Lose - Sach Kahoon Punjabi
Delhi elections | ਖੁਦ ਤੋਂ ਹਾਰੇਗੀ ਦਿੱਲੀ ‘ਚ ਭਾਜਪਾ!
ਭਾਜਪਾ ਨੇ ਫ਼ਿਰ ਤੋਂ ਦੇਸ਼ ‘ਚ ਸਰਕਾਰ ਸਥਾਪਤ ਕਰਨ ਦੀ ਵੀਰਤਾ ਤਾਂ ਜ਼ਰੂਰ ਦਿਖਾਈ ਹੈ ਪਰ ਦਿੱਲੀ ‘ਚ ਭਾਜਪਾ ਦੀ ਫਿਰ ਤੋਂ ਸਰਕਾਰ ਆਉਣ ਦਾ ਸੁਫ਼ਨਾ ਕਦੋਂ ਪੂਰਾ ਹੋਵੇਗਾ, ਇਸ ਦਾ ਬਨਵਾਸ ਕਦੋਂ ਖ਼ਤਮ ਹੋਵੇਗਾ? ਇਹ ਕਹਿਣਾ ਮੁਸ਼ਕਲ ਹੈ ਬਨਵਾਸ ਕੋਈ ਪੰਜ-ਦਸ ਸਾਲ ਦਾ ਨਹੀਂ ਹੈ ਸਗੋਂ ਬਨਵਾਸ ਦੇ ਪੂਰੇ ਵੀਹ ਸਾਲ ਹੋ ਗਏ ਭਾਵ ਕਿ ਭਾਜਪਾ ਦਿੱਲੀ ‘ਚ ਵੀਹ ਸਾਲ ਤੋਂ ਸੱਤਾ ਤੋਂ ਬਾਹਰ ਹੈ ਦਿੱਲੀ ‘ਚ ਭਾਜਪਾ ਦੇ ਆਖ਼ਰੀ ਮੁੱਖ ਮੰਤਰੀ ਸੁਸ਼ਮਾ ਸਵਰਾਜ ਸਨ, ਜੋ ਹੁਣ ਇਸ ਦੁਨੀਆ ‘ਚ ਨਹੀਂ ਹਨ ਪਿਆਜ ਦੀਆਂ ਕੀਮਤਾਂ ‘ਚ ਵਾਧੇ ਕਾਰਨ ਭਾਜਪਾ ਦੀ ਸਰਕਾਰ ਫੇਲ੍ਹ ਹੋਈ ਸੀ
ਅਤੇ ਕਾਂਗਰਸ ਦੀ ਸਰਕਾਰ ਬਣੀ ਸੀ ਸ਼ੀਲਾ ਦੀਕਸ਼ਿਤ ਜਿਨ੍ਹਾਂ ਦੀ ਦਿੱਲੀ ਦੀ ਰਾਜਨੀਤੀ ‘ਚ ਕੋਈ ਭੂਮਿਕਾ ਨਹੀਂ ਸੀ ਫਿਰ ਵੀ ਉਹ ਮੁੱਖ ਮੰਤਰੀ ਬਣੇ ਅਤੇ ਪੂਰੇ ਪੰਦਰਾਂ ਸਾਲ ਤੱਕ ਸਰਕਾਰ ‘ਚ ਬਣੇ ਰਹੇ ਪੰਦਰਾਂ ਸਾਲਾਂ ਤੱਕ ਸ਼ੀਲਾ ਦੀਕਸ਼ਿਤ ਨੂੰ ਹਰਾਉਣ ‘ਚ ਭਾਜਪਾ ਨਾਕਾਮ ਰਹੀ ਸ਼ੀਲਾ ਦੀਕਸ਼ਿਤ ਦੀ ਸਰਕਾਰ ਦਾ ਪਤਨ ਹੋਇਆ ਤਾਂ ਅਰਵਿੰਦ ਕੇਜਰੀਵਾਲ ਦੀ ਸਰਕਾਰ ਆ ਗਈ ਅਤੇ ਪੂਰੇ ਪੰਜ ਸਾਲ ਤੱਕ ਕਾਇਮ ਰਹੀ ਹੈ
ਹੁਣ ਦਿੱਲੀ ‘ਚ ਵਿਧਾਨ ਸਭਾ ਚੋਣਾਂ ਹਨ, ਭਾਜਪਾ ਅਰਵਿੰਰ ਕੇਜਰੀਵਾਲ ਦੀ ਸਰਕਾਰ ਖਿਲਾਫ਼ ਗੁੱਸੇ ਵੀ ਹੈ ਤੇ ਹਮਲਾਵਰ ਵੀ ਪਰ ਕੀ ਅਰਵਿੰਦ ਕੇਜਰੀਵਾਲ ਨੂੰ ਹਰਾਉਣ ‘ਚ ਭਾਜਪਾ ਸਫ਼ਲ ਹੋਵੇਗੀ ਅਤੇ ਆਪਣਾ ਵੀਹ ਸਾਲਾਂ ਦਾ ਬਨਵਾਸ ਖ਼ਤਮ ਕਰ ਸਕੇਗੀ? ਜੇਕਰ ਭਾਜਪਾ ਚੁਣਾਵੀ ਵੀਰਤਾ ਦਿਖਾਉਂਦੀ ਤਾਂ ਫ਼ਿਰ ਇਹ ਹੈਰਾਨ ਕਰਨ ਵਾਲੀ ਰਾਜਨੀਤਿਕ ਘਟਨਾ ਹੋਵੇਗੀ ਤੇ ਸੂਬਾ ਇਕਾਈਆਂ ਦੇ ਖੁਰਨ ਦੀ ਪ੍ਰਕਿਰਿਆ ਬੰਦ ਹੋ ਜਾਵੇਗੀ ਸੂਬਾ ਇਕਾਈਆਂ ਨਾਲ ਭਾਜਪਾ ਨੂੰ ਲਗਾਤਾਰ ਖੋਰਾ ਲੱਗਾ ਹੈ ਸੂਬਾ ਇਕਾਈਆਂ ਦੇ ਖੋਰੇ ਨੂੰ ਭਾਜਪਾ ਦੀ ਡਿੱਗਦੀ ਸਾਖ਼ ਅਤੇ ਨਰਿੰਦਰ ਮੋਦੀ ਦੇ ਚਮਤਕਾਰ ਦੇ ਕਥਿਤ ਖੋਰੇ ਦਾ ਨਤੀਜਾ ਮੰਨਿਆ ਜਾ ਰਿਹਾ ਹੈ
ਦਿੱਲੀ ਭਾਜਪਾ ‘ਚ ਕਦੇ ਇੱਕ ਤੋਂ ਵਧ ਕੇ ਆਗੂ ਸਨ ਜੋ ਪੂਰੀ ਦਿੱਲੀ ਦੀ ਜਨਤਾ ਦੀਆਂ ਇੱਛਾਵਾਂ ਨੂੰ ਸਮਝਦੇ ਸਨ ਤੇ ਦਿੱਲੀ ਦੀ ਜਨਤਾ ਨਾਲ ਜਿਨ੍ਹਾਂ ਦੇ ਚੰਗੇ ਸੰਬਧ ਸਨ,
ਅਜਿਹੇ ਆਗੂਆਂ ‘ਚ ਸਾਹਿਬ ਸਿੰਘ ਵਰਮਾ, ਮਦਨ ਲਾਲ ਖੁਰਾਨਾ, ਮਾਂਗੇ ਲਾਲ ਗਰਗ ਆਦਿ ਸ਼ਾਮਲ ਸਨ ਇਨ੍ਹਾਂ ‘ਚ ਓਮ ਪ੍ਰਕਾਸ਼ ਕੋਹਲੀ ਨੂੰ ਛੱਡ ਕੇ ਸਾਰੇ ਆਗੂ ਗੁਜ਼ਰ ਚੁੱਕੇ ਹਨ ਓਮ ਪ੍ਰਕਾਸ਼ ਕੋਹਲੀ ਵੀ ਰਾਜਪਾਲ ਦਾ ਕਾਰਜਕਾਲ ਪੂਰਾ ਕਰਕੇ ਘਰ ‘ਚ ਬੈਠ ਗਏ ਇਹ ਸਾਰੇ ਆਗੂ ਜਨਸੰਘ ਕਾਰਜਕਾਲ ‘ਚ ਮਹਾਂਰਥੀ ਸਨ ਉਸ ਕਾਲ ‘ਚ ਇਨ੍ਹਾਂ ਸਭ ਨੇ ਕਾਂਗਰਸ ਖਿਲਾਫ਼ ਅਦੁੱਤੀ ਬਹਾਦਰੀ ਦਾ ਸਬੂਤ ਦਿੰਦੇ ਹੋਏ ਦਿੱਲੀ ‘ਚ ਭਾਜਪਾ ਨੂੰ ਸਥਾਪਤ ਕੀਤਾ ਸੀ ਇੱਕ ਸਮੇਂ ਕਿਹਾ ਜਾਂਦਾ ਸੀ ਕਿ ਦਿੱਲੀ ‘ਚ ਭਾਜਪਾ ਦੇ ਸਾਹਮਣੇ ਕਾਂਗਰਸ ਵੀ ਪਸਤ ਰਹਿੰਦੀ ਹੈ ਇਹ ਸਹੀ ਵੀ ਸੀ ਕਿ ਦਿੱਲੀ ‘ਚ ਜਨਸੰਘ ਦੀ ਕੋਈ ਇੱਕ ਵਾਰ ਨਹੀਂ ਵਾਰ-ਵਾਰ ਸਰਕਾਰ ਬਣਦੀ ਸੀ
ਪਰ ਬਦਲ ਭਾਜਪਾ ਲੱਭ ਨਹੀਂ ਸਕੀ ਸਮੁੱਚਾ ਬਦਲ ਤਾਂ ਮਿਲਦਾ ਨਹੀਂ ਪਰ ਬਲਦ ਖੜ੍ਹਾ ਕਰਨ ਦੀ ਜੋ ਦ੍ਰਿਸ਼ਟੀ ਹੁੰਦੀ ਹੈ, ਉਹ ਦ੍ਰਿਸ਼ਟੀ ਹੀ ਦੋਸ਼ਪੂਰਨ ਤੇ ਅਦੂਰਦਰਸ਼ੀ ਹੋਣ ਕਾਰਨ ਬਲਦ ਬਣਦਾ ਹੀ ਨਹੀਂ ਹੈ ਇਹ ਸੰਕਟ ਭਾਜਪਾ ਦਾ ਹੈ ਅੱਜ ਸਾਹਿਬ ਸਿੰਘ ਵਰਮਾ, ਮਦਨ ਲਾਲ ਖੁਰਾਣਾ, ਸੁਸ਼ਮਾ ਸਵਰਾਜ, ਕੇਦਾਰਨਾਥ ਸਾਹਨੀ, ਮਾਂਗੇ ਲਾਲ ਗਰਗ, ਵਿਜੈ ਕੁਮਾਰ ਮਲਹੋਤਰਾ ਆਦਿ ਦਾ ਜੋ ਬਦਲ ਭਾਜਪਾ ‘ਚ ਸਾਹਮਣੇ ਹੈ ਉਹ ਮਨੋਜ ਤਿਵਾੜੀ, ਵਿਜੈ ਗੋਇਲ, ਵਿਜੇਂਦਰ ਗੁਪਤਾ, ਮਿਨਾਕਸ਼ੀ ਲੇਖੀ, ਹਰਸ਼ਵਰਧਨ ਆਦਿ ਹਨ ਇਹ ਸਾਰੇ ਆਗੂ ਨਰਿੰਦਰ ਮੋਦੀ ਦੇ ਚਮਤਕਾਰ ਤੋਂ ਪੈਦਾ ਰਾਜਨੀਤੀ ‘ਚ ਸਹਿਚਰ ਤਾਂ ਹਨ ਪਰ ਇਨ੍ਹਾਂ ਸਾਰਿਆਂ ਦੀ ਅਜਿਹੀ ਕੋਈ ਚਮਤਕਾਰੀ ਛਵੀ ਨਹੀਂ ਬਣਦੀ ਹੈ ਜੋ ਆਪਣੇ ਮੋਢਿਆਂ ‘ਤੇ ਦਿੱਲੀ ਭਾਜਪਾ ਦਾ ਭਾਰ ਚੁੱਕ ਕੇ ਅਰਵਿੰਦ ਕੇਜਰੀਵਾਲ ਦੀ ਸੱਤਾ ਨੂੰ ਹਰਾ ਸਕਣ
ਭਾਜਪਾ ਨੇ ਦਿੱਲੀ ‘ਚ ਸੰਸਦ ਮੈਂਬਰ ਬਣਾਉਣ ਦੀ ਜੋ ਨੀਤੀ ਬਣਾਈ ਸੀ ਉਹ ਵੀ ਦੋਸ਼ਪੂਰਨ ਤਾਂ ਸੀ ਹੀ, ਇਸ ਤੋਂ ਇਲਾਵਾ ਉਹ ਨੀਤੀ ਦੂਰਦਰਸ਼ੀ ਵੀ ਨਹੀਂ ਸੀ,
ਅਰਵਿੰਦ ਕੇਜਰੀਵਾਲ ਨੂੰ ਹਰਾਉਣ ‘ਤੇ ਕੇਂਦਰਿਤ ਕਰਕੇ ਨਹੀਂ ਬਣਾਈ ਗਈ ਸੀ ਦੂਜੀ ਸੰਸਕ੍ਰਿਤੀ ਤੋਂ ਆਏ ਉਦਿਤ ਰਾਜ ਪੂਰੇ ਪੰਜ ਸਾਲ ਤੱਕ ਭਾਜਪਾ ਨੂੰ ਨਜ਼ਰਅੰਦਾਜ ਕਰਦੇ ਰਹੇ, ਆਪਣੀ ਭਾਜਪਾ ਵਿਰੋਧੀ ਹਵਾ ਬਣਾਉਂਦੇ ਰਹੇ, ਦੂਜੇ ਮਹੇਸ਼ ਗਿਰੀ ਰਾਜਨੀਤੀ ‘ਚ ਜਨਤਾ ਦੀ ਸੇਵਾ ਦੀ ਸੰਸਕ੍ਰਿਤੀ ਤੋਂ ਦੂਰ ਰਹਿਣ ਵਾਲੇ ਸਾਬਤ ਹੋਏ ਸਨ ਇਨ੍ਹਾਂ ਦੋਵਾਂ ਦੀ ਟਿਕਟ ਕੱਟੀ ਗਈ ਪਰ ਜਿਨ੍ਹਾਂ ਨੂੰ ਸੰਸਦ ਮੈਂਬਰ ਦੀ ਟਿਕਟ ਦਿੱਤੀ ਗਈ ਅਤੇ ਜਤਾਇਆ ਗਿਆ
