Jakhar - Sach Kahoon Punjabi
ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਮਸਲਿਆਂ ’ਤੇ ਇਨ੍ਹਾਂ ਆਗੂਆਂ ਨੂੰ ਦੇ ਦਿੱਤੀ ਖੁੱਲੀ ਬਹਿਸ ਦੀ ਚੁਣੌਤੀ
ਮੁੱਖ ਮੰਤਰੀ ਵੱਲੋਂ ਬਾਜਵਾ, ਜਾਖੜ, ਵੜਿੰਗ ਅਤੇ ਸੁਖਬੀਰ ਨੂੰ ਪੰਜਾਬ ਦੇ ਮਸਲਿਆਂ ’ਤੇ ਇਕ ਨਵੰਬਰ ਨੂੰ ਖੁੱਲੀ ਬਹਿਸ ਦੀ ਚੁਣੌਤੀ
ਕਿਹਾ, ਲੋਕਾਂ ਸਾਹਮਣੇ ਵਿਰੋਧੀ ਨੇਤਾਵਾਂ ਦੇ ਪੰਜਾਬ ਵਿਰੋਧੀ ਚਿਹਰੇ ਦਾ ਪਰਦਫਾਸ਼ ਕਰਾਂਗਾ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਦੇ ਮਸਲਿਆਂ ਉਤੇ ਇਕ ਨਵੰਬਰ ਨੂੰ ਖੁੱਲੀ ਬਹਿਸ ਦੀ ਚੁਣੌਤੀ ਦਿੱਤੀ ਹੈ। (CM Bhagwant Mann)
ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਨਾਂ ਨੇਤਾਵਾਂ ਦੇ ਹੱਥ ਅਤੇ ਰੂਹਾਂ ਪੰਜਾਬ ਦੇ ਲਹੂ ਨਾਲ ਲਥਪਥ ਹਨ ਕਿਉਂਕਿ ਇਨਾਂ ਨੇ ਪੰਜਾਬ ਅਤੇ ਪੰਜਾਬੀਆਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਉਨਾਂ ਕਿਹਾ ਕਿ ਪੰਜਾਬ ਨਾਲ ਕਮਾਏ ਧ੍ਰੋਹ ਲਈ ਇਨਾਂ ਲੀਡਰਾਂ ਨੂੰ ਸੂਬੇ ਦੇ ਲੋਕ ਕਦੇ ਵੀ ਮੁਆਫ ਨਹੀਂ ਕਰਨਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੂੰ ਪੰਜਾਬ ਦਿਵਸ ਮੌਕੇ ਪ੍ਰਸਤਾਵਿਤ ਬਹਿਸ ਲਈ ਚੰਗੀ ਤਰਾਂ ਤਿਆਰੀ ਕਰਨ ਲਈ ਆਖਿਆ ਜਿੱਥੇ ਉਹ ਇਨਾਂ ਨੇਤਾਵਾਂ ਦੇ ਪੰਜਾਬ ਵਿਰੁੱਧ ਕੱਚੇ ਚਿੱਠੇ ਖੋਲ ਕੇ ਅਸਲ ਚਿਹਰਾ ਜੱਗ ਜ਼ਾਹਰ ਕਰਨਗੇ।
ਭਾਜਪਾ ਪ੍ਰਧਾਨ ਜਾਖੜ ਜੀ , ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਦੇ ਰਾਜਾ ਵੜਿੰਗ-ਪ੍ਰਤਾਪ ਬਾਜਵਾ ਜੀ ਨੂੰ ਮੇਰਾ ਖੁੱਲਾ ਸੱਦਾ ਹੈ ਕਿ ਰੋਜ਼-ਰੋਜ਼ ਦੀ ਕਿੱਚ ਕਿੱਚ ਨਾਲੋਂ ਆਜੋ ਆਪਾਂ ਪੰਜਾਬੀਆਂ ਅਤੇ ਮੀਡੀਆ ਸਾਹਮਣੇ ਬੈਠ ਕੇ ਪੰਜਾਬ ਨੂੰ ਹੁਣ ਤੱਕ ਕੀਹਨੇ ਕਿਵੇਂ ਲੁੱਟਿਆ, ਭਾਈ-ਭਤੀਜੇ ਸਾਲੇ-ਜੀਜੇ, ਮਿੱਤਰ ਮੁਲਾਹਜ਼ੇ, ਟੋਲ ਪਲਾਜੇ,ਜਵਾਨੀ…
— Bhagwant Mann (@BhagwantMann) October 8, 2023
ਇਹ ਵੀ ਪੜ੍ਹੋ : ਜਦੋਂ ਸਰੀਰ ’ਚ ਦਿਖਾਈ ਦੇਣ ਇਹ ਲੱਛਣ ਤਾਂ ਸਮਝ ਜਾਓ ਸਰੀਰ ’ਚ ਹੈ ਪਾਣੀ ਦੀ ਕਮੀ
ਮੁੱਖ ਮੰਤਰੀ (CM Bhagwant Mann) ਨੇ ਕਿਹਾ, “ਖੁੱਲੀ ਬਹਿਸ ਪੰਜਾਬ ਨੂੰ ਹੁਣ ਤੱਕ ਕੀਹਨੇ ਤੇ ਕਿਵੇਂ ਲੁੱਟਿਆ ਦੇ ਆਲੇ-ਦੁਆਲੇ ਕੇਂਦਰਿਤ ਹੋਵੇਗੀ। ਇਸ ਬਹਿਸ ਵਿੱਚ ਭਾਈ-ਭਤੀਜੇ, ਸਾਲੇ-ਜੀਜੇ, ਮਿੱਤਰ-ਮੁਲਾਹਜੇ, ਟੋਲ ਪਲਾਜ਼ੇ, ਜਵਾਨੀ-ਕਿਸਾਨੀ, ਵਪਾਰ-ਦੁਕਨਦਾਰ, ਗੁਰੂਆਂ ਦੀ ਬਾਣੀ, ਨਹਿਰਾਂ ਦਾ ਪਾਣੀ ਦੀ ਗੱਲ ਹੋਵੇਗੀ।” ਉਨਾਂ ਕਿਹਾ ਕਿ ਵਿਰੋਧੀ ਨੇਤਾਵਾਂ ਨੇ ਇਨਾਂ ਸਾਰੇ ਮਸਲਿਆਂ ਉਤੇ ਪੰਜਾਬ ਨਾਲ ਗੱਦਾਰੀ ਕੀਤੀ ਹੈ ਜਿਸ ਲਈ ਇਨਾਂ ਨੂੰ ਸੂਬੇ ਦੇ ਲੋਕਾਂ ਅੱਗੇ ਜੁਆਬਦੇਹ ਬਣਾਇਆ ਜਾਵੇਗਾ। ਭਗਵੰਤ ਸਿੰਘ ਮਾਨ ਨੇ ਇਨਾਂ ਨੇਤਾਵਾਂ ਨੂੰ ਪੰਜਾਬ ਵਾਸੀਆਂ ਅਤੇ ਮੀਡੀਆ ਸਾਹਮਣੇ ਖੁੱਲੀ ਬਹਿਸ ਲਈ ਵੰਗਾਰਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਨਾਂ ਨੇਤਾਵਾਂ ਨੂੰ ਕਿਹਾ ਕਿ ਤੁਹਾਡੇ ਕੋਲ ਇਸ ਬਹਿਸ ਲਈ ਤਿਆਰੀ ਕਰਨ ਦਾ ਖੁੱਲਾ ਸਮਾਂ ਹੈ ਅਤੇ ਆਪਣਾ ਬਚਾਅ ਕਰਨ ਲਈ ਕਾਗਜ਼-ਪੱਤਰ ਵੀ ਲਿਆ ਸਕਦੇ ਹੋ। ਹਾਲਾਂਕਿ, ਭਗਵੰਤ ਸਿੰਘ ਮਾਨ ਨੇ ਕਿਹਾ, “ਮੈਂ ਤਾਂ ਲੋਕਾਂ ਦੀ ਕਚਹਿਰੀ ਵਿੱਚ ਸੱਚ ਦੀ ਗੱਲ ਕਰਨੀ ਹੈ ਜਿਸ ਕਰਕੇ ਮੈਨੂੰ ਕਿਸੇ ਕਾਗਜ਼-ਪੱਤਰ ਦਾ ਸਹਾਰਾ ਲੈਣ ਦੀ ਲੋੜ ਨਹੀਂ ਅਤੇ ਮੈਂ ਬਿਨਾਂ ਕਿਸੇ ਕਾਗਜ਼ ਦੇ ਬਹਿਸ ਵਿੱਚ ਹਿੱਸਾ ਲਵਾਂਗਾ।” ਉਨਾਂ ਕਿਹਾ ਕਿ ਵਿਰੋਧੀ ਨੇਤਾ ਜਿਨਾਂ ਚਾਹੁਣ ਰੱਟਾ ਲਾ ਲੈਣ ਕਿਉਂਕਿ ਆਖਰ ਵਿੱਚ ਉਹ ਇਕ ਨਵੰਬਰ ਨੂੰ ਬਹਿਸ ਦੌਰਾਨ ਇਨਾਂ ਦੇ ਗੁਨਾਹ ਬੇਪਰਦ ਕਰ ਦੇਣਗੇ।
ਜਾਖੜ, ਸੁਖਬੀਰ ਤੇ ਬਾਜਵਾ ਨੇ ਸਵੀਕਾਰ ਕੀਤੀ ਚੁਣੌਤੀ, ਕਰਨਗੇ ਖੁੱਲ੍ਹੀ ਬਹਿਸ਼
ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਚੁਣੌਤੀ ਨੂੰ ਵਿਰੋਧੀ ਧਿਰਾਂ ਵਿੱਚ ਸੁਖਬੀਰ ਬਾਦਲ ਅਤੇ ਸੁਨੀਲ ਜਾਖੜ ਸਣੇ ਪ੍ਰਤਾਪ ਬਾਜਵਾ ਵੱਲੋਂ ਸਵੀਕਾਰ ਕਰ ਲਿਆ ਗਿਆ ਹੈ। ਪ੍ਰਤਾਪ ਬਾਜਵਾ ਨੇ ਐਲਾਨ ਕੀਤਾ ਹੈ ਕਿ ਉਹ ਇਸ ਬਹਿਸ ਲਈ ਤਿਆਰ ਪਰ ਇਸ ਬਹਿਸ ਦਾ ਸਿੱਟਾ ਕੱਢਣ ਲਈ ਕਿਸੇ ਸੁਪਰੀਮ ਕੋਰਟ ਦੇ ਰਿਟਾਇਰ ਜਸਟਿਸ ਨੂੰ ਅਗਵਾਈ ਦਿੱਤੀ ਜਾਵੇ ਤਾਂ ਸੁਖਬੀਰ ਬਾਦਲ ਨੇ ਐਲਾਨ ਕੀਤਾ ਹੈ ਕਿ 1 ਨਵੰਬਰ ਕਾਫ਼ੀ ਜਿਆਦਾ ਦੂਰ ਹੈ, ਮੈ ਤੁਹਾਡੇ ਘਰ ਦੇ ਬਾਹਰ 10 ਅਕਤੂਬਰ ਨੂੰ ਹੀ ਆ ਰਿਹਾ ਹਾਂ ਅਤੇ ਮੀਡੀਆ ਦੇ ਸਾਹਮਣੇ ਹਰ ਬਹਿਸ ਕਰਨ ਲਈ ਤਿਆਰ ਹਾਂ। ਸੁਨੀਲ ਜਾਖੜ ਨੇ ਵੀ ਇਸ ਬਹਿਸ ਨੂੰ ਸਵੀਕਾਰ ਕਰਦੇ ਹੋਏ ਭਗਵੰਤ ਮਾਨ ਨੂੰ ਤਿਆਰੀ ਕਰਨ ਲਈ ਕਿਹਾ ਹੈ।
ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਦੀਕਸ਼ਿਤ ਜਾਖੜ ਦੀ ਵਰਲਡ ਯੂਨੀਵਰਸਿਟੀ ਲਈ ਚੋਣ
ਇਟਲੀ ‘ਚ ਤਾਇਵਾਂਡੋ ਖੇਡ ‘ਚ ਜੌਹਰ ਵਿਖਾਏਗਾ ਦੀਕਸ਼ਿਤ ਜਾਖੜ
ਸਰਸਾ (ਸੁਨੀਲ ਵਰਮਾ) | ਖੇਡਾਂ ਤੇ ਸਿੱਖਿਆ ਦੇ ਖੇਤਰ ‘ਚ ਨਿੱਤ ਨਵੇਂ ਮੀਲ ਪੱਥਰ ਸਥਾਪਿਤ ਕਰਨ ਵਾਲੇ ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਖਿਡਾਰੀਆਂ ਨੇ ਇੱਕ ਵਾਰ ਫਿਰ ਆਪਣੇ ਹੁਨਰ ਦਾ ਲੋਹਾ ਮਨਵਾਇਆ ਹੈ ਕਾਲਜ ਦੇ ਡੀਪੀਐੱਡ ਦੂਜਾ ਸਾਲ ਦੇ ਦੀਕਸ਼ਿਤ ਜਾਖੜ ਦਾ ਇਟਲੀ ਦੇ ਨਪੌਲੀ ‘ਚ ਹੋਣ ਵਾਲੀ ਵਰਲਡ ‘ਵਰਸਿਟੀ ਤਾਇਵਾਂਡੋ ਲਈ ਚੋਣ ਹੋਈ ਹੈ ਉਨ੍ਹਾਂ ਦੀ ਇਸ ਸ਼ਾਨਦਾਰ ਉਪਲੱਬਧੀ ‘ਤੇ ਚੌ. ਦੇਵੀਲਾਲ ‘ਵਰਸਿਟੀ ਦੇ ਚਾਂਸਲਰ ਪ੍ਰੋ. ਵਿਜੈ ਕਾਇਤ, ਰਜਿਸਟਰਾਰ ਡਾ. ਰਾਕੇਸ਼ ਵਧਵਾ, ਦੇਵਿਵਿ. ਦੇ ਖੇਡ ਸਕੱਤਰ ਹੰਸਰਾਜ, ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਦੇ ਪ੍ਰਿੰਸੀਪਲ ਡਾ. ਐੱਸਬੀ ਆਨੰਦ ਇੰਸਾਂ, ਸ਼ਾਹ ਸਤਿਨਾਮ ਜੀ ਸਪੋਰਟਸ ਇੰਚਾਰਜ਼ ਚਰਨਜੀਤ ਇੰਸਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਉੱਜਲ ਭਵਿੱਖ ਦੀ ਕਾਮਨਾ ਕੀਤੀ ਦੂਜੇ ਪਸੇ ਚੁਣੇ ਗਏ ਖਿਡਾਰੀ ਦੀਕਸ਼ਿਤ ਜਾਖੜ ਨੇ ਆਪਣੀ ਸਫਲਤਾ ਦਾ ਪੂਰਾ ਸਿਹਰਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ  ਦੀਆਂ ਦਿੱਤੀਆਂ ਪਵਿੱਤਰ ਸਿੱਖਿਆਵਾਂ ਤੇ ਅਸ਼ੀਰਵਾਦ ਨੂੰ ਦਿੱਤਾ
