electricity - Sach Kahoon Punjabi
Electricity Bill Relief: ਬਿਜਲੀ ਬਿੱਲ ਰਾਹਤ ਯੋਜਨਾ ਨਾਲ ਮਿਲੇਗੀ ਖਪਤਕਾਰਾਂ ਨੂੰ ਵੱਡੀ ਰਾਹਤ
ਸਰਚਾਰਜ ਮੁਆਫ਼ੀ ਅਤੇ 25 ਪ੍ਰਤੀਸ਼ਤ ਮੂਲਧਨ ਕਟੌਤੀ ਪ੍ਰਦਾਨ ਕਰੇਗੀ
Electricity Bill Relief: ਲਖਨਊ, (ਆਈਏਐਨਐਸ)। ਉੱਤਰ ਪ੍ਰਦੇਸ਼ ਵਿੱਚ 1 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਬਿਜਲੀ ਬਿੱਲ ਰਾਹਤ ਯੋਜਨਾ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਸਰਕਾਰ ਦੁਆਰਾ ਇੱਕ ਮਹੱਤਵਪੂਰਨ ਜਨ ਭਲਾਈ ਪਹਿਲ ਮੰਨਿਆ ਜਾ ਰਿਹਾ ਹੈ, ਜਿਸਦਾ ਸਿੱਧਾ ਲਾਭ ਆਮ ਨਾਗਰਿਕਾਂ ਅਤੇ ਛੋਟੇ ਬਿਜਲੀ ਖਪਤਕਾਰਾਂ ਨੂੰ ਹੋਵੇਗਾ। ਇਸ ਯੋਜਨਾ ਦਾ ਉਦੇਸ਼ ਰਾਜ ਦੇ ਘਰੇਲੂ ਅਤੇ ਛੋਟੇ ਵਪਾਰਕ ਖਪਤਕਾਰਾਂ ਨੂੰ ਬਿਜਲੀ ਬਿੱਲਾਂ ਦੇ ਬੋਝ ਤੋਂ ਰਾਹਤ ਦੇਣਾ ਅਤੇ ਉਨ੍ਹਾਂ ਨੂੰ ਇੱਕ ਸਰਲ, ਸਤਿਕਾਰਯੋਗ ਹੱਲ ਪ੍ਰਦਾਨ ਕਰਨਾ ਹੈ। ਖਪਤਕਾਰ 1 ਦਸੰਬਰ, 2025 ਤੋਂ 28 ਫਰਵਰੀ, 2026 ਤੱਕ ਇਸ ਯੋਜਨਾ ਦਾ ਲਾਭ ਉਠਾ ਸਕਣਗੇ।
ਪਹਿਲੀ ਵਾਰ ਇਹ ਯੋਜਨਾ 100 ਫੀਸਦੀ ਵਿਆਜ਼ ਅਤੇ ਸਰਚਾਰਜ ਮੁਆਫ਼ੀ ਅਤੇ 25 ਪ੍ਰਤੀਸ਼ਤ ਮੂਲਧਨ ਕਟੌਤੀ ਪ੍ਰਦਾਨ ਕਰਦੀ ਹੈ। 2 ਕਿਲੋਵਾਟ ਤੱਕ ਦੇ ਕੁਨੈਕਸ਼ਨ ਵਾਲੇ ਛੋਟੇ ਘਰੇਲੂ ਖਪਤਕਾਰਾਂ ਅਤੇ 1 ਕਿਲੋਵਾਟ ਤੱਕ ਦੇ ਕੁਨੈਕਸ਼ਨ ਵਾਲੇ ਵਪਾਰਕ ਗਾਹਕਾਂ ਨੂੰ ਵਿਸ਼ੇਸ਼ ਲਾਭ ਪ੍ਰਾਪਤ ਹੋਣਗੇ। ਇਹ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਸਰਕਾਰ ਦੇ ਬਿਜਲੀ ਖਪਤਕਾਰਾਂ ਨਾਲ ਹਮਦਰਦੀ ਅਤੇ ਸਹਿਯੋਗੀ ਸਬੰਧ ਸਥਾਪਤ ਕਰਨ ਦੇ ਦ੍ਰਿਸ਼ਟੀਕੋਣ ਨੂੰ ਸਪੱਸ਼ਟ ਤੌਰ ‘ਤੇ ਦਰਸਾਉਂਦਾ ਹੈ। ਯੂਪੀਪੀਸੀਐਲ ਦੇ ਚੇਅਰਮੈਨ ਡਾ. ਅਸ਼ੀਸ਼ ਕੁਮਾਰ ਗੋਇਲ ਨੇ ਸਮੀਖਿਆ ਮੀਟਿੰਗ ਵਿੱਚ ਕਿਹਾ ਕਿ ਆਮ ਜਨਤਾ ਦੇ ਹਿੱਤਾਂ ਨੂੰ ਸਭ ਤੋਂ ਉੱਪਰ ਰੱਖਦੇ ਹੋਏ, ਸਰਕਾਰ ਨੇ ਬਕਾਇਆ ਬਿੱਲਾਂ ਦੇ ਹੱਲ ਲਈ ਇਹ ਵਿਆਪਕ ਰਾਹਤ ਯੋਜਨਾ ਪੇਸ਼ ਕੀਤੀ ਹੈ।
ਆਸਾਨ ਕਿਸ਼ਤਾਂ ਦੀ ਸਹੂਲਤ ਅਤੇ ਔਸਤ ਖਪਤ ਦੇ ਅਧਾਰ ‘ਤੇ ਵਧੇ ਹੋਏ ਬਿੱਲਾਂ ਨੂੰ ਆਪਣੇ-ਆਪ ਐਡਜਸਟ ਕਰਨ ਦੀ ਪ੍ਰਣਾਲੀ ਖਪਤਕਾਰਾਂ ਨੂੰ ਅਸਲ ਵਿੱਤੀ ਰਾਹਤ ਪ੍ਰਦਾਨ ਕਰੇਗੀ। ਇਹ ਯੋਜਨਾ ਰਾਹਤ ਦਾ ਇੱਕ ਵੱਡਾ ਸਰੋਤ ਹੋਵੇਗੀ, ਖਾਸ ਕਰਕੇ ਉਨ੍ਹਾਂ ਖਪਤਕਾਰਾਂ ਲਈ ਜੋ ਪਹਿਲਾਂ ਅਣਅਧਿਕਾਰਤ ਬਿਜਲੀ ਵਰਤੋਂ ਨਾਲ ਸਬੰਧਤ ਮਾਮਲਿਆਂ ਵਿੱਚ ਉਲਝੇ ਹੋਏ ਸਨ। ਇਸ ਸਕੀਮ ਦੇ ਤਹਿਤ, ਅਜਿਹੇ ਮਾਮਲਿਆਂ ਵਿੱਚ ਚੱਲ ਰਹੇ ਮੁਕੱਦਮੇਬਾਜ਼ੀ ਦਾ ਹੱਲ ਕੀਤਾ ਜਾਵੇਗਾ, ਜਿਸ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਲੰਬੀਆਂ ਕਾਨੂੰਨੀ ਪ੍ਰਕਿਰਿਆਵਾਂ ਤੋਂ ਰਾਹਤ ਮਿਲੇਗੀ। ਇਸ ਸਕੀਮ ਲਈ ਰਜਿਸਟ੍ਰੇਸ਼ਨ ਇੱਕ ਸਧਾਰਨ ਪ੍ਰਕਿਰਿਆ ਹੈ, ਜਿਸਨੂੰ ਅਧਿਕਾਰਤ ਵੈੱਬਸਾਈਟ ਰਾਹੀਂ ਜਾਂ ਆਪਣੇ ਸਥਾਨਕ ਬਿਜਲੀ ਵਿਭਾਗ ਦੇ ਦਫ਼ਤਰ ਵਿੱਚ ਜਾ ਕੇ ਔਨਲਾਈਨ ਪੂਰਾ ਕੀਤਾ ਜਾ ਸਕਦਾ ਹੈ। Electricity Bill Relief
ਇਹ ਵੀ ਪੜ੍ਹੋ: Fog-in-Haryana-Punjab: ਪੰਜਾਬ ਤੇ ਹਰਿਆਣਾ ’ਚ ਬਦਲ ਰਿਹੈ ਮੌਸਮ, ਚੱਲੇਗੀ ਸ਼ੀਤਲਹਿਰ, ਪਵੇਗੀ ਕੜਾਕੇ ਦੀ ਠੰਢ
ਸਰਕਾਰ ਨੇ ਖਪਤਕਾਰਾਂ ਨੂੰ ਵਿਆਪਕ ਜਾਣਕਾਰੀ ਪ੍ਰਦਾਨ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਵਿੱਚ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਨੋਟਿਸ, ਪੈਂਫਲੇਟ, ਸੂਚਨਾ ਪੱਤਰ ਅਤੇ ਕੈਂਪ ਸ਼ਾਮਲ ਹਨ। ਇਹ ਸਕੀਮ ਪੇਂਡੂ ਖੇਤਰਾਂ ਵਿੱਚ ਗਰੀਬ ਪਰਿਵਾਰਾਂ, ਛੋਟੇ ਦੁਕਾਨਦਾਰਾਂ, ਕਿਸਾਨ ਖਪਤਕਾਰਾਂ ਅਤੇ ਯੋਗ ਬਿਜਲੀ ਖਪਤਕਾਰਾਂ ਲਈ ਵਿਸ਼ੇਸ਼ ਤੌਰ ‘ਤੇ ਲਾਭਦਾਇਕ ਹੋਵੇਗੀ। ਵਿਆਜ ਮੁਆਫੀ ਅਤੇ ਮੂਲ ਛੋਟਾਂ ਤੁਰੰਤ ਰਾਹਤ ਪ੍ਰਦਾਨ ਕਰਦੀਆਂ ਹਨ, ਜਦੋਂ ਕਿ ਆਸਾਨ ਕਿਸ਼ਤਾਂ ਦਾ ਵਿਕਲਪ ਮਹੀਨਾਵਾਰ ਵਿੱਤੀ ਦਬਾਅ ਨੂੰ ਘੱਟ ਕਰੇਗਾ।
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਅਗਵਾਈ ਹੇਠ ਇਹ ਯਤਨ ਨਾ ਸਿਰਫ਼ ਖਪਤਕਾਰਾਂ ਨੂੰ ਰਾਹਤ ਪ੍ਰਦਾਨ ਕਰੇਗਾ ਸਗੋਂ ਰਾਜ ਦੀ ਬਿਜਲੀ ਪ੍ਰਣਾਲੀ ਵਿੱਚ ਅਨੁਸ਼ਾਸਨ ਅਤੇ ਵਿਸ਼ਵਾਸ ਦੀ ਇੱਕ ਨਵੀਂ ਨੀਂਹ ਵੀ ਸਥਾਪਤ ਕਰੇਗਾ। ਸਰਕਾਰ ਦਾ ਇਰਾਦਾ ਸਪੱਸ਼ਟ ਹੈ: ਹਰੇਕ ਖਪਤਕਾਰ ਕੋਲ ਇੱਕ ਨਿਰਪੱਖ, ਪਹੁੰਚਯੋਗ ਅਤੇ ਸਰਲ ਊਰਜਾ ਪ੍ਰਣਾਲੀ ਤੱਕ ਪਹੁੰਚ ਹੋਣੀ ਚਾਹੀਦੀ ਹੈ, ਤਾਂ ਜੋ ਰਾਜ ਦੇ ਨਾਗਰਿਕ ਊਰਜਾ ਸੁਰੱਖਿਆ ਅਤੇ ਆਰਥਿਕ ਰਾਹਤ ਦਾ ਬਰਾਬਰ ਲਾਭ ਉਠਾ ਸਕਣ।
Roshan Punjab Mission: ਰੌਸ਼ਨ ਪੰਜਾਬ ਮਿਸ਼ਨ ਤਹਿਤ ਜ਼ਿਲ੍ਹਾ ਫਤਹਿਗੜ੍ਹ ਸਾਹਿਬ ’ਚ 135 ਕਰੋੜ ਦੀ ਲਾਗਤ ਨਾਲ ਬਿਜਲੀ ਦਾ ਬੁਨਿਆਦੀ ਢਾਂਚਾ ਹੋਵੇਗਾ ਅਪਗ੍ਰੇਡ
ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਅਤੇ ਰੁਪਿੰਦਰ ਸਿੰਘ ਹੈਪੀ ਨੇ 66 ਕੇ ਵੀ ਗਰਿੱਡ ਅੱਤੇਵਾਲੀ ਤੋਂ ਕੀਤਾ ਆਗਾਜ
Roshan Punjab Mission: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਪੰਜਾਬ ਸਰਕਾਰ ਵੱਲੋਂ ਵਿਕਾਸ ਪੱਖੀ ਸੋਚ ਸਦਕਾ ਸੂਬੇ ਦੇ ਲੋਕਾਂ ਨੂੰ 24 ਘੰਟੇ ਬਿਨਾਂ ਕੱਟ ਬਿਜਲੀ ਸਪਲਾਈ ਦੇਣ ਦੇ ਮੰਤਵ ਨਾਲ 5 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜਿਸ ਨਾਲ ਬਿਜਲੀ ਦੇ ਬੁਨਿਆਦੀ ਢਾਂਚੇ ਦੀ ਉਸਾਰੀ, ਵਾਧੇ ਅਤੇ ਨਵੀਨੀਕਰਨ ਕੀਤਾ ਜਾਵੇਗਾ। ਇਹ ਪ੍ਰਗਟਾਵਾ ਹਲਕਾ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਨੇ ਬਸੀ ਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੇ ਨਾਲ 66 ਕੇ ਵੀ ਗਰਿੱਡ ਅੱਤੇਵਾਲੀ ਵਿਖੇ ਪ੍ਰੋਜੈਕਟ ਦਾ ਸ਼ੁਭ ਆਰੰਭ ਕਰਨ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ 135 ਕਰੋੜ ਰੁਪਏ ਦੀ ਲਾਗਤ ਨਾਲ ਬਿਜਲੀ ਦੇ ਬੁਨਿਆਦੀ ਢਾਂਚੇ ਦੀ ਉਸਾਰੀ, ਵਾਧੇ ਅਤੇ ਨਵੀਨੀਕਰਨ ਨੂੰ ਯਕੀਨੀ ਬਣਾਇਆ ਜਾਵੇਗਾ।
ਵਿਧਾਇਕ ਰਾਏ ਨੇ ਕਿਹਾ ਕਿ ਮੌਜੂਦਾ ਸੂਬਾ ਸਰਕਾਰ ਨੇ ਸੱਤਾ ਸੰਭਾਲਦੇ ਹੀ ਲੋਕਾਂ ਨੂੰ 300 ਯੂਨਿਟ ਮੁਫਤ ਬਿਜਲੀ ਦੇਣ ਦਾ ਫੈਸਲਾ ਕੀਤਾ ਸੀ ਜਿਸ ਦਾ ਸੂਬੇ ਦੇ 90 ਫੀਸਦੀ ਘਰਾਂ ਨੂੰ ਲਾਭ ਪਹੁੰਚ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਸ਼ੁਰੂ ਹੋਏ ਇਸ ਪ੍ਰੋਜੈਕਟ ਦੇ ਨਾਲ ਨਵੇਂ ਸਬ ਸਟੇਸ਼ਨਾਂ ਦੀ ਉਸਾਰੀ, ਪੁਰਾਣੇ ਸਬ ਸਟੇਸ਼ਨਾਂ ਦੀ ਅਪਗ੍ਰੇਡੇਸ਼ਨ, ਨਵੇਂ ਟਰਾਂਸਫਾਰਮਰ ਲਗਾਉਣ ਦੇ ਨਾਲ ਕਈ ਮਹੱਤਵਪੂਰਨ ਕੰਮ ਕੀਤੇ ਜਾਣਗੇ ਤਾਂ ਜੋ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲ ਸਕੇ। Roshan Punjab Mission
ਇਹ ਵੀ ਪੜ੍ਹੋ: School Games: 69ਵੀਂਆਂ ਬਲਾਕ ਪ੍ਰਾਇਮਰੀ ਸਕੂਲ ਖੇਡਾਂ ਦਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕੀਤਾ ਉਦਘਾਟਨ
ਇਸ ਮੌਕੇ ਪੀਐਸਪੀਸੀਐਲ ਦੇ ਐਸਈ ਇੰਜ: ਸੁਖਜੀਤ ਸਿੰਘ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ ਅਤੇ ਜ਼ਿਲ੍ਹੇ ਵਿੱਚ ਸਥਿਤ ਉਦਯੋਗਾਂ, ਕਿਸਾਨਾਂ ਤੇ ਘਰੇਲੂ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲਣ ਦੇ ਨਾਲ-ਨਾਲ ਲਟਕਦੀਆਂ ਬਿਜਲੀ ਦੀਆਂ ਤਾਰਾਂ ਤੋਂ ਵੀ ਛੁਟਕਾਰਾ ਮਿਲੇਗਾ। ਇਸ ਮੌਕੇ ਵਧੀਕ ਨਿਗਰਾਨ ਇੰਜੀਨੀਅਰ ਸੁਰਿੰਦਰ ਸਿੰਘ ਬੈਂਸ ਅਤੇ ਸੀਨੀਅਰ ਐਕਸੀਅਨ ਅਮਲੋਹ ਗੁਰਪ੍ਰੀਤ ਸਿੰਘ, ‘ਆਪ’ ਦੇ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਰੀਨਾ ਰਾਣੀ, ਪਾਰਟੀ ਆਗੂ ਕੁਲਵਿੰਦਰ ਸਿੰਘ ਡੇਰਾ, ਰਾਜਦੀਪ ਸਿੰਘ ਰਾਜੂ, ਪ੍ਰਿਤਪਾਲ ਸਿੰਘ ਜੱਸੀ, ਰਮੇਸ ਸੋਨੂ ਪਵੇਲ ਹਾਂਡਾ ਸਮੇਤ ਹੋਰ ਪਤਵੰਤੇ ਮੌਜ਼ੂਦ ਸਨ।
Punjab Electricity News: Action ਮੋਡ ’ਚ ਬਿਜ਼ਲੀ ਵਿਭਾਗ, ਪੰਜਾਬ ਭਰ ’ਚ ਵੱਡੀ ਕਾਰਵਾਈ ਸ਼ੁਰੂ
Punjab Electricity News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪਾਵਰਕਾਮ ਨੇ ਬਿੱਲ ਨਾ ਭਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਵਿਭਾਗ ਨੇ ਪਹਿਲਾਂ ਹੀ ਡਿਫਾਲਟਰਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਜਿਨ੍ਹਾਂ ਦੇ ਬਿੱਲ ਬਕਾਇਆ ਹਨ, ਉਹ ਸਮੇਂ ਸਿਰ ਆਪਣੇ ਬਿੱਲਾਂ ਦਾ ਭੁਗਤਾਨ ਕਰਨ। ਦੂਜੇ ਪਾਸੇ, ਪੰਜਾਬ ਸੂਬਾ ਬਿਜਲੀ ਨਿਗਮ ਸਬ-ਡਿਵੀਜ਼ਨ ਦਫ਼ਤਰ, ਭਾਦਸੋਂ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਧਰਮਪਾਲ ਸਿੰਘ ਨੇ ਕਿਹਾ ਕਿ ਜਿਨ੍ਹਾਂ ਖਪਤਕਾਰਾਂ ਦੇ ਬਿਜਲੀ ਬਿੱਲ ਬਕਾਇਆ ਹਨ, ਉਨ੍ਹਾਂ ਨੂੰ ਜਲਦੀ ਤੋਂ ਜਲਦੀ ਭੁਗਤਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਭੁਗਤਾਨ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਜਾਣਗੇ। Punjab Electricity News
ਇਹ ਖਬਰ ਵੀ ਪੜ੍ਹੋ : IND vs AUS: ਰੋਮਾਂਚਕ ਮੁਕਾਬਲੇ ’ਚ ਰਾਹੁਲ ਦੇ ਛੱਕੇ ਨਾਲ ਜਿੱਤਿਆ ਭਾਰਤ, ਫਾਈਨਲ ’ਚ ਪੁੱਜਾ
ਲੁਧਿਆਣਾ ’ਚ ਵੀ ਵੱਡੇ ਪੱਧਰ ’ਤੇ ਕਾਰਵਾਈ ਜਾਰੀ | Punjab Electricity News