ਉਨ੍ਹਾਂ ‘ਚ ਪ੍ਰੋਫੈਸ਼ਨਲ ਅਤੇ ਗੈਰ- ਰਾਜਨੀਤਿਕ ਨੂੰ ਤਰਜ਼ੀਹ ਮਿਲੀ ਮੌਸਮ ਗੰਭੀਰ, ਹੰਸ ਰਾਜ ਹੰਸ ਅਤੇ ਮਿਨਾਕਸ਼ੀ ਲੇਖੀ ਅਤੇ ਖੁਦ ਮਨੋਜ ਤਿਵਾੜੀ ਦੀ ਜਨ ਅਭੂਮਿਕਾ ਦੇਖਣ ਵਾਲੇ ਲੋਕ ਕਹਿ ਸਕਦੇ ਹਨ, ਕਿ ਇਹ ਫੈਸਲਾ ਭਾਜਪਾ ਲਈ ਆਤਮਘਾਤੀ ਹੀ ਹੈ ਗੌਤਮ ਗੰਭੀਰ ਕ੍ਰਿਕਟ ‘ਚ ਕੁਮੈਂਟਰੀ ਕਰਦੇ ਹਨ, ਦੇਸ਼ ਵਿਦੇਸ਼ ਘੁੰਮਦੇ ਹਨ, ਹੰਸਰਾਜ ਹੰਸ ਆਪਣੀ ਗਾਇਕੀ ਦੀ ਦੁਨੀਆ ਨੂੰ ਹੀ ਤਰਜੀਹ ਦਿੰਦੇ ਹਨ, ਜਨਤਾ ਦੀ ਸੇਵਾ ਉਨ੍ਹਾਂ ਦੀ ਪਹਿਲ ਨਹੀਂ ਹੈ ਮਿਨਾਕਸ਼ੀ ਲੇਖੀ ਵੱਡੀ ਵਕੀਲ ਹਨ, ਉਨ੍ਹਾਂ ਕੋਲ ਵੀ ਆਮ ਲੋਕਾਂ ਨੂੰ ਮਿਲਣ ਦਾ ਸਮਾਂ ਨਹੀਂ ਹੈ ਅਜਿਹੇ ‘ਚ ਕੋਈ ਵਰਕਰ ਆਪਣੀ ਸਮੱਸਿਆ ਕਿੱਥੇ ਦੱਸੇ
ਰਾਜਨੀਤਿਕ ਪ੍ਰਕਿਰਿਆ ਜ਼ਰੂਰ ਭਾਜਪਾ ਦੇ ਪੱਖ ‘ਚ ਦਿਖਾਈ ਦੇ ਰਹੀ ਹੈ ਨਰਿੰਦਰ ਮੋਦੀ ਨੇ ਇਸ ਦੀ ਨੀਂਹ ਵੀ ਰੱਖ ਦਿੱਤੀ ਹੈ ਕੱਚੀਆਂ ਕਲੋਨੀਆਂ ਨੂੰ ਪੱਕਾ ਕਰਨਾ ਇੱਕ ਵੀਰਤਾਪੂਰਵਕ ਕੰਮ ਹੋਇਆ ਤੇ ਇਸ ਦਾ ਸਿਹਰਾ ਨਰਿੰਦਰ ਮੋਦੀ ਨੂੰ ਜਾਂਦਾ ਹੈ 2008 ਤੋਂ ਹੀ ਇਹ ਸਵਾਲ ਹੱਲ ਹੋਣ ਤੋਂ ਦੂਰ ਸੀ ਕੱਚੀਆਂ ਕਾਲੋਨੀਆਂ ‘ਚ ਕੋਈ ਇੱਕ-ਦੋ ਲੱਖ ਨਹੀਂ ਸਗੋਂ ਪੂਰੇ 40 ਲੱਖ ਲੋਕ ਰਹਿੰਦੇ ਹਨ ਜੇਕਰ ਇਨ੍ਹਾਂ 40 ਲੱਖ ਲੋਕਾਂ ਕੋਲ ਭਾਜਪਾ ਦੇ ਲੋਕ ਪਹੁੰਚ ਸਕੇ ਤਾਂ ਫਿਰ ਭਾਜਪਾ ਨੂੰ ਜਿੱਤਣ ਤੋਂ ਕੌਣ ਰੋਕ ਸਕਦਾ ਹੈ? ਸਭ ਤੋਂ ਵੱਡੀ ਗੱਲ ਇਹ ਹੈ ਕਿ ਦਿੱਲੀ ‘ਚ ਵੋਟਰਾਂ ਦੀ ਗਿਣਤੀ ਇੱਕ ਕਰੋੜ 46 ਲੱਖ ਹੈ, ਇਨ੍ਹਾਂ ‘ਚੋਂ 66 ਲੱਖ ਲੋਕ ਭਾਜਪਾ ਦੇ ਮੈਂਬਰ ਹਨ ਜੇਕਰ ਭਾਜਪਾ ਆਪਣੇ 66 ਲੱਖ ਮੈਂਬਰਾਂ ਤੱਕ ਪਹੁੰਚ ਸਕਦੀ ਹੈ ਤਾਂ ਫਿਰ ਭਾਜਪਾ ਨੂੰ ਸੱਤਾ ‘ਚ ਪਰਤਣ ਤੋਂ ਕੌਣ ਰੋਕ ਸਕਦਾ ਹੈ?
ਸੰਕਟ ਇਹ ਹੈ ਕਿ ਭਾਜਪਾ ਦੇ ਚੋਣ ਪ੍ਰਬੰਧਾਂ ‘ਚ ਜੋ ਲੋਕ ਲੱਗੇ ਹੋਏ ਹਨ,
ਜਿਨ੍ਹਾਂ ਉੱਪਰ ਅਰਵਿੰਦ ਕੇਜਰੀਵਾਲ ਨੂੰ ਹਰਾਉਣ ਦੀ ਜਿੰਮੇਵਾਰੀ ਹੈ ਉਹ ਲੋਕ ਦਿੱਲੀ ਨੂੰ ਜਾਣਦੇ ਹੀ ਨਹੀਂ ਹਨ, ਜਿਨ੍ਹਾਂ ਕੋਲ ਆਮ ਵਰਕਰਾਂ ਦੀ ਪਹੁੰਚ ਹੀ ਨਹੀਂ ਹੋ ਸਕਦੀ ਹੈ, ਦਿੱਲੀ ਦੀਆਂ ਝੁੱਗੀਆਂ-ਝੌਂਪੜੀਆਂ ਤੇ ਦਿੱਲੀ ਦੀਆਂ ਕੱਚੀਆਂ ਕਾਲੋਨੀਆਂ ‘ਚ ਰਹਿਣ ਵਾਲੀ ਆਬਾਦੀ ਸਬੰਧੀ ਇਨ੍ਹਾਂ ਨੂੰ ਜਾਣਕਾਰੀ ਹੀ ਨਹੀਂ ਹੈ, ਇਹ ਸਿਰਫ਼ ਮੀਡੀਆ ‘ਚ ਹੀ ਧਮਾਲ ਪਾਉਂਦੇ ਹਨ, ਇਨ੍ਹਾਂ ਦੀ ਪਹਿਲ ‘ਚ ਏਅਰ ਕੰਡੀਸ਼ਨ ਦੀ ਸੰਸਕ੍ਰਿਤੀ ਹੈ, ਪੇਜ ਥ੍ਰੀ ਦੀ ਸੰਸਕ੍ਰਿਤੀ ਹੈ
ਪ੍ਰੋਫੈਸ਼ਨਲ ਲੋਕ ਵੋਟ ਕਿੱਥੇ ਪਾਉਂਦੇ ਹਨ, ਪ੍ਰੋਫੈਸ਼ਨਲ ਲੋਕਾਂ ਕੋਲ ਵੋਟ ਪਾਉਣ ਦਾ ਸਮਾਂ ਕਿੱਥੇ ਹੁੰਦਾ ਹੈ, ਇਨ੍ਹਾਂ ਨੂੰ ਲਾਈਨ ‘ਚ ਲੱਗ ਕੇ ਵੋਟ ਪਾਉਣਾ ਸਵੀਕਾਰ ਕਿੱਥੇ ਹੁੰਦਾ ਹੈ, ਅਤੇ ਭਾਜਪਾ ਦੇ ਆਗੂ ਇਨ੍ਹਾਂ ਲੋਕਾਂ ‘ਤੇ ਦਾਅ ਲਾਉਂਦੇ ਹਨ ਵੋਟ ਤਾਂ ਝੁੱਗੀਆਂ-ਝੌਂਪੜੀਆਂ ‘ਚ ਰਹਿਣ ਵਾਲੇ ਅਤੇ ਕੱਚੀਆਂ ਕਲੋਨੀਆਂ ‘ਚ ਰਹਿਣ ਵਾਲੇ ਲੋਕ ਸਰਗਰਮ ਹੋ ਕੇ ਪਾਉਂਦੇ ਹਨ, ਇਨ੍ਹਾਂ ਵਿਚਕਾਰ ਭਾਜਪਾ ਦੇ ਆਗੂਆਂ ਦੀ ਪਹੁੰਚ ਹੀ ਨਹੀਂ ਹੈ ਸਿਰਫ਼ ਮੋਦੀ ਭਰੋਸੇ ਸੱਤਾ ਦੀ ਪ੍ਰਾਪਤੀ ਸੰਭਵ ਨਹੀਂ ਹੈ
ਵਿਸ਼ਣੂਗੁਪਤ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਏਜੰਸੀ/ਮਸਕਟ। ਭਾਰਤ ਨੇ ਕਰੋ ਜਾਂ ਮਰੋ ਦੇ ਮੁਕਾਬਲੇ ‘ਚ ਰੈਂਕਿੰਗ ‘ਚ ਆਪਣੇ ਤੋਂ ਉੱਪਰੀ ਟੀਮ ਓਮਾਨ ਖਿਲਾਫ  ਵਿਸ਼ਵ ਕੱਪ ਫੁੱਟਬਾਲ ਕੁਆਲੀਫਾਇਰ ਮੁਕਾਬਲੇ ‘ਚ ਸਖ਼ਤ ਸੰਘਰਸ਼ ਕੀਤਾ ਪਰ ਉਸ ਨੂੰ 0-1 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਦੇ ਨਾਲ ਹੀ ਭਾਰਤ ਦੀ ਵਿਸ਼ਵ ਕੱਪ ਦੀਆਂ ਉਮੀਦਵਾਂ ਵੀ ਸਮਾਪਤ ਹੋ ਗਈਆਂ ਭਾਰਤ ਨੂੰ ਓਮਾਨ ਖਿਲਾਫ ਪਹਿਲੇ ਗੇੜ ਦੇ ਮੈਚ ‘ਚ ਗੁਹਾਟੀ ‘ਚ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ ਓਮਾਨ ਤੋਂ ਉਸ ਨੂੰ ਇੱਕ ਗੋਲ ਦੀ ਹਾਰ ਮਿਲੀ ਭਾਰਤ ਦੀ ਗਰੁੱਪ ਈ ‘ਚ ਪੰਜ ਮੈਚਾਂ ‘ਚ ਇਹ ਦੂਜੀ ਹਾਰ ਹੈ ।
ਜਦੋਂਕਿ ਉਸ ਨੇ ਤਿੰਨ ਮੈਚ ਡਰਾਅ ਖੇਡੇ ਹਨ ਭਾਰਤ ਦੇ ਖਾਤੇ’ਚ ਤਿੰਨ ਅੰਕ ਹਨ ਅਤੇ ਉਹ ਗਰੁੱਪ ‘ਚ ਚੌਥੇ ਸਥਾਨ ‘ਤੇ ਹੈ ਭਾਰਤ 2018 ਵਿਸ਼ਵ ਕੱਪ ਲਈ 2015 ‘ਚ ਹੋਏ ਕੁਆਲੀਫਾÂਰ ‘ਚ ਓਮਾਨ ਤੋਂ 0-3 ਅਤੇ 1-2 ਨਾਲ ਹਾਰਿਆ ਸੀ ਭਾਰਤੀ ਟੀਮ ਦੁਸ਼ਾਨਬੇ ਤੋਂ 4500 ਕਿਲੋਮੀਟਰ ਦਾ ਸਫਰ ਤੈਅ ਕਰਕੇ ਇਸ ਮੁਕਾਬਲੇ ਲਈ ਮਸਕਟ ਪਹੁੰਚੀ ਅਤੇ ਉਸ ਨੇ ਮੇਜ਼ਬਾਨ ਟੀਮ ਨੂੰ ਸਖ਼ਤ ਚੁਣੌਤੀ ਵੀ ਦਿੱਤੀ ਪਰ ਕਿਸਮਤ ਨੇ ਉਸ ਦਾ ਸਾਥ ਨਹੀਂ ਦਿੱਤਾ ਓਮਾਨ ਲਈ ਮੈਚ ਦਾ ਇਕਮਾਤਰ ਗੋਲ 33ਵੇਂ ਮਿੰਟ ‘ਚ ਮੁਹਸੇਨ ਅਲ ਘਸਾਨੀ ਨੇ ਕੀਤਾ
ਜਿਨ੍ਹਾਂ ਨੇ ਸ਼ੁਰੂਆਤ ‘ਚ ਇੱਕ ਪੈਨਲਟੀ ਗਵਾਈ ਸੀ ਭਾਰਤੀ ਕਪਤਾਨ ਸੁਨੀਲ ਛੇਤਰੀ ਦੀ ਖੇਡ ਪੂਰੇ 90 ਮਿੰਟ ਖਰਾਬ ਰਹੀ ਇਸ ਜਿੱਤ ਤੋਂ ਬਾਅਦ ਓਮਾਨ ਦੇ ਪੰਜ ਮੈਚਾਂ ‘ਚੋਂ 12 ਅੰਕ ਹੋ ਗਏ ਹਨ ਅਤੇ ਉਹ ਗਰੁੱਪ ਈ ‘ਚ ਕਤਰ ਨੂੰ ਪਿੱਛੇ ਛੱਡ ਟਾਪ ‘ਤੇ ਪਹੁੰਚ ਗਿਆ ਹੈ ਕਤਰ ਦੇ ਚਾਰ ਮੈਚਾਂ ‘ਚ 10 ਅੰਕ ਹਨ ਵਿਸ਼ਵ ਰੈਂਕਿੰਗ ‘ਚ 84ਵੀਂ ਰੈਂਕਿੰਗ ਦੀਟੀਮ ਓਮਾਨ ਨੇ ਸੁਲਤਾਨ ਕਾਬੂਸ ਸਪੋਰਟਸ ਕੰਪਲੈਕਸ ‘ਚ ਖੇਡੇ ਗਏ ਇਸ ਮੁਕਾਬਲੇ ‘ਚ 106ਵੇਂ ਸਥਾਨ ਦੇ ਭਾਰਤ ਦੇ ਮਨਸੂਬਿਆਂ ਨੂੰ ਸਫਲ ਨਹੀਂ ਹੋਣ ਦਿੱਤਾ।
