Ludhiana News Today - Sach Kahoon Punjabi

Canada News: ਲੁਧਿਆਣਾ ਦੀ ਨੌਜਵਾਨ ਲੜਕੀ ਦੀ ਕੈਨੇਡਾ ’ਚ ਸ਼ੱਕੀ ਹਾਲਾਤਾਂ ’ਚ ਮੌਤ
Canada News: ਲੁਧਿਆਣਾ (ਸੱਚ ਕਹੂੰ ਨਿਊਜ਼)। ਕੈਨੇਡਾ ਦੇ ਓਨਟਾਰੀਓ ’ਚ ਨਯਾ ਆਬਾਦੀ ਅਕਾਲਗੜ੍ਹ ਸੁਧਾਰ ਬਾਜ਼ਾਰ ਦੀ 24 ਸਾਲਾ ਅਨਮੋਲਦੀਪ ਕੌਰ ਦੀ ਸ਼ੱਕੀ ਹਾਲਾਤਾਂ ’ਚ ਮੌਤ ਹੋ ਗਈ ਹੈ। ਅਨਮੋਲਦੀਪ ਕੌਰ ਓਨਟਾਰੀਓ ’ਚ ਆਪਣੇ ਘਰ ਤੇ ਜਾਰਜੀਅਨ ਬੈਰੀ ਕਾਲਜ ਦੇ ਵਿਚਕਾਰ ਪਾਰਕ ’ਚ ਆਪਣੀ ਆਮ ਸੈਰ ਲਈ ਗਈ ਸੀ ਤੇ ਬੈਂਚ ’ਤੇ ਬੈਠੀ ਮੌਤ ਹੋ ਗਈ। ਪਾਰਕ ’ਚ ਲੋਕਾਂ ਨੇ ਅਨਮੋਲਦੀਪ ਕੌਰ ਨੂੰ ਹਿਲਾ ਕੇ ਵੇਖਿਆ, ਪਰ ਉਸ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਇਸ ਤੋਂ ਬਾਅਦ ਕੈਨੇਡੀਅਨ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ। ਉਸਦੀ ਮੌਤ ਦੀ ਖ਼ਬਰ ਨੇ ਅਨਮੋਲਦੀਪ ਦੇ ਪਰਿਵਾਰ ਨੂੰ ਸੋਗ ’ਚ ਡੁੱਬਾ ਦਿੱਤਾ ਹੈ।

ਅਨਮੋਲਦੀਪ ਦੇ ਪਿਤਾ, ਸੇਵਾਮੁਕਤ ਫੌਜ ਦੇ ਸੂਬੇਦਾਰ ਪਰਮਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਧੀ 2021 ’ਚ ਕੈਨੇਡਾ ਗਈ ਸੀ ਤੇ ਪੜ੍ਹਾਈ ਦੌਰਾਨ ਬਾਲ ਦੇਖਭਾਲ ਵਰਕਰ ਵਜੋਂ ਕੰਮ ਕਰ ਰਹੀ ਸੀ। ਵਰਕ ਪਰਮਿਟ ’ਤੇ ਕੈਨੇਡਾ ’ਚ ਰਹਿ ਰਹੀ ਅਨਮੋਲਦੀਪ ਕੌਰ ਨੇ ਇੱਕ ਸਾਲ ਪਹਿਲਾਂ ਆਪਣੀ ਪੀਆਰ ਫਾਈਲ ਜਮ੍ਹਾਂ ਕਰਵਾਈ ਸੀ। ਪਰਮਿੰਦਰ ਸਿੰਘ ਨੇ ਕਿਹਾ ਕਿ ਅਨਮੋਲਦੀਪ ਕੌਰ ਨੇ ਹਾਲ ਹੀ ’ਚ ਆਪਣੀ ਮਾਂ ਅਮਰਦੀਪ ਕੌਰ ਨੂੰ ਵਿਜ਼ਟਰ ਵੀਜ਼ਾ ’ਤੇ ਕੈਨੇਡਾ ਲਿਆਉਣ ਲਈ ਅਰਜ਼ੀ ਦਿੱਤੀ ਸੀ ਤੇ ਉਸ ਨੂੰ ਜਲਦੀ ਹੀ ਇਹ ਮਿਲਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਕੈਨੇਡੀਅਨ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਸਦਾ ਪੁੱਤਰ, ਦਿਲਪ੍ਰੀਤ ਸਿੰਘ, ਅਮਰੀਕਾ ’ਚ ਰਹਿੰਦਾ ਹੈ, ਤੇ ਕੈਨੇਡੀਅਨ ਪੁਲਿਸ ਉਸਦੇ ਸੰਪਰਕ ’ਚ ਹੈ।

