Shadow - Sach Kahoon Punjabi
ਛਾਏ ਬੱਦਲ (Story)
ਛਾਏ ਬੱਦਲ | Story
ਜੇਠ ਦੇ ਮਹੀਨੇ ਵਿਚ ਬਹੁਤ ਗਰਮੀ ਪਈ ਰੁੱਖ-ਬੂਟੇ ਵੀ ਮੁਰਝਾ ਗਏ ਪਾਣੀ ਤੋਂ ਬਿਨਾ ਧਰਤੀ ‘ਚ ਤਰੇੜਾਂ ਪੈ ਗਈਆਂ ਫਿਰ ਹਾੜ ਵਿਚ ਵੀ ਬਰਸਾਤ ਨਾ ਹੋਈ ਗਰਮੀ ਨਾਲ ਪਹਾੜ ਕੁਰਲਾ ਉੱਠਿਆ। ਉਸਨੇ ਉੱਡਦੇ ਹੋਏ ਬੱਦਲ ਨੂੰ ਸੱਦਿਆ, ”ਇੱਧਰ ਆਉਣਾ, ਜ਼ਰਾ ਇੱਧਰ ਆਉਣਾ, ਭਾਈ”
”ਕੀ ਗੱਲ ਹੈ?” ਬੱਦਲ ਨੇ ਮੁਸਕੁਰਾਉਂਦੇ ਹੋਏ ਪੁੱਛਿਆ।
ਪਹਾੜ ਬੋਲਿਆ, ”ਧੁੱਪ ਵਿਚ ਮੇਰਾ ਸਰੀਰ ਸੜ ਰਿਹਾ ਹੈ ਹੁਣ ਜ਼ਿਆਦਾ ਗਰਮੀ ਸਹੀ ਨਹੀਂ ਜਾਂਦੀ ਥੋੜ੍ਹਾ ਪਾਣੀ ਵਰਸਾ ਦਿਓ”।
”ਹਾਲੇ ਨਹੀਂ, ਹਾਲੇ ਹੋਰ ਇੰਤਜ਼ਾਰ ਕਰੋ” ਕਹਿੰਦਾ ਹੋਇਆ ਬੱਦਲ ਉੱਡ ਗਿਆ।
ਧੁੱਪ ਤੇਜ਼ ਹੋ ਗਈ ਵਾਤਾਵਰਨ ਗਰਮ ਹੋ ਗਿਆ ਹਵਾ ਲੋਅ ਨਾਲ ਕੰਬਣ ਲੱਗੀ ਰੁੱਖ, ਪੌਦੇ ਅਤੇ ਛੋਟੇ-ਵੱਡੇ ਸਾਰੇ ਜਾਨਵਰ ਪਰੇਸ਼ਾਨ ਹੋ ਗਏ। ਸਭ ਨੇ ਪਹਾੜ ਨੂੰ ਕਿਹਾ, ”ਤੁਸੀਂ ਬੱਦਲ ਨੂੰ ਵਰਸਣ ਲਈ ਕਹੋ ਉਹ ਤੁਹਾਡੀ ਗੱਲ ਮੰਨ ਜਾਵੇਗਾ”
ਪਹਾੜ ਨੇ ਉੱਪਰ ਦੇਖਿਆ ਅਸਮਾਨ ਬਿਲਕੁਲ ਸਾਫ਼ ਸੀ ਬੱਦਲਾਂ ਦਾ ਕਿਤੇ ਨਾਮੋ-ਨਿਸ਼ਾਨ ਨਹੀਂ ਸੀ। ਚਮਕਦੀ ਤੇਜ਼ ਧੁੱਪ ਨਾਲ ਉੁਸਦੀਆਂ ਅੱਖਾਂ ਅੱਗੇ ‘ਨ੍ਹੇਰਾ ਹੋ ਗਿਆ ਸਰੀਰ ਗਰਮ ਹੋ ਗਿਆ। ਉਸਨੇ ਭਰੇ ਗਲ ਨਾਲ ਕਿਹਾ, ”ਬੱਦਲ ਆਓ! ਹੁਣ ਹੋਰ ਨਾ ਤੜਫ਼ਾਓ ਬਰਸਾਤ ਤੋਂ ਬਿਨਾ ਸਾਰੇ ਜੀਵ ਪਰੇਸ਼ਾਨ ਹੋ ਗਏ ਹਨ” ਪਹਾੜ ਦੀ ਗੱਲ ਸੁਣਦਿਆਂ ਹੀ ਬੱਦਲ ਮੁਸਕੁਰਾਉਂਦਾ ਹੋਇਆ ਸਾਹਮਣੇ ਆ ਖੜ੍ਹਾ ਹੋਇਆ ਫਿਰ ਉਹ ਆਪਣੀ ਦੇਹ ਨੂੰ ਪਹਾੜ ਵਰਗੀ ਬਣਾਉਂਦਾ ਹੋਇਆ ਬੋਲਿਆ, ”ਆਦਮੀ ਨੂੰ ਆਪਣੀ ਕਰਨੀ ਦਾ ਫ਼ਲ ਭੁਗਤਣ ਦਿਓ”।
Story
”ਆਪਣੀ ਕਰਨੀ ਦਾ ਫ਼ਲ?” ਪਹਾੜ ਹੈਰਨ ਰਹਿ ਗਿਆ।
ਬੱਦਲ ਬੋਲਿਆ, ”ਆਦਮੀ ਨੇ ਆਪਣੇ ਸੁਆਰਥ ਲਈ ਰੁੱਖਾਂ ਨੂੰ ਵੱਢ ਦਿੱਤਾ ਅਤੇ ਜੰਗਲ ਤਬਾਹ ਕਰ ਦਿੱਤੇ ਰੁੱਖ ਵੱਢੇ ਪਰ ਨਵੇਂ ਰੁੱਖ ਨਹੀਂ ਲਾਏ ਫਿਰ ਮੈਂ ਬਰਸਾਤ ਕਿਵੇਂ ਕਰਾਂ?”
”ਰੁੱਖ ਵੱਢੇ ਗਏ ਤਾਂ ਤੁਹਾਨੂੰ ਕੀ? ਉੱਜੜਿਆ ਮੈਂ ਹਾਂ, ਤਕਲੀਫ਼ ਮੈਨੂੰ ਹੈ ਤੁਹਾਨੂੰ ਇਸ ਨਾਲ ਕੀ ਮਤਲਬ?” ਪਹਾੜ ਨੇ ਕਿਹਾ।
ਬੱਦਲ ਠਹਾਕਾ ਮਾਰ ਕੇ ਹੱਸਿਆ ਫਿਰ ਆਪਣੀ ਦੇਹ ਬਦਲਦੇ ਹੋਇਆ ਕਹਿੰਦਾ, ”ਰੁੱਖ-ਪੌਦੇ ਪਾਣੀ ਨੂੰ ਵਾਸ਼ਪ ਰਾਹੀਂ ਉੱਪਰ ਭੇਜਦੇ ਹਨ ਉਸ ਨਾਲ ਸਾਡਾ ਬੱਦਲਾਂ ਦਾ ਨਿਰਮਾਣ ਹੁੰਦਾ ਹੈ ਸੋਚੋ, ਰੁੱਖ ਨਾ ਰਹਿਣਗੇ ਤਾਂ ਬੱਦਲ ਬਣਨਗੇ ਕਿਵੇਂ? ਅਜਿਹੇ ਵਿਚ ਗਰਮੀ ਹੀ ਵਧੇਗੀ”।
ਪਹਾੜ ਸਮਝ ਗਿਆ ਬੱਦਲ ਅਸਮਾਨ ਵਿਚ ਬਹੁਤ ਉੱਪਰ ਉੱਠ ਗਿਆ ਗਰਮੀ ਫਿਰ ਵਧ ਗਈ ਸਾਰੇ ਬੇਚੈਨ ਹੋ ਉੱਠੇ ਉਨ੍ਹਾਂ ਨੇ ਪਹਾੜ ਤੋਂ ਪੁੱਛਿਆ, ”ਕੀ ਹੋਇਆ?”
ਪਹਾੜ ਸਾਰੀ ਗੱਲ ਦੱਸਦਿਆਂ ਕਹਿੰਦਾ, ”ਰੁੱਖਾਂ ਨੂੰ ਵੱਢ-ਵੱਢ ਕੇ ਜੰਗਲਾਂ ਨੂੰ ਤਬਾਹ ਕਰ ਰਹੇ ਹੋ ਰੁੱਖ ਹੀ ਨਹੀਂ ਰਹਿਣਗੇ ਤਾਂ ਬਰਸਾਤ ਕਿੱਥੋਂ ਹੋਵੇਗੀ?”
”ਪਹਿਲੀ ਗੱਲ ਤਾਂ ਅਸੀਂ ਰੁੱਖ ਵੱਢਾਂਗੇ ਹੀ ਨਹੀਂ ਜੇਕਰ ਮਜ਼ਬੂਰੀ ਵਿਚ ਰੁੱਖ ਵੱਢਣਾ ਹੀ ਪਿਆ ਤਾਂ ਇੱਕ ਰੁੱਖ ਦੇ ਵੱਢਣ ‘ਤੇ ਦਸ ਰੁੱਖ ਲਾਵਾਂਗੇ ਇਹ ਸਾਡਾ ਵਾਅਦਾ ਹੈ” ਆਦਮੀ ਨੇ ਕਿਹਾ।
ਪਹਾੜ ਬੱਦਲ ਨੂੰ ਸੱਦਣ ਲੱਗਾ, ”ਆਓ ਬੱਦਲ…. ਆਓ ਬੱਦਲ, ਧਰਤੀ ਦੀ ਪਿਆਸ ਬੁਝਾ ਦਿਓ ਤੁਹਾਡੀ ਸ਼ਰਤ ਮੰਨ ਲਈ ਗਈ ਹੈ” ।
ਪਹਾੜ ਦੀ ਪੁਕਾਰ ਸੁਣ ਕੇ ਬੱਦਲ ਆਪਣੀ ਫੌਜ ਲੈ ਕੇ ਆ ਪਹੁੰਚਿਆ ਤੁਰੰਤ ਗਰਮੀ ਘੱਟ ਹੋ ਗਈ। ਧਰਤੀ ‘ਤੇ ਕੁਝ ਕਿਸਾਨ ਸਿਰਾਂ ‘ਤੇ ਹੱਥ ਰੱਖੀ ਉਦਾਸ ਬੈਠੇ ਹਨ ਉਨ੍ਹਾਂ ਵਿਚੋਂ ਇੱਕ ਛੋਟਾ ਜਿਹਾ ਬੱਚਾ ਕਾਲੇ ਬੱਦਲ ਨੂੰ ਦੇਖ ਕੇ ਉੱਛਲਿਆ, ”ਬਾਪੂ, ਦੇਖੋ ਕਾਲੇ ਬੱਦਲ ਆ ਗਏ ਹੁਣ ਜੰਮ ਕੇ ਪਾਣੀ ਵਰਸੇਗਾ ਅਤੇ ਸਾਡੇ ਖੇਤ ਲਹਿਰਾਉਣ ਲੱਗਣਗੇ”।
ਉਦੋਂ ਹੀ ਮੋਹਲੇਧਾਰ ਬਰਸਾਤ ਹੋਣ ਲੱਗੀ ਥੋੜ੍ਹੀ ਹੀ ਦੇਰ ਵਿਚ ਧਰਤੀ ਜਲਥਲ ਹੋ ਗਈ ਕਿਸਾਨਾਂ ਦੇ ਮੁਰਝਾਏ ਚਿਹਰੇ ਖੁਸ਼ੀ ਨਾਲ ਖਿੜ ਉੱਠੇ ਉਹ ਨੱਚਣ ਲੱਗੇ ਇਹ ਸਭ ਦੇਖ ਕੇ ਪਹਾੜ ਵੀ ਖੁਸ਼ੀ ਨਾਲ ਝੂਮ
ਉੱਠਿਆ ਬੱਦਲ ਨੇ ਕਿਹਾ, ”ਇਨਸਾਨ, ਮੈਂ ਬਰਸਾਤ ਕਰ ਰਿਹਾ ਹਾਂ ਤੂੰ ਆਪਣੀ ਸ਼ਰਤ ਭੁੱਲਣੀ ਨਹੀਂ, ਨਹੀਂ ਤਾਂ ਪਛਤਾਏਂਗਾ””ਠੀਕ ਹੈ, ਠੀਕ ਹੈ ਸ਼ਰਤ ਨਹੀਂ ਭੁੱਲਾਂਗਾ, ਰੋਜ਼ਾਨਾ ਇੱਕ ਰੁੱਖ ਲਾਵਾਂਗਾ” ਆਦਮੀ ਨੇ ਉੱਚੀ ਸਾਰੀ ਕਿਹਾ ਬੱਦਲ ਨੂੰ ਵਰਸਦਾ ਦੇਖ ਸਾਰੇ ਜੀਵ ਖੁਸ਼ੀ ਨਾਲ ਝੂਮ ਉੱਠੇ।
