Write - Sach Kahoon Punjabi
ਔਰਤਾਂ ਖੁਦ ਲਿਖ ਸਕਦੀਆਂ ਨੇ ਆਪਣੇ ਸੰਘਰਸ਼ ਦੀ ਕਹਾਣੀ
ਡਾ. ਰਮੇਸ਼ ਠਾਕੁਰ
‘ਕੌਨ ਕਹਿਤਾ ਹੈ?ਕਿ ਆਸਮਾਂ ਮੇਂ ਛੇਦ ਨਹੀਂ ਹੋ ਸਕਤਾ, ਏਕ ਪੱਥਰ ਤੋ ਤਬੀਅਤ ਸੇ ਉਛਾਲੋ ਯਾਰੋ’ ਇਸ ਨੂੰ ਪੇਂਡੂ ਪੱਧਰ ਦੀ ਔਰਤ ਨੇ ਖੇਤੀ ਖੇਤਰ ‘ਚ ਵਿਲੱਖਣ ਕ੍ਰਾਂਤੀ ਲਿਆ ਕੇ ਸੱਚ ਸਾਬਤ ਕੀਤਾ ਹੈ ਮਹਿਲਾ ਦਾ ਨਾਂਅ ‘ਰਾਜਕੁਮਾਰੀ ਦੇਵੀ’ ਹੈ ਜੋ ਬਿਹਾਰ ਨਾਲ ਤਾਲੁਕ ਰੱਖਦੀ ਹੈ ਜਿਸ ਨੂੰ ਦੇਸ਼ ਦੁਨੀਆ  ‘ਕਿਸਾਨ ਚਾਚੀ’ ਦੇ ਨਾਂਅ ਨਾਲ ਜਾਣਦੀ ਹੈ ਕੇਂਦਰ ਸਰਕਾਰ ਨੇ ਪਿਛਲੇ ਸਾਲ ਉਨ੍ਹਾਂ ਨੂੰ ‘ਪਦਮਸ਼੍ਰੀ ‘ ਨਾਲ ਨਿਵਾਜਿਆ ਹੈ ਗਰੀਬੀ ਦਾ ਡੰਗ ਝੱਲਣ ਵਾਲੀਆਂ ਪਿੰਡਾਂ ਦੀਆਂ ਔਰਤਾਂ ‘ਚ ਖੇਤੀ ਕਰਨ ਪ੍ਰਤੀ ਅਲਖ਼ ਜਗਾ ਕੇ ਪੁਰਸ਼ਾਂ ਦੇ ਬਰਾਬਰ ਆਪਣੀ ਹਾਜ਼ਰੀ ਦਰਜ ਕਰਵਾ ਕੇ ਪੂਰੇ ਭਾਰਤ ‘ਚ ਸਨਸਨੀ ਫੈਲਾ ਦਿੱਤੀ ਉਨ੍ਹਾਂ ਦੀ ਕਾਮਯਾਬੀ ਅਤੇ ਸੰਘਰਸ਼ ਯਾਤਰਾ ‘ਤੇ ਡਾ. ਰਮੇਸ਼ ਠਾਕੁਰ ਨੇ ਗੱਲਬਾਤ ਕੀਤੀ ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼:-
ਖੇਤੀ ਕਰਨ ਦਾ ਆਈਡੀਆ ਤੁਹਾਡੇ ਦਿਮਾਗ ‘ਚ ਕਿਵੇਂ ਆਇਆ?
-ਗਰੀਬੀ ਅਤੇ ਮਜ਼ਬੂਰੀ ਕੁਝ ਵੀ ਕਰਾਉਣ ਦਾ ਮਾਦਾ ਰੱਖਦੀ ਹੈ ਮੇਰੇ ਵਿਆਹ ਤੋਂ ਕੁਝ ਹੀ ਸਾਲਾਂ ਬਾਦ ਸਹੁਰੇ ਨੇ ਸਾਨੂੰ ਵੱਖ ਕਰ ਦਿੱਤਾ ਸੀ ਪਤੀ ਦੇ ਹਿੱਸੇ ਦੋ-ਢਾਈ ਏਕੜ ਜ਼ਮੀਨ ਆਈ ਪਰ ਉਸ ਨਾਲ ਪਰਿਵਾਰ ਚਲਾਉਣਾ ਮੁਸ਼ਕਲ ਸੀ ਜਦੋਂ ਕੋਈ ਉਪਾਅ ਨਾ ਸਮਝ ਆਇਆ ਤਾਂ ਰਾਜਿੰਦਰ ਖੇਤੀ ਯੂਨੀਵਰਸਿਟੀ ‘ਚ ਮੈਂ ਉੱਨਤ ਖੇਤੀ ਕਰਨ ਦੀ ਜਾਣਕਾਰੀ ਪ੍ਰਾਪਤ ਕੀਤੀ ਖੁਦ ਹਲ ਅਤੇ ਕਹੀ ਚਲਾਈ ਉਸ ਸਮੇਂ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਸਨ ਮਜ਼ਾਕ ਉਡਾਉਂਦੇ ਸਨ ਮੇਰਾ ਪਰ ਮੈਂ ਕਿਸੇ ਦੀ ਪਰਵਾਹ ਕੀਤੇ ਬਿਨਾ ਪਿੱਛੇ ਮੁੜ ਕੇ ਨਹੀਂ ਦੇਖਿਆ ਅੱਜ ਮੇਰਾ ਸੰਘਰਸ਼ ਹੋਰਾਂ ਲਈ ਮਿਸਾਲ ਬਣ ਗਿਆ ਹੈ ਇਹ ਮੇਰੇ ਲਈ ਖੁਸ਼ੀ ਦੀ ਗੱਲ ਹੈ ਬਿਹਾਰ ਸਰਕਾਰ ਨੇ ਮੈਨੂੰ ‘ਕਿਸਾਨ ਸ਼੍ਰੀ’ ਨਾਲ ਸਨਮਾਨਿਤ ਕੀਤਾ ਹੈ ਉਸ ਤੋਂ ਬਾਅਦ ਸਰਕਾਰ ਨੇ ਮੈਨੂੰ ਰਾਸ਼ਟਰੀ ਖੁਰਾਕ ਮਿਸ਼ਨ ਦਾ ਮੈਂਬਰ ਬਣਾਇਆ ਅਮਿਤਾਭ ਬੱਚਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮੇਰਾ ਸਨਮਾਨ ਕੀਤਾ ਹੈ।
ਤੁਹਾਨੂੰ ਪਿਛਲੇ ਸਾਲ ‘ਪਦਮਸ਼੍ਰੀ’ ਦਿੱਤਾ ਗਿਆ, ਇਸਦੀ ਅਹਿਮੀਅਤ ਸਮਝਦੇ ਹੋ?
-ਜ਼ਿਆਦਾ ਤਾਂ ਨਹੀਂ, ਪਰ ਹਾਂ, ਏਨਾ ਜ਼ਰੂਰ ਪਤਾ ਸੀ ਕਿ ਅਜਿਹੇ ਪੁਰਸਕਾਰ ਵੱਡੇ-ਵੱਡੇ ਲੋਕਾਂ ਨੂੰ ਮਿਲਦੇ ਹਨ ਮੈਂ ਖੁਸ਼ਨਸੀਬ ਹਾਂ ਕਿ ਮੈਨੂੰ ਵੀ ਸਰਕਾਰ ਨੇ ਇਸ ਲਾਇਕ ਸਮਝਿਆ ਇਸ ਤੋਂ ਬਾਅਦ ਉਨ੍ਹਾਂ ਔਰਤਾਂ ‘ਚ ਚੰਗਾ ਸੰਦੇਸ਼ ਜਾਵੇਗਾ ਜੋ ਮੇਰੀ ਮੁਹਿੰਮ ਨਾਲ ਜੁੜੀਆਂ ਹੋਈਆਂ ਹਨ ਅੱਗੇ ਵਧਣ ਲਈ ਇਹ ਸਨਮਾਨ ਦੂਜੀਆਂ ਔਰਤਾਂ ‘ਚ ਹਿੰਮਤ ਪੈਦਾ ਕਰੇਗਾ ਜਦੋਂ ਪੁਰਸਕਾਰ ਦੇਣ ਦਾ ਐਲਾਨ ਹੋਇਆ ਸੀ ਤਾਂ ਮੇਰਾ ਪਰਿਵਾਰ ਬਹੁਤ ਖੁਸ਼ ਹੋਇਆ ਮੇਰੀਆਂ ਦੋ ਬੇਟੀਆਂ ਦੋਵਾਂ ਦਾ ਵਿਆਹ ਹੋ ਚੁੱਕਾ ਹੈ ਇੱਕ ਬੇਟਾ ਹੈ ਅਤੇ ਇੱਕ ਪੋਤੀ ਹੈ ਉਹ ਸਾਰੇ ਬਹੁਤ ਖੁਸ਼ ਹਨ ਪੁਰਸਕਾਰ ਮਿਲਣ ਤੋਂ ਬਾਅਦ ਸਮਾਜ ‘ਚ ਮੇਰਾ ਮਾਣ-ਸਨਮਾਨ ਹੋਰ ਵਧਿਆ ਹੈ।
ਤੁਹਾਡੇ ਕੰਮ ਕਰਨ ਦੇ ਤਰੀਕੇ ਸਬੰਧੀ ਕੁਝ ਦੱਸੋ?