ਪੰਜਾਬ ਸੂਬਾ ਬਿਜਲੀ ਨਿਗਮ ਲਿਮਟਿਡ ਦੇ ਅਧਿਕਾਰੀਆਂ ਵੱਲੋਂ ਵਿਭਾਗ ਦੇ ਡਿਫਾਲਟਰ ਖਪਤਕਾਰਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਜਾਰੀ ਹੈ। ਲੰਬੇ ਸਮੇਂ ਤੋਂ ਬਕਾਇਆ ਬਿਜਲੀ ਬਿੱਲਾਂ ਦੀ ਵਸੂਲੀ ਲਈ, ਵਿਭਾਗੀ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਵੱਖ-ਵੱਖ ਟੀਮਾਂ ਨੇ ਲੁਧਿਆਣਾ ਸ਼ਹਿਰ ਦੇ 9 ਵੱਖ-ਵੱਖ ਡਿਵੀਜ਼ਨਾਂ ਤੋਂ ਸਿਰਫ਼ 10 ਦਿਨਾਂ ’ਚ 13000 ਡਿਫਾਲਟਰ ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਕੱਟਣ ਦਾ ਰਿਕਾਰਡ ਬਣਾਇਆ ਹੈ, ਜਿਸ ਨਾਲ 50.42 ਕਰੋੜ ਰੁਪਏ ਦੀ ਵੱਡੀ ਰਕਮ ਵਸੂਲੀ ਗਈ ਹੈ।
ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਡੀਪੀਐਸ, ਸੀਐਮਡੀ ਤੇ ਡਾਇਰੈਕਟਰ, ਪੰਜਾਬ ਸੂਬਾ ਬਿਜਲੀ ਨਿਗਮ। ਗਰੇਵਾਲ ਦੀਆਂ ਹਦਾਇਤਾਂ ’ਤੇ, ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਟੀਮਾਂ ਬਿਜਲੀ ਵਿਭਾਗ ਦੇ ਡਿਫਾਲਟ ਖਪਤਕਾਰਾਂ ’ਤੇ ਸ਼ਿਕੰਜਾ ਕੱਸਣ ਲਈ ਸੜਕਾਂ ’ਤੇ ਉਤਰੀਆਂ ਤੇ ਉਨ੍ਹਾਂ ਦੇ ਸਬੰਧਤ ਅਧਿਕਾਰ ਖੇਤਰਾਂ ’ਚ ਡਿਫਾਲਟ ਖਪਤਕਾਰਾਂ ਦੀ ਸੂਚੀ ਤਿਆਰ ਕਰਕੇ ਤੇ ਸਬੰਧਤ ਖਪਤਕਾਰਾਂ ਨੂੰ ਉਨ੍ਹਾਂ ਦੇ ਬਕਾਇਆ ਬਿਜਲੀ ਬਿੱਲਾਂ ਦਾ ਭੁਗਤਾਨ ਕਰਨ ਲਈ ਜਾਗਰੂਕ ਕਰਕੇ ਕਰੋੜਾਂ ਰੁਪਏ ਸਰਕਾਰੀ ਖਜ਼ਾਨੇ ’ਚ ਜਮ੍ਹਾਂ ਕਰਵਾਏ ਗਏ। Punjab Electricity News
ਲੁਧਿਆਣਾ (ਜਸਬੀਰ ਗਹਿਲ)। Punjab: ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ. ਓ, ਪਾਵਰ ਕਾਮ ਵਿਭਾਗ ਦੇ ਸੀ.ਐਮ. ਡੀ ਅਤੇ ਡਾਇਰੈਕਟਰ ਡੀ.ਪੀ.ਸੀ ਗਰੇਵਾਲ ਦੀਆਂ ਹਦਾਇਤਾਂ ‘ਤੇ ਕਾਰਵਾਈ ਕਰਦਿਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਵੱਖ-ਵੱਖ ਟੀਮਾਂ ਨੇ ਵਿਭਾਗ ਦੇ 420 ਡਿਫਾਲਟਰ ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਕੱਟੇ ਗਏ ਹਨ ਅਤੇ 12.81 ਕਰੋੜ ਰੁਪਏ ਦੇ ਬਕਾਇਆ ਬਿੱਲਾਂ ਦੀ ਵਸੂਲੀ ਕੀਤੀ ਗਈ।
ਇਹ ਵੀ ਪੜ੍ਹੋ: ਖੁਸ਼ਖਬਰੀ! ਹੁਣ ਔਰਤਾਂ ਨੂੰ ਇਸ ਸਕੀਮ ਤਹਿਤ ਮਿਲਣਗੇ 1500 ਰੁਪਏ, ਇਸ ਤਰ੍ਹਾਂ ਕਰੋ ਅਪਲਾਈ
ਬੁੱਧਵਾਰ ਸਵੇਰੇ ਪਾਵਰਕਾਮ ਵਿਭਾਗ ਦੇ ਚੀਫ਼ ਇੰਜੀਨੀਅਰ ਜਗਦੇਵ ਸਿੰਘ ਹੰਸ ਦੀ ਅਗਵਾਈ ਹੇਠ ਗਠਿਤ ਵੱਖ-ਵੱਖ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਟੀਮਾਂ ਵੱਲੋਂ ਇੱਕ ਵਿਸ਼ੇਸ਼ ਰਣਨੀਤੀ ਤਹਿਤ ਪੂਰੇ ਲੁਧਿਆਣਾ ਜ਼ਿਲ੍ਹੇ ਵਿੱਚ ਬਿਜਲੀ ਵਿਭਾਗ ਦੇ ਡਿਫਾਲਟਰ ਖਪਤਕਾਰਾਂ ਵਿਰੁੱਧ ਵੱਡੀ ਮੁਹਿੰਮ ਚਲਾਈ। ਜਿਸ ‘ਤੇ ਵਿਭਾਗੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਬੜੀ ਸੂਝ-ਬੂਝ ਦਿਖਾਉਂਦੇ ਹੋਏ 420 ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਹਨ, ਜੋ ਪਿਛਲੇ ਲੰਬੇ ਸਮੇਂ ਤੋਂ ਬਿਜਲੀ ਦਾ ਬਿੱਲ ਅਦਾ ਕੀਤੇ ਬਿਨਾਂ ਬਿਜਲੀ ਦੀ ਅੰਨ੍ਹੇਵਾਹ ਵਰਤੋਂ ਕਰ ਰਹੇ ਸਨ। ਇਸ ਦੌਰਾਨ ਪਾਵਰਕੌਮ ਦੀਆਂ ਟੀਮਾਂ ਨੇ ਵਿਭਾਗ ਦੇ ਡਿਫਾਲਟਰ ਖਪਤਕਾਰਾਂ ਤੋਂ 12.81 ਕਰੋੜ ਰੁਪਏ ਦੇ ਬਕਾਇਆ ਬਿੱਲਾਂ ਦੀ ਵਸੂਲੀ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਕੀ ਕਹਿੰਦੇ ਹਨ ਚੀਫ਼ ਇੰਜੀਨੀਅਰ? Punjab
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਮੁੱਖ ਇੰਜਨੀਅਰ ਜਗਦੇਵ ਸਿੰਘ ਹੰਸ ਨੇ ਦੱਸਿਆ ਕਿ ਪਾਵਰਕੌਮ ਵੱਲੋਂ ਬਿਜਲੀ ਵਿਭਾਗ ਦੇ ਡਿਫਾਲਟਰਾਂ ਵਿਰੁੱਧ ਕਾਰਵਾਈ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਵਿਭਾਗੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਟੀਮਾਂ ਡਿਫਾਲਟਰ ਖਪਤਕਾਰਾਂ ਨੂੰ ਟੈਕਸ ਸਬੰਧੀ ਜਾਗਰੂਕ ਕਰ ਰਹੀਆਂ ਹਨ ਬਿਜਲੀ ਦੇ ਬਕਾਇਆ ਬਿੱਲ ਜਮ੍ਹਾ ਕਰਵਾਉਣ ਲਈ ਪ੍ਰੇਰਿਤ ਕੀਤੇ ਜਾ ਰਹੇ ਹਨ। Punjab
ਉੱਥੇ ਹੀ ਬਿਜਲੀ ਕੁਨੈਕਸ਼ਨ ਵੀ ਕੱਟੇ ਜਾ ਰਹੇ ਹਨ। ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਇੰਜਨੀਅਰ ਜਗਦੇਵ ਸਿੰਘ ਹੰਸ ਨੇ ਕਿਹਾ ਕਿ ਡਿਫਾਲਟਰ ਖਪਤਕਾਰਾਂ ਤੋਂ ਬਕਾਇਆ ਬਿੱਲਾਂ ਦੀ ਵਸੂਲੀ ਕਰਕੇ ਰਾਂਚੀ ਸਰਕਾਰੀ ਖਜ਼ਾਨੇ ’ਚ ਜਮ੍ਹਾਂ ਕਰਵਾਈ ਜਾ ਰਹੀ ਹੈ। ਉਨ੍ਹਾਂ ਖਪਤਕਾਰਾਂ ਨੂੰ ਅਪਲੀ ਕੀਤੀ ਕਿ ਉਹ ਆਪਣੇ ਬਿਜਲੀ ਦੇ ਬਕਾਇਆ ਬਿੱਲ ਜਮ੍ਹਾ ਕਰਵਾਏ ਤਾਂ ਜੋ ਬਾਅਦ ਵਿੱਚ ਬਿਜਲੀ ਮੀਟਰ ਕੱਟਣ ਦੀ ਸੂਰਤ ਵਿੱਚ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
Adani Power: ਬੰਗਲਾਦੇਸ਼ ਨੂੰ ਬਿਜ਼ਲੀ ਸਪਲਾਈ ਕਰਨ ’ਤੇ ਕੰਪਨੀ ਨੇ ਦਿੱਤਾ ਵੱਡਾ ਬਿਆਨ
