Sarpanch - Sach Kahoon Punjabi

Punjab Government: ਪੰਜਾਬ ਸਰਕਾਰ ਨੇ ਸਰਪੰਚਾਂ, ਨੰਬਰਦਾਰਾਂ ਅਤੇ ਕੌਂਸਲਰਾਂ ਸਬੰਧੀ ਸਖ਼ਤ ਹੁਕਮ ਕੀਤੇ ਜਾਰੀ
Punjab Government: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਰਕਾਰ ਆਮ ਲੋਕਾਂ ਨੂੰ ਹਰ ਸਰਕਾਰੀ ਸਕੀਮ ਪਹੁੰਚਣ ਲਈ ਵਚਨਬੱਧ ਹੈ ਤੇ ਸਰਕਾਰ ਸਰਕਾਰੀ ਯੋਜਨਾਵਾਂ ਨੂੰ ਸੌਖਾ ਕਰ ਰਹੀ ਹੈ ਤਾਂ ਹਰ ਕਿਸ ਨੂੰ ਸਰਕਾਰੀ ਯੋਜਨਾਵਾਂ ਦਾ ਲਾਭ ਮਿਲੇ ਸਕੇ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ। ਉਨ੍ਹਾਂ ਨੇ ਸਾਰੇ ਸਰਪੰਚਾਂ, ਨੰਬਰਦਾਰਾਂ ਅਤੇ ਨਗਰ ਕੌਂਸਲਰਾਂ (ਐਮ.ਸੀ.) ਦੇ ਔਨਲਾਈਨ ਲਾਗਇਨ ਆਈ.ਡੀ. ਦਾ ਕੰਮ ਅਪ੍ਰੈਲ 2025 ਦੇ ਅੰਤ ਤੱਕ ਪੂਰਾ ਕਰਨ ਲਈ ਕਿਹਾ, ਤਾਂ ਜੋ ਸੂਬੇ ਦੇ ਨਾਗਰਿਕਾਂ ਨੂੰ ਪਾਰਦਰਸ਼ੀ ਢੰਗ ਨਾਲ ਸੇਵਾਵਾਂ ਪ੍ਰਦਾਨ ਕਰਨ ਦੀ ਪ੍ਰਕਿਰਿਆ ਨੂੰ ਹੋਰ ਸੁਚਾਰੂ ਬਣਾਇਆ ਜਾ ਸਕੇ।

ਇਹ ਵੀ ਪੜ੍ਹੋ: Punjab Holiday: ਪੰਜਾਬ ਦੇ ਕਰਮਚਾਰੀਆਂ ਦੀ ਹੋ ਗਈ ਮੌਜ਼! ਆ ਗਈ ਇੱਕ ਹੋਰ ਛੁੱਟੀ

ਪੰਜਾਬ ਸਟੇਟ ਈ-ਗਵਰਨੈਂਸ ਸੋਸਾਇਟੀ ਦੇ ਬੋਰਡ ਆਫ਼ ਗਵਰਨਰਜ਼ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਨਾਗਰਿਕਾਂ ਨੂੰ ਔਨਲਾਈਨ ਸੇਵਾਵਾਂ ਪ੍ਰਦਾਨ ਕਰਨ ਲਈ, ਕੁੱਲ 43,321 ਸਰਪੰਚਾਂ, ਨੰਬਰਦਾਰਾਂ ਅਤੇ ਨਗਰ ਕੌਂਸਲਰਾਂ ਦੇ ਔਨਲਾਈਨ ਆਈਡੀ ਬਣਾਏ ਗਏ ਹਨ ਤਾਂ ਜੋ ਉਹ ਅਰਜ਼ੀਆਂ ਅਤੇ ਸਰਟੀਫਿਕੇਟਾਂ ਦੀ ਔਨਲਾਈਨ ਤਸਦੀਕ ਕਰ ਸਕਣ। ਇਸ ਪ੍ਰਣਾਲੀ ਦੇ ਲਾਗੂ ਹੋਣ ਨਾਲ ਲੋਕਾਂ ਨੂੰ ਆਪਣੇ ਕੰਮ ਲਈ ਵਾਰ-ਵਾਰ ਸਥਾਨਕ ਪ੍ਰਤੀਨਿਧੀਆਂ ਕੋਲ ਜਾਣ ਤੋਂ ਰਾਹਤ ਮਿਲੇਗੀ।

ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਨਾਗਰਿਕ-ਕੇਂਦ੍ਰਿਤ ਸੇਵਾਵਾਂ ਨੂੰ ਸਾਰੇ ਨਾਗਰਿਕਾਂ ਲਈ ਵਧੇਰੇ ਪਹੁੰਚਯੋਗ ਬਣਾਉਣ ਲਈ, ਸੂਬਾ ਸਰਕਾਰ ਨੇ ਘਰ-ਘਰ ਡਿਲੀਵਰੀ ਚਾਰਜ 120 ਰੁਪਏ ਤੋਂ ਘਟਾ ਕੇ 50 ਰੁਪਏ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਇਸ ਪਹਿਲਕਦਮੀ ਤਹਿਤ, ਸੂਬੇ ਦੇ ਵਸਨੀਕ ਹੈਲਪਲਾਈਨ ਨੰਬਰ-1076 ‘ਤੇ ਕਾਲ ਕਰਕੇ ਆਪਣੇ ਘਰਾਂ ਤੋਂ 406 ਸੇਵਾਵਾਂ ਪ੍ਰਾਪਤ ਕਰ ਸਕਦੇ ਹਨ। ਡਿਲੀਵਰੀ ਚਾਰਜ ਘਟਾਉਣ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਕਮਜ਼ੋਰ ਵਿੱਤੀ ਸਥਿਤੀ ਵਾਲੇ ਨਾਗਰਿਕ ਵੀ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਸਕਣ। Punjab Government

Amloh News: ਸਰਪੰਚੀ ਦਾ ਮਾਣ ਮਿਲਣਾ ਸਿਰਫ ਮੇਰੀ ਜਿੱਤ ਨਹੀਂ, ਸਗੋਂ ਪੂਰੇ ਪਿੰਡ ਦੀ ਜਿੱਤ : ਸਰਪੰਚ ਲਖਵਿੰਦਰ ਸਿੰਘ ਦੀਵਾ
Amloh News: (ਅਨਿਲ ਲੁਟਾਵਾ) ਅਮਲੋਹ। ਸਰਪੰਚੀ ਦਾ ਮਾਣ ਮਿਲਣਾ ਸਿਰਫ ਮੇਰੀ ਜਿੱਤ ਨਹੀਂ, ਸਗੋਂ ਪੂਰੇ ਪਿੰਡ ਦੀ ਜਿੱਤ ਹੈ। ਇਹ ਸਮਾਜਿਕ ਸੇਵਾ ਦੇ ਰਾਹ ‘ਤੇ ਚੱਲਣ ਦਾ ਇਕ ਵੱਡਾ ਮੌਕਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਦੀਵਾ ਗੰਢੂਆਂ ਦੇ ਸਰਪੰਚ ਲਖਵਿੰਦਰ ਸਿੰਘ ਲੱਖਾ ਨੇ ਪਿੰਡ ਦੇ ਲੋਕਾਂ ਦਾ ਧੰਨਵਾਦ ਤੇ ਖੁਸ਼ੀ ‘ਚ ਘਰ-ਘਰ ਲੱਡੂ ਵੰਡਣ ਸਮੇਂ ਗੱਲਬਾਤ ਕਰਦਿਆਂ ਕੀਤਾ।

ਇਹ ਵੀ ਪੜ੍ਹੋ: Punjab Government News: ਪੰਜਾਬ ’ਚ ਔਰਤਾਂ ਦੀ ਹੋ ਗਈ ਬੱਲੇ-ਬੱਲੇ, ਮਾਨ ਸਰਕਾਰ ਨੇ ਕੀਤਾ ਵੱਡਾ ਐਲਾਨ!

ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੀ ਮੱਦਦ ਨਾਲ ਪਿੰਡਾਂ ‘ਚ ਨਵੇਂ ਪ੍ਰੋਗਰਾਮ ਲਾਗੂ ਹੋਣਗੇ, ਜਿਨ੍ਹਾਂ ਨਾਲ ਪਿੰਡਾਂ ਦੀ ਆਰਥਿਕ ਤਰੱਕੀ ਹੋਵੇਗੀ, ਪਿੰਡਾਂ ਦੇ ਮੁਹਾਂਦਰੇ ਨੂੰ ਬਦਲਿਆ ਜਾਵੇਗਾ ਅਤੇ ਸਿੱਖਿਆ, ਸਿਹਤ, ਸਫਾਈ ਆਦਿ ਖੇਤਰਾਂ ‘ਚ ਨਵੇਂ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਜਾਵੇਗੀ ਪਿੰਡਾਂ ‘ਚ ਨਵੀਂ ਸੋਚ ਅਤੇ ਸਥਿਰਤਾ ਆਵੇਗੀ ਤੇ ਪਿੰਡ ਵਾਸੀਆਂ ਦੇ ਸਲਾਹ ਮਸ਼ਵਰਾ ਕਰਕੇ ਹੀ ਵਿਕਾਸ ਦੇ ਕੰਮਾਂ ਕੀਤੇ ਜਾਣਗੇ ਉਥੇ ਇਸ ਨਾਲ ਪਿੰਡਾਂ ਦੀ ਪ੍ਰਗਤੀ ਨੂੰ ਇਕ ਨਵਾਂ ਦਿਸ਼ਾ ਮਿਲੇਗੀ। ਇਸ ਮੌਕੇ ਸੁਖਚੈਨ ਸਿੰਘ, ਬੇਅੰਤ ਸਿੰਘ , ਅਮਰੀਕ ਸਿੰਘ ਕੈਨੇਡਾ, ਸਤਵੰਤ ਸਿੰਘ, ਮਨਦੀਪ ਬੈਨੀਪਾਲ,ਹਰਜਪ ਸਿੰਘ, ਮਨਜਪ ਧਾਲੀਵਾਲ, ਅੰਮ੍ਰਿਤ ਸਿੰਘ, ਗੁਰਿੰਦਰ ਸਿੰਘ,ਮਨਦੀਪ ਕੌਰ, ਹਰਨੀਤ ਭੰਗੂ , ਜਸਨੀਤ ਭੰਗੂ ਤੋਂ ਇਲਾਵਾਂ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।