-ਦੇਖੋ, ਇਸ ਸਮੇਂ ਮੇਰੀ ਉਮਰ 62 ਸਾਲ ਦੇ ਨੇੜੇ-ਤੇੜੇ ਹੈ ਪਰ ਅੱਜ ਵੀ ਰੋਜ਼ਾਨਾ 30 ਤੋਂ 40 ਕਿਲੋਮੀਟਰ ਸਾਈਕਲ ਚਲਾ ਕੇ ਪਿੰਡ-ਪਿੰਡ ਘੁੰਮ ਕੇ ਕਿਸਾਨਾਂ ਵਿਚਕਾਰ ਆਪਣੇ ਤਜ਼ਰਬਿਆਂ ਨੂੰ ਸਾਂਝਾ ਕਰਨਾ ਹੁੰਦਾ ਹੈ ਘਰ ‘ਚ ਛੋਟਾ ਜਿਹਾ ਕੂਟੀਰ ਉਦਯੋਗ ਲਾਇਆ ਹੋਇਆ ਹੈ, ਜਿਸ ‘ਚ 20 ਔਰਤਾਂ ਅਚਾਰ-ਮੁਰੱਬਾ ਬਣਾਉਂਦੀਆਂ ਹਨ ਜਿਨ੍ਹਾਂ ਨੂੰ ਦੂਰ-ਦੁਰਾਡੇ ਦੇ ਇਲਾਕਿਆਂ ‘ਚ ਭੇਜਿਆ ਜਾਂਦਾ ਹੈ ਮੈਂ ਨੱਬੇ ਦੇ ਦਹਾਕੇ ਤੋਂ ਸੰਘਰਸ਼ ਕਰ ਰਹੀ ਹਾਂ ਮੈਂ ਆਪਣੀ ਮੁਹਿੰਮ ਨਾਲ ਹੁਣ ਤੱਕ ਸੈਂਕੜੇ ਔਰਤਾਂ ਨੂੰ ਖੇਤੀ ਲਈ ਖੇਤਾਂ ‘ਚ ਲੈ ਕੇ ਆਈ ਹਾਂ ਖੇਤੀ ਕਰਨ ਤੋਂ ਬਾਅਦ ਅਣਗਿਣਤ ਔਰਤਾਂ ਗਰੀਬ ਦੇ ਬੋਝ ਤੋਂ ਮੁਕਤ ਹੋਈਆਂ ਹਨ ਖੇਤੀ ਨੂੰ ਲਾਭਕਾਰੀ ਕਿਵੇਂ ਬਣਾਇਆ ਜਾਵੇ ਇਸਦਾ ਅੰਦਾਜਾ ਹੁਣ ਔਰਤਾਂ ਨੂੰ ਵੀ ਹੋ ਗਿਆ ਹੈ।
ਖੇਤਾਂ ‘ਚ ਕੰਮ ਕਰਨ ਵਾਲੀਆਂ ਔਰਤਾਂ ਤੁਹਾਨੂੰ ਆਪਣਾ ਆਦਰਸ਼ ਮੰਨਦੀਆਂ ਹਨ ਹੁਣ ਤੁਸੀਂ ਫੇਮਸ ਹੋ ਗਏ ਹੋ, ਕੀ ਇਹ ਸੰਘਰਸ਼ ਅੱਗੇ ਵੀ ਜਾਰੀ ਰਹੇਗਾ?
-ਮੈਂ ਸਾਰੀ ਉਮਰ ਖੇਤੀ ਖੇਤਰ ‘ਚ ਬਿਹਤਰ ਕਰਨ ਦਾ ਕੰਮ ਕਰਦੀ ਰਹਾਂਗੀ ਮੇਰੇ ਨਾਲ-ਨਾਲ ਉਨ੍ਹਾਂ ਔਰਤਾਂ ਦਾ ਵੀ ਆਤਮ-ਵਿਸ਼ਵਾਸ ਵਧੇਗਾ ਜੋ ਕੱਲ੍ਹ ਤੱਕ ਘਰ ਦੀ ਚੌਖਟ ਤੋਂ ਬਾਹਰ ਨਹੀਂ ਨਿੱਕਲਦੀਆਂ ਸਨ ਅੱਜ ਉਨ੍ਹਾਂ ਨੂੰ ਹਿੰਮਤ ਮਿਲ ਰਹੀ ਹੈ ਮੈਂ ਉਨ੍ਹਾਂ ਦੀ ਹਿੰਮਤ ਨੂੰ ਕਮਜ਼ੋਰ ਨਹੀਂ ਹੋਣ ਦੇਵਾਂਗੀ ਛੋਟੇ ਪਿੰਡ ਤੋਂ ਸ਼ੁਰੂ ਹੋਈ ਮੇਰੀ ਮੁਹਿੰਮ ਅੱਜ ਪੂਰੇ ਭਾਰਤ ‘ਚ ਮਿਸਾਲ ਬਣ ਗਈ ਹੈ ਇਨਸਾਨ ਦੀ ਸਖ਼ਤ ਮਿਹਨਤ ਅਤੇ ਲਗਨ ਉਸਨੂੰ ਕੁਝ ਵੀ ਹਾਸਲ ਕਰਵਾ ਸਕਦੀ ਹੈ ਹੁਣ ਤੱਕ ਔਰਤਾਂ ਦੇ ਕਰੀਬ ਚਾਲੀ ਸਵੈ-ਸਹਾਇਤਾ ਸਮੂਹਾਂ ਦਾ ਗਠਨ ਕਰ ਚੁੱਕੀ ਹਾਂ ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ।
ਰਾਜਨੀਤੀ ਪਸੰਦ ਹੈ ਤੁਹਾਨੂੰ?
-ਮੇਰੇ ਵੀਰ! ਇਹ ਕੰਮ ਮੇਰੇ ਵੱਸ ਦਾ ਨਹੀਂ ਉਂਜ ਕਈ ਪਾਰਟੀਆਂ ਦੇ ਆਗੂਆਂ ਨੇ ਇਸ ਸਬੰਧੀ ਸੰਪਰਕ ਕੀਤਾ ਸੀ ਮੇਰੇ ਨਾਲ ਕਈਆਂ ਨੇ ਆਪਣੀ ਪਾਰਟੀ ‘ਚ ਆਉਣ ਦਾ ਸੱਦਾ ਦਿੱਤਾ ਪਰ ਮੇਰਾ ਮਕਸਦ ਰਾਜਨੀਤੀ ਕਰਨਾ ਨਹੀਂ, ਅਤੇ ਉਸਦਾ ਹਿੱਸਾ ਬਣਨ ਦਾ ਤਾਂ ਸਵਾਲ ਹੀ ਨਹੀਂ ਬਿਨਾਂ ਰਾਜਨੀਤੀ ਦੇ ਵੀ ਮੈਂ ਆਪਣੇ ਮਿਸ਼ਨ ‘ਚ ਕਾਮਯਾਬ ਹੋ ਰਹੀ ਹਾਂ, ਤਾਂ ਭਲਾ ਮੈਨੂੰ ਕਿਸੇ ਦੀ ਕੀ ਲੋੜ ਹੈ? ਰਾਜਨੀਤੀ ਨਾਲ ਮੇਰਾ ਦੂਰ-ਦੂਰ ਦਾ ਕੋਈ ਸਬੰਧ ਨਹੀਂ।
ਸਰਕਾਰ ਤੋਂ ਪਦਮਸ਼੍ਰੀ ਪੁਰਸਕਾਰ ਦੀ ਸੂਚਨਾ ਕਿਵੇਂ ਪ੍ਰਾਪਤ ਹੋਈ ਤੁਹਾਨੂੰ?