ਬਾਲ ਕਹਾਣੀ, ਨਰਿੰਦਰ ਦੇਵਾਂਗਨ
ਕੇਂਦਰ ਦੀ ਐੱਨਡੀਏ ਸਰਕਾਰ ਨੇ ਆਪਣੇ ਅੰਤਰਿਮ ਬਜਟ ਅੰਦਰ ਵੀ ਸੰਪੂਰਨ ਬਜਟ ਤੋਂ ਵੱਧ ਸਿਆਸੀ ਨਿਸ਼ਾਨੇ ਮਾਰੇ ਹਨ ਬਜਟ ‘ਚ ਕੀਤੇ ਗਏ ਐਲਾਨਾਂ ਤੋਂ ਆਉਂਦੀਆਂ ਲੋਕ ਸਭਾ ਚੋਣਾਂ ਜਿੱਤਣ ਦੀ ਮਨਸ਼ਾ ਸਾਫ ਹੈ ਸਰਕਾਰ ਪਰੰਪਰਾ ਦੇ ਉਲਟ ਮੁਕੰਮਲ ਬਜਟ ਵਰਗੇ ਐਲਾਨ ਕਰ ਰਹੀ ਹੈ ਇਹ ਬਜਟ ਐੱਨਡੀਏ ਦੇ ਚੋਣ ਮੈਨੀਫੈਸਟੋ ਵਾਂਗ ਨਜ਼ਰ ਆ ਰਿਹਾ ਹੈ ਸਰਕਾਰ ਦੀ ਨੀਤੀ ‘ਚ ਅਸੰਤੁਲਨ ਸਾਫ ਨਜ਼ਰ ਆ ਰਿਹਾ ਹੈ ਚਾਰ ਸਾਲ ਮੁਲਾਜ਼ਮਾਂ ਨੂੰ ਆਮਦਨ ਕਰ ‘ਚ ਕੋਈ ਛੋਟ ਨਾ ਦੇਣ ਵਾਲੀ ਮੋਦੀ ਸਰਕਾਰ ਨੇ ਕਰ ਛੋਟ ਵਾਲੀ ਰਾਸ਼ੀ ਦੀ ਹੱਦ ਦੁੱਗਣੀ ਕਰ ਦਿੱਤੀ ਹੈ ਇਸ ਫੈਸਲੇ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਹੈ ਕਿ ਵਿਕਾਸ ਦਰ ‘ਚ ਵਾਧਾ ਨਾ ਹੋਣ ਦੇ ਬਾਵਜ਼ੂਦ ਸਰਕਾਰ ਨੇ ਏਨਾ ਵੱਡਾ ਗੱਫ਼ਾ ਦੇਣ ਦੀ ਗੁੰਜਾਇਸ਼ ਕਿਵੇਂ ਕੱਢ ਲਈ ਹੁਣ ਪੰਜ ਲੱਖ ਤੋਂ ਘੱਟ ਆਮਦਨ ‘ਤੇ ਕੋਈ ਟੈਕਸ ਨਹੀਂ ਭਰਨਾ ਪਵੇਗਾ 5 ਲੱਖ ਤੋਂ ਵੱਧ ਕਮਾਉਣ ਵਾਲਾ ਪਹਿਲਾਂ ਵਾਂਗ ਹੀ ਟੈਕਸ ਭਰੇਗਾ ਦੂਜੇ ਪਾਸੇ ਰਾਖਵਾਂਕਰਨ ਦੇਣ ਲਈ ਸਰਕਾਰ 8 ਲੱਖ ਤੋਂ ਘੱਟ ਆਮਦਨ ਵਾਲੇ ਨੂੰ ਲਾਭ ਦਾ ਹੱਕਦਾਰ ਮੰਨਦੀ ਹੈ ਛੇ ਲੱਖ ਕਮਾਉਣ ਵਾਲਾ ਸਰਕਾਰ ਦੀ ਨਜ਼ਰ ‘ਚ ਪੱਛੜਿਆ ਨਹੀਂ ਪਰ 7 ਲੱਖ ਕਮਾਉਣ ਵਾਲਾ ਪੱਛੜਿਆ ਹੈ ਫੈਸਲੇ ਪਿੱਛੇ ਆਰਥਿਕ ਤੇ ਵਿਗਿਆਨਕ ਦ੍ਰਿਸ਼ਟੀ ਘੱਟ ਤੇ ਸਿਆਸੀ ਮਕਸਦ ਵਧੇਰੇ ਮਜ਼ਬੂਤ ਨਜ਼ਰ ਆਉਂਦੇ ਹਨ।
ਛੋਟੇ ਕਿਸਾਨਾਂ ਨੂੰ 6 ਹਜ਼ਾਰ ਰੁਪਏ ਸਾਲਾਨਾ ਦੇਣ ਦਾ ਫੈਸਲਾ ਅੱਜ ਦੀ ਮਹਿੰਗਾਈ ਵਾਲੇ ਜ਼ਮਾਨੇ ‘ਚ ਭੀਖ ਦੇਣ ਵਾਲਾ ਹੈ ਇਸ ਮਸਲੇ ‘ਚ ਵਿੱਤ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਨ 2015 ‘ਚ ਫਿਰੋਜ਼ਪੁਰ (ਪੰਜਾਬ) ਵਿਖੇ ਕੀਤੇ ਐਲਾਨ ਨੂੰ ਹੀ ਨਜ਼ਰਅੰਦਾਜ਼ ਕਰ ਦਿੱਤਾ ਹੈ ਸ਼ਹੀਦਾਂ ਦੀ ਧਰਤੀ ਹੁਸੈਨੀਵਾਲਾ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਨੂੰ ਹਰ ਮਹੀਨੇ 6 ਹਜ਼ਾਰ ਰੁਪਏ ਪੈਨਸ਼ਨ ਦੇਣ ਦਾ ਐਲਾਨ ਕੀਤਾ ਸੀ ਤੇ ਹੁਣ ਸਰਕਾਰ ਨੇ 6 ਹਜ਼ਾਰ ਸਾਲਾਨਾ ਨਾਲ ਸਾਰ ਦਿੱਤਾ ਹੈ, ਜਦੋਂਕਿ ਮੁਲਾਜ਼ਮ ਵਰਗ ਨੂੰ ਦੁੱਗਣੀ ਰਾਹਤ ਦਿੱਤੀ ਹੈ ਕਿਸਾਨਾਂ ਤੇ ਮੁਲਾਜ਼ਮਾਂ ‘ਚ ਭੇਦਭਾਵ ਸਮਾਜਿਕ ਅਸਮਾਨਤਾ ਦੀ ਚੋਭ ਦਾ ਅਹਿਸਾਸ ਕਰਵਾਏਗਾ ਇਸ ਵੇਲੇ ਦੇਸ਼ ਅੰਦਰ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦਾ ਰੁਝਾਨ ਜਾਰੀ ਹੈ ਜਿਸ ਨੂੰ ਰੋਕਣ ਲਈ ਸਰਕਾਰ ਕੋਈ ਠੋਸ ਫੈਸਲਾ ਨਹੀਂ ਲੈ ਸਕੀ ਹਾਲਾਂਕਿ ਪੰਜਾਬ ਸਮੇਤ ਕਈ ਸੂਬੇ ਕੇਂਦਰ ਕੋਲ ਕਿਸਾਨਾਂ ਦੀ ਕਰਜ਼ਾ ਮੁਆਫੀ ਲਈ ਪਹੁੰਚ ਕਰ ਚੁੱਕੇ ਹਨ ਕੇਂਦਰ ਸੂਬਿਆਂ ਨੂੰ ਕਰਜ਼ਾ ਮੁਆਫੀ ਤੋਂ ਜਵਾਬ ਦੇ ਚੁੱਕਾ ਹੈ ਮੱਧ ਪ੍ਰਦੇਸ਼, ਛੱਤੀਸਗੜ੍ਹ ਹਾਲ ‘ਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਭਾਜਪਾ ਦੀਆਂ ਸੂਬਾ ਇਕਾਈਆਂ ਨੇ ਆਪਣੇ ਚੋਣ ਮੈਨੀਫੈਸਟੋ ‘ਚ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਵਾਅਦੇ ਕੀਤੇ ਸਨ।
60 ਸਾਲ ਦੇ ਮਜ਼ਦੂਰ ਨੂੰ 3000 ਰੁਪਏ ਮਹੀਨਾ ਪੈਨਸ਼ਨ ਦਾ ਐਲਾਨ ਕਰਨਾ ਜਾਇਜ਼ ਹੈ ਪਰ ਕਿਸਾਨਾਂ ਦੀ ਪੈਨਸ਼ਨ ਵਾਲੇ ਐਲਾਨ ਨੂੰ ਭੁੱਲਣਾ ਸਰਕਾਰ ਦੀਆਂ ਨੀਤੀਆਂ ਦੇ ਅਸੰਤੁਲਿਤ ਤੇ ਵਿਵੇਕਹੀਣ ਹੋਣ  ਦਾ ਸਬੂਤ ਹੈ ਈਪੀਐੱਫ ਕੱਟੇ ਜਾਣ ਵਾਲੇ ਮੁਲਾਜ਼ਮ ਨੂੰ 6 ਲੱਖ ਦਾ ਬੀਮਾ ਦੇਣ ਲੱਗਿਆਂ ਸਰਕਾਰ ਨੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਵਿਸਾਰ ਦਿੱਤਾ ਹੈ ਬਜਟ ‘ਚ ਰਾਹਤਾਂ ਦੀ ਵਰਖਾ ਨਜ਼ਰ ਆਉਂਦੀ ਹੈ ਪਰ ਆਰਥਿਕਤਾ ਨੂੰ ਪੱਕੇ ਕਰਨ ਲਈ ਆਰਥਿਕ ਦ੍ਰਿਸ਼ਟੀਕੋਣ ਭਾਲਿਆਂ ਵੀ ਨਜ਼ਰ ਨਹੀਂ ਆਉਂਦਾ ਐਲਾਨਾਂ ਨੂੰ ਪੂਰੇ ਕਰਨ ਲਈ ਫੰਡਾਂ ਦਾ ਪ੍ਰਬੰਧ ਤੇ ਸਰੋਤਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਦੇ ਵਾਅਦੇ ਦਾ ਵੀ ਭੋਗ ਪੈ ਗਿਆ ਹੈ ਐੱਨਡੀਏ ਨੇ ਆਪਣੇ ਪਿਛਲੇ ਚਾਰ ਸਾਲਾਂ ਤੇ ਯੂਪੀਏ ਸਰਕਾਰ ਦੀਆਂ ਗਲਤੀਆਂ ਨੂੰ ਸੁਧਾਰਨ ਲਈ ਕੁਝ ਐਲਾਨ ਕੀਤੇ ਹਨ ਪਰ ਕੁੱਲ ਮਿਲਾ ਕੇ ਇਸ ਬਜਟ ‘ਚੋਂ ਕੋਈ ਨਵੀਨ ਤੇ ਨਿੱਗਰ ਰਸਤਾ ਨਹੀਂ ਮਿਲਦਾ ਜੋ ਦੇਸ਼ ਨੂੰ ਤੇਜ਼ੀ ਨਾਲ ਅੱਗੇ ਲਿਜਾ ਸਕੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਹੁੱਲੜਬਾਜ਼ੀ ਦਾ ਸ਼ਿਕਾਰ ਸੰਸਦੀ ਢਾਂਚਾ