Punjab Sarpanch News: ਲੁਧਿਆਣਾ ’ਚ 8 ਨੂੰ ਸਹੁੰ ਚੁੱਕਣਗੇ ਪੰਜਾਬ ਦੇ ਪਿੰਡਾਂ ਦੇ ਨਵੇਂ ਬਣੇ ਸਰਪੰਚ ਤੇ ਪੰਚ
ਰਾਜ ਪੱਧਰੀ ਸਮਾਗਮ ’ਚ ਵਿਸ਼ੇਸ਼ ਤੌਰ ’ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕਰਨਗੇ ਸ਼ਿਰਕਤ | Punjab Sarpanch

(ਜਸਵੀਰ ਸਿੰਘ ਗਹਿਲ) ਲੁਧਿਆਣਾ। ਪੰਜਾਬ ’ਚ 23 ਦਿਨ ਪਹਿਲਾਂ ਹੋਈਆਂ ਪੰਚਾਇਤੀ ਚੋਣਾਂ ’ਚ ਜਿੱਤ ਪ੍ਰਾਪਤ ਕਰ ਚੁੱਕੇ ਜਾਂ ਸਰਬਸੰਮਤੀ ਨਾਲ ਚੁਣੇ ਗਏ ਸਰਪੰਚ ਤੇ ਪੰਚ 8 ਨਵੰਬਰ ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਧਨਾਨਸੂ ਵਿਖੇ ਇਕੱਠੇ ਹੋਣਗੇ। ਜਿੰਨ੍ਹਾਂ ਨੂੰ ਰਾਜ ਪੱਧਰੀ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਹੁੰ ਚੁਕਾਉਣਗੇ। Punjab Sarpanch News

ਇਹ ਵੀ ਪੜ੍ਹੋ: Nabha Police: ਨਾਭਾ ਪੁਲਿਸ ਵੱਲੋਂ ਪਿੰਡ ਰੋਹਟੀ ਛੰਨਾ ਵਿਖੇ ਤਲਾਸ਼ੀ ਅਭਿਆਨ ਚਲਾਇਆ

ਜਿਕਰਯੋਗ ਹੈ ਕਿ ਪੰਜਾਬ ਵਿੱਚ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਈਆਂ ਸਨ। ਜਿੰਨਾਂ ਵਿੱਚ ਵੱਖ-ਵੱਖ ਪੰਚਾਇਤਾਂ ਵੱਲੋਂ ਵੋਟਿੰਗ ਰਾਹੀਂ ਜਾਂ ਸਰਬਸੰਮਤੀ ਨਾਲ ਆਪੋ-ਆਪਣੇ ਪਿੰਡਾਂ ’ਚ ਸਰਪੰਚਾਂ ਤੇ ਪੰਚਾਂ ਨੂੰ ਚੁਣਿਆ ਗਿਆ ਸੀ। ਪੰਜਾਬ ’ਚ ਕੁੱਲ ਮਿਲਾ ਕੇ 13, 237 ਸਰਪੰਚ ਅਤੇ 83, 437 ਪੰਚ ਚੁਣੇ ਗਏ ਹਨ। ਜਿੰਨਾਂ ਨੂੰ ਸਹੁੰ ਚੁਕਾਉਣ ਲਈ ਪੰਜਾਬ ਸਰਕਾਰ ਵੱਲੋਂ ਅੱਜ ਲੁਧਿਆਣਾ ਵਿੱਚ ਸੂਬਾ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਜ਼ਿਲ੍ਹੇ ਦੇ ਪਿੰਡ ਧਨਾਨਸੂ ਵਿਖੇ ਹੋ ਰਹੇ ਇਸ ਰਾਜ ਪੱਧਰੀ ਸਮਾਗਮ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਾਸ ਤੌਰ ’ਤੇ ਸ਼ਿਰਕਤ ਕਰ ਰਹੇ ਹਨ। ਇਹਨਾਂ ਤੋਂ ਇਲਾਵਾ ਸੂਬੇ ਭਰ ਦੇ ਵਿਧਾਇਕ ਵੀ ਇਸ ਸਮਾਗਮ ’ਚ ਪੁੱਜ ਰਹੇ ਹਨ।

ਸਮਾਗਮ ’ਚ ਹਜ਼ਾਰਾਂ ਸਰਪੰਚਾਂ ਤੇ ਪੰਚਾਂ ਤੋਂ ਇਲਾਵਾ ਵਿਧਾਇਕਾਂ ਦੀ ਸ਼ਮੂਲੀਅਤ ਦੇ ਮੱਦੇਨਜ਼ਰ ਆਵਾਜਾਈ ’ਚ ਵਿਘਨ ਨਾ ਪਵੇ ਇਸ ਲਈ ਕਮਿਸ਼ਨਰ ਪੁਲਿਸ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ- ਨਿਰਦੇਸ਼ਾਂ ’ਤੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਟੈ੍ਰਫਿਕ ਅਤੇ ਸੜਕ ਸੁਰੱਖਿਆ ਫੋਰਸ ਮਿਸ. ਗੁਰਪ੍ਰੀਤ ਕੌਰ ਪੁਰੇਵਾਲ ਵੱਲੋਂ ਡਾਇਵਰਸ਼ਨ ਪਲਾਨ ਤਿਆਰ ਕੀਤਾ ਗਿਆ ਹੈ ਤਾਂ ਕਿ ਸ਼ਹਿਰ ਵਿੱਚ ਆਵਾਜਾਈ ਨੂੰ ਨਿਰਵਿਘਨ ਅਤੇ ਸੁਚਾਰੂ ਰੂਪ ਵਿੱਚ ਚੱਲਦਾ ਰੱਖਿਆ ਜਾਵੇ। ਕਿਸੇ ਨੂੰ ਵੀ ਰਾਜ ਪੱਧਰੀ ਸਮਾਗਮ ਦੇ ਦੌਰਾਨ ਜਾਮ ਜਾਂ ਆਵਾਜਾਈ ਸਬੰਧੀ ਹੋਰ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ। Punjab Sarpanch News

Sunam News: ਧਾਲੀਵਾਲ ਪਰਿਵਾਰ ਵੱਲੋਂ ਨਵੇਂ ਬਣੇ ਸਰਪੰਚ ਮਨਿੰਦਰ ਸਿੰਘ ਲਖਮੀਰਵਾਲਾ ਤੇ ਦਰਬਾਰਾ ਸਿੰਘ ਛਾਹੜ ਨੂੰ ਕੀਤਾ ਸਨਮਾਨਿਤ
(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਅੱਜ ਧਾਲੀਵਾਲ ਨਿਵਾਸ ਵਿਖੇ ਗੁਰਿੰਦਰ ਜੀਤ ਸਿੰਘ ਧਾਲੀਵਾਲ ਅਤੇ ਕੰਵਰਜੀਤ ਸਿੰਘ ਲੱਕੀ ਧਾਲੀਵਾਲ ਦੀ ਅਗਵਾਈ ਹੇਠ ਇਕੱਤਰ ਹੋਏ ਇਲਾਕੇ ਦੇ ਪਤਵੰਤੇ ਸੱਜਣਾਂ ਵੱਲੋਂ ਪਿੰਡ ਲਖਮੀਰਵਾਲਾ ਦੇ ਸਰਬਸੰਮਤੀ ਨਾਲ ਸਰਪੰਚ ਬਣੇ ਮਨਿੰਦਰ ਸਿੰਘ ਲਖਮੀਰਵਾਲਾ ਅਤੇ ਸਮਾਜ ਸੇਵੀ ਇਸਵਰ ਜੀਤ ਸਿੰਘ ਮਿੱਠੂ ਦੇ ਨਜ਼ਦੀਕੀ ਪਿੰਡ ਛਾਹੜ ਦੇ ਸਰਪੰਚ ਦਰਬਾਰਾ ਸਿੰਘ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕਰਨ ਉਪੰਰਤ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। Sunam News

ਇਸ ਮੌਕੇ ਤੇ ਸਾਬਕਾ ਐਸਪੀ ਗਿਆਨੀ ਗੁਰਬਚਨ ਸਿੰਘ ਅਤੇ ਨਗਰ ਕੌਂਸਲ ਸੁਨਾਮ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਗੁਰਿੰਦਰ ਜੀਤ ਸਿੰਘ ਧਾਲੀਵਾਲ ਅਤੇ ਕੰਵਰਜੀਤ ਸਿੰਘ ਲੱਕੀ ਧਾਲੀਵਾਲ ਨੇ ਨਵੇਂ ਬਣੇ ਸਰਪੰਚਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮਨਿੰਦਰ ਸਿੰਘ ਲਖਮੀਰਵਾਲਾ ਅਤੇ ਦਰਬਾਰਾ ਸਿੰਘ ਛਾਹੜ ਜਿਨ੍ਹਾਂ ਨਾਲ ਸਾਡੇ ਪਰਿਵਾਰ ਦੀ ਪਰਿਵਾਰਕ ਸਾਂਝ ਹੈ। ਉਨਾਂ ਕਿਹਾ ਕਿ ਮਨਿੰਦਰ ਲਖਮੀਰਵਾਲਾ ਨੂੰ ਸਰਬਸੰਮਤੀ ਨਾਲ ਪਿੰਡ ਲਖਮੀਰਵਾਲਾ ਦਾ ਸਰਪੰਚ ਅਤੇ ਦਰਬਾਰਾ ਸਿੰਘ ਪਿੰਡ ਛਾਹੜ ਦਾ ਸਰਪੰਚ ਬਣਨ ਨਾਲ ਸਾਡੇ ਪਰਿਵਾਰ ਦਾ ਵੀ ਮਾਣ ਵਧਿਆ ਹੈ। Sunam News