-ਪਿਛਲੇ ਸਾਲ 25 ਜਨਵਰੀ ਨੂੰ ਸ਼ਾਮ ਕਰੀਬ ਪੰਜ ਵਜੇ ਦਿੱਲੀ ਤੋਂ ਫੋਨ ਆਇਆ ਫੋਨ ਕਰਨ ਵਾਲੇ ਨੇ ਆਪਣਾ ਨਾਂਅ ਦੀਪਕ ਦੱਸਿਆ ਤੇ ਬੋਲੇ ਕਿ ਮੈਂ ਗ੍ਰਹਿ ਮੰਤਰਾਲੇ ਦਿੱਲੀ ਤੋਂ ਬੋਲ ਰਿਹਾ ਹਾਂ, ਤੁਹਾਨੂੰ ਜੇਕਰ ਪਦਮਸ਼੍ਰੀ ਦਿੱਤਾ ਜਾਵੇ ਤਾਂ ਕਿਵੇਂ ਰਹੇਗਾ? ਮੈਂ ਕਿਹਾ, ਇਹ ਪਦਮਸ਼੍ਰੀ ਕੀ ਹੁੰਦਾ ਹੈ? ਤਾਂ ਉਹ ਹੱਸਣ ਲੱਗਾ ਤੇ ਉਸ ਤੋਂ ਬਾਅਦ ਸਾਡੇ ਘਰ ਦਾ ਪਤਾ ਲਿਆ ਅਤੇ ਫੋਨ ਕੱਟ ਦਿੱਤਾ ਉਸੇ ਰਾਤ ਕਰੀਬ 11 ਵਜੇ ਫਿਰ ਫੋਨ ਦੀ ਘੰਟੀ ਵੱਜੀ ਉਸ ਸਮੇਂ ਅਸੀਂ ਸਾਰੇ ਸੌਂ ਗਏ ਸੀ ਫੋਨ ਕਾਫ਼ੀ ਦੇਰ ਵੱਜਦਾ ਰਿਹਾ, ਮੈਂ ਉੱਠ ਕੇ ਫੋਨ ਚੁੱਕ ਲਿਆ, ਤਾਂ ਇੱਕ ਪੱਤਰਕਾਰ ਭਰਾ ਨੇ ਕਿਹਾ ਕਿ ਚਾਚੀ ਮੈਂ ਪੱਤਰਕਾਰ ਹਾਂ ਅਤੇ ਤੁਹਾਨੂੰ ਇਹ ਦੱਸਣ ਲਈ ਫੋਨ ਕੀਤਾ ਹੈ ਕਿ ਤੁਹਾਨੂੰ ਪਦਮਸ਼੍ਰੀ ਦੇਣ ਦਾ ਐਲਾਨ ਹੋ ਗਿਆ ਹੈ ਤੁਸੀਂ ਟੀ. ਵੀ. ਚਲਾ ਕੇ ਦੇਖੋ, ਤੁਹਾਡੀ ਤਸਵੀਰ ਦਿਖਾਈ ਜਾ ਰਹੀ ਹੈ ਉਸ ਤੋਂ ਬਾਅਦ ਬੇਟਾ ਅਮਰੇਂਦਰ ਅਤੇ ਮੇਰੇ ਪਤੀ ਉੱਠੇ ਟੀ. ਵੀ. ਚਲਾਇਆ, ਟੀ. ਵੀ. ‘ਤੇ ਮੇਰੀ ਤਸਵੀਰ ਦਿਖਾਈ ਜਾ ਰਹੀ ਸੀ, ਫਿਰ ਪੂਰੀ ਰਾਤ ਫੋਨ ਦੀਆਂ ਘੰਟੀਆਂ ਵੱਜਦੀਆਂ ਰਹੀਆਂ ਸਵੇਰੇ ਘਰ ‘ਚ ਲੋਕ ਇਕੱਠੇ ਹੋਣ ਲੱਗੇ ਮੈਂ ਇਸ ਸਭ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਪੂਰੀ ਸਰਕਾਰ ਦਾ ਧੰਨਵਾਦ ਕਰਦੀ ਹਾਂ।
ਇਸ ਸਨਮਾਨ ਤੋਂ ਬਾਅਦ ਤੁਹਾਡੀ ਮੁਹਿੰਮ ਨੂੰ ਹੋਰ ਕਿੰਨੀ ਤਾਕਤ ਮਿਲੇਗਾ?
-ਮੈਂ ਹਮੇਸ਼ਾ ਇੱਕ ਗੱਲ ਕਰਦੀ ਹਾਂ ਕਿ ਫ਼ਲ ਦੀ ਇੱਛਾ ਨਾ ਰੱਖੋ, ਆਪਣਾ ਕੰਮ ਕਰਦੇ ਰਹੋ ਫ਼ਲ ਇੱਕ ਦਿਨ ਜ਼ਰੂਰ ਮਿਲੇਗਾ ਮਾਣ-ਸਨਮਾਨ ਕਿਸੇ ਨੂੰ ਵੀ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ ਮੈਂ ਏਨਾ ਕਹਿਣਾ ਚਾਹੁੰਦੀ ਹਾਂ ਕਿ ਪਦਮਸ਼੍ਰੀ ਮੈਨੂੰ ਇਕੱਲੀ ਨੂੰ ਨਹੀਂ, ਸਗੋਂ ਉਨ੍ਹਾਂ ਸਾਰੀਆਂ ਔਰਤਾਂ ਨੂੰ ਮਿਲਿਆ ਹੈ ਜੋ ਮੇਰੀ ਮੁਹਿੰਮ ਦੀ ਤਾਕਤ ਬਣੀਆਂ ਹਨ ਇਹ ਸਨਮਾਨ ਨਿਸ਼ਚਿਤ ਤੌਰ ‘ਤੇ ਗਰੀਬ ਔਰਤਾਂ ਨੂੰ ਆਰਥਿਕ ਆਤਮ-ਨਿਰਭਰਤਾ ਵਧਾਉਣ ਦੀ ਮੁਹਿੰਮ ਨੂੰ ਤਾਕਤ ਦੇਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚੰਡੀਗੜ੍ਹ। ਪਾਕਿਸਤਾਨ ਵਿਖੇ ਸਦੀਆਂ ਪੁਰਾਣੇ ‘ਗੁਰੂ ਨਾਨਕ ਮਹਿਲ’ ਨੂੰ ਤੋੜਨ ਦੇ ਮਾਮਲੇ ‘ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਜਾਂਚ ਕਰਨ ਦੀ ਮੰਗ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ‘ਚ ਕੈਪਟਨ ਨੇ ਕਿਹਾ ਕਿ ਨਰਿੰਦਰ ਮੋਦੀ ਪਾਕਿਸਤਾਨ ਤੋਂ ‘ਗੁਰੂ ਨਾਨਕ ਮਹਿਲ’ ਦੇ ਤੋੜੇ ਜਾਣ ਦੀ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਲਈ ਪਾਕਿਸਤਾਨ ਦੀ ਸਰਕਾਰ ‘ਤੇ ਦਬਾਅ ਬਣਾਉਣ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਮੰਗ ਕਰਨ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਮੰਗ ਕੀਤੀ ਕਿ ਉਹ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਸਰਕਾਰ ‘ਤੇ ਦਬਾਅ ਬਣਾਉਣ ਕਿ ਉਹ ਸਿੱਖ ਧਰੋਹਰ ਨਾਲ ਜੁੜੇ ਅਜਿਹੇ ਸਾਰੇ ਸਮਾਰਕਾਂ ਦੀ ਸੰਸਥਾਗਤ ਤਰੀਕੇ ਨਾਲ ਸਾਂਭ-ਸੰਭਾਲ ਕਰਨ ਤਾਂਕਿ ਅਜਿਹੀਆਂ ਘਟਨਾਵਾਂ ਨਾ ਹੋ ਸਕਣ। ਮੁੱਖ ਮੰਤਰੀ ਕਿਹਾ ਕਿ ਜੇਕਰ ਮੋਦੀ ਸਰਕਾਰ ਪਾਕਿਸਤਾਨ ਸਰਕਾਰ ਤੋਂ ਇਜਾਜ਼ਤ ਲਵੇ ਤਾਂ ਪੰਜਾਬ ਸਰਕਾਰ ‘ਗੁਰੂ ਨਾਨਕ ਮਹਿਲ’ ਨੂੰ ਫਿਰ ਤੋਂ ਬਣਵਾਏਗੀ। ਉਨ੍ਹਾਂ ਨੇ ਕਿਹਾ ਕਿ ਮਹਿਲ ਨੂੰ ਤੋੜਨ ਦੀ ਘਟਨਾ ਨਾਲ ਦੁਨੀਆ ਭਰ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੰਜਾਬੀ ਸ਼ਬਦਾਂ ਨੂੰ ਲਿਖਣ ਅਤੇ ਬੋਲਣ ਦੀ ਬਣੀ ਵੱਡੀ ਸਮੱਸਿਆ
ਵਿਭਾਗ ਵੱਲੋਂ ਪੰਜਾਬੀ ਦੇ ਗੁਣਾਤਮਕ ਸੁਧਾਰ ਅਤੇ ਵਿਦਿਆਰਥੀਆਂ ਦੇ ਸ਼ਬਦ ਕੋਸ਼ ਵਧਾਉਣ ਸਬੰਧੀ ਲਈ ਦਿੱਤੇ ਆਦੇਸ਼
ਪਟਿਆਲਾ, ਖੁਸ਼ਵੀਰ ਸਿੰਘ ਤੂਰ
ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੇ ਪੰਜਾਬੀ ਵਿਸ਼ੇ ਅੰਦਰ ਚੰਗੀ ਪਕੜ ਨਾ ਹੋਣ ਕਾਰਨ ਚਿੰਤਤ ਹੈ। ਵੱਡੀ ਗਿਣਤੀ ਵਿਦਿਆਰਥੀ ਆਮ ਪੰਜਾਬੀ ਭਾਸ਼ਾ ਵਿੱਚ ਬੋਲੇ ਅਤੇ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਲਿਖ ਨਹੀਂ ਪਾ ਰਹੇ, ਜਿਸ ਕਾਰਨ ਵਿਭਾਗ ਵੱਲੋਂ ਪੰਜਾਬੀ ਦੇ ਗੁਣਾਤਮਕ ਸੁਧਾਰ ਅਤੇ ਵਿਦਿਆਰਥੀਆਂ ਦੇ ਸ਼ਬਦ ਕੋਸ ਵਧਾਉਣ ਸਬੰਧੀ ਸਕੂਲਾਂ ਨੂੰ ਆਦੇਸ਼ ਜਾਰੀ ਕੀਤੇ ਗਏ ਹਨ ਤਾਂ ਜੋ ਵਿਦਿਆਰਥੀਆਂ ਨੂੰ ਪੰਜਾਬੀ ਵਿਸ਼ੇ ਅੰਦਰ ਕੋਈ ਮੁਸ਼ਕਲ ਨਾ ਆਵੇ।
ਜਾਣਕਾਰੀ ਅਨੁਸਾਰ ਡਾਇਰੈਕਟਰ ਐਸਈਆਰਟੀ ਵੱਲੋਂ ਸਮੂਹ ਜ਼ਿਲ੍ਹਾ ਸਿੱÎਖਿਆ ਅਫਸਰਾਂ, ਡਾਈਟ ਪ੍ਰਿੰਸੀਪਲਾਂ, ਸਕੂਲ ਮੁਖੀਆਂ, ਸਮੂਹ ਪੰਜਾਬੀ ਅਧਿਆਪਕਾਂ ਨੂੰ ਪੱਤਰ ਭੇਜ ਕੇ ਹਿਦਾਇਤ ਦਿੱਤੀ ਗਈ ਹੈ ਕਿ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੇ ਪੰਜਾਬੀ ਵਿਸ਼ੇ ਦੇ ਗੁਣਾਤਮਕ ਸੁਧਾਰ ਲਈ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ , ਪ੍ਰੋਗਰਾਮ ਤਹਿਤ ਪੰਜਾਬੀ ਵਿਸ਼ੇ ਨੂੰ ਪ੍ਰਫੁੱਲਿਤ ਕਰਨ ਲਈ ਸਕੂਲਾਂ ਅੰਦਰ ਪੰਜਾਬੀ ਪੜ੍ਹਾ ਰਹੇ ਅਧਿਆਪਕਾਂ ਦੀ ਸਫਲ ਟ੍ਰੇਨਿੰਗ ਕਰਵਾਈ ਗਈ ਹੈ। ਇਸ ਉਪਰੰਤ ਛੇਵੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਬੇਸਲਾਇਨ ਕਰਵਾਇਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਟ੍ਰੇਨਿੰਗ ਦੌਰਾਨ ਸਾਹਮਣੇ ਆਇਆ ਹੈ ਕਿ ਵੱਡੀ ਗਿਣਤੀ ਵਿਦਿਆਰਥੀ ਪੰਜਾਬੀ ਭਾਸ਼ਾ ਵਾਲੇ ਆਮ ਬੋਲੇ ਜਾਣ ਵਾਲੇ ਸ਼ਬਦ ਵੀ ਠੀਕ ਤਰ੍ਹਾਂ ਨਹੀਂ ਲਿਖ ਪਾ ਰਹੇ। ਇਸ ਲਈ ਸੁਝਾਅ ਹੈ ਕਿ ਵਿਦਿਆਰਥੀਆਂ ਨੂੰ ਸਕੂਲ ਦੇ ਵਾਤਾਵਰਨ ਵਿੱਚੋਂ ਹੀ ਵਿਦਿਆਰਥੀਆਂ ਦੇ ਆਲੇ-ਦੁਆਲੇ ਸਕੂਲ ਕੈਂਪਸ ਵਿੱਚ ਹੀ ਸੈਂਕੜੇ ਸ਼ਬਦਾਂ ਦਾ ਸ਼ਬਦਕੋਸ਼ ਮੌਜੂਦ ਹੁੰਦਾ ਹੈ। ਇਸ ਤਰ੍ਹਾਂ ਵਿਦਿਆਰਥੀ ਆਪਣੇ ਆਲੇ-ਦੁਆਲੇ ਵਿੱਚੋਂ ਹੀ ਬਹੁਤੇ ਸ਼ਬਦਾਂ ਦਾ ਸ਼ੁੱਧ ਉਚਾਰਨ ਸਿੱਖ ਸਕਦੇ ਹਨ।
ਉਨ੍ਹਾਂ ਪੱਤਰ ‘ਚ ਕਿਹਾ ਹੈ ਕਿ ਸਕੂਲ ਮੁਖੀ ਪੰਜਾਬੀ ਅਧਿਆਪਕ ਦੀ ਸਹਾਇਤਾਂ ਨਾਲ ਸਕੂਲ ਵਿੱਚ ‘ਕੰਧ ਪੱਤਰਿਕਾ’ ਵੀ ਸ਼ੁਰੂ ਕਰਵਾ ਸਕਦੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਮੌਲਿਕ ਲਿਖਤਾਂ ਲਿਖਣ ਲਈ ਉਤਸ਼ਾਹਿਤ ਕੀਤਾ ਜਾ ਸਕੇ।