Read Also : ਟਰੰਪ ਕੋਲ ਜੰਗ ਜਾਰੀ ਰੱਖਣ ਲਈ 7 ਦਿਨ, 1 ਮਈ ਤੋਂ ਪਹਿਲਾਂ ਅਮਰੀਕੀ ਸੰਸਦ ਦੀ ਮਨਜ਼ੂਰੀ ਜ਼ਰੂਰੀ

ਦਿਲਪ੍ਰੀਤ ਜਲਦੀ ਹੀ ਕੈਨੇਡਾ ਜਾ ਰਿਹਾ ਹੈ। ਕੈਨੇਡੀਅਨ ਪੁਲਿਸ ਨੇ ਘਟਨਾ ਸਥਾਨ ਤੋਂ ਸੀਸੀਟੀਵੀ ਫੁਟੇਜ ਜ਼ਬਤ ਕਰ ਲਈ ਹੈ ਤੇ ਚਸ਼ਮਦੀਦਾਂ ਦੇ ਬਿਆਨ ਦਰਜ ਕਰ ਰਹੀ ਹੈ। ਪਰਮਿੰਦਰ ਸਿੰਘ ਨੇ ਦੱਸਿਆ ਕਿ ਘਰ ਵਿੱਚ ਕੋਈ ਵਿੱਤੀ ਸੰਕਟ ਨਹੀਂ ਸੀ, ਤੇ ਅਨਮੋਲਦੀਪ ਨੇ ਕਦੇ ਵੀ ਕਿਸੇ ਸਮੱਸਿਆ ਦਾ ਜ਼ਿਕਰ ਨਹੀਂ ਕੀਤਾ। ਅਨਮੋਲਦੀਪ ਦੀ ਅਚਾਨਕ ਮੌਤ ਨੇ ਪਰਿਵਾਰ ਨੂੰ ਬਹੁਤ ਬੁਰੀ ਹਾਲਤ ’ਚ ਛੱਡ ਦਿੱਤਾ ਹੈ, ਤੇ ਉਸਦੀ ਮਾਂ ਦੇ ਹੰਝੂ ਨਹੀਂ ਰੁਕ ਰਹੇ ਹਨ। Canada News

ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹ ਮੂਲ ਰੂਪ ’ਚ ਮਾਣੂਕੇ ਪਿੰਡ ਦਾ ਰਹਿਣ ਵਾਲਾ ਹੈ, ਤੇ ਪਿੰਡ ਦੀ ਸਮਾਜ ਸੇਵਾ ਸੰਸਥਾ ਅਨਮੋਲਦੀਪ ਦੀ ਲਾਸ਼ ਨੂੰ ਭਾਰਤ ਵਾਪਸ ਲਿਆਉਣ ’ਚ ਸਹਾਇਤਾ ਕਰੇਗੀ। ਉਸਨੇ ਕਿਹਾ ਕਿ ਕੈਨੇਡੀਅਨ ਪੁਲਿਸ ਕਈ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਪਰਮਿੰਦਰ ਸਿੰਘ ਨੇ ਆਪਣੀ ਧੀ ਦੀ ਖੁਦਕੁਸ਼ੀ ਦੀ ਕਿਸੇ ਵੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਤੇ ਕਿਹਾ ਕਿ ਕੈਨੇਡੀਅਨ ਪੁਲਿਸ ਦੀ ਜਾਂਚ ਸੱਚਾਈ ਦਾ ਖੁਲਾਸਾ ਕਰੇਗੀ।

