Canada Crime News - Sach Kahoon Punjabi

Canada News: ਕੈਨੇਡਾ ’ਚ ਕਿਰਾਏ ਦੇ ਮਕਾਨ ਦੇ ਨਾਂਅ ’ਤੇ 60 ਹਜ਼ਾਰ ਡਾਲਰ ਤੋਂ ਵੱਧ ਦੀ ਠੱਗੀ, 27 ਸਾਲਾ ਪੰਜਾਬਣ ਗ੍ਰਿਫ਼ਤਾਰ
Canada News: ਚੰਡੀਗੜ੍ਹ (ਸੱਚ ਕਹੂੰ ਨਿਊਜ਼/ਹਿੰ.ਸ.)। ਕੈਨੇਡਾ ਦੇ ਬ੍ਰੈਂਪਟਨ ’ਚ ਕਿਰਾਏ ’ਤੇ ਮਕਾਨ ਦਿਵਾਉਣ ਦੇ ਨਾਂਅ ’ਤੇ 60 ਹਜ਼ਾਰ ਕੈਨੇਡੀਅਨ ਡਾਲਰ ਤੋਂ ਵੱਧ ਦੀ ਕਥਿਤ ਠੱਗੀ ਕਰਨ ਦੇ ਦੋਸ਼ ਹੇਠ 27 ਸਾਲਾ ਮਹਿਲਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਬ੍ਰੈਂਪਟਨ ਵਾਸੀ ਸਵਰੀਤ ਕੌਰ ਵਜੋਂ ਹੋਈ ਹੈ। ਉਸ ਖਿਲਾਫ਼ ਕਰੀਬ 40 ਦੋਸ਼ ਦਰਜ ਕੀਤੇ ਗਏ ਹਨ। ਪੀਲ ਰੀਜਨਲ ਪੁਲਿਸ ਅਨੁਸਾਰ, ਮੁਲਜ਼ਮ ਨੂੰ ਜ਼ਮਾਨਤ ਸੁਣਵਾਈ ਲਈ ਹਿਰਾਸਤ ’ਚ ਲੈ ਕੇ ਓਨਟਾਰੀਓ ਕੋਰਟ ਆਫ਼ ਜਸਟਿਸ ’ਚ ਪੇਸ਼ ਕੀਤਾ ਗਿਆ। ਪੁਲਿਸ ਮੁਤਾਬਕ, ਮਈ 2025 ਤੋਂ ਫਰਵਰੀ 2026 ਦਰਮਿਆਨ ਮੁਲਜ਼ਮ ਨੇ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ’ਤੇ ਬੇਸਮੈਂਟ ਅਪਾਰਟਮੈਂਟ ਸਮੇਤ ਕਈ ਰਿਹਾਇਸ਼ੀ ਮਕਾਨ ਕਿਰਾਏ ’ਤੇ ਉਪਲਬਧ ਹੋਣ ਦੇ ਇਸ਼ਤਿਹਾਰ ਪੋਸਟ ਕੀਤੇ। ਕਿਰਾਏਦਾਰਾਂ ਤੋਂ ਕਿਰਾਏ ਦਾ ਸਮਝੌਤਾ ਕਰਵਾਉਣ ਤੋਂ ਬਾਅਦ ਪਹਿਲੇ ਤੇ ਆਖ਼ਰੀ ਮਹੀਨੇ ਦਾ ਕਿਰਾਇਆ ਸੁਰੱਖਿਆ ਜਮ੍ਹਾਂ ਰਕਮ ਵਜੋਂ ਵਸੂਲ ਕੀਤਾ ਗਿਆ। Canada News

Read Also : Faridkot Honor Killing Case: ਆਨਰ ਕਿਲਿੰਗ ਮਾਮਲੇ ’ਚ ਮ੍ਰਿਤਕਾ ਦੇ ਪਿਤਾ ਸਮੇਤ 5 ਮੁਲਜ਼ਮ ਗ੍ਰਿਫ਼ਤਾਰ

