Rana - Sach Kahoon Punjabi

ਪਾਕਿਸਤਾਨ ਦਾ ਸੱਦਾ ਠੁਕਰਾਉਣ ਨੂੰ ਦੱਸਿਆ ਸਪੀਕਰ ਰਾਣਾ ਕੇ.ਪੀ. ਨੇ ਸੰਲਾਘਾ ਯੋਗ ਕਦਮ
ਅਮਰਿੰਦਰ ਸਿੰਘ ਨੇ ਦਿੱਤੀ ਇੱਕ ਸੱਚੇ ਰਾਸ਼ਟਰਵਾਦੀ ਪਹਿਚਾਣ, ਪਾਕ ਨਹੀਂ ਜਾਣ ਦਾ ਫੈਸਲਾ ਦਰੁਸ਼ਤ : ਰਾਣਾ ਕੇ.ਪੀ. ਸਿੰਘ

ਚੰਡੀਗੜ(ਸੱਚ ਕਹੂੰ ਨਿਊਜ਼) ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਨੇ ਸਰਹੱਦ ਪਾਰ ਪਾਕਿਸਤਾਨ ਸਰਕਾਰ ਵਲੋਂ ਆਏ ਸੱਦੇ ਪੱਤਰ ਨੂੰ ਠੁਕਰਾਉਣ ਦੇ ਫੈਸਲੇ ਨੂੰ ਦਰੁਸ਼ਤ ਅਤੇ ਸੰਲਾਘਾਯੋਗ ਕਰਾਰ ਦਿੰਦੇ ਹੋਏ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਜੰਮ ਕੇ ਪ੍ਰਸੰਸਾ ਕੀਤੀ ਹੈ। ਰਾਣਾ ਕੇ.ਪੀ. ਸਿੰਘ ਨੇ ਕਿਹਾ ਅਮਰਿੰਦਰ ਸਿੰਘ ਨੇ ਇਹ ਫੈਸਲਾ ਕਰਦੇ ਹੋਏ ਇਹ ਇੱਕ ਸੱਚੇ ਸਿੱਖ ਤੇ ਰਾਸ਼ਟਰਵਾਦੀ ਹੋਣ ਦੀ ਮਿਸਾਲ ਪੇਸ਼ ਕੀਤੀ ਹੈ। ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਪਾਕਿਸਤਾਨ ਦੇ ਇਸ ਸੱਦੇ ਨੂੰ ਪ੍ਰਵਾਨ ਨਾ ਕਰਕੇ ਉਨਾਂ ਸਹੀ ਫੈਸਲਾ ਲਿਆ ਹੈ ਅਤੇ ਇਸ ਨਾਲ ਸਰਹੱਦ ਉੱਤੇ ਅੱਤਵਾਦ ਤੇ ਪਾਕਿਸਤਾਨ ਫੌਜ ਨਾਲ ਲੜਨ ਵਾਲਿਆਂ ਦੀਆਂ ਕੁਰਬਾਨੀਆਂ ਪ੍ਰਤੀ ਉਨਾਂ ਸਤਿਕਾਰ ਦਾ ਪ੍ਰਗਟਾਵਾ ਕੀਤਾ ਹੈ।

ਉਨਾਂ ਕਿਹਾ ਕਿ ਮੁੱਖ ਮੰਤਰੀ ਨੇ ਸਾਫ਼ ਅਤੇ ਸਪੱਸ਼ਟ ਸ਼ਬਦਾਂ ਵਿੱਚ ਪਾਕਿਸਤਾਨ ਸਰਕਾਰ ਨੂੰ ਸਖ਼ਤ ਸੰਦੇਸ਼ ਦਿੱਤਾ ਹੈ ਕਿ ਭਾਰਤ ਕਰਤਾਰਪੁਰ ਕੌਰੀਡੋਰ ਦੀ ਉਸਾਰੀ ਦੇ ਫੈਸਲੇ ਦਾ ਉਹ ਸਵਾਗਤ ਕਰਦੇ ਹਨ ਪਰ ਉਹ ਪਾਕਿਸਤਾਨੀਆਂ ਵੱਲੋਂ ਭਾਰਤ ਦੇ ਅਮਨ ਚੈਨ ਨੂੰ ਢਾਹ ਲਾਉਣ ਵਾਲੀਆਂ ਕਾਰਵਾਈਆਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਮਹਾਨ ਜਰਨੈਲ ਸਨ ਬਾਬਾ ਬੰਦਾ ਸਿੰਘ ਬਹਾਦਰ : ਰਾਣਾ
ਮੁੱਲਾਂਪੁਰ ਦਾਖਾ, ਮਲਕੀਤ ਸਿੰਘ/ਸੱਚ ਕਹੂੰ ਨਿਊਜ