Canada News: ਲੁਧਿਆਣਾ ਦੀ ਨੌਜਵਾਨ ਲੜਕੀ ਦੀ ਕੈਨੇਡਾ ’ਚ ਸ਼ੱਕੀ ਹਾਲਾਤਾਂ ’ਚ ਮੌਤ

Ludhiana News: ਕਾਂਗਰਸੀ ਆਗੂ ਪਰਮਿੰਦਰ ਤਿਵਾੜੀ ਦੇ ਕਤਲ ਦਾ ਮਾਮਲਾ ਸੁਲਝਿਆ, ਦੋ ਗ੍ਰਿਫ਼ਤਾਰ
ਲੁਧਿਆਣਾ (ਸੁਰਿੰਦਰ ਕੁਮਾਰ ਸ਼ਰਮਾ)। 29 ਮਾਰਚ ਨੂੰ ਕਾਂਗਰਸ ਨੇਤਾ ਪਰਮਿੰਦਰ ਤਿਵਾਰੀ ਦੇ ਹੋਏ ਕਤਲ ਮਾਮਲੇ ’ਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਦੋ ਮੁਲਜ਼ਮਾਂ ਨੂੰ ਬਿਹਾਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੀ ਪੁਸ਼ਟੀ ਡੀਸੀਪੀ ਜਸਕਿਰਣਜੀਤ ਸਿੰਘ ਤੇਜਾ ਵੱਲੋਂ ਕੀਤੀ ਗਈ ਹੈ। ਪੁਲਿਸ ਮੁਤਾਬਕ ਮੁਲਜ਼ਮ ਵਿਜੈ ਕੁਮਾਰ ਉਰਫ ਅਜੈ (22) ਤੇ ਉਸਦਾ ਸਾਥੀ ਲੱਕੀ (27) ਹਨ, ਜਦਕਿ ਉਨ੍ਹਾਂ ਦੀ ਮਦਦ ਕਰਨ ਦੇ ਦੋਸ਼ ’ਚ ਪਰਿਵਾਰਕ ਮੈਂਬਰਾਂ ਸਮੇਤ ਹੋਰ ਲੋਕ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਜਾਂਚ ਵਿੱਚ ਸਾਹਮਣੇ ਆਇਆ ਕਿ ਕਤਲ ਦਾ ਕਾਰਨ ਜ਼ਮੀਨੀ ਵਿਵਾਦ ਤੇ ਨਿੱਜੀ ਰੰਜਿਸ਼ ਸੀ। ਮੁਲਜ਼ਮ ਪੱਖ ਪੰਚਾਇਤੀ ਜ਼ਮੀਨ ’ਤੇ ਰਹਿ ਰਿਹਾ ਸੀ ਤੇ ਇਸਨੂੰ ਖਾਲੀ ਕਰਨ ਦੇ ਦਬਾਅ ਕਾਰਨ ਇਹ ਟਕਰਾਅ ਵਧ ਗਿਆ ਸੀ। ਪੁਲਿਸ ਅਨੁਸਾਰ ਮੁਲਜ਼ਮ ਕਰੀਬ 15 ਦਿਨਾਂ ਤੋਂ ਰੇਕੀ ਕਰ ਰਹੇ ਸਨ। ਵਾਰਦਾਤ ਵਾਲੇ ਦਿਨ ਲੱਕੀ ਬਾਈਕ ਚਲਾ ਰਿਹਾ ਸੀ ਜਦਕਿ ਅਜੈ ਨੇ ਕੁਲਹਾੜੀ ਨਾਲ ਸਿਰ ’ਤੇ ਕਈ ਵਾਰ ਕਰਕੇ ਕਤਲ ਕਰ ਦਿੱਤਾ। ਪੋਸਟਮਾਰਟਮ ਮੁਤਾਬਕ ਸਿਰ ’ਤੇ 6 ਵਾਰ ਕੀਤੇ ਗਏ ਹਨ। ਘਟਨਾ ਤੋਂ ਬਾਅਦ ਦੋਵੇਂ ਮੁਲਜ਼ਮ ਬਿਹਾਰ ਭੱਜ ਗਏ, ਜਿੱਥੇ ਪੁਲਿਸ ਨੇ ਐਸਟੀਐਫ ਦੀ ਮਦਦ ਨਾਲ ਉਨ੍ਹਾਂ ਨੂੰ ਕਾਬੂ ਕੀਤਾ। ਪੁਲਿਸ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਮਾਮਲਾ ਸੁਪਾਰੀ ਕਿਲਿੰਗ ਨਹੀਂ ਸੀ। ਜਾਂਚ ਦੌਰਾਨ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ’ਚ ਮੁਲਜ਼ਮ ਵਾਰਦਾਤ ਤੋਂ ਪਹਿਲਾਂ ਕੁਲਹਾੜੀ ਲੈ ਕੇ ਪਿੰਡ ’ਚ ਘੁੰਮਦਾ ਦਿੱਸ ਰਿਹਾ ਹੈ।

