲਅੰਦਾਜੀ ਕਾਰਨ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਦੇ ਹੱਥ ਬੰਨ੍ਹੇ ਹੋਏ ਸਨ ਬੰਗਲਾਦੇਸ਼ ਦੀ ਸਰਕਾਰ ਨੇ ਜਾਕਿਰ ਨਾਇਕ ਦੇ ਸਾਰੇ ਭਾਸ਼ਣਾਂ ’ਤੇ ਪਾਬੰਦੀ ਲਾ ਦਿੱਤੀ ਜਾਕਿਰ ਨਾਇਕ ਦੇ ਭਾਸ਼ਣਾਂ ਦੇ ਕੈਸੇਟ ਤੇ ਪ੍ਰਿੰਟ ਕਾਪੀ ਰੱਖਣ ਵਾਲਿਆਂ ਨੂੰ ਅੱਤਵਾਦੀ ਐਲਾਨ ਕਰਨ ਦਾ ਫ਼ਰਮਾਨ ਸੁਣਾ ਦਿੱਤਾ ਗਿਆ ਭਾਰਤ ਦੀ ਵਰਤਮਾਨ ਸਰਕਾਰ ਨੇ ਜਦੋਂ ਜਾਂਚ ਸ਼ੁਰੂ ਕਰਵਾਈ ਉਦੋਂ ਵੱਡੀ ਹੈਰਾਨੀ ਵਾਲੀ ਗੱਲ ਸਾਹਮਣੇ ਆਈ ਸੀ ਇਹ ਸਮੱਸ਼ਟ ਹੋਇਆ ਸੀ ਕਿ ਭਾਰਤ ਦੀ ਮਾਣ-ਮਰਿਆਦਾ ਤੇ ਏਕਤਾ ਅਤੇ ਅਖੰਡਤਾ ਖਿਲਾਫ਼ ਜਾਕਿਰ ਨਾਇਕ ਅਪ੍ਰਤੱਖ ਯੁੱਧ ’ਚ ਸ਼ਾਮਲ ਸੀ ਜਦੋਂ ਗ੍ਰਿਫ਼ਤਾਰੀ ਦੀ ਤਲਵਾਰ ਲਟਕੀ ਤਾਂ ਫਿਰ ਜਾਕਿਰ ਨਾਇਕ ਭੱਜ ਕੇ ਮਲੇਸ਼ੀਆ ਚਲਾ ਗਿਆ ਮਲੇਸ਼ੀਆ ਲਈ ਵੀ ਹੁਣ ਜਾਕਿਰ ਨਾਇਕ ਭਸਮਾਸੁਰ ਬਣ ਗਿਆ ਹੈ ਮਲੇਸ਼ੀਆ ਨੂੰ ਵੀ ਹੁਣ ਉਸਦੇ ਖਤਰੇ, ਉਸਦੀ ਹਿੰਸਾ, ਉਸਦੀ ਹਿੰਸਕ ਮਾਨਸਿਕਤਾ ਦਾ ਡਰ ਸਤਾਉਣ ਲੱਗਾ ਹੈ ਜਾਕਿਰ ਨਾਇਕ ਜੋ ਕੰਮ ਭਾਰਤ ’ਚ ਕਰਦਾ ਸੀ ਉਹੀ ਕੰਮ ਮਲੇਸ਼ੀਆ ’ਚ ਵੀ ਕਰ ਰਿਹਾ ਹੈ ਮਲੇਸ਼ੀਆ ਹੁਣ ਸੁਰੱਖਿਆ ਦੇਣ ਦੀ ਆਪਣੀ ਨੀਤੀ ’ਤੇ ਜ਼ਰੂਰ ਕਾਇਮ ਰਿਹਾ ਹੈ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਮਹਾਤਿਰ ਮੁਹੰਮਦ ਨੂੰ ਪਤਾ ਨਹੀਂ ਹੈ ਕਿ ਮਲੇਸ਼ੀਆ ’ਚ ਜਾਕਿਰ ਨਾਇਕ ਨੂੰ ਸੁਰੱਖਿਆ ਤੇ ਸਥਾਈ ਨਾਗਰਿਕਤਾ ਕਿਵੇਂ ਮਿਲੀ? ਦਰਅਸਲ ਮਲੇਸ਼ੀਆ ਦੀ ਸੱਤਾ ’ਚ ਇਸਲਾਮ ਦੇ ਜਿਹਾਦੀ ਸੰਗਠਨਾਂ ਦੀ ਘੁਸਪੈਠ ਹੈ ਜਿਹਾਦੀ ਸੰਗਠਨਾਂ ਨੇ ਹੀ ਜਾਕਿਰ ਨਾਇਕ ਨੂੰ ਸਥਾਈ ਨਾਗਰਿਕਤਾ ਦਿਵਾਈ ਹੈ ਸਿਰਫ਼ ਜਾਕਿਰ ਨਾਇਕ ਦੇ ਕੱਟਰਪੰਥੀ ਬੋਲਾਂ ’ਤੇ ਪਾਬੰਦੀ ਲਾਉਣ ਨਾਲ ਗੱਲ ਨਹੀਂ ਬਣੇਗੀ ਜੇਕਰ ਇਸ ਤਰ੍ਹਾਂ ਜਾਕਿਰ ਨਾਇਕ ਨੂੰ ਸੁਰੱਖਿਆ ਮਿਲਦੀ ਰਹੀ ਤਾਂ ਇੱਕ ਨਾ ਇੱਕ ਦਿਨ ਮਲੇਸ਼ੀਆ ਦਾ ਹਾਲ ਵੀ ਅਫ਼ਗਾਨਿਸਤਾਨ-ਪਾਕਿਸਤਾਨ ਵਰਗਾ ਹੋਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤ ਨੂੰ ਨਾਟੋ ਦੇਸ਼ਾਂ ਵਰਗਾ ਦਰਜਾ
ਕੀ ਹੈ ਨਾਟੋ-ਉੱਤਰੀ ਅਟਲਾਂਟਿਕ
ਸੰਧੀ ਸੰਗਠਨ (ਨਾਟੋ) ਵੱਖ-ਵੱਖ ਦੇਸ਼ਾਂ ਦਾ ਰੱਖਿਆ ਸਹਿਯੋਗ ਸੰਗਠਨ ਹੈ ਇਸ ਦੀ ਸਥਾਪਨਾ 4 ਅਪਰੈਲ 1949 ਨੂੰ ਹੋਈ ਸੀ, ਜਿਸ ਦਾ ਦਫ਼ਤਰ ਬੈਲਜ਼ੀਅਮ ਦੀ ਰਾਜਧਾਨੀ ਬ੍ਰਿਸੇਲਸ ‘ਚ ਹੈ ਸ਼ੁਰੂ ‘ਚ ਨਾਟੋ ਦੇ ਮੈਂਬਰ ਦੇਸ਼ਾਂ ਦੀ ਗਿਣਤੀ 12 ਸੀ ਜੋ ਹੁਣ ਵੱਧ ਕੇ 29 ਹੋ ਚੁੱਕੀ ਹੈ ਨਾਟੋ ਦਾ ਸਭ ਤੋਂ ਨਵਾਂ ਮੈਂਬਰ ਦੇਸ਼ ਮੋਂਟੇਨਿਗ੍ਰੀ ਹੈ, ਇਹ 5 ਜੂਨ, 2017 ਨੂੰ ਨਾਟੋ ਦਾ ਮੈਂਬਰ ਬਣਿਆ ਸੀ ਨਾਟੋ ਦੇ ਸਾਰੇ ਮੈਂਬਰਾਂ ਦਾ ਸਾਂਝਾ ਫੌਜੀ ਖਰਚ ਦੁਨੀਆ ਦੇ ਕੁੱਲ ਰੱਖਿਆ ਖਰਚ ਦਾ 70 ਫੀਸਦੀ ਤੋਂ ਵੱਧ ਹੈ।
ਮੋਦੀ ਸਰਕਾਰ ਦੀ ਕੂਟਨੀਤਿਕ ਜਿੱਤ, ਅਹਿਮ ਰੱਖਿਆ ਸਬੰਧਾਂ ‘ਚ ਮਿਲੇਗੀ ਛੋਟ
ਏਜੰਸੀ
ਵਾਸ਼ਿੰਗਟਨ, 2 ਜੁਲਾਈ
