Electricity Demand Punjab - Sach Kahoon Punjabi

PSPCL Power Cuts News: ਸੂਬੇ ਅੰਦਰ ਬਿਜਲੀ ਦੀ ਮੰਗ 10800 ਮੈਗਾਵਾਟ ਨੇੜੇ ਪੁੱਜੀ, ਐਲਾਨੇ ਕੱਟਾਂ ਕਾਰਨ ਹਾਹਾਕਾਰ
ਕਈ ਜ਼ਿਲ੍ਹਿਆਂ ਨੂੰ 25 ਅਪਰੈਲ ਤੱਕ ਸਹਿਣੇ ਪੈਣਗੇ ਕੱਟ

PSPCL Power Cuts News: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਗਰਮੀ ਦੇ ਜੋਰ ਫੜਦਿਆ ਹੀ ਬਿਜਲੀ ਦੀ ਮੰਗ ਲਗਾਤਾਰ ਉੱਪਰ ਜਾ ਰਹੀ ਹੈ। ਭਾਵੇਂ ਕਿ ਪਾਵਰਕੌਮ ਵੱਲੋਂ ਅੱਜ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੁਰੰਮਤ ਦੇ ਨਾਮ ’ਤੇ ਕੱਟਾਂ ਦਾ ਐਲਾਨ ਕੀਤਾ ਹੈ ਬਾਵਜ਼ੂਦ ਇਸ ਦੇ ਬਿਜਲੀ ਦੀ ਮੰਗ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ। ਇੱਧਰ ਪਾਵਰਕੌਮ ਦੇ ਸਰਕਾਰੀ ਅਤੇ ਪ੍ਰਾਈਵੇਟ ਥਰਮਲਾਂ ਦੇ 15 ਵਿੱਚੋਂ 14 ਯੂਨਿਟ ਚੱਲ ਰਹੇ ਹਨ।

ਇਕੱਤਰ ਜਾਣਕਾਰੀ ਮੁਤਾਬਿਕ ਸੂਬੇ ਅੰਦਰ ਅੱਜ ਸਵੇਰੇ ਬਿਜਲੀ ਦੀ ਮੰਗ 10800 ਮੈਗਾਵਾਟ ’ਤੇ ਪੁੱਜ ਗਈ। ਜਦਕਿ ਲੰਘੇ ਦਿਨੀਂ ਬਿਜਲੀ ਦੀ ਵੱਧ ਤੋਂ ਵੱਧ ਮੰਗ 10295 ਮੈਗਾਵਾਟ ਸੀ। ਅੱਜ ਵੱਖ-ਵੱਖ ਜ਼ਿਲ੍ਹਿਆਂ ਅੰਦਰ ਲੱਗੇ ਬਿਜਲੀ ਕੱਟਾਂ ਕਰਕੇ ਦੁਪਿਹਰ ਮੌਕੇ ਵੀ ਬਿਜਲੀ ਦੀ ਮੰਗ 8 ਹਜਾਰ ਮੈਗਾਵਾਟ ’ਤੇ ਚੱਲ ਰਹੀ ਸੀ। ਪਾਵਰਕੌਮ ਵੱਲੋਂ ਮੁਰੰਮਤ ਦੇ ਨਾਮ ’ਤੇ ਬਿਜਲੀ ਕੱਟਾਂ ਦੇ ਕੀਤੇ ਐਲਾਨ ਕਾਰਨ ਆਮ ਲੋਕਾਂ ਵਿੱਚ ਵੱਡੀ ਪੱਧਰ ਤੇ ਰੋਸ ਪਾਇਆ ਜਾ ਰਿਹਾ ਹੈ ਅਤੇ ਦੁਕਾਨਾਂ ਅਤੇ ਹੋਰ ਕਾਰੋਬਾਰੀਆਂ ਵੱਲੋਂ ਲਾਈਟ ਨਾ ਹੋਣ ਕਰਕੇ ਕੰਮ ਧੰਦੇ ਠੱਪ ਹੋਣ ਦੀ ਗੱਲ ਆਖੀ ਗਈ ਹੈ। ਸ਼ਾਮ 5 ਵਜੇ ਦੇ ਡਾਟੇ ਮੁਤਾਬਕ ਪਾਵਰਕੌਮ ਦੇ ਸਰਕਾਰੀ ਥਰਮਲਾਂ ਵੱੱਲੋਂ 1715 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਸੀ।

ਇਹ ਵੀ ਪੜ੍ਹੋ: Anganwadi News: ਆਂਗਣਵਾੜੀ ਵਰਕਰਾਂ ਨੂੰ ਸਰਕਾਰ ਕਰ ਰਹੀ ਪਰੇਸ਼ਾਨ : ਹਰਗੋਬਿੰਦ ਕੌਰ