ਬਾਬਾ ਬੰਦਾ ਸਿੰਘ ਬਹਾਦਰ ਇੱਕ ਮਹਾਨ ਜਰਨੈਲ ਅਤੇ ਸਿੱਖ ਰਾਜ ਦੇ ਪਹਿਲੇ ਸੰਸਥਾਪਕ ਸਨ, ਉਨਾਂ ਦੀ ਕੁਰਬਾਨੀ ਬੇਮਿਸਾਲ ਸੀ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਇੱਥੇ ਬਾਬਾ ਬੰਦਾ ਬਹਾਦਰ ਦੀ ਯਾਦ ‘ਚ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਦੌਰਾਨ  ਕੀਤਾ

ਬਾਬਾ ਬੰਦਾ ਬਹਾਦਰ ਫਾਊਂਡੇਸ਼ਨ ਨੂੰ ਪੰਜ ਲੱਖ ਰੁਪਏ ਦੇਣ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਬੰਦਾ ਸਿੰਘ ਬਹਾਦਰ ਨੇ ਜ਼ੁਲਮ ਦੇ ਖਿਲਾਫ਼ ਮਹਾਨ ਕੁਰਬਾਨੀ ਕੀਤੀ ਹੈ ਪਰ ਦੁੱਖ ਦੀ ਗੱਲ ਹੈ ਕਿ ਆਮ ਲੋਕਾਂ ਨੂੰ ਉਨ੍ਹਾਂ ਦੀ ਵੀਰਤਾ ਬਾਰੇ ਪਤਾ ਨਹੀਂ ਹੈ ਉਨ੍ਹਾਂ ਇਤਿਹਾਸਕਾਰ ਨੂੰ ਅਪੀਲ ਕੀਤੀ ਕਿ  ਉਹ ਬਾਬਾ ਜੀ ਦੇ ਮਹਾਨ ਜੀਵਨ ਬਾਰੇ ਲਿਖਣ ਤੇ  ਆਮ ਲੋਕਾਂ ਤੱਕ ਪਹੁੰਚਾਉਣ

ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਤੇ ਜ਼ਿਲ੍ਹਾ ਪ੍ਰਧਾਨ ਗੁਰਦੇਵ ਲਾਪਰਾਂ ਨੇ ਸਾਂਝੇ ਤੌਰ ‘ਤੇ ਬੋਲਦਿਆਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਮੁਗਲ ਸਾਮਰਾਜ ਨਾਲ ਟੱਕਰ ਲੈ ਕੇ ਤੇ ਜਰਵਾਣਿਆਂ ਤੋਂ ਜਮੀਨਾਂ ਖੋਹ ਕੇ ਕਿਸਾਨਾਂ ਨੂੰ ਮਾਲਕੀ ਹੱਕ ਲੈ ਕੇ ਦਿੱਤੇ। ਬਾਬਾ ਜੀ ਦੀ ਬਦੌਲਤ ਹੀ ਅੱਜ ਦਾ ਕਿਸਾਨ ਖੇਤੀ ਕਰ ਰਿਹਾ ਹੈ। ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਤੇ ਹਲਕਾ ਇੰਚਾਰਜ ਮੇਜਰ ਸਿੰਘ ਭੈਣੀ ਨੇ ਬੋਲਦਿਆਂ ਕਿਹਾ ਕਿ ਇਤਿਹਾਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਇੱਕ ਜਰਨੈਲ ਤੇ ਸਿੱਖ ਰਾਜ ਦੇ ਪਹਿਲੇ ਸੰਸਥਾਪਕ ਵਜੋਂ ਜਾਣਿਆ ਜਾਂਦਾ ਹੈ।