ਨਵੀਂ ਦਿੱਲੀ (ਏਜੰਸੀ)। Adani Power: ਅਡਾਨੀ ਗਰੁੱਪ ਦੀ ਪਾਵਰ ਕੰਪਨੀ ਅਡਾਨੀ ਪਾਵਰ (Adani Power) ਦਾ ਕਹਿਣਾ ਹੈ ਕਿ ਉਹ ਬੰਗਲਾਦੇਸ਼ ਨੂੰ ਬਿਜਲੀ ਸਪਲਾਈ ਕਰਨ ਲਈ ਵਚਨਬੱਧ ਹੈ। ਕੰਪਨੀ ਨੇ ਕਿਹਾ ਕਿ ਪਾਵਰ ਐਕਸਪੋਰਟ ਨਿਯਮਾਂ ’ਚ ਹਾਲ ਹੀ ’ਚ ਬਦਲਾਅ ਦਾ ਉਸ ਦੇ ਮੌਜੂਦਾ ਕੰਟਰੈਕਟ ’ਤੇ ਕੋਈ ਅਸਰ ਨਹੀਂ ਪਵੇਗਾ। ਹਾਲ ਹੀ ’ਚ, ਸਰਕਾਰ ਨੇ ਬਿਜਲੀ ਨਿਰਯਾਤ ਕਰਨ ਵਾਲੀਆਂ ਬਿਜਲੀ ਕੰਪਨੀਆਂ ਲਈ ਨਵੇਂ ਨਿਯਮ ਲਾਗੂ ਕੀਤੇ ਹਨ, ਜਿਸ ਨਾਲ ਉਹ ਘਰੇਲੂ ਬਾਜ਼ਾਰ ’ਚ ਬਿਜਲੀ ਵੇਚਣ ਦੀ ਇਜ਼ਾਜ਼ਤ ਦੇ ਸਕਦੇ ਹਨ। ਇਸ ਕਦਮ ਨਾਲ ਅਡਾਨੀ ਪਾਵਰ ਲਿਮਟਿਡ ਦੇ ਪਲਾਂਟ ਨੂੰ ਫਾਇਦਾ ਹੋ ਸਕਦਾ ਹੈ, ਜੋ ਬੰਗਲਾਦੇਸ਼ ਨੂੰ ਬਿਜਲੀ ਨਿਰਯਾਤ ਕਰਦਾ ਹੈ।
Read This : ਪਿੰਡਾਂ ਤੋਂ ਸ਼ਹਿਰਾਂ ਵੱਲ ਜਾਣ ਨਾਲ ਬਦਲਦੀ ਜੀਵਨਸ਼ੈਲੀ
Electricity: ਪੰਜਾਬ ’ਚ ਬਿਜਲੀ ਹੋਈ ਮਹਿੰਗੀ, ਦੇਖੋ ਨਵਾਂ ਟੈਰਿਫ਼
ਪਟਿਆਲਾ (ਸੱਚ ਕਹੂੰ ਨਿਊਜ਼)। Electricity : ਪੰਜਾਬ ਵਿੱਚ ਬਿਜਲੀਆਂ ਦੀ ਕੀਮਤਾਂ ’ਚ ਮਾਮੂਲੀ ਵਾਧਾ ਕੀਤਾ ਗਿਆ ਹੈ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਪੰਜਾਬ ਰਾਜ ਬਿਜਲੀ ਨਿਗਮ ਲਿਮ. (ਪਾਵਰਕਾਮ) ਸਾਲ 2024-25 ਲਈ ਨਵੀਆਂ ਬਿਜਲੀ ਦਰਾਂ ਜਾਰੀ ਕਰ ਦਿੱਤੀਆਂ ਹਨ। ਟੈਰਿਫ਼ ਦਰਾਂ ਨਿਰਧਾਰਿਤ ਕਰਨ ਲਈ ਦਾਇਰ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਨਵੇਂ ਟੈਰਿਫ਼ ਆਰਡਰ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਨਵੀਆਂ ਦਰਾਂ 16 ਜੂਨ 2024 ਤੋਂ 31 ਮਾਰਚ 2025 ਤੱਕ ਲਾਗੂ ਹੋਣਗੀਆਂ ਤੇ ਨਵੀਆਂ ਦਰਾਂ ਵਿੱਚ ਘਰੇਲੂ ਬਿਜਲੀ ਖਪਤਕਾਰਾਂ ਲਈ ਦਰਾਂ ਵਿੱਚ ਨਿਗੂਣਾ ਵਾਧਾ ਕਰਦਿਆਂ ਬਿਜਲੀ 10 ਤੋਂ 12 ਪੈਸੇ ਮਹਿੰਗੀ ਕੀਤੀ ਗਈ ਹੈ।
ਜਾਰੀ ਕੀਤੇ ਗਏ ਟੈਰਿਫ਼ ਆਰਡਰ ਮੁਤਾਬਿਕ ਘਰੇਲੂ ਖ਼ਪਤਕਾਰਾਂ ਲਈ 2 ਕਿਲੋਵਾਟ ਲੋਡ ਵਾਲੇ ਖਪਤਕਾਰਾਂ ਵਾਸਤੇ ਪਹਿਲੇ 100 ਯੂਨਿਟ ਲਈ ਦਰ ਪਹਿਲਾਂ ਵਾਲੀ 6.64 ਰੁਪਏ ਦੀ ਥਾਂ ’ਤੇ 6.76 ਰੁਪਏ ਪ੍ਰਤੀ ਯੂਨਿਟ ਹੋਵੇਗੀ। 300 ਤੋਂ ਵੱਧ ਯੂਨਿਟ ਖਪਤ ਦੇ ਮਾਮਲੇ ਵਿੱਚ ਦਰਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। (Electricity)
Also Read : ਛੇ ਦਿਨਾਂ ’ਚ ਛੱਡਣੀ ਪੈਣੀ ਮੀਤ ਹੇਅਰ ਨੂੰ ਮੰਤਰੀ ਦੀ ਕੁਰਸੀ, ਵੜਿੰਗ ਨੂੰ ਦੇਣਾ ਪੈਣਾ ਅਸਤੀਫ਼ਾ
ਇਸੇ ਤਰੀਕੇ 2 ਤੋਂ 7 ਕਿਲੋਵਾਟ ਲੋਡ ਤੱਕ ਦੇ ਖਪਤਕਾਰਾਂ ਲਈ ਪਹਿਲੇ 100 ਯੂਨਿਟ ਹੁਣ 4.44 ਰੁਪਏ ਦੀ ਥਾਂ 4.54 ਰੁਪਏ ਪ੍ਰਤੀ ਯੂਨਿਟ ਬਿਜਲੀ ਦਰ ਹੋਵੇਗੀ। 101 ਤੋਂ 300 ਯੂਨਿਟ ਤੱਕ 6.76 ਰੁਪਏ ਪ੍ਰਤੀ ਯੂਨਿਟ ਬਿਜਲੀ ਦਰ ਹੋਵੇਗੀ। 300 ਤੋਂ ਉੱਪਰ ਦੀ ਦਰ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਇਸੇ ਤਰੀਕੇ 7 ਕਿਲੋਵਾਟ ਤੋਂ ਵੱਧ ਲੋਡ ਵਾਲੇ ਘਰੇਲੂ ਬਿਜਲੀ ਖਪਤਕਾਰਾਂ ਲਈ ਦਰਾਂ ਵਿੱਓ ਕੋਈ ਤਬਦੀਲੀ ਨਹੀਂ ਕੀਤੀ ਗਈ। ਗੈਰ ਰਿਹਾਇਸ਼ੀ ਸਪਲਾਈ ਖਪਤਕਾਰਾਂ ਲਈ ਦਰਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਜਦੋਂਕਿ ਉਦਯੋਗਿਕ ਖਪਤਕਾਰਾਂ ਲਈ ਬਿਜਲੀ ਦਰਾਂ ਵਿੱਚ ਮਾਮੂਲੀ ਵਾਧਾ ਕੀਤਾ ਗਿਆ ਹੈ।
ਪੰਜਾਬ ਦੇ ਬਜਟ ’ਚ ਸੜਕਾਂ ਅਤੇ ਬਿਜਲੀ ਦੇ ਬੁਨਿਆਦੀ ਢਾਂਚੇ ਦੀ ਬਿਹਤਰੀ ਵੱਲ ਪੁਲਾਂਘ : ਹਰਭਜਨ ਸਿੰਘ ਈ.ਟੀ.ਓ.
ਆਵਾਜਾਈ ਤੇ ਸੰਪਰਕ ਨੂੰ ਮਜ਼ਬੂਤ ਬਨਾਉਣ ਲਈ ਸੜਕਾਂ ਅਤੇ ਪੁਲਾਂ ਲਈ ਬਜ਼ਟ ਵਿੱਚ ਰੱਖੇ 2,695 ਕਰੋੜ ਰੁਪਏ (Punjab Budget)
ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦੇਣ ਲਈ ਰੱਖੇ 7,780 ਕਰੋੜ ਰੁਪਏ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਪੰਜਾਬ ਸਰਕਾਰ ਦੇ ਬਜਟ ਦੀ ਸ਼ਲਾਘਾ ਕੀਤੀ ਹੈ ਈ.ਟੀ.ਓ. ਨੇ ਮਾਨ ਸਰਕਾਰ ਦੀ ਮੁਫਤ ਬਿਜਲੀ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਮਾਰਚ 2022 ਵਿੱਚ ਮੌਜੂਦਾ ਸਰਕਾਰ ਵੱਲੋਂ ਅਹੁਦਾ ਸੰਭਾਲਣ ਦੇ ਤਿੰਨ ਮਹੀਨਿਆਂ ਦੇ ਅੰਦਰ ਹੀ ਇਸ ਗਰੰਟੀ ਨੂੰ ਪੂਰਾ ਕੀਤਾ ਗਿਆ ਹੈ। ਉਨਾਂ ਕਿਹਾ ਕਿ ਸੂਬੇ ਦੇ 90 ਫੀਸਦੀ ਤੋਂ ਵੱਧ ਘਰੇਲੂ ਖਪਤਕਾਰ ਜ਼ੀਰੋ ਬਿਜਲੀ ਬਿੱਲਾਂ ਦੀ ਸਹੂਲਤ ਮਾਣ ਰਹੇ ਹਨ ਅਤੇ ਬਜਟ ਵਿੱਚ ਇਸ ਸਹੂਲਤ ਨੂੰ ਬਰਕਰਾਰ ਰੱਖਣ ਲਈ 7,780 ਕਰੋੜ ਰੁਪਏ ਰੱਖੇ ਗਏ ਹਨ। Punjab Budget
ਖੇਤੀ ਟਿਊਬਵੈੱਲਾਂ ਨੂੰ ਮੁਫਤ ਬਿਜਲੀ ਸਹੂਲਤ ਤਹਿਤ ਸਬਸਿਡੀ ਲਈ 9,330 ਕਰੋੜ ਰੁਪਏ ਰੱਖੇ
ਉਨਾਂ ਕਿਹਾ ਕਿ ਇਸ ਤੋਂ ਇਲਾਵਾ ਮਾਨ ਸਰਕਾਰ ਨੇ ਕਿਸਾਨ ਭਰਾਵਾਂ ਦੇ ਖੇਤੀ ਟਿਊਬਵੈੱਲਾਂ ਨੂੰ ਮੁਫਤ ਬਿਜਲੀ ਸਹੂਲਤ ਤਹਿਤ ਸਬਸਿਡੀ ਲਈ 9,330 ਕਰੋੜ ਰੁਪਏ ਰੱਖੇ ਹਨ। ਬਿਜਲੀ ਮੰਤਰੀ ਨੇ ਰੋਪੜ ਵਿੱਚ ਨਵੇਂ ਬਣ ਰਹੇ 400 ਕੇਵੀ ਸਬਸਟੇਸ਼ਨ ਅਤੇ ਧਨਾਨਸੂ, ਬਹਿਮਣ ਜੱਸਾ ਸਿੰਘ ਵਿਖੇ ਸਬਸਟੇਸ਼ਨਾਂ ਦੀ ਮਜ਼ਬੂਤੀ ਅਤੇ ਸ਼ੇਰਪੁਰ (ਲੁਧਿਆਣਾ) ਵਿਖੇ 220 ਕੇਵੀ ਸਬਸਟੇਸ਼ਨ ਦਾ ਜਿਕਰ ਕਰਦਿਆਂ ਬਿਜਲੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦਾ ਜ਼ਿਕਰ ਕੀਤਾ। Punjab Budget
ਇਹ ਵੀ ਪੜ੍ਹੋ: EPFO Rules : PF ਖਾਤੇ ’ਚੋਂ ਕਦੋਂ ਅਤੇ ਕਿੰਨੇ ਪੈਸੇ ਕਢਵਾਏ ਜਾ ਸਕਦੇ ਹਨ, ਜਾਣੋ ਪੂਰੀ ਪ੍ਰਕਿਰਿਆ
ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਪੀ.ਐਮ.ਜੀ.ਐਸ.ਵਾਈ.-3 ਅਧੀਨ 400 ਕਰੋੜ ਰੁਪਏ ਦੀ ਲਾਗਤ ਨਾਲ 805 ਕਿਲੋਮੀਟਰ ਸੜਕਾਂ ਅਤੇ ਚਾਰ ਪੁਲਾਂ ਦੇ ਮੁਕੰਮਲ ਹੋਣ ਦੇ ਨਾਲ ਸੜਕਾਂ ਦੇ ਵਿਕਾਸ ਵਿੱਚ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਵੀ ਦੱਸਿਆ। ਉਨਾਂ ਕਿਹਾ ਕਿ ਬਜਟ ਵਿੱਚ ਵਿੱਤੀ ਸਾਲ 2024-25 ਵਿੱਚ ਪੀ.ਐਮ.ਜੀ.ਐਸ.ਵਾਈ.-3 ਲਈ 600 ਕਰੋੜ ਰੁਪਏ ਰੱਖੇ ਗਏ ਹਨ। ਇਸ ਤੋਂ ਇਲਾਵਾ ਲੋਕ ਨਿਰਮਾਣ ਮੰਤਰੀ ਨੇ ਸੀ.ਆਰ.ਆਈ.ਐਫ ਸਕੀਮ ਤਹਿਤ 40 ਕਰੋੜ ਰੁਪਏ ਦੀ ਲਾਗਤ ਨਾਲ 31 ਕਿਲੋਮੀਟਰ ਨੈਸ਼ਨਲ ਹਾਈਵੇਅ ਅਤੇ 22 ਕਿਲੋਮੀਟਰ ਸੜਕਾਂ ਦੇ ਨਵੀਨੀਕਰਨ ਬਾਰੇ ਜਾਣਕਾਰੀ ਦਿੰਦਿਆਂ ਅਤੇ ਰਾਜ ਸਕੀਮ ਤਹਿਤ 199 ਕਰੋੜ ਰੁਪਏ ਦੀ ਲਾਗਤ ਨਾਲ 176 ਕਿਲੋਮੀਟਰ ਸੜਕਾਂ ਦੇ ਨਵੀਨੀਕਰਨ ਕੀਤੇ ਜਾਣ ਦਾ ਜਿਕਰ ਕੀਤਾ। ਉਨਾਂ ਕਿਹਾ ਕਿ ਬਜਟ 2024-25 ਵਿੱਚ ਸੜਕਾਂ ਅਤੇ ਪੁਲਾਂ ਲਈ 2,695 ਕਰੋੜ ਰੁਪਏ ਦਾ ਰੱਖੇ ਗਏ ਹਨ। Punjab Budget
ਕੱਕਰ ’ਚ ਵੀ ਬਿਜਲੀ ਦੀ ਮੰਗ 8 ਹਜ਼ਾਰ ਮੈਗਾਵਾਟ ਨੇੜੇ ਪੁੱਜੀ
ਪਾਵਰਕੌਮ ਦੇ ਥਰਮਲਾਂ ਦੇ 11 ਯੂਨਿਟ ਚਾਲੂ | Powercom
ਸਰਕਾਰ ਵੱਲੋਂ ਦਿੱਤੀ 300 ਯੂਨਿਟ ਮੁਫ਼ਤ ਬਿਜਲੀ ਦੀ ਲੋਕ ਲੈ ਰਹੇ ਨੇ ਲਾਭ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਅੰਤਾਂ ਦੀ ਪੈ ਰਹੀ ਸਰਦੀ ’ਚ ਵੀ ਸੂਬੇ ਅੰਦਰ ਬਿਜਲੀ ਦੀ ਮੰਗ 8 ਹਜ਼ਾਰ ਮੈਗਾਵਾਟ ਨੇੜੇ ਚੱਲ ਰਹੀ ਹੈ। ਮੌਜ਼ੂਦਾ ਸਮੇਂ ਪਾਵਰਕੌਮ ਵੱਲੋਂ ਆਪਣੇ 11 ਯੂਨਿਟ ਭਖਾਏ ਹੋਏ ਹਨ। ਕੱਕਰ ਵਰਗੀ ਸਰਦੀ ਤੋਂ ਬਚਣ ਲਈ 300 ਮੁਫ਼ਤ ਯੂਨਿਟ ਦਾ ਫਾਇਦਾ ਲੈਦਿਆਂ ਆਮ ਲੋਕਾਂ ਵੱਲੋਂ ਹੀਟਰਾਂ ਦਾ ਸਹਾਰਾ ਲਿਆ ਜਾ ਰਿਹਾ ਹੈ। ਵੇਰਵਿਆ ਮੁਤਾਬਿਕ ਸਰਦੀਆਂ ਦੇ ਸਮੇਂ ਵਿੱਚ ਵੀ ਬਿਜਲੀ ਦੀ ਮੰਗ ਜ਼ੋਰ ਫੜ ਰਹੀ ਹੈ ਅਤੇ ਅੱਜ ਬਿਜਲੀ ਦੀ ਮੰਗ 8 ਹਜ਼ਾਰ ਮੈਗਾਵਾਟ ਨੇੜੇ ਪੁੱਜ ਗਈ। ਉਂਜ ਕੁਝ ਦਿਨ ਪਹਿਲਾਂ ਬਿਜਲੀ ਦੀ ਮੰਗ 7 ਹਜ਼ਾਰ ਮੈਗਾਵਾਟ ਨੇੜੇ ਸੀ। ਪਾਵਰਕੌਮ ਵੱਲੋਂ ਆਪਣੇ ਸਰਕਾਰੀ ਥਰਮਲਾਂ ਦੇ ਵੀ 8 ਯੂਨਿਟਾਂ ਵਿੱਚੋਂ 6 ਯੂਨਿਟ ਭਖਾਏ ਹੋਏ ਹਨ। (Powercom)
ਇਹ ਵੀ ਪੜ੍ਹੋ : 4 ਮਹੀਨੇ ਪਹਿਲਾਂ ਨਸ਼ੇ ਕਾਰਨ ਪੁੱਤਰ ਦੀ ਮੌਤ, ‘ਸਹਾਰਾ-ਏ-ਇੰਸਾਂ’ ਮੁਹਿੰਮ ਤਹਿਤ ਡੇਰਾ ਪ੍ਰੇਮੀਆਂ ਨੇ ਪਰਿਵਾਰ ਦੀ ਕੀਤੀ ਮੱ…
ਲਹਿਰਾ ਮੁਹੱਬਤ ਥਰਮਲ ਪਲਾਂਟ ਤੇ ਮੌਜ਼ੂਦਾ ਸਮੇਂ ਚਾਰ ਵਿੱਚੋਂ 3 ਯੂਨਿਟ ਚੱਲ ਰਹੇ ਹਨ ਅਤੇ ਇਨ੍ਹਾਂ ਯੂਨਿਟਾਂ ਤੋਂ 660 ਮੈਗਾਵਾਟ ਬਿਜਲੀ ਪੈਦਾਵਾਰ ਹੋ ਰਹੀ ਹੈ। ਇਸ ਥਰਮਲ ਪਲਾਂਟ ਦਾ 2 ਨੰਬਰ ਯੂਨਿਟ ਤਕਨੀਕੀ ਖ਼ਰਾਬੀ ਕਾਰਨ ਪਿਛਲੇ ਸਾਲ ਤੋਂ ਬੰਦ ਪਿਆ ਹੈ। ਇਸ ਦੇ ਨਾਲ ਹੀ ਸਰਕਾਰੀ ਰੋਪੜ ਥਰਮਲ ਪਲਾਂਟ ਦੇ ਵੀ 3 ਯੂਨਿਟ ਚਾਲੂ ਹਨ ਅਤੇ ਇਸ ਥਰਮਲ ਪਲਾਂਟ ਤੋਂ 495 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਇਸ ਥਰਮਲ ਪਲਾਂਟ ਦਾ 3 ਨੰਬਰ ਯੂਨਿਟ ਬੰਦ ਹੈ। ਇਸ ਦੇ ਨਾਲ ਹੀ ਜੇਕਰ ਪ੍ਰਾਈਵੇਟ ਥਰਮਲ ਪਲਾਂਟ ਰਾਜਪੁਰਾ ਦੀ ਗੱਲ ਕੀਤੀ ਜਾਵੇ ਤਾ ਇਸ ਸਮੇਂ ਇਹ ਪੂਰੀ ਸਮਰੱਥਾ ’ਤੇ ਭਖਿਆ ਹੋਇਆ ਹੈ ਅਤੇ ਇੱਥੋਂ 1331 ਮੈਗਾਵਾਟ ਬਿਜਲੀ ਉਦਪਾਦਨ ਹੋ ਰਿਹਾ ਹੈ। (Powercom)
ਇਸ ਦੇ ਨਾਲ ਹੀ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇੱਕ ਯੂਨਿਟ ਚੱਲ ਰਿਹਾ ਹੈ, ਜਦੋਂ ਕਿ ਇਸ ਦੇ ਦੋ ਯੂਨਿਟ ਬੰਦ ਹਨ। ਇਸ ਦੇ ਇੱਕ ਯੂਨਿਟ ਤੋਂ 575 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ। ਪੰਜਾਬ ਦਾ ਇਹ ਸਭ ਤੋਂ ਵੱਡਾ ਪ੍ਰਾਈਵੇਟ ਥਰਮਲ ਪਲਾਂਟ ਹੈ। ਇਸ ਦੀ ਸਮਰੱਥਾ 1980 ਮੈਗਾਵਾਟ ਹੈ। ਸਰਦੀਆਂ ਵਿੱਚ ਆਮ ਲੋਕਾਂ ਵੱਲੋਂ 300 ਮੁਫ਼ਤ ਬਿਜਲੀ ਦੀ ਲਾਹਾ ਖੱਟਿਆ ਜਾ ਰਿਹਾ ਹੈ ਅਤੇ ਗਰਮ ਹੀਟਰਾਂ ਰਾਹੀਂ ਸਰਦੀ ਤੋਂ ਰਾਹਤ ਪਾਈ ਜਾ ਰਹੀ ਹੈ। ਪਾਵਰਕੌਮ ਵੱਲੋਂ ਸਰਦੀਆਂ ਵਿੱਚ ਵੀ ਬਿਜਲੀ ਚੋਰਾਂ ਨੂੰ ਕਾਬੂ ਕਰਨ ਦੀ ਮੁਹਿੰਮ ਵਿੱਢੀ ਹੋਈ ਹੈ। (Powercom)
