Sri Muktsar Sahib - Sach Kahoon Punjabi
Gurnoor Brar Team India: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਖਿਉਵਾਲੀ ਦੇ ਗੁਰਨੂਰ ਬਰਾੜ ਦੀ ਭਾਰਤੀ ਕ੍ਰਿਕਟ ਟੀਮ ’ਚ ਚੋਣ
Gurnoor Brar Team India: ਲੰਬੀ,(ਮੇਵਾ ਸਿੰਘ)। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ) ਨੇ ਅਫਗਾਨਿਸਤਾਨ ਵਿਰੁੱਧ 6 ਜੂਨ ਤੋਂ ਸ਼ੁਰੂ ਹੋਣ ਵਾਲੇ ਇੱਕ ਦਿਨਾ ਟੈਸਟ ਅਤੇ ਉਸ ਤੋਂ ਬਾਅਦ ਹੋਣ ਵਾਲੀ 3 ਮੈਚਾਂ ਦੀ ਵਨਡੇ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਜਿਸ ਵਿਚ ਟੈਸਟ ਟੀਮ ਲਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਖਿਉਵਾਲੀ ਦੇ ਵਸਨੀਕ ਗੁਰਨੂਰ ਬਰਾੜ ਨੂੰ ਵੀ ਮੌਕਾ ਦਿੱਤਾ ਗਿਆ ਹੈ।
ਹੋਰ ਜਾਣਕਾਰੀ ਦਿੰਦਿਆਂ ਬਲਾਕ ਲੰਬੀ ਦੇ ਪਿੰਡ ਖਿਉਵਾਲੀ ਨਿਵਾਸੀ ਸਮੀ ਬਰਾੜ ਨੇ ਕਿਹਾ ਕਿ ਗੁਰਨੂਰ ਬਰਾੜ ਦੀ ਭਾਰਤੀ ਕ੍ਰਿਕਟ ਟੀਮ ਵਿਚ ਚੋਣ ਹੋਣਾ ਉਸ ਦੇ ਮਾਪਿਆ ਤੇ ਸਮੂਹ ਨਗਰ ਨਿਵਾਸੀਆਂ ਲਈ ਬੜੀ ਹੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਸੁਖਵੀਰ ਬਰਾੜ ਜੋ ਕਿ ਪੰਜਾਬ ਪੁਲਿਸ ਵਿਚ ਆਪਣੀ ਡਿਊਟੀ ਨਿਭਾਅ ਰਹੇ ਹਨ ਤੇ ਇਸ ਵਕਤ ਮੋਹਾਲੀ ਵਿਚ ਰਹਿ ਰਹੇ ਹਨ। ਗੁਰਨੂਰ ਬਰਾੜ ਦੇ ਦਾਦਾ ਜੀ ਅਮਰਜੀਤ ਸਿੰਘ ਬਰਾੜ ਤੇ ਸਮੂਹ ਪਰਿਵਾਰ ਜੋ ਕਿ ਪਿੰਡ ਖਿਉਵਾਲੀ ਵਿਚ ਰਹਿ ਰਹੇ ਹਨ, ਉਨ੍ਹਾਂ ਨੂੰ ਨਗਰ ਤੇ ਇਲਾਕਾ ਨਿਵਾਸੀਆਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਸ਼ਮੀ ਬਰਾੜ ਨੇ ਦੱਸਿਆ ਕਿ ਗੁਰਨੂਰ ਬਰਾੜ ਦੀ ਚੋਣ ਭਾਰਤੀ ਟੀਮ ਵਿਚ ਤੇਜ਼ ਗੇਂਦਬਾਜ਼ ਵਜੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 6 ਫੁੱਟ 5 ਇੰਚ ਦੇ ਨੋੌਜਵਾਨ ਗੁਰਨੂਰ ਬਰਾੜ ਸੰਨ 2022 ਵਿਚ ਸਭ ਤੋਂ ਛੋਟੀ ਉਮਰ ਦੇ ਖਿਡਾਰੀ ਵਜੋਂ ਆਈਪੀਐਲ ਮੈਚ ਵਿਚ ਪੰਜਾਬ ਦੀ ਟੀਮ ਵਿਚ ਵੀ ਖੇਡ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਗੁਰਨੂਰ ਬਰਾੜ ਦੀ ਚੋਣ ਇਕ ਟੈਸਟ ਅਤੇ 3 ਇਕ ਦਿਨਾਂ ਮੈਚਾਂ ਲਈ ਕੀਤੀ ਗਈ ਹੈ। ਉਹ ਆਈਪੀਐਲ ਵਿਚ ਗੁਜਰਾਤ ਟਾਈਟਨਸ ਵੱਲੋਂ ਖੇਡ ਰਿਹਾ ਹੈ।
ਜਾਣਕਾਰੀ ਅਨੁਸਾਰ ਭਾਰਤੀ ਕ੍ਰਿਕਟ ਟੀਮ ਪਹਿਲਾ ਇਕ ਰੋਜ਼ਾ ਮੈਚ 14 ਜੂਨ ਨੂੰ ਧਰਮਸ਼ਾਲਾ ਵਿਖੇ, ਦੂਜਾ ਇਕ ਰੋਜ਼ਾ ਮੈਚ 17 ਜੂਨ ਨੂੰ ਲਖਨਊ ਵਿਖੇ ਅਤੇ ਤੀਜਾ ਵਨ ਡੇ ਮੈਚ 20 ਜੂਨ ਨੂੰ ਚੇਨਈ ਵਿਖੇ ਖੇਡੇਗੀ। ਭਾਰਤ ਦੀ ਇਕ ਰੋਜ਼ਾ ਮੈਚਾਂ ਲਈ ਚੁਣੀ ਗਈ ਟੀਮ ਵਿਚ ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ (ਉਪ-ਕਪਤਾਨ), ਇਸ਼ਾਨ ਕਿਸ਼ਨ, ਹਾਰਦਿਕ ਪਾਂਡਿਆ, ਨਿਤੀਸ਼ ਕੁਮਾਰ ਰੈੱਡੀ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਅਰਸ਼ਦੀਪ ਸਿੰਘ, ਪ੍ਰਸਿੱਧ ਕ੍ਰਿਸ਼ਨਾ, ਪ੍ਰਿੰਸ ਯਾਦਵ, ਗੁਰਨੂਰ ਬਰਾੜ ਦੇ ਨਾਮ ਸ਼ਾਮਲ ਹਨ।
ਇਹ ਵੀ ਪੜ੍ਹੋ: India Italy Strategic Partnership News: ਪ੍ਰਧਾਨ ਮੰਤਰੀ ਮੋਦੀ ਇਟਲੀ ਪਹੁੰਚੇ, ਜਾਰਜੀਆ ਮੇਲੋਨੀ ਨਾਲ ਕੀਤੀ ਮੁਲਾਕਾਤ