ਦੀਕਸ਼ਿਤ ਜਾਖੜ ਨੇ 63 ਤੋਂ 68 ਕਿਗ੍ਰਾ. ਭਾਰ ਵਰਗ ‘ਚ ਸੀਡੀਐੱਲਯੂ ਵੱਲੋਂ ਖੇਡਦਿਆਂ ਚੈਂਪੀਅਨਸ਼ਿਪ ‘ਚ ਸਿਲਵਰ ਤਮਗਾ ਹਾਸਲ ਕੀਤਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਾਖੜ ਨੂੰ ਫਿਰੋਜਪੁਰ ਵਲੋਂ ਚੋਣ ਲੜਨ ਦੀ ਮਜੀਠਿਆ ਨੇ ਦਿੱਤੀ ਖੁੱਲੀ ਚੁਣੋਤੀ
ਫਿਰੋਜ਼ਪੁਰ | ਲੋਕ ਸਭਾ ਚੋਣ ਦਾ ਬਿਗਲ ਵੱਜਣ ਦੇ ਬਾਅਦ ਯੂਥ ਅਕਾਲੀ ਦਲ ਦੁਆਰਾ ਵਰਕਰਾਂ ਵਿੱਚ ਜੋਸ਼ ਭਰਨ ਦੇ ਮਕਸਦ ਵਲੋਂ ਰਾਜ ਭਰ ਵਿੱਚ ਕੀਤੀਆਂ ਜਾ ਰਹੀ ਰੈਲੀਆਂ ਦੇ ਤਹਿਤ ਹਲਕਾ ਗੁਰੂਹਰਸਹਾਏ ਵਿੱਚ ਵੀ ਨਵਾਂ ਜੋਸ਼ ਨਵੀਂ ਸੋਚ ਰੈਲੀ ਨਵੀਂ ਅਨਾਜ ਮੰਡੀ ਵਿੱਚ ਕੀਤੀ ਗਈ ।
ਜਿਸ ਵਿੱਚ ਲੋਕ ਸਭਾ ਚੋਣ ਲਈ ਪਾਰਟੀ ਦੁਆਰਾ ਬਣਾਏ ਜਾਣ ਵਾਲੇ ਉਮੀਦਵਾਰ ਲਈ ਵਰਕਰਾਂ ਦੀ ਨਬਜ ਟਟੋਲਣ ਲਈ ਯੂਥ ਅਕਾਲੀ ਦਲ ਦੇ ਬਿਕਰਮਜੀਤ ਸਿੰਘ ਮਜੀਠਿਆ ਵਿਸ਼ੇਸ਼ ਤੌਰ ਉੱਤੇ ਪਹੁੰਚੇ। ਹਲਕਾ ਵਰਦੇਵ ਸਿੰਘ ਨੌਨੀ ਮਾਨ ਦੇ ਸੱਦੇ ਤੇ ਇਕੱਠੇ ਹੋਏ ਵਰਕਰਾਂ ਦੇ ਹਜਾਰਾਂ ਦੇ ਇਕਠ ਨੂੰ ਵੇਖ ਗਦਗਦ ਹੋ ਉੱਠੇ ਅਤੇ ਰੈਲੀ ਵਿੱਚ ਬੇਮਿਸਾਲ ਇਕਠ ਦੀ ਸ਼ਲਾਘਾ ਕਰਦੇ ਹੋਏ ਵਰਦੇਵ ਮਾਨ ਨੂੰ ਵਧਾਈ ਦਿੰਦੇ ਹੋਏ ਰੈਲੀਆਂ ਵਿੱਚੋਂ ਗੁਰੂਹਰਸਹਾਏ ਦੀ ਰੈਲੀ ਨੂੰ ਸਭ ਤੋਂ ਵੱਡੀ ਰੈਲੀ ਕਿਹਾ।
ਮਜੀਠਿਆ ਨੇ ਵਰਕਰਾਂ ਦੇ ਭਾਰੀ ਇਕਠ ਨੂੰ ਸੰਬੋਧਿਤ ਕਰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਵਿਧਾਇਕ ਸੁਨੀਲ ਜਾਖੜ ਨੂੰ ਆਪਣੇ ਲੋਕ ਸਭਾ ਹਲਕਾ ਫਿਰੋਜਪੁਰ ਵਲੋਂ ਚੋਣ ਲੜਨ ਦੀ ਖੁੱਲੀ ਚਨੌਤੀ ਦਿੱਤੀ। ਮਜੀਠਿਆ ਨੇ ਕਿਹਾ ਕਿ 19 ਮਈ ਨੂੰ ਹੋਣ ਜਾ ਰਹੇ ਲੋਕ ਸਭਾ ਚੋਣ ਲਈ ਲੋਕ ਉਸ ਉਮੀਦਵਾਰ ਦਾ ਚੋਣ ਕਰੇ ਜੋਕਿ ਦੇਸ਼ ਦੀ ਪਾਰਲੀਮੈਂਟ ਵਿੱਚ ਜਾ ਕੇ ਆਪਣੇ ਹਲਕੇ ਦੇ ਲੋਕਾਂ ਦੀ ਅਵਾਜ ਨੂੰ ਬੁਲੰਦ ਕਰ ਸਕਣ ਅਤੇ ਲੋਕ ਸਭਾ ਹਲਕਾ ਫਿਰੋਜਪੁਰ ਦੇ ਲੋਕਾਂ ਵਲੋਂ ਵੀ ਇੱਥੇ ਉਂਮੀਦ ਕਰਦਾ ਹਾਂ ਕਿ ਉਹ ਮਜਬੂਤ ਸਿਆਸੀ ਆਧਾਰ ਵਾਲੇ ਉਮੀਦਵਾਰ ਨੂੰ ਸਮਰਥਨ ਦੇਣ ।
ਉਨ੍ਹਾਂ ਨੇ ਕਾਂਗਰਸ ਤੇ ਵਰ੍ਹਦੇ ਹੋਏ ਕਿਹਾ ਕਿ ਕਾਂਗਰਸ ਨੇ ਹਮੇਸ਼ਾ ਹੀ ਆਮ ਜਨਤਾ ਨੂੰ ਧੋਖੇ ਵਿੱਚ ਰੱਖਕੇ ਹੀ ਸੱਤਾ ਹਾਸਲ ਕੀਤੀ ਹੈ । ਉਨ੍ਹਾਂਨੇ ਕਿਹਾ ਕਿ ਕਾਂਗਰਸ ਨੂੰ ਇਸ ਵਾਰ ਪੰਜਾਬ ਦੇ ਲੋਕ ਕਰਾਰਾ ਜਵਾਬ ਦੇਣ ਲਈ ਤਿਆਰ ਰਹਿਣ ਅਤੇ ਇਸ ਵਾਰ ਲੋਕ ਕਾਂਗਰਸ ਦੇ ਝਾਂਸੇਂ ਵਿੱਚ ਨਹੀਂ ਆਉਣਗੇ । ਮਜੀਠਿਆ ਂਨੇ ਪੰਜਾਬ ਵਿੱਚ ਲਗਾਤਾਰ ਵਿਗੜ ਰਹੀ ਕਨੂੰਨ ਵਿਵਸਥਾ, ਕਿਸਾਨਾਂ ਦੁਆਰਾ ਕੀਤੀਆ ਖੁਦਕੁਸ਼ੀਆਂ ਨੂੰ ਕਿਸਾਨ , ਵਪਾਰੀ ਵਿਰੋਧੀ ਦੱਸਦੇ ਹੋਏ ਕਿਹਾ ਕਿ ਅੱਜ ਪੰਜਾਬ ਵਿੱਚ ਬਿਜਲੀ ਦੇ ਮੁੱਲ ਪੂਰੇ ਦੇਸ਼ ਵਲੋਂ ਜ਼ਿਆਦਾ ਹੈ ਜਿਸਦਾ ਸਿੱਧਾ ਬੋਝ ਪੰਜਾਬ ਦੀ ਆਮ ਜਨਤਾ ਉੱਤੇ ਪੈ ਰਿਹਾ ਹੈ ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਲੋਕ ਸਭਾ ਚੋਣ ਵਿੱਚ ਅਕਾਲੀ ਭਾਜਪਾ ਗੱਠਜੋਡ਼ ਵਾਲੇ ਉਮੀਦਵਾਰ ਨੂੰ ਜਿਤਾਇਆ ਜਾਵੇ । ਇਸ ਮੌਕੇ ਪਰਮਬੰਸ ਬੰਟੀ ਰੋਮਾਣਾ ਇਨਚਾਰਜ ਮਾਲਵਾ ਜੋਨ , ਰੋਜੀ ਬਰਕੰਦੀ ਵਿਧਾਇਕ ਸ਼੍ਰੀ ਮੁਕਤਸਰ ਸਾਹਿਬ , ਜਿਲਾ ਪ੍ਰਧਾਨ ਸ਼ਹਿਰੀ ਮਾਂਟੂ ਵੋਹਰਾ , ਅਵਤਾਰ ਸਿੰਘ ਮਿੰਨਾ , ਸ਼ਿਵ ਤਰਿਪਾਲਕੇ , ਕੈਸ਼ ਮਾਨ , ਬੌਬੀ ਮਾਨ , ਜਸਪ੍ਰੀਤ ਮਾਨ , ਹਰਜਿੰਦਰ ਸਿੰਘ ਗੁਰੂ , ਮਿੰਟੂ ਗਿੱਲ , ਅਜੇ ਸਿੱਕਰੀ , ਸਾਗਰ ਸਚਦੇਵਾ ਸਮੇਤ ਅਨੇਕਾਂ ਅਕਾਲੀ ਭਾਜਪਾ ਦੇ ਨੇਤਾ ਮੌਜੂਦ ਸਨ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਕਾਂਗਰਸ ਦੇ ਗੜ੍ਹ ਨੂੰ ਤੋੜਨ ਲਈ ਭਾਜਪਾ ਤਰਲੋ ਮੱਛੀ
ਭਾਜਪਾ ਦੀਆਂ ਡੋਰਾਂ ਹੁਣ ਫਿਲਮ ਸਟਾਰਾਂ ‘ਤੇ
ਗੁਰਦਾਸਪੁਰ. ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੇ ਟਿਕਟ ਦੇ ਚਾਹਵਾਨਾਂ ਵੱਲੋਂ ਟਿਕਟ ਪ੍ਰਾਪਤੀ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਕਾਂਗਰਸ ਪਾਰਟੀ ਵੱਲੋਂ ਇਸ ਹਲਕੇ ਤੋਂ ਪਾਰਟੀ ਦੇ ਸੂਬਾ ਪ੍ਰਧਾਨ ਤੇ ਹਲਕੇ ਤੋਂ ਸਾਂਸਦ ਸ਼੍ਰੀ ਸੁਨੀਲ ਜਾਖੜ ਮੁੱਖ ਦਾਅਵੇਦਾਰ ਹਨ ਜਦਕਿ ਸਾਬਕਾ ਸਾਂਸਦ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੀ ਟਿਕਟ ਪ੍ਰਾਪਤੀ ਲਈ ਹੱਥ ਪੈਰ ਮਾਰੇ ਜਾ ਰਹੇ ਹਨ ਇਸ ਹਲਕੇ ਤੋਂ ਕਾਂਗਰਸ ਕੋਲ ਸ਼੍ਰੀ ਸੁਨੀਲ ਜਾਖੜ ਮਜ਼ਬੂਤ ਵਿਅਕਤੀ ਹਨ ਪਰ ਭਾਜਪਾ ਲੜਾਈ ਬਣਾਉਣ ਲਈ ਹੱਥ ਪੱਲਾ ਮਾਰ ਰਹੀ ਹੈ
