Dogs - Sach Kahoon Punjabi
Sonu Sood Statement: ਆਵਾਰਾ ਕੁੱਤਿਆਂ ਦੇ ਹੱਕ ’ਚ ਬੋਲੇ ਸੋਨੂੰ ਸੂਦ, ਇਹਨਾਂ ਨੂੰ ਮਾਰੋ ਨਾ ਘਰ ਦਿਓ
Sonu Sood Statement:
Sonu Sood Statement: ਆਵਾਰਾ ਕੁੱਤਿਆਂ ਦੇ ਹੱਕ ਚ ਬੋਲੇ ਸੋਨੂੰ ਸੂਦ, ਇਹਨਾਂ ਨੂੰ ਮਾਰੋ ਨਾ ਘਰ ਦਿਓ
(ਵਿੱਕੀ ਕੁਮਾਰ) ਮੋਗਾ। ਪੰਜਾਬ ਵਿੱਚ ਅਵਾਰਾ ਕੁੱਤਿਆਂ ਨੂੰ ਲੈ ਕੇ ਸ਼ੁਰੂ ਹੋਏ ਵਿਵਾਦ ਦਰਮਿਆਨ ਹੁਣ ਪੰਜਾਬੀ ਅਤੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਵੀ ਖੁੱਲ੍ਹ ਕੇ ਸਾਹਮਣੇ ਆ ਗਏ ਹਨ। ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਸੜਕਾਂ ’ਤੇ ਰਹਿਣ ਵਾਲੇ ਕੁੱਤਿਆਂ ਨੂੰ ਮਾਰਨਾ ਕੋਈ ਹੱਲ ਨਹੀਂ ਹੈ। ਉਨ੍ਹਾਂ ਨੇ ਸਰਕਾਰ ਕੋਲੋਂ ਇਹਨਾਂ ਬੇਜ਼ੁਬਾਨ ਜਾਨਵਰਾਂ ਲਈ ਸ਼ੈਲਟਰ ਹੋਮ ਬਣਾਉਣ ਦੀ ਮੰਗ ਕੀਤੀ ਅਤੇ ਖੁਦ ਵੀ ਇਸ ਦਿਸ਼ਾ ਵਿੱਚ ਕੋਸ਼ਿਸ਼ ਕਰਨ ਦੀ ਗੱਲ ਕਹੀ।
ਇਹ ਵੀ ਪੜ੍ਹੋ: Farmers Protest: ਰੋਡ ਸੰਘਰਸ਼ ਕਮੇਟੀ ਤੇ ਕਿਸਾਨ ਯੂਨੀਅਨਾਂ ਵੱਲੋਂ ਹਾਈਵੇ ਦਾ ਕੰਮ ਮੁੜ ਬੰਦ
ਸੂਦ ਪੰਜਾਬ ਦੇ ਮੋਗਾ ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਭੈਣ ਵੀ ਇੱਥੋਂ ਕਾਂਗਰਸ ਵਰਕਰ ਹੈ। ਸੋਨੂੰ ਸੂਦ ਨੇ ਵੀਡੀਓ ਵਿੱਚ ਕਿਹਾ ਕਿ ਇਨਸਾਨ ਸਿਰਫ਼ ਕਿਤਾਬਾਂ ਲਿਖ ਸਕਦਾ ਹੈ, ਪਰ ਵਫ਼ਾਦਾਰੀ ਜੇਕਰ ਕਿਸੇ ਕੋਲੋਂ ਸਿੱਖਣੀ ਹੋਵੇ ਤਾਂ ਉਹ ਕੁੱਤਿਆਂ ਤੋਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਸੜਕ ਦੇ ਕੁੱਤਿਆਂ ਨੂੰ ਅਪਣਾਉਂਦੇ ਹਨ, ਉਨ੍ਹਾਂ ਦੀ ਦੇਖਭਾਲ ਕਰਦੇ ਹਨ ਅਤੇ ਅਜਿਹੇ ਕੁੱਤੇ ਆਮ ਤੌਰ ’ਤੇ ਨੁਕਸਾਨ ਨਹੀਂ ਪਹੁੰਚਾਉਂਦੇ। ਉਨ੍ਹਾਂ ਨੇ ਇਹ ਵੀ ਮੰਨਿਆ ਕਿ ਕਈ ਮਾਮਲਿਆਂ ਵਿੱਚ ਬੱਚਿਆਂ ’ਤੇ ਹਮਲਿਆਂ ਵਰਗੀਆਂ ਘਟਨਾਵਾਂ ਸਾਹਮਣੇ ਆਈਆਂ ਹਨ, ਪਰ ਸਥਾਨਕ ਲੋਕਾਂ ਨੂੰ ਇਹ ਪਤਾ ਹੁੰਦਾ ਹੈ ਕਿ ਕਿਹੜੇ ਕੁੱਤੇ ਖ਼ਤਰਨਾਕ ਹੋ ਸਕਦੇ ਹਨ ਅਤੇ ਉਨ੍ਹਾਂ ਦੀ ਸ਼ਿਕਾਇਤ ਵੀ ਕੀਤੀ ਜਾਂਦੀ ਹੈ।
ਸੋਨੂੰ ਸੂਦ ਨੇ ਕਿਹਾ ਕਿ ਕਿਸੇ ਆਦੇਸ਼ ਦੇ ਤਹਿਤ ਗਲੀ-ਮੁਹੱਲਿਆਂ ਵਿੱਚੋਂ ਕੁੱਤਿਆਂ ਨੂੰ ਫੜ ਕੇ ਹਟਾਉਣਾ ਅਤੇ ਉਨ੍ਹਾਂ ਨਾਲ ਅੱਗੇ ਕੀ ਹੋਵੇਗਾ, ਇਹ ਸੋਚ ਕੇ ਵੀ ਚਿੰਤਾ ਹੁੰਦੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਹੁਕਮਾਂ ਨੂੰ ਰੁਕਵਾਉਣ ਲਈ ਵੱਧ ਤੋਂ ਵੱਧ ਆਵਾਜ਼ ਚੁੱਕਣੀ ਚਾਹੀਦੀ ਹੈ।
ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਸਟਰੇਅ ਡੌਗਸ ਨੂੰ ਅਪਣਾਉਣ। ਉਨ੍ਹਾਂ ਕਿਹਾ ਕਿ ਜੇਕਰ ਲੋਕ ਉਨ੍ਹਾਂ ਦੇ ਗਲੇ ਵਿੱਚ ਪੱਟਾ ਪਾ ਦੇਣ ਅਤੇ ਉਨ੍ਹਾਂ ਦੀ ਦੇਖਭਾਲ ਕਰਨ, ਤਾਂ ਇਸ ਨਾਲ ਇਹ ਪਤਾ ਲੱਗੇਗਾ ਕਿ ਕੋਈ ਉਨ੍ਹਾਂ ਦੀ ਜ਼ਿੰਮੇਵਾਰੀ ਲੈ ਰਿਹਾ ਹੈ। ਭਾਰਤੀ ਜਨਤਾ ਯੁਵਾ ਮੋਰਚਾ ਦੇ ਰਾਸ਼ਟਰੀ ਜਨਰਲ ਸਕੱਤਰ ਤਜਿੰਦਰ ਬੱਗਾ ਨੇ ਵੀ ਇਸ ਮਾਮਲੇ ਨੂੰ ਲੈ ਕੇ ਦੇਸ਼ ਦੇ ਚੀਫ਼ ਜਸਟਿਸ ਨੂੰ ਈਮੇਲ ਭੇਜੀ। ਉੱਥੇ ਹੀ ਪੰਜਾਬੀ ਅਦਾਕਾਰਾ ਸੋਨਮ ਬਾਜਵਾ, ਗਾਇਕਾ ਰੁਪਿੰਦਰ ਹਾਂਡਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਵੀ ਕੁੱਤਿਆਂ ਨੂੰ ਨਾ ਮਾਰਨ ਦੀ ਅਪੀਲ ਕੀਤੀ ਹੈ।
ਇਲਾਜ ਲਈ ਆਉਂਦੇ ਮਰੀਜ਼ਾਂ ਨੂੰ ਕਦੇ ਵੀ ਦੇ ਸਕਦੇ ਨੇ ਦਰਦ
ਪਟਿਆਲਾ(ਖੁਸ਼ਵੀਰ ਸਿੰਘ ਤੂਰ)। ਉੱਤਰੀ ਭਾਰਤ ਤੇ ਪ੍ਰਸਿੱਧ ਰਜਿੰਦਰਾ ਹਸਪਤਾਲ ਵਿਖੇ ਅਵਾਰਾ ਕੁੱਤਿਆਂ ਦੀ ਭਰਮਾਰ ਹੈ। ਆਲਮ ਇਹ ਹੈ ਕਿ ਅਵਾਰਾ ਘੁੰਮ ਰਹੇ ਇਹ ਕੁੱਤੇ ਵਾਰਡਾਂ ਅੰਦਰ ਵੀ ਦਸਤਕ ਦੇ ਰਹੇ ਹਨ, ਪਰ ਇਨ੍ਹਾਂ ਨੂੰ ਹਟਾਉਣ ਜਾਂ ਭਜਾਉਣ ਵਾਲਾ ਕੋਈ ਨਹੀਂ ਹੈ। ਇਹ ਕੁੱਤੇ ਹਸਪਤਾਲ ਅੰਦਰ ਹੀ ਸੁੱਤੇ ਪਏ ਰਹਿੰਦੇ ਹਨ ਅਤੇ ਇੱਥੇ ਆਉਣ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਸਵਾਗਤ ਕਰਦੇ ਹਨ। ਰਜਿੰਦਰਾ ਹਸਪਤਾਲ ਅੰਦਰ ਪਹਿਲਾਂ ਚੂਹਿਆਂ ਦਾ ਵੀ ਬੋਲਬਾਲਾ ਸੀ, ਪਰ ਚੂਹਿਆਂ ਦੀ ਦਵਾਈ ਪਾਉਣ ਤੋਂ ਬਾਅਦ ਇੱਥੇ ਇਨ੍ਹਾਂ ਤੋਂ ਰਾਹਤ ਮਿਲੀ ਹੈ। ਜਾਣਕਾਰੀ ਅਨੁਸਾਰ ਰਜਿੰਦਰਾ ਹਸਪਤਾਲ ਪਟਿਆਲਾ ਪੰਜਾਬ ਸਮੇਤ ਗੁਆਂਢੀ ਸੂਬਿਆਂ ਦੇ ਮਰੀਜ਼ ਵੀ ਇਲਾਜ ਲਈ ਆਉਂਦੇ ਹਨ। ਇੱਥੇ ਰੋਜ਼ਾਨਾ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਤਿੰਨ ਹਜ਼ਾਰ ਦੇ ਕਰੀਬ ਹੈ।
ਰਜਿੰਦਰਾ ਹਸਪਤਾਲ ਪਟਿਆਲਾ ਇਲਾਜ ਦੀ ਥਾਂ ਖਾਮੀਆਂ ਲਈ ਜ਼ਿਆਦਾ ਚਰਚਾ ‘ਚ ਰਿਹਾ ਹੈ, ਪਰ ਹੁਣ ਇੱਥੇ ਹਾਲਾਤ ਕੁਝ ਬਦਲਣ ਲੱਗੇ ਹਨ। ਹਸਪਤਾਲ ਦੀ ਖਸਤਾ ਹਾਲਤ ਨੂੰ ਸੁਧਾਰਨ ਲਈ ਕਰੋੜਾਂ ਰੁਪਏ ਦੇ ਕੰਮ ਚੱਲ ਰਹੇ ਹਨ, ਜੋ ਕਿ ਮਰੀਜ਼ਾਂ ਲਈ ਚੰਗੀ ਗੱਲ ਹੈ। ਹਸਪਤਾਲ ਦਾ ਜਦੋਂ ਦੌਰਾ ਕੀਤਾ ਗਿਆ ਤਾਂ ਦੇਖਣ ਨੂੰ ਮਿਲਿਆ ਕਿ ਇੱਥੇ ਅਵਾਰਾ ਕੁੱਤੇ ਬਹੁ ਗਿਣਤੀ ਵਿੱਚ ਘੁੰਮ ਰਹੇ ਸਨ। ਹੈਰਾਨੀ ਤਾਂ ਉਦੋਂ ਹੋਈ ਜਦੋਂ ਦੇਖਿਆ ਕਿ ਇਹ ਕੁੱਤੇ ਹਸਪਤਾਲ ਦੇ ਅੰਦਰ ਵਾਰਡਾਂ ਵਿੱਚ ਵੀ ਆਰਾਮ ਫਰਮਾ ਰਹੇ ਸਨ। ਸਿਟੀ ਸਕੈਂਨ ਵਾਲੇ ਵਾਰਡ ਅੰਦਰ ਕੁੱਤਿਆਂ ਦਾ ਵਾਸਾ ਦੇਖਿਆ ਗਿਆ ਅਤੇ ਇਹ ਕੁੱਤੇ ਮਰੀਜ਼ਾਂ ਦੇ ਬੈਠਣ ਵਾਲੀਆਂ ਥਾਵਾਂ ‘ਤੇ ਨੇੜੇ ਹੀ ਬੇਖੋਫ਼ ਸੁੱਤੇ ਪਏ ਸਨ ਤੇ ਨਾਲ ਹੀ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਬੈਠੇ ਸਨ। ਇਸ ਤੋਂ ਇਲਾਵਾ ਹਸਪਤਾਲ ਦੇ ਅੰਦਰ ਵਰਾਡਿਆਂ ਅਤੇ ਮਰੀਜ਼ਾਂ ਦੇ ਆਉਣ ਜਾਣ ਵਾਲੀਆਂ ਥਾਵਾਂ ਉੱਪਰ ਵੀ ਕੁੱਤਿਆਂ ਦਾ ਬੋਲਬਾਲਾ ਦੇਖਿਆ ਗਿਆ। ਹਸਪਤਾਲ ਦੇ ਗ੍ਰਾÀੂਂਡ ਜਾਂ ਖੁੱਲੀਆਂ ਥਾਵਾਂ ‘ਤੇ ਕੁੱਤਿਆਂ ਦੀ ਡਾਰਾਂ ਹੀ ਫਿਰਦੀਆਂ ਦੇਖੀਆਂ ਗਈਆਂ। ਹਸਪਤਾਲ ਦਾ ਸਬੰਧਿਤ ਪ੍ਰਸ਼ਾਸਨ ਤਾ ਭਾਵੇਂ ਇਨ੍ਹਾਂ ਕੁੱਤਿਆਂ ਤੋਂ ਅੱਖਾਂ ਹੀ ਮੀਚੀ ਬੈਠਾ ਹੈ, ਪਰ ਕੁੱਤਿਆਂ ਨੂੰ ਫੜਨ ਵਾਲੇ ਨਗਰ ਨਿਗਮ ਦੇ ਮੁਲਾਜ਼ਮ ਵੀ ਕੋਈ ਧਿਆਨ ਨਹੀਂ ਦੇ ਰਹੇ। ਇੱਕ ਮਰੀਜ ਨਾਲ ਪੁੱਜੇ ਮੈਂਬਰ ਨੇ ਕਿਹਾ ਕਿ ਕੁੱਤਿਆਂ ਨੂੰ ਬਾਹਰ ਕੱਢਣ ਦੀ ਇੱਥੇ ਕੋਈ ਖੇਚਲ ਨਹੀਂ ਕਰਦਾ ਅਤੇ ਇਹ ਹਸਪਤਾਲ ਅੰਦਰ ਹੀ ਘੁੰਮਦੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਇੱਕ ਕੁੱਤੇ ਦੇ ਤਾਂ ਜੀਅ ਪਏ ਹੋਏ ਹਨ ਜੋ ਕਿ ਅੰਦਰ ਹੀ ਬੈਠਾ ਰਹਿੰਦਾ ਹੈ। ਉਨ੍ਹਾਂ ਤੋਖਲਾ ਪ੍ਰਗਟਾਉਂਦਿਆਂ ਆਖਿਆ ਕਿ ਜੇਕਰ ਕਿਸੇ ਕੁੱਤੇ ਨੇ ਚਾਣਚੱਕ ਕੱਟ ਲਿਆ ਤਾਂ ਉਸ ਤੋਂ ਬਾਅਦ ਹੀ ਇਨ੍ਹਾਂ ਦਾ ਪ੍ਰਬੰਧ ਕੀਤਾ ਜਾਵੇਗਾ। ਇੱਥੇ ਘੁੰਮ ਰਹੇ ਕੁੱਤੇ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਇਲਾਜ਼ ਦੀ ਥਾਂ ਬਿਮਾਰੀਆਂ ਦਾ ਹੀ ਸੱਦਾ ਦੇ ਰਹੇ ਹਨ। ਹਸਪਤਾਲ ਅੰਦਰ ਆਏ ਆਮ ਲੋਕਾਂ ਵੱਲੋਂ ਵੀ ਮੰਗ ਕੀਤੀ ਗਈ ਕਿ ਇੱਥੇ ਘੁੰਮ ਰਹੇ ਕੁੱਤਿਆਂ ਦਾ ਬੰਦੋਬਸਤ ਕੀਤਾ ਜਾਵੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਧੂੜਕੋਟ ਰਣਸ਼ੀਹ ਵਿਖੇ 7 ਸਾਲਾ ਨੰਨ੍ਹੇ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਮੁਕਾਇਆ
ਨਿਹਾਲ ਸਿੰਘ ਵਾਲਾ (ਪੱਪੂ ਗਰਗ ) | ਮੋਗਾ ਜਿਲ੍ਹੇ ਦੇ ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਧੂੜਕੋਟ ਰਣਸੀਂਹ ਵਿਖੇ ਅਵਾਰਾ ਕੁੱਤਿਆਂ ਵੱਲੋਂ ਅੱਜ ਬਾਅਦ ਦੁਪਹਿਰ ਨੂੰ ਪਤੰਗ ਚੜ੍ਹਾਉਂਦੇ ਸਮੇਂ ਇੱਕ ਦਲਿਤ ਪਰਿਵਾਰ ਦੇ ਸੱੱਤ ਸਾਲਾਂ ਬੱਚੇ ਨੂੰ ਨੋਚ-ਨੋਚ ਕੇ ਖਾ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਨਾਲ ਪਿੰਡ ਵਿਚ ਦਹਿਸ਼ਤ ਦਾ ਮਹੌਲ ਬਣਿਆ ਹੋਇਆ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਆਪਣੇ ਮਾਪਿਆ ਦਾ ਹੋਣਹਾਰ ਲਾਡਲਾ ਸਪੁੱਤਰ ਹਰਮਨ ਸਿੰਘ ਪੁੱਤਰ ਡਰਾਈਵਰ ਸੋਨੀ ਸਿੰਘ ਕੌਮ ਮਜਬੀ ਸਿੱਖ ਵਾਸੀ ਧੂੜਕੋਟ ਰਣਸ਼ੀਹ, ਜੋ ਕਿ ਦੂਸਰੀ ਕਲਾਸ ਵਿੱਚ ਪੜ੍ਹਦਾ ਸੀ। ਪਰੰਤੂ ਅੱਜ ਬਸੰਤ ਪੰਚਮੀ ਦੇ ਤਿਉਹਾਰ ਦੀ ਸਕੂਲ ਵਿੱਚ ਛੁੱਟੀ ਹੋਣ ਕਰਕੇ ਆਪਣੇ ਗੁਆਂਢ ਘਰ ਦੇ ਨੇੜੇ ਖੇਤਾਂ ਵਿਚ ਪਤੰਗ ਚੜ੍ਹਾ ਰਿਹਾ ਸੀ । ਕਿ ਅਚਾਨਕ ਅਵਾਰਾ ਕੁੱਤਿਆਂ ਦੇ ਝੁੰਡ ਨੇ ਇਸ ਖੇਡ ਰਹੇ ਨੰਨ੍ਹੇ ਬੱਚੇ ਨੂੰ ਆਪਣਾ ਸ਼ਿਕਾਰ ਬਣਾ ਕੇ ਮੌਤ ਦੇ ਘਾਟ ਉਤਾਰ ਦਿੱਤਾ । ਇਸ ਬੱਚੇ ਦੀ ਮੌਤ ਦਾ ਉਸ ਵੇਲੇ ਪਤਾ ਲੱਗਾ ਜਦ ਇੱਕ ਔਰਤ ਨੇ ਖੇਤਾਂ ਵਿਚ ਅਵਾਰਾ ਕੁੱੱਤਿਆਂ ਦੇ ਝੁੰਡ ਵੱਲੋਂ ਕਿਸੇ ਚੀਜ਼ ਨੂੰ ਘੜੀਸਦੇ ਹੋਏ ਵੇਖਿਆ । ਜਦ ਉਸ ਨੇ ਰੌਲਾ ਪਾਇਆ ਤਾਂ ਲੋਕਾਂ ਨੇ ਜਦ ਕੋਲ ਜਾ ਕੇ ਵੇਖਿਆ ਤਾਂ ਕੁੱਤਿਆਂ ਦੇ ਮੂੰਹ ਵਿਚ ਬੱਚੇ ਹਰਮਨ ਸਿੰਘ ਦਾ ਕੋਮਲ ਸਰੀਰ ਸੀ । ਜਦ ਤੱਕ ਲੋਕ ਉਸ ਨੂੰ ਛਡਾਉਂਦੇ ਤਦ ਤੱਕ ਅਵਾਰਾ ਕੁੱਤਿਆਂ ਵੱਲੋਂ ਉਸ ਨੂੰ ਨੋਚ ਨੋਚ ਕੇ ਮੌਤ ਦੇ ਘਾਟ ਉਤਾਰਿਆ ਜਾ ਚੁੱਕਾ ਸੀ । ਇਸ ਘਟਨਾ ‘ਤੇ ਮੌਜ਼ੂਦ ਕਾਮਰੇਡ ਮਹਿੰਦਰ ਸਿੰਘ ਧੂੜਕੋਟ , ਸਰਪੰਚ ਨਰਿੰੰਦਰ ਸਿੰਘ ਸੰਧੂ , ਕਬੱਡੀ ਖਿਡਾਰੀ ਜਗਮੋਹਨ ਸਿੰਘ  , ਸਾਬਕਾ ਪੰਚ ਹਰਭਜਨ ਸਿੰਘ ਸੋਨੀ , ਸ਼ਮਸ਼ੇਰ ਸਿੰਘ ਸ਼ੇਰਾ ,ਗੁਰਮੇਲ ਸਿੰਘ , ਕਿਸਾਨ ਆਗੂ ਅਮਰਜੀਤ ਸਿੰਘ ਸੈਦੋਕੇ , ਪ੍ਰਧਾਨ ਸੁਖਮੰਦਰ ਸਿੰਘ ਧੂੜਕੋਟ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ ਜਿੱਥੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ । ਉੱਥੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਦੁੱਖ ਦੀ ਘੜੀ ਵਿਚ ਇਸ਼ ਦਲਿਤ ਪਰਿਵਾਰ ਦੀ ਆਰਥਿਕ ਤੌਰ ‘ਤੇ ਮਦਦ ਕੀਤੀ ਜਾਵੇ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
Child, Dies, Dogs
ਅਵਾਰਾ ਕੁੱਤਿਆਂ ਵੱਲੋਂ ਬੱਚਿਆਂ ਤੋਂ ਲੈ ਕੇ ਅਫਸਰਸ਼ਾਹੀ ਤੱਕ ਹਮਲੇ
