Seechewal Model - Sach Kahoon Punjabi

Seechewal Model: ਸੀਚੇਵਾਲ ਮਾਡਲ ਦਾ ਅਸਰ, ਦਹਾਕਿਆਂ ਬਾਅਦ ਬੁੱਢੇ ਦਰਿਆ ’ਚ ਵਗਿਆ ਸਾਫ਼ ਪਾਣੀ
Seechewal Model: ਸਾਫ਼ ਪਾਣੀ ਆਉਣ ਦੀ ਖੁਸ਼ੀ ’ਚ ਪਿੰਡ ਵਾਸੀਆਂ ਨੇ ਦਲੀਆ ਵੰਡ ਕੇ ਖਵਾਜ਼ਾ ਪੀਰ ਨੂੰ ਕੀਤਾ ਯਾਦ

Seechewal Model: ਲੁਧਿਆਣਾ (ਜਸਵੀਰ ਸਿੰਘ ਗਹਿਲ)। ‘ਸੀਚੇਵਾਲ ਮਾਡਲ’ ਦੇ ਸਦਕਾ ਬੁੱਢੇ ਦਰਿਆ ’ਚ ਭੂਖੜੀ ਖੁਰਦ ਲਾਗੇ ਦਹਾਕਿਆਂ ਬਾਅਦ ਸਾਫ਼ ਪਾਣੀ ਵਗਣ ਲੱਗ ਗਿਆ ਹੈ। ਬੁੱਢੇ ਦਰਿਆ ’ਚ ਸਾਲਾਂ ਬਾਅਦ ਸਾਫ਼ ਪਾਣੀ ਦੇ ਕੇ ਪਿੰਡ ਵਾਸੀ ਖੁਸ਼ ਹਨ। ਦੂਜੇ ਪਾਸੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਇਸ ਪ੍ਰਾਪਤੀ ਦਾ ਸਿਹਰਾ ਇਲਾਕੇ ਦੇ ਲੋਕਾਂ ਦੇ ਸਹਿਯੋਗ ਨੂੰ ਦਿੱਤਾ ਹੈ।

Read Also : ਭਾਰਤੀ ਟੀਮ ਦੇ ਅੰਡਰ-19 ਕੈਂਪ ’ਚ ਸਿਖਲਾਈ ਲਵੇਗਾ ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦਾ ਕਨਿਸ਼ਕ ਚੌਹਾਨ

ਭੂਖੜੀ ਖੁਰਦ ਨੇੜੇ 35 ਸਾਲਾਂ ਬਾਅਦ ਪਹੁੰਚੇ ਸਾਫ਼ ਪਾਣੀ ਨੂੰ ਦੇਖ ਕਿ ਪਿੰਡ ਵਾਸੀਆਂ ਦੇ ਚਿਹਰੇ ਖਿੜ ਉਠੇ। ਸਾਫ਼ ਪਾਣੀ ਆਉਣ ’ਤੇ ਸਰਪੰਚ ਸਤਪਾਲ ਸਿੰਘ ਤੇ ਨੰਬਰਦਾਰ ਨਰਿੰਦਰ ਸਿੰਘ ਸਮੇਤ ਹੋਰ ਪਿੰਡ ਵਾਸੀਆਂ ਨੇ ਦਲੀਆ ਵੰਡ ਕੇ ਇਸ ਇਤਿਹਾਸਕ ਪਲ ਦੀ ਖੁਸ਼ੀ ਮਨਾਈ। ਜ਼ਿਕਰਯੋਗ ਹੈ ਕਿ ਪਹਿਲਿਆਂ ਸਮਿਆਂ ਵਿੱਚ ਵੀ ਜਦੋਂ ਨਲਕਿਆਂ ਤੇ ਮੋਟਰਾਂ ਦੇ ਬੋਰ ਪਹਿਲੀ ਵਾਰ ਚਾਲੂ ਕੀਤੇ ਜਾਂਦੇ ਸਨ ਤਾਂ ਪਾਣੀ ਆਉਣ ’ਤੇ ਦਲੀਆ ਵੰਡਿਆ ਜਾਂਦਾ ਸੀ ਤੇ ਖਵਾਜ਼ਾ ਪੀਰ ਨੂੰ ਯਾਦ ਕੀਤਾ ਜਾਂਦਾ ਸੀ।

Seechewal Model

ਪਿੰਡ ਵਾਸੀਆਂ ਨੇ ਇਸੇ ਪੁਰਾਤਨ ਰਸਮ ਨੂੰ ਨਿਭਾਇਆ। ਪਿੰਡ ਦੇ ਸਰਪੰਚ ਸਤਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਉਹ ਇਸ ਜਨਮ ਵਿੱਚ ਇੱਥੇ ਅਜਿਹਾ ਸਾਫ਼ ਪਾਣੀ ਦੇਖ ਸਕਣਗੇ। ਉਨ੍ਹਾਂ ਇਸ ਨਜ਼ਾਰੇ ਨੂੰ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀ ਦੱਸਿਆ। ਉਹਨਾਂ ਕਿਹਾ ਕਿ ਹੁਣ ਇਸ ਦਰਿਆ ਨੂੰ ਪ੍ਰਦੂਸ਼ਣ ਮੁਕਤ ਰੱਖਣਾ ਸਾਡੀ ਸਭ ਦੀ ਜ਼ਿੰਮੇਵਾਰੀ ਬਣਦੀ ਹੈ। ਇਸੇ ਪਿੰਡ ਦੇ ਹੀ ਰਹਿਣ ਵਾਲੇ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਹਿਲਾਂ ਸਾਫ਼ ਪਾਣੀ ਧਨਾਨਸੂ ਪਿੰਡ ਤੱਕ ਹੀ ਵਗਦਾ ਸੀ ਕਿਉਂਕਿ ਭੂਖੜੀ ਖੁਰਦ ’ਚ ਡੇਅਰੀਆਂ ਦਾ ਗੋਹਾ ਤੇ ਮੁਤਰਾਲ ਵੱਡੇ ਪੱਧਰ ’ਤੇ ਪੈ ਰਿਹਾ ਸੀ।

ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੁੱਢੇ ਦਰਿਆ ਵਿੱਚ ਪਹਿਲੇ ਦਿਨ 100 ਕਿਊਸਿਕ ਪਾਣੀ ਛੱਡਿਆ ਗਿਆ ਸੀ। ਇਸ ਤੋਂ ਬਾਅਦ ਰੋਜ਼ਾਨਾ ਇਸ ਵਿੱਚ 20 ਕਿਊਸਿਕ ਪਾਣੀ ਦਾ ਵਾਧਾ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਆਉਣ ਵਾਲੇ ਕੁੱਝ ਦਿਨਾਂ ’ਚ ਹੀ ਬੁੱਢੇ ਦਰਿਆ ’ਚ 200 ਕਿਊਸਿਕ ਪਾਣੀ ਵਗੇਗਾ। ਜ਼ਿਕਰਯੋਗ ਹੈ ਕਿ ਕੂੰਮਕਲਾਂ ਡਰੇਨ ਤੋਂ ਲੈ ਕੇ ਗੁਰਦੁਆਰਾ ਗਊਘਾਟ ਤੱਕ ਹੁਣ ਬੁੱਢਾ ਦਰਿਆ ’ਚ ਸਾਫ਼ ਪਾਣੀ ਦੀ ਆਮਦ ਹੋ ਚੁੱਕੀ ਹੈ। ਬਾਕੀ ਦੇ ਰਹਿੰਦੇ ਹਿੱਸੇ ਦੀ ਸਫਾਈ ਜਾਰੀ।

‘ਇਤਿਹਾਸਕ ਮੋੜਾ ਹੈ’

ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਇਸ ਦਾ ਸਿਹਰਾ ਸੰਗਤਾਂ ਸਿਰ ਬੰਨਦਿਆਂ ਕਿਹਾ ਕਿ ਇਹ ਇਤਿਹਾਸਕ ਮੋੜਾ ਹੈ ਜਦੋਂ ਦਹਾਕਿਆਂ ਬਾਅਦ ਬੁੱਢੇ ਦਰਿਆ ’ਚ ਸਾਫ ਪਾਣੀ ਵਗਣ ਦੀ ਮੁੜ ਸ਼ੁਰੂਆਤ ਹੋਈ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਗਊਘਾਟ ਤੱਕ ਜਿੱਥੋਂ ਜਿੱਥੋਂ ਵੀ ਦਰਿਆ ’ਚ ਗੰਦਾ ਪਾਣੀ ਪੈਂਦਾ ਸੀ ਉਸਦਾ ਪ੍ਰਬੰਧ ਕਰ ਦਿੱਤਾ ਗਿਆ ਹੈ। ਦਰਿਆ ’ਚ ਸਭ ਤੋਂ ਵੱਧ ਗੋਹਾ ਪੈ ਰਿਹਾ ਸੀ ਜਿਹੜਾ ਕਿ ਚਾਰ ਚਾਰ ਫੁੱਟ ਤੋਂ ਵੀ ਵੱਧ ਸੀ। ਇਸਦੇ ਕਿਨਾਰੇ ’ਤੇ 72 ਦੇ ਕਰੀਬ ਡੇਅਰੀਆਂ ਸਨ। ਉਨ੍ਹਾਂ ਦੱਸਿਆ ਕਿ ਪਿਛਲੇ ਢਾਈ ਮਹੀਨਿਆਂ ਤੋਂ ਜਿੱਥੇ ਦਰਿਆ ’ਚੋਂ ਗੋਹਾ ਕੱਢਿਆ ਗਿਆ, ਉੱਥੇ 5 ਪਿੰਡਾਂ ’ਚ ਸੀਚੇਵਾਲ ਮਾਡਲ ਸਥਾਪਤ ਕੀਤੇ ਗਏ।

‘ਸੀਚੇਵਾਲ ਦੇ ਯਤਨ ਦਾ ਨਤੀਜਾ’

ਕੈਬਿਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਬੁੱਢੇ ਦਰਿਆ ’ਚ ਸਾਫ਼ ਪਾਣੀ ਦੀ ਆਮਦ ਹੋਣ ’ਤੇ ਬਲਬੀਰ ਸਿੰਘ ਸੀਚੇਵਾਲ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਲੋਕਾਂ ਦੇ ਯਕੀਨ ਦੇ ਉਲਟ ਬੁੱਢਾ ਦਰਿਆ ’ਚ ਸਾਫ਼ ਪਾਣੀ ਵਗਣ ਲੱਗਿਆ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਗਊਘਾਟ ਤੱਕ ਬੁੱਢੇ ਦਰਿਆ ’ਚ ਪੈ ਰਹੇ ਗੰਦੇ ਪਾਣੀ ਸੀਚੇਵਾਲ ਦੇ ਯਤਨਾਂ ਸਦਕਾ ਬੰਦ ਹੋ ਗਏ ਹਨ ਤੇ ਬਾਕੀ ਰਹਿੰਦੇ ਦਰਿਆ ਦੇ ਹਿੱਸੇ ਨੂੰ ਜਲਦ ਹੀ ਸਾਫ਼ ਕਰ ਦਿੱਤਾ ਜਾਵੇਗਾ।

Seechewal Model: ਤਿੰਨ ਪਿੰਡਾਂ ਦਾ ਗੰਦਾ ਪਾਣੀ ਰੋਕਣ ਲਈ ਸੀਚੇਵਾਲ ਮਾਡਲ ਦੀ ਉਸਾਰੀ ਸ਼ੁਰੂ
Seechewal Model: ਅੱਠਾਂ ਪਿੰਡਾਂ ਦਾ ਪਾਣੀ ਸੋਧਿਆ ਜਾਵੇਗਾ : ਸੀਚੇਵਾਲ

Seechewal Model: ਲੁਧਿਆਣਾ (ਜਸਵੀਰ ਸਿੰਘ ਗਹਿਲ)। ਬੁੱਢੇ ਦਰਿਆ ਨੂੰ ਮੁੜ ਪਵਿੱਤਰ ਬਣਾਉਣ ਦੀ ਸ਼ੁਰੂ ਕੀਤੀ ਗਈ ਕਾਰ ਸੇਵਾ ਦੌਰਾਨ ਜਿਹੜੇ ਅੱਠ ਪਿੰਡਾਂ ਦਾ ਗੰਦਾ ਪਾਣੀ ਬੁੱਢੇ ਦਰਿਆ ਵਿੱਚ ਪੈ ਰਿਹਾ ਸੀ, ਉਸਨੂੰ ਰੋਕਣ ਲਈ ਤਿੰਨ ਪਿੰਡਾਂ ਵਿੱਚ ਸੀਚੇਵਾਲ ਮਾਡਲ ਤਹਿਤ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ। ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਇਹਨਾਂ ਪਿੰਡਾਂ ਦਾ ਦੌਰਾ ਕਰਕੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ। ਪਿੰਡ ਭੂਖੜੀ ਖੁਰਦ ਵਿੱਚ ਸੀਚੇਵਾਲ ਮਾਡਲ ਤਹਿਤ ਬਣਾਏ ਜਾ ਰਹੇ ਤਿੰਨ ਖੂਹਾਂ ਦੇ ਨਿਰਮਾਣ ਦਾ ਕੰਮ 70 ਫੀਸਦੀ ਮੁਕੰਮਲ ਹੋ ਚੁੱਕਾ ਹੈ।ਇਸ ਤਰ੍ਹਾਂ ਲੱਖੋਵਾਲ ਪਿੰਡ ਵਿੱਚ ਵੀ ਕੰਮ ਮੁਕੰਮਲ ਹੋਣ ਦੇ ਨੇੜੇ ਹੈ।

ਸੀਚੇਵਾਲ ਨੇ ਦੱਸਿਆ ਕਿ ਭੂਖੜੀ ਖੁਰਦ ਵਿੱਚ ਛੱਪੜ ਨੂੰ ਸਾਫ ਕਰਨਾ ਹੀ ਵੱਡੀ ਚੁਣੌਤੀ ਬਣਿਆ ਹੋਇਆ ਹੈ। ਇਸ ਪਿੰਡ ਦਾ ਛੱਪੜ ਬਿਲਕੁਲ ਬੁੱਢੇ ਦਰਿਆ ਦੇ ਕਿਨਾਰੇ ’ਤੇ ਹੈ। ਇਸ ਛੱਪੜ ਵਿੱਚ ਡੇਅਰੀਆਂ ਦਾ ਪੈ ਰਿਹਾ ਗੋਹਾ ਕੱਢਣ ਲਈ ਹੀ ਲੱਗਭਗ ਇੱਕ ਹਫਤੇ ਦਾ ਸਮਾਂ ਲੱਗ ਗਿਆ। ਉਨ੍ਹਾਂ ਦੱਸਿਆ ਕਿ ਲਗਾਤਾਰ ਦੋ ਮਸ਼ੀਨਾਂ ਗੋਹਾ ਕੱਢਣ ਲਈ ਦਿਨ-ਰਾਤ ਚੱਲਦੀਆਂ ਰਹੀਆਂ ਤਾਂ ਜਾ ਕੇ ਇਸ ਗੋਹੇ ਨੂੰ ਕੱਢਿਆ ਜਾ ਸਕਿਆ।

Seechewal Model

ਹੁਣ ਸੀਚੇਵਾਲ ਮਾਡਲ ਤਹਿਤ ਬਣ ਰਹੇ ਖੂਹਾਂ ਦਾ ਕੰਮ ਮੁਕੰਮਲ ਹੋਣ ਦੇ ਨੇੜੇ ਹੈ ਤੇ ਜਲਦੀ ਹੀ ਇਸ ਪਿੰਡ ਦਾ ਗੰਦਾ ਪਾਣੀ ਸੋਧਕੇ ਖੇਤੀ ਨੂੰ ਲੱਗਦਾ ਕੀਤਾ ਜਾਵੇਗਾ। ਇਸੇ ਤਰ੍ਹਾਂ ਹੀ ਇੱਕ ਵੱਖਰੀ ਟੀਮ ਪਿੰਡ ਲੱਖੋਵਾਲ ਵਿੱਚ ਸੀਚੇਵਾਲ ਮਾਡਲ ਤਹਿਤ ਛੱਪੜ ਦਾ ਨਿਰਮਾਣ ਕਰਨ ਵਿੱਚ ਲੱਗੀ ਹੋਈ ਹੈ। ਪਿੰਡ ਬੁੱਢੇਵਾਲ ਵਿੱਚ ਛੱਪੜ ਦੀ ਖੁਦਾਈ ਕਰਕੇ ਨਿਰਮਾਣ ਦਾ ਕਾਰਜ ਚੱਲ ਰਿਹਾ ਹੈ।ਜ਼ਿਕਰਯੋਗ ਹੈ ਕਿ ਬੁੱਢੇ ਦਰਿਆ ਦੀ ਚੱਲ ਰਹੀ ਕਾਰਸੇਵਾ ਦੌਰਾਨ ਚਾਰ ਥਾਵਾਂ ’ਤੇ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।

Read Also : Amritsar News: ਮੁੱਖ ਮੰਤਰੀ ਵੱਲੋਂ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਨੂੰ ਲਿਆ ਰਹੇ ਜਹਾਜ਼ ਨੂੰ ਮੁੜ ਅੰਮ੍ਰਿਤਸਰ ਵਿਖੇ ਉਤਾਰਨ ਬਾਰੇ ਕੇਂਦਰ ਦੇ ਫੈਸਲੇ ’ਤੇ ਚੁੱਕੇ ਸਵਾਲ

ਗੁਰਦੁਆਰਾ ਗਊਘਾਟ ਨੇੜੇ ਪੰਪਿੰਗ ਸਟੇਸ਼ਨ ਅਤੇ ਜਮਾਲਪੁਰ ਰੋਡ ’ਤੇ 225 ਐੱਮਐੱਲਡੀ ਟਰੀਟਮੈਂਟ ਪਲਾਂਟ ਦੇ ਨੇੜੇ ਦੋ ਕਰੇਨਾਂ ਬੁੱਢੇ ਦਰਿਆ ਵਿੱਚੋਂ ਗਾਰ ਕੱਢਣ ਲਈ ਲੱਗੀਆਂ ਹੋਈਆਂ ਹਨ। ਦਰਿਆ ਵਿੱਚ 8 ਤੋਂ 10 ਫੁੱਟ ਤੱਕ ਗਾਰ ਜੰਮਣ ਨਾਲ ਪਾਣੀ ਦਾ ਵਹਾਅ ਉਲਟ ਦਿਸ਼ਾ ਵੱਲ ਜਾ ਰਿਹਾ ਸੀ। ਇਹ ਦੋਵੇਂ ਕਰੇਨਾਂ ਚੱਲਣ ਨਾਲ ਦਰਿਆ ਵਿੱਚ ਵੱਡੇ ਪੱਧਰ ’ਤੇ ਗਾਰ ਕੱਢੀ ਗਈ ਹੈ, ਜਿਸ ਨਾਲ ਦਰਿਆ ਦਾ ਵਹਾਅ ਠੀਕ ਦਿਸ਼ਾ ਵੱਲ ਚੱਲਣ ਲੱਗ ਗਿਆ ਹੈ। ਇਸੇ ਤਰ੍ਹਾਂ ਜ਼ਮਾਲਪੁਰ ਰੋਡ ’ਤੇ ਹੀ ਬਣਾਏ ਜਾ ਰਹੇ ਇਸ਼ਨਾਨ ਘਾਟ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਇਸ਼ਨਾਨ ਘਾਟ ਹੋਰ ਬਣਾਉਣ ਵਾਸਤੇ ਵੀ ਪੱਥਰ ਮੰਗਵਾਇਆ ਗਿਆ ਹੈ।

ਬੁੱਢੇ ਦਰਿਆ ਦੇ ਉਪਰੀ ਹਿੱਸੇ ਦੇ ਜਿਹੜੇ ਅੱਠ ਪਿੰਡਾਂ ਦਾ ਗੰਦਾ ਪਾਣੀ ਦਰਿਆ ਵਿੱਚ ਪੈ ਰਿਹਾ ਹੈ, ਉਸਨੂੰ ਰੋਕਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਤਹਿਤ ਚਾਰ ਪਿੰਡਾਂ ਨੂੰ 6000 ਲੀਟਰ ਵਾਲੇ ਵੈਕਿਊਮ ਟੈਂਕਰ ਦੇਣ ਵਾਸਤੇ 15 ਲੱਖ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਹ ਵੈਕਿਊਮ ਟੈਂਕਰ ਡੇਅਰੀਆਂ ਵਿੱਚੋਂ ਦਰਿਆ ਵਿੱਚ ਪੈ ਰਹੇ ਮਲ ਮੂਤਰ ਨੂੰ ਚੁੱਕ ਕੇ ਖੇਤਾਂ ਤੱਕ ਪਹੰੁਚਣ ਲਈ ਵਰਤੇ ਜਾਣਗੇ। ਇਸੇ ਤਰ੍ਹਾਂ ਪੀਣ ਵਾਲੇ ਪਾਣੀ ਦੇ 5000 ਲੀਟਰ ਵਾਲੇ ਨਵੇਂ ਟੈਂਕਰਾਂ ਲਈ ਦੋ ਪਿੰਡਾਂ ਨੂੰ 7 ਲੱਖ 31 ਹਜ਼ਾਰ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ।