children - Sach Kahoon Punjabi

Social Media News: ਅਸਟਰੇਲੀਆ ’ਚ ਬੱਚਿਆਂ ਦੇ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਪਾਬੰਦੀ
(ਏਜੰਸੀ) ਕੈਨਬਰਾ। Social Media News: ਅਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਬੱਚਿਆਂ ਦੇ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਪਾਬੰਦੀ ਲਾਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ। ਅਲਬਾਨੀਜ਼ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਇਸ ਸਾਲ (2024 ਵਿੱਚ) ਸੋਸ਼ਲ ਮੀਡੀਆ ਅਤੇ ਹੋਰ ਸੰਬੰਧਿਤ ਡਿਜੀਟਲ ਪਲੇਟਫਾਰਮਾਂ ਤੱਕ ਪਹੁੰਚ ਲਈ ਘੱਟੋ-ਘੱਟ ਉਮਰ ਲਾਗੂ ਕਰਨ ਲਈ ਕਾਨੂੰਨ ਪੇਸ਼ ਕਰੇਗੀ।

ਉਨ੍ਹਾਂ ਕਿਹਾ, ‘ਅਸੀਂ ਜਾਣਦੇ ਹਾਂ ਕਿ ਸੋਸ਼ਲ ਮੀਡੀਆ ਸਮਾਜਿਕ ਨੁਕਸਾਨ ਦਾ ਕਾਰਨ ਬਣ ਰਿਹਾ ਹੈ ਅਤੇ ਇਹ ਬੱਚਿਆਂ ਨੂੰ ਅਸਲ ਦੋਸਤਾਂ ਅਤੇ ਅਸਲ ਅਨੁਭਵਾਂ ਤੋਂ ਦੂਰ ਲਿਜਾ ਰਿਹਾ ਹੈ’ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਨੂੰਨ ਸੂਬਿਆਂ ਅਤੇ ਪ੍ਰਦੇਸ਼ਾਂ ਨਾਲ ਗੱਲਬਾਤ ਕਰਕੇ ਸੂਚਿਤ ਕੀਤਾ ਜਾਵੇਗਾ, ਪਰ ਉਨ੍ਹਾਂ ਦੀ ਤਰਜੀਹ ਹੈ ਘੱਟੋ-ਘੱਟ ਉਮਰ 16 ਸਾਲ ਨਿਰਧਾਰਤ ਕਰੋ। Social Media News

ਇਹ ਵੀ ਪੜ੍ਹੋ: Google Jobs: MCA, B-Tech ਉਮੀਦਵਾਰਾਂ ਦਾ ਇੰਤਜ਼ਾਰ ਖਤਮ, ਗੂਗਲ ਨੇ ਕੱਢੀ ਭਰਤੀ, ਜੇਕਰ ਤੁਹਾਡੇ ਕੋਲ ਹੈ ਇਹ ਡਿਗਰੀ ਤਾ…

ਜਨਤਕ ਪ੍ਰਸਾਰਕ ਅਸਟਰੇਲੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ ਵੱਲੋਂ ਅਗਸਤ ਵਿੱਚ ਕਰਵਾਏ ਗਏ ਇੱਕ ਸਰਵੇਖਣ ਅਨੁਸਾਰ, 61 ਫੀਸਦੀ ਅਸਟਰੇਲੀਅਨਾਂ ਨੇ 17 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਲਈ ਸੋਸ਼ਲ ਮੀਡੀਆ ਤੱਕ ਪਹੁੰਚ ਨੂੰ ਸੀਮਤ ਕਰਨ ਦਾ ਸਮਰੱਥਨ ਕੀਤਾ। ਇਸ ਦੌਰਾਨ ਦੱਖਣੀ ਅਸਟਰੇਲੀਆ ਦੇ ਪ੍ਰੀਮੀਅਰ ਪੀਟਰ ਮਲੀਨੌਸਕਾਸ ਨੇ ਸਾਬਕਾ ਸੰਘੀ ਜੱਜ ਰੌਬਰਟ ਫਰੈਂਚ ਨੂੰ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ’ਤੇ ਪਾਬੰਦੀ ਲਾਉਣ ਲਈ ਕਾਨੂੰਨੀ ਤਰੀਕੇ ਲੱਭਣ ਦਾ ਕੰਮ ਸੌਂਪਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਘੀ ਸਰਕਾਰ ਕਾਨੂੰਨ ਦਾ ਮਸੌਦਾ ਤਿਆਰ ਕਰਦੇ ਸਮੇਂ ਰਾਬਰਟ ਫਰੈਂਚ ਦੀ ਸਮੀਖਿਆ ’ਤੇ ਵੀ ਵਿਚਾਰ ਕਰੇਗੀ।

Mobile Addiction: ਬੱਚਿਆਂ ਦੀ ਮੋਬਾਇਲ ਦੇਖਣ ਦੀ ਆਦਤ ਕਿਵੇਂ ਘਟਾਈਏ? ਘਾਤਕ ਨਾ ਹੋ ਜਾਵੇ ਇਹ ਆਦਤ
ਬੱਚੇ ਦਾ ਸਕਰੀਨ ਟਾਈਮ ਜੀਰੋ ਰੱਖਣਾ ਉਨ੍ਹਾਂ ਦੇ ਵਿਕਾਸ ਲਈ ਬੇਹੱਦ ਜ਼ਰੂਰੀ ਹੈ ਸਕਰੀਨ ਦੀ ਬਜਾਇ, ਤੁਸੀਂ ਆਪਣੇ ਸ਼ਿਸੂ ਨੂੰ ਉਨ੍ਹਾਂ ਦੀ ਉਮਰ ਦੇ ਹਿਸਾਬ ਨਾਲ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾ ਸਕਦੇ ਹੋ। Mobile Addiction

ਖੇਡਾਂ ਅਤੇ ਗਤੀਵਿਧੀਆਂ | Mobile Addiction

ਰੰਗੀਨ ਖਿਡੌਣੇ : ਵੱਖ-ਵੱਖ ਤਰ੍ਹਾਂ ਅਤੇ ਰੰਗਾਂ ਦੇ ਖਿਡੌਣੇ ਉਨ੍ਹਾਂ ਦੇ ਧਿਆਨ ਨੂੰ ਆਕਰਸ਼ਿਤ ਕਰਨਗੇ ਤੇ ਉਨ੍ਹਾਂ ਨੂੰ ਛੂਹਣ ਅਤੇ ਖੇਡਣ ਲਈ ਪ੍ਰੇਰਿਤ ਕਰਨਗੇ।

ਗਾਣੇ ਤੇ ਕਹਾਣੀਆਂ : ਤੁਸੀਂ ਉਨ੍ਹਾਂ ਨੂੰ ਗਾਣਾ ਗਾ ਸਕਦੇ ਹੋ, ਕਹਾਣੀਆਂ ਸੁਣਾ ਸਕਦੇ ਹੋ ਜਾਂ ਉਨ੍ਹਾਂ ਦੇ ਨਾਲ ਸਰਲ ਖੇਡਾਂ ਖੇਡ ਸਕਦੇ ਹੋ।

ਪੜ੍ਹਨਾ : ਉਨ੍ਹਾਂ ਨੂੰ ਰੰਗੀਨ ਚਿੱਤਰਾਂ ਵਾਲੀ ਕਿਤਾਬਾਂ ਦਿਖਾਓ ਅਤੇ ਉਨ੍ਹਾਂ ਨੂੰ ਕਹਾਣੀਆ ਸੁਣਾਓ।

ਬਾਹਰ ਦੀ ਖੇਡ : ਜੇਕਰ ਸੰਭਵ ਹੋਵੇ ਤਾਂ ਉਨ੍ਹਾਂ ਨੂੰ ਧੁੱਪ ’ਚ ਖੇਡਣ ਲਈ ਲੈ ਕੇ ਜਾਓ।

ਘਰ ਦੇ ਕੰਮਾਂ ’ਚ ਸ਼ਾਮਲ ਕਰਨਾ : ਤੁਸੀਂ ਉਨ੍ਹਾਂ ਨੂੰ ਛੋਟੇ-ਮੋਟੇ ਕੰਮਾਂ ’ਚ ਸ਼ਾਮਲ ਕਰਕੇ ਉਨ੍ਹਾਂ ਨੂੰ ਵਿਆਸਤ ਰੱਖ ਸਕਦੇ ਹੋ।

Read This : Punjab News: ਪੰਜਾਬ ਦੇ ਇਸ ਇਲਾਕੇ ਨੂੰ ਮੁੱਖ ਮੰਤਰੀ ਮਾਨ ਦਾ ਵੱਡਾ ਤੋਹਫ਼ਾ, ਜ਼ਮੀਨਾਂ ਦੇ ਵਧਣਗੇ ਭਾਅ

ਮਾਤਾ ਪਿਤਾ ਦਾ ਧਿਆਨ | Mobile Addiction

ਸਰੀਰਕ ਸੰਪਰਕ : ਉਨ੍ਹਾਂ ਨੂੰ ਗਲੇ ਲਗਾਓ, ਪਿਆਰ ਕਰੋ ਅਤੇ ਉਨ੍ਹਾਂ ਨਾਲ ਖੇਡੋ।

ਅੱਖ ਨਾਲ ਅੱਖ ਦਾ ਸੰਪਰਕ : ਉਨ੍ਹਾਂ ਨਾਲ ਗੱਲਬਾਤ ਕਰਦੇ ਸਮੇਂ ਉਨ੍ਹਾਂ ਦੀਆਂ ਅੱਖਾਂ ’ਚ ਵੇਖੋ।

ਹੌਸਲਾ ਰੱਖੋ : ਸ਼ਿਸ਼ੂਆਂ ਨੂੰ ਚੀਜਾਂ ਨੂੰ ਸਿੱਖਣ ’ਚ ਸਮਾਂ ਲੱਗਦਾ ਹੈ, ਇਸ ਲਈ ਹੌਸਲਾ ਰੱਖੋ।

ਘਰ ਦਾ ਮਾਹੌਲ | Mobile Addiction

ਖਡੌਣਿਆਂ ਨਾਲ ਭਰਿਆ ਕੋਨਾ : ਉਨ੍ਹਾਂ ਲਈ ਇੱਕ ਵੱਖ ਖੇਡਣ ਦਾ ਕੋਨਾ ਬਣਾਓ।

ਸੁਰੱਖਿਅਤ ਵਾਤਾਵਰਨ : ਯਕੀਨੀ ਕਰੋ ਕਿ ਘਰ ਦਾ ਵਾਤਾਵਰਨ ਉਨ੍ਹਾਂ ਲਈ ਸੁਰੱਖਿਅਤ ਹੋਵੇ।

ਪਰਿਵਾਰ ਨਾਲ ਸਮਾਂ ਬਿਤਾਓ : ਪਰਿਵਾਰ ਨਾਲ ਮਿਲ ਕੇ ਖਾਣਾ ਖਾਓ ਅਤੇ ਗੱਲਬਾਤ ਕਰੇ।

ਸਕਰੀਨ-ਫ੍ਰੀ ਜੋਨ | Mobile Addiction

ਖਾਣ ਦੇ ਸਮੇਂ : ਖਾਣ ਦੇ ਸਮੇਂ ਮੋਬਾਇਲ ਜਾਂ ਟੀਵੀ ਨਾ ਦੇਖੋ।

ਸੋਣ ਤੋਂ ਪਹਿਲਾਂ : ਸੌਣ ਤੋਂ ਪਹਿਲਾਂ ਇੱਕ ਘੰਟਾ ਕੋਈ ਵੀ ਸਕਰੀਨ ਨਾ ਦੇਖੋ।

ਖੇਡਣ ਦਾ ਸਮਾਂ : ਖੇਡਣ ਸਮੇਂ ਵੀ ਸਕਰੀਨ ਤੋਂ ਦੂਰ ਰਹੋ।

ਯਾਦ ਰੱਖੋ : ਸ਼ਿਸੂਆਂ ਦਾ ਵਿਕਾਸ ਉਨ੍ਹਾਂ ਦੇ ਸ਼ੁਰੂਆਤੀ ਸਾਲਾਂ ’ਚ ਬਹੁਤ ਤੇਜ਼ੀ ਹੁੰਦਾ ਹੈ ਇਸ ਸਮੇਂ ਉਨ੍ਹਾਂ ਨੂੰ ਸਕਰੀਨ ਦੀ ਬਜਾਇ ਵਾਸਤਵਿਕ ਦੁਨੀਆ ਦ ਤਜ਼ਰਬਿਆਂ ਦੀ ਜ਼ਰੂਰਤ ਹੁੰਦੀ ਹੈ।

ਬੱਚਿਆਂ ਨੂੰ ਪਾਓ ਅਖ਼ਬਾਰ ਪੜ੍ਹਨ ਦੀ ਆਦਤ
ਬੇਸ਼ੱਕ ਅੱਜ-ਕੱਲ੍ਹ ਅਸੀਂ ਬੱਚਿਆਂ ਨੂੰ ਮੋਬਾਇਲ ਦਿੱਤੇ ਹੋਏ ਹਨ ਜਿਸ ਤੋਂ ਉਨ੍ਹਾਂ ਨੂੰ ਲਗਭਗ ਜ਼ਿਆਦਾਤਰ ਤਾਜਾ ਜਾਣਕਾਰੀ ਹਾਸਲ ਹੋ ਜਾਂਦੀ ਹੈ। ਫਿਰ ਵੀ ਅਖਬਾਰ ਪੜ੍ਹਨ ਦੀ ਮਹੱਤਤਾ ਵੱਖਰੀ ਹੈ। ਇਸ ਲਈ ਬੱਚਿਆਂ ਨੂੰ ਅਖਬਾਰ ਪੜ੍ਹਨ ਦੀ ਆਦਤ ਜ਼ਰੂਰ ਪਾਉਣੀ ਚਾਹੀਦੀ ਹੈ। ਇਹ ਮਾਪਿਆਂ ਦੀ ਮੁੱਢਲੀ ਜਿੰਮੇਵਾਰੀ ਬਣਦੀ ਹੈ, ਕਿਉਂਕਿ ਮੋਬਾਇਲ ਤੋਂ ਮਿਲਣ ਵਾਲੀ ਜਾਣਕਾਰੀ ਅਧੂਰੀ ਅਤੇ ਜ਼ਿਆਦਾ ਭਰੋਸੇਯੋਗ ਨਹੀਂ ਹੁੰਦੀ। ਜਦੋਂਕਿ ਅਖਬਾਰ ਵਿੱਚ ਜੋ ਵੀ ਜਾਣਕਾਰੀ ਪ੍ਰਕਾਸ਼ਿਤ ਹੁੰਦੀ ਹੈ ਉਹ ਵੱਖ-ਵੱਖ ਪੜਾਵਾਂ ’ਚੋਂ ਗੁਜ਼ਰ ਕੇ ਫਿਰ ਛਪਦੀ ਹੈ ਜੋ ਕਿ ਜ਼ਿਆਦਾ ਭਰੋਸੇਯੋਗ ਹੁੰਦੀ ਹੈ। ਇਸ ਤੋਂ ਇਲਾਵਾ ਪ੍ਰਿੰਟ ਹੋਈ ਜਾਣਕਾਰੀ ਵਿਸਥਾਰ ’ਚ ਹੁੰਦੀ ਹੈ, ਜਿਸ ’ਤੇ ਅਸੀਂ ਵਿਸ਼ਵਾਸ ਕਰ ਸਕਦੇ ਹਾਂ। (Children)

ਅਖਬਾਰ ਪੜ੍ਹਨ ਦੀ ਆਦਤ | Children

ਅਗਲੀ ਗੱਲ ਅਖਬਾਰ ’ਚ ਪ੍ਰਕਾਸ਼ਿਤ ਸਮੱਗਰੀ ਭਾਵੇਂ ਉਹ ਖਬਰਾਂ ਜਾਂ ਲੇਖ ਹੋਣ ਅਤੇ ਜਾਂ ਫਿਰ ਹੋਰ ਕਿਸੇ ਕਿਸਮ ਦੀਆਂ ਰਚਨਾਵਾਂ ਬਾਰੇ ਜਾਣਕਾਰੀ ਹੋਵੇ, ਉਹ ਵਿਸਥਾਰ ਵਿੱਚ ਹੁੰਦੀ ਹੈ। ਉਸ ਜਾਣਕਾਰੀ ਲਈ ਪੱਤਰਕਾਰ ਜਾਂ ਰਚਨਾ ਲਿਖਣ ਵਾਲੇ ਦੀ ਜਿੰਮੇਵਾਰੀ ਹੁੰਦੀ ਹੈ ਜਦੋਂਕਿ ਮੋਬਾਇਲ ਤੋਂ ਮਿਲਣ ਵਾਲੀ ਜਾਣਕਾਰੀ ਦੀ ਜਿੰਮੇਵਾਰੀ ਕਿਸੇ ਦੀ ਨਹੀਂ ਹੁੰਦੀ। ਜੇਕਰ ਆਪਾਂ ਬੱਚਿਆਂ ਨੂੰ ਅਖਬਾਰ ਪੜ੍ਹਨ ਦੀ ਆਦਤ ਪਾਵਾਂਗੇ ਤਾਂ ਉਨ੍ਹਾਂ ਨੂੰ ਜਾਣਕਾਰੀ ਤਾਂ ਮਿਲੇਗੀ ਹੀ ਨਾਲ ਹੀ ਪੜ੍ਹਨ ਦੀ ਚੇਟਕ ਵੀ ਲੱਗੇਗੀ, ਜੋ ਉਨ੍ਹਾਂ ਨੂੰ ਜਮਾਤੀ ਪੜ੍ਹਾਈ ਵਾਸਤੇ ਵੀ ਫਾਇਦੇਵੰਦ ਹੋਵੇਗੀ। ਅਖਬਾਰ ਪੜ੍ਹਨ ਨਾਲ ਬੱਚੇ ਦਾ ਕੁੱਝ ਵਕਤ ਲਈ ਮੋਬਾਇਲ ਤੋਂ ਵੀ ਧਿਆਨ ਹਟੇਗਾ। ਉਸ ਦਾ ਮਨ ਚੇਂਜ ਹੋਵੇਗਾ। ਬਾਅਦ ’ਚ ਉਸ ਦਾ ਪੜ੍ਹਾਈ ’ਚ ਹੋਰ ਵਧੇਰੇ ਮਨ ਲੱਗੇਗਾ। ਉਨ੍ਹਾਂ ਦੇ ਮਾਨਸਿਕ ਵਿਕਾਸ ’ਚ ਹੋਰ ਵਾਧਾ ਹੋਵੇਗਾ। (Children)

ਮੋਬਾਇਲ ਤੋਂ ਮਿਲਣ ਵਾਲੀ ਜਾਣਕਾਰੀ ’ਚ ਕਾਫੀ ਜਾਣਕਾਰੀ ਫੇਕ ਵੀ ਹੁੰਦੀ ਹੈ ਤੇ ਲੱਚਰ ਵੀ। ਜਦੋਂਕਿ ਅਖਬਾਰ ਵਾਲੀ ਜਾਣਕਾਰੀ ਸਾਫ-ਸੁਥਰੀ ਤੇ ਸਪੱਸ਼ਟ ਹੁੰਦੀ ਹੈ। ਇਸ ਤੋਂ ਬਿਨਾ ਸਰਕਾਰੀ ਨੌਕਰੀਆਂ ਬਾਰੇ ਤੇ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਇਸ਼ਤਿਹਾਰ ਵੀ ਅਖਬਾਰਾਂ ’ਚ ਹੀ ਪੜ੍ਹਨ ਨੂੰ ਮਿਲਦੇ ਹਨ। ਬਹੁਤੀ ਵਾਰ ਮੋਬਾਇਲ ’ਤੇ ਫੇਕ ਪੋਸਟਾਂ ਪਾ ਦਿੱਤੀਆਂ ਜਾਂਦੀਆਂ ਹਨ, ਜੋ ਨਾ ਸਿਰਫ਼ ਬੱਚਿਆਂ ਨੂੰ ਸਗੋਂ ਸਾਨੂੰ ਵੀ ਮਿਸ ਗਾਈਡ ਕਰਦੀਆਂ ਹਨ ਜਿਨ੍ਹਾਂ ਤੋਂ ਬਚਣਾ ਜਰੂਰੀ ਹੈ। ਇਸ ਵਾਸਤੇ ਜੇਕਰ ਬੱਚੇ ਅਖਬਾਰ ਪੜ੍ਹਣਗੇ ਤਾਂ ਉਨ੍ਹਾਂ ਨੂੰ ਪੁਖਤਾ ਜਾਣਕਾਰੀ ਮਿਲੇਗੀ, ਜੋ ਉਨ੍ਹਾਂ ਵਾਸਤੇ ਲਾਹੇਵੰਦ ਸਾਬਤ ਹੋਵੇਗੀ। ਉਨਾਂ ਦੇ ਗਿਆਨ ਚ ਵਾਧਾ ਹੋਵੇਗਾ।

ਅਜੀਤ ਖੰਨਾ (ਲੈਕਚਰਾਰ),

ਨੰਦ ਸਿੰਘ ਐਵਨਿਊ ਖੰਨਾ, ਲੁਧਿਆਣਾ। ਮੋ. 85448-54669

Children : ਇਸ ਲਈ ਮੂੰਹ ’ਚ ਉਂਗਲਾਂ ਪਾਉਂਦੇ ਹਨ ਛੋਟੇ ਬੱਚੇ
ਤੁਸੀਂ ਅਕਸਰ ਛੋਟੇ ਬੱਚਿਆਂ (Children) ਨੂੰ ਆਪਣੇ ਮੂੰਹ ’ਚ ਉਂਗਲੀਆਂ ਨੂੰ ਪਾਉਂਦੇ ਦੇਖਿਆ ਹੋਵੇਗਾ। ਛੋਟੇ ਬੱਚਿਆਂ ਦਾ ਮੂੰਹ ’ਚ ਵਾਰ-ਵਾਰ ਉਂਗਲੀਆਂ ਪਾਉਣਾ ਅਤੇ ਉਨ੍ਹਾਂ ਨੂੰ ਚੂਸਣਾ ਬਹੁਤ ਹੀ ਆਮ ਗੱਲ ਹੈ। ਜਦੋਂ ਬੱਚੇ ਮੂੰਹ ’ਚ ਉਂਗਲੀਆਂ ਜਾਂ ਅੰਗੂਠਾ ਚੂਸ ਰਹੇ ਹੁੰਦੇ ਹਨ ਅਤੇ ਜੇਕਰ ਤੁਸੀਂ ਉਸ ਦਾ ਅੰਗੂਠਾ ਬਾਹਰ ਕੱਢਦੇ ਹੋ, ਤਾਂ ਉਹ ਤੁਹਾਡੇ ਵੱਲ ਗੁੱਸੇ ਨਾਲ ਦੇਖਣਗੇ ਅਤੇ ਫਿਰ ਜ਼ੋਰ-ਜ਼ੋਰ ਨਾਲ ਰੋਣ ਲੱਗਣਗੇ। ਪਰ ਕੀ ਕਦੇ ਤੁਸੀਂ ਸੋਚਿਆ ਹੈ ਛੋਟੇ ਬੱਚੇ ਵਾਰ-ਵਾਰ ਮੂੰਹ ’ਚ ਉਂਗਲੀਆਂ ਪਾਉਂਦੇ ਹੀ ਕਿਉਂ ਹਨ? ਆਓ! ਜਾਣਦੇ ਹਾਂ ਇਸ ਦਾ ਕਾਰਨ ਅਤੇ ਇਲਾਜ।

