Old Age Pension Punjab - Sach Kahoon Punjabi

Old Age Pension Punjab: ਅਕਤੂਬਰ ਮਹੀਨੇ ਦੀ ਪੈਨਸ਼ਨ ਉਡੀਕਦੇ ਬਜ਼ੁਰਗਾਂ ਦੀਆਂ ਅੱਖਾਂ ਥੱਕੀਆਂ
Old Age Pension Punjab: ਬਜ਼ੁਰਗਾਂ ਦੀ ਅਕਤੂਬਰ ਤੇ ਨਵੰਬਰ ਮਹੀਨੇ ਦੀ ਪੈਨਸ਼ਨ ਸਰਕਾਰ ਵੱਲ ਖੜ੍ਹੀ

ਬਜ਼ੁਰਗ ਅਤੇ ਅੰਗਹੀਣਾਂ ਦਾ ਗੁਜ਼ਾਰਾ ਹੋਇਆ ਮੁਸ਼ਕਲ

Old Age Pension Punjab: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੇ ਬਜ਼ੁਰਗਾਂ ਸਮੇਤ ਅੰਗਹੀਣਾਂ ਨੂੰ ਅਕਤੂਬਰ ਮਹੀਨੇ ਦੀ ਪੈਨਸ਼ਨ ਹੀ ਨਸੀਬ ਨਹੀਂ ਹੋਈ, ਜਦਕਿ ਦਸੰਬਰ ਮਹੀਨਾ ਵੀ ਦਸਤਕ ਦੇ ਗਿਆ ਹੈ। ਪੈਨਸ਼ਨ ਨਾ ਮਿਲਣ ਕਾਰਨ ਬਜ਼ੁਰਗਾਂ ਵਿੱਚ ਇਸ ਗੱਲ ਦਾ ਧੁੜਕੂ ਪੈਦਾ ਹੋ ਗਿਆ ਹੈ ਕਿ ਸਰਕਾਰ ਕਿਤੇ ਇਸ ਮਹੀਨੇ ਦੀ ਪੈਨਸ਼ਨ ਹੀ ਰਫ਼ਾ-ਦਫ਼ਾ ਨਾ ਕਰ ਦੇਵੇ। ਬਜ਼ੁਰਗ ਪੈਨਸ਼ਨਰਾਂ ਵਿੱਚ ਇਸ ਗੱਲ ਦਾ ਰੋਸ ਹੈ ਕਿ ਉਨ੍ਹਾਂ ਨੂੰ ਮਿਲਣ ਵਾਲੀ ਨਿਗੂਣੀ ਪੈਨਸ਼ਨ ਵੀ ਸਮੇਂ ਸਿਰ ਨਹੀਂ ਦਿੱਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਿਕ ਵੱਡੀ ਗਿਣਤੀ ਬਜ਼ੁਰਗਾਂ ਸਮੇਤ ਅੰਗਹੀਣ ਇਸੇ ਪੈਨਸ਼ਨ ’ਤੇ ਹੀ ਨਿਰਭਰ ਹਨ ਅਤੇ ਉਨ੍ਹਾਂ ਦਾ ਖਰਚਾ ਪਾਣੀ ਇਸੇ ’ਤੇ ਹੀ ਚਲਦਾ ਹੈ। ਉਨ੍ਹਾਂ ਵੱਲੋਂ ਲਗਾਤਾਰ ਆਪਣੇ ਬੈਂਕ ਖਾਤਿਆਂ ’ਤੇ ਟੇਕ ਲਾਈ ਹੋਈ ਹੈ। ਉਨ੍ਹਾਂ ਨੂੰ ਉਮੀਦ ਸੀ ਕਿ ਅਕਤੂਬਰ ਵਾਲੀ ਪੈਨਸ਼ਨ ਨਵੰਬਰ ਮਹੀਨੇ ਦੇ ਅੰਤ ਵਿੱਚ ਆ ਜਾਵੇਗੀ ਪਰ ਅਜਿਹਾ ਨਹੀਂ ਹੋਇਆ। ਹੁਣ ਦਸੰਬਰ ਮਹੀਨਾ ਵੀ ਚੜ੍ਹ ਗਿਆ ਹੈ ਅਤੇ ਸਰਕਾਰ ਵੱਲ ਬਜ਼ੁਰਗਾਂ ਸਮੇਤ ਅੰਗਹੀਣਾਂ ਦੀ ਦੋ ਮਹੀਨਿਆਂ ਦੀ ਪੈਨਸ਼ਨ ਇਕੱਠੀ ਹੋ ਗਈ ਹੈ। Old Age Pension Punjab