ਲੋਕ ਸਭਾ ਸਪੀਕਰ ਨੇ ਬੀਤੇ 2 ਦਿਨਾਂ ‘ਚ ਦੱਖਣੀ ਰਾਜਾਂ ਤੋਂ ਵੱਖ-ਵੱਖ ਪਾਰਟੀਆਂ ਦੇ 45 ਮੈਂਬਰ ਮੁਅੱਤਲ (ਨਿਲੰਬਤ) ਕਰ ਦਿੱਤੇ ਇਹ ਸਾਰੇ ਮੈਂਬਰ ਆਪਣੀ-ਆਪਣੀ ਮੰਗ ਸਬੰਧੀ ਹੰਗਾਮਾ ਕਰ ਰਹੇ ਸਨ ਤੇ ਸਪੀਕਰ ਵੱਲੋਂ ਰੋਕੇ ਜਾਣ ਦੇ ਬਾਵਜ਼ੂਦ ਚੁੱਪ ਨਾ ਹੋਏ, ਅਖੀਰ ਸਪੀਕਰ ਨੂੰ ਮੁਅੱਤਲੀ ਦਾ ਫੈਸਲਾ ਲੈਣਾ ਪਿਆ ਮੁਅੱਤਲੀਆਂ ਤਾਂ ਪਹਿਲਾਂ ਵੀ ਹੁੰਦੀਆਂ ਆਈਆਂ ਹਨ ਪਰ 50 ਦੇ ਕਰੀਬ ਸਾਂਸਦਾਂ ਦਾ ਮੁਅੱਤਲ ਹੋਣਾ ਕਾਫੀ ਸਾਂਸਦਾਂ ਦੇ ਵਿਹਾਰ ‘ਤੇ ਸਵਾਲ ਖੜ੍ਹਾ ਕਰਦਾ ਹੈ ਸ਼ੋਰ-ਸ਼ਰਾਬੇ ਕਾਰਨ ਸੰਸਦੀ ਪ੍ਰਣਾਲੀ ਨੂੰ ਠੇਸ ਪੁੱਜੀ ਹੈ ਅਜਿਹਾ ਲੱਗਦਾ ਹੈ।
ਜਿਵੇਂ ਵਿਚਾਰਾਂ ਤੇ ਬਹਿਸ ਦਾ ਕੋਈ ਅਰਥ ਹੀ ਨਾ ਰਹਿ ਗਿਆ ਹੋਵੇ ਅਹਿਮ ਬਿੱਲ ਪੇਸ਼ ਹੁੰਦੇ ਹਨ ਤੇ ਕੁਝ ਮਿੰਟਾਂ ‘ਚ ਰੌਲ਼ੇ ਰੱਪੇ ਦੌਰਾਨ ਪਾਸ ਹੋ ਜਾਂਦੇ ਹਨ ਰੌਲਾ-ਰੱਪਾ ਸੰਸਦੀ ਕਾਰਵਾਈ ਦਾ ਅਟੁੱਟ ਹਿੱਸਾ ਜਿਹਾ ਬਣਦਾ ਜਾ ਰਿਹਾ ਹੈ ਵਿਰੋਧੀ ਮੈਂਬਰ ਇਹ ਮੰਨ ਕੇ ਚੱਲਦੇ ਹਨ ਕਿ ਜਿੰਨਾ ਉਹ ਸ਼ੋਰ-ਸ਼ਰਾਬਾ ਵੱਧ ਕਰਨਗੇ ਓਨਾ ਹੀ ਮੁੱਦਿਆਂ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਵੱਧ ਨਜ਼ਰ ਆਵੇਗੀ ਮੁੱਦਾ ਭਾਵੇਂ ਕਿੰਨਾ ਵੀ ਅਹਿਮ ਕਿÀੁਂ ਨਾ ਹੋਵੇ ਜਦੋਂ ਤੱਕ ਮੈਂਬਰ ਆਪਣਾ ਪੱਖ ਪੇਸ਼ ਮਰਿਆਦਾਬੱਧ ਤਰੀਕੇ ਨਾਲ ਨਹੀਂ ਕਰਨਗੇ ਉਦੋਂ ਤੱਕ ਆਮ ਜਨਤਾ ਤੱਕ ਉਨ੍ਹਾਂ ਦਾ ਸੰਦੇਸ਼ ਵੀ ਨਹੀਂ ਪਹੁੰਚਦਾ ਪਿਛਲੇ ਦਹਾਕਿਆਂ ਤੋਂ ਸੰਸਦ ‘ਚ ਸ਼ੋਰ-ਸ਼ਰਾਬਾ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਕਈ ਵਾਰ ਤਾਂ ਰਾਸ਼ਟਰਪਤੀ ਦੇ ਭਾਸ਼ਣ ਲਈ ਧੰਨਵਾਦ ਮਤੇ ‘ਤੇ ਵੀ ਬਹਿਸ ਨਹੀਂ ਹੋ ਸਕੀ ਵਿਚਾਰਾਂ ਵਾਲੀ ਥਾਂ ਸਦਨ ਹੁੱਲੜਬਾਜ਼ੀ ਦੀ ਥਾਂ ਬਣ ਜਾਂਦਾ ਹੈ।
ਸਦਨ ਤੇ ਧਰਨਿਆਂ ‘ਚ ਅੰਤਰ ਹੋਣਾ ਜ਼ਰੂਰੀ ਹੈ ਸਾਰਾ ਦੇਸ਼ ਹੀ ਧਰਨਾ ਕਲਚਰ ‘ਚ ਢਲ ਗਿਆ ਹੈ ਇਹ ਤ੍ਰਾਸਦੀ ਹੈ ਕਿ ਸਦਨ ਦੀ ਕਾਰਵਾਈ ਲਈ ਸਦਨ ਦੇ ਮੈਂਬਰ ਹੀ ਲਾਪ੍ਰਵਾਹ ਹਨ ਕੋਈ ਵੀ ਪਾਰਟੀ ਸਦਨ ਦੀ ਕਾਰਵਾਈ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਗੰਭੀਰ ਨਹੀਂ ਜਿਹੜੀ ਪਾਰਟੀ ਸੱਤਾ ‘ਚ ਆਉਣ ਵਾਲੀ ਪਾਰਟੀ ਸਦਨ ਦੀ ਪਵਿੱਤਰਤਾ ਤੇ ਜ਼ਿੰਮੇਵਾਰ ਦੇ ਉਪਦੇਸ਼ ਦਿੰਦੀ ਹੈ ਪਰ ਵਿਰੋਧੀ ਧਿਰ ‘ਚ ਹੋਣ ‘ਤੇ ਉਹ ਸਾਰੇ ਉਪਦੇਸ਼ ਧਰੇ-ਧਰਾਏ ਜਾਂਦੇ ਹਨ ਉਪਦੇਸ਼ ਸਾਰੇ ਦਿੰਦੇ ਹਨ ਪਰ ਮੰਨਦਾ ਕੋਈ ਨਹੀਂ ਜਦੋਂ ਗੱਲ ਸੰਸਦ ਮੈਂਬਰਾਂ ਦੇ ਤਨਖਾਹ ਭੱਤਿਆਂ ਦੀ ਆਉਂਦੀ ਹੈ ਤਾਂ ਮੈਂਬਰ ਹਮੇਸ਼ਾ ਵਾਧੇ ਦੀ ਗੱਲ ਕਰਦੇ ਹਨ ਅਰਬਾਂ ਰੁਪਏ ਸਦਨ ਦੀ ਕਾਰਵਾਈ ‘ਤੇ ਖਰਚ ਹੁੰਦੇ ਹਨ ਇਸ ਸਬੰਧੀ ਵੀ ਨਿਯਮ ਤੈਅ ਹੋਣੇ ਚਾਹੀਦੇ ਹਨ ਕਿ ਸੰਸਦ ਮੈਂਬਰਾਂ ਦੇ ਵਿਹਾਰ ਤੇ ਕੰਮ-ਕਾਰ ਨੂੰ ਤਨਖਾਹ ਭੱਤਿਆਂ ਨਾਲ ਜੋੜਿਆ ਜਾਵੇ ਤੇਲਗੂ ਦੇਸ਼ਮ ਪਾਰਟੀ ਦੇ ਆਗੂ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਦਰਜਾ ਦੇਣ ਦੀ ਮੰਗ ਕਰ ਰਹੇ ਸਨ।
ਮੰਗ ਪਿੱਛੇ ਕੀ ਤਰਕ ਹੈ? ਇਸ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਮੰਗ ਸੰਵਿਧਾਨਕ ਮਰਿਆਦਾ ਨਾਲ ਹੀ ਕੀਤੀ ਜਾਵੇ ਚੰਗਾ ਹੁੰਦਾ ਜੇਕਰ ਤੇਲਗੂ ਦੇਸ਼ਮ ਪਾਰਟੀ ਦੇ ਮੈਂਬਰ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਦਰਜਾ ਦੇਣ ਦੀ ਮੰਗ ਕਰਨ ਦੀ ਬਜਾਇ ਸਾਰੇ ਦੇਸ਼ ਅੰਦਰ ਵਿਸ਼ੇਸ਼ ਦਰਜੇ ਸਬੰਧੀ ਠੋਸ ਤੇ ਸਪੱਸ਼ਟ ਨੀਤੀ ਬਣਾਉਣ ਦੀ ਮੰਗ ਕਰਦੇ ਹਨ ਕਦੇ ਬਿਹਾਰ ਵਿਸ਼ੇਸ਼ ਦਰਜਾ ਮੰਗਦਾ ਹੈ ਤੇ ਕਦੇ ਆਂਧਰਾ ਪ੍ਰਦੇਸ਼, ਕੋਈ ਵਿਰਲਾ ਸੂਬਾ ਹੀ ਹੈ ਜੋ ਇਸ ਦਰਜੇ ਦੀ ਮੰਗ ਨਹੀਂ ਕਰਦਾ ਜੇਕਰ ਹੁੱਲੜਬਾਜ਼ੀ ਨਾਲ ਹੀ ਵਿਸ਼ੇਸ਼ ਦਰਜੇ ਦੀ ਮੰਗ ਕਰਨੀ ਹੈ ਤਾਂ ਗੈਰ-ਜਿੰਮੇਵਾਰ ਆਦਮੀ ਤੇ ਸੰਸਦ ਮੈਂਬਰਾਂ ‘ਚ ਕੋਈ ਫਰਕ ਨਹੀਂ ਰਹਿ ਜਾਂਦਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਪਰਛਾਵਾਂ ਸਿਆਸਤ ਦਾ
ਜਿਸ ਤਰ੍ਹਾਂ ਦਾ ਸਿਆਸੀ ਢਾਂਚਾ ਹੁੰਦਾ ਹੈ ਲੋਕ ਵੀ ਉਹੋ-ਜਿਹੇ ਬਣ ਜਾਂਦੇ ਹਨ ਜਨਤਾ ਸਿਆਸੀ ਆਗੂਆਂ ਨਾਲ ਜਿਸ ਤਰ੍ਹਾਂ ਦਾ ਵਿਹਾਰ ਕਰਦੀ ਵੇਖਦੀ ਹੈ ਉਹੋ-ਜਿਹੇ ਗੁਣ-ਔਗੁਣ ਜਨਤਾ ‘ਚ ਆ ਜਾਂਦੇ ਹਨ ਚੋਣਾਂ ਵੇਲੇ ਸਿਆਸੀ ਪਾਰਟੀਆਂ ਦਾ ਸਾਰਾ ਜ਼ੋਰ ਚੋਣਾਂ ਜਿੱਤਣ ‘ਤੇ ਲੱਗ ਜਾਂਦਾ ਹੈ ਇਸ ਵਾਸਤੇ ਸਿਆਸੀ ਪਾਰਟੀਆਂ ਹਰ ਚੀਜ਼ ਦਾਅ ‘ਤੇ ਲਾ ਦਿੰਦੀਆਂ ਹਨ ਪੋਲਿੰਗ ਬੂਥਾਂ ‘ਤੇ ਕਬਜ਼ੇ, ਭੰਨ੍ਹਤੋੜ, ਸਾੜ-ਫੂਕ ਹੁੰਦੀ ਹੈ ਜਨਤਾ ਨੇ ਇਸ ਸਿਆਸੀ ਮਾਡਲ ਨੂੰ ਹੁਣ ਸਕੂਲਾਂ ‘ਤੇ ਹੀ ਅਪਣਾ ਲਿਆ ਬੀਤੇ ਦਿਨੀਂ ਪੰਜਾਬ ਦੇ ਕਸਬੇ ਖੇਮਕਰਨ ‘ਚ 12ਵੀਂ ਦੀ ਪ੍ਰੀਖਿਆ ਦੇ ਰਹੇ ਵਿਦਿਆਰਥੀਆਂ ਦੇ ਮਾਪਿਆਂ ਤੇ ਰਿਸ਼ਤੇਦਾਰਾਂ ਨੇ ਇਕ ਪ੍ਰੀਖਿਆ ਕੇਂਦਰ ‘ਤੇ ਉਸੇ ਤਰ੍ਹਾਂ ਕਬਜ਼ਾ ਕਰ ਲਿਆ ਜਿਵੇਂ ਚੋਣਾਂ ਵੇਲੇ ਪੋਲਿਗ ਬੂਥਾਂ ‘ਤੇ ਕਬਜ਼ੇ ਕੀਤੇ ਜਾਂਦੇ ਹਨ।