ਇਸ ਸਬੰਧੀ ਗੱਲਬਾਤ ਕਰਦਿਆਂ ਜਸਪਾਲ ਸਿੰਘ ਡੀਐਸਪੀ ਮਲੋਟ ਨੇ ਕਿਹਾ ਕਿ ਗੁਰਨੂਰ ਬਰਾੜ ਦੀ ਭਾਰਤੀ ਕ੍ਰਿਕਟ ਟੀਮ ਵਿਚ ਚੋਣ ਹੋਣਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਖਾਸਕਰ ਨੌਜਵਾਨਾਂ ਲਈ ਇਕ ਸੇਧ ਹੈ। ਉਨ੍ਹਾਂ ਕਿਹਾ ਇਸ ਨੌਜਵਾਨ ਦੀ ਇਸ ਪ੍ਰਾਪਤੀ ਤੋਂ ਸਾਡੇ ਇਲਾਕੇ ਦੇ ਨੌਜਵਾਨਾਂ ਨੂੰ ਵੀ ਕੁਝ ਸਿੱਖਣਾ ਚਾਹੀਦਾ ਹੈ ਅਤੇ ਨਸ਼ਿਆਂ ਦੇ ਜਾਲ ਤੋਂ ਬਚਕੇ ਖੇਡਾਂ ਵੱਲ ਆਕਰਸ਼ਿਤ ਹੋ ਕੇ ਇਸ ਤਰ੍ਹਾਂ ਦੀਆਂ ਬੁਲੰਦੀਆਂ ਨੂੰ ਛੂਹਕੇ ਆਪਣਾ, ਮਾਪਿਆਂ ਤੇ ਇਲਾਕੇ ਦਾ ਨਾਂਅ ਰੌਸ਼ਨਨ ਕਰਨਾ ਚਾਹੀਦਾ ਹੈ।
ਭਾਰਤੀ ਕ੍ਰਿਕਟ ਟੀਮ ਲਈ ਚੁਣੇ ਗਏ ਨੌਜਵਾਨ ਗੁਰਨੂਰ ਬਰਾੜ।
Punjab News: ਮੁੱਖ ਮੰਤਰੀ ਮਾਨ ਨੇ ਦਿੱਤਾ ਸ੍ਰੀ ਮੁਕਤਸਰ ਸਾਹਿਬ ਦੇ ਲੋਕਾਂ ਨੂੰ ਵੱਡਾ ਤੋਹਫਾ
ਮੁੱਖ ਮੰਤਰੀ ਨੇ 138.82 ਕਰੋੜ ਰੁਪਏ ਦੇ ਸੀਵਰੇਜ਼ ਤੇ ਜਲ ਸਪਲਾਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ
Punjab News: (ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਇਤਿਹਾਸਕ ਨਗਰ ਸ੍ਰੀ ਮੁਕਤਸਰ ਸਾਹਿਬ ਦੇ ਲੋਕਾਂ ਨੂੰ ਵੱਡਾ ਤੋਹਫਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ਼ਹਿਰ ਵਿੱਚ 138 ਕਰੋੜ 82 ਲੱਖ ਰੁਪਏ ਦੀ ਲਾਗਤ ਵਾਲੇ ਸੀਵਰੇਜ਼ ਅਤੇ ਜਲ ਸਪਲਾਈ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਅੱਜ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ 138.82 ਕਰੋੜ ਰੁਪਏ ਦੇ ਪ੍ਰਾਜੈਕਟਾਂ ਵਿੱਚ ਨਵੇਂ ਸੀਵਰੇਜ਼ ਸਿਸਟਮ ਲਈ 90 ਕਰੋੜ 68 ਲੱਖ ਰੁਪਏ ਜਦੋਂਕਿ ਜਲ ਸਪਲਾਈ ਦੇ ਪ੍ਰਾਜੈਕਟਾਂ ਲਈ 48 ਕਰੋੜ 14 ਲੱਖ ਰੁਪਏ ਖਰਚੇ ਜਾਣਗੇ। ਉਨਾਂ ਕਿਹਾ ਕਿ ਇਸ ਸ਼ਹਿਰ ਵਿੱਚ 31 ਹਜ਼ਾਰ ਘਰ ਹਨ ਅਤੇ ਇਨਾਂ ਪ੍ਰਾਜੈਕਟਾਂ ਦੇ ਮੁਕੰਮਲ ਹੋਣ ਨਾਲ ਇਕ ਲੱਖ 58 ਹਜ਼ਾਰ ਲੋਕਾਂ ਨੂੰ ਫਾਇਦਾ ਹੋਵੇਗਾ। ਉਨਾਂ ਕਿਹਾ ਕਿ ਹੁਣ ਲੋਕਾਂ ਨੂੰ ਪੀਣ ਵਾਲੇ ਸਾਫ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਇਹ ਵੀ ਪੜ੍ਹੋ: India Vs Australia: ਡੇਵਿਡ-ਸਟੋਇਨਿਸ ’ਤੇ ਭਾਰੀ ਪਈ ਵਾਸ਼ਿੰਗਟਨ ਦੀ ਪਾਰੀ, ਭਾਰਤ ਨੇ ਟੀ-20 ਸੀਰੀਜ਼ ਕੀਤੀ ਬਰਾਬਰ
ਮੁੱਖ ਮੰਤਰੀ ਨੇ ਕਿਹਾ, ਇਤਿਹਾਸਕ ਸ਼ਹਿਰ ਵਿੱਚ 30 ਸਾਲਾਂ ਬਾਅਦ ਨਵੇਂ ਸੀਵਰੇਜ਼ ਅਤੇ ਜਲ ਸਪਲਾਈ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਪਿਛਲੇ ਸਮੇਂ ਵਿੱਚ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਇਸ ਜ਼ਿਲ੍ਹੇ ਵਿੱਚੋਂ ਬਣਦੇ ਰਹੇ ਹਨ ਪਰ ਇਸ ਸ਼ਹਿਰ ਨੂੰ ਬੁਰੀ ਤਰਾਂ ਅਣਗੌਲਿਆ ਕੀਤਾ ਗਿਆ। ਮੈਂ ਆਪਣੇ-ਆਪ ਨੂੰ ਭਾਗਾਂ ਵਾਲਾ ਸਮਝਦਾ ਹਾਂ ਕਿ ਪਰਮਾਤਮਾ ਨੇ ਇਸ ਇਤਿਹਾਸਕ ਸ਼ਹਿਰ ਵਿੱਚ ਵੱਡੇ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਨ ਦਾ ਸੁਭਾਗ ਬਖਸ਼ਿਆ ਹੈ। Punjab News