ਰੋਪੜ ਥਰਮਲ ਪਲਾਂਟ ਦੇ ਚਾਰ ਯੂਨਿਟਾਂ ਵਿੱਚੋਂ 3 ਯੂਨਿਟ ਚੱਲ ਰਹੇ ਹਨ ਜਦਕਿ ਇੱਕ ਯੂਨਿਟ ਬੰਦ ਪਿਆ ਹੈ। ਰੋਪੜ ਥਰਮਲ ਪਲਾਂਟ 408 ਮੈਗਾਵਾਟ ਬਿਜਲੀ ਉਤਪਾਦਨ ਕਰ ਰਿਹਾ ਹੈ। ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਚਾਰੇ ਯੂਨਿਟ ਚੱਲ ਰਹੇ ਹਨ ਅਤੇ ਇੱਥੋਂ 800 ਮੈਗਾਵਾਟ ਤੋਂ ਵੱਧ ਬਿਜਲੀ ਪ੍ਰਾਪਤ ਹੋ ਰਹੀ ਹੈ। ਇਸੇ ਤਰ੍ਹਾਂ ਹੀ ਸਰਕਾਰੀ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਚੱਲ ਰਹੇ ਹਨ ਅਤੇ ਇੱਥੋਂ 500 ਮੈਗਾਵਾਟ ਤੋਂ ਵੱਧ ਬਿਜਲੀ ਹਾਸਲ ਹੋ ਰਹੀ ਹੈ।

ਪ੍ਰਾਈਵੇਟ ਥਰਮਲ ਪਲਾਂਟ ਰਾਜਪੁਰਾ ਆਪਣੀ ਪੂਰੀ ਸਮਰਥਾ ’ਤੇ ਭਖਿਆ ਹੋਇਆ ਹੈ ਅਤੇ ਇਸ ਦੇ ਦੋਵੇਂ ਯੂਨਿਟਾਂ ਤੋਂ 1300 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਤਿੰਨੇ ਯੂਨਿਟਾਂ ਤੋਂ 1514 ਮੈਗਾਵਾਟ ਬਿਜਲੀ ਮਿਲ ਰਹੀ ਹੈ। ਅੱਜ ਤੋਂ ਪਟਿਆਲਾ, ਜਲੰਧਰ, ਅੰਮ੍ਰਿਤਸਰ, ਲੁਧਿਆਣਾ ਅਤੇ ਬਠਿੰਡਾ ਵਿਖੇ ਪਾਵਰਕੌਮ ਦੇ ਸਡਿਊਲ ਮੁਤਾਬਿਕ ਕੱਟ ਸ਼ੁਰੂ ਹੋ ਗਏ ਹਨ, ਜਿਸ ਕਾਰਨ ਇੱਥੋਂ ਦੇ ਲੋਕਾਂ ਵਿੱਚ ਕਈ ਘੰਟੇ ਬਿਜਲੀ ਨਾ ਆਉਣ ਕਾਰਨ ਮੁਸ਼ਕਿਲਾਂ 25 ਅਪਰੈਲ ਤੱਕ ਬਣੀਆਂ ਰਹਿਣਗੀਆਂ। ਅਧਿਕਾਰੀਆਂ ਵੱਲੋਂ ਇਨ੍ਹਾਂ ਖੇਤਰਾਂ ਵਿੱਚ ਬਿਜਲੀ ਲਾਇਨਾਂ ਦੀ ਮੁਰੰਮਤ ਕਾਰਨ ਬਿਜਲੀ ਬੰਦ ਰੱਖਣ ਦੀ ਗੱਲ ਆਖੀ ਗਈ ਹੈ।

ਹਾਈਡਲ ਪ੍ਰੋਜੈਕਟਾਂ ਤੋਂ ਘੱਟ ਹਾਸਲ ਹੋ ਰਹੀ ਐ ਬਿਜਲੀ

ਜੇਕਰ ਪਾਵਰਕੌਮ ਦੇ ਹਾਈਡਲ ਪ੍ਰੋਜੈਕਟਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੋਂ 154 ਮੈਗਾਵਾਟ ਬਿਜਲੀ ਹਾਸਲ ਹੋ ਰਹੀ ਹੈ। ਸ਼ਾਨਨ ਹਾਈਡਲ ਤੋਂ 100 ਮੈਗਾਵਾਟ ਤੋਂ ਵੱਧ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਜਦਕਿ ਛੋਟੇ ਮੋਟੇ ਹੋਰ ਚੱਲ ਰਹੇ ਹਨ। 600 ਮੈਗਾਵਾਟ ਦੇ ਆਰਐੱਸਡੀ ਹਾਈਡਲ ਪ੍ਰੋਜੈਕਟ ਦੇ ਸਾਰੇ ਯੂਨਿਟ ਬੰਦ ਪਏ ਹਨ ਅਤੇ ਇੱਥੋਂ ਬਿਲਕੁੱਲ ਵੀ ਬਿਜਲੀ ਹਾਸਲ ਨਹੀਂ ਕੀਤੀ ਜਾ ਰਹੀ।

PSPCL Power Cuts News: ਸੂਬੇ ਅੰਦਰ ਬਿਜਲੀ ਦੀ ਮੰਗ 10800 ਮੈਗਾਵਾਟ ਨੇੜੇ ਪੁੱਜੀ, ਐਲਾਨੇ ਕੱਟਾਂ ਕਾਰਨ ਹਾਹਾਕਾਰ

Electricity Demand Punjab: ਬਿਜਲੀ ਦੀ ਮੰਗ ’ਚ ਰਿਕਾਰਡ ਵਾਧਾ, 15624 ਮੈਗਾਵਾਟ ਤੱਕ ਪੁੱਜੀ
Electricity Demand Punjab: ਲਹਿਰਾ ਮੁਹੱਬਤ ਦਾ ਬੰਦ ਹੋਇਆ ਯੂਨਿਟ ਅਜੇ ਤੱਕ ਨਹੀਂ ਹੋਇਆ ਚਾਲੂ