1. ਦੰਦ ਕੱਢਣਾ: ਛੋਟੇ ਬੱਚੇ (Children) ਜ਼ਿਆਦਾਤਰ ਮੂੰਹ ’ਚ ਉਦੋਂ ਉਂਗਲੀਆਂ ਪਾਉਂਦੇ ਹਨ, ਜਦੋਂ ਉਨ੍ਹਾਂ ਦੇ ਦੰਦ ਨਿੱਕਲ ਰਹੇ ਹੁੰਦੇ ਹਨ। ਦਰਅਸਲ, ਬੱਚਿਆਂ ਦੇ ਦੰਦ ਨਿੱਕਲਦੇ ਸਮੇਂ ਮਸੂੜਿਆਂ ’ਚ ਖੁਰਕ ਹੁੰਦੀ ਹੈ। ਜਦੋਂ ਬੱਚਾ ਮੂੰਹ ’ਚ ਉਂਗਲੀਆਂ ਪਾਉਂਦਾ ਹੈ ਤਾਂ ਉਸ ਨੂੰ ਰਾਹਤ ਮਹਿਸੂਸ ਹੁੰਦੀ ਹੈ। ਇਹੀ ਵਜ੍ਹਾ ਹੈ ਕਿ 5 ਤੋਂ 6 ਮਹੀਨੇ ਦੇ ਬੱਚੇ ਜਿਆਦਾ ਮੂੰਹ ’ਚ ਉਂਗਲਾਂ ਪਾਉਂਦੇ ਹਨ।

2. ਨੀਂਦ ਆਉਣ ’ਤੇ: ਛੋਟੇ ਬੱਚੇ ਅਕਸਰ ਨੀਂਦ ਆਉਣ ’ਤੇ ਵੀ ਮੂੰਹ ’ਚ ਉਂਗਲਾਂ/ਅੰਗੂਠਾ ਪਾਉਣ ਲੱਗਦੇ ਹਨ। ਜੇਕਰ ਤੁਹਾਡਾ ਬੱਚਾ ਵੀ ਦੁੱਧ ਪੀਣ ਤੋਂ ਬਾਅਦ ਮੂੰਹ ’ਚ ਉਂਗਲੀ ਪਾ ਕੇ ਉਸ ਨੂੰ ਚੂਸਦਾ ਹੈ ਤਾਂ ਸਮਝ ਲਓ ਉਸ ਨੂੰ ਨੀਂਦ ਆ ਰਹੀ ਹੈ। (Children)

3. ਭੁੱਖ ਲੱਗਣ ’ਤੇ: ਦੋ ਮਹੀਨੇ ਤੋਂ 1 ਸਾਲ ਤੱਕ ਦੇ ਬੱਚੇ ਮੂੰਹ ’ਚ ਉਂਗਲਾਂ ਉਦੋਂ ਪਾਉਂਦੇ ਹਨ ਜਦੋਂ ਉਨ੍ਹਾਂ ਨੂੰ ਭੁੱਖ ਲੱਗਦੀ ਹੈ। 1 ਤੋਂ 2 ਘੰਟੇ ਖੇਡਣ ਤੋਂ ਬਾਅਦ ਜੇਕਰ ਤੁਹਾਡਾ ਬੱਚਾ ਵਾਰ-ਵਾਰ ਮੂੰਹ ’ਚ ਉਂਗਲੀ/ਅੰਗੂਠਾ ਪਾ ਰਿਹਾ ਹੈ ਤਾਂ ਸਮਝ ਲਓ ਕਿ ਉਹ ਭੁੱਖਾ ਹੈ। ਅਜਿਹੇ ’ਚ ਉਸ ਨੂੰ ਤੁਰੰਤ ਦੁੱਧ ਪਿਆਉਣ ਦੀ ਕੋਸ਼ਿਸ਼ ਕਰਨ।

ਸ਼ਾਂਤ ਕਰਨ ਦੀ ਕੋਸ਼ਿਸ਼

4. ਘਬਰਾਉਣ ਦੀ ਹਾਲਤ ’ਚ: ਕਈ ਵਾਰ ਆਸ-ਪਾਸ ਦਾ ਮਾਹੌਲ ਬਦਲਣ, ਅਜ਼ਨਬੀਆਂ ਨਾਲ ਮਿਲਣ ਅਤੇ ਰਸਤੇ ’ਚ ਘੁੰਮਦੇ ਸਮੇਂ ਵੀ ਬੱਚਾ ਮੂੰਹ ’ਚ ਉਂਗਲੀਆਂ ਪਾ ਲੈਂਦਾ ਹੈ। ਅਜਿਹਾ ਬੱਚੇ ਇਸ ਲਈ ਵੀ ਕਰਦੇ ਹਨ ਕਿਉਂਕਿ ਦਿਲੋਂ ਘਬਰਾਏ ਹੋਏ ਹੁੰਦੇ ਹਨ। ਇਸ ਸਥਿਤੀ ’ਚ ਬੱਚੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰੋ। ਉਸ ਦੇ ਆਸ-ਪਾਸ ਦੀਆਂ ਚੀਜਾਂ ਨੂੰ ਬਦਲਣ ਦੀ ਕੋਸ਼ਿਸ ਕਰੋ। ਉਸ ਦੇ ਆਸ-ਪਾਸ ਲਾਈਟ ਮਿਊਜ਼ਿਕ ਚਲਾਓ, ਤਾਂ ਕਿ ਉਹ ਚੰਗਾ ਫੀਲ ਕਰ ਸਕੇ।

5. ਖੁਸ਼ੀ ਜਤਾਉਣ ਲਈ : ਛੋਟੇ ਬੱਚੇ ਬੋਲ ਤਾਂ ਨਹੀਂ ਸਕਦੇ ਹਨ ਪਰ ਅਜਿਹੇ ’ਚ ਉਹ ਆਪਣੀ ਖੁਸ਼ੀ ਨੂੰ ਜਾਹਿਰ ਕਰਨ ਲਈ ਵੀ ਮੂੰਹ ’ਚ ਉਂਗਲੀ ਪਾਉਂਦੇ ਹਨ। ਜੇਕਰ ਤੁਹਾਡਾ ਬੱਚਾ ਕਿਸੇ ਨੂੰ ਦੇਖ ਕੇ ਹੱਸ ਰਿਹਾ ਹੈ ਅਤੇ ਫਿਰ ਮੂੰਹ ’ਚ ਉਂਗਲੀ ਪਾ ਰਿਹਾ ਹੈ ਤਾਂ ਸਮਝ ਲਓ ਕਿ ਇਹ ਉਸ ਦਾ ਖੁਸ਼ੀ ਨੂੰ ਜਤਾਉਣ ਦਾ ਇੱਕ ਤਰੀਕਾ ਹੈ।

Also Read : True Perseverance : ਸੱਚੀ ਲਗਨ

ਨਸ਼ਾ ਮੁਕਤੀ ਲਈ 40 ਹਜ਼ਾਰ ਬੱਚੇ ਸ੍ਰੀ ਦਰਬਾਰ ਸਾਹਿਬ ਵਿਖੇ ਕਰਨਗੇ ਅਰਦਾਸ : ਨੌਨਿਹਾਲ ਸਿੰਘ
15 ਅਕਤੂਬਰ ਤੋਂ ਸ਼ੁਰੂ ਹੋ ਰਹੀ ਕ੍ਰਿਕੇਟ ਲੀਗ ਵਿੱਚ ਖੇਡਣਗੇ 15 ਹਜ਼ਾਰ ਬੱਚੇ

(ਰਾਜਨ ਮਾਨ) ਅੰਮ੍ਰਿਤਸਰ। ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਦੀ ਕਾਮਯਾਬੀ ਲਈ 18 ਅਕਤੂਬਰ ਨੂੰ 40 ਹਜ਼ਾਰ ਤੋਂ ਵੱਧ ਬੱਚੇ ਸ੍ਰੀ ਦਰਬਾਰ ਸਾਹਿਬ ਪਹੁੰਚ ਕੇ ਅਰਦਾਸ ਬੇਨਤੀ ਕਰਨਗੇ। ਪੁਲਿਸ ਕਮਿਸ਼ਨਰ ਸ: ਨੌਨਿਹਾਲ ਸਿੰਘ ਨੇ ਪ੍ਰੈਸ ਕਾਨਫਰੰਸ ਵਿੱਚ ਇਹ ਪ੍ਰਗਟਾਵਾ ਕਰਦੇ ਦੱਸਿਆ ਕਿ ਸਾਡਾ ਮੰਨਣਾ ਹੈ ਕਿ ਜਿੰਨੇ ਜ਼ਿਆਦਾ ਲੋਕ ਅਰਦਾਸ ਵਿਚ ਸ਼ਾਮਲ ਹੋਣਗੇ, ਓਨੀ ਜਲਦੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਦੁਆਵਾਂ ਸੁਣੀਆਂ ਜਾਣਗੀਆਂ। Amritsar News

ਇਸ ਪਹਿਲਕਦਮੀ ਲਈ ਆਡੀਓ-ਵਿਜ਼ੁਅਲ ਲਾਂਚ ਕਰਦੇ ਹੋਏ, ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ’ਦ ਹੋਪ ਇਨੀਸ਼ੀਏਟਿਵ’ ਵਿੱਚ ਅਰਦਾਸ ਨਾਲ ਹੋਣ ਵਾਲੀ ਸ਼ੁਰੂਆਤ ਵਿੱਚ ਜ਼ਿਲ੍ਹੇ ਭਰ ਦੇ 55 ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ 40,000 ਤੋਂ ਵੱਧ ਸਕੂਲੀ ਬੱਚੇ ਪਹੁੰਚਣਗੇ। ਉਨਾਂ ਦੱਸਿਆ ਕਿ ਇਹ ਬੱਚੇ ਸ੍ਰੀ ਦਰਬਾਰ ਸਾਹਿਬ ਨੂੰ ਚਾਰਾਂ ਪਾਸਿਆਂ ਤੋਂ ਆਉਂਦੇ ਰਸਤਿਆਂ ਤੋਂ ਆਉਣਗੇ ਅਤੇ ਇਸ ਵਿੱਚ ਹਰੇਕ ਭਾਈਚਾਰੇ ਦੇ ਬੱਚੇ ਸ਼ਮੂਲੀਅਤ ਕਰਨਗੇ।  Amritsar News()

ਇਹ ਵੀ ਪੜ੍ਹੋ : ਭਾਜਪਾ ਨੂੰ ਵੱਡਾ ਝਟਕਾ:  ਤਿੰਨ ਸਾਬਕਾ ਮੰਤਰੀ, ਵਿਧਾਇਕ ਅਤੇ 8 ਸੀਨੀਅਰ ਆਗੂ ਕਾਂਗਰਸ ’ਚ ਸ਼ਾਮਲ

ਉਨਾਂ ਦੱਸਿਆ ਕਿ “ਇਸ ਉਪਰਾਲੇ ਦਾ ਨਾਮ ਦਿ ਹੋਪ ਇਨੀਸ਼ੀਏਟਿਵ ਰੱਖਿਆ ਗਿਆ ਹੈ ਕਿਉਂਕਿ ਇਹ ਪੰਜਾਬ ਦੇ ਵਸਨੀਕਾਂ ਵਿੱਚ ਇੱਕ ਨਵੀਂ, ਸਾਰਥਕ ਅਤੇ ਸਿਹਤਮੰਦ ਜ਼ਿੰਦਗੀ ਦੀ ਉਮੀਦ ਪੈਦਾ ਕਰਦਾ ਹੈ। ਸੂਬਾ ਕਈ ਸਾਲਾਂ ਤੋਂ ਨਸ਼ਿਆਂ ਕਾਰਨ ਡਰ ਅਤੇ ਮੌਤ ਦੇ ਕਾਲੇ ਸਾਏ ਹੇਠ ਜਿਉਂ ਰਿਹਾ ਹੈ। ਹੁਣ ਇਨਾਂ ਪਰਛਾਵਿਆਂ ਤੋਂ ਬਾਹਰ ਨਿਕਲ ਕੇ ਰੌਸ਼ਨੀ ਵਿੱਚ ਆਉਣ ਦਾ ਸਮਾਂ ਆ ਗਿਆ ਹੈ।

ਉਨਾਂ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ ਬਣਾਏ ਗਏ 40 ਕ੍ਰਿਕਟ ਮੈਦਾਨਾਂ ਵਿੱਚ ਹੋਣ ਵਾਲੇ ਮੈਚਾਂ ਵਿੱਚ ਅੰਮ੍ਰਿਤਸਰ ਅਤੇ ਪੰਜਾਬ ਦੇ ਪੇਸ਼ੇਵਰ ਅਤੇ ਪ੍ਰਸਿੱਧ ਕ੍ਰਿਕਟਰਾਂ ਤੋਂ ਹਰੇਕ ਉਮਰ ਵਰਗ ਦੇ ਬੱਚੇ ਜਿਨਾਂ ਵਿੱਚ ਲੜਕਿਆਂ, ਲੜਕੇ ਅਤੇ ਇੱਥੋਂ ਤੱਕ ਕਿ ਅਪਾਹਿਜ ਵਿਅਕਤੀ ਵੀ ਭਾਗ ਲੈਣਗੇ। ਉਨਾਂ ਕਿਹਾ ਕਿ ਹੁਣ ਤੱਕ ਲੜਕੀਆਂ ਦੀਆਂ ਅੱਠ ਟੀਮਾਂ ਸਮੇਤ 900 ਟੀਮਾਂ ਨੇ ਰਜਿਸਟਰੇਸ਼ਨ ਕਰਵਾ ਲਈ ਹੈ।

ਕ੍ਰਿਕੇਟ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ 15,000 ਦੇ ਕਰੀਬ ਬੱਚਿਆਂ ਨੂੰ ਮੁਫ਼ਤ ਟੀ-ਸ਼ਰਟਾਂ ਅਤੇ ਕ੍ਰਿਕੇਟ ਕਿੱਟ ਵੰਡੀਆਂ

ਉਨਾਂ ਕਿਹਾ ਕਿ ਕ੍ਰਿਕੇਟ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੇ 15,000 ਦੇ ਕਰੀਬ ਬੱਚਿਆਂ ਨੂੰ ਮੁਫ਼ਤ ਟੀ-ਸ਼ਰਟਾਂ ਅਤੇ ਕ੍ਰਿਕੇਟ ਕਿੱਟ ਵੰਡੀਆਂ ਜਾਣਗੀਆਂ। ਉਨਾਂ ਕਿਹਾ ਕਿ ਇਹ ਮੈਚ ਛੇ ਲੀਗਾਂ ਵਿੱਚ ਹੋਣਗੇ, ਜਿਨਾਂ ਵਿੱਚ ਜਜ਼ਬਾ ਕ੍ਰਿਕਟ ਲੀਗ, ਫੱਟਾ ਕ੍ਰਿਕਟ ਲੀਗ, ਸਕੂਲ ਕ੍ਰਿਕਟ ਲੀਗ, ਮਹਿਲਾ ਲੀਗ ਅਤੇ ਲੀਡਰਜ਼ ਕ੍ਰਿਕਟ ਲੀਗ ਸ਼ਾਮਲ ਹਨ। ਭਾਗ ਲੈਣ ਵਾਲਿਆਂ ਨੂੰ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਜੇਤੂਆਂ ਨੂੰ 15 ਲੱਖ ਦੇ ਕਰੀਬ ਨਕਦ ਇਨਾਮ ਦਿੱਤੇ ਜਾਣਗੇ ਅਤੇ ਹਰ ਇੱਕ ਵਰਗ ਵਿੱਚ ਟਰਾਫੀ ਦਿੱਤੀ ਜਾਵੇਗੀ, ਜਦਕਿ ਫਾਈਨਲ ਵਿੱਚ ਪਹੁੰਚਣ ਵਾਲੀਆਂ ਟੀਮਾਂ ਨੂੰ ਮੈਡਲ ਵੀ ਦਿੱਤੇ ਜਾਣਗੇ। (Amritsar News)

ਉਨਾਂ ਕਿਹਾ ਕਿ ਭਾਗੀਦਾਰਾਂ ਦੀ ਉਮਰ 14 ਸਾਲ ਅਤੇ ਇਸ ਤੋਂ ਵੱਧ ਹੋਣੀ ਚਾਹੀਦੀ ਹੈ ਤਾਂ ਜੋ ਵੱਖ-ਵੱਖ ਸਮਾਗਮਾਂ ਦੀ ਸਾਰਥਕਤਾ ਨੂੰ ਸਮਝ ਸਕਣ ਅਤੇ ਇਹਨਾਂ ਵਿੱਚ ਸਰਗਰਮੀ ਨਾਲ ਹਿੱਸਾ ਲੈ ਸਕਣ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਨਾਮ ਦਾ ਇੱਕ ਹਿੱਸਾ ਮੀਡੀਆ ਲਈ ਵੀ ਰਾਖਵਾਂ ਰੱਖਿਆ ਗਿਆ ਹੈ, ਕਿਉਂਕਿ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ ਦ ਹੋਪ ਇਨੀਸ਼ੀਏਟਿਵ ਨੂੰ ਕਵਰ ਕਰਨ ਵਾਲੇ ਮੀਡੀਆ ਕਰਮਚਾਰੀਆਂ ਅਤੇ ਮੀਡੀਆ ਹਾਊਸਾਂ ਨੂੰ ਵੱਖ-ਵੱਖ ਪੁਰਸਕਾਰਾਂ ਅਤੇ ਮਾਨਤਾਵਾਂ ਰਾਹੀਂ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਉਨਾਂ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਜਦੋਂ ਉਨ੍ਹਾਂ ਦੇ ਬੱਚੇ ਅਕਾਲ ਤਖ਼ਤ ਵਿਖੇ ਅਰਦਾਸ ਕਰਨ ਲਈ ਮੌਜੂਦ ਹੋਣਗੇ, ਤੁਸੀਂ ਇਸ ਮਕਸਦ ਲਈ ਬਣਾਏ ਗਏ ਸੋਸ਼ਲ ਮੀਡੀਆ ਹੈਂਡਲਾਂ ਰਾਹੀਂ ਆਨਲਾਈਨ ਇਸ ਸਮਾਗਮ ਵਿੱਚ ਸ਼ਾਮਲ ਹੋ ਕੇ ਆਪਣੀ ਇਕਜੁੱਟਤਾ ਦਾ ਪ੍ਰਗਟਾਵਾ ਕਰੋ ਅਤੇ ਸਾਡਾ ਉਤਸ਼ਾਹ ਵਧਾਓ।

ਬੱਚੇ ਦੂਰ ਹੋਣ ਕਾਰਨ ਇਕੱਲੇ ਰਹਿ ਗਏ ਮਾਪਿਆਂ ਬਾਰੇ ਖੋਜ ’ਚ ਹੈਰਾਨੀਜਨਕ ਖੁਲਾਸੇ, ਜਾਣੋ
ਬੱਚੇ ਦੂਰ ਹੋਣ ਕਾਰਨ ਇਕੱਲੇ ਰਹਿ ਗਏ ਮਾਪਿਆਂ ਦੀਆਂ ਮਾਨਸਿਕ ਉਲਝਣਾਂ ਦੇ ਹੱਲ ਬਾਰੇ ਪੰਜਾਬੀ ਯੂਨੀਵਰਸਿਟੀ ਨੇ ਕੀਤਾ ਅਧਿਐਨ (Punjabi University)

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਯੂਨੀਵਰਸਿਟੀ ਦੇ ਮਨੋਵਿਗਿਆਨ ਵਿਭਾਗ ਦੀ ਇੱਕ ਤਾਜ਼ਾ ਖੋਜ ਵਿੱਚ ਉਨ੍ਹਾਂ ਮਾਪਿਆਂ ਦੀਆਂ ਮਾਨਸਿਕ ਉਲਝਣਾਂ ਦੇ ਹੱਲ ਬਾਰੇ ਅਧਿਐਨ ਕੀਤਾ ਗਿਆ ਹੈ ਜੋ ਕਿਸੇ ਵੀ ਵਜ੍ਹਾ ਕਾਰਨ ਆਪਣੇ ਬੱਚਿਆਂ ਦੇ ਭੌਤਿਕ ਤੌਰ ਉੱਤੇ ਦੂਰ ਚਲੇ ਜਾਣ ਕਾਰਨ ਇਕੱਲਤਾ ਭੋਗਦਿਆਂ ਨਿਰਾਸ਼ਾ ਦਾ ਸ਼ਿਕਾਰ ਹੋ ਰਹੇ ਹਨ। ਡਾ. ਮਨਦੀਪ ਕੌਰ ਦੀ ਨਿਗਰਾਨੀ ਵਿੱਚ ਇਹ ਅਧਿਐਨ ਖੋਜਾਰਥੀ ਜੈਸਮੀਨ ਕੌਰ ਵੱਲੋਂ ਕੀਤਾ ਗਿਆ ਹੈ। (Punjabi University)

ਖੋਜ ਨਿਗਰਾਨ ਡਾ. ਮਨਦੀਪ ਕੌਰ ਨੇ ਇਸ ਬਾਰੇ ਗੱਲ ਕਰਦਿਆਂ ਦੱਸਿਆ ਕਿ ਵਿਸ਼ਵ ਭਰ ਵਿੱਚ ਬੱਚੇ ਆਪਣੇ ਬਿਹਤਰ ਰੁਜ਼ਗਾਰ, ਸਿੱਖਿਆ ਜਾਂ ਵਿਆਹ ਦੇ ਮੌਕਿਆਂ ਵਾਸਤੇ ਆਪਣੇ ਘਰਾਂ ਨੂੰ ਛੱਡ ਕੇ ਚਲੇ ਜਾਂਦੇ ਹਨ। ਇਸ ਮਾਮਲੇ ਵਿੱਚ ਭਾਰਤ ਵੀ ਕੋਈ ਅਪਵਾਦ ਨਹੀਂ ਹੈ, ਇਸ ਦਾ ਕਾਰਨ ਇਹ ਹੈ ਕਿ ਹੁਣ ਸੱਭਿਆਚਾਰਕ ਪ੍ਰਸਾਰ, ਸ਼ਹਿਰੀਕਰਨ, ਉਦਯੋਗਿਕ ਕ੍ਰਾਂਤੀ ਅਤੇ ਆਧੁਨਿਕ ਪਰਿਵਾਰ ਪ੍ਰਣਾਲੀਆਂ ਦੇ ਕਾਰਨ ਇਹ ਵਰਤਾਰਾ ਵੱਖ-ਵੱਖ ਸੱਭਿਆਚਾਰਕ ਸਮੂਹਾਂ ਵਿੱਚ ਲਗਾਤਾਰ ਵਧ ਰਿਹਾ ਹੈ। ਭਾਰਤ ਵਿੱਚ ਵੀ ਦੇਸ਼ ਦੇ ਸਮਾਜਿਕ-ਆਰਥਿਕ ਦ੍ਰਿਸ਼ ਵਿੱਚ ਤਬਦੀਲੀ ਨੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਨਿਊਕਲੀਅਰ ਪਰਿਵਾਰ ਪ੍ਰਣਾਲੀ ਦੇ ਉਭਾਰ ਅਤੇ ਪ੍ਰਸਿੱਧੀ ਨੂੰ ਜਨਮ ਦਿੱਤਾ ਹੈ।

