Failed - Sach Kahoon Punjabi
ਚੀਨ ਦੀ ਸ਼ੋਸ਼ੇਬਾਜੀ ਹੋ ਰਹੀ ਨਾਕਾਮ
ਚੀਨ ਦੀ ਸ਼ੋਸ਼ੇਬਾਜੀ ਹੋ ਰਹੀ ਨਾਕਾਮ
ਸੰਯੁਕਤ ਰਾਸ਼ਟਰ ‘ਚ ਚੀਨ ਦੀ ਇੱਕ ਵਾਰ ਫਿਰ ਕਿਰਕਰੀ ਹੋਈ ਹੈ ਕਸ਼ਮੀਰ ਮਾਮਲਾ ਉਠਾਉਣ ‘ਤੇ ਬ੍ਰਿਟੇਨ ਤੇ ਫਰਾਂਸ ਨੇ ਚੀਨ ਦਾ ਸਾਥ ਨਹੀਂ ਦਿੱਤਾ ਚਿੱਤ ਹੋਣ ਤੋਂ ਬਾਅਦ ਹੁਣ ਚੀਨ ਦੁਹਾਈ ਦੇ ਰਿਹਾ ਹੈ ਕਿ ਭਾਰਤ ਪਾਕਿ ਦਰਮਿਆਨ ਸਬੰਧਾਂ ਨੂੰ ਠੀਕ ਰੱਖਣ ਲਈ ਉਸ ਨੇ ਸੰਯੁਕਤ ਰਾਸ਼ਟਰ ‘ਚ ਮੁੱਦਾ ਉਠਾਇਆ ਹੈ ਦਰਅਸਲ ਇਹ ਚੀਨ ਦੀ ਚਾਲ ਹੀ ਹੈ ਕਿ ਉਹ ਦੱਖਣੀ ਏਸ਼ੀਆ ‘ਚ ਆਪਣਾ ਪ੍ਰਭਾਵ ਕਾਇਮ ਰੱਖਣ ਲਈ ਭਾਰਤ ਵਿਰੋਧੀ ਮੁਲਕਾਂ ਨਾਲ ਦੋਸਤੀ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਹੈ
ਦੂਜੇ ਪਾਸੇ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਚੀਨ ਨੂੰ ਸਪੱਸ਼ਟ ਕੀਤਾ ਹੈ ਕਿ ਭਾਰਤ ਤੇ ਚੀਨ ਨੂੰ ਮਿਲ ਕੇ ਚੱਲਣ ਤੋਂ ਬਿਨਾਂ ਕੋਈ ਹੋਰ ਰਾਹ ਨਹੀਂ ਅਮਰੀਕਾ ਨਾਲ ਆਰਥਿਕ ਜੰਗ ‘ਚ ਚੀਨ ਲਈ ਭਾਰਤ ਵੱਡਾ ਬਜ਼ਾਰ ਹੈ ਚੀਨ ਨਾਲ ਲੱਗਦੀਆਂ ਸਰਹੱਦਾਂ ‘ਤੇ ਹੋਏ ਵਿਵਾਦਾਂ ਦੇ ਬਾਵਜੂਦ ਭਾਰਤ ਨੇ ਸੰਜਮ ਰੱਖਿਆ ਹੈ ਜਿਸ ਤੋਂ ਇਹ ਗੱਲ ਤਾਂ ਸਪੱਸ਼ਟ ਹੈ ਕਿ ਭਾਰਤ ਆਪਣੇ ਗੁਆਂਢੀ ਮੁਲਕ ਚੀਨ ਦੀ ਮਹੱਤਤਾ ਨੂੰ ਸਮਝਦਾ ਹੈ ਅੱਤਵਾਦ ਨੂੰ ਛੱਡ ਕੇ ਭਾਰਤ ਦਾ ਪਾਕਿਸਤਾਨ ਨਾਲ ਕੋਈ ਵਿਰੋਧ ਹੀ ਨਹੀਂ ਹੈ
ਜਿੱਥੋਂ ਤੱਕ ਕਸ਼ਮੀਰ ਮਸਲੇ ਦਾ ਸਬੰਧ ਹੈ ਸ਼ਿਮਲਾ ਸਮਝੌਤਾ ਤੇ ਲਾਹੌਰ ਐਲਾਨਨਾਮਾ ਇਸ ਗੱਲ ਦੇ ਗਵਾਹ ਹਨ ਕਿ ਪਾਕਿਸਤਾਨ ਵੀ ਇਸ ਮਸਲੇ ਨੂੰ ਦੋ ਦੇਸ਼ਾਂ ਦਾ ਆਪਸੀ ਮੁੱਦਾ ਹੀ ਮੰਨਦਾ ਹੈ ਇਨ੍ਹਾਂ ਸਮਝੌਤਿਆਂ ਦੇ ਬਾਵਜੂਦ ਚੀਨ ਕਸ਼ਮੀਰ ਨੂੰ ਕੌਮਾਂਤਰੀ ਮੁੱਦਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਮਸਲੇ ਨੂੰ ਸੁਲਝਾਉਣ ਦੀ ਬਜਾਇ ਉਲਝਾਉਣਾ ਹੈ ਜੇਕਰ ਚੀਨ ਨੂੰ ਭਾਰਤ ਪਾਕਿ ਸਬੰਧਾਂ ‘ਚ ਅਮਨ-ਸ਼ਾਂਤੀ ਦਾ ਹੀ ਫਿਕਰ ਹੈ ਤਾਂ ਵੀ ਭਾਰਤ ਦਾ ਪੱਲੜਾ ਭਾਰੀ ਹੈ ਭਾਰਤ ਸਰਕਾਰ ਵੱਲੋਂ ਕਸ਼ਮੀਰ ਸਮੇਤ ਹਰ ਮਸਲੇ ‘ਤੇ ਗੱਲਬਾਤ ਲਈ ਪਹਿਲੀ ਸ਼ਰਤ ਹੀ ਅੱਤਵਾਦ ਬੰਦ ਹੋਣ ਦੀ ਰੱਖੀ ਗਈ ਹੈ
ਲੋਕਤੰਤਰ ਤੇ ਵਿਕਾਸ ਦੇ ਯੁੱਗ ‘ਚ ਗਰੀਬ ਤੋਂ ਗਰੀਬ ਮੁਲਕ ਵੀ ਕਿਸੇ ਹਿੰਸਾ ਅੱਗੇ ਝੁਕ ਕੇ ਚੱਲਣ ਲਈ ਤਿਆਰ
ਲੋਕਤੰਤਰ ਤੇ ਵਿਕਾਸ ਦੇ ਯੁੱਗ ‘ਚ ਗਰੀਬ ਤੋਂ ਗਰੀਬ ਮੁਲਕ ਵੀ ਕਿਸੇ ਹਿੰਸਾ ਅੱਗੇ ਝੁਕ ਕੇ ਚੱਲਣ ਲਈ ਤਿਆਰ ਨਹੀਂ ਅੱਤਵਾਦੀ ਹਿੰਸਾ ਦੇ ਚੱਲਦਿਆਂ ਗੱਲਬਾਤ ਸ਼ੁਰੂ ਕਰਨ ਦਾ ਸਿੱਧਾ ਜਿਹਾ ਮਤਲਬ ਅੱਤਵਾਦ ਅੱਗੇ ਝੁਕਣਾ ਹੈ ਜੋ ਵਿਸ਼ਵ ਰਾਜਨੀਤੀ ਦੇ ਸਿਧਾਂਤਾਂ ਦੇ ਹੀ ਉਲਟ ਹੈ ਦਰਅਸਲ ਚੀਨ ਦਾ ਰਵੱਈਆ ਅਮਨ ਦੀ ਫ਼ਿਕਰਮੰਦੀ ਵਾਲਾ ਘੱਟ ਤੇ ਤਣਾਅ ਵਧਾਉਣ ਵਾਲਾ ਜ਼ਿਆਦਾ ਹੈ ਬਿਨਾਂ ਸ਼ੱਕ ਚੀਨ ਦਾ ਕਸ਼ਮੀਰ ਮਾਮਲੇ ‘ਚ ਫਰੇਬੀ ਰਾਗ ਉਸ (ਚੀਨ) ਲਈ ਫਾਇਦੇਮੰਦ ਹੋ ਸਕਦਾ ਹੈ ਪਰ ਜੰਗ ਉਸ ਵਪਾਰ ਤੇ ਆਰਥਿਕਤਾ ਦੇ ਵਿਰੁੱਧ ਹੈ ਜਿਸ ਵਾਸਤੇ ਚੀਨ ਅਮਰੀਕਾ ਵਰਗੇ ਦੇਸ਼ਾਂ ਨਾਲ ਜੂਝ ਰਿਹਾ ਹੈ
ਚੀਨ ਨੇ ਨਾ ਸਿਰਫ਼ ਕਸ਼ਮੀਰ ਮਾਮਲੇ ਸਗੋਂ ਅੱਤਵਾਦ ਦੇ ਮਾਮਲੇ ‘ਚ ਵੀ ਪਾਕਿਸਤਾਨ ਦਾ ਬਚਾਅ ਕੀਤਾ ਹੈ ਪਰ ਹਾਲਾਤ ਇਹ ਹਨ ਕਿ ਕਿਸੇ ਵੀ ਕੌਮਾਂਤਰੀ ਮੰਚ ‘ਤੇ ਅੱਤਵਾਦ ਦੀ ਹਮਾਇਤ ਜਾਂ ਬਚਾਅ ਕਰਨਾ ਸੌਖਾ ਨਹੀਂ ਰਹਿ ਗਿਆ ਪਾਕਿਸਤਾਨ ਤੋਂ ਬਾਅਦ ਚੀਨ ਦੀ ਵੀ ਕਿਰਕਰੀ ਸ਼ੁਰੂ ਹੋ ਗਈ ਹੈ ਚੀਨ ਦੋਗਲੀ ਨੀਤੀ ‘ਤੇ ਚੱਲਣ ਦੀ ਬਜਾਇ ਸਪੱਸ਼ਟ ਤੇ ਠੋਸ ਦ੍ਰਿਸ਼ਣੀਕੋਣ ਅਪਣਾਏ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਿਹਾ, ਬੱਚੇ ਲਾਪਤਾ ਹੋਣ ਦੇ ਕੇਸ ‘ਚ ਢਿੱਲਮੱਠ ਵਰਤਣ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਹੋਵੇ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਗੁੰਮ ਹੋਏ ਸਕੇ ਭਰਾਵਾਂ ਦੇ ਮਾਪਿਆਂ ਨਾਲ ਹਮਦਰਦੀ ਪ੍ਰਗਟ ਕਰਨ ਖੇੜੀ ਗੰਡਿਆ ਪੁੱਜੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇਸ ਮਾਮਲੇ ‘ਤੇ ਸਰਕਾਰ, ਪ੍ਰਸ਼ਾਸਨ ਸਮੇਤ ਇੱਥੋਂ ਦੇ ਕਾਂਗਰਸੀ ਵਿਧਾਇਕ ‘ਤੇ ਵੱਡਾ ਹਮਲਾ ਬੋਲਿਆ ਹੈ। ਉਂਜ ਮਜੀਠੀਆ ਨੇ ਕਿਹਾ ਕਿ ਉਹ ਇਸ ਮਾਮਲੇ ‘ਤੇ ਸਿਆਸਤ ਨਹੀਂ ਚਾਹੁੰਦੇ ਸਨ, ਪਰ ਜਦੋਂ ਅੱਠ ਦਿਨਾਂ ਤੋਂ ਪੁਲਿਸ ਪ੍ਰਸ਼ਾਸਨ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ ਤਾਂ ਉਹ ਪਰਿਵਾਰ ਨਾਲ ਹਮਦਰਦੀ ਕਰਨ ਪੁੱਜੇ ਹਨ।
ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਮਜੀਠੀਆ ਨੇ ਕਿਹਾ ਕਿ ਘਟਨਾ ਵਾਲੇ ਸਥਾਨ ਤੋਂ ਪੰਜ ਮਿੰਟਾਂ ਦੇ ਵਕਫੇ ਨਾਲ ਥਾਣਾ ਹੋਵੇ ਤੇ ਥਾਣੇ ਦਾ ਮੁਖੀ 12 ਘੰਟਿਆਂ ਬਾਅਦ ਪੁੱਜੇ, ਇਸ ਤੋਂ ਗੈਰ ਸੰਜੀਦਗੀ ਕੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਬੱਚਿਆਂ ਦੇ ਮਾਮਲੇ ਵਿੱਚ ਸਰਕਾਰ, ਪਟਿਆਲਾ ਦਾ ਪੁਲਿਸ ਪ੍ਰਸ਼ਾਸਨ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਥਾਨਕ ਵਿਧਾਇਕ ਜਾਂ ਹੋਰ ਕਾਂਗਰਸੀ ਨੇਤਾ ਹਰੀ ਝੰਡੀ ਨਹੀਂ ਦਿੰਦੇ, ਇੱਕ ਵੀ ਐਫਆਈਆਰ ਦਰਜ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਦੇ ਜ਼ਿਲ੍ਹੇ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਤਾਂ ਕੋਈ ਰਾਜ ਦੇ ਦੂਜੇ ਜ਼ਿਲ੍ਹਿਆਂ ਵਿੱਚ ਕੀ ਆਸ ਰੱਖ ਸਕਦਾ ਹੈ। ਮਜੀਠੀਆ ਨੇ ਕਿਹਾ ਕਿ ਕੁਤਾਹੀ ਕਰਨ ਵਾਲੇ ਪੁਲਿਸ ਅਫਸਰ ਤੇ ਥਾਣੇ ਦੇ ਹੋਰ ਸਟਾਫ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੋ ਕਿ ਸਮੇਂ ਸਿਰ ਕਾਰਵਾਈ ਨਹੀਂ ਕਰ ਸਕੇ।
ਪਰਿਵਾਰ ਨੂੰ ਪੁਲਿਸ ਵੱਲੋਂ ਕੀਤੀ ਕਾਰਵਾਈ ਦੀ ਪਲ ਪਲ ਦੀ ਖਬਰ ਦੇਣ ਦੀ ਥਾਂ ਪੁਲਿਸ ਦੀ ਅਣਗਹਿਲੀ ਨੇ ਪਰਿਵਾਰ ਨੂੰ ਬੇਸਹਾਰਾ ਛੱਡ ਦਿੱਤਾ। ਉਨ੍ਹਾਂ ਕਿਹਾ ਕਿ ਪੁਲਿਸ ਨੇ ਪਰਿਵਾਰ ਨੂੰ ਡੀਐਨਏ ਟੈਸਟ ਤੇ ਹੋਰ ਟੈਸਟਾਂ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਦਕਿ ਪਰਿਵਾਰ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਨਹਿਰ ਵਿੱਚ ਮਿਲੀ ਬੱਚੇ ਦੀ ਲਾਸ਼ ਉਨ੍ਹਾਂ ਦੇ ਪੁੱਤਰ ਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਕਤਲੇਆਮ, ਸਿਆਸੀ ਕਤਲ, ਡਕੈਤੀਆਂ ਤੇ ਚੋਰੀਆਂ ਹੁਣ ਆਮ ਹੋ ਗਈਆਂ ਹਨ ਤੇ ਸੂਬੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਈ ਹੈ। ਇਸ ਮੌਕੇ ਸੁਰਜੀਤ ਸਿੰਘ ਰੱਖੜਾ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਹਰਪਾਲ ਜੁਨੇਜਾ, ਹਰਪ੍ਰੀਤ ਕੌਰ ਮੁਖਮੇਲਪੁਰ, ਸੁਰਜੀਤ ਸਿੰਘ ਗੜ੍ਹੀ ਸਮੇਤ ਹੋਰ ਆਗੂ ਹਾਜ਼ਰ ਸਨ।
ਵਿਧਾਨ ਸਭਾ ‘ਚ ਚੁੱਕਾਂਗੇ ਮੁੱਦਾ
ਮਜੀਠੀਆ ਨੇ ਕਿਹਾ ਕਿ ਅਕਾਲੀ ਦਲ-ਭਾਜਪਾ ਗਠਜੋੜ ਨੇ ਵਿਧਾਨ ਸਭਾ ਦਾ ਇਜਲਾਸ ਵਧਾਏ ਜਾਣ ਦੀ ਮੰਗ ਕੀਤੀ ਹੈ ਤੇ ਜੇਕਰ ਸਰਕਾਰ ਇਸ ਵਿੱਚ ਵਾਧਾ ਕਰਨ ਵਿੱਚ ਅਸਫਲ ਰਹਿੰਦੀ ਹੈ ਤਾਂ ਅਸੀਂ ਮੰਗ ਕਰਾਂਗੇ ਕਿ ਸਿਰਫ ਇਸੇ ਘਟਨਾ ‘ਤੇ ਸੂਬਾ ਵਿਧਾਨ ਸਭਾ ਵਿੱਚ ਚਰਚਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਵਿਧਾਨ ਸਭਾ ਵਿਚ ਜ਼ੋਰ ਸ਼ੋਰ ਨਾਲ ਇਹ ਮੁੱਦਾ ਉਠਾਵਾਂਗੇ ਤੇ ਜੇਕਰ ਸਰਕਾਰ ਇਸ ‘ਤੇ ਬਹਿਸ ਤੋਂ ਭੱਜੀ ਤਾਂ ਫਿਰ ਕੁੰਭਕਰਨੀ ਨੀਂਦ ਸੁੱਤੀ ਸਰਕਾਰ ਨੂੰ ਜਗਾਉਣ ਵਾਸਤੇ ਸੜਕਾਂ ‘ਤੇ ਉਤਰਨ ਤੋਂ ਗੁਰੇਜ਼ ਨਹੀਂ ਕਰਾਂਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪੁਲਵਾਮਾ ਸ਼ਹੀਦਾਂ ਨੂੰ ਆਪਣੀ ਤਨਖ਼ਾਹ ਦੇਣਾ ਭੁੱਲੀ ਕਾਂਗਰਸ ਸਰਕਾਰ
ਨਾ ਹੀ ਮੁੱਖ ਮੰਤਰੀ ਤੇ ਨਾ ਹੀ ਕੈਬਨਿਟ ਮੰਤਰੀਆਂ ਦੀ ਤਨਖਾਹ ‘ਚੋਂ ਅਜੇ ਹੋਈ ਕਟੌਤੀ
ਵਿਧਾਨ ਸਭਾ ਵੱਲੋਂ ਕੀਤੀ ਜਾਣੀ ਐ ਵਿਧਾਇਕਾਂ ਦੀ ਤਨਖ਼ਾਹ ‘ਚੋਂ ਕਟੌਤੀ
ਚੰਡੀਗੜ੍ਹ, ਅਸ਼ਵਨੀ ਚਾਵਲਾ
ਪੁਲਵਾਮਾ ਦੇ ਸ਼ਹੀਦਾਂ ਨੂੰ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਦੇਣ ਦਾ ਐਲਾਨ ਕਰਨ ਵਾਲੇ ਮੁੱਖ ਮੰਤਰੀ ਅਮਰਿੰਦਰ ਸਿੰਘ ਸਣੇ ਉਨ੍ਹਾਂ ਦੇ ਮੰਤਰੀ ਤੇ ਵਿਧਾਇਕ ਇਸ ਵਾਅਦੇ ਨੂੰ ਹੀ ਭੁੱਲ ਗਏ ਹਨ। ਇਸ ਐਲਾਨ ਕੀਤੇ ਨੂੰ 2 ਮਹੀਨੇ ਹੋਣ ਜਾ ਰਹੇ ਹਨ ਪਰ ਪੁਲਵਾਮਾ ਸ਼ਹੀਦਾਂ ਨੂੰ ਦਿੱਤੀ ਜਾਣ ਵਾਲੀ ਇਹ ਆਰਥਿਕ ਸਹਾਇਤਾ ਨਾ ਤਾਂ ਜਾਰੀ ਹੋਈ ਹੈ ਤੇ ਨਾ ਹੀ ਕਿਸੇ ਮੰਤਰੀ ਜਾਂ ਫਿਰ ਵਿਧਾਇਕ ਨੇ ਆਪਣੀ ਤਨਖ਼ਾਹ ‘ਚੋਂ ਕਟੌਤੀ ਕਰਵਾਈ ਹੈ। ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪਿਛਲੇ ਫਰਵਰੀ ਮਹੀਨੇ ਦੀ 18 ਤਾਰੀਖ਼ ਨੂੰ ਵਿਧਾਨ ਸਭਾ ਦੇ ਅੰਦਰ ਇਹ ਐਲਾਨ ਕੀਤਾ ਸੀ, ਜਿਸ ਨੂੰ ਕਿ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਹੈ।