ਇਹ ਵੀ ਪੜ੍ਹੋ: Amloh News: ਪਿੰਡ ਸੌਂਟੀ ਦੀ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ਨੇ ਪਿੰਡ ਵਾਸੀਆਂ ਦਾ ਕੀਤਾ ਧੰਨਵਾਦ

ਇਸ ਮੌਕੇ ਨਿਸ਼ਾਨ ਸਿੰਘ ਟੋਨੀ ਨੇ ਕਿਹਾ ਕਿ ਮਨਿੰਦਰ ਸਿੰਘ ਲਖਮੀਰਵਾਲਾ ਬਹੁਤ ਹੀ ਨਿਮਰ ਅਤੇ ਮਿਲਣਸਾਰ ਸ਼ਖਸੀਅਤ ਦੇ ਮਾਲਕ ਹਨ ਪੂਰੇ ਪਿੰਡ ਨੇ ਉਸ ਦਾ ਸਾਥ ਦਿੱਤਾ ਕਿਉਂਕਿ ਉਹ ਸਾਰਿਆਂ ਦਾ ਸਤਿਕਾਰ ਕਰਦਾ ਹੈ ਅਤੇ ਉਨ੍ਹਾਂ ਦੇ ਦੁੱਖ-ਸੁੱਖ ਵਿਚ ਸ਼ਰੀਕ ਹੁੰਦਾ ਹੈ। ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਅਗਵਾਈ ’ਚ ਮਨਿੰਦਰ ਸਿੰਘ ਲਖਮੀਰਵਾਲਾ ਆਪਣੇ ਪਿੰਡ ਦੇ ਸਰਬਪੱਖੀ ਵਿਕਾਸ ’ਚ ਕਾਮਯਾਬ ਹੋਣਗੇ। Sunam News

ਇਸ ਮੌਕੇ ਮਨਿੰਦਰ ਲਖਮੀਰਵਾਲਾ ਅਤੇ ਦਰਬਾਰਾ ਸਿੰਘ ਛਾਹੜ ਨੇ ਧਾਲੀਵਾਲ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਰਿਆਂ ਦੇ ਸਹਿਯੋਗ ਨਾਲ ਸਰਪੰਚ ਬਣੇ ਹਨ ਅਤੇ ਆਪਣੇ-ਆਪਣੇ ਪਿੰਡ ਦਾ ਵਿਕਾਸ ਉਨ੍ਹਾਂ ਦੀ ਪਹਿਲ ਹੋਵੇਗੀ ਅਤੇ ਉਹ ਆਪਣੇ ਪਿੰਡਾਂ ਵਿੱਚ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਇਸ ਮੌਕੇ ਇਸਵਰਜੀਤ ਸਿੰਘ ਮਿੱਠੂ,ਜਸਦੀਪ ਸਿੰਘ ਭੱਟੀ ਰਿੰਪੀ, ਕਰਮਿੰਦਰ ਪਾਲ ਸਿੰਘ ਟੋਨੀ,ਚਮਕੌਰ ਸਿੰਘ ਸਰਪੰਚ,ਕੁਲਵੀਰ ਸਿੰਘ ਚਹਿਲ, ਗਗਨਦੀਪ ਸਿੰਘ ਲਿੱਲੀ, ਮਨਪ੍ਰੀਤ ਸਿੰਘ ਨੀਲੋਵਾਲ, ਸਤਿਗੁਰ ਸਿੰਘ ਨਮੋਲ, ਕੁਲਵਿੰਦਰ ਸਿੰਘ ਨਾਮਧਾਰੀ, ਸੁਖਬੀਰ ਸਿੰਘ ਸੁੱਖੀ ਸਮੇਤ ਹੋਰ ਵੀ ਹਾਜ਼ਰ ਸਨ।

Amloh News: ਪਿੰਡ ਸੌਂਟੀ ਦੀ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ਨੇ ਪਿੰਡ ਵਾਸੀਆਂ ਦਾ ਕੀਤਾ ਧੰਨਵਾਦ
(ਅਨਿਲ ਲੁਟਾਵਾ) ਅਮਲੋਹ। ਅਮਲੋਹ ਦੇ ਨਜ਼ਦੀਕ ਪਿੰਡ ਸੌਂਟੀ ਦੀ ਪੰਚਾਇਤ ਜੋ ਕਿ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦੇ ਯਤਨਾਂ ਸਦਕਾ ਤਕਰੀਬਨ 60 ਸਾਲ ਬਾਅਦ ਸਰਵਸੰਮਤੀ ਨਾਲ ਬਣੀ ਹੈ। ਪਿੰਡ ਸੌਂਟੀ ਨੇ ਆਪਣੇ ਪਿੰਡ ਦੀ ਧੜੇਬੰਦੀ ਨੂੰ ਖਤਮ ਕਰਦੇ ਹੋਏ ਸਮੂਹ ਨਗਰ ਨਿਵਾਸੀਆਂ ਨੇ ਇਕੱਠੇ ਹੋ ਕੇ ਸਰਬ ਸੰਮਤੀ ਨਾਲ ਪਿੰਡ ਦੀ ਪੰਚਾਇਤ ਦੀ ਚੋਣ ਕੀਤੀ ਹੈ। Amloh News

ਇਹ ਵੀ ਪੜ੍ਹੋ: ਮਾਣਯੋਗ ਸੁਪਰੀਮ ਕੋਰਟ ‘ਚ ਰੱਖਾਂਗੇ ਆਪਣਾ ਪੱਖ : ਬੁਲਾਰਾ

ਨਵੀਂ ਚੁਣੀ ਗਈ ਪੰਚਾਇਤ ਵੱਲੋਂ ਇਕੱਠੇ ਹੋ ਕੇ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਗਿਆ।’ਆਪ’ ਦੇ ਸੀਨੀਅਰ ਆਗੂ ਐਡਵੋਕੇਟ ਮਨਿੰਦਰ ਸਿੰਘ ਮਨੀ ਬੜਿੰਗ ਨੇ ਸਮੂਹ ਪੰਚਾਇਤ ਅਤੇ ਨਗਰ ਨਿਵਾਸੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਮਨੀ ਬੜਿੰਗ ਨੇ ਕਿਹਾ ਕਿ ਹਲਕੇ ਅੰਦਰ ਲਗਭਗ ਦਰਜਨਾਂ ਦੇ ਕਰੀਬ ਸਰਬ ਸੰਮਤੀ ਨਾਲ ਪੰਚਾਇਤਾਂ ਬਣ ਚੁੱਕੀਆਂ ਹਨ ਜੋ ਕਿ ਇੱਕ ਵੱਡਾ ਉਪਰਾਲਾ ਹੈ ਜਿਸ ਨਾਲ ਪਿੰਡ ਵਿੱਚ ਅਮਾਨ-ਸ਼ਾਂਤੀ, ਭਾਈਚਾਰਕ ਸਾਂਝ ਤਾਂ ਵਧੇਗੀ ਹੀ, ਉਸ ਪਿੰਡ ਵਿੱਚ ਸਰਕਾਰ ਵੱਲੋਂ ਐਲਾਨੇ ਗਏ 5 ਲੱਖ ਰੁਪਏ ਦੀ ਵਿਸ਼ੇਸ਼ ਗਰਾਂਟ ਵੀ ਦਿੱਤੀ ਜਾਵੇਗੀ ਜਿਸ ਨਾਲ ਪਿੰਡ ਦੇ ਵਿਕਾਸ ਲਈ ਵੱਡਾ ਯੋਗਦਾਨ ਹੋਵੇਗਾ।

ਇਸ ਮੌਕੇ ਸਰਪੰਚ ਦਲਜੀਤ ਕੌਰ ਪਤਨੀ ਰਾਜਵੀਰ ਸਿੰਘ, ਪੰਚ ਗਿੰਦਰ ਸਿੰਘ, ਪੰਚ ਮਲਕੀਤ ਸਿੰਘ, ਪੰਚ ਪਰਮਜੀਤ ਕੌਰ ਮੁਟਿਆਰ, ਪੰਚ ਸਲਮਾ,ਪੰਚ ਰਜਨੀ ਰਾਣੀ,ਪੰਚ ਪਰਮਜੀਤ ਕੌਰ, ਪੰਚ ਹਰਜਿੰਦਰ ਸਿੰਘ,ਪੰਚ ਅਮਰਜੋਤ ਸਿੰਘ, ਪੰਚ ਸੁਖਵਿੰਦਰ ਸਿੰਘ ਤੋਂ ਇਲਾਵਾ ਸਮੂਹ ਪਿੰਡ ਹਾਜ਼ਰ ਸਨ । Amloh News

NOTA: ਪੰਜਾਬ ਦਾ ਇਕਲੌਤਾ ਪਿੰਡ, ਜਿੱਥੇ ਨੋਟਾ ਨੇ ਹਰਾਇਆ ਸਰਪੰਚ
ਨੋਟਾ ਨੂੰ 115 ਵੋਟਾਂ ਪਈਆਂ, ਸਰਪੰਚੀ ਦੇ ਉਮੀਦਵਾਰ ਨੂੰ 105 ਵੋਟਾਂ

NOTA: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਜ਼ਿਲ੍ਹੇ ਦੇ ਪਿੰਡ ਬਿਸਨਗੜ੍ਹ ਦੇ ਵਸਨੀਕਾਂ ਵੱਲੋਂ ਨਵਾਂ ਇਤਿਹਾਸ ਸਿਰਜ਼ਿਆ ਗਿਆ ਹੈ। ਬਿਸਨਗੜ੍ਹ ਦੇ ਲੋਕਾਂ ਨੇ ਨੋਟਾ ਨੂੰ ਜਿਤਾਇਆ ਹੈ, ਜਦਕਿ ਸਰਪੰਚੀ ਦੇ ਉਮੀਦਵਾਰ ਨੂੰ ਇਸ ਤੋਂ ਘੱਟ ਵੋਟਾਂ ਪਈਆਂ ਹਨ। ਨੋਟਾ ਨੂੰ ਵੱਧ ਵੋਟਾਂ ਪੈਣ ਕਾਰਨ ਇਹ ਪਿੰਡ ਪੰਜਾਬ ’ਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇੱਧਰ ਪਿੰਡ ਦੇ ਲੋਕਾਂ ਦੀ ਮੰਗ ਹੈ ਇੱਥੇ ਦੁਬਾਰਾ ਵੋਟਿੰਗ ਕਰਵਾਈ ਜਾਵੇ ਕਿਉਂਕਿ ਸਰਪੰਚ ਨੋਟਾ ਤੋਂ ਹਾਰ ਗਿਆ ਹੈ।