ਭਾਰਤ ਪਾਕਿ ਸਰਹੱਦ ਨਾਲ ਲੱਗਦੇ ਇਸ ਲੋਕ ਸਭਾ ਹਲਕੇ ਵਿੱਚ ਮੁੱਖ ਮੁਕਾਬਲਾ ਕਾਂਗਰਸ ਤੇ ਭਾਜਪਾ ਉਮੀਦਵਾਰ ਵਿਚਕਾਰ ਹੁੰਦਾ ਆਇਆ ਹੈ ਇਸ ਹਲਕੇ ‘ਤੇ ਜੇਕਰ ਪੰਛੀ ਝਾਤ ਮਾਰੀਏ ਤਾਂ ਕਾਂਗਰਸ ਪਾਰਟੀ ਹੀ ਜ਼ਿਆਦਾ ਕਾਬਜ਼ ਰਹੀ ਹੈ ਭਾਜਪਾ ਨੂੰ ਵਿਨੋਦ ਖੰਨਾ ਨੇ ਹੀ ਚਾਰ ਵਾਰ ਜਿੱਤ ਦੁਆਈ ਹੈ ਕਾਂਗਰਸ ਪਾਰਟੀ ਵੱਲੋਂ ਸ਼੍ਰੀ ਜਾਖੜ ਦਾ ਨਾਮ ਲਗਭਗ ਤੈਅ ਹੈ ਜਦਕਿ ਅਕਾਲੀ ਭਾਜਪਾ ਉਮੀਦਵਾਰ ਬਾਰੇ ਕਿਸੇ ਤਰ੍ਹਾਂ ਦਾ ਅਨੁਮਾਨ ਵੀ ਨਹੀਂ ਲੱਗ ਰਿਹਾ ਭਾਜਪਾ ਇਸ ਹਲਕੇ ਤੋਂ ਬਾਹਰੋਂ ਕਿਸੇ ਸੈਲੀਬਰੇਟੀ ਨੂੰ ਮੈਦਾਨ ਵਿੱਚ ਉਤਾਰਨ ਲਈ ਹੱਥ ਪੈਰ ਮਾਰ ਰਹੀ ਹੈ ਭਾਜਪਾ ਕੋਲ ਹਲਕੇ ਤੋਂ ਕੋਈ ਲੋਕਲ ਆਦਮੀ ਅਜਿਹਾ ਨਹੀਂ ਹੈ ਜੋ ਸ਼੍ਰੀ ਜਾਖੜ ਨੂੰ ਟੱਕਰ ਦੇ ਸਕੇ ਪਹਿਲਾਂ ਵੀਂ ਭਾਜਪਾ ਨੇ ਕਾਂਗਰਸ ਦੇ ਗੜ੍ਹ ਨੂੰ ਤੋੜਨ ਲਈ ਫਿਲਮ ਐਕਟਰ ਵਿਨੋਦ ਖੰਨਾ ਨੂੰ ਮੈਦਾਨ ਵਿੱਚ ਉਤਾਰਿਆ ਸੀ ਅਤੇ ਚਾਰ ਵਾਰ ਜਿੱਤ ਹਾਸਿਲ ਕੀਤੀ ਸੀ ਉਹਨਾਂ ਦੀ ਮੌਤ ਤੋਂ ਬਾਅਦ ਹੋਈ ਉੱਪ ਚੋਣ ਵਿੱਚ ਭਾਜਪਾ ਨੇ ਫਿਰ ਲੋਕਲ ਵਿਅਕਤੀ ਸਵਰਨ ਸਲਾਰੀਆ ਨੂੰ ਟਿਕਟ ਦੇ ਕੇ ਤਜਰਬਾ ਕੀਤਾ ਤਾਂ ਉਸਨੂੰ ਕਰਾਰੀ ਹਾਰ ਦਾ ਮੂੰਹ ਵੇਖਣਾ ਪਿਆ ਇਸ ਵਾਰ ਭਾਜਪਾ ਬੜਾ ਫੂਕ ਫੂਕ ਦੇ ਕਦਮ ਰੱਖ ਰਹੀ ਹੈ ਕਾਂਗਰਸ ਦਾ ਗੜ੍ਹ ਮੰਨੇ ਜਾਂਦੇ ਇਸ ਹਲਕੇ ਵਿੱਚ ਚਾਰ ਵਾਰ ਜਿੱਤਣ ਵਾਲੇ ਫ਼ਿਲਮੀ ਅਦਾਕਾਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਵੀ ਇਸ ਹਲਕੇ ਵਿੱਚ ਭਾਜਪਾ ਦੀ ਟਿਕਟ ਦੀ ਪ੍ਰਮੁੱਖ ਦਾਅਵੇਦਾਰ ਹੈ ਭਾਵੇਂ ਕਵਿਤਾ ਖੰਨਾ, ਵਿਨੋਦ ਖੰਨਾ ਦੇ ਦੇਹਾਂਤ ਪਿੱਛੋਂ ਲਗਾਤਾਰ ਇਸ ਹਲਕੇ ਤੋਂ ਗ਼ੈਰਹਾਜ਼ਰ ਰਹੇ ਹਨ ਪਰ ਜਨਵਰੀ ‘ਚ ਗੁਰਦਾਸਪੁਰ ਵਿੱਚ ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਨੋਦ ਖੰਨਾ ਦਾ ਜ਼ਿਕਰ ਕਰਕੇ ਉਨ੍ਹਾਂ ਦੇ ਰਹਿੰਦੇ ਕੰਮਾਂ ਨੂੰ ਪੂਰਾ ਕਰਨ ਦੀ ਕੀਤੀ ਗਈ ਗੱਲ ਨੂੰ ਕਵਿਤਾ ਖੰਨਾ ਆਪਣੀ ਟਿਕਟ ਪੱਕੀ ਹੋਣ ਸਬੰਧੀ ਦਿੱਤਾ ਗਿਆ ਇਸ਼ਾਰਾ ਮੰਨਦੇ ਹਨ
ਦੂਜੇ ਪਾਸੇ ਕਾਂਗਰਸ ਨੂੰ ਟੱਕਰ ਦੇਣ ਲਈ ਭਾਜਪਾ ਵੱਲੋਂ ਕਿਸੇ ਨਵੇਂ ਸੈਲੀਬ੍ਰਿਟੀ ਨੂੰ ਮੈਦਾਨ ਵਿੱਚ ਉਤਾਰਨ ਦੀ ਵੀ ਚਰਚਾ ਹੈ ਸੂਤਰਾਂ ਅਨੁਸਾਰ ਪਾਰਟੀ ਵੱਲੋਂ ਫ਼ਿਲਮ ਅਦਾਕਾਰ ਅਕਸ਼ੈ ਕੁਮਾਰ ਦੇ ਨਾਮ ‘ਤੇ ਵਿਚਾਰ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਅਦਾਕਾਰ ਸੰਨੀ ਦਿਓਲ ਨੂੰ ਵੀ ਭਾਜਪਾ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਜਾਣ ਦੀਆਂ ਸੰਭਾਵਨਾਵਾਂ ਦੇ ਚਰਚੇ ਹਨ ਭਾਜਪਾ ਨੂੰ ਇਹ ਗੱਲ ਪੂਰੀ ਤਰ੍ਹਾਂ ਪਤਾ ਹੈ ਕਿ ਕਾਂਗਰਸ ਦੇ ਗੜ੍ਹ ਖਾਸ ਕਰਕੇ ਸ਼੍ਰੀ ਜਾਖੜ ਵਰਗੇ ਕੱਦਵਾਰ ਆਗੂ ਨਾਲ ਮੱਥਾ ਡਾਉਣ ਲਈ ਕੋਈ ਵੱਡੀ ਤੋਪ ਹੀ ਮੈਦਾਨ ਵਿੱਚ ਉਤਾਰੀ ਜਾਵੇ ਭਾਜਪਾ ਇਹ ਵੀ ਜਾਣਦੀ ਹੈ ਕਿ ਉਹਨਾਂ ਦੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਵੀ ਪੰਜਾਬ ਵਿੱਚ ਬਹੁਤ ਪਤਲੀ ਹੈ ਉਂਝ ਵੀ ਇਸ ਹਲਕੇ ਅੰਦਰ ਅਕਾਲੀ ਦਲ ਤੇ ਭਾਜਪਾ ਦੇ ਨੇਤਾਵਾਂ ਵਿਚਕਾਰ ਤਕਰਾਰ ਚੱਲਦਾ ਆ ਰਿਹਾ ਹੈ   ਹਾਲ ਹੀ ਵਿੱਚ ਅਕਾਲੀ ਦਲ ਦੇ ਬਟਾਲਾ ਤੋਂ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਨੇ ਭਾਜਪਾ ਆਗੂਆਂ ਨੂੰ ਖਰੀਆਂ ਖਰੀਆਂ ਸੁਣਾਈਆਂ ਹਨ ਅਤੇ ਅੱਗੋਂ ਭਾਜਪਾ ਆਗੂਆਂ ਨੇ ਵੀ ਜੁਆਬ ਦਿੱਤਾ ਹੈ ਇਸ ਲਈ ਭਾਜਪਾ ਨੂੰ ਇਸ ਸੀਟ ‘ਤੇ ਜਿੱਤ ਹਾਸਿਲ ਕਰਨ ਲਈ ਅਕਾਲੀ ਦਲ ਦੇ ਕੁੱਛੜ ਚੜ੍ਹਨ ਦੀ ਬਜਾਏ ਆਪਣਾ ਰਾਹ ਆਪ ਤਲਾਸ਼ਨਾ ਪਵੇਗਾ ਹਾਲ ਦੀ ਘੜੀ ਜਿੱਥੇ ਕਾਂਗਰਸ ਪਾਰਟੀ ਕੋਲ ਹਲਕੇ ਤੋਂ ਮਜ਼ਬੂਤ ਉਮੀਦਵਾਰ ਹੈ ਉਥੇ ਭਾਜਪਾ ਹੱਥ ਪੱਲਾ ਮਾਰ ਰਹੀ ਹੈ
ਸਰਹੱਦ ਤੋਂ ਇਲਾਵਾ ਦੋ ਸੂਬਿਆਂ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਇਸ ਹਲਕੇ ਵਿੱਚ ਸੁਨੀਲ ਜਾਖੜ ਤੇ ਉਨ੍ਹਾਂ ਦੇ ਹਮਾਇਤੀ ਆਪਣੀ 16 ਮਹੀਨਿਆਂ ਦੀ ਕਾਰਗੁਜ਼ਾਰੀ ਸਬੰਧੀ ਜਿੱਥੇ ਵੱਡੇ ਦਾਅਵੇ ਕਰ ਰਹੇ ਹਨ, ਉੱਥੇ ਹੀ ਵਿਰੋਧੀ ਧਿਰਾਂ ਵੱਲੋਂ ਜਾਖੜ ਦੇ ਦਾਅਵਿਆਂ ਨੂੰ ਸਿਰਫ਼ ਬਿਆਨਬਾਜ਼ੀ ਦੱਸਿਆ ਜਾ ਰਿਹਾ ਹੈ ਭਾਵੇਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਇਸ ਹਲਕੇ ਦੀ ਟਿਕਟ ‘ਤੇ ਦਾਅਵਾ ਜਤਾਇਆ ਜਾ ਰਿਹਾ ਹੈ ਪਰ ਹਾਲ ਦੀ ਘੜੀ ਇਹ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਕਾਂਗਰਸ ਵੱਲੋਂ ਸਭ ਤੋਂ ਪ੍ਰਮੁੱਖ ਤੇ ਮਜ਼ਬੂਤ ਉਮੀਦਵਾਰ ਵਜੋਂ ਸੁਨੀਲ ਜਾਖੜ ਨੂੰ ਹੀ ਅੱਗੇ ਰੱਖਿਆ ਜਾ ਰਿਹਾ ਹੈ
ਇਸ ਹਲਕੇ ਤੋਂ ਭਾਵੇਂ ਦੂਸਰੀਆਂ ਧਿਰਾਂ ਵੀ ਚੋਣ ਮੈਦਾਨ ਵਿੱਚ ਕੁੱਦੀਆਂ ਹਨ ਪਰ ਉਹ ਕਿਸੇ ਮੁਕਾਬਲੇ ਵਿੱਚ ਹਾਲ ਦੀ ਘੜੀ ਨਜ਼ਰ ਨਹੀਂ ਆ ਰਹੀਆਂ ਉਪ ਚੋਣ ਵਿੱਚ ਤੀਸਰੇ ਨੰਬਰ ‘ਤੇ ਰਹੇ ਆਮ ਆਦਮੀ ਪਾਰਟੀ ਦੇ ਮੇਜਰ ਸੁਰੇਸ਼ ਖਜੂਰੀਆ ਚੋਣ ਹਾਰਨ ਤੋਂ ਬਾਅਦ ਪਾਰਟੀ ਨੂੰ ਹੀ ਅਲਵਿਦਾ ਆਖ ਚੁੱਕੇ ਹਨ ਤੇ ਇਸ ਸਮੇਂ ਪਾਰਟੀ ਵੱਲੋਂ ਕੋਈ ਵੀ ਚਿਹਰਾ ਸਾਹਮਣੇ ਨਹੀਂ ਆਇਆ ਅਕਾਲੀ ਦਲ (ਟਕਸਾਲੀ) ਅਤੇ ਮਹਾਂ ਗਠਬੰਧਨ ਦਾ ਵੀ ਕੋਈ ਜਿਆਦਾ ਪ੍ਰਭਾਵ ਨਜ਼ਰ ਨਹੀਂ ਆ ਰਿਹਾ
ਕਾਂਗਰਸੀ ਉਮੀਦਵਾਰਾਂ ਦਾ ਹੀ ਰਿਹਾ ਹੈ ਦਬਦਬਾ
ਗੁਰਦਾਸਪੁਰ ਲੋਕ ਸਭਾ ਹਲਕੇ ਦੀਆਂ 1957, 1962 ਅਤੇ 1967 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸੀ ਉਮੀਦਵਾਰ ਦੀਵਾਨ ਚੰਦ ਗੁਰਦਾਸਪੁਰ ਤੋਂ ਲਗਾਤਾਰ ਜਿੱਤ ਹਾਸਲ ਕਰਦੇ ਰਹੇ 1971 ਦੀਆਂ ਚੋਣਾਂ ਵਿੱਚ ਕਾਂਗਰਸ ਦੇ ਪ੍ਰਬੋਧ ਚੰਦਰ ਨੇ ਇੱਥੋਂ ਜਿੱਤ ਹਾਸਲ ਕੀਤੀ 1977 ਦੀਆਂ ਚੋਣਾਂ ਵਿੱਚ ਜਨਤਾ ਪਾਰਟੀ ਵੱਲੋਂ ਯੱਗ ਦੱਤ ਸ਼ਰਮਾ ਜੇਤੂ ਰਹੇ ਇਸ ਤੋਂ ਬਾਅਦ ਦੌਰ ਆਇਆ ਕਾਂਗਰਸ ਦੀ ਸੁਖਬੰਸ ਕੌਰ ਭਿੰਡਰ ਦਾ ਜੋ 1980, 1985, 1989, 1992 ਅਤੇ 1996 ਵਿੱਚ ਹੋਈਆਂ ਚੋਣਾਂ ਵਿੱਚ ਲਗਾਤਾਰ ਪੰਜ ਵਾਰ ਜੇਤੂ ਰਹੇ ਉਨ੍ਹਾਂ ਦਾ ਜਾਦੂ ਤੋੜਨ ਲਈ ਭਾਜਪਾ ਨੇ 1998 ਦੀਆਂ ਚੋਣਾਂ ਵਿੱਚ ਫ਼ਿਲਮ ਅਦਾਕਾਰ ਵਿਨੋਦ ਖੰਨਾ ਨੂੰ ਮੈਦਾਨ ਵਿੱਚ ਉਤਾਰਿਆ, ਜੋ ਕਾਮਯਾਬ ਰਹੇ ਸੰਨ 1999 ਅਤੇ 2004 ਦੀਆਂ ਚੋਣਾਂ ਵਿੱਚ ਫਿਰ ਜੇਤੂ ਰਹਿ ਕੇ ਵਿਨੋਦ ਖੰਨਾ ਨੇ ਹੈਟ੍ਰਿਕ ਬਣਾਈ 2009 ਦੀਆਂ ਚੋਣਾਂ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਵਿਨੋਦ ਖੰਨਾ ਦਾ ਕਿਲ੍ਹਾ ਢੇਰ ਕੀਤਾ ਤੇ ਜੇਤੂ ਰਹੇ ਪਰ 2014 ਦੀਆਂ ਚੋਣਾਂ ਵਿੱਚ ਵਿਨੋਦ ਖੰਨਾ ਫਿਰ ਕਾਮਯਾਬ ਰਹੇ ਵਿਨੋਦ ਖੰਨਾ ਦੀ ਮੌਤ ਮਗਰੋਂ 2017 ਦੀ ਉਪ ਚੋਣ ਵਿਚ ਕਾਂਗਰਸ ਵੱਲੋਂ ਸੁਨੀਲ ਜਾਖੜ ਨੇ ਭਾਜਪਾ ਦੇ ਸਵਰਨ ਸਲਾਰੀਆ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਗੁਰਦਾਸਪੁਰ ਸੰਸਦੀ ਹਲਕੇ ਅੰਦਰ ਕੁੱਲ 9 ਵਿਧਾਨ ਸਭਾ ਹਲਕਿਆਂ ਵਿੱਚੋਂ 7 ਹਲਕਿਆਂ ਵਿੱਚ ਕਾਂਗਰਸ ਦੇ ਵਿਧਾਇਕ ਹਨ ਜਦ ਕਿ 2 ਵਿੱਚ ਹੀ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਆਪਣਾ ਘਰ ਛੱਡ ਕੇ ਭੱਜਿਆ ਐ ਸੁਨੀਲ ਜਾਖੜ, ਝੂਠੇ ਪਰਚੇ ਦਰਜ ਕਰਵਾਉਣ ‘ਚ ਮੁਹਾਰਤ ਹਾਸਲ
ਚੰਡੀਗੜ੍ਹ (ਅਸ਼ਵਨੀ ਚਾਵਲਾ) | ਸੁਨੀਲ ਜਾਖੜ ਵਿੱਚ ਜੇਕਰ ਹਿੰਮਤ ਐ ਤਾਂ ਉਹ ਬੇਗਾਨੇ ਘਰ ਦੀ ਥਾਂ ‘ਤੇ ਆਪਣੇ ਘਰ ਫਿਰੋਜ਼ਪੁਰ ਵਿਖੇ ਚੋਣ ਲੜਕੇ ਜਿੱਤ ਕੇ ਦਿਖਾਵੇ ਤਾਂ ਮੰਨ ਲਿਆ ਜਾਵੇਗਾ ਕਿ ਕਾਂਗਰਸ ਨੇ ਪੰਜਾਬ ‘ਚ ਕੁਝ ਕੰਮ ਕੀਤੇ ਹਨ। ਅਬੋਹਰ ਤੋਂ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਸੁਨੀਲ ਜਾਖੜ ਆਪਣੇ ਘਰੋਂ ਭਗੌੜਾ ਹੋ ਕੇ ਗੁਰਦਾਸਪੁਰ ਤੋਂ ਚੋਣ ਲੜ ਰਿਹਾ ਹੈ। ਸੁਨੀਲ ਜਾਖੜ ਨੂੰ ਇਹ ਚੁਨੌਤੀ ਅਕਾਲੀ ਦਲ ਦੇ ਵਿਧਾਇਕ ਬਿਕਰਮ ਮਜੀਠੀਆ ਨੇ ਚੰਡੀਗੜ੍ਹ ਵਿਖੇ ਦਿੱਤੀ ਹੈ।
ਬਿਕਰਮ ਮਜੀਠੀਆ ਨੇ ਕਿਹਾ ਕਿ ਸੁਨੀਲ ਜਾਖੜ ਇੱਕ ਹਾਰਿਆ ਹੋਇਆ ਖਿਡਾਰੀ ਹੈ, ਜਿਹੜਾ ਇਸ ਸਮੇਂ ਆਪਣੇ ਹੀ ਘਰ ਤੋਂ ਭਗੌੜਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਨੇ ਇੰਨੇ ਹੀ ਚੰਗੇ ਕੰਮ ਕੀਤੇ ਹਨ ਤਾਂ ਸੁਨੀਲ ਜਾਖੜ ਫਿਰੋਜ਼ਪੁਰ ਤੋਂ ਚੋਣ ਲੜਨ ਲਈ ਇੰਨਾ ਜਿਆਦਾ ਕਿਉਂ ਡਰ ਰਿਹਾ ਹੈ। ਉਨ੍ਹਾਂ ਇੱਥੇ ਇਹ ਵੀ ਦਾਅਵਾ ਕੀਤਾ ਕਿ ਪੰਜਾਬ ਭਰ ‘ਚ  ਅਕਾਲੀਆਂ ਖਿਲਾਫ਼ ਝੂਠੇ ਮਾਮਲੇ ਦਰਜ ਹੋ ਰਹੇ ਹਨ ਤੇ ਖ਼ੁਦ ਕਾਂਗਰਸ ਪ੍ਰਧਾਨ ਝੂਠੇ ਮਾਮਲੇ ਦਰਜ ਕਰਵਾਉਣ ‘ਚ ਮੁਹਾਰਤ ਹਾਸਲ ਕਰ ਚੁੱਕੇ ਹਨ
ਉਨ੍ਹਾਂ ਕਿਹਾ ਕਿ ਜਿਹੜੇ ਮੁੱਦੇ ਅਕਾਲੇ ਭਾਜਪਾ ਸਰਕਾਰ ਖਿਲਾਫ਼ ਸੁਨੀਲ ਜਾਖੜ ਚੁੱਕਦਾ ਹੁੰਦਾ ਸੀ, ਉਨ੍ਹਾਂ ਮੁੱਦਿਆਂ ‘ਤੇ ਸੁਨੀਲ ਜਾਖੜ ਆਪਣੀ ਸਰਕਾਰ ‘ਚ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ। ਪੰਜਾਬ ਭਰ ‘ਚ ਅੱਜ ਸਰਕਾਰੀ ਥਰਮਲ ਪਲਾਂਟ ਬੰਦ ਹਨ ਤੇ ਪ੍ਰਾਈਵੇਟ ਚੱਲ ਰਹੇ ਹਨ, ਜਦੋਂ ਕਿ ਅਕਾਲੀ-ਭਾਜਪਾ ਸਰਕਾਰ ਦੌਰਾਨ ਜਦੋਂ ਪ੍ਰਾਈਵੇਟ ਥਰਮਲ ਚਲਦੇ ਹੁੰਦੇ ਸਨ ਤਾਂ ਜਾਖੜ ਕਾਫ਼ੀ ਜ਼ਿਆਦਾ ਰੌਲਾ ਪਾਉਂਦਾ ਸੀ, ਹੁਣ ਉਸ ਦੀ ਸੰਘੀ ਕਿਵੇਂ ਘੁੱਟੀ ਹੋਈ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ‘ਚ ਇਸ ਸਮੇਂ ਰੇਤ ਮਾਫ਼ੀਆ ਕੰਟਰੋਲ ਤੋਂ ਬਾਹਰ ਹੋਇਆ ਪਿਆ ਹੈ।
ਉਨ੍ਹਾਂ ਕਿਹਾ ਸਰਕਾਰ ਰੇਤ ਮਾਫ਼ੀਆ ਰਾਹੀਂ 3 ਲੱਖ ਤੋਂ ਜਿਆਦਾ ਮੀਟ੍ਰਿਕ ਟਨ ਨਜਾਇਜ਼ ਰੇਤ ਦੀ ਪੁਟਾਈ ਕਰਵਾ ਰਹੀ ਹੈ ਤੇ ਕਰੋੜਾਂ ਰੁਪਏ ਮਾਫ਼ੀਆ ਦੇ ਨਾਲ ਮਿਲ ਕੇ ਇਨ੍ਹਾਂ ਦੇ ਬੰਦੇ ਕਮਾਈ ਕਰਨ ‘ਚ ਲੱਗੇ ਹੋਏ ਹਨ, ਜਦੋਂ ਕਿ ਸਰਕਾਰ ਨੂੰ ਪਿਛਲੇ ਸਾਲ ਸਿਰਫ਼ 35 ਕਰੋੜ ਦੀ ਕਮਾਈ ਹੋਈ ਹੈ। ਸਰਕਾਰ ਦੇ ਮੰਤਰੀ ਨੇ ਖ਼ੁਦ 1 ਹਜ਼ਾਰ ਕਰੋੜ ਰੁਪਏ ਦੀ ਕਮਾਈ ਕਰਨ ਦਾ ਪਲਾਨ ਪੇਸ਼ ਕੀਤਾ ਸੀ, ਜਦੋਂ ਕਿ ਕਮਾਈ ਸਿਰਫ਼ 35 ਕਰੋੜ ਤੱਕ ਹੀ ਰਹਿ ਗਈ। ਬਾਕੀ ਸਾਰਾ ਪੈਸਾ ਇਨ੍ਹਾਂ ਦੀ ਜੇਬ ‘ਚ ਚਲਾ ਗਿਆ।
PUNJABI NEWS ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ FACEBOOK ਅਤੇ TWITTER ‘ਤੇ ਫਾਲੋ ਕਰੋ
ਅੱਜ-ਭਲਕ ਲੱਗੇਗੀ ਸੁਨੀਲ ਜਾਖੜ ਦੀ ਪਾਠਸ਼ਾਲਾ, ਮੰਤਰੀ ਤੋਂ ਲੈ ਕੇ ਵਿਧਾਇਕਾਂ ਦੀ ਲੱਗੇਗੀ ਕਲਾਸ
ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਸਰਗਰਮ ਹੋਈ ਸੂਬਾ ਕਾਂਗਰਸ, ਜਾਖੜ ਹੁਣ ਕਰਨਗੇ ਰੁਟੀਨ ‘ਚ ਮੀਟਿੰਗਾਂ
ਚੰਡੀਗੜ੍ਹ | ਪੰਜਾਬ ਕਾਂਗਰਸ ਦੇ ਪ੍ਰਧਾਨ ਦੀ ਅੱਜ ਤੇ ਭਲਕ ਚੰਡੀਗੜ੍ਹ ਵਿਖੇ ਪਾਠਸ਼ਾਲਾ ਚੱਲੇਗੀ, ਜਿਸ ਵਿੱਚ ਜ਼ਿਲ੍ਹਾ ਕਾਂਗਰਸ ਪ੍ਰਧਾਨ ਤੇ ਵਿਧਾਇਕਾਂ ਤੋਂ ਇਲਾਵਾ ਕੈਬਨਿਟ ਮੰਤਰੀਆਂ ਦੀ ਵੀ ਕਲਾਸ ਲਾਈ ਜਾਏਗੀ ਤੇ ਉਨ੍ਹਾਂ ਨੂੰ ਸਿਖਾਇਆ ਜਾਏਗਾ ਕਿ ਕਿਵੇਂ ਲੋਕ ਸਭਾ ਚੋਣਾਂ ਦੀ ਤਿਆਰੀ ਵਿੱਚ ਉਨ੍ਹਾਂ ਨੇ ਹੁਣ ਤੋਂ ਹੀ ਕੰਮ ਕਰਨਾ ਹੈ। ਸੂਬਾ ਕਾਂਗਰਸ ਲੋਕ ਸਭਾ ਚੋਣਾਂ ਨੂੰ ਲੈ ਕੇ ਹੁਣ ਤੋਂ ਹੀ ਸਰਗਰਮੀ ਕਰਨ ਦੇ ਮੂਡ ਵਿੱਚ ਆ ਗਈ ਹੈ, ਜਿਸ ਦੇ ਚਲਦੇ ਅੱਜ ਤੋਂ ਮੀਟਿੰਗਾਂ ਦਾ ਦੌਰ ਸ਼ੁਰੂ ਹੋਣ ਜਾ ਰਿਹਾ ਹੈ। ਜਿਹੜਾ ਕਿ ਅਗਲੇ 2-3 ਮਹੀਨੇ ਪੰਜਾਬ ਕਾਂਗਰਸ ਭਵਨ ਵਿਖੇ ਹੀ ਚਲਦਾ ਰਹੇਗਾ।
ਜਾਣਕਾਰੀ ਅਨੁਸਾਰ ਲੋਕ ਸਭਾ ਚੋਣਾਂ ਦਾ ਬਿਗਲ ਵੱਜਣ ਤੋਂ ਪਹਿਲਾਂ ਪੰਜਾਬ ਕਾਂਗਰਸ ਇਨ੍ਹਾਂ ਚੋਣਾਂ ਨੂੰ ਲੈ ਕੇ ਆਪਣੀ ਤਿਆਰੀ ਸ਼ੁਰੂ ਕਰਨਾ ਚਾਹੁੰਦੀ ਹੈ ਤਾਂ ਕਿ ਚੋਣਾਂ ਸਮੇਂ ਤੇ ਕਿਸੇ ਵੀ ਤਰ੍ਹਾਂ ਦੀ ਕੰਮੀ ਨੂੰ ਸਮਾਂ ਰਹਿੰਦਿਆਂ ਹੀ ਦੂਰ ਕੀਤਾ ਜਾ ਸਕੇ। ਇਹ ਕਮੀ ਕਿਸੇ ਤਰ੍ਹਾਂ ਦੇ ਸਰਕਾਰੀ ਜਾਂ ਫਿਰ ਪਾਰਟੀ ਪੱਧਰ ਦੇ ਕੰਮ ਦੀ ਹੋਵੇ ਜਾਂ ਫਿਰ ਪਿਛਲੇ 2 ਸਾਲਾਂ ਵਿੱਚ ਆਮ ਲੋਕਾਂ ਦੇ ਕੰਮ ਨਾ ਹੋਣ ਕਾਰਨ ਨਰਾਜ਼ਗੀ ਹੋਵੇ।
ਪੰਜਾਬ ਕਾਂਗਰਸ ਵੱਲੋਂ ਅੱਜ ਵੀਰਵਾਰ ਨੂੰ ਪੰਜਾਬ ਭਵਨ ਵਿਖੇ ਬਾਅਦ ਦੁਪਹਿਰ 3 ਵਜੇ ਪੰਜਾਬ ਦੇ ਸਾਰੇ ਨਵੇਂ ਬਣੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਸੱਦੀ ਗਈ ਹੈ, ਜਦੋਂ ਕਿ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਵਿਧਾਇਕ, ਸੰਸਦ ਮੈਂਬਰ, ਕੈਬਨਿਟ ਮੰਤਰੀਆਂ ਦੇ ਨਾਲ ਹੀ ਜ਼ਿਲ੍ਹਾ ਪ੍ਰਧਾਨ ਦੀ ਮੁੜ ਤੋਂ ਮੀਟਿੰਗ ਹੋਏਗੀ। ਇਸ ਨਾਲ ਹੀ ਇਸ ਮੀਟਿੰਗ ‘ਚ ਬਲਾਕ ਪ੍ਰਧਾਨਾਂ ਨੂੰ ਵੀ ਸੱਦਿਆ ਗਿਆ ਹੈ, ਜਿਸ ਵਿੱਚ ਸੁਨੀਲ ਜਾਖੜ ਤੇ ਪਾਰਟੀ ਦੇ ਹੋਰ ਅਹੁਦੇਦਾਰ ਲੋਕ ਸਭਾ ਚੋਣਾਂ ਦੀ ਤਿਆਰੀ ਵਿੱਚ ਜੁਟਣ ਲਈ ਆਦੇਸ਼ ਦੇਣ ਦੇ ਨਾਲ ਹੀ ਚੋਣ ਪ੍ਰਚਾਰ ਲਈ ਹੁਣ ਤੋਂ ਹੀ ਸਮਗਰੀ ਦੇਣ ਬਾਰੇ ਵੀ ਦੱਸਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸੁਨੀਲ ਜਾਖੜ, ਮਨਪ੍ਰੀਤ ਬਾਦਲ ਅਤੇ ਨਵਜੋਤ ਸਿੱਧੂ ਕਰ ਰਹੇ ਹਨ ਪਾਰਟੀ ਨੂੰ ਬਰਬਾਦ : ਜੋਗਿੰਦਰ ਸਿੰਘ
ਚੰਡੀਗੜ੍ਹ | ਪੰਜਾਬ ‘ਚ ਕਾਂਗਰਸ ਦੀ ਟਿਕਟ ‘ਤੇ 2 ਵਾਰ ਵਿਧਾਇਕ ਬਣੇ ਅਤੇ ਲੋਕ ਸਭਾ ਚੋਣਾਂ ਵਿੱਚ ਉਮੀਦਵਾਰ ਰਹੇ ਜੋਗਿੰਦਰ ਸਿੰਘ ਪੰਜਗਰਾਈਂ ਨੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਹੈ। ਜੋਗਿੰਦਰ ਸਿੰਘ ਪੰਜਗਰਾਈਂ ਨੇ ਕਾਂਗਰਸ ਨੂੰ ਛੱਡਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਤੱਕੜੀ ਨੂੰ ਫੜ੍ਹ ਲਿਆ ਹੈ ਉਹ ਆਉਣ ਵਾਲੇ ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਵੀ ਹੋ ਸਕਦੇ ਹਨ। ਪੰਜਗਰਾਈਂ ਨਾ ਸਿਰਫ਼ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਏ, ਸਗੋਂ ਜਾਂਦੇ ਹੋਏ ਕਾਂਗਰਸ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਤੋਂ ਲੈ ਕੇ 2 ਕੈਬਨਿਟ ਮੰਤਰੀ ਨਵਜੋਤ ਸਿੱਧੂ ਅਤੇ ਮਨਪ੍ਰੀਤ ਬਾਦਲ ‘ਤੇ ਗੰਭੀਰ ਦੋਸ਼ ਵੀ ਲਗਾ ਗਏ ਹਨ।
ਜੋਗਿੰਦਰ ਸਿੰਘ ਪੰਜਗਰਾਈਂ ਨੇ ਪ੍ਰੈਸ ਕਾਨਫਰੰਸ ਦੌਰਾਨ ਦੋਸ਼ ਲਗਾਇਆ ਕਿ ਸੁਨੀਲ ਜਾਖੜ ਬਗਲਾ ਭਗਤ ਬਣਦੇ ਹੋਏ ਕਾਂਗਰਸ ਪਾਰਟੀ ਵਿੱਚੋਂ ਦਲਿਤਾਂ ਨੂੰ ਬਾਹਰ ਕੱਢਣ ਵਿੱਚ ਲੱਗੇ ਹੋਏ ਹਨ। ਉਨ੍ਹਾਂ ਨੇ ਆਪਣੇ ਹੀ ਇਲਾਕੇ ਨਾਲ ਲੱਗਦੇ ਬੱਲੂਆਣਾ ਦੇ ਵਿਧਾਇਕ ਨੱਥੂ ਰਾਮ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਉਸ ਨੂੰ ਦੁਖੀ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਉਨ੍ਹਾਂ ਨੇ ਪਹਿਲਾਂ ਪੰਜਗਰਾਈਂ ਸੀਟ ਤੋਂ 2007 ਅਤੇ ਫਿਰ 2012 ਵਿੱਚ ਜੈਤੋ ਸੀਟ ਤੋਂ ਚੋਣ ਜਿੱਤ ਕੇ ਦਿੱਤੀ ਸੀ। ਬਾਅਦ ‘ਚ ਉਨ੍ਹਾਂ ਨੂੰ ਲੋਕ ਸਭਾ ਚੋਣਾਂ ਵਿੱਚ ਵੀ ਉਤਾਰਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਵਾਰ ਵੀ 2017 ਵਿੱਚ ਉਹ ਜੈਤੋ ਤੋਂ ਜੇਤੂ ਉਮੀਦਵਾਰ ਸਨ ਪਰ ਸੁਨੀਲ ਜਾਖੜ ਨੇ ਆਪਣੇ ਸਾਥੀ ਨੂੰ ਸੈੱਟ ਕਰਨ ਲਈ ਉਨ੍ਹਾਂ ਨੂੰ ਭਦੌੜ ਭੇਜ ਦਿੱਤਾ ਜਿੱਥੇ ਪਹਿਲਾਂ ਤੋਂ ਕੋਈ ਤਿਆਰੀ ਨਾਂ ਹੋਣ ਦੇ ਕਾਰਨ ਉਹ ਹਾਰ ਗਏ।
ਉਨਾਂ ਦੱਸਿਆ ਕਿ ਉਹ ਮੌਜੂਦਾ ਕਾਂਗਰਸ ਜਿਲਾ ਪ੍ਰਧਾਨ ਹਨ ਪਰ ਹੁਣ ਕਾਂਗਰਸ ਵਿੱਚ ਰਹਿਣ ਵਾਲਾ ਮਾਹੌਲ ਨਹੀਂ ਰਹਿ ਗਿਆ ਹੈ। ਜਿਸ ਕਾਰਨ ਉਨ੍ਹਾਂ ਨੇ ਕਾਂਗਰਸ ਨੂੰ ਅਲਵਿਦਾ ਕਹਿਣ ਦਾ ਮੰਨ ਬਣਾ ਲਿਆ ਹੈ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਕੁਝ ਸਾਲ ਪਹਿਲਾਂ ਹੀ ਸ਼ਾਮਲ ਹੋਏ ਮਨਪ੍ਰੀਤ ਬਾਦਲ ਅਤੇ ਨਵਜੋਤ ਸਿੱਧੂ ਨੇ ਪਾਰਟੀ ਨੂੰ ਆਪਣੀ ਜਗੀਰ ਬਣਾ ਕੇ ਆਪਣੇ ਅਨੁਸਾਰ ਚਲਾਉਣ ਵਿੱਚ ਲਗੇ ਹੋਏ ਹਨ। ਮਨਪ੍ਰੀਤ ਬਾਦਲ ਅਤੇ ਨਵਜੋਤ ਸਿੱਧੂ ਨਾ ਹੀ ਕਿਸੇ ਕਾਂਗਰਸੀ ਲੀਡਰ ਨਾਲ ਸਿੱਧੇ ਮੂੰਹ ਬੋਲਦੇ ਹਨ ਅਤੇ ਨਾ ਹੀ ਕਿਸੇ ਦਾ ਕੰਮ ਕਰਦੇ ਹਨ। ਜਿਸ ਕਾਰਨ ਇਹੋ ਜਿਹੇ ਲੀਡਰ ਕਾਂਗਰਸ ਪਾਰਟੀ ਵਿੱਚ ਆ ਕੇ ਕਾਂਗਰਸ ਪਾਰਟੀ ਨੂੰ ਬਰਬਾਦੀ ਦੇ ਕੰਢੇ ਪਹੁੰਚਾਉਣ ਦੀ ਕੋਸ਼ਸ਼ ਵਿੱਚ ਹਨ। ਉਨਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਕਾਂਗਰਸ ਪਾਰਟੀ ਦੇ ਹਾਈ ਕਮਾਨ ਤੱਕ ਆਵਾਜ਼ ਚੁੱਕੀ ਸੀ ਪਰ ਕਿਥੇ ਵੀ ਸੁਣਵਾਈ ਨਹੀਂ ਹੋਈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ
ਜਾਖੜ ਬੋਲੇ ਦਿ ਐਕਸੀਡੈਂਟਲ ਪਰਧਾਨ ਮੰਤਰੀ ਫਿਲਮ ਬਾਰੇ
ਮਨਮੋਹਨ ਸਿੰਘ ਫਰਖ-ਏ-ਹਿੰਦ ਦੇ ਨਾਅ ਨਾਲ ਕੀਤਾ ਸੰਬੋਧਨ
ਅੰਮਰਿਤਸਰ। ਅੰਮਰਿਤਸਰ ਵਿਖੇ ਪਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਸਾਂਸਦ ਸੁਨੀਲ ਜਾਖੜ ਨੇ ਪਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਜੀਵਨ ‘ਤੇ ਬਣੀ ਫਿਲਮ ‘ਦਿ ਐਕਸੀਡੈਂਟਲ ਪਰਾਈਮ ਮਨਿਸਟਰ’ ਬਾਰੇ ਬੋਲੇ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਡਾ. ਮਨਮੋਹਨ ਸਿੰਘ ਨੂੰ ਐਕਸੀਡੈਂਟਲ ਪਰਧਾਨ ਮੰਤਰੀ ਕਹਿਣ ਦੀ ਹਿੰਮਤ ਕਰਦੇ ਹਨ, ਉਨ੍ਹਾਂ ਨੂੰ ਡਾ. ਮਨਮੋਹਨ ਸਿੰਘ ਵਰਗਾ ਪਰਧਾਨ ਮੰਤਰੀ ਕੋਈ ਨਹੀਂ ਹੈ। ਇਸ ਦੇ ਨਾਲ ਉਨ੍ਹਾਂ ਡਾ. ਮਨਮੋਹਨ ਸਿੰਘ ਨੂੰ ਫਖਰ-ਏ-ਕੌਮ ਨਾਲ ਸੰਬੋਧਨ ਕੀਤਾ ਹੈ। ਜਾਖੜ ਨੇ ਕਿਹਾ ਕਿ ਜਿਸ ਮੌਕੇ ਸਮੁੱਚੀ ਦੁਨੀਆ ਦੀ ਅਰਥਵਿਵਸਥਾ ਪੂਰੀ ਤਰ੍ਹਾਂ ਡੱਗਮਗਾ ਗਈ ਸੀ ਉਸ ਮੌਕੇ ਦੀ ਡਾ. ਮਨਮੋਹਨ ਸਿੰਘ ਨੇ ਆਪਣੀ ਸੂਝਬੂਝ ਨਾਲ ਦੇਸ਼ ਦੀ ਆਥਵਿਵਸਥਾ ਨੂੰ ਸੰਭਾਲੀ ਰੰਖਿਆ। ਉਨਾਂ ਕਿਹਾ ਕਿ ਜਿਸ ਮੌਕੇ ਵਿਸ਼ਵ ‘ਚ ਅਰਥਵਿਵਸਥਾ ਦਾ ਸੰਕਟ ਖੜ੍ਹਾ ਹੋਇਆ ਸੀ। ਉਨ੍ਹਾਂ ਕਿਹਾ ਕਿ ਜਿਸ ਮੌਕੇ ਵਿਸ਼ਵ ‘ਚ ਅਰਥ ਵਿਵਸਥਾ ਦਾ ਸੰਕਟ ਖੜਾ ਹੋਇਆ ਸੀ । ਉਸ ਮੌਕੇ ਸਮੁੱਚੀ ਦੁਨੀਆ ਦੇ ਅਰਥ ਸ਼ਾਸਤਰੀ ਉਨ੍ਹਾਂ ਕੋਲੋਂ ਸਲਾਹ ਲੈ ਕੇ ਪੈਰ ਪੁੱਟ ਰਹੇ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਅਮਰਿੰਦਰ ਸਰਕਾਰ ਤੋਂ ਖੁਸ਼ ਨਹੀਂ ਜਾਖੜ, ਰੱਜ ਕੇ ਕੋਸਿਆ ਆਪਣੀ ਹੀ ਸਰਕਾਰ ਨੂੰ