ਬਜ਼ੁਰਗ ਵਿਅਕਤੀ ਆਪਣੇ ਨੌਜਵਾਨ ਪਰਿਵਾਰਕ ਮੈਂਬਰਾਂ ਤੋਂ ਬਿਨਾਂ ਆਪਣੇ ਘਰਾਂ ਵਿੱਚ ਇਕੱਲੇ ਰਹਿਣ ਲਈ ਮਜ਼ਬੂਰ (Punjabi University)

ਪਹਿਲਾਂ ਭਾਰਤੀ ਸੰਸਕ੍ਰਿਤੀ ਵਿੱਚ ਲੋਕ ਵੱਡੇ ਪਰਿਵਾਰਾਂ ਵਿੱਚ ਰਹਿੰਦੇ ਸਨ ਅਤੇ ਜਦੋਂ ਉਨ੍ਹਾਂ ਦੇ ਬੱਚੇ ਘਰ ਛੱਡ ਕੇ ਜਾਂਦੇ ਸਨ ਤਾਂ ਮਾਪੇ ਪਰਿਵਾਰ ਦੇ ਹੋਰ ਮੈਂਬਰਾਂ ਦੀਆਂ ਵੱਖ-ਵੱਖ ਜ਼ਿੰਮੇਵਾਰੀਆਂ ਵਿੱਚ ਉਲਝ ਜਾਂਦੇ ਸਨ ਪਰ ਅੱਜ ਕੱਲ੍ਹ ਬਿਹਤਰ ਮੌਕਿਆਂ ਦੀ ਭਾਲ ਵਿੱਚ ਨੌਜਵਾਨ ਪੀੜ੍ਹੀ ਦੇ ਪਰਵਾਸ ਨੇ ਇੱਕ ਅਜਿਹੀ ਸਥਿਤੀ ਪੈਦਾ ਕਰ ਦਿੱਤੀ ਹੈ ਜਿੱਥੇ ਬਜ਼ੁਰਗ ਵਿਅਕਤੀ ਆਪਣੇ ਨੌਜਵਾਨ ਪਰਿਵਾਰਕ ਮੈਂਬਰਾਂ ਤੋਂ ਬਿਨਾਂ ਆਪਣੇ ਘਰਾਂ ਵਿੱਚ ਇਕੱਲੇ ਰਹਿਣ ਲਈ ਮਜ਼ਬੂਰ ਹਨ। ਉਹ ਆਪਣੇ ਖੁਦ ਦੇ ਬਾਲਗ ਬੱਚਿਆਂ ਅਤੇ ਪੋਤੇ-ਪੋਤੀਆਂ ਦੀ ਗ਼ੈਰ-ਹਾਜ਼ਰੀ ਵਿੱਚ ਅਲੱਗ-ਥਲੱਗ ਅਤੇ ਇਕੱਲੇ ਰਹਿ ਗਏ ਮਹਿਸੂਸ ਕਰਦੇ ਹਨ ਜੋ ਉਨ੍ਹਾਂ ਨੂੰ ਇੱਕ ਮਾਪੇ ਹੋਣ ਅਤੇ ਸਰਗਰਮ ਪਰਵਰਿਸ਼ ਕਰਤਾ ਵਜੋਂ ਆਪਣੀ ਪਛਾਣ ਦੀ ਹਾਨੀ ਦੇ ਅਹਿਸਾਸ ਨਾਲ਼ ਭਾਵਨਾਤਮਕ ਤੌਰ ’ਤੇ ਕਸ਼ਟ ਵਿੱਚ ਪਾਉਦਾ ਹੈ ਅਤੇ ਅਸੁਰੱਖਿਅਤ ਮਹਿਸੂਸ ਕਰਨ ਲਈ ਮਜ਼ਬੂਰ ਕਰਦਾ ਹੈ। (Punjabi University)

ਇਹ ਵੀ ਪੜ੍ਹੋ : 3 ਸਾਲਾ ਸ਼ਿਵਮ ਬੋਰਵੈੱਲ ‘ਚ ਡਿੱਗਿਆ, ਪਾਈਪ ਰਾਹੀਂ ਦਿੱਤੀ ਜਾ ਰਹੀ ਆਕਸੀਜਨ, ਬਚਾਅ ਕਾਰਜ ਜਾਰੀ

ਅਜਿਹੀ ਹਾਲਤ ਵਿੱਚ ਇਹ ਮਾਪੇ ਨਕਾਰਾਤਮਕ ਵਿਚਾਰਾਂ ਵਿਚ ਇੰਨੇ ਉਲਝ ਜਾਂਦੇ ਹਨ ਕਿ ਉਨ੍ਹਾਂ ਦਾ ਮਨ ਇਹ ਸੋਚਦਾ ਰਹਿੰਦਾ ਹੈ ਕਿ ਉਹ ਬਹੁਤ ਇਕੱਲੇ ਹਨ, ਉਨ੍ਹਾਂ ਦੇ ਬੱਚੇ ਹੁਣ ਉਨ੍ਹਾਂ ਉੱਤੇ ਨਿਰਭਰ ਨਹੀਂ ਰਹਿਣਗੇ, ਜ਼ਿੰਦਗੀ ਅਰਥਮਈ ਨਹੀਂ ਰਹੀ ਹੈ, ਉਨ੍ਹਾਂ ਦੇ ਜੀਵਨ ਵਿਚ ਕੁਝ ਵੀ ਨਹੀਂ ਬਚਿਆ ਹੈ ਆਦਿ। ਉਨ੍ਹਾਂ ਦਾ ਮਨ ਨਕਾਰਾਤਮਕ ਸੋਚਣ ਵਿਚ ਇੰਨਾ ਰੁੱਝ ਜਾਂਦਾ ਹੈ ਕਿ ਉਨ੍ਹਾਂ ਲਈ ਇਹ ਸੋਚਣਾ ਬਹੁਤ ਮੁਸ਼ਕਲ ਹੁੰਦਾ ਹੈ ਕਿ ਇਸ ਤਣਾਅਪੂਰਨ ਸਥਿਤੀ ਦਾ ਸਾਮ੍ਹਣਾ ਕਿਵੇਂ ਕਰਨਾ ਹੈ ਅਤੇ ਇਸ ਵਿੱਚੋਂ ਬਾਹਰ ਕਿਵੇਂ ਆਉਣਾ ਹੈ।

ਡਾ. ਮਨਦੀਪ ਨੇ ਦੱਸਿਆ ਕਿ ਇਸ ਕਰਕੇ, ਇਸ ਖੋਜ ਦਾ ਸੰਚਾਲਨ ਮਨੋਵਿਗਿਆਨ ਵਿੱਚ ‘ਐਂਪਟੀ ਨੈਸਟ ਸਿੰਡਰੋਮ’ ਦੇ ਨਾਂਅ ਨਾਲ਼ ਜਾਣੇ ਜਾਂਦੇ ਸਿੰਡਰੋਮ, ਜਿਸ ਨੂੰ ਕਿ ‘ਖਾਲੀ ਆਲ੍ਹਣੇ ਵਾਲਾ ਪੜਾਅ’ ਵੀ ਕਿਹਾ ਜਾ ਸਕਦਾ ਹੈ, ਦੀ ਸਥਿਤੀ ਨਾਲ ਸਿੱਝਣ ਵਿੱਚ ਮਾਪਿਆਂ ਦੀ ਸਹਾਇਤਾ ਕਰਨ ਦੇ ਤਰੀਕੇ ਲੱਭਣ ਲਈ ਅਤੇ ਉਨ੍ਹਾਂ ਨੂੰ ਇਸ ਤੱਥ ਬਾਰੇ ਸਿੱਖਿਅਤ ਕਰਨ ਲਈ ਕੀਤਾ ਗਿਆ ਸੀ ਕਿ ਉਹ ਇਕੱਲੇ ਨਹੀਂ ਹਨ। ਉਨ੍ਹਾਂ ਦੱਸਿਆ ਕਿ ਵਿਲੀਅਮ ਗਲਾਸਰ ਵੱਲੋਂ ਵਿਕਸਤ ਕੀਤੀ ਗਈ ‘ਰਿਐਲਿਟੀ ਥੈਰੇਪੀ’ ਨੂੰ ਇਸ ਅਧਿਐਨ ਵਿੱਚ ਇੱਕ ਵਿਧੀ ਵਜੋਂ ਵਰਤਿਆ ਗਿਆ ਹੈ। (Punjabi University)

ਅਧਿਐਨ ਵਿੱਚ 45 ਤੋਂ 65 ਸਾਲ ਦੀ ਉਮਰ ਦੇ 400 ਭਾਗੀਦਾਰਾਂ ਨੂੰ ਕੀਤਾ ਸ਼ਾਮਲ

ਖੋਜਾਰਥੀ ਜੈਸਮੀਨ ਕੌਰ ਨੇ ਦੱਸਿਆ ਕਿ ਇਸ ਅਧਿਐਨ ਵਿੱਚ 45 ਤੋਂ 65 ਸਾਲ ਦੀ ਉਮਰ ਦੇ 400 ਭਾਗੀਦਾਰਾਂ ਨੂੰ ਸ਼ਾਮਲ ਕੀਤਾ ਗਿਆ। ਇਸ ਅਧਿਐਨ ਨੇ ਮਾਤਾ ਅਤੇ ਪਿਤਾ ਦੋਵਾਂ ’ਤੇ ਕੇਂਦ੍ਰਤ ਕੀਤਾ ਹੈ।ਉਨ੍ਹਾਂ ਦੱਸਿਆ ਕਿ ਭਾਗੀਦਾਰਾਂ ਦੀ ਕਈ ਸਾਰੀਆਂ ਤਕਨੀਕਾਂ ਨਾਲ ਜਾਣ-ਪਛਾਣ ਕਰਵਾਈ ਗਈ ਸੀ ਕਿਉਕਿ ਸਾਡੇ ਟੀਚਿਆਂ ਵਿੱਚੋਂ ਇੱਕ ਇਹ ਸੀ ਕਿ ਮਾਪਿਆਂ ਨੂੰ ਇੱਕ ਮਨੋਵਿਗਿਆਨਕ ਮੁੱਢਲੀ ਸਹਾਇਤਾ ਕਿਟ ਦੇ ਰੂਪ ਵਿੱਚ ਔਜ਼ਾਰਾਂ ਨਾਲ ਲੈਸ ਕਰਨਾ ਹੈ। ਅਧਿਐਨ ਵਿੱਚ ਵਰਤੀਆਂ ਗਈਆਂ ਵੱਖ-ਵੱਖ ਤਕਨੀਕਾਂ ਨੇ ਮਾਪਿਆਂ ਨੂੰ ਨਕਾਰਾਤਮਕ ਵਿਚਾਰ ਪ੍ਰਕਿਰਿਆ ਤੋਂ ਵੱਖ ਹੋਣ ਵਿੱਚ ਮੱਦਦ ਕੀਤੀ। ਕੌਰਡ ਕਟਿੰਗ ਕਰਨਾ, ਮਾਨਸਿਕ ਸ਼ਾਂਤੀ ਲਈ ਡੂੰਘੇ ਸਾਹ ਲੈਣਾ, ਅਤੇ ਜੈਕਬਸਨ ਵਿਧੀ ਨਾਲ਼ ਆਰਾਮ ਕਰਨ ਦੀ ਤਕਨੀਕ ਅਜਿਹੇ ਬਹੁਤ ਸਾਰੇ ਤਰੀਕੇ ਸਨ ਜੋ ਕਾਰਗਰ ਸਿੱਧ ਹੋਏ।

ਉਨ੍ਹਾਂ ਦੱਸਿਆ ਕਿ ਇਸ ਖੇਤਰ ਵਿੱਚ ਪਹਿਲਾਂ ਹੋਏ ਸਾਰੇ ਅਧਿਐਨਾਂ ਦੇ ਉਲਟ, ਇਹ ਖੋਜ ਦਰਸਾਉਦੀ ਹੈ ਕਿ ਪਿਤਾਵਾਂ ਨੂੰ ਵੀ ਆਪਣੇ ਬੱਚਿਆਂ ਦੀਆਂ ਜ਼ਿੰਦਗੀਆਂ ਵਿੱਚ ਵਧੀ ਹੋਈ ਸ਼ਮੂਲੀਅਤ ਅਤੇ ਘਰ ਵਿੱਚ ਜ਼ਿੰਮੇਵਾਰੀਆਂ ਸਾਂਝੀਆਂ ਕਰਨ ਕਰ ਕੇ ਮਾਵਾਂ ਵਾਂਗ ਇਸ ਸਿੰਡਰੋਮ ਦਾ ਅਨੁਭਵ ਹੁੰਦਾ ਹੈ। ਇਸ ਖੋਜ ਨੇ ਮਾਪਿਆਂ ਨੂੰ ਨਵੀਆਂ ਰੁਚੀਆਂ ਦੀ ਖੋਜ ਕਰਕੇ, ਨਵੇਂ ਰਿਸ਼ਤੇ ਬਣਾ ਕੇ, ਅਤੇ ਇੱਕ ਬਿਹਤਰ ਭਵਿੱਖ ਦੀ ਉਡੀਕ ਕਰਨ ਅਤੇ ਆਪਣੇ ਖਾਲੀ ਆਲ੍ਹਣੇ ਦੇ ਪੜਾਅ ਦਾ ਅਨੰਦ ਲੈਣ ਲਈ ਸਿੱਖਣ ਦੁਆਰਾ ਆਪਣੇ ਜੀਵਨ ਨੂੰ ਮੁੜ-ਸੁਰਜੀਤ ਕਰਨ ਵਿੱਚ ਸਹਾਇਤਾ ਕੀਤੀ।

ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਖੋਜਾਰਥੀ ਅਤੇ ਨਿਗਰਾਨ ਨੂੰ ਇਸ ਖੋਜ ਲਈ ਵਿਸ਼ੇਸ਼ ਤੌਰ ਉੱਤੇ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿੱਚ ਪੰਜਾਬ ਵਿੱਚੋਂ ਵੱਡੇ ਪੱਧਰ ਉੱਤੇ ਹੋ ਰਹੇ ਪਰਵਾਸ ਦੇ ਹਵਾਲੇ ਨਾਲ਼ ਵੇਖੀਏ ਤਾਂ ਇਹ ਖੋਜ ਬਹੁਤ ਹੀ ਸਾਰਥਿਕ ਹੈ ਜੋ ਮਨੋਵਿਗਿਆਨ ਦੇ ਖੇਤਰ ਵਿੱਚ ਕੰਮ ਕਰ ਰਹੇ ਮਾਹਿਰਾਂ ਨੂੰ ਇਸ ਦਿਸ਼ਾ ਵਿੱਚ ਕੰਮ ਕਰਨ ਲਈ ਮਦਦਗਾਰ ਸਹਾਈ ਹੋਵੇਗੀ।

Parenting Tips : ਬੱਚਿਆਂ ਦਾ ਪੜ੍ਹਾਈ ’ਚ ਧਿਆਨ ਲਵਾਉਣ ਲਈ ਕੀ ਕਰੀਏ?
ਜੇਕਰ ਪੜ੍ਹਨ ਬਿਠਾ ਦਈਏ ਤਾਂ ਕੁਝ ਯਾਦ ਨਹੀਂ ਹੁੰਦਾ | Parenting Tips

Food For Mental Growth : ਜੇਕਰ ਤੁਹਾਡਾ ਬੱਚਾ ਪੜ੍ਹਾਈ ਤੋਂ ਕੰਨੀ ਕਤਰਾਉਂਦਾ ਹੈ, ਹਰ ਸਮੇਂ ਖੇਡਣ ਵੱਲ ਧਿਆਨ ਰੱਖਦਾ ਹੈ, ਪੜ੍ਹਨ ਲਈ ਬੋਲ ਦਈਏ ਤਾਂ ਬਹਾਨੇ ਬਣਾਉਂਦਾ ਹੈ ਅਤੇ ਜੇਕਰ ਪੜ੍ਹਨ ਬਿਠਾ ਦਈਏ ਤਾਂ ਕੁਝ ਯਾਦ ਨਹੀਂ ਹੁੰਦਾ। (Parenting Tips)

ਤੁਸੀਂ ਵੀ ਜੇਕਰ ਆਪਣੇ ਬੱਚੇ ਦੀਆਂ ਇਨ੍ਹਾਂ ਆਦਤਾਂ ਤੋਂ ਪ੍ਰੇਸ਼ਾਨ ਹੋ ਜਾਂ ਉਸ ਦੇ ਦਿਮਾਗ ਦੀ ਮੈਮੋਰੀ ਨੂੰ ਲੈ ਕੇ ਪ੍ਰੇਸ਼ਾਨ ਹੋ ਤਾਂ ਅੱਜ ਹੀ ਤੁਹਾਨੂੰ ਇਸ ਲੇਖ ਦੁਆਰਾ ਬੱਚੇ ਦੀ ਮੈਮੋਰੀ ਤੇਜ਼ ਕਰਨ ਲਈ ਕੁਝ ਮੌਮੇਰੀ ਵਧਾਉਣ ਵਾਲੇ ਭੋਜਨ ਪਦਾਰਥਾਂ ਬਾਰੇ ਦੱਸਾਂਗੇ ਜਿਸ ਨਾਲ ਬੱਚੇ ਦੇ ਦਿਮਾਗ ਨੂੰ ਤਾਂ ਵਿਕਾਸ ਮਿਲੇਗਾ ਹੀ ਨਾਲ ਹੀ ਤੁਹਾਡੇ ਬੱਚੇ ਦੀ ਮੈਮੋਰੀ ਵੀ ਤੇਜ਼ ਹੋ ਜਾਵੇਗੀ।

ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦੇਈਏ ਕਿ ਮਾਂ ਦੇ ਗਰਭ ਵਿੱਚ ਹੀ ਬੱਚੇ ਦਾ ਦਿਮਾਗ ਵਿਕਸਿਤ ਹੋਣਾ ਸ਼ੁਰੂ ਹੋ ਜਾਂਦਾ ਹੈ, ਇਸ ਲਈ ਮਾਹਿਰ ਉਸ ਬੱਚੇ ਨੂੰ ਉਦੋਂ ਤੋਂ ਹੀ ਸਹੀ ਅਤੇ ਸੰਤੁਲਿਤ ਖੁਰਾਕ ਦੇਣ ਲਈ ਕਹਿੰਦੇ ਹਨ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਚੁਸਤ ਅਤੇ ਬੁੱਧੀਮਾਨ ਬਣੇ ਤਾਂ ਉਸ ਦੇ ਖਾਣ-ਪੀਣ ਵੱਲ ਧਿਆਨ ਦੇਣਾ ਚਾਹੀਦਾ ਹੈ।

How to improve memory in children by daily food

ਇਸ ਨਾਲ ਬੱਚੇ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ। ਇਸ ਲਈ ਬੱਚਿਆਂ ਨੂੰ ਦੁੱਧ, ਦਹੀਂ ਅਤੇ ਹੋਰ ਸਿਹਤਮੰਦ ਭੋਜਨ ਜ਼ਰੂਰ ਖਿਲਾਉਣਾ ਚਾਹੀਦਾ ਹੈ। ਅੱਜ-ਕੱਲ੍ਹ ਮਾਵਾਂ ਘਰ ਵਿੱਚ ਬੱਚਿਆਂ ਨੂੰ ਬਹੁਤ ਸਾਰਾ ਜੰਕ ਫੂਡ ਅਤੇ ਪੈਕਡ ਫੂਡ ਖੁਆਉਣ ਲੱਗ ਪਈਆਂ ਹਨ। ਇਸ ਦਾ ਕਾਰਨ ਬਣਾਉਣ ਦੀ ਕੋਸ਼ਿਸ਼ ਕਰੋ ਜਾਂ ਸਮੇਂ ਦੀ ਕਮੀ ਕੁਝ ਵੀ ਹੋ ਸਕਦੀ ਹੈ। ਦੱਸ ਦੇਈਏ ਕਿ ਜੰਕ ਫੂਡ ਬੱਚੇ ਦੀ ਸਿਹਤ ਅਤੇ ਮਾਨਸਿਕ ਵਿਕਾਸ ’ਤੇ ਜ਼ਰੂਰ ਅਸਰ ਪਾਉਂਦਾ ਹੈ। ਆਪਣੇ ਬੱਚੇ ਦੀ ਰੋਗ ਪ੍ਰਤੀਰੋਧਕ ਸਮਰੱਥਾ ਅਤੇ ਦਿਮਾਗੀ ਵਿਕਾਸ ਨੂੰ ਵਧਾਉਣ ਲਈ ਤੁਹਾਨੂੰ ਇਹ ਚੀਜਾਂ ਆਪਣੇ ਬੱਚੇ ਦੀ ਖੁਰਾਕ ਵਿੱਚ ਜ਼ਰੂਰ ਸ਼ਾਮਲ ਕਰੋ।

ਦਿਮਾਗ ਨੂੰ ਤੇਜ਼ ਕਰਨ ਵਾਲੇ ਪੌਸ਼ਟਿਕ ਭੋਜਨ | children

ਦੁੱਧ: ਦੁੱਧ ਬੱਚੇ ਦੀ ਮੁੱਖ ਖੁਰਾਕ ਹੈ। ਦੱਸ ਦੇਈਏ ਕਿ ਪਹਿਲਾਂ ਬੱਚੇ 2-3 ਸਾਲ ਤੱਕ ਸਿਰਫ ਦੁੱਧ ਹੀ ਪੀਂਦੇ ਸਨ, ਉਹ ਵੀ ਸਿਰਫ ਮਾਂ ਦਾ। ਜੇਕਰ ਤੁਸੀਂ ਬੱਚੇ ਦਾ ਦਿਮਾਗ ਤੇਜ ਕਰਨਾ ਚਾਹੁੰਦੇ ਹੋ ਤਾਂ ਉਸ ਨੂੰ ਦੁੱਧ ਪਿਲਾਓ। ਦੁੱਧ ਵਿੱਚ ਕੈਲਸ਼ੀਅਮ ਅਤੇ ਵਿਟਾਮਿਨ ਪਾਏ ਜਾਂਦੇ ਹਨ ਜੋ ਵਿਕਾਸ ਵਿੱਚ ਮੱਦਦ ਕਰਦੇ ਹਨ। ਦੁੱਧ ਵਿੱਚ ਫਾਸਫੋਰਸ ਅਤੇ ਵਿਟਾਮਿਨ ਡੀ ਪਾਇਆ ਜਾਂਦਾ ਹੈ, ਜੋ ਹੱਡੀਆਂ, ਨਹੁੰਆਂ ਅਤੇ ਦੰਦਾਂ ਨੂੰ ਸਿਹਤਮੰਦ ਰੱਖਦਾ ਹੈ।