Read Also : ਕੀ ਨਗਰ ਨਿਗਮ ਦਫਤਰ ਤੇੇ ਸੀਸ ਮਹਿਲ ਦੇ ਨੇੜੇ ਬਣ ਰਿਹੈ ਇੱਕ ਵੱਖਰਾ ਕੂੜਾ ਡੰਪ?, ਕਿਉਂ ਨਹੀਂ ਹੋ ਰਹੀ ਗੌਰ

ਉਂਜ ਜ਼ਿਆਦਾਤਰ ਬਜ਼ੁਰਗਾਂ ਵਿੱਚ ਇਸ ਗੱਲ ਦਾ ਵੀ ਧੁੜਕੂ ਪੈਦਾ ਹੋ ਗਿਆ ਹੈ ਕਿ ਕਿਤੇ ਸਰਕਾਰ ਉਨ੍ਹਾਂ ਦੀ ਅਕਤੂਬਰ ਮਹੀਨੇ ਦੀ ਪੈਨਸ਼ਨ ਹੀ ਵੱਟੇ ਖਾਤੇ ਨਾ ਪਾ ਦੇਵੇ। ਵੱਡੀ ਗਿਣਤੀ ਬਜ਼ੁਰਗਾਂ ਵਿੱਚ ਬੈਕਾਂ ਵਿੱਚ ਪੁੱਜ ਕੇ ਪੈਨਸ਼ਨਾਂ ਦਾ ਪਤਾ ਕੀਤਾ ਜਾ ਰਿਹਾ ਹੈ ਪਰ ਅੱਗੋਂ ਬੈਂਕਾਂ ਵਾਲੇ ਹੀ ਇਨ੍ਹਾਂ ਪੈਨਸ਼ਨਰਾਂ ਨਾਲ ਸਿੱਧੇ ਤਰੀਕੇ ਪੇਸ਼ ਨਹੀਂ ਆਉਂਦੇ। ਬਹੁਤੇ ਬਜ਼ੁਰਗਾਂ ਕੋਲ ਮੋਬਾਇਲ ਫੋਨ ਨਾ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਖਾਤੇ ਸਬੰਧੀ ਕਿਸੇ ਅਪਡੇਟ ਦਾ ਪਤਾ ਨਹੀਂ ਲੱਗਦਾ। ਇਸ ਲਈ ਉਨ੍ਹਾਂ ਨੂੰ ਬੈਂਕ ਪੁੱਜ ਕੇ ਹੀ ਆਪਣੀ ਪੈਨਸ਼ਨ ਆਉਣ ਜਾਂ ਨਾ ਆਉਣ ਬਾਰੇ ਜਾਣਕਾਰੀ ਮਿਲਦੀ ਹੈ।