ਇਹ ਵੀ ਪੜ੍ਹੋ: Supreme Court: ਵਧਦੇ ਹਵਾ ਪ੍ਰਦੂਸ਼ਣ ’ਤੇ ਸੁਪਰੀਮ ਕੋਰਟ ਸਖ਼ਤ, ਹਰਿਆਣਾ-ਪੰਜਾਬ ਦੇ ਮੁੱਖ ਸਕੱਤਰ ਤਲਬ

ਇਕੱਤਰ ਕੀਤੇ ਵੇਰਵਿਆਂ ਮੁਤਾਬਿਕ ਬਲਾਕ ਭੁੱਨਰਹੇੜੀ ਦਾ ਪਿੰਡ ਬਿਸਨਗੜ੍ਹ ਜੋ ਜਨਰਲ ਮਹਿਲਾਵਾਂ ਲਈ ਰਾਖਵਾਂ ਸੀ। ਇਸ ਪਿੰਡ ਅੰਦਰ 330 ਦੇ ਲਗਭਗ ਵੋਟਾਂ ਹਨ। ਬੀਤੇ ਕੱਲ੍ਹ ਹੋਈ ਚੋਣ ਦੌਰਾਨ 230 ਦੇ ਲਗਭਗ ਵੋਟਾਂ ਪੋਲ ਹੋਈਆਂ ਹਨ। ਇਸ ਪਿੰਡ ’ਚ ਤਿੰਨ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਤੋਂ ਬਾਅਦ ਸਰਪੰਚੀ ਦੇ ਦੋ ਉਮੀਦਵਾਰ ਚੋਣ ਮੈਦਾਨ ਵਿੱਚ ਸਨ। ਦੇਰ ਰਾਤ ਆਏ ਚੋਣ ਨਤੀਜ਼ਿਆਂ ਦੌਰਾਨ ਸਾਹਮਣੇ ਆਇਆ ਕਿ ਪਿੰਡ ਦੇ ਲੋਕਾਂ ਵੱਲੋਂ 115 ਵੋਟਾਂ ਨੋਟਾ ਨੂੰ ਪਾਈਆਂ ਜਦਕਿ ਸਰਪੰਚੀ ਦੇ ਉਮੀਦਵਾਰ ਮਨਦੀਪ ਕੌਰ ਨੂੰ 105 ਵੋਟਾਂ ਹਾਸਲ ਹੋਈਆਂ। ਇਸ ਤੋਂ ਇਲਾਵਾ ਮਨਜੀਤ ਕੌਰ ਨੂੰ 3 ਵੋਟਾਂ ਹਾਸਲ ਹੋਈਆਂ। ਇਸ ਪਿੰਡ ਦੇ ਲੋਕਾਂ ਵੱਲੋਂ ਨੋਟਾ ਨੂੰ ਵੋਟਾਂ ਪਾ ਕੇ ਆਪਣਾ ਗੁੱਸਾ ਕੱਢਿਆ ਗਿਆ ਹੈ।

ਬਿਸ਼ਨਗੜ੍ਹ ਦੇ ਲੋਕਾਂ ਨੇ ਸਰਕਾਰੀ ਧੱਕੇ ਦਾ ਜਵਾਬ ਨੋਟਾ ਨਾਲ ਦਿੱਤਾ: ਅਮਰਜੀਤ ਸਿੰਘ

ਪਿੰਡ ਬਿਸ਼ਨਗੜ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ ਜਾਗਦੇ ਰਹੋ ਨੇ ਦੋਸ਼ ਲਾਇਆ ਕਿ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਸਰਪੰਚੀ ਦੇ ਉਮੀਦਵਾਰ ਉਸ ਦੀ ਨੂੰਹ ਸੁਮਨਜੀਤ ਕੌਰ ਅਤੇ ਪੁੱਤਰੀ ਸੁੰਦਰਜੀਤ ਕੌਰ ਸਮੇਤ ਰਿੰਪੀ ਪਤਨੀ ਅਵਤਾਰ ਸਿੰਘ ਦੇ ਧੱਕੇ ਨਾਲ ਕਾਗਜ਼ ਰੱਦ ਕਰਵਾ ਦਿੱਤੇ ਸਨ। ਇਸ ਦੇ ਰੋਸ ਵਜੋਂ ਹੀ ਪਿੰਡ ਬਿਸਨਗੜ ਦੇ ਲੋਕਾਂ ਨੇ ਸਰਕਾਰੀ ਜਬਰ ਦਾ ਜਵਾਬ ਨੋਟਾ ਨਾਲ ਦਿੱਤਾ ਹੈ। NOTA

ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਪਿੰਡ ਅੰਦਰ ਪਰਚੇ ਛਪਵਾ ਦੇ ਲੋਕਾਂ ਨੂੰ ਨੋਟਾ ਨੂੰ ਵੋਟਾਂ ਪਾਉਣ ਲਈ ਪ੍ਰੇਰਿਆ ਗਿਆ, ਕਿਉਂਕਿ ਇਹ ਉਮੀਦਵਾਰ ਉਨ੍ਹਾਂ ਨੂੰ ਪ੍ਰਵਾਨ ਨਹੀਂ ਸਨ। ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਪੰਚ ਰਾਜਵੀਰ ਸਿੰਘ ਅਤੇ ਅਵਤਾਰ ਸਿੰਘ ਸਰਬਸੰਮਤੀ ਨਾਲ ਚੁਣੇ ਗਏ ਜਦਕਿ ਸਖਤ ਮੁਕਾਬਲੇ ਦੌਰਾਨ ਰਵੀ ਸਿੰਘ ਨੇ ਸੱਤਾਧਾਰੀ ਪੰਚ ਕਮਲੇਸ਼ ਕੌਰ ਨੂੰ ਹਰਾਇਆ। ਉਨ੍ਹਾਂ ਕਿਹਾ ਕਿ ਸਾਡੇ ਤਿੰਨ ਸਰਪੰਚੀ ਦੇ ਉਮੀਦਵਾਰਾਂ ਤੇ ਸਾਮਲਾਤ ਜਮੀਨ ਦਾ ਨਾਜਾਇਜ਼ ਕਬਜਾ ਦੱਸ ਕੇ ਝੂਠਾ ਦੋਸ ਲਗਾ ਕੇ ਕਾਗਜ਼ ਰੱਦ ਕਰਵਾ ਦਿੱਤੇ ਸਨ, ਜਦਕਿ ਸੁਮਨਜੀਤ ਕੌਰ, ਸੁੰਦਰਜੀਤ ਕੌਰ ਤੇ ਰਿੰਪੀ ਕੋਲ ਕੋਈ ਵੀ ਨਾਜਾਇਜ਼ ਕਬਜ਼ਾ ਨਹੀ ਹੈ। ਉਨ੍ਹਾਂ ਪੰਜਾਬ ਦੇ ਚੋਣ ਕਮਿਸ਼ਨ, ਡਿਪਟੀ ਕਮਿਸ਼ਨਰ ਅਤੇ ਐੱਸ.ਡੀ.ਐੱਮ. ਨੂੰ ਅਪੀਲ ਕੀਤੀ ਹੈ ਕਿ ਪਿੰਡ ਬਿਸਨਗੜ ਵਿਖੇ ਦੁਬਾਰਾ ਪੰਚਾਇਤੀ ਦੀ ਚੋਣ ਕਰਵਾਈ ਜਾਵੇ।

ਮਨਦੀਪ ਕੌਰ ਨੂੰ ਸਰਟੀਫਿਕੇਟ ਦਿੱਤਾ: ਆਰਓ

ਇਸ ਸਬੰਧੀ ਜਦੋਂ ਰਿਟਰਨਿੰਗ ਅਫ਼ਸਰ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ ਦੀ ਪੁਸਟੀ ਕਰਦਿਆਂ ਆਖਿਆ ਕਿ ਇੱਥੇ ਨੋਟਾਂ ਨੂੰ ਵੱਧ ਵੋਟਾਂ ਪਈਆਂ ਹਨ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਸਬੰਧਿਤ ਐਸਡੀਐਮ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਉਨ੍ਹਾਂ ਵੱਲੋਂ ਚੋਣ ਕਮਿਸ਼ਨ ਨਾਲ ਰਾਬਤਾ ਕਾਇਮ ਕੀਤਾ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਗਾਈਡਲਾਇਨ ਅਨੁਸਾਰ ਪੰਚਾਇਤੀ ਵੋਟਾਂ ਵਿੱਚ ਵੱਧ ਵੋਟਾਂ ਵਾਲਾ ਉਮੀਦਵਾਰ ਸਰਪੰਚ ਹੁੰਦਾ ਹੈ। ਇਸ ਲਈ ਉਨ੍ਹਾਂ ਵੱਲੋਂ ਮਨਦੀਪ ਕੌਰ ਨੂੰ ਸਰਟੀਫਿਕੇਟ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਚਾਇਤੀ ਚੋਣਾਂ ਅੰਦਰ ਨੋਟਾਂ ਨੂੰ ਵੱਧ ਵੋਟਾਂ ਪੈਣ ਦਾ ਜਿਕਰ ਨਹੀਂ ਹੈ। NOTA ਇਸ ਮਾਮਲੇ ਸਬੰਧੀ ਜਦੋਂ ਪਟਿਆਲਾ ਦੀ ਐਸਡੀਐਮ ਮਨਜੀਤ ਕੌਰ ਨਾਲ ਗੱਲ ਕੀਤੀ ਗਈ ਤਾ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।

