Bathinda Crime News - Sach Kahoon Punjabi

Bathinda Crime News: ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਦੇ ’ਸਿਕੰਜੇ’ ’ਚ ਫਸਿਆ
Bathinda Crime News: ਬਠਿੰਡਾ (ਸੁਖਜੀਤ ਮਾਨ)। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਜ਼ਿਲ੍ਹਾ ਬਠਿੰਡਾ ਦੇ ਕੋਟ ਸ਼ਮੀਰ ਦੇ ਮਾਲ ਦਫ਼ਤਰ ਵਿਖੇ ਤਾਇਨਾਤ ਪਟਵਾਰੀ ਮਨਜੋਤ ਸਿੰਘ ਨੂੰ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਪਿੰਡ ਕੋਟ ਸ਼ਮੀਰ, ਜ਼ਿਲ੍ਹਾ ਬਠਿੰਡਾ ਦੇ ਇੱਕ ਵਸਨੀਕ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਆਪਣੇ ਰਿਸ਼ਤੇਦਾਰ ਦੀ ਜੱਦੀ ਜਾਇਦਾਦ ਦੇ ਇੰਤਕਾਲ ਲਈ ਪਟਵਾਰੀ ਨੂੰ ਮਿਲਿਆ ਸੀ।

Read Also : ਹਲਕਾ ਘਨੌਰ ’ਚ ਨਜ਼ਾਇਜ਼ ਮਾਈਨਿੰਗ ਦਾ ਮਾਮਲਾ ਮੁੜ ਭਖਿਆ

ਇਸ ਸਬੰਧੀ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਪਟਵਾਰੀ ਨੇ ਉਸਦੇ ਰਿਸ਼ਤੇਦਾਰ ਦੀ ਜਾਇਦਾਦ ਦੇ ਇੰਤਕਾਲ ਕਰਨ ਬਦਲੇ 10,000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਮੰਗ ਸਬੰਧੀ ਸਾਰੀ ਗੱਲਬਾਤ ਰਿਕਾਰਡ ਕਰ ਲਈ। ਸ਼ਿਕਾਇਤਕਰਤਾ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ ਇਸ ਲਈ ਉਸਨੇ ਪੰਜਾਬ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਨਾਲ ਸੰਪਰਕ ਕੀਤਾ ਅਤੇ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਨੇ ਇੱਕ ਜਾਲ ਵਿਛਾਇਆ, ਜਿਸ ਦੌਰਾਨ ਪਟਵਾਰੀ ਨੂੰ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 10,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Bathinda Crime News: ਪੁਲਿਸ ਤੋਂ ਬਚਣ ਲਈ ਮੁਲਜ਼ਮਾਂ ਨੇ ਮਾਰੀ ਓਵਰਬ੍ਰਿਜ ਤੋਂ ਛਾਲ, ਚਾਰ ਜਣੇ ਜ਼ਖਮੀ
ਨਸ਼ਾ ਤਸਕਰੀ ਦਾ ਵਿਰੋਧ ਕਰਨ ਵਾਲੇ ਨੂੰ ਕੁੱਟ ਕੇ ਭੱਜਣ ਵਾਲੇ ਆਏ ਪੁਲਿਸ ਅੜਿੱਕੇ

Bathinda Crime News: (ਸੁਖਜੀਤ ਮਾਨ) ਬਠਿੰਡਾ। ਬਠਿੰਡਾ ਦੇ ਬੀੜ ਤਲਾਬ ਏਰੀਏ ’ਚ ਨਸ਼ਾ ਤਸਕਰੀ ਦਾ ਵਿਰੋਧ ਕਰਨ ਵਾਲੇ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਵਾਲੇ ਹਮਲਾਵਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰੀ ਤੋਂ ਬਚਣ ਲਈ ਮੁਲਜ਼ਮਾਂ ਨੇ ਓਵਰ ਬ੍ਰਿਜ ਤੋਂ ਛਾਲ ਮਾਰੀ ਸੀ, ਜਿਸ ਕਾਰਨ ਚਾਰ ਜਣੇ ਗੰਭੀਰ ਜ਼ਖਮੀ ਹੋ ਗਏ, ਜਿੰਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਹੈ। ਕੁੱਟਮਾਰ ਕਰਨ ਵਾਲੇ ਮੁਲਜ਼ਮਾਂ ਖਿਲਾਫ਼ ਪ੍ਰੇਮ ਕੁਮਾਰ ਵਾਸੀ ਬੀੜ ਤਲਾਬ ਬਸਤੀ ਦੇ ਬਿਆਨਾਂ ’ਤੇ ਥਾਣਾ ਸਦਰ ਬਠਿੰਡਾ ’ਚ ਮਾਮਲਾ ਦਰਜ਼ ਕੀਤਾ ਗਿਆ ਹੈ।