ਸਰਕਾਰ ਵੱਲੋਂ ਖਰੀਦੇ ਜੀਵੀਕੇ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਚਾਲੂ | Powercom
ਪੰਜਾਬ ਸਰਕਾਰ ਵੱਲੋਂ ਖਰੀਦਿਆ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦੇ ਦੋਵੇਂ ਯੂਨਿਟ ਚਾਲੂ ਹਨ ਅਤੇ ਇੱਥੋਂ 405 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ। ਇਹ ਥਰਮਲ ਪਲਾਂਟ 540 ਮੈਗਾਵਾਟ ਦੀ ਸਮਰੱਥਾ ਵਾਲਾ ਹੈ। ਉਂਜ ਇਹ ਥਰਮਲ ਪਲਾਂਟ ਕੋਲੇ ਦੀ ਕਮੀ ਨਾਲ ਦੋ-ਚਾਰ ਹੁੰਦਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਇਸ ਨੂੰ ਖਰੀਦਣ ਤੋਂ ਬਾਅਦ ਪਾਵਰਕੌਮ ਵੱਲੋਂ ਇਸ ਥਰਮਲ ਦੀ ਕੋਲੇ ਦੀ ਕਮੀ ਦੂਰ ਕਰ ਦਿੱਤੀ ਜਾਵੇਗੀ। ਗਰਮੀਆਂ ਦੇ ਸੀਜ਼ਨ ਦੌਰਾਨ ਇਹ ਥਰਮਲ ਪਲਾਂਟ ਪਾਵਰਕੌਮ ਲਈ ਸਹਾਈ ਹੋਵੇਗਾ। (Powercom)
ਕੱਲ੍ਹ ਬਿਜਲੀ ਸਪਲਾਈ ਰਹੇਗੀ ਬੰਦ, ਜਾਣੋ ਕਾਰਨ
(ਦੁਰਗਾ ਸਿੰਗਲਾ/ ਮੋਹਨ ਸਿੰਘ) ਮੂਣਕ। ਮੂਣਕ ਸ਼ਹਿਰ ਦੇ ਨਾਲ ਨਾਲ ਨੇੜਲੇ ਗਰਿੱਡਾਂ ਵਿੱਚ 66 ਕੇਵੀ ਲਾਈਨ ਦੀ ਮੁਰੰਮਤ ਨੂੰ ਲੈਕੇ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। (Electricity Supply )
ਇਹ ਵੀ ਪੜ੍ਹੋ : ਦੇਸ਼ ਭਗਤ ਗਲੋਬਲ ਸਕੂਲ ਵਿਖੇ “ਸਪੋਰਟਸ ਮੀਟ 2023” ਕਰਵਾਈ
ਇਸ ਸਬੰਧੀ ਪਾਵਰਕੌਮ ਬਿਜਲੀ ਗਰਿੱਡ ਮੂਣਕ ਦੇ ਐਸਡੀਓ ਦਵਿੰਦਰ ਕੁਮਾਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਉਣ ਵਾਲੀ 24 ਨਵੰਬਰ 2023 ਦਿਨ ਸ਼ੁੱਕਰਵਾਰ ਨੂੰ 66 ਕੇਵੀ ਲਾਈਨ ਦੀ ਮੁਰੰਮਤ ਕਰਨ ਕਰਕੇ ਮੂਣਕ, ਹਮੀਰਗੜ, ਬਲਰਾਂ, ਮੰਡਵੀਂ, ਕਰੋਦਾ, ਮਕੋਰੜ ਸਾਹਿਬ, ਸੇਲਵਾਲਾ, ਘਮੂਰਘਾਟ, ਭੁਟਾਲ, ਖੰਡੇਬਾਦ ਅਤੇ ਬਨਾਰਸੀ ਗਰਿੱਡਾਂ ਤੋਂ ਚੱਲਣ ਵਾਲੇ ਇਲਾਕੇ ਦੇ ਸਾਰੇ ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਬੰਦ ਰਹੇਗੀ। ਇਸ ਦੇ ਨਾਲ ਹੀ ਉਨਾਂ ਕਿਹਾ ਕਿ ਬਿਜਲੀ ਬੰਦ ਦਾ ਸਮਾਂ ਮੌਕੇ ਦੇ ਹਲਾਤਾਂ ਨੂੰ ਦੇਖਦਿਆਂ ਸਮੇਂ ਵਿੱਚ ਵਾਧਾ ਘਾਟਾ ਵੀ ਹੋ ਸਕਦਾ ਹੈ।
ਪੀ.ਐਸ.ਪੀ.ਸੀ.ਐਲ ਵੱਲੋਂ 9 ਸਤੰਬਰ ਨੂੰ ਰਿਕਾਰਡ 3427 ਲੱਖ ਯੂਨਿਟ ਬਿਜਲੀ ਦੀ ਸਪਲਾਈ : ਹਰਭਜਨ ਸਿੰਘ ਈ.ਟੀ.ਓ
ਅਗਸਤ ਤੇ ਸਤੰਬਰ ਵਿੱਚ ਘੱਟ ਮੀਂਹ ਕਾਰਨ ਬਿਜਲੀ ਦੀ ਮੰਗ ਵਿੱਚ ਹੋਇਆ ਵਾਧਾ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ) ਨੇ 09 ਸਤੰਬਰ ਨੂੰ ਰਿਕਾਰਡ 3427 ਲੱਖ ਯੂਨਿਟ (ਐਲ.ਯੂ) ਬਿਜਲੀ ਸਪਲਾਈ ਕੀਤੀ ਜਦੋਂਕਿ ਪੂਰਾ ਦਿਨ ਬਿਜਲੀ ਦੀ ਮੰਗ ਲਗਭਗ 14,400 ਮੈਗਾਵਾਟ ਰਹੀ। ਪੰਜਾਬ ਸਰਕਾਰ ਵਿੱਚ ਇਹ ਰਿਕਾਰਡ ਸਪਲਾਈ ਹੋਈ ਹੈ। ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ (Harbhajan Singh ETO) ਨੇ ਅੱਜ ਇਥੇ ਦੱਸਿਆ ਕਿ ਇਸ ਸਾਲ ਮੌਨਸੂਨ ਤੋਂ ਪਹਿਲਾਂ 23 ਜੂਨ ਨੂੰ ਸਭ ਤੋਂ ਵੱਧ ਬਿਜਲੀ ਸਪਲਾਈ 3425 ਲੱਖ ਯੂਨਿਟ ਰਹੀ ਸੀ। ਉਨਾਂ ਕਿਹਾ ਕਿ ਅਗਸਤ ਮਹੀਨੇ ਦੌਰਾਨ 63 ਫੀਸਦੀ ਘੱਟ ਬਾਰਿਸ਼ ਅਤੇ ਸਤੰਬਰ ਮਹੀਨੇ ਵਿੱਚ ਹੁਣ ਤੱਕ ਨਾਮਾਤਰ ਮੀਂਹ ਪੈਣ ਕਾਰਨ ਬਿਜਲੀ ਦੀ ਮੰਗ ਖੇਤੀਬਾੜੀ, ਘਰੇਲੂ ਅਤੇ ਵਪਾਰਕ ਵਰਗਾਂ ਦੇ ਖਪਤਕਾਰਾਂ ਦੇ ਮਾਮਲੇ ਵਿੱਚ ਖਾਸ ਕਰਕੇ ਕਾਫੀ ਵੱਧ ਗਈ ਹੈ।
ਕਿਹਾ, ਪੀ.ਐਸ.ਪੀ.ਸੀ.ਐਲ. ਵੱਲੋਂ ਲੋੜੀਂਦੀ ਬਿਜਲੀ ਸਪਲਾਈ ਦੇਣ ਲਈ ਮੁਕੰਮਲ ਪ੍ਰਬੰਧ
ਉਨਾਂ ਇਹ ਕਹਿੰਦਿਆਂ ਕਿ ਪੀ.ਐਸ.ਪੀ.ਸੀ.ਐਲ. ਦੁਆਰਾ ਕੀਤੇ ਗਏ ਢੁਕਵੇਂ ਪ੍ਰਬੰਧਾਂ ਕਾਰਨ ਪੰਜਾਬ ਵਿੱਚ ਖਪਤਕਾਰਾਂ ਦੀਆਂ ਸਾਰੀਆਂ ਸ਼੍ਰੇਣੀਆਂ ਨੂੰ ਬਿਨਾਂ ਕਿਸੇ ਕਟੌਤੀ ਦੇ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ, ਇਸ ਗੱਲ ’ਤੇ ਜ਼ੋਰ ਦਿੱਤਾ ਕਿ ਝੋਨੇ ਦੀ ਫਸਲ ਨੂੰ ਧਿਆਨ ਵਿੱਚ ਰੱਖਦਿਆਂ ਖੇਤੀਬਾੜੀ ਖੇਤਰ ਨੂੰ ਨਿਯਮਤ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਸਾਲ 2023 ਦੇ ਬਿਜਲੀ ਖਪਤ ਦੇ ਅੰਕੜਿਆਂ ਦੀ ਸਾਲ 2022 ਨਾਲ ਤੁਲਨਾ ਕਰਦਿਆਂ ਹਰਭਜਨ ਸਿੰਘ ਈ.ਟੀ.ਓ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਦੌਰਾਨ ਸੂਬੇ ਵਿੱਚ ਗਰਮੀ ਅਤੇ ਹੁੰਮਸ ਕਾਰਨ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਬਿਜਲੀ ਦੀ ਖਪਤ 8 ਫੀਸਦੀ ਤੋਂ 12 ਫੀਸਦੀ ਵੱਧ ਹੈ।
ਇਹ ਵੀ ਪੜ੍ਹੋ : ਅਮੀਨੋ ਐਸਿਡਾਂ ਦੀ ਪੈਦਾਵਾਰ ਲਈ ਪੰਜਾਬੀ ਯੂਨੀਵਰਸਿਟੀ ਨੇ ਲੱਭੀ ਇੱਕ ਵਿਸ਼ੇਸ਼ ਪ੍ਰਕਿਰਿਆ/ਪ੍ਰਣਾਲ਼ੀ
ਉਨਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਦੌਰਾਨ ਵੱਧ ਤੋਂ ਵੱਧ ਮੰਗ 14,500 ਮੈਗਾਵਾਟ ਤੋਂ 15,000 ਮੈਗਾਵਾਟ ਦੀ ਰਿਕਾਰਡ ਰੇਂਜ ਵਿੱਚ ਰਹੀ ਹੈ। ਬਿਜਲੀ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੀ.ਐਸ.ਪੀ.ਸੀ.ਐਲ. ਖਪਤਕਾਰਾਂ ਖਾਸ ਕਰਕੇ ਕਿਸਾਨਾਂ ਦੀ ਲੋੜ ਅਨੁਸਾਰ ਬਿਜਲੀ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਸਬੰਧੀ ਮੁਕੰਮਲ ਪ੍ਰਬੰਧ ਕੀਤੇ ਗਏ ਹਨ।
ਮੀਂਹ ਨੇ ਕਰਵਾਏ ਲਹਿਰਾ ਮੁਹੱਬਤ, ਰੋਪੜ ਅਤੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਬੰਦ
ਸਰਕਾਰੀ ਥਰਮਲਾਂ ਦੇ 8 ਯੂਨਿਟ ਅਤੇ ਪ੍ਰਾਈਵੇਟ ਥਰਮਲ ਦੇ 2 ਯੂਨਿਟ ਬੰਦ
7 ਹਜਾਰ ਮੈਗਾਵਾਟ ਹੀ ਬਿਜਲੀ ਲੋਡ, ਪ੍ਰਾਈਵੇਟ ਥਰਮਲ ਵੀ ਅੱਧੀ ਕਰ ਰਹੇ ਨੇ ਬਿਜਲੀ ਪੈਦਾਵਾਰ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੂਬੇ ਅੰਦਰ ਲਗਾਤਾਰ ਹੋ ਰਹੀ ਬਰਸਾਤ ਕਾਰਨ ਪਾਵਰਕੌਮ ਨੂੰ ਵੱਡਾ ਫਾਇਦਾ ਹੋ ਰਿਹਾ ਹੈ। ਪਾਵਰਕੌਮ ਵੱਲੋਂ ਬਿਜਲੀ ਦੀ ਮੰਗ ਡਿੱਗਣ ਕਾਰਨ ਆਪਣੇ ਸਰਕਾਰੀ ਲਹਿਰਾ ਮੁਹੱਬਤ ਅਤੇ ਰੋਪੜ ਥਰਮਲ ਪਲਾਂਟ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰਾਈਵੇਟ ਥਰਮਲ ਪਲਾਂਟ ਗੋਇੰਦਵਾਲ ਸਾਹਿਬ ( Thermal Plant) ਨੂੰ ਵੀ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਮੌਜੂਦਾ ਸਮੇਂ 10 ਯੂਨਿਟ ਬੰਦ ਹਨ, ਜਦਕਿ ਸਿਰਫ਼ 5 ਯੂਨਿਟ ਹੀ ਚੱਲ ਰਹੇ ਹਨ।
ਜਾਣਕਾਰੀ ਅਨੁਸਾਰ ਪੰਜਾਬ ਅੰਦਰ ਮਾਨਸੂਨ ਦਾ ਭਰਵਾਂ ਮੀਂਹ ਪੈ ਰਿਹਾ ਹੈ, ਜਿਸ ਕਾਰਨ ਪਾਵਰਕੌਮ ਦੇ ਸਿਰ ’ਤੇ ਬਿਜਲੀ ਦਾ ਲੋਡ ਬਿਲਕੁੱਲ ਘੱਟ ਗਿਆ ਹੈ। ਇੱਥੋਂ ਤੱਕ ਕਿਸਾਨਾਂ ਵੱਲੋਂ ਆਪਣੇ ਟਿਊਬਵੈੱਲ ਵੀ ਬੰਦ ਕੀਤੇ ਹੋਏ ਹਨ। ਝੋਨੇ ਦੀ ਲਵਾਈ ਦਾ ਪੀਕ ਸੀਜ਼ਨ ਪਾਵਰਕੌਮ ਵੱਲੋਂ ਲਗਭਗ ਪੂਰਾ ਕਰ ਲਿਆ ਹੈ ਅਤੇ ਇਸ ਵਾਰ ਆਮ ਲੋਕਾਂ ਨੂੰ ਬਿਜਲੀ ਦੇ ਕੱਟਾਂ ਪੱਖੋਂ ਕਿਸੇ ਪ੍ਰਕਾਰ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ। ਅੱਜ ਬਿਜਲੀ ਦੀ ਮੰਗ ਲਗਭਗ 7 ਹਜਾਰ ਮੈਗਾਵਾਟ ਤੇ ਆਸ ਪਾਸ ਹੀ ਚੱਲ ਰਹੀ ਸੀ, ਜਦਕਿ ਪਿਛਲੇ ਸਾਲ ਅੱਜ ਦੇ ਦਿਨ ਹੀ ਬਿਜਲੀ ਦੀ ਮੰਗ 13 ਹਜਾਰ ਮੈਗਾਵਾਟ ਨੂੰ ਪਾਰ ਸੀ।
ਮੀਂਹ ਕਾਰਨ ਬਿਜਲੀ ਦੀ ਡਿੱਗੀ ਡਿਮਾਂਡ ( Thermal Plant)
ਮੀਂਹ ਕਾਰਨ ਬਿਜਲੀ ਦੀ ਡਿੱਗੀ ਡਿਮਾਂਡ ਤੋਂ ਬਾਅਦ ਪਾਵਰਕੌਮ ਵੱਲੋਂ ਆਪਣੇ ਰੋਪੜ ਥਰਮਲ ਪਲਾਂਟ ਦੇ ਚਾਰੇ ਯੂਨਿਟ ਬੰਦ ਕਰ ਦਿੱਤੇ ਗਏ ਹਨ ਜਦਕਿ ਲਹਿਰਾ ਮੁਹੱਬਤ ਥਮਰਲ ਪਲਾਂਟ ਦੇ ਚਾਰੇ ਯੂਨਿਟ ਹੀ ਬੰਦ ਪਏ ਹਨ। ਪ੍ਰਾਈਵੇਟ ਥਰਮਲ ਗੋਇੰਦਵਾਲ ਸਾਹਿਬ ਦੇ ਦੋਵੇਂ ਯੂਨਿਟ ਬੰਦ ਹੋਣ ਕਾਰਨ ਇਹ ਪਲਾਂਟ ਵੀ ਠੱਪ ਹੋ ਗਿਆ ਹੈ। । ਜਿਹੜੇ ਪ੍ਰਾਈਵੇਟ ਥਰਮਲ ( Thermal Plant) ਪਲਾਂਟਾਂ ਦੇ 5 ਯੂਨਿਟ ਚਾਲੂ ਹਨ, ਉਹ ਘੱਟ ਪੈਦਾਵਾਰ ਤੇ ਭਖਾਏ ਹੋਏ ਹਨ। ਤਲਵੰਡੀ ਸਾਬੋਂ ਥਮਰਲ ਪਲਾਂਟ ਦੇ ਤਿੰਨੇ ਯੂਨਿਟਾਂ ਵੱਲੋਂ 938 ਮੈਗਾਵਾਟ ਹੀ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ ਜਦਕਿ ਰਾਜਪੁਰਾ ਥਰਮਲ ਪਲਾਂਟ ਦੇ ਦੋਵੇਂ ਯੂਨਿਟਾਂ ਵੱਲੋਂ 675 ਮੈਗਾਵਾਟ ਬਿਜਲੀ ਉਤਪਦਾਨ ਪੈਦਾ ਹੋ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਨੂੰ ਮੋਹਰੀ ਸੂਬਾ ਬਣਾਉਣ ਲਈ ਮੁੱਖ ਮੰਤਰੀ ਮਾਨ ਨੇ ਚੁੱਕਿਆ ਹੁਣ ਇਹ ਕਦਮ
ਪਾਵਰਕੌਮ ਦੇ ਪਣ ਬਿਜਲੀ ਪ੍ਰੈਜੋਕਟਾਂ ਤੋਂ 715 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਅਗਲੇ ਦਿਨਾਂ ਦੌਰਾਨ ਵੀ ਪੰਜਾਬ ਅੰਦਰ ਇਸੇ ਤਰ੍ਹਾਂ ਮੀਂਹ ਜਾਰੀ ਰਹਿਣ ਦੀਆਂ ਖ਼ਬਰਾਂ ਹਨ। ਪਾਵਰਕੌਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਇਸ ਵਾਰ 12 ਘੰਟਿਆਂ ਤੱਕ ਬਿਜਲੀ ਦਿੱਤੀ ਗਈ ਹੈ ਅਤੇ ਸਰਕਾਰ ਵੱੱਲੋਂ ਕੀਤੇ ਪੂਰੇ ਪ੍ਰਬੰਧਾਂ ਕਾਰਨ ਹੀ ਪੰਜਾਬ ਦੇ ਕਿਸੇ ਵੀ ਖਪਤਕਾਰ ਨੂੰ ਇਸ ਵਾਰ ਬਿਜਲੀ ਸਮੱਸਿਆ ਦਾ ਕੋਈ ਸਾਹਮਣਾ ਨਹੀਂ ਕਰਨਾ ਪਿਆ। ਉਨ੍ਹਾਂ ਕਿਹਾ ਕਿ ਪਾਵਰਕੌਮ ਵੱਲੋਂ ਸਭ ਤੋਂ ਰਿਕਾਰਡ ਮੰਗ 15325 ਮੈਗਾਵਾਟ ਨੂੰ ਵੀ ਪੂਰਾ ਕੀਤਾ ਗਿਆ ਹੈ।