Gurdaspur News: ਸਾਬਕਾ ਕਾਂਗਰਸੀ ਸਰਪੰਚ ਦੇ ਘਰ ’ਤੇ ਹਮਲਾ, ਦਰਵਾਜ਼ੇ ਦੇ ਸ਼ੀਸ਼ੇ ਤੋੜੇ
ਸਰਪੰਚ ਨੇ ਪੁਲਿਸ ਨੂੰ ਸ਼ਿਕਾਇਤ ਕਰਕੇ ਹਮਲਾਵਰਾਂ ਖ਼ਿਲਾਫ਼ ਮੰਗੀ ਕਰਵਾਈ, ਵੋਟਿੰਗ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧ ਕਰਨ ਦੀ ਮੰਗ | Gurdaspur News

Gurdaspur News : (ਸੱਚ ਕਹੂੰ ਨਿਊਜ਼) ਗੁਰਦਾਸਪੁਰ। ਗੁਰੂ ਨਾਭਾ ਦਾਸ ਕਾਲੌਨੀ (ਝਬਕਰਾ) ਦੇ ਸਾਬਕਾ ਸਰਪੰਚ ਦੇ ਘਰ ਕੁਝ ਲੋਕਾਂ ਨੇ ਹਮਲਾ ਕਰਕੇ ਦਰਵਾਜਾ ਭੰਨਣ ਦੀ ਕੋਸ਼ਿਸ਼ ਕੀਤੀ ਅਤੇ ਦਰਵਾਜੇ ਉੱਪਰ ਲੱਗੇ ਤਨਦਰੇ ਦੇ ਸ਼ੀਸ਼ੇ ਤੋੜ ਦਿੱਤੇ। ਹਾਲਾਂਕਿ ਇਸ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਪਿੰਡ ਵਿੱਚ ਦਹਿਸ਼ਤ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਸਾਬਕਾ ਸਰਪੰਚ ਵੱਲੋਂ ਥਾਣਾ ਬਹਿਰਾਮਪੁਰ ਵਿੱਚ ਇਸਦੀ ਸ਼ਿਕਾਇਤ ਕਰਕੇ ਪਿੰਡ ਦੇ ਹੀ ਇੱਕ ਨੌਜਵਾਨ ’ਤੇ ਸਾਥੀਆਂ ਸਮੇਤ ਇਹ ਕਾਰਾ ਕਰਨ ਦੇ ਦੋਸ਼ ਲਾਏ ਗਏ ਹਨ। Gurdaspur News

ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਪ੍ਰਸ਼ੋਤਮ ਲਾਲ ਨੇ ਦੱਸਿਆ ਕਿ ਇਸ ਵਾਰ ਦੀਆਂ ਪੰਚਾਇਤੀ ਚੋਣਾਂ ਵਿੱਚ ਉਨ੍ਹਾਂ ਦੀ ਧਰਮ ਪਤਨੀ ਸੁਦੇਸ਼ ਕੁਮਾਰੀ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਹੈ ਅਤੇ ਉਹ ਸ਼ਾਂਤਮਈ ਢੰਗ ਨਾਲ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਹਨ ਪਰ ਪਿੰਡ ਦੇ ਕੁਝ ਲੋਕ ਪਿੰਡ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ। ਜਿਸਦੇ ਤਹਿਤ ਉਨਾਂ ਵੱਲੋਂ 11 ਅਕਤੂਬਰ ਦੀ ਰਾਤ 10:30 ਵਜੇ ਦੋ ਨੌਜਵਾਨਾਂ ਨੂੰ ਸਾਡੇ ਘਰ ਦੇ ਬਾਹਰ ਸ਼ਰਾਬੀ ਹਾਲਤ ’ਚ ਭੇਜ ਕੇ ਗਾਲੀਗਲੋਚ ਕਰਵਾਇਆ ਗਿਆ ਅਤੇ ਫਿਰ ਕੁਝ ਸਮੇਂ ਬਾਅਦ ਘਰ ਦਾ ਮੇਨ ਗੇਟ ਭੰਨਣ ਦੀ ਕੋਸ਼ਿਸ਼ ਕੀਤੀ। ਜਿਸ ਵਿੱਚ ਅਸਫ਼ਲ ਰਹਿਣ ’ਤੇ ਉਹ ਹਮਲਾਵਰ ਦੂਜੇ ਦਰਵਾਜੇ ਰਾਹੀਂ ਅੰਦਰ ਦਾਖ਼ਲ ਹੋਣ ਲੱਗੇ ਅਤੇ ਦਰਵਾਜੇ ’ਤੇ ਲੱਗੇ ਤਨਦਰੇ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਇਸ ਦਰਵਾਜੇ ਨੂੰ ਵੀ ਤੋੜਣ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ: Punjab News: ਭਾਜਪਾ ਦੇ ਸੂਬਾ ਮੀਤ ਪ੍ਰਧਾਨ ’ਤੇ ਹਮਲੇ ਦੀ ਕੋਸ਼ਿਸ, ਵਾਲ-ਵਾਲ ਬਚੇ

ਸਾਬਕਾ ਸਰਪੰਚ ਅਨੁਸਾਰ ਦਰਵਾਜਾ ਤੇ ਗੇਟ ਨਾ ਖੁੱਲਣ ਕਾਰਨ ਹਮਲਾਵਰ ਆਪਣੇ ਮਨਸੂਬਿਆਂ ਵਿੱਚ ਸਫ਼ਲ ਨਾ ਹੋ ਸਕੇ, ਨਹੀਂ ਤਾਂ ਉਨਾਂ ਦੇ ਪਰਿਵਾਰ ਦਾ ਕੋਈ ਵੱਡਾ ਨੁਕਸਾਨ ਹੋ ਸਕਦਾ ਸੀ। ਉਨਾਂ ਦੱਸਿਆ ਕਿ ਪਿੰਡ ਦਾ ਇੱਕ ਧਨਾਂਢ ਵਿਅਕਤੀ ਜੋ ਅੱਜ ਕੱਲ ਇੱਕ ਵੱਡੇ ਸ਼ਹਿਰ ’ਚ ਬਿਜ਼ਨਿਸ ਕਰ ਰਹਿ ਰਿਹਾ ਹੈ, ਉਸ ਨਾਲ ਸਾਡਾ ਪਲਾਟ ਨੂੰ ਲੈ ਕੇ ਪੁਰਾਣਾ ਝਗੜਾ ਹੈ ਜੋ ਕੋਰਟ ਵਿੱਚ ਚੱਲ ਰਿਹਾ ਹੈ ਅਤੇ ਇਸੇ ਵਿਅਕਤੀ ਦੇ ਇਸ਼ਾਰੇ ’ਤੇ ਸਾਡੇ ਖ਼ਿਲਾਫ਼ ਚੋਣ ਲੜਣ ਵਾਲੇ ਵਿਰੋਧੀ ਅਜਿਹੀਆਂ ਘਟੀਆਂ ਚਾਲਾਂ ਖੇਡ ਰਹੇ ਹਨ। ਉਨਾਂ ਪੁਲਿਸ ਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਵੋਟਾਂ ਵਾਲੇ ਦਿਨ ਪਿੰਡ ਅੰਦਰ ਸੁਰੱਖਿਆ ਦੀ ਖ਼ਾਸ ਵਿਵਸਥਾ ਕੀਤੀ ਜਾਵੇ, ਕਿਉਂਕਿ ਜਿਹੜੇ ਲੋਕ ਸ਼ਰੇਆਮ ਹਮਲਾ ਕਰਵਾ ਸਕਦੇ ਹਨ, ਉਹ ਸਰਪੰਚੀ ਹਾਸਲ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। Gurdaspur News

ਉੱਧਰ ਹਮਲੇ ’ਚ ਦੋਸ਼ੀ ਦੱਸੇ ਜਾ ਰਹੇ ਨੌਜਵਾਨ ਦੇ ਪਰਿਵਾਰ ਨੇ ਸਾਬਕਾ ਸਰਪੰਚ ਦੇ ਦੇਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਉਸਦੇ ਭਰਾ ਨੇ ਦਾਅਵਾ ਕੀਤਾ ਕਿ ਹਮਲਾ ਕਰਨ ਵਾਲੇ ਕੋਈ ਹੋਰ ਸਨ ਜਦਕਿ ਉਨ੍ਹਾਂ ਦਾ ਭਰਾ ਉਸ ਵੇਲੇ ਘਰ ਵਿੱਚ ਸੁੱਤਾ ਹੋਇਆ ਸੀ।

ਤਫ਼ਤੀਸ਼ ਉਪਰੰਤ ਕਰਾਂਗੇ ਸਖ਼ਤ ਕਾਰਵਾਈ : ਐਸਐਚਓ

ਥਾਣਾ ਬਹਿਰਾਮਪੁਰ ਦੇ ਐਸਐਚਓ ਓਂਕਾਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਦੀ ਤਫ਼ਤੀਸ਼ ਜਾਰੀ ਹੈ ਅਤੇ ਉਹ ਜਲਦ ਹੀ ਬਣਦੀ ਉਚਿੱਤ ਕਾਰਵਾਈ ਨੂੰ ਅਮਲ ਵਿੱਚ ਲਿਆਉਣਗੇ।

Punjab Panchayat Elections: ਸਰਪੰਚ ਸਣੇ 6 ‘ਇੰਸਾਂ’ ਕਰਨਗੇ ਪਿੰਡ ਪਿੰਡੀ ਦੀ ਸੇਵਾ
ਕੁਲਵਿੰਦਰ ਰਾਣੀ ਇੰਸਾਂ ਬਣੀ ਪਿੰਡ ਪਿੰਡੀ ਦੀ ਸਰਪੰਚ ,7 ਪੰਚਾਂ ’ਚੋਂ 5 ਪੰਚ ਇੰਸਾਂ