ਪੰਜਾਬ ਦੇ ਸਾਰੇ ਵਿਧਾਇਕਾਂ ਦੀ ਤਨਖ਼ਾਹ ਕਟੌਤੀ ਕੀਤੇ ਜਾਣ ਤੋਂ ਬਾਅਦ ਉਸ ਪੈਸੇ ਨੂੰ ਮੁੱਖ ਮੰਤਰੀ ਰਾਹਤ ਫੰਡ ‘ਚ ਭੇਜਿਆ ਜਾਣਾ ਸੀ, ਜਿੱਥੋਂ ਕਿ ਪੁਲਵਾਮਾ ਦੇ ਸ਼ਹੀਦਾਂ ਨੂੰ ਵੰਡ ਕੇ ਸਹਾਇਤਾ ਦਿੱਤੀ ਜਾਣੀ ਸੀ ਪਰ ਮੁੱਖ ਮੰਤਰੀ ਰਾਹਤ ਫੰਡ ਦੀ ਦੇਖ-ਰੇਖ ਕਰਨ ਵਾਲੇ ਅਧਿਕਾਰੀਆਂ ਦਾ ਸਾਫ਼ ਕਹਿਣਾ ਹੈ ਕਿ ਅਜੇ ਤੱਕ ਇਸ ਫੰਡ ‘ਚ ਕਿਸੇ ਵੀ ਮੰਤਰੀ ਜਾਂ ਫਿਰ ਵਿਧਾਇਕ ਦੀ ਤਨਖ਼ਾਹ ਨਹੀਂ ਆਈ ਹੈ।
ਜਾਣਕਾਰੀ ਅਨੁਸਾਰ ਫਰਵਰੀ ਮਹੀਨੇ ਦੀ 14 ਤਰੀਕ ਨੂੰ ਪੁਲਵਾਮਾ ਵਿਖੇ ਸੀਆਰਪੀਐੱਫ਼ ਦੇ ਕਾਫਲੇ ‘ਤੇ ਅੱਤਵਾਦੀ ਹਮਲਾ ਹੋਇਆ ਸੀ, ਜਿਸ ‘ਚ ਵੱਡੀ ਗਿਣਤੀ ‘ਚ ਦੇਸ਼ ਦੇ ਜਵਾਨ ਸ਼ਹੀਦ ਹੋ ਗਏ ਸਨ। ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਕਰਨ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ 18 ਫਰਵਰੀ ਨੂੰ ਪੰਜਾਬ ਵਿਧਾਨ ਸਭਾ ‘ਚ ਇੱਕ ਪ੍ਰਸਤਾਵ ਪੇਸ਼ ਕੀਤਾ ਗਿਆ ਸੀ, ਜਿਸ ਵਿੱਚ ਪੁਲਵਾਮਾ ਦੇ ਸ਼ਹੀਦਾਂ ਨੂੰ ਇੱਕ ਮਹੀਨੇ ਦੀ ਤਨਖਾਹ ਦੇਣ ਦੀ ਗੱਲ ਆਖੀ ਗਈ ਸੀ।
ਇਸ ਪ੍ਰਸਤਾਵ ਨੂੰ ਸਾਰੀਆਂ ਪਾਰਟੀਆਂ ਵੱਲੋਂ ਸਰਵਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਤੇ ਉਮੀਦ ਜਤਾਈ ਜਾ ਰਹੀ ਸੀ ਕਿ ਮਾਰਚ ਮਹੀਨੇ ‘ਚ ਜਾਰੀ ਹੋਣ ਵਾਲੀ ਤਨਖਾਹ ‘ਚੋਂ ਇੱਕ ਮਹੀਨੇ ਦੀ ਤਨਖ਼ਾਹ ਮੁੱਖ ਮੰਤਰੀ ਰਾਹਤ ਫੰਡ ‘ਚ ਭੇਜ ਦਿੱਤੀ ਜਾਏਗਾ, ਜਿੱਥੋਂ ਕਿ ਆਰਥਿਕ ਸਹਾਇਤਾ ਦੇ ਤੌਰ ‘ਤੇ ਪੁਲਵਾਮਾ ਸ਼ਹੀਦਾਂ ਨੂੰ ਫੰਡ ਭੇਜਿਆ ਜਾਏਗਾ। ਇਸ ਐਲਾਨ ਨੂੰ ਹੁਣ ਲਗਭਗ 2 ਮਹੀਨੇ ਤੱਕ ਦਾ ਸਮਾਂ ਬੀਤ ਗਿਆ ਹੈ ਪਰ ਅਜੇ ਤੱਕ ਕਿਸੇ ਵੀ ਵਿਧਾਇਕ ਜਾਂ ਫਿਰ ਮੰਤਰੀ ਦੀ ਤਨਖ਼ਾਹ ‘ਚੋਂ ਕਟੌਤੀ ਕਰਦੇ ਹੋਏ ਸ਼ਹੀਦਾਂ ਨੂੰ ਆਰਥਿਕ ਮੱਦਦ ਨਹੀਂ ਦਿੱਤੀ ਗਈ ਹੈ।
ਮੁੱਖ ਮੰਤਰੀ ਦੀ ਟੀਮ ਨਹੀਂ ਦੇਵੇਗੀ ਫੰਡ
ਪੰਜਾਬ ਸਰਕਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਵਿਧਾਨ ਸਭਾ ‘ਚ ਜਿਹੜਾ ਪ੍ਰਸਤਾਵ ਪਾਸ ਕੀਤਾ ਗਿਆ ਸੀ, ਉਸ ਵਿੱਚ ਮੁੱਖ ਮੰਤਰੀ, ਕੈਬਨਿਟ ਮੰਤਰੀ, ਸਪੀਕਰ, ਡਿਪਟੀ ਸਪੀਕਰ, ਵਿਰੋਧੀ ਧਿਰ ਦਾ ਲੀਡਰ ਤੇ ਵਿਧਾਇਕ ਹੀ ਸ਼ਾਮਲ ਸਨ, ਜਦੋਂ ਕਿ ਕੈਬਨਿਟ ਰੈਂਕ ਪ੍ਰਾਪਤ ਮੁੱਖ ਮੰਤਰੀ ਦੇ ਸਲਾਹਕਾਰ ਜਾਂ ਫਿਰ ਹੋਰ ਟੀਮ ਦੇ ਮੈਂਬਰ ਇਸ ‘ਚ ਸ਼ਾਮਲ ਨਹੀਂ ਹਨ, ਇਸ ਲਈ ਜਦੋਂ ਵੀ ਤਨਖ਼ਾਹ ‘ਚੋਂ ਕਟੌਤੀ ਹੋਏਗੀ, ਉਸ ਸਮੇਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਟੀਮ ਦੇ ਕਿਸੇ ਵੀ ਮੈਂਬਰ ਦੀ ਤਨਖ਼ਾਹ ਵਿੱਚੋਂ ਕਟੌਤੀ ਨਹੀਂ ਹੋਏਗੀ।
ਆਦੇਸ਼ ਜਾਰੀ ਹੋਣ ਵਿੱਚ ਹੋਈ ਦੇਰੀ, ਅਗਲੇ ਦਿਨਾਂ ਵਿੱਚ ਹੋਏਗੀ ਕਟੌਤੀ
ਪੰਜਾਬ ਵਿਧਾਨ ਸਭਾ ਵਿੱਚ ਬੈਠੇ ਇੱਕ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਵੱਲੋਂ ਪ੍ਰਸਤਾਵ ਦੇ ਮਾਮਲੇ ਵਿੱਚ ਆਦੇਸ਼ ਜਾਰੀ ਕਰਨ ਵਿੱਚ ਦੇਰੀ ਕੀਤੀ ਗਈ ਸੀ, ਜਿਸ ਕਾਰਨ ਮਾਰਚ ਮਹੀਨੇ ਵਿੱਚ ਤਨਖ਼ਾਹ ਦੀ ਕਟੌਤੀ ਨਹੀਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਹੁਣ ਆਦੇਸ਼ ਜਾਰੀ ਹੋ ਗਏ ਹਨ, ਇਸ ਲਈ ਜਲਦ ਹੀ ਵਿਧਾਇਕਾਂ ਅਤੇ ਮੰਤਰੀਆਂ ਦੀ ਤਨਖ਼ਾਹ ਵਿੱਚ ਕਟੌਤੀ ਕਰਨ ਦੀ ਕਾਰਵਾਈ ਸ਼ੁਰੂ ਕਰਦੇ ਹੋਏ ਮੁੱਖ ਮੰਤਰੀ ਰਾਹਤ ਫੰਡ ‘ਚ ਪੈਸੇ ਭੇਜ ਦਿੱਤੇ ਜਾਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਇੰਡੀਗੋ ਦੇ ਜਹਾਜ਼ ਦਾ ਇੰਜਨ ਹੋਇਆ ਫੇਲ
ਵੱਡੇ ਹਾਦਸੇ ਤੋਂ ਰਿਹਾ ਬਚਾਅ