ਇਹ ਵੀ ਪੜ੍ਹੋ : ਨਹਿਰ ’ਚ ਆਇਆ ਕੈਮੀਕਲ ਵਾਲਾ ਪਾਣੀ, ਕਈ ਪਸ਼ੂ ਝੁਲਸੇ, ਮਾਮਲਾ ਦਰਜ਼
ਪ੍ਰੀਖਿਆ ਕੇਂਦਰਾਂ ਦੀ ਨਿਗਰਾਨੀ ਕਰਨ ਆਏ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਲੋਕਾਂ ਨੇ ਬੰਦੀ ਬਣਾ ਲਿਆ ਅਧਿਆਪਕਾਂ ‘ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਆਖ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਅਧਿਆਪਕਾਂ ਨੂੰ ਸੁਰੱਖਿਆ ਦੇਣ ਦਾ ਫੈਸਲਾ ਕੀਤਾ ਬਿਨਾਂ ਸ਼ੱਕ ਕਾਨੂੰਨ ਨੂੰ ਹੱਥ ‘ਚ ਲੈਣਾ ਨਿੰਦਾਜਨਕ ਤੇ ਅਪਰਾਧ ਹੈ ਪਰ ਇਸ ਗੱਲ ਵੱਲ ਗੌਰ ਕਰਨ ਦੀ ਜ਼ਰੂਰਤ ਹੈ ਕਿ ਆਖਰ ਲੋਕਾਂ ‘ਚ ਹਿੰਸਕ ਹੋਣ ਤੇ ਕਾਨੂੰਨ ਦੀ ਉਲੰਘਣਾ ਕਰਨ ਦੀ ਆਦਤ ਕਿਉਂ ਪੈ ਗਈ ਹੈ? ਪ੍ਰੀਖਿਆਵਾਂ ‘ਚ ਨਕਲ ਦਾ ਰੁਝਾਨ ਨਹੀਂ ਰੁਕ ਸਕਿਆ ਅਧਿਆਪਕ ਪਾਤਰਤਾ ਵਰਗੀਆਂ ਪ੍ਰੀਖਿਆਵਾਂ ‘ਚ ਪਰਚੇ ਲੀਕ ਹੋਣ ਦੀਆਂ ਘਟਨਾਵਾਂ ਵਧ ਰਹੀਆਂ ਹਨ।
ਕਾਨੂੰਨ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਕਾਨੂੰਨ ਤੋਂ ਬਚ ਜਾਣਗੇ ਉਹ ਲੋਕ ਸਿਆਸੀ ਆਗੂਆਂ ਨੂੰ ਕਾਨੂੰਨ ਦੇ ਸ਼ਿਕੰਜੇ ‘ਚੋਂ ਬਚ ਨਿੱਕਲਦੇ ਵੇਖਦੇ ਹਨ ਇਸ ਮਾਹੌਲ ਦਾ ਅਸਰ ਬੱਚਿਆਂ ‘ਤੇ ਵੀ ਹੋ ਰਿਹਾ ਹੈ ਆਪਣੇ ਆਲੇ-ਦੁਆਲੇ ਸਮਾਜ ‘ਚ ਹਿੰਸਾ, ਗੈਰ-ਕਾਨੂੰਨੀ, ਚਰਿੱਤਰ ਹੀਣਤਾ ਜੋ ਵੀ ਉਹਨਾਂ ਨੂੰ ਨਜ਼ਰ ਆਉਂਦਾ ਹੈ ਉਹ ਉਹਨਾਂ ਦੇ ਚਰਿੱਤਰ ਦਾ ਹਿੱਸਾ ਬਣਦਾ ਜਾਂਦਾ ਹੈ ਸੁਧਾਰ ਲਈ ਸਭ ਤੋਂ ਜ਼ਰੂਰੀ ਹੈ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਕਾਨੂੰਨ ਨੂੰ ਮੰਨਣ ਜਿਸ ਨਾਲ ਕਾਨੂੰਨ ਪ੍ਰਤੀ ਸਤਿਕਾਰ ਪੈਦਾ ਹੋਵੇ ਕਾਨੂੰਨ ਬਣਾਉਣ ਵਾਲੇ ਕਾਨੂੰਨ ਦੀ ਪਾਲਣਾ ਕਰਨ ‘ਚ ਅੱਗੇ ਆਉਣ।
ਇਹ ਵੀ ਪੜ੍ਹੋ : ਮਹਾਂ-ਪਰਲੋ ਦਾ ਸੰਕੇਤ, ਦੇਖੋ ਬਿਪਰਜੋਏ ਦੀਆਂ ਭਿਆਨਕ ਤਸਵੀਰਾਂ