ਇਸ ਮੌਕੇ ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ, ਕੈਬਨਿਟ ਮੰਤਰੀ ਡਾ. ਬਲਜੀਤ ਕੌਰ, ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਸ੍ਰੀ ਜਗਦੀਪ ਸਿੰਘ ਕਾਕਾ ਬਰਾੜ, ਪ੍ਰਿੰਸੀਪਲ ਸਕੱਤਰ ਜਲ ਸਪਲਾਈ ਅਤੇ ਸੈਨੀਟੇਸ਼ਨ ਸ੍ਰੀ ਨੀਲ ਕੰਠ ਐਸ ਅਵਧ, ਡੀ.ਆਈ.ਜੀ. ਫਰੀਦਕੋਟ ਰੇਂਜ ਨਿਲੰਬਰੀ ਜਗਦਲੇ, ਡਿਪਟੀ ਕਮਿਸ਼ਨਰ ਸ੍ਰੀ ਅਭਿਜੀਤ ਕਪਲਿਸ਼, ਐਸ.ਐਸ.ਪੀ. ਡਾ. ਅਖਿਲ ਚੌਧਰੀ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਗੁਰਪ੍ਰੀਤ ਸਿੰਘ ਥਿੰਦ ਆਦਿ ਹਾਜ਼ਰ ਸਨ।
ਸ੍ਰੀ ਮੁਕਤਸਰ ਸਾਹਿਬ ’ਚ ਧਾਰਾ 144 ਲਾਗੂ
(ਸੱਚ ਕਹੂੰ ਨਿਊਜ਼) ਸ੍ਰੀ ਮੁਕਤਸਰ ਸਾਹਿਬ। ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਮਨ ਸ਼ਾਂਤੀ ਨੂੰ ਕਾਇਮ ਰੱਖਣ ਲਈ ਸ੍ਰੀ ਮੁਕਤਸਰ ਸਾਹਿਬ ’ਚ ਧਾਰਾ 144 ਲਾ ਦਿੱਤੀ ਹੈ। ਇੱਕ ਥਾਂ ’ਤੇ ਚਾਰ ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ। ਹਾਲਾਂਕਿ ਜੇਕਰ ਲੋਕ ਆਪਣੇ ਕੰਮ ਜਾ ਰਹੇ ਹਨ ਤਾਂ ਜਾ ਸਕਦੇ ਹਨ। ਇਸ ਤਰ੍ਹਾਂ ਦੀ ਕੋਈ ਰੋਕ-ਟੋਕ ਨਹੀਂ ਹੈ। ਓਧਰ ਪੰਜਾਬ ਪੁਲਿਸ ਨੇ ਸਭ ਨੂੰ ਅਪੀਲ ਕੀਤੀ ਹੈ ਕਿ ਸਭ ਸ਼ਾਂਤੀ ਬਣਾਈ ਰੱਖਣ।
ਅੰਮ੍ਰਿਤਪਾਲ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਚੰਡੀਗੜ੍ਹ। ਪੰਜਾਬ ਪੁਲਿਸ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ (Amritpal Singh) ’ਤੇ ਸ਼ਿਕੰਜਾ ਕੱਸ ਰਹੀ ਹੈ। ਪੁਲਿਸ ਨੇ ਸ਼ਨਿੱਚਰਵਾਰ ਨੂੰ ਵੱਡੀ ਕਾਰਵਾਈ ਕਰਦੇ ਹੋਏ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਛੇ ਸਾਥੀਆਂ ਨੂੰ ਗਿ੍ਰਫਤਾਰ ਕੀਤਾ ਹੈ। ਤਿੰਨ ਗੱਡੀਆਂ ਦੇ ਕਾਫਲੇ ਵਿੱਚ ਜਾ ਰਹੇ ਅੰਮਿ੍ਰਤਪਾਲ ਸਿੰਘ ਖਿਲਾਫ਼ ਇਹ ਕਾਰਵਾਈ ਕੀਤੀ ਗਈ ਹੈ। ਇਸ ਦੌਰਾਨ ਪੁਲਿਸ ਨੇ ਦੋ ਵਾਹਨਾਂ ਨੂੰ ਫੜ ਲਿਆ, ਪਰ ਅੰਮਿ੍ਰਤਪਾਲ ਸਿੰਘ (Amritpal Singh) ਤੀਜੀ ਗੱਡੀ ਵਿੱਚ ਬੈਠ ਕੇ ਭੱਜਣ ਵਿੱਚ ਕਾਮਯਾਬ ਹੋ ਗਿਆ। ਡੇਢ ਘੰਟਾ ਪਿੱਛਾ ਕਰਨ ਤੋਂ ਬਾਅਦ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਖਿਲਾਫ਼ ਭੜਕਾਊ ਭਾਸ਼ਣ ਦੇਣ ਸਮੇਤ ਤਿੰਨ ਕੇਸ ਦਰਜ ਕੀਤੇ ਹਨ, ਜਿਸ ’ਤੇ ਪੁਲਿਸ ਨੇ ਕਾਰਵਾਈ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਪੁਲਿਸ ਨੇ ਨਕੋਦਰ ਨੇੜਿਓਂ ਗ੍ਰਿਫ਼ਤਾਰ ਕੀਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।
ਮਾਂ ਦੇ ਗੈਰ-ਸਮਾਜਿਕ ਸਬੰਧਾਂ ਨੇ 15 ਸਾਲਾ ਪੁੱਤ ਜਹਾਨੋਂ ਤੋਰਿਆ
ਸ਼ਰਾਬ ਪਿਆ ਕੇ ਰੁਪਾਣਾ-ਝੀਂਡਵਾਲਾ ਨਹਿਰ ’ਚ ਸੁੱਟਿਆ
ਸ੍ਰੀ ਮੁਕਤਸਰ ਸਾਹਿਬ (ਭਜਨ ਸਿੰਘ ਸਮਾਘ)। ਮਾਂ ਦੇ ਗੈਰ-ਸਮਾਜਿਕ ਸਬੰਧਾਂ ਦੀ ਵਿਰੋਧਤਾ ਕਰਦਾ 15 ਸਾਲ ਦਾ ਨੌਜਵਾਨ ਆਪਣੀ ਜਾਨ ਗਵਾ ਬੈਠਾ, ਇਸ ਸਬੰਧ ਵਿੱਚ ਪੁਲਿਸ ਨੇ ਤਿੰਨਾਂ ’ਚੋਂ ਇੱਕ ਕਥਿਤ ਦੋਸ਼ੀ ਨੂੰ ਗਿ੍ਰਫਤਾਰ ਕਰ ਲਿਆ। ਇਸ ਸਬੰਧੀ ਮਨਵਿੰਦਰਬੀਰ ਸਿੰਘ ਪੁਲਿਸ ਕਪਤਾਨ ਨੇ ਆਪਣੇ ਦਫਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਵਿਸਥਾਰ ਵਿੱਚ ਜਾਣਕਾਰੀ ਦਿੱਤੀ, ਇਸ ਸਮੇਂ ਉਨ੍ਹਾਂ ਨਾਲ ਭੁਪਿੰਦਰ ਸਿੰਘ ਡੀਐਸਪੀ ਮਲੋਟ ਤੇ ਇੰਸ: ਬੇਅੰਤ ਕੌਰ ਮੁੱਖ ਅਫ਼ਸਰ ਥਾਣਾ ਲੱਖੇਵਾਲੀ ਵੀ ਮੌਜ਼ੂਦ ਸਨ। (Sri Muktsar Sahib News)
ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ 29 ਅਗਸਤ 2019 ਨੂੰ ਸ਼ੇਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਚੱਕ ਤਾਮਕੋਟ ਦੇ ਬਿਆਨ ਪਰ ਮੁੱਕਦਮਾ ਨੰਬਰ 72 ਮਿਤੀ 29.08.19 ਅ/ਧ 364 ਅਧੀਨ ਥਾਣਾ ਲੱਖੇਵਾਲੀ ਖਿਲਾਫ ਲਖਵਿੰਦਰ ਸਿੰਘ ਪੁੱਤਰ ਤਾਰਾ ਸਿੰਘ ਅਤੇ ਵੀਰਪਾਲ ਕੌਰ ਪਤਨੀ ਬਿੱਟੂ ਸਿੰਘ ਵਾਸੀਅਨ ਪਿੰਡ ਚੱਕ ਤਾਮਕੋਟ ਦਰਜ ਰਜਿਸਟਰ ਹੋਇਆ ਸੀ। ਇੰਸ: ਬੇਅੰਤ ਕੌਰ ਮੁੱਖ ਅਫਸਰ ਥਾਣਾ ਲੱਖੇਵਾਲੀ ਵੱਲੋਂ ਅੰਨੇ੍ਹ ਕਤਲ ਦੀ ਇਸ ਗੁੱਥੀ ਨੂੰ ਸੁਲਝਾ ਲਿਆ ਗਿਆ ਹੈ। ਸ਼ੇਰ ਸਿੰਘ ਦੇ ਬਿਆਨਾਂ ਅਨੁਸਾਰ ਉਸ ਦੇ ਪੋਤਰੇ ਦਿਲਪ੍ਰੀਤ ਸਿੰਘ ਉਰਫ ਬਿੱਟੂ ਨੂੰ ਉਸ ਦੀ ਨੂੰਹ ਵੀਰਪਾਲ ਕੌਰ ਪਤਨੀ ਬਿੱਟੂ ਸਿੰਘ ਅਤੇ ਲਖਵਿੰਦਰ ਸਿੰਘ ਪੁੱਤਰ ਤਾਰਾ ਸਿੰਘ ਵਾਸੀਆਨ ਚੱਕ ਤਾਮਕੋਟ ਨੇ ਅਗਵਾ ਕੀਤਾ ਹੈ ਕਿਉਂਕਿ ਵੀਰਪਾਲ ਕੌਰ ਅਤੇ ਲਖਵਿੰਦਰ ਸਿੰਘ ਦੀ ਆਪਸੀ ਨੇੜਤਾ ਸੀ ਅਤੇ ਦਿਲਪ੍ਰੀਤ ਸਿੰਘ ਇਸ ਗੱਲ ਨੂੰ ਚੰਗਾ ਨਹੀਂ ਸਮਝਦਾ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਭਾਰਤ ਨੇ ਕੈਨੇਡਾਈ ਨਾਗਰਿਕਾਂ ਲਈ ਵੀਜ਼ਾ ਸਰਵਿਸ ਅਣਮਿਥੇ ਸਮੇਂ ਲਈ ਰੋਕੀ
ਮੁਕੱਦਮੇ ਦੀ ਤਫਤੀਸ਼ ਦੌਰਾਨ ਪਤਾ ਲੱਗਾ ਕਿ ਥਾਣਾ ਅਰਨੀਵਾਲਾ ਦੇ ਏਰੀਆ ਵਿੱਚ ਨਹਿਰ ਵਿੱਚੋਂ ਇੱਕ ਲਾਸ਼ ਮਿਲਣ ’ਤੇ ਅ/ਧ 174 ਸੀ.ਆਰ.ਪੀ.ਸੀ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਜਿਸ ’ਤੇ ਮੁੱਖ ਅਫਸਰ ਥਾਣਾ ਲੱਖੇਵਾਲੀ ਵੱਲੋਂ ਥਾਣਾ ਅਰਨੀਵਾਲਾ ਵਿਖੇ ਪੁੱਜ ਕੇ ਕਾਰਵਾਈ ਵਾਚਣ ’ਤੇ ਪਾਇਆ ਗਿਆ ਕਿ ਬਿੱਟੂ ਸਿੰਘ ਅਤੇ ਚਮਕੌਰ ਸਿੰਘ ਵਾਸੀਅਨ ਪਿੰਡ ਚੱਕ ਤਾਮਕੋਟ ਵੱਲੋਂ ਲਾਸ਼ ਦੀ ਸ਼ਨਾਖਤ ਕੀਤੀ ਗਈ ਹੈ ਕਿ ਲਾਸ਼ ਦਿਲਪ੍ਰੀਤ ਸਿੰਘ ਪੁੱਤਰ ਬਿੱਟੂ ਸਿੰਘ ਦੀ ਹੈ। ਜਿਸ ’ਤੇ ਮੁੱਖ ਅਫਸਰ ਥਾਣਾ ਲੱਖੇਵਾਲੀ ਵੱਲੋਂ ਵਾਪਸ ਥਾਣਾ ਪੁੱਜ ਕੇ ਮੁਕੱਦਮੇ ਵਿੱਚ ਰਾਹੀਂ ਰਪਟ ਨੰਬਰ 27 ਮਿਤੀ 30/08/2019 ਨਾਲ ਵਾਧਾ ਜੁਰਮ 302 ਹਿੰ: ਦੰ: ਕੀਤਾ ਗਿਆ।
ਤਫਤੀਸ਼ ਦੌਰਾਨ ਮਿਤੀ 30 ਅਗਸਤ 2019 ਨੂੰ ਮਕੱਦਮੇ ਦੇ ਮੁਲਜ਼ਮ ਲਖਵਿੰਦਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਚੱਕ ਤਾਮਕੋਟ ਤੋਂ ਪੁੱਛ-ਗਿੱਛ ਕਰਨ ’ਤੇ ਲਖਵਿੰਦਰ ਸਿੰਘ ਨੇ ਮੰਨਿਆ ਕਿ ਉਸ ਨੇ ਆਪਣੇ ਲੜਕੇ ਜਸਮੀਤ ਸਿੰਘ ਉਰਫ ਜੱਜ ਨਾਲ ਮਿਲ ਕੇ ਦਿਲਪ੍ਰੀਤ ਸਿੰਘ ਨੂੰ ਸ਼ਰਾਬ ਪਿਆ ਕੇ ਨਹਿਰੀ ਪੁਲ ਦੀ ਥੜ੍ਹੀ ਤੋਂ ਉਸ ਨੂੰ ਲੱਤਾਂ ਤੋਂ ਫੜ੍ਹ ਕੇ ਰੁਪਾਣਾ-ਝੀਂਡਵਾਲਾ ਨਹਿਰ ਵਿੱਚ ਸੁੱਟ ਦਿੱਤਾ ਸੀ। ਜਿਸ ਦੇ ਕੱਪੜਿਆਂ ਵਿੱਚ ਪਾਣੀ ਭਰਨ ’ਤੇ ਉਹ ਪਾਣੀ ਵਿੱਚ ਡੁੱਬ ਗਿਆ ਤੇ ਉਹ ਦੋਵੇਂ ਜਣੇ ਮੋਟਰਸਾਈਕਲ ਲੈ ਕੇ ਆਪਣੇ ਘਰ ਵਾਪਸ ਆ ਗਏ। ਜਿਸ ’ਤੇ ਲਖਵਿੰਦਰ ਸਿੰਘ ਨੂੰ ਗਿ੍ਰਫਤਾਰ ਕੀਤਾ ਗਿਆ ਤੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਨ ’ਤੇ ਮਾਣਯੋਗ ਅਦਾਲਤ ਵੱਲੋਂ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ। ਜਸਮੀਤ ਸਿੰਘ ਉਰਫ ਜੱਜ ਪੁੱਤਰ ਲਖਵਿੰਦਰ ਸਿੰਘ ਨੂੰ ਮਕੱਦਮੇ ’ਚ ਨਾਮਜਦ ਕੀਤਾ ਗਿਆ ਹੈ ਜਿਸ ਦੀ ਗਿ੍ਰਫਤਾਰੀ ਅਜੇ ਬਾਕੀ ਹੈ। (Sri Muktsar Sahib News)
ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ/ਭਜਨ ਸਿੰਘ ਸਮਾਘ)। ਵਾਤਾਵਰਨ ਦੀ ਰੱਖਿਆ ਹਰ ਇਨਸਾਨ ਦਾ ਨੈਤਿਕ ਫਰਜ਼ ਹੈ ਤੇ ਇਸ ਫਰਜ਼ ਨੂੰ ਪੂਰਾ ਜ਼ਿੰਮੇਵਾਰੀ ਨਾਲ ਨਿਭਾਉਣ ‘ਚ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੁਨੀਆਂ ਭਰ ‘ਚ ਸਭ ਤੋਂ ਅੱਗੇ ਰਿਹਾ ਹੈ। ਭਾਰਤ ਸਮੇਤ ਦੁਨੀਆਂ ਭਰ ‘ਚ ਪੌਦਾ ਲਗਾਓ ਮੁਹਿੰਮ ਤਹਿਤ ਸਾਧ-ਸੰਗਤ ਨੇ ਧਰਤੀ ਨੂੰ ਪੌਦਿਆਂ ਦੇ ਰੂਪ ‘ਚ ਹਰਿਆਲੀ ਦਾ ਤੋਹਫ਼ਾ ਦਿੱਤਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ 52 ਵੇਂ ਪਵਿੱਤਰ ਅਵਤਾਰ ਦਿਵਸ ਦੀ ਖ਼ੁਸ਼ੀ ਵਿੱਚ ਬਲਾਕ ਸ੍ਰੀ ਮੁਕਤਸਰ ਸਹਿਬ ਦੇ ਨਾਮ ਚਰਚਾ ਘਰ ਵਿਖੇ ਪੌਦਾ ਲਗਾਉਣ ਦੀ ਸ਼ੁਰੂਆਤ ਐੱਸ ਪੀ ਐੱਚ ਮਨਵਿੰਦਰਵੀਰ ਸਿੰਘ ਅਤੇ ਪੰਤਾਲੀ ਮੈਂਬਰ ਰਵੀ ਇੰਸਾਂ ਤੇ ਬਲਾਕ ਦੇ ਜਿੰਮੇਵਾਰਾਂ ਨੇ ਕੀਤੀ। ਇਸ ਤੋਂ ਇਲਾਵਾ ਨਾਮ ਚਰਚਾ ਘਰ ਵਿਖੇ ਵੱਡੀ ਗਿਣਤੀ ‘ਚ ਸਾਧ-ਸੰਗਤ ਵੀ ਹਾਜ਼ਰ ਸੀ ਤੇ ਪੌਦੇ ਲਾਉਣ ਦਾ ਕੰਮ ਪੂਰੇ ਉਤਸ਼ਾਹ ਨਾਲ ਚਲਾਇਆ।
ਸ੍ਰੀ ਮੁਕਤਸਰ ਸਾਹਿਬ ਅਦਾਲਤ ਨੇ 17 ਡੇਰਾ ਸ਼ਰਧਾਲੂ ਨੂੰ ਕੀਤਾ ਬਾਇੱਜਤ ਬਰੀ
ਸ੍ਰੀ ਮੁਕਤਸਰ ਸਾਹਿਬ (ਸੱਚ ਕਹੂੰ ਨਿਊਜ਼) | ਸਥਾਨਕ ਮਾਣਯੋਗ ਅਦਾਲਤ ਵੱਲੋਂ ਅੱਜ 17 ਡੇਰਾ ਸ਼ਰਧਾਲੂਆਂ ਨੂੰ ਨਿਰਦੋਸ਼ ਕਰਾਰ ਦਿੰਦਿਆਂ  ਬਾਇੱਜਤ ਬਰੀ ਕਰ ਦਿੱਤਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਮਲੇ ‘ਚ ਪੈਰਵੀ ਕਰ ਰਹੇ ਐਡਵੋਕੇਟ ਵਿਵੇਕ ਗੁਲਬਧਰ ਨੇ ਦੱਸਿਆ ਕਿ 25 ਅਗਸਤ 2017 ਨੂੰ ਹੋਈ ਹਿੰਸਾ ਦੇ ਮਾਮਲੇ ‘ਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਥਾਣਾ ਕਬਰਵਾਲਾ ‘ਚ 17 ਜਣਿਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਹੋਏ ਸਨ ਉਨ੍ਹਾਂ ਦੱਸਿਆ ਕਿ ਸਾਰਾ ਮਾਮਲਾ ਪੁਲਿਸ ਵੱਲੋਂ ਝੂਠੀ ਕਹਾਣੀ ਸੀ ਤੇ ਅਦਾਲਤ ਨੇ ਅੱਜ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਹੈ ਸ੍ਰੀ ਮੁਕਤਸਰ ਸਾਹਿਬ ਦੀ ਮਾਣਯੋਗ ਅਦਾਲਤ ਦੇ ਜੱਜ ਸ੍ਰ. ਕੰਵਲਜੀਤ ਸਿੰਘ (ਅਡੀਸ਼ਨਲ ਤੇ ਸੈਸ਼ਨ ਜੱਜ) ਦੁਆਰਾ ਅੱਜ ਸਬੂਤਾਂ ਦੀ ਘਾਟ ਕਰਕੇ 17 ਡੇਰਾ ਸ਼ਰਧਾਲੂਆਂ ਜਿਨ੍ਹਾਂ ‘ਚ ਸੁਲਖਨ ਸਿੰਘ, ਗੋਰਖਨਾਥ, ਜਗਦੀਸ਼ ਕੁਮਾਰ, ਰਾਕੇਸ਼ ਕੁਮਾਰ, ਗੁਰਜੀਤ ਕੁਮਾਰ, ਗੁਰਦਾਸ ਸਿੰਘ, ਅਨਿਲ ਕੁਮਾਰ, ਸਤਪਾਲ ਸਿੰਘ, ਕੁਲਦੀਪ ਸਿੰਘ, ਸੁਖਦਰਸ਼ਨ ਸਿੰਘ, ਪਿਆਰਾ ਸਿੰਘ, ਰਤਨਪਾਲ, ਸੁਖਵਿੰਦਰ ਸਿੰਘ, ਰਾਹੁਲ ਬਜਾਜ, ਸ਼ੀਸ਼ਪਾਲ, ਮੋਹਿਤ ਸ਼ਾਮਲ ਹਨ ਨੂੰ ਬਰੀ ਕਰ ਦਿੱਤਾ ਗਿਆ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ੍ਰੀ ਮੁਕਤਸਰ ਸਾਹਿਬ : ਦੋ ਕਾਰਾਂ ਦੀ ਟੱਕਰ, 2 ਦੀ ਮੌਤ
ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਰੋਡ ‘ਤੇ ਸਥਿਤ ਪਿੰਡ ਭੁੱਲਰ ਨੇਡੇ ਦੋ ਕਾਰਾਂ ਦੀ ਆਹਮੋ-ਸਾਹਮਣੇ ਹੋਈ ਜ਼ਬਰਦਸਤ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 4-5 ਲੋਕ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਜ਼ਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਹਾਦਸਾ ਇੰਨਾ ਭਿਆਨਕ ਸੀ ਕਿ ਟੱਕਰ ਤੋਂ ਬਾਅਦ ਦੋਵਾਂ ਕਾਰਾਂ ਦੇ ਪਰਖੱਚੇ ਉੱਡ ਗਏ। ਦੂਜੇ ਪਾਸੇ ਹਾਦਸੇ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭਿਜਵਾ ਦਿੱਤਾ। ਪੁਲਸ ਮੁਤਾਬਕ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜ਼ਬਰ-ਜ਼ੁਲਮ ਖਿਲਾਫ਼ ਜੂਝਣ ਦੀ ਪ੍ਰੇਰਨਾ ਦਿੰਦੈ ਮੇਲਾ ਮਾਘੀ