ਮੁੰਬਈ: ਭਾਰਤ ਦੀ ਉਡਾਣ ਕੰਪਨੀ ਇੰਡੀਗੋ ਦੇ ਜਹਾਜ਼ ਨਾਲ ਇੱਕ ਦੁਰਘਟਨਾ ਵਾਪਰ ਗਈ, ਪਰ ਵੱਡਾ ਹਾਦਸਾ ਹੋਣ ਤੋਂ ਬਚਾਅ ਰਿਹਾ। ਉਡਾਣ ਸਮੇਂ ਇੰਡੀਗੋ ਦੇ ਏਅਰਬੱਸ ਏ320ਨਿਓ ਜਹਾਜ਼ ਦਾ ਇੰਜਣ ਧਮਾਕੇ ਨਾਲ ਫੇਲ੍ਹ ਹੋ ਗਿਆ।। ਘਟਨਾ ਮਗਰੋਂ ਜਹਾਜ਼ ਨੂੰ ਸੁਰੱਖਿਅਤ ਜ਼ਮੀਨ ‘ਤੇ ਉਤਾਰ ਲਿਆ ਗਿਆ।। ਪ੍ਰਾਪਤ ਜਾਣਕਾਰੀ ਮੁਤਾਬਕ ਬੀਤੀ ਜਨਵਰੀ ਨੂੰ ਚੇਨਈ ਤੋਂ ਕੋਲਕਾਤਾ ਲਈ ਇੰਡੀਗੋ ਦੇ ਜਹਾਜ਼ ਨੇ ਉਡਾਣ ਭਰੀ ਪਰ ਕੁਝ ਹੀ ਸਮੇਂ ਬਾਅਦ ਹੀ ਹਵਾ ਵਿੱਚ ਧਮਾਕੇ ਨਾਲ ਇੰਜਣ ਠੱਪ ਹੋ ਗਿਆ ਤੇ ਜਹਾਜ਼ ਜ਼ਬਰਦਸਤ ਤਰੀਕੇ ਨਾਲ ਕੰਬਣ ਲੱਗਾ। ਜਹਾਜ਼ ਨੂੰ ਮੁੜ ਚੇਨਈ ਹਵਾਈ ਅੱਡੇ ‘ਤੇ ਉਤਾਰ ਲਿਆ ਗਿਆ।। ਕੰਪਨੀ ਮੁਤਾਬਕ ਇਹ ਕੋਈ ਹੰਗਾਮੀ ਹਾਲਤ ਨਹੀਂ ਸੀ ਤੇ ਪਹਿਲ ਦੇ ਆਧਾਰ ‘ਤੇ ਹੀ ਲੈਂਡਿੰਗ ਕੀਤੀ ਗਈ।। ਜਾਣਕਾਰੀ ਮਤਾਬਕ ਕੇਂਦਰੀ ਹਵਾਬਾਜ਼ੀ ਸਕੱਤਰ ਆਰਐਨ ਚੌਬੇ ਨੇ ਦੱਸਿਆ ਕਿ ਮੰਤਰਾਲਾ ਇਸ ਘਟਨਾ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਹੈ ਤੇ ਸਰਕਾਰ ਦੀ ਏਪੇਕਸ ਏਅਰਕ੍ਰਾਫਟ ਇਨਵੈਸਟੀਗੇਸ਼ਨ ਬੌਡੀ ਜਾਂਚ ਕਰ ਰਹੀ ਹੈ।। ਏਏਆਈਬੀ ਬੀਤੀ 10 ਦਸੰਬਰ ਨੂੰ ਇੰਡੀਗੋ ਦੀ ਜੈਪੁਰ ਉਡਾਨ ਵਿੱਚ ਧੂੰਆਂ ਆਉਣ ਦੀ ਜਾਂਚ ਵੀ ਕਰ ਰਹੀ ਹੈ । ਜ਼ਿਕਰਯੋਗ ਹੈ ਕਿ ਦੇਸ਼ ਦੀਆਂ ਦੋ ਕਿਫਾਇਤੀ ਏਅਰਵਾਈਨਜ਼ ਇੰਡੀਗੋ ਤੇ ਗੋਏਅਰ ਪੀ ਐਂਡ ਡਬਲਿਊ ਇੰਜਣ ਨਾਲ ਚੱਲਣ ਵਾਲੇ ਏਅਰਬੱਸ ਹਵਾਈ ਜਹਾਜ਼ਾਂ ਦੀ ਵਰਤੋਂ ਕਰਦੀਆਂ ਹਨ। ਜਦਕਿ ਏਅਰ ਇੰਡੀਆ ਤੇ ਵਿਸਤਾਰਾ ਸੀਐਫਐਮ ਇੰਜਣਾਂ ਵਾਲੇ ਜਹਾਜਾਂ ਦੀ ਵਰਤੋਂ ਕਰਦੀ ਹੈ।। ਪੀ ਐਂਡ ਡਬਲਿਊ ਇੰਜਣ ਵਾਲੇ ਜਹਾਜ਼ ਲੰਮੇ ਸਮੇਂ ਤੋਂ ਤਕਨੀਕੀ ਪ੍ਰੇਸ਼ਾਨੀਆਂ ਦੇ ਰਹੇ ਹਨ।। ਕੰਪਨੀ ਦਾ ਇਨ੍ਹਾਂ ਘਟਨਾਵਾਂ ‘ਤੇ ਇਹੋ ਕਹਿੰਦੀ ਹੈ ਕਿ ਉਹ ਮੁਸਾਫ਼ਰਾਂ ਦੀ ਸੁਰੱਖਿਅਤਾ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼ੀਰੀਨਗਰ, ਏਜੰਸੀ
ਜਵਾਬ ਕਸ਼ਮੀਰ ਦੇ ਬਾਰਾਮੂਲਾ ਜਿਲ੍ਹੇ ‘ਚ ਪਾਕਿਸਤਾਨ ਦੇ ਕੱਬਜਾ ਵਾਲੇ ਕਸ਼ਮੀਰ ਤੋਂ ਅੱਤਵਾਦੀਆਂ ਦੀ ਦਾਖਲ ਹੋਣ ਦੀ ਕੋਸ਼ਿਸ਼ ਨੂੰ ਚੇਤੰਨ ਸੁਰੱਖਿਆ ਬਲਾਂ ਨੇ ਨਾਕਾਮ ਕਰਦੇ ਹੋਏ ਤਿੰਨ ਵਿਦੇਸ਼ੀ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ।
ਰੱਖਿਆ ਮੰਤਰਾਲਾ ਦੇ ਬੁਲਾਰੇ ਕਰਨਲ ਰਾਜੇਸ਼ ਕਾਲਿਆ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਾਰਾਮੂਲਾ ਦੇ ਰਾਮਪੁਰ ਸੈਕਟਰ ‘ਚ ਸੁਰੱਖਿਆ ਬਲਾਂ ਦੇ ਗਸ਼ਤੀ ਪਾਰਟੀ ਨੇ ਪਾਕਿਸਤਾਨ ਦੇ ਕਬਜਾ ਵਾਲੇ ਕਸ਼ਮੀਰ ਦੇ ਨਾਲ ਭਾਰਤੀ ਸੀਮਾ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਕੁਝ ਅੱਤਵਾਦੀਆਂ ਨੂੰ ਰੁਕਣ ਦੀ ਚਿਤਾਵਨੀ ਦਿੱਤੀ ਪਰ ਉਨ੍ਹਾਂ ਨੇ ਇਸਨੂੰ ਅਣਸੁਣਿਆ ਕਰ ਦਿੱਤਾ ਅਤੇ ਭਾਰਤੀ ਫੌਜੀਆਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਕਰਨਲ ਕਾਲਿਆ ਨੇ ਦੱਸਿਆ ਕਿ ਭਾਰਤੀ ਫੌਜੀਆਂ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਇਸ ਦੌਰਾਨ ਤਿੰਨ ਅੱਤਵਾਦੀ ਮਾਰੇ ਗਏ। ਉਨ੍ਹਾਂ ਕੋਲੋਂ ਤਿੰਨ ਅਸਾਲਟ ਰਾਇਫਲ ਅਤੇ ਹੋਰ ਸਮੱਗਰੀ ਬਰਾਮਦ ਕੀਤੀ ਗਈ ਹੈ। ਤਿੰਨਾਂ ਅੱਤਵਾਦੀਆਂ ਦੀਆਂ ਮ੍ਰਿ੍ਰਤਕ ਦੇਹਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਇਹ ਤਿੰਨਾਂ ਵਿਦੇਸ਼ੀ ਪ੍ਰਤੀਤ ਹੁੰਦੇ ਹਨ। ਅੰਤਮ ਰਿਪੋਰਟ ਮਿਲਣ ਤੱਕ ਇਸ ਖੇਤਰ ਵਿੱਚ ਖੋਜ ਅਭਿਆਨ ਜਾਰੀ ਸੀ।
ਇਸ ‘ਚ ਫੌਜ ਦੇ ਇੱਕ ਉੱਤਮ ਅਧਿਕਾਰੀ ਨੇ ਦੱਸਿਆ ਕਿ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਸੀਮਾ ਪਾਰ ਘੱਟ ਤੋਂ ਘੱਟ 300 ਅੱਤਵਾਦੀ ਭਾਰਤੀ ਸੀਮਾ ਵਿੱਚ ਦਾਖਲ ਹੋਣ ਦੀ ਫਿਰਾਕ ‘ਚ ਹਨ ਕਿਉਂਕਿ ਜ਼ਿਆਦਾ ਠੰਡ ਕਾਰਨ ਦਾਖਲ ਹੋਣ ਵਾਲੇ ਸਾਰੇ ਰਸਤੇ ਬੰਦ ਹੋ ਜਾਂਦੇ ਹਨ ਅਤੇ ਇਸਨੂੰ ਵੇਖਦੇ ਹੋਏ ਕਾਬੂ ਰੇਖਾ ‘ਤੇ ਹਾਈ ਅਲਰਟ ਐਲਾਨ ਕਰਕੇ ਰਾਤ ਨੂੰ ਵੀ ਪੈਦਲ ਗਸ਼ਤ ਵਧਾ ਦਿੱਤੀ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸਥਾਨਕ ਸਰਕਾਰਾਂ ਵਿਭਾਗ ਫੇਲ੍ਹ, ਨਹੀਂ ਹੋਇਆ ਕਿਤੇ ਦਵਾਈ ਦਾ ਛਿੜਕਾਅ
ਬਰਸਾਤੀ ਸੀਜ਼ਨ ‘ਚ ਡੇਂਗੂ ਨਾ ਫੈਲੇ, ਦਵਾਈ ਦਾ ਛਿੜਕਾਅ ਕਰਨਾ ਸਥਾਨਕ ਸਰਕਾਰਾਂ ਵਿਭਾਗ ਦਾ ਕੰਮ