ਜਾਂਚ ’ਚ ਸਾਹਮਣੇ ਆਇਆ ਕਿ ਜਦੋਂ ਪੀੜਤ ਆਪਣਾ ਸਮਾਨ ਲੈ ਕੇ ਦੱਸੇ ਗਏ ਪਤਿਆਂ ’ਤੇ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਮਕਾਨ ਕਿਰਾਏ ਲਈ ਉਪਲਬਧ ਹੀ ਨਹੀਂ ਸਨ। ਕਈ ਪੀੜ੍ਹਤ ਪਹਿਲਾਂ ਹੀ ਆਪਣੇ ਪੁਰਾਣੇ ਘਰ ਖਾਲੀ ਕਰ ਚੁੱਕੇ ਸਨ, ਜਿਸ ਕਾਰਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਾਂਚ ਅਧਿਕਾਰੀਆਂ ਨੇ ਹੁਣ ਤੱਕ ਅਜਿਹੀਆਂ 17 ਘਟਨਾਵਾਂ ਦੀ ਪਛਾਣ ਕੀਤੀ ਹੈ, ਜਿਨ੍ਹਾਂ ਵਿੱਚ ਕੁੱਲ ਵਿੱਤੀ ਨੁਕਸਾਨ 60 ਹਜ਼ਾਰ ਡਾਲਰ ਤੋਂ ਵੱਧ ਦੱਸਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਕਿਸੇ ਵੀ ਪੀੜਤ ਨੂੰ ਨਾ ਤਾਂ ਵਾਅਦਾ ਕੀਤਾ ਗਿਆ ਮਕਾਨ ਮਿਲਿਆ ਤੇ ਨਾ ਹੀ ਉਨ੍ਹਾਂ ਦੀ ਜਮ੍ਹਾਂ ਕਰਵਾਈ ਰਕਮ ਵਾਪਸ ਕੀਤੀ ਗਈ। ਪੀਲ ਰੀਜਨਲ ਪੁਲਿਸ ਨੇ ਲੋਕਾਂ ਨੂੰ ਸੋਸ਼ਲ ਮੀਡੀਆ ਰਾਹੀਂ ਕਿਰਾਏ ਦਾ ਮਕਾਨ ਲੱਭਦੇ ਸਮੇਂ ਪੂਰੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਮਾਮਲੇ ਨਾਲ ਸਬੰਧਤ ਜਾਣਕਾਰੀ ਰੱਖਣ ਵਾਲੇ ਲੋਕਾਂ ਨੂੰ 22 ਡਿਵੀਜ਼ਨ ਕ੍ਰਿਮਿਨਲ ਇਨਵੈਸਟੀਗੇਸ਼ਨ ਬਿਊਰੋ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।