ਅਮਰੀਕੀ ਸੀਨੇਟ ‘ਚ ਭਾਰਤ ਲਈ ਇੱਕ ਬਿੱਲ ਪਾਸ ਕੀਤਾ ਹੈ, ਜੋ ਭਾਰਤ ਨੂੰ ਨਾਟੋ ਸਹਿਯੋਗੀਆਂ ਵਰਗਾ ਦਰਜਾ ਦੇਣ ਲਈ ਹੈ ਦਰਅਸਲ, ਬਿੱਲ ਭਾਰਤ ਨੂੰ ਅਮਰੀਕਾ ਦੇ ਨਾਟੋ ਸਹਿਯੋਗੀਆਂ ਦੇ ਬਰਾਬਰ ਦਾ ਦਰਜਾ ਪ੍ਰਦਾਨ ਕਰਦਾ ਹੈ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਇਜ਼ਰਾਈਲ ਤੇ ਦੱਖਣੀ ਕੋਰੀਆ ਨੂੰ ਇਹ ਦਰਜਾ ਦੇ ਚੁੱਕਿਆ ਹੈ।
ਵਿੱਤੀ ਸਾਲ 2020 ਲਈ ਕੌਮੀ ਰੱਖਿਆ ਅਥਾਰਟੀਕਰਨ ਐਕਟ (ਐਨਡੀਏਏ) ਦੇ ਸੋਧ ਨੂੰ ਅਮਰੀਕੀ ਸੀਨੇਟ ਨੇ ਪਾਸ ਕੀਤਾ ਬਿੱਲ ਪਾਸ ਹੋਣ ਤੋਂ ਬਾਅਦ ਹਿੰਦੂ ਅਮਰੀਕੀ ਫਾਊਂਡੇਸ਼ਨ ਦੇ ਸੈਨੇਟਰ ਕਾਰਨਿਨ ਤੇ ਵਾਰਨਰ ਦਾ ਸਵਾਗਤ ਕੀਤਾ ਹਿੰਦੂ ਅਮਰੀਕੀ ਫਾਊਂਡੇਸ਼ਨ ਦੇ ਐਮਡੀ ਸਮੀਰ ਕਾਲਰਾ ਨੇ ਕਿਹਾ, ‘ਭਾਰਤ ਨੂੰ ਗੈਰ-ਨਾਟੋ ਦੇਸ਼ ਦੇ ਦਰਜੇ ਤੋਂ ਉੱਪਰ ਲਿਆਉਣਾ ਬੇਹੱਦ ਮਹੱਤਵਪੂਰਨ ਹੈ ਇਹ ਭਾਰਤ ਤੇ ਅਮਰੀਕਾ ਦਰਮਿਆਨ ਮੁੱਢਲੇ ਬੁਨਿਆਦੀ ਸਬੰਧਾਂ ਦੀ ਸ਼ੁਰੂਆਤ ਹੈ ਹਿੰਦੂ ਅਮਰੀਕਾ ਫਾਊਂਡੇਸ਼ਨ ਵੱਲੋਂ ਹੋਏ ਇੱਕ ਪ੍ਰੋਗਰਾਮ ‘ਚ ਸ਼ੇਰਮੈਨ ਨੇ ਕਿਹਾ ਕਿ ਇਹ ਬੇਹੱਦ ਮਹੱਤਵਪੂਰਨ ਹੈ ਕਿ ਅਸੀਂ ਅਮਰੀਕਾ ਤੇ ਭਾਰਤ ਦਰਮਿਆਨ ਸਬੰਧਾਂ ਦੇ ਮਹੱਤਵ ਨੂੰ ਸਮਝਿਆ ਹੈ ਅਮਰੀਕਾ ਨੇ ਭਾਰਤ ਨੂੰ 2016 ‘ਚ ਵੱਡਾ ਰੱਖਿਆ ਸਾਂਝੀਦਾਰ ਮੰਨਿਆ ਸੀ ਇਸ ਦਰਜੇ ਦਾ ਅਰਥ ਹੈ ਕਿ ਭਾਰਤ ਉਸ ਤੋਂ ਜ਼ਿਆਦਾ ਭਾਰਤ ਨੂੰ ਨਾਟੋ ਐਡਵਾਂਸ ਤੇ ਮਹੱਤਵਪੂਰਨ ਤਕਨੀਕ ਵਾਲੇ ਹਥਿਆਰਾਂ ਦੀ ਖਰੀਦ ਕਰ ਸਕਦਾ ਹੈ ਅਮਰੀਕਾ ਦੇ ਕਰੀਬੀ ਦੇਸ਼ਾਂ ਦੀ ਤਰ੍ਹਾਂ ਹੀ ਭਾਰਤ ਉਸ ਤੋਂ ਹਥਿਆਰਾਂ ਤੇ ਤਕਨੀਕ ਦੀ ਖਰੀਦ ਕਰ ਸਕਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਗਾਂਧੀ-ਮੰਡੇਲਾ ਸੀਰੀਜ ਲਈ ਫ੍ਰੀਡਮ ਟਰਾਫੀ ਨਾਲ ਹੋਵੇਗੀ ਘਰੇਲੂ ਸੈਸ਼ਨ ਦੀ ਸ਼ੁਰੂਆਤ
ਨਵੀਂ ਦਿੱਲੀ | ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ 2019-20 ਦੇ ਘਰੇਲੂ ਸੈਸ਼ਨ ਲਈ ਆਪਣੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ ਜਿਸ ‘ਚ ਪੰਜ ਦੇਸ਼ ਭਾਰਤ ਦਾ ਦੌਰਾ ਕਰਨਗੇ ਅਤੇ ਮੇਜ਼ਬਾਨ ਟੀਮ ਨਾਲ ਕੁੱਲ 5 ਟੈਸਟ, 9 ਵਨਡੇ ਅਤੇ 12 ਟੀ-20 ਮੈਚ ਖੇਡੇ ਜਾਣਗੇ ਭਾਰਤ ਦੌਰੇ ‘ਤੇ ਦੱਖਣੀ ਅਫਰੀਕਾ, ਬੰਗਲਾਦੇਸ਼, ਵੈਸਟਇੰਡੀਜ਼, ਜਿੰਬਾਬਵੇ ਅਤੇ ਅਸਟਰੇਲੀਆ ਦੀਆਂ ਟੀਮਾਂ ਆਉਣਗੀਆਂ ਭਾਰਤ ਦੇ ਘਰੇਲੂ ਸੈਸ਼ਨ ਦੀ ਸ਼ੁਰੂਆਤ ਗਾਂਧੀ-ਮੰਡੇਲਾ ਸੀਰੀਜ਼ ਲਈ ਫ੍ਰੀਡਮ ਟਰਾਫੀ ਤੋਂ ਹੋਵੇਗੀ ਜੋ ਸਤੰਬਰ ‘ਚ ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਖੇਡੇ ਜਾਵੇਗੀ ਜਿਸ ‘ਚ ਤਿੰਨ ਟੀ-20 ਅਤੇ ਤਿੰਨ ਟੈਸਟ ਹੋਣਗੇ ਭਾਰਤ ਇਸ ਤੋਂ ਬਾਅਦ ਨਵੰਬਰ ‘ਚ ਬੰਗਲਾਦੇਸ਼ ਤਿੰਨ ਟੀ-20 ਅਤੇ ਦੋ ਟੈਸਟ ਖੇਡੇਗਾ ਵੈਸਟਇੰਡੀਜ਼ ਦੀ ਟੀਮ ਦਸੰਬਰ ‘ਚ ਭਾਰਤ ਦਾ ਦੌਰਾ ਕਰੇਗੀ ਅਤੇ ਤਿੰਨ ਟੀ-20 ਅਤੇ ਤਿੰਨ ਵਨਡੇ ਖੇਡੇਗੀ ਇਸ ਤੋਂ ਬਾਅਦ ਜਿੰਬਾਬਵੇ ਅਤੇ ਅਸਟਰੇਲੀਆ ਭਾਰਤ ਦਾ ਦੌਰਾ ਕਰਨਗੇ ਜਿੰਬਾਬਵੇ ਜਨਵਰੀ ‘ਚ ਤਿੰਨ ਟੀ-20 ਅਤੇ ਅਸਟਰੇਲੀਆ ਤਿੰਨ ਵਨਡੇ ਖੇਡੇਗਾ ਦੱਖਣੀ ਅਫਰੀਕਾ ਮਾਰਚ ‘ਚ ਭਾਰਤ ਦੌਰੇ ‘ਤੇ ਤਿੰਨ ਵਨਡੇ ਖੇਡੇਗੀ ਘਰੇਲੂ ਸੈਸ਼ਨ ਦੇ ਪੰਜ ਟੈਸਟ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੋਣਗੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅੱਤਵਾਦੀ ਹਮਲਿਆਂ ਦਾ ਸ਼ਿਕਾਰ ਹੋ ਰਹੇ ਸਾਰੇ ਦੇਸ਼