ਡਰਾਈ ਫਰੂਟਸ: ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਬੱਚਾ ਸੁਰੂ ਵਿੱਚ ਕੁਝ ਨਹੀਂ ਖਾਂਦਾ। ਉਹ ਉਹੀ ਖਾਵੇਗਾ ਜੋ ਤੁਸੀਂ ਉਸ ਨੂੰ ਖੁਆਉਂਦੇ ਹੋ। ਇਸ ਲਈ ਬੱਚਿਆਂ ਨੂੰ ਸ਼ੁਰੂ ਤੋਂ ਹੀ ਸੁੱਕੇ ਮੇਵੇ ਖਾਣ ਦੀ ਆਦਤ ਪਾਓ। ਬੱਚਿਆਂ ਨੂੰ ਖਾਸ ਤੌਰ ’ਤੇ ਭਿੱਜੇ ਹੋਏ ਬਦਾਮ, ਅਖਰੋਟ ਅਤੇ ਕਿਸਮਿਸ ਰੋਜ਼ਾਨਾ ਖੁਆਓ। ਇਸ ਨਾਲ ਨਾ ਸਿਰਫ ਬੱਚੇ ਦਾ ਦਿਮਾਗ ਤੇਜ ਹੋਵੇਗਾ ਅਤੇ ਬੱਚੇ ਦੇ ਸਰੀਰਕ ਵਿਕਾਸ ਵਿੱਚ ਵੀ ਮੱਦਦ ਮਿਲੇਗੀ।

ਕੇਲਾ : ਵਧਦੇ ਬੱਚੇ ਜੇਕਰ ਰੋਜਾਨਾ ਕੇਲਾ ਖਾਂਦੇ ਹਨ ਤਾਂ ਇਹ ਬਹੁਤ ਚੰਗਾ ਹੈ। ਕੇਲਾ ਊਰਜਾ ਨਾਲ ਭਰਪੂਰ ਹੁੰਦਾ ਹੈ। ਕੇਲਾ ਖਾਣ ਨਾਲ ਉਨ੍ਹਾਂ ਨੂੰ ਤੁਰੰਤ ਊਰਜਾ ਮਿਲਦੀ ਹੈ ਅਤੇ ਇਹ ਬੱਚਿਆਂ ਦਾ ਪਸੰਦੀਦਾ ਫਲ ਹੈ। ਕੇਲਾ ਖਾਣ ਨਾਲ ਵਿਟਾਮਿਨ ਬੀ6, ਵਿਟਾਮਿਨ ਸੀ, ਵਿਟਾਮਿਨ ਏ, ਮੈਗਨੀਸੀਅਮ, ਪੋਟਾਸੀਅਮ ਅਤੇ ਫਾਈਬਰ ਮਿਲਦਾ ਹੈ, ਜੋ ਬੱਚੇ ਦੇ ਵਿਕਾਸ ਵਿੱਚ ਮੱਦਦ ਕਰਦਾ ਹੈ।

ਘਿਓ: ਘਿਓ ਸਰੀਰ ਅਤੇ ਦਿਮਾਗ ਨੂੰ ਤੰਦਰੁਸਤੀ ਪ੍ਰਦਾਨ ਕਰਦਾ ਹੈ। ਪਹਿਲਾਂ ਲੋਕ ਐਵੇਂ ਹੀ ਨਹੀਂ ਕਹਿੰਦੇ ਸਨ ਕਿ ਘਿਓ ਖੁਆਓ ਤਾਂ ਦਿਮਾਗ ਤੇਜ਼ ਹੋ ਜਾਵੇਗਾ। ਬੱਚੇ ਨੂੰ ਘਿਓ ਜ਼ਰੂਰ ਖੁਆਉਣਾ ਚਾਹੀਦਾ ਹੈ। ਇਹ ਸਰੀਰ ਨੂੰ ਅਤੇ ਸਰੀਰਕ ਪੋਸਣ ਪ੍ਰਦਾਨ ਕਰਦਾ ਹੈ। ਇਹ ਦੋਵੇਂ ਚੀਜਾਂ ਬੱਚੇ ਦੇ ਦਿਮਾਗ ਦਾ ਵਿਕਾਸ ਕਰਦੀਆਂ ਹਨ। ਦੇਸੀ ਘਿਓ ਵਿੱਚ ਐਂਟੀਫੰਗਲ, ਐਂਟੀਆਕਸੀਡੈਂਟ ਅਤੇ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਜੋ ਇਮਿਊਨਿਟੀ ਨੂੰ ਮਜ਼ਬੂਤ ਕਰਦੇ ਹਨ।

ਨੋਟ: ਇਹ ਲੇਖ ਸਿਰਫ਼ ਆਮ ਜਾਣਕਾਰੀ ਲਈ ਹੈ। ਇਹ ਕਿਸੇ ਵੀ ਤਰ੍ਹਾਂ ਕਿਸੇ ਦਵਾਈ ਜਾਂ ਇਲਾਜ ਦਾ ਬਦਲ ਨਹੀਂ ਹੈ। ਸੱਚ ਕਹੂੰ ਇਹ ਇਸਦੀ ਪੁਸਟੀ ਨਹੀਂ ਕਰਦਾ ਹੈ। ਵਧੇਰੇ ਵੇਰਵਿਆਂ ਲਈ ਹਮੇਸ਼ਾਂ ਆਪਣੇ ਡਾਕਟਰ ਨਾਲ ਸਲਾਹ ਕਰੋ।

ਇਹ ਵੀ ਪੜ੍ਹੋ : ਅਧਿਕਾਰੀਆਂ ’ਤੇ ਭੜਕ ਰਹੇ ਰਹੇ ਹਨ ਮੰਤਰੀ, ਚੰਡੀਗੜ੍ਹ ਦਫ਼ਤਰ ਆਏ ਤਾਂ ਹੋਵੋਗੇ ‘ਸਸਪੈਂਡ’

ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਸਮਾਨ ਦੇ ਕੇ ਮਨਾਇਆ ਜਨਮ ਦਿਨ
ਸਮਾਣਾ (ਸੁਨੀਲ ਚਾਵਲਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚਲਦਿਆਂ ਬੇਟੀ ਦੇ 9ਵੇਂ ਜਨਮਦਿਵਸ ਦੀ ਖੁਸ਼ੀ ’ਚ ਇੱਟਾਂ ਦੇ ਭੱਠੇ ’ਤੇ ਕੰਮ ਕਰਦਿਆਂ ਮਜਦੂਰਾਂ ਦੇ ਬੱਚਿਆਂ (Children) ਨਾਲ ਜਨਮ ਦਿਨ ਮਨਾਇਆ। ਇਸ ਮੌਕੇ ਗੁਰਮੇਲ ਇੰਸਾਂ ਨੇ ਦੱਸਿਆ ਕਿ ਬੇਟੀ ਅਨਮੋਲ ਪ੍ਰੀਤ ਇੰਸਾਂ ਦੇ 9ਵੇਂ ਜਨਮਦਿਨ ਦੀ ਖੁਸ਼ੀ ਵਿੱਚ ਅੱਜ 80 ਤੋਂ ਵੱਧ ਬੱਚਿਆਂ ਨੂੰ ਚਿਪਸ, ਕੁਰਕੁਰੇ, ਬਿਸਕੁਟ, ਕੇਕ ਆਦਿ ਸਮਾਨ ਦੇ ਕੇ ਉਨ੍ਹਾਂ ਨਾਲ ਜਨਮਦਿਨ ਮਨਾਇਆ ਗਿਆ।

ਉਨ੍ਹਾਂ ਦੱਸਿਆ ਕਿ ਪੂਜਨੀਕ ਗੁਰੂ ਜੀ ਵੱਲੋਂ ਵਿਖਾਏ ਮਾਰਗ ’ਤੇ ਚਲਦਿਆਂ ਅੱਜ ਇਹ ਮਾਨਵਤਾ ਭਲਾਈ ਦਾ ਕਾਰਜ ਕੀਤਾ। ਬੇਟੀ ਨੇ ਖੁਦ ਇਹ ਕਿਹਾ ਕਿ ਉਨ੍ਹਾਂ ਬੱਚਿਆਂ ਨਾਲ ਜਨਮ ਦਿਨ ਮਨਾਵਾਂਗੇ, ਜਿਨ੍ਹਾਂ ਨੂੰ ਜਨਮਦਿਨ ਬਾਰੇ ਕੁੱਝ ਨਹੀਂ ਪਤਾ ਹੁੰਦਾ। ਉਨ੍ਹਾਂ ਦੱਸਿਆ ਕਿ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਖੁਦ ਬੱਚੇ ਇਸ ਤਰ੍ਹਾਂ ਦੇ ਵਿਚਾਰ ਮਾਪਿਆਂ ਦੇ ਅੱਗੇ ਰੱਖਦੇ ਹਨ ਤੇ ਇਹ ਸਭ ਪੂਜਨੀਕ ਗੁਰੂ ਜੀ ਦੀ ਮਿਹਰ ਸਦਕਾ ਹੀ ਹੈ। (Children)

ਉਨ੍ਹਾਂ ਕਿਹਾ ਕਿ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 156 ਕਾਰਜਾਂ ਵਿੱਚੋਂ ਅੱਜ ਮਾਨਵਤਾ ਭਲਾਈ ਦਾ ਕਾਰਜ ਕੀਤਾ ਤੇ ਹਰ ਸਾਲ ਜਨਮ ਦਿਨ ਦੀ ਖੁਸ਼ੀ ਮੌਕੇ ਬੂਟਾ ਵੀ ਲਾਇਆ ਗਿਆ। ਇਸ ਮੌਕੇ ਮਹਿੰਦਰ ਕੌਰ, ਬਬਲੀ ਇੰਸਾਂ, ਦਮਨਪ੍ਰੀਤ ਇੰਸਾਂ, ਅਰਮਨਪ੍ਰੀਤ, ਬਲਜੀਤ ਕੌਰ, ਅਰਸ਼ਪ੍ਰੀਤ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਪਹਿਲਾਂ ਮਾਤਾ-ਪਿਤਾ ਬੱਚਿਆਂ ਲਈ ਖ਼ੁਦ ਚੰਗੀ ਮਿਸਾਲ ਬਣਨ: ਪੂਜਨੀਕ ਗੁਰੂ ਜੀ
ਸੱਚ ਕਹੂੰ ਨਿਊਜ਼, ਬਰਨਾਵਾ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ, ਜ਼ਿਲ੍ਹਾ ਬਾਗਪਤ (ਉੱਤਰ ਪ੍ਰਦੇਸ਼) ਤੋਂ ਆਨਲਾਈਨ ਗੁਰੂਕੁਲ ਜ਼ਰੀਏ ਬੱਚਿਆਂ ਦੇ ਚੰਗੇ ਪਾਲਣ-ਪੋਸ਼ਣ ’ਚ ਆ ਰਹੀਆਂ ਦਿੱਕਤਾਂ ਸਮੇਤ ਵੱਖ-ਵੱਖ ਸਵਾਲਾਂ ਦੇ ਜਵਾਬ ਦੇ ਕੇ ਉਨ੍ਹਾਂ?ਦੇ ਮਾਪਿਆਂ ਦੀ ਜਗਿਆਸਾ ਨੂੰ ਸ਼ਾਂਤ ਕੀਤਾ। ਪੂਜਨੀਕ ਗੁਰੂ ਜੀ ਨੇ ਇਸ ਦੌਰਾਨ ਮਾਪਿਆਂ ਨੂੰ ਬਿਹਤਰੀਨ ਟਿਪਸ ਤੇ ਸੁਝਾਅ ਦਿੱਤੇ। ਇਸ ਦੌਰਾਨ ਆਨਲਾਈਨ ਸਵਾਲਾਂ ਨੂੰ ਆਦਰਯੋਗ ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਪੜ੍ਹਿਆ।

ਸਵਾਲ। ਪੂਜਨੀਕ ਗੁਰੂ ਜੀ ਪਾਪਾ ਕਹਿੰਦੇ ਹਨ ਲੇਟ (ਦੇਰ ਨਾਲ) ਉੱਠਣਾ ਚਾਹੀਦਾ, ਇਹੀ ਦਿਨ ਹਨ ਸੌਂਣ ਦੇ ਤੇ ਮਾਂ ਕਹਿੰਦੀ ਹੈ ਛੇਤੀ ਉੱਠਣਾ ਚਾਹੀਦਾ। ਮੈਨੂੰ ਦੋਵੇਂ ਹੀ ਗਲਤ ਲੱਗਦੇ ਹਨ, ਜਦੋਂ ਨੀਂਦ ਖੁੱਲ੍ਹੇ ਉਦੋਂ ਉੱਠ ਜਾਓ। ਇਸ ’ਤੇ ਆਪ ਜੀ ਗਾਈਡ ਕਰੋ ਜੀ।

ਪੂਜਨੀਕ ਗੁਰੂ ਜੀ ਦਾ ਜਵਾਬ: ਛੇ ਘੰਟੇ ਤੁਸੀਂ ਨੀਂਦ ਪੂਰੀ ਕਰ ਲਓ। ਹੋ ਸਕੇ ਤਾਂ ਪੜ੍ਹਨ ਵਾਲੇ ਬੱਚੇ ਨੂੰ ਥੋੜ੍ਹਾ ਜਿਹਾ ਛੇਤੀ ਸੌਂਣਾ ਚਾਹੀਦਾ ਹੈ। ਛੇ ਤੋਂ ਅੱਠ ਘੰਟੇ ਨੀਂਦ ਕਾਫ਼ੀ ਹੈ ਜੇਕਰ ਤੁਸੀਂ ਲੈ ਲਓ ਤਾਂ ਅਤੇ ਉਸ ਤੋਂ ਬਾਅਦ ਉੱਠਣਾ ਚਾਹੀਦਾ ਹੈ। ਬਾਕੀ, ਜੋ ਬਹੁਤ ਲੇਟ ਸੌਂਦੇ ਹਨ, ਉਹ ਬਹੁਤ ਲੇਟ ਉੱਠਦੇ ਹਨ ਅਤੇ ਜੋ ਛੇਤੀ ਸੌਂਦੇ ਹਨ ਉਹ ਥੋੜ੍ਹਾ ਛੇਤੀ ਜਾਗ ਜਾਂਦੇ ਹਨ। ਘੱਟੋ-ਘੱਟ ਛੇ ਤੋਂ ਅੱਠ ਘੰਟੇ ਨੀਂਦ ਲੈਣੀ ਜ਼ਰੂਰੀ ਹੈ।

ਸਵਾਲ: ਪੂਜਨੀਕ ਗੁਰੂ ਜੀ ਮੈਂ ਇਟਲੀ ਤੋਂ ਹਾਂ। ਅਸੀਂ ਬੱਚੇ ਸਬੰਧੀ ਇੱਕ ਪ੍ਰੌਬਲਮ ਫੇਸ ਕਰ ਰਹੇ ਹਾਂ, ਕਿ ਬੱਚਾ ਜਦੋਂ ਸਕੂਲੋਂ ਆਉਂਦਾ ਹੈ ਜਾਂ ਛੁੱਟੀ ਵਾਲੇ ਦਿਨ ਇਸ ਨੂੰ ਖਾਣ ਲਈ ਜਦੋਂ ਬੁਲਾਉਂਦੇ ਹਾਂ ਤਾਂ ਇਹ ਰਸੋਈ ’ਚ ਨਹੀਂ ਆਉਂਦਾ। ਇਸ ਨੂੰ ਬੈੱਡ ’ਤੇ ਜਾਂ ਸੋਫ਼ੇ ’ਤੇ ਹੀ ਖਾਣਾ ਚਾਹੀਦਾ ਹੈ ਤੇ ਲੇਟ ਕੇ ਖਾਂਦਾ ਹੈ ਤੇ ਇਸ ਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਕਿੰਨਾ ਖਾ ਗਿਆ। ਪੂਜਨੀਕ ਗੁਰੂ ਜੀ ਇਸ ਬਾਰੇ ਕੋਈ ਸੋਲਿਊਸ਼ਨ ਦੱਸੋ।

ਪੂਜਨੀਕ ਗੁਰੂ ਜੀ ਦਾ ਜਵਾਬ: ਜੇਕਰ ਬੱਚਾ ਲੇਟ ਕੇ ਜਾਂ ਟੀ। ਵੀ। ਦੇਖਦੇ ਹੋਏ ਜਾਂ ਟੈਬ ਦੇਖਦੇ ਹੋਏ ਖਾਣਾ ਖਾਂਦਾ ਹੈ ਤਾਂ ਤੁਹਾਨੂੰ ਸ਼ੁਰੂਆਤ ਤੋਂ ਹੀ ਉਸ ਦੀ ਇਸ ਆਦਤ ਨੂੰ ਰੋਕਣਾ ਚਾਹੀਦਾ ਸੀ। ਇਹ ਜ਼ਰੂਰੀ ਹੈ ਕਿ ਤੁਸੀਂ ਇਸ ਆਦਤ ਨੂੰ ਰੋਕ ਦਿੰਦੇ। ਤਾਂ ਹੁਣ ਵੀ ਇਹ ਆਦਤ ਹਟਾਉਣ ਦੀ ਕੋਸ਼ਿਸ਼ ਕਰੋ। ਕਿਉਂਕਿ ਫਿਰ ਜਦੋਂ ਉਹ ਖਾਂਦਾ ਹੈ ਤਾਂ ਉਸ ਨੂੰ ਨਾ ਤਾਂ ਉਸ ਦੇ ਟੇਸਟ (ਸਵਾਦ) ਦਾ ਪਤਾ ਲੱਗਦਾ ਹੈ ਤੇ ਨਾ ਹੀ ਉਹ ਉਸ ਤਰ੍ਹਾਂ ਬਾਡੀ ’ਚ ਸਵਾਦ ਨਾਲ ਜਾਂਦਾ ਹੈ, ਤਾਂ ਲਾਰ ਵਗੈਰਾ ਨਾਲ ਨਹੀਂ ਜਾਂਦੀ ਤਾਂ ਕਾਫ਼ੀ ਪਰੇਸ਼ਾਨੀ ਵੀ ਆ ਸਕਦੀ ਹੈ ਸਿਹਤ ਨੂੰ। ਤਾਂ ਕੋਸ਼ਿਸ਼ ਕਰੋ ਪਿਆਰ ਨਾਲ, ਮੁਹੱਬਤ ਨਾਲ ਇਕੱਠਿਆਂ ਬੈਠ ਕੇ ਉਸ ਟਾਈਮ ਉਸ ਦਾ ਫੋਨ ਜਾਂ ਟੀ। ਵੀ। ਬੰਦ ਕਰਵਾ ਕੇ ਹੀ ਖਾਣਾ ਖੁਆਓ।

ਸਵਾਲ : ਪੂਜਨੀਕ ਗੁਰੂ ਜੀ ਅੱਜ-ਕੱਲ੍ਹ ਟਰੈਂਡ ਚੱਲਿਆ ਹੋਇਆ ਹੈ ਕਿ +2 ਹੁੰਦੀ ਹੈ, ਗ੍ਰੈਜੂਏਸ਼ਨ ਹੁੰਦੀ ਹੈ ਤਾਂ ਬੱਚਿਆਂ ਨੂੰ ਫਾੱਰੇਨ (ਵਿਦੇਸ਼) ਭੇਜਿਆ ਜਾਵੇ। ਜਿਵੇਂ ਸਾਡਾ ਇੱਕ ਹੀ ਬੱਚਾ ਹੈ ਤਾਂ ਅਸੀਂ ਥੋੜ੍ਹਾ ਜਿਹਾ ਕਨਫਿਊਜ਼ ਹਾਂ ਕਿ ਕੀ ਉੱਥੇ ਬੱਚੇ ਨੂੰ ਉਹ ਏਮ (ਟੀਚਾ) ਜਾਂ ਉਹ ਅਪਾਰਚਿਊਨਿਟੀ (ਮੌਕਾ) ਮਿਲ ਸਕੇਗਾ ਜੋ ਭਾਰਤ ’ਚ ਹੈ? ਪੂਜਨੀਕ ਗੁਰੂ ਜੀ ਸਾਨੂੰ ਗਾਈਡ ਕਰੋ।

ਪੂਜਨੀਕ ਗੁਰੂ ਜੀ ਦਾ ਜਵਾਬ: ਸਭ ਤੋਂ ਪਹਿਲਾਂ ਕਿ ਤੁਹਾਡਾ ਇੱਕ ਹੀ ਬੇਟਾ ਹੈ, ਸਾਡਾ ਕਲਚਰ ਤਾਂ ਇਹੀ ਕਹਿੰਦਾ ਹੈ ਕਿ ਜੇਕਰ ਇੱਥੇ ਚੰਗੀਆਂ ਸਹੂਲਤਾਂ ਹੋਣ, ਇੱਥੇ ਜੇਕਰ ਤੁਹਾਨੂੰ ਬਹੁਤ ਵਧੀਆ ਸਾਧਨ ਮਿਲਦੇ ਹਨ ਤਾਂ ਇੱਥੇ ਹੀ ਬੱਚੇ ਨੂੰ ਪੜ੍ਹਾਉਣਾ ਚਾਹੀਦਾ ਹੈ। ਕਿਉਂਕਿ ਇੱਕ ਹੀ ਬੇਟਾ ਹੈ ਪਰ ਜੇਕਰ ਅਜਿਹਾ ਲੱਗਦਾ ਹੈ ਕਿ ਇਹ ਬੱਚਾ ਬਹੁਤ ਇੰਟੈਲੀਜੈਂਟ ਹੈ, ਬਹੁਤ ਜ਼ਿਆਦਾ ਤਰੱਕੀ ਕਰੇਗਾ ਤੇ ਆਉਣ ਵਾਲੇ ਸਮੇਂ ’ਚ ਇਹ ਦੇਸ਼ ਲਈ ਕੁਝ ਹੋਰ ਵਧੀਆ ਕਰ ਸਕੇਗਾ ਤਾਂ ਬਾਹਰ ਭੇਜਣ ’ਚ ਹਰਜ਼ ਨਹੀਂ ਪਰ ਸਾਨੂੰ ਨਹੀਂ ਲੱਗਦਾ ਕਿ ਅੱਜ ਦੇ ਸਮੇਂ ’ਚ ਸਾਡੇ ਦੇਸ਼ ’ਚ ਵੀ ਕੋਈ ਕਮੀ ਹੈ। ਬਹੁਤ ਸਾਰੀਆਂ ਅਜਿਹੀਆਂ ਯੂਨੀਵਰਸਿਟੀਆਂ ਹਨ, ਅਜਿਹੀਆਂ ਥਾਵਾਂ ਹਨ, ਜਿੱਥੇ ਜਾ ਕੇ ਬੱਚੇ ਪੜ੍ਹ ਵੀ ਸਕਦੇ ਹਨ ਤੇ ਖੇਡ ਵੀ ਸਕਦੇ ਹਨ ਤੇ ਬਹੁਤ ਤਰੱਕੀ ਕਰ ਸਕਦੇ ਹਨ।

ਛੋਟੀ ਬੱਚੀ ਦਾ ਸਵਾਲ: ਪੂਜਨੀਕ ਗੁਰੂ ਜੀ ਜਦੋਂ ਤੋਂ ਮੇਰੇ ਛੋਟੇ ਭਰਾ-ਭੈਣ ਆਏ ਹਨ ਉਦੋਂ ਤੋਂ ਮੈਨੂੰ ਕੋਈ ਟਾਈਮ ਹੀ ਨਹੀਂ ਦੇ ਪਾਉਂਦਾ। ਮੈਂ ਬਹੁਤ ਲੋਨਲੀ (ਇਕੱਲਾਪਣ) ਮਹਿਸੂਸ ਕਰਦੀ ਹਾਂ, ਇਸ ਦਾ ਕੀ ਸੋਲਿਊਸ਼ਨ ਹੈ?