ਵੇਰਵਿਆਂ ਮੁਤਾਬਿਕ ਪ੍ਰੇਮ ਕੁਮਾਰ ਵਾਸੀ ਬੀੜ ਤਲਾਬ ਬਸਤੀ ਨੰਬਰ 06, ਜੋ ਰੇਲਵੇ ’ਚ ਨੌਕਰੀ ਕਰਦਾ ਹੈ ਤੇ ਸਮਾਜ ਸੇਵਾ ਦਾ ਕੰਮ ਕਰਦਾ ਹੈ ਪ੍ਰੇਮ ਕੁਮਾਰ ਆਪਣੇੇ ਇਲਾਕੇ ’ਚ ਵਿਕਦੇ ਨਸ਼ੇ ਦਾ ਵਿਰੋਧ ਕਰਦਾ ਸੀ, ਜਿਸਦੀ ਰੰਜਿਸ਼ ਤਹਿਤ ਬੀਤੀ ਰਾਤ ਪਵਨ ਉਰਫ ਸੁਖੀ ਪੁੱਤਰ ਵਿਸ਼ਨੂੰ, ਚਿੰਟੂ ਉਰਫ ਬਾਜਾ ਪੁੱਤਰ ਬਾਬੂ ਲਾਲ, ਸੋਨੂੰ ਉਰਫ ਕਲਯੁੱਗ, ਨਰਿੰਦਰ ਉਰਫ ਕਾਕੂ ਪੁੱਤਰ ਮੋਹਨਾ, ਅਜੈ ਉਰਫ ਬਿੱਲੂ ਪੁੱਤਰ ਦਰਸ਼ਨ, ਹਨੀ ਉਰਫ ਬੀਜੀ, ਬਲਵਿੰਦਰ ਸਿੰਘ ਉਰਫ ਬੂਬਮ ਪੁੱਤਰ ਵੀਰ ਸਿੰਘ ਵਾਸੀਆਨ ਬਸਤੀ ਨੰਬਰ 6 ਬੀੜ ਤਲਾਬ ਬਸਤੀ ਆਦਿ ਨੇ ਪ੍ਰੇਮ ਕੁਮਾਰ ਨੂੰ ਉਸ ਵੇਲੇ ਘੇਰ ਕੇ ਕੁੱਟਿਆ ਜਦੋਂ ਪ੍ਰੇਮ ਕੁਮਾਰ ਲੰਘੀ ਰਾਤ ਕਰੀਬ ਪੌਣੇ 9 ਵਜੇ ਆਪਣੇ ਘਰ ਵੱਲ ਜਾ ਰਿਹਾ ਸੀ। ਮੁਲਜ਼ਮ ਪ੍ਰੇਮ ਕੁਮਾਰ ਦੀ ਰਾਡਾ ਅਤੇ ਕਿਰਪਾਨਾਂ ਆਦਿ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਫਰਾਰ ਹੋ ਗਏ ਸਨ।