ਆਖਰੀ ਪੜਾਅ ਤਹਿਤ ਟਿਊਬਵੈੱਲਾਂ ਲਈ ਬਿਜਲੀ ਸਪਲਾਈ ਸ਼ੁਰੂ ਹੋਣ ਨਾਲ ਪਾਵਰਕੌਮ ਨੂੰ ਆਈਆਂ ਤਰੇਲੀਆਂ | Electricity Demand Punjab

Electricity Demand Punjab: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਅੰਦਰ ਝੋਨੇ ਦਾ ਤੀਜ਼ਾ ਅਤੇ ਆਖ਼ਰੀ ਪੜਾਅ ਸ਼ੁਰੂ ਹੋਣ ਤੋਂ ਬਾਅਦ ਬਿਜਲੀ ਦੀ ਮੰਗ ਵਿੱਚ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ। ਅੱਜ ਦੁਪਹਿਰ ਮੌਕੇ ਬਿਜਲੀ ਦੀ ਮੰਗ 15600 ਮੈਗਾਵਾਟ ਨੂੰ ਪਾਰ ਹੋ ਗਈ। ਇੱਧਰ ਜੇਠ ਦੀ ਗਰਮੀ ਵੀ ਆਪਣੇ ਰੰਗ ਦਿਖਾਉਣ ਲੱਗੀ ਹੈ ਤੇ ਪਾਰਾ ਲਗਾਤਾਰ ਉਤਾਅ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਸੂਬੇ ਅੰਦਰ ਝੋਨੇ ਦਾ ਤੀਜ਼ਾ ਤੇ ਆਖਰੀ ਪੜਾਅ ਸ਼ੁਰੂ ਹੋ ਗਿਆ ਹੈ, ਜਿਸ ਤਹਿਤ ਪਾਵਰਕੌਮ ਵੱਲੋਂ ਪੂਰੇ ਪੰਜਾਬ ਅੰਦਰ ਹੀ ਕਿਸਾਨਾਂ ਨੂੰ ਝੋਨੇ ਦੇ ਸੀਜ਼ਨ ਲਈ 8 ਘੰਟੇ ਬਿਜਲੀ ਸਪਲਾਈ ਸ਼ੁਰੂ ਕਰ ਦਿੱਤੀ ਹੈ। ਝੋਨੇ ਦੇ ਆਖਰੀ ਪੜਾਅ ਦੇ ਪਹਿਲੇ ਦਿਨ ਹੀ 14 ਲੱਖ ਦੇ ਕਰੀਬ ਟਿਊਬਵੈੱਲਾਂ ਨੂੰ ਬਿਜਲੀ ਸਪਲਾਈ ਸ਼ੁਰੂ ਹੋਣ ਨਾਲ ਬਿਜਲੀ ਦੀ ਮੰਗ ’ਚ ਵੱਡਾ ਵਾਧਾ ਦੇਖਣ ਨੂੰ ਮਿਲਿਆ ਹੈ, ਜੋ ਕਿ ਪਾਵਰਕੌਮ ਨੂੰ ਅਗਲੇ ਦਿਨਾਂ ਲਈ ਰਿਕਾਰਡ ਤੋੜ ਵਾਧੇ ਦੇ ਸੰਕੇਤ ਦੇ ਰਿਹਾ ਹੈ। ਦੁਪਹਿਰ ਬਾਅਦ ਬਿਜਲੀ ਦੀ ਮੰਗ 15624 ਮੈਗਾਵਾਟ ’ਤੇ ਪੁੱਜ ਗਈ ਸੀ ਤੇ ਅਗਲੇ ਦਿਨਾਂ ਵਿੱਚ ਬਿਜਲੀ ਦੀ ਮੰਗ 17 ਹਜ਼ਾਰ ਮੈਗਾਵਾਟ ਨੇੜੇ ਢੁੱਕ ਸਕਦੀ ਹੈ।

Electricity Demand Punjab

ਅੱਜ ਪਟਿਆਲਾ, ਸੰਗਰੂਰ, ਲੁਧਿਆਣਾ, ਮੋਗਾ, ਜਲੰਧਰ, ਮਾਨਸਾ, ਮਲੇਰਕੋਟਲਾ, ਬਰਨਾਲਾ, ਸ਼ਹੀਦ ਭਗਤ ਸਿੰਘ ਨਗਰ ਅਤੇ ਕਪੂਰਥਲਾ ਜ਼ਿਲ੍ਹਿਆਂ ਦੇ ਕਿਸਾਨਾਂ ਵੱਲੋਂ ਝੋਨੇ ਦੀ ਲਵਾਈ ਲਈ ਟਿਊਬਵੈੱਲਾਂ ਦੀਆਂ ਸਵਿਚਾਂ ਨੂੰ ਦੱਬ ਦਿੱਤਾ ਗਿਆ ਹੈ। ਇੱਧਰ ਪਾਵਰਕੌਮ ਦੇ ਥਰਮਲਾਂ ਦੇ ਯੂਨਿਟਾਂ ਵਿੱਚ ਐਨ ਮੌਕੇ ਤਕਨੀਕੀ ਨੁਕਸ ਪੈਣ ਲੱਗੇ ਹਨ ਅਤੇ ਪਾਵਰਕੌਮ ਦੇ ਲਹਿਰਾ ਮੁਹੱਬਤ ਥਰਮਲ ਪਲਾਂਟ ਦਾ ਬੀਤੇ ਦਿਨੀਂ ਬੰਦ ਹੋਇਆ 2 ਨੰਬਰ ਯੂਨਿਟ ਅਜੇ ਤੱਕ ਚਾਲੂ ਨਹੀਂ ਹੋ ਸਕਿਆ। Electricity Demand Punjab