ਹਰੇਕ ਵਿਦਿਆਰਥੀ ਨੂੰ ਵਿਭਾਗ ਵੱਲੋਂ ਮੁਹਾਰਨੀ ਕਾਰਡ ਮੁਹੱਈਆ ਕਰਵਾਏ ਗਏ ਹਨ। ਇਸ ਨੂੰ ਵਿਦਿਆਰਥੀਆਂ ਨੂੰ ਪੰਜਾਬੀ ਪੀਰੀਅਡ ਦੇ ਪਹਿਲੇ ਪੰਜ ਮਿੰਟ ਪਹਾੜਿਆਂ ਵਾਂਗ ਉੱਚੀ ਪੜ੍ਹਨ ਲਈ ਪ੍ਰੇਰਿਤ ਕੀਤਾ ਜਾ ਸਕੇ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਛੋਟੇ ਛੋਟੇ ਸ਼ਬਦ ਮੁਕਾਬਲੇ ਬਾਲ ਸਭਾ ਵਿੱਚ ਕਰਵਾਏ ਜਾ ਸਕਦੇ ਹਨ, ਜਿਸ ਤੋਂ ਬਾਅਦ ਜਲਦ ਹੀ ਮੁੱਖ ਦਫ਼ਤਰ ਵੱਲੋਂ ਸਕੂਲ ਪੱਧਰ, ਬਲਾਕ ਪੱਧਰ, ਜ਼ਿਲ੍ਹਾ ਪੱਧਰ ਅਤੇ ਰਾਜ ਪੱਧਰ ‘ਤੇ ਸ਼ਬਦਕੋਸ਼ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਦੇ ਨਾਲ ਹੀ ਸਕੂਲ ਮੁਖੀ ਅਤੇ ਪੰਜਾਬੀ ਪੜ੍ਹਾਉਂਦੇ ਅਧਿਆਪਕ ਵਿਦਿਆਰਥੀਆਂ ਨੂੰ ਪੜ੍ਹਨ, ਸਮਝਣ ਅਤੇ ਪੰਜਾਬੀ ਸੱਭਿਆਚਾਰ ਨੂੰ ਸਮਝਣ ਅਤੇ ਜੀਵਨ ਵਿੱਚ ਲਾਗੂ ਕਰਨ ਲਈ ਮਹਾਨ ਕਵੀਆਂ ਦੀਆਂ ਲਿਖਤਾਂ ਪੜ੍ਹਨ ਲਈ ਪ੍ਰੇਰਿਤ ਕਰਨ ਅਤੇ ਸਮੇਂ ਸਮੇਂ ਦੇ ਵਿਦਿਆਰਥੀਆਂ ਨੂੰ ਲਾਇਬ੍ਰੇਰੀ ਵਿੱਚੋਂ ਕਿਤਾਬਾਂ ਦਿੱਤੀਆਂ ਜਾਣ। ਇਨ੍ਹਾਂ ਕਿਤਾਬਾਂ ਵਿੱਚੋਂ ਹਫ਼ਤੇ ਵਿੱਚ ਇੱਕ ਵਾਰ ਕੋਈ ਪੈਰ੍ਹਾਂ ਜਾਂ ਬਿਰਤਾਂਤ ਸਾਂਝਾ ਕਰਨ ਲਈ ਆਖਿਆ ਜਾਵੇ।
ਵਿਭਾਗ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਸਿਲੇਬਸ ਦੇ ਨਾਲ ਨਾਲ ਚੱਲ ਰਹੇ ਪਾਠਾਂ ‘ਚ ਲਏ ਗਏ ਸ਼ਬਦਾਂ ਦਾ ਅਭਿਆਸ ਕਰਵਾਇਆ ਜਾਵੇ ਅਤੇ ਨਾਲ ਹੀ ਸ਼ਬਦਾਬਲੀ ਦਾ ਟੈਸਟ ਲਿਆ ਜਾਵੇ।
ਪੰਜਾਬੀ ‘ਚੋਂ ਹੋ ਰਹੇ ਨੇ ਹਜ਼ਾਰਾਂ ਬੱਚੇ ਫੇਲ੍ਹ
ਇੱਧਰ ਬੁੱਧੀਜੀਵੀਆਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ ਆਪਣੀ ਮਾਤਾ ਭਾਸ਼ਾ ਲਿਖਣ ‘ਚ ਆ ਰਹੀ ਮੁਸ਼ਕਲ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਬੱਚੇ ਪੰਜਾਬੀ ਭਾਸ਼ਾ ਅੰਦਰ ਹੀ ਕਮਜ਼ੋਰ ਹਨ ਤਾਂ ਫਿਰ ਹੋਰਨਾਂ ਭਾਸ਼ਾਵਾਂ ਦਾ ਕੀ ਹਾਲ ਹੋਵੇਗਾ। ਦੱਸਣਯੋਗ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਦਸਵੀਂ ਜਮਾਤ ਦੇ ਨਤੀਜਿਆਂ ਅੰਦਰ ਇਕੱਲੇ ਪੰਜਾਬੀ ਵਿਸ਼ੇ ਅੰਦਰ ਹੀ ਹਜ਼ਾਰਾਂ ਦੀ ਗਿਣਤੀ ‘ਚ ਵਿਦਿਆਰਥੀ ਫੇਲ੍ਹ ਹੋ ਰਹੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਚਿੱਠੀ ਲਿਖੋ ਅਤੇ ਪਾਓ ਬੇਰੋਕ ਮੀਡੀਆ ਕਵਰੇਜ਼, ਨਾਲ ਹੀ ਚੰਦਾ ਅਤੇ ਸਰਕਾਰੀ ਗੰਨਮੈਨ
ਚਿੱਠੀ ਕੀ-ਕੀ ਦੇ ਸਕਦੀ ਹੈ ਉਹ ਤਾਂ ਉਹੀ ਜਾਣਦਾ ਹੈ ਜੋ ਚਿੱਠੀ ਲਿਖਦਾ ਹੈ ਜਾਂ ਫਿਰ ਉਹ ਜੋ ਚਿੱਠੀ ਦਾ ਲਿਖਿਆ ਭੁਗਤਦਾ ਹੈ
ਉਂਜ ਤਾਂ ਲੋਕ ਦਹਾਕਿਆਂ ਤੋਂ ਚਿੱਠੀ ਲਿਖਦੇ ਆ ਰਹੇ ਹਨ ਪਰ ਸਾਲ 1999 ਤੋਂ ਚਿੱਠੀ ਲਿਖਣ ਦੀ ਨਵੀਂ ਕਲਾ ਨੇ ਜਨਮ ਲਿਆ ਹੈ। ਇਸ ਕਲਾ ਨਾਲ ਕਈ ਵਿਅਕਤੀਆਂ ਨੇ ਫੁੱਲ ਟਾਈਮ ਕਾਰੋਬਾਰ, ਅੱਠੋਂ ਪਹਿਰ ਦੇਸ਼-ਵਿਦੇਸ਼ ‘ਚ ਚਰਚਾ ‘ਚ ਰਹਿਣ ਲਈ ਮੀਡੀਆ ਕਵਰੇਜ਼ ਅਤੇ ਸਰਕਾਰੀ ਸੁਰੱਖਿਆ ਹਾਸਲ ਕਰਨ ਦਾ ਚੰਗਾ ਜੁਗਾੜ ਕਰ ਲਿਆ ਹੈ। ਚਿੱਠੀ ਲਿਖਣ ਦੀ ਇਸ ਕਲਾ ‘ਚ ਮੁਹਾਰਤ ਰੱਖਣ ਵਾਲੇ ਇਹ ਵਿਅਕਤੀ ਜ਼ਿਆਦਾ ਪੜ੍ਹੇ-ਲਿਖੇ ਵੀ ਨਹੀਂ ਹਨ ਪਰ ਚਿੱਠੀ ਗਜ਼ਬ ਦੀ ਤਿਆਰ ਕਰ ਲੈਂਦੇ ਹਨ, ਫਿਰ ਇਨ੍ਹਾਂ ਦੀ ਚਿੱਠੀ ਇਨ੍ਹਾਂ ਨੂੰ ਉਹ ਸਭ ਦਿੰਦੀ ਹੈ ਜੋ ਅੱਜ-ਕੱਲ੍ਹ ‘ਚ ਬਹੁਤਿਆਂ ਦੀ ਖਵਾਇਸ਼ ਰਹਿੰਦੀ ਹੈ।
ਬੇਚਾਰੀ ਨਿਆਂਪਾਲਿਕਾ ਦਾ ਵੀ ਰੋਣਾ ਨਿਕਲ ਜਾਵੇ
ਆਗੂ, ਅਭਿਨੇਤਾ, ਖਿਡਾਰੀ, ਅਫ਼ਸਰ, ਕਲਾਕਾਰ, ਜਿਸ ਸਭ ਨੂੰ ਹਾਸਲ ਕਰਨ ਲਈ ਦਿਨ-ਰਾਤ ਮਿਹਨਤ ਕਰਦੇ ਹਨ। ਫਿਰ ਵੀ ਉਹ ਮਨਚਾਹਾ ਹਾਸਲ ਨਹੀਂ ਕਰ ਪਾਉਂਦੇ, ਪਰ ਇਹ ਵਿਅਕਤੀ ਚਿੱਠੀ ਲਿਖ ਕੇ ਹੀ ਉਹ ਸਭ ਹਾਸਲ ਕਰ ਰਹੇ ਹਨ, ਜਿਸ ਦੀ ਕਸਕ ਬਹੁਤਿਆਂ ਦੇ ਦਿਲਾਂ ‘ਚ ਰਹਿ ਜਾਂਦੀ ਹੈ। ਵਿਦੇਸ਼ੀ ਲੋਕਾਂ ਤੋਂ ਧਰਮ ਦੇ ਨਾਂਅ ‘ਤੇ ਚੰਦਾ, ਮੁਫ਼ਤ ‘ਚ ਕੇਸ ਲੜਨ ਲਈ ਵਕੀਲ, ਬਿਨਾ ਚਾਹ ਨਾਸ਼ਤੇ ਦਾ ਪ੍ਰਬੰਧ ਕੀਤੇ। ਮੀਡੀਆ ਕਵਰੇਜ਼ ਹੋਰ ਤਾਂ ਹੋਰ ਸਰਕਾਰੀ ਗੰਨਮੈਨ ਉਹ ਵੀ ਪ੍ਰਸ਼ਾਸਨ ਦੀ ਬਾਂਹ ਮਰੋੜ ਕੇ ਵੇਖੋ ਜੀ ਮੈਨੂੰ ਜਾਨ ਦਾ ਖਤਰਾ ਹੈ।