ਇਹ ਵੀ ਪੜ੍ਹੋ: Gold theft: ਚੋਰ ਦਿਨ-ਦਿਹਾੜੇ ਘਰ ’ਚੋਂ ਦੋ ਤੋਲੇ ਸੋਨਾ ਲੈ ਫੁਰਰ

ਸ਼ਿਕਾਇਤ ਮਿਲਣ ’ਤੇ ਡੀਐਸਪੀ ਬਠਿੰਡਾ ਦਿਹਾਤੀ ਹਿਨਾ ਗੁਪਤਾ ਦੀ ਅਗਵਾਈ ’ਚ ਮੁੱਖ ਅਫ਼ਸਰ ਥਾਣਾ ਸਦਰ ਬਠਿੰਡਾ ਅਨੁਭਵ ਜੈਨ ਅਤੇ ਇੰਚਾਰਜ ਸੀਆਈਏ ਸਟਾਫ 1 ਅਤੇ 2 ਬਠਿੰਡਾ ਦੀਆਂ ਟੀਮਾਂ ਦਾ ਗਠਨ ਕੀਤਾ ਗਿਆ। ਪੁਲਿਸ ਨੇ ਤਕਨੀਕੀ ਅਤੇ ਖੁਫੀਆ ਸੂਚਨਾ ਦੇ ਆਧਾਰ ’ਤੇ ਮੁਕੱਦਮੇ ’ਚ ਨਾਮਜ਼ਦ ਮੁਲਜ਼ਮਾਂ ਪਵਨ, ਜਤਿੰਦਰ ਕੁਮਾਰ, ਸੋਨੂੰ, ਨਰਿੰਦਰ, ਅਜੈ, ਹਨੀ ਅਤੇ ਬਲਵਿੰਦਰ ਸਿੰਘ ਨੂੰ 12 ਘੰਟਿਆਂ ਦੇ ਅੰਦਰ ਹੀ ਗ੍ਰਿਫ਼ਤਾਰ ਕਰ ਲਿਆ। ਡੀਐਸਪੀ ਹਿਨਾ ਗੁਪਤਾ ਨੇ ਦੱਸਿਆ ਕਿ ਗ੍ਰਿਫ਼ਤਾਰੀ ਤੋਂ ਬਚਣ ਲਈ ਕੁੱਝ ਮੁਲਜ਼ਮਾਂ ਨੇ ਪੁਲ ਤੋਂ ਛਾਲ ਮਾਰ ਦਿੱਤੀ ਸੀ ਜਿਸ ਕਾਰਨ ਚਾਰ ਜਣੇ ਗੰਭੀਰ ਰੂਪ ’ਚ ਜ਼ਖਮੀ ਹੋ ਗਏ, ਜਿੰਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਉਣਾ ਪਿਆ। ਉਹਨਾਂ ਦੱਸਿਆ ਕਿ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਜੋ ਉਹਨਾਂ ਤੋਂ ਨਸ਼ਾ ਤਸਕਰੀ ਆਦਿ ਬਾਰੇ ਵਧੇਰੇ ਪੁੱਛਗਿੱਛ ਕੀਤੀ ਜਾ ਸਕੇ। Bathinda Crime News

Bathinda Crime News: ਵਾਹਨ ਚੋਰਾਂ ਨੇ ਲੋਕਾਂ ਨੂੰ ਲਿਆਂਦਾ ਮੁੜ੍ਹਕਾ, ਘਰਾਂ ’ਤੇ ਦੁਕਾਨਾਂ ਨੂੰ ਵੀ ਬਣਾ ਰਹੇ ਨੇ ਨਿਸ਼ਾਨਾ
ਸਮਾਜ ਸੇਵੀ ਸੰਜੀਵ ਗੋਇਲ ਨੇ ਡੀਜੀਪੀ ਅਤੇ ਪੁਲਿਸ ਅਫਸਰਾਂ ਨੂੰ ਚੋਰਾਂ ’ਤੇ ਨੱਥ ਪਾਉਣ ਲਈ ਲਿਖਿਆ ਪੱਤਰ

Bathinda Crime News: (ਅਸ਼ੋਕ ਗਰਗ) ਬਠਿੰਡਾ। ਪਿਛਲੇ ਕੁਝ ਚਿਰਾਂ ਤੋਂ ਬਠਿੰਡਾ ਇਲਾਕੇ ਅੰਦਰ ਵਾਹਨ ਚੋਰੀ ਦੀਆਂ ਘਟਨਾਵਾਂ ਵਿੱਚ ਦਿਨੋ-ਦਿਨ ਵਾਧਾ ਹੋ ਰਿਹਾ ਹੈ। ਇਸ ਤੋਂ ਇਲਾਵਾ ਚੋਰਾਂ ਵੱਲੋਂ ਘਰਾਂ ’ਤੇ ਦੁਕਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਆਏ ਦਿਨ ਕਿਸੇ ਨਾ ਕਿਸੇ ਦਾ ਮੋਟਰਸਾਈਕਲ, ਐਕਟਿਵਾ ਅਤੇ ਕਾਰਾਂ ਆਦਿ ਵਾਹਨ ਚੋਰੀ ਹੋ ਰਹੇ ਹਨ। ਇਨ੍ਹਾਂ ਚੋਰੀਆਂ ਨੂੰ ਨੱਥ ਪਾਉਣ ਲਈ ਬਠਿੰਡਾ ਸ਼ਹਿਰ ਦੇ ਇੱਕ ਸਮਾਜ ਸੇਵੀ ਨੇ ਡੀਜੀਪੀ ਪੰਜਾਬ ਤੋਂ ਇਲਾਵਾ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦੀ ਨੱਥ ਪਾ ਕੇ ਲੋਕਾਂ ਨੂੰ ਰਾਹਤ ਦਿਵਾਈ ਜਾਵੇ।