ਪੂਜਨੀਕ ਗੁਰੂ ਜੀ ਦਾ ਜਵਾਬ: ਇਹ ਤਾਂ ਹੁੰਦਾ ਹੀ ਹੈ ਕਿ ਜਦੋਂ ਛੋਟੇ ਬੱਚੇ ਆ ਜਾਂਦੇ ਹਨ ਤਾਂ ਵੱਡੇ ਨੂੰ ਥੋੜ੍ਹਾ ਜਿਹਾ ਘੱਟ ਟਾਈਮ ਮਿਲਦਾ ਹੈ ਪਰ ਤੁਸੀਂ ਆਪਣੇ ਛੋਟੇ ਭੈਣ-ਭਰਾ ਨਾਲ ਵੀ ਸਮਾਂ ਬਿਤਾਇਆ ਕਰੋ। ਫਿਰ ਤੁਸੀਂ ਆਪਣੇ-ਆਪ ਨੂੰ ਇਕੱਲੇ ਮਹਿਸੂਸ ਨਹੀਂ?ਕਰੋਗੇ, ਸਗੋਂ ਇਹ ਲੱਗੇਗਾ ਅਸੀਂ ਤਿੰਨ ਹਾਂ। ਪਹਿਲਾਂ ਤੁਹਾਨੂੰ ਦੋ ਸੰਭਾਲਣ ਵਾਲੇ ਸਨ ਹੁਣ ਦੋ ਹੋਰ ਆ ਗਏ। ਤਾਂ ਇਹ ਥੋੜ੍ਹਾ ਟਾਈਮ ਉਨ੍ਹਾਂ ਨੂੰ ਦਿਓਗੇ ਤਾਂ ਨੈਚੁਰਲੀ ਤੁਸੀਂ ਵੀ ਵਿਚਕਾਰ ਥੋੜ੍ਹਾ ਟਾਈਮ ਲੈ ਸਕਦੇ ਹੋ।

ਬੱਚੀ ਦੀ ਮਾਂ ਦਾ ਸਵਾਲ: ਪੂਜਨੀਕ ਗੁਰੂ ਜੀ ਘਰ ਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨ ਤਾਂ ਮੈਂ ਬੱਚੀ ਨੂੰ ਟਾਈਮ ਨਹੀਂ ਦੇ ਸਕਦੀ ਸੀ। ਇਸ ਨੂੰ ਮੈਨੇਜ਼ ਕਰਕੇ ਕਿਵੇਂ ਚੱਲਾਂ, ਇਹ ਨਹੀਂ ਸਮਝ ਆਉਂਦਾ ਸੀ। ਇਸ ਲਈ ਮੈਨੂੰ ਕੋਈ ਉਪਾਅ ਦੱਸੋ।

ਪੂਜਨੀਕ ਗੁਰੂ ਜੀ ਦਾ ਜਵਾਬ: ਜਦੋਂ ਵੀ ਤੁਸੀਂ ਉਨ੍ਹਾਂ ਬੱਚਿਆਂ ਨੂੰ ਟਾਈਮ ਦਿੰਦੇ ਹੋ ਤਾਂ ਵੱਡੇ ਬੱਚੇ ਨੂੰ ਕੋਲ ਬਿਠਾਓ। ਤਾਂ ਨੈਚੁਰਲੀ ਉਨ੍ਹਾਂ ਨੂੰ ਤੁਸੀਂ ਟਾਈਮ ਦੇ ਰਹੇ ਹੋ ਤਾਂ ਨਾਲ ਹੀ ਇਸ ਨੂੰ ਟਾਈਮ ਆਪਣੇ-ਆਪ ਹੀ ਮਿਲ ਰਿਹਾ ਹੈ। ਤਾਂ ਇਹ ਬੱਚਾ ਉਸ ਵਿਚ ਇਨਵਾਲਵ ਹੋ ਜਾਵੇਗਾ। ਇਸ ਨੂੰ ਲੋਨਲੀ (ਇਕੱਲਾਪਣ) ਫੀਲ ਨਹੀਂ ਹੋਵੇਗਾ ਤੇ ਇਕੱਲਾਪਣ ਕਦੇ ਸਤਾਏਗਾ ਨਹੀਂ ਅਤੇ ਨਾਲ ਹੀ ਬੱਚਿਆਂ ਦਾ ਆਪਸ ’ਚ ਪਿਆਰ ਵੀ ਵਧਦਾ ਹੈ।

ਬੱਚੇ ਦਾ ਸਵਾਲ: ਪੂਜਨੀਕ ਗੁਰੂ ਜੀ ਮੈਂ ਆਪਣੇ ਪਾਪਾ ਦੀ ਸ਼ਿਕਾਇਤ ਲਾਉਣ ਜਾ ਰਿਹਾ ਹਾਂ ਕਿ ਮੇਰੇ ਪਾਪਾ ਮੈਨੂੰ ਬਿਲਕੁਲ ਟਾਈਮ ਨਹੀਂ ਦਿੰਦੇ, ਪਰ ਸਭ ਦੇ ਪਾਪਾ ਤਾਂ ਸਭ ਨੂੰ ਟਾਈਮ ਦਿੰਦੇ ਹਨ ਨਾ? ਇਸ ਦਾ ਕੀ ਸੋਲਿਊਸ਼ਨ ਹੈ?

ਪੂਜਨੀਕ ਗੁਰੂ ਜੀ ਦਾ ਜਵਾਬ: ਭਾਈ ਇਹ ਤਾਂ ਮਾੜੀ ਗੱਲ ਹੈ, ਪਾਪਾ ਨੂੰ ਹਰ ਹਾਲ ਟਾਈਮ ਦੇਣਾ ਚਾਹੀਦਾ ਹੈ। ਕਿਉਂਕਿ ਪਾਪਾ ਤੁਹਾਡੇ ਬਹੁਤ ਬਿਜ਼ੀ ਰਹਿੰਦੇ ਹੋਣਗੇ ਇਹ ਗੱਲ ਮੰਨੀ, ਬਹੁਤ ਕੰਮ-ਧੰਦੇ ’ਚ ਲੱਗੇ ਰਹਿੰਦੇ ਹੋਣਗੇ। ਤੁਹਾਡੇ ਪਾਪਾ ਤੋਂ ਪੁੱਛ ਲੈਂਦੇ ਹਾਂ।

ਬੱਚੇ ਦੇ ਪਾਪਾ ਕਹਿੰਦੇ ਹਨ: ਪੂਜਨੀਕ ਗੁਰੂ ਜੀ ਮੈਂ ਪ੍ਰੋਫੈਸ਼ਨ ਤੋਂ ਚਾਰਟਰਡ ਅਕਾਊਂਟੈਂਟ ਹਾਂ। ਅੱਜ-ਕੱਲ੍ਹ ਲਾਅ ਐਕਟ ਫ੍ਰੀਕੁਐਂਟਲੀ ਚੇਂਜਿਜ ਹੁੰਦੇ ਰਹਿੰਦੇ ਹਨ ਤਾਂ ਸਾਨੂੰ ਆਪਣੇ-ਆਪ ਨੂੰ ਅੱਪਡੇਟ ਰੱਖਣਾ ਪੈਂਦਾ ਹੈ। ਹੁਣ ਤਾਂ ਇਹ ਹੋ ਗਿਆ ਹੈ ਕਿ ਸਾਡੀ ਲਾਈਫ ਹੀ ਕਲਾਇੰਟਸ ਲਈ ਹੈ। ਖੁਦ ਦੀ ਪਰਸਨਲ ਲਾਈਫ ਹੀ ਖਤਮ ਹੋ ਗਈ ਹੈ ਅਤੇ ਜ਼ਿਆਦਾਤਰ ਮੈਟਰੋ ਸਿਟੀ ’ਚ ਸਾਰੇ ਸੀਏ ਦਾ ਇਹੀ ਹਾਲ ਹੈ। ਅਸੀਂ ਤਾਂ ਇਸ ਚੀਜ਼ ਤੋਂ ਖੁਦ ਪਰੇਸ਼ਾਨ ਹਾਂ। ਜੇਕਰ ਕਲਾਇੰਟ ਨੂੰ ਚੰਗੀ ਸਰਵਿਸ ਦੇਣੀ ਹੈ ਤਾਂ ਸਾਨੂੰ ਫੈਮਿਲੀ ਲਾਈਫ ਨਾਲ ਸਮਝੌਤਾ ਕਰਨਾ ਪੈਂਦਾ ਹੈ। ਕਿਰਪਾ ਕਰਕੇ ਇਸ ਸਬੰਧੀ ਕੁਝ ਗਾਈਡ ਕਰੋ ਜੀ।

ਪੂਜਨੀਕ ਗੁਰੂ ਜੀ ਦਾ ਜਵਾਬ: ਸਾਨੂੰ ਲੱਗਦਾ ਹੈ ਕਿ ਤੁਸੀਂ ਆਪਣੀ ਥਾਂ ਸਹੀ ਕਹਿ ਰਹੇ ਹੋ ਪਰ ਸ਼ਾਇਦ ਤੁਸੀਂ ਆਪਣੀ ਬਾਡੀ ਲਈ ਤਾਂ ਟਾਈਮ ਦਿੰਦੇ ਹੀ ਹੋਵੋਗੇ। ਨਹਾਉਂਦੇ ਹੋਵੋਗੇ, ਕੱਪੜੇ ਵਗੈਰਾ ਪਹਿਨਦੇ ਹੋਵੋਗੇ ਤਾਂ ਏਦਾਂ ਹੀ ਟਾਈਮ ਕੱਢ ਕੇ ਥੋੜ੍ਹਾ ਜਿਹਾ ਟਾਈਮ ਬੱਚਿਆਂ ਨੂੰ ਵੀ ਦਿਆ ਕਰੋ ਕਿਉਂਕਿ ਇਹ ਤੁਹਾਡਾ ਅਭਿੰਨ ਅੰਗ ਹਨ। ਜੇਕਰ ਤੁਸੀਂ ਸਿਰਫ਼ ਇਨ੍ਹਾਂ ਲਈ ਕਮਾ ਰਹੇ ਹੋ, ਪਰ ਇਨ੍ਹਾਂ ਨੂੰ ਨਹੀਂ ਸੰਭਾਲ ਰਹੇ ਤਾਂ ਇਹ ਜੇਕਰ ਕੋਈ ਹੋਰ ਰਸਤਾ ਫੜ ਗਏ ਤਾਂ ਫਿਰ ਤੁਹਾਡਾ ਉਹ ਕੀਤਾ-ਕਰਾਇਆ ਮਿੱਟੀ ’ਚ ਮਿਲ ਜਾਵੇਗਾ। ਤਾਂ ਤੁਸੀਂ ਆਪਣੇ ਪ੍ਰੋਫੈਸ਼ਨ ਨੂੰ ਪੂਰਾ ਟਾਈਮ ਦਿਓ, ਪਰ ਵਿੱਚ-ਵਿੱਚ ਜਿਵੇਂ ਖਾਣ-ਪੀਣ, ਨਹਾਉਣ ਦਾ ਟਾਈਮ ਖੁਦ ਲਈ ਦਿੰਦੇ ਹੋ, ਉਂਜ ਹੀ ਬੱਚਿਆਂ ਲਈ ਵੀ ਇੱਕ ਟਾਈਮ ਫਿਕਸ ਕਰਕੇ ਜਾਂ ਥੋੜ੍ਹਾ ਅੱਗੇ-ਪਿੱਛੇ ਹੋ ਜਾਵੇ ਕੋਈ ਗੱਲ ਨਹੀਂ ਤਾਂ ਉਹ ਟਾਈਮ ਵੀ ਜ਼ਰੂਰ ਦੇਣਾ ਚਾਹੀਦਾ ਹੈ।

ਬੱਚੇ ਦਾ ਸਵਾਲ: ਪੂਜਨੀਕ ਗੁਰੂ ਜੀ ਮੇਰੇ ਮੰਮੀ-ਪਾਪਾ ਦੋਵੇਂ ਡਾਕਟਰ ਹਨ ਤੇ ਮੇਰੇ ਉੱਪਰ ਡਾਕਟਰੀ ਝਾੜਦੇ ਹਨ, ਕਹਿੰਦੇ ਹਨ ਕਿ ਤੂੰ ਟੈਬ ਦੇਖਦੀ ਰਹਿੰਦੀ ਹੈ ਤੇ ਆਈ ਸਾਈਟ ਵੀਕ (ਅੱਖਾਂ ਦੀ ਰੌਸ਼ਨੀ ਘੱਟ) ਹੋ ਜਾਵੇਗੀ। ਇਸ ’ਚ ਰੈਡੀਏਸ਼ਨ ਬਹੁਤ ਹੁੰਦਾ ਹੈ ਤੇ ਖੁਦ ਹਰ ਸਮੇਂ ਫੋਨ ’ਤੇ ਬਿਜ਼ੀ ਰਹਿੰਦੇ ਹਨ। ਤਾਂ ਮੈਂ ਕੀ ਕਰਾਂ?

ਪੂਜਨੀਕ ਗੁਰੂ ਜੀ ਦਾ ਜਵਾਬ: ਉਂਜ ਬਹੁਤ ਅਜ਼ੀਬੋ-ਗਰੀਬ ਗੱਲ ਹੈ ਕਿ ਤੁਹਾਨੂੰ ਸਮਝਾਉਂਦੇ ਹਨ ਤੇ ਖੁਦ ਫਾਲੋ ਨਹੀਂ ਕਰਦੇ। ਪਹਿਲਾਂ ਤਾਂ ਤੁਹਾਡੇ ਮੰਮੀ-ਪਾਪਾ ਨੂੰ ਇਹ ਕਹਿਣਾ ਚਾਹਾਂਗੇ ਕਿ ਉਹ ਇਸ ਚੀਜ਼ ਨੂੰ ਪਹਿਲਾਂ ਖੁਦ ਫਾਲੋ ਕਰਨ। ਇੱਕ ਉਦਾਹਰਨ ਬਣਨ ਆਪਣੇ ਬੱਚੇ ਸਾਹਮਣੇ, ਤਾਂ ਨੈਚੁਰਲੀ ਬੱਚਾ ਵੀ ਉਹੀ ਫਾਲੋ ਕਰੇਗਾ ਅਤੇ ਦੂਜੀ ਗੱਲ ਕਿ ਬੇਟਾ! ਇੱਕ ਫਿਕਸ ਟਾਈਮ ਹੋਣਾ ਚਾਹੀਦਾ ਹੈ। ਜਿਵੇਂ ਪੜ੍ਹਾਈ ਲਈ ਤੁਹਾਡਾ ਫਿਕਸ ਟਾਈਮ ਹੈ। ਖਾਣੇ ਦਾ ਫਿਕਸ ਟਾਈਮ ਹੈ। ਏਦਾਂ ਹੀ ਤੁਸੀਂ ਟੀ। ਵੀ। ਜਾਂ ਫੋਨ ਲਈ ਵੀ ਇੱਕ ਫਿਕਸ ਟਾਈਮ ਰੱਖ ਲਓ ਤਾਂ ਯਕੀਨ ਮੰਨੋ ਤੁਸੀਂ ਵੀ ਖੁਸ਼ ਰਹੋਗੇ ਤੇ ਮੰਮੀ-ਪਾਪਾ ਵੀ ਖੁਸ਼ ਰਹਿਣਗੇ। ਉਨ੍ਹਾਂ ਨੂੰ ਵੀ ਟਾਈਮ ਫਿਕਸ ਕਰਨਾ ਪਵੇਗਾ ਇਸ ਬਾਰੇ। ਤਾਂ ਇਹ ਜੇਕਰ ਤੁਸੀਂ ਤਾਲਮੇਲ ਬਿਠਾ ਲਓਗੇ ਤਾਂ ਦੋਵੇਂ ਖੁਸ਼ ਰਹੋਗੇ।

ਸਵਾਲ: ਜਦੋਂ ਬੱਚੇ ਆਪਣੀ ਉਮਰ ਤੋਂ ਵੱਡੇ ਹੋ ਕੇ ਸਵਾਲ ਕਰਦੇ ਹਨ ਤਾਂ ਉਨ੍ਹਾਂ ਨੂੰ ਕਿਵੇਂ ਹੈਂਡਲ ਕਰਨਾ ਚਾਹੀਦਾ ਹੈ?

ਪੂਜਨੀਕ ਗੁਰੂ ਜੀ ਦਾ ਜਵਾਬ: ਜਦੋਂ ਬੱਚੇ ਉਮਰ ਤੋਂ ਵੱਡੀ ਗੱਲ ਕਰਦੇ ਹਨ ਤਾਂ ਉਨ੍ਹਾਂ ਨੂੰ ਹੈਂਡਲ ਕਰਨ ਲਈ ਜ਼ਰੂਰੀ ਹੈ ਕਿ ਤੁਸੀਂ ਚੈੱਕ ਜ਼ਰੂਰ ਕਰੋ ਕਿ ਬੱਚਿਆਂ ਦਾ ਸੰਗ ਜਾਂ ਸੋਹਬਤ ਆਪਣੇ ਤੋਂ ਵੱਡੀ ਉਮਰ ਵਾਲਿਆਂ ਨਾਲ ਤਾਂ ਨਹੀਂ ਹੋ ਗਈ। ਕਿਉਂਕਿ ਜਦੋਂ ਤੱਕ ਤੁਸੀਂ ਇਹ ਚੈੱਕ ਨਹੀਂ ਕਰੋਗੇ ਤਾਂ ਮੁਸ਼ਕਲ ਹੋ ਜਾਵੇਗਾ ਉਨ੍ਹਾਂ ਉੱਪਰ ਕੰਟਰੋਲ ਕਰ ਸਕਣਾ। ਹੋ ਸਕਦਾ ਹੈ ਉਹ?ਵੱਡੇ ਬੱਚਿਆਂ ਦਾ ਸਾਥ ਕਰ ਰਹੇ ਹੋਣ, ਉਨ੍ਹਾਂ ਦੀ ਉਮਰ ਬਹੁਤ ਘੱਟ ਹੋਵੇ। ਤਾਂ ਇਹ ਬਹੁਤ ਜ਼ਰੂਰੀ ਹੈ ਕਿ ਉਨ੍ਹਾਂ ਦਾ ਜੋ ਫਰੈਂਡ ਸਰਕਲ ਹੈ ਉਹ ਆਪਣੀ ਉਮਰ ਦੇ ਬੱਚਿਆਂ ਨਾਲ ਹੋਣਾ ਚਾਹੀਦਾ ਹੈ। ਜੇਕਰ ਵੱਡਿਆਂ ਨਾਲ ਹੋਵੇਗਾ ਤਾਂ ਉਹ ਨੈਚੁਰਲੀ ਵੱਡੀ ਗੱਲ ਕਰਨਗੇ। ਤਾਂ ਪਹਿਲਾਂ ਉਨ੍ਹਾਂ?ਦੀ ਸੋਹਬਤ ਭਾਵ ਜਿੱਥੇ ਉਹ ਰਹਿੰਦੇ ਹਨ ਉਹ ਚੈੱਕ ਕਰਨਾ ਜ਼ਰੂਰੀ ਹੈ। ਇਸ ਦੀ ਵਜ੍ਹਾ ਹੈ ਕਿ ਮਾਂ-ਬਾਪ ਜ਼ਿਆਦਾ ਬਿਜ਼ੀ ਹੋ ਗਏ ਹਨ ਉਹ ਜਾ ਕੇ ਚੈੱਕ ਨਹੀਂ ਕਰਦੇ ਕਿ ਮੇਰਾ ਬੱਚਾ ਕਿਹੋ-ਜਿਹੇ ਲੋਕਾਂ ’ਚ ਬੈਠਦਾ ਹੈ? ਕਿਹੋ-ਜਿਹੇ ਬੱਚਿਆਂ ’ਚ ਬੈਠਦਾ ਹੈ? ਤਾਂ ਜਦੋਂ ਵੱਡੀ ਉਮਰ ਦੇ ਬੱਚਿਆਂ ’ਚ ਬੈਠਦੇ ਹਨ ਤਾਂ ਨੈਚੁਰਲੀ ਉਨ੍ਹਾਂ ਦੀਆਂ?ਗੱਲਾਂ ਵੱਡੀਆਂ ਹੋਣਗੀਆਂ। ਤਾਂ ਬੱਚਾ ਛੋਟਾ ਕੱਚੀ ਉਮਰ ਵਾਲਾ ਹੁੰਦਾ ਹੈ ਤਾਂ ਪਿੱਛੇ ਲੱਗੇਗਾ ਉਨ੍ਹਾਂ?ਦੇ। ਤਾਂ ਮਾਂ-ਬਾਪ ਨੂੰ ਇਹ ਚੈੱਕ ਕਰਨ ਲਈ ਟਾਈਮ ਦੇਣਾ ਚਾਹੀਦਾ ਹੈ।

ਸਵਾਲ: ਪੂਜਨੀਕ ਗੁਰੂ ਜੀ ਮੈਂ ਅਸਟਰੇਲੀਆ ਦੀ ਨਾਗਰਿਕ ਹਾਂ। ਮੇਰੀ ਬੇਟੀ ਉੱਥੇ ਹੀ ਪੈਦਾ ਹੋਈ ਹੈ ਤਾਂ ਇਹ ਬੇਸੀਕਲੀ ਵੈਸਟਰਨ ਕਲਚਰ (ਪੱਛਮੀ ਸੱਭਿਅਤਾ) ਨੂੰ ਲਾਈਕ ਕਰਦੀ ਹੈ, ਫਾਲੋ ਕਰਦੀ ਹੈ। ਜਿਵੇਂ ਅਸੀਂ ਭਾਰਤ ’ਚ ਪਲ਼ੇ ਹਾਂ। ਮੇਰੀ ਇੱਛਾ ਹੈ ਕਿ ਇਹ ਭਾਰਤੀ ਕਲਚਰ ਨਾਲ ਜੁੜੀ ਰਹੇ। ਤਾਂ ਭਾਰਤੀ ਤੇ ਵੈਸਟਰਨ ਕਲਚਰ ’ਚ ਕਿਵੇਂ ਤਾਲਮੇਲ ਬਿਠਾਈਏ?