Punjab Panchayat Elections: (ਵਿਜੈ ਹਾਂਡਾ) ਗੁਰੂਹਰਸਹਾਏ। ਪੰਜਾਬ ਅੰਦਰ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਅੰਦਰ ਪੰਚੀ ਤੇ ਸਰਪੰਚੀ ਦੇ ਉਮੀਦਵਾਰ ਪੱਬਾਂ ਭਾਰ ਦਿਖਾਈ ਦੇ ਰਹੇ ਹਨ ਤੇ ਪਿੰਡਾਂ ਅੰਦਰ ਸਿਆਸੀ ਮਾਹੌਲ ਪੂਰੀ ਤਰ੍ਹਾਂ ਭੱਖ ਚੁੱਕਿਆ ਹੈ।

ਉਧਰ ਹਲਕਾ ਗੁਰੂਹਰਸਹਾਏ ਅੰਦਰ ਹੋ ਰਹੀਆਂ ਪੰਚਾਇਤੀ ਚੋਣਾਂ ਦੀ ਗੱਲ ਕਰੀਏ ਤਾਂ ਕਈ ਪਿੰਡਾਂ ਅੰਦਰ ਸਰਵਸੰਮਤੀ ਹੋ ਚੁੱਕੀ ਹੈ ਤੇ ਇਹਨਾਂ ਪਿੰਡਾਂ ਵਿੱਚੋਂ ਇੱਕ ਪਿੰਡ ਹੈ ਪਿੰਡੀ ਜਿੱਥੇ ਸਮੁੱਚੇ ਨਗਰ ਨਿਵਾਸੀਆਂ ਵੱਲੋਂ ਕੁਲਵਿੰਦਰ ਰਾਣੀ ਇੰਸਾਂ ਨੂੰ ਸਰਬ ਸੰਮਤੀ ਨਾਲ ਸਰਪੰਚ ਚੁਣਿਆ ਗਿਆ ਹੈ ਇਸ ਦੇ ਨਾਲ 7 ਪੰਚਾਇਤ ਮੈਂਬਰਾਂ ਵਿਚੋਂ 5 ਪੰਚ ਇੰਸਾਂ ਚੁਣੇ ਗਏ ਹਨ। ਪਿੰਡ ਪਿੰਡੀ ਦੀ ਪੰਚ ਰਾਜ ਰਾਣੀ ਇੰਸਾਂ , ਪੰਚ ਵੀਨਾ ਰਾਣੀ ਇੰਸਾਂ, ਪੰਚ ਸਰਵਨ ਸਿੰਘ ਇੰਸਾਂ, ਪੰਚ ਪ੍ਰੇਮ ਸਿੰਘ ਇੰਸਾਂ, ਪੰਚ ਮਨੀਸ਼ ਕੁਮਾਰ ਇੰਸਾਂ, ਪੰਚ ਦਰਪਣ ਕੁਮਾਰ ਤੇ ਪੰਚ ਅਮਰਜੀਤ ਕੌਰ ਨੂੰ ਪਿੰਡ ਵਾਸੀਆਂ ਵੱਲੋਂ ਮੈਂਬਰ ਪੰਚਾਇਤ ਦੇ ਤੌਰ ’ਤੇ ਜ਼ਿੰਮੇਵਾਰੀ ਸੌਂਪੀ ਗਈ ਹੈ।

ਇਹ ਵੀ ਪੜ੍ਹੋ: Haryana News: ਹਰਿਆਣਾ ਦੀਆਂ ਔਰਤਾਂ ਨੂੰ ਦੀਵਾਲੀ ਗਿਫ਼ਟ ਦੇਣ ਜਾ ਰਹੀ ਐ ਸੈਣੀ ਸਰਕਾਰ, ਪਹਿਲੀ ਕਲਮ ਤੋਂ ਹੋਵੇਗਾ ਇਹ ਕੰਮ…

ਇਸ ਮੌਕੇ ਗੱਲਬਾਤ ਕਰਦਿਆਂ ਸਰਪੰਚ ਕੁਲਵਿੰਦਰ ਰਾਣੀ ਇੰਸਾਂ ਨੇ ਦੱਸਿਆਂ ਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਕੋਟਿਨ ਕੋਟ ਧੰਨਵਾਦ ਕਰਦੀ ਹਾਂ ਜਿਨ੍ਹਾਂ ਦੀ ਪ੍ਰੇਰਨਾ ਸਦਕਾ ਸਮਾਜ ਸੇਵੀ ਕੰਮ ਕਰਨ ਕਰਕੇ ਹੀ ਉਸ ਨੂੰ ਸਮੂਹ ਨਗਰ ਨਿਵਾਸੀਆਂ ਵੱਲੋਂ ਸਰਵਸੰਮਤੀ ਨਾਲ ਸਰਪੰਚ ਚੁਣਿਆ ਗਿਆ ਹੈ। ਉਹਨਾਂ ਕਿਹਾ ਕਿ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ਨੂੰ ਪਹਿਲਾਂ ਵੀ ਅਸੀਂ ਤਨਦੇਹੀ ਨਾਲ ਨਿਭਾਉਂਦੇ ਆਏ ਹਾਂ ਤੇ ਹੁਣ ਪਿੰਡ ਪਿੰਡੀ ਦੇ ਵਾਸੀਆਂ ਵੱਲੋਂ ਜੋ ਸਰਪੰਚ ਦੇ ਤੌਰ ’ਤੇ ਪਿੰਡ ਦੀ ਸੇਵੀ ਬਖਸ਼ੀ ਗਈ ਹੈ ਉਸ ਨੂੰ ਹੋਰ ਮਿਹਨਤ ਤੇ ਲਗਨ ਨਾਲ ਨੇਪਰੇ ਚਾੜ੍ਹਨ ਦਾ ਯਤਨ ਕਰਾਂਗੇ।

ਉਹਨਾਂ ਕਿਹਾ ਕਿ ਸਾਡਾ ਟੀਚਾ ਮਾਨਵਤਾ ਭਲਾਈ ਦਾ ਟੀਚਾ ਹੈ ਤੇ ਪਿੰਡ ਅੰਦਰ ਪਿੰਡ ਵਾਸੀਆਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਪਿੰਡ ਵਾਸੀਆਂ ਦੇ ਕਦਮ ਨਾਲ ਕਦਮ ਮਿਲਾ ਕੇ ਚੱਲਿਆ ਜਾਵੇਗਾ ਤੇ ਪਿੰਡ ਦੀ ਨੁਹਾਰ ਬਦਲ ਦਿੱਤੀ ਜਾਵੇਗੀ। ਇਸ ਮੌਕੇ ਪਿੰਡ ਦੇ ਸਾਬਕਾ ਪੰਚ , ਸਰਪੰਚ ਤੇ ਪਤਵੰਤਿਆਂ ਤੋ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀਂ ਹਾਜ਼ਰ ਸਨ। Punjab Panchayat Elections

ਸਰਵਸੰਮਤੀ ਵਾਲੀਆਂ ਪੰਚਾਇਤਾਂ ਦਾ ਹੋਵੇਗਾ ਵਿਸ਼ੇਸ਼ ਸਨਮਾਨ: ਸਾਬਕਾ ਮੰਤਰੀ | Punjab Panchayat Elections

ਇਸ ਸਬੰਧੀ ਜਦੋਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਗੁਰੂਹਰਸਹਾਏ ਦੇ ਵਿਧਾਇਕ ਫੌਜਾ ਸਿੰਘ ਸਰਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਪਿੰਡ ਪਿੰਡੀ ਦੀ ਮਹਿਲਾ ਸਰਪੰਚ ਕੁਲਵਿੰਦਰ ਰਾਣੀ ਇੰਸਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਪਿੰਡ ਪਿੰਡੀ ਦੇ ਵਾਸੀਆਂ ਵੱਲੋਂ ਜੋ ਸਰਵਸੰਮਤੀ ਨਾਲ ਸਰਪੰਚ ਚੁਣਨ ਦਾ ਉਪਰਾਲਾ ਕੀਤਾ ਗਿਆ ਹੈ ਇਹ ਉਹਨਾਂ ਲੋਕਾਂ ਲਈ ਸੁਨੇਹਾ ਹੈ ਜਿੰਨ੍ਹਾ ਪਿੰਡਾਂ ਅੰਦਰ ਚੋਣਾਂ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਸਰਵਸੰਮਤੀ ਨਾਲ ਚੁਣ ਕੇ ਆਉਣ ਵਾਲੀਆਂ ਪੰਚਾਇਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਉਹਨਾਂ ਹਲਕਾ ਗੁਰੂਹਰਸਹਾਏ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਪਿੰਡਾਂ ਅੰਦਰ ਸਰਵਸੰਮਤੀ ਨਾਲ ਸਰਪੰਚਾਂ, ਪੰਚਾ ਦੀ ਚੋਣ ਕਰੋ ਤਾਂ ਜੋਂ ਸਾਡੀ ਸਾਰਿਆਂ ਦੀ ਭਾਈਚਾਰਕ ਸਾਂਝ ਕਾਇਮ ਰਹੇ। Punjab Panchayat Elections

Panchayat Elections: ਪੰਚਾਇਤੀ ਚੋਣਾਂ ਲੜ ਰਹੇ ਸਰਪੰਚ ਉਮੀਦਵਾਰ ਦੀ ਹੋਈ ਮੌਤ
Panchayat Elections: (ਵਿਜੈ ਹਾਂਡਾ) ਗੁਰੂਹਰਸਹਾਏ। ਪੰਜਾਬ ਅੰਦਰ 15 ਅਕਤੂਬਰ ਨੂੰ ਹੋ ਰਹੀਆਂ ਪੰਚਾਇਤੀ ਚੋਣਾਂ ਦੌਰਾਨ ਗੁਰੂਹਰਸਹਾਏ ਹਲਕੇ ਦੇ ਪਿੰਡ ਛਾਂਗਾ ਮਹਾਤਮ ਉਤਾੜ ਤੋਂ ਸਰਪੰਚ ਦੀ ਚੋਣ ਲੜ ਰਹੇ ਉਮੀਦਵਾਰ ਰਾਜ ਸਿੰਘ (50) ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਸਰਪੰਚ ਉਮੀਦਵਾਰ ਰਾਜ ਸਿੰਘ ਜਿਸ ਨੇ 4 ਅਕਤੂਬਰ ਨੂੰ ਨਾਮਜ਼ਦਗੀ ਪੇਪਰ ਦਾਖਲ ਕੀਤੇ ਸਨ ਅਤੇ ਨਾਮਜਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਉਹ ਕੁਝ ਬਿਮਾਰ ਹੋ ਗਿਆ ਅਤੇ ਬਠਿੰਡਾ ਵਿਖੇ ਇਲਾਜ ਲਈ ਦਾਖਲ ਸੀ, ਜਿੱਥੇ ਅੱਜ ਦੁਪਹਿਰ ਬਾਅਦ ਇਲਾਜ਼ ਦੌਰਾਨ ਉਸ ਦੀ ਮੌਤ ਹੋ ਗਈ। Panchayat Elections