Canada Punjabi News: ਕੈਨੇਡਾ ’ਚ ਪੰਜਾਬੀ ਟਰੱਕ ਡਰਾਈਵਰ ਦੀ ਮਿਲੀ ਲਾਸ਼, ਕਤਲ ਦੀ ਜਾਂਚ ਸ਼ੁਰੂ
Canada Punjabi News: ਚੰਡੀਗੜ੍ਹ, (ਸੱਚ ਕਹੂੰ ਨਿਊਜ਼/ਹਿੰ.ਸ.)। ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਹੈਮਿਲਟਨ ਪੁਲਿਸ ਨੇ ਸਟੋਨੀ ਕ੍ਰੀਕ ਇਲਾਕੇ ਦੀ ਇੱਕ ਪੁਲ ਤੋਂ ਮਿਲੀ ਲਾਸ਼ ਦੀ ਪਛਾਣ 29 ਸਾਲਾ ਭਾਰਤੀ ਨੌਜਵਾਨ ਤਰਨਪ੍ਰੀਤ ਸਿੰਘ ਸਿੱਧੂ ਵਜੋਂ ਕੀਤੀ ਹੈ। ਤਰਨਪ੍ਰੀਤ ਸਿੰਘ ਸਾਲ 2022 ਵਿੱਚ ਭਾਰਤ ਤੋਂ ਕੈਨੇਡਾ ਗਿਆ ਸੀ ਅਤੇ ਬ੍ਰੈਪਟਨ ’ਚ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ। ਉਹ ਕੁਝ ਸਮਾਂ ਹੈਲੀਫੈਕਸ ਵਿੱਚ ਵੀ ਰਹਿ ਚੁੱਕਾ ਸੀ। ਪੁਲਿਸ ਮੁਤਾਬਕ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਤਰਨਪ੍ਰੀਤ ਦੀ ਮੌਤ ਉਸ ਥਾਂ ’ਤੇ ਨਹੀਂ ਹੋਈ ਜਿੱਥੋਂ ਉਸ ਦੀ ਲਾਸ਼ ਬਰਾਮਦ ਕੀਤੀ ਗਈ ਸੀ। ਜਾਂਚਕਰਤਾਵਾਂ ਨੂੰ ਸ਼ੱਕ ਹੈ ਕਿ ਲਾਸ਼ ਨੂੰ ਕਿਸੇ ਵਾਹਨ ਰਾਹੀਂ ਉੱਥੇ ਲਿਆ ਕੇ ਸੁੱਟਿਆ ਗਿਆ ਹੋ ਸਕਦਾ ਹੈ। ਹਾਲਾਂਕਿ, ਇਸ ਘਟਨਾ ’ਚ ਵਰਤੇ ਗਏ ਵਾਹਨ ਸਬੰਧੀ ਅਜੇ ਕੋਈ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ।

ਮਾਮਲੇ ਦੀ ਜਾਂਚ ਜਾਰੀ ਹੋਣ ਕਾਰਨ ਪੁਲਿਸ ਨੇ ਮੌਤ ਦੇ ਕਾਰਨਾਂ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ। ਹੈਮਿਲਟਨ ਪੁਲਿਸ ਦੀ ਹੋਮਿਸਾਈਡ ਯੂਨਿਟ ਪੀਲ ਰੀਜ਼ਨਲ ਪੁਲਿਸ ਦੇ ਸਹਿਯੋਗ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ। ਪੀਲ ਪੁਲਿਸ ਵੱਲੋਂ ਵੀ ਜਾਂਚ ਵਿੱਚ ਸਹਾਇਤਾ ਲਈ ਆਪਣੇ ਸਰੋਤ ਉਪਲੱਬਧ ਕਰਵਾਏ ਗਏ ਹਨ। ਜਾਂਚਕਰਤਾਵਾਂ ਨੇ ਲਾਸ਼ ਮਿਲਣ ਵਾਲੇ ਇਲਾਕੇ ’ਚ ਤਲਾਸ਼ੀ ਮੁਹਿੰਮ ਚਲਾਈ ਹੈ। ਇਸ ਤੋਂ ਇਲਾਵਾ ਨੇੜਲੇ ਇਲਾਕਿਆਂ ਦੇ ਸੀਸੀਟੀਵੀ ਕੈਮਰਿਆਂ, ਡਿਜੀਟਲ ਰਿਕਾਰਡ ਅਤੇ ਹੋਰ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਹ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੌਤ ਤੋਂ ਪਹਿਲਾਂ ਤਰਨਪ੍ਰੀਤ ਸਿੰਘ ਕਿੱਥੇ ਸੀ ਅਤੇ ਉਹ ਕਿਹੜੇ ਲੋਕਾਂ ਦੇ ਸੰਪਰਕ ’ਚ ਸੀ।

ਇਹ  ਵੀ ਪੜ੍ਹੋ: Jalalabad News: ਨਾਜਾਇਜ਼ ਕਬਜ਼ਾ ਹਟਾਉਣ ਦੌਰਾਨ ਹੰਗਾਮਾ, ਨਗਰ ਕੌਂਸਲ ਟੀਮ ਤੇ ਕਬਜ਼ਾਧਾਰਕਾਂ ਵਿਚਾਲੇ ਝੜਪ