ਮਨਪ੍ਰੀਤ ਸਿੰਘ ਮੰਨਾ
ਅੱਤਵਾਦ ਦੀਆਂ ਘਟਨਾਵਾਂ ਦੀਆਂ ਖਬਰਾਂ ਰੋਜ਼ਾਨਾ ਹੀ ਦੇਖਣ ਅਤੇ ਸੁਣਨ ਨੂੰ ਮਿਲਦੀਆਂ ਹਨ, ਜਿਸਨੂੰ ਲੈ ਕੇ ਹਰ ਦੇਸ਼ ਦਾ ਵਿਅਕਤੀ ਚਾਹੇ ਉਹ ਕਿਸੇ ਜਾਤੀ, ਧਰਮ ਅਤੇ ਕਿਸੇ ਵੀ ਸਥਾਨ ਦਾ ਨਿਵਾਸੀ ਹੋਵੇ, ਉਹ ਦੁੱਖ ਪ੍ਰਗਟ ਕਰਦਾ ਹੈ ਤੇ ਚਿੰਤਾ ਵੀ ਪ੍ਰਗਟ ਕਰਦਾ ਹੈ ਪਿਛਲੇ ਦਿਨੀਂ ਨਿਊਜ਼ੀਲੈਂਡ ਵਿੱਚ ਹੋਏ ਅੱਤਵਾਦੀ ਹਮਲੇ, ਜਿਸ ਵਿੱਚ 50 ਤੋਂ ਵੀ ਜਿਆਦਾ ਦੀ ਜਾਨ ਗਈ, ਬਹੁਤ ਹੀ ਦੁਖਦਾਈ ਘਟਨਾ ਸੀ ਇਸ ਤੋਂ ਇਲਾਵਾ ਅਮਰੀਕਾ ਵਿੱਚ ਤਾਂ ਕਿਸੇ ਨਾ ਕਿਸੇ ਸਥਾਨ ‘ਤੇ ਹਮਲੇ ਦੀ ਖਬਰ ਆਉਂਦੀ ਹੀ ਰਹਿੰਦੀ ਹੈ।
ਬੇਰੁਜ਼ਗਾਰੀ ਦੇ ਚਲਦੇ ਭਟਕ ਰਹੇ ਲੋਕ:
ਇਨ੍ਹਾਂ ਘਟਨਾਵਾਂ ਨੂੰ ਲੈ ਕੇ ਚਰਚਾ ਤਾਂ ਸਾਰੇ ਪਾਸੇ ਹੁੰਦੀ ਹੈ ਇਸਦੇ ਪਿੱਛੇ ਕੀ ਕਾਰਨ ਹੋ ਸਕਦਾ ਹੈ ਮੁੱਖ ਕਾਰਨ ਚਰਚਾ ਵਿੱਚ ਜੋ ਰਹਿੰਦਾ ਹੈ ਉਹ ਬੇਰੁਜ਼ਗਾਰੀ ਹੈ ਕੋਈ ਵੀ ਵਿਅਕਤੀ ਜਾਂ ਨੌਜਵਾਨ ਜਦੋਂ ਬੇਰੁਜ਼ਗਾਰ ਹੁੰਦਾ ਹੈ, ਆਪਣੇ ਘਰ ਵਿਹਲਾ ਬੈਠਾ ਹੁੰਦਾ ਹੈ, ਤਾਂ ਚਲਦੇ ਉਸਦਾ ਮਨ ਗਲਤ ਰਸਤੇ ਉੱਤੇ ਚੱਲ ਪੈਂਦਾ ਹੈ ਜਿਸਦੇ ਚਲਦੇ ਉਹ ਆਪਣੇ ਰਸਤੇ ਤੋਂ ਭਟਕ ਜਾਂਦਾ ਹੈ ਤੇ ਗਲਤ ਰਸਤਿਆਂ ਵੱਲ ਚੱਲ ਪੈਂਦਾ ਹੈ, ਜਿਸਦਾ ਨੁਕਸਾਨ ਕਿਤੇ ਨਾ ਕਿਤੇ ਉਹ ਆਪਣੇ-ਆਪ ਵੀ ਉਠਾ ਰਿਹਾ ਹੁੰਦਾ ਹੈ।
ਪਰਿਵਾਰਕ ਲੜਾਈ ਤੋਂ ਪਰੇਸ਼ਾਨ ਵਿਅਕਤੀ ਦਿੰਦੈ ਘਟਨਾਵਾਂ ਨੂੰ ਅੰਜਾਮ:
ਜਦੋਂ ਕੋਈ ਕਿਸੇ ਦੇਸ਼ ਵਿੱਚ ਅਤਵਾਦੀ ਘਟਨਾ ਘਟਦੀ ਹੈ ਤਾਂ ਉਹ ਵਿਅਕਤੀ ਜਾਂ ਤਾਂ ਬਾਅਦ ਵਿੱਚ ਖੁਦਕੁਸ਼ੀ ਕਰ ਲੈਂਦਾ ਹੈ ਜਾਂ ਫੜ੍ਹਿਆ ਜਾਂਦਾ ਹੈ ਉਸਦੇ ਬਾਅਦ ਪੁੱਛਗਿੱਛ ਦਾ ਦੌਰ ਚਲਦਾ ਹੈ ਪੁੱਛਗਿੱਛ ਵਿੱਚ ਕਈ ਗੱਲਾਂ ਸਾਹਮਣੇ ਆਉਂਦੀਆਂ ਹਨ ਕਾਰਨ ਜਿਆਦਾਤਰ ਪਰਿਵਾਰਕ ਤੌਰ ‘ਤੇ ਪਰੇਸ਼ਾਨੀ ਸਾਹਮਣੇ ਆਉਂਦਾ ਹੈ, ਜੋ ਕਿ ਆਪਣੇ-ਆਪ ਤਾਂ ਉਸਦਾ ਨੁਕਸਾਨ ਝੱਲਦਾ ਹੈ, ਉੱਥੇ ਹੀ ਦੂਸਰਿਆਂ ਦਾ ਨੁਕਸਾਨ ਵੀ ਕਰਦਾ ਹੈ।
ਸੋਸ਼ਲ ਮੀਡੀਆ ‘ਤੇ ਭੜਕਾਊ ਪੋਸਟਾਂ ਵੀ ਹਨ ਕੁੱਝ ਹੱਦ ਤੱਕ ਜਿੰਮੇਵਾਰ:
ਸੋਸ਼ਲ ਮੀਡੀਆ ਜਿਸ ਵਿੱਚ ਫੇਸਬੁੱਕ, ਵਟਸਅਪ ਅਤੇ ਹੋਰ ਵੈਬਸਾਈਟਾਂ ਸ਼ਾਮਿਲ ਹਨ ਜੋ ਕਿ ਬਣੀਆਂ ਤਾਂ ਲੋਕਾਂ ਦੇ ਮਨੋਰੰਜਨ ਤੇ ਫਾਇਦੇ ਲਈ ਸਨ ਪਰ ਉਸਦਾ ਫਾਇਦਾ ਕਿਤੇ ਨਾ ਕਿਤੇ ਸ਼ਰਾਰਤੀ ਅਨਸਰ ਉਠਾ ਲੈਂਦੇ ਹਨ, ਜਿਸਦਾ ਅੰਜਾਮ ਅਸੀਂ ਰੋਜਾਨਾ ਵੇਖਦੇ ਹਾਂ ਉਸ ਉੱਤੇ ਬਹੁਤ ਹੀ ਜ਼ਿਆਦਾ ਕਿਸੇ ਇੱਕ ਪੱਖ ਨੂੰ ਲੈ ਕੇ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਸਦਾ ਸ਼ਿਕਾਰ 100 ‘ਚੋਂ 10 ਫ਼ੀਸਦੀ ਲੋਕ ਤਾਂ ਹੋ ਹੀ ਜਾਂਦੇ ਹਨ ਉਹ ਕਿਸੇ ਇੱਕ ਪੱਖ ਨੂੰ ਗਲਤ ਸਮਝਣ ਲੱਗ ਪੈਂਦਾ ਹੈ ਅਤੇ ਗਲਤ ਰਸਤੇ ਆਪਣੇ ਕਦਮ ਵਧਾ ਲੈਂਦਾ ਹੈ ।
ਸੁਰੱਖਿਆ ‘ਚ ਕਿਤੇ ਨਾ ਕਿਤੇ ਹੁੰਦੀ ਹੈ ਕੁਤਾਹੀ:
ਕਈ ਦੇਸ਼ਾਂ ਵਿੱਚ ਸੁਰੱਖਿਆ ਵਿਵਸਥਾ ਨੂੰ ਕਾਫ਼ੀ ਸਖ਼ਤ ਮੰਨਿਆ ਜਾਂਦਾ ਹੈ, ਜਿਵੇਂ ਕਿ ਅਮਰੀਕਾ, ਕੈਨੇਡਾ, ਰੂਸ, ਜਾਪਾਨ ਅਤੇ ਹੋਰ ਕਈ ਦੇਸ਼ ਹੈ ਜੋ ਕਿ ਸੁਰੱਖਿਆ ਵਿਵਸਥਾ ਨੂੰ ਲੈ ਕੇ ਕਾਫ਼ੀ ਸਖ਼ਤ ਮੰਨੇ ਜਾਂਦੇ ਪਰ ਲੇਕਿਨ ਇਨ੍ਹਾਂ ਦੇਸ਼ਾਂ ਵਿੱਚ ਵੀ ਇਸ ਘਟਨਾਵਾਂ ਦਾ ਘਟਿਤ ਹੋਣਾ ਕਿਤੇ ਨਾ ਕਿਤੇ ਸੁਰੱਖਿਆ ਵਿੱਚ ਕੁਤਾਹੀ ਮੰਨਿਆ ਜਾ ਸਕਦਾ ਹੈ ਕਿਉਂਕਿ ਬਿਨਾਂ ਕਿਸੇ ਦੇ ਸਾਥ ਦੇ ਇੰਨੀ ਵੱਡੀ ਘਟਨਾ ਨੂੰ ਅੰਜਾਮ ਨਹੀਂ ਦਿੱਤਾ ਜਾ ਸਕਦਾ ਕਿਤੇ ਨਾ ਕਿਤੇ ਸੁਰੱਖਿਆ ਵਿੱਚ ਕੋਈ ਨਾ ਕੋਈ ਕੁਤਾਹੀ ਹੀ ਇਸਦੇ ਪਿੱਛੇ ਮੰਨੀ ਜਾ ਸਕਦੀ ਹੈ। ਜੇਕਰ ਇੰਜ ਹੀ ਹਾਲਾਤ ਰਹੇ ਤਾਂ ਇਸ ਘਟਨਾਵਾਂ ਉੱਤੇ ਕਾਬੂ ਪਾਉਣਾ ਬਹੁਤ ਹੀ ਮੁਸ਼ਕਲ ਹੋ ਸਕਦਾ ਹੈ ।
ਅੱਤਵਾਦ ‘ਤੇ ਚਰਚਾ ਨਹੀਂ ਕਾਰਵਾਈ ਨਾਲ ਹੋ ਸਕਦੈ ਕਾਬੂ:
ਅੱਤਵਾਦ ਦੀ ਘਟਨਾ ਜਦੋਂ ਕਿਸੇ ਦੇਸ਼ ਵਿੱਚ ਘਟਦੀ ਹੈ ਤਾਂ ਉਸਦੀ ਚਰਚਾ ਬਹੁਤ ਹੀ ਦੇਸ਼ਾਂ ਵਿੱਚ ਹੁੰਦੀ ਹੈ ਘਟਨਾ ਦੀ ਹਰ ਪਾਸਿਓਂ ਨਿੰਦਿਆ ਕੀਤੀ ਜਾਂਦੀ ਹੈ, ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ, ਅੱਤਵਾਦ ਉੱਤੇ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਆਦਿ ਅਜਿਹੀ ਚਰਚਾ ਤਾਂ ਜਰੂਰ ਹੁੰਦੀ ਹੈ ਪਰ ਉਸ ‘ਤੇ ਅਮਲ ਜਦੋਂ ਤੱਕ ਨਹੀਂ ਹੋਵੇਗਾ ਤੱਦ ਤੱਕ ਇਨ੍ਹਾਂ ਘਟਨਾਵਾਂ ‘ਤੇ ਕਾਬੂ ਨਹੀਂ ਪਾਇਆ ਜਾ ਸਕਦਾ ਸਾਰੇ ਦੇਸ਼ਾਂ ਨੂੰ ਮਿਲ ਕੇ ਇੱਕਜੁੱਟ ਹੋ ਕੇ ਹੀ ਇਨ੍ਹਾਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ ਤਾਂ ਕਿ ਅੱਗੇ ਕਿਸੇ ਬੇਕਸੂਰ ਵਿਅਕਤੀ ਦੀ ਜਾਨ ਨਾ ਜਾਵੇ।
ਪਾਕਿਸਤਾਨ ‘ਚ ਛੋਟੇ-ਛੋਟੇ ਬੱਚਿਆਂ ‘ਤੇ ਹੋਏ ਹਮਲੇ ਨਾਲ ਦਹਿਲੇ ਸੀ ਸਾਰੇ ਦੇਸ਼:
ਇਨ੍ਹਾਂ ਅੱਤਵਾਦੀ ਹਮਲਿਆਂ ਵਿਚੋਂ ਸਭ ਤੋਂ ਖਤਰਨਾਕ ਘਟਨਾ ਜੋ ਕਿ ਅੱਜ ਤੋਂ ਕਾਫ਼ੀ ਸਮਾਂ ਪਹਿਲਾਂ ਪਾਕਿਸਤਾਨ ਵਿੱਚ ਘਟੀ ਸੀ, ਜਿਸ ਵਿੱਚ ਇੱਕ ਸਕੂਲ ਉੱਤੇ ਅੱਤਵਾਦੀਆਂ ਵੱਲੋਂ ਹਮਲਾ ਕੀਤਾ ਗਿਆ ਸੀ, ਜਿਸ ਵਿੱਚ ਕਾਫ਼ੀ ਗਿਣਤੀ ਵਿੱਚ ਛੋਟੇ-ਛੋਟੇ ਬੱਚੇ ਇਸ ਘਟਨਾ ਦਾ ਸ਼ਿਕਾਰ ਹੋਏ ਸਨ ਉਸ ਘਟਨਾ ਨਾਲ ਸਾਰੇ ਲੋਕਾਂ ਦਾ ਦਿਲ ਦਹਿਲ ਗਿਆ ਸੀ ਅਤੇ ਸਾਰਿਆਂ ਨੇ ਇਹ ਪ੍ਰਣ ਲਿਆ ਸੀ ਕਿ ਅੱਤਵਾਦ ਦੇ ਖਿਲਾਫ ਮਿਲਕੇ ਅਤੇ ਸਖ਼ਤੀ ਨਾਲ ਨਿੱਬੜਿਆ ਜਾਵੇਗਾ ਪਰ ਉਸ ਘਟਨਾ ਦੇ ਬਾਅਦ ਤੋਂ ਇਨ੍ਹਾਂ ਘਟਨਾਵਾਂ ਵਿੱਚ ਵਾਧਾ ਹੀ ਹੋਇਆ ਹੈ।
ਸਾਰੇ ਮਿਲ ਕੇ ਕਰੀਏ ਪਰਮਾਤਮਾ ਅੱਗੇ ਅਰਦਾਸ:
ਅੰਤ ਵਿੱਚ ਇਨ੍ਹਾਂ ਘਟਨਾਵਾਂ ਨੂੰ ਲੈ ਕੇ ਸਿਰਫ਼ ਤੇ ਸਿਰਫ਼ ਪਰਮਾਤਮਾ ਦਾ ਆਸਰਾ ਅਤੇ ਸਹਾਰਾ ਹੈ ਇਸ ਲਈ ਸਾਰਿਆਂ ਨੂੰ ਮਿਲ ਕੇ, ਉਹ ਚਾਹੇ ਕਿਸੇ ਵੀ ਧਰਮ ਨੂੰ ਮੰਨਦਾ ਹੋਵੇ, ਕਿਸੇ ਨੂੰ ਵੀ ਮੰਨਦਾ ਹੈ, ਪ੍ਰਭੂ ਪਰਮਾਤਮਾ ਅੱਗੇ ਅਰਦਾਸ ਕਰੀਏ ਕਿ ਇਨ੍ਹਾਂ ਘਟਨਾਵਾਂ ਅਤੇ ਅੱਤਵਾਦੀਆਂ ਦੇ ਮਨਾਂ ਵਿੱਚ ਬਦਲਾਅ ਹੋਵੇ ਅਤੇ ਇਨ੍ਹਾਂ ਘਟਨਾਵਾਂ ‘ਤੇ ਕਾਬੂ ਪਾਇਆ ਸਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਦੱਖਣੀ ਅਫ਼ਰੀਕਾ ਨੇ ਰੱਖੀ ਮੰਗ