ਭਾਰਤ ਨੇ ਏਸ਼ੀਆਈ ਚੈਂਪੀਅਨ ਕਤਰ ਨਾਲ ਗੋਲ ਰਹਿਤ ਡਰਾਅ ਖੇਡਣ ਤੋਂ ਬਾਅਦ ਕੋਲਕਾਤਾ ‘ਚ ਬੰਗਲਾਦੇਸ਼ ਅਤੇ ਦੁਸ਼ਾਨਬੇ ‘ਚ ਅਫਗਾਨਿਸਤਾਨ ਖਿਲਾਫ 1-1 ਦਾ ਡਰਾਅ ਖੇਡਿਆ ਸੀ ਇਸ ਹਾਰ ਦੇ ਨਾਲ ਭਾਰਤ ਨੂੰ ਕੁਆਲੀਫਿਕੇਸ਼ਨ ਰਾਊਂਡ ‘ਚ ਤਿੰਨ ਹੋਰ ਮੈਚ ਖੇਡਣੇ ਹਨ ਜਿਸ ‘ਚ ਦੋ ਘਰ ਅਤੇ ਇੱਕ ਵਿਦੇਸ਼ੀ ਜ਼ਮੀਨ ‘ਤੇ ਖੇਡਣਾ ਹੈ 26 ਮਾਰਚ ਨੂੰ ਭਾਰਤ ਦਾ ਮੁਕਾਬਲਾ ਕਤਰ ਨਾਲ, ਚਾਰ ਜੂਨ ਨੂੰ ਬੰਗਲਾਦੇਸ਼ ਨਾਲ ਉਸਦੇ ਘਰ ‘ਚ ਅਤੇ 9 ਜੂਨ ਨੂੰ ਆਪਣੀ ਧਰਤੀ ‘ਤੇ ਅਫਗਾਨਿਸਤਾਨ ਨਾਲ ਖੇਡਣਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇਮਰਾਨ ਨੇ ਮੰਨਿਆ, ਭਾਰਤ ਨਾਲ ਹੋਇਆ ਯੁੱਧ ਤਾਂ ਹਾਰੇਗਾ ਪਾਕਿਸਤਾਨ
ਇਮਰਾਨ ਨੇ ਮੰਨਿਆ, ਭਾਰਤ ਨਾਲ ਹੋਇਆ ਯੁੱਧ ਤਾਂ ਹਾਰੇਗਾ ਪਾਕਿਸਤਾਨ
ਇਸਲਾਮਾਬਾਦ, (ਏਜੰਸੀ)। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਜੰਮੂ ਕਸ਼ਮੀਰ ‘ਚੋਂ ਅਨੁਛੇਦ 370 ਹਟਾਏ ਜਾਣ ਤੋਂ ਬਾਅਦ ਭਾਰਤ ਨਾਲ ਚੱਲ ਰਹੀ ਤਨਾਤਨੀ ਦਰਮਿਆਨ ਇਹ ਸਵੀਕਾਰ ਕੀਤਾ ਹੈ ਕਿ ਜੇਕਰ ਭਾਰਤ ਨਾਲ ਪਰੰਪਰਾਗਤ ਯੁੱਧ ਹੋਇਆ ਤਾਂ ਉਹਨਾਂ ਦੇ ਦੇਸ਼ ਨੂੰ ਮੂੰਹ ਦੀ ਖਾਣੀ ਪਵੇਗੀ। ਸ੍ਰੀ ਖਾਨ ਨੇ ਅਲ ਜਜੀਰਾ ਨੂੰ ਦਿੱਤੇ ਬਿਆਨ ‘ਚ ਕਿਹਾ ਕਿ ਜੇਕਰ ਪਾਕਿਸਤਾਨ ਨੇ ਭਾਰਤ ਦੇ ਨਾਲ ਪਰੰਪਰਾਗਤ ਯੁੱਧ ਲੜਿਆ ਅਤੇ ਉਹ ਹਾਰਨ ਲੱਗਾ ਤਾਂ ਉਸ ਕੋਲ ਦੋ ਹੀ ਬਦਲ ਹੋਣਗੇ ਜਾਂ ਤਾਂ ਉਹ ਆਤਮਸਮਰਪਣ ਕਰੇ ਜਾਂ ਫਿਰ ਆਖਰੀ ਦਮ ਤੱਕ ਅਜਾਦੀ ਦੀ ਲੜਾਈ ਲੜੇ। (Pakistan)
ਉਹਨਾਂ ਕਿਹਾ ਕਿ ਉਹਨਾਂ ਨੂੰ ਪਤਾ ਹੈ ਕਿ ਪਾਕਿਸਤਾਨੀ ਆਪਣੀ ਅਜਾਦੀ ਦੀ ਲੜਾਈ ਅੰਤਿਮ ਸਾਹ ਤੱਕ ਲੜੇਗਾ। ਅਜਿਹੇ ‘ਚ ਜਦੋਂ ਪਰਮਾਣੂ ਸ਼ਕਤੀ ਸੰਪੰਨ ਦੋ ਦੇਸ਼ ਲੜਨਗੇ ਤਾਂ ਇਸ ਦੇ ਆਪਣੇ ਨਤੀਜੇ ਹੋਣਗੇ। ਇਹ ਪੁੱਛੇ ਜਾਣ ‘ਤੇ ਕਿ ਕੀ ਕਸ਼ਮੀਰ ‘ਚ ਮੌਜ਼ੂਦਾ ਹਾਲਾਤ ਦੇ ਮੱਦੇਨਜ਼ਰ ਦੋਵੇਂ ਪਰਮਾਣੂ ਸ਼ਕਤੀ ਸੰਪੰਨ ਦੇਸ਼ਾਂ ਦਰਮਿਆਨ ਕਿਸੇ ਵੱਡੇ ਸੰਘਰਸ਼ ਜਾਂ ਯੁੱਧ ਦਾ ਖ਼ਤਰਾ ਹੈ, ਸ੍ਰੀ ਖਾਨ ਨੇ ਕਿਹਾ ਕਿ ਹਾਂ ਦੋਵਾਂ ਦੇਸ਼ਾਂ ਦਰਮਿਆਨ ਯੁੱਧ ਦਾ ਖ਼ਤਰਾ ਹੈ। (Pakistan)
ਸ੍ਰੀ ਖਾਨ ਨੇ ਕਿਹਾ ਕਿ ਕਸ਼ਮੀਰ ‘ਚ 80 ਲੱਖ ਮੁਸਲਮਾਨ ਪਿਛਲੇ ਲਗਭਗ ਛੇ ਹਫ਼ਤੇ ਤੋਂ ਕੈਦ ਹਨ। ਭਾਰਤ ਪਾਕਿਸਤਾਨ ‘ਤੇ ਅੱਤਵਾਦ ਫੈਲਾਉਣ ਦਾ ਦੋਸ਼ ਲਗਾ ਦੁਨੀਆ ਦਾ ਧਿਆਨ ਇਸ ਮੁੱਦੇ ਤੋਂ ਭਟਕਾਉਣਾ ਚਾਹੁੰਦਾ ਹੈ। ਪਾਕਿਸਤਾਨ ਕਦੇ ਯੁੱਧ ਦੀ ਸ਼ੁਰੂਆਤ ਨਹੀਂ ਕਰੇਗਾ, ਅਤੇ ਮੈਂ ਇਸ ਨੂੰ ਲੈ ਕੇ ਬਿਲਕੁਲ ਸਪੱਸ਼ਟ ਹਾਂ, ਮੈਂ ਅਮਨਪਸੰਦ ਇਨਸਾਨ ਹਾਂ, ਮੈਂ ਯੁੱਧ ਦੇ ਖਿਲਾਫ਼ ਹਾਂ, ਮੇਰਾ ਮੰਨਣਾ ਹੈ ਕਿ ਯੁੱਧ ਕਿਸੇ ਸਮੱਸਿਆ ਦਾ ਹੱਲ ਨਹੀਂ ਹੈ। (Pakistan)
ਜ਼ਿੰਦਗੀ ਦੀ ਜੰਗ ਹਾਰਿਆ ਫ਼ਤਹਿਵੀਰ ਸਿੰਘ
ਲੋਕਾਂ ਵਿੱਚ ਸੋਗ ਤੇ ਗੁੱਸੇ ਦੀ ਲਹਿਰ, ਥਾਂ-ਥਾਂ ਲਾਏ ਜਾਮ
ਸੰਗਰੂਰ ਪ੍ਰਸ਼ਾਸਨ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ
ਗੁਰਪ੍ਰੀਤ/ਕਰਮ/ਖੁਸ਼ਪ੍ਰੀਤ/ਕ੍ਰਿਸ਼ਨ/ਜੀਵਨ
ਸੁਨਾਮ, ਊਧਮ ਸਿੰਘ ਵਾਲਾ, 11 ਜੂਨ
ਆਖ਼ਿਰ ਛੇ ਦਿਨਾਂ ਤੱਕ ਜ਼ਿੰਦਗੀ ਅਤੇ ਮੌਤ ਵਿਚਾਲੇ ਚੱਲ ਰਹੀ ਜ਼ੋਰਦਾਰ ਖਿੱਚਾ-ਧੂਹ ‘ਚ ਜ਼ਿੰਦਗੀ ਹਾਰ ਗਈ ਤੇ ਮੌਤ ਨੇ 2 ਸਾਲਾ ਦੇ ਫਤਹਿਵੀਰ ਸਿੰਘ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਅਤੇ ਫਤਹਿਵੀਰ ਆਪਣੇ ਮਾਂ-ਪਿਓ, ਚਾਹੁਣ ਵਾਲਿਆਂ, ਰਿਸ਼ਤੇਦਾਰਾਂ ਤੇ ਲੋਕਾਂ ਤੋਂ ਸਦਾ ਲਈ ਦੂਰ ਚਲਿਆ ਗਿਆ। 6 ਜੂਨ ਤੋਂ ਪਿੰਡ ਭਗਵਾਨਪੁਰਾ ਦਾ ਛੋਟਾ ਜਿਹਾ ਬੱਚਾ ਫਤਹਿਵੀਰ ਸਿੰਘ ਆਪਣੇ ਘਰ ਦੇ ਸਾਹਮਣੇ ਬਣੇ 140 ਫੁੱਟ ਡੂੰਘੇ ਬੋਰ ਵਿੱਚ ਡਿੱਗ ਪਿਆ ਸੀ, ਜਿਸ ਨੂੰ ਬਚਾਉਣ ਲਈ ਛੇ ਦਿਨ ਜ਼ੋਰਦਾਰ ਕੋਸ਼ਿਸ਼ਾਂ ਹੋਈਆਂ ਪਰ ਆਖ਼ਿਰ 11 ਜੂਨ ਦੀ ਸਵੇਰ 5:15 ਦੇ ਕਰੀਬ ਉਸ ਨੂੰ ਰੱਸੀਆਂ ਰਾਹੀਂ ਬੋਰਵੈੱਲ ਵਿੱਚੋਂ ਬਾਹਰ ਕੱਢਿਆ।
ਜਾਣਕਾਰੀ ਅਨੁਸਾਰ ਅੱਜ ਸਵੇਰੇ ਜਦੋਂ ਫਤਹਿਵੀਰ ਸਿੰਘ ਨੂੰ ਬੋਰਵੈੱਲ ਵਿੱਚੋਂ ਬਾਹਰ ਕੱਢਿਆ ਗਿਆ ਤਾਂ ਐਨ.ਡੀ.ਆਰ.ਐਫ. ਦੀ ਟੀਮ ਵੱਲੋਂ ਫੁਰਤੀ ਨਾਲ ਉਸ ਨੂੰ ਐਂਬੂਲੈਂਸ ਰਾਹੀਂ ਪੀਜੀਆਈ ਚੰਡੀਗੜ੍ਹ ਵਿਖੇ ਲਿਜਾਇਆ ਗਿਆ ਪਰ ਪੀਜੀਆਈ ਦੇ ਡਾਕਟਰਾਂ ਨੇ ਫਤਹਿਵੀਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਫਤਹਿਵੀਰ ਸਿੰਘ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਚਾਰੇ ਪਾਸੇ ਸੰਨਾਟਾ ਫੈਲ ਗਿਆ ਕਿਉਂਕਿ ਪਿਛਲੇ 6 ਦਿਨਾਂ ਤੋਂ ਦੇਸ਼-ਵਿਦੇਸ਼ ਤੋਂ ਲੋਕ ਟੈਲੀਵਿਜ਼ਨ ਤੇ ਸੋਸ਼ਲ ਮੀਡੀਆ ਦੇ ਜ਼ਰੀਏ ਲਗਾਤਾਰ ਇਸ ਘਟਨਾ ਤੇ ਕੇਂਦਰਿਤ ਹੋਏ ਬੈਠੇ ਸਨ।