Bathinda News
ਪੰਜਾਬ ਵਾਸੀਆਂ ਨੂੰ ਇਸ ਸਮੇਂ ਕਈ ਕਿਸਮ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ‘ਚ ਕੈਂਸਰ, ਵਾਤਾਵਰਨ ਤੇ ਪਾਣੀ ਦਾ ਦੂਸ਼ਿਤ ਹੋਣਾ, ਮਿਲਾਵਟਖੋਰੀ, ਜ਼ਮੀਨੀ ਪਾਣੀ ਦਾ ਪੱਧਰ ਥੱਲੇ ਜਾਣਾ, ਅਵਾਰਾ ਪਸ਼ੂਆਂ ਦੀਆਂ ਸਮੱਸਿਆਵਾਂ ਮੁੱਖ ਹਨ ਪਰ ਪਿਛਲੇ ਕੁਝ ਸਮੇਂ ਤੋਂ ਜਾਨਵਰਾਂ ਦੇ ਹਿੱਤਾਂ ਲਈ ਬਣੇ ਨਵੇਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਅਵਾਰਾ ਕੁੱਤਿਆਂ ਦੀ ਇੱਕ ਨਵੀਂ ਸਮੱਸਿਆ ਨਾਲ ਲੋਕਾਂ ਨੂੰ ਦੋ-ਚਾਰ ਹੋਣਾ ਪੈ ਰਿਹਾ ਹੈ ਅਤੇ ਕਈ ਮਨੁੱਖੀ ਜਾਨਾਂ ਨੂੰ ਵੀ ਇਨ੍ਹਾਂ ਨੇ ਆਪਣਾ ਸ਼ਿਕਾਰ ਬਣਾਇਆ ਹੈ। ਹਰ ਸ਼ਹਿਰ, ਕਸਬੇ ਅਤੇ ਪਿੰਡਾਂ ਅੰਦਰ ਅਵਾਰਾ ਕੁੱਤਿਆਂ ਦੇ ਵੱਡੇ-ਵੱਡੇ ਝੁੰਡ ਅਕਸਰ ਹੀ ਨਜ਼ਰ ਆਉਂਦੇ ਹਨ।
ਰਾਹਗੀਰ ਇਨ੍ਹਾਂ ਨੂੰ ਵੇਖ ਕੇ ਭੈਭੀਤ ਹੋ ਜਾਂਦਾ ਹੈ। ਪੰਜਾਬ ਵਿੱਚ ਅਵਾਰਾ ਕੁੱਤਿਆਂ ਦੇ ਟੋਲੇ ਲੋਕਾਂ ਦੀਆਂ ਜਾਨਾਂ ਦਾ ਖੌਅ ਬਣ ਗਏ ਹਨ। ਪਿਛਲੇ ਅੱਧ ਦਹਾਕੇ ਵਿੱਚ ਲੋਕਾਂ ਵੱਲੋਂ ਘਰਾਂ ‘ਚ ਵੱਖ-ਵੱਖ ਨਸਲਾਂ ਦੇ ਲੜਾਕੂ ਕੁੱਤੇ ਰੱਖਣ ਦਾ ਰੁਝਾਨ ਵੀ ਕਾਫੀ ਪਾਇਆ ਜਾ ਰਿਹਾ ਸੀ ਤੇ ਸਰਦੇ-ਪੁੱਜਦੇ ਘਰਾਂ ਦੇ ਕਾਕਿਆਂ ਵਿੱਚ ਤਾਂ ਕੁੱਤੇ ਲੜਾਉਣ ਦਾ ਸ਼ੌਕ ਵੀ ਪੈਦਾ ਹੋ ਗਿਆ ਸੀ। ਇਹ ਲੜਾਕੂ ਕੁੱਤੇ ਇੰਨੇ ਹੰਕਾਰ ਗਏ ਕਿ ਘਰਾਂ ‘ਚ ਹੀ ਪਰਿਵਾਰਕ ਮੈਂਬਰਾਂ ਤੇ ਛੋਟੇ ਬੱਚਿਆਂ ਨੂੰ ਆਪਣਾ ਸ਼ਿਕਾਰ ਸਮਝਣ ਲੱਗ ਪਏ।
ਇਹ ਵੀ ਪੜ੍ਹੋ : ਜਿੱਥੋਂ ਲੰਘ ਰਿਹੈ ਬਿਪਰਜੋਏ ਛੱਡ ਰਿਹੈ ਤਬਾਹੀ ਦੇ ਨਿਸ਼ਾਨ, ਰਾਜਸਥਾਨ ਵੱਲ ਵਧਿਆ
ਇਹ ਸਭ ਕੁਝ ਵਾਪਰਨ ‘ਤੇ ਇਨ੍ਹਾਂ ਖੂੰਖਾਰੂ ਕੁੱਤਿਆਂ ਨੂੰ ਬਹੁਤਿਆਂ ਨੇ ਤਾਂ ਔਰ-ਪੌਰ ਕਰਕੇ ਇਧਰ-ਓਧਰ ਕਰ ਦਿੱਤੇ ਅਤੇ ਕੁਝ ਲੋਕ ਇਹੋ ਜਿਹੇ ਵੀ ਹਨ ਜੋ ਰਾਤ ਬਰਾਤੇ ਆਪਣੇ ਪਿੰਡ ਤੋਂ ਕਾਫੀ ਦੂਰ ਸੁੰਨੀਆਂ ਥਾਵਾਂ ‘ਤੇ ਛੱਡ ਆਏ। ਇਨ੍ਹਾਂ ਅਵਾਰਾ ਕੁੱਤਿਆਂ ਵੱਲੋਂ ਛੋਟੇ ਬੱਚਿਆਂ, ਬਜ਼ੁਰਗਾਂ ਅਤੇ ਆਮ ਨਾਗਰਿਕਾਂ ਨੂੰ ਨੋਚ ਕੇ ਖਾ ਜਾਣ ਦੀਆਂ ਦੁਖਦਾਈ ਘਟਨਾਵਾਂ ਪੜ੍ਹਨ, ਸੁਣਨ ਨੂੰ ਆਮ ਹੀ ਮਿਲਦੀਆਂ ਰਹਿੰਦੀਆਂ ਹਨ। ਮਾਸਖੋਰੇ ਇਹ ਕੁੱਤੇ ਹੱਡਾ-ਰੋੜੀ, ਹੋਟਲ, ਢਾਬੇ ਅਤੇ ਮੈਰਿਜ ਪੈਲਸਾਂ ਨੇੜੇ ਰਹਿ ਕੇ ਵਧਦੇ ਫੁਲਦੇ ਖੂੰਖਾਰੂ ਬਣ ਗਏ ਹਨ। ਹਨ੍ਹੇਰੇ ਸਵੇਰੇ ਇਕੱਲਾ ਮਨੁੱਖ ਇਨ੍ਹਾਂ ਦੀ ਮਾਰ ਤੋਂ ਬਚ ਨਹੀਂ ਸਕਦਾ। ਮੱਝਾਂ, ਗਾਵਾਂ, ਪਾਲਤੂ ਬੱਕਰੀਆਂ, ਭੇਡਾਂ ਵੀ ਇਨ੍ਹਾਂ ਦਾ ਸ਼ਿਕਾਰ ਹੋ ਰਹੀਆਂ ਹਨ।