ਪੂਜਨੀਕ ਗੁਰੂ ਜੀ ਦਾ ਜਵਾਬ: ਹਾਂ, ਅਜਿਹੀਆਂ ਕਾਫੀ ਸਮੱਸਿਆਵਾਂ ਆਉਦੀਆਂ ਹਨ ਕਿਉਂਕਿ ਤੁਸੀਂ ਇੱਥੇ ਜਨਮ ਲਿਆ ਤੇ ਇਸ ਬੱਚੇ ਨੇ ਉੱਥੇ ਜਨਮ ਲਿਆ ਤੇ ਪੜ੍ਹਨਾ, ਉਨ੍ਹਾਂ ’ਚ ਰਹਿਣਾ। ਤਾਂ ਸਾਨੂੰ ਲੱਗਦਾ ਹੈ ਕਿ ਜਦੋਂ ਘਰ ’ਚ ਇਹ ਬੱਚਾ ਆਉਂਦਾ ਹੈ ਤਾਂ ਘਰ ਦਾ ਮਾਹੌਲ ਇੰਡੀਅਨ (ਭਾਰਤੀ) ਰੱਖੋ, ਬਹੁਤ ਚੰਗਾ ਰਹੇਗਾ ਕਿ ਘਰ ’ਚ ਜਦੋਂ ਬੱਚਾ ਆਵੇ ਤਾਂ ਉਸ ਨੂੰ ਮਾਹੌਲ ਇੰਡੀਅਨ (ਭਾਰਤੀ) ਲੱਗੇ ਕਿ ਇਹ ਮੇਰਾ ਆਪਣਾ ਮਾਹੌਲ ਹੈ। ਜਦੋਂ ਉਹ ਬਾਹਰ ਜਾਂਦਾ ਹੈ, ਪੜ੍ਹਨ ਜਾਂਦਾ ਹੈ ਜਾਂ ਉਨ੍ਹਾਂ ਨਾਲ ਖੇਡਣ ਜਾਂਦਾ ਹੈ ਜਾਂ ਪਿਕਨਿਕ ’ਤੇ ਜਾਂਦਾ ਹੈ ਤਾਂ ਉਸ ਨੂੰ ਲੱਗੇ ਕਿ ਇਹ ਵੀ ਮੇਰਾ ਇੱਕ ਮਾਹੌਲ ਹੈ। ਜਦੋਂ ਓਰੀਜਨਲ ਮਾਹੌਲ ਘਰ ’ਚ ਇੰਡੀਅਨ ਮਿਲੇਗਾ ਤਾਂ ਨੈਚੁਰਲੀ ਬੱਚਾ ਵੀ ਜ਼ਰੂਰ ਤੁਹਾਡੇ ਵਰਗਾ ਹੀ ਹੋਵੇਗਾ।

ਸਵਾਲ: ਪੂਜਨੀਕ ਪਿਤਾ ਜੀ ਮੰਮੀ-ਪਾਪਾ ਲੜਾਈ ਕਰਦੇ ਹਨ।

ਪੂਜਨੀਕ ਗੁਰੂ ਜੀ ਦਾ ਜਵਾਬ: ਤੁਸੀਂ ਭਗਵਾਨ ਦੀ ਭਗਤੀ ਕਰਿਆ ਕਰੋ ਕਿ ਹੇ ਪ੍ਰਭੂ! ਮੇਰੇ ਮੰਮੀ-ਪਾਪਾ ਨੂੰ ਸਦਬੁੱਧੀ ਬਖਸ਼ੋ, ਸ਼ਾਂਤੀ ਬਖਸ਼ੋ, ਤਾਂ ਛੋਟੇ ਬੱਚੇ ਦੀ ਅਰਦਾਸ ਭਗਵਾਨ ਛੇਤੀ ਸੁਣ ਲੈਂਦੇ ਹਨ ਬੇਟਾ!

ਸਵਾਲ: ਪੂਜਨੀਕ ਗੁਰੂ ਜੀ ਮੇਰਾ ਬੇਟਾ ਬਾਹਰ ਵਾਲਿਆਂ ਨੂੰ ਜ਼ਿਆਦਾ ਅਟੈਂਸ਼ਨ ਦਿੰਦਾ ਹੈ ਤੇ ਆਪਣੇ ਪੇਰੈਂਟਸ ਨੂੰ ਘੱਟ ਪ੍ਰਓਰਿਟੀ ਦਿੰਦਾ ਹੈ। ਬਾਹਰ ਵਾਲਿਆਂ ਦੀ ਗੱਲ ਜ਼ਿਆਦਾ ਸੁਣਦਾ ਹੈ, ਸਾਡੀ ਗੱਲ ਨਹੀਂ ਸੁਣਦਾ ਹੈ। ਤਾਂ ਉਸ ਨੂੰ ਕੋਈ ਆ ਕੇ ਕਹੇ ਕਿ ਤੈਨੂੰ ਘੁਮਾਉਣ ਲੈ ਕੇ ਚੱਲਦੇ ਹਾਂ ਜਾਂ ਕਾਰ ’ਚ ਲੈ ਕੇ ਚੱਲਦੇ ਹਾਂ ਤਾਂ ਉਹ ਫਟਾਫਟ ਉਸ ਨਾਲ ਚਲਾ ਜਾਂਦਾ ਹੈ। ਇਸ ਵਜ੍ਹਾ ਨਾਲ ਉਹ ਕਈ ਵਾਰ ਗੁੰਮ ਵੀ ਹੋ ਚੁੱਕਾ ਹੈ, ਇਸ ਦਾ ਕੀ ਸੋਲਿਊਸ਼ਨ ਹੈ?

ਪੂਜਨੀਕ ਗੁਰੂ ਜੀ ਦਾ ਜਵਾਬ: ਇਸ ਦੀ ਮੁੱਖ ਵਜ੍ਹਾ ਇਹ ਹੈ ਕਿ ਤੁਹਾਡੇ ਦੋਵਾਂ ’ਚੋਂ ਕੋਈ ਉਸ ਨੂੰ ਘੱਟ ਟਾਈਮ ਦੇ ਪਾਉਂਦਾ ਹੈ। ਕਿਉਂਕਿ ਬੱਚਾ ਪਿਆਰ ਦਾ ਭੁੱਖਾ ਹੁੰਦਾ ਹੈ। ਜਦੋਂ ਉਸ ਨੂੰ ਉਹ ਚੀਜ਼ ਘਰ ’ਚ ਨਹੀਂ ਮਿਲਦੀ ਤਾਂ ਉਹ ਉਸ ਨੂੰ ਬਾਹਰ ਲੱਭਦਾ ਹੈ। ਤਾਂ ਤੁਹਾਨੂੰ ਦੋਵਾਂ ਨੂੰ ਚਾਹੀਦਾ ਕਿ ਅਜੇ ਛੋਟਾ ਬੱਚਾ ਹੈ ਤਾਂ ਜ਼ਿਆਦਾ ਤੋਂ ਜ਼ਿਆਦਾ ਉਸ ਨੂੰ ਟਾਈਮ ਦਿਓ। ਜੋ ਚੀਜ਼ ਇਹ ਚਾਹੁੰਦਾ ਹੈ ਅਤੇ ਜਾਇਜ਼ ਹੈ ਉਹ ਜ਼ਰੂਰ ਪੂਰੀ ਕਰੋ ਤੇ ਨਜਾਇਜ਼ ਲਈ ਇਸ ਨੂੰ ਰੋਕੋ। ਜੇਕਰ ਤੁਹਾਡਾ ਦੋਵਾਂ ਦਾ ਪ੍ਰੋਫੈਸ਼ਨ ਹੈ ਤਾਂ ਇੱਕ ਤਾਂ ਘੱਟੋ-ਘੱਟ ਬੱਚੇ ਉੱਪਰ ਫੋਕਸ ਕਰੋ ਕਿ ਬੱਚਾ ਕਿਤੇ ਬਾਹਰ ਨਾ ਨਿੱਕਲ ਜਾਵੇ, ਕਿਉਂਕਿ ਵੱਡੇ ਸ਼ਹਿਰਾਂ ’ਚ ਕੁਝ ਪਤਾ ਨਹੀਂ ਲੱਗਦਾ। ਤਾਂ ਬਾਕੀ ਚੀਜ਼ਾਂ ਨੂੰ ਤੁਸੀਂ ਦੂਜੇ ਨੰਬਰ ’ਤੇ ਰੱਖੋ, ਬੱਚੇ ਨੂੰ ਪਹਿਲੇ ਨੰਬਰ ’ਤੇ ਰੱਖੋ। ਕਈ ਵਾਰ ਹੁੰਦਾ ਹੈ ਕਿ ਘਰ ’ਚ ਕੰਮ-ਧੰਦਾ ਹੁੰਦਾ ਹੈ ਜਾਂ ਚੱਲੋ ਮੈਂ ਥੋੜ੍ਹੇ ਜਿਹੇ ਕੱਪੜੇ ਮਸ਼ੀਨ ’ਚ ਪਾ ਲਵਾਂ, ਬੱਚੇ ਨੂੰ ਚੱਲੋ ਫਿਰ ਦੇਖ ਲਵਾਂਗੇ। ਕੱਪੜੇ ਬਾਅਦ ’ਚ ਮਸ਼ੀਨ ’ਚ ਪਾਓ, ਪਹਿਲਾਂ ਬੱਚੇ ਨੂੰ ਦੇਖੋ। ਉਸ ਨੂੰ ਅੰਦਰ ਲੈ ਆਓ, ਚਿਟਕਨੀ ਲਾ ਦਿੱਤੀ ਜਾਂ ਕੁੰਡਾ ਲਾ ਦਿੱਤਾ, ਫਿਰ ਤੁਸੀਂ ਚਾਹੇ ਕੋਈ ਕੰਮ ਕਰਦੇ ਰਹੋ। ਕਿਉਂਕਿ ਉਹ ਅੰਦਰ ਹੈ, ਸੇਫ ਹੈ। ਤਾਂ ਪਹਿਲਾਂ ਤੁਹਾਡੀ ਪ੍ਰਓਰਿਟੀ (ਪਹਿਲ) ਬੱਚਾ ਹੋਣਾ ਚਾਹੀਦਾ ਹੈ। ਅਜਿਹਾ ਕਰੋਗੇ ਤਾਂ ਠੀਕ ਹੋ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਬੱਚਿਆਂ ਪ੍ਰਤੀ ਵਧਦੀ ਸੰਵੇਦਨਹੀਣਤਾ ਨੂੰ ਰੋਕਿਆ ਜਾਵੇ
ਬੱਚਿਆਂ (Children) ਪ੍ਰਤੀ ਸਮਾਜ ਨੂੰ ਜਿੰਨਾ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ, ਓਨਾ ਹੋ ਨਹੀਂ ਸਕਿਆ ਹੈ। ਕਿਹੋ-ਜਿਹਾ ਵਿਰੋਧਾਭਾਸ ਹੈ ਕਿ ਸਾਡਾ ਸਮਾਜ, ਸਰਕਾਰ ਅਤੇ ਸਿਆਸੀ ਲੋਕ ਬੱਚਿਆਂ ਨੂੰ ਦੇਸ਼ ਦਾ ਭਵਿੱਖ ਮੰਨਦੇ ਨਹੀਂ ਥੱਕਦੇ ਫ਼ਿਰ ਵੀ ਉਨ੍ਹਾਂ ਦੀਆਂ ਬਾਲ-ਸੁਲਭ ਸੰਵੇਦਨਾਵਾਂ ਨੂੰ ਕੁਚਲਿਆ ਜਾਣਾ ਲਗਾਤਾਰ ਜਾਰੀ ਹੈ। ਬੱਚਿਆਂ ਪ੍ਰਤੀ ਸੰਵੇਦਨਹੀਣਤਾ ਨੂੰ ਸਿਰਫ਼ ਘਿਨੌਣੇ ਅਪਰਾਧਾਂ ’ਚ ਹੀ ਨਹੀਂ ਦੇਖਿਆ ਜਾਣਾ ਚਾਹੀਦਾ ਸਗੋਂ ਕਈ ਅਜਿਹੇ ਮੌਕੇ ਹਨ, ਜਦੋਂ ਸਮਾਜ ਦੇ ਸੰਵੇਦਨਹੀਣ ਵਿਹਾਰ ਦਾ ਸਾਨੂੰ ਅਹਿਸਾਸ ਵੀ ਨਹੀਂ ਹੁੰਦਾ, ਅਜਿਹਾ ਵਿਹਾਰ ਲਗਾਤਾਰ ਬੱਚਿਆਂ ਨਾਲ ਹੁੰਦਾ ਰਹਿੰਦਾ ਹੈ।

ਬੱਚਿਆਂ ਪ੍ਰਤੀ ਵਧਦੀ ਸੰਵੇਦਨਹੀਣਤਾ ਨੂੰ ਦਰਸਾਇਆ

ਸੋਸ਼ਲ ਮੀਡੀਆ ’ਤੇ ਬੱਚਿਆਂ ਬਾਰੇ ਕੀਤੀਆਂ ਗਈਆਂ ਟਿੱਪਣੀਆਂ ਦੇ ਸ਼ੀਸ਼ੇ ’ਚ ਸਮਾਜ ਨੂੰ ਆਪਣਾ ਚਿਹਰਾ ਦੇਖਣਾ ਚਾਹੀਦਾ ਹੈ ਕਿਉਂ ਅਸੀਂ ਨੰਨ੍ਹੇ ਬੱਚਿਆਂ ਨੂੰ ਆਪਣੀ ਕੋਝੀ ਮਾਨਸਿਕਤਾ ਅਤੇ ਘਟੀਆ ਸੋਚ ਦਾ ਸ਼ਿਕਾਰ ਬਣਾਉਂਦੇ ਹਾਂ? ਅਜਿਹੀ ਹੀ ਇੱਕ ਤ੍ਰਾਸਦੀ ਅਤੇ ਬਿਡੰਬਨਾਪੂਰਨ ਘਟਨਾ ਨੇ ਇੱਕ ਵਾਰ ਫ਼ਿਰ ਬੱਚਿਆਂ ਪ੍ਰਤੀ ਵਧਦੀ ਸੰਵੇਦਨਹੀਣਤਾ ਨੂੰ ਦਰਸਾਇਆ ਹੈ। ਮਾਮਲਾ ਕ੍ਰਿਕਟ ਜਗਤ ਦੀਆਂ ਦੋ ਹਸਤੀਆਂ ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਦੀਆਂ ਬੇਟੀਆਂ ’ਤੇ ਕੀਤੀਆਂ ਗਈਆਂ ਅਸ਼ਲੀਲ ਟਿੱਪਣੀਆਂ ਦਾ ਹੈ। ਇਸ ਤਰ੍ਹਾਂ ਦੀ ਸ਼ਰਮਨਾਕ ਘਟਨਾ ਦੀ ਜਿੰਨੀ ਨਿਖੇਧੀ ਕੀਤੀ ਜਾਵੇ ਘੱਟ ਹੈ ਇਸ ਮਾਮਲੇ ’ਚ ਦਿੱਲੀ ਪੁਲਿਸ ਨੂੰ ਕਾਰਵਾਈ ਲਈ ਵੀ ਲਿਖਿਆ ਗਿਆ ਹੈ।

30 ਕਰੋੜ ਬੱਚਿਆਂ ਨਾਲ ਜੁੜਿਆ ਮਾਮਲਾ

ਇੱਥੇ ਸਵਾਲ ਕਾਰਵਾਈ ਦਾ ਨਹੀਂ ਹੈ, ਸਵਾਲ ਹੈ ਕਿ ਅਜਿਹੀ ਘਟੀਆ ਸੋਚ ਕਿਉਂ ਪੈਦਾ ਹੋ ਰਹੀ ਹੈ? ਸਵਾਲ ਇਹ ਵੀ ਹੈ ਕਿ ਅਸੀਂ ਖੇਡ ਨੂੰ ਖੇਡ ਵਾਂਗ ਦੇਖਣਾ ਕਦੋਂ ਸਿੱਖਾਂਗੇ? ਸਵਾਲ ਇਹ ਵੀ ਹੈ ਕਿ ਅਜਿਹੀਆਂ ਘਟਨਾਵਾਂ ’ਤੇ ਸਥਾਈ ਕੰਟਰੋਲ ਲਈ ਸਰਕਾਰ ਕੀ ਪ੍ਰਬੰਧ ਕਰ ਰਹੀ ਹੈ? ਕਿਉਂਕਿ ਇਹ ਦੇਸ਼ ਦੇ ਕਰੀਬ 30 ਕਰੋੜ ਬੱਚਿਆਂ ਨਾਲ ਜੁੜਿਆ ਅਜਿਹਾ ਮਾਮਲਾ ਹੈ। ਜਿਸ ਨੂੰ ਸਮੇਂ ’ਤੇ ਕਾਬੂ ਨਾ ਕੀਤਾ ਗਿਆ ਤਾਂ ਤਿਆਰ ਹੋਣ ਵਾਲੇ ਬੱਚਿਆਂ ’ਚ ਗਲਤ ਆਦਤਾਂ ਘਰ ਕਰ ਲੈਣਗੀਆਂ ਇੱਕ ਬਿਮਾਰ ਪੀੜ੍ਹੀ ਦਾ ਨਿਰਮਾਣ ਹੋਣਾ ਤੈਅ ਹੈ। ਬਿਡੰਬਨਾ ਇਹ ਵੀ ਹੈ ਕਿ ਸਰਕਾਰੀ ਏਜੰਸੀਆਂ ਦੀ ਸਖਤੀ ਵੀ ਕੰਮ ਨਹੀਂ ਆ ਰਹੀ ਹੈ ਅਤੇ ਲਗਾਤਾਰ ਅਜਿਹੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ ਹਾਲਾਂਕਿ ਅਕਸਰ ਅਸੀਂ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ ਮਾਮਲਾ ਫ਼ਿਰ ਹੀ ਤੂਲ ਫੜ੍ਹਦਾ ਹੈ, ਜਦੋਂ ਕਿਸੇ ਸੈਲੀਬਿ੍ਰਟੀ ਨਾਲ ਅਜਿਹੀ ਘਟਨਾ ਵਾਪਰ ਜਾਵੇ।

ਡੂੰਘਾ ਨਕਾਰਾਤਮਕ ਪ੍ਰਭਾਵ

ਸਵਾਲ ਹੈ ਕਿ ਹਮੇਸ਼ਾ ਵਾਂਗ ਅਜਿਹੇ ਆਦੇਸ਼ ‘ਪਰਨਾਲਾ ਉੱਥੇ ਦਾ ਉੱਥੇ’ ਸਾਬਤ ਨਾ ਹੋ ਜਾਣ, ਇਸ ਦੀ ਪੁਖਤਾ ਵਿਵਸਥਾ ਹੋਣੀ ਜ਼ਿਆਦਾ ਜ਼ਰੂਰੀ ਹੈ ਕੁਝ ਲੋਕ 2 ਅਤੇ 7 ਸਾਲ ਦੀਆਂ ਬੱਚੀਆਂ ਦੇ ਵਿਸ਼ੇ ’ਚ ਅਜਿਹੀਆਂ ਘਟੀਆ, ਅਸ਼ਲੀਲ ਅਤੇ ਸ਼ਰਮਨਾਕ ਗੱਲਾਂ ਕਰ ਰਹੇ ਹਨ, ਜੋ ਇਨ੍ਹਾਂ ਅਣਜਾਣ ਬੱਚਿਆਂ ਦੇ ਨਾਲ-ਨਾਲ ਕਰੋੜਾਂ ਬੱਚਿਆਂ ਦੇ ਦਿਮਾਗ ’ਤੇ ਡੂੰਘਾ ਨਕਾਰਾਤਮਕ ਪ੍ਰਭਾਵ ਪਾਉਂਦੀਆਂ ਹਨ ਅਤੇ ਸਾਡੇ ਸਾਰਿਆਂ ਦੇ ਮੱਥੇ ’ਤੇ ਸ਼ਰਮ ਦਾ ਦਾਗ ਲਾਉਂਦੀਆਂ ਹਨ ਜੇਕਰ ਕੋਈ ਖਿਡਾਰੀ ਪਸੰਦ ਨਹੀਂ ਹੈ, ਤਾਂ ਕੀ ਉਸ ਦੇ ਬੱਚਿਆਂ ਨੂੰ ਗਾਲ੍ਹਾਂ ਦਿੱਤੀਆਂ ਜਾਣਗੀਆਂ!