Read Also : Los Angeles Violence 2025: ਅਮਰੀਕਾ ਹਿੰਸਾ, ਲਾਸ ਏਂਜਲਸ ’ਚ ਅੱਗਜ਼ਨੀ ਤੇ ਭੰਨਤੋੜ, 2 ਦੀ ਮੌਤ

ਬਿਜਲੀ ਦੀ ਮੰਗ ’ਚ ਵੱਡੇ ਵਾਧੇ ਨਾਲ ਨਜਿੱਠਣ ਲਈ ਪਾਵਰਕੌਮ ਥਰਮਲਾਂ ਦੇ ਸਾਰੇ ਯੂਨਿਟਾਂ ਦਾ ਚਾਲੂ ਰਹਿਣਾ ਜ਼ਰੂਰੀ ਹੈ। ਦੱਸਣਯੋਗ ਹੈ ਕਿ ਐਤਵਾਰ ਨੂੰ ਬਿਜਲੀ ਦੀ ਮੰਗ 13000 ਮੈਗਾਵਾਟ ਦੇ ਨੇੜੇ ਸੀ ਅਤੇ ਅੱਜ ਸਿੱਧਾ 2500 ਮੈਗਾਵਾਟ ਦਾ ਵਾਧਾ ਦੇਖਣ ਨੂੰ ਮਿਲਿਆ ਹੈ।

ਇੱਧਰ ਜੇਕਰ ਪਾਵਰਕੌਮ ਦੇ ਥਰਮਲਾਂ ਦੀ ਸਥਿਤੀ ਦੇਖੀ ਜਾਵੇ ਤਾਂ ਰੋਪੜ ਥਰਮਲ ਪਲਾਂਟ ਦੇ ਚਾਰੇ ਯੂਨਿਟਾਂ ਵੱਲੋਂ 669 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਜਦਕਿ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਤਿੰਨ ਯੂਨਿਟਾਂ ਵੱਲੋਂ 629 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਜਦਕਿ ਇਸਦਾ ਇੱਕ ਯੂਨਿਟ ਜੋ ਬੀਤੇ ਦਿਨੀਂ ਬੰਦ ਹੋਇਆ ਸੀ, ਅਜੇ ਤੱਕ ਚਾਲੂ ਨਹੀਂ ਹੋ ਸਕਿਆ।ਇਸ ਦੇ ਨਾਲ ਹੀ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਚਾਲੂ ਹਨ ਅਤੇ ਇੱਥੋਂ 500 ਮੈਗਾਵਾਟ ਬਿਜਲੀ ਹਾਸਲ ਕੀਤੀ ਜਾ ਰਹੀ। ਪ੍ਰਾਈਵੇਟ ਥਰਮਲ ਰਾਜਪੁਰਾ ਦੇ ਦੋਵੇਂਂ ਯੂਨਿਟਾਂ ਵੱਲੋਂ 1300 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਜਦਕਿ ਸਭ ਤੋਂ ਵੱਡੇ ਥਰਮਲ ਤਲਵੰਡੀ ਸਾਬੋ ਦੇ ਤਿੰਨੇ ਯੂਨਿਟਾਂ ਵੱਲੋਂ 1858 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ।

ਬਿਜਲੀ ਕੱਟਾਂ ਦਾ ਸਿਲਸਿਲਾ ਸ਼ੁਰੂ

ਇੱਧਰ ਬਿਜਲੀ ਦੀ ਮੰਗ ’ਚ ਵਾਧਾ ਹੋਣ ਨਾਲ ਹੀ ਪਾਵਰਕੌਮ ਵੱਲੋਂ ਦਿਹਾਤੀ ਖੇਤਰਾਂ ’ਚ ਬਿਜਲੀ ਕੱਟਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ। ਪਾਵਰਕੌਮ ਵੱਲੋਂ ਬਿਜਲੀ ਦੀ ਮੰਗ ਨਾਲ ਨਜਿੱਠਣ ਲਈ ਦਿਹਾਤੀ ਖੇਤਰਾਂ ਦੇ ਵੱਖ-ਵੱਖ ਫੀਡਰਾਂ ’ਤੇ ਕੱਟ ਲਗਾਕੇ ਸਥਿਤੀ ਨੂੰ ਸੰਭਾਲਿਆ ਜਾ ਰਿਹਾ ਹੈ। ਵਿਭਾਗ ਵੱਲੋਂ ਕੱਟਾਂ ਨੂੰ ਤਕਨੀਕੀ ਨੁਕਸ ਦਾ ਨਾਂਅ ਦਿੱਤਾ ਜਾ ਰਿਹਾ ਹੈ। ਮੌਸਮ ਵਿਭਾਗ ਵੱਲੋਂ ਅਗਲੇ ਕੁਝ ਦਿਨ ਗਰਮੀ ਦੇ ਹੋਰ ਪ੍ਰਚੰਡ ਰੂਪ ਦੀ ਚੇਤਾਵਨੀ ਦਿੱਤੀ ਹੋਈ ਹੈ। ਅਗਲੇ ਦਿਨਾਂ ’ਚ ਮੀਂਹ ਦੀ ਆਮਦ ਨਾਲ ਹੀ ਪਾਵਰਕੌਮ ਨੂੰ ਕੁਝ ਸਾਹ ਮਿਲ ਸਕਦਾ ਹੈ।