ਫਤਹਿਵੀਰ ਸਿੰਘ ਦੇ ਮੌਤ ਦੇ ਖ਼ਬਰ ਸੁਣਦਿਆਂ ਹੀ ਲੋਕਾਂ ਨੇ ਸੰਗਰੂਰ ਪ੍ਰਸ਼ਾਸਨ ਦੇ ਖਿਲਾਫ਼ ਜ਼ੋਰਦਾਰ ਗੁੱਸਾ ਕੱਢਣਾ ਸ਼ੁਰੂ ਕਰ ਦਿੱਤਾ ਅਤੇ ਹੌਲੀ-ਹੌਲੀ ਦਿਨ ਚੜ੍ਹਦੇ ਲੋਕ ਧਰਨਿਆਂ ਤੇ ਬੈਠਣ ਲੱਗੇ। ਪਤਾ ਲੱਗਿਆ ਹੈ ਕਿ ਸੁਨਾਮ-ਮਾਨਸਾ ਰੋਡ ‘ਤੇ ਲੋਕਾਂ ਨੇ ਪੱਕਾ ਧਰਨਾ ਲਾ ਦਿੱਤਾ। ਦੂਜੇ ਪਾਸੇ ਸੰਗਰੂਰ-ਬਠਿੰਡਾ ਮੁੱਖ ਮਾਰਗ ‘ਤੇ ਪਿੰਡ ਬਡਰੁੱਖਾਂ ਅਤੇ ਬਰਨਾਲਾ ਨੇੜਲੇ ਪਿੰਡ ਧਨੌਲਾ ਵਿਖੇ ਆਵਾਜਾਈ ਜਾਮ ਕਰ ਦਿੱਤੀ। ਲੋਕਾਂ ਨੇ ਸਰਕਾਰ ਤੋਂ ਫਤਹਿਵੀਰ ਦੀ ਮੌਤ ਦਾ ਜਵਾਬ ਮੰਗਣ ਲਈ ਫਤਹਿਵੀਰ ਇਨਸਾਫ਼ ਸੰਘਰਸ਼ ਕਮੇਟੀ ਦਾ ਗਠਨ ਕਰਕੇ ਸਮੁੱਚੇ ਪੰਜਾਬ ਵਿੱਚ ਬੰਦ ਦੀ ਕਾਲ ਦੇ ਦਿੱਤੀ।
ਉੱਧਰ ਦੂਜੇ ਪਾਸੇ ਸੰਗਰੂਰ ਪ੍ਰਸ਼ਾਸਨ ਆਪਣੀ ਖੱਲ ਬਚਾਉਣ ਲਈ ਮੀਡੀਆ ਨੂੰ ਗੋਲ ਮੋਲ ਗੱਲਾਂ ਦਾ ਜਵਾਬ ਦੇ ਰਿਹਾ ਹੈ। ਡਿਪਟੀ ਕਮਿਸ਼ਨਰ ਸੰਗਰੂਰ ਘਣਸ਼ਿਆਮ ਥੋਰੀ ਦਾ ਕਹਿਣਾ ਸੀ ਕਿ ਪ੍ਰਸ਼ਾਸਨ ਵੱਲੋਂ ਫਤਹਿਵੀਰ ਸਿੰਘ ਨੂੰ ਬਚਾਉਣ ਦੀ ਹਰ ਪੱਧਰ ‘ਤੇ ਕੋਸ਼ਿਸ਼ ਕੀਤੀ ਪਰ ਉਹ ਬਚਾ ਨਹੀਂ ਸਕੇ। ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਕਿ ਫਤਹਿਵੀਰ ਸਿੰਘ ਨੂੰ ਪੁਰਾਣੇ ਬੋਰਵੈੱਲ ਵਿੱਚੋਂ ਕੱਢਿਆ ਗਿਆ, ਜਿਸ ਵਿੱਚ ਉਹ ਫਸਿਆ ਹੋਇਆ ਸੀ ਜਾਂ ਜਿਹੜਾ 5 ਦਿਨ ਲਾ ਕੇ ਨਵਾਂ ਪੁੱਟਿਆ ਗਿਆ ਸੀ, ਉਸ ਵਿੱਚੋਂ ਕੱਢਿਆ ਗਿਆ ? ਤਾਂ ਡੀਸੀ ਇਸ ਗੱਲ ਦਾ ਗੋਲ ਮੋਲ ਜਵਾਬ ਦੇ ਗਏ। ਇਹ ਵੀ ਪਤਾ ਲੱਗਿਆ ਕਿ ਫਤਹਿਵੀਰ ਸਿੰਘ ਮ੍ਰਿਤਕ ਦੇਹ ਨੂੰ ਚੰਡੀਗੜ੍ਹ ਤੋਂ ਸੁਨਾਮ ਭੇਜਣ ਦੀਆਂ ਤਿਆਰੀਆਂ ਮੁਕੰਮਲ ਕਰ ਦਿੱਤੀਆਂ ਗਈਆਂ ਹਨ ਕੁਝ ਹੀ ਸਮੇਂ ਬਾਅਦ ਫਤਹਿ ਨੂੰ ਉਸ ਦੇ ਜੱਦੀ ਪਿੰਡ ਭਗਵਾਨਪੁਰਾ ਵਿਖੇ ਲਿਆਂਦਾ ਜਾਵੇਗਾ ਜਿੱਥੇ ਉਸ ਦਾ ਅੰਤਮ ਸਸਕਾਰ ਕਰਿਆ ਜਾਵੇਗਾ।
ਫਤਹਿਵੀਰ ਦੇ ਦਾਦਾ ਰੋਹੀ ਸਿੰਘ ਵੱਲੋਂ ਸ਼ਾਂਤੀ ਦੀ ਅਪੀਲ
ਫਤਹਿਵੀਰ ਸਿੰਘ ਦੇ ਦਾਦਾ ਸ: ਰੋਹੀ ਸਿੰਘ ਨੇ ਪ੍ਰਦਰਸ਼ਨਕਾਰੀਆਂ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਕੁਦਰਤ ਨੂੰ ਜੋ ਮਨਜ਼ੂਰ ਸੀ, ਉਹ ਹੋ ਗਿਆ ਪਰ ਫਤਹਿ ਦੇ ਨਾਂਅ ‘ਤੇ ਧਰਨੇ ਤੇ ਜਾਮ ਲਾ ਕੇ ਆਮ ਲੋਕਾਂ ਨੂੰ ਤੰਗ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਫਤਹਿਵੀਰ ਨੂੰ ਬਾਹਰ ਕੱਢਣ ਵਿੱਚ ਜਿਨ੍ਹਾਂ ਨੇ ਵੀ ਸਾਡਾ ਸਹਿਯੋਗ ਕੀਤਾ, ਉਨ੍ਹਾਂ ਦਾ ਅਸੀਂ ਸਮੁੱਚੇ ਪਰਿਵਾਰ ਵੱਲੋਂ ਧੰਨਵਾਦ ਵੀ ਕਰਦੇ ਹਾਂ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਧੋਨੀ ਦੇ ਮਾਸਟਰ ਕਲਾਸ ਦੇ ਬਾਵਜ਼ੂਦ ਚੇੱਨਈ ਇੱਕ ਦੌੜ ਨਾਲ ਹਾਰੀ
ਆਈਪੀਐੱਲ ‘ਚ ਕਪਤਾਨ ਦੇ ਤੌਰ ‘ਤੇ ਧੋਨੀ ਨੇ 4000 ਦੌੜਾਂ ਕੀਤੀਆਂ ਪੂਰੀਆਂ, ਆਈਪੀਐੱਲ ‘ਚ 23ਵਾਂ ਅਰਧ ਸੈਂਕੜਾ ਵੀ ਕੀਤਾ ਪੂਰਾ
ਬੰਗਲੌਰ | ਕਪਤਾਨ ਮਹਿੰਦਰ ਸਿੰਘ ਧੋਨੀ ਦੀ ਨਾਬਾਦ 84 ਦੌੜਾਂ ਦੀ ਜਬਰਦਸਤ ਪਾਰੀ ਦੇ ਬਾਵਜ਼ੂਦ ਚੇੱਨਈ ਸੁਪਰ ਕਿੰਗਸ ਨੂੰ ਰਾਇਲ ਚੈਲੰਜਰਸ ਬੰਗਲੋਰ ਦੇ ਹੱਥੋਂ ਮੁਕਾਬਲੇ ‘ਚ ਰੋਮਾਂਚਕ ਸੰਘਰਸ਼ ‘ਚ ਇੱਕ ਦੌੜ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਚੇੱਨਹੀ ਦਾ ਪਲੇਅ ਆਫ ‘ਚ ਜਾਣ ਦਾ ਇਤਜ਼ਾਰ ਵਧ ਗਿਆ ਚੇੱਨਈ ਨੂੰ ਆਖਰੀ ਓਵਰ ‘ਚ ਜਿੱਤ ਲਈ 26 ਦੌੜਾਂ ਚਾਹੀਦੀਆਂ ਸਨ ਤੇ ਧੋਨੀ ਨੇ ਪਹਿਲੀਆਂ ਪੰਜ ਗੇਂਦਾਂ ‘ਤੇ 4,6,6,2,6 ਦੌੜਾਂ ਜੜ ਦਿੱਤੀਆਂ ਅੰਤਿਮ ਗੇਂਦ ‘ਤੇ ਚੇਨਈ ਨੂੰ ਦੋ ਦੌੜਾਂ ਦੀ ਜ਼ਰੂਰਤ ਸੀ ਤੇ ਧੋਨੀ ਗੇਂਦ ਖੁੰਝਣ ਕਾਰਨ ਇੱਕ ਦੌੜ ਲੈ ਦੀ ਕੋਸ਼ਿਸ ‘ਚ ਸ਼ਾਰਦੁਲ ਠਾਕੁਰ ਰਨ ਆਊਟ ਹੋ ਗਏ ਧੋਨੀ ਨੇ ਇਕੱਲੇ ਆਪਣੇ ਦਮ ‘ਤੇ ਮੈਚ ਨੂੰ ਰੋਮਾਂਚਕ ਬਣਾ ਦਿੱਤਾ ਬੰਗਲੌਰ ਨੇ ਸੱਤ ਵਿਕਟਾਂ ‘ਤੇ 161 ਦੌੜਾਂ ਬਣਾਈਆਂ ਜਦੋਂਕਿ ਚੇੱਨਈ ਨੇ ਅੱਠ ਵਿਕਟਾਂ ‘ਤੇ 160 ਦੌੜਾਂ ਬਣਾਈਆਂ ਧੋਨੀ ਨੇ ਸਿਰਫ 48 ਗੇਂਦਾਂ ‘ਤੇ ਪੰਜ ਚੌਕੇ ਤੇ ਸੱਤ ਛੱਕੇ ਜੜਦਿਆਂ ਨਾਬਾਦ 84 ਦੌੜਾਂ ਠੋਕੀਆਂ ਜੋ ਟੀ20 ‘ਚ ਉਨ੍ਹਾਂ ਦਾ ਸਰਵੋਤਮ ਸਕੋਰ ਸੀ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਡੇਲ ਸਟੇਨ ਨੇ ਟੀਚੇ ਦਾ ਪਿੱਛਾ ਕਰਨ ਉੱਤਰੀ ਚੇੱਨਈ ਨੂੰ ਪਹਿਲੇ ਹੀ ਓਵਰ ‘ਚ ਦੋ ਵਿਕਟਾਂ ਲੈ ਕੇ ਹਿਲਾ ਦਿੱਤਾ ਚੇੱਨਈ ਦੀ ਤੀਜੀ ਵਿਕਟ 17 ਦੇ ਸਕੋਰ ‘ਤੇ ਡਿੱਗੀ ਕੇਦਾਰ ਜਾਧਵ ਨੇ ਦੋ ਚੌਕੇ ਲਾਏ ਤੇ ਉਮੇਸ਼ ਦੀ ਗੇਂਦ ‘ਤੇ ਡਿਵੀਲੀਅਰਸ ਨੂੰ ਕੈਚ ਦੇ ਬੈਠੇ ਚੌਥੀ ਵਿਕਟ 28 ਪਰ ਪੰਜਵੀਂ ਵਿਕਟ ਲਈ 52 ਦੌੜਾ ਦੀ ਸਾਂਝੇਦਾਰੀ ਕੀਤੀ ਚੇੱਨਈ ਲਈ ਹਾਲਾਤ ਕੁਝ ਸੰਭਲਦੇ ਨਜ਼ਰ ਆ ਰਹੇ ਸਨ ਕਿ ਉਦੋਂ ਹੀ ਲੈੱਗ ਸਪਿੱਨਰ ਯੁਜਵੇਂਦਰ ਚਹਿਲ ਨੇ 14ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਰਾਇਡੂ ਨੂੰ ਬੋਲਡ ਕਰ ਦਿੱਤਾ  ਆਖਰੀ ਓਵਰ ‘ਚ ਧੋਨੀ ਨੇ ਸਾਹਸਿਕ ਕੋਸ਼ਿਸ਼ ਕੀਤੀ ਪਰ ਚੇੱਨਈ ਨੂੰ ਇੱਕ ਦੌੜ ਤੋਂ ਹਾਰ ਝੱਲਣੀ ਪੈ ਗਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਭਾਰਤੀ ਕ੍ਰਿਕਟ ਟੀਮ ਨਿਊਜ਼ੀਲੈਂਡ ਤੋਂ ਹਾਰੀ