ਸਿਹਤ ਵਿਭਾਗ ਲਗਾਤਾਰ ਆ ਰਹੇ ਮਰੀਜ਼ਾਂ ਤੋਂ ਪਰੇਸ਼ਾਨ, ਵਧ ਰਹੀ ਐ ਦਿਨੋਂ-ਦਿਨ ਗਿਣਤੀ
ਚੰਡੀਗੜ੍ਹ
ਪੰਜਾਬ ਵਿੱਚ ਬਰਸਾਤੀ ਸੀਜ਼ਨ ਤੋਂ ਪਹਿਲਾਂ ਦਵਾਈ ਦਾ ਛਿੜਕਾਅ ਕਰਵਾਉਂਦੇ ਹੋਏ ਡੇਂਗੂ ਤੇ ਹੋਰ ਬਿਮਾਰੀਆਂ ਨੂੰ ਰੋਕਣ ਵਿੱਚ ਸਥਾਨਕ ਸਰਕਾਰਾਂ ਵਿਭਾਗ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ ਹੈ। ਪੰਜਾਬ ਭਰ ਵਿੱਚ ਇੱਕ-ਦੁੱਕਾ ਥਾਂਵਾਂ ਨੂੰ ਛੱਡ ਕੇ ਕਿਸੇ ਵੀ ਥਾਂ ‘ਤੇ ਨਾ ਹੀ ਦਵਾਈ ਦਾ ਛਿੜਕਾਅ ਕੀਤਾ ਗਿਆ ਹੈ ਤੇ ਨਾ ਹੀ ਬਿਮਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਨੂੰ ਲੈ ਕੇ ਸਾਰਾ ਜਿੰਮਾ ਸਿਹਤ ਵਿਭਾਗ ‘ਤੇ ਹੀ ਛੱਡ ਦਿੱਤਾ ਗਿਆ ਹੈ, ਜਦੋਂ ਕਿ ਸਿਹਤ ਵਿਭਾਗ ਪੰਜਾਬ ‘ਚ ਫੈਲ ਰਹੇ ਡੇਂਗੂ ਨੂੰ ਲੈ ਕੇ ਸਾਰੀ ਨਲਾਇਕੀ ਸਥਾਨਕ ਸਰਕਾਰਾਂ ਵਿਭਾਗ ਦੀ ਹੀ ਦੱਸਦੇ ਹੋਏ ਆਪਣੀ ਜਿੰਮੇਵਾਰੀ ਹਸਪਤਾਲਾਂ ਦੇ ਅੰਦਰ ਦੀ ਦੱਸ ਰਿਹਾ ਹੈ। ਇਨ੍ਹਾਂ ਦੋਵਾਂ ਵਿਭਾਗਾਂ ਵਿਚਕਾਰ ਆਮ ਪੰਜਾਬੀ ਪਿਸ ਰਿਹਾ ਹੈ।
ਜਾਣਕਾਰੀ ਅਨੁਸਾਰ ਹਰ ਸਾਲ ਸਤੰਬਰ ਦੇ ਮਹੀਨੇ ਵਿੱਚ ਡੇਂਗੂ ਦਾ ਮੱਛਰ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ  ਡੇਂਗੂ ਦੀ ਰੋਕਥਾਮ ਲਈ ਸਥਾਨਕ ਸਰਕਾਰਾਂ ਵਿਭਾਗ ਨੇ ਨਗਰ ਕੌਂਸਲਾਂ ਅਤੇ ਨਗਰ ਨਿਗਮਾਂ ਰਾਹੀਂ ਆਪਣੇ ਆਪਣੇ ਇਲਾਕੇ ਵਿੱਚ ਦਵਾਈ ਦਾ ਛਿੜਕਾਅ ਕਰਵਾਉਣਾ ਹੁੰਦਾ ਹੈ ਤਾਂ ਕਿ ਮੱਛਰ ਪੈਦਾ ਨਾ ਹੋਵੇ
ਇਸ ਦੇ ਨਾਲ ਹੀ ਆਮ ਲੋਕਾਂ ਨੂੰ ਜਾਗਰੂਕ ਵੀ ਕਰਨਾ ਹੁੰਦਾ ਹੈ ਪਰ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਸਥਾਨਕ ਸਰਕਾਰਾਂ ਵਿਭਾਗ ਨੇ ਆਪਣੀ ਜਿੰਮੇਵਾਰੀ ਨਿਭਾਉਣ ਦੀ ਕੋਸ਼ਿਸ਼ ਕਰਨ ਦੀ ਬਜਾਇ ਇੱਕ ਦੁਕਾ ਥਾਂਵਾਂ ਨੂੰ ਛੱਡ ਕੇ ਕਿਸੇ ਵੀ ਥਾਂ ‘ਤੇ ਦਵਾਈ ਦਾ ਛਿੜਕਾਅ ਨਹੀਂ ਕਰਵਾਇਆ ਹੈ, ਜਿਸ ਕਾਰਨ ਪਟਿਆਲਾ, ਲੁਧਿਆਣਾ, ਜਲੰਧਰ, ਸੰਗਰੂਰ, ਬਰਨਾਲਾ ਤੇ ਕਈ ਹੋਰ ਜ਼ਿਲ੍ਹੇ ਬੂਰੀ ਤਰ੍ਹਾਂ ਡੇਂਗੂ ਦੀ ਚਪੇਟ ਵਿੱਚ ਆ ਗਏ ਹਨ।
ਸਿਹਤ ਵਿਭਾਗ ਇਸ ਸਬੰਧੀ ਆਪਣੀ ਜਿੰਮੇਵਾਰੀ ਸਿਰਫ਼ ਹਸਪਤਾਲ ਦੇ ਅੰਦਰ ਦੀ ਹੀ ਦੱਸ ਰਿਹਾ ਹੈ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੰਮ ਮਰੀਜ਼ ਦੇ ਆਉਣ ਤੋਂ ਬਾਅਦ ਉਸ ਦੀ ਜਾਨ ਬਚਾਉਣਾ ਹੈ, ਜਦੋਂ ਕਿ ਇਸ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਲਈ ਸਥਾਨਕ ਸਰਕਾਰਾਂ ਵਿਭਾਗ ਨੂੰ ਕੰਮ ਸੌਂਪਿਆ ਗਿਆ ਹੈ, ਜਿਹੜਾ ਕਿ ਉਹ ਕਰ ਹੀ ਨਹੀਂ ਰਿਹਾ ਹੈ। ਇਸ ਸਬੰਧੀ ਜਦੋਂ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਫੋਨ ‘ਤੇ ਸੰਪਰਕ ਕੀਤਾ ਗਿਆ ਤਾਂ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਘੁਸਪੈਠ ਦੇ ਸ਼ੱਕ ਕਾਰਨ ਸੁਰੱਖਿਆ ਬਲਾਂ ਨੇ ਚਲਾਇਆ ਸੀ ਤਲਾਸ਼ੀ ਅਭਿਆਨ
ਸੁਰੱਖਿਆ ਬਲਾਂ ਵੱਲੋਂ ਜਵਾਬੀ ਕਾਰਵਾਈ ਜਾਰੀ
ਸ੍ਰੀਨਗਰ (ਏਜੰਸੀ)।
ਉੱਤਰੀ ਕਸ਼ਮੀਰ ‘ਚ ਬਾਰਾਮੁੱਲਾ ਜ਼ਿਲ੍ਹੇ ਦੇ ਸੋਪੋਰ ‘ਚ ਵੀਰਵਾਰ ਨੂੰ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਸ਼ੁਰੂ ਹੋਇਆ। ਸੂਤਰਾਂ ਨੇ ਦੱਸਿਆ ਕਿ ਅੱਤਾਵਦੀਆਂ ਦੀ ਮੌਜ਼ੂਦਗੀ ਦੀ ਖੂਫ਼ੀਆ ਸੂਚਨਾ ਦੇ ਆਧਾਰ ‘ਤੇ ਰਾਸ਼ਟਰੀ ਰਾਇਫਲਸ, ਕੇਂਦਰੀ ਰਿਜ਼ਰਵ ਪੁਲਿਸ ਬਲ ਤੇ ਪੁਲਿਸ ਦੇ ਵਿਸ਼ੇਸ਼ ਅਭਿਆਨ ਦਸਤੇ ਸਵੇਰੇ ਸੋਪੋਰ ਦੇ ਤਾਨਕੀਪੋਰਾ ਇਲਾਕੇ ‘ਚ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ ਚਲਾਇਆ। ਇਸੇ ਦੌਰਾਨ ਉੱਥੇ ਲੁਕੇ ਅੱਤਵਾਦੀਆਂ ਨੇ ਗੋਲੀਬਾਰੀ ਕੀਤੀ, ਜਿਸ ਦੇ ਜਵਾਬ ‘ਚ ਸੁਰੱਖਿਆ ਬਲਾਂ ਨੇ ਵੀ ਗੋਲੀਆਂ ਚਲਾਈਆਂ। ਖ਼ਬਰ ਲਿਖੇ ਜਾਣ ਤੱਕ ਮੁਕਾਬਲਾ ਜਾਰੀ ਸੀ। ਨੇੜੇ-ਤੇੜੇ ਦੇ ਇਲਾਕੇ ‘ਚ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਨੂੰ ਰੋਕਣ ਲਈ ਹੋਰ ਸੁਰੱਖਿਆ ਬਲ ਮੌਕੇ ‘ਤੇ ਪਹੁੰਚ ਗਏ ਹਨ। (Infiltrate)
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
2 ਅੱਤਵਾਦੀ ਢੇਰ, 4 ਜਵਾਨ ਸ਼ਹੀਦ