Electricity Demand Punjab: ਬਿਜਲੀ ਦੀ ਮੰਗ ਨੇ ਲਿਆਂਦੀਆਂ ਤਰੇਲੀਆਂ, 14 ਹਜ਼ਾਰ ਮੈਗਾਵਾਟ ਨੂੰ ਟੱਪੀ
Electricity Demand Punjab: ਸੋਮਵਾਰ ਦੇ ਮੁਕਾਬਲੇ ਮੰਗਲਵਾਰ ਨੂੰ ਬਿਜਲੀ ਦੀ ਮੰਗ ਵਿੱਚ 1300 ਮੈਗਾਵਾਟ ਤੋਂ ਵੱਧ ਦਾ ਵਾਧਾ

ਪਾਵਰਕੌਮ ਦੇ ਸਰਕਾਰੀ ਥਰਮਲਾਂ ਦੇ ਯੂਨਿਟਾਂ ’ਚ ਪੈਦਾ | Electricity Demand Punjab

ਹੋ ਰਹੀ ਐ ਤਕਨੀਕੀ ਗੜਬੜੀ

Electricity Demand Punjab: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਝੋਨੇ ਦੇ ਸੀਜ਼ਨ ਤੋਂ ਪਹਿਲਾਂ ਹੀ ਸੂਬੇ ਅੰਦਰ ਅੱਜ ਮੰਗਲਵਾਰ ਨੂੰ ਬਿਜਲੀ ਦੀ ਮੰਗ 14 ਹਜ਼ਾਰ ਮੈਗਾਵਾਟ ਨੂੰ ਪਾਰ ਗਈ। ਇੱਥੋਂ ਤੱਕ ਕਿ ਇੱਕ ਦਿਨ ਵਿੱਚ ਹੀ ਬਿਜਲੀ ਦੀ ਮੰਗ ਵਿੱਚ 1300 ਮੈਗਾਵਾਟ ਦਾ ਵੱਡਾ ਵਾਧਾ ਵੇਖਣ ਨੂੰ ਮਿਲਿਆ ਹੈ। ਜੇਠ ਮਹੀਨੇ ਦੀ ਗਰਮੀ ਵੀ ਅੱਤ ਕਰਵਾ ਰਹੀ ਹੈ ਅਤੇ ਦੁਪਹਿਰ ਮੌਕੇ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਇਕੱਤਰ ਵੇਰਵਿਆਂ ਮੁਤਾਬਿਕ ਆਏ ਦਿਨ ਬਿਜਲੀ ਦੀ ਮੰਗ ਵਿੱਚ ਵੱਡਾ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਅੱਜ ਦੁਪਹਿਰ ਮੌਕੇ ਬਿਜਲੀ ਦੀ ਮੰਗ 14026 ਮੈਗਾਵਾਟ ਨੂੰ ਪਾਰ ਹੋ ਗਈ, ਜੋ ਕਿ ਇਸ ਸੀਜਨ ਦਾ ਵੱਡਾ ਵਾਧਾ ਹੈ।

Read Also : Viral Talent Punjab: ਇਸ ਇਨਸਾਨ ਦੇ ਸ਼ੌਕ ਤੇ ਕਲਾ ਨੂੰ ਦੇਖ ਕੇ ਤੁਸੀਂ ਵੀ ਕਹਿ ਉੱਠੋਗੇ, ਵਾਹ! ਭਾਈ ਵਾਹ!

ਬੀਤੇ ਦਿਨੀਂ ਬਿਜਲੀ ਦੀ ਵੱਧ ਤੋਂ ਵੱਧ ਮੰਗ 12746 ਮੈਗਾਵਾਟ ਦਰਜ ਕੀਤੀ ਗਈ ਸੀ ਅਤੇ ਅੱਜ ਸਿੱਧਾ 1300 ਮੈਗਾਵਾਟ ਬਿਜਲੀ ਦੀ ਮੰਗ ਵਿੱਚ ਵਾਧਾ ਦਰਜ ਕੀਤਾ ਗਿਆ। ਇਸੇ ਤਰ੍ਹਾਂ ਹੀ ਐਤਵਾਰ ਨੂੰ ਬਿਜਲੀ ਦੀ ਮੰਗ 11645 ਮੈਗਾਵਾਟ ਦਰਜ ਕੀਤੀ ਗਈ ਸੀ। ਦੋ ਦਿਨਾਂ ਵਿੱਚ ਹੀ ਬਿਜਲੀ ਦੀ ਮੰਗ ਵਿੱਚ 2300 ਮੈਗਾਵਾਟ ਤੋਂ ਵੱਧ ਦਾ ਵੱਡਾ ਵਾਧਾ ਵੇਖਣ ਨੂੰ ਮਿਲਿਆ ਹੈ, ਜੋ ਕਿ ਪਾਵਰਕੌਮ ਅਧਿਕਾਰੀਆਂ ਲਈ ਵੀ ਹੈਰਾਨੀ ਪੈਦਾ ਕਰ ਰਿਹਾ ਹੈ। ਪਿਛਲੇ ਸਾਲ ਬਿਜਲੀ ਦੀ ਮੰਗ 13 ਹਜ਼ਾਰ ਮੈਗਾਵਾਟ ਦੇ ਨੇੜੇ-ਤੇੜੇ ਸੀ। ਇੱਧਰ ਗਰਮੀ ਵਿੱਚ ਹੀ ਪਾਵਰਕੌਮ ਦੇ ਸਰਕਾਰੀ ਥਰਮਲ ਪਲਾਂਟਾਂ ਦੇ ਯੂਨਿਟਾਂ ਵਿੱਚ ਵੀ ਖਰਾਬੀ ਆ ਰਹੀ ਹੈ।