ਅਦਾਲਤ ‘ਚ ਖੜ੍ਹੇ ਹੋ ਕੇ ਚਿੱਠੀ ਲਿਖਾਰੀ ਅਜਿਹੇ ਹੰਝੂ ਵਹਾਉਂਦੇ ਹਨ ਕਿ ਬੇਚਾਰੀ ਨਿਆਂਪਾਲਿਕਾ ਦਾ ਵੀ ਰੋਣਾ ਨਿਕਲ ਜਾਵੇ ਫਿਰ ਆਰਡਰ ‘ਤੇ ਆਰਡਰ ਜਾਰੀ ਹੁੰਦੇ ਹਨ ਅਤੇ ਇਹ ਲੋਕ ਹੱਸਦੇ-ਹੱਸਦੇ ਬਾਹਰ ਆਉਂਦੇ ਹਨ। ਫਿਰ ਸਾਰਾ ਦਿਨ ਫੇਸਬੁੱਕ, ਵਟਸਅੱਪ ਅਤੇ ਟੀਵੀ ਨੂੰ ਟੁਕਰ-ਟੁਕਰ ਵੇਖਦੇ ਰਹਿਣ ਵਾਲੇ ਇਕਤਰਫਾ ਦਿਮਾਗ ਦੇ ਲੋਕ ਇਨ੍ਹਾਂ ਨੂੰ ਵਾਇਰਲ ਕਰਦੇ ਹਨ ਕਿ ਵੇਖੋ ਇਹ ਹੈ ਕਿ ਬਹਾਦਰੀ, ਚਲੋ ਕੋਈ ਤਾਂ ਹੈ ਜੋ ਡੇਰਾ ਸੱਚਾ ਸੌਦਾ ਖਿਲਾਫ ਲੜ ਰਿਹਾ ਹੈ।
ਸਰਕਾਰ, ਪ੍ਰਸ਼ਾਸਨ ਏਜੰਸੀਆਂ ਇਹ ਸਭ ਤਾਂ ਚਿੱਠੀ ਲਿਖਣ ਵਾਲਿਆਂ ਦੇ ਖੱਬੇ ਹੱਥ ਦੀ ਖੇਡ ਹੈ
ਪਰੰਤੂ ਡੇਰੇ ਨਾਲ ਜੁੜੇ ਲੋਕ ਜਾਣਦੇ ਹਨ ਕਿ ਕਿਸੇ ਨੂੰ ਸਿਰਫ ਚਿੱਠੀ ਲਿਖਣਾ ਆ ਜਾਵੇ ਫਿਰ ਸੀਬੀਆਈ, ਪੁਲਿਸ, ਅਦਾਲਤ ਜਿੰਨਾ ਪਸੀਨਾ ਵਹਾਉਂਦੇ ਹਨ ਅਤੇ ਲਿਖਣ ਵਾਲੇ ਨੂੰ ਚਿੱਠੀ ਕੀ-ਕੀ ਦੇ ਸਕਦੀ ਹੈ। ਉਹ ਤਾਂ ਉਹੀ ਜਾਣਦਾ ਹੈ ਜੋ ਚਿੱਠੀ ਲਿਖਦਾ ਹੈ ਜਾਂ ਫਿਰ ਉਹ ਜੋ ਚਿੱਠੀ ਦਾ ਲਿਖਿਆ ਭੁਗਤਦਾ ਹੈ। ਸਰਕਾਰ, ਪ੍ਰਸ਼ਾਸਨ ਏਜੰਸੀਆਂ ਇਹ ਸਭ ਤਾਂ ਚਿੱਠੀ ਲਿਖਣ ਵਾਲਿਆਂ ਦੇ ਖੱਬੇ ਹੱਥ ਦੀ ਖੇਡ ਹੈ। ਮੇਰੀ ਸਲਾਹ ਹੈ ਕਿ ਦੇਸ਼ ‘ਚ ਚਿੱਠੀ ਲਿਖਣ ਦਾ ਇੱਕ ਕੌਮਾਂਤਰੀ ਸੰਸਥਾਨ ਖੁੱਲ੍ਹੇ, ਜਿਨ੍ਹਾਂ ‘ਚ ਖੱਟਾ, ਗੁਰਦਾਸ ਤੂਰ, ਵਿਸ਼ਵਾਸ ਗੁਪਤਾ ਅਤੇ ਚਿੱਠੀ ਕਲਾ ਦੀ ਸ਼ੁਰੂਆਤ ਕਰਨ ਵਾਲੀਆਂ ‘ਸਾਧਵੀਆਂ’ ਅਤੇ ਖਾਸ ਕਰ ਭੁਪਿੰਦਰ ਗੋਰਾ ਜਿਹੀ ਨਾਮਚੀਨ ਫੈਕਲਟੀ ਨਿਯੁਕਤ ਹੋਵੇ।
ਭਾਰਤ-ਇਜ਼ਰਾਇਲ ਲਿਖਣਗੇ ਨਵੀਂ ਇਬਾਰਤ
ਐਨਕੇ ਸੋਮਾਨੀ (ਏਜੰਸੀ)। ਡੇਢ ਦਹਾਕੇ ਦੇ ਲੰਮੇ ਅਰਸੇ ਤੋਂ ਬਾਅਦ ਇਜ਼ਰਾਇਲ ਦਾ ਕੋਈ ਪ੍ਰਧਾਨ ਮੰਤਰੀ ਭਾਰਤ ਦੀ ਯਾਤਰਾ ‘ਤੇ ਆਇਆ ਹੈ । ਇਜ਼ਰਾਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤੰਨਯਾਹੂ ਅਜਿਹੇ ਸਮੇਂ ਭਾਰਤ ਆਏ ਹਨ,  ਜਦੋਂ ਕਿ ਕਰੀਬ ਇੱਕ ਮਹੀਨਾ ਪਹਿਲਾਂ ਹੀ ਭਾਰਤ ਨੇ ਯੇਰੂਸ਼ਲਮ  ਦੇ ਮੁੱਦੇ ‘ਤੇ ਯੂਐਨਓ ਮਹਾਂਸਭਾ ਵਿੱਚ ਇਜ਼ਰਾਇਲ  ਦੇ ਖਿਲਾਫ ਵੋਟ ਕੀਤਾ ਸੀ। ਅਜਿਹੇ ਵਿੱਚ ਲੱਗ ਰਿਹਾ ਸੀ ਕਿ ਬੇਂਜਾਮਿਨ ਦੀ ਇਸ ਯਾਤਰਾ ਵਿੱਚ ਦੋਵਾਂ ਦੇਸ਼ਾਂ  ਦੇ ਵਿੱਚ ਉਵੇਂ ਗਰਮਜੋਸ਼ੀ  ਨਾ ਦੇਖਣ ਨੂੰ ਮਿਲੇ ਜੋ ਛੇ ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਜ਼ਰਾਇਲ ਯਾਤਰਾ ਦੌਰਾਨ ਦੇਖਣ ਨੂੰ ਮਿਲੀ ਸੀ।
ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਦਾ ਐਲਾਨ, ਬਨਣ ਜਾ ਰਹੀ ਐ ਇੱਕ ਹੋਰ ਹਾਈ ਸਕਿਊਰਿਟੀ ਜ਼ੇਲ੍ਹ
ਅਜਿਹੀ ਸੰਭਾਵਨਾ ਦਾ ਇੱਕ ਵੱਡਾ ਕਾਰਨ ਇਹ ਵੀ ਸੀ ਕਿ ਬੇਂਜਾਮਿਨ ਦੀ ਯਾਤਰਾ ਤੋਂ ਠੀਕ ਪਹਿਲਾਂ ਹੀ ਇਜ਼ਰਾਇਲ ਵੱਲੋਂ 50 ਕਰੋੜ ਡਾਲਰ ਦਾ ਇੱਕ ਰੱਖਿਆ ਸੌਦਾ ਰੱਦ ਕਰ ਦਿੱਤੇ ਜਾਣ ਦੀ ਖ਼ਬਰ ਆਈ ਸੀ । ਇਸ ਸਮਝੌਤੇ  ਦੇ ਤਹਿਤ ਸਪਾਈਕ ਟੈਂਕ-ਰੋਧੀ ਮਿਜ਼ਾਇਲਾਂ ਦਾ ਨਿਰਮਾਣ ਕੀਤਾ ਜਾਣਾ ਸੀ । ਪਰ ਨੇਤਨਯਾਹੂ ਨੇ ਭਾਰਤ-ਇਜਰਾਇਲ ਸਬੰਧਾਂ ਨੂੰ ਸਵਰਗ ਵਿੱਚ ਬਣੀ ਜੋੜੀ ਦੱਸ ਕੇ ਤਮਾਮ ਸ਼ੱਕਾਂ ਨੂੰ ਦਰਕਿਨਾਰ ਕਰ ਦਿੱਤਾ।