ਇਹ ਵੀ ਪੜ੍ਹੋ: Bathinda News: ਹਮਲਾ ਕਰਕੇ ਲੁੱਟ-ਖੋਹ ਕਰਨ ਵਾਲੇ ਦੋ ਨੌਜਵਾਨ ਪੁਲਿਸ ਵੱਲੋਂ ਕਾਬੂ

ਦੱਸਣਯੋਗ ਹੈ ਕਿ ਇਸ ਪੰਚਾਇਤ ਤੋਂ 12 ਉਮੀਦਵਾਰ ਸਰਪੰਚ ਦੀ ਚੋਣ ਲੜ ਰਹੇ ਹਨ, ਹੁਣ ਇਸ ਪੰਚਾਇਤ ਤੋਂ 11 ਉਮੀਦਵਾਰ ਸਰਪੰਚ ਦੀ ਚੋਣ ਲੜਨ ਲਈ ਮੈਦਾਨ ਵਿੱਚ ਹਨ।

Aam Aadmi Party Punjab: ਗੜਸ਼ੰਕਰ ਨਗਰ ਕੌਂਸਲ ਦੇ ਪ੍ਰਧਾਨ ਸਮੇਤ ਕਈ ਕੌਂਸਲਰ ਤੇ ਸਰਪੰਚ ਆਪ ’ਚ ਹੋਏ ਸ਼ਾਮਲ
ਸੀਐਮ ਭਗਵੰਤ ਮਾਨ ਨੇ ਸਾਰੇ ਆਗੂਆਂ ਦਾ ’ਆਪ’ ਵਿੱਚ ਕੀਤਾ ਸ਼ਾਮਲ

ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਦੀ ਅਗਵਾਈ ਹੇਠ ਸਾਰੇ ਆਗੂ ’ਆਪ’ ਵਿੱਚ ਸ਼ਾਮਲ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਆਮ ਆਦਮੀ ਪਾਰਟੀ (ਆਪ) ਨੇ ਗੜਸ਼ੰਕਰ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਦੋ ਝਟਕੇ ਦਿੰਦੇ ਹੋਏ ਨਗਰ ਕੌਂਸਲ ਦੇ ਪ੍ਰਧਾਨ ਤ੍ਰਿੰਬਕ ਦੱਤ ਐਰੀ ਸਮੇਤ ਕਈ ਕੌਂਸਲਰਾਂ ‘ਆਪ’ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਇਨਾਂ ਸਾਰੀਆ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀ ਰਿਹਾਇਸ਼ ‘ਤੇ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਤਾਂ ਆਗਾਮੀ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਵੀ ਕਹਿ ਦਿੱਤਾ ਗਿਆ ਹੈ। Aam Aadmi Party Punjab

ਲੋਕ ‘ਆਪ’ ਦੇ ਕੰਮਾਂ ਤੋਂ ਖੁਸ਼ ਹਨ, ਇਸ ਲਈ ਵੱਡੀ ਗਿਣਤੀ ਵਿੱਚ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ (Aam Aadmi Party Punjab)

ਆਮ ਆਦਮੀ ਪਾਰਟੀ ਵਿੱਚ ਇਨਾਂ ਨੂੰ ਸ਼ਾਮਲ ਕਰਵਾਉਣ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ’ਆਪ’ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਇਹ ਗੜਸ਼ੰਕਰ ਹਲਕੇ ਲਈ ਅਹਿਮ ਦਿਨ ਹੈ। ਅੱਜ ਕਈ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਦਾ ’ਆਪ’ ’ਚ ਆਉਣਾ ਮਾਨ ਸਰਕਾਰ ਵੱਲੋਂ ਦੋ ਸਾਲਾਂ ’ਚ ਲਏ ਗਏ ਲੋਕ ਭਲਾਈ ਕੰਮਾਂ ਅਤੇ ਫੈਸਲਿਆਂ ਦਾ ਹੀ ਫਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਨੇ ਚੋਣ ਗਾਰੰਟੀਆਂ ਪੂਰੀਆਂ ਕਰ ਦਿੱਤੀਆਂ ਹਨ ਅਤੇ ਲੋਕ ‘ਆਪ’ ਦੇ ਕੰਮਾਂ ਤੋਂ ਖੁਸ਼ ਹਨ, ਇਸ ਲਈ ਉਹ ਵੱਡੀ ਗਿਣਤੀ ਵਿੱਚ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ।

ਇਹ ਵੀ ਪੜ੍ਹੋ: Ferozepur News: ਫਿਰੋਜ਼ਪੁਰ ਤੋਂ ਬਸਪਾ ਨੇ ਐਲਾਨਿਆ ਉਮੀਦਵਾਰ

ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਵਾਲੇ ਦੀ ਲਿਸਟ ਵਿੱਚ ਤ੍ਰਿਮਬਕ ਦੱਤ ਐਰੀ (ਪ੍ਰਧਾਨ ਨਗਰ ਕੌਂਸਲ ਗੜਸ਼ੰਕਰ), ਸਰਬਜੀਤ ਕੌਰ (ਗੜਸ਼ੰਕਰ ਦੀ ਬਲਾਕ ਸੰਮਤੀ ਚੇਅਰਮੈਨ) ਐਮਸੀ ਪਰਵੀਨ, ਸੋਮਨਾਥ ਬੰਗੜ, ਐਮਸੀ ਦੀਪਕ ਕੁਮਾਰ, ਐੱਮਸੀ ਹਰਪ੍ਰੀਤ ਸਿੰਘ, ਐੱਮਸੀ ਸੁਮਿਤ ਸੋਨੀ, ਐੱਮਸੀ ਅਮਰੀਕ ਸਿੰਘ ਪੁੱਤਰ ਸ਼ੀਲਾ ਦੇਵੀ, ਸਾਬਕਾ ਐੱਮਸੀ ਪਰਮਜੀਤ ਸਿੰਘ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਹਰਮੇਸ਼ਵਰ ਸਿੰਘ, ਬਲਾਕ ਸੰਮਤੀ ਚੇਅਰਮੈਨ ਕੁਲਦੀਪ ਕੌਰ, ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਕਮਲਜੀਤ ਸਿੰਘ ਰਿੰਕਾ, ਸਰਪੰਚ ਚੱਕ ਸਿੰਘਾ ਕੁਲਦੀਪ ਸਿੰਘ, ਸਰਪੰਚ ਬਲੌਰਾਂ ਹੇਮ ਰਾਜ, ਸਰਪੰਚ ਰਾਮ ਪੁਰ ਹਰਮੇਸ਼ ਲਾਲ, ਸਾਬਕਾ ਬਲਾਕ ਸੰਮਤੀ ਮੈਂਬਰ ਡਾ ਕੇਵਲ ਰਾਮ, ਸਬਜ਼ੀ ਮੰਡੀ ਮਹਿਲਪੁਰ ਦੇ ਪ੍ਰਧਾਨ ਡਾ. ਬਲਬੀਰ ਸਿੰਘ ਢਿੱਲੋਂ, ਕਾਂਗਰਸੀ ਆਗੂ ਅਜਮੇਰ ਸਿੰਘ ਢਿੱਲੋਂ, ਮੋਹਿਤ ਸੈਲਾ ਅਤੇ ਸਾਬਕਾ ਵਿਧਾਇਕ ਉਮੀਦਵਾਰ ਜੇਕੇ ਸੈਲਾ ਸ਼ਾਮਲ ਹਨ। Aam Aadmi Party Punjab

ਸਾਵਧਾਨ! ਹੁਣ ਪਿੰਡ ਵਿੱਚ ਹੋਇਆ ਇਹ ਕੰਮ ਤਾਂ ਸਰਪੰਚ ’ਤੇ ਹੋਵੇਗੀ ਕਾਰਵਾਈ
ਕਿਸਾਨਾਂ ਦੇ ਝੋਨੇ ਦੀ ਰੋਕੀ ਜਾਵੇਗੀ ਅਦਾਇਗੀ | Sarpanch

ਚੰਡੀਗੜ੍ਹ। ਪੰਜਾਬ ਤੇ ਹਰਿਆਣਾ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਝੋਨੇ ਦੀ ਕਟਾਈ ਸ਼ੁਰੂ ਹੋ ਚੁਕੀ ਹੈ। ਇੱਕ ਅਕਤੂਬਰ ਤੋਂ ਪੰਜਾਬ ਦੀਆ ਮੰਡੀਆਂ ਵੀ ਸ਼ੁਰੂ ਹੋ ਰਹੀਆਂ ਹਨ। ਇਸ ਦੇ ਨਾਲ ਹੀ ਇਸ ਵਾਰ ਪ੍ਰਸ਼ਾਨ ਵੀ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ ਪੂਰੀ ਤਰ੍ਹਾਂ ਚੌਕਸ ਹੈ। ਪਾਣੀਪਤ ਪ੍ਰਸ਼ਾਸਨ ਵੀ ਇਸ ਦਿਸ਼ਾ ਵਿੱਚ ਲਗਾਤਾਰ ਸਖ਼ਤ ਕਦਮ ਚੁੱਕ ਰਿਹਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਮਾਧਿਅਮਾਂ ਰਾਹੀਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। (Sarpanch)