Electricity Demand Punjab

ਲਹਿਰਾ ਮੁਹੱਬਤ ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਦੋ ਯੂਨਿਟ ਪਿਛਲੇ ਦਿਨਾਂ ਤੋਂ ਤਕਨੀਕੀ ਨੁਕਸ ਕਾਰਨ ਬੰਦ ਪਏ ਹਨ, ਜੋ ਕਿ ਅਜੇ ਤੱਕ ਠੀਕ ਨਹੀਂ ਹੋਏ। ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦਾ 2 ਨੰਬਰ ਯੂਨਿਟ 5 ਅਪਰੈਲ ਦਾ ਕੈਪੀਟਲ ਓਵਰਹਗÇਲੰਗ ਕਾਰਨ ਬੰਦ ਪਿਆ ਹੈ, ਜੋ ਕਿ ਪਾਵਰਕੌਮ ਅਨੁਸਾਰ 25 ਮਈ ਤੱਕ ਚੱਲ ਸਕਦਾ ਹੈ। ਇਸੇ ਤਰ੍ਹਾਂ ਹੀ ਲਹਿਰਾ ਮੁਹੱਬਤ ਥਰਮਲ ਪਲਾਂਟ ਦਾ 4 ਨੰਬਰ ਯੂਨਿਟ 19 ਮਈ ਨੂੰ ਬੁਆਇਲਰ ਟਿਊਬ ਲੀਕੇਜ਼ ਕਾਰਨ ਬੰਦ ਹੋ ਗਿਆ ਸੀ, ਜੋ ਕਿ 24 ਮਈ ਨੂੰ ਚੱਲਣ ਦੀ ਸੰਭਾਵਨਾ ਹੈ।

ਇੱਧਰ ਜੇਕਰ ਸਰਕਾਰੀ ਥਰਮਲ ਪਲਾਂਟਾਂ ਦਾ ਬਿਜਲੀ ਉਤਪਾਦਨ ਵੇਖਿਆ ਜਾਵੇ ਤਾਂ ਸਰਕਾਰੀ ਥਰਮਲ ਪਲਾਂਟ ਰੋਪੜ ਦੇ ਚਾਰੇ ਯੂਨਿਟ ਚਾਲੂ ਹਨ, ਜਦੋਂ ਕਿ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਤਿੰਨ ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦਾ ਇੱਕ ਯੂਨਿਟ ਚੱਲ ਰਿਹਾ ਹੈ। ਸਰਕਾਰੀ ਥਰਮਲਾਂ ਦੇ 10 ਯੂਨਿਟਾਂ ਵਿੱਚੋਂ 8 ਯੂਨਿਟਾਂ ਤੋਂ 1450 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ।

ਇਸੇ ਤਰ੍ਹਾਂ ਹੀ ਪ੍ਰਾਈਵੇਟ ਥਰਮਲ ਪਲਾਂਟ ਰਾਜਪੁਰਾ ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਪੰਜੇ ਯੂਨਿਟ ਹੀ ਪੂਰੀ ਸਮਰੱਥਾ ’ਤੇ ਭਖੇ ਹੋਏ ਹਨ। ਇਨ੍ਹਾਂ ਯੂਨਿਟਾਂ ਤੋਂ ਪਾਵਰਕੌਮ ਨੂੰ 2700 ਮੈਗਾਵਾਟ ਤੋਂ ਵੱਧ ਬਿਜਲੀ ਹਾਸਲ ਹੋ ਰਹੀ ਹੈ। ਪਾਵਰਕੌਮ ਨੂੰ ਆਪਣੇ ਹਾਈਡ੍ਰਲ ਪ੍ਰਾਜੈਕਟਾਂ ਤੋਂ ਆਸ ਮੁਤਾਬਿਕ ਬਿਜਲੀ ਹਾਸਲ ਨਹੀਂ ਹੋ ਰਹੀ। ਇਸ ਵਾਰ ਬਿਜਲੀ ਦੀ ਮੰਗ ਰਿਕਾਰਡ ਪੱਧਰ ’ਤੇ ਪੁੱਜ ਸਕਦੀ ਹੈ ਅਤੇ ਪਾਵਰਕੌਮ ਲਈ ਚੁਣੌਤੀ ਪੈਦਾ ਹੋ ਸਕਦੀ ਹੈ।