ਸਮਾਗਮ ਨੂੰ ਸੰਬੋਧਨ ਕਰਦਿਆਂ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਦੇ ਪ੍ਰਧਾਨ ਸ੍ਰੀ ਕੇ. ਕੇ. ਬਾਵਾ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਤਿਹਾਸ ਵਿੱਚ ਯੋਗ ਸਥਾਨ ਦਿਵਾਉਣ ਲਈ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਫਾਉੂਂਡੇਸ਼ਨ ਨੂੰ ਆਪਣੇ ਅਖ਼ਤਿਆਰੀ ਕੋਟੇ ‘ਚੋਂ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗਰ ਨਿਗਮ ਲੁਧਿਆਣਾ ਦੇ ਮੇਅਰ ਸ੍ਰ. ਬਲਕਾਰ ਸਿੰਘ ਸੰਧੂ, ਸ੍ਰ. ਜਗਪਾਲ ਸਿੰਘ ਖੰਗੂੜਾ, ਸ੍ਰੀ ਪਵਨ ਦੀਵਾਨ, ਐਡਵੋਕੇਟ ਸ੍ਰ. ਹਰਪ੍ਰੀਤ ਸਿੰਘ ਸੰਧੂ ਬਲਦੇਵ ਬਾਵਾ, ਪੰਜਾਬ ਪ੍ਰਧਾਨ ਕਰਨੈਲ ਗਿੱਲ, ਬਲਵੰਤ ਧਨੋਆ, ਰੇਸਮ ਸਿੰਘ ਸੱਗੂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਸਿੰਘ ਬੱਦੋਵਾਲ, ਨਗਰ ਕੌਸ਼ਲ ਪ੍ਰਧਾਨ ਤੇਲੂ ਰਾਮ ਬਾਂਸਲ, ਜ਼ਿਲ੍ਹਾ ਕਾਂਗਰਸ ਮੀਤ ਪ੍ਰਧਾਨ ਨਿਰਮਲ ਸਿੰਘ ਪੰਡੋਰੀ, ਦਲਜੀਤ ਸਿੰਘ ਕੁਲਾਰ, ਨੰਦੀ ਬਾਵਾ, ਬਲਾਕ ਸੰਮਤੀ ਮੈਂਬਰ ਹਰਨੇਕ ਸਿੰਘ ਸਰਾਭਾ, ਬੀਬੀ ਸਵਰਨ ਕੌਰ ਸੱਗੂ, ਪ੍ਰਧਾਨ ਸਰਬਜੋਤ ਕੌਰ ਬਰਾੜ, ਜਤਿੰਦਰ ਕੌਰ ਰਕਬਾ, ਜਸਵੀਰ ਕੌਰ ਸੇਖੂਪੁਰਾ ਅਤੇ ਵੱਡੀ ਗਿਣਤੀ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਪੈਰੋਕਾਰ ਅਤੇ ਸੰਗਤ ਹਾਜ਼ਰ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਵਿਧਾਇਕ ਦਾ ਫੋਨ ਨਹੀਂ ਚੁੱਕਦਾ ਥਾਣੇਦਾਰ, ਸਪੀਕਰ ਰਾਣਾ ਕੋਲ ਪੁੱਜੀ ਸ਼ਿਕਾਇਤ
ਵਿਧਾਇਕ ਦਾ ਨਾ ਫੋਨ ਚੁੱਕਦਾ ਐ ਥਾਣੇਦਾਰ ਨਾ ਹੀ ਕਰਦਾ ਐ ਕੋਈ ਕੰਮ

ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਕੀਤਾ ਹੋਇਆ ਸੀ ਤਲਬ

ਐਸ.ਐਸ.ਪੀ. ਨੂੰ ਵੀ ਕੀਤੀ ਸੀ ਸ਼ਿਕਾਇਤ ਪਰ ਟੱਸ ਤੋਂ ਮਸ ਨਹੀਂ ਹੋਇਆ ਥਾਣੇਦਾਰ : ਸੁਖਵਿੰਦਰ ਕੁਮਾਰ

ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼

ਥਾਣੇਦਾਰੀ ਦੀ ਸਰਦਾਰੀ ਤੋਂ ਆਮ ਲੋਕ ਹੀ ਨਹੀਂ ਸਗੋਂ ਖ਼ੁਦ ਪੰਜਾਬ ਦੇ ਵਿਧਾਇਕ ਤੱਕ ਦੁਖੀ ਹਨ। ਬੰਗਾ ਇਲਾਕੇ ਦਾ ਥਾਣੇਦਾਰ ਆਮ ਲੋਕਾਂ ਤਾਂ ਦੂਰ ਦੀ ਗਲ ਆਪਣੇ ਇਲਾਕੇ ਦੇ ਵਿਧਾਇਕ ਦਾ ਫੋਨ ਤੱਕ ਨਹੀਂ ਚੁੱਕਿਆ। ਵਿਧਾਇਕ ਨੇ ਡੀ.ਐਸ.ਪੀ. ਤੋਂ ਲੈ ਕੇ ਐਸ.ਐਸ.ਪੀ. ਤੱਕ ਸ਼ਿਕਾਇਤ ਕੀਤੀ ਪਰ ਥਾਣੇਦਾਰ ਵੀ ਟੱਸ ਤੋਂ ਮੱਸ ਨਹੀਂ ਹੋਇਆ ਹੁਣ ਇਸ ਮਾਮਲੇ ਸਬੰਧੀ ਵਿਧਾਇਕ ਨੇ ਸਪੀਕਰ ਰਾਣਾ ਕੇ.ਪੀ. ਸਿੰਘ ਕੋਲ ਸ਼ਿਕਾਇਤ ਕਰ ਦਿੱਤੀ ਹੈ ਇਸ ਸਬੰਧੀ ਸੁਣਵਾਈ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਚੱਲ ਰਹੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਬੰਗਾ ਤੋਂ ਵਿਧਾਇਕ ਸੁਖਵਿੰਦਰ ਕੁਮਾਰ ਨੇ ਇਸ ਸਬੰਧੀ ਦੱਸਿਆ ਕਿ ਬੰਗਾ ਸਦਰ ਥਾਣੇ ਦੇ ਐਸ.ਐਚ.ਓ. ਰਾਜੀਵ ਕੁਮਾਰ ਨੂੰ ਉਨ੍ਹਾਂ ਨੇ ਪਹਿਲੀਵਾਰ ਪਿਛਲੇ ਸਾਲ ਨਵੰਬਰ 2017 ਵਿੱਚ ਫੋਨ ਕੀਤਾ ਸੀ, ਜਿਸ ਦੌਰਾਨ ਐਚ.ਐਸ.ਓ. ਨੇ ਫੋਨ ਨਹੀਂ ਚੁੱਕਿਆ, ਇਸ ਤੋਂ ਬਾਅਦ ਉਹ ਲਗਾਤਾਰ ਨਵੰਬਰ 2017 ਤੋਂ ਲੈ ਕੇ ਅਪ੍ਰੈਲ 2018 ਤੱਕ ਰਾਜੀਵ ਕੁਮਾਰ ਨੂੰ ਫੋਨ ਕਰਦੇ ਆ ਰਹੇ ਸਨ ਪਰ ਇੱਕ ਵਾਰੀ ਵੀ ਐਸ.ਐਚ.ਓ. ਨੇ ਫੋਨ ਨਹੀਂ ਚੁੱਕਿਆ। ਇਸ ਦੌਰਾਨ ਹੀ ਉਨ੍ਹਾਂ ਨੇ ਡੀ.ਐਸ.ਪੀ. ਤੋਂ ਲੈ ਕੇ ਐਸ.ਐਸ.ਪੀ. ਤੱਕ ਨੂੰ ਵੀ ਸ਼ਿਕਾਇਤ ਕੀਤੀ ਪਰ ਫਿਰ ਵੀ ਥਾਣੇਦਾਰ ਨੇ ਉਨ੍ਹਾਂ ਦਾ ਫੋਨ ਨਹੀਂ ਚੁੱਕਿਆ।