ਲੋਕ ਖੂਨ ਪਸੀਨੇ ਦੀ ਕਮਾਈ ਕਰਕੇ ਵਾਹਨ ਖਰੀਦ ਰਹੇ ਹਨ ਪਰ ਚੋਰ ਜਾਂ ਨਸ਼ੇੜੀ ਚੰਦ ਪੈਸਿਆਂ ਖਾਤਰ ਵਾਹਨ ਨੂੰ ਮਿੱਟੀ ਦੇ ਭਾਅ ਵੇਚ ਦਿੰਦੇ ਹਨ। ਇਹ ਵੀ ਪਤਾ ਲੱਗਿਆ ਹੈ ਕਿ ਵਾਹਨ ਚੋਰੀ ਕਰਨ ਵਾਲੇ ਜਿਆਦਾਤਰ ਨਸ਼ੇੜੀ ਕਿਸਮ ਦੇ ਲੋਕ ਹਨ ਜੋ ਨਸ਼ੇ ਦੀ ਪੂਰਤੀ ਲਈ ਚੋਰ ਬਣ ਰਹੇ ਹਨ। ਇਸ ਤੋਂ ਇਲਾਵਾ ਘਰ ਅਤੇ ਦੁਕਾਨਾਂ ਵੀ ਸੁਰੱਖਿਅਤ ਵੀ ਨਹੀਂ ਹਨ। ਇਨ੍ਹਾਂ ਚੋਰਾਂ ਨੇ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ।

ਇਹ ਵੀ ਪੜ੍ਹੋ: Crime News: ਲੁੱਟ ਦੀ ਯੋਜਨਾ ਬਣਾਉਣ ਵਾਲੇ ਗਿਰੋਹ ਦੇ 5 ਮੈਂਬਰ ਤੇਜ਼ਧਾਰ ਹਥਿਆਰ ਸਮੇਤ ਕਾਬੂ

ਪ੍ਰਾਪਤ ਜਾਣਕਾਰੀ ਅਨੁਸਾਰ ਬਠਿੰਡਾ ਦੇ ਹੋਰ ਸਥਾਨਾਂ ਤੋਂ ਇਲਾਵਾ, ਸਰਕਾਰੀ ਦਫ਼ਤਰਾਂ, ਜ਼ਿਲ੍ਹਾ ਕਚੈਹਿਰੀਆਂ, ਮਿੰਨੀ ਸਕੱਤਰੇਤ ਵਰਗੇ ਖੇਤਰਾਂ ਜਿੱਥੇ ਹਮੇਸ਼ਾਂ ਸੁਰੱਖਿਆ ਗਾਰਡ ਵੀ ਤਾਇਨਾਤ ਹੁੰਦੇ ਹਨ,ਉਥੋਂ ਵੀ ਜਿਆਦਾਤਰ ਵਾਹਨ ਚੋਰੀ ਹੋ ਰਹੇ ਹਨ। ਬਠਿੰਡਾ ਦੇ ਸਮਾਜ ਸੇਵੀ ਸੰਜੀਵ ਗੋਇਲ ਨੇ ਆਖਿਆ ਕਿ ਸ਼ਾਇਦ ਬਠਿੰਡਾ ਪੁਲਿਸ ਦੀਆਂ ਨਜ਼ਰਾਂ ਵਿਚ ਚੋਰੀ ਦਾ ਇਕ ਛੋਟਾ ਜਿਹਾ ਜੁਰਮ ਹੈ ਅਤੇ ਪੁਲਿਸ ਵੱਲੋਂ ਕਈ ਲੋਕਾਂ ਦੇ ਤਾਂ ਮੁਕੱਦਮੇ ਹੀ ਦਰਜ ਨਹੀਂ ਕੀਤੇ ਜਾਂਦੇ, ਬਹੁਤ ਸਾਰੇ ਲੋਕ ਜੋ ਸਾਲਾਂ ਤੋਂ ਹੁਣ ਤੱਕ ਆਪਣੇ ਚੋਰੀ ਕੀਤੇ ਵਾਹਨ ਲੈਣ ਦੀ ਉਮੀਦ ਵਿੱਚ ਘੁੰਮ ਰਹੇ ਹਨ। ਜਿਕਰਯੋਗ ਹੈ ਕਿ ਪੁਲਿਸ ਵੱਲੋਂ ਕਈ ਵਾਰ ਕਰਾਈਮ ਘਟਾਉਣ ਲਈ ਇੱਕ ਹੀ ਵਿਅਕਤੀ ਦੇ ਨਾਂਅ ’ਤੇ ਕਈ ਕਈ ਵਾਹਨ ਚੋਰੀ ਹੋਣ ਦੇ ਮਾਮਲੇ ਦਰਜ ਕੀਤੇ ਜਾਂਦੇ ਹਨ।