ਕ੍ਰਿਕਟ ਟੀਮ ਦਾ ਕੋਈ ਵੀ ਮੈਚ ਹਾਰਨ ਤੋਂ ਬਾਅਦ ਨਿਰਾਸ਼ ਕ੍ਰਿਕਟ ਪ੍ਰਸੰਸਕਾਂ ਵੱਲੋਂ ਖਿਡਾਰੀਆਂ ਨੂੰ ਟਰੋੋਲ ਕਰਨਾ ਕੋਈ ਨਵੀਂ ਗੱਲ ਨਹੀਂ ਹੈ, ਪਰ ਟੋ੍ਰਲਰਸ ਕਈ ਵਾਰ ਖਿਡਾਰੀਆਂ ਦੇ ਪਰਿਵਾਰ ਵਾਲਿਆਂ ਨੂੰ ਗਾਲ੍ਹਾਂ ਤੱਕ ਕੱਢ ਦਿੰਦੇ ਹਨ ਅਤੇ ਹੁਣ ਤਾਂ ਬੱਚਿਆਂ ਤੱਕ ਨੂੰ ਆਪਣੇ ਗੁੱਸੇ ਦਾ ਨਿਸ਼ਾਨਾ ਬਣਾਉਣ ਲੱਗੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸਾਲ 2020 ’ਚ ਇੱਕ ਇੰਸਟਾਗ੍ਰਾਮ ਯੂਜ਼ਰ ਨੇ ਐਮਐਸ ਧੋਨੀ ਦੀ ਪੰਜ ਸਾਲ ਦੀ ਬੇਟੀ ਜੀਵਾ ਨੂੰ ਰੇਪ ਦੀ ਧਮਕੀ ਦਿੱਤੀ ਸੀ। ਨੰਨ੍ਹੀ ਬੇਟੀ ’ਤੇ ਪਹਿਲਾਂ ਵੀ ਅਜਿਹੇ ਗਲਤ ਕੁਮੈਂਟ ਕੀਤੇ ਜਾ ਚੁੱਕੇ ਹਨ ਕਿਸੇ ਖਿਲਾਫ਼ ਵੀ ਅਜਿਹੀ ਕਾਰਵਾਈ ਨਹੀਂ ਹੋਈ ਹੈ, ਜਿਸ ਨੂੰ ਸਬਕ ਮੰਨਿਆ ਜਾਵੇ।

ਜ਼ਿਆਦਾ ਤੋਂ ਜ਼ਿਆਦਾ ਮੁਨਾਫੇਖੋਰੀ ਅਤੇ ਬਜਾਰਵਾਦੀ ਸੋਚ ਦੀ ਆਦਤ ਨੇ ਬੱਚਿਆਂ (Children) ਨੂੰ ਵੀ ਨਹੀਂ ਬਖਸ਼ਿਆ

ਸੋਸ਼ਲ ਮੀਡੀਆ ’ਤੇ ਟਿੱਪਣੀਆਂ ਤੋਂ ਇਲਾਵਾ ਕਈ ਹੋਰ ਮੌਕਿਆਂ ’ਤੇ ਵੀ ਅਸੀਂ ਬੱਚਿਆਂ ਪ੍ਰਤੀ ਗਲਤ ਵਿਹਾਰ ਦੀ ਝਲਕ ਦੇਖ ਸਕਦੇ ਹਾਂ। ਜਿਵੇਂ ਬੱਚਿਆਂ ਦੇ ਖਿਡੌਣਿਆਂ ਨੂੰ ਹੀ ਲੈ ਲਓ ਕਦੇ ਅਜਿਹੇ ਖਿਡੌਣੇ ਮਿੱਟੀ ਅਤੇ ਲੱਕੜ ਦੇ ਬਣਦੇ ਸਨ। ਉਨ੍ਹਾਂ ’ਤੇ ਵੀ ਅਜਿਹੇ ਰੰਗ ਲਾਏ ਜਾਂਦੇ ਸਨ ਜਿਨ੍ਹਾਂ ਨਾਲ ਬੱਚਿਆਂ ਦਾ ਕੋਈ ਨੁਕਸਾਨ ਨਾ ਹੋਵੇ, ਸਗੋਂ ਉਨ੍ਹਾਂ ’ਤੇ ਸਕਾਰਾਤਮਕ ਅਸਰ ਕਰੇ ਪਰ ਬਿਡੰਬਨਾ ਦੇਖੋ ਕਿ ਜ਼ਿਆਦਾ ਤੋਂ ਜ਼ਿਆਦਾ ਮੁਨਾਫੇਖੋਰੀ ਅਤੇ ਬਜਾਰਵਾਦੀ ਸੋਚ ਦੀ ਆਦਤ ਨੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਅਜਿਹੇ ਖਿਡੌਣਿਆਂ ਦੇ ਬਜ਼ਾਰ ਦਾ ਤੇਜ਼ੀ ਨਾਲ ਵਿਕਾਸ ਹੋਇਆ ਹੈ, ਜਿਨ੍ਹਾਂ ਨਾਲ ਬੱਚਿਆਂ ਦੀ ਸਿਹਤ, ਉਨ੍ਹਾਂ ਦੀ ਸੋਚ ਅਤੇ ਸੰਸਕਾਰਾਂ ’ਤੇ ਉਲਟ ਪ੍ਰਭਾਵ ਪੈਂਦਾ ਹੈ ਅਤੇ ਭਾਰਤ ਦਾ ਬਚਪਨ ਇਨ੍ਹਾਂ ਖਿਡੌਣਿਆਂ ਕਾਰਨ ਆਪਣੀ ਸਿਹਤ ਨੂੰ ਖਤਰੇ ’ਚ ਪਾ ਰਿਹਾ ਹੈ।

ਪਾਲਣ ਨਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਨਾਮਾਤਰ

ਹਾਨੀਕਾਰਕ ਖਿਡੌਣਿਆਂ ਨੂੰ ਬਜ਼ਾਰ ’ਚੋਂ ਹਟਾਉਣ ਲਈ ਸਰਕਾਰ ਨੇ ਨਿਯਮ ਬਣਾ ਦਿੱਤੇ ਹਨ, ਫਿਰ ਵੀ ਉਹ ਧੜੱਲੇ ਨਾਲ ਵੇਚੇ ਜਾ ਰਹੇ ਹਨ ਈ-ਕਾਮਰਸ ਦੇ ਵਰਤਮਾਨ ਦੌਰ ’ਚ ਤਾਂ ਅਜਿਹੇ ਖਿਡੌਣਿਆਂ ਲਈ ਬਜ਼ਾਰ ਜਾਣ ਦੀ ਜ਼ਰੂਰਤ ਨਹੀਂ ਹੈ ਮੋਬਾਇਲ ਦੇ ਇੱਕ ਕਲਿੱਕ ’ਤੇ ਅਜਿਹੇ ਹਾਨੀਕਾਰਕ ਖਿਡੌਣੇ ਘਰ ਹੀ ਪਹੰੁਚ ਜਾਂਦੇ ਹਨ ਭਾਰਤੀ ਮਾਨਕ ਬਿਊਰੋ ਨੇ ਇੱਕ ਜਨਵਰੀ 2021 ਤੋਂ ਹੀ ਨਿਰਦੇਸ਼ਿਤ ਸੁਰੱਖਿਆ ਮਾਪਦੰਡਾਂ ਨੂੰ ਲਾਜ਼ਮੀ ਕਰ ਦਿੱਤਾ ਹੈ, ਪਰ ਇਨ੍ਹਾਂ ਦਾ ਪਾਲਣ ਨਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਨਾਮਾਤਰ ਹੈ ਹਾਲਾਂਕਿ, ਪਿਛਲੇ ਇੱਕ ਮਹੀਨੇ ’ਚ ਗੁਣਵੱਤਾ ਦਾ ਪਾਲਣ ਨਾ ਕਰਨ ਵਾਲੇ ਖਿਡੌਣਾ ਕਾਰੋਬਾਰੀਆਂ ’ਤੇ ਸਰਕਾਰ ਕਾਰਵਾਈ ਕਰ ਰਹੀ ਹੈ। ਅਜਿਹੀਆਂ ਕਾਰਵਾਈਆਂ ਲਗਾਤਾਰ ਹੋਣੀਆਂ ਚਾਹੀਦੀਆਂ ਹਨ ਅਤੇ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ’ਤੇ ਕਾਰੋਬਾਰੀਆਂ ਦੇ ਲਾਇਸੈਂਸ ਹਮੇਸ਼ਾ ਲਈ ਜਬਤ ਕੀਤੇ ਜਾਣੇ ਚਾਹੀਦੇ ਹਨ। ਬੱਚਿਆਂ ਪ੍ਰਤੀ ਵਧਦੀ ਸੰਵੇਦਨਹੀਣਤਾ ਦੇ ਖਿਡੌਣਿਆਂ ਅਤੇ ਘਟੀਆ ਟਿੱਪਣੀਆਂ ਤੋਂ ਇਲਾਵਾ ਹੋਰ ਵੀ ਡਰਾਉਣੇ ਦਿ੍ਰਸ਼ ਹਨ, ਜੋ ਪਰੇਸ਼ਾਨ ਕਰਦੇ ਹਨ ਅਤੇ ਦੁੱਖ ਪਹੁੰਚਾਉਂਦੇ ਹਨ।

ਅਮਰੀਕਾ ਸਮੇਤ ਪੱਛਮ ਦੇ ਕਈ ਦੇਸ਼ਾਂ ’ਚ ਤਾਂ ਇਹ ਵੀ ਹੋਇਆ ਹੈ (Children)

ਮਾਸੂਮ ਮਨ ’ਤੇ ਹੋ ਰਹੇ ਇਨ੍ਹਾਂ ਹਮਲਿਆਂ ਕਾਰਨ ਅਸੀਂ ਅਜਿਹਾ ਸਮਾਜ ਨਿਰਮਿਤ ਕਰ ਰਹੇ ਹਾਂ, ਜਿਸ ਵਿਚ ਹਿੰਸਾ, ਅਸ਼ਲੀਲਤਾ ਵਿਆਪਤ ਹੈ। ਬੱਚਿਆਂ ਦੇ ਸੁਭਾਅ ’ਚ ਚਿੜਾਚਿੜਾਪਣ ਅਤੇ ਅਪਸੰਸਕਾਰ ਸ਼ਾਮਲ ਹੋ ਰਿਹਾ ਹੈ ਅਮਰੀਕਾ ਸਮੇਤ ਪੱਛਮ ਦੇ ਕਈ ਦੇਸ਼ਾਂ ’ਚ ਤਾਂ ਇਹ ਵੀ ਹੋਇਆ ਹੈ ਕਿ ਕਿਸੇ ਗੱਲ ’ਤੇ ਝਗੜਾ ਹੋਣ ’ਤੇ ਬੱਚਾ ਹਥਿਆਰ ਲੈ ਕੇ ਸਕੂਲ ਪਹੁੰਚ ਗਿਆ ਕੁਝ ਘਟਨਾਵਾਂ ਸੰਯੋਗ ਜਾਂ ਤੱਤਕਾਲੀ ਹਾਲਾਤਾਂ ਦਾ ਨਤੀਜਾ ਹੋ ਸਕਦੀਆਂ ਹਨ, ਪਰ ਦੁਨੀਆ ਭਰ ਦੇ ਬੱਚਿਆਂ ਦੇ ਸੁਭਾਅ ’ਚ ਵਧਦਾ ਚਿੜਾਚਿੜਾਪਣ ਅਤੇ ਗੁੱਸਾ ਨਿਸ਼ਚਿਤ ਤੌਰ ’ਤੇ ਹਰ ਸੰਵੇਦਨਸ਼ੀਲ ਵਿਅਕਤੀ ਲਈ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ। ਬਾਂਹਾਂ ਫੈਲਾ ਕੇ ਆਪਣਿਆਂ ਨਾਲ ਮਿਲਣ ਨੂੰ ਕਾਹਲਾ ਬਚਪਨ ਆਪਣੇ ਸਮਾਜ ਅਤੇ ਘਰ ਦੇ ਆਸ-ਪਾਸ ਹੀ ਕਈ ਸੰਕਟਾਂ ਦਾ ਸਾਹਮਣਾ ਕਰ ਰਿਹਾ ਹੈ ਮਹਾਂਨਗਰਾਂ ’ਚ ਤਾਂ ਕੰਮਕਾਜ਼ੀ ਮਾਪਿਆਂ ਦੇ ਬੱਚੇ ਕ੍ਰੈੱਚ ਜਾਂ ਘਰੇਲੂ ਨੌਕਰਾਣੀਆਂ ਦੇ ਭਰੋਸੇ ਹੁੰਦੇ ਹਨ ਅਤੇ ਇਨ੍ਹਾਂ ਦੇ ਬੁਰੇ ਵਰਤਾਅ ਦੀਆਂ ਖਬਰਾਂ ਆਏ ਦਿਨ ਟੈਲੀਵਿਜ਼ਨ ਜ਼ਰੀਏ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

ਪ੍ਰੇਮ ਦੀ ਇੱਕ ਜਾਦੂ ਭਰੀ ਜੱਫੀ ਨਾਲ ਉਨ੍ਹਾਂ ਨੂੰ ਸੰਸਕਾਰ ਦਿੱਤੇ ਜਾਣ

ਕੁਝ ਸਮਾਂ ਪਹਿਲਾਂ ਇੱਕ ਚੈਨਲ ’ਤੇ ਖਬਰ ਆਈ ਸੀ, ਜਿੱਥੇ ਪਰਿਵਾਰ ਵੱਲੋਂ ਬੱਚੀ ਦੀ ਦੇੇਖਭਾਲ ਲਈ ਰੱਖੀ ਗਈ ਔਰਤ ਨੇ ਦਿਨ ’ਚ ਬੱਚੀ ਦੇ ਰੋਣ ਨਾਲ ਆਪਣੀ ਨੀਂਦ ਭੰਗ ਹੋਣ ’ਤੇ ਉਸ ਮਾਸੂਮ ਨੂੰ ਐਨੀ ਬੁਰੀ ਤਰ੍ਹਾਂ ਚੁੱਕ ਕੇ ਸੋਫ਼ੇ ’ਤੇ ਸੁੱਟਿਆ ਕਿ ਖਬਰ ਦੇਖਣ ਵਾਲਿਆਂ ਦੀ ਆਤਮਾ ਕੁਰਲਾ ਉੱਠੀ। ਲੋੜ ਇਸ ਗੱਲ ਦੀ ਹੈ ਕਿ ਅਸੀਂ ਬੱਚਿਆਂ ਦੇ ਸੰਵੇਦਨਸ਼ੀਲ ਮਨ ਦੀਆਂ ਜ਼ਰੂੁਰਤਾਂ ਨੂੰ ਸਮਝੀਏ ਅਤੇ ਇਸ ਤੋਂ ਪਹਿਲਾਂ ਕਿ ਉਨ੍ਹਾਂ ਦਾ ਇਕੱਲਾਪਣ ਕਿਸੇ ਗੁੱਸੇ ਜਾਂ ਗੁੰਡਾਗਰਦੀ ਨਾਲ ਗ੍ਰਸਤ ਹੋਵੇ, ਪ੍ਰੇਮ ਦੀ ਇੱਕ ਜਾਦੂ ਭਰੀ ਜੱਫੀ ਨਾਲ ਉਨ੍ਹਾਂ ਨੂੰ ਸੰਸਕਾਰ ਦਿੱਤੇ ਜਾਣ, ਕਿਉਂਕਿ ਬੱਚਿਆਂ ਪ੍ਰਤੀ ਨਿਭਾਇਆ ਗਿਆ।

ਇਹ ਫ਼ਰਜ਼ ਹੀ ਸਾਡੇ ਭਵਿੱਖ ਨੂੰ ਸੁਨਹਿਰਾ ਕਰੇਗਾ ਬੱਚਿਆਂ ਪ੍ਰਤੀ ਸੰਵੇਦਨਸ਼ੀਲਤਾ ਵਰਤਣ ਦੀ ਬਜਾਇ ਉਨ੍ਹਾਂ ਵਿਚ ਮੋਹ, ਆਪਣਾਪਣ ਅਤੇ ਵਿਸ਼ਵਾਸ ਦਾ ਭਰਿਆ-ਪੂਰਾ ਵਾਤਾਵਰਨ ਪੈਦਾ ਕੀਤਾ ਜਾਵੇ ਸਰਕਾਰ ਨੂੰ ਬੱਚਿਆਂ ਨਾਲ ਜੁੜੇ ਕਾਨੂੰਨਾਂ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਅਤੇ ਬੱਚਿਆਂ ਪ੍ਰਤੀ ਵਾਪਰਨ ਵਾਲੀਆਂ ਸੰਵੇਦਨਹੀਣਤਾ ਦੀਆਂ ਘਟਨਾਵਾਂ ’ਤੇ ਰੋਕ ਲਾਉਣ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ।

ਲਲਿਤ ਗਰਗ

ਇਹ ਲੇਖਕ ਦੇ ਆਪਣੇ ਵਿਚਾਰ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਬੱਚਿਆਂ ਨੂੰ ਸਿਖਾਇਆ ਜਾਣਾ ਚਾਹੀਦੈ ਕਿ ਕਿਵੇਂ ਸੋਚਣਾ ਹੈ, ਨਾ ਕਿ ਕੀ ਸੋਚਣਾ ਹੈ?
ਅੱਜ ਬਾਲ ਦਿਵਸ ਹੈ, ਇਹ ਤੁਹਾਡੇ ਬਚਪਨ ਦੀਆਂ ਖੁਸ਼ੀਆਂ ਭਰੀਆਂ ਯਾਦਾਂ ਲਿਆਉਂਦਾ ਹੈ। ਸਕਰੈਪ ਕਿਤਾਬਾਂ, ਰੰਗਾਂ ਅਤੇ ਸ਼ਿਲਪਕਾਰੀ ਤੋਂ ਲੈ ਕੇ ਕਹਾਣੀਆਂ ਦੀਆਂ ਕਿਤਾਬਾਂ ਨੂੰ ਪੜ੍ਹਨਾ ਅਤੇ ਸਹਿਪਾਠੀਆਂ ਅਤੇ ਦੋਸਤਾਂ ਨਾਲ ਇਸ ਬਾਰੇ ਚਰਚਾ ਕਰਨਾ। ਜਾਂ ਸ਼ਾਇਦ ਖੇਡ ਦੇ ਮੈਦਾਨ ਵਿੱਚ ਸ਼ਾਮ ਨੂੰ ਦੋਸਤਾਂ ਨਾਲ ਇੱਕ ਜਾਂ ਦੋ ਗੇਮਾਂ ਖੇਡਣਾ ਅਤੇ ਸਿਲੇਬਸ ਨੂੰ ਕਵਰ ਕਰਨ ਲਈ ਹੋਮਵਰਕ ਅਤੇ ਪੜ੍ਹਾਈ ਪੂਰੀ ਕਰਨ ਲਈ ਸਕੂਲ ਵਾਪਸ ਪਰਤਣਾ। ਪਰ ਹੁਣ ਚੀਜ਼ਾਂ ਬਹੁਤ ਬਦਲ ਗਈਆਂ ਹਨ। ਬੱਚਿਆਂ ਦਾ ਸਕੂਲ, ਟਿਊਸ਼ਨਾਂ, ਵਾਧੂ ਕਲਾਸਾਂ ਅਤੇ ਮੋਬਾਈਲ ਤੋਂ ਲੈ ਕੇ ਜ਼ਿੰਦਗੀ ਦੀਆਂ ਸਧਾਰਨ ਚੀਜਾਂ ਨਾਲ ਇੱਕ ਵਿਅਸਤ ਸਮਾਂ-ਸਾਰਣੀ ਹੁੰਦੀ ਹੈ, ਜਿਸ ਨਾਲ ਉਨ੍ਹਾਂ ਦੀ ਮਾਸੂਮੀਅਤ ਪੂਰੀ ਤਰ੍ਹਾਂ ਦੂਰ ਹੁੰਦੀ ਜਾ ਰਹੀ ਹੈ।

ਅੱਜ ਦੇ ਬੱਚੇ ਆਉਣ ਵਾਲੀ ਪੀੜ੍ਹੀ ਬਣਨ ਜਾ ਰਹੇ ਹਨ, ਇਸ ਲਈ ਉਨ੍ਹਾਂ ਨੂੰ ਪੜ੍ਹਾਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ। ਮਾਰਗਰੇਟ ਮੀਡ ਦੀ ਮਸ਼ਹੂਰ ਕਹਾਵਤ ‘ਬੱਚਿਆਂ ਨੂੰ ਸਿਖਾਇਆ ਜਾਣਾ ਚਾਹੀਦਾ ਹੈ ਕਿ ਕਿਵੇਂ ਸੋਚਣਾ ਹੈ, ਨਾ ਕਿ ਕੀ ਸੋਚਣਾ ਹੈ?’ ਨੂੰ ਨਵੀਨ ਦਿਮਾਗ ਵਾਲੇ ਬੱਚੇ ਪੈਦਾ ਕਰਨ ਲਈ ਅਮਲ ਵਿੱਚ ਲਿਆਉਣ ਦੀ ਜਰੂਰਤ ਹੈ। ਅਧਿਆਪਕਾਂ, ਸਿੱਖਿਅਕਾਂ ਅਤੇ ਮਾਪਿਆਂ ਨੂੰ ਬੱਚਿਆਂ ਨੂੰ ਆਪਣੇ ਲਈ ਸੋਚਣ, ਉਨ੍ਹਾਂ ਦੀਆਂ ਰੁਚੀਆਂ ਦੀ ਪਾਲਣਾ ਕਰਨ ਅਤੇ ਉਨ੍ਹਾਂ ਵਿਚਾਰਾਂ ਦੀ ਪੜਚੋਲ ਕਰਨ ਲਈ ਉਤਸ਼ਾਹਿਤ ਕਰਨ ਦੀ ਲੋੜ ਹੈ ਜੋ ਉਨ੍ਹਾਂ ਦੀ ਉਤਸੁਕਤਾ ਨੂੰ ਪ੍ਰੇਰਿਤ ਕਰਦੇ ਹਨ।

ਬੈਂਜਾਮਿਨ ਗ੍ਰੀਨ ਕਹਿੰਦਾ ਹੈ, ਸਭ ਤੋਂ ਵੱਡਾ ਜ਼ੁਲਮ ਸਾਡੇ ਬੱਚਿਆਂ ਨੂੰ ਇੱਕ ਅਜਿਹੀ ਪ੍ਰਣਾਲੀ ਵਿੱਚ ਮਜ਼ਬੂਰ ਕਰਨਾ ਹੈ ਜੋ ਉਨ੍ਹਾਂ ਦੇ ਰਚਨਾਤਮਕ ਪ੍ਰਗਟਾਵੇ ਦੀ ਕਦਰ ਨਹੀਂ ਕਰਦਾ ਅਤੇ ਨਾ ਹੀ ਉਨ੍ਹਾਂ ਦੀਆਂ ਵਿਲੱਖਣ ਯੋਗਤਾਵਾਂ ਨੂੰ ਉਤਸ਼ਾਹਿਤ ਕਰਦਾ ਹੈ। ਹੁਣ ਜੋ ਸਿੱਖਿਆ ਪ੍ਰਣਾਲੀ ਪ੍ਰਚਲਿਤ ਹੈ, ਉਹ ਚਾਹੁੰਦੀ ਹੈ ਕਿ ਬੱਚੇ ਵੀ ਉਸੇ ਤਰ੍ਹਾਂ ਸੋਚਣ ਜਿਵੇਂ ਦੂਜੇ ਸੋਚਦੇ ਹਨ ਅਤੇ ਸਿੱਖਿਆ ਨੂੰ ਹੋਰ ਉਦਯੋਗਿਕ ਬਣਾ ਦਿੱਤਾ ਹੈ। ਇਹ ਕੇਵਲ ਉਨ੍ਹਾਂ ਰੋਬੋਟਾਂ ਦੇ ਮਾਮਲੇ ਵਿੱਚ ਕੰਮ ਕਰੇਗਾ ਜੋ ਕੀਤੇ ਜਾਣ ਵਾਲੀਆਂ ਕਾਰਵਾਈਆਂ ਨਾਲ ਪ੍ਰੋਗਰਾਮ ਕੀਤੇ ਗਏ ਹਨ। ਬੱਚਿਆਂ ਦੀ ਵਿਲੱਖਣ ਪ੍ਰਤਿਭਾ ਨੂੰ ਸਾਹਮਣੇ ਲਿਆਉਣ ਲਈ ਪਹਿਲਾਂ ਇਸ ਨੂੰ ਬਦਲਣਾ ਹੋਵੇਗਾ। ਬੱਚਿਆਂ ਦੇ ਸਿਰਜਣਾਤਮਕ ਪ੍ਰਗਟਾਵੇ ਦੀ ਕਦਰ ਕਰਨੀ ਚਾਹੀਦੀ ਹੈ ਤੇ ਉਨ੍ਹਾਂ ਦੀਆਂ ਵਿਲੱਖਣ ਯੋਗਤਾਵਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇੱਕ ਬੱਚੇ ਨੂੰ ਆਪਣੇ-ਆਪ ਸਿੱਖਣਾ, ਭੁੱਲਣਾ ਅਤੇ ਦੁਬਾਰਾ ਸਿੱਖਣਾ ਸਿਖਾਉਣਾ ਚਾਹੀਦਾ ਹੈ। ਸੰਕਲਪਾਂ ਨੂੰ ਯਾਦ ਕਰਨਾ ਅਤੇ ਉਜਾਗਰ ਕਰਨਾ ਬੱਚਿਆਂ ਦੀ ਸੋਚਣ ਦੀ ਸਮਰੱਥਾ ਨੂੰ ਨਸ਼ਟ ਕਰ ਦੇਵੇਗਾ, ਨਾ ਕਿ ਸੰਕਲਪ ਨੂੰ ਸਮਝਣ ਅਤੇ ਸਾਰਥਿਕ ਸਮੱਗਰੀ ਬਣਾਉਣ ਨਾਲ ਉਨ੍ਹਾਂ ਦੀ ਸੋਚਣ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ।