ਸੁਖਵਿੰਦਰ ਕੁਮਾਰ ਨੇ ਦੱਸਿਆ ਕਿ ਐਸ.ਐਸ.ਪੀ. ਨੂੰ ਸ਼ਿਕਾਇਤ ਕਰਨ ਤੋਂ ਬਾਅਦ 2-4 ਵਾਰ ਫੋਨ ‘ਤੇ ਉਨ੍ਹਾਂ ਦੀ ਗੱਲ ਹੋਈ ਹੈ ਪਰ ਉਸ ਦੌਰਾਨ ਵੀ ਥਾਣੇਦਾਰ ਰਾਜੀਵ ਕੁਮਾਰ ਨੇ ਉਨ੍ਹਾਂ ਨਾਲ ਠੀਕ ਢੰਗ ਨਾਲ ਗੱਲਬਾਤ ਹੀ ਨਹੀਂ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਨੇ ਵਿਧਾਨ ਸਭਾ ਸਪੀਕਰ ਕੋਲ ਸ਼ਿਕਾਇਤ ਕੀਤੀ ਸੀ ਕਿ ਇੱਕ ਵਿਧਾਇਕ ਨਾਲ ਇਹੋ ਜਿਹਾ ਵਿਵਹਾਰ ਹੋ ਰਿਹਾ ਹੈ ਤਾਂ ਹੋਰ ਕਿਸੇ ਨਾਲ ਕੀ ਹੋਵੇਗਾ। ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਇਸ ਸਬੰਧੀ ਕਾਰਵਾਈ ਲਈ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਕੋਲ ਮਾਮਲਾ ਭੇਜ ਦਿੱਤਾ ਹੈ। ਇਸ ਮਾਮਲੇ ਵਿੱਚ ਥਾਣੇਦਾਰ ਰਾਜੀਵ ਕੁਮਾਰ ਨੂੰ ਸੱਦ ਕੇ ਬਿਆਨ ਲੈਣ ਦੀ ਪ੍ਰਕਿਰਿਆ ਵੀ ਵਿਸ਼ੇਸ਼ ਅਧਿਕਾਰ ਕਮੇਟੀ ਨੇ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਥਾਣੇਦਾਰ ਰਾਜੀਵ ਕੁਮਾਰ ਦਾ ਪੱਖ ਜਾਨਣ ਦੀ ਕੋਸ਼ਸ਼ ਕੀਤੀ ਗਈ ਪਰ ਉਨ੍ਹਾਂ ਨੇ ਫੋਨ ਕੱਟ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

ਪ੍ਰੋ ਰੈਸਲਿੰਗ : ਜਤਿੰਦਰ ਨੇ ਰਾਣਾ ਨੂੰ ਹਰਾ ਕੇ ਪੰਜਾਬ ਨੂੰ ਜਿਤਾਇਆ
ਨਵੀਂ ਦਿੱਲੀ (ਏਜੰਸੀ)। ਪ੍ਰੋ ਰੈਸਲਿੰਗ ਲੀਗ 3 ‘ਚ ਸੀਜ਼ਨ ਦਾ ਸਭ ਤੋਂ ਰੌਚਕ ਮੁਕਾਬਲਾ ਵੇਖਣ ਨੂੰ ਮਿਲਿਆ ਜਿੱਥੇ ਮੌਜ਼ੂਦਾ ਚੈਂਪੀਅਨ ਪੰਜਾਬ ਰਾਇਲਸ ਨੇ ਵੀਰ ਮਰਾਠਾ ਨੂੰ 4-3 ਨਾਲ ਹਰਾ ਕੇ ਪਹਿਲੀ ਜਿੱਤ ਦਰਜ ਕੀਤੀ ਮੁਕਾਬਲੇ ਦਾ ਨਤੀਜਾ ਆਖਰੀ ਬਾਓਟ ‘ਚ ਨਿੱਕਲਿਆ ਜਿੱਥੇ ਮੌਜ਼ੂਦਾ ਕੌਮੀ ਚੈਂਪੀਅਨ ਜਤਿੰਦਰ ਨੇ ਪ੍ਰਵੀਨ ਰਾਣਾ ਨੂੰ ਹਰਾ ਕੇ ਆਪਣੀ ਟੀਮ ਨੂੰ ਰੌਚਕ ਜਿੱਤ ਦਿਵਾਈ ਫੈਸਲਾਕੁਨ ਬਾਓਟ ‘ਚ 74 ਕਿਗ੍ਰਾ. ਭਾਰ ਵਰਗ ‘ਚ ਪੰਜਾਬ ਦੇ ਜਤਿੰਦਰ ਅਤੇ ਮਰਾਠਾ ਦੇ ਪ੍ਰਵੀਨ ਰਾਣਾ ਦਰਮਿਆਨ ਮੁਕਾਬਲਾ ਸ਼ੁਰੂ ਹੋਇਆ ਪਹਿਲੇ ਹਾਫ ਤੱਕ ਜਤਿੰਦਰ ‘ਤੇ ਪ੍ਰਵੀਨ ਨੇ 4-0 ਦਾ ਵਾਧਾ ਬਣਾਇਆ ਪਰ ਦੂਜੇ ਹਾਫ ‘ਚ ਜਤਿੰਦਰ ਨੇ ਪ੍ਰਵੀਨ ਨੂੰ 7-4 ਨਾਲ ਹਰਾ ਕੇ ਆਪਣੀ ਟੀਮ ਨੂੰ ਜੇਤੂ ਬਣਾ ਦਿੱਤਾ।