Old Age Pension Punjab

ਬਜ਼ੁਰਗ ਤੇ ਅੰਗਹੀਣ ਪਿਛਲੇ ਇੱਕ ਮਹੀਨੇ ਤੋਂ ਬੈਂਕਾਂ ਦੇ ਚੱਕਰ ਲਾ ਰਹੇ ਹਨ ਪਰ ਇਨ੍ਹਾਂ ਨੂੰ ਨਾ ਤਾਂ ਪੈਨਸ਼ਨ ਮਿਲੀ ਹੈ ਅਤੇ ਨਾ ਹੀ ਪੈਨਸ਼ਨ ਆਉਣ ਬਾਰੇ ਕੋਈ ਤਾਰੀਖ ਮਿਲੀ ਹੈ। ਪ੍ਰਕਾਸ਼ ਨਾਂਅ ਦੇ ਇੱਕ ਬਜ਼ੁਰਗ ਅੰਗਹੀਣ ਨੇ ਕਿਹਾ ਕਿ ਉਸ ਦੀ ਦਵਾਈ ਚਲਦੀ ਹੈ ਪਰ ਪੈਨਸ਼ਨ ਨਾ ਆਉਣ ਕਾਰਨ ਉਹ ਆਪਣਾ ਚੈੱਕਅਪ ਨਹੀਂ ਕਰਵਾ ਸਕਿਆ।

ਇੱਕ ਹੋਰ ਅੰਗਹੀਣ ਨੇ ਦੱਸਿਆ ਕਿ ਉਹ ਬੱਸ ਅੱਡੇ ’ਤੇ ਮੂੰਗਫਲੀਆਂ ਅਤੇ ਅਮਰੂਦ ਟੋਕਰੀ ਵਿੱਚ ਰੱਖ ਕੇ ਵੇਚਦਾ ਹੈ ਪਰ ਪੈਨਸ਼ਨ ਦੀ ਉਡੀਕ ਕਰ ਰਿਹਾ ਹੈ, ਜੋ ਕਿ ਅਜੇ ਤੱਕ ਨਹੀਂ ਆਈ। ਇਸ ਤੋਂ ਇਲਾਵਾ ਪਿੰਡ ਸਸਾ ਗੁੱਜਰਾਂ ਦੇ ਅਮਰ ਕੌਰ, ਬਰਸਟ ਦੇ ਰਾਮਨਾਥ ਸਿੰਘ, ਕਰਨੈਲ ਸਿੰਘ ਤੇ ਅੰਗਹੀਣ ਗੁਰਵਿੰਦਰ ਸਿੰਘ, ਬਲਬੀਰ ਸਿੰਘ ਨੇ ਦੁਖੀ ਮਨ ਨਾਲ ਦੱਸਿਆ ਕਿ ਮਹੀਨੇ ਦੀ 10 ਜਾਂ 11 ਤਾਰੀਕ ਤੱਕ ਬੁਢਾਪਾ ਪੈਨਸ਼ਨ ਉਨ੍ਹਾਂ ਨੂੰ ਮਿਲ ਜਾਂਦੀ ਸੀ, ਪਰ ਹੁਣ ਤਾਂ ਹੱਦ ਹੀ ਹੋ ਗਈ ਹੈ, ਦੋ ਮਹੀਨਿਆਂ ਦੀ ਪੈਨਸ਼ਨ ਸਰਕਾਰ ਵੱਲ ਖੜ੍ਹ ਗਈ ਹੈ।

ਉਨ੍ਹਾਂ ਕਿਹਾ ਕਿ ਇਸ ਗੱਲ ਦਾ ਡਰ ਹੈ ਕਿ ਕਿਤੇ ਸਰਕਾਰ ਇੱਕ ਮਹੀਨੇ ਦੀ ਪੈਨਸ਼ਨ ਹੀ ਨਾ ਮਾਰ ਦੇਵੇ ਅਤੇ ਇੱਕ ਮਹੀਨੇ ਦੀ ਪੈਨਸ਼ਨ ਦੇ ਦੇਵੇ। ਉਨ੍ਹਾਂ ਕਿਹਾ ਕਿ ਸਾਡੇ ਨਾਲੋਂ ਤਾਂ ਹਰਿਆਣਾ ਵਾਲੇ ਵਧੀਆ ਹਨ ਅਤੇ ਉਨ੍ਹਾਂ ਨੂੰ 2500 ਰੁਪਏ ਤੋਂ ਵੀ ਉੱਪਰ ਪੈਨਸ਼ਨ ਮਿਲਦੀ ਹੈ ਤੇ ਸਮੇਂ ਸਿਰ ਮਿਲਦੀ ਰਹਿੰਦੀ ਹੈ ਅਤੇ ਹੋਰ ਸਹੂਲਤਾਂ ਹਰਿਆਣਾ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਹੱਥ ਤੰਗ ਹੋਣ ਕਾਰਨ ਪੈਨਸ਼ਨ ਦੇਣ ਵਿੱਚ ਦੇਰੀ ਹੋਈ ਹੈ।