ਮੁੱਖ ਮੰਤਰੀ ਮਾਨ ਨੇ 600 ਯੂਨਿਟ ਬਿਜਲੀ ਮਾਫ਼ੀ ’ਤੇ ਅੱਜ ਫਿਰ ਕਹੀ ਵੱਡੀ ਗੱਲ, ਹੁਣੇ ਪੜ੍ਹੋ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਮੁੱਖ ਮੰਤਰੀ ਭਗਵੰਤ ਮਾਨ (Chief Minister Mann) ਨੇ ਅੱਜ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਵੀਡੀਓ ਅਪਲੋਡ ਕਰਕੇ ਪੰਜਾਬ ਵਾਸੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਇਹ ਸੰਬੋਧਨ ਇੱਕ ਜੁਲਾਈ ਨੂੰ ਮੁੱਖ ਰੱਖ ਕੇ ਕੀਤਾ। ਉਨ੍ਹਾਂ ਆਪਣੇ ਸੰਬੋਧਨ ’ਚ ਬਿਜਲੀ ਦੀਆਂ 600 ਯੂਨਿਟਾਂ ਮਾਫ਼ ਕਰਨ ਦੇ ਇੱਕ ਸਾਲ ਪੂਰਾ ਹੋਣ ਮੌਕੇ ਕੀਤਾ। ਉਨ੍ਹਾਂ ਪੰਜਾਬ ਵਾਸੀਆਂ ਨੂੰ ਇਸ ਗੱਲ ਦੀ ਵਧਾਈ ਦਿੱਤੀ ਕਿ ਬਿਜਲੀ ਬਿੱਲ ਮਾਫ਼ੀ ਦਾ ਇੱਕ ਸਾਲ ਨਿਰਵਿਘਨ ਪੂਰਾ ਹੋ ਗਿਆ। ਉਨ੍ਹਾਂ ਕਿਹਾ ਕਿ 90 ਫ਼ੀਸਦੀ ਘਰਾਂ ਨੂੰ ਇਸ ਦਾ ਫਾਇਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਘਰਾਂ ਨੂੰ ਹੀ ਨਹੀਂ ਸਗੋਂ ਕਾਰਖਾਨਿਆਂ ਤੇ ਖੇਤਾਂ ਨੂੰ ਬਿਜਲੀ ਵੀ ਬਿਨਾ ਕੱਟ ਤੋਂ 12 ਤੋਂ 14 ਘੰਟੇ ਲਗਾਤਾਰ ਦਿੱਤੀ ਜਾ ਰਹੀ ਹੈ।
ਬਿਜਲੀ ਬੋਰਡ ਨੂੰ ਵੀ ਘਾਟੇ ਵਿੱਚ ਨਹੀਂ ਜਾਣ ਦਿੱਤਾ | Chief Minister Mann
ਪਹਿਲਾਂ ਟੁੱਟ-ਟੁੱਟ ਕੇ ਬਿਜਲੀ ਆਇਆ ਕਰਦੀ ਸੀ ਜਿਸ ਨਾਲ ਝੋਨੇ ਦੀ ਫਸਲ ਪਕਾਉਣੀ ਬਹੁਤ ਹੀ ਔਖੀ ਹੋ ਜਾਂਦੀ ਸੀ। ਉਨ੍ਹਾਂ ਕਿਹਾ ਕਿ ਅਸੀਂ ਬਿਜਲੀ ਬੋਰਡ ਨੂੰ ਵੀ ਘਾਟੇ ਵਿੱਚ ਨਹੀਂ ਜਾਣ ਦਿੱਤਾ। ਅਕਾਲੀ ਅਤੇ ਕਾਂਗਰਸ ਸਰਕਾਰ ਵੇਲੇ ਬਿਜਲੀ ਬੋਰਡ ਦੀਆਂ ਦੇਣਦਾਰੀਆਂ ਬਹੁਤ ਸਨ ਅਸੀਂ ਉਹ ਵੀ ਉਤਾਰ ਦਿੱਤੀਆਂ। ਉਨ੍ਹਾਂ ਕਿਹਾ ਕਿ 9 ਹਜ਼ਾਰ 20 ਕਰੋੜ ਦੀ ਸਬਸਿਡੀ ਦਾ ਜਿਹੜਾ ਕਰਜ਼ਾ ਖੜ੍ਹਾ ਸੀ ਉਹ ਵੀ ਅਸੀਂ ਕਿਸ਼ਤਾਂ ਰਾਹੀਂ ਉਤਾਰ ਰਹੇ ਹਾਂ ਜਿਸ ਦੀ ਪਹਿਲੀ ਕਿਸ਼ਤ ਜਾ ਚੁੱਕੀ ਹੈ। ਜਿਹੜਾ ਘਰੇਲੂ ਖ਼ਪਤਕਾਰਾਂ ਦਾ ਤੇ ਬਾਕੀ ਜਿਹੜੀ ਸਬਸਿਡੀ ਦਾ ਪੈਸਾ ਬਣਦਾ ਸੀ 20 ਹਜ਼ਾਰ 200 ਕਰੋੜ ਉਹ ਵੀ ਬਿਜਲੀ ਬੋਰਡ ਨੂੰ ਭੁਗਤਾਨ ਕਰ ਚੁੱਕੇ ਹਾਂ। ਅਸੀਂ ਕਰਜ਼ਾ ਲੈ ਕੇਕੋਈ ਵੀ ਕੰਮ ਨਹੀਂ ਕੀਤਾ। ਅਸੀਂ ਭਿ੍ਰਸ਼ਟਾਚਾਰ ਰੋਕ ਕੇ ਰੈਵੀਨਿਊ ਦੇ ਸਾਧਨ ਵਧਾਏ ਹਨ।
ਉਨ੍ਹਾਂ ਕਿਹਾ ਕਿ ਇਨ੍ਹਾਂ ਗਰਮੀ ਦੇ ਮਹੀਨਿਆਂ ਵਿੱਚ ਫੈਕਟਰੀਆਂ ਦੀ ਬਿਜਲੀ ਬੰਦ ਕਰਕੇ ਘਰੇਲੂ ਬਿਜਲੀ ਪੂਰੀ ਕੀਤੀ ਜਾਂਦੀ ਸੀ। ਇਸ ਵਾਰ ਅਸੀਂ ਕੋਈ ਫੈਕਟਰੀ ਵੀ ਬੰਦ ਨਹੀਂ ਕੀਤੀ। ਫੈਕਟਰੀਆਂ ਵੀ ਲਗਾਤਾਰ ਚੱਲ ਰਹੀਆਂ ਹਨ। ਅਸੀਂ ਪਛਵਾੜਾ ਕੋਲ ਖਾਨ ਚਲਾ ਕੇ ਵੀ ਬਹੁਤ ਸਾਰਾ ਪੈਸਾ ਬਚਾਇਆ ਹੈ ਅਤੇ ਕੋਲਾ ਵੀ ਸਾਡੇ ਕੋਲ 43 ਦਿਨ ਦਾ ਕੋਲਾ ਸਾਡੇ ਕੋਲ ਪਿਆ ਹੈ। ਪਹਿਲਾਂ ਆਮ ਤੌਰ ’ਤੇ 5 ਘੰਟਿਆਂ ਦਾ ਕੋਲਾ ਬਚਿਆ ਹੈ ਇਸ ਸਬੰਧੀ ਖ਼ਬਰਾਂ ਆਉਂਦੀਆਂ ਸੀ। ਅਸੀਂ ਸੋਲਰ ਐਨਰਜ਼ੀ ਨੂੰ ਵਧਾਉਣ ਲਈ ਵੀ ਸਰਕੂਲਰ ਜਾਰੀ ਕਰਾਂਗੇ। ਅਸੀਂ ਗਰੀਨ ਐਨਰਜ਼ੀ ਵੀ ਤਿਆਰ ਕਰਾਂਗੇ।
ਪਹਿਲਾਂ ਵਾਲੀਆਂ ਸਰਕਾਰਾਂ ਸਰਕਾਰੀ ਪ੍ਰਾਪਰਟੀ ਨੂੰ ਪ੍ਰਾਈਵੇਟ ਹੱਥਾਂ ਵਿੱਚ ਵੇਚ ਦਿੰਦੀਆਂ ਸਨ | Chief Minister Mann
ਉਨ੍ਹਾਂ ਕਿਹਾ ਕਿ ਪਹਿਲਾਂ ਵਾਲੀਆਂ ਸਰਕਾਰਾਂ ਸਰਕਾਰੀ ਪ੍ਰਾਪਰਟੀ ਨੂੰ ਪ੍ਰਾਈਵੇਟ ਹੱਥਾਂ ਵਿੱਚ ਵੇਚ ਦਿੰਦੀਆਂ ਸਨ ਪਰ ਅਸੀਂ ਉਲਟ ਕਰ ਰਹੇ ਹਾਂ। ਅਸੀਂ ਇੱਕ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਰਹੇ ਹਾਂ ਜਿਸ ਤੋਂ ਵਾਧੂ ਬਿਜਲੀ ਪੈਦਾ ਹੋਵੇਗੀ। ਉਨ੍ਹਾਂ ਕਿਹਾ ਕਿ ਸਾਡੇ ਕੋਲ ਕੋਲਾ ਹੈ ਅਸੀਂ ਉਸ ਥਰਮਲ ਪਲਾਂਟ ਨੂੰ ਚਲਾ ਸਕਦੇ ਹਾਂ। ਅਸੀਂ ਸਸਤੀ ਬਿਜਲੀ ਪੈਦਾ ਕਰਨ ਦੇ ਸਮਰੱਥ ਹਾਂ ਤੇ ਕਰਾਂਗੇ ਵੀ ਜ਼ਰੂਰ। ਉਨ੍ਹਾਂ ਜ਼ੀਰੋ ਬਿੱਲ ਆਉਣ ’ਤੇ ਸਾਰੇ ਹੀ ਪੰਜਾਬੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਚੋਣ ਪ੍ਰਚਾਰ ਵੇਲੇ ਇੱਕ ਗਰੰਟੀ ਦਿੱਤੀ ਸੀ ਕਿ ਬਿਜਲੀ ਦੀਆਂ ਯੂਨਿਟਾਂ ਮਾਫ਼ ਕਰਾਂਗੇ। ਉਹ ਗਰੰਟੀ ਪੂਰੀ ਹੋਈ ਨੂੰ ਇੱਕ ਸਾਲ ਹੋ ਚੁੱਕਿਆ ਹੈ।
ਇਹ ਵੀ ਪੜ੍ਹੋ : ਗੈਂਗਸਟਰ ਮੁਖਤਾਰ ਅੰਸਾਰੀ ਮਾਮਲੇ ’ਚ ਮੁੱਖ ਮੰਤਰੀ ਮਾਨ ਦਾ ਐਲਾਨ, ਇਨ੍ਹਾਂ ਤੋਂ ਵਸੂਲਿਆ ਜਾਵੇਗਾ ਖਰਚਾ
ਉਨ੍ਹਾਂ ਕਿਹਾ ਕਿ ਇਹ ਮੁਫ਼ਤ ਬਿਜਲੀ ਇਸੇ ਤਰ੍ਹਾਂ ਜਾਰੀ ਰੱਖਾਂਗੇ। ਉਨ੍ਹਾਂ ਕਿਹਾ ਕਿ ਇਸ ਲਈ ਕੋਈ ਵੀ ਸ਼ਰਤ ਨਹੀਂ ਰੱਖੀ ਗਈ ਹੈ। ਪੰਜਾਬ ਰੰਗਲਾ ਬਣਾਉਣ ਲਈ ਪੰਜਾਬੀਆਂ ਨੇ ਸਹਿਯੋਗ ਦਿੱਤਾ ਹੈ ਤੇ ਤੁਸੀਂ ਅੱਗੇ ਵੀ ਸਾਥ ਦਿੰਦੇ ਰਹੋ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਵੀ ਹਰ ਖੇਤ ਤੱਕ ਪਹੰੁਚ ਰਿਹਾ ਹੈ। ਚਾਰ ਲੱਖ ਟਿਊਬਵੈੱਲ ਵੀ ਘੱਟ ਚਲਾਉਣ ਦੀ ਲੋੜ ਪਵੇਗੀ ਜਦੋਂ ਨਹਿਰੀ ਪਾਣੀ ਪਹੰੁਚਦਾ ਰਹੇਗਾ। ਉਨ੍ਹਾਂ ਕਿਹਾ ਕਿ ਇੱਕ ਨਵਾਂ ਡੈਮ ਬਣਾਇਆ ਜਾ ਰਿਹਾ ਹੈ ਜਿਸ ਨਾਲ ਪਾਣੀ ਦੀ ਲੀਕੇਜ਼ ਰੋਕ ਕੇ ਪਾਣੀ ਜਮ੍ਹਾ ਕੀਤਾ ਜਾ ਸਕੇ। ਇਹ ਡੈਮ ਰਣਜੀਤ ਸਾਗਰ ਡੈਮ ਦੇ ਨੇੜੇ ਧਾਰ ਕਲਾਂ ’ਚ ਬਣਾਇਆ ਜਾ ਰਿਹਾ ਹੈ। ਡੈਮ ਨਾਲ ਪਾਣੀ ਤਾਂ ਬਚੇਗਾ ਹੀ ਬਿਜਲੀ ਵੀ ਹੋਰ ਪੈਦਾ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਪੰਜਾਂ ਦਰਿਆਵਾਂ ਜਿੰਨਾ ਪਾਣੀ ਅਸੀਂ ਇਕੱਠਾ ਕਰਕੇ ਹੀ ਰਹਾਂਗੇ।