ਮੇਲਾ ਮਾਘੀ ‘ਤੇ ਵਿਸ਼ੇਸ਼
ਮਹਾਂ ਪੁਰਸ਼ਾਂ ਦੀ ਜੀਵਨ-ਜਾਚ ਸਦੀਆਂ ਲਈ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਆਦਰਸ਼ ਤੇ ਸੇਧਾਂ ਦਾ ਰੂਪ ਧਾਰ ਜਾਂਦੀ ਹੈ ਪੰਜਾਬ ਦੀ ਧਰਤੀ ਦਾ ਸੁਭਾਗ ਹੈ ਕਿ ਇੱਥੇ ਮੇਲੇ ਤੇ ਤਿਉਹਾਰ ਨੇਕੀਆਂ ਦੇ ਰਾਹਾਂ ਨੂੰ ਦਰਸਾਉਂਦੇ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਜਿਹੀ ਲਾਸਾਨੀ ਹਸਤੀ ਸਨ, ਜਿਨ੍ਹਾਂ ਦੇ ਜੀਵਨ ਦਾ ਹਰ ਝਲਕਾਰਾ ਮਨੁੱਖਤਾ ਨੂੰ ਹਨ੍ਹੇਰੀਆਂ ਖੱਡਾਂ ‘ਚੋਂ ਕੱਢ ਕੇ ਸੱਚ ਦੇ ਪ੍ਰਕਾਸ਼ ਨਾਲ ਭਰਪੂਰ ਕਰਦਾ ਹੈ ਇਹੀ ਪ੍ਰਕਾਸ਼ ਅੱਗੇ ਮਨੁੱਖ ਨੂੰ ਨੇਕੀ ਖੱਟਣ ਵੱਲ ਤੋਰਦਾ ਹੈ।
ਗੁਰੂ ਗੋਬਿੰਦ ਸਿੰਘ ਜੀ ਨੇ ਸਾਰੀਆਂ ਜੰਗਾਂ ਨਿੱਜੀ ਹਿੱਤਾਂ ਤੋਂ ਉੱਪਰ ਉੱਠਕੇ ਦੇਸ਼, ਕੌਮ, ਹੱਕ, ਸੱਚ ਤੇ ਧਰਮ ਦੀ ਰੱਖਿਆ ਖਾਤਰ ਲੜੀਆਂ ਤੇ ਹਰ ਵਾਰ ਚੜ੍ਹਦੀ ਕਲਾ ਤੇ ਅਕਾਲ ਪੁਰਖ ਦੇ ਭਾਣੇ ਵਿੱਚ ਰਹਿੰਦੇ ਹੋਏ ਬਹਾਦਰੀ ਨਾਲ ਸਮਾਜ ਵਿਰੋਧੀ ਅਨਸਰਾਂ ਦਾ ਟਾਕਰਾ ਕੀਤਾ। ਸ੍ਰੀ ਮੁਕਤਸਰ ਸਾਹਿਬ ਦਾ ਮਾਘੀ ਮੇਲਾ ਵੀ ਉਨ੍ਹਾਂ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦਾ ਹੈ ਜੋ ਇੱਥੇ ਮੁਗਲਾਂ ਨਾਲ ਲੜਦੇ ਹੋਏ ਜੰਗ ਵਿੱਚ ਸ਼ਹੀਦ ਹੋ ਗਏ।
ਇਹ ਵੀ ਪੜ੍ਹੋ : ਭਾਰਤ ਵਿੱਚ ਘਟਦੇ ਗਰੀਬੀ ਦਰ ਦੇ ਅੰਕੜੇ
ਇਤਿਹਾਸ ਅਨੁਸਾਰ ਸ੍ਰੀ ਗੁਰੂ ਸਾਹਿਬ ਨੂੰ ਹਰਾਉਣ ਦੇ ਇਰਾਦੇ ਨਾਲ ਲਾਹੌਰ, ਸਰਹੰਦ ਦੇ ਪਹਾੜੀ ਰਾਜਿਆਂ ਦੇ ਟਿੱਡੀ ਦਲਾਂ ਨੇ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਕਿਲ੍ਹੇ ‘ਚ ਮੌਜ਼ੂਦ ਗੁਰੂ ਜੀ ਦੇ ਸੂਰਬੀਰ ਯੋਧਿਆਂ ਨੇ ਕਈ ਮਹੀਨੇ ਡਟਕੇ ਦੁਸ਼ਮਣ ਦੀਆਂ ਭਾਰੀ ਗਿਣਤੀ ਫੌਜਾਂ ਦਾ ਟਾਕਰਾ ਕੀਤਾ। ਖਾਲਸਾ ਫੌਜ ਦੇ ਛਾਪਾਮਾਰ ਹਮਲਿਆਂ ਨਾਲ ਦੁਸ਼ਮਣ ਦੀ ਫੌਜ ਦੇ ਹੌਂਸਲੇ ਢੇਰੀ ਹੋ ਚੁੱਕੇ ਸਨ। ਇਸ ਜੰਗ ‘ਚ ਗੁਰੂ ਸਾਹਿਬ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਤੇ ਪੂਰਾ ਪਰਿਵਾਰ ਖੇਰੂੰ-ਖੇਰੂੰ ਹੋ ਗਿਆ  ਉੱਧਰ ਕਿਲ੍ਹੇ ਵਿੱਚੋਂ ਵੀ ਹੌਲੀ-ਹੌਲੀ  ਰਾਸ਼ਨ-ਪਾਣੀ ਮੁੱਕਦਾ ਜਾ ਰਿਹਾ ਸੀ ਦੇ ਬਾਵਜ਼ੂਦ ਸਿੰਘ ਸ਼ੇਰਾਂ ਵਾਂਗ ਲੜ ਰਹੇ ਸਨ।
ਪਰ ਕੁਝ ਸਿੱਖ ਉਸ ਵੇਲੇ ਭਰਮ ਦਾ ਸ਼ਿਕਾਰ ਹੋ ਕੇ ਡੋਲ ਗਏ, ਤੇ ਗੁਰੂ ਜੀ ਨੂੰ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਦੀਆਂ ਸਲਾਹਾਂ ਦੇਣ ਲੱਗੇ। ਗੁਰੂ ਜੀ ਨੇ ਦੂਰ ਅੰਦੇਸ਼ੀ ਨਾਲ ਸਿੱਖਾਂ ਨੂੰ ਕੁਝ ਸਮਾਂ ਹੋਰ ਉਡੀਕ ਕਰਨ ਲਈ ਕਿਹਾ ਪਰੰਤੂ ਉਨ੍ਹਾਂ ਦਾ ਆਤਮਬਲ ਐਨਾ ਕਮਜ਼ੋਰ ਹੋ ਗਿਆ ਕਿ ਉਨ੍ਹਾਂ ਗੁਰੂ ਜੀ ਨੂੰ ਬੇਦਾਵਾ ਲਿਖ ਦਿੱਤਾ ਕਿ ਅਸੀਂ ਤੇਰੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ ਤੇ ਘਰਾਂ ਨੂੰ ਚਲੇ ਗਏ। ਇਸ ਜੰਗ ਪਿੱਛੋਂ ਗੁਰੂ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿੱਤਾ।