ਸ਼ਹੀਦਾਂ ‘ਚ ਇੱਕ ਅੰਬਾਲਾ ਦਾ ਵਿਕਰਮਜੀਤ ਵੀ ਸ਼ਾਮਲ
ਸ੍ਰੀਨਗਰ, 7 ਅਗਸਤ।
ਜੰਮੂ ਕਸ਼ਮੀਰ ‘ਚ ਬਾਂਦੀਪੋਰਾ ਜ਼ਿਲ੍ਹੇ ਦੇ ਗੁਰੇਜ ਸੈਕਟਰ ‘ਚ ਸੁਰੱਖਿਆ ਬਲਾਂ ਨੇ ਅੱਜ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਨਾਲ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਦੋ ਅੱਤਵਾਦੀਆਂ ਨੂੰ ਮਾਰ ਸੁੱਟਿਆ ਤੇ ਇਸ ਦੌਰਾਨ ਮੁਕਾਬਲੇ ‘ਚ ਫੌਜ ਦੇ ਇੱਕ ਅਧਿਕਾਰੀ ਸਮੇਤ ਚਾਰ ਜਵਾਨ ਸ਼ਹੀਦ ਹੋ ਗਏ।
ਰੱਖਿਆ ਮੰਤਰਾਲੇ ਦੇ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਯੂਨੀਵਾਰਤਾ ਨੂੰ ਦੱਸਿਆ ਕਿ ਕੰਟਰੋਲ ਰੇਖਾ ਦੀ ਸੁਰੱਖਿਆ ‘ਚ ਤਾਇਨਾਤ ਫੌਜੀਆਂ ਨੇ ਦੇਖਿਆ ਕਿ ਗੁਰੇਜ ਸੈਕਟਰ ਦੇ ਰਾਹੀਂ ਪੀਓਕੇ ਤੋਂ ਸਰਹੱਦ ਕੋਲ ਅੱਤਵਾਦੀਆਂ ਦਾ ਸਮੂਹ ਸਰਹੱਦ ਪਾਰ ਕਰਨ ਦੀ ਫਿਰਾਕ ‘ਚ ਹੈ। ਉਨ੍ਹਾਂ ਦੱਸਿਆ ਕਿ ਚੁਣੌਤੀ ਦੇਣ ਤੇ ਆਤਮਸਮਰਪਣ ਦੀ ਚਿਤਾਵਨੀ ਦੇਣ ‘ਤੇ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਫੌਜੀਆਂ ਨੇ ਵੀ ਜਵਾਬੀ ਕਾਰਵਾਈ ਕੀਤੀ ਤੇ ਦੋ ਘੁਸਪੈਠੀਏ ਮਾਰ ਸੁੱਟੇ ਮੁਕਾਬਲੇ ‘ਚ ਫੌਜ ਦੇ ਇੱਕ ਅਧਿਕਾਰੀ ਤੇ ਤਿੰਨ ਜਵਾਨ ਵੀ ਸ਼ਹੀਦ ਹੋ ਗਏ। ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਆਖਰੀ ਰਿਪੋਰਟ ਆਉਣ ਤੱਕ ਅੱਤਵਾਦੀਆਂ ਦੇ ਖਿਲਾਫ਼ ਅਭਿਆਨ ਜਾਰੀ ਸੀ। ਗੁਰੇਜ ਸੈਕਟਰ ਤਿੰਨੇ ਪਾਸਿਓਂ ਪੀਓਕੇ ਨਾਲ ਘਿਰਿਆ ਹੋਇਆ ਹੈ।
ਇਲਾਕੇ ‘ਚ ਫੌਜ ਨੇ ਸ਼ੁਰੂ ਕੀਤਾ ਵੱਡਾ ਸਰਚ ਆਪ੍ਰੇਸ਼ਨ
ਜਵਾਬੀ ਕਾਰਵਾਈ ਦੌਰਾਨ ਫੌਜ ਦੇ ਇੱਕ ਮੇਜਰ ਤੇ 3 ਫੌਜ ਜਵਾਨ ਸ਼ਹੀਦ ਹੋ ਗਏ ਮਿਲੀ ਜਾਣਕਾਰੀ ਅਨੁਸਾਰ ਮੇਜਰ ਕੇਪੀ ਰਾਣੇ, ਹੌਲਦਾਰ ਜੇ. ਸਿੰਘ, ਵਿਕਰਮਜੀਤ ਸਿੰਘ ਰਾਈਫਲਮੈਨ ਮਨਦੀਪ ਇਸ ਅਪ੍ਰੇਸ਼ਨ ‘ਚ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਹਨ। ਇਸ ਕਾਰਵਾਈ ਤੋਂ ਬਾਅਦ ਫੌਜ ਦੀਆਂ ਕਈ ਟੀਮਾਂ ਨੂੰ ਗੁਰੇਜ ਸੈਕਟਰ ‘ਚ ਭੇਜ ਕੇ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਪਿਛਲੇ ਹੀ ਦਿਨੀਂ ਸੁਰੱਖਿਆ ਏਜੰਸੀਆਂ ਨੇ ਜੰਮੂ ਕਸ਼ਮੀਰ ‘ਚ ਕਿਸੇ ਵੱਡੀ ਅੱਤਵਾਦੀ ਘੁਸਪੈਠ ਦੇ ਹੋਣ ਦਾ ਅਲਰਟ ਜਾਰੀ ਕੀਤਾ ਸੀ। ਜੰਮੂ ਕਸ਼ਮੀਰ ‘ਚ ਦਿੱਲੀ ਜਾਣ ਵਾਲੀ ਇੱਕ ਬੱਸ ‘ਚੋਂ 8 ਗ੍ਰੇਨੇਡ ਦੇ ਨਾਲ ਇੱਕ ਅੱਤਵਾਦੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ।
ਸ਼ਹੀਦ ਜਵਾਨ ਦਾ ਅੰਤਿਮ ਸਸਕਾਰ ਅੱਜ ਤੋਂ
ਬਰਾੜਾ ਜੰਮੂ-ਕਸ਼ਮੀਰ ਦੇ ਗੁਰੇਜ ਸੈਕਟਰ ‘ਚ ਅੱਜ ਸਵੇਰੇ ਅੱਤਵਾਦੀਆਂ ਦੇ ਨਾਲ ਹੋਏ ਮੁਕਾਬਲੇ ‘ਚ ਸ਼ਹੀਦ ਹੋਏ ਚਾਰ ਜਵਾਨਾਂ ‘ਚੋਂ ਹਰਿਆਣਾ ਦੇ ਤੇਪਲਾ ਪਿੰਡ ਦੇ ਵਿਕਰਮਜੀਤ ਦਾ ਪਾਰਥਿਵ ਸਰੀਰ ਬੁੱਧਵਾਰ ਲਿਆਂਦਾ ਜਾਵੇਗਾ ਤੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਹੋਵੇਗਾ। ਵਿਕਰਮਜੀਤ (26) ਦੇ ਸ਼ਹੀਦ ਹੋਣ ਦੀ ਖਬਰ ਪਹੁੰਚਣ ਤੋਂ ਬਾਅਦ ਪਿੰਡ ‘ਚ ਸੋਗ ਦਾ ਮਾਹੌਲ ਹੈ।
ਵਿਕਰਮਜੀਤ ਦੀ ਸ਼ਾਦੀ ਇਸੇ ਸਾਲ 15 ਜਨਵਰੀ ਨੂੰ ਯਮੁਨਾਨਗਰ ਜ਼ਿਲ੍ਹੇ ਦੇ ਪਾਵਨੀ ਪਿੰਡ ਦੀ ਹਰਪ੍ਰੀਤ ਕੌਰ ਨਾਲ ਹੋਈ ਸੀ ਤੇ ਉਹ ਤਿੰਨ ਮਹੀਨਿਆਂ ਦੀ ਗਰਭਵਤੀ ਵੀ ਹੈ। ਵਿਕਰਮਜੀਤ ਦੇ ਛੋਟੇ ਭਾਈ ਮੋਨੂੰ ਵੀ ਫੌਜ ‘ਚ ਹਨ ਤੇ ਗੁਹਾਟੀ ‘ਚ ਤਾਇਨਾਤ ਹਨ। ਵਿਕਰਮਜੀਤ ਦੇ ਪਿਤਾ ਬਲਜਿੰਦਰ ਸਿੰਘ ਇੱਕ ਕਿਸਾਨ ਹਨ ਤੇ ਉਨ੍ਹਾਂ ਮੁਸ਼ਕਲਾਂ ਨਾਲ ਆਪਣੇ ਬੱਚਿਆਂ ਨੂੰ ਪੜ੍ਹਾਇਆ-ਲਿਖਾਇਆ ਵਿਕਰਮਜੀਤ ਦੇ ਦਾਦਾ ਕਰਤਾਰ ਸਿੰਘ ਵੀ ਫੌਜ ‘ਚ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਮੁਰਲੀ, ਨਾਇਰ, ਰਹਾਣੇ ਫੇਲ੍ਹ, ਭਾਰਤ ਏ ਦੀ ਸ਼ਰਮਨਾਕ ਹਾਰ
ਗੈਰ ਅਧਿਕਾਰਕ ਟੈਸਟ ਦੇ ਚੌਥੇ ਅਤੇ ਆਖ਼ਰੀ ਦਿਨ 253 ਦੌੜਾਂ ਦੀ ਸ਼ਰਮਨਾਕ ਹਾਰ ਦਾ ਸਾਹਮਣਾ | Sports News