ਇਹ ਮਾਸਖੋਰੇ ਕੁੱਤੇ ਮੌਕਾ ਭਾਂਪ ਕੇ ਮੁਰਗੀਆਂ ਦੇ ਪੋਲਟਰੀ ਫਾਰਮ ‘ਤੇ ਹਮਲਾ ਕਰਕੇ ਪੋਲਟਰੀ ਧੰਦੇ ਨੂੰ ਨੁਕਸਾਨ ਪਹੁੰਚਾ ਰਹੇ ਹਨ
ਇਹ ਮਾਸਖੋਰੇ ਕੁੱਤੇ ਮੌਕਾ ਭਾਂਪ ਕੇ ਮੁਰਗੀਆਂ ਦੇ ਪੋਲਟਰੀ ਫਾਰਮ ‘ਤੇ ਹਮਲਾ ਕਰਕੇ ਪੋਲਟਰੀ ਧੰਦੇ ਨੂੰ ਨੁਕਸਾਨ ਪਹੁੰਚਾ ਰਹੇ ਹਨ। ਇੱਕ ਮੋਟੇ ਅੰਦਾਜ਼ੇ ਅਨੁਸਾਰ ਪੰਜਾਬ ‘ਚ ਅਵਾਰਾ ਕੁੱਤਿਆਂ ਦੀ ਗਿਣਤੀ ਪੰਜ ਲੱਖ ਆਂਕੀ ਗਈ ਹੈ। ਇਹ ਘੱਟ ਵੱਧ ਵੀ ਹੋ ਸਕਦੀ ਹੈ। ਇੱਥੇ ਸੁਆਲ ਇਨ੍ਹਾਂ ਦੀ ਗਿਣਤੀ ਦਾ ਨਹੀਂ ਹੈ, ਸਗੋਂ ਇਨ੍ਹਾਂ ਵੱਲੋਂ ਸਮਾਜ ਦੇ ਕੀਤੇ ਜਾ ਰਹੇ ਨੁਕਸਾਨ ਦਾ ਹੈ। ਪਿੱਛੇ ਜਿਹੇ ਸਰਕਾਰ ਨੇ ਅਵਾਰਾ ਕੁੱਤਿਆਂ ਦੀ ਗਿਣਤੀ ਨੂੰ ਵਧਣ ਤੋਂ ਰੋਕਣ ਲਈ ਇਨ੍ਹਾਂ ਦੀ ਨਸਬੰਦੀ ਕੀਤੇ ਜਾਣ ਦੀ ਯੋਜਨਾ ਬਣਾਈ ਸੀ, ਕੁਝ ਵੱਡੇ ਸ਼ਹਿਰਾਂ ਵਿੱਚ ਤਜ਼ਰਬੇ ਦੇ ਤੌਰ ‘ਤੇ ਇਸ ਨੂੰ ਲਾਗੂ ਵੀ ਕੀਤਾ ਗਿਆ ਪਰ ਸਰਕਾਰ ਦੀ ਅਜਿਹੀ ਯੋਜਨਾ ਦੇ ਕੋਈ ਸਾਰਥਿਕ ਸਿੱਟੇ ਸਾਹਮਣੇ ਨਹੀਂ ਆ ਸਕੇ। ਅੱਜ ਤੋਂ ਕੋਈ ਤਿੰਨ/ਚਾਰ ਦਹਾਕੇ ਪਹਿਲਾਂ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਪਿੰਡਾਂ ਕਸਬਿਆਂ ਅੰਦਰ ਜ਼ਹਿਰਲੀ ਦਵਾਈ ਪਾ ਕੇ ਅਵਾਰਾ ਕੁੱਤਿਆਂ ਨੂੰ ਮਾਰਨ ਦੀ ਮੁਹਿੰਮ ਚਲਾਈ ਜਾਂਦੀ ਸੀ, ਜਿਸ ਵਿੱਚ ਪੰਚਾਇਤਾਂ ਅਤੇ ਆਮ ਲੋਕ ਵੀ ਸਹਿਯੋਗ ਦਿੰਦੇ ਸਨ।
ਇਹ ਵੀ ਪੜ੍ਹੋ : ਰਾਜਪਾਲ ਤੇ ਸਰਕਾਰ ਦਾ ਟਕਰਾਅ
ਇਸ ਮੁਹਿੰਮ ਦੌਰਾਨ ਮਾਰੇ ਗਏ ਕੁੱਤਿਆਂ ਨੂੰ ਡੂੰਘੇ ਟੋਏ ਪੁੱਟ ਕੇ ਦੱਬ ਦਿੱਤਾ ਜਾਂਦਾ ਸੀ। ਉਦੋਂ ਸਿਰਫ ਪਟਾ ਪਾਏ ਕੁੱਤੇ ਨੂੰ ਹੀ ਪਾਲਤੂ ਮੰਨ ਕੇ ਬਚਾਇਆ ਜਾਂਦਾ ਸੀ। ਇਸ ਤਰ੍ਹਾਂ ਨਾਲ ਅਵਾਰਾ ਕੁੱਤਿਆਂ ਦੀ ਗਿਣਤੀ ਅੱਜ ਵਾਂਗ ਖਤਰੇ ਦੀ ਹੱਦ ਤੱਕ ਨਹੀਂ ਸੀ ਜਾਂਦੀ। ਪਿੱਛੇ ਜਿਹੇ ਖਬਰ ਪੜ੍ਹਨ ਨੂੰ ਮਿਲੀ ਕਿ ਇੱਕ ਅਵਾਰਾ ਕੁੱਤੇ ਨੇ ਬਠਿੰਡਾ ਜ਼ਿਲ੍ਹੇ ਦੇ ਇੱਕ ਪ੍ਰਮੁੱਖ ਅਧਿਕਾਰੀ ਨੂੰ ਉਸ ਵੇਲੇ ਵੱਢ ਖਾਧਾ ਜਦੋਂ ਉਹ ਆਪਣੇ ਸੁਰੱਖਿਆ ਕਰਮੀਆਂ ਨਾਲ ਇੱਕ ਮੀਟਿੰਗ ‘ਚ ਸ਼ਾਮਲ ਹੋਣ ਜਾ ਰਿਹਾ ਸੀ।