ਇਸ ਦੇ ਨਾਲ ਹੀ ਹੁਣ ਹਰਿਆਣਾ ਦੇ ਪਾਣੀਪਤ ਦੇ ਡਿਪਟੀ ਕਮਿਸ਼ਨਰ ਡਾ. ਵਰਿੰਦਰ ਕੁਮਾਰ ਦਹੀਆ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ’ਚਜ ਕਿਹਾ ਕਿ ਖੇਤਾਂ ’ਚ ਝੋਨੇ ਦੀ ਰਹਿੰਦ ਖੂੰਹਦ ਨੂੰ ਸਾੜਨ ਵਾਲੇ ਕਿਸਾਨਾਂ ਦੀ ਅਦਾਇਗੀ ਰੋਕੀ ਜਾ ਸਕਦੀ ਹੈ, ਜੋ ਕਮਿਸ਼ਨ ਏਜੰਟਾਂ ਦੀ ਅਦਾਇਗੀ ਕਰਨਗੇ। ਬਿਨਾ ਜਾਂਚ ਕੀਤੇ ਕਿਸਾਨਾਂ ਦੇ ਲਾਇਸੈਂਸ ਰੱਦ ਕੀਤੇ ਜਾਣਗੇ। ਨਾਲ ਹੀ ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।

ਅਧਿਕਾਰੀਆਂ ਨੂੰ ਦਿੱਤੀਆਂ ਹਦਾਇਤਾਂ | Sarpanch

ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਛੁੱਟੀ ਵਾਲੇ ਦਿਨ ਵੀ ਰਾਤ 10 ਵਜੇਤੋਂ ਸ਼ਾਮ 4 ਵਜੇ ਤੱਕ ਅਲਰਟ ਮੋਡ ’ਤੇ ਰਹਿਣਗੇ ਅਤੇ ਛੁੱਟੀ ਜਾਣ ’ਤੇ ਉਨ੍ਹਾਂ ਦੀ ਜਗ੍ਹਾ ਕੋਈ ਹੋਰ ਅਧਿਕਾਰੀ ਤਾਇਨਾਤ ਕੀਤਾ ਜਾਵੇਗਾ। ਇਹ ਸਿਲਸਿਲਾ ਪੂਰੇ ਝੋਨੇ ਦੇ ਸੀਜ਼ਨ ਦੌਰਾਨ ਜਾਰੀ ਰਹੇਗਾ। ਡਿਪਟੀ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਵਿੱਚ ਪਰਾਲੀ ਨਾ ਸਾੜਨ ਸਬੰਧੀ ਆਡੀਓ ਚਲਾਈ ਜਾਵੇ।

ਇਹ ਵੀ ਪੜ੍ਹੋ : ਭਾਦਸੋਂ ਤੋਂ ਸਰਕਾਰੀ ਬੱਸਾਂ ਦੇ ਟਾਇਮ ਮਿਸ ਰਹਿਣ ਕਾਰਨ ਸਵਾਰੀਆਂ ਤੇ ਵਿਦਿਆਰਥੀ ਪ੍ਰੇਸ਼ਾਨ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਜਿਨ੍ਹਾਂ ਪਿੰਡਾਂ ਵਿੱਚ ਜਾਗਰੂਕਤਾ ਵੈਨ ਨਹੀਂ ਪਹੁੰਚੀ, ਉਹ ਵੈਨ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ। ਨਾਲ ਹੀ ਜੇਕਰ ਕਿਸਾਨ ਖੇਤਾਂ ਵਿੱਚ ਪਰਾਲੀ ਸਾੜਦੇ ਹਨ ਤਾਂ ਉਨ੍ਹਾਂ ਨੂੰ 15000 ਰੁਪਏ ਤੱਕ ਦਾ ਜ਼ੁਰਮਾਨਾ ਕੀਤਾ ਜਾਵੇ। ਜੇਕਰ ਕਿਸੇ ਪਿੰਡ ਦਾ ਸਰਪੰਚ ਇਸ ਕੰਮ ਵਿੱਚ ਸਹਿਯੋਗ ਨਹੀਂ ਦਿੰਦਾ ਤਾਂ ਉਸ ਨੂੰ ਮੁਅੱਤਲ ਵੀ ਕੀਤਾ ਜਾ ਸਕਦਾ ਹੈ।

ਕਰੰਟ ਲੱਗਣ ਨਾਲ ਸਰਪੰਚ ਦੇ ਇਕਲੌਤੇ ਪੁੱਤਰ ਦੀ ਮੌਤ
(ਸਤੀਸ਼ ਜੈਨ) ਰਾਮਾਂ ਮੰਡੀ। ਨੇੜਲੇ ਪਿੰਡ ਬੰਗੀ ਰੁੱਘੂ ਤੋਂ ਇੱਕ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮੰਗਲਵਾਰ ਰਾਤ ਪਿੰਡ ਦੇ ਸਰਪੰਚ (Sarpanch) ਰਾਜਿੰਦਰ ਸਿੰਘ ਕਾਲਾ ਦੇ ਇਕਲੌਤੇ ਪੁੱਤਰ ਗੁਰਪ੍ਰੀਤ ਸਿੰਘ ਗੁਰੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮਿ੍ਰਤਕ ਦੀ ਉਮਰ ਕਰੀਬ 35 ਸਾਲ ਸੀ। ਇਹ ਘਟਨਾ ਉਸ ਸਮੇਂ ਹੋਈ ਜਦੋਂ ਮਿ੍ਰਤਕ ਆਪਣੀਆਂ ਘੋੜੀਆਂ ਲਈ ਪੱਖਾ ਲਗਾ ਰਿਹਾ ਸੀ ਤਾਂ ਅਚਾਨਕ ਉਸਨੂੰ ਕਰੰਟ ਲੱਗਾ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।

ਸੜਕ ਪਾਰ ਕਰਦੇ 5 ਸਾਲਾ ਬੱਚੇ ਨੂੰ ਟੈਂਕਰ ਨੇ ਦਰੜਿਆ, ਮੌਤ

(ਸੱਚ ਕਹੂੰ ਨਿਊਜ਼) ਪੱਟੀ। ਤਰਨਤਾਰਨ ਜ਼ਿਲ੍ਹੇ ਦੇ ਪਿੰਡ ਲੋਹਕਾ ਵਿਖੇ ਸਕੂਲ ਵੈਨ ‘ਚੋਂ ਉੱਤਰ ਕੇ ਸੜਕ ਪਾਰ ਕਰ ਰਹੇ ਪੰਜ ਸਾਲਾ ਬੱਚੇ ਨੂੰ ਟੈਂਕਰ ਨੇ ਦਰੜ ਦਿੱਤਾ। ਗੰਭੀਰ ਹਾਲਤ ‘ਚ ਮਾਪੇ ਬੱਚੇ ਨੂੰ ਤਰਨਤਾਰਨ ਦੇ ਨਿੱਜੀ ਹਸਪਤਾਲ ਲੈ ਕੇ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਮੌਕੇ ’ਤੇ ਪੁੱਜੀ ਚੌਂਕੀ ਕੈਰੋਂ ਦੀ ਪੁਲਿਸ ਨੇ ਲਾਸ਼ ਕਬਜੇ ‘ਚ ਲੈ ਕੇ ਟਰੈਕਟਰ ਚਾਲਕ ਵਿਰੁੱਧ ਕੇਸ ਦਰਜ ਕਰ ਲਿਆ ਹੈ। (Road Accident)

ਇਹ ਵੀ ਪੜ੍ਹੋ : ਬੱਸ ਪਾਸ ਬਣਵਾਉਣ ‘ਚ ਖੱਜਲ-ਖੁਆਰ ਹੋ ਰਹੇ ਵਿਦਿਆਰਥੀਆਂ ਨੇ ਦਿੱਤਾ ਧਰਨਾ

ਗੁਰਭੇਜ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਲੋਹਕਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਸਦਾ ਪੰਜ ਸਾਲਾ ਲੜਕਾ ਪਿੰਡ ਠੱਕਰਪੁਰਾ ਦੇ ਕਾਨਵੈਂਟ ਸਕੂਲ ‘ਚ ਪੜ੍ਹਦਾ ਹੈ। ਸਕੂਲ ‘ਚ ਛੁੱਟੀ ਹੋਣ ਤੋਂ ਬਾਅਦ ਉਹ ਵੈਨ ‘ਚ ਘਰ ਆ ਰਿਹਾ ਸੀ। ਅੱਡਾ ਲੋਹਕਾ ਵਿਖੇ ਪਹੁੰਚਣ ਤੋਂ ਬਾਅਦ ਵੈਨ ‘ਚੋਂ ਉੱਤਰ ਕੇ ਉਹ ਸੜਕ ਪਾਰ ਕਰਨ ਲੱਗਾ ਤਾਂ ਦੂਜੇ ਪਾਸਿਓਂ ਆ ਰਹੇ ਟੈਂਕਰ ਨੇ ਬੱਚੇ ਨੂੰ ਆਪਣੀ ਲਪੇਟ ‘ਚ ਲੈ ਲਿਆ। ਗੰਭੀਰ ਹਾਲਤ ‘ਚ ਉਹ ਉਸ ਨੂੰ ਤਰਨਤਾਰਨ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਿਲਟੀ ਹਸਪਤਾਲ ਲੈ ਗਏ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਸਥਾਨ ’ਤੇ ਪਹੁੰਚੇ ਚੌਕੀ ਘਰਿਆਲਾ ਦੇ ਇੰਚਾਰਜ ਏਐੱਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਟੈਂਕਰ ਦੇ ਚਾਲਕ ਮਨਜੀਤ ਸਿੰਘ ਸਨੂੰ ਪੁੱਤਰ ਸਤਨਾਮ ਸਿੰਘ ਵਾਸੀ ਪੱਟੀ ਨੂੰ ਨਾਮਜ਼ਦ ਕਰ ਲਿਆ ਗਿਆ ਹੈ ਜਦੋਂਕਿ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। (Road Accident)