ਇਕ ਦੋ ਦਿਨਾਂ ਵਿੱਚ ਪੈਨਸ਼ਨ ਦਾ ਮਸਲਾ ਹੋ ਜਾਵੇਗਾ ਹੱਲ : ਚਰਨਜੀਤ ਸਿੰਘ ਮਾਨ

ਇਸ ਸਬੰਧੀ ਜਦੋਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਵਧੀਕ ਡਾਇਰੈਕਟਰ ਚਰਨਜੀਤ ਸਿੰਘ ਮਾਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇੱਕ ਦੋ ਦਿਨਾਂ ਵਿੱਚ ਪੈਨਸ਼ਨ ਖਾਤਿਆਂ ਵਿੱਚ ਆ ਜਾਵੇਗੀ। ਜਦੋਂ ਉਨ੍ਹਾਂ ਤੋਂ ਪੁੱਛਿਆ ਕਿ ਦੋ ਮਹੀਨਿਆਂ ਦੀ ਇਕੱਠੀ ਮਿਲੇਗੀ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਕੁਝ ਨਹੀਂ ਕਹਿ ਸਕਦੇ । ਉਨ੍ਹਾਂ ਕਿਹਾ ਕਿ ਇੱਕ-ਦੋ ਜ਼ਿਲ੍ਹਿਆਂ ਦੇ ਬਿੱਲ ਪੈਡਿੰਗ ਸਨ, ਜੋ ਕਿ ਅੱਜ-ਕੱਲ੍ਹ ’ਚ ਕਲੀਅਰ ਹੋ ਜਾਣਗੇ, ਜਿਸ ਤੋਂ ਬਾਅਦ ਪੈਨਸ਼ਨ ਰਿਲੀਜ਼ ਹੋ ਜਾਵੇਗੀ।

Old Age Pension Punjab: ਬੁਢਾਪਾ ਪੈਨਸ਼ਨ ਲੈਣ ਵਾਲਿਆਂ ਲਈ ਚੰਗੀ ਖਬਰ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Old Age Pension Punjab: ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਚਲਾਈ ਜਾ ਰਹੀ ਬੁਢਾਪਾ ਪੈਨਸ਼ਨ ਯੋਜਨਾ ਤਹਿਤ ਜੂਨ 2025 ਤੱਕ 1347 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਸੂਬੇ ਦੇ 22.75 ਲੱਖ ਬਜ਼ੁਰਗ ਨਾਗਰਿਕਾਂ ਨੇ ਇਸ ਯੋਜਨਾ ਦਾ ਲਾਭ ਉਠਾਇਆ।

ਇਹ ਖਬਰ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਖਤਰਾ! ਵਧ ਗਿਆ ਇਸ ਡੈਮ ’ਚ ਪਾਣੀ, BBMB ਨੇ ਖੋਲੇ Flood Gate