ਪ੍ਰਧਾਨ ਮੰਤਰੀ ਨੇਤਨਯਾਹੂ ਨੇ ਆਪਣੇ ਦੇਸ਼ ਵਿੱਚ ਪ੍ਰੋਟੋਕਾਲ ਤੋਂ ਪਹਿਲਾਂ ਏਅਰਪੋਰਟ ਪਹੁੰਚ ਕਰ ਜਿਸ ਗਰਮਜੋਸ਼ੀ ਨਾਲ ਭਾਰਤੀ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ ਸੀ ਉਸੇ ਅੰਦਾਜ ਵਿੱਚ  ਇਜ਼ਰਾਇਲ  ਦੇ ਪ੍ਰਧਾਨ ਮੰਤਰੀ ਦਾ ਭਾਰਤ ਦੀ ਧਰਤੀ ‘ਤੇ ਸਵਾਗਤ ਹੋਇਆ । ਸਾਲ 1992 ਵਿੱਚ ਭਾਰਤ-ਇਜ਼ਰਾਇਲ  ਦੇ ਵਿੱਚ ਡਿਪਲੋਮੈਟਿਕ ਸਬੰਧ ਉਸ ਸਮੇਂ ਸ਼ੁਰੂ ਹੋਏ ਸਨ ਜਦੋਂ ਭਾਰਤ ਵਿੱਚ ਕਾਂਗਰਸ ਦੀ ਸਰਕਾਰ ਸੀ ਅਤੇ ਪੀ. ਵੀ. ਨਰਸਿੰਮ੍ਹਾਰਾਓ ਦੇਸ਼  ਦੇ ਪ੍ਰਧਾਨ ਮੰਤਰੀ ਸਨ । ਪਰ ਇਨ੍ਹਾਂ 25 ਸਾਲਾਂ ਵਿੱਚ ਦੋਵਾਂ ਦੇਸ਼ਾਂ  ਦੇ ਵਿੱਚ ਸਬੰਧ ਉਸ ਪੱਧਰ ਤੱਕ ਨਹੀਂ ਪਹੁੰਚ ਸਕੇ ਕਿ ਰਾਸ਼ਟਰ ਮੁਖੀਆਂ ਦੀ ਆਵਾਜਾਈ ਦਾ ਸਿਲਸਿਲਾ ਸ਼ੁਰੂ ਹੋ ਸਕੇ।
ਇਹ ਵੀ ਪੜ੍ਹੋ : 500 ਦੇ ਨੋਟ ’ਤੇ ਆਰਬੀਆਈ ਨੇ ਕੀਤਾ ਵੱਡਾ ਖੁਲਾਸਾ, ਜਲਦੀ ਦੇਖੋ
ਹਾਲਾਂਕਿ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਸਤੰਬਰ 1950 ਵਿੱਚ ਹੀ ਇਜ਼ਰਾਇਲ ਨੂੰ ਮਾਨਤਾ ਦੇ ਦਿੱਤੀ ਸੀ ਫਿਰ ਵੀ ਦੋਵਾਂ ਦੇਸ਼ਾਂ ਦੇ ਵਿੱਚ ਪੂਰਨ ਡਿਪਲੋਮੈਟਿਕ ਸਬੰਧ ਸਥਾਪਤ ਹੋਣ ਵਿੱਚ 70 ਸਾਲ ਦਾ ਸਮਾਂ ਲੱਗ ਗਿਆ ।  ਪਹਿਲਾਂ ਭਾਰਤ ਹਮੇਸ਼ਾ ਫਿਲੀਸਤੀਨ  ਦੇ ਪੱਖ ਵਿੱਚ ਖੜ੍ਹਾ ਦਿਖਾਈ ਦਿੰਦਾ ਸੀ । 1947 ਵਿੱਚ ਯੂਐਨਓ ਵਿੱਚ ਜਦੋਂ ਇਜ਼ਰਾਇਲ ਨੂੰ ਵੱਖ ਦੇਸ਼ ਬਣਾਉਣ ਲਈ ਫਿਲੀਸਤੀਨ  ਦੀ ਵੰਡ ਦਾ ਪ੍ਰਸਤਾਵ ਰੱਖਿਆ ਗਿਆ ਸੀ ਤਾਂ ਭਾਰਤ ਨੇ ਨਾ ਸਿਰਫ਼ ਪ੍ਰਸਤਾਵ ਦਾ ਵਿਰੋਧ ਕੀਤਾ ਸੀ ਬਲਕਿ ਉਸਦੇ ਖਿਲਾਫ ਵੋਟ ਕੀਤਾ ਸੀ ।
ਸਾਲ 1948 ਵਿੱਚ ਜਦੋਂ ਇਜ਼ਰਾਇਲ ਨੂੰ ਯੂਐਨਓ ਦਾ ਮੈਂਬਰ ਬਣਾਏ ਜਾਣ ਦੀ ਗੱਲ ਆਈ ਤੱਦ ਵੀ ਭਾਰਤ ਨੇ ਉਸ ‘ਤੇ ਇਤਰਾਜ਼ ਪ੍ਰਗਟ ਕੀਤਾ ਸੀ । ਅਰਬ-ਇਜ਼ਰਾਇਲ ਸੰਘਰਸ਼ ਦੌਰਾਨ ਵੀ ਭਾਰਤ ਦੀ ਵਿਦੇਸ਼ ਨੀਤੀ ਸਪੱਸ਼ਟ ਰੂਪ ਨਾਲ ਅਰਬ ਦੇਸ਼ਾਂ ਦਾ ਸਮੱਰਥਨ ਕਰਨ ਦੀ ਰਹੀ । ਪਰ ਰਾਜੀਵ ਗਾਂਧੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ  ਭਾਰਤ  ਦੇ ਨਜ਼ਰੀਏ ਵਿੱਚ ਬਦਲਾਅ ਆਇਆ । ਰਾਜੀਵ ਗਾਂਧੀ ਨੇ ਸਾਲ 1985 ਵਿੱਚ ਸੰਯੁਕਤ ਰਾਸ਼ਟਰ ਮਹਾਂਸਭਾ  ਦੇ ਸਾਲਾਨਾ ਸੰਮੇਲਨ ਸਮੇਂ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਸ਼ਾਇਮਨ ਪੇਰੇਜ ਨੂੰ ਮਿਲ ਕੇ ਸੰਬੰਧ ਬਹਾਲੀ ਦੀ ਦਿਸ਼ਾ ਵਿੱਚ ਕਦਮ ਵਧਾਇਆ । ਉਸ ਸਮੇਂ ਦੋਵਾਂ ਦੇਸ਼ਾਂ  ਦੇ ਵਿੱਚ ਕੁੱਝ ਰਸਮੀ ਕਰਾਰ ਹੋਏ ਅਤੇ ਸਬੰਧਾਂ ਨੂੰ ਆਮ ਕਰਨ ਦੀ ਪ੍ਰਕਿਰਿਆ ਨੇ ਰਫਤਾਰ ਫੜੀ । ਹੁਣ ਪ੍ਰਧਾਨ ਮੰਤਰੀ ਮੋਦੀ ਦੀ ਅਮਰੀਕਾ ਯਾਤਰਾ  ਤੋਂ ਬਾਅਦ ਇਜਰਾਇਲ ਨੂੰ ਲੈ ਕੇ ਭਾਰਤ ਦਾ ਨਜ਼ਰੀਆ ਅਚਾਨਕ ਬਦਲਿਆ ਹੈ।
ਭਾਰਤ ਦੀਆਂ ਰੱਖਿਆ ਜਰੂਰਤਾਂ  ਦੇ ਲਿਹਾਜ਼ ਨਾਲ ਵੀ ਇਜਰਾਇਲ ਸਾਡੇ ਲਈ ਮਹੱਤਵਪੂਰਨ ਹੈ । ਦੋਵਾਂ ਦੇਸ਼ਾਂ  ਵਿੱਚ ਰਿਸ਼ਤੇ ਦਾ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਇਜਰਾਇਲ ਸਾਡਾ ਅਹਿਮ ਰੱਖਿਆ ਸਪਲਾਇਰ ਹੈ । ਰੂਸ ਤੋਂ ਬਾਅਦ ਇਜਰਾਇਲ ਦੂਜਾ ਅਜਿਹਾ ਦੇਸ਼ ਹੈ ਜਿੱਥੋਂ ਭਾਰਤ ਆਪਣੀਆਂ ਰੱਖਿਆ ਜਰੂਰਤਾਂ ਲਈ ਹਥਿਆਰ ਅਤੇ ਤਕਨੀਕ ਦਰਾਮਦ ਕਰਦਾ ਹੈ । ਅੱਜ ਵੀ ਇਜਰਾਇਲ ਭਾਰਤ ਨੂੰ ਮਿਜ਼ਾਇਲ ਅਤੇ ਡਰੋਨ ਜਹਾਜ਼ ਸਮੇਤ ਹੋਰ ਫੌਜੀ ਸਮੱਗਰੀ ਪ੍ਰਦਾਨ ਕਰਨ ਵਾਲਾ ਮਹੱਤਵਪੂਰਨ ਦੇਸ਼ ਹੈ ।