ਜੋਗਰ ਪਾਰਕ ’ਚੋ ਹੋਇਆ ਮੋਟਰਸਾਈਕਲ ਚੋਰੀ | Bathinda Crime News

ਸ਼ਕਤੀ ਨਗਰ ਬਠਿੰਡਾ ਦੇ ਰਹਿਣ ਵਾਲੇ ਰਾਜਿੰਦਰ ਬਾਂਸਲ ਪੁੱਤਰ ਗਿਰਧਾਰੀ ਲਾਲ ਬਾਂਸਲ ਨੇ ਦੱਸਿਆ ਕਿ ਉਸ ਦਾ ਜੋਗਰ ਪਾਰਕ ਬਠਿੰਡਾ ਤੋਂ ਮੋਟਰਸਾਈਕਲ ਚੋਰੀ ਹੋ ਗਿਆ ਹੈ ਜਿਸ ਦੀ ਭਾਲ ਕਰਨ ਦੇ ਬਾਵਜੂਦ ਨਹੀਂ ਮਿਲਿਆ। ਥਾਣਾ ਥਰਮਲ ਪੁਲਿਸ ਦੇ ਸਹਾਇਕ ਥਾਣੇਦਾਰ ਬਿੰਦਰ ਸਿੰਘ ਨੇ ਦੱਸਿਆ ਕਿ ਇਸ ਚੋਰੀ ਦੇ ਕੇਸ ਵਿੱਚ ਅਣਪਛਾਤੇ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ।

ਚੋਰੀਆਂ ਨੂੰ ਨੱਥ ਪਾਉਣ ਲਈ ਸੰਜੀਵ ਗੋਇਲ ਨੇ ਲਿਖਿਆ ਪੁਲਿਸ ਵਿਭਾਗ ਨੂੰ ਪੱਤਰ

ਬਠਿੰਡਾ ਸ਼ਹਿਰ ਦੇ ਸਮਾਜਸੇਵੀ ਤੇ ਆਰਟੀਆਈ ਕਾਰਕੁੰਨ ਸੰਜੀਵ ਗੋਇਲ ਦਾ ਕਹਿਣਾ ਸੀ ਕਿ ਚੋਰਾਂ ਨੇ ਲੋਕਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਇਨ੍ਹਾਂ ਚੋਰੀਆਂ ਨੂੰ ਨੱਥ ਪਾਉਣ ਲਈ ਉਨ੍ਹਾਂ ਵੱਲੋਂ ਡਾਇਰੈਕਟਰ ਜਨਰਲ ਪੰਜਾਬ ਪੁਲਿਸ, ਮੁੱਖ ਸਕੱਤਰ ਪੰਜਾਬ, ਮੁੱਖ ਮੰਤਰੀ ਪੰਜਾਬ, ਪੁਲਿਸ ਦੇ ਡਿਪਟੀ ਇੰਸਪੈਕਟਰ ਜਨਰਲ ਬਠਿੰਡਾ, ਐਸ.ਐਸ.ਪੀ. ਬਠਿੰਡਾ ਅਤੇ ਡਿਪਟੀ ਕਮਿਸ਼ਨਰ ਬਠਿੰਡਾ ਤੋਂ ਪੁਲਿਸ ਸਟੇਸ਼ਨਾਂ ਦੇ ਮੁੱਖ ਅਫਸਰਾਂ ਨੂੰ ਪੱਤਰ ਲਿਖਿਆ ਗਿਆ ਹੈ ਕਿ ਚੋਰਾਂ ਨੂੰ ਫੜਨ ਲਈ ਵੱਡੀ ਪੱਧਰ ਤੇ ਮੁਹਿੰਮ ਵਿੱਢੀ ਜਾਵੇ ਤਾਂ ਜੋ ਇਨ੍ਹਾਂ ਚੋਰੀਆਂ ਨੂੰ ਰੋਕਿਆ ਜਾ ਸਕੇ ਅਤੇ ਲੋਕ ਅਮਨ ਚੈਨ ਨਾਲ ਰਹਿ ਸਕਣ। Bathinda Crime News