ਕੇਪ ਟਾਊਨ (ਏਜੰਸੀ)। ਦੱਖਣੀ ਅਫ਼ਰੀਕਾ ਨੇ ਜਲਵਾਯੂ ਬਦਲਾਅ ਦੀ ਸਮੱਸਿਆ ਨਾਲ ਨਜਿੱਠਣ ਲਈ ਵਿਕਾਸਸ਼ੀਲ ਦੇਸ਼ਾਂ ਨੂੰ ਦਿੱਤੀ ਜਾਣ ਵਾਲੀ ਸਹਾਇਤਾ ‘ਚ ਵਾਧਾ ਕਰਨ ਦੀ ਅਪੀਲ ਕੀਤੀ ਹੈ। ਦੱਖਣੀ ਅਫ਼ਰੀਕਾ ਦੀ ਵਾਤਾਵਰਣ ਮੰਤਰੀ ਨੋਮਵੁਲਾ ਮੋਕੋਂਆਨੋ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਦੀ ਸੰਧੀ ਦੇ ਤਹਿਤ ਕਾਨਫਰੰਸ ਆਫ਼ ਪਾਰਟੀਜ਼ ਦੀ 24ਵੀਂ ਬੈਠਕ (ਸੀਓਪੀ-24) ‘ਚ ਇਹ ਅਪੀਲ ਕੀਤੀ। ਉਨ੍ਹਾਂ ਕਿਹਾਕਿ ਕੇਟੋਵਾਈਸ ਸੰਮੇਲਨ ‘ਚ ਪੈਰਿਸ ਸਮਝੌਤੇ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਕੀਤੇ ਗਏ ਕੰਮ ਦੀ ਸਮੀਖਿਆ ਕੀਤੀ ਜਾਣੀ ਚਾਹੀਦੀ ਹੈ। ਨਾਲ ਹੀ ਇਸ ਗੱਲ ਦਾ ਭਰੋਸਾ ਦਿੱਤਾ ਜਾਣਾ ਚਾਹੀਦਾ ਹੈ ਕਿ ਪੈਰਿਸ ਸਮਝੌਤੇ ਦੇ ਰਾਜਨੀਤਿਕ ਸੰਤੁਲਨ ਨੂੰ ਬਰਕਰਾਰ ਰੱਖਿਆ ਜਾਵੇਗਾ। ਵਾਸਸ਼ੀਲ ਦੇਸ਼ਾਂ ਦੇ ਸਾਰੇ ਮਹੱਤਵਪੂਰਨ ਮੁੱਦਿਆਂ ਦਾ ਨਿਯਮ ਪੁਸਤਕ ‘ਚ ਹੱਲ ਕੀਤਾ ਜਾਵੇਗਾ। (Countries)
ਉਨ੍ਹਾਂ ਕਿਹਾ ਕਿ ਸੀਓਪੀ 24 ਨੂੰ ਅਪਣਾ ਧਿਆਨ ਇਸ ਵਿਸ਼ੇ ‘ਤੇ ਕੇਂਦਰਿਤ ਕਰਨਾ ਚਾਹੀਦਾ ਹੈ ਕਿ ਸਾਲ 2020 ਤੱਕ ਵਿਕਾਸਸ਼ੀਲ ਦੇਸ਼ਾਂ ਨੂੰ 100 ਅਰਬ ਅਮਰੀਕੀ ਡਾਲਰ ਦੀ ਸਹਾਇਤਾ ਰਾਸ਼ੀ ਹਰ ਸਾਲ ਜਲਵਾਯੂ ਬਦਲਾਅ ਲਈ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਜਲਵਾਯੂ ਬਦਲਾਅ ‘ਤੇ ਪੋਲੈਂਡ ਦੇ ਕੋਟੋਵਿਸ਼ ‘ਚ ਸੀਓਪੀ 24 ਦਾ ਸੰਮੇਲਨ ਐਤਵਾਰ ਨੂੰ ਸ਼ੁਰੂ ਹੋਇਆ ਹੈ ਅਤੇ ਇਸ ਦੀ ਸਮਾਪਤੀ ਪੋਲੈਂਡ ਦੇ ਰਾਸ਼ਟਰਪਤੀ ਦੇ ਭਾਸ਼ਨ ਨਾਲ 14 ਦਸੰਬਰ ਨੂੰ ਹੋਵੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਬ੍ਰਾਜੀਲ, ਰੂਸ, ਭਾਰਤ,  ਚੀਨ ਅਤੇ ਦੱਖਣੀ ਅਫਰੀਕਾ ਦੇ ਵਿਦੇਸ਼ ਮੰਤਰੀਆਂ ਨੇ ਲਿਆ ਹਿੱਸਾ
ਮਾਸਕੋ,  ਏਜੰਸੀ।
ਸੰਯੁਕਤ ਰਾਸ਼ਟਰ ਮਹਾਂ ਸਭਾ ਦੇ ਇਤਰ ਬ੍ਰਿਕਸ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ‘ਚ ਅੰਤਰਰਾਸ਼ਟਰੀ ਮੰਚਾਂ ‘ਤੇ ਸਹਿਯੋਗ ਨੂੰ ਲੈ ਕੇ ਸਹਿਮਤੀ ਪ੍ਰਗਟ ਕੀਤੀ ਗਈ। ਰੂਸੀ ਵਿਦੇਸ਼ ਮੰਤਰਾਲੇ ਦੀ ਰਿਪੋਰਟ ਅਨੁਸਾਰ ਨਿਊਯਾਰਕ ‘ਚ ਵੀਰਵਾਰ ਨੂੰ ਹੋਈ ਬੈਠਕ ‘ਚ ਬ੍ਰਿਕਸ ਦੇਸਾਂ ਬ੍ਰਾਜੀਲ, ਰੂਸ, ਭਾਰਤ,  ਚੀਨ ਅਤੇ ਦੱਖਣੀ ਅਫਰੀਕਾ ਦੇ ਵਿਦੇਸ਼ ਮੰਤਰੀਆਂ ਨੇ ਹਿੱਸਾ ਲਿਆ। ਮੰਤਰੀਆਂ ਨੇ ਸ਼ਾਂਤੀ ਅਤੇ ਸੁਰੱਖਿਆ ਸਥਾਪਨਾ, ਆਰਥਿਕ ਅਤੇ ਵਿੱਤੀ ਸਥਿਰਤਾ ਅਤੇ ਸਤਤ ਵਿਕਾਸ ਦੀਆਂ ਸਮੱਸਿਆਵਾਂ ‘ਤੇ ਚਰਚਾ ਕੀਤੀ। ਉਹਨਾਂ ਨੇ ਬਹੁਪੱਖਵਾਦ ਦੇ ਸਿਧਾਂਤਾਂ ਅਤੇ ਇੱਕ ਬਿਹਤਰ ਅਤੇ ਜ਼ਿਆਦਾ ਨਿਆਂ ਸੰਗਤ ਵਿਸ਼ਵ ਵਿਵਸਥਾ ਦੇ ਗਠਨ ਲਈ ਵਚਨਬੱਧਤਾ ਦੇ ਆਧਾਰ ‘ਤੇ ਅੰਤਰਰਾਸ਼ਟਰੀ ਮੰਚਾਂ ‘ਤੇ ਤਾਲਮੇਲ ਬਣਾਉਣ ਦੇ ਆਪਣੇ ਦੇਸ਼ਾਂ ਦੇ ਇਰਾਦੇ ਦੀ ਪੁਸ਼ਟੀ ਕੀਤੀ ਜਿੱਥੇ ਸੰਯੁਕਤ ਰਾਸ਼ਟਰ ਅਤੇ ਅੰਤਰਰਾਸ਼ਟਰੀ ਕਾਨੂੰਨ ਮੁੱਖ ਭੂਮਿਕਾ ਨਿਭਾਵੇਗਾ।
ਤਾਸ ਸੰਵਾਦ ਸਮਿਤੀ ਨੇ ਆਪਣੀ ਵੈਬਸਾਈਟ ‘ਤੇ ਕਿਹਾ ਕਿ ਵਿਦੇਸ਼ ਮੰਤਰੀਆਂ ਨੇ ਜੋਹਾਨਸਬਰਗ ‘ਚ 25 ਤੋਂ 27 ਜੁਲਾਈ ਦਰਮਿਆਨ ਹੋਏ ਬ੍ਰਿਕਸ ਦੇ 10ਵੇਂ ਸ਼ਿਖਰ ਸੰਮੇਲਨ ‘ਚ ਲਏ ਗਏ ਫੈਸਲੇ ਨੂੰ ਲਾਗੂ ਕਰਨ ਦੇ ਉਪਾਵਾਂ ‘ਤੇ ਵੀ ਚਰਚਾ ਕੀਤੀ। ਰੂਸੀ ਵਿਦੇਸ਼ ਮੰਤਰਾਲੇ ਅਨੁਸਾਰ ਬੈਠਕ ‘ਚ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਵੀ ਹਿੱਸਾ ਲਿਆ। ਬੈਠਕ ‘ਚ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਵੀਰਵਾਰ ਨੂੰ ਪਾਕਿਸਤਾਨ ‘ਤੇ ਅਪ੍ਰਤੱਖ ਤੌਰ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਲਸ਼ਕਰ-ਏ-ਤਾਇਬਾ, ਜੈਸ਼-ਏ-ਮੁਹੰਮਦ ਅਤੇ ਹੱਕਾਨੀ ਨੈਟਵਰਕ ਵਰਗੇ ਅੱਤਵਾਦੀ ਸਮੂਹ ਸਰਕਾਰੀ ਸਮਰਥਨ ਨਾਲ ਫਲ ਫੁਲ ਰਹੇ ਹਨ ਅਤੇ ਅਜਿਹੇ ਅੱਤਵਾਦੀ ਸੰਗਠਨਾਂ ਦੇ ਬੁਨਿਆਦੀ ਢਾਂਚੇ ਨੂੰ ਨਸ਼ਟ ਕਰਨਾ ਅੱਤਵਾਦ ਨਾਲ ਲੜਨ ਦੀ ਦਿਸ਼ਾ ‘ਚ ਪਹਿਲਾ ਕਦਮ ਹੋਵੇਗਾ। ਉਹਨਾ ਕਿਹਾ ਕਿ ਲਸ਼ਕਰ-ਏ-ਤਾਇਬਾ, ਆਈਐਸਆਈਐਸ, ਅਲ-ਕਾਇਦਾ, ਜੈਸ਼-ਏ-ਮੁਹੰਮਦ, ਤਾਲਿਬਾਨ ਅਤੇ ਹੱਕਾਨੀ ਨੈਟਵਰਕ ਸਰਕਰੀ ਸਮਰਥਨ ਨਾਲ ਵਧਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਰਥਿਕ ਪਾਬੰਦੀ ਤੋਂ ਬਾਅਦ ਬ੍ਰਿਟੇਨ ਦੇ ਕਿਸੇ ਮੰਤਰੀ ਦਾ ਤਹਿਰਾਨ ਦਾ ਇਹ ਪਹਿਲਾ ਦੌਰਾ
ਦੁਬਈ, ਏਜੰਸੀ।
ਈਰਾਨ ਨੇ ਬ੍ਰਿਟੇਨ ਦੇ ਉਪ ਵਿਦੇਸ਼ ਮੰਤਰੀ ਅਲਿਸਟਰ ਬਰਟ ਦੇ ਦੋ ਰੋਜ਼ਾ ਦੌਰੇ ‘ਤੇ ਸ਼ਨਿੱਚਰਵਾਰ ਨੂੰ ਤੇਹਰਾਨ ਪਹੁੰਚਣ ਦੇ ਮੌਕੇ ‘ਤੇ ਕਿਹਾ ਕਿ ਅਮਰੀਕਾ ਦੇ ਸਮਝੌਤੇ ਤੋਂ ਹਟਣ ਤੋਂ ਬਾਅਦ ਈਰਾਨ ਦੇ ਪਰਮਾਣੂ ਸਮਝੌਤੇ ਨੂੰ ਬਚਾਉਣ ਲਈ ਯੂਰਪੀ ਦੇਸ਼ਾਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਰਾਨ ਨਾਲ ਪਰਮਾਣੂ ਸਮਝੌਤੇ ਤੋਂ ਹਟਣ ਅਤੇ ਉਸ ‘ਤੇ ਆਰਥਿਕ ਪਾਬੰਦੀ ਲਗਾਏ ਜਾਣ ਤੋਂ ਬਾਅਦ ਬ੍ਰਿਟੇਨ ਦੇ ਕਿਸੇ ਮੰਤਰੀ ਦਾ ਤਹਿਰਾਨ ਦਾ ਇਹ ਪਹਿਲਾ ਦੌਰਾ ਹੈ।
ਸਰਕਾਰੀ ਸੰਵਾਦ ਏਜੰਸੀ ਇਰਨਾ ਨੇ ਵਿਦੇਸ਼ ਮੰਤਰੀ ਮੁਹੰਮਦ ਜਵਾਦ ਜਰੀਫ ਦੇ ਹਵਾਲੇ ਨਾਲ ਕਿਹਾ ਕਿ ਇਹ ਸਮਾਂ ਹੈ ਕਿ ਯੂਰਪੀ ਲੋਕ ਆਪਣੀ ਰਾਜਨੀਤਿਕ ਪ੍ਰਤੀਬੱਧਤਾ ਨੂੰ ਪ੍ਰਗਟ ਕਰਨ ਤੋਂ ਇਲਾਵਾ ਕਾਰਵਾਈ ਕਰਨ। ਇਹ ਉਪਾਅ ਮਹਿੰਗੇ ਹੋ ਸਕਦੇ ਹਨ ਪਰ ਜੇਕਰ ਦੇਸ਼ ਲਾਭ ਹਾਸਲ ਕਰਨਾ ਚਾਹੁੰਦੇ ਹਨ ਅਤੇ ਜੇਕਰ ਉਹਨਾਂ ਦਾ ਮੰਨਣਾ ਹੈ ਕਿ ਪਰਮਾਣੂ ਸਮਝੌਤਾ ਇੱਕ ਅੰਤਰਰਾਸ਼ਟਰੀ ਉਪਲਬੱਧੀ ਹੈ ਤਾਂ ਉਹਨਾਂ ਨੂੰ ਇਹਨਾਂ ਉਪਲੱਬਧੀਆਂ ਨੂੰ ਬਰਕਰਾਰ ਰੱਖਣ ਲਈ ਤਿਆਰ ਰਹਿਣਾ ਚਾਹੀਦਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਿਦੇਸ਼ੋਂ ਪਰਤੇ ਨੌਜਵਾਨ ਨੇ ਜਿਉਂਦਾ ਸਾੜਿਆ ਸਾਰਾ ਪਰਿਵਾਰ
ਪਤਨੀ, ਪੁੱਤਰ ਤੇ ਧੀ ਸਮੇਤ ਚਾਰ ਦੀ ਮੌਤ
ਕਪੂਰਥਲਾ, ਸੱਚ ਕਹੂੰ ਨਿਊਜ਼
ਲਗਭਗ ਦੋ ਸਾਲ ਪਹਿਲਾਂ ਵਿਦੇਸ਼ ਗਏ ਨੌਜਵਾਨ ਵੱਲੋਂ ਵਾਪਸ ਪਰਤ ਕੇ ਪੂਰੇ ਪਰਿਵਾਰ (Family) ਨੂੰ ਅੱਗ ਲਾ ਕੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਦੌਰਾਨ ਉਸ ਦੀ ਪਤਨੀ, ਪੁੱਤਰ ਤੇ ਧੀ ਸਮੇਤ 4 ਜਣਿਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਕਾਲਾ ਸੰਘਿਆਂ ਦੇ ਸਵ. ਭੋਲਾ ਸਿੰਘ ਤੇ ਮਹਿੰਦਰ ਕੌਰ ਦਾ ਪੁੱਤਰ ਕੁਲਵਿੰਦਰ ਸਿੰਘ ਉਰਫ ਬੱਗਾ (35 ਸਾਲ) ਪੌਣੇ 2 ਸਾਲ ਤੋਂ ਦੁਬਈ ‘ਚ ਰੋਜ਼ਗਾਰ ਲਈ ਗਿਆ ਹੋਇਆ ਸੀ।
ਉਸ ਦੀ ਮਾਂ ਮਹਿੰਦਰ ਕੌਰ ਨੇ ਮੌਕੇ ‘ਤੇ ਘਟਨਾ ਦਾ ਜਾਇਜ਼ਾ ਲੈਣ ਲਈ ਪੁੱਜੇ ਜਗਜੀਤ ਸਿੰਘ ਸਰੋਆ ਐੱਸਪੀ (ਡੀ) ਕਪੂਰਥਲਾ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਪੁੱਤਰ ਕੁਲਵਿੰਦਰ ਸਿੰਘ ਵਿਦੇਸ਼ ਗਿਆ ਸੀ ਪਰ ਉਸ ਦੀ ਪਤਨੀ ਤੇ 2 ਬੱਚੇ ਇੱਥੇ ਹੀ ਰਹਿੰਦੇ ਸਨ। ਮਹਿੰਦਰ ਕੌਰ ਨੇ ਦੱਸਿਆ ਕਿ ਉਸ ਦੀ ਨੂੰਹ ਤੇ ਲੜਕਾ ਉਸ ਦੀ ਦੇਖ-ਭਾਲ ਨਹੀਂ ਕਰਦੇ ਸਨ, ਜਿਸ ਕਾਰਨ ਉਸ ਨੇ ਆਪਣੀ ਵੱਡੀ ਲੜਕੀ ਜਸਵਿੰਦਰ ਕੌਰ ਪਤਨੀ ਸਰਬਜੀਤ ਸਿੰਘ ਵਾਸੀ ਪਿੰਡ ਪ੍ਰਤਾਪਰਾ (ਜਲੰਧਰ) ਨੂੰ ਆਪਣੀ ਦੇਖ-ਭਾਲ ਲਈ ਕੋਲ ਰੱਖਿਆ ਹੋਇਆ ਸੀ ਤੇ ਨੂੰਹ-ਪੁੱਤਰ ਨਾਲ ਉਸ ਦੀ ਬੋਲਚਾਲ ਨਹੀਂ ਸੀ। (Family)
ਉਸ ਨੇ ਦੱਸਿਆ ਕਿ ਦੇਰ ਰਾਤ ਉਸ ਦਾ ਲੜਕਾ ਘਰ ਆਇਆ ਤੇ ਆਪਣੇ ਕਮਰੇ ‘ਚ ਸਾਰੇ ਪਰਿਵਾਰ ‘ਤੇ ਪੈਟਰੋਲ ਛਿੜਕ ਕੇ ਅੱਗ ਹਵਾਲੇ ਕਰ ਦਿੱਤਾ, ਜਿਸ ਕਾਰਨ ਕੁਲਵਿੰਦਰ ਸਿੰਘ ਅਤੇ ਉਸ ਦੇ ਪੁੱਤਰ ਰੌਬਨ (5) ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ, ਜਦੋਂ ਕਿ ਲੜਕੀ ਰਬੀਨਾ (7) ਤੇ ਪਤਨੀ ਮਨਦੀਪ ਕੌਰ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਮਾਰੇ ਗਏ ਕੁਲਵਿੰਦਰ ਸਿੰਘ ਬੁੱਗਾ ਨੇ ਆਪਣੇ ਪਰਿਵਾਰ ਨੂੰ ਅੱਗ ਲਾਉਣ ਤੋਂ ਪਹਿਲਾਂ ਆਪਣੇ ਬਿਆਨ ਰਿਕਾਰਡ ਕਰਕੇ ਆਪਣੇ ਹੀ ਪਿੰਡ ਦੇ ਨੌਜਵਾਨ ਸੰਨੀ ਪੁੱਤਰ ਸੱਤਿਆ ਪਤਨੀ ਗੁਰਨਾਮ ਵਾਸੀ ਮੋਤੀ ਨਗਰ ਮੁਹੱਲਾ, ਕਾਲਾ ਸੰਘਿਆ ਨੂੰ ਮੁੱਖ ਦੋਸ਼ੀ ਦੱਸਿਆ ਤੇ ਦੋਸ਼ ਲਾਇਆ ਕਿ ਸੰਨੀ ਉਸ ਦੀ ਪਤਨੀ ਮਨਦੀਪ ਕੌਰ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਤੇ ਗਲਤ ਤਸਵੀਰਾਂ ਤੇ ਵੀਡੀਓ ਬਣਾ ਕੇ ਬਲੈਕਮੇਲ ਕਰ ਰਿਹਾ ਸੀ, ਜਿਸ ‘ਚ ਸੱਤਿਆ, ਬਲਕਾਰ ਸਿਘ ਉਰਫ ਮੰਤਰੀ ਨੰਬਰਦਾਰ ਤੀਰਥ ਸਿੰਘ ਵੀ ਬਰਾਬਰ ਦੇ ਦੋਸ਼ੀ ਸਨ। ਇਹ ਵੀ ਪਤਾ ਲੱਗਾ ਹੈ ਕਿ ਮਨਦੀਪ ਕੌਰ ਨੇ ਇਸ ਦੀ ਸ਼ਿਕਾਇਤ ਪਹਿਲਾਂ ਵੀਂ ਪੁਲਸ ਨੂੰ ਦਿੱਤੀ ਸੀ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ। (Family)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਣੇ ਭਾਰਤ ਸਾਰੇ ਦੇਸ਼ਾਂ ਨੂੰ ਅਮਰੀਕਾ ਵੱਲੋਂ ਧਮਕੀ
ਕਿਹਾ ਇਰਾਨ ਤੋਂ ਤੇਲ ਖਰੀਦਣਾ ਕਰਨਾ ਪਏਗਾ ਬੰਦ
ਵਾਸ਼ਿੰਗਟਨ, (ਏਜੰਸੀ)। ਅਮਰੀਕਾ ਨੇ ਮੰਗਲਵਾਰ ਨੂੰ ਭਾਰਤ ਸਣੇ ਉਨ੍ਹਾਂ ਤਮਾਮ ਦੇਸ਼ਾਂ ਨੂੰ ਧਮਕੀ ਦਿੱਤੀ ਜੋ ਈਰਾਨ ਤੋਂ ਤੇਲ ਖਰੀਦ ਰਹੇ ਹਨ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਇਕ ਅਧਿਕਾਰੀ ਨੇ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਕਿ ਦੁਨੀਆ ਭਰ ਦੇ ਦੇਸ਼ਾਂ ਨੂੰ 4 ਨਵੰਬਰ ਤੋਂ ਪਹਿਲਾਂ ਇਰਾਨ ਤੋਂ ਤੇਲ ਖਰੀਦਣਾ ਬੰਦ ਕਰਨਾ ਹੋਵੇਗਾ ਨਹੀਂ ਤਾਂ ਅਮਰੀਕਾ ਦੀ ਆਰਥਿਕ ਪਾਬੰਦੀ ਦਾ ਨਵਾਂ ਦੌਰ ਝੱਲਣਾ ਲਈ ਤਿਆਰ ਰਹਿਣ। ਅਧਿਕਾਰੀ ਨੇ ਕਿਹਾ ਕਿ ਅਸੀਂ ਕਿਸੇ ਵੀ ਦੇਸ਼ ਨੂੰ ਇਸ ਤੋਂ ਛੋਟ ਨਹੀਂ ਦੇ ਸਕਦੇ ਕਿਉਂਕਿ ਸਾਡੀ ਕੌਮੀ ਸੁਰੱਖਿਆ ਪਹਿਲ ਕਦਮੀਆਂ ਵਿਚ ਇਰਾਨ ‘ਤੇ ਲਗਾਮ ਕਸਣਾ ਜ਼ਰੂਰੀ ਹੈ।
ਅਧਿਕਾਰੀ ਨੇ ਕਿਹਾ ਕਿ ਜੋ ਕੰਪਨੀਆਂ ਇਰਾਨ ਤੋਂ ਕੱਚਾ ਤੇਲ ਖਰੀਦ ਰਹੀ ਹੈ, ਨਵੰਬਰ ਤੋਂ ਪਹਿਲਾਂ ਉਹ ਬੰਦ ਕਰ ਦੇਣ। ਨਹੀਂ ਤਾਂ ਉਨ੍ਹਾਂ ਅਮਰੀਕਾ ਦੀ ਸਖ਼ਤ ਆਰਥਿਕ ਪਾਬੰਦੀ ਦਾ ਸਾਹਮਣਾ ਕਰਨਾ ਪਏਗਾ। ਹਾਲ ਹੀ ‘ਚ ਯੂਰਪੀ ਦੇਸ਼ਾਂ ਦੇ ਡਿਪਲੋਮੈਟਾਂ ਨਾਲ ਮੀਟਿੰਗ ਦੌਰਾਨ ਇਹ ਗੱਲ ਸਾਫ ਕਰ ਦਿੱਤੀ ਹੈ। ਉਨ੍ਹਾਂ ਕਿਹਾ ਟਰੰਪ ਪ੍ਰਸ਼ਾਸਨ ਨੇ ਅਜੇ ਤੱਕ ਇਸ ਬਾਰੇ ‘ਚ ਚੀਨ, ਭਾਰਤ ਜਾਂ ਤੁਰਕੀ ਤੋਂ ਇਕੱਠੇ ਗੱਲਬਾਤ ਨਹੀਂ ਕੀਤੀ ਹੈ, ਪਰ ਅਸੀਂ ਸਾਫ ਕਰ ਰਹੇ ਹਾਂ ਕਿ ਇਹ ਪਾਬੰਦੀਆਂ ਸਾਰਿਆਂ ਨੂੰ ਝੱਲਣੀਆਂ ਪੈ ਸਕਦੀਆਂ ਹਨ। ਸਾਰੇ ਦੇਸ਼ਾਂ ਤੋਂ ਇਰਾਨ ਤੋਂ ਤੇਲ ਦਰਾਮਦ ਵਿਚ ਕਟੌਤੀ ਕਰਨ ਦੇ ਲਈ ਦਬਾਅ ਪਾਉਣਾ ਹੈ।
ਵਾਸ਼ਿੰਗਟਨ (ਏਜੰਸੀ)। ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਦਰਮਿਆਨ ਅਗਲੀ ਜੁਲਾਈ ‘ਚ ਉੱਚ ਪੱਧਰੀ ਬੈਠਕ ਹੋਣ ਦੀ ਸੰਭਾਵਨਾ ਹੈ । ਦੱਖਣੀ ਕੋਰੀਆ ਸਰਕਾਰ ਦੇ ਬੁਲਾਰੇ ਯੂਨ ਯੋਂਗ ਚਾਨ ਨੇ ਵਾਸ਼ਿੰਗਟਨ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੋਏ-ਇਨ ਦਰਮਿਆਨ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਮਰੀਕਾ-ਦੱਖਣੀ ਕੋਰੀਆ ਦਾ ਸਾਂਝਾ ਫੌਜ ਅਭਿਆਸ 25 ਜੁਲਾਈ ਨੂੰ ਮੁਕੰਮਲ ਹੋ ਜਾਵੇਗਾ, ਜਿਸ ਤੋਂ ਬਾਅਦ ਦੋਵੇਂ ਕੋਰੀਆਈ ਦੇਸ਼ਾਂ ਦਰਮਿਆਨ ਗੱਲਬਾਤ ਹੋ ਸਕਦੀ ਹੈ। ਇਸ ਤੋਂ ਪਹਿਲਾਂ ਪਿਛਲੇ ਹਫਤੇ ਉੱਤਰੀ ਕੋਰੀਆ ਨੇ ਅਮਰੀਕਾ-ਦੱਖਣੀ ਕੋਰੀਆ ਸਾਂਝਾ ਫੌਜ ਅਭਿਆਸ ਦੇ ਵਿਰੋਧ ‘ਚ ਦੱਖਣੀ ਕੋਰੀਆਈ ਅਧਿਕਾਰੀਆਂ ਨਾਲ ਪਹਿਲਾਂ ਤੋਂ ਤੈਅ ਬੈਠਕ ਨੂੰ ਰੱਦ ਕਰ ਦਿੱਤਾ ਸੀ। (Korean Countries)
ਉੱਤਰੀ ਕੋਰੀਆ ਨੇ ਮਨਜ਼ੂਰ ਕੀਤੀ ਦੱਖਣੀ ਕੋਰੀਆ ਦੇ ਪੱਤਰਕਾਰਾਂ ਦੀ ਸੂਚੀ | Korean Countries
ਦੱਖਣੀ ਕੋਰੀਆ ਨੇ ਕਿਹਾ ਹੈ ਕਿ ਉਸ ਨੇ ਉੱਤਰੀ ਕੋਰੀਆ ਨੂੰ ਪੁੰਗਯੇਰੀ ‘ਚ ਸਥਿਤ ਉਸ ਦੇ ਪਰਮਾਣੂ ਪ੍ਰੀਖਣ ਕੇਂਦਰ ‘ਤੇ ਜਾਣ ਵਾਲੇ ਪੱਤਰਕਾਰਾਂ ਦੀ ਇੱਕ ਸੂਚੀ ਸੌਂਪੀ ਹੈ ਜਿਸ ਨੂੰ ਉਸ ਨੇ ਸਵੀਕਾਰ ਕਰ ਲਿਆ ਹੈ । ਇਸ ਗੱਲ ਦੀ ਜਾਣਕਾਰੀ ਦੱਖਣੀ ਕੋਰੀਆ ਦੇ ਏਕੀਕਰਨ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਇੱਥੇ ਦਿੱਤੀ ਅਧਿਕਾਰੀ ਨੇ ਹਾਲਾਂਕਿ ਇਹ ਨਹੀਂ ਦੱਸਿਆ ਕਿ ਇਹ ਪੱਤਰਕਾਰ ਉੱਤਰੀ ਕੋਰੀਆ ਕਦੋਂ ਰਵਾਨਾ ਹੋਣਗੇ । ਜ਼ਿਕਰਯੋਗ ਹੈ ਕਿ ਦੱਖਣੀ ਕੋਰੀਆ ਨੂੰ ਛੱਡ ਕੇ ਕਈ ਦੇਸ਼ਾਂ ਦੇ ਵੱਖ-ਵੱਖ ਮੀਡੀਆ ਸੰਸਥਾਨਾਂ ਦੇ ਪੱਤਰਕਾਰ ਪਹਿਲਾਂ ਹੀ ਉੱਤਰੀ ਕੋਰੀਆ ਦੇ ਬੰਦਰਗਾਹ ਸ਼ਹਿਰ ਵਾਨਸਨ ਪਹੁੰਚ ਚੁੱਕੇ ਹਨ ਅਤੇ ਉਹ ਪਰਮਾਣੂ ਪ੍ਰੀਖਣ ਕੇਂਦਰ ਰਵਾਨਾ ਹੋਣ ਲਈ ਉੱਤਰੀ ਕੋਰੀਆ ਦੇ ਅਧਿਕਾਰੀਆਂ ਤੋਂ ਆਦੇਸ਼ ਮਿਲਣ ਦੀ ਉਡੀਕ ਕਰ ਰਹੇ ਹਨ। (Korean Countries)