Ludhiana News Today: ਕੇਜਰੀਵਾਲ ਤੇ ਮਾਨ ਅੱਜ ਲੁਧਿਆਣਾ ’ਚ ਉਦਯੋਗਪਤੀਆਂ ਨਾਲ ਕਰਨਗੇ ਮੁਲਾਕਾਤ
Ludhiana News Today:ਦੋਵੇਂ ਆਗੂ ਉਦਯੋਗ ਅਤੇ ਵਪਾਰ ਨਾਲ ਜੁੜੇ ਮੁੱਦਿਆਂ ਨੂੰ ਕਰਨਗੇ ਸੰਬੋਧਿਤ

Ludhiana News Today: ਲੁਧਿਆਣਾ (ਜਸਵੀਰ ਸਿੰਘ ਗਹਿਲ)। ਅੱਜ ਸੋਮਵਾਰ ਨੂੰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਦੇ ਉਦਯੋਗਪਤੀਆਂ ਅਤੇ ਵਪਾਰੀਆਂ ਨਾਲ ਮੁਲਾਕਾਤ ਕਰਨਗੇ। ਦੋਵੇਂ ਆਗੂ ਇੱਥੇ ਕੁਝ ਆਮ ਲੋਕਾਂ ਨੂੰ ਵੀ ਮਿਲਣਗੇ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਨਗੇ। ਇਹ ਜਾਣਕਾਰੀ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਐਤਵਾਰ ਨੂੰ ਮੀਡੀਆ ਨੂੰ ਦਿੱਤੀ।

Read Also : Civil Hospital Ludhiana: ਅਪਗ੍ਰੇਡ ਹੋਏ ਸਿਵਲ ਹਸਪਤਾਲ ਦਾ ਕੇਜਰੀਵਾਲ ਭਲਕੇ ਕਰਨਗੇ ਉਦਘਾਟਨ

ਉਨ੍ਹਾਂ ਦੱਸਿਆ ਕਿ ਇਹ ਪ੍ਰੋਗਰਾਮ ਲੁਧਿਆਣਾ ਦੇ ਹੋਟਲ ਰੈਡੀਸਨ ਵਿਖੇ ਕਰਵਾਇਆ ਜਾ ਰਿਹਾ ਹੈ। ਲੱਗਭੱਗ 400 ਕਾਰੋਬਾਰੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਦੋਵੇਂ ਆਗੂ ਇੱਥੇ ਉਦਯੋਗ ਅਤੇ ਵਪਾਰ ਨਾਲ ਸਬੰਧਿਤ ਮੁੱਦਿਆਂ ਨੂੰ ਹੱਲ ਕਰਨਗੇ ਅਤੇ ਵਪਾਰੀਆਂ ਨਾਲ ਸਲਾਹ ਕਰਕੇ ੳਹੁਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੀਆਂ ਸਮੱਸਿਆਵਾਂ ਮਾਮੂਲੀ ਹਨ, ਉਨ੍ਹਾਂ ਨੂੰ ਮੌਕੇ ਹੀ ਹੱਲ ਕੀਤਾ ਜਾਵੇਗਾ। ਜੋ ਵੀ ਮੁੱਦਾ ਲੰਮਾ ਸਮਾਂ ਲਵੇਗਾ ਜਾਂ ਕਾਨੂੰਨੀ ਪ੍ਰਕਿਰਿਆ ਨਾਲ ਸਬੰਧਿਤ ਹੈ, ਸਰਕਾਰ ਉਸ ਨੂੰ ਨੋਟ ਕਰੇਗੀ ਅਤੇ ਜਲਦੀ ਤੋਂ ਜਲਦੀ ਹੱਲ ਕਰਨ ਦੀ ਕੋਸ਼ਿਸ਼ ਕਰੇਗੀ। Ludhiana News Today