ਮੌਜ਼ੂਦਾ ਵਿੱਤੀ ਸਾਲ ਲਈ, ਸੂਬਾ ਸਰਕਾਰ ਨੇ ਬੁਢਾਪਾ ਪੈਨਸ਼ਨ ਯੋਜਨਾ ਲਈ ਕੁੱਲ 4100 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਹੈ। ਡਾ. ਬਲਜੀਤ ਕੌਰ ਨੇ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਬਜ਼ੁਰਗਾਂ ਦੀ ਪੈਨਸ਼ਨ ਸਮੇਂ ਸਿਰ ਉਨ੍ਹਾਂ ਦੇ ਖਾਤਿਆਂ ’ਚ ਜਮ੍ਹਾਂ ਕਰਵਾਈ ਜਾਵੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਚਾਲੂ ਵਿੱਤੀ ਸਾਲ 2025-26 ਦੌਰਾਨ ‘ਆਸ਼ੀਰਵਾਦ ਯੋਜਨਾ’ ਤਹਿਤ ਪਛੜੀਆਂ ਜਾਤੀਆਂ ਤੇ ਆਰਥਿਕ ਤੌਰ ’ਤੇ ਕਮਜ਼ੋਰ ਵਰਗਾਂ ਦੇ 2634 ਲਾਭਪਾਤਰੀਆਂ ਲਈ 13.43 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਸੀ। Old Age Pension Punjab

Old Age Pension Punjab: ਬੁਢਾਪਾ ਪੈਨਸ਼ਨ ਸਬੰਧੀ ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ, ਪੜ੍ਹੋ ਪੂਰੀ ਖਬਰ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। Old Age Pension Punjab: ਮ੍ਰਿਤਕ ਪੈਨਸ਼ਨਰਾਂ ਦੀ ਪਛਾਣ ਕਰਨ ਤੇ ਸਹੀ ਲਾਭਪਾਤਰੀਆਂ ਨੂੰ ਪੈਨਸ਼ਨ ਦੀ ਵੰਡ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ, ‘ਸਾਧੇ ਬੁਜੁਰਗ ਸਦਾ ਮਾਨ’ ਸਿਰਲੇਖ ਹੇਠ ਇੱਕ ਵਿਸ਼ੇਸ਼ ਸਰਵੇਖਣ ਕੀਤਾ ਗਿਆ। ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਇਸ ਵਿਆਪਕ ਸਰਵੇਖਣ ਰਾਹੀਂ, 67,852 ਮ੍ਰਿਤਕ ਪੈਨਸ਼ਨਰਾਂ ਦੀ ਪਛਾਣ ਕੀਤੀ ਗਈ, ਜਿਨ੍ਹਾਂ ਦੇ ਖਾਤਿਆਂ ’ਚ ਸਮੇਂ ਦੇ ਨਾਲ ਲਗਭਗ 252 ਕਰੋੜ ਰੁਪਏ ਜਮ੍ਹਾਂ ਹੋ ਗਏ ਸਨ। ਇਸ ’ਚੋਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀਆਂ ਤੇ ਬੈਂਕਾਂ ਦੇ ਸਹਿਯੋਗ ਨਾਲ ਹੁਣ ਤੱਕ 166 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ ਹੈ। Old Age Pension Punjab

ਇਹ ਖਬਰ ਵੀ ਪੜ੍ਹੋ : Pan Card Rules: ਪੈਨ ਕਾਰਡ ਧਾਰਕਾਂ ਲਈ ਨਵਾਂ ਨਿਯਮ ਲਾਗੂ, ਸਰਕਾਰ ਦਾ ਹੁਕਮ ਜਾਰੀ

ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬਾਕੀ ਰਹਿੰਦੇ 36 ਕਰੋੜ ਰੁਪਏ ਦੀ ਵਸੂਲੀ ’ਚ ਤੇਜ਼ੀ ਲਿਆਂਦੀ ਜਾਵੇ ਤੇ ਇਹ ਯਕੀਨੀ ਬਣਾਇਆ ਜਾਵੇ ਕਿ ਇਹ ਰਕਮ ਯੋਗ ਲਾਭਪਾਤਰੀਆਂ ਨੂੰ ਪੈਨਸ਼ਨ ਲਾਭ ਵਜੋਂ ਦਿੱਤੀ ਜਾਵੇ। ਡਾ. ਬਲਜੀਤ ਕੌਰ ਨੇ ਕਿਹਾ ਕਿ ਸੂਬੇ ’ਚ ਲਗਭਗ 35 ਲੱਖ ਬਜ਼ੁਰਗ, ਵਿਧਵਾਵਾਂ, ਅਨਾਥ ਤੇ ਦਿਵਿਆਂਗ ਵਿਅਕਤੀਆਂ ਨੂੰ 1500 ਰੁਪਏ ਪ੍ਰਤੀ ਮਹੀਨਾ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ’ਚ ਪੈਨਸ਼ਨ ਮਿਲ ਰਹੀ ਹੈ। ਉਨ੍ਹਾਂ ਵਿਭਾਗ ਦੇ ਅਧਿਕਾਰੀਆਂ ਤੇ ਆਂਗਣਵਾੜੀ ਸੁਪਰਵਾਈਜ਼ਰਾਂ ਦੀ ਸ਼ਲਾਘਾ ਕੀਤੀ ਜੋ ਘਰ-ਘਰ ਜਾ ਕੇ ਪੈਨਸ਼ਨਰਾਂ ਦੀ ਸਥਿਤੀ ਤੇ ਤੰਦਰੁਸਤੀ ਬਾਰੇ ਸਹੀ ਜਾਣਕਾਰੀ ਇਕੱਠੀ ਕਰ ਰਹੇ ਹਨ। Old Age Pension Punjab

Old Age Pension Punjab: ਮਾਰਚ ਮਹੀਨੇ ਦੀ ਬਜ਼ੁਰਗਾਂ ਤੇ ਅੰਗਹੀਣਾਂ ਨੂੰ ਅਜੇ ਤੱਕ ਨਸੀਬ ਨਹੀਂ ਹੋਈ ਪੈਨਸ਼ਨ
Old Age Pension Punjab: ਪਿਛਲੇ ਦੋ-ਤਿੰਨ ਹਫ਼ਤਿਆਂ ਤੋਂ ਬੈਂਕਾਂ ਦੇ ਚੱਕਰ ਕੱਟ ਰਹੇ ਨੇ ਬਜ਼ੁਰਗ ਤੇ ਅੰਗਹੀਣ

ਫਰਵਰੀ ਦੀ ਪੈਨਸ਼ਨ ਵੀ 25 ਮਾਰਚ ਤੋਂ ਬਾਅਦ ਆਈ ਸੀ ਬਜ਼ੁਰਗਾਂ ਦੇ ਖਾਤਿਆਂ ’ਚ ਪੈਨਸ਼ਨ | Old Age Pension Punjab

