Sirhind City - Sach Kahoon Punjabi

Sirhind News: ਸਰਹਿੰਦ ਸ਼ਹਿਰ ਨੂੰ ਮਿਲਿਆ ਇਸ ਵੱਡੇ ਪ੍ਰੋਜੈਕਟ ਦਾ ਤੋਹਫਾ, ਸ਼ਹਿਰ ਕਰੇਗਾ ਜਗਮਗ ਜਗਮਗ
98 ਲੱਖ 42 ਹਜ਼ਾਰ ਰੁਪਏ ਨਾਲ ਹੋਵੇਗਾ ਸਰਹਿੰਦ ਸ਼ਹਿਰ ਦੇ ਵਿੱਚ ਸੀਵਰੇਜ ਦਾ ਵਿਕਾਸ

Sirhind News: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਫ਼ਤਹਿਗੜ੍ਹ ਸਾਹਿਬ ਦੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਵੱਲੋਂ ਅੱਜ ਸਰਹਿੰਦ ਸ਼ਹਿਰ ਵਿਖੇ ਸੀਵਰੇਜ ਪ੍ਰੋਜੈਕਟ ਦਾ ਨੀਹ ਪੱਥਰ ਰੱਖਿਆ ਗਿਆ, 98 ਲੱਖ 42 ਹਜ਼ਾਰ ਦੀ ਲਾਗਤ ਨਾਲ ਸਰਹਿੰਦ ਸ਼ਹਿਰ ਵਿਖੇ ਸੀਵਰੇਜ ਪਾਇਆ ਜਾਵੇਗਾ। ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਜਿੱਥੇ ਸ਼ਹਿਰ ਵਾਸੀਆਂ ਨੂੰ ਉਕਤ ਪ੍ਰੋਜੈਕਟ ਦੇ ਲਈ ਵਧਾਈ ਦਿੱਤੀ, ਉੱਥੇ ਹੀ ਵਿਸ਼ਵਾਸ ਦਿਵਾਇਆ ਕਿ ਸਾਲ 2025 ਨੂੰ ਵਿਕਾਸ ਦੇ ਵਰ੍ਹੇ ਵਜੋਂ ਮਨਾਇਆ ਜਾਵੇਗਾ। ਸਰਹਿੰਦ ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਲਈ ਹਰ ਸੰਭਵ ਉਪਰਾਲਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ: CSK Vs RCB: ‘ਚੇਪਾਕ ’ਚ CSK ਨੂੰ ਹਰਾਉਣਾ ਮੁਸ਼ਕਲ ਹੋਵੇਗਾ’, RCB ਜਿੱਤ ਕੇ ਰਚ ਸਕਦਾ ਹੈ ਇਤਿਹਾਸ

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰ ਦੀਆਂ ਸਟਰੀਟ ਲਾਈਟਾਂ ਦੇ ਲਈ ਇਕ ਕਰੋੜ ਰੁਪਿਆ ਹੋਰ ਦਿੱਤਾ ਜਾਵੇਗਾ ਤਾਂ ਜੋ ਸ਼ਹਿਰ ਨੂੰ ਰੁਸ਼ਨਾਇਆ ਜਾ ਸਕੇ। ਇਸ ਤੋਂ ਇਲਾਵਾ ਹਲਕੇ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਪੰਜ ਕਰੋੜ ਰੁਪਿਆ ਦੇਣ ਦਾ ਭਰੋਸਾ ਦਿੱਤਾ ਗਿਆ ਹੈ, ਇਸ ਬਜਟ ਦੇ ਨਾਲ ਸ਼ਹਿਰ ਦੇ ਵਿੱਚ ਵਿਕਾਸ ਦੀ ਰਫਤਾਰ ਨੂੰ ਦੁੱਗਣੀ ਕੀਤਾ ਜਾ ਸਕਦਾ।

ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਵਾਂਗੇ: ਵਿਧਾਇਕ ਲਖਬੀਰ ਸਿੰਘ ਰਾਏ

ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਸਾਲ 2025 ਦਾ ਬਜਟ ਪੇਸ਼ ਕੀਤਾ ਗਿਆ ਹੈ, ਉਸ ਦੇ ਵਿੱਚ ਸਿੱਖਿਆ ਅਤੇ ਸਿਹਤ ਸਹੂਲਤਾਂ ਨੂੰ ਵਿਸ਼ੇਸ਼ ਤਵਜੋਂ ਦਿੱਤੀ ਗਈ ਹੈ। ਸਰਕਾਰ ਦਾ ਇੱਕ ਹੀ ਉਦੇਸ਼ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾ ਸਕੇ ਅਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਲੋਕਾਂ ਨੂੰ ਚੰਗਾ ਇਲਾਜ ਦਿੱਤਾ ਜਾ ਸਕੇ। ਇਸ ਬਜਟ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਲਾਭ ਦਿੱਤਾ ਜਾ ਰਿਹਾ ਹੈ ਜੋ ਕਿ ਬਹੁਤ ਵਧੀਆ ਉਪਰਾਲਾ ਹੈ। ਜੋ ਪਹਿਲਾਂ 5 ਲੱਖ ਰੁਪਏ ਤੱਕ ਦਾ ਸੀ। ਇਸ ਮੌਕੇ ਦੀਪਕ ਬਾਤਿਸ਼ ਬਲਾਕ ਪ੍ਰਧਾਨ, ਜਸਵੀਰ ਸਿੰਘ ਬੰਟੀ, ਸੰਦੀਪ ਕੁਮਾਰ , ਹਰਕਮਲ ਸਿੰਘ , ਹਰਜਿੰਦਰ ਕੁਮਾਰ ,ਅਮਿਤ ਸ਼ਰਮਾ ,ਆਜ਼ਮ, ਸੋਨੂੰ ਟੰਡਨ ,ਬਲਵਿੰਦਰ ਕੁਮਾਰ ਆਦਿ ਵੀ ਹਾਜ਼ਰ ਸਨ।