ਗੁਰੂ ਜੀ ਚਮਕੌਰ, ਮਾਛੀਵਾੜਾ, ਕਨੇਚ, ਆਲਮਗੀਰ, ਹੇਰ, ਲੰਮੇ, ਰਾਏਕੋਟ, ਦੀਨਾ ਆਦਿ ਹੁੰਦੇ ਹੋਏ ਕੋਟਕਪੂਰਾ ਪਹੁੰਚੇ ਸੂਬੇ ਸਰਹੰਦ ਦਾ ਵਜ਼ੀਦ ਖਾਨ ਭਾਰੀ ਲਾਮ-ਲਸ਼ਕਰ ਨਾਲ ਉਨ੍ਹਾਂ ਦਾ ਪਿੱਛਾ ਕਰਦਾ ਆ ਰਿਹਾ ਹੈ। ਗੁਰੂ ਜੀ ਨੇ ਯੁੱਧ ਨੀਤੀ ਅਨੁਸਾਰ ਖਿਦਰਾਣੇ ਦੀ ਢਾਬ (ਹੁਣ ਸ੍ਰੀ ਮੁਕਤਸਰ ਸਾਹਿਬ) ਨਜ਼ਦੀਕ ਉਸ ਨਾਲ ਟਾਕਰਾ ਕਰਨਾ ਵਧੇਰੇ ਯੋਗ ਸਮਝਿਆ। ਇੱਧਰ ਮਾਝੇ ਦੇ ਸਿੰਘਾਂ ਦਾ ਜੱਥਾ ਜਦੋਂ ਗੁਰੂ ਸਾਹਿਬ ਦੀ ਭਾਲ ਕਰਦਾ ਹੋਇਆ ਖਿਦਰਾਣੇ ਦੀ ਢਾਬ ‘ਤੇ ਪਹੁੰਚਿਆ ਤਾਂ ਇਨ੍ਹਾਂ ਨੂੰ ਵੀ ਵਜ਼ੀਦ ਖਾਨ ਦੀ ਫੌਜ ਦੇ ਇੱਥੇ ਪਹੁੰਚਣ ਦੀ ਖ਼ਬਰ ਮਿਲੀ, ਤਾਂ ਇਨ੍ਹਾਂ ਮੁਗ਼ਲ ਫੌਜ ਖਿਲਾਫ਼ ਲੜਨ ਲਈ ਮੋਰਚੇ ਸੰਭਾਲ ਲਏ। ਇਸ ਸਮੇਂ ਗੁਰੂ ਜੀ ਵੱਲੋਂ ਅਪਣਾਈ ਯੁੱਧ ਨੀਤੀ ਪੂਰੀ ਤਰ੍ਹਾਂ ਸਫ਼ਲ ਰਹੀ, ਕਿਉਂਕਿ ਗੁਰੂ ਜੀ ਦਾ ਪਿੱਛਾ ਕਰਦੀ ਹੋਈ ਸਾਰੀ ਮੁਗ਼ਲ ਫੌਜ ਵੀ ਉਸੇ ਪਾਸੇ ਝੁਕ ਗਈ।
ਦੂਸਰੇ ਪਾਸੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਦੇਣ ਵਾਲੇ 40 ਸਿੰਘਾਂ ਨੇ ਵੀ ਮਾਤਾ ਭਾਗ ਕੌਰ ਤੇ ਭਾਈ ਮਹਾਂ ਸਿੰਘ ਦੀ ਅਗਵਾਈ ‘ਚ ਸਿੰਘਾਂ ਨੇ ਇੱਕਦਮ ਅਚਾਨਕ ਮੁਗ਼ਲ ਫੌਜਾਂ ‘ਤੇ ਹਮਲਾ ਬੋਲ ਦਿੱਤਾ। ਇਸ ਹਮਲੇ ਵਿੱਚ ਮੁਗਲ ਫੌਜ ਦੇ ਸੈਂਕੜੇ ਸੈਨਿਕ ਮਾਰੇ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਟਿੱਬੀ ਤੋਂ ਤੀਰਾਂ ਦੀ ਝੜੀ ਲਾ ਦਿੱਤੀ। ਬਹੁਤ ਸਾਰੇ ਦੁਸ਼ਮਣ ਫੌਜ ਦੇ ਜਰਨੈਲ ਗੁਰੂ ਜੀ ਦੇ ਤੀਰਾਂ ਦੀ ਭੇਂਟ ਚੜ੍ਹਦੇ ਗਏ। ਸਿੰਘ ਅਜਿਹੀ ਬਹਾਦਰੀ ਤੇ ਜੋਸ਼ ਨਾਲ ਲੜੇ ਕਿ ਦੁਸ਼ਮਣ ਦੀ ਫੌਜ ਵਿੱਚ ਭਾਜੜ ਪੈ ਗਈ। ਦੁਸ਼ਮਣ ਹਾਰ ਖਾਕੇ ਭੱਜ ਉਠੇ ਤੇ ਖਾਲਸੇ ਨੇ ਜੰਗ ਦਾ ਮੈਦਾਨ ਫਤਿਹ ਕਰ ਲਿਆ।
ਇਹ ਵੀ ਪੜ੍ਹੋ : WTC Final : ਅਸਟਰੇਲੀਆ ਨੂੰ 296 ਦੌੜਾਂ ਦੀ ਲੀੜ, 6 ਵਿਕਟਾਂ ਬਾਕੀ
ਪਰ ਬੇਦਾਵਾ ਦੇ ਗਏ 40 ਸਿੰਘਾਂ ਸਮੇਤ ਬਹੁਤ ਸਾਰੇ ਸਿੰਘ ਲੜਾਈ ਦੇ ਮੈਦਾਨ ਵਿੱਚ ਜੂਝਦੇ ਹੋਏ ਸ਼ਹੀਦ ਹੋ ਗਏ। ਮੁਗ਼ਲਾਂ ਦੇ ਜੰਗ ਦਾ ਮੈਦਾਨ ਛੱਡਕੇ ਭੱਜ ਜਾਣ ਤੋਂ ਬਾਅਦ ਗੁਰੂ ਜੀ ਨੇ ਰਣਭੂਮੀ ‘ਚ ਦੇਖਿਆ ਕਿ ਢਾਬ ਕੰਢੇ ਜ਼ਖ਼ਮੀ ਹਾਲਤ ਵਿੱਚ ਬੈਠੀ ਮਾਤਾ ਭਾਗੋ ਆਪਣੇ ਜ਼ਖ਼ਮਾਂ ਨੂੰ ਧੋ ਰਹੀ ਸੀ। ਮਾਤਾ ਭਾਗੋ ਨੇ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਉਨ੍ਹਾਂ ਦੇ ਚਰਨਾਂ ਵਿੱਚ ਆਪਣਾ ਸੀਸ ਨਿਵਾਇਆ। ਉਸ ਨੇ ਦਸਵੇਂ ਪਾਤਸ਼ਾਹ ਨੂੰ ਸੂਰਬੀਰ ਸਿੰਘਾਂ ਦੀ ਬਹਾਦਰੀ ਤੇ ਸ਼ਹਾਦਤਾਂ ਦੀ ਗਾਥਾ ਸੁਣਾਈ।
ਗੁਰੂ ਸਾਹਿਬ ਨੇ ਜੰਗ ਵਿੱਚ ਜੂਝੇ ਸੂਰਮਿਆਂ ਨੂੰ ਅਤਿਅੰਤ ਸਨੇਹ ਨਾਲ ਪੰਜ ਹਜਾਰੀ, ਸੱਤ ਹਜਾਰੀ ਅਤੇ ਦਸ ਹਜਾਰੀ ਦਾ ਵਰ ਦਿੰਦੇ ਹੋਏ ਹਰੇਕ ਨੂੰ ਆਪਣੇ ਕਰ-ਕਮਲਾਂ ਨਾਲ ਪਲੋਸਿਆ। ਜੰਗ ਦੇ ਮੈਦਾਨ ਵਿੱਚ ਪਈਆਂ ਸਿੰਘਾਂ ਦੀਆਂ ਦੇਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੜੇ ਹੀ ਪਿਆਰ ਨਾਲ ਨਿਹਾਰਿਆ ਤੇ ਹਰ ਇੱਕ ਨੂੰ ਛਾਤੀ ਨਾਲ ਲਗਾਕੇ ਅਤਿਅੰਤ ਸਨੇਹ ਨਾਲ ਅਨੇਕਾਂ ਬਖ਼ਸ਼ਿਸ਼ਾਂ ਕੀਤੀਆਂ। ਇੰਨੇ ਨੂੰ ਭਾਈ ਮਹਾਂ ਸਿੰਘ ਸਹਿਕਦਾ ਹੋਇਆ ਗੁਰੂ ਜੀ ਦੇ ਨਜ਼ਰੀ ਪਿਆ। ਗੁਰੂ ਸਾਹਿਬ ਨੇ ਉਸ ਦੇ ਸਿਰ ਨੂੰ ਆਪਣੀ ਗੋਦ ਵਿੱਚ ਲੈ ਲਿਆ।