ਵੋਰਸੇਸਟਰ (ਏਜੰਸੀ)। ਸਟਾਰ ਬੱਲੇਬਾਜ਼ਾਂ ਮੁਰਲੀ ਵਿਜੇ, ਕਪਤਾਨ ਕਰੁਣ ਨਾਇਰ ਅਤੇ ਅਜਿੰਕਾ ਰਹਾਣੇ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨਾਲ ਭਾਰਤ ਏ ਨੂੰ ਇੰਗਲੈਂਡ ਲਾਇੰਜ਼ ਹੱਥੋਂ ਇੱਕੋ ਇੱਕ ਗੈਰ ਅਧਿਕਾਰਕ ਟੈਸਟ ਦੇ ਚੌਥੇ ਅਤੇ ਆਖ਼ਰੀ ਦਿਨ 253 ਦੌੜਾਂ ਦੀ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਭਾਰਤ ਏ ਸਾਹਮਣੇ 421 ਦੌੜਾਂ ਦਾ ਟੀਚਾ ਸੀ ਪਰ ਟੀਮ 44 ਓਵਰਾਂ ‘ਚ ਹੀ 167 ਦੌੜਾਂ ‘ਤੇ ਸਿਮਟ ਗਈ ਅਤੇ ਥੋੜ੍ਹਾ ਜਿਹਾ ਵੀ ਸੰਘਰਸ਼ ਨਾ ਕਰ ਸਕੀ ਭਾਰਤੀ ਟੈਸਟ ਟੀਮ ‘ਚ ਸ਼ਾਮਲ ਵਿਜੇ, ਨਾਇਰ ਅਤੇ ਉਪ ਕਪਤਾਨ ਰਹਾਣੇ ਨੇ ਛੇਤੀ ਹੀ ਹਥਿਆਰ ਸੁੱਟ ਦਿੱਤੇ ਵਿਜੇ ਨੇ ਪਹਿਲੀ ਪਾਰੀ ‘ਚ 8 ਦੌੜਾਂ ਬਣਾਈਆਂ ਸਨ ਅਤੇ ਦੂਸਰੀ ਪਾਰੀ ‘ਚ ਉਸਦਾ ਖ਼ਾਤਾ ਵੀ ਨਹੀਂ ਖੁੱਲ੍ਹਾ ਨਾਇਰ ਨੇ ਪਹਿਲੀ ਪਾਰੀ ‘ਚ ਚਾਰ ਅਤੇ ਦੂਸਰੀ ਪਾਰੀ ‘ਚ 13 ਦੌੜਾਂ ਬਣਾਈਆਂ ਰਹਾਣੇ ਨੇ ਦੋਵਾਂ ਪਾਰੀਆਂ ‘ਚ ਇਹਨਾਂ ਦੋਵਾਂ ਬੱਲੇਬਾਜ਼ਾਂ ਦੇ ਮੁਕਾਬਲੇ ਬਿਹਤਰ ਪ੍ਰਦਰਸ਼ਨ ਕੀਤਾ ਅਤੇ ਪਹਿਲੀ ਪਾਰੀ ‘ਚ 49 ਅਤੇ ਦੂਸਰੀ ਪਾਰੀ ‘ਚ 48 ਦੌੜਾਂ ਬਣਾਈਆਂ।
ਰਿਸ਼ਭ ਪੰਤ ਦੇ ਦੋਵੇਂ ਪਾਰੀਆਂ ਂਚ ਅਰਧ ਸੈਂਕੜੇ | Sports News
ਭਾਰਤੀ ਟੈਸਟ ਟੀਮ ‘ਚ ਸ਼ਾਮਲ ਕੀਤੇ ਗਏ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਇਹਨਾਂ ਸਟਾਰ ਬੱਲੇਬਾਜ਼ਾਂ ਦੇ ਮੁਕਾਬਲੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਪੰਤ ਨੇ ਪਹਿਲੀ ਪਾਰੀ ‘ਚ 111 ਗੇਂਦਾਂ ‘ਚ ਛੇ ਚੌਕਿਆਂ ਅਤੇ ਇੱਕ ਛੱਕੇ ਦੀ ਮੱਦਦ ਨਾਲ 58 ਦੌੜਾਂ ਅਤੇ ਦੂਸਰੀ ਪਾਰੀ ‘ਚ 71 ਗੇਂਦਾਂ ‘ਚ ਸੱਤ ਚੌਕਿਆਂ ਅਤੇ ਦੋ ਛੱਕਿਆਂ ਦੇ ਸਹਾਰੇ 61 ਦੌੜਾਂ ਬਣਾਈਆਂ। ਭਾਰਤ ਨੇ ਤੀਸਰੇ ਦਿਨ ਦੇ 3 ਵਿਕਟਾਂ ‘ਤੇ 11 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਪਰ ਆਪਣੀ ਹਾਰ ਨੂੰ ਸਨਮਾਨਜਨਕ ਨਹੀਂ ਬਣਾ ਸਕੇ ਨਾਬਾਦ ਬੱਲੇਬਾਜ਼ ਸ਼ਾਹਬਾਜ਼ ਨਦੀਮ 10 ਦੌੜਾਂ ਬਣਾ ਕੇ ਚੌਥੇ ਬੱਲੇਬਾਜ਼ ਦੇ ਤੌਰ ‘ਤੇ 15 ਦੇ ਸਕੋਰ ‘ਤੇ ਪਰਤ ਗਿਆ।
ਜਦੋਂਕਿ ਕਪਤਾਨ ਨਾਇਰ 13 ਦੌੜਾਂ ਬਣਾ ਕੇ ਪੰਜਵੇਂ ਬੱਲੇਬਾਜ਼ ਦੇ ਤੌਰ ‘ਤੇ 54 ਦੇ ਸਕੋਰ ‘ਤੇ ਆਊਟ ਹੋਇਆ ਰਹਾਣੇ ਅਤੇ ਪੰਤ ਨੇ ਛੇਵੀਂ ਵਿਕਟ ਲਈ 54 ਦੌੜਾਂ ਦੀ ਭਾਈਵਾਲੀ ਕੀਤੀ ਇਸ ਭਾਈਵਾਲੀ ਨਾਲ ਲੱਗ ਰਿਹਾ ਸੀ ਕਿ ਭਾਰਤ ਮੁਕਾਬਲੇ ਨੂੰ ਲੰਮਾ ਖਿੱਚੇਗਾ ਪਰ ਰਹਾਣੇ ਆਪਣੇ ਅਰਧ ਸੈਂਕੜੇ ਤੋਂ ਦੋ ਦੌੜਾਂ ਪਹਿਲਾਂ ਆਊਟ ਹੋ ਗਏ ਪੰਤ ਟੀਮ ਦੇ 135 ਦੇ ਸਕੋਰ ‘ਤੇ ਆਊਟ ਹੋਏ ਜਯੰਤ ਯਾਦਵ ਨੇ 21 ਦੌੜਾਂ ਬਣਾਈਆਂ ਇੰਗਲੈਂਡ ਲਾਇੰਜ਼ ਵੱਲੋਂ ਜੇਮਸ ਪੋਰਟਰ, ਸੈਮ ਕਰੇਨ ਅਤੇ ਡੋਮਿਨਿਕ ਬੇਸ ਨੇ ਦੋ-2 ਵਿਕਟਾਂ ਲਈਆਂ।
ਵਿਧਾਇਕ ਬਿਲਾਸਪੁਰ ਦੀ ਸਰਕਾਰੀ ਗੱਡੀ ਦੀਆਂ ਬਰੇਕਾਂ ਹੋਈਆਂ ਫੇਲ੍ਹ
ਵਾਲ ਵਾਲ ਬਚੇ ਵਿਧਾਇਕ ਬਿਲਾਸਪੁਰ
ਨਿਹਾਲ ਸਿੰਘ ਵਾਲਾ (ਪੱਪੂ ਗਰਗ/ਸੱਚ ਕਹੂੰ ਨਿਊਜ਼)। ਸਰਕਾਰੀ ਇਨੋਵਾ ਗੱਡੀ ਦੀਆਂ ਬਰੇਕਾਂ ਫੇਲ੍ਹ ਹੋ ਜਾਣ ਕਾਰਨ ਹਲਕਾ ਨਿਹਾਲ ਸਿੰਘ ਵਾਲਾ ਤੋਂ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੇ ਵਾਲ-ਵਾਲ ਬਚਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਵਿਧਾਇਕ ਆਪਣੇ ਹਲਕੇ ਦੇ ਪਿੰਡ ਹਿੰਮਤਪੁਰਾ ਵਿਖੇ ਕਿਸੇ ਸਮਾਗਮ ‘ਚ ਸ਼ਾਮਲ ਹੋਣ ਉਪਰੰਤ ਪਿੰਡ ਸੈਦੋਕੇ ਵੱਲ ਜਾ ਰਹੇ ਸਨ ਕਿ ਅਚਾਨਕ ਸਰਕਾਰੀ ਗੱਡੀ ਦੀਆਂ ਬਰੇਕਾਂ ਫੇਲ੍ਹ ਹੋ ਗਈਆਂ। ਤਿੱਖੜ ਦੁਪਹਿਰਾ ਹੋਣ ਕਾਰਨ ਸੜਕ ‘ਤੇ ਆਵਾਜਾਈ ਘੱਟ ਸੀ ਤੇ ਡਰਾਈਵਰ ਨੇ ਬਹੁਤ ਹੀ ਸਮਝਦਾਰੀ ਤੋਂ ਕੰਮ ਲੈਂਦਿਆਂ ਹੌਲੀ-ਹੌਲੀ ਗੱਡੀ ਨੂੰ ਕੰਟਰੋਲ ਕੀਤਾ ਘਟਨਾ ਸਥਾਨ ‘ਤੇ ਤੁਰੰਤ ਪਹੁੰਚੇ ਪਿੰਡ ਹਿੰਮਤਪੁਰਾ ਦੇ ਸਰਪੰਚ ਚਰਨ ਸਿੰਘ ਨੇ ਦੱਸਿਆ ਕਿ ਜਦੋਂ ਉਹ ਗੱਡੀ ਕੋਲ ਗਏ ਤਾਂ ਵਿਧਾਇਕ ਤੇ ਅਮਲਾ ਕਾਫੀ ਘਬਰਾਹਟ ‘ਚ ਸੀ ਤੇ ਇਨੋਵਾ ਗੱਡੀ ਦੀਆਂ ਬਰੇਕਾਂ ਦਾ ਹੇਠਲਾ ਹਿੱਸਾ ਦੂਰ-ਦੂਰ ਤੱਕ ਖਿੱਲਰਿਆ ਪਿਆ ਸੀ।
‘ਸੱਚ ਕਹੂੰ’ ਨੇ ਕੁਝ ਦਿਨ ਪਹਿਲਾਂ ਹੀ ਕੰਡਮ ਗੱਡੀਆਂ ਬਾਰੇ ਪ੍ਰਮੁੱਖਤਾ ਨਾਲ ਛਾਪੀ ਸੀ ਖਬਰ