ਇਹ ਘਟਨਾ ਵਾਪਰ ਜਾਣ ‘ਤੇ ਅਧਿਕਾਰੀ ਦੇ ਅੰਗ-ਰੱਖਿਅਕ ਨੂੰ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ। ਇਸ ਘਟਨਾ ਤੋਂ ਬਾਅਦ ਜ਼ਿਲ੍ਹੇ ਦੇ ਮੇਅਰ ਨੇ ਦੂਸਰੇ ਦਿਨ ਹੀ ਐਲਾਨ ਕਰ ਦਿੱਤਾ ਕਿ ਅਵਾਰਾ ਕੁੱਤਿਆਂ ਲਈ ਨਗਰ ਨਿਗਮ ਇੱਕ ਵੱਖਰੀ ਬਿਲਡਿੰਗ ਬਣਾਏਗਾ, ਜਿੱਥੇ ਸ਼ਹਿਰ ਵਿੱਚੋਂ ਅਵਾਰਾ ਕੁੱਤੇ ਫੜ੍ਹ ਕੇ ਰੱਖੇ ਜਾਣਗੇ ਇਸ ਦਾ ਸਾਰਾ ਖਰਚ ਨਗਰ ਨਿਗਮ ਆਪ ਹੀ ਉਠਾਏਗਾ। ਇੱਥੋਂ ਤੱਕ ਕਿ ਅਵਾਰਾ ਕੁੱਤਿਆਂ ਨੂੰ ਫੜ੍ਹਨ ਲਈ ਨਾਗਾਲੈਂਡ ਤੋਂ ਮਾਹਿਰਾਂ ਨੂੰ ਵੀ ਬੁਲਾਉਣ ਦੀ ਗੱਲ ਚੱਲੀ ਸੀ।
ਅਜਨਾਲਾ ਵਿੱਚ ਤਿੰਨ ਸਾਲ ਦੇ ਇੱਕ ਮਾਸੂਮ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਨੋਚ ਲਿਆ ਸੀ
ਪਿੱਛੇ ਜਿਹੇ ਅਜਨਾਲਾ ਵਿੱਚ ਤਿੰਨ ਸਾਲ ਦੇ ਇੱਕ ਮਾਸੂਮ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਨੋਚ ਲਿਆ ਸੀ, ਇਸ ਤੋਂ ਇਲਾਵਾ ਕੈਰੋਵਾਲ ਵਿਖੇ ਵੀ ਇੱਕ ਹੋਰ ਬੱਚੇ ਨੂੰ ਇਨ੍ਹਾਂ ਨੇ ਆਪਣਾ ਸ਼ਿਕਾਰ ਬਣਾ ਲਿਆ ਤਾਂ ਉਸ ਸਮੇਂ ਦੀ ਮੌਜ਼ੂਦਾ ਸਰਕਾਰ ਜਾਂ ਪ੍ਰਸ਼ਾਸਨ ਨੇ ਇਹੋ ਜਿਹੇ ਕਦਮ ਚੁੱਕਣੇ ਮੁਨਾਸਿਫ ਕਿਉਂ ਨਹੀਂ ਸਮਝੇ? ਸਾਡੇ ਦੇਸ਼ ਵਿੱਚ ਅਜਿਹੇ ਕਾਨੂੰਨ ਬਣ ਗਏ ਹਨ ਕਿ ਮਨੁੱਖ ਜਾਤੀ ਨੂੰ ਖੂੰਖਾਰੂ ਕੁੱਤੇ ਤਾਂ ਨੋਚ-ਨੋਚ ਕੇ ਖਾ ਸਕਦੇ ਹਨ ਪਰ ਇਨ੍ਹਾਂ ਅਵਾਰਾ ਖੂੰਖਾਰੂ ਕੁੱਤਿਆਂ ਨੂੰ ਮਾਰਨ ‘ਤੇ ਮਨੁੱਖ ਨੂੰ ਸਜ਼ਾ ਹੋ ਸਕਦੀ ਹੈ। ਇਹੋ ਜਿਹੇ ਕਾਨੂੰਨ ਬਣਾਉਣ ਸਮੇਂ ਇਨ੍ਹਾਂ ਦੀ ਅਬਾਦੀ ਵਧਣ ਤੋਂ ਰੋਕਣ ਲਈ ਕੋਈ ਠੋਸ ਬਦਲ ਨਹੀਂ ਲੱਭਿਆ ਗਿਆ ਜਾਂ ਫਿਰ ਸਖ਼ਤੀ ਨਾਲ ਲਾਗੂ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ : ਸੰਗਰੂਰ ’ਚ ਗਊ ਹੱਤਿਆ ਨੂੰ ਲੈ ਕੇ ਤਣਾਅ
ਜਦ ਅਵਾਰਾ ਕੁੱਤਿਆਂ ਨੂੰ ਜ਼ਹਿਰ ਦੀਆਂ ਗੋਲੀਆਂ ਦੇ ਕੇ ਮਾਰਨ ‘ਤੇ ਪਾਬੰਧੀ ਲਾਈ ਗਈ ਸੀ ਜੇਕਰ ਉਸ ਸਮੇਂ ਤੋਂ ਹੀ ਸਰਕਾਰਾਂ ਨੇ ਜ਼ਿਲ੍ਹਾ ਪੱਧਰ ਤੋਂ ਲੈ ਕੇ ਸਰਕਾਰੀ ਪਸ਼ੂ ਹਸਪਤਾਲਾਂ ਪਿੰਡ ਪੱਧਰ ਤੱਕ ਦੀਆਂ ਪਸ਼ੂਆਂ ਦੀਆਂ ਡਿਸਪੈਸਰੀਆਂ ਵਿੱਚ ਡਿਊਟੀ ਕਰ ਰਹੇ ਡਾਕਟਰਾਂ ਤੇ ਨਗਰ ਪਾਲਿਕਾ, ਨਗਰ ਪੰਚਾਇਤਾਂ ਅਤੇ ਪੰਚਇਤਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਕਿ ਉਨ੍ਹਾਂ ਦੇ ਖੇਤਰ ਅਧੀਨ ਆਉਂਦੇ ਇਲਾਕੇ ਵਿੱਚ ਕੋਈ ਅਵਾਰਾ ਕੁੱਤਾ ਨਜ਼ਰ ਆਵੇ ਤਾਂ ਉਸ ਦੀ ਨਸਬੰਦੀ ਕਰਨਾ ਜਾਂ ਕਰਵਾਉਣਾ ਉਨ੍ਹਾਂ ਦਾ ਮੁੱਢਲਾ ਫਰਜ਼ ਬਣਦਾ ਹੈ। ਕਿਉਂਕਿ ਉਸ ਸਮੇਂ ਅਵਾਰਾ ਕੁੱਤਿਆਂ ਦੀ ਗਿਣਤੀ ਵੀ ਨਾ-ਮਾਤਰ ਹੀ ਸੀ ਜੇਕਰ ਕੋਈ ਕੁੱਤਾ ਅਵਾਰਾ ਮਿਲਦਾ ਤਰੁੰਤ ਉਸਦੀ ਨਸਬੰਦੀ ਕਰ ਦਿੱਤੀ ਜਾਂਦੀ ਤਾਂ ਹੋ ਸਕਦਾ ਸੀ ਅਵਾਰਾ ਕੁੱਤਿਆਂ ਵਾਲੀ ਇਹ ਸਮੱਸਿਆ ਇੱਥੋਂ ਤੱਕ ਨਾ ਪੁੱਜਦੀ ਅਤੇ ਨਾ ਹੀ ਕਿਸੇ ਮਨੁੱਖੀ ਜਾਨ ਨੂੰ ਇਨ੍ਹਾਂ ਕੁੱਤਿਆਂ ਦਾ ਸ਼ਿਕਾਰ ਬਣਨਾ ਪੈਂਦਾ।