ਭਾਰਤੀ ਟੀਮ 80 ਦੌੜਾਂ ਨਾਲ ਹਾਰੀ
ਵੇਲਿੰਗਟਨ | ਭਾਰਤੀ ਪੁਰਸ਼ ਟੀਮ ਨੇ ਬੇਹੱਦ ਨਿਰਾਸ਼ਾਜਨਕ ਪ੍ਰਦਰਸ਼ਨ ਕਰਦਿਆਂ ਨਿਊਜ਼ੀਲੈਂਡ ਖਿਲਾਫ ਪਹਿਲੇ ਟੀ20 ਕੌਮਾਂਤਰੀ ਮੈਚ ‘ਚ ਬੁੱਧਵਾਰ ਨੂੰ ਗੋਡੇ ਟੇਕ ਦਿੱਤੇ ਤੇ ਉਸ ਨੂੰ 80 ਦੌੜਾਂ ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਛੇ ਵਿਕਟਾਂ ‘ਤੇ 219 ਦੌੜਾ ਦਾ ਮਜ਼ਬੂਤ ਸਕੋਰ ਬਣਾਇਆ, ਜਿਸ ਦੇ ਜਵਾਬ ‘ਚ ਭਾਰਤੀ ਟੀਮ 19.2 ਓਵਰਾਂ ‘ਚ 139 ਦੌੜਾ ‘ਤੇ ਢੇਰ ਹੋ ਗਈ ਨਿਊਜ਼ੀਲੈਂਡ ਨੇ ਇਸ ਜਿੱਤ ਨਾਲ ਤਿੰਨ ਮੈਚਾਂ ਦੀ ਸੀਰੀਜ਼ ‘ਚ 1-0 ਦਾ ਵਾਧਾ ਬਣਾ ਲਿਆ
ਭਾਰਤੀ ਟੀਮ ਇੱਕ ਰੋਜ਼ਾ ਸੀਰੀਜ ‘ਚ 4-1 ਨਾਲ ਜਿੱਤ ਹਾਸਲ ਕਰਕੇ ਇਸ ਮੁਕਾਬਲੇ ‘ਚ ਉੱਤਰੀ ਸੀ ਪਰ ਉਸ ਨੂੰ ਆਪਣੇ ਮੱਧਕ੍ਰਮ ਦੀ ਨਾਕਾਮੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਮਹਿੰਦਰ ਸਿੰਘ ਧੋਨੀ ਨੇ ਸਭ ਤੋਂ ਜ਼ਿਆਦਾ 39 ਦੌੜਾਂ ਬਣਾਈਆਂ ਜਦੋਂਕਿ ਸ਼ਿਖਰ ਧਵਨ ਨੇ 29, ਵਿਜੈ ਸ਼ੰਕਰ ਨੇ 27 ਅਤੇ ਕਰੁਣਾਲ ਪਾਂਡਿਆ ਨੇ 20 ਦੌੜਾ ਬਣਾਈਆਂ ਕਪਤਾਨ ਰੋਹਿਤ ਸ਼ਰਮਾ ਇੱਕ, ਰਿਸ਼ਭ ਪੰਤ ਚਾਰ, ਦਿਨੇਸ਼ ਕਾਰਤਿਕ ਪੰਜ, ਹਾਰਦਿਕ ਪਾਂਡਿਆ ਚਾਰ, ਭੁਵਨੇਸ਼ਵਰ ਕੁਮਾਰ ਇੱਕ ਅਤੇ ਯੁਜਵੇਂਦਰ ਚਹਿਲ ਇੱਕ ਦੌੜ ਬਣਾ ਕੇ ਆਊਟ ਹੋਏ
ਖਲੀਲ ਅਹਿਮਦ ਇੱਕ ਦੌੜ ‘ਤੇ ਨਾਬਾਦ ਰਹੇ ਨਿਊਜ਼ੀਲੈਂਡ ਵੱਲੋਂ ਟਿਮ ਸਾਊਦੀ ਨੇ 17 ਦੌੜਾਂ ‘ਤੇ ਤਿੰਨ ਵਿਕਟਾਂ ਲਈਆ ਜਦੋਂਕਿ ਲੋਕੀ ਫਰਗਿਊਸਨ ਨੇ 22 ਦੌੜਾਂ ‘ਤੇ ਦੋ ਵਿਕਟਾਂ, ਮਿਸ਼ੇਲ ਸੈਂਟਰਨ ਨੇ 24 ਦੌੜਾ ‘ਤੇ ਦੋ ਵਿਕਟਾਂ ਤੇ ਈਸ਼ ਸੋਢੀ ਨੇ 26 ਦੌੜਾ ‘ਤੇ ਦੋ ਵਿਕਟਾਂ ਲਈਆਂ ਨਿਊਜ਼ੀਲੈਂਡ ਦੀ ਪਾਰੀ ‘ਚ ਸਿਰਫ 43 ਗੇਂਦਾਂ ‘ਤੇ ਸੱਤ ਚੌਕਿਆਂ ਤੇ ਛੇ ਛੱਕਿਆਂ ਦੀ ਮੱਦਦ ਨਾਲ 84 ਦੌੜਾਂ ਬਣਾਉਣ ਵਾਲੇ ਟਿਮ ਸਿਫਰਟ ਨੂੰ ਮੈਨ ਆਫ  ਦ ਮੈਚ ਦਾ ਪੁਰਸਕਾਰ ਦਿੱਤਾ ਗਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼੍ਰੀਲੰਕਾ 3 ਦੌੜਾਂ ਨਾਲ ਜਿੱਤਿਆ  ਫਾਈਨਲ
ਏਜੰਸੀ,
ਕੋਲੰਬੋ, 15 ਦਸੰਬਰ
ਕਪਤਾਨ ਜਯੰਤ ਯਾਦਵ ਦੀ 71 ਦੌੜਾਂ ਦੀ ਹਿੰਮਤੀ ਪਾਰੀ ਦੇ ਬਾਵਜ਼ੂਦ ਭਾਰਤ ਅੰਡਰ 23 ਟੀਮ ਨੂੰ ਸ਼੍ਰੀਲੰਕਾ ਅੰਡਰ 23 ਟੀਮ ਹੱਥੋਂ ਏਸੀਸੀ ਅਮਰਜ਼ਿੰਗ ਟੀਮ ਏਸ਼ੀਆ ਕੱਪ ਦੇ ਖ਼ਿਤਾਬੀ ਮੁਕਾਬਲੇ ‘ਚ 3 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ
ਸ਼੍ਰੀਲੰਕਾਈ ਟੀਮ ਨੇ ਓਪਨਰ ਹਸਿਤਾ ਬਾਇਗੋੜਾ ਦੀਆਂ 54 ਅਤੇ ਮੈਂਡਿਸ ਦੀਆਂ 61 ਦੌੜਾਂ ਦੀ ਬਦੌਲਤ 50 ਓਵਰਾਂ ‘ਚ 7 ਵਿਕਟਾਂ ‘ਤੇ 270 ਦੌੜਾਂ ਬਣਾਈਆਂ ਜਵਾਬ ‘ਚ ਭਾਰਤੀ ਟੀਮ 9 ਵਿਕਟਾਂ ‘ਤੇ 267 ਦੌੜਾਂ ਹੀ ਬਣਾ ਸਕੀ ਅਤੇ ਸਿਰਫ਼ 3 ਦੌੜਾਂ ਦੇ ਫ਼ਰਕ ਨਾਲ ਖ਼ਿਤਾਬ ਤੋਂ ਖੁੰਝ ਗਈ
ਭਾਰਤੀ ਟੀਮ ਨੇ 127 ਦੌੜਾਂ ਤੱਕ ਆਪਣੀਆਂ ਛੇ ਵਿਕਟਾਂ ਗੁਆ ਦਿੱਤੀਆਂ ਸਨ 9ਵੀਂ ਵਿਕਟ ਲਈ ਸ਼ਮਸ ਮੁਲਾਨੀ (46,44 ਗੇਂਦਾਂ, 5 ਚੌਥੇ) ਅਤੇ ਅਤੀਤ ਸੇਠ (ਨਾਬਾਦ 28, 15 ਗੇਂਦਾਂ,1 ਚੌਕਾ,2 ਛੱਕੇ) ਜਿੱਤ ਲਈ ਜੋਰ ਲਾਇਆ ਪਰ ਟੀਚੇ ਦੇ ਕਰੀਬ ਪਹੁੰਚ ਕੇ ਵੀ ਨਹੀਂ ਜਿੱਤ ਨਾ ਸਕੇ ਭਾਰਤ ਨੂੰ ਆਖ਼ਰੀ ਓਵਰ ‘ਚ ਜਿੱਤ ਲਈ 20 ਦੌੜਾਂ ਚਾਹੀਦੀਆਂ ਸਨ ਸੇਠ ਨੇ ਕਾਮਿੰਡੁ ਮੇਂਡਿਸ ਦੇ ਓਵਰ ਦੀ ਦੂਸਰੀ ਅਤੇ ਚੌਥੀ ਗੇਂਦ ‘ਤੇ ਛੱਕਾ ਮਾਰਿਆ ਪਰ ਆਖ਼ਰੀ ਗੇਂਦ ‘ਤੇ ਜਿੱਤ ਲਈ ਜਰੂਰੀ ਛੱਕੇ ਦੀ ਬਜਾਏ ਉਹ 2 ਦੌੜਾਂ ਹੀ ਬਣਾ ਸਕੇ ਮੇਂਡਿਸ ਨੂੰ ਪਲੇਅਰ ਆਫ਼ ਦ ਮੈਚ ਤੇ ਪਲੇਅਰ ਆਫ਼ ਦ ਸੀਰੀਜ਼ ਐਲਾਨਿਆ ਗਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹਾਲੈਂਡ 2-1 ਨਾਲ ਜਿੱਤ ਕੇ ਸੈਮੀਫਾਈਨਲ ‘ਚ
ਭਾਰਤ ਹੁਣ 5ਵੇਂ ਤੋਂ 8ਵੇਂ ਸਥਾਨ ਲਈ ਖੇਡੇਗਾ
ਏਜੰਸੀ,
ਭੁਵਨੇਸ਼ਵਰ, 13 ਦਸੰਬਰ
ਮੇਜ਼ਬਾਨ ਭਾਰਤ ਦਾ 43 ਸਾਲ ਦੇ ਲੰਮੇ ਅਰਸੇ ਬਾਅਦ ਹਾਕੀ ਵਿਸ਼ਵ ਕੱਪ ਖ਼ਿਤਾਬ ਜਿੱਤਣ ਦਾ ਸੁਪਨਾ ਕਲਿੰਗਾ ਦੇ ਮੈਦਾਨ ‘ਚ ਹਾਲੈਂਡ ਹੱਥੋਂ ਕੁਆਰਟਰ ਫਾਈਨਲ ‘ਚ 1-2 ਦੀ ਹਾਰ ਨਾਲ ਟੁੱਟ ਗਿਆ ਭਾਰਤੀ ਟੀਮ ਨੇ ਪੂਲ ‘ਚ ਅਜੇਤੂ ਰਹਿੰਦੇ ਹੋਏ ਸਿੱਧਾ ਕੁਆਰਟਰ ਫਾਈਨਲ ‘ਚ ਜਗ੍ਹਾ ਬਣਾਈ ਸੀ ਜਦੋਂ ਕਿ ਹਾਲੈਂਡ ਦੀ ਟੀਮ ਕ੍ਰਾਸ ਓਵਰ ਮੈਚ ਜਿੱਤ ਕੇ ਕੁਆਰਟਰ ਫ਼ਾਈਨਲ ‘ਚ ਪਹੁੰਚੀ ਸੀ