ਪਿਛਲੇ ਪੰਜ ਸਾਲਾਂ ਵਿੱਚ ਇਜਰਾਇਲ ਨੇ ਹਰ ਸਾਲ ਔਸਤਨ ਇੱਕ ਅਰਬ ਡਾਲਰ ਦੇ ਹਥਿਆਰ ਭਾਰਤ ਨੂੰ ਵੇਚੇ ਹਨ ।  ਹਥਿਆਰਾਂ ਦੀ ਖਰੀਦ ਦੋਵਾਂ ਦੇਸ਼ਾਂ  ਦੇ ਵਿੱਚ ਆਪਸੀ ਸਬੰਧਾਂ ਦਾ ਸਭ ਤੋਂ ਮਹੱਤਵਪੂਰਨ ਪਹਿਲੂ ਰਿਹਾ ਹੈ । ਪਿਛਲੇ ਅਪਰੈਲ ਮਹੀਨੇ ਵਿੱਚ ਭਾਰਤ ਨੇ ਇਜਰਾਇਲ ਦੀ ਏਅਰੋ ਸਪੇਸ ਇੰਡਸਟ੍ਰੀਜ ਦੇ ਨਾਲ ਡੇਢ ਅਰਬ ਡਾਲਰ ਦੇ ਸੌਦੇ ਦਾ ਕਰਾਰ ਕੀਤਾ ਹੈ। ਭਾਰਤ ਦੇ ਚਾਰ ਜੰਗੀ ਬੇੜਿਆਂ ‘ਤੇ ਬਰਾਕ ਮਿਜ਼ਾਇਲ ਸਥਾਪਤ ਕਰਨ ਦਾ ਵੀ 630 ਕਰੋੜ ਡਾਲਰ ਦਾ ਸਮਝੌਤਾ ਹੋਇਆ ਹੈ ।
ਸੰਕਟ ਦੇ ਸਮੇਂ ਭਾਰਤ ਦੀ ਬੇਨਤੀ ‘ਤੇ ਇਜ਼ਰਾਇਲ ਦੀ ਤੁਰੰਤ ਪ੍ਰਤੀਕਿਰਿਆ ਨੇ ਉਸਨੂੰ ਭਾਰਤ ਲਈ ਭਰੌਸੇਮੰਦ ਹਥਿਆਰ ਸਪਲਾਈ ਕਰਨ ਵਾਲੇ ਦੇਸ਼  ਦੇ ਤੌਰ ‘ਤੇ ਸਥਾਪਤ ਕੀਤਾ ਹਨ । ਭਾਰਤ  ਦੇ ਸਾਹਮਣੇ ਜਦੋਂ ਵੀ ਕੋਈ ਸਾਮਰਿਕ ਸੰਕਟ ਪੈਦਾ ਹੋਇਆ ਹੈ ਤਾਂ ਉਸ ਸਮੇਂ ਇਜ਼ਰਾਇਲ ਨੇ ਅੱਗੇ ਵਧ ਕੇ ਸਾਡੀ ਮੱਦਦ ਕੀਤੀ ਹੈ । 1962  ਦੇ ਭਾਰਤ-ਚੀਨ ਯੁੱਧ  ਦੌਰਾਨ ਵੀ ਇਜ਼ਰਾਇਲ ਭਾਰਤ  ਦੇ ਨਾਲ ਖੜ੍ਹਾ ਸੀ । ਸਾਲ 1999  ਦੇ ਕਾਰਗਿਲ  ਸੰਕਟ  ਸਮੇਂ ਵੀ ਭਾਰਤ ਦੀ ਬੇਨਤੀ ‘ਤੇ ਇਜਰਾਇਲ ਨੇ ਹਥਿਆਰ ਅਤੇ ਦੂਜੀ ਫੌਜੀ ਤਕਨੀਕ ਭਾਰਤ ਨੂੰ ਮੁਹੱਈਆ ਕਰਵਾ ਕੇ ਭਾਰਤ ਦਾ ਸਹਿਯੋਗ ਕੀਤਾ ਸੀ।
ਅੱਜ ਵੀ ਇਜ਼ਰਾਇਲ ਭਾਰਤ ਨੂੰ ਮਿਜ਼ਾਇਲ,  ਐਂਟੀ ਮਿਜ਼ਾਇਲ ਸਿਸਟਮ, ਟੋਹੀ ਜਹਾਜ਼ ਆਦਿ ਦੀ ਤਕਨੀਕ ਦੇ ਰਿਹਾ ਹੈ । ਇਸ ਤੋਂ ਇਲਾਵਾ ਇਜਰਾਇਲ ਭਾਰਤੀ ਨੇਵੀ ਨੂੰ ਐਂਟੀ ਬੈਲਿਸਟਿਕ ਮਿਜ਼ਾਇਲ ਵੀ ਦੇਣ ਨੂੰ ਤਿਆਰ ਹੈ ।  ਭਾਰਤ ਨੂੰ ਕਰੀਬ 8,356 ਸਪਾਈਕ ਐਂਟੀ ਟੈਂਕ ਗਾਇਡਿਡ ਮਿਜ਼ਾਇਲ ਦੇਣ ਲਈ ਵੀ ਇਜਰਾਇਲ ਤਿਆਰ ਹੋ ਗਿਆ ਹੈ, ਜੋ ਦੁਸ਼ਮਣ ਦੇ ਟੈਂਕ ਨੂੰ ਉਸਦੀ ਹੀ ਜ਼ਮੀਨ ‘ਤੇ ਤਬਾਹ ਕਰਨ ਵਿੱਚ ਸਮਰੱਥ ਹੈ । ਇਸ ਤੋਂ ਇਲਾਵਾ ਇਜ਼ਰਾਇਲ ਨੇ ਭਾਰਤ ਨੂੰ 10 ਹੇਰਾਨ ਟੀਪੀ ਯੂਏਵੀ ਮਨੁੱਖ ਰਹਿਤ ਹਵਾਈ ਵਾਹਨ ਦੇਣ ਦੀ ਹਾਮੀ ਭਰੀ ਹੈ ਜਿਸਦੀ ਮੱਦਦ ਨਾਲ ਭਾਰਤੀ ਫੌਜ ਦੀ ਨਿਗਰਾਨੀ ਕਰਨ ਅਤੇ ਟੋਹ ਲੈਣ ਦੀ ਸਮਰੱਥਾ ਕਾਫ਼ੀ ਵਧ ਜਾਵੇਗੀ ।
ਇਜਰਾਇਲ ਦੀ ਉੱਨਤ ਖੇਤੀਬਾੜੀ ਤਕਨੀਕ ਦਾ ਵੀ ਭਾਰਤ ਫਾਇਦਾ ਲੈਣਾ ਚਾਹੇਗਾ।  ਖੁਦ ਇਜਰਾਇਲ ਦੇ ਖੇਤੀ ਮਾਹਿਰਾਂ ਨੇ ਫਸਲਾਂ ਦੀ ਪੈਦਾਵਾਰ ਵਧਾਉਣ ਅਤੇ ਸਿੰਚਾਈ ਲਈ ਪਾਣੀ ਸੁਰੱਖਿਆ ਸਬੰਧੀ ਆਪਣੇ ਤਕਨੀਕੀ ਅਨੁਭਵ ਨੂੰ ਭਾਰਤੀ ਕਿਸਾਨਾਂ ਨਾਲ ਸਾਂਝਾ ਕਰਨ ਦਾ ਪ੍ਰਸਤਾਵ ਵੀ ਭਾਰਤ ਨੂੰ ਦਿੱਤਾ ਹੈ ਉਂਮੀਦ ਕੀਤੀ ਜਾ ਰਹੀ ਹੈ ਕਿ ਇਜ਼ਰਾਇਲੀ ਪ੍ਰਧਾਨ ਮੰਤਰੀ ਦੀ ਇਸ ਯਾਤਰਾ ਦੌਰਾਨ ਦੋਵਾਂ ਦੇਸ਼ਾਂ  ਦੇ ਵਿੱਚ ਫੌਜੀ ਅਤੇ ਸਾਇਬਰ ਸੁਰੱਖਿਆ ‘ਤੇ ਸਹਿਯੋਗ ਵਧੇਗਾ । ਦੋਵੇਂ ਦੇਸ਼ ਅੱਤਵਾਦ  ਦੇ ਖਿਲਾਫ ਲੜਾਈ, ਸੁਰੱਖਿਆ, ਖੇਤੀਬਾੜੀ ,  ਪਾਣੀ ਅਤੇ ਊਰਜਾ ਸੈਕਟਰ ਵਿੱਚ ਮਿਲ ਕੇ ਕੰਮ ਕਰ ਰਹੇ ਹਨ।
ਜਦੋਂਕਿ ਇਜਰਾਇਲ ਇੱਕ ਅਜਿਹਾ ਦੇਸ਼ ਹੈ ਜਿਸ ਤੋਂ ਭਾਰਤ ਲੰਮੇ ਸਮੇਂ ਤੋਂ ਦੂਰ ਰਿਹਾ ਹੈ ਪਰ ਹੁਣ ਸਥਿਤੀਆਂ ਬਦਲ ਰਹੀਆਂ ਹਨ। ਛੇ ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਜਰਾਇਲ ਯਾਤਰਾ ਤੇ ਹੁਣ ਬੇਂਜਾਮਿਨ ਨੇਤਨਯਾਹੂ ਦੀ ਭਾਰਤ ਯਾਤਰਾ ਤੋਂ ਬਾਅਦ ਦੋਵਾਂ ਦੇਸ਼ਾਂ  ਵਿੱਚ ਦੁਵੱਲੇ ਰਿਸ਼ਤਿਆਂ ਨੂੰ ਇੱਕ ਨਵਾਂ ਮੁਕਾਮ ਮਿਲੇਗਾ ਇਸ ਵਿੱਚ ਕੋਈ ਸ਼ੱਕ ਨਹੀਂ ਹੈ।