ਪਿੰਡ ਦੇ ਸਰਪੰਚ ਵੱਲੋਂ ਗਰੀਬ ਪਰਿਵਾਰ ਨੂੰ ਸਹਾਇਤਾ ਦੇਣ ਦੀ ਮੰਗ
ਭੀਖੀ (ਡੀ.ਪੀ. ਜਿੰਦਲ)। ਨੇੜਲੇ ਪਿੰਡ ਧਲੇਵਾਂ ਵਿਖੇ ਇੱਕ ਗਰੀਬ ਪਰਿਵਾਰ ‘ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟਿਆ ਜਦੋਂ ਪਰਿਵਾਰ ਵੱਲੋਂ ਵਾੜੇ ਵਿੱਚ ਬੰਦ ਕੀਤੀਆਂ 80 ਦੇ ਕਰੀਬ ਭੇਡਾਂ ‘ਤੇ ਅਵਾਰਾ ਕੁੱਤਿਆ ਨੇ ਹਮਲਾ ਕਰ ਦਿੱਤਾ ਜਿਸ ਨਾਲ 30 ਭੇਡਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ 11 ਭੇਡਾਂ ਗੰਭੀਰ ਜਖਮੀ ਹੋ ਗਈਆਂ ਜੋ ਕਿ ਜੇਰੇ ਇਲਾਜ ਹਨ। ਜਾਣਕਾਰੀ ਅਨੁਸਾਰ ਪਿੰਡ ਧਲੇਵਾਂ ਦੇ ਵਾਰਡ ਨੰ. 7 ਦੇ ਵਾਸੀ ਦਰਸ਼ਨ ਸਿੰਘ ਪੁੱਤਰ ਪਿਆਰਾ ਸਿੰਘ ਜੋ ਕਿ ਭੇਡਾਂ ਪਾਲਣ ਦਾ ਕੰਮ ਕਰਦਾ ਹੈ।ਲੋਹੜੀ ਵਾਲੀ ਸ਼ਾਮ ਆਪਣੀਆਂ 80 ਦੇ ਕਰੀਬ ਭੇਡਾਂ ਨੂੰ ਵਾੜੇ ਵਿੱਚ ਬੰਦ ਕਰਕੇ ਆਪ ਰੋਟੀ ਖਾਣ ਤੋਂ ਬਾਦ ਆਪਣੇ ਘਰ ਵਿੱਚ ਲੋਹੜੀ ਬਾਲ ਲਈ।ਲੋਹੜੀ ਤੋਂ ਬਾਦ ਜਦੋਂ ਰਾਤ ਨੂੰ ਉਹ ਆਪਣੇ ਭੇਡਾਂ ਵਾਲੇ ਵਾੜੇ ਵਿੱਚ ਪੁੱਜਾ ਤਾਂ ਉੱਥੇ ਮੌਜੂਦ ਭੇਡਾਂ ‘ਤੇ ਕੋਈ 20 ਦੇ ਕਰੀਬ ਅਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ ਸੀ।
ਉਸ ਵੱਲੋਂ ਲੋਕਾਂ ਦੀ ਮਦਦ ਨਾਲ ਹਟਾਉਣ ਦਾ ਕੰਮ ਕੀਤਾ ਪ੍ਰੰਤੂ ਅਵਾਰਾ ਕੁੱਤਿਆਂ ਨੇ ਉਸ ‘ਤੇ ਵੀ ਹਮਲਾ ਕਰ ਦਿੱਤਾ ਜਿਸ ਨੇ ਭੱਜ ਕੇ ਜਾਣ ਬਚਾਈ।ਉਨਾਂ ਦੱਸਿਆ ਕਿ ਉਨ੍ਹਾਂ ਪਿੰਡ ਵਾਸੀਆਂ ਦੀ ਮਦਦ ਨਾਲ ਮਸਾਂ ਕੁੱਤਿਆ ਨੂੰ ਭਜਾਇਆ ਪਰ ਉਦੋਂ ਤੱਕ ਉਸਦੀਆਂ 30 ਭੇਡਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ 11 ਭੇਡਾਂ ਗੰਭੀਰ ਜਖਮੀ ਹੋ ਗਈਆਂ।ਲੋਕਾਂ ਅਨੁਸਾਰ ਇਹ ਅਵਾਰਾ ਕੁੱਤੇ ਪਹਿਲਾਂ ਵੀ ਪਿੰਡ ਦੇ ਕਈ ਪਸ਼ੂਆਂ ਦਾ ਨੁਕਸਾਨ ਕਰ ਚੁੱਕੇ ਹਨ। ਪਿੰਡ ਦੇ ਸਰਪੰਚ ਹਰਬੰਸ ਕੌਰ ਨੇ ਜਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਗਰੀਬ ਪਰਿਵਾਰ ਨੂੰ ਯੋਗ ਮੁਆਵਜਾ ਦਿੱਤਾ ਜਾਵੇ ਅਤੇ ਇੰਨਾਂ ਅਵਾਰਾ ਕੁੱਤਿਆ ਦਾ ਹੱਲ ਕੀਤਾ ਜਾਵੇ।