ਕਲਗ਼ੀਧਰ ਪਾਤਸ਼ਾਹ ਨੇ ਗੋਦ ਵਿੱਚ ਪਏ ਭਾਈ ਮਹਾਂ ਸਿੰਘ ਦਾ ਅੰਤਿਮ ਸਮਾਂ ਨੇੜੇ ਆਉਂਦਾ ਦੇਖਕੇ ਉਸ ਦੇ ਜੀਵਨ ਦੀ ਕਿਸੇ ਇੱਛਾ ਬਾਰੇ ਪੁੱਛਿਆ ਤਾਂ ਭਰੀਆਂ ਅੱਖਾਂ ਨਾਲ ਮਹਾਂ ਸਿੰਘ ਨੇ ਕਿਹਾ ਕਿ ‘ਉੱਤਮ ਭਾਗ ਹਨ’ ਕਿ ਅੰਤਿਮ ਸਮੇਂ ਆਪ ਜੀ ਦੇ ਦੀਦਾਰ ਹੋ ਗਏ, ਸਭ ਇੱਛਾਵਾਂ ਪੂਰੀਆਂ ਹੋ ਗਈਆਂ। ਪਰੰਤੂ ਜੇ ਆਪ ਤੁੱਠੇ ਹੋ ਤਾਂ ਸਮੇਂ ਦੇ ਗੇੜ ਤੇ ਬਿੱਖੜੇ ਹਾਲਾਤਾਂ ਕਾਰਨ ਉਸ ਸਮੇਤ ਜੋ 40 ਸਿੰਘ ਆਪ ਜੀ ਨੂੰ ਗੁਰਸਿੱਖੀ ਤੋਂ ਬੇਦਾਵਾ ਲਿਖ ਕੇ ਦੇ ਆਏ ਸਨ, ਉਸ ਨੂੰ ਨਾ ਚਿਤਾਰਦੇ ਹੋਏ ਉਹ ਬੇਦਾਵੇ ਵਾਲਾ ਕਾਗਜ਼ ਪਾੜ੍ਹਕੇ ਟੁੱਟੀ ਗੰਢੋ। ਭਾਈ ਸਾਹਿਬ ਦੇ ਮੂੰਹੋਂ ਇਹ ਸ਼ਬਦ ਸੁਣਕੇ ਗੁਰੂ ਸਾਹਿਬ ਬੜੇ ਹੀ ਖੁਸ਼ ਹੋਏ ਆਪ ਜੀ ਨੇ ਭਾਈ ਮਹਾਂ ਸਿੰਘ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਆਪਣੇ ਕਮਰਕੱਸੇ ਵਿੱਚੋਂ ਬੇਦਾਵੇ ਵਾਲਾ ਕਾਗਜ਼ ਕੱਢਿਆ ਤੇ ਟੁਕੜੇ-ਟੁਕੜੇ ਕਰ ਦਿੱਤਾ।
ਇਹ ਵੀ ਪੜ੍ਹੋ : ਪਹਿਲੇ ਗੇੜ ’ਚ ਝੋਨੇ ਲਈ ਅੱਠ ਘੰਟੇ ਬਿਜਲੀ ਸਪਲਾਈ ਅੱਜ ਤੋਂ
ਜਿਸ ਜਗ੍ਹਾ ‘ਤੇ ਗੁਰੂ ਸਾਹਿਬ ਨੇ ਮਹਾਂ ਸਿੰਘ ਦੀ ਅੰਤਿਮ ਇੱਛਾ ਅਨੁਸਾਰ ਬੇਦਾਵੇ ਵਾਲਾ ਕਾਗਜ਼ ਪਾੜ੍ਹਕੇ ਟੁੱਟੀ ਗੰਢੀ, ਉੱਥੇ ਅੱਜ-ਕੱਲ੍ਹ ਟੁੱਟੀ ਗੁੰਢੀ ਗੁਰਦੁਆਰਾ ਸਾਹਿਬ ਸ਼ਸੋਬਿਤ ਹੈ। ਇਸੇ ਤਰ੍ਹਾਂ ਜਿੱਥੇ 40 ਮੁਕਤੇ ਸ਼ਹੀਦ ਹੋਏ ਉਸ ਜਗ੍ਹਾ ਦਾ ਨਾਂਅ ਉਸ ਸਮੇਂ ਤੋਂ ਮੁਕਤਸਰ ਤੇ ਜਿਸ ਜਗ੍ਹਾ ਸ਼ਹੀਦਾਂ ਦਾ ਸਸਕਾਰ ਕੀਤਾ ਗਿਆ ਉਸ ਜਗ੍ਹਾ ‘ਤੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੇ ਨਾਂਅ ਨਾਲ ਮਸ਼ਹੂਰ ਹੈ। ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ ਅੱਜ ਵੀ ਸਾਨੂੰ 40 ਮੁਕਤਿਆਂ ਦੀ ਦੇਸ਼ ਤੇ ਕੌਮ ਪ੍ਰਤੀ ਆਪਾ ਵਾਰਨ ਦੀ ਭਾਵਨਾ ਨੂੰ ਦ੍ਰਿੜ ਕਰਵਾਉਂਦਾ ਹੈ।
ਇਨ੍ਹਾਂ 40 ਮੁਕਤਿਆਂ ਦੀ ਯਾਦ ਵਿੱਚ ਮਾਘੀ ਦਾ ਜੋੜ ਮੇਲਾ ਹਰ ਸਾਲ ਦੇਸੀ ਮਹੀਨੇ ਮਾਘੀ ਦੀ ਸੰਗਰਾਂਦ ਤੇ ਲੋਹੜੀ ਦੇ ਤਿਉਹਾਰ ਤੋਂ ਦੂਸਰੇ ਦਿਨ ਸ੍ਰੀ ਮੁਕਤਸਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ। ਇਸ ਦਿਨ ਦੇਸ਼-ਵਿਦੇਸ਼ ਤੋਂ ਸ਼ਰਧਾਲੂ ਇੱਥੇ ਆ ਕੇ ਸ਼ਹੀਦਾਂ ਨੂੰ ਸਜਦਾ ਕਰਦੇ ਹਨ ਪੁਰਾਣੇ ਸਮਿਆਂ ਵਿੱਚ ਇਹ ਮੇਲਾ ਮਹੀਨਾ-ਮਹੀਨਾ ਚਲਦਾ ਸੀ ਪਰ ਆਧੁਨਿਕ ਸਮੇਂ ਵਿੱਚ ਮੇਲਾ ਕਰੀਬ ਹਫਤਾ ਭਰ ਚੱਲਦਾ ਹੈ।
ਮੇਲੇ ਦੌਰਾਨ ਲੋਕਾਂ ਦੇ ਮਨੋਰੰਜਨ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਵਗੈਰਾ, ਲੋਕਾਂ ਦੀ ਖਰੀਦੋ-ਫ਼ਰੋਖਤ ਲਈ ਨਵੀਆਂ-ਨਵੀਆਂ ਆਈਟਮਾਂ, ਵੱਖ-ਵੱਖ ਪਸ਼ੂਆਂ ਦੀ ਖਰੀਦ ਤੇ ਵੇਚ ਵੀ ਚਲਦੀ ਹੈ। ਮੇਲੇ ਵਾਲੇ ਦਿਨ ਸ਼ਹਿਰ ਵਿੱਚ ਸਿਆਸੀ ਕਾਨਫਰੰਸਾਂ ਵੀ ਲੋਕਾਂ ਦੇ ਖਿੱਚ ਦਾ ਕਾਰਨ ਬਣਦੀਆਂ ਹਨ ਅਸੀਂ ਇਨ੍ਹਾਂ ਇਤਿਹਾਸਕ ਦਿਨਾਂ ਨੂੰ ਮਨਾਉਣ ਦਾ ਅਸਲ ਲਾਹਾ ਤਾਂ ਹੀ ਖੱਟ ਸਕਦੇ ਹਾਂ ਜੇਕਰ ਅਸੀਂ ਉਨ੍ਹਾਂ ਵੱਲੋਂ ਸਮਾਜ ਦੇ ਭਲੇ ਤੇ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਪੁੱਟਣ ਲਈ ਪਾਏ ਪੂਰਨਿਆਂ ਨੂੰ ਆਪਣੀ ਅਮਲੀ ਜ਼ਿੰਦਗੀ ਵਿੱਚ ਅਪਣਾਈਏ।