ਪੁਲਿਸ ਨੂੰ ਕਿਹਾ ਨੀਲੀਆਂ ਪੱਗਾਂ ਵਾਲੇ ਅਧਿਕਾਰੀ, ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ‘ਤੇ ਚੁੱਕੇ ਸੁਆਲ
ਕਿਹਾ, ਪੁਲਿਸ ਮਾਮਲੇ ਵਿੱਚ ਕਾਫ਼ੀ ਕੁਝ ਕਰਨ ਦੀ ਜ਼ਰੂਰਤ
ਨਸ਼ੇ ਦੇ ਮਾਮਲੇ ਵਿੱਚ ਵੀ ਘਿਰੇ ਸੁਨੀਲ ਜਾਖੜ, ਕਿਹਾ, ਡਾਕਟਰ ਹੀ ਨਹੀਂ ਤਾਂ ਇਲਾਜ ਕਿਥੋਂ ਕਰੀਏ
ਅਸ਼ਵਨੀ ਚਾਵਲਾ, ਚੰਡੀਗੜ
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਆਪਣੀ ਹੀ ਕਾਂਗਰਸ ਸਰਕਾਰ ਤੋਂ ਖੁਸ਼ ਨਹੀਂ ਹਨ, ਜਿਸ ਕਾਰਨ ਉਨ੍ਹਾਂ ਨੇ ਨਾ ਹੀ ਸਿਰਫ਼ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ‘ਤੇ ਉਂਗਲ ਚੁੱਕੀ, ਸਗੋਂ ਪੰਜਾਬ ਪੁਲਿਸ ਨੂੰ ਨੀਲੀਆਂ ਪੱਗਾਂ ਵਾਲੇ ਅਧਿਕਾਰੀ ਤੱਕ ਕਰਾਰ ਦੇ ਦਿੱਤਾ ਹੈ। ਇਨ੍ਹਾਂ ਹੀ ਨਹੀਂ ਟਰਾਂਸਪੋਰਟ ਤੇ ਕੇਬਲ ਮਾਫੀਆ ਦੇ ਮਾਮਲੇ ਵਿੱਚ ਆਪਣੀ ਹੀ ਸਰਕਾਰ ਨੂੰ ਫੇਲ੍ਹ ਤੱਕ ਕਹਿ ਦਿੱਤਾ ਹੈ।
ਸੁਨੀਲ ਜਾਖੜ ਜੀ.ਟੀ ਵੀ. ਹਰਿਆਣਾ ਪੰਜਾਬ ਵੱਲੋਂ ਕਰਵਾਏ ਗਏ ਇੱਕ ਸਮਾਗਮ ਵਿੱਚ ਬਤੌਰ ਮਹਿਮਾਨ ਸੁਆਲਾਂ ਦੇ ਜੁਆਬ ਦੇ ਰਹੇ ਸਨ। ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਸਬੰਧੀ ਚੈਨਲ ਦੇ ਐਡੀਟਰ ਦਿਨੇਸ਼ ਸ਼ਰਮਾ ਵੱਲੋਂ ਕੀਤੇ ਗਏ ਤਿੱਖੇ ਸੁਆਲਾਂ ਵਿੱਚ ਫਸੇ ਸੁਨੀਲ ਜਾਖੜ ਕਾਫ਼ੀ ਕੁਝ ਆਪਣੀ ਹੀ ਸਰਕਾਰ ਖ਼ਿਲਾਫ਼ ਬੋਲ ਗਏ।
ਸੁਨੀਲ ਜਾਖੜ ਸਮਾਗਮ ਵਿੱਚ ਗੈਂਗਸਟਰ ਸਬੰਧੀ ਬੋਲ ਰਹੇ ਸਨ ਤਾਂ ਉਨ੍ਹਾਂ ਨੂੰ ਸੁਆਲ ਹੋਇਆ ਕਿ ਪੰਜਾਬ ਪੁਲਿਸ ਖੁਦ ਗੈਂਗਸਟਰ ਵਾਂਗ ਕੰਮ ਕਰ ਰਹੀ ਹੈ ਅਤੇ ਇੱਕ ਪੁਲਿਸ ਦੇ ਸੀਨੀਅਰ ਅਧਿਕਾਰੀ ਵਲੋਂ ਇੱਕ ਔਰਤ ਨੂੰ ਧਮਕਾਇਆ ਜਾ ਰਿਹਾ ਹੈ। ਇਸ ‘ਤੇ ਜਾਖੜ ਨੇ ਕਿਹਾ ਕਿ ਹੁਣ ਮੰਨਦੇ ਹਨ ਕਿ ਪੁਲਿਸ ਇਸੇ ਤਰੀਕੇ ਨਾਲ ਕੰਮ ਕਰ ਰਹੀਂ ਹੈ, ਜਿਸ ਤਰੀਕੇ ਨਾਲ ਦੱਸਿਆ ਜਾ ਰਿਹਾ ਹੈ।
ਜਾਖੜ ਨੇ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ‘ਤੇ ਸੁਆਲ਼ੀਆ ਨਿਸ਼ਾਨ ਲਗਾਉਂਦੇ ਹੋਏ ਕਿਹਾ ਕਿ ਪੰਜਾਬ ਪੁਲਿਸ ਤੋਂ ਅਜੇ ਤੱਕ ਸਰਕਾਰ ਨੀਲਾ ਰੰਗ ਲਾਹ ਨਹੀਂ ਪਾਈ ਹੈ। ਉਨਾਂ ਕਿਹਾ ਭਾਵੇਂ ਇਨਾਂ ਪੁਲਿਸ ਵਾਲੀਆਂ ਦੀ ਪੱਗ ਦੇ ਰੰਗ ਨੀਲੇ ਨਹੀਂ ਹਨ ਪਰ ਪੁਲਿਸ ਵਾਲੇ ਅੰਦਰੋਂ ਨੀਲੇ ਹੋਏ ਪਏ ਹਨ। ਉਨਾਂ ਕਿਹਾ ਕਿ ਇਹ ਕੈਂਸਰ ਹੈ, ਜਿਹੜਾ ਖ਼ਤਮ ਕਰਨ ਵਿੱਚ ਕਾਂਗਰਸ ਸਰਕਾਰ ਦੇਰੀ ਕਰ ਰਹੀਂ ਹੈ।
ਸੁਨੀਲ ਜਾਖੜ ਨੇ ਪੁਲਿਸ ਤੋਂ ਬਾਅਦ ਆਪਣੀ ਹੀ ਸਰਕਾਰ ‘ਤੇ ਟਰਾਂਸਪੋਰਟ ਮਾਫਿਆ ਅਤੇ ਕੇਬਲ ਮਾਫਿਆ ਦੇ ਮਾਮਲੇ ਵਿੱਚ ਨਿਸ਼ਾਨਾ ਸਾਧ ਦਿੱਤਾ। ਉਨਾਂ ਕਿਹਾ ਕਿ ਕੇਬਲ ਮਾਫਿਆ ਅਤੇ ਟਰਾਂਸਪੋਰਟ ਮਾਫਿਆ ਦੇ ਮਾਮਲੇ ਵਿੱਚ ਅਜੇ ਕੰਮ ਕਰਨਾ ਬਾਕੀ ਹੈ ਅਤੇ ਇਹ ਮੁੱਦੇ ਅੱਜ ਵੀ ਪੰਜਾਬ ਵਿੱਚ ਹਨ, ਜਿਨਾਂ ‘ਤੇ ਸਰਕਾਰ ਅਜੇ ਤੱਕ ਕੰਮ ਨਹੀਂ ਕਰ ਪਾਈ ਹੈ।
ਇਥੇ ਹੀ ਨਸ਼ੇ ਦੇ ਮਾਮਲੇ ਵਿੱਚ ਜੁਆਬ ਦੇ ਰਹੇ ਸੁਨੀਲ ਜਾਖੜ ਨੇ ਇੱਥੇ ਤੱਕ ਕਹਿ ਦਿੱਤਾ ਕਿ ਪੰਜਾਬ ਵਿੱਚ ਇਸ ਸਮੇਂ ਡਾਕਟਰ ਹੀ ਕਿਥੇ ਹਨ, ਇਸ ਲਈ ਇਲਾਜ ਕਿਵੇਂ ਹੋਵੇਗਾ। ਸੁਨੀਲ ਜਾਖੜ ਨੇ ਕਿਹਾ ਕਿ ਸਰਕਾਰ ਕੋਲ ਜੇਕਰ ਡਾਕਟਰ ਹੋਣਗੇ ਤਾਂ ਹੀ ਇਲਾਜ ਕੀਤਾ ਜਾ ਸਕਦਾ ਹੈ। ਸੁਨੀਲ ਜਾਖੜ ਨੇ ਮੰਨਿਆ ਕਿ ਸਰਕਾਰ ਨਸੇੜੀਆਂ ਦਾ ਮੁਕੰਮਲ ਤਰੀਕੇ ਨਾਲ ਇਲਾਜ ਨਹੀਂ ਕਰ ਪਾ ਰਹੀਂ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਸ਼ਹੀਦ ਨਰਿੰਦਰ ਨੂੰ ਅਜੇ ਨਹੀਂ ਮਿਲੀ ਸੀ ਅਗਨੀ, ਜਾਖੜ ਨੇ ਅਲਾਪਿਆ ਪਾਕਿਸਤਾਨੀ ਪ੍ਰੇਮ
ਕਿਹਾ, ਜਦੋਂ ਦੱਖਣੀ ਤੇ ਉੱਤਰੀ ਕੋਰੀਆ ਪ੍ਰੇਮ ਪਿਆਰ ਦੀ ਗੱਲ ਕਰ ਸਕਦੇ ਹਨ ਤਾਂ ਪਾਕਿ-ਭਾਰਤ ਕਿਉਂ ਨਹੀਂ
ਚੰਡੀਗੜ੍ਹ, ਅਸ਼ਵਨੀ ਚਾਵਲਾ
ਪਾਕਿਸਤਾਨ ਵੱਲੋਂ ਵਿਖਾਈ ਗਈ ਹੈਵਾਨੀਅਤ ਦੌਰਾਨ ਸ਼ਹੀਦ ਹੋਏ ਬੀਐੱਸਐੱਫ਼ ਦੇ ਜਵਾਨ ਦੇਸ਼ ਦੇ ਸਪੂਤ ਨਰਿੰਦਰ ਸਿੰਘ ਨੂੰ ਅਜੇ ਅਗਨੀ ਵੀ ਭੇਂਟ ਨਹੀਂ ਹੋਈ ਸੀ ਕਿ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਦਿਲ ‘ਚ ਪਾਕਿਸਤਾਨ ਪ੍ਰੇਮ ਜਾਗ ਗਿਆ ਹੈ। ਸੁਨੀਲ ਜਾਖੜ ਨੇ ਭਰਵੀਂ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਪਾਕਿਸਤਾਨ ਨਾਲ ਦੋਸਤੀ ਕਰਦੇ ਹੋਏ ਪ੍ਰੇਮ ਪਿਆਰ ਬਹਾਲ ਕੀਤਾ ਜਾਣਾ ਚਾਹੀਦਾ ਹੈ। ਪੰਜਾਬ ਕਾਂਗਰਸ ਨੇ ਕਿਹਾ ਕਿ ਪਾਕਿਸਤਾਨ ਤੇ ਭਾਰਤ ਵਿਚਕਾਰ ਪਿਆਰ ਦੀ ਬਹਾਲੀ ਹੋਣੀ ਚਾਹੀਦੀ ਹੈ, ਜਿਸ ਨਾਲ ਦੋਵੇਂ ਦੇਸ਼ ਵਿੱਚ ਸ਼ਾਂਤੀ ਆ ਜਾਏਗੀ।
ਉਨ੍ਹਾਂ ਕਿਹਾ ਕਿ ਜਦੋਂ ਉੱਤਰੀ ਕੋਰੀਆ ਤੇ ਦੱਖਣੀ ਕੋਰੀਆ ਦਰਮਿਆਨ ਸ਼ਾਂਤੀ ਬਹਾਲੀ ਦੀ ਗੱਲਬਾਤ ਕੀਤੀ ਜਾ ਸਕਦੀ ਹੈ ਤਾਂ ਪਾਕਿਸਤਾਨ ਨਾਲ ਭਾਰਤ ਕਿਉਂ ਨਹੀਂ ਕਰ ਸਕਦਾ ਹੈ। ਇਸ ਮੌਕੇ ਜਦੋਂ ਸੁਨੀਲ ਜਾਖੜ ਤੋਂ ਸ਼ਹੀਦ ਹੋਏ ਜਵਾਨ ਨਰਿੰਦਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਦੇਸ਼ ਦੀ ਡਿਪਲੋਮੇਸੀ ਨਾਲ ਉਹ ਪੂਰੀ ਤਰ੍ਹਾਂ ਖੜ੍ਹੇ ਹਨ ਪਰ ਇਸ ਡਿਪਲੋਮੇਸੀ ਦੌਰਾਨ ਹੀ ਭਾਰਤ ਇਨ੍ਹਾਂ ਚੀਜ਼ਾਂ ਦੇ ਬਾਵਜੂਦ ਗੱਲਬਾਤ ਜਾਰੀ ਰੱਖ ਸਕਦਾ ਹੈ, ਜਿਸ ਬਾਰੇ ਉਹ ਵੀ ਕਹਿ ਰਹੇ ਹਨ ਕਿ ਪਾਕਿਸਤਾਨ ਨਾਲ ਸ਼ਾਂਤੀ ਦੀ ਗੱਲ ਕਰਨੀ ਚਾਹੀਦੀ ਹੈ।
ਜਾਖੜ ਦੀ ਪਾਕਿ ਨਾਲ ਦੇਸ਼ ਭਗਤੀ ਲਗਾ ਦੇਵੇਗੀ ਦੇਸ਼ ‘ਚ ਅੱਗ : ਮਨਜਿੰਦਰ ਸਰਸਾ
ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਰਸਾ ਨੇ ਜਾਖੜ ਦੇ ਦਿਲ ਵਿੱਚ ਜਾਗੇ ਪਾਕਿਸਤਾਨੀ ਪ੍ਰੇਮ ਲਈ ਕਿਹਾ ਕਿ ਸੁਨੀਲ ਜਾਖੜ ਨੂੰ ਇਹ ਜਾਣਕਾਰੀ ਨਹੀਂ ਹੈ ਕਿ ਉਹ ਸਿੱਧੂ ਵਾਂਗ ਕਿਸਦੇ ਹੱਥਾਂ ਵਿੱਚ ਖੇਡਦੇ ਹੋਏ ਇਹੋ ਜਿਹੇ ਬਿਆਨ ਦੇਣ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਜਾਖੜ ਦੀ ਪਾਕਿਸਤਾਨ ਪ੍ਰਤੀ ਦੇਸ਼ ਭਗਤੀ ਪੂਰੇ ਦੇਸ਼ ਵਿੱਚ ਅੱਗ ਲਗਵਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਜਿਹੜੀ ਖੇਡ ਖੇਡਣ ‘ਚ ਲੱਗਾ ਹੋਇਆ ਹੈ, ਉਸ ਵਿੱਚ ਸਿੱਧੂ ਤੇ ਜਾਖੜ ਮੋਹਰਾ ਬਣ ਕੇ ਉਨ੍ਹਾਂ ਦਾ ਸਾਥ ਦੇਣ ਲਈ ਲੱਗੇ ਹੋਏ ਹਨ। ਅੱਜ ਤੋਂ 30 ਸਾਲ ਪਹਿਲਾਂ ਵੀ ਪਾਕਿਸਤਾਨੀ ਆਈ.ਐਸ.ਆਈ. ਨੇ ਧਾਰਮਿਕ ਮੁੱਦਿਆਂ ‘ਚ ਦਖ਼ਲ ਅੰਦਾਜੀ ਕਰਦੇ ਹੋਏ ਪੰਜਾਬ ‘ਚ ਅੱਗ ਲਗਾਈ ਸੀ ਤੇ ਹੁਣ ਵੀ ਇਹੋ ਹੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਮਨਜਿੰਦਰ ਸਰਸਾ ਨੇ ਕਿਹਾ ਕਿ ਸੁਨੀਲ ਜਾਖੜ ਪਾਕਿਸਤਾਨੀ ਪ੍ਰੇਮ ‘ਚ ਇੰਨਾ ਜਿਆਦਾ ਪੈ ਗਏ ਹਨ ਕਿ ਉਨ੍ਹਾਂ ਨੂੰ ਅੱਜ ਹੋਈ ਦੇਸ਼ ਦੇ ਜਵਾਨ ਦੀ ਮਹਾਨ ਸ਼ਹੀਦੀ ਵੀ ਯਾਦ ਨਹੀਂ ਰਹੀ ਹੈ। ਭਾਰਤ ਨੂੰ ਸ਼ਾਂਤੀ ਦਾ ਨੂੰ ਪਾਠ ਪੜ੍ਹਾਉਣ ਦੀ ਥਾਂ ‘ਤੇ ਸੁਨੀਲ ਜਾਖੜ ਜਿਹੜੇ ਦੇਸ਼ ਪਾਕਿਸਤਾਨ ਲਈ ਦੇਸ਼ ਪ੍ਰੇਮ ਦਿਖਾ ਰਹੇ ਹਨ, ਉਨ੍ਹਾਂ ਨੂੰ ਕਹਿਣ ਕਿ ਇਹੋ ਜਿਹੀ ਨਾਪਾਕ ਹਰਕਤਾਂ ਤੋਂ ਬਾਜ਼ ਆ ਜਾਣ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਵੱਲੋਂ ਕੀਤੀਆਂ ਗਈਆਂ ਇਹੋ ਜਿਹੀਆਂ ਪਾਕਿਸਤਾਨੀ ਪ੍ਰੇਮ ਦੀਆਂ ਗੱਲਾਂ ਅੱਜ ਦੇ ਦਿਨ ਬਹੁਤ ਹੀ ਦੁਖਦਾਈ ਹਨ, ਜਦੋਂ ਇੱਕ ਸ਼ਹੀਦ ਵੱਲੋਂ ਦਿੱਤੀ ਗਈ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਜਾਖੜ ਦੇ ਆਦੇਸ਼ਾਂ ਤੋਂ ਛਿੜਿਆ ਵਿਵਾਦ, ਕਿਵੇਂ ਸਿਆਸੀ ਲੋਕ ਦੇਣਗੇ ਅਧਿਕਾਰੀਆਂ ਨੂੰ ਆਦੇਸ਼
ਸ਼੍ਰੋਮਣੀ ਅਕਾਲੀ ਦਲ ਨੇ ਕਿਹਾ, ਜਾਖੜ ਕਾਂਗਰਸ ਦਫ਼ਤਰ ‘ਚ ਖੋਲ੍ਹਣਾ ਚਾਹੁੰਦੇ ਹਨ ਸਰਕਾਰੀ ਦਫ਼ਤਰ
ਜਾਖੜ ਨੇ ਦਿੱਤੇ ਹਨ ਕਾਂਗਰਸ ਦੇ ਸਕੱਤਰਾਂ ਨੂੰ ਕਾਂਗਰਸ ਭਵਨ ਵਿਖੇ ਬੈਠ ਕੇ ਅਧਿਕਾਰੀਆਂ ਤੋਂ ਕੰਮ ਕਰਵਾਉਣ ਦੇ ਆਦੇਸ਼
ਜਾਖੜ ਨੇ ਪੰਜਾਬ ਕਾਂਗਰਸ ਦੇ ਦਫਤਰ ਨੂੰ ਸਰਕਾਰ ਦੇ ਉਪ ਦਫਤਰ ‘ਚ ਬਦਲਣ ਦੀ ਰਸਮ ਪੂਰੀ ਕੀਤੀ : ਅਕਾਲੀ ਦਲ
ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ
ਪਿਛਲੇ ਕੁਝ ਮਹੀਨੇ ਤੋਂ ਲਗਾਤਾਰ ਕਿਸੇ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦਾਂ ਵਿੱਚ ਚੱਲ ਰਹੇ ਸੁਨੀਲ ਜਾਖੜ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਇੱਕ ਹੋਰ ਵਿਵਾਦ ਛੇੜ ਦਿੱਤਾ ਹੈ। ਸੁਨੀਲ ਜਾਖੜ ਨੇ ਕਾਂਗਰਸ ਦੇ ਦਫ਼ਤਰ ਵਿੱਚ ਅੱਧੀ ਦਰਜ਼ਨ ਕਾਂਗਰਸੀ ਜਰਨਲ ਸਕੱਤਰਾਂ ਨੂੰ ਆਮ ਜਨਤਾ ਦੇ ਕੰਮ ਕਰਨ ਦੇ ਆਦੇਸ਼ ਦਿੱਤੇ ਹਨ।
ਇਹ ਜਨਰਲ ਸਕੱਤਰ ਆਉਣ ਵਾਲੇ ਲੋਕਾਂ ਦੇ ਕੰਮ ਸਰਕਾਰੀ ਅਧਿਕਾਰੀਆਂ ਨੂੰ ਮੌਕੇ ‘ਤੇ ਆਦੇਸ਼ ਜਾਂ ਫਿਰ ਫੋਨ ਕਰਕੇ ਕਰਵਾਉਣਗੇ, ਜਿਸ ਨਾਲ ਸਿੱਧੇ ਤੌਰ ‘ਤੇ ਕਾਂਗਰਸ ਪਾਰਟੀ ਦੀ ਸਰਕਾਰੀ ਕੰਮ ‘ਚ ਦਖ਼ਲ ਅੰਦਾਜ਼ੀ ਦਿਖਾਈ ਦੇ ਰਹੀ ਹੈ। ਇਸ ਗੱਲ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਕਾਫ਼ੀ ਜਿਆਦਾ ਨਰਾਜ਼ ਹੋ ਗਿਆ ਹੈ ਤੇ ਉਨ੍ਹਾਂ ਨੇ ਸੁਨੀਲ ਜਾਖੜ ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸਵਾਲਾਂ ਦੀਆਂ ਝੜੀਆਂ ਲਗਾ ਦਿੱਤੀਆਂ ਹਨ।
ਸ਼੍ਰੋਮਣੀ ਅਕਾਲੀ ਦਲ ਨੇ ਸੁਨੀਲ ਜਾਖੜ ਵੱਲੋਂ ਪਾਰਟੀ ਦੇ ਜਨਰਲ ਸਕੱਤਰਾਂ ਦੀ ਡਿਊਟੀ ਪਾਰਟੀ ਦਫਤਰ ‘ਚ ਲੋਕ ਸ਼ਿਕਾਇਤਾਂ ਸੁਣਨ ਤੇ ਨਿਪਟਾਉਣ ਵਾਸਤੇ ਲਗਾਉਣ ਦੀ ਜ਼ੋਰਦਾਰ ਅਲੋਚਣਾ ਕੀਤੀ ਤੇ ਆਖਿਆ ਕਿ ਜਾਖੜ ਦੇ ਐਲਾਨ ਨੇ ਪਾਰਟੀ ਦਫਤਰ ਨੂੰ ਸਰਕਾਰੀ ਉਪ ਦਫਤਰ ‘ਚ ਬਦਲਣ ਦੀ ਰਸਮ ਪੂਰੀ ਕਰ ਦਿੱਤੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਮਨਜਿੰਦਰ ਸਿੰਘ ਸਰਸਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਪਾਰਟੀ ਨੇ ਅਧਿਕਾਰਤ ਘੋਸ਼ਣਾ ਕੀਤੀ ਹੈ ਕਿ ”ਕਾਂਗਰਸ ਦੇ ਜਨਰਲ ਸਕੱਤਰਾਂ ਦੀ ਨਿਯੁਕਤੀ ਆਮ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਤੇ ਜਾਇਜ਼ ਮਸਲਿਆਂ ਦਾ ਮੌਕੇ ‘ਤੇ ਨਿਪਟਾਰਾ ਕਰਨ ਵਾਸਤੇ ਲਗਾਈ ਜਾ ਰਹੀ ਹੈ।”
ਉਨ੍ਹਾਂ ਕਿਹਾ ਕਿ ਇਸ ਸਰਕਾਰ ਦੇ ਸੱਤਾ ਸੰਭਾਲਣ ਵਾਲੇ ਦਿਨ ਤੋਂ ਹੀ ਜਾਖੜ ਦੀ ਆਪਣੀ ਸਰਕਾਰੀ ਮੀਟਿੰਗਾਂ ‘ਚ ਹਾਜ਼ਰੀ ਦੀਆਂ ਖਬਰਾਂ ਮੀਡੀਆ ‘ਚ ਨਸ਼ਰ ਹੁੰਦੀਆਂ ਰਹੀਆਂ ਹਨ ਕਿਉਂਕਿ ਸਿਵਾਏ ਸਰਕਾਰੀ ਅਧਿਕਾਰੀਆਂ ਦੇ ਹੋਰ ਕੋਈ ਅਜਿਹੀਆਂ ਮੀਟਿੰਗਾਂ ‘ਚ ਭਾਗ ਨਹੀਂ ਲੈ ਸਕਦਾ। ਉਨ੍ਹਾਂ ਕਿਹਾ ਕਿ ਇਸ ਉਪਰੰਤ ਜਾਖੜ ਨੇ ਪੰਜਾਬ ਕਾਂਗਰਸ ਦੇ ਦਫਤਰ ਨੂੰ ਸਰਕਾਰ ਦਾ ਅਣ ਐਲਾਨਿਆ ਉਪ ਦਫਤਰ ਬਣਾ ਦਿੱਤਾ ਤੇ ਪਿਛਲੇ ਡੇਢ ਸਾਲ ‘ਚ ਸਰਕਾਰ ਦੇ ਬਹੁਤੇ ਫੈਸਲੇ ਇਸ ਦਫਤਰ ‘ਚ ਲਏ ਜਾਣ ਲੱਗ ਪਏ। ਸਰਸਾ ਨੇ ਕਿਹਾ ਕਿ ਹੁਣ ਜਾਖੜ ਨੇ ਜਨਰਲ ਸਕੱਤਰਾਂ ਦੀ ਡਿਊਟੀ ਲਗਾਉਣ ਦਾ ਐਲਾਨ ਕਰ ਕੇ ਇਸ ਪਾਰਟੀ ਦਫਤਰ ਨੂੰ ਸਰਕਾਰੀ ਉਪ ਦਫਤਰ ਬਣਾਉਣ ਦਾ ਰਸਮੀ ਐਲਾਨ ਕਰ ਦਿੱਤਾ ਹੈ।
ਉਨ੍ਹਾਂ ਜਾਖੜ ਨੂੰ ਆਖਿਆ ਕਿ ਕੀ ਉਹ ਸਪੱਸ਼ਟ ਕਰਨਗੇ ਕਿ ਕਿਸ ਸਮਰਥਾ ‘ਚ ਇਹ ਜਨਰਲ ਸਕੱਤਰ ਸਰਕਾਰੀ ਅਧਿਕਾਰੀਆਂ ਨੂੰ ਹਦਾਇਤ ਦੇ ਕੇ ਲੋਕਾਂ ਦੇ ਮਸਲੇ ਹੱਲ ਕਰਵਾਉਣਗੇ। ਉਨ੍ਹਾਂ ਕਿਹਾ ਕਿ ਰਾਜ ਦੇ ਲੋਕ ਇਸ ਸਰਕਾਰ ਦੀਆਂ ਲੋਕਤੰਤਰ ਵਿਰੋਧੀ ਗਤੀਵਿਧੀਆਂ ਨੂੰ ਵਾਚ ਰਹੇ ਹਨ ਤੇ ਲੋਕ ਸਭਾ ਚੋਣਾਂ ਦੇ ਰੂਪ ‘ਚ ਢੁੱਕਵੇਂ ਮੌਕੇ ਦੀ ਉਡੀਕ ‘ਚ ਹਨ ਜਦੋਂ ਉਹ ਇਸ ਸਰਕਾਰ ਨੂੰ ਇਸਦੀਆਂ ਗੈਰ ਸੰਵਿਧਾਨਕ ਕਾਰਵਾਈਆਂ ਦਾ ਸਬਕ ਸਿਖਾਉਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।