Electricity Demand Punjab: ਜੇਠ ਮਹੀਨੇ ਦੀ ਗਰਮੀ : ਬਿਜਲੀ ਦੀ ਮੰਗ 13 ਹਜ਼ਾਰ ਮੈਗਾਵਾਟ ਨੇੜੇ ਪੁੱਜੀ
Electricity Demand Punjab: ਐਤਵਾਰ ਦੇ ਮੁਕਾਬਲੇ ਸੋਮਵਾਰ ਨੂੰ ਬਿਜਲੀ ਦੀ ਮੰਗ ਵਿੱਚ 1000 ਮੈਗਾਵਾਟ ਤੋਂ ਵੱਧ ਦਾ ਵਾਧਾ | Power Cut

ਪਾਵਰਕੌਮ ਦੇ ਸਰਕਾਰੀ ਥਰਮਲਾਂ ਦੇ ਦੋ ਅਤੇ ਪ੍ਰਾਈਵੇਟ ਥਰਮਲਾਂ ਦੇ ਸਾਰੇ ਯੂਨਿਟ ਚਾਲੂ | Electricity Demand Punjab

Electricity Demand Punjab: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸੂਬੇ ਅੰਦਰ ਬਿਜਲੀ ਦੀ ਮੰਗ ਅੱਜ 13 ਹਜਾਰ ਮੈਗਾਵਾਟ ਨੇੜੇ ਪੁੱਜ ਗਈ। ਇੱਧਰ ਪਾਵਰਕੌਮ ਵੱਲੋਂ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਪਿਛਲੇ ਦਿਨਾਂ ਤੋਂ ਬਿਜਲੀ ਸਪਲਾਈ ਸ਼ੁਰੂ ਕੀਤੀ ਗਈ ਹੈ। ਇੱਕ ਦਿਨ ਵਿੱਚ ਹੀ ਬਿਜਲੀ ਦੀ ਮੰਗ ਵਿੱਚ 1000 ਮੈਗਾਵਾਟ ਤੋਂ ਜਿਆਦਾ ਵਾਧਾ ਹੋਇਆ ਹੈ।ਜਾਣਕਾਰੀ ਅਨੁਸਾਰ ਅੱਜ ਵੱਧ ਤੋਂ ਵੱਧ ਬਿਜਲੀ ਦੀ ਮੰਗ 12 ਹਜਾਰ 700 ਮੈਗਾਵਾਟ ਨੂੰ ਪਾਰ ਕਰ ਗਈ ਜਦਕਿ ਐਤਵਾਰ ਨੂੰ ਬਿਜਲੀ ਦੀ ਮੰਗ 11645 ਮੈਗਾਵਾਟ ਦਰਜ ਕੀਤੀ ਗਈ ਸੀ। Power Cut

ਅੱਜ ਸੋਮਵਾਰ ਵਾਲੇ ਦਿਨ ਬਿਜਲੀ ਦੀ ਮੰਗ ਵਿੱਚ 1000 ਮੈਗਾਵਾਟ ਤੋਂ ਜਿਆਦਾ ਦਾ ਵਾਧਾ ਹੋਇਆ ਹੈ। ਉਂਜ ਪਾਵਰਕੌਮ ਵੱਲੋਂ 15 ਮਈ ਤੋਂ ਕਿਸਾਨਾਂ ਨੂੰ ਸਿੱਧੀ ਬਿਜਾਈ ਲਈ ਬਿਜਲੀ ਸਪਲਾਈ ਸ਼ੁਰੂ ਕੀਤੀ ਗਈ ਹੈ, ਜਿਸ ਕਾਰਨ ਵੀ ਬਿਜਲੀ ਦੀ ਮੰਗ ਵਿੱਚ ਵਾਧਾ ਹੋ ਰਿਹਾ ਹੈ। 16 ਮਈ ਨੂੰ ਬਿਜਲੀ ਦੀ ਮੰਗ 11300 ਮੈਗਾਵਾਟ ਦੇ ਨੇੜੇ ਸੀ। ਪਿਛਲੇ ਇੱਕ ਹਫਤੇ ਤੋਂ ਬਿਜਲੀ ਦੀ ਮੰਗ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ।

Read Also : Punjab Paddy News: ਝੋਨੇ ਦੀ ਇਹ ਕਿਸਮ ਕਰੇਗੀ ਕਿਸਾਨਾਂ ਨੂੰ ਮਾਲਾਮਾਲ, ਪਾਣੀ ਦੀ ਵੀ ਹੋਵੇਗੀ ਬੱਚਤ

ਦੱਸਣਯੋਗ ਹੈ ਕਿ ਝੋਨੇ ਦੇ ਸੀਜ਼ਨ ਦੌਰਾਨ ਇਸ ਵਾਰ ਬਿਜਲੀ ਦੀ ਮੰਗ 17 ਹਜ਼ਾਰ ਮੈਗਾਵਾਟ ਨੂੰ ਪਾਰ ਕਰਨ ਦੇ ਕਿਆਸ ਹਨ ਅਤੇ ਪਾਵਰ ਕੌਮ ਵੱਲੋਂ ਬਿਜਲੀ ਦੇ ਪੂਰੇ ਪ੍ਰਬੰਧਾਂ ਦੀ ਗੱਲ ਆਖੀ ਗਈ ਹੈ। ਇੱਧਰ ਜੇਕਰ ਪਾਵਰਕੌਮ ਦੇ ਥਰਮਲਾਂ ਦੀ ਸਥਿਤੀ ਵੇਖੀ ਜਾਵੇ ਤਾਂ ਸਰਕਾਰੀ ਥਰਮਲ ਪਲਾਂਟ ਰੋਪੜ ਦੇ ਚਾਰੇ ਯੂਨਿਟ ਚਾਲੂ ਹਨ ਜਦਕਿ ਜਦਕਿ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਤਿੰਨ ਯੂਨਿਟ ਭਖੇ ਹੋਏ ਹਨ ਅਤੇ ਇਸ ਦਾ ਚਾਰ ਨੰਬਰ ਯੂਨਿਟ ਬੰਦ ਪਿਆ ਹੈ।