ਹੈਮਿਲਟਨ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਤਰਨਪ੍ਰੀਤ ਸਿੰਘ ਸਿੱਧੂ ਦੀਆਂ ਆਖਰੀ ਗਤੀਵਿਧੀਆਂ, ਉਸ ਦੇ ਟਿਕਾਣਿਆਂ ਜਾਂ ਕਿਸੇ ਹੋਰ ਜਾਣਕਾਰੀ ਬਾਰੇ ਜਾਣਕਾਰੀ ਹੈ ਤਾਂ ਉਹ ਪੁਲਿਸ ਨਾਲ ਸੰਪਰਕ ਕਰਨ। ਪੁਲਿਸ ਖਾਸ ਤੌਰ ’ਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ, ਡੈਸ਼ਕੈਮ ਅਤੇ ਘਰਾਂ ਦੇ ਬਾਹਰ ਲੱਗੇ ਡੋਰਬੈਲ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ, ਤਾਂ ਜੋ ਘਟਨਾ ਨਾਲ ਜੁੜੇ ਸੁਰਾਗ ਮਿਲ ਸਕਣ।

Canada News: ਕੈਨੇਡਾ ’ਚ ਭਾਰਤੀ ਨਾਗਰਿਕ ਦਾ ਚਾਕੂ ਮਾਰ ਕੇ ਕਤਲ, ਜਾਂਚ ’ਚ ਜੁਟੀ ਪੁਲਿਸ
ਪੁਲਿਸ ਵੱਲੋਂ ਇੱਕ ਸ਼ੱਕੀ ਗ੍ਰਿਫਤਾਰ | Canada News

Canada News: ਕੈਨੇਡਾ। ਭਾਰਤੀ ਹਾਈ ਕਮਿਸ਼ਨ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਕੈਨੇਡਾ ਦੇ ਰੌਕਲੈਂਡ ’ਚ ਇੱਕ ਭਾਰਤੀ ਨਾਗਰਿਕ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਹਾਈ ਕਮਿਸ਼ਨ ਨੇ ਕਿਹਾ ਕਿ ਇਸ ਮਾਮਲੇ ’ਚ ਸਥਾਨਕ ਪੁਲਿਸ ਨੇ ਇੱਕ ਸ਼ੱਕੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਭਾਰਤੀ ਹਾਈ ਕਮਿਸ਼ਨ ਨੇ ਟਵਿੱਟਰ ’ਤੇ ਲਿਖਿਆ, ‘ਅਸੀਂ ਓਟਾਵਾ ਦੇ ਨੇੜੇ ਰੌਕਲੈਂਡ ’ਚ ਚਾਕੂ ਮਾਰਨ ਦੀ ਘਟਨਾ ’ਚ ਇੱਕ ਭਾਰਤੀ ਨਾਗਰਿਕ ਦੀ ਦੁਖਦਾਈ ਮੌਤ ਤੋਂ ਬਹੁਤ ਦੁਖੀ ਹਾਂ।’

ਇਹ ਖਬਰ ਵੀ ਪੜ੍ਹੋ : Faridkot News: ਪਿੰਡ ਝੋਟੀਵਾਲਾ ਵਿਖੇ ਗੋਲੀ ਲੱਗਣ ਨਾਲ ਗਾਂ ਦੀ ਮੌਤ

ਪੁਲਿਸ ਨੇ ਦੱਸਿਆ ਕਿ ਇੱਕ ਸ਼ੱਕੀ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਅਸੀਂ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਸਥਾਨਕ ਕਮਿਊਨਿਟੀ ਐਸੋਸੀਏਸ਼ਨ ਰਾਹੀਂ ਸੋਗਗ੍ਰਸਤ ਪਰਿਵਾਰ ਦੇ ਸੰਪਰਕ ’ਚ ਹਾਂ। ਕੈਨੇਡੀਅਨ ਮੀਡੀਆ ਅਨੁਸਾਰ, ਕਲੇਰੈਂਸ-ਰੌਕਲੈਂਡ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਜਦੋਂ ਕਿ ਦੂਜੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਧਿਕਾਰੀਆਂ ਨੇ ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। Canada News