ਇਸ ਮੌਕੇ ਸਰਪੰਚ ਚਰਨ ਸਿੰਘ ਨੇ ਆਮ ਆਦਮੀ ਪਾਰਟੀ ਦੇ ਸਰਗਰਮ ਆਗੂਆਂ ਨੂੰ ਫੋਨ ਕਰਕੇ ਘਟਨਾ ਬਾਰੇ ਜਾਣਕਾਰੀ ਦਿੱਤੀ ਜਿਨ੍ਹਾਂ ਹੋਰ ਗੱਡੀ ਦਾ ਪ੍ਰਬੰਧ ਕਰਕੇ ਵਿਧਾਇਕ ਬਿਲਾਸਪੁਰ ਨੂੰ ਭੇਜਿਆ ਗਿਆ। ਇਸ ਘਟਨਾ ਸਬੰਧੀ ਵਿਧਾਇਕ ਨੇ ਦੱਸਿਆ ਕਿ ਗੱਡੀ ਦੀ ਮਾੜੀ ਹਾਲਤ ਬਾਰੇ ਉਨ੍ਹਾਂ ਸਬੰਧਿਤ ਮਹਿਕਮੇ ਨੂੰ ਕਈ ਵਾਰ ਜਾਣਕਾਰੀ ਦਿੱਤੀ ਸੀ ਪਰ ਕੋਈ ਅਸਰ ਨਹੀਂ ਹੋਇਆ। ਜਿਕਰਯੋਗ ਹੈ ‘ਰੋਜ਼ਾਨਾ ਸੱਚ ਕਹੂੰ’ ਦੇ ਚੰਡੀਗੜ੍ਹ ਸਥਿਤ ਪੱਤਰਕਾਰ ਵੱਲੋਂ ਕੁਝ ਦਿਨ ਪਹਿਲਾਂ ਕੰਡਮ ਗੱਡੀਆਂ ਨਾਲ ਕੰਮ ਚਲਾ ਰਹੇ 23 ਵਿਧਾਇਕਾਂ ਦੀ ਜਾਨ ਨੂੰ ਖਤਰੇ ਸਬੰਧੀ ਪੂਰੀ ਵਿਸਥਾਰਤ ਜਾਣਕਾਰੀ ਭਰਪੂਰ ਖਬਰ ਪ੍ਰਕਾਸ਼ਿਤ ਕੀਤੀ ਸੀ।
ਮੁੰਬਈ, (ਏਜੰਸੀ)। ਭਾਜਪਾ ਤੋਂ ਨਾਰਾਜ਼ ਸ਼ਿਵਸੈਨਾ ਦੇ ਕਾਰਜਕਾਰੀ ਪ੍ਰਧਾਨ ਉਦੈ ਠਾਕਰੇ ਨੂੰ ਮਨਾਉਣ ਅਮਿਤ ਸ਼ਾਹ ਬੁੱਧਵਾਰ ਸ਼ਾਮ ਮੁੰਬਈ ‘ਚ ਉਨ੍ਹਾਂ ਦੇ ਘਰ ਮਾਤੋਸ਼੍ਰੀ ਪਹੁੰਚੇ ਦੋਵੇਂ ਦਰਮਿਆਨ ਕਰੀਬ ਢਾਈ ਘੰਟੇ ਤੱਕ ਗੱਲਬਾਤ ਹੋਈ। ਹਾਲਾਂਕਿ ਕੀ ਗੱਲ ਹੋਈ, ਹਾਲੇ ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਹ ਮੁਲਾਕਾਤ ਇਸ ਲਈ ਮਹੱਤਵਪੂਰਨ ਸੀ ਕਿਉਂਕਿ ਕੇਂਦਰ ਤੇ ਸੂਬਾ ਪੱਧਰ ‘ਤੇ ਗਠਜੋੜ ਸਹਿਯੋਗੀ ਹੋਣ ਦੇ ਬਾਵਜ਼ੂਦ ਬੀਜੇਪੀ ਤੇ ਸ਼ਿਵਸੈਨਾ ਦੇ ਸਬੰਧਾਂ ‘ਚ ਖਟਾਸ ਆਈ ਸੀ, ਪਰ ਇਹ ਦੂਰ ਹੁੰਦੀ ਨਜ਼ਰ ਨਹੀਂ ਆ ਰਹੀ ਹੈ।
ਭਾਜਪਾ ਪ੍ਰਧਾਨ ਅਮਿਤ ਸ਼ਾਹ ਤੇ ਸ਼ਿਵਸੈਨਾ ਮੁਖੀ ਉਦੈ ਦਰਮਿਆਨ ਅੱਜ ਹੋਈ ਮੁਲਾਕਾਤ ਤੋਂ ਬਾਅਦ ਸ਼ਿਵਸੈਨਾ ਨੇ ਅੱਜ ਸਪੱਸ਼ਟ ਕੀਤਾ ਕਿ ਉਹ ਇਕੱਲੇ ਹੀ ਚੋਣ ਲੜੇਗੀ ਸ਼ਿਵਸੈਨਾ ਆਗੂ ਸੰਜੈ ਰਾਉਤ ਨੇ ਕਿਹਾ ਕਿ ਸ਼ਿਵਸੈਨਾ ਦੀ ਕੌਮੀ ਕਾਰਜਕਾਰਨੀ ਨੇ ਇੱਕ ਮਤਾ ਪਾਸ ਕੀਤਾ ਹੈ ਕਿ ਅਸੀਂ ਆਉਣ ਵਾਲੀਆਂ ਸਾਰੀਆਂ ਚੋਣਾਂ ਇਕੱਲੇ ਲੜਾਂਗੇ। ਉਸ ਰੈਜਾਲਿਊਸ਼ਨ ‘ਚ ਕੋਈ ਬਦਲਾਅ ਨਹੀਂ ਹੋਵੇਗਾ। ਰਾਉਤ ਨੇ ਦੱਸਿਆ ਕਿ ਬੁੱਧਵਾਰ ਨੂੰ ਦੋਵੇਂ ਆਗੂਆਂ ਦਰਮਿਆਨ ਦੋ ਘੰਟੇ ਕਈ ਮੁੱਦਿਆਂ ‘ਤੇ ਕਾਫ਼ੀ ਚੰਗੀ ਚਰਚਾ ਹੋਈ ਅਮਿਤ ਸ਼ਾਹ ਨੇ ਫਿਰ ਤੋਂ ਮਿਲਣ ਦੀ ਗੱਲ ਕਹੀ ਹੈ ਅਸੀਂ ਅਮਿਤ ਸ਼ਾਹ ਦਾ ਏਜੰਡਾ ਜਾਣਦੇ ਹਾਂ।
ਬਠਿੰਡਾ (ਅਸ਼ੋਕ ਵਰਮਾ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ‘ਚ ਫੇਲ੍ਹ ਰਹੀ ਹੈ ਇਹ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ ਅੱਜ ਸੀਨੀਅਰ ਭਾਜਪਾ ਆਗੂ ਦਿਆਲ ਸੋਢੀ ਦੀ ਜਿਲ੍ਹਾ ਪ੍ਰਧਾਨ ਵਜੋਂ ਨਿਯੁਕਤੀ ਦੇ ਐਲਾਨ ਸਮੇਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਭਾਜਪਾ ਆਗੂ ਨੇ ਪਿਛਲੀ ਅਕਾਲੀ ਭਾਜਪਾ ਸਰਕਾਰ ਦੀਆਂ ਨੀਤੀਆਂ ਦੀ ਤਾਰੀਫ ਕੀਤੀ ਅਤੇ ਆਪਣੀ ਸਰਕਾਰ ਵੱਲੋਂ ਥਰਮਲ ਬੰਦ ਕਰਨ ਦੇ ਮੁੱਦੇ ‘ਤੇ ਵੀ ਪੱਲਾ ਝਾੜ ਲਿਆ ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਸਰਕਾਰ ਨੇ ਥਰਮਲ ਬਾਰੇ ਪ੍ਰਪੋਜ਼ਲ ਤਿਆਰ ਕੀਤੀ ਸੀ ਪਰ ਲੋਕ ਹਿੱਤ ਨੂੰ ਦੇਖਦਿਆਂ ਉਸ ‘ਤੇ ਅਮਲ ਨਹੀਂ ਕੀਤਾ ਜਦੋਂਕਿ ਕੈਪਟਨ ਸਰਕਾਰ ਨੇ ਤਾਂ ਆਉਣ ਸਾਰ ਹੀ ਥਰਮਲਾਂ ਦਾ ਭੋਗ ਪਾ ਦਿੱਤਾ ਹੈ ਉਨ੍ਹਾਂ ਆਪਣੀ ਸਰਕਾਰ ਵੱਲੋਂ ਕੀਤੇ ਬਿਜਲੀ ਖਰੀਦ ਸਮਝੌਤਿਆਂ ਨੂੰ ਵੀ ਸਹੀ ਕਰਾਰ ਦਿੱਤਾ ਤੇ ਕਿਹਾ ਕਿ ਪੰਜਾਬ ‘ਚ ਬਿਜਲੀ ਦੀ ਘਾਟ ਪੂਰੀ ਕਰਨ ਲਈ ਅਜਿਹਾ ਜਰੂਰੀ ਸੀ।
ਉਨ੍ਹਾਂ ਆਖਿਆ ਕਿ ਅਕਾਲੀ ਭਾਜਪਾ ਸਰਕਾਰ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਦੀ ਗੱਲ ਕੀਤੀ ਜਦੋਂਕਿ ਕੈਪਟਨ ਸਰਕਾਰ ਨੇ ਪਿਛਲੇ ਦਸ ਮਹੀਨਿਆਂ ‘ਚ ਇੱਕ ਵੀ ਲੋਕ ਪੱਖੀ ਫੈਸਲਾ ਨਹੀਂ ਲਿਆ ਹੈ ਉਨ੍ਹਾਂ ਆਖਿਆ ਕਿ ਕਾਂਗਰਸ ਨੇ ਕਿਸਾਨਾਂ ਦਾ ਕਰਜ਼ਾ ਕੁਰਕੀ ਖ਼ਤਮ ਫਸਲ ਦੀ ਪੂਰੀ ਰਕਮ, ਘਰ-ਘਰ ਨੌਕਰੀ, ਸਮੇਤ 9 ਪ੍ਰਮੁੱਖ ਵਾਅਦੇ ਕੀਤੇ ਸਨ  ਜੋ ਪੂਰੇ ਨਹੀਂ ਕੀਤੇ। ਸ੍ਰੀ ਕਾਲੀਆ ਨੇ ਦੋਸ਼ ਲਾਇਆ ਕਿ ਕੈਪਟਨ ਨੇ ਸਦਨ ‘ਚ ਖੜ੍ਹੇ ਹੋਕੇ ਕਰਜਾ ਵਾਪਿਸ ਨਾ ਕਰਨ ਦੀ ਅਪੀਲ ਦੇ ਅਸਰ ਕਾਰਨ ਕਿਸਾਨਾਂ ਸਿਰ ਕਰਜੇ ਦਾ ਬੋਝ ਵਧ ਗਿਆ ਜਿਸ ਕਰਕੇ ਪੰਜਾਬ ‘ਚ 350 ਤੋਂ ਵੱਧ ਕਿਸਾਨ ਖੁਦਕਸ਼ੀ ਕਰ ਚੁੱਕੇ ਹਨ  ਇਸ ਮੌਕੇ ਸ਼ਹਿਰੀ ਜਿਲ੍ਹਾ ਪ੍ਰਧਾਨ ਦਿਆਲ ਸੋਢੀ, ਸੀਨੀਅਰ ਡਿਪਟੀ ਮੇਅਰ ਤਰਸੇਮ ਗੋਇਲ, ਡਿਪਟੀ ਮੇਅਰ ਗੁਰਿੰਦਰਪਾਲ ਕੌਰ ਮਾਂਗਟ, ਭਾਜਪਾ ਆਗੂ ਮੋਹਨ ਲਾਲ ਗਰਗ ਅਤੇ ਅਸ਼ੋਕ ਬਾਲਿਆਂ ਵਾਲੀ ਹਾਜਰ ਸਨ।