65 ਕਿਗ੍ਰਾ. ਭਾਰ ਵਰਗ ‘ਚ ਖੇਡੇ ਗਏ ਪਹਿਲੇ ਬਾਓਟ ‘ਚ ਬੇਕਬੁਲਾਤੋਵ ਇਲਿਆਸ ਨੇ ਵੀਰ ਮਰਾਠਾ ਦੇ ਅਮਿਤ ਧਨਕੜ ਨੂੰ 8-0 ਨਾਲ ਹਰਾ ਕੇ ਪੰਜਾਬ ਰਾਇਲਸ ਨੂੰ ਅੱਗੇ ਕੀਤਾ ਉੱਧਰ ਤੀਜੇ ਸੀਜ਼ਨ ਦੀ ਆਪਣੀ ਪਹਿਲੀ ਬਾਓਟ ਹਾਰਨ ਤੋਂ ਬਾਅਦ ਪੰਜਾਬ ਰਾਇਲਸ ਦੀ ਟਿਊਨੀਸ਼ੀਅਨ ਗਰਲ ਮਾਰਵਾ ਆਮਰੀ ਨੇ 57 ਕਿਗ੍ਰਾ. ‘ਚ ਵੀਰ ਮਰਾਠਾ ਦੀ ਪੂਜਾ ਢਾਂਡਾ ਨੂੰ 10-3 ਨਾਲ ਹਰਾ ਕੇ ਪਹਿਲੀ ਜਿੱਤ ਦਰਜ ਕੀਤੀ।

ਇਹ ਵੀ ਪੜ੍ਹੋ : ਕਿਰਾਏ ’ਤੇ ਰਹਿ ਰਹੇ ਬੈਂਕ ਮੈਨੇਜਰ ਦੀ ਭੇਦਭਰੇ ਹਾਲਾਤਾਂ ’ਚ ਕਮਰੇ ’ਚ ਲਟਕਦੀ ਮਿਲੀ ਲਾਸ਼

ਉੱਥੇ 125 ਕਿਗ੍ਰਾ. ਭਾਰ ਵਰਗ ‘ਚ ਅਗਲਾ ਮੁਕਾਬਲਾ ਪੰਜਾਬ ਰਾਇਲਸ ਦੇ ਆਈਕਨ ਸਟਾਂਰ ਪੇਟ੍ਰਾਸ਼ਿਵਲੀ ਗੇਨੋ ਤੇ ਵੀਰ ਮਰਾਠਾ ਦੇ ਲੇਵਾਂਦ ਬੇਰੀਆਂਦਜੇ ਦਰਮਿਆਨ ਖੇਡਿਆ ਗਿਆ, ਜਿਸ ‘ਚ ਮੌਜ਼ੂਦਾ ਵਰਲਡ ਚੈਂਪੀਅਨ ਗੇਨੋ ਨੇ 3-0 ਨਾਲ ਜਿੱਤ ਹਾਸਲ ਕੀਤੀ ਤੇ ਆਪਣੀ ਟੀਮ ਨੂੰ ਵਾਧੇ ‘ਤੇ ਲਿਆ ਦਿੱਤਾ ਉੱਥੇ 76 ਕਿਗ੍ਰਾ. ਭਾਰ ਵਰਗ ‘ਚ ਵੀਰ ਮਰਾਠਾ ਦੀ ਆਈਕਨ ਸਟਾਰ ਵੇਸਲਿਸਾ ਮਾਰਜਾਲਿਯੂਕ ਨੇ ਪੰਜਾਬ ਦੀ ਸੇਲੇਨ ਫਾਂਟਾ ਕੋਂਬਾ ਨੂੰ 6-2 ਨਾਲ ਹਰਾ ਕੇ ਮੁਕਾਬਲੇ ‘ਚ ਆਪਣੀ ਟੀਮ ਦੀ ਵਾਪਸੀ ਕਰਵਾਈ ਇਸ ਮੁਕਾਬਲੇ ‘ਚ ਅਗਲੀ ਬਾਜ਼ੀ ਪੰਜਾਬ ਦੇ ਖਾਤੇ ‘ਚ ਗਈ 57 ਕਿਗ੍ਰਾ. ਭਾਰ ਵਰਗ ‘ਚ ਉਤਕਰਸ਼ ਕਾਲੇ ਨੇ ਸਰਵਲ ਨੂੰ ਇੱਕ ਬੇਹੱਦ ਦਿਲਚਸਪ ਮੁਕਾਬਲੇ ‘ਚ 5-4 ਨਾ ਹਰਾ ਕੇ ਪੰਜਾਬ ਨੂੰ ਇੱਕ ਵਾਰ ਫਿਰ ਵਾਧੇ ‘ਤੇ ਲਿਆ ਦਿੱਤਾ ਮੌਜ਼ੂਦਾ ਨੈਸ਼ਨਲ ਚੈਂਪੀਅਨ ਉਤਕਰਸ਼ ਇਸ ਮੁਕਾਬਲੇ ‘ਚ ਸ਼ੁਰੂਆਤ ‘ਚ ਪਿੱਛੜਦੇ ਨਜ਼ਰ ਆਏ ਪਰ ਦੂਜੇ ਹਾਫ ‘ਚ ਉਨ੍ਹਾਂ ਨੇ ਪਲਟਵਾਰ ਕਰਦਿਆਂ ਬਾਓਟ ਨੂੰ ਆਪਣੇ ਨਾਂਅ ਕਰ ਲਿਆ।

ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਦਾ ਐਲਾਨ, ਬਨਣ ਜਾ ਰਹੀ ਐ ਇੱਕ ਹੋਰ ਹਾਈ ਸਕਿਊਰਿਟੀ ਜ਼ੇਲ੍ਹ

ਮਹਿਲਾਵਾਂ ਦੀ 50 ਕਿਗ੍ਰਾ. ਭਾਰ ਵਰਗ ‘ਚ ਵੀਰ ਮਰਾਠਾ ਦੀ ਰਿਤੂ ਫੋਗਟ ਤੇ ਪੰਜਾਬ ਰਾਇਲਸ ਦੀ ਨਿਰਮਲਾ ਦੇਵੀ ਦਰਮਿਆਨ ਤਿੱਖੀ ਦੀ ਟੱਕਰ ਵੇਖਣ ਨੂੰ ਮਿਲੀ ਉਤਾਰ-ਚੜ੍ਹਾਅ ਨਾਲ ਭਰੇ ਇਸ ਬਾਓਟ ‘ਚ ਆਖਰੀ ਪਲਾਂ ਤੱਕ ਜਿੱਤ ਕਿਸੇ ਨੂੰ ਮਿਲੇਗੀ ਇਹ ਅੰਦਾਜਾ ਲਾ ਪਾਉਣਾ ਮੁਸ਼ਕਲ ਸੀ ਆਖਰੀ 10 ਸੈਕਿੰਡ ‘ਚ ਨਿਰਮਲਾ ਵਾਧੇ ‘ਤੇ ਚੱਲ ਰਹੀ ਸੀ ਪਰ ਰਿਤੂ ਨੇ ਹਿੰਮਤ ਨਹੀਂ ਹਾਰੀ ਤੇ ਕੁਝ ਚੰਗੇ ਦਾਅ ਲਾਏ ਪਰ ਬਾਓਟ ਦਾ ਸਮਾਂ ਸਮਾਪਤ ਹੋ ਗਿਆ ਇਸ ਤੋਂ ਪਹਿਲਾਂ ਹੀ ਵੀਰ ਮਰਾਠਾ ਦੇ ਕੋਚ ਨੇ ਰੇਫਰਲ ਮੰਗਿਆ ਅਤੇ ਰਿਤੂ ਨੂੰ ਤਿੰਨ ਅੰੰਕਾਂ ਦਾ ਫਾਇਦਾ ਮਿਲਿਆ, ਜਿਸ ਨਾਲ ਉਹ 9-7 ਨਾਲ ਇਸ ਮੁਕਾਬਲੇ ‘ਚ ਜੇਤੂ ਰਹੀ।