Old Age Pension Punjab: ਪਟਿਆਲਾ (ਨਰਿੰਦਰ ਸਿੰਘ ਬਠੋਈ)। ਮਾਰਚ ਮਹੀਨੇ ਦੀ ਬੁਢਾਪਾ ਤੇ ਅੰਗਹੀਣ ਪੈਨਸ਼ਨ ਅੱਜ 22 ਅਪਰੈਲ ਤੱਕ ਬਜ਼ੁਰਗਾਂ ਅਤੇ ਅੰਗਹੀਣਾਂ ਨੂੰ ਨਸੀਬ ਨਹੀਂ ਹੋਈ। ਜਿਸ ਕਾਰਨ ਬਜੁਰਗਾਂ ਅਤੇ ਅੰਗਹੀਣਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਜ਼ੁਰਗ ਤੇ ਅੰਗਹੀਣ ਪਿਛਲੇ ਦੋ-ਤਿੰਨ ਹਫਤਿਆਂ ਤੋਂ ਬੈਂਕਾਂ ਦੇ ਚੱਕਰ ਲਗਾ ਰਹੇ ਹਨ ਪਰ ਇਨ੍ਹਾਂ ਨੂੰ ਨਾ ਤਾਂ ਪੈਨਸ਼ਨ ਮਿਲੀ ਹੈ ਅਤੇ ਨਾ ਹੀ ਕਿਸੇ ਬੈਂਕ ਅਧਿਕਾਰੀ ਵੱਲੋਂ ਕੋਈ ਪੱਕੀ ਡੇਟ ਦਿੱਤੀ ਜਾ ਰਹੀ ਹੈ ਕਿ ਇਸ ਤਾਰੀਕ ਤੱਕ ਪੈਨਸ਼ਨ ਮਿਲ ਜਾਵੇਗੀ। ਇੱਥੇ ਇਹ ਵੀ ਜਿਕਰਯੋਗ ਹੈ ਕਿ ਇਹ ਲਗਾਤਾਰ ਦੂਜਾ ਮਹੀਨਾ ਹੈ, ਜਦੋਂ ਬਜ਼ੁਰਗਾਂ ਦੀ ਪੈਨਸ਼ਨ ਲੇਟ ਹੋਈ ਹੈ। ਫਰਵਰੀ 2025 ਦੀ ਪੈਨਸ਼ਨ ਵੀ 25 ਮਾਰਚ ਤੋਂ ਬਾਅਦ ਬਜ਼ੁਰਗਾਂ ਦੇ ਖਾਤਿਆਂ ’ਚ ਆਈ ਸੀ ਤੇ ਹੁਣ ਅਪਰੈਲ ਮਹੀਨੇ ਦੌਰਾਨ ਵੀ ਬਜ਼ੁਰਗਾਂ ਨੂੰ ਹੁਣ ਤੱਕ ਪੈਨਸ਼ਨ ਨਸੀਬ ਨਹੀਂ ਹੋਈ।

Read Also : Punjab: ਪੰਜਾਬ ਦੇ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੂੰ ਆਦੇਸ਼, ਸਖ਼ਤ ਕਾਰਵਾਈ ਦੀ ਦਿੱਤੀ ਚਿਤਾਵਨੀ

ਪਟਿਆਲਾ ਜ਼ਿਲ੍ਹੇ ਦੇ ਪਿੰਡ ਬਰਸਟ ਦੇ ਬਜ਼ੁਰਗ ਰਾਮਨਾਥ ਸਿੰਘ, ਕਰਨੈਲ ਸਿੰਘ, ਪਾਖਰ ਸਿੰਘ ਤੇ ਅੰਗਹੀਣ ਗੁਰਵਿੰਦਰ ਸਿੰਘ, ਬਲਬੀਰ ਸਿੰਘ ਅਤੇ ਪਿੰਡ ਬਠੋਈ ਕਲਾਂ ਦੇ ਅਮਰ ਸਿੰਘ, ਦੀਪੋ, ਚਰਨੋ, ਮਿੱਤੋ, ਰਾਮ ਕ੍ਰਿਸ਼ਨ ਤੇ ਪਿੰਡ ਡਕਾਲਾ ਦੇ ਬਜ਼ੁਰਗ ਲਾਭ ਸਿੰਘ, ਮਲਕੀਤ ਸਿੰਘ, ਪਿਆਰਾ ਸਿੰਘ, ਭੋਲਾ ਸਿੰਘ ਆਦਿ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਬੁਢਾਪਾ ਪੈਨਸ਼ਨ ਦੀ ਉਡੀਕ ਕਰ ਰਹੇ ਹਨ ਪਰ ਅਪਰੈਲ ਮਹੀਨੇ ਦੀ 22 ਤਰੀਕ ਹੋਣ ਦੇ ਬਾਵਜੂਦ ਉਨ੍ਹਾਂ ਦੇ ਖਾਤਿਆਂ ’ਚ ਬੁਢਾਪਾ ਪੈਨਸ਼ਨ ਨਹੀਂ ਆਈ।