ਵਾਰਡ ਤੇ ਪਿੰਡ ਪੱਧਰ ‘ਤੇ ਫੈਲਿਆ ਕਾਂਗਰਸੀ ਵਰਕਰਾਂ ‘ਚ ਰੋਸ
ਬਠਿੰਡਾ (ਸੱਚ ਕਹੂੰ ਨਿਊਜ਼)। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਡੇਰਾ ਸੱਚਾ ਸੌਦਾ ਸਰਸਾ ਖਿਲਾਫ ਬੋਲਬਾਣੀ ਨੇ ਪਿੰਡ ਤੇ ਸ਼ਹਿਰ ਪੱਧਰ ‘ਤੇ ਕਾਂਗਰਸੀਆਂ ਨੂੰ ਕਸੂਤੇ ਫਸਾ ਦਿੱਤਾ ਹੈ। ਹਾਲਾਂਕਿ ਸਿੱਧੇ ਤੌਰ ‘ਤੇ ਕੋਈ ਵੀ ਕਾਂਗਰਸੀ ਆਗੂ ਆਪਣੇ ਵੱਡੇ ਆਗੂਆਂ ਨੂੰ ਕੁਝ ਕਹਿਣ ਤੋਂ ਅਸਮਰੱਥ ਹੈ ਪਰ ਅੰਦਰੋਂ-ਅੰਦਰੀ ਸਭ ਔਖੇ ਹਨ।
ਇਨ੍ਹਾਂ ਕਾਂਗਰਸੀ ਆਗੂਆਂ ਦਾ ਪ੍ਰਤੀਕਰਮ ਹੈ ਕਿ ਵੋਟਾਂ ਵੇਲੇ ਤਾਂ ਉਨ੍ਹਾਂ ਨੇ ਵੋਟਰਾਂ ਦੇ ਮੱਥੇ ਲੱਗਣਾ ਹੁੰਦਾ ਹੈ। ਇਹ ਗੱਲ ਪਾਰਟੀ ਪ੍ਰਧਾਨ ਦੇ ਪੱਲੇ ਕਿਉਂ ਨਹੀਂ ਪੈ ਰਹੀ ਹੈ ਬਠਿੰਡਾ ਜ਼ਿਲ੍ਹੇ ਦੇ ਇੱਕ ਟਕਸਾਲੀ ਕਾਂਗਰਸੀ ਆਗੂ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਹੋਰ ਵੀ ਵਿਧਾਇਕ ਜਾਂ ਮੰਤਰੀ ਹਨ ਪਰ ਇਨ੍ਹਾਂ ਦੋਵਾਂ ਲੀਡਰਾਂ ਵੱਲੋਂ ਵਰਤੀ ਜਾ ਰਹੀ ਭੱਦੀ ਸ਼ਬਦਾਵਲੀ ਜਮੀਨੀ ਪੱਧਰ ‘ਤੇ ਭਾਈਚਾਰਕ ਸੰਕਟ ਪੈਦਾ ਕਰ ਰਹੀ ਹੈ।
ਉਨ੍ਹਾਂ ਦੱਸਿਆ ਕਿ ਡੇਰਾ ਸ਼ਰਧਾਲੂਆਂ ਨੂੰ ਠੇਸ ਪਹੁੰਚਾਉਣ ਵਾਲੀ ਅਜਿਹੀ ਮੰਦੀ ਭਾਸ਼ਾ ਦਾ ਮਾਮਲਾ ਮੁੱਖ ਮੰਤਰੀ ਦਫ਼ਤਰ ਦੇ ਧਿਆਨ ‘ਚ ਵੀ ਲਿਆਂਦਾ ਗਿਆ ਹੈ ਫਿਰ ਵੀ ਇਹ ਦੋਵੇਂ ਆਗੂ ਆਪਣਾ ਵਿਵਹਾਰ ਤਬਦੀਲ ਨਹੀਂ ਕਰ ਰਹੇ। ਇਸੇ ਤਰ੍ਹਾਂ ਹੀ ਬੀਤੇ ਕੱਲ੍ਹ ਧਰਨੇ ‘ਚ ਸ਼ਾਮਲ ਇੱਕ ਸ਼ਹਿਰੀ ਕਾਂਗਰਸੀ ਆਗੂ ਨੇ ਕਿਹਾ ਕਿ ਇਹ ਉਹੀ ਡੇਰਾ ਸ਼ਰਧਾਲੂ ਹਨ, ਜਿਨ੍ਹਾਂ ਨੇ ਸਾਲ 2007 ‘ਚ ਵਹੀਰਾਂ ਘੱਤ ਕੇ ਕਾਂਗਰਸ ਨੂੰ ਵੋਟਾਂ ਪਾਈਆਂ ਸਨ, ਜਿਸ ਨੂੰ ਸੀਨੀਅਰ ਲੀਡਰਸ਼ਿਪ ਭੁੱਲ ਗਈ ਹੈ। ਉਨ੍ਹਾਂ ਆਖਿਆ ਕਿ ਚੋਣਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਤੇ ਸਿਆਸੀ ਪਾਰਟੀਆਂ ਦੀ ਜਿੱਤ ਹਾਰ ਚਲਦੀ ਰਹਿੰਦੀ ਹੈ ਪਰ ਸਮਾਜ ‘ਚ ਪਾੜਾ ਪਾਉਣ ਵਾਲੀਆਂ ਗੱਲਾਂ ਕਰਨੀਆਂ ਸ਼ੋਭਾ ਨਹੀਂ ਦਿੰਦੀਆਂ। ਉਨ੍ਹਾਂ ਕਾਂਗਰਸ ਹਾਈਕਮਾਂਡ ਨੂੰ ਸਲਾਹ ਦਿੱਤੀ ਕਿ ਉਹ ਕਾਂਗਰਸੀ ਆਗੂਆਂ ਦੇ ਡੇਰੇ ਪ੍ਰਤੀ ਕੀਤੇ ਜਾ ਰਹੇ ਭੰਡੀ ਪ੍ਰਚਾਰ ‘ਤੇ ਰੋਕ ਲਾਉਣ ਲਈ ਕਦਮ ਚੁੱਕੇ ਨਹੀਂ ਤਾਂ ਪਾਰਟੀ ਆਮ ਲੋਕਾਂ ਤੋਂ ਦੂਰ ਹੋ ਜਾਵੇਗੀ।
ਉਨ੍ਹਾਂ ਆਖਿਆ ਕਿ ਭਾਰਤੀ ਸੰਵਿਧਾਨ ਅਨੁਸਾਰ ਹਰ ਕਿਸੇ ਨੂੰ ਆਪਣੇ ਮੁਤਾਬਕ ਪਾਠ ਪੂਜਾ ਜਾਂ ਧਾਰਮਿਕ ਅਕੀਦਿਆਂ ਦੀ ਪੂਰਤੀ ਦੀ ਖੁੱਲ੍ਹ ਹੈ। ਉਨ੍ਹਾਂ ਆਖਿਆ ਕਿ ਕੁਝ ਬਾਹਰੋਂ ਆਏ ਲੀਡਰਾਂ ਨੂੰ ਕਾਂਗਰਸ ਪਾਰਟੀ ਦੇ ਅਚਾਰ ਵਿਹਾਰ ਪਤਾ ਨਾ ਹੋਣ ਕਰਕੇ ਬੋਲ ਕੁਬੋਲ ਦਾ ਦੌਰ ਚੱਲਣਾ ਸਾਧਾਰਨ ਵਰਤਾਰਾ ਬਣ ਗਿਆ ਹੈ ਜੋਕਿ ਚਿੰਤਾ ਦਾ ਵਿਸ਼ਾ ਹੈ।
ਉਨ੍ਹਾਂ ਕਿਹਾ ਕਿ, ‘ਅਸੀਂ ਪਾਰਟੀ ਦਾ ਹਿੱਸਾ ਹੋਣ ਕਰਕੇ ਸੀਨੀਅਰ ਲੀਡਰਸ਼ਿਪ ਖ਼ਿਲਾਫ਼ ਨਿੱਤਰ ਕੇ ਮੈਦਾਨ ‘ਚ ਨਹੀਂ ਆ ਸਕਦੇ ਪਰ ਜੋ ਜ਼ਲਾਲਤ ਉਨ੍ਹਾਂ ਨੂੰ ਝੱਲਣੀ ਪੈ ਰਹੀ ਹੈ, ਉਸ ਨੂੰ ਸ਼ਬਦਾਂ ‘ਚ ਬਿਆਨ ਨਹੀਂ ਕੀਤਾ ਜਾ ਸਕਦਾ ਹੈ। ਗੌਰਤਲਬ ਹੈ ਕਿ ਮਾਲਵੇ ਦੇ ਘੱਟੋ-ਘੱਟ ਪੰਜਾਹ ਹਲਕਿਆਂ ‘ਚ ਡੇਰਾ ਸੱਚਾ ਸੌਦਾ ਸਰਸਾ ਦੇ ਸ਼ਰਧਾਲੂਆਂ ਦਾ ਜ਼ਬਰਦਸਤ ਪ੍ਰਭਾਵ ਹੈ ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੂੰ ਦਿੱਤੀ ਹਮਾਇਤ ਦੇ ਸਿੱਟੇ ਵਜੋਂ ਮਾਲਵੇ ਦੇ ਬਹੁਗਿਣਤੀ ਹਲਕਿਆਂ ‘ਚ ਕਾਂਗਰਸ ਨੇ ਜਿੱਤ ਪ੍ਰਾਪਤ ਕੀਤੀ ਸੀ।
ਸਿੱਧੂ ਤੇ ਜਾਖੜ ਦੀਆਂ ਗੱਲਾਂ ਕਰਕੇ ਮੂੰਹ ਲਕੋਣਾ ਹੋਇਆ ਔਖਾ: ਕਾਂਗਰਸੀ ਅਹੁਦੇਦਾਰ
ਦਿਹਾਤੀ ਕਾਂਗਰਸ ਦੇ ਇੱਕ ਅਹੁਦੇਦਾਰ ਦਾ ਕਹਿਣਾ ਸੀ ਕਿ ਪਿੰਡਾਂ ‘ਚ ਸਮਾਜਿਕ ਤੌਰ ਤੇ ਉਨ੍ਹਾਂ ਦਾ ਡੇਰਾ ਸ਼ਰਧਾਲੂਆਂ ਨਾਲ ਮੇਲ ਮਿਲਾਪ ਹੈ ਤੇ ਉਹ ਵੀ ਹਰ ਕਿਸੇ ਦੇ ਦੁੱਖ ਸੁੱਖ ‘ਚ ਸ਼ਰੀਕ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਇਹੋ ਜਿਹੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਤਾਂ ਉਨ੍ਹਾਂ ਨੂੰ ਮੂੰਹ ਲੁਕਾਉਣਾ ਪੈ ਰਿਹਾ ਹੈ।
ਜਾਖੜ ਤੇ ਸਿੱਧੂ ਦੀ ਭਾਸ਼ਾ ਨੇ ਜਜ਼ਬਾਤਾਂ ਨੂੰ ਸੱਟ ਮਾਰੀ ਹੈ: ਡੇਰਾ ਸ਼ਰਧਾਲੂ
ਇਸੇ ਮੁੱਦੇ ‘ਤੇ ਗੱਲਬਾਤ ਕਰਦਿਆਂ ਕੁਝ ਡੇਰਾ ਸ਼ਰਧਾਲੂਆਂ ਨੇ ਸਖਤ ਨਰਾਜ਼ਗੀ ਜਾਹਰ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਦੀ ਭਾਸ਼ਾ ਜਾਖੜ ਤੇ ਸਿੱਧੂ ਡੇਰੇ ਪ੍ਰਤੀ ਵਰਤ ਰਹੇ ਹਨ। ਉਸ ਨੇ ਉਨ੍ਹਾਂ ਦੇ ਜਜ਼ਬਾਤਾਂ ਨੂੰ ਸੱਟ ਮਾਰੀ ਹੈ ਉਨ੍ਹਾਂ ਸਵਾਲ ਕੀਤਾ ਕਿ ਜਦੋਂ ਡੇਰਾ ਸ਼ਰਧਾਲੂਆਂ ਨੇ ਲਾਈਨਾਂ ਬੰਨ੍ਹ-ਬੰਨ੍ਹ ਵੋਟਾਂ ਪਾਈਆਂ ਤੇ ਕਾਂਗਰਸੀ ਨੇਤਾ ਜਿਤਾਏ ਸਨ ਉਦੋਂ ਤਾਂ ਬੜਾ ਪਿਆਰ ਜਤਾਇਆ ਜਾ ਰਿਹਾ ਸੀ ਜਦੋਂਕਿ ਹੁਣ ਕਈ ਕਾਂਗਰਸੀ ਲੀਡਰ ਡੇਰਾ ਸੱਚਾ ਸੌਦਾ ਨੂੰ ਬਦਨਾਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਾਂਗਰਸੀ ਆਗੂ ਜੋ ਮਰਜੀ ਬੋਲੀ ਜਾਣ ਇਸ ਨਾਲ ਉਨ੍ਹਾਂ ਨੂੰ ਦੁੱਖ ਜਰੂਰ ਹੋ ਰਿਹਾ ਹੈ ਪਰ ਉਨ੍ਹਾਂ ਦੀ ਸ਼ਰਧਾ ‘ਚ ਕੋਈ ਫਰਕ ਨਹੀਂ ਪਵੇਗਾ। ਇਹ ਗੱਲ ਸੱਤਾ ਦੇ ਨਸ਼ੇ ‘ਚ ਚੂਰ ਹੋ ਕੇ ਬੇਤੁਕੀਆਂ ਗੱਲਾਂ ਕਰਨ ਵਾਲੇ ਲੀਡਰਾਂ ਨੂੰ ਸਮਝ ਲੈਣੀ ਚਾਹੀਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਫਰਮਾਏ ਪਵਿੱਤਰ ਬਚਨਾਂ ‘ਤੇ ਅਮਲ ਕਰਦਿਆਂ ਮਾਨਵਤਾ ਭਲਾਈ ਕਾਰਜਾਂ ਦਾ ਸਿਲਸਿਲਾ ਜਾਰੀ ਰਹੇਗਾ।