ਬੱਚਿਆਂ ਨੂੰ ਵਿਰਾਸਤ ‘ਚ ਠੱਗੀ, ਚਲਾਕੀ, ਮੱਕਾਰੀ, ਧੋਖਾਧੜੀ, ਹਿੰਸਾ ਵਰਗੇ ਔਗੁਣ ਮਿਲਣਗੇ ਤਾਂ ਇਹਨਾਂ ਔਗੁਣਾਂ ਦਾ ਉਹਨਾਂ ‘ਤੇ ਕੁਝ ਨਾ ਕੁਝ ਅਸਰ ਜ਼ਰੁਰ ਹੋਵੇਗਾ ਜਿਸ ਦੇਸ਼ ਦੇ ਸਿਆਸੀ ਆਗੂ ਆਦਰਸ਼ਾਂ ਨੂੰ ਬਰਕਰਾਰ ਰੱਖਣਗੇ ਉੱਥੋਂ ਦੇ ਬੱਚੇ ਹੀ ਨਹੀਂ ਆਮ ਜਨਤਾ ਵੀ ਨੇਕੀ ਦੇ ਰਾਹ ਚੱਲੇਗੀ ਨਹੀਂ ਤਾਂ ਪ੍ਰੀਖਿਆ ਕੇਂਦਰਾਂ ‘ਤੇ ਕਬਜ਼ੇ ਸ਼ੁਰੂ ਹੋ ਗਏ ਹਨ, ਵਿਦਿਆਰਥੀ ਪ੍ਰਿੰਸੀਪਲ ਨੂੰ ਗੋਲੀ ਮਾਰ ਦਿੰਦਾ ਹੈ ਇਹ ਸਭ ਕੁਝ ਬੱਚਿਆਂ ‘ਚ ਜਮਾਂਦਰੂ ਜਾਂ ਜਨਮਜਾਤ ਨਹੀਂ ਹੁੰਦਾ ਸਗੋਂ ਆਲੇ-ਦੁਆਲੇ ਦੀ ਦੇਣ ਹੈ ਸਿਆਸੀ ਆਗੂ ਕਾਨੂੰਨ ਤੇ ਵਿਵਸਥਾ ਨੂੰ ਕਾਇਮ ਰੱਖਣ ਦੀ ਜਿੰਮੇਵਾਰੀ ਚੁੱਕਦੇ ਹਨ ਤਾਂ ਪਹਿਲ ਸਿਆਸਤ ਤੇ ਪ੍ਰਸ਼ਾਸਨ ਤੋਂ ਹੋਣੀ ਚਾਹੀਦੀ ਹੈ ਸਿੱਖਿਆ ਵਰਗੇ ਪਵਿੱਤਰ ਕਾਰਜਾਂ ‘ਚ ਹਿੰਸਾ ਦਾ ਜ਼ਹਿਰ ਘੁਲਣਾ ਸਮਾਜ ਲਈ ਖ਼ਤਰਨਾਕ ਹੈ।
ਲੰਡਨ (ਏਜੰਸੀ) । ਇੰਗਲੈਂਡ ਵਿੱਚ ਭਾਰਤੀ ਮੂਲ ਦੀ ਸਿੱਖ ਮਹਿਲਾ ਪ੍ਰੀਤ ਕੌਰ ਗਿੱਲ ਨੂੰ ਇੰਗਲੈਂਡ ‘ਚ ਸ਼ੈਡੋ ਕੈਬਨਿਟ ਦਾ ਮੰਤਰੀ ਬਣਾਇਆ ਗਿਆ ਹੈ। ਇੰਗਲੈਂਡ ‘ਚ ਵਿਰੋਧੀ ਲੇਬਰ ਪਾਰਟੀ ਦੇ ਆਗੂ ਜੇਰੇਮੀ ਕੋਰਬੇਨ ਨੇ ਬੀਬੀ ਗਿੱਲ ਨੂੰ ਸ਼ੈਡੋ ਮੰਤਰੀ ਬਣਾਇਆ ਗਿਆ ਹੈ। ਬੀਬੀ ਗਿੱਲ ਉੱਥੋਂ ਦੀ ਪਹਿਲੀ ਸਿੱਖ ਮਹਿਲਾ ਸੰਸਦ ਮੈਂਬਰ ਹੈ ਜਿਸ ਨੂੰ ਇਹ ਅਹੁਦਾ ਸੌਂਪਿਆ ਗਿਆ ਹੈ।। 44 ਸਾਲਾ ਪ੍ਰੀਤ ਗਿੱਲ ਲੇਬਰ ਪਾਰਟੀ ਦੀ ਬਰਮਿੰਘਮ ਐਡਗਬੈਸਟਨ ਸੀਟ ਤੋਂ ਸੰਸਦ ਮੈਂਬਰ ਹੈ।
ਬੀਤੇ ਸਾਲ ਜੁਲਾਈ ਵਿੱਚ ਉਨ੍ਹਾਂ ਨੂੰ ਸੰਸਦ ਵਿੱਚ ਗ੍ਰਹਿ ਮਾਮਲਿਆਂ ਸਬੰਧੀ ਕਮੇਟੀ ਵਿੱਚ ਵੀ ਚੁਣਿਆ ਗਿਆ ਸੀ। ਉਨ੍ਹਾਂ ਨੂੰ ਹੁਣ ਸ਼ੈਡੋ ਮਿਨੀਸਟਰ ਵਜੋਂ ਪਦ ਉੱਨਤੀ ਦਿੱਤੀ ਗਈ ਹੈ। ਬਰਤਾਨੀਆ ਦੀ ਪ੍ਰਧਾਨ ਮੰਤਰੀ ਥੇਰੇਸਾ ਮੇਅ ਨੇ ਇਸ ਸਾਲ ਦੇ ਸ਼ੁਰੂ ਵਿੱਚ ਆਪਣੀ ਟੀਮ ਦੀ ਮੁੜ ਚੋਣ ਦਾ ਐਲਾਨ ਕੀਤਾ ਸੀ।  ਇਸ ਦੌਰਾਨ ਭਾਰਤੀ ਮੂਲ ਦੇ ਸੰਸਦ ਮੈਂਬਰ ਰਿਸ਼ੀ ਸ਼ੌਨਕ, ਸੁਏਲਾ ਫਰਨਾਂਡਿਸ ਤੇ ਸ਼ੈਲੇਸ਼ ਵਾੜਾ ਨੂੰ ਜੂਨੀਅਰ ਮੰਤਰੀ ਅਹੁਦਿਆਂ ‘ਤੇ ਨਿਯੁਕਤ ਵੀ ਕੀਤਾ ਜਾ ਚੁੱਕਾ ਹੈ।।
ਜ਼ਿਕਰਯੋਗ ਹੈ ਕਿ ਬ੍ਰਿਟੇਨ ਦੀ ਸੰਸਦ ਵਿੱਚ ਸ਼ੈਡੋ ਕੈਬਨਿਟ ਦੀ ਚੋਣ ਵਿਰੋਧੀ ਧਿਰ ਦਾ ਨੇਤਾ ਆਪਣੇ ਸੀਨੀਅਰ ਸੰਸਦ ਮੈਂਬਰ ਨੂੰ ਲੈ ਕੇ ਕਰਦਾ ਹੈ।। ਇਹ ਪ੍ਰਧਾਨ ਮੰਤਰੀ ਦੇ ਮੰਤਰੀ ਮੰਡਲ ਦਾ ਹੀ ਰੂਪ ਹੁੰਦੀ ਹੈ। ਇਸ ਵਿੱਚ ਸਰਕਾਰ ਦੇ ਮੰਤਰੀਆਂ ਵਾਂਗ ਹਰ ਮੈਂਬਰ ਨੂੰ ਉਸੇ ਮੰਤਰਾਲੇ ਦਾ ਇੰਚਾਰਜ ਭਾਵ ਸ਼ੈਡੋ ਮੰਤਰੀ ਲਾਇਆ ਜਾਂਦਾ ਹੈ ਜਿਸ ਦਾ ਕੰਮ ਮੰਤਰੀ ਨੂੰ ਸਵਾਲ ਕਰਨੇ ਤੇ ਚੁਣੌਤੀ ਦੇਣਾ ਹੁੰਦਾ ਹੈ।