Old Age Pension Punjab

ਉਨ੍ਹਾਂ ਕਿਹਾ ਕਿ ਉਂਜ ਮਹੀਨੇ ਦੀ 10 ਜਾਂ 11 ਤਾਰੀਖ ਤੱਕ ਬੁਢਾਪਾ ਪੈਨਸ਼ਨ ਉਨ੍ਹਾਂ ਨੂੰ ਮਿਲ ਜਾਂਦੀ ਸੀ, ਪਰ ਇਸ ਮਹੀਨੇ ਤਾਂ ਹੱਦ ਹੀ ਹੋ ਗਈ ਹੈ। ਉਨ੍ਹ੍ਹਾਂ ਕਿਹਾ ਕਿ ਇਸ ਮਹੀਨੇ ਦੇ ਸਿਰਫ 8 ਦਿਨ ਬਾਕੀ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਵਾਰੀ ਮਾਰਚ ਮਹੀਨੇ ਦੌਰਾਨ ਵੀ ਉਨ੍ਹਾਂ ਨੂੰ ਪੈਨਸ਼ਨ ਲੇਟ ਹੀ ਨਸੀਬ ਹੋਈ ਸੀ।

ਕਈ ਬਜ਼ੁਰਗਾਂ ਨੇ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਸ ਸੀ ਕਿ ਸ਼ਾਇਦ ਮਾਰਚ ਮਹੀਨੇ ਦੌਰਾਨ ਨਵੀਂ ਬਣੀ ਆਪ ਸਰਕਾਰ ਉਨ੍ਹਾਂ ਦੀ ਪੈਨਸ਼ਨ ’ਚ ਵਾਧਾ ਕਰੇਗੀ, ਪਰ ਇਹ ਸਰਕਾਰ ਤਾਂ ਉਲਟਾ ਉਨ੍ਹਾਂ ਦੀ ਪਹਿਲਾਂ ਤੋਂ ਚੱਲੀ ਆ ਰਹੀ ਪੈਨਸ਼ਨ ਵੀ ਨਹੀਂ ਪਾ ਰਹੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਹੀ ਉਨ੍ਹਾਂ ਦੀ ਬੁਢਾਪਾ ਪੈਨਸ਼ਨ ਉਨ੍ਹਾਂ ਦੇ ਖਾਤਿਆਂ ’ਚ ਪਾਈ ਜਾਵੇ ਤਾਂ ਉਹ ਆਪਣਾ ਜੀਵਨ ਸੁੱਖੀ-ਸਾਂਦੀ ਬਤੀਤ ਕਰ ਸਕਣ।

25 ਅਪਰੈਲ ਤੋਂ ਬਾਅਦ ਸਭ ਨੂੰ ਮਿਲ ਜਾਵੇਗੀ ਪੈਨਸ਼ਨ : ਚਰਨਜੀਤ ਸਿੰਘ ਮਾਨ

ਇਸ ਸਬੰਧੀ ਜਦੋਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਵਧੀਕ ਡਾਇਰੈਕਟਰ ਚਰਨਜੀਤ ਸਿੰਘ ਮਾਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੁਢਾਪਾ ਤੇ ਅੰੰਗਰੀਣ ਪੈਨਸ਼ਨ ਵਾਲਿਆਂ ਦੇ ਅੱਜ ਬਿੱਲ ਪਾਸ ਹੋ ਚੁੱਕੇ ਹਨ ਅਤੇ 25 ਤਰੀਖ ਤੋਂ ਬਾਅਦ ਸਭ ਨੂੰ ਪੈਨਸ਼ਨ ਮਿਲ ਜਾਵੇਗੀ। ਉਨ੍ਹਾਂ ਕਿਹਾ ਕਿ ਬਜਟ ਆਉਣ ਕਾਰਨ ਸਾਲ ’ਚ ਦੋ ਮਹੀਨੇ ਲੇਟ ਪੈਨਸ਼ਨ ਆਉਦੀ ਹੈ, ਨਹੀਂ ਤਾਂ ਹਰ ਮਹੀਨੇ 10 ਤਰੀਖ ਤੱਕ ਸਭ ਨੂੰ ਪੈਨਸ਼ਨ ਮਿਲ ਜਾਂਦੀ ਹੈ।