ਤਰਕਸ਼ੀਲ ਸੋਚ, ਅਲੋਚਨਾਤਮਕ ਸੋਚ ਅਤੇ ਤਰਕ ਅਜਿਹੇ ਹੁਨਰ ਹਨ ਜੋ ਬੱਚਿਆਂ ਵਿੱਚ ਛੋਟੀ ਉਮਰ ਵਿੱਚ ਵਿਕਸਿਤ ਕੀਤੇ ਜਾਣੇ ਚਾਹੀਦੇ ਹਨ। ਬੱਚਿਆਂ ਨੂੰ ਉਨ੍ਹਾਂ ਦੀਆਂ ਸ਼ਕਤੀਆਂ ਅਤੇ ਕਮਜ਼ੋਰੀਆਂ ਦਾ ਅਹਿਸਾਸ ਕਰਵਾਉਣਾ ਇੱਕ ਮਹੱਤਵਪੂਰਨ ਕਦਮ ਹੈ ਜੋ ਮਾਪੇ ਅਤੇ ਅਧਿਆਪਕ ਚੁੱਕ ਸਕਦੇ ਹਨ। ਬੱਚਿਆਂ ਦੀ ਉਤਸੁਕਤਾ ਨੂੰ ਜਗਾਉਣ ਅਤੇ ਉਨ੍ਹਾਂ ਨੂੰ ਵੱਖ-ਵੱਖ ਪਹਿਲੂਆਂ ਤੋਂ ਆਪਣੇ ਲਈ ਸੋਚਣ ਦੇ ਯੋਗ ਬਣਾਉਣ ਲਈ। ਇਹ ਉਨ੍ਹਾਂ ਨੂੰ ਆਪਣੇ ਜੀਵਨ ਵਿੱਚ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਅਤੇ ਸੰਭਾਲਣ ਦੇ ਯੋਗ ਬਣਾਉਂਦਾ ਹੈ ਬੱਚਿਆਂ ਦਾ ਮਨ ਹਵਾ ਵਾਂਗ ਤਾਜਾ ਹੁੰਦਾ ਹੈ। ਉਸ ਦੇ ਮਨ ਵਿਚ ਰੱਖੀ ਕੋਈ ਵੀ ਗੱਲ ਚਿਰਸਥਾਈ ਸਿਆਣਪ ਦਾ ਵਿਸ਼ਾ ਬਣ ਜਾਂਦੀ ਹੈ। ਇੱਕ ਗਿਆਨ ਜੋ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਹੈ। ਅਜਿਹੀ ਦਿੱਤੀ ਗਈ ਸਮੱਗਰੀ ਜਾਂ ਵਿਸ਼ਵਾਸਾਂ ਦੀ ਵਰਤੋਂ ਕਰਕੇ ਜਾਂ ਅਸੀਂ ਕਹਿ ਸਕਦੇ ਹਾਂ ਕਿ ਮੁੱਲਾਂ ਅਤੇ ਗੁਣਾਂ ਦੇ ਕਿਸੇ ਵੀ ਰੂਪ ਦੁਆਰਾ ਅਸੀਂ ਉਨ੍ਹਾਂ ਨੂੰ ਸਹੀ ਅਤੇ ਗਲਤ ਵਿੱਚ ਫਰਕ ਕਰਨ ਦੇ ਯੋਗ ਬਣਾਉਂਦੇ ਹਾਂ।

ਇੱਥੇ ਮਹੱਤਤਾ ਆਉਂਦੀ ਹੈ ਬਚਪਨ ਦੌਰਾਨ ਬੱਚਿਆਂ ਦਾ ਸਮਾਜੀਕਰਨ ਕਰੋ। ਇਹ ਸਮਾਜੀਕਰਨ ਕਿਸੇ ਵੀ ਸਮਾਜਿਕ ਏਜੰਸੀ ਜਿਵੇਂ ਕਿ ਪਰਿਵਾਰ, ਸਕੂਲ ਆਦਿ ਰਾਹੀਂ ਹੋ ਸਕਦਾ ਹੈ। ਬੱਚੇ ਦੇ ਮਨ ਵਿੱਚ ‘ਕੀ’ ਦੀ ਖਾਲੀ ਥਾਂ ਨੂੰ ਭਰਨ ਦੀ ਬਜਾਏ ਕਿਵੇਂ ਅਤੇ ਕਿਉਂ ਬਾਰੇ ਸੋਚਣ ਦੀ ਲੋੜ ਹੈ, ਕਿਉਂਕਿ ਕਿਸੇ ਵੀ ਕੰਮ ਵਿੱਚ ਤਰਕਸ਼ੀਲ ਸੋਚ ਅਤੇ ਇਮਾਨਦਾਰ ਪਹੁੰਚ ਦੇਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦਾ ਆਉਣ ਵਾਲਾ ਜੀਵਨ ਉਨ੍ਹਾਂ ਨੂੰ ਆਪਣੀਆਂ ਗਲਤੀਆਂ ਨੂੰ ਸੁਧਾਰਨ ਦੇ ਨਾਲ-ਨਾਲ ਦੂਜਿਆਂ ਨੂੰ ਵੀ ਠੀਕ ਕਰਨ ਦੇ ਯੋਗ ਬਣਾਵੇਗਾ। ਉਦਾਹਰਨ ਵਜੋਂ ਇੱਕ ਬੱਚਾ ਨੈਤਿਕ ਕਦਰਾਂ-ਕੀਮਤਾਂ ਦੀ ਕਵਿਤਾ ਬਹੁਤ ਵਧੀਆ ਢੰਗ ਨਾਲ ਪੜ੍ਹ ਸਕਦਾ ਹੈ ਪਰ ਉਨ੍ਹਾਂ ਕਦਰਾਂ-ਕੀਮਤਾਂ ਨੂੰ ਆਪਣੇ ਜੀਵਨ ਵਿੱਚ ਕਿਵੇਂ ਲਾਗੂ ਕਰਨਾ ਹੈ, ਇਹ ਉਸ ਲਈ ਔਖਾ ਕੰਮ ਹੋਵੇਗਾ। ਤੁਸੀਂ ਸਾਰੀ ਉਮਰ ਨਹੀਂ ਸਿੱਖਦੇ। ਅੱਜ ਦੇ ਭਾਰਤੀ ਸੰਦਰਭ ਵਿੱਚ ਜਦੋਂ ਰਿਸ਼ਤਿਆਂ ਦੇ ਬਦਲਦੇ ਸਮੀਕਰਨ, ਇੱਕ-ਦੂਜੇ ਪ੍ਰਤੀ ਡਿੱਗ ਰਹੀਆਂ ਕਦਰਾਂ-ਕੀਮਤਾਂ, ਇੱਕ-ਦੂਜੇ ਪ੍ਰਤੀ ਸਤਿਕਾਰ ਦੀ ਘਾਟ, ਹਿੰਸਾ ਅਤੇ ਨਾਬਾਲਗ ਦੁਰਾਚਾਰ ਵਰਗੇ ਅਪਰਾਧ ਆਪਣੇ ਸਿਖਰ ’ਤੇ ਹਨ, ਅਜਿਹੇ ਵਿੱਚ ਸੋਚਣ ਦਾ ਤਰੀਕਾ ਦੱਸਣ ਲਈ ਬੱਚਿਆਂ ਦੇ ਮਨਾਂ ਵਿੱਚ ਧਾਰਨਾ ਲਾਜ਼ਮੀ ਹੋ ਗਈ ਹੈ।

ਇਹ ਪਿਆਰ, ਹਮਦਰਦੀ, ਦੇਖਭਾਲ, ਸ਼ੁਕਰਗੁਜ਼ਾਰੀ ਅਤੇ ਨੈਤਿਕਤਾ ਦੀਆਂ ਬੁਨਿਆਦੀ ਮਨੁੱਖੀ ਕਦਰਾਂ-ਕੀਮਤਾਂ ਨਾਲ ਉਨ੍ਹਾਂ ਦੀ ਸੰਪੂਰਨ ਸ਼ਖਸੀਅਤ ਦਾ ਪਾਲਣ-ਪੋਸ਼ਣ ਕਰੇਗਾ। ਉਹ ਸਿਰਫ ਆਪਣੇ ਬਾਰੇ ਹੀ ਨਹੀਂ, ਦੂਜਿਆਂ ਬਾਰੇ ਵੀ ਸੋਚਣਗੇ। ਨਿਸ਼ਚਿਤ ਹੀ ਉਸ ਦਾ ਸਮਾਜ ਪ੍ਰਤੀ ਨਿਰਸਵਾਰਥ ਰਵੱਈਆ ਹੋਵੇਗਾ ਜੋ ਕਿਸੇ ਵਿਅਕਤੀ ਨੂੰ ਇਸ ਸਮਾਜ ਵਿੱਚ ਰਹਿਣ ਦੇ ਯੋਗ ਬਣਾਉਣ ਵਿੱਚ ਮੱਦਦ ਕਰਦਾ ਹੈ। ਬੱਚਿਆਂ ਦੇ ਪਾਲਣ-ਪੋਸ਼ਣ ਦੇ ਅਭਿਆਸਾਂ ਦਾ ਸ਼ਖਸੀਅਤ ’ਤੇ ਬਹੁਤ ਪ੍ਰਭਾਵ ਪੈਂਦਾ ਹੈ, ਬੱਚੇ ਦੇ ਬਾਅਦ ਦੇ ਜੀਵਨ ਵਿੱਚ ਰਵੱਈਆ ਇੱਕ ਨਵਜੰਮੇ ਬੱਚੇ ਦੇ ਰੂਪ ਵਿੱਚ ਇੱਕ ਖਾਲੀ ਪੰਨਾ ਹੁੰਦਾ ਹੈ ਜੋ ਹੌਲੀ-ਹੌਲੀ ਪਰਿਵਾਰ, ਸਮਾਜ, ਸਕੂਲ ਨਾਲ ਅਨੁਭਵ ਅਤੇ ਸਮਾਜਿਕਤਾ ਤੋਂ ਸਿੱਖਦਾ ਹੈ। ਲੋਕਤੰਤਰ ਬਾਲ ਪਰਵਰਿਸ਼ ’ਤੇ ਜ਼ੋਰ ਦਿੰਦਾ ਹੈ ਜਿੱਥੇ ਬੱਚੇ ਨੂੰ ਤੱਥਾਂ, ਅਨੁਮਾਨਾਂ ਦੇ ਅਧਾਰ ’ਤੇ ਆਪਣੀ ਰਾਏ ਬਣਾਉਣ ਦੀ ਅਜ਼ਾਦੀ ਦਿੱਤੀ ਜਾਂਦੀ ਹੈ, ਅਤੇ ਉਸ ਦੇ ਮਾਪਿਆਂ, ਸਮਾਜ ਦੇ ਵਿਸ਼ਵਾਸਾਂ, ਵਿਚਾਰਾਂ, ਰਵੱਈਏ ’ਤੇ ਮਜ਼ਬੂਰ ਨਹੀਂ ਕੀਤਾ ਜਾਂਦਾ ਹੈ।

ਉਸ ਨੂੰ ਆਪਣੇ ਵਿਚਾਰਾਂ ਦੀ ਚੋਣ ਕਰਨ, ਆਪਣੇ ਟੀਚਿਆਂ ਦਾ ਫੈਸਲਾ ਕਰਨ, ਮਹੱਤਵ ਦੇ ਮਾਮਲਿਆਂ ’ਤੇ ਆਪਣੀ ਸਥਿਤੀ ਵਿਕਸਿਤ ਕਰਨ ਦੀ ਆਜਾਦੀ ਦਿੱਤੀ ਜਾਂਦੀ ਹੈ। ਇਸ ਤਰੀਕੇ ਨਾਲ ਇੱਕ ਬੱਚੇ ਨੂੰ ਉਤਸ਼ਾਹਿਤ ਕਰਨ ਨਾਲ ਉਹ ਆਪਣੀ ਅੰਤਮ ਸਮਰੱਥਾ ਤੱਕ ਪਹੁੰਚਣ, ਸਭ ਤੋਂ ਵਧੀਆ ਕਿਰਿਆ ਦਾ ਫੈਸਲਾ ਕਰਨ, ਉਸ ਦੀ ਵਿਅਕਤੀਗਤਤਾ ਨੂੰ ਖੋਜਣ ਅਤੇ ਇੱਕ ਵਿਲੱਖਣ ਸ਼ਖਸੀਅਤ ਨੂੰ ਵਿਕਸਿਤ ਕਰਨ ਦੇ ਯੋਗ ਬਣਾਉਂਦਾ ਹੈ। ਦੂਜੇ ਪਾਸੇ, ਜੇਕਰ ਇਸ ਅਜ਼ਾਦੀ ਨੂੰ ਦਬਾਇਆ ਜਾਂਦਾ ਹੈ ਅਤੇ ਉਹ ਸਿਰਫ ਉਹੀ ਸਿੱਖਦਾ ਹੈ ਜੋ ਮਾਪਿਆਂ, ਅਧਿਆਪਕਾਂ ਆਦਿ ਦੁਆਰਾ ਸਿਖਾਇਆ ਜਾਂਦਾ ਹੈ, ਤਾਂ ਉਹ ਇੱਕ ਪੈਸਿਵ ਮੈਂਬਰ ਬਣ ਜਾਵੇਗਾ। ਉਸ ਕੋਲ ਉਹੀ ਵਿਸ਼ਵਾਸ, ਅੰਧ-ਵਿਸ਼ਵਾਸ, ਪਿਛਾਖੜੀ ਸੋਚ ਹੋਵੇਗੀ ਅਤੇ ਉਹ ਮੌਜੂਦਾ ਸਮਾਜ ਜਾਂ ਉਸ ਦੇ ਜੀਵਨ ਵਿੱਚ ਇਨ੍ਹਾਂ ਵਿੱਚੋਂ ਕਿਸੇ ਦੀ ਸਾਰਥਿਕਤਾ ’ਤੇ ਸਵਾਲ ਨਹੀਂ ਉਠਾਏਗਾ। ਹੋ ਸਕਦਾ ਹੈ, ਉਹ ਉਹੀ ਗੈਰ-ਲੋਕਤੰਤਰੀ ਕਦਰਾਂ-ਕੀਮਤਾਂ ਆਪਣੇ ਬੱਚਿਆਂ ਤੱਕ ਪਹੁੰਚਾ ਦੇਵੇਗਾ ਅਤੇ ਇਸ ਤਰ੍ਹਾਂ ਨਿਰਵਿਵਾਦ ਰਵੱਈਏ ਦਾ ਇੱਕ ਚੱਕਰ ਪੈਦਾ ਹੋ ਜਾਵੇਗਾ ਜੋ ਸਮਾਜ ਦੀ ਤਰੱਕੀ ਅਤੇ ਵਿਕਾਸ ਵਿੱਚ ਜ਼ਰੂਰ ਰੁਕਾਵਟ ਬਣੇਗਾ। ਅਜਿਹਾ ਸਮਾਜ ਅਵਿਹਾਰਕ ਸਿਧਾਂਤ, ਪਿਛਾਖੜੀ ਸੋਚ ਨਾਲ ਗ੍ਰਸਤ ਹੋਵੇਗਾ। ਇਸ ਲਈ, ਇਹ ਬਹੁਤ ਮਹੱਤਵਪੂਰਨ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਵਿਚਾਰਾਂ ਦੀ ਅਜ਼ਾਦੀ ਦਿੱਤੀ ਜਾਵੇ, ਤਾਂ ਜੋ ਉਹ ਅਗਾਂਹਵਧੂ ਵਿਅਕਤੀ ਬਣ ਸਕਣ ਅਤੇ ਸਮਾਜ ਵਿੱਚ ਚੰਗਾ ਯੋਗਦਾਨ ਪਾ ਸਕਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ

ਦੋ ਬੱਚਿਆਂ ਦੇ ਪਿਤਾ ਨੇ ਕਰਜੇ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ
ਪਤਨੀ ਨੂੰ ਕੰਮ ਕਰਨ ਲਈ ਭੇਜਿਆ ਸੀ ਕੁਵੈਤ ਚ’

ਮੋਗਾ (ਵਿੱਕੀ ਕੁਮਾਰ, ਭੁਪਿੰਦਰ ਸਿੰਘ) | ਮੋਗਾ ਅਧੀਨ ਥਾਣਾ ਅਜੀਤਵਾਲ ਦੇ ਅਧੀਨ ਆਉਦੇਂ ਪਿੰਡ ਕਿਲੀ ਚਾਹਲਾ ਵਾਸੀ ਦੋ ਬੱਚਿਆਂ ਦੇ ਪਿਤਾ ਨੇ ਕਰਜ਼ੇ ਤੋਂਂ ਤੰਗ ਆ ਕੇ ਆਪਣੇ ਘਰ ‘ਚ ਹੀ ਫਾਹਾ ਲਗਾ ਕੇ ਖੁਦਕੁੱਸ਼ੀ (suicide) ਕਰ ਲਈ ਥਾਣਾ ਅਜੀਤਵਾਲ ਦੇ ਸਹਾਇਕ ਥਾਣੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਅਜੀਤਵਾਲ ਦੇ ਅਧੀਨ ਆਉਦੇਂ ਪਿੰਡ ਕਿਲੀ ਚਾਹਲਾ ਵਾਸੀ ਦੋ ਬੱਚਿਆਂ ਦੇ ਪਿਤਾ ਨੇ ਕਰਜ਼ੇ ਤੋਂਂ ਤੰਗ ਆ ਕੇ ਆਪਣੇ ਘਰ ‘ਚ ਹੀ ਫਾਹਾ ਲਗਾ ਕੇ ਖੁਦਕੁੱਸ਼ੀ ਕਰ ਲਈ ਥਾਣਾ ਅਜੀਤਵਾਲ ਦੇ ਸਹਾਇਕ ਥਾਣੇ ਬਲਵਿੰਦਰ ਸਿੰਘ ਨੇ ਦੱਸਿਆ ਕਿ 30 ਸਾਲ ਮ੍ਰਿਤਕ ਬੂਟਾ ਖ਼ਾਨ ਪੁੱਤਰ ਸਫੀ ਖਾਨ ਵਾਸੀ ਪਿੰਡ ਕਿਲੀ ਚਾਹਲ ਜੋਕਿ ਦੋ ਬੱਚਿਆਂ ਦਾ ਪਿਤਾ ਸੀ

ਉਹ ਪਿੰਡ ਵਿਚ ਲੱਗਣ ਵਾਲੇ ਮੇਲਿਆਂ ‘ਚ ਢੋਲ ਵਜਾਉਣ ਦਾ ਕੰਮ ਕਰਦਾ ਸੀ, ਉਸ ਨੇ ਲੋਕਾਂ ਤੋਂਂ ਕਰਜ਼ਾ ਲੈ ਕੇ ਕੰਮ ਕਰਨ ਲਈ ਆਪਣੀ ਪਤਨੀ ਨੂੰ ਕੁਵੈਤ ਭੇਜਿਆ ਸੀ ਪਰ ਉਥੇ ਚਾਰ ਮਹੀਨੇ ਰਹਿਣ ਤੋਂਂ ਬਾਅਦ ਉਸ ਦੀ ਪਤਨੀ ਨੂੰ ਕੰਮ ਵੀ ਨਹੀਂ ਮਿਲਿਆ ਤੇ ਉਹ ਉੱਥੇ ਬਿਮਾਰ ਹੋ ਗਈ ਉਸ ਨੇ ਫਿਰ ਲੋਕਾਂ ਤੋਂ ਪੈਸੇ ਮੰਗ ਕੇ ਵਾਪਸ ਬਲਾਇਆ ਅਤੇ ਲੋਕਾਂ ਦਾ ਕਰਜਾ ਨਾ ਮੋੜਨ ‘ਤੇ ਉਹ ਪਰੇਸ਼ਾਨ ਰੰਹਿਦਾ ਸੀ ਤੇ ਉਸ ਨੇ ਸ਼ੁੱਕਰਵਾਰ ਨੂੰ ਆਪਣੇ ਘਰ ਵਿਚ ਫਾਹਾ ਲਾ ਕੇ ਖੁੱਦਕੁਸ਼ੀ ਕਰ ਲਈ ਇਸ ਮਾਮਲੇ ਦੀ ਕਾਰਵਾਈ ਕਰ ਰਹੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਬੂਟਾ ਖਾਨ ਦੀ ਮਾਤਾ ਦੁਰਗਾ ਦੇਵੀ ਦੇ ਬਿਆਨ ਤੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਸ਼ਨਿਚਰਵਾਰ ਨੂੰ ਸਿਵਲ ਹਸਪਤਾਲ ਮੋਗਾ ਵਿਚ ਪੋਸਟ ਮਾਰਟਮ ਕਰਵਾਕੇ ਲਾਸ਼ ਵਾਰਸਾ ਦੇ ਹਵਾਲੇ ਕਰ ਦਿੱਤੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