Electricity Demand Punjab

ਰੋਪੜ ਥਰਮਲ ਪਲਾਂਟ ਦਾ 2 ਨੰਬਰ ਯੂਨਿਟ ਜੋ ਕਿ ਓਵਰ ਹਗਲੰਗ ਕਾਰਨ ਬੰਦ ਪਿਆ ਹੈ, ਪਿਛਲੇ ਦਿਨੀਂ ਚਾਲੂ ਹੋ ਗਿਆ ਹੈ। ਇਸ ਤੋਂ ਇਲਾਵਾ ਸਰਕਾਰੀ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦਾ ਇੱਕ ਯੂਨਿਟ ਹੀ ਚੱਲ ਰਿਹਾ ਹੈ ਜਦਕਿ ਇਸ ਦਾ ਇੱਕ ਯੂਨਿਟ ਪਿਛਲੇ ਦਿਨਾਂ ਤੋਂ ਬੰਦ ਪਿਆ ਹੈ। ਇਨ੍ਹਾਂ ਤਿੰਨੇ ਸਰਕਾਰੀ ਥਰਮਲ ਪਲਾਂਟਾਂ ਦੇ 8 ਯੂਨਿਟਾਂ ਵੱਲੋਂ 1551 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ।

Electricity Demand Punjab

ਇੱਧਰ ਪ੍ਰਾਈਵੇਟ ਥਰਮਲ ਪਲਾਂਟ ਰਾਜਪੁਰਾ ਦੇ ਦੋਵੇਂ ਯੂਨਿਟ ਪੂਰੀ ਸਮਰੱਥਾ ’ਤੇ ਚਾਲੂ ਹਨ ਅਤੇ ਇੱਥੋਂ 1312 ਮੈਗਾਵਾਟ ਬਿਜਲੀ ਪੈਦਾ ਹੋ ਰਹੀ ਹੈ । ਪੰਜਾਬ ਦੇ ਸਭ ਤੋਂ ਵੱਡੇ ਨਿੱਜੀ ਥਰਮਲ ਪਲਾਂਟ ਤਲਵੰਡੀ ਸਾਬੋ ਦੇ ਤਿੰਨੋ ਯੂਨਿਟ ਪੂਰੀ ਸਮਰੱਥਾ ’ਤੇ ਭਖੇ ਹੋਏ ਹਨ। ਤਲਵੰਡੀ ਸਾਬੋ ਥਰਮਲ ਪਲਾਂਟ ਦੇ ਤਿੰਨੋ ਯੂਨਿਟਾਂ ਤੋਂ 1758 ਮੈਗਾਵਾਟ ਬਿਜਲੀ ਉਤਪਦਾਨ ਹੋ ਰਿਹਾ ਹੈ।

ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇੱਕ ਨੰਬਰ ਯੂਨਿਟ ਬੁਲਾਇਰ ਟਿਊਬ ਲੀਕੇਜ਼ ਕਾਰਨ ਬੰਦ ਪਿਆ ਸੀ, ਜੋ ਕਿ ਚਾਲੂ ਹੋ ਗਿਆ ਹੈ । ਪਤਾ ਲੱਗਾ ਹੈ ਕਿ ਦਿਹਾਤੀ ਖੇਤਰਾਂ ਵਿੱਚ ਪਾਵਰਕੌਮ ਵੱਲੋਂ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ ਪਰ ਅਧਿਕਾਰੀਆਂ ਵੱਲੋਂ ਇਸ ਨੂੰ ਤਕਨੀਕੀ ਨੁਕਸ ਐਲਾਨਿਆ ਜਾ ਰਿਹਾ ਹੈ। ਭਾਵੇਂ ਕਿ ਪਾਵਰਕੌਮ ਵੱਲੋਂ ਆਪਣੀ ਰਿਪੋਰਟ ਵਿੱਚ ਕਿਸੇ ਪ੍ਰਕਾਰ ਦੇ ਕੋਈ ਕੱਟ ਨਹੀਂ ਐਲਾਣੇ ਹੋਏ ਹਨ। ਪਿਛਲੇ ਝੋਨੇ ਦੇ ਸੀਜ਼ਨ ਵਿੱਚ ਬਿਜਲੀ ਦੀ ਵੱਧ ਤੋਂ ਵੱਧ ਮੰਗ 16 ਹਜਾਰ ਮੈਗਾਵਾਟ ਨੂੰ ਪਾਰ ਕਰ ਗਈ ਸੀ ਅਤੇ ਇਸ ਵਾਰ ਇਹ ਮੰਗ 17500 ਮੈਗਾਵਾਟ ਤੋਂ ਪਾਰ ਜਾਣ ਦੇ ਅੰਦਾਜੇ ਹਨ।