ਵਿਸ਼ਵ ਰੈਂਕਿੰਗ ‘ਚ ਪੰਜਵੇਂ ਨੰਬਰ ਦੀ ਟੀਮ ਭਾਰਤ ਨੇ ਚੌਥੀ ਰੈਂਕਿੰਗ ਦੇ ਹਾਲੈਂਡ ਵਿਰੁੱਧ 12 ਵੇਂ ਮਿੰਟ ‘ਚ ਆਕਾਸ਼ਦੀਪ ਸਿੰਘ ਵੱਲੋਂ ਕੀਤੇ ਗੋਲ ਨਾਲ ਵਾਧਾ ਬਣਾਇਆ ਇਸ ਤੋਂ ਬਾਅਦ ਪਹਿਲੇ ਕੁਆਰਟਰ ਦੇ ਆਖ਼ਰੀ ਮਿੰਟ ‘ਚ ਹਾਲੈਂਡ ਨੇ 15ਵੇਂ ਮਿੰਟ ‘ਚ ਬ੍ਰਿੰਕਮੈਨ ਦੀ ਮੱਦਦ ਨਾਲ ਗੋਲ ਕਰ ਦਿੱਤਾ ਇਸ ਤੋਂ ਬਾਅਦ ਆਖ਼ਰੀ ਕੁਆਰਟਰ ਤੱਕ ਦੋਵਾਂ ਟੀਮਾਂ ਦਰਮਿਆਨ ਹਮਲੇ ਅਤੇ ਕਾਊਂਟਰ ਅਟੈਕ ਦੀ ਖੇਡ ਚੱਲਦੀ ਰਹੀ ਭਾਰਤ ਕੋਲ 56.75 ਫੀਸਦੀ ਬਾਲ ਪਹੁੰਚ ਰਹੀ ਪਰ 50ਵੇਂ ਮਿੰਟ ‘ਚ ਹਾਲੈਂਡ ਨੇ ਦੂਸਰਾ ਗੋਲ ਕੀਤਾ ਇਸ ਤੋਂ ਬਾਅਦ ਭਾਰਤ ਨੂੰ 55ਵੇਂ ਮਿੰਟ ‘ਚ ਪੈਨਲਟੀ ਕਾਰਨਰ ਮਿਲਿਆ, ਹਰਮਨਪ੍ਰੀਤ ਨੇ ਫਲਿੱਕ ਲਈ ਪਰ ਹਾਲੈਂਡ ਦੇ ਗੋਲਕੀਪਰ ਨੇ ਚੰਗਾ ਬਚਾਅ ਕਰ ਲਿਆ ਭਾਰਤ ਨੇ ਆਖ਼ਰੀ ਪਲਾਂ ‘ਚ ਗੋਲਕੀਪਰ ਨੂੰ ਹਟਾ ਕੇ ਐਕਸਟਰਾ ਖਿਡਾਰੀ ਨੂੰ ਵੀ ਉਤਾਰਿਆ ਪਰ ਭਾਰਤੀ ਟੀਮ ਵਾਪਸੀ ਨਾ ਕਰ ਸਕੀ ਅਤੇ 43 ਸਾਲ ਬਾਅਦ ਭਾਰਤ ਦਾ ਸੈਮੀਫਾਈਨਲ ‘ਚ ਪਹੁੰਚਣ ਦਾ ਸੁਪਨਾ ਟੁੱਟ ਗਿਆ
ਸੈਮੀਫਾਈਨਲ ‘ਚ ਹਾਲੈਂਡ ਦਾ ਮੁਕਾਬਲਾ ਆਸਟਰਲੀਆ ਨਾਲ, ਬੇਲਜੀਅਮ ਭਿੜੇਗਾ ਇੰਗਲੈਂਡ ਨਾਲ
ਹਾਲੈਂਡ ਦਾ ਸੈਮੀਫਾਈਨਲ ‘ਚ ਆਸਟਰੇਲੀਆ ਨਾਲ ਮੁਕਾਬਲਾ ਹੋਵੇਗਾ ਜਦੋਂਕਿ ਪਹਿਲੇ ਇਸ ਤੋਂ ਪਹਿਲਾਂ ਦੇ ਕੁਆਰਟਰ ਫਾਈਨਲ ਦੀ ਜੇਤੂ ਬੈਲਜੀਅਮ ਦਾ ਮੁਕਾਬਲਾ ਇੰਗਲੈਂਡ ਨਾਲ ਹੋਵੇਗਾ
ਭਾਰਤ ਭਾਵੇਂ ਹੀ ਹਾਰ ਗਿਆ ਪਰ ਦਰਸ਼ਕਾਂ ਨੇ ਭਾਰਤੀ ਖਿਡਾਰੀਆਂ ਦੀ ਸ਼ਾਨਦਾਰ ਖੇਡ ਲਈ ਸਟੈਂਡਿੰਗ ਓਵੇਸ਼ਨ ਦੇ ਕੇ ਟੀਮ ਨੂੰ ਤਸੱਲੀ ਦਿੱਤੀ ਭਾਰਤ ਵੱਲੋਂ ਸ਼ਾਨਦਾਰ ਡਿਫੈਂਸ ਅਤੇ ਟੇਕਲ ਲਈ ਭਾਰਤ ਦੀ ਰੱਖਿਆ ਕਤਾਰ ਦੇ ਸੁਰਿੰਦਰ ਕੁਮਾਰ ਨੂੰ ਮੈਨ ਆਫ਼ ਦ ਮੈਚ ਦਾ ਅਵਾਰਡ ਮਿਲਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮਹਿਲਾ ਕ੍ਰਿਕਟ ਵਿਸ਼ਵ ਕੱਪ ਸੈਮੀਫਾਈਨਲ; ਭਾਰਤੀ ਮਹਿਲਾਵਾਂ ਹਾਰੀਆਂ
ਇੰਗਲੈਂਡ ਨੇ 8 ਵਿਕਟਾਂ ਨਾਲ ਹਰਾ ਕੇ ਕੀਤਾ ਫਾਈਨਲ ‘ਚ ਪ੍ਰਵੇਸ਼
23 ਦੌੜਾਂ ‘ਤੇ ਗੁਆ ਦਿੱਤੀਆਂ 8 ਵਿਕਟਾਂ
ਨਾਰਥ ਸਾਊਂਡ(ਐਂਟੀਗਾ), 23 ਨਵੰਬਰ
ਭਾਰਤੀ ਮਹਿਲਾਵਾਂ ਨੇ ਹੈਰਾਨੀਜਨਕ ਢੰਗ ਨਾਲ ਆਪਣੀਆਂ 8 ਵਿਕਟਾਂ ਸਿਰਫ਼ 23 ਦੌੜਾਂ ਜੋੜ ਕੇ ਗੁਆ ਦਿੱਤੀਆਂ ਅਤੇ ਉਹਨਾਂ ਨੂੰ ਆਈਸੀਸੀ ਮਹਿਲਾ ਟੀ20 ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਇੰਗਲੈਂਡ ਹੱਥੋਂ 8 ਵਿਕਟਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ ਭਾਰਤ ਦਾ ਇਸ ਹਾਰ ਨਾਲ ਇੰਗਲੈਂਡ ਤੋਂ ਪਿਛਲੇ ਸਾਲ ਇੱਕ ਰੋਜ਼ਾ ਵਿਸ਼ਵ ਕੱਪ ਦੇ ਫਾਈਨਲ ਦੀ ਹਾਰ ਦਾ ਬਦਲਾ ਚੁਕਤਾ ਕਰਨ ਅਤੇ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਟੁੱਟ ਗਿਆ
ਮਿਤਾਲੀ ਨਾਲ ਖਿਡਾਉਣਾ ਪਿਆ ਮਹਿੰਗਾ
ਭਾਰਤੀ ਟੀਮ ਪ੍ਰਬੰਧਕਾਂ ਦਾ ਇਸ ਮੈਚ ‘ਚ ਸਭ ਤੋਂ ਤਜ਼ਰਬੇਕਾਰ ਬੱਲੇਬਾਜ਼ ਮਿਤਾਲੀ ਰਾਜ ਨੂੰ ਇਕਾਦਸ਼ ਤੋਂ ਬਾਹਰ ਰੱਖਣਾ ਮਹਿੰਗਾ ਪਿਆ ਜੋ ਆਪਣੇ ਗੋਡੇ ਦੀ ਸੱਟ ਤੋਂ ਉੱਭਰ ਚੁੱਕੀ ਸੀ ਭਾਰਤੀ ਟੀਮ ਇੱਕ ਸਮੇਂ 13.5 ਓਵਰਾਂ ‘ਚ ਦੋ ਵਿਕਟਾਂ ‘ਤੇ 89 ਦੌੜਾਂ ਦੀ ਸੁਖ਼ਾਵੀਂ ਹਾਲਤ ‘ਚ ਸੀ ਪਰ ਟੀਮ 19.3 ਓਵਰਾਂ ‘ਚ ਸਿਰਫ਼ 112 ਦੌੜਾਂ ‘ਤੇ ਢੇਰ ਹੋ ਗਈ ਇੱਕ ਰੋਜ਼ਾ ਵਿਸ਼ਵ ਚੈਂਪੀਅਨ ਇੰਗਲੈਂਡ ਨੇ 17.1 ਓਵਰਾਂ ਹ’ਚ 2 ਵਿਕਟਾਂ ‘ਤੇ 116 ਦੌੜਾਂ ਬਣਾ ਕੇ ਆਸਾਨੀ ਨਾਲ ਮੈਚ ਜਿੱਤ ਲਿਆ ਅਤੇ ਫਾਈਨਲ ‘ਚ ਜਗ੍ਹਾ ਬਣਾ ਲਈ ਚੌਥੀ ਵਾਰ ਫਾਈਨਲ ‘ਚ ਪਹੁੰਚੀ ਇੰਗਲੈਂਡ ਦਾ ਪੁਰਾਣੀ ਵਿਰੋਧੀ ਤਿੰਨ ਵਾਰ ਦੀ ਚੈਂਪੀਅਨ ਆਸਟਰੇਲੀਆ ਨਾਲ ਖਿਤਾਬੀ ਮੁਕਾਬਲਾ ਹੋਵੇਗਾ ਜਿਸ ਨੇ ਇੱਕ ਹੋਰ ਫਾਈਨਲ ‘ਚ ਪਿਛਲੀ ਚੈਂਪੀਅਨ ਵੈਸਟਇੰਡੀਜ਼ ਨੂੰ 71 ਦੌੜਾਂ ਦੇ ਵੱਡੇ ਫ਼ਰਕ ਨਾਲ ਹਰਾ ਦਿੱਤਾ ਭਾਰਤ ਵਿਰੁੱਧ ਸੈਮੀਫਾਈਨਲ ‘ਚ ਇੰਗਲੈਂਡ ਦੀ ਮਹਿਲ ਾਵਾਂ ਹਰ ਲਿਹਾਜ਼ ਨਾਲ ਭਾਰਤੀ ਮਹਿਲਾਵਾਂ ‘ਤੇ ਵੀਹ ਸਾਬਤ ਹੋਈਆਂ
ਲੰਮੇ ਸਮੇਂ ਤੱਕ ਛਿੜੇਗੀ ਮਿਤਾਲੀ ਬਾਰੇ ਬਹਿਸ
ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਸਭ ਤੋਂ ਤਜ਼ਰਬੇਕਾਰ ਬੱਲੇਬਾਜ਼ ਮਿਤਾਲੀ ਨੂੰ ਇਕਾਦਸ਼ ਤੋਂ ਬਾਹਰ ਰੱਖਿਆ ਜਿਸਨੇ ਟੂਰਨਾਮੈਂਟ ਦੇ ਗਰੁੱਪ ਗੇੜ ‘ਚ ਆਇਰਲੈਂਡ ਅਤੇ ਪਾਕਿਸਤਾਨ ਵਿਰੁੱਧ ਲਗਾਤਾਰ ਅਰਧ ਸੈਂਕੜੇ ਲਾਏ ਸਨ ਅਤੇ ਉਸਨੂੰ ਟੀਮ ਤੋਂ ਬਾਹਰ ਰੱਖਣਾ ਘਾਤਕ ਰਿਹਾ ਜਿਸ ‘ਤੇ ਲੰਮੇ ਸਮੇਂ ਤੱਕ ਬਹਿਸ ਛਿੜੀ ਰਹੇਗੀ ਸਮਰਿਤੀ ਮੰਧਾਨਾ ਨੇ ਭਾਰਤ ਨੂੰ ਤੇਜ਼ ਸ਼ੁਰੂਆਤ ਦਿੱਤੀ ਪਰ ਦੂਸਰਾ ਪਾਸਾ ਨਿਰਾਸ਼ਾਜਨਕ ਰਿਹਾ ਮਿਤਾਲੀ ਦੀ ਜਗ੍ਹਾ ਓਪਨਿੰਗ ਕਰਨ ਨਿੱਤਰੀ ਤਾਨਿਆ ਭਾਟੀਆ 19 ਗੇਂਦਾਂ ‘ਚ ਸਿਰਫ਼ 11 ਦੌੜਾਂ ਬਣਾ ਸਕੀ ਮੰਧਾਨਾ ਨੇ 23 ਗੇਂਦਾਂ ‘ਤੇ 5 ਚੌਕਿਆਂ ਅਤੇ 1 ਛੱਕੇ ਦੀ ਮੱਦਦ ਨਾਲ 26 ਦੌੜਾਂ ਬਣਾਈਆਂ ਕਪਤਾਨ ਹਰਮਨਪ੍ਰੀਤ ਨੇ 20 ਗੇਂਦਾਂ ‘ਚ ਇੱਕ ਛੱਕੇ ਦੀ ਮੱਦਦ ਨਾਲ 16 ਦੌੜਾਂ ਬਣਾਈਆਂ ਭਾਰਤ ਦੀਆਂ ਛੇ ਬੱਲੇਬਾਜ਼ ਦਹਾਈ ਦੇ ਅੰਕੜੇ ਤੱਕ ਵੀ ਨਾ ਪਹੁੰਚ ਸਕੀਆਂ ਇੰਗਲੈਂਡ ਦੀ ਕਪਤਾਨ ਹੀਥਰ ਨਾਈਟ ਨੇ 9 ਦੌੜਾਂ ‘ਤੇ ਤਿੰਨ ਵਿਕਟਾਂ ਲਈਆਂ
ਟੀਚਾ ਵੱਡਾ ਨਹੀਂ ਸੀ, ਇੰਗਲੈਂਡ ਨੇ ਦੋ ਵਿਕਟਾਂ 24 ਦੌੜਾਂ ਤੱਕ ਗੁਆ ਦਿੱਤੀਆਂ ਪਰ ਮੈਨ ਆਫ਼ ਦ ਮੈਚ ਰਹੀ ਵਿਕਟਕੀਪਰ ਐਮੀ ਜੋਂਸ ਨੇ 47 ਗੇਂਦਾਂ ‘ਚ 3 ਚੌਕਿਆਂ ਅਤੇ 1 ਛੱਕੇ ਦੀ ਮੱਦਦ ਨਾਲ ਨਾਬਾਦ 53 ਅਤੇ ਨਤਾਲੀ ਸ਼ਿਵਰ ਨੇ 38 ਗੈਂਦਾਂ ‘ਚ 5 ਚੌਕਿਆਂ ਦੀ ਮੱਦਦ ਨਾਲ 52 ਦੌੜਾਂ ਬਣਾ ਕੇ ਇੰਗਲੈਂਡ ਨੂੰ ਜਿੱਤ ਦਿਵਾ ਦਿੱਤੀ ਦਿਲਚਸਪ ਤੱਥ ਇਹ ਰਿਹਾ ਕਿ ਸੈਮੀਫਾਈਨਲ ਤੋਂ ਪਹਿਲਾਂ ਇੰਗਲੈਂਡ ਦੀ ਕਿਸੇ ਬੱਲੇਬਾਜ਼ ਨੇ ਅਰਧ ਸੈਂਕੜਾ ਨਹੀਂ ਬਣਾਇਆ ਸੀ ਪਰ ਸੈਮੀਫਾਈਨਲ ‘ਚ ਉਸ ਦੀਆਂ ਦੋ ਬੱਲੇਬਾਜ਼ਾਂ ਨੇ ਨਾਬਾਦ ਅਰਧ ਸੈਂਕੜੇ ਅਤੇ 92 ਦੌੜਾਂ ਦੀ ਮੈਚ ਜੇਤੂ ਨਾਬਾਦ ਭਾਈਵਾਲੀ ਕੀਤੀ
ਮਿਤਾਲੀ ਬਾਰੇ ਪਛਤਾਵਾ ਨਹੀਂ: ਹਰਮਨ
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਚੌਤਰਫ਼ਾ ਆਲੋਚਨਾਵਾਂ ਦੇ ਬਾਵਜ਼ੂਦ ਬਿਹਤਰੀਨ ਲੈਅ ‘ਚ ਖੇਡ ਰਹੀ ਤਜ਼ਰਬੇਕਾਰ ਬੱਲੇਬਾਜ਼ ਮਿਤਾਲੀ ਰਾਜ ਨੂੰ ਸੈਮੀਫਾਈਨਲ ‘ਚ ਬੈਂਚ ‘ਤੇ ਬਿਠਾਉਣ ਦੇ ਆਪਣੇ ਫੈਸਲੇ ਦਾ ਬਚਾਅ ਕੀਤਾ ਹੈ ਹਰਮਨਪ੍ਰੀਤ ਨੇ ਕਿਹਾ ਕਿ ਜੋ ਵੀ ਅਸੀਂ ਫੈਸਲਾ ਕੀਤਾ, ਇਹ ਸਭ ਟੀਮ ਲਈ ਸੀ ਕਦੇ ਇਹ ਕੰਮ ਕਰਦਾ ਹੈ ਅਤੇ ਕਦੇ ਨਹੀਂ ਮੈਨੂੰ ਆਪਣੇ ਫੈਸਲੇ ‘ਤੇ ਪਛਤਾਵਾ ਨਹੀਂ ਹੈ ਭਾਰਤੀ ਕਪਤਾਨ ਨੇ ਕਿਹਾ ਕਿ ਕਈ ਵਾਰ ਤੁਹਾਨੂੰ ਵਿਕਟ ਦੇ ਹਿਸਾਬ ਨਾਲ ਖੇਡ ‘ਚ ਬਦਲਾਅ ਕਰਨਾ ਪੈਂਦਾ ਹੈਮਿਤਾਲੀ ਨੂੰ ਗਰੁੱਪ ਗੇੜ ਂਦੇ ਆਖ਼ਰੀ ਮੈਚ ਂਚ ਸੱਟ ਕਾਰਨ ਆਸਟਰੇਲੀਆ ਵਿਰੁੱਧ ਮੈਚ ਤੋ. ਬਾਹਰ ਰਹਿਣਾ ਪਿਆ ਸੀ ਜਿਸ ਵਿੱਚ ਭਾਰਤ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਸੀ ਜਿਸ ਨੂੰ ਧਿਆਨ -ਂਚ ਰੱਖਦਿਆਂ ਟੀਮ ਪ੍ਰਬੰਧਕਾਂ ਨੇ ਜੇਤੂ ਟੀਮ ਂਚ ਫੇਰ ਬਦਲ ਨਾ ਕਰਨ ਦਾ ਫੈਸਲਾ ਕੀਤਾ ਜੋ ਕਿ ਮਹਿੰਗਾ ਪੈ ਗਿਆ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਖ਼ਤ ਸੰਘਰਸ਼ ‘ਚ ਜਾਰਡਨ ਤੋਂ ਹਾਰਿਆ ਭਾਰਤ
ਅੰਮ੍ਹਾਨ, 18 ਨਵੰਬਰ
ਭਾਰਤ ਨੂੰ ਵਿਸ਼ਵ ਰੈਂਕਿੰਗ ‘ਚ 112ਵੇਂ ਨੰਬਰ ਦੀ ਟੀਮ ਜਾਰਡਨ ਤੋਂ ਆਪਣੇ ਪਹਿਲੇ ਅੰਤਰਰਾਸ਼ਟਰੀ ਦੋਸਤਾਨਾ ਮੁਕਾਬਲੇ ‘ਚ ਸਖ਼ਤ ਸੰਘਰਸ਼ ‘ਚ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਫੀਫਾ ਰੈਂਕਿੰਗ ‘ਚ 97ਵੇਂ ਨੰਬਰ ਦੀ ਟੀਮ ਭਾਰਤ ਨੇ ਦੋ ਗੋਲਾਂ ਨਾਲ ਪੱਛੜਨ ਤੋਂ ਬਾਅਦ ਗੋਲ ਕੀਤਾ ਪਰ ਉਸਨੂੰ ਮੈਚ ‘ਚ ਬਰਾਬਰੀ ਦਾ ਗੋਲ ਨਾ ਮਿਲ ਸਕਿਆ ਮੇਜ਼ਬਾਨ ਜਾਰਡਨ ਲਈ ਆਮੇਰ ਸ਼ਫੀ ਨੇ 25ਵੇਂ ਅਤੇ ਅਹਿਸਾਨ ਹੱਦਾਦ ਨੇ 58ਵੇਂ ਮਿੰਟ ‘ਚ ਗੋਲ ਕੀਤੇ ਜਦੋਂਕਿ ਭਾਰਤ ਦਾ ਇੱਕੋ ਇੱਕ ਗੋਲ ਨਵੇਂ ਚਿਹਰੇ ਨਿਸ਼ੂ ਕੁਮਾਰ ਨੇ 61ਵੇਂ ਮਿੰਟ ‘ਚ ਕੀਤਾ
ਚਾਰ ਮੁੱਖ ਖਿਡਾਰੀਆਂ ਤੋਂ?ਬਿਨਾਂ ਖੇਡੀ ਭਾਰਤੀ ਟੀਮ ਨੂੰ 1-2 ਨਾਲ ਮਿਲੀ ਹਾਰ
ਕਿੰਗ ਅਬਦੁੱਲਾ ਸਟੇਡੀਅਮ ‘ ਭਾਰਤ ਨੂੰ ਜਿੱਥੇ ਇਸ ਮੁਕਾਬਲੇ ‘ਚ ਗਿੱਟੇ ਦੀ ਸੱਟ ਕਾਰਨ ਬਾਹਰ ਮੁੱਖ ਸਟਰਾਈਕਰ ਸੁਨੀਲ ਛੇਤਰੀ ਦੀ ਕਮੀ ਮਹਿਸੂਸ ਹੋਈ ਉੱਥੇ ਚਾਰ ਤਜ਼ਰਬੇਕਾਰ ਖਿਡਾਰੀਆਂ ਦੇ ਨਾ ਖੇਡ ਸਕਣ ਕਾਰਨ ਉਸਦੀ ਸਥਿਤੀ ਮੈਚ ‘ਚ ਹੋਰ ਖਰਾਬ ਹੋ ਗਈ ਭਾਰਤੀ ਸਟਰਾਈਕਰ ਲਾਲਪੇਖਲੁਆ, ਤਜ਼ਰਬੇਕਾਰ ਬਲਵੰਤ ਸਿੰਘ ਅਤੇ ਟੀਮ ਦੇ ਅਹਿਮ ਵਿੰਗਰ ਉਦਾਂਤਾ ਸਿੰਘ ਅਤੇ ਹਾਲੀਚਰਨ ਨੂੰ ਕੁਵੈਤ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 32 ਘੰਟਿਆਂ ਤੱਕ ਲੰਮਾ ਇੰਤਜ਼ਾਰ ਕਰਨਾ ਪਿਆ
ਜਿਸ ਦੀ ਥਕਾਨ ਦੇ ਕਾਰਨ ਉਹ ਇਸ ਅਹਿਮ ਮੁਕਾਬਲੇ ‘ਚ ਨਹੀਂ ਖੇਡ ਸਕੇ ਜੋਰਦਾਰ ਬਰਸਾਤ ਅਤੇ ਤੂਫ਼ਾਨ ਕਾਰਨ ਜਹਾਜ ਦੀ ਉਡਾਨ ‘ਚ ਦੇਰੀ ਹੋਈ ਸੀ ਅਤੇ ਟੀਮ ਕਾਫ਼ੀ ਮੁਸ਼ਕਲ ਹਾਲਾਤ ਤੋਂ ਲੰਘਣ ਬਾਅਦ ਮੈਚ ਸ਼ੁਰੂ ਹੋਣ ਤੋਂ 24 ਘੰਟੇ ਪਹਿਲਾਂ ਟੀਮ ਹੋਟਲ ‘ਚ ਇਕੱਠੀ ਹੋ ਸਕੀ ਸੀ ਭਾਰਤੀ ਟੀਮ ਪ੍ਰਬੰਧਕ ਮੈਚ ਨੂੰ ਐਤਵਾਰ ਰਾਤ ਨੂੰ ਕਰਾਉਣਾ ਚਾਹੁੰਦੇ ਸਨ ਪਰ ਜਾਰਡਨ ਦੇ ਸਉਦੀ ਅਰਬ ਵਿਰੁੱਧ ਮੰਗਲਵਾਰ ਨੂੰ ਮੈਚ ਨੂੰ ਦੇਖਦਿਆਂ ਇਹ ਸੰਭਵ ਨਹੀਂ ਸੀ ਇਸ ਲਈ ਭਾਰਤ ਦਾ 1-2 ਦੀ ਹਾਰ ‘ਚ ਪ੍ਰਦਰਸ਼ਨ ਸ਼ਲਾਘਾਯੋਗ ਕਿਹਾ ਜਾ ਸਕਦਾ ਹੈ
ਖ਼ਰਾਬ ਮੌਸਮ ਕਾਰਨ ਜਹਾਜ ਲੇਟ ਹੋਣ ‘ਤੇ ਆਈ ਖਿਡਾਰੀਆਂ ਨੂੰ ਦਿੱਕਤ
ਟੀਮ ਦੋ ਹਿੱਸਿਆਂ ‘ਚ ਅੰਮ੍ਹਾਨ ਪਹੁੰਚੀ ਕੋਚ ਕੋਂਸਟੇਨਟਾਈਨ ਨਾਲ 15 ਖਿਡਾਰੀ ਵੀਰਵਾਰ ਰਾਤ ਪਹੁੰਚੇ ਜਦੋਂਕਿ 7 ਖਿਡਾਰੀ ਕੁਦਰਤ ਦੇ ਅੜਿੱਕਿਆਂ ਕਾਰਨ ਹਵਾਈ ਅੱਡੇ ‘ਤੇ 32 ਘੰਟੇ ਦਾ ਲੰਮਾ ਇੰਤਜਾਰ ਕਰਨ ਬਾਅਦ ਅੰਮ੍ਹਾਨ ਪਹੁੰਚੇ ਟੀਮ ਦਾ ਸਾਮਾਨ ਵੀ ਮੈਚ ਸ਼ੁਰੂ ਹੋਣ ਤੋਂ ਪੰਜ ਘੰਟੇ ਪਹਿਲਾਂ ਹੀ ਖਿਡਾਰੀਆਂ ਕੋਲ ਪਹੁੰਚ ਸਕਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
‘ਆਪ’ ਨੇ ਕੀਤਾ ਲੋਕ ਸਭਾ ਚੋਣ ਲਈ 5 ਉਮੀਦਵਾਰਾਂ ਦਾ ਐਲਾਨ
ਐਲਾਨੇ 5 ਉਮੀਦਵਾਰਾਂ ‘ਚੋਂ 2 ਉਮੀਦਵਾਰਾਂ ਨੂੰ ਮਿਲੀ ਸੀ ਵਿਧਾਨ ਸਭਾ ਚੋਣਾਂ ‘ਚ ਹਾਰ
ਡਾ. ਧਰਮਵੀਰ ਗਾਂਧੀ ਤੇ ਹਰਿੰਦਰ ਖਾਲਸਾ ਬਾਰੇ ਵੱਟੀ ਚੁੱਪ
ਅਸ਼ਵਨੀ ਚਾਵਲਾ, ਚੰਡੀਗੜ੍ਹ
ਆਮ ਆਦਮੀ ਪਾਰਟੀ ਅਗਾਮੀ ਲੋਕ ਸਭਾ ਚੋਣ ਮੈਦਾਨ ‘ਚ ਹਾਰੇ ਜਰਨੈਲਾਂ ਨੂੰ ਉਤਾਰਨ ਜਾ ਰਹੀ ਹੈ। ਮੰਗਲਵਾਰ ਨੂੰ ਪਾਰਟੀ ਵੱਲੋਂ ਐਲਾਨੇ ਗਏ 5 ਲੋਕ ਸਭਾ ਉਮੀਦਵਾਰਾਂ ‘ਚੋਂ 2 ਉਮੀਦਵਾਰ ਉਹ ਹਨ, ਜਿਨ੍ਹਾਂ ਨੇ ਵਿਧਾਨ ਸਭਾ ਚੋਣਾਂ ‘ਚ ਵੀ ਜਿੱਤ ਹਾਸਲ ਨਹੀਂ ਕੀਤੀ ਸੀ ਤੇ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਹਾਰੇ ਹੋਏ 2 ਉਮੀਦਵਾਰਾਂ ਨੂੰ ਮੁੜ ਤੋਂ 2 ਸਾਲ ਬਾਅਦ ਚੋਣ ਮੈਦਾਨ ‘ਚ ਉਤਾਰਿਆ ਜਾ ਰਿਹਾ ਹੈ।  ਆਮ ਆਦਮੀ ਪਾਰਟੀ ਵੱਲੋਂ ਐਲਾਨ ਕੀਤੀ ਗਈ 5 ਉਮੀਦਵਾਰਾਂ ਦੀ ਲਿਸਟ ‘ਚ 2 ਹਾਰੇ ਹੋਏ ਸੈਨਿਕਾਂ ਤੋਂ ਇਲਾਵਾ ਭਗਵੰਤ ਮਾਨ ਤੇ ਸਾਧੂ ਸਿੰਘ ਦਾ ਨਾਂਅ ਸ਼ਾਮਲ ਕੀਤਾ ਗਿਆ ਹੈ।
ਜਦੋਂ ਕਿ ਇੱਕ ਨਵੇਂ ਚਿਹਰੇ ਨੂੰ ਉਤਾਰਿਆ ਜਾ ਰਿਹਾ ਹੈ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਪੰਜਾਬ ‘ਚ ਮੌਜੂਦਾ 4 ਸੰਸਦ ਮੈਂਬਰਾਂ ‘ਚੋਂ ਫਿਲਹਾਲ 2 ਦਾ ਨਾਂਅ ਹੀ ਐਲਾਨ ਕੀਤਾ ਗਿਆ ਹੈ, ਜਦੋਂ ਕਿ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਵਾਲੇ 2 ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖਾਲਸਾ ਦੇ ਨਾਂਅ ‘ਤੇ ਚੁੱਪ ਵੱਟ ਲਈ ਗਈ ਹੈ, ਜਿਸ ਤੋਂ ਸਾਫ਼ ਜ਼ਾਹਿਰ ਹੈ ਕਿ ਇਨ੍ਹਾਂ ਦੋਵਾਂ ਨੂੰ ਟਿਕਟ ਦੇਣ ਲਈ ਪਾਰਟੀ ਫਿਲਹਾਲ ਤਿਆਰ ਨਹੀਂ ਹੈ। ਚੰਡੀਗੜ੍ਹ ਵਿਖੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਸੂਬਾ ਕੋਰ ਕਮੇਟੀ ਦੇ ਮੁਖੀ ਬੁੱਧ ਰਾਮ ਤੇ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਪਾਰਟੀ ਨੇ ਆਪਣੇ ਮੌਜੂਦਾ ਸੰਸਦ ਮੈਂਬਰਾਂ ਸੰਗਰੂਰ ਤੇ ਫ਼ਰੀਦਕੋਟ ਤੋਂ ਕ੍ਰਮਵਾਰ ਭਗਵੰਤ ਮਾਨ ਤੇ ਪ੍ਰੋ. ਸਾਧੂ ਸਿੰਘ ਨੂੰ ਮੈਦਾਨ ‘ਚ ਫਿਰ ਤੋਂ ਉਤਾਰਨ ਦਾ ਫ਼ੈਸਲਾ ਕੀਤਾ ਹੈ।
ਡਾ. ਰਵਜੋਤ ਸਿੰਘ ਜਿਨ੍ਹਾਂ ਨੇ 2017 ਦੀ ਵਿਧਾਨ ਸਭਾ ਚੋਣ ਹਲਕਾ ਸ਼ਾਮਚੁਰਾਸੀ ਤੋਂ ਲੜੀ ਤੇ 42,797 ਵੋਟਾਂ ਪ੍ਰਾਪਤ ਕੀਤੀਆਂ ਸਨ, ਉਨ੍ਹਾਂ ਨੂੰ ਹੁਸ਼ਿਆਰਪੁਰ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਐਲਾਨ ਕੀਤਾ ਹੈ, ਇਸੇ ਤਰ੍ਹਾਂ 2017 ਵਿਧਾਨ ਸਭਾ ਚੋਣਾਂ ‘ਚ ਮੋਹਾਲੀ ਤੋਂ ਚੋਣ ਲੜਨ ਵਾਲੇ ਨਰਿੰਦਰ ਸਿੰਘ ਸ਼ੇਰਗਿੱਲ ਨੂੰ 2019 ਦੀਆਂ ਲੋਕ ਸਭਾ ਚੋਣਾਂ ‘ਚ ਆਨੰਦਪੁਰ ਸਾਹਿਬ ਤੋਂ ਆਪਣਾ ਉਮੀਦਵਾਰ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਨਰਿੰਦਰ ਸਿੰਘ ਸ਼ੇਰਗਿੱਲ 2017 ਦੀਆਂ ਚੋਣਾਂ ਵਿਚ ਮੋਹਾਲੀ ਹਲਕੇ ਤੋਂ 38,971 ਵੋਟਾਂ ਹਾਸਲ ਕਰਕੇ ਦੂਜੇ ਨੰਬਰ ‘ਤੇ ਆਏ ਸਨ। ਪਾਰਟੀ ਨੇ ‘ਆਪ’ ਮਾਝਾ ਜ਼ੋਨ ਇੰਚਾਰਜ ਕੁਲਦੀਪ ਸਿੰਘ ਧਾਲੀਵਾਲ ਨੂੰ ਅੰਮ੍ਰਿਤਸਰ ਸਾਹਿਬ ਤੋਂ ਉਮੀਦਵਾਰ ਐਲਾਨ ਕੀਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜੋਹੋਰ ਜੂਨੀਅਰ ਹਾਕੀ ਕੱਪ: ਚੈਂਪੀਅਨ ਬਰਤਾਨੀਆ ਤੋਂਂ ਹਾਰਿਆ ਭਾਰਤ, ਫਾਈਨਲ ਂਚ ਫਿਰ ਹੋਣਗੇ ਭੇੜ
ਹਾਰ ਦੇ ਬਾਵਜ਼ੂਦ ਭਾਰਤ ਫਾਈਨਲ ‘ਚ
ਜੋਹੋਰ ਬਾਹਰੂ, 12 ਅਕਤੂਬਰ
ਭਾਰਤੀ ਜੂਨੀਅਰ ਹਾਕੀ ਟੀਮ ਬਰਤਾਨੀਆ ਦੇ ਹੱਥੋਂ ਸੰਘਰਸ਼ਪੂਰਨ ਮੁਕਾਬਲੇ ‘ਚ 2-3 ਨਾਲ ਹਾਰਨ ਦੇ ਬਾਵਜ਼ੂਦ 8ਵੇਂ ਸੁਲਤਾਨ ਜੋਹੋਰ ਕੱਪ ਹਾਕੀ ਟੂਰਨਾਮੈਂਟ ਦੇ ਫਾਈਨਲ ‘ਚ ਪਹੁੰਚ ਗਈ ਭਾਰਤ ਨੂੰ ਲਗਾਤਾਰ ਚਾਰ ਮੈਚ ਜਿੱਤਣ ਤੋਂ ਬਾਅਦ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਭਾਰਤ ਦੇ ਪੰਜ ਮੈਚਾਂ ਤੋਂ 12 ਅੰਕ ਰਹੇ ਅਤੇ ਉਸਨੇ ਛੇ ਟੀਮਾਂ ਦੇ ਟੂਰਨਾਮੈਂਟ ‘ਚ ਅੱਵਲ ਸਥਾਨ ਹਾਸਲ ਕੀਤਾ ਬਰਤਾਨੀਆ ਦੀ ਪੰਜ ਮੈਚਾਂ ‘ਚ ਇਹ ਤੀਸਰੀ ਜਿੱਤ ਰਹੀ ਅਤੇ ਉਸਨੇ 10 ਅੰਕਾਂ ਨਾਲ ਫਾਈਨਲ ‘ਚ ਜਗ੍ਹਾ ਬਣਾਈ ਭਾਰਤ ਅਤੇ ਬਰਤਾਨੀਆ ਦਾ 13 ਅਕਤੂਬਰ ਨੂੰ ਹੁਣ ਫਾਈਨਲ ‘ਚ ਮੁਕਾਬਲਾ ਹੋਵੇਗਾ
ਮਨਦੀਪ ਮੋਰ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ ਮੁਕਾਬਲੇ ‘ਚ ਤੇਜ਼ ਸ਼ੁਰੂਆਤ ਕੀਤੀ ਅਤੇ ਪੰਜਵੇਂ ਹੀ ਮਿੰਟ ‘ਚ ਲਗਾਤਾਰ ਦੋ ਪੈਨਲਟੀ ਕਾਰਨਰ ਹਾਸਲ ਕੀਤੇ ਵਿਸ਼ਣੁਕਾਂਤ ਸਿੰਘ ਨੇ ਦੂਸਰੇ ਪੈਨਲਟੀ ਕਾਰਨਰ ਨੂੰ ਗੋਲ ਗੋਲ ‘ਚ ਬਦਲ ਕੇ ਭਾਰਤ ਨੂੰ ਅੱਗੇ ਕੀਤਾ ਪਰ ਪਿਛਲੀ ਉਪ ਜੇਤੂ ਬਰਤਾਨੀਆ ਨੇ ਅਗਲੇ ਹੀ ਮਿੰਟ ‘ਚ ਕੈਮਰੂਨ ਗੋਲਡਨ ਦੇ ਸ਼ਾਨਦਾਰ ਮੈਦਾਨੀ ਗੋਲ ਨਾਲ ਬਰਾਬਰੀ ਹਾਸਲ ਕਰ ਲਈ
ਦੂਸਰੇ ਕੁਆਰਟਰ ‘ਚ ਲਾਕੜਾ ਨੇ 20ਵੇਂ ਮਿੰਟ ‘ਚ ਹੀ ਪੈਨਲਟੀ ਕਾਰਨਰ ‘ਤੇ ਗੋਲ ਕਰਕੇ ਭਾਰਤ ਨੂੰ 2-1 ਨਾਲ ਅੱਗੇ ਕਰ ਦਿੱਤਾ ਤੀਸਰਾ ਕੁਆਰਟਰ ਪੂਰੀ ਤਰ੍ਹਾਂ ਬਰਤਾਨੀਆਂ ਦੇ ਨਾਂਅ ਰਿਹਾ ਅਤੇ ਉਸਨੇ 39ਵੇਂ ਮਿੰਟ ‘ਚ ਬਰਾਬਰੀ ਦਾ ਗੋਲ ਕਰਨ ਤੋਂ ਬਾਅਦ 51ਵੇਂ ਮਿੰਟ ‘ਚ ਕਪਤਾਨ ਐਡਵਰਡ ਵੇ ਵੱਲੋਂ ਪੈਨਲਟੀ ਕਾਰਨਰ ‘ਤੇ ਕੀਤੇ ਗੋਲ ਨਾਲ ਟੀਮ ਨੂੰ 3-2 ਨਾਲ ਅੱਗੇ